سورة الممتحنة بالبنجابية
ਹੇ ਈਮਾਨ ਵਾਲਿਓ! ਤੁਸੀਂ’ ਮੇਰੇ ਦੁਸ਼ਮਨਾਂ ਅਤੇ ਆਪਣੇ ਦੁਸ਼ਮਨਾ ਨੂੰ ਮਿੱਤਰ ਨਾ ਬਣਾਉ। ਤੁਸੀਂ ਉਨ੍ਹਾਂ ਨਾਲ ਮਿੱਤਰਤਾ ਪ੍ਰਗਟ ਕਰਦੇ ਹੋ ਜਦੋਂ’ ਕਿ ਉਨ੍ਹਾਂ ਨੇ ਉਸਨੂੰ ਝੁਠਲਾਇਆ, ਜਿਹੜਾ ਤੁਹਾਡੇ ਕੋਲ ਆਇਆ ਹੈ। ਉਹ ਰਸੂਲ ਨੂੰ ਅਤੇ ਤੁਹਾਨੂੰ ਇਸ ਕਾਰਨ ਦੇਸ਼-ਨਿਕਾਲਾ ਦਿੰਦੇ ਹਨ ਕਿ ਤੁਸੀਂ ਆਪਣੇ ਰੱਬ ਅੱਲਾਹ ਤੇ ਈਮਾਨ ਲਿਆਏ, ਜੇਕਰ ਤੁਸੀਂ ਮੇਰੇ ਰਾਹ ਵਿਚ ਜਿਹਾਦ ਕਰਨ ਅਤੇ ਮੇਰੀ ਖੁਸ਼ੀ ਚਾਹੁਣ ਲਈ ਨਿਕਲੇ ਹੋ। ਤੁਸੀਂ ਲੂਕ ਕੇ ਉਨ੍ਹਾਂ ਨੂੰ ਦੋਸਤੀ ਦਾ ਪੈਗਾਮ ਭੇਜਦੇ ਹੋ। ਅਤੇ ਮੈਂ ਜਾਣਦਾ ਹਾਂ ਜੋ ਕੁਝ ਤੁਸੀਂ ਛੁਪਾਉਂਦੇ ਹੋ ਅਤੇ ਜੋ ਕੁਝ ਤੁਸੀਂ ਪ੍ਰਗਟ ਕਰਦੇ ਰੋ। ਅਤੇ ਜਿਹੜਾ ਬੰਦਾ ਤੁਹਾਡੇ ਵਿਚੋਂ ਅਜਿਹਾ ਕਰੇਗਾ ਉਹ ਚੰਗੇ ਰਾਹ ਤੋਂ ਭਟਕ ਗਿਆ। |
ਜੇਕਰ ਉਹ ਤੁਹਾਡੇ ਉੱਤੇ ਕਾਬੂ ਪਾ ਜਾਣ ਤਾਂ ਉਹ ਤੁਹਾਡੇ ਦੁਸ਼ਮਣ ਬਣ ਜਾਣਗੇ। ਅਤੇ ਉਹ ਆਪਣੇ ਹੱਥਾਂ ਅਤੇ ਆਪਣੀ ਜੁਬਾਨ ਦੇ ਨਾਲ ਤੁਹਾਨੂੰ ਦੁੱਖ ਪਹੁੰਚਾਉਣਗੇ। ਅਤੇ ਚਾਹੁੰਣਗੇ ਕਿ ਤੁਸੀਂ ਵੀ ਕਿਸੇ ਤਰ੍ਹਾਂ ਅਵੱਗਿਆਕਾਰੀ ਹੋ ਜਾਓ। |
ਤੁਹਾਡੇ ਸਕੇ ਸੰਬੰਧੀ ਅਤੇ ਤੁਹਾਡੀ ਔਲਾਦ ਕਿਆਮਤ ਦੇ ਦਿਨ ਤੁਹਾਡੇ ਕੰਮ ਨਹੀਂ ਆਉਣਗੇ। ਉਹ ਤੁਹਾਡੇ ਵਿਚ ਫ਼ੈਸਲਾ ਕਰੇਗਾ। ਅੱਲਾਹ ਦੇਖਣ ਵਾਲਾ ਹੈ ਜੋ ਕੁਝ ਤੁਸੀਂ ਕਰਦੇ ਹੋ। |
ਤੁਹਾਡੇ ਲਈ ਇਬਰਾਹੀਮ ਅਤੇ ਉਸ ਦੇ ਸਾਥੀਆਂ ਵਿਚੋਂ ਉੱਤਮ ਅਦਰਸ਼ ਹੈ, ਜਦੋਂ ਉਸਨੇ ਆਪਣੀ ਕੌਮ ਨੂੰ ਕਿਹਾ, ਕਿ ਅਸੀਂ ਤੁਹਾਡੇ ਤੋਂ ਅਲੱਗ ਹਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਵੀ ਜਿਸ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਹੋ। ਅਸੀਂ ਤੁਹਾਡੇ ਅਵੱਗਿਆਕਾਰੀ ਹਾਂ ਅਤੇ ਸਾਡੇ ਅਤੇ ਤੁਹਾਡੇ ਵਿਚ ਹਮੇਸ਼ਾਂ ਲਈ ਦੁਸ਼ਮਣੀ ਅਤੇ ਖੁੱਲ੍ਹੀ ਵਿਰੋਧਤਾ ਹੋ ਗਈ ਹੈ, ਇਥੋਂ ਤੱਕ ਕਿ ਤੁਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਉ। ਪਰੰਤੂ ਇਬਰਾਹੀਮ ਦਾ ਆਪਣੇ ਪਿਤਾ ਨੂੰ ਇਹ ਕਹਿਣਾ ਕਿ ਮੈਂ ਆਪਣੇ ਲਈ ਖਿਖ੍ਹਾਂ ਜਾਚਨਾਂ ਕਰਾਂਗਾ, ਅਤੇ ਮੈਂ ਆਪ ਲਈ ਅੱਲਾਹ ਦੇ ਸਾਹਮਣੇ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਰੱਖਦਾ। ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਭਰੋਸਾ ਕੀਤਾ ਅਤੇ ਅਸੀਂ ਤੇਰੇ ਵੱਲ ਵਾਪਿਸ ਮੁੜੇ ਅਤੇ ਤੇਰੇ ਵੱਲ ਹੀ ਵਾਪਿਸ ਮੁੜਨਾ ਹੈ। |
ਹੈ ਸਾਡੇ ਪਾਲਣਹਾਰ ! ਸਾਨੂੰ ਅਵੱਗਿਆਕਾਰੀਆਂ ਲਈ ਇਮਤਿਹਾਨ ਨਾਂ ਬਣਾ ਅਤੇ ਹੇ ਸਾਡੇ ਪਾਲਣਹਾਰ! ਸਾਨੂੰ ਮੁਆਫ਼ੀ ਬਖਸ਼। ਬੇਸ਼ੱਕ ਤੂੰ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ। |
ਬੇਸ਼ੱਕ ਤੁਹਾਡੇ ਲਈ ਉਨ੍ਹਾਂ ਦੇ ਅੰਦਰ ਉਸ ਬੰਦੇ ਲਈ ਉੱਤਮ ਅਦਰਸ਼ ਹੈ ਜਿਹੜਾ ਅੱਲਾਹ ਅਤੇ ਪ੍ਰਲੋਕ ਦੇ ਦਿਨ ਦਾ ਉਮੀਦਵਾਰ ਹੋਵੇ। ਅਤੇ ਜਿਹੜਾ ਬੰਦਾ ਮੂੰਹ ਮੋੜੇਗਾ ਤਾਂ ਅੱਲਾਹ ਬੇਪਰਵਾਹ ਅਤੇ ਪ੍ਰਸੰਸਾ ਵਾਲਾ ਹੈ। |
ਉਮੀਦ ਹੈ ਕਿ ਅੱਲਾਹ ਤੁਹਾਡੇ ਅਤੇ ਉਨ੍ਹਾਂ ਲੋਕਾਂ ਦੇ ਰਾਹੀਂ ਮਿੱਤਰਤਾ ਪੈਦਾ ਕਰ ਦੇਵੇ ਜਿਨ੍ਹਾਂ ਨਾਲ ਤੁਸੀਂ ਦੁਸ਼ਮਣੀ ਕੀਤੀ ਅਤੇ ਅੱਲਾਹ ਸਾਰਾ ਕੁਝ ਕਰ ਸਕਦਾ ਹੈ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ। |
ਅੱਲਾਹ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਨਹੀਂ ਰੋਕਦਾ ਜਿਲ੍ਹਾਂ ਨੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਯੁੱਧ ਨਹੀਂ ਕੀਤਾ। ਅਤੇ ਤੁਹਾਨੂੰ ਤੁਹਾਡੇ ਘਰਾਂ ਵਿਚੋਂ ਨਹੀਂ ਕੱਢਿਆ ਕਿ ਤੁਸੀਂ ਉਨ੍ਹਾਂ ਨਾਲ ਨੇਕੀ ਕਰੋ ਅਤੇ ਉਨ੍ਹਾਂ ਨਾਲ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। |
ਅੱਲਾਹ ਸਿਰਫ਼ ਉਨ੍ਹਾਂ ਲੋਕਾਂ ਤੋਂ ਤੁਹਾਨੂੰ ਰੋਕਦਾ ਹੈ ਜਿਹੜੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਲੜੇ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਕੱਢਿਆ ਅਤੇ ਤੁਹਾਨੂੰ ਕੱਢਣ ਲਈ (ਹੋਰਾਂ ਦੀ) ਮਵਦ ਕੀਤੀ। ਕਿ (ਹੁਣ) ਤੁਸੀਂ ਇਨ੍ਹਾਂ ਨਾਲ ਮਿੱਤਰਤਾ ਕਰੋ। ਅਤੇ ਜਿਹੜੇ ਉਨ੍ਹਾਂ ਨਾਲ ਮਿੱਤਰਤਾ ਕਰਨ ਤਾਂ ਉਹ ਹੀ ਅੱਤਿਆਚਾਰੀ ਲੋਕ ਹਨ। |
ਹੇ ਈਮਾਨ ਵਾਲਿਓ! ਜਦੋਂ ਤੁਹਾਡੇ ਕੋਲ ਮੁਸਲਮਾਨ ਔਰਤਾਂ ਹਿਜਰਤ (ਪ੍ਰਵਾਸ) ਕਰਕੇ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਪਰਖ ਲਵੋ। ਅੱਲਾਹ ਉਨ੍ਹਾਂ ਦੇ ਈਮਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤਾਂ ਜੇਕਰ ਤੁਸੀਂ ਇਹ ਜਾਣ ਲਵੋ, ਕਿ ਉਹ ਮੌਮਿਨ (ਸ਼ਰਧਾਵਾਨ) ਹਨ ਤਾਂ ਉਨ੍ਹਾਂ ਨੂੰ ਅਵੱਗਿਆਕਾਰੀਆਂ ਵੱਲ ਵਾਪਿਸ ਨਾਂ ਭੇਜੋ। ਨਾ ਉਹ ਔਰਤਾਂ ਉਨ੍ਹਾਂ (ਅਵੱਗਿਆਕਾਰੀਆਂ) ਲਈ` ਜਾਇਜ਼ ਹਨ ਅਤੇ ਨਾ ਹੀ ਉਹ ਇਨ੍ਹਾਂ ਔਰਤਾਂ ਲਈ ਜਾਇਜ਼ ਹਨ ਅਤੇ ਅਵੱਗਿਆਕਾਰੀਆਂ ਪਤੀਆਂ ਨੇ ਜੋ ਕੁਝ ਖਰਚ ਕੀਤਾ ਉਹ ਉਨ੍ਹਾਂ ਨੂੰ ਅਦਾ ਕਰ ਦਿਓ। ਅਤੇ ਤੁਹਾਡੇ ਲਈ ਕੋਈ ਪਾਪ ਨਹੀਂ ਜੇਕਰ ਤੁਸੀ’ ਉਨ੍ਹਾਂ ਨਾਲ ਨਿਕਾਹ ਕਰ ਲਉਂ। ਜਦੋਂਕਿ ਤੁਸੀਂ’ ਉਨ੍ਹਾਂ ਦਾ ਮਹਿਰ ਉਨ੍ਹਾਂ ਨੂੰ ਅਦਾ ਕਰ ਦਿਓ ਅਤੇ ਤੁਸੀਂ ਅਵੱਗਿਆਕਾਰੀ ਔਰਤਾਂ ਨੂੰ ਆਪਣੇ ਨਿਕਾਹ ਵਿਚ ਨਾ ਰੋਕ ਕੇ ਰੱਖੋ ਅਤੇ ਜੋ ਕੁਝ ਤੁਸੀਂ ਖਰਚ ਕੀਤਾ ਹੈ ਉਸ ਨੂੰ ਮੰਗ ਲਉ ਅਤੇ |
ਜਿਹੜਾ ਕੁਝ ਅਵੱਗਿਆਕਾਰੀਆਂ ਨੇ ਖਰਚ ਕੀਤਾ ਹੈ ਉਹ ਤੁਹਾਡੇ ਤੋਂ ਮੰਗ ਲੈਣ। ਇਹ ਅੱਲਾਹ ਦਾ ਹੁਕਮ ਹੈ ਉਹ ਤੁਹਾਡੇ ਵਿਚ ਫੈਸਲਾ ਕਰਦਾ ਹੈ ਅਤੇ ਅੱਲਾਹ ਜਾਨਣ ਵਾਲਾ ਬਿਬੇਕ ਵਾਲਾ ਹੈ। ਜੇਕਰ ਤੁਹਾਡੀਆਂ ਪਤਨੀਆਂ ਦੇ ਮਹਿਰ ਵਿਚੋਂ ਕੁਝ ਪਤਨੀਆਂ ਗਈਆਂ ਹਨ, ਉਨ੍ਹਾਂ ਨੂੰ ਅਦਾ ਕਰ ਦੇਵੇਂ ਜੋ ਕੁਝ ਉਨ੍ਹਾਂ ਨੇ ਖਰਚ ਕੀਤਾ ਹੈ। ਅਤੇ ਅੱਲਾਹ ਤੋਂ ਡਰੋ ਜਿਸ ਤੇ ਤੁਸੀਂ ਈਮਾਨ ਲਿਆਏ ਹੋ। |
ਹੇ ਪੈਗੰਬਰ! ਜਦੋਂ ਤੁਹਾਡੇ ਕੋਲ ਮੋਮਿਨ ਔਰਤਾਂ ਇਸ ਗੱਲ ਤੇ ਅਹਿਦ (ਪ੍ਰਣ) ਕਰਨ ਲਈ ਆਉਣ ਕਿ ਉਹ ਅੱਲਾਹ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਾ ਮੰਨਣਗੀਆਂ ਅਤੇ ਉਹ ਚੋਰੀ ਨਾ ਕਰਨਗੀਆਂ। ਅਤੇ ਉਹ ਵਿਭਚਾਰ ਨਹੀਂ ਕਰਨਗੀਆਂ। ਅਤੇ ਉਹ ਆਪਣੀ ਔਲਾਦ ਦੀ ਹੱਤਿਆ ਨਹੀਂ ਕਰਨਗੀਆਂ ਅਤੇ ਨਾ ਉਹ ਆਪਣੇ ਹੱਥਾਂ ਅਤੇ ਪੈਰਾ ਨਾਲ ਹੁੱਜਤਾਂ ਘੜਣਗੀਆਂ। ਅਤੇ ਨਾ ਉਹ ਕਿਸੇ ਚੰਗੇ ਕੰਮਾਂ ਵਿਚ ਤੁਹਾਡੀ ਅਵੱਗਿਆ ਕਰਨਗੀਆਂ ਤਾਂ ਤੁਸੀਂ ਉਨ੍ਹਾਂ ਤੋਂ ਪ੍ਰਣ ਲੈ ਲਵੋ। ਅਤੇ ਉਨ੍ਹਾਂ ਲਈ ਅੱਲਾਹ ਤੋਂ ਮੁਆਫੀ ਦੀ ਪ੍ਰਾਥਨਾ ਕਰੋਂ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਮਿਹਰਬਾਨ ਹੈ। |
ਹੇ ਈਮਾਨ ਵਾਲਿਓ! ਉਨ੍ਹਾਂ ਲੋਕਾਂ ਨੂੰ ਮਿੱਤਰ ਨਾ ਬਣਾਉ ਜਿਨ੍ਹਾਂ ਉੱਤੇ ਅੱਲਾਹ ਦਾ ਗੁੱਸਾ ਪ੍ਰਗਟ ਹੋਇਆ ਹੈ। `ਉਹ ਪ੍ਰਲੋਕ ਤੋਂ ਇਉਂ ਨਿਰਾਸ਼ ਹੋ ਗਏ ਜਿਵੇਂ ਕਬਰਾਂ ਵਿਚ ਪਏ ਹੋਏ ਅਵੱਗਿਆਕਾਰੀ ਨਿਰਾਸ਼ ਹਨ। |
المزيد من السور باللغة البنجابية:
تحميل سورة الممتحنة بصوت أشهر القراء :
قم باختيار القارئ للاستماع و تحميل سورة الممتحنة كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Sunday, December 22, 2024
لا تنسنا من دعوة صالحة بظهر الغيب