Surah Fussilat with Punjabi
حم(1) 1਼ ਹਾ, ਮੀਮ। |
2਼ (ਇਹ .ਕੁਰਆਨ) ਅਤਿਅੰਤ ਦਿਆਲੂ ਤੇ ਕ੍ਰਿਪਾ ਕਰਨ ਵਾਲੇ(ਅੱਲਾਹ) ਵੱਲੋਂ ਉਤਾਰਿਆ ਹੋਇਆ ਹੈ। |
كِتَابٌ فُصِّلَتْ آيَاتُهُ قُرْآنًا عَرَبِيًّا لِّقَوْمٍ يَعْلَمُونَ(3) 3਼ ਇਹ ਅਜਿਹੀ ਕਿਤਾਬ ਹੈ, ਜਿਸ ਦੀਆਂ ਆਇਤਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਗਿਆ ਹੈ। ਇਹ .ਕੁਰਆਨ ਅਰਬੀ ਭਾਸ਼ਾ ਵਿਚ ਹੈ, ਉਹਨਾਂ ਲੋਕਾਂ ਲਈ (ਲਾਭਦਾਇਕ ਹੈ) ਜਿਹੜੇ ਗਿਆਨ ਰੱਖਦੇ ਹਨ। |
بَشِيرًا وَنَذِيرًا فَأَعْرَضَ أَكْثَرُهُمْ فَهُمْ لَا يَسْمَعُونَ(4) 4਼ (ਇਹ .ਕੁਰਆਨ ਚੰਗੇ ਕੰਮ ਕਰਨ ਵਾਲਿਆਂ ਨੂੰ) ਖ਼ੁਸ਼ਖ਼ਬਰੀਆਂ ਅਤੇ (ਭੈੜੇ ਕੰਮ ਕਰਨ ਵਾਲਿਆਂ ਨੂੰ ਨਰਕ ਤੋਂ) ਡਰਾਉਣ ਵਾਲਾ ਹੈ। ਪਰ ਇਹਨਾਂ ਵਿੱਚੋਂ ਬਹੁਤਿਆਂ ਨੇ ਮੂੰਹ ਮੋੜ ਲਿਆ ਅਤੇ ਉਹ ਸੁਣਦੇ ਹੀ ਨਹੀਂ। |
5਼ ਉਹ ਆਖਦੇ ਹਨ ਕਿ (ਹੇ ਮੁਹੰਮਦ ਸ:!) ਤੂੰ ਸਾ` ਜਿਸ (.ਕੁਰਆਨ) ਵੱਲ ਬੁਲਾ ਰਿਹਾ ਹੈ, ਉਸ (ਤੋਂ ਬਚਨ) ਲਈ ਸਾਡੇ ਦਿਲ ਗ਼ਲਾਫ਼ਾਂ ਵਿਚ ਹਨ ਅਤੇ ਸਾਡੇ ਕੰਨਾਂ ਵਿਚ ਡਾਟ ਹਨ (ਤਾਂ ਜੋ ਅਸੀਂ ਨਾ ਸਮਝ ਸਕੀਏ ਨਾ ਸੁਣ ਸਕੀਏ) ਤੁਹਾਡੇ ਅਤੇ ਸਾਡੇ ਵਿਚਾਲੇ ਇਕ ਪੜਦਾ ਆ ਪਿਆ ਹੈ। ਸੋ ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕੰਮ ਕਰੀਂ ਜਾਵਾਂਗੇ। |
6਼ (ਹੇ ਮੁਹੰਮਦ ਸ:!) ਤੁਸੀਂ ਉਹਨਾਂ ਨੂੰ ਆਖੋ ਕਿ ਮੈਂ ਤਾਂ ਤੁਹਾਡੇ ਜਿਹਾ ਹੀ ਇਕ ਮਨੁੱਖ ਹਾਂ। ਪਰ ਮੇਰੇ ਕੋਲ ਵੱਲ (ਰੱਬ ਵੱਲੋਂ) ਵਹੀ ਭੇਜੀ ਜਾਂਦੀ ਹੈ ਕਿ ਤੁਹਾਡਾ ਸਭ ਦਾ ਇਸ਼ਟ ਤਾਂ ਬਸ ਇੱਕੋ-ਇੱਕ ਅੱਲਾਹ ਹੀ ਹੈ। ਸੋ ਤੁਸੀਂ ਇਕ ਚਿੱਤ ਹੋਕੇ ਉਸੇ ਵੱਲ ਧਿਆਨ ਦਿਓ ਅਤੇ ਉਸੇ ਤੋਂ ਭੁੱਲਾਂ ਦੀ ਮੁਆਫ਼ੀ ਮੰਗੋਂ ਅਤੇ ਮੁਸ਼ਰਿਕਾਂ ਲਈ ਬਰਬਾਦੀ ਹੈ। |
الَّذِينَ لَا يُؤْتُونَ الزَّكَاةَ وَهُم بِالْآخِرَةِ هُمْ كَافِرُونَ(7) 7਼ (ਉਹ ਵੀ ਬਰਬਾਦ ਹੋਣਗੇ) ਜਿਹੜੇ ਜ਼ਕਾਤ ਨਹੀਂ ਦਿੰਦੇ ਅਤੇ ਪਰਲੋਕ ਨੂੰ ਨਹੀਂ ਮੰਨਦੇ। |
إِنَّ الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ(8) 8਼ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ, ਉਹਨਾਂ ਲਈ ਅਜਿਹਾ ਬਦਲਾ ਹੈ ਜਿਸ ਦਾ ਕਦੇ ਅੰਤ ਨਹੀਂ ਹੋਵੇਗਾ। |
9਼ (ਹੇ ਨਬੀ!) ਤੁਸੀਂ ਉਹਨਾਂ ਨੂੰ ਪੁੱਛੋ, ਕੀ ਤੁਸੀਂ ਉਸ (ਅੱਲਾਹ) ਦਾ ਇਨਕਾਰ ਕਰਦੇ ਹੋ ਜਿਸ ਨੇ ਦੋ ਦਿਨਾਂ ਵਿਚ ਧਰਤੀ ਨੂੰ ਬਣਾਇਆ ਅਤੇ ਤੁਸੀਂ ਉਸ ਦੇ ਸਾਂਝੀ ਵੀ ਬਣਾਉਂਦੇ ਹੋ? ਜਦ ਕਿ ਉਹੀਓ ਸਾਰੇ ਜਹਾਨਾਂ ਦਾ ਪਾਲਣਹਾਰ ?। |
10਼ ਅਤੇ (ਉਸੇ ਅੱਲਾਹ ਨੇ) ਧਰਤੀ ਉੱਤੇ ਮਜ਼ਬੂਤ ਪਹਾੜ ਬਣਾਏ ਅਤੇ ਇਸ (ਧਰਤੀ) ਵਿਚ ਬਰਕਤਾਂ ਰੱਖੀਆਂ ਅਤੇ ਇਸ ਵਿਚ ਲੋੜ ਅਨੁਸਾਰ ਖਾਧ-ਖੁਰਾਕ ਦਾ ਸਮਾਨ ਜੁਟਾਇਆ। ਇਹ ਸਾਰੇ ਕੰਮ ਚਾਰ ਦਿਨਾਂ ਵਿਚ ਹੋ ਗਏ। ਪੁੱਛਣ ਵਾਲਿਆਂ ਲਈ ਇਹੋ ਠੀਕ ਜਵਾਬ ਹੈ। |
11਼ ਫੇਰ ਉਸ (ਅੱਲਾਹ) ਨੇ ਅਕਾਸ਼ ਵੱਲ ਧਿਆਨ ਦਿੱਤਾ ਜਿਹੜਾ ਉਸ ਵੇਲੇ ਨਿਰਾ ਧੂੰਆ ਸੀ, ਫੇਰ ਅੱਲਾਹ ਨੇ ਉਸ (ਅਕਾਸ਼) ਨੂੰ ਅਤੇ ਧਰਤੀ ਨੂੰ ਕਿਹਾ ਕਿ ਤੁਸੀਂ ਦੋਵੇਂ ਹੋਂਦ ਵਿਚ ਆ ਜਾਓ, ਭਾਵੇਂ ਤੁਸੀਂ ਖ਼ੁਸ਼ੀ ਨਾਲ ਆਓ ਭਾਵੇਂ ਨਾ ਚਾਹੁੰਦੇ ਹੋਏ (ਮਜਬੂਰੀ ਨਾਲ) ਆਓ, ਦੋਵਾਂ ਨੇ ਆਖਿਆ ਕਿ ਅਸੀਂ ਦੋਵੇਂ ਖ਼ੁਸ਼ੀ ਨਾਲ ਹੋਂਦ ਵਿਚ ਆਉਣ ਲਈ ਹਾਜ਼ਰ ਹਾਂ। |
12਼ ਫੇਰ ਅਸੀਂ ਦੋ ਦਿਨਾਂ ਵਿਚ ਸਤ ਅਕਾਸ਼ ਬਣਾ ਦਿੱਤੇ ਅਤੇ ਹਰ ਅਕਾਸ਼ ਨੂੰ ਉਸ ਦੇ ਅਨੁਸਾਰ ਆਦੇਸ਼ ਦਿੱਤੇ, ਅਸੀਂ ਦੁਨੀਆਂ (ਵਿਚ ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ ਨਾਲ (ਭਾਵ ਤਾਰਿਆਂ) ਨਾਲ ਸਜਾਇਆ 1 ਅਤੇ ਉਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ। ਇਹ ਤਦਬੀਰ ਅਤਿਅੰਤ ਜ਼ੋਰਾਵਰ ਅਤੇ ਜਾਣਨਹਾਰ ਦੀ ਹੈ। |
فَإِنْ أَعْرَضُوا فَقُلْ أَنذَرْتُكُمْ صَاعِقَةً مِّثْلَ صَاعِقَةِ عَادٍ وَثَمُودَ(13) 13਼ ਜੇ ਫੇਰ ਵੀ ਉਹ (ਕਾਫ਼ਿਰ) ਮੂੰਹ ਮੋੜਦੇ ਹਨ ਤਾਂ ਤੁਸੀਂ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਉਸ ਕੜਕਦਾਰ (ਅਸਮਾਨੀ ਅਜ਼ਾਬ) ਤੋਂ ਡਰਾਉਂਦਾ ਹੈ ਜਿਹੜੀ ਆਦ ਤੇ ਸਮੂਦ ਦੀ ਕੜਕ ਵਾਂਗ ਹੋਵੇਗੀ। |
14਼ ਜਦੋਂ ਪੈਗ਼ੰਬਰ ਉਹਨਾਂ (ਸਮੂਦੀਆਂ) ਕੋਲ ਉਹਨਾਂ ਦੇ ਅੱਗੇ-ਪਿੱਛੇ ਇਹ ਕਹਿੰਦੇ ਹੋਏ ਆਏ ਕਿ ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਤਾਂ ਉਹਨਾਂ ਨੇ ਉੱਤਰ ਵਿਚ ਕਿਹਾ ਕਿ ਜੇ ਸਾਡਾ ਪਾਲਣਹਾਰ ਚਾਹੁੰਦਾ ਤਾਂ (ਇਹ ਗੱਲ ਦੱਸਣ ਲਈ) ਫ਼ਰਿਸ਼ਤੇ ਭੇਜਦਾ। ਜੋ ਸੁਨੇਹਾ ਤੁਹਾਨੂੰ ਦੇਕੇ ਘੱਲਿਆ ਗਿਆ ਹੈ ਅਸੀਂ ਉਸ ਦਾ ਇਨਕਾਰ ਕਰਦੇ ਹਾਂ। |
15਼ ਜਿਹੜੀ ਆਦ ਦੀ ਕੌਮ ਵਾਲੇ ਸੀ ਉਹਨਾਂ ਨੇ ਧਰਤੀ ਉੱਤੇ ਅਣਹੱਕਾ ਘਮੰਡ ਕੀਤਾ ਅਤੇ ਕਹਿਣ ਲੱਗੇ ਕਿ ਸਾਥੋਂ ਜ਼ੋਰਾਵਰੀ ਵਿਚ ਵਧੇਰੇ ਕੌਣ ਹੈ ਕੀ (ਉਹਨਾਂ ਆਦੀਆਂ ਨੇ) ਨਹੀਂ ਵੇਖਿਆ ਕਿ ਬੇਸ਼ੱਕ ਜਿਸ ਅੱਲਾਹ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਹ ਉਹਨਾਂ ਤੋਂ ਕਿਤੇ ਵੱਧ ਜ਼ੋਰਾਵਰ ਹੈ, (ਪ੍ਰੰਤੂ) ਉਹ ਸਾਡੀਆਂ ਆਇਤਾਂ ਦਾ (ਅਖ਼ੀਰ ਤੱਕ) ਇਨਕਾਰ ਹੀ ਕਰਦੇ ਰਹੇ। |
16਼ ਅੰਤ ਅਸੀਂ ਉਹਨਾਂ (ਆਦ ਦੀ ਕੌਮ) ’ਤੇ ਅਸ਼ੁਭ (ਸਿੱਧ ਹੋਣ ਵਾਲੇ) ਦਿਨਾਂ ਵਿਚ ਤੇਜ਼ ਸ਼ੂਕਦੀ ਹੋਈ ਹਵਾ ਭੇਜ ਦਿੱਤੀ ਤਾਂ ਜੋ ਉਹਨਾਂ ਨੂੰ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲੇ ਅਜ਼ਾਬ ਦਾ ਸੁਆਦ ਚਖਾ ਦੇਈਏ। ਜਦੋਂ ਕਿ ਪਰਲੋਕ ਦਾ ਅਜ਼ਾਬ ਤਾਂ ਇਸ ਤੋਂ ਕਿਤੇ ਵੱਧ ਰੁਸਵਾਈ ਵਾਲਾ ਹੈ ਅਤੇ ਉੱਥੇ ਉਹਨਾਂ ਦੀ ਕੋਈ ਸਹਾਇਤਾ ਵੀ ਨਹੀਂ ਕੀਤੀ ਆਵੇਗੀ। |
17਼ ਜਿਹੜੇ ਸਮੂਦ ਸੀ, ਅਸੀਂ ਉਹਨਾਂ ਦੀ ਵੀ (ਪੈਗ਼ੰਬਰ ਭੇਜ ਕੇ) ਅਗਵਾਈ ਕੀਤੀ, ਪਰ ਉਹਨਾਂ ਨੇ ਰਾਹ ਵੇਖਣ ਨਾਲੋਂ ਅੰਨੇ ਬਣੇ ਰਹਿਣਾ ਹੀ ਪਸੰਦ ਕੀਤਾ, ਫੇਰ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ਨੂੰ ਹੀਣਤਾ ਭਰੇ ਅਜ਼ਾਬ ਦੀ ਕੜਕ ਨੇ ਨੱਪ ਲਿਆ। |
18਼ ਅਤੇ ਅਸੀਂ ਈਮਾਨ ਵਾਲਿਆਂ ਨੂੰ ਅਤੇ ਰੱਬ ਦਾ ਡਰ-ਭੌ ਰੱਖਣ ਵਾਲਿਆਂ ਨੂੰ (ਇਸ ਅਜ਼ਾਬ ਤੋਂ) ਬਚਾ ਲਿਆ। |
وَيَوْمَ يُحْشَرُ أَعْدَاءُ اللَّهِ إِلَى النَّارِ فَهُمْ يُوزَعُونَ(19) 19਼ ਅਤੇ ਜਦੋਂ ਅੱਲਾਹ ਦੇ ਵੈਰੀ ਇਕੱਠੇ ਕਰ ਕੇ ਨਰਕ ਵੱਲ ਘੇਰ ਕੇ ਲਿਆਏ ਜਾਣਗੇ ਤਾਂ ਉਹਨਾਂ ਦੀ ਦਰਜਾਬੰਦੀ (ਪਾਪਾਂ ਅਨੁਸਾਰ) ਕੀਤੀ ਜਾਵੇਗੀ। |
20਼ ਜਦੋਂ ਉਹ ਸਾਰੇ (ਰੱਬ ਦੇ ਦੁਸ਼ਮਨ) ਉੱਥੇ (ਨਰਕ ਨੇੜੇ) ਪਹੁੰਚਣਗੇ ਤਾਂ ਉਹਨਾਂ ਦੇ ਵਿਰੁੱਧ ਉਹਨਾਂ ਦੇ ਕੰਨ, ਉਹਨਾਂ ਦੀਆਂ ਅੱਖਾਂ ਅਤੇ ਉਹਨਾਂ ਦੇ ਸਰੀਰ ਦੀਆਂ ਚਮੜੀਆਂ (ਉਹਨਾਂ ਵੱਲੋਂ ਕੀਤੇ ਕੰਮਾਂ ਦੀ) ਗਵਾਹੀ ਦੇਣਗੀਆਂ। |
21਼ ਉਹ (ਅਪਰਾਧੀ) ਆਪਣੀਆਂ ਚਮੜੀਆਂ ਤੋਂ ਪੁੱਛਣਗੇ ਕਿ ਤੁਸੀਂ ਸਾਡੇ ਵਿਰੁੱਧ ਕਿਉਂ ਗਵਾਹੀ ਦਿੱਤੀ ? ਉਹ ਕਹਿਣਗੀਆਂ ਕਿ ਸਾਨੂੰ ਉਸੇ ਅੱਲਾਹ ਨੇ ਬੁਲਵਾਇਆ ਹੈ ਜਿਸ ਨੇ ਹਰ ਚੀਜ਼ ਨੂੰ ਬੋਲਣਾ ਸਿਖਾਇਆ ਹੈ। ਉਸੇ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਤੁਸੀਂ ਉਸੇ ਵੱਲ ਪਰਤਾਏ ਗਏ ਹੋ। |
22਼ ਤੁਸੀਂ (ਇਹ ਸੋਚ ਕੇ ਬੁਰਾਈ ਤੋਂ) ਨਹੀਂ ਬਚਦੇ ਸੀ ਕਿ ਤੁਹਾਡੇ ਕੰਨ, ਅੱਖਾਂ ਤੇ ਤੁਹਾਡੀ ਚਮੜੀ ਤੁਹਾਡੇ ਵਿਰੁੱਧ ਗਵਾਹੀ ਦੇਣਗੇ ਸਗੋਂ ਤੁਸੀਂ ਇਹੋ ਸਮਝਦੇ ਰਹੇ ਕਿ ਜੋ ਕੁੱਝ ਵੀ ਤੁਸੀਂ ਕਰ ਰਹੇ ਹੋ, ਅੱਲਾਹ ਉਹਨਾਂ ਵਿੱਚੋਂ ਕਈਆਂ ਦੀਆਂ ਕਰਤੂਤਾਂ ਤੋਂ ਬੇ-ਖ਼ਬਰ ਹੈ। |
وَذَٰلِكُمْ ظَنُّكُمُ الَّذِي ظَنَنتُم بِرَبِّكُمْ أَرْدَاكُمْ فَأَصْبَحْتُم مِّنَ الْخَاسِرِينَ(23) 23਼ ਤੁਹਾਡਾ ਇਹੋ ਗੁਮਾਨ (ਵਿਚਾਰ), ਜੋ ਤੁਸੀਂ ਆਪਣੇ ਰੱਬ ਬਾਰੇ ਕਰੀਂ ਬੈਠੇ ਸੀ, ਉਹੀਓ ਤੁਹਾਨੂੰ ਲੈ ਡੁੱਬਿਆ। ਅੰਤ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਨਾਲ ਜਾ ਰਲੇ। |
فَإِن يَصْبِرُوا فَالنَّارُ مَثْوًى لَّهُمْ ۖ وَإِن يَسْتَعْتِبُوا فَمَا هُم مِّنَ الْمُعْتَبِينَ(24) 24਼ ਹੁਣ ਜੇ ਉਹ ਲੋਕੀ ਸਬਰ ਵੀ ਕਰਨ ਤਾਂ ਵੀ ਉਹਨਾਂ ਦਾ ਟਿਕਾਣਾ ਨਰਕ ਹੀ ਹੈ ਅਤੇ ਜੇ ਉਹ ਮੁਆਫ਼ੀ ਮੰਗਣ ਤਾਂ ਵੀ ਉਹ ਮੁਆਫ਼ ਕੀਤੇ ਹੋਏ ਲੋਕਾਂ ਵਿੱਚੋਂ ਨਹੀਂ ਹੋਣਗੇ। |
25਼ ਅਸੀਂ ਉਹਨਾਂ (ਕਾਫ਼ਿਰਾਂ) ਦੇ ਕੁੱਝ ਅਜਿਹੇ ਸਾਥੀ ਬਣਾ ਛੱਡੇ ਸੀ, ਜਿਹੜੇ ਉਹਨਾਂ ਦੇ ਅਗਲੇ-ਪਿਛਲੇ ਸਾਰੇ ਅਮਲਾਂ ਨੂੰ ਸੋਹਣਾ ਤੇ ਵਧੀਆ ਬਣਾ ਕੇ ਵਿਖਾਉਂਦੇ ਸਨ। ਅਖ਼ੀਰ ਉਹਨਾਂ ਉੱਤੇ ਵੀ ਅੱਲਾਹ ਵੱਲੋਂ ਉਹੀਓ ਅਜ਼ਾਬ ਦਾ ਫ਼ੈਸਲਾ ਹੋਇਆ ਜਿਹੜਾ ਉਹਨਾਂ ਤੋਂ ਪਹਿਲਾਂ ਬੀਤੇ ਹੋਏ ਜਿੰਨਾਂ ਤੇ ਮਨੁੱਖਾਂ ਦੇ ਗਰੋਹਾਂ ’ਤੇ ਲਾਗੂ ਹੋ ਚੁੱਕਿਆ ਹੈ। ਨਿਰਸੰਦੇਹ, ਉਹ ਲੋਕ ਜ਼ਰੂਰ ਹੀ ਘਾਟੇ ਵਿਚ ਰਹਿ ਜਾਣ ਵਾਲੇ ਹਨ। |
26਼ ਅਤੇ ਕਾਫ਼ਿਰ (ਇਕ ਦੂਜੇ ਨੂੰ) ਕਹਿੰਦੇ ਸਨ ਕਿ ਤੁਸੀਂ ਇਸ .ਕੁਰਆਨ ਨੂੰ ਨਾ ਸੁਣੋ, ਜਦੋਂ ਇਸ ਨੂੰ ਪੜ੍ਹਿਆ ਜਾਵੇ ਤਾਂ ਡੰਡ (ਵਿਘਣ) ਪਾਓ ਤਾਂ ਜੋ ਤੁਸੀਂ ਹੀ ਭਾਰੂ ਹੋਵੋ। |
27਼ ਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਸੀ ਅਸੀਂ ਉਹਨਾਂ ਕਾਫ਼ਿਰਾਂ ਨੂੰ ਕਰੜੀ ਸਜ਼ਾ ਦਾ ਸੁਆਦ ਚਖ਼ਾਵਾਂਗੇ ਅਤੇ ਜਿਹੜੀਆਂ ਭੈੜੀਆਂ ਕਰਤੂਤਾਂ ਉਹ ਕਰਦੇ ਰਹੇ ਹਨ ਅਸੀਂ ਉਹਨਾਂ ਨੂੰ ਉਹਨਾਂ ਦਾ ਬਦਲਾ ਜ਼ਰੂਰ ਦੇਵਾਂਗੇ। |
28਼ ਇਹ ਅੱਗ ਹੀ ਅੱਲਾਹ ਦੇ ਵੈਰੀਆਂ ਦੀ ਸਜ਼ਾ ਹੈ, ਇਹਨਾਂ ਲਈ ਇਸੇ ਵਿਚ ਸਦੀਵੀ ਘਰ ਹੈ। ਇਹ ਸਜ਼ਾ ਉਸ ਅਪਰਾਧ ਦੀ ਹੈ ਕਿ ਉਹ ਸਾਡੀਆਂ ਆਇਤਾਂ (ਆਦੇਸ਼) ਦਾ ਇਨਕਾਰ ਕਰਦੇ ਸਨ। |
29਼ ਅਤੇ ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਜਿੰਨਾਂ ਤੇ ਮਨੁੱਖਾਂ ਵਿੱਚੋਂ ਉਹ ਲੋਕ ਵਿਖਾ ਜਿਨ੍ਹਾਂ ਨੇ ਸਾਨੂੰ (ਸਿੱਧੇ ਰਾਹੋਂ) ਭਟਕਾਇਆ ਸੀ ਤਾਂ ਜੋ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਹੇਠ ਲਤਾੜੀਏ, ਤਾਂ ਜੋ ਉਹ ਜ਼ਲੀਲ ਲੋਕਾਂ ਵਿਚ ਹੋ ਜਾਣ। |
30਼ ਨਿਰਸੰਦੇਹ, ਜਿਨ੍ਹਾਂ ਲੋਕਾਂ ਨੇ ਕਿਹਾ ਕਿ ਸਾਡਾ ਪਾਲਣਹਾਰ ਅੱਲਾਹ ਹੈ ਫੇਰ ਉਸੇ (ਗੱਲ) ’ਤੇ ਡਟੇ ਰਹੇ1, ਉਹਨਾਂ ਉੱਤੇ ਫ਼ਰਿਸ਼ਤੇ (ਇਹ ਕਹਿੰਦੇ ਹੋਏ) ਉੱਤਰਦੇ ਹਨ ਕਿ ਨਾ ਤਾਂ ਤੁਹਾਨੂੰ ਕੋਈ ਚਿੰਤਾ ਹੈ ਨਾ ਕਿਸੇ ਪ੍ਰਕਾਰ ਦਾ ਕੋਈ ਡਰ-ਖ਼ੌਫ਼, ਸਗੋਂ ਇਸ ਜੰਨਤ ਤੋਂ ਖ਼ੁਸ਼ ਹੋ ਜਾਵੋ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। |
31਼ ਅਸੀਂ ਸੰਸਾਰਿਕ ਜੀਵਨ ਵਿਚ ਵੀ ਅਤੇ ਪਰਲੋਕ ਵਿਚ ਵੀ ਤੁਹਾਡੇ ਸਾਥੀ ਸੀ। ਇਸ (ਜੰਨਤ) ਵਿਚ ਤੁਹਾਡੇ ਲਈ ਉਹ ਸਭ ਕੁੱਝ ਹੈ ਜਿਸ ਨੂੰ ਤੁਹਾਡਾ ਜੀ ਚਾਹਵੇਗਾ ਅਤੇ ਇਸ ਵਿਚ ਉਹ ਸਭ ਕੁਝ ਹੈ ਜੋ ਤੁਸੀਂ ਮੰਗੋਗੇ। |
32਼ ਉਹ ਮਹਿਮਾਨਦਾਰੀ ਤੁਹਾਡੇ ਲਈ ਉਸ ਵੱਲੋਂ ਹੋਵੇਗੀ ਜਿਹੜਾ ਬਖ਼ਸ਼ਣਹਾਰ ਤੇ ਮਿਹਰਾਂ ਵਾਲਾ ਹੈ। |
33਼ ਉਸ ਵਿਅਕਤੀ ਤੋਂ ਸੋਹਣੀ ਗੱਲ ਭਲਾਂ ਕਿਸ ਦੀ ਹੋ ਸਕਦੀ ਹੈ ਜਿਹੜਾ (ਲੋਕਾਂ ਨੂੰ) ਅੱਲਾਹ ਵੱਲ ਸੱਦੇ ਅਤੇ ਨੇਕ ਕੰਮ ਵੀ ਕਰੇ ਅਤੇ ਇਹ ਵੀ ਕਹੇ ਕਿ ਮੈਂ ਆਗਿਆਕਾਰੀਆਂ ਵਿੱਚੋਂ ਹਾਂ। |
34਼ ਨੇਕੀ ਤੇ ਬੁਰਾਈ ਇੱਕ ਬਰਾਬਰ ਨਹੀਂ ਹੋ ਸਕਦੀ, ਤੁਸੀਂ ਬੁਰਾਈ ਨੂੰ ਅਜਿਹੀ ਗੱਲ ਨਾਲ ਦੂਰ ਕਰੋ ਜਿਹੜੀ ਵਧੇਰੇ ਸੋਹਣੀ ਹੋਵੇ। ਤੁਸੀਂ ਵੇਖੋਗੇ ਕਿ ਉਹ ਵਿਅਕਤੀ ਜਿਸ ਨਾਲ ਤੁਹਾਡੀ ਦੁਸ਼ਮਨੀ ਹੈ ਉਹ ਇੰਜ ਹੋ ਜਾਵੇਗਾ ਜਿਵੇਂ ਕੋਈ ਜਿਗਰੀ ਦੋਸਤ ਹੋਵੇ। |
وَمَا يُلَقَّاهَا إِلَّا الَّذِينَ صَبَرُوا وَمَا يُلَقَّاهَا إِلَّا ذُو حَظٍّ عَظِيمٍ(35) 35਼ ਪਰ ਇਹ ਗੁਣ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜਿਹੜੇ ਸਬਰ ਕਰਦੇ ਹਨ ਅਤੇ ਇਹ (ਸਿਫ਼ਤ) ਉਸੇ ਨੂੰ ਨਸੀਬ ਹੁੰਦੀ ਹੈ ਜਿਹੜਾ ਵੱਡੇ ਭਾਗਾਂ ਵਾਲਾ ਹੁੰਦਾ ਹੈ। |
36਼ ਜੇ ਤੁਸੀਂ ਸ਼ੈਤਾਨ ਵੱਲੋਂ ਕੋਈ (ਬੁਰਾਈ ਵਲ) ਉਕਸਾਹਟ ਮਹਿਸੂਸ ਕਰੋ ਤਾਂ ਅੱਲਾਹ ਦੀ ਸ਼ਰਨ ਮੰਗੋਂ, ਬੇਸ਼ੱਕ ਉਹੀਓ ਸਭ ਕੁੱਝ ਸੁਣਨ ਵਾਲਾ ਤੇ ਜਾਣਨ ਵਾਲਾ ਹੈ। |
37਼ ਇਹ ਦਿਨ ਤੇ ਰਾਤ, ਸੂਰਜ ਤੇ ਚੰਨ ਉਸ (ਅੱਲਾਹਾਂ) ਦੀ ਨਿਸ਼ਾਨੀਆਂ ਵਿੱਚੋਂ ਹਨ। ਤੁਸੀਂ ਲੋਕ ਨਾ ਸੂਰਜ ਦੀ ਪੂਜਾ ਕਰੋ ਨਾ ਚੰਨ ਦੀ, ਜੇ ਤੁਸੀਂ ਵਾਸਤਵ ਵਿਚ ਉਸੇ ਦੀ ਇਬਾਦਤ ਕਰਦੇ ਹੋ, ਤਾਂ ਤੁਸੀਂ ਉਸ ਅੱਲਾਹ ਨੂੰ ਸਿਜਦਾ ਕਰੋ ਜਿਸ ਨੇ (ਇਹਨਾਂ ਸਭ ਨੂੰ) ਪੈਦਾ ਕੀਤਾ ਹੈ। |
38਼ ਜੇ ਫੇਰ ਵੀ ਉਹ (ਕਾਫ਼ਿਰ) ਹੰਕਾਰ ਤੇ ਘਮੰਡ ਕਰਨ 1 (ਤਾਂ ਕੋਈ ਪਰਵਾਹ ਨਹੀਂ ਕਿਉਂ ਜੋ) ਉਹ (ਫ਼ਰਿਸ਼ਤੇ) ਜਿਹੜੇ ਤੁਹਾਡੇ ਰੱਬ ਦੇ ਨਿਕਟਵਰਤੀ ਹਨ, ਉਹ ਰਾਤ ਦਿਨ (ਭਾਵ ਹਰ ਵੇਲੇ) ਉਸ ਦੀ ਤਸਬੀਹ (ਸ਼ਲਾਘਾ) ਕਰਦੇ ਹਨ ਅਤੇ ਉਹ ਕਦੇ ਥੱਕਦੇ ਨਹੀਂ। |
39਼ ਉਸ (ਰੱਬ) ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਤੁਸੀਂ ਧਰਤੀ ਨੂੰ ਦਬੀ ਹੋਈ (ਬੰਜਰ) ਵੇਖਦੇ ਹੋ। ਜਦੋਂ ਅਸੀਂ ਉਸ ’ਤੇ ਮੀਂਹ ਪਾਉਂਦੇ ਹਾਂ ਤਾਂ ਉਹ ਹਰੀ ਭਰੀ ਹੋ ਉਠਦੀ ਹੈ। (ਇਸੇ ਤਰ੍ਹਾਂ) ਜਿਸ ਨੇ ਇਸ (ਧਰਤੀ) ਨੂੰ ਜਿਊਂਦਾ ਕੀਤਾ ਹੈ ਉਹ ਮੁਰਦਿਆਂ ਨੂੰ ਵੀ ਜਿਊਂਦਾ ਕਰ ਸਕਦਾ ਹੈ। ਬੇਸ਼ੱਕ ਉਹ ਹਰੇਕ ਚੀਜ਼ ਨੂੰ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। |
40਼ ਜਿਹੜੇ ਲੋਕ ਸਾਡੀਆਂ ਆਇਤਾਂ (.ਕੁਰਆਨ) ਵਿਚ ਬਿੰਗ ਵਲ ਲਭਦੇ ਹਨ ਉਹ ਸਾਥੋਂ ਲੁਕੇ ਹੋਏ ਨਹੀਂ। (ਰਤਾ ਸੋਚੋ) ਕਿ ਜਿਹੜਾ ਅੱਗ ਵਿਚ ਸੁੱਟਿਆ ਜਾਵੇ ਉਹ ਚੰਗਾ ਹੈ ਜਾਂ ਜਿਹੜਾ ਕਿਆਮਤ ਵਾਲੇ ਦਿਨ ਅਮਨ-ਅਮਾਨ ਵਿਚ ਰਹੇ ? ਤੁਸੀਂ ਭਾਵੇਂ ਜੋ ਚਾਹੇ ਕਰੋ ਉਹ ਤੁਹਾਡਾ ਸਭ ਕੀਤਾ ਕਰਾਇਆ ਵੇਖ ਰਿਹਾ ਹੈ। |
إِنَّ الَّذِينَ كَفَرُوا بِالذِّكْرِ لَمَّا جَاءَهُمْ ۖ وَإِنَّهُ لَكِتَابٌ عَزِيزٌ(41) 41਼ ਜਿਨ੍ਹਾਂ ਲੋਕਾਂ ਨੇ ਜ਼ਿਕਰ (ਕੁਰਆਨ) ਨੂੰ ਨਹੀਂ ਮੰਨਿਆ ਜਦੋਂ ਕਿ ਉਹ ਉਹਨਾਂ ਕੋਲ ਆਇਆ ਸੀ, (ਅੰਤ ਉਹ ਵੇਖ ਲੈਣਗੇ ਕਿ) ਬੇਸ਼ੱਕ ਇਹ ਤਾਂ ਇਕ ਵੱਡੀ ਜ਼ੋਰਾਵਰ ਤੇ ਉੱਚ ਕੋਟੀ ਦੀ ਕਿਤਾਬ ਹੈ। |
لَّا يَأْتِيهِ الْبَاطِلُ مِن بَيْنِ يَدَيْهِ وَلَا مِنْ خَلْفِهِ ۖ تَنزِيلٌ مِّنْ حَكِيمٍ حَمِيدٍ(42) 42਼ ਝੂਠ ਤਾਂ ਇਸ (.ਕੁਰਆਨ) ਦੇ ਨੇੜੇ ਵੀ ਨਹੀਂ ਆ ਸਕਦਾ ਅਤੇ ਨਾ ਇਸ ਦੇ ਅੱਗਿਓਂ ਅਤੇ ਨਾ ਹੀ ਪਿੱਛਿਓਂ ਆ ਸਕਦਾ ਹੈ। ਇਹ ਤਾਂ ਅਤਿ ਹਿਕਮਤਾਂ ਵਾਲੀ ਤੇ ਸ਼ਲਾਘਾਯੋਗ ਹਸਤੀ ਵੱਲੋਂ ਉਤਾਰਿਆ ਗਿਆ ਹੈ। |
43਼ (ਹੇ ਨਬੀ!) ਤੁਹਾਨੂੰ ਵੀ ਉਹੀਓ ਕਿਹਾ ਜਾਂਦਾ ਹੈ ਜਿਹੜਾ ਤੁਹਾਥੋਂ ਪਹਿਲੇ ਰਸੂਲਾਂ ਨੂੰ ਕਿਹਾ ਗਿਆ ਹੈ। ਬੇਸ਼ੱਕ ਤੁਹਾਡਾ ਰੱਬ ਬਖ਼ਸ਼ਣਹਾਰ ਵੀ ਹੈ ਅਤੇ ਦਰਦਨਾਕ ਅਜ਼ਾਬ ਦੇਣ ਵਾਲਾ ਵੀ ਹੈ। |
44਼ ਜੇ ਅਸੀਂ ਇਸ .ਕੁਰਆਨ ਨੂੰ ਅਜਮੀ (ਅਰਬੀ ਤੋਂ ਛੁੱਟ ਕਿਸੇ ਹੋਰ) ਭਾਸ਼ਾ ਵਿਚ ਉਤਾਰਦੇ ਤਾਂ ਉਹ (ਕਾਫ਼ਿਰ) ਆਖਦੇ ਕਿ ਇਸ ਦੀਆਂ ਆਇਤਾਂ ਦਾ ਵਰਣਨ ਸਪਸ਼ਟ ਰੂਪ ਵਿਚ ਕਿਉਂ ਨਹੀਂ ਕੀਤਾ ਗਿਆ ? ਅਚਰਜ ਹੈ ਕਿ ਕਿਤਾਬ ਦੀ ਭਾਸ਼ਾ ਅਜਮੀ ਅਤੇ ਪੈਗ਼ੰਬਰ ਅਰਬੀ ? (ਹੇ ਨਬੀ!) ਤੁਸੀਂ ਆਖੋ ਕਿ ਈਮਾਨ ਵਾਲਿਆਂ ਲਈ ਤਾਂ ਉਹ ਹਿਦਾਇਤ ਤੇ (ਮਨ ਦੇ ਰੋਗਾਂ ਦਾ) ਇਲਾਜ ਹੈ ਅਤੇ ਜਿਹੜੇ ਈਮਾਨ ਨਹੀਂ ਲਿਆਂਦੇ ਉਹਨਾਂ ਦੇ ਕੰਨਾਂ ਵਿਚ ਡਾਟ ਤੇ ਅੱਖਾਂ ਤੋਂ ਅੰਨ੍ਹੇ ਹਨ। ਇਹ ਉਹ ਲੋਕ ਹਨ (ਜਿਹੜੇ ਹੱਕ ਸੱਚ ਗੱਲ ਨਹੀਂ ਸੁਣਦੇ) ਜਿਵੇਂ ਉਹ ਦੂਰੋਂ ਪੁਕਾਰੇ ਜਾ ਰਹੇ ਹੋਣ। |
45਼ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਦਿੱਤੀ ਪਰ ਉਸ ਵਿਚ ਵੀ ਮਤਭੇਦ ਕੀਤਾ ਗਿਆ। ਜੇ ਤੇਰੇ ਰੱਬ ਵੱਲੋਂ ਇਕ ਗੱਲ ਦਾ ਪਹਿਲਾਂ ਹੀ ਫ਼ੈਸਲਾ ਨਾ ਹੋ ਗਿਆ ਹੁੰਦਾ ਤਾਂ ਉਹਨਾਂ (ਇਨਕਾਰੀਆਂ) ਦਾ ਨਿਬੇੜਾ ਕਦੋਂ ਦਾ ਹੋ ਚੁੱਕਿਆ ਹੁੰਦਾ। ਬੇਸ਼ੱਕ ਉਹ (ਇਨਕਾਰੀ) ਇਸ .ਕੁਰਆਨ ਦੇ ਸੰਬੰਧ ਵਿਚ ਦੁਵਿਧਾ ਵਿਚ ਪਾ ਦੇਣ ਵਾਲੇ ਸ਼ੱਕ ਵਿਚ ਫਸੇ ਹੋਏ ਹਨ। |
46਼ ਜਿਹੜਾ ਵੀ ਕੋਈ ਭਲੇ ਕੰਮ ਕਰਦਾ ਹੈ ਉਹ ਆਪਣੇ ਹੀ ਭਲੇ ਲਈ ਕਰਦਾ ਹੈ ਅਤੇ ਜਿਹੜਾ ਮਾੜੇ ਕੰਮ ਕਰਦਾ ਹੈ ਉਸ ਦਾ ਦੋਸ਼ ਵੀ ਉਸੇ ਉੱਤੇ ਹੈ। ਤੁਹਾਡਾ ਪਾਲਣਹਾਰ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਕਰਨ ਵਾਲਾ ਨਹੀਂ। |
47਼ ਉਸ (ਕਿਆਮਤ) ਦੇ ਆਉਣ ਦਾ ਗਿਆਨ ਉਸ (ਅੱਲਾਹ) ਵੱਲ ਹੀ ਮੋੜ੍ਹਿਆ ਜਾਂਦਾ ਹੈ। ਜਿਹੜਾ ਵੀ ਫਲ ਆਪਣੇ ਗ਼ਲਾਫ਼ਾਂ ਵਿੱਚੋਂ ਨਿਕਲਦਾ ਹੈ ਅਤੇ ਜਿਹੜੀ ਮਦੀਨ ਗਰਭਵਤੀ ਹੁੰਦੀ ਹੈ ਅਤੇ ਬੱਚਾ ਜਣਦੀ ਹੈ ਉਹ ਸਭ ਅੱਲਾਹ ਦੇ ਗਿਆਨ ਅਧੀਨ ਹੈ। ਅਤੇ ਜਿਸ ਦਿਨ ਉਹ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਪੁੱਛੇਗਾ ਕਿ ਮੇਰੇ ਸ਼ਰੀਕ ਕਿੱਥੇ ਹਨ? ਉਹ ਕਹਿਣਗੇ ਕਿ ਅਸੀਂ ਤਾਂ ਬੇਨਤੀ ਕਰ ਚੁੱਕੇ ਹਾਂ ਕਿ ਅੱਜ ਸਾਡੇ ਵਿੱਚੋਂ (ਸ਼ਿਰਕ ਦੀ) ਗਵਾਹੀ ਦੇਣ ਵਾਲਾ ਕੋਈ ਨਹੀਂ। |
وَضَلَّ عَنْهُم مَّا كَانُوا يَدْعُونَ مِن قَبْلُ ۖ وَظَنُّوا مَا لَهُم مِّن مَّحِيصٍ(48) 48਼ ਅਤੇ ਜਿਨ੍ਹਾਂ ਦੀ ਉਹ ਪੂਜਾ ਕਰਦੇ ਸਨ ਉਹ ਸਭ ਗੁਆਚੇ ਜਾਣਗੇ ਅਤੇ ਉਹ ਸਮਝ ਲੈਣਗੇ ਕਿ ਹੁਣ ਉਹਨਾਂ ਦੇ ਨੱਸਣ ਲਈ ਕੋਈ ਰਾਹ ਨਹੀਂ। |
لَّا يَسْأَمُ الْإِنسَانُ مِن دُعَاءِ الْخَيْرِ وَإِن مَّسَّهُ الشَّرُّ فَيَئُوسٌ قَنُوطٌ(49) 49਼ ਮਨੁੱਖ ਭਲਾਈ (ਲਈ ਦੁਆਵਾਂ) ਮੰਗਦਾ ਕਦੇ ਵੀ ਨਹੀਂ ਥੱਕਦਾ ਅਤੇ ਜੇ ਉਸ ਨੂੰ ਕੋਈ ਬਿਪਤਾ ਆ ਖੜੀ ਹੋਵੇ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। |
50਼ ਜੇ ਉਸ ਬਿਪਤਾ ਮਗਰੋਂ ਅਸੀਂ ਉਸੇ ਵਿਅਕਤੀ ਨੂੰ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਦਾ ਹੈ ਕਿ ਇਹ ਤਾਂ ਮੇਰੇ ਹੀ ਲਈ ਹੈ ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਆਵੇਗੀ। (ਅਤੇ ਆਖਦੇ ਹਨ) ਜੇਕਰ ਮੈਂ ਆਪਣੇ ਰੱਬ ਦੇ ਕੋਲ ਪਰਤਾਇਆ ਵੀ ਗਿਆ ਤਾਂ ਵੀ ਮੇਰੇ ਲਈ ਉਸ ਕੋਲ ਭਲਾਈ ਹੀ ਹੋਵੇਗੀ। ਫੇਰ ਅਸੀਂ ਉਸ ਕਾਫ਼ਿਰਾਂ ਨੂੰ ਦੱਸ ਦਿਆਂਗੇ ਜੋ ਉਹ (ਸੰਸਾਰ ਵਿਚ) ਕਰਿਆ ਕਰਦਾ ਸੀ ਅਤੇ ਅਸੀਂ ਉਸਨਾਂ ਨੂੰ ਕਰੜੀਆਂ ਸਜ਼ਾਵਾਂ ਦਾ ਸੁਆਦ ਚਖਾਵਾਂਗੇ। |
51਼ (ਹੇ ਨਬੀ!) ਜਦੋਂ ਅਸੀਂ ਮਨੁੱਖ ਨੂੰ ਆਪਣੀ ਮਿਹਰਾਂ ਨਾਲ ਨਿਵਾਜ਼ਦੇ ਹਾਂ ਤਾਂ ਉਹ (ਧੰਨਵਾਦੀ ਹੋਣ ਤੋਂ) ਮੂੰਹ ਮੋੜ ਲੈਂਦਾ ਹੈ ਅਤੇ ਸਗੋਂ ਆਕੜ ਕੇ ਪਰਾਂ ਹੋ ਜਾਂਦਾ ਹੈ ਅਤੇ ਜਦੋਂ ਕੋਈ ਬਿਪਤਾ ਆ ਪਹੁੰਚਦੀ ਹੈ ਤਾਂ ਲੰਮੀਆਂ ਲੰਮੀਆਂ ਦੁਆਵਾਂ ਕਰਨ ਵਾਲਾ ਬਣ ਜਾਂਦਾ ਹੈ। |
52਼ (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਇਨਕਾਰੀਓ!) ਰਤਾ ਇਹ ਤਾਂ ਦੱਸੋ ਕਿ ਜੇ ਇਹ (.ਕੁਰਆਨ) ਅੱਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰੋ, ਤਾਂ ਫੇਰ ਉਸ ਵਿਅਕਤੀ ਤੋਂ ਵੱਧ ਰਾਹੋਂ ਭਟਕਿਆਂ ਹੋਇਆ ਕੌਣ ਹੋਵੇਗਾ, ਜਿਹੜਾ ਇਸ (ਹੱਕ) ਦੀ ਵਿਰੋਧਤਾ ਕਰਦਾ ਹੋਇਆ ਦੂਰ ਤਕ ਚਲਿਆ ਜਾਵੇ। |
53਼ ਬਹੁਤ ਛੇਤੀ ਅਸੀਂ ਉਹਨਾਂ ਨੂੰ ਆਪਣੀਆਂ ਨਿਸ਼ਾਨੀਆਂ ਸੰਸਾਰ ਵਿਚ ਵੀ ਵਿਖਾਵਾਂਗੇ ਅਤੇ ਉਹਨਾਂ ਦੀ ਆਪਣੀ ਜ਼ਾਤ ਵਿਚ ਵੀ ਵਿਖਾਵਾਂਗੇ, ਇੱਥੋਂ ਤਕ ਕਿ ਇਹ ਗੱਲ ਉਹਨਾਂ ਉੱਤੇ ਸਪਸ਼ਟ ਹੋ ਜਾਵੇਗੀ ਕਿ ਬੇਸ਼ੱਕ ਇਹ .ਕੁਰਆਨ ਹੱਕ ਹੈ। ਕੀ ਇਹ ਗੱਲ ਕਾਫ਼ੀ ਨਹੀਂ ਕਿ ਤੁਹਾਡਾ ਰੱਬ ਹਰ ਚੀਜ਼ ਦਾ ਗਵਾਹ ਹੈ ? |
أَلَا إِنَّهُمْ فِي مِرْيَةٍ مِّن لِّقَاءِ رَبِّهِمْ ۗ أَلَا إِنَّهُ بِكُلِّ شَيْءٍ مُّحِيطٌ(54) 54਼ ਖ਼ਬਰਦਾਰ! ਬੇਸ਼ੱਕ ਉਹ ਲੋਕ ਆਪਣੇ ਰੱਬ ਦੀ ਮਿਲਣੀ ਵਿਚ ਸ਼ੱਕ ਵਿਚ ਹਨ। ਖ਼ਬਰਦਾਰ ਬੇਸ਼ੱਕ ਉਸ ਨੇ ਹਰੇਕ ਚੀਜ਼ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ। |
More surahs in Punjabi:
Download surah Fussilat with the voice of the most famous Quran reciters :
surah Fussilat mp3 : choose the reciter to listen and download the chapter Fussilat Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب