Перевод суры Ат-Тагабун на Панджаби язык
ਹਰ ਚੀਜ਼ ਜਿਹੜੀ ਆਕਾਸ਼ਾਂ ਅਤੇ ਧਰਤੀ ਵਿਚ ਹੈ, ਅੱਲਾਹ ਦੀ ਹੀ ਸਿਫਤ ਸਲਾਹ ਕਰ ਰਹੀ ਹੈ। ਉਸ ਦੀ ਹੀ ਪਾਤਸ਼ਾਹੀ ਹੈ ਅਤੇ ਉਸ ਦੀ ਹੀ ਪ੍ਰਸੰਸਾ ਹੈ। ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
هُوَ الَّذِي خَلَقَكُمْ فَمِنكُمْ كَافِرٌ وَمِنكُم مُّؤْمِنٌ ۚ وَاللَّهُ بِمَا تَعْمَلُونَ بَصِيرٌ(2) ਉਹ ਹੀ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ। ਫਿਰ ਤੁਹਾਡੇ ਵਿਚੋਂ ਹੀ ਕੋਈ ਅਵੱਗਿਆਕਾਰੀ ਹੈ ਅਤੇ ਕੋਈ ਸ਼ਰਧਾਵਾਨ। ਅੱਲਾਹ ਦੇਖ ਰਿਹਾ ਹੈ ਜੋ ਕੁਝ ਤੁਸੀਂ ਕਰਦੇ ਹੋ। |
ਉਸ ਨੇ ਆਕਾਸ਼ਾਂ ਅਤੇ ਧਰਤੀ ਨੂੰ ਠੀਕ ਢੰਗ ਨਾਲ ਪੈਦਾ ਕੀਤਾ ਅਤੇ ਉਸ ਨੇ ਤੁਹਾਡਾ ਰੂਪ ਬਣਾਇਆ ਤੇ ਰੂਪ ਵੀ ਬੇਹੱਦ ਸੋਹਣਾ ਬਣਾਇਆ। ਅਤੇ ਉਸ ਵੱਲ ਹੀ (ਤੁਸੀਂ) ਵਾਪਿਸ ਮੁੜਨਾ ਹੈ। |
ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਅਤੇ ਅੰਬਰਾਂ ਵਿਚ ਹੈ। ਅਤੇ ਉਹ ਤੁਹਾਡੀਆ ਗੁੱਝੀਆਂ ਅਤੇ ਪ੍ਰਗਟ ਨੂੰ ਵੀ ਜਾਣਦਾ ਹੈ। ਅੱਲਾਹ ਦਿਲਾਂ ਤੱਕ ਦੀਆਂ ਗੱਲਾਂ ਜਾਣਨਵਾਲਾ (ਅੰਤਰਜਾਮੀ) ਹੈ। |
ਕੀ ਤੁਹਾਨੂੰ ਉਨ੍ਹਾਂ ਲੋਕਾਂ ਦੀ ਖ਼ਬਰ ਨਹੀਂ’ ਪੁੱਜੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਅਵੱਗਿਆ ਕੀਤੀ ਸੀ। ਫਿਰ ਉਨ੍ਹਾਂ ਨੇ ਆਪਣੇ ਕੀਤੇ ਦਾ ਸਵਾਦ ਚੱਖਿਆ। ਉਨ੍ਹਾਂ ਲਈ ਦਰਦਨਾਕ ਸਜ਼ਾ ਹੈ। |
ਇਹ ਇਸ ਲਈ ਕਿ ਉਨ੍ਹਾਂ ਦੇ ਕੌਲ ਉਨ੍ਹਾਂ ਦੇ ਰਸੂਲ ਸਪੱਸ਼ਟ ਪ੍ਰਮਾਣਾ ਦੇ ਨਾਲ ਆਏ। ਤਾਂ ਉਨ੍ਹਾਂ ਨੇ ਆਖਿਆ ਕਿ ਕੀ ਸਾਡੀ ਅਗਵਾਈ ਮਨੁੱਖ ਕਰਨਗੇ?ਸੋ ਉਨ੍ਹਾਂ ਨੇ (ਮੰਨਣ ਤੋਂ) ਇਨਕਾਰ ਕਰ ਦਿੱਤਾ ਅਤੇ ਮੂੰਹ ਮੋੜ ਲਿਆ। ਅਤੇ ਅੱਲਾਹ ਉਨ੍ਹਾਂ ਤੋਂ ਬੇਪ੍ਰਵਾਹ ਹੋ ਗਿਆ। ਅੱਲਾਹ ਬੇਪ੍ਰਵਾਹ ਹੈ ਅਤੇ ਪ੍ਰਸੰਸਾ ਵਾਲਾ ਹੈ। |
ਅਵੱਗਿਆ ਕਰਨ ਵਾਲਿਆਂ ਨੇ ਦਾਅਵਾ ਕੀਤਾ ਕਿ ਉਹ ਕਦੇ ਵੀ ਮੂੜ ਨਹੀਂ ਉਠਾਏ ਜਾਣਗੇ। ਆਖੋ, ਕਿ ਹਾਂ, ਮੇਰੇ ਪਾਲਣਹਾਰ ਦੀ ਸੌਹ, ਤੁਸੀਂ ਜ਼ਰੂਰ ਉਠਾਏ ਜਾਵੇਂਗੇ। ਫਿਰ ਤੁਹਾਨੂੰ ਦੱਸਿਆ ਜਾਵੇਗਾ ਜਿਹੜਾ ਕੁਝ ਤੁਸੀਂ ਕੀਤਾ। ਅਤੇ ਇਹ ਅੱਲਾਹ ਲਈ ਬਹੁਤ ਸੌਖਾ ਹੈ। |
فَآمِنُوا بِاللَّهِ وَرَسُولِهِ وَالنُّورِ الَّذِي أَنزَلْنَا ۚ وَاللَّهُ بِمَا تَعْمَلُونَ خَبِيرٌ(8) ਸੋ ਅੱਲਾਹ, ਉਸ ਦੇ ਰਸੂਲ ਅਤੇ ਉਸ ਦੇ ਨੂਰ ਉੱਤੇ ਈਮਾਨ ਲਿਆਉ। ਜਿਹੜਾ ਉਸ ਨੇ ਉਤਾਰਿਆ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰਦੇ ਹੋ। |
ਜਿਸ ਦਿਨ ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇੱਕਠਾ ਕਰੇਗਾ, ਇਹ ਹੀ ਦਿਨ ਜਿੱਤ-ਹਾਰ ਦਾ ਹੋਵੇਗਾ। ਅਤੇ ਜਿਹੜਾ ਬੰਦਾ ਅੱਲਾਹ ਤੇ ਈਮਾਨ ਲਿਆਇਆ ਹੋਵੇਗਾ ਅਤੇ ਉਸ ਨੇ ਚੰਗੇ ਕਰਮ ਕੀਤੇ ਹੋਣਗੇ। ਅੱਲਾਹ ਉਸ ਦੇ ਪਾਪ ਉਸ ਤੋਂ ਦੂਰ ਕਰ ਦੇਵੇਗਾ। ਅਤੇ ਉਸ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਹਮੇਸ਼ਾ ਰਹਿਣਗੇ। ਇਹ ਹੈ ਵੱਡੀ ਸਫ਼ਲਤਾ। |
ਅਤੇ ਜਿਨ੍ਹਾ ਲੋਕਾਂ ਨੇ ਅਵੱਗਿਆ ਕੀਤੀ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਇਆ, ਉਹ ਲੋਕ ਅੱਗ (ਵਿਚ ਸੜਨ) ਵਾਲੇ ਹਨ। ਉਸ ਵਿਚ ਉਹ ਹਮੇਸ਼ਾ ਰਹਿਣਗੇ। ਇਹ ਬੁਰਾ ਟਿਕਾਣਾ ਹੈ। |
ਜਿਹੜੀ ਵੀ ਬਿਪਤਾ ਆਉਂਦੀ ਹੈ, (ਉਹ) ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜਿਹੜਾ ਬੰਦਾ ਅੱਲਾਹ ਤੇ ਈਮਾਨ ਰੱਖਦਾ ਹੈ, ਅੱਲਾਹ ਉਸ ਦੇ ਦਿਲ ਨੂੰ ਰਾਹ ਦਿਖਾਉਂਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
ਅਤੇ ਤੁਸੀਂ ਅੱਲਾਹ ਅਤੇ ਰਸੂਲ ਦਾ ਹੁਕਮ ਮੰਨੋ। ਫਿਰ ਜੇਕਰ ਤੁਸੀਂ ਮੂੰਹ ਮੌੜੌਗੇ ਤਾਂ ਸਾਡੇ ਰਸੂਲ ਦੇ (ਜ਼ਿੰਮੇ) ਸਿਰਫ਼ (ਸੁਨੇਹਾ) ਪਹੁੰਚਾ ਦੇਣਾ ਹੈ। |
اللَّهُ لَا إِلَٰهَ إِلَّا هُوَ ۚ وَعَلَى اللَّهِ فَلْيَتَوَكَّلِ الْمُؤْمِنُونَ(13) ਅੱਲਾਹ (ਜੋ ਬੰਦਗੀ ਦੇ ਯੋਗ ਹੈ) ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ। |
ਹੇ ਈਮਾਨ ਵਾਲਿਓ! ਤੁਹਾਡੀਆਂ ਪਤਨੀਆਂ ਤੇ ਤੁਹਾਡੀਆਂ ਔਲਾਦਾਂ ਵਿਚੋਂ ਕੁਝ ਤੁਹਾਡੇ ਵੈਰੀ ਹਨ। ਸੋ ਤੁਸੀਂ ਉਨ੍ਹਾਂ ਤੋਂ ਸਾਵਧਾਨ ਰਹੋ। ਅਤੇ ਜੇਕਰ ਤੁਸੀਂ ਮੁਆਫ਼ ਕਰ ਦੇਵੋ ਅਤੇ ਦਰ ਗੁਜ਼ਰ ਕਰ ਦਿਓ, ਤਾਂ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। |
إِنَّمَا أَمْوَالُكُمْ وَأَوْلَادُكُمْ فِتْنَةٌ ۚ وَاللَّهُ عِندَهُ أَجْرٌ عَظِيمٌ(15) ਤੁਹਾਡੀ ਜਇਦਾਦ ਅਤੇ ਤੁਹਾਡੀ ਔਲਾਦ ਇਮਾਤਿਹਾਨ ਦੀ ਵਸਤੂ ਹੈ। ਅਤੇ ਅੱਲਾਹ ਦੇ ਕੋਲ ਬਹੁਤ ਵੱਡਾ ਬਦਲਾ ਹੈ। |
ਸੋ ਤੁਸੀਂ ਜਿਥੋਂ ਤੱਕ ਹੋ ਸਕੇ ਅੱਲਾਹ ਤੋਂ ਡਰੋਂ। ਸੁਣੋਂ, ਮੰਨੋ ਅਤੇ ਖਰਚ ਕਰੋ। ਇਹ ਤੁਹਾਡੇ ਲਈ ਬਿਹਤਰ ਹੈ ਅਤੇ ਜਿਹੜਾ ਸੰਦਾ ਦਿਲ ਦੀ ਤੰਗੀ (ਕੰਜੂਸੀ? ਤੋਂ ਬਚਿਆ ਰਿਹਾ, ਤਾਂ ਅਜਿਹੇ ਲੋਕ ਸਫ਼ਲਤਾ ਪਾਉਣ ਵਾਲੇ ਹਨ।) |
ਜੇਕਰ ਤੁਸੀਂ ਅੱਲਾਹ ਨੂੰ ਚੰਗਾ ਕਰਜ਼ਾ (ਨਿਸ਼ਕਾਮ ਸੇਵਾ) ਦੇਵੋਗੇ ਤਾਂ ਉਹ ਉਸ ਨੂੰ ਤੁਹਾਡੇ ਲਈ ਕਈ ਗੁਣਾ ਵਧਾ ਦੇਵੇਗਾ। ਅਤੇ ਤੁਹਾਨੂੰ ਮੁਆਫ਼ ਕਰ ਦੇਵੇਗਾ। ਅੱਲਾਹ ਕਦਰਦਾਨ ਅਤੇ ਸਹਿਣਸ਼ੀਲ ਹੈ। |
ਪ੍ਰਗਟ ਅਤੇ ਗੁੱਝੀਆਂ ਨੂੰ ਜਾਣਨ ਵਾਲਾ ਹੈ। ਤਾਕਤਵਰ ਅਤੇ ਹਿਕਮਤ ਹੈ। |
Больше сур в Панджаби:
Скачать суру At-Taghabun с голосом самых известных рекитаторов Корана:
Сура At-Taghabun mp3: выберите рекитатора, чтобы прослушать и скачать главу At-Taghabun полностью в высоком качестве
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
Помолитесь за нас хорошей молитвой