سورة محمد بالبنجابية
الَّذِينَ كَفَرُوا وَصَدُّوا عَن سَبِيلِ اللَّهِ أَضَلَّ أَعْمَالَهُمْ(1) ਜਿਨ੍ਹਾ ਲੋਕਾਂ ਨੇ ਅਵੱਗਿਆ ਕੀਤੀ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ, ਅੱਲਾਹ ਨੇ ਉਨ੍ਹਾਂ ਦੇ ਇਨ੍ਹਾਂ ਕਰਮਾਂ ਨੂੰ ਵਿਅਰਥ ਕਰ ਦਿੱਤਾ। |
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ ਅਤੇ ਉਸ ਚੀਜ਼ ਨੂੰ ਮੰਨਿਆ, ਜਿਹੜਾ ਮੁਹੰਮਦ ਤੇ ਉਤਾਰਿਆ ਗਿਆ ਹੈ। ਅਤੇ ਉਹ ਸੱਚ ਹੈ ਉਨ੍ਹਾਂ ਦੇ ਰੱਬ ਵੱਲੋਂ ਅੱਲਾਹ ਨੇ ਉਨ੍ਹਾਂ ਦੇ ਐਬ ਉਨ੍ਹਾਂ ਤੋਂ ਦੂਰ ਕਰ ਦਿੱਤੇ ਅਤੇ ਉਨ੍ਹਾਂ ਦੀ ਹਾਲਤ ਸੁਧਾਰ ਦਿੱਤੀ। |
ਇਹ ਇਸ ਲਈ ਕਿ ਜਿੰਨ੍ਹਾ ਲੋਕਾਂ ਨੇ ਅਵੱਗਿਆ ਕੀਤੀ, ਉਨ੍ਹਾਂ ਨੇ ਕੂੜ ਦਾ ਪਾਲਣ ਕੀਤਾ। ਅਤੇ ਜਿਹੜੇ ਲੋਕ ਈਮਾਨ ਲਿਆਏ, ਉਨ੍ਹਾਂ ਨੇ ਸਤਿ ਦਾ ਪਾਲਣ ਕੀਤਾ, ਜਿਹੜਾ ਉਨ੍ਹਾਂ ਦੇ ਰੱਬ ਵੱਲੋਂ ਹੈ। ਇਸ ਤਰਾਂ ਅੱਲਾਹ ਲੋਕਾਂ ਲਈ ਉਨ੍ਹਾਂ ਦੀ ਮਿਸਾਲਾਂ ਬਿਆਨ ਕਰਦਾ ਹੈ। |
ਤਾਂ ਜਦੋਂ ਇਨਕਾਰੀਆਂ ਨਾਲ ਤੁਹਾਡੀ ਮੁਠਭੇੜ ਹੋਵੇ, ਤਾਂ ਉਨ੍ਹਾਂ ਦੀਆਂ ਧੌਣਾਂ ਉਡਾ ਦੇਵੋ। ਇਥੋਂ ਤੱਕ ਜਦੋਂ ਉਨ੍ਹਾਂ ਦਾ ਚੰਗੀ ਤਰਾਂ ਲਹੂ ਵਹਾ ਚੁੱਕੋਂ ਤਾਂ (ਜਿਹੜੇ ਜੀਵਤ ਫੜੇ ਹੋਣ) ਉਨ੍ਹਾਂ ਨੂੰ ਮਜਬੂਤੀ ਨਾਲ ਨੂੜ (ਬੰਨ੍ਹ) ਏੇਉ। ਫਿਰ ਜਾਂ ਤਾਂ ਅਹਿਸਾਨ ਕਰਕੇ ਛੱਡ ਦੇਉ ਜਾਂ ਦੌਲਤ ਲੈ ਕੇ। ਇੱਕੋਂ ਤੱਕ ਕਿ ਉਹ (ਵੈਰੀ) ਆਪਣੇ ਹਥਿਆਰ ਰੱਖ ਦੇਣ। ਇਹ ਹੁਕਮ ਹੈ, (ਯਾਦ ਰੱਖਣਯੋਗ)। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਉਨ੍ਹਾਂ ਤੋਂ (ਹੋਰ ਢੰਗ ਨਾਲ) ਬਦਲਾ ਲੈ ਲੈਂਦਾ। ਪਰ ਉਹ ਚਾਹੁੰਦਾ ਹੈ ਕਿ ਉਹ ਤੁਹਾਨੂੰ ਲੋਕਾਂ ਨੂੰ ਇੱਕ ਦੂਜੇ ਨਾਲ (ਲੜਾ ਕੇ) ਅਜਮਾਵੇ। ਅਤੇ ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਜਾਣਗੇ। ਅੱਲਾਹ ਉਨ੍ਹਾਂ ਦੇ ਕਰਮਾਂ ਨੂੰ ਕਦੇ ਵੀ ਨਸ਼ਟ ਨਹੀਂ ਕਰੇਗਾ। |
ਉਹ ਉਨ੍ਹਾਂ ਨੂੰ ਮਾਰਗ ਦਰਸ਼ਨ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੀ (ਮਾੜੀ) ਹਾਲਤ ਸੁਧਾਰ ਦੇਵੇਗਾ। |
ਅਤੇ ਉਨ੍ਹਾਂ ਨੂੰ ਜੰਨਤ ਵਿਚ ਦਾਖ਼ਿਲ ਕਰੇਗਾ। ਜਿਸ ਦੀ ਉਨ੍ਹਾਂ ਨੂੰ ਜਾਣ ਪਛਾਣ ਕਰਵਾ ਦਿੱਤੀ ਹੈ। |
يَا أَيُّهَا الَّذِينَ آمَنُوا إِن تَنصُرُوا اللَّهَ يَنصُرْكُمْ وَيُثَبِّتْ أَقْدَامَكُمْ(7) ਹੇ ਈਮਾਨ ਵਲਿਓ! ਜੇਕਰ ਤੁਸੀਂ ਅੱਲਾਹ ਦੀ ਮਦਦ ਕਰੋਗੇ, ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਕਦਮਾਂ ਨੂੰ ਟਿਕਾ ਦੇਵੇਗਾ। |
وَالَّذِينَ كَفَرُوا فَتَعْسًا لَّهُمْ وَأَضَلَّ أَعْمَالَهُمْ(8) ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਉਨ੍ਹਾਂ ਲਈ ਵਿਨਾਸ਼ ਹੈ। ਅੱਲਾਹ ਉਨ੍ਹਾਂ ਲੋਕਾਂ ਦੇ ਕਰਮਾਂ ਨੂੰ ਨਸ਼ਟ ਕਰ ਦੇਵੇਗਾ। |
ذَٰلِكَ بِأَنَّهُمْ كَرِهُوا مَا أَنزَلَ اللَّهُ فَأَحْبَطَ أَعْمَالَهُمْ(9) ਇਹ ਇਸ ਲਈ ਕਿ ਉਨ੍ਹਾਂ ਨੇ ਉਸ ਚੀਜ਼ ਨੂੰ ਨਾ ਪਸੰਦ ਕੀਤਾ, ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਅੱਲਾਹ ਨੇ ਉਨ੍ਹਾਂ ਦੇ ਕਰਮਾਂ ਨੂੰ ਵਿਅਰਥ ਕਰ ਦਿੱਤਾ। |
ਕੀ ਇਹ ਲੋਕ ਦੇਸ਼ ਵਿਚ ਤੁਰੇ ਫਿਰੇ ਨਹੀਂ ਕਿ ਇਹ ਉਨ੍ਹਾਂ ਲੋਕਾਂ ਦਾ ਅੰਤ ਦੇਖਦੇ, ਜਿਹੜੇ ਇਨ੍ਹਾਂ ਤੋਂ ਪਹਿਲਾ ਗੁਜ਼ਰ ਚੁੱਕੇ ਹਨ। ਅੱਲਾਹ ਨੇ ਉਨ੍ਹਾਂ ਨੰ ਪੁੱਟ ਸੁੱਟਿਆ ਅਤੇ ਇਹ ਹੀ ਅਵੱਗਿਆਕਾਰੀਆਂ ਲਈ ਪਹਿਲਾਂ ਤੋਂ ਨਿਰਧਾਰਿਤ ਹੈ। |
ذَٰلِكَ بِأَنَّ اللَّهَ مَوْلَى الَّذِينَ آمَنُوا وَأَنَّ الْكَافِرِينَ لَا مَوْلَىٰ لَهُمْ(11) ਇਹ ਇਸ ਲਈ ਕਿ ਅੱਲਾਹ ਈਮਾਨ ਵਾਲਿਆਂ ਦਾ ਕਾਰਜ ਸਵਾਰਨ ਵਾਲਾ ਹੈ ਅਤੇ ਇਨਕਾਰੀਆਂ ਦਾ ਕੋਈ ਕੰਮ ਸਵਾਰਨ ਵਾਲਾ ਨਹੀਂ। |
ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖਲ ਕਰੇਗਾ, ਜਿਨ੍ਹਾਂ ਦੇ ਥੱਲਿਓ ਨਹਿਰਾਂ ਵਗਦੀਆਂ ਹੋਣਗੀਆਂ। ਅਤੇ ਜਿਨ੍ਹਾਂ ਨੇ ਇਨਕਾਰ ਕੀਤਾ, ਉਹ (ਪਦਾਰਥਾਂ ਦਾ) ਉਪਭੌਗ ਕਰਦੇ ਹਨ, ਜਿਵੇਂ ਪਸ਼ੂ ਖਾਂਦੇ ਹਨ। ਇਨ੍ਹਾਂ ਲੋਕਾਂ ਦਾ ਟਿਕਾਣਾ ਅੱਗ ਹੈ। |
ਅਤੇ ਕਿਨ੍ਹੀਆਂ ਹੀ ਬਸਤੀਆਂ ਹਨ, ਜਿਨ੍ਹਾਂ (ਦੇ ਬਾਸ਼ਿੰਦਿਆਂ) ਨੇ ਤੁਹਾਨੂੰ ਕੱਢਿਆ ਹੈ ਅਤੇ ਜੋ ਤਾਕਤ ਵਿਚ ਤੁਹਾਡੀ ਇਸ ਬਸਤੀ ਨਾਲੋਂ ਕਿਤੇ ਵੱਧ ਸਨ। ਅਸੀਂ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ, ਤਾਂ ਕੋਈ ਉਨ੍ਹਾਂ ਦਾ ਸਹਾਇਕ ਨਹੀਂ ਹੋਇਆ। |
ਕੀ ਉਹ ਜਿਹੜੇ ਆਪਣੇ ਰੱਬ ਵੱਲੋ ਇੱਕ ਖੁੱਲੇ ਰਾਹ ਤੇ ਹੈ, ਉਹ ਉਸ ਤਰ੍ਹਾਂ ਹੋ ਜਾਵੇਗਾ, ਜਿਸ ਦੇ ਮਾੜੇ ਐਬ ਉਸ ਨੂੰ ਮਨਮੋਹਕ ਬਣਾ ਕੇ ਦਿਖਾਏ ਜਾਣ ਅਤੇ ਜਿਹੜਾ ਆਪਣੀਆਂ ਮਨੋਂ ਭਾਵਨਾਵਾਂ ਦੇ ਅਨੁਸਾਰ ਬੱਲੋ। |
ਜੰਨਤ ਦੀ ਮਿਸਾਲ ਜਿਸ ਦਾ ਵਾਅਦਾ ਡਰਨ ਵਾਲਿਆਂ ਲਈ ਕੀਤਾ ਗਿਆ ਸੀ ਅਤੇ ਜਿਸ ਵੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਜਿਹੇ ਜਲ ਦੀਆਂ ਨਹਿਰਾਂ ਵਗਦੀਆਂ ਹੋਣਗੀਆਂ ਜਿਸ ਵਿਚ ਤਬਦੀਲੀ ਨਹੀਂ ਹੋਵੇਗੀ ਅਤੇ ਨਹਿਰਾਂ ਹੋਣਗੀਆਂ ਦੁੱਧ ਦੀਆਂ, ਜਿਸ ਦਾ ਸਵਾਦ ਨਹੀਂ ਬਦਲੇਗਾ ਅਤੇ ਨਹਿਰਾਂ ਹੋਣਗੀਆਂ ਸ਼ਰਾਬ ਦੀਆਂ, ਜਿਹੜੀਆਂ ਪੀਣ ਵਾਲਿਆਂ ਲਈ ਸਵਾਦੀ ਹੋਣਗੀਆਂ। ਅਤੇ ਨਹਿਰਾਂ ਹੋਣਗੀਆਂ ਸਾਫ ਸੁਥਰੇ ਸ਼ਹਿਦ ਦੀਆਂ। ਅਤੇ ਇਨ੍ਹਾਂ ਲਈ ਹਰੇਕ ਪ੍ਰਕਾਰ ਦੇ ਫ਼ਲ ਹੋਣਗੇ। ਅਤੇ ਪਾਲਣਹਾਰ ਵੱਲੋਂ ਇਨ੍ਹਾਂ ਲਈ ਮੁਆਫ਼ੀ ਹੋਵੇਗੀ। ਕੀ ਇਹ ਲੋਕ ਉਨ੍ਹਾਂ ਵਰਗੇ ਹੋ ਸਕਦੇ ਹਨ ਜਿਹੜੇ ਹਮੇਸ਼ਾ ਅੱਗ ਵਿਚ ਰਹਿਣਗੇ?ਅਤੇ ਜਿਨ੍ਹਾ ਨੰ ਖੌਲ੍ਹਦਾ ਹੋਇਆ ਜਲ ਛਕਣ ਲਈ ਦਿੱਤਾ ਜਾਵੇਗਾ। ਇਹ (ਖੌਲ੍ਹਦਾ ਹੋਇਆ ਜਲ) ਉਨ੍ਹਾਂ ਦੀਆਂ ਆਂਦਰਾਂ ਦੇ ਟੁਕੜੇ-ਟੁਕੜੇ ਕਰ ਦੇਵੇਗਾ। |
ਅਤੇ ਉਨ੍ਹਾਂ ਵਿਚ ਕੁਝ ਲੋਕ ਅਜਿਹੇ ਹਨ, ਜਿਹੜੇ ਤੁਹਾਡੇ ਵੱਲ ਕੰਨ ਲਗਾਉਂਦੇ ਹਨ, ਇਥੋਂ ਤੱਕ ਕਿ ਜਦੋਂ’ ਤੁਹਾਡੇ ਤੋਂ (ਸੁਣ ਕੇ) ਬਾਹਰ ਆ ਜਾਂਦੇ ਹਨ ਤਾਂ ਗਿਆਨ ਵਾਲਿਆਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੇ ਹੁਣ ਕੀ ਆਖਿਆ ਹੈ?ਇਹ ਉਹ ਲੋਕ ਹਨ, ਜਿਨ੍ਹਾ ਦੇ ਦਿਲਾਂ ਤੇ ਅੱਲਾਹ ਨੇ ਮੁਹਰ ਲਾ ਦਿੱਤੀ ਹੈ। ਅਤੇ ਉਹ ਆਪਣੀਆਂ ਇੱਛਾਵਾਂ ਦਾ ਪਾਲਣ ਕਰਦੇ ਹਨ। |
وَالَّذِينَ اهْتَدَوْا زَادَهُمْ هُدًى وَآتَاهُمْ تَقْوَاهُمْ(17) ਅਤੇ ਜਿਨ੍ਹਾ ਲੋਕਾਂ ਨੇ ਕੁਰਆਨ ਦੀ ਸਿਖਿਆ ਦਾ ਰਾਹ ਅਪਣਾਇਆ ਤਾਂ ਅੱਲਾਹ ਉਨ੍ਹਾਂ ਨੂੰ ਹੋਰ ਜ਼ਿਆਦਾ ਮਾਰਗ ਦਰਸਨ ਪ੍ਰਦਾਨ ਕਰਦਾ ਹੈ। ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਹੇਜ਼ਗਾਰੀ ਨਾਲ ਨਿਵਾਜ਼ਦਾ |
ਇਹ ਲੋਕ ਤਾਂ ਸਿਰਫ਼ ਇਸ ਦੀ ਉਡੀਕ ਵਿਚ ਹਨ ਕਿ ਇਨ੍ਹਾਂ ਤੇ ਅਚਾਨਕ ਕਿਆਮਤ ਆ ਜਾਵੇ। ਤਾਂ ਉਸ ਦੀਆਂ ਨਿਸ਼ਾਨੀਆ ਪ੍ਰਗਟ ਹੋ ਚੁੱਕੀਆਂ ਹਨ। ਤਾਂ ਜਦੋਂ ਉਹ ਆ ਜਾਵੇਗੀ, ਤਾਂ ਇਨ੍ਹਾਂ ਲਈ’ ਉਪਦੇਸ਼ ਪ੍ਰਾਪਤ ਕਰਨ ਦਾ ਮੌਕਾ ਕਿੱਥੇ ਰਹੇਗਾ |
ਤਾਂ ਸਮਝ ਲਵੋ ਕਿ ਅੱਲਾਹ ਤੋਂ ਬਿਨਾਂ ਕੋਈ ਪੂਜਣ ਯੋਗ ਨਹੀਂ ਅਤੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗੋ ਅਤੇ ਮੁਆਫ਼ੀ ਮੰਗੋ, ਈਮਾਨ ਵਾਲੇ ਆਦਮੀਆਂ ਅਤੇ ਈਮਾਨ ਵਾਲੀਆਂ ਔਰਤਾਂ ਲਈ। ਅਤੇ ਤੁਹਾਡੇ ਤੋਰੇ ਫੇਰੇ ਨੂੰ ਅਤੇ ਤੁਹਾਡੇ ਟਿਕਾਣਿਆਂ ਨੂੰ ਅੱਲਾਹ ਜਾਣਦਾ ਹੈ। |
ਅਤੇ ਜਿਹੜੇ ਲੋਕ ਈਮਾਨ ਲਿਆਏ ਹਨ, ਉਹ ਆਖਦੇ ਹਨ ਕਿ ਕੋਈ ਸੂਰਤ ਕਿਉਂ ਨਹੀਂ ਉਤਾਰੀ ਜਾਂਦੀ। ਤਾਂ ਜਦੋਂ ਸਪੱਸ਼ਟ ਸੂਰਤ ਉਨ੍ਹਾਂ ਤੇ ਉਤਾਰੀ ਗਈ ਅਤੇ ਉਸ ਵਿਚ ਯੁੱਧ ਦਾ ਉਲੇਖ ਵੀ ਸੀ। ਤਾਂ ਤੁਸੀਂ ਦੇਖਿਆ ਕਿ ਜਿਨ੍ਹਾਂ ਦੇ ਦਿਲਾਂ ਵਿਚ ਖੋਟ ਹੈ, ਉਹ ਤੁਹਾਡੇ ਵੱਲ ਇਸ ਤਰਾਂ ਦੇਖ ਰਹੇ ਹਨ, ਜਿਵੇਂ ਕਿਸੇ ਤੇ ਮੌਤ (ਵਾਂਗ ਬੇਹੋਸ਼ੀ) ਛਾ ਗਈ ਹੋਵੇ। ਸੋ ਉਨ੍ਹਾਂ ਦਾ ਵਿਨਾਸ਼ ਹੈ। |
ਹੁਕਮ ਮੰਨਣਾ ਹੈ ਅਤੇ ਚੰਗੀ ਗੱਲ ਆਖਣੀ ਹੈ। ਸੋ ਜਦੋਂ ਫ਼ੈਸਲੇ ਦਾ ਅੰਤਿਮ ਨਿਰਣਾ ਹੋ ਜਾਵੇ ਤੇ ਜੇਕਰ ਉਹ ਅੱਲਾਹ ਨਾਲ ਸੱਚੇ ਰਹਿੰਦੇ ਹਨ ਤਾਂ ਉਨ੍ਹਾਂ ਲਈ ਬਿਹਤਰ ਹੁੰਦਾ। |
فَهَلْ عَسَيْتُمْ إِن تَوَلَّيْتُمْ أَن تُفْسِدُوا فِي الْأَرْضِ وَتُقَطِّعُوا أَرْحَامَكُمْ(22) ਸੋ ਜਦੋਂ ਤੁਸੀਂ ਫਿਰ ਗਏ ਤਾਂ ਇਸ ਤੋਂ’ ਬਿਨਾਂ ਤੁਹਾਡੇ ਤੋਂ ਕੁਝ ਉਮੀਦ ਨਹੀਂ ਕਿ ਤੁਸੀਂ ਧਰਤੀ ਤੇ ਵਿਗਾੜ ਨਾ ਪਾਵੋਂ ਅਤੇ ਆਪਸੀ ਰਿਸ਼ਤਿਆਂ ਨੂੰ ਨਾ ਤੋੜੋ। |
أُولَٰئِكَ الَّذِينَ لَعَنَهُمُ اللَّهُ فَأَصَمَّهُمْ وَأَعْمَىٰ أَبْصَارَهُمْ(23) ਇਹ ਹੀ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਆਪਣੀ ਰਹਿਮਤ ਤੋਂ ਦੂਰ ਕਰ ਦਿੱਤਾ। ਸੋ ਉਨ੍ਹਾਂ ਨੂੰ ਗੂੰਗਾ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ। |
أَفَلَا يَتَدَبَّرُونَ الْقُرْآنَ أَمْ عَلَىٰ قُلُوبٍ أَقْفَالُهَا(24) ਕੀ ਇਹ ਲੋਕ ਕੁਰਆਨ ਦਾ ਚਿੰਤਨ ਨਹੀਂ ਕਰਦੇ?ਜਾਂ ਇਨ੍ਹਾਂ ਦੇ ਦਿਲਾਂ ਨੂੰ ਜਿੰਦਰੇ ਲੱਗੇ ਹੋਏ ਹਨ। |
ਜਿਹੜੇ ਲੋਕ ਪਿੱਠ ਫੇਰ ਕੇ ਹਟ ਗਏ। (ਉਹ ਵੀ) ਇਸ ਤੋਂ ਬਾਅਦ ਕਿ ਮਾਰਗ ਦਰਸ਼ਨ ਉਨ੍ਹਾਂ ਲਈ ਸਪੱਸ਼ਟ ਹੋ ਗਿਆ। ਸ਼ੈਤਾਨ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਅਤੇ ਅੱਲਾਹ ਨੇ ਉਨ੍ਹਾਂ ਨੂੰ ਢਿੱਲ ਦਿੱਤੀ। |
ਇਹ ਇਸ ਲਈ ਹੋਇਆ ਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਜਿਹੜੇ ਅੱਲਾਹ ਦੀਆਂ ਉਤਾਰੀਆਂ ਹੋਈਆਂ ਚੀਜਾਂ ਨੂੰ ਨਾ ਪਸੰਦ ਕਰਦੇ ਹਨ, ਕਿਹਾ ਕਿ ਕੁਝ ਗੱਲਾਂ ਵਿਚ ਅਸੀਂ ਤੁਹਾਡਾ |
فَكَيْفَ إِذَا تَوَفَّتْهُمُ الْمَلَائِكَةُ يَضْرِبُونَ وُجُوهَهُمْ وَأَدْبَارَهُمْ(27) ਉਸ ਵੇਲੇ ਕੀ ਹੋਵੇਗਾ ਜਦੋਂ ਫ਼ਰਿਸ਼ਤੇ ਉਨ੍ਹਾਂ ਦੇ ਮੂੰਹ ਅਤੇ ਪਿੱਠਾਂ ਤੇ ਮਾਰਦੇ ਹੋਏ, ਪ੍ਰਾਣ ਕੱਢਦੇ ਹੋਣਗੇ। |
ذَٰلِكَ بِأَنَّهُمُ اتَّبَعُوا مَا أَسْخَطَ اللَّهَ وَكَرِهُوا رِضْوَانَهُ فَأَحْبَطَ أَعْمَالَهُمْ(28) ਇਹ ਇਸ ਲਈ ਕਿ ਉਨ੍ਹਾਂ ਨੇ ਉਸ ਚੀਜ਼ ਦਾ ਪਾਲਣ ਕੀਤਾ, ਜਿਹੜੀ ਅੱਲਾਹ ਨੂੰ ਗੁੱਸਾ ਦਿਵਾਉਣ ਵਾਲੀ ਸੀ। ਅਤੇ ਉਨ੍ਹਾਂ ਨੇ ਉਸ ਦੀ ਪ੍ਰਸੰਨਤਾ ਨੂੰ ਨਾ ਪਸੰਦ ਕੀਤਾ। ਸੋ ਅੱਲਾਹ ਨੇ ਉਨ੍ਹਾਂ ਦੇ ਕਰਮ ਵਿਅਰਥ ਕਰ ਦਿੱਤੇ। |
أَمْ حَسِبَ الَّذِينَ فِي قُلُوبِهِم مَّرَضٌ أَن لَّن يُخْرِجَ اللَّهُ أَضْغَانَهُمْ(29) ਜਿਨ੍ਹਾ ਲੋਕਾਂ ਦੇ ਦਿਲਾਂ ਵਿਚ ਖੋਟ ਹੈ, ਕੀ ਉਹ ਸਮਝਦੇ ਹਨ ਕਿ ਅੱਲਾਹ ਉਨ੍ਹਾਂ ਦੇ ਦੋਖ ਨੂੰ ਕਦੇ ਪ੍ਰਗਟ ਨਹੀਂ ਕਰੇਗਾ। |
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਅਸੀਂ ਉਨ੍ਹਾਂ ਨੂ ਤੁਹਾਨੂੰ ਦਿਖਾ ਦਿੰਦੇ, ਤਾਂ ਤੁਸੀਂ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ’ ਉਨ੍ਹਾਂ ਨੂੰ ਪਛਾਣ ਲੈਂਦੇ। ਅਤੇ ਤੁਸੀ’ ਉਨ੍ਹਾਂ ਦੀ ਬੋਲ- ਬਾਣੀ ਤੋਂ ਜ਼ਰੂਰ ਉਨ੍ਹਾਂ ਨੂੰ ਪਹਿਜ਼ਾਣ ਲਵੋਗੇ। ਅਤੇ ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ। |
ਅਤੇ ਅਸੀਂ ਜ਼ਰੂਰ ਤੁਹਾਨੂੰ ਇਮਤਿਹਾਨ ਵਿਚ ਪਾਵਾਂਗੇ। ਤਾ ਕਿ ਅਸੀਂ ਆਪਣਾ ਕਦਮ ਜਮਾ ਕੇ ਰੱਖਣ ਵਾਲੇ ਹਨ। ਅਤੇ ਅਸੀਂ ਤੁਹਾਡੀਆਂ ਪ੍ਰਸਥਿੱਤੀਆਂ ਦੀ ਪੜਤਾਲ ਕਰ ਲਈਏ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ ਅਤੇ ਰਸੂਲਾਂ ਦਾ ਵੀ ਵਿਰੋਧ ਕੀਤਾ, ਜਦੋਂ ਕਿ ਉਨ੍ਹਾਂ ਨੂੰ ਸਿੱਧੇ ਰਾਹ ਦਾ ਸਪੱਸ਼ਟ ਪਤਾ ਲੱਗ ਚੁੱਕਾ ਹੈ। ਉਹ ਅੱਲਾਹ ਦਾ ਕੂਝ ਵੀ ਨਾ ਵਿਗਾੜ ਸਕਣਗੇ। ਅਤੇ ਅੱਲਾਹ ਉਨ੍ਹਾਂ ਦੇ ਕਰਮਾ ਨੂੰ ਬੇਕਾਰ ਕਰ ਦੇਵੇਗਾ। |
ਹੇ ਈਮਾਨ ਵਾਲਿਓ! ਅੱਲਾਹ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੋਂ ਅਤੇ ਆਪਣੇ ਕਰਮਾ ਨੂੰ ਨਸ਼ਟ ਨਾ ਕਰੋ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ ਫਿਰ ਉਹ ਇਨਕਾਰੀ ਦੀ ਹਾਲਤ ਵਿਚ ਹੀ ਮਰ ਗਏ। ਅੱਲਾਹ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। |
ਤਾਂ ਤੁਸੀਂ ਧੀਰਜ ਨਾ ਛੱਡੋ ਅਤੇ (ਵੈਰੀਆਂ ਅੱਗੇ) ਸ਼ਾਂਤੀ ਲਈ ਸਮਝੌਤੇ ਵਾਸਤੇ ਬੇਨਤੀ ਨਾ ਕਰੋਂ। ਤੁਸੀਂ ਹੀ ਪ੍ਰਭਾਵਸ਼ਾਲੀ ਰਹੌਗੇ। ਅਤੇ ਅੱਲਾਹ ਤੁਹਾਡੇ ਨਾਲ ਹੈ ਅਤੇ ਉਹ ਕਦੇ ਵੀ ਤੁਹਾਡੇ ਯਤਨਾਂ ਨੂੰ ਬੇਕਾਰ ਨਹੀਂ ਜਾਣ ਦੇਵੇਗਾ। |
ਸੰਸਾਰ ਦਾ ਜੀਵਨ ਤਾਂ ਸਿਰਫ਼ ਇੱਕ ਖੇਲ ਤਮਾਸ਼ਾ ਹੈ ਅਤੇ ਜੇਕਰ ਤੁਸੀਂ ਈਮਾਨ ਲਿਆਉ ਅਤੇ ਪ੍ਰਹੇਜ਼ਗਾਰੀ ਅਪਣਾਉ ਤਾਂ ਅੱਲਾਹ ਤੁਹਾਨੂੰ ਤੁਹਾਡਾ ਫ਼ਲ ਪ੍ਰ ਦਾਨ ਕਰੇਗਾ ਅਤੇ ਉਹ ਤੁਹਾਡੀ ਜਾਇਦਾਦ ਤੁਹਾਡੇ ਤੋਂ ਨਹੀਂ ਮੰਗੇਗਾ। |
إِن يَسْأَلْكُمُوهَا فَيُحْفِكُمْ تَبْخَلُوا وَيُخْرِجْ أَضْغَانَكُمْ(37) ਜੇਕਰ ਉਹ ਤੁਹਾਡੇ ਤੋਂ ਤੁਹਾਡੀ ਸੰਪਤੀ ਮੰਗੇ ਅਤੇ ਅੰਤ ਤੱਕ ਮੰਗਦਾ ਰਹੇ ਤਾਂ ਤੁਸੀਂ ਕੰਜੂਸੀ ਕਰਨ ਲੱਗੋਂ, ਤਾਂ ਉਹ ਤੁਹਾਡੇ ਗੁਨਾਹ ਪ੍ਰਗਟ ਕਰ ਦੇਵੇ। |
ਹਾਂ ਤੁਸੀਂ ਉਹ ਲੋਕ ਹੋ ਕਿ ਤੁਹਾਨੂੰ ਅੱਲਾਹ ਦੇ ਰਾਹ ਵਿਚ ਖਰਚ ਕਰਨ ਲਈ ਸੱਦਿਆ ਜਾਂਦਾ ਹੈ, ਤਾਂ ਤੁਹਾਡੇ ਵਿਚੋਂ ਕੁਝ ਲੋਕ ਅਜਿਹੇ ਹਨ ਕਿ ਕੰਜੂਸੀ ਕਰਨ ਲੱਗ ਜਾਂਦੇ ਹਨ। ਜਿਹੜੇ ਬੰਦੇ ਕੰਜੂਸੀ ਕਰਦੇ ਹਨ ਤਾਂ ਉਹ ਆਪਣੇ ਨਾਲ ਹੀ ਕੰਜੂਸੀ ਕਰਦੇ ਹਨ। ਅੱਲਾਹ ਤਾਂ ਬੇਪ੍ਰਵਾਹ ਹੈ ਅਤੇ ਤੁਸੀਂ ਮੁਹਤਾਜ ਹੋ। ਜੇਕਰ ਤੁਸੀਂ ਮੂੰਹ ਮੋੜੋਂਗੇ, ਤਾਂ ਅੱਲਾਹ ਤੁਹਾਡੇ ਸਥਾਨ ਤੇ ਕਿਸੇ ਦੂਸਰੀ ਕੌਮ ਨੂੰ ਲੈ ਆਵੇਗਾ। ਫਿਰ ਉਹ ਤੁਹਾਡੇ ਵਰਗੇ ਨਹੀਂ’ ਹੋਣਗੇ। |
المزيد من السور باللغة البنجابية:
تحميل سورة محمد بصوت أشهر القراء :
قم باختيار القارئ للاستماع و تحميل سورة محمد كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Wednesday, January 22, 2025
لا تنسنا من دعوة صالحة بظهر الغيب