Surah Al-Jumuah with Punjabi
ਹਰ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਤੇ ਹੈ, ਅੱਲਾਹ ਦੀ ਸਿਫ਼ਤ ਸਲਾਹ ਕਰ ਰਹੀ ਹੈ। ਜਿਹੜਾ ਪਾਤਸ਼ਾਹ ਹੈ, ਪਵਿੱਤਰ ਹੈ, ਸ਼ਕਤੀਸ਼ਾਲੀ ਹੈ ਅਤੇ ਬਿਬੇਕ ਸ਼ੀਲ ਹੈ। |
ਉਹ ਹੀ ਹੈ ਜਿਸ ਨੇ ਅਣਪੜ੍ਹਾਂ ਦੇ ਅੰਦਰ ਇੱਕ ਰਸੂਲ ਉਨ੍ਹਾਂ ਵਿਚੋਂ ਹੀ ਪੈਦਾ ਕੀਤਾ। ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਆਇਤਾਂ ਪੜ੍ਹ ਕੇ ਸੁਣਾਉਂਦਾ ਹੈ। ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੈ। ਅਤੇ ਉਨ੍ਹਾਂ ਨੂੰ ਕਿਤਾਬ ਅਤੇ ਸਮਝਦਾਰੀ ਦੀਆਂ ਗੱਲਾਂ ਦੀ ਸਿਖਿਆ ਚਿੰਦਾ ਹੈ। ਅਤੇ ਉਹ ਇਸ ਤੋਂ ਪਹਿਲਾਂ ਪ੍ਰਤੱਖ ਕੁਰਾਹੇ ਪਏ ਹੋਏ ਸਨ। |
وَآخَرِينَ مِنْهُمْ لَمَّا يَلْحَقُوا بِهِمْ ۚ وَهُوَ الْعَزِيزُ الْحَكِيمُ(3) ਅਤੇ ਦੂਜਿਆਂ ਲਈ ਵੀ ਉਨ੍ਹਾਂ ਵਿਚੋਂ ਜਿਹੜੇ ਅਜੇ ਜੇ ਉਨ੍ਹਾਂ ਵਿਚ ਸ਼ਾਮਿਲ ਨਹੀਂ’ ਹੋਏ। ਅਤੇ ਉਹ ਸ਼ਕਤੀਸ਼ਾਲੀ ਅਤੇ ਤਤਵੇਤਾ ਹੈ। |
ذَٰلِكَ فَضْلُ اللَّهِ يُؤْتِيهِ مَن يَشَاءُ ۚ وَاللَّهُ ذُو الْفَضْلِ الْعَظِيمِ(4) ਇਹ ਅੱਲਾਹ ਦੀ ਕਿਰਪਾ ਹੈ ਕਿ ਉਹ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ। ਅਤੇ ਅੱਲਾਹ ਵੱਡੇ ਫਜ਼ਲਾਂ ਦਾ ਮਾਲਕ ਹੈ। |
ਗਿਆ ਫਿਰ ਉਨ੍ਹਾਂ ਨੇ ਉਨ੍ਹਾਂ ਨੂੰ ਨਾ ਜ਼ੁੱਕਿਆ, ਭਾਵ ਉਸ ਦੀ ਸਿੱਖਿਆ ਨੂੰ ਨਾ ਸਮਝਿਆ। ਉਨ੍ਹਾਂ ਦੀ ਮਿਸਾਲ ਉਸ ਗਧੇ ਵਰਗੀ ਹੈ, ਜਿਨ੍ਹਾਂ ਨੇ ਕਿਤਾਬਾਂ ਦਾ ਭਾਰ ਤਾਂ ਚੁੱਕਿਆ ਹੈ, (ਪਰ) ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ। ਇਹ ਕਿਹੋ ਜਿਹੀ ਮਾੜੀ ਮਿਸਾਲ ਹੈ। ਅਤੇ ਅੱਲਾਹ ਜ਼ਾਲਿਮ ਲੋਕਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਨਹੀਂ ਕਰਦਾ। |
ਆਖੋ ਕਿ ਹੇ ਯਹੂਦੀਓ! ਇਹ ਤੁਹਾਡਾ ਵਹਿਮ ਹੈ ਕਿ ਤੁਸੀਂ ਦੂਜਿਆਂ ਦੀ ਤੁਲਨਾ ਵਿਚ ਅੱਲਾਹ ਦੇ ਪਿਆਰੇ ਹੋ। ਤਾਂ ਤੁਸੀਂ ਜੇਕਰ ਸੱਚੇ ਹੋ ਤਾਂ ਸੰਤ ਦੀ ਕਾਮਨਾ ਕਰੋਂ। |
وَلَا يَتَمَنَّوْنَهُ أَبَدًا بِمَا قَدَّمَتْ أَيْدِيهِمْ ۚ وَاللَّهُ عَلِيمٌ بِالظَّالِمِينَ(7) ਅਤੇ ਉਹ ਕਦੇ ਮੌਤ ਦੀ ਕਾਮਨਾ ਨਾ ਕਰਨਗੇ। ਉਨ੍ਹਾਂ ਕਰਮਾਂ ਲਈ ਜਿਨ੍ਹਾਂ ਨੂੰ ਉਨ੍ਹਾਂ ਦੇ ਹੱਥ ਅੱਗੇ ਭੇਜ ਚੁੱਕੇ ਹਨ। ਅਤੇ ਅੱਲਾਹ ਜ਼ਾਲਿਮਾਂ ਨੂੰ ਭਲੀ ਭਾਂਤ ਜਾਣਦਾ ਹੈ। |
ਆਖੋ, ਜਿਸ ਮੌਤ ਤੋਂ ਤੁਸੀਂ ਭਜਦੇ ਹੋ ਉਹ ਤੁਹਾਨੂੰ ਆ ਕੇ ਰਹੇਗੀ। ਫਿਰ ਤੁਸੀਂ ਗੁੱਝੀਆਂ ਅਤੇ ਪ੍ਰਗਟ ਦੇ ਜਾਣਨ ਵਾਲੇ ਦੇ ਕੋਲ ਲੈ ਜਾਏ ਜਾਵੋਗੇ। ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ। |
ਹੇ ਈਮਾਨ ਵਾਲਿਓ! ਜਦੋਂ ਜੁਮੇ ਦੇ ਦਿਨ ਦੀ ਨਮਾਜ਼ ਲਈ ਪੁਕਾਰੇ ਜਾਵੇਂ, ਤਾਂ ਅੱਲਾਹ ਦੀ ਯਾਦ ਵੱਲ ਚੱਲ ਪਵੋਂ। ਖ਼ਰੀਦਣਾ ਅਤੇ ਵੇਚਨਾ ਛੱਡ ਦੇਵੋ। ਇਹ ਤੁਹਾਡੇ ਲਈ ਬਿਹਤਰ ਹੈ ਜੇਕਰ ਤੂਸੀ’ ਸਮਝੋਂ। |
ਫਿਰ ਜਦੋਂ ਨਮਾਜ਼ ਪੂਰੀ ਹੋ ਜਾਵੇ, ਤਾਂ ਧਰਤੀ ਤੇ ਫੈਲ ਜਾਵੋ (ਆਪਣਾ ਰਾਹ ਫੜ੍ਹ ਲਵੋ)। ਅੱਲਾਹ ਦੀ ਕਿਰਪਾ ਤਲਾਸ਼ ਕਰੋ। ਅਤੇ ਅੱਲਾਹ ਨੂੰ ਵਧੇਰੇ ਯਾਦ ਕਰੋ। ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ। |
ਅਤੇ ਜਦੋਂ ਉਹ ਕੋਈ ਵਾਪਾਰ ਜਾਂ ਖੇਲ ਤਮਾਸ਼ਾ ਦੇਖਦੇ ਹਨ, ਤਾਂ ਉਸ ਵੱਲ ਦੌੜ ਪੈਂਦੇ ਹਨ ਅਤੇ ਤੁਹਾਨੂੰ ਖੜ੍ਹੇ-ਖੜੌਤੇ ਛੱਡ ਦਿੰਦੇ ਹਨ। ਆਖੋ, ਕਿ ਜਿਹੜਾ ਅੱਲਾਹ ਦੇ ਕੋਲ ਹੈ, ਉਹ ਖੇਡ ਤਮਾਸ਼ਿਆਂ ਅਤੇ ਵਪਾਰ ਤੌਂ ਬਿਹਤਰ ਹੈ। ਅਤੇ ਅੱਲਾਹ ਸਭ ਤੋਂ ਚੰਗਾ ਰਿਜ਼ਕ ਦੇਣ ਵਾਲਾ ਹੈ। |
More surahs in Punjabi:
Download surah Al-Jumuah with the voice of the most famous Quran reciters :
surah Al-Jumuah mp3 : choose the reciter to listen and download the chapter Al-Jumuah Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب