سورة إبراهيم بالبنجابية
ਅਲਿਫ.ਲਾਮ.ਰਾਅ., ਇਹ ਕਿਤਾਬ ਹੈ, ਜਿਸ ਨੂੰ ਅਸੀਂ ਤੁਹਾਡੇ ਵੱਲ ਉਤਾਰਿਆ ਹੈ, ਤਾਂ ਕਿ ਤੁਹਾਨੂੰ (ਲੋਕਾਂ ਨੂੰ) ਹਨੇਰੇ ਵਿਚੋਂ’ ਕੱਢ ਕੇ ਪ੍ਰਕਾਸ਼ ਵੱਲ ਲੈ ਆਈਏ। ਉਨ੍ਹਾਂ ਦੇ ਰੱਬ ਦੇ ਹੁਕਮ ਨਾਲ ਸ਼ਕਤੀਸ਼ਾਲੀ ਅਤੇ ਸਲਾਹੁਣ ਯੋਗ ਅੱਲਾਹ ਦੇ ਰਾਹ ਵੱਲ। |
ਉਸ ਅੱਲਾਹ ਵੱਲ ਕਿ ਆਕਾਸ਼ਾਂ ਅਤੇ ਧਰਤੀ ਵਿਜ਼ ਜੋ ਕੂਝ ਹੈ, ਸਾਰਾ ਉਸੇ ਦਾ ਹੈ ਅਤੇ ਇਨਕਾਰੀਆਂ ਲਈ ਇੱਕ ਬਹੁਤ ਤਬਾਹਕੂਨ ਆਫ਼ਤ ਹੈ। |
ਜੋ ਪ੍ਰਲੋਕ ਦੀ ਤੁਲਨਾ ਵਿਚ ਸੰਸਾਰਿਕ ਜੀਵਨ ਨੂੰ ਪਸੰਦ ਕਰਦੇ ਹਨ ਅਤੇ ਅੱਲਾਹ ਦੇ ਰਾਹ ਵਿਚੋਂ’ ਰੋਕਦੇ ਹਨ ਅਤੇ ਉਸ ਵਿਚੋਂ ਕਮੀਆਂ ਕੱਢਣਾ ਚਾਹੁੰਦੇ ਹਨ। ਇਹ ਲੋਕ ਰਾਹ ਤੋਂ ਭਟਕ ਕੇ ਦੂਰ ਜਾ ਡਿੱਗੇ ਹਨ। |
ਅਤੇ ਅਸੀਂ ਜਿਹੜਾ ਵੀ ਰਸੂਲ ਭੇਜਿਆ ਉਸ ਕੌਮ ਦੀ ਭਾਸ਼ਾ ਵਿਚ ਭੇਜਿਆ ਤਾਂ ਕਿ ਉਹ ਉਸ ਭਾਸ਼ਾ ਵਿਚ ਹੀ ਬਿਆਨ ਕਰ ਦੇਵੇ। ਫਿਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਭਟਕਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਚੰਗਾ ਰਾਹ ਬਖਸ਼ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਸਭ ਕੂਝ ਦਾ ਜਾਣਨਹਾਰ ਹੈ। |
ਅਤੇ ਅਸੀਂ ਮੂਸਾ ਨੂੰ ਅਪਣੀਆਂ ਨਿਸ਼ਾਨੀਆਂ ਨਾਲ ਭੇਜਿਆ ਕਿ ਅਪਣੀ ਕੌਮ ਨੂੰ ਹਨੇਰਿਆਂ ਵਿਚੋਂ ਕੱਢ ਕੇ ਰੌਸ਼ਨੀ ਵਿਚ ਲੈ ਆਉ। ਉਨ੍ਹਾਂ ਨੂੰ ਅੱਲਾਹ ਦੇ ਦਿਨਾਂ ਦੀ ਯਾਦ ਕਰਾਉ। ਕੋਈ ਸ਼ੱਕ ਨਹੀਂ ਉਨ੍ਹਾਂ ਦੇ ਅੰਦਰ ਵੱਡੀਆਂ ਨਿਸ਼ਾਨੀਆਂ ਹਨ, ਹਰੇਕ ਉਸ ਬੰਦੇ ਲਈ ਜਿਹੜੇ ਧੀਰਜ ਰਖਦੇ ਹਨ ਅਤੇ (ਅੱਲਾਹ ਦੇ) ਸ਼ੁਕਰ ਗੁਜ਼ਾਰ ਹੁੰਦੇ ਹਨ। |
ਅਤੇ ਜਦੋਂ’ ਮੂਸਾ ਨੇ ਆਪਣੀ ਕੌਮ ਨੂੰ ਆਖਿਆ, ਆਪਣੇ ਉੱਪਰ ਅੱਲਾਹ ਦੇ ਉਸ ਉਪਕਾਰ ਨੂੰ ਯਾਦ ਕਰੋਂ, ਜਦੋਂ ਉਸ ਨੇ ਤੁਹਾਨੂੰ ਫਿਰਔਨ ਦੀ ਕੌਮ ਤੋਂ ਛੁਡਾਇਆ, ਜਿਹੜੇ ਤੁਹਾਨੂੰ ਬਹੁਤ ਦੁੱਖ ਦਿੰਦੇ ਸਨ ਅਤੇ ਜਿਹੜੇ ਤੁਹਾਡੇ ਪੁੱਤਰਾਂ ਨੂੰ ਮਾਰ ਦਿੰਦੇ ਸਨ। ਤੁਹਾਡੀਆਂ ਔਰਤਾਂ ਨੂੰ ਜਿਉਂਦੇ ਰਖਦੇ ਸਨ। ਅਤੇ ਉਸ ਵਿਚ ਤੁਹਾਡੇ ਰੱਬ ਵੱਲੋਂ ਵੱਡਾ ਇਮਤਿਹਾਨ ਸੀ। |
ਅਤੇ ਜਦੋਂ ਰੱਬ ਨੇ ਤੁਹਾਨੂੰ ਸਾਵਧਾਨ ਕਰ ਦਿੱਤਾ ਕਿ ਜੇਕਰ ਤੁਸੀਂ ਸ਼ੁਕਰ ਗੁਜ਼ਾਰ ਹੋਵੇਗੇ ਤਾਂ ਮੈ’ ਤੁਹਾਨੂੰ ਜਿਆਦਾ (ਫ਼ਲ) ਦੇਵਾਂਗਾ। ਅਤੇ ਜੇਕਰ ਤੁਸੀਂ ਨਾ ਸ਼ੁਕਰੀ ਕਰੋਗੇ ਤਾਂ ਮੇਰੀ ਸਜ਼ਾ ਬਹੁਤ ਸਖਤ ਹੈ। |
ਅਤੇ ਮੂਸਾ ਨੇ ਕਿਹਾ, ਕਿ ਜੇਕਰ ਤੁਸੀ ਅੱਵਗਿਆ ਕਰੋ ਤੇ ਧਰਤੀ ਦੇ ਸਾਰੇ ਲੋਕ ਵੀ ਇਨਕਾਰੀ ਹੋ ਜਾਣ ਤਾਂ ਅੱਲਾਹ ਨਿਰਲੇਪ ਹੈ, ਖੂਬੀਆਂ ਵਾਲਾ ਹੈ। |
ਕੀ ਤੁਹਾਨੂੰ ਉਨ੍ਹਾਂ ਲੋਕਾਂ ਦੀ ਖ਼ਬਰ ਨਹੀਂ ਪਹੁੰਚੀ ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। ਨੂਹ, ਆਦ, ਸਮੂਦ ਦੀ ਕੌਮ ਅਤੇ ਜਿਹੜੇ ਲੋਕ ਉਸ ਤੋਂ ਬਾਅਦ ਹੋਏ ਹਨ। ਜਿਨ੍ਹਾਂ ਨੂੰ ਅੱਲਾਹ ਤੋਂ` ਬਿਨਾ ਕੋਈ ਨਹੀਂ ਜਾਣਦਾ। ਉਨ੍ਹਾਂ ਦੇ ਰਸੂਲ ਉਨ੍ਹਾਂ ਦੇ ਕੋਲ ਪ੍ਰਮਾਣ ਲੈ ਕੇ ਆਏ ਤਾਂ ਉਨ੍ਹਾਂ ਨੇ ਆਪਣੇ ਹੱਕ ਉਨ੍ਹਾਂ ਦੇ ਮੂੰਹ ਵਿਚ ਦੇ ਦਿੱਤੇ ਅਤੇ ਕਿਹਾ ਕਿ ਜਿਹੜਾ ਤੁਹਾਨੂੰ ਦੇ ਕੇ ਭੇਜਿਆ ਗਿਆ ਹੈ ਅਸੀਂ ਉਸ ਨੂੰ ਨਹੀਂ ਮੰਨਦੇ ਅਤੇ ਜਿਹੜੀ ਚੀਜ਼ ਵੱਲ ਤੁਸੀਂ ਸਾਨੂੰ ਸੱਦੇ ਹੋ ਅਸੀਂ ਉਸ ਸਬੰਧ ਵਿਚ ਬੜੀ ਭਾਰੀ ਦੁਬਿਧਾ ਅਤੇ ਸ਼ੱਕ ਵਿਚ ਪਏ ਹੋਏ ਹਾਂ। |
ਉਨ੍ਹਾਂ ਦੇ ਰਸੂਲਾਂ ਨੇ ਆਖਿਆ ਕੀ ਅੱਲਾਹ ਦੇ ਸਬੰਧ ਵਿਚ ਸ਼ੱਕ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਨੂੰ ਅਸਲੀਅਤ ਵਿਚ ਲਿਆਉਣ ਵਾਲਾ ਹੈ। ਉਹ ਤੁਹਾਨੂੰ ਬੂਲਾ ਰਿਹਾ ਹੈ ਕਿ ਤੁਹਾਡੇ ਪਾਪ ਮੁਆਫ਼ ਕਰ ਦੇਵੇ। ਅਤੇ ਤੁਹਾਨੂੰ ਇੱਕ ਨਿਰਧਾਰਿਤ ਸਮੇ ਤੱਕ ਖੁੱਲ੍ਹ ਦੇਵੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਤੋਂ ਬਿਨਾਂ ਕੁਝ ਨਹੀਂ ਕਿ ਸਾਡੇ ਵਰਗੇ ਇੱਕ ਮਨੁੱਖ ਹੋ। ਤੁਸੀਂ ਚਾਹੁੰਦੇ ਹੋ ਕਿ ਸਾਨੂੰ ਉਨ੍ਹਾਂ ਚੀਜ਼ਾਂ ਦੀ ਪੂਜਾ ਤੋਂ ਰੋਕ ਦੇਵੋਂ ਜਿਨ੍ਹਾਂ ਦੀ ਪੂਜਾ ਸਾਡੇ ਵਡੇਰੇ ਕਰਦੇ ਸਨ। ਤੁਸੀਂ ਸਾਡੇ ਸਾਹਮਣੇ ਕੋਈ ਸਪੱਸ਼ਟ ਪ੍ਰਮਾਣ ਲੈ ਆਉ। |
ਉਨ੍ਹਾਂ ਦੇ ਰਸੂਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਇਸ ਤੋਂ ਬਿਨਾ ਕੁਝ ਨਹੀਂ ਕਿ ਤੁਹਾਡੇ ਹੀ ਵਰਗੇ ਇਨਸਾਨ ਹਾਂ ਪਰ ਅੱਲਾਹ ਆਪਣੇ ਉਪਾਸ਼ਕਾਂ ਵਿੱਚੋਂ ਜਿਸ ਉੱਪਰ ਚਾਹੁੰਦਾ ਆਪਣਾ ਉਪਕਾਰ ਕਰਦਾ ਹੈ ਅਤੇ ਇਹ ਸਾਡੇ ਵੱਸ ਨਹੀਂ ਕਿ ਅਸੀਂ ਤੁਹਾਨੂੰ ਕੋਈ ਬਿਨਾ ਅੱਲਾਹ ਦੇ ਹੁਕਮ ਦੇ ਚਮਤਕਾਰ ਦਿਖਾਈਏ। ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ। |
ਅਤੇ ਅਸੀਂ ਕਿਉਂ ਨਾ ਅੱਲਾਹ ਉੱਪਰ ਹੀ ਭਰੋਸਾ ਕਰੀਏ। ਜਦੋਂ ਕਿ ਉਸ ਨੇ ਸਾਨੂੰ ਸਾਡੇ ਸਹੀ ਰਾਹ ਤੋਂ ਜਾਣੂ ਕਰਵਾਇਆ ਅਤੇ ਜਿਹੜੇ ਕਸ਼ਟ ਤੁਸੀਂ’ ਸਾਨੂੰ ਦੇਵੋਗੇ ਅਸੀਂ ਉਸ ਤੇ ਧੀਰਜ ਹੀ ਰੱਖਾਂਗੇ। ਅਤੇ ਭਰੋਸਾ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ। |
ਅਤੇ ਇਨਕਾਰ ਕਰਨ ਵਾਲਿਆਂ ਨੇ ਆਪਣੇ ਰਸੂਲਾਂ ਨੂੰ ਕਿਹਾ, ਕਿ ਜਾਂ ਤਾਂ ਅਸੀਂ ਤੁਹਾਨੂੰ ਆਪਣੀ ਜ਼ਮੀਨ ਵਿਚੋਂ ਕੱਢ ਦੇਵਾਂਗੇ ਜਾਂ ਤੁਹਾਨੂੰ ਸਾਡੀ ਕੌਮ ਵਿਚ ਵਾਪਿਸ ਆਉਣਾ ਹੋਵੇਗਾ। ਤਾਂ ਰਸੂਲਾਂ ਦੇ ਰੱਬ ਨੇ ਉਨ੍ਹਾਂ ਉੱਪਰ ਵਹੀ ਭੇਜੀ ਕਿ ਅਸੀਂ ਉਨ੍ਹਾਂ ਜ਼ਾਲਿਮਾਂ ਨੂੰ ਖ਼ਤਮ ਕਰ ਦੇਵਾਂਗੇ। |
وَلَنُسْكِنَنَّكُمُ الْأَرْضَ مِن بَعْدِهِمْ ۚ ذَٰلِكَ لِمَنْ خَافَ مَقَامِي وَخَافَ وَعِيدِ(14) ਅਤੇ ਉਹਨਾਂ ਤੋਂ ਬਆਦ ਤੁਹਾਨੂੰ ਧਰਤੀ ਉੱਪਰ ਵਸਾਵਾਂਗੇ। ਇਹ ਉਨ੍ਹਾਂ ਬੰਦਿਆਂ ਲਈ ਹੈ, ਜਿਹੜੇ ਮੇਰੇ ਸਾਹਮਣੇ ਖੜ੍ਹੇ ਹੋਣ ਤੋਂ ਡਰਨ ਅਤੇ ਮੇਰੀ ਚਿਤਾਵਨੀ ਤੋਂ ਵੀ ਡਰਨ। |
ਅਤੇ ਉਨ੍ਹਾਂ ਨੇ ਫੈਸਲਾ ਚਾਹਿਆ ਅਤੇ ਹਰੇਕ ਦੁਰਾਚਾਰੀ, ਹੱਠ ਧਰਮੀ ਅਸਫ਼ਲ ਹੋਇਆ। |
ਉਸ ਤੋਂ ਅੱਗੇ ਨਰਕ ਹੈ ਅਤੇ ਉਸ ਨੂੰ ਪੀਕ ਵਰਗਾ ਪਾਣੀ ਪੀਣ ਨੂੰ ਮਿਲੇਗਾ। |
ਉਹ ਉਨ੍ਹਾਂ ਨੂੰ ਇੱਕ-ਇੱਕ ਘੁੱਟ ਕਰਕੇ ਪਿਆਏਗਾ ਅਤੇ ਉੱਸ ਨੂੰ ਗਲੇ ਤੋਂ ਔਖਿਆਈ ਨਾਲ ਲੰਘਾਏਗਾ। ਮੌਤ ਹਰ ਇੱਕ ਦਿਸ਼ਾ ਤੋਂ ਉਸ ਉੱਪਰ ਭਾਰੀ ਹੋਵੇਗੀ ਪਰ ਉਹ ਕਿਸੇ ਤਰ੍ਹਾਂ ਵੀ ਨਹੀ’ ਮਰੇਗਾ ਅਤੇ ਉਸ ਦੇ ਸਾਹਮਣੇ ਸਖ਼ਤ ਪੀੜਾ ਹੋਵੇਗੀ। |
ਜਿਨ੍ਹਾਂ ਲੋਕਾਂ ਨੇ ਅਪਣੇ ਰੱਬ ਤੋਂ ਇਨਕਾਰ ਕੀਤਾ, ਉਹਨਾਂ ਦੇ ਕਰਮ ਉਸ ਸੁਆਹ ਦੀ ਤਰ੍ਹਾਂ ਹਨ ਜਿਸ ਨੂੰ ਇੱਕ ਤੂਫਾਨ ਭਰੇ ਦਿਨ ਦੀ ਹਨੇਰੀ ਨੇ ਉਡਾ ਦਿੱਤਾ ਹੋਵੇ। ਉਹ ਆਪਣੇ ਕੀਤੇ ਹੋਏ ਵਿਚੋਂ ਕੂਝ ਵੀ ਪ੍ਰਪਾਤ ਨਹੀਂ ਕਰ ਸਕਣਗੇ। ਇਹ ਦੂਰ ਦੀ ਰਾਹ ਭਟਕਣਾ ਹੈ। |
ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਸੰਪੂਰਨ ਅਤੇ ਠੀਕ-ਠੀਕ ਪੈਦਾ ਕੀਤਾ ਹੈ। ਜੇਕਰ ਉਹ ਚਾਹਵੇ ਤਾਂ ਤੁਹਾਨੂੰ (ਲੋਕਾਂ ਨੂੰ) ਲੈ ਜਾਵੇ ਅਤੇ ਇੱਕ ਨਵੀਂ ਰਚਨਾ ਲੈ ਆਵੇ। |
ਅਤੇ ਇਹ ਅੱਲਾਹ ਲਈ ਕੂਝ ਵੀ ਔਖਾ ਨਹੀਂ। |
ਅਤੇ ਅੱਲਾਹ ਦੇ ਸਾਹਮਣੇ ਸਾਰੇ ਹਾਜ਼ਿਰ ਹੋਣਗੇ। ਫਿਰ ਕਮਜ਼ੋਰ ਲੋਕ ਉਨ੍ਹਾਂ ਲੋਕਾਂ ਨੂੰ ਕਹਿਣਗੇ, ਜਿਹੜੇ ਤਕੜੇ ਸਨ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਅੱਲਾਹ ਦੀ ਆਫ਼ਤ ਤੋਂ ਥੋੜ੍ਹਾ ਸਾਨੂੰ ਸ਼ਚਾਓਂਗੇ। ਉਹ ਕਹਿਣਗੇ ਕਿ ਜੇਕਰ ਅੱਲਾਹ ਸਾਨੂੰ ਕੋਈ ਰਾਹ ਦਿਖਾਉਂਦਾ ਤਾਂ ਅਸੀਂ ਤੁਹਾਨੂੰ ਵੀ ਜ਼ਰੂਰ ਉਹ ਰਾਹ ਦਿਖਾ ਵਿੰਦੇ ਅਸੀਂ ਵਿਆਕੁਲ ਹੋਈਏ ਜਾਂ ਧੀਰਜ ਰੱਖੀਏ ਸਾਡੇ ਲਈਂ ਇੱਕ ਬਰਾਬਰ ਹੈ। ਸਾਡੇ ਬਚਣ ਦਾ ਕੋਈ ਉਪਾਅ ਨਹੀਂ। |
ਅਤੇ ਜਦੋਂ ਮਾਮਲੇ ਦਾ ਫੈਸਲਾ ਹੋ ਜਾਵੇਗਾ ਤਾਂ ਸ਼ੈਤਾਨ ਕਹੇਗਾ ਕਿ ਅੱਲਾਹ ਨੇ ਤੁਹਾਡੇ ਨਾਲ ਸੱਚੇ ਵਾਅਦਾ ਕੀਤਾ ਸੀ। ਅਤੇ ਮੈਂ ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਤਾਂ ਮੈਂ ਉਹ ਉਲਟ ਕੀਤਾ ਅਤੇ ਮੇਰਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਸੀ ਪਰ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੇਰੀ ਗੱਲ ਨੂੰ ਮੰਨ ਲਿਆ। ਇਸ ਲਈ ਤੁਸੀਂ ਮੈਨੂੰ ਚੋਸ਼ ਨਾ ਦੇਵੋ। ਸਗੋਂ ਤੁਸੀਂ ਆਪਣੇ ਆਪ ਨੂੰ ਦੌਸ਼ ਦੇਵੋ ਨਾ ਮੈਂ ਤੁਹਾਡਾ ਸਹਾਇਕ ਹੋ ਸਕਦਾ ਹਾਂ ਅਤੇ ਨਾ ਤੁਸੀਂ ਮੇਰੇ ਸਹਾਇਕ ਹੋ ਸਕਦੇ ਹੋ। ਮੈਂ ਖੁਦ ਉਸ ਤੋਂ ਅਲੱਗ ਹਾਂ। (ਉਹ ਵੀ) ਇਸ ਤੋਂ ਪਹਿਲਾਂ ਕਿ ਤੂਸੀਂ ਮੈਨੂੰ ਸ਼ਰੀਕ ਠਹਿਰਾਉਂਦੇ। ਬੇਸ਼ੱਕ ਜ਼ਾਲਿਮਾਂ ਲਈ ਇੱਕ ਦੁਖਦਾਈ ਸਜਾ ਹੈ। |
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਉਹ ਅਜਿਹੇ ਬਾਗ਼ਾਂ ਵਿਚ ਪ੍ਰਵੇਸ਼ ਕਰਨਗੇ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਨ੍ਹਾਂ ਵਿਚ ਉਹ ਆਪਣੇ ਰੱਬ ਦੇ ਹੁਕਮ ਅਨੁਸਾਰ ਹਮੇਸ਼ਾਂ ਰਹਿਣਗੇ। ਇਸ ਵਿਚ ਉਨ੍ਹਾਂ ਦੀ ਮੁਲਾਕਾਤ ਇੱਕ ਦੂਸਰੇ “ਤੇ ਸਲਾਮਤੀ ਹੋਵੇਗੀ। |
ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਕਿਸ ਤਰ੍ਹਾਂ ਦੀ ਮਿਸਾਲ ਦਿੱਤੀ ਹੈ ਕਲਮਾ-ਏ-ਤਾਇਬਾ (ਉੱਤਮ ਸ਼ਬਦ) ਦੀ। ਇਹ ਇੱਕ ਪਵਿੱਤਰ ਰੁੱਖ ਦੇ ਸਮਾਨ ਹੈ। ਜਿਸ ਦੀ ਜੜ੍ਹ ਜ਼ਮੀਨ ਵਿਚ ਦੱਬੀ ਹੋਈ ਹੈ ਅਤੇ ਜਿਸ ਦੀਆਂ ਸ਼ਾਖਾਵਾਂ ਅਸਮਾਨਾਂ ਤੱਕ ਪਹੁੰਚੀਆਂ ਹੋਈਆਂ ਹਨ। |
ਉਹ ਹਰੇਕ ਸਮੇਂ ਆਪਣੇ ਰੱਬ ਦੇ ਹੁਕਮ ਨਾਲ ਆਪਣਾ ਫ਼ਲ ਦਿੰਦਾ ਹੈ। ਅਤੇ ਅੱਲਾਹ ਲੋਕਾਂ ਲਈ ਮਿਸਾਲ ਬਿਆਨ ਕਰਦਾ ਹੈ ਤਾਂ ਕਿ ਉਹ ਸਹੀ ਮਾਰਗ ਪ੍ਰਾਪਤ ਕਰਨ। |
ਅਤੇ ਕਲਮਾ-ਏ- ਖਬੀਸਾ (ਅਸ਼ੁੱਧ ਸ਼ਬਦ) ਦੀ ਮਿਸਾਲ ਇੱਕ ਭੈੜੇ ਰੁੱਖ ਦੀ ਤਰ੍ਹਾਂ ਹੈ, ਜਿਹੜਾ ਧਰਤੀ ਉੱਪਰੋਂ ਹੀ ਪੁੱਟ ਦਿੱਤਾ ਜਾਵੇ। ਉਸ ਨੂੰ ਕੋਈ ਸਦੀਵਤਾ ਪ੍ਰਾਪਤ ਨਾ ਹੋਵੇ। |
ਅੱਲਾਹ ਈਮਾਨ ਵਾਲਿਆਂ ਨੂੰ ਇੱਕ ਪੱਕੀ ਗੱਲ ਦੇ ਰਾਹੀਂ ਸੰਸਾਰ ਅਤੇ ਪ੍ਰਲੋਕ ਵਿਚ ਦ੍ਰਿੜਤਾ ਬਖਸ਼ਦਾ ਹੈ। ਅਤੇ ਅੱਲਾਹ ਜ਼ਾਲਿਮਾਂ ਨੂੰ ਭਟਕਾ ਦਿੰਦਾ ਹੈ। ਅੱਲਾਹ ਉਹ ਕਰਦਾ ਹੈ, ਜੋ ਉਹ ਚਾਹੁੰਦਾ ਹੈ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਨ੍ਹਾਂ ਨੇ ਅੱਲਾਹ ਦੇ ਉਪਕਾਰਾਂ ਦੇ ਬਦਲੇ ਇਨਕਾਰ ਕੀਤਾ ਅਤੇ ਜਿਨ੍ਹਾਂ ਨੇ ਆਪਣੀ ਕੌਮ ਨੂੰ ਵਿਨਾਸ਼ ਦੇ ਘਰ ਭਾਵ ਨਰਕ ਵਿਚ ਪਹੁੰਚਾ ਦਿੱਤਾ। |
ਉਹ ਉਸ ਵਿਚ ਸੁੱਟੇ ਜਾਣਗੇ ਅਤੇ ਉਹ ਕਿਹੋ ਜਿਹਾ ਬੁਰਾ ਟਿਕਾਣਾ ਹੈ। |
ਅਤੇ ਉਨ੍ਹਾਂ ਨੇ ਅੱਲਾਹ ਦੇ ਸ਼ਰੀਕ ਠਹਿਰਾਏ ਤਾਂ ਕਿ ਉਹ ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਭਟਕਾ ਦੇਣ। ਆਖੋਂ, ਕਿ ਕੁਝ ਦਿਨ ਲਾਭ ਲੈ ਲਵੋਂ ਅਖ਼ੀਰ ਤੁਹਾਡਾ ਪੜਾਅ ਨਰਕ ਹੈ। |
ਮੇਰੇ ਜਿਹੜੇ ਬੰਦੇ ਈਮਾਨ ਲਿਆਏ ਹਨ। ਉਨ੍ਹਾਂ ਨੂੰ ਕਹਿ ਦੇਵੋ ਕਿ ਉਹ ਨਮਾਜ਼ ਸਥਾਪਿਤ ਕਰਨ ਅਤੇ ਜੋ ਕੁਝ ਅਸੀਂ ਉਨ੍ਹਾਂ ਨੂੰ ਦਿੱਤਾ ਹੈ। ਉਸ ਵਿੱਚੋਂ ਵਿਖਾ ਕੇ ਜਾਂ ਛੁਪਾ ਕੇ ਖ਼ਰਰ਼ ਕਰਨ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਸ ਵਿਚ ਨਾ ਕੋਈ ਅਮਲ ਕੀਤਾ ਜਾ ਸਕੇਗਾ ਅਤੇ ਨਾ ਕੋਈ ਮਿੱਤਰਤਾ ਕੰਮ ਆਵੇਗੀ। |
ਅੱਲਾਹ ਉਹ ਹੈ, ਜਿਸ ਨੇ ਆਕਾਸ਼ ਅਤੇ ਧਰਤੀ ਬਣਾਈ ਅਤੇ ਆਕਾਸ਼ ਤੋਂ ਪਾਣੀ ਉਤਾਰਿਆ। ਫਿਰ ਉਸ ਨੇ ਤੁਹਾਡੀ ਰੋਜ਼ੀ ਲਈ ਹਰ ਤਰ੍ਹਾਂ ਦੇ ਫ਼ਲ ਕੱਢੇ ਅਤੇ ਕਿਸ਼ਤੀਆਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਕਿ ਸਮੁੰਦਰ ਵਿਚ ਉਸ ਦੇ ਹੁਕਮ ਨਾਲ ਚੱਲਣ ਅਤੇ ਉਨ੍ਹਾਂ ਨੇ ਨਦੀਆਂ ਨੂੰ ਤੁਹਾਡੇ ਲਈ ਪੈਦਾ ਕੀਤਾ। |
وَسَخَّرَ لَكُمُ الشَّمْسَ وَالْقَمَرَ دَائِبَيْنِ ۖ وَسَخَّرَ لَكُمُ اللَّيْلَ وَالنَّهَارَ(33) ਉਸ ਨੇ ਸੂਰਜ ਅਤੇ ਚੰਨ ਨੂੰ ਤੁਹਾਡੇ ਲਈ ਰੋਸ਼ਨ ਕਰ ਦਿੱਤਾ ਅਤੇ ਉਹ ਲਗਾਤਾਰ ਚੱਲ ਰਹੇ ਹਨ। ਉਸ ਨੇ ਦਿਨ ਅਤੇ ਰਾਤ ਨੂੰ ਤੁਹਾਡੇ ਲਈ ਬਣਾਇਆ। |
ਅਤੇ ਉਸ ਨੇ ਤੁਹਾਨੂੰ ਹਰ ਚੀਜ਼ ਵਿਚੋਂ’ ਦਿੱਤਾ ਜਿਹੜਾ ਤੁਸੀਂ ਮੰਗਿਆ। ਜੇਕਰ ਤੁਸੀਂ ਅੱਲਾਹ ਦੇ ਉਪਕਾਰਾਂ ਨੂੰ ਗਿਣੋ ਤਾਂ ਤੁਸੀ ਗਿਣ ਨਹੀਂ ਸਕਦੇ। ਬੇਸ਼ੱਕ ਮਨੁੱਖ ਬੜਾ ਅਨਿਆਈ ਅਤੇ ਨਾ-ਸ਼ੁਕਰਾ ਹੈ। |
ਅਤੇ ਜਦੋਂ ਇਬਰਾਹੀਮ ਨੇ ਆਖਿਆ ਹੇ ਮੇਰੇ ਪਾਲਣਹਾਰ! ਇਸ ਸ਼ਹਿਰ (ਮੱਕਾ? ਨੂੰ ਸ਼ਾਂਤੀ ਵਾਲਾ ਸ਼ਹਿਰ ਬਣਾ। ਮੈਨੂੰ ਅਤੇ ਮੇਰੀ ਔਲਾਦ ਨੂੰ ਬੁੱਤਾਂ ਦੀ ਪੂਜਾ ਤੋਂ ਦੂਰ ਰੱਖੋ।) |
ਹੇ ਸਾਡੇ ਪਾਲਣਹਾਰ! ਇਨ੍ਹਾਂ ਬੁੱਤਾਂ ਨੇ ਬਹੂਤੇ ਲੋਕਾਂ ਨੂੰ ਬੁਰੇ ਰਾਹ ਤੋਰਿਆ ਹੈ, ਇਸ ਲਈ ਜਿਸ ਨੇ ਮੇਰੀ ਸ਼ਰਣ ਲਈ ਉਹ ਮੇਰਾ ਹੈ ਅਤੇ ਜਿਸ ਨੇ ਮੇਰਾ ਹੁਕਮ ਨਾ ਮੰਨਿਆ ਤਾਂ ਤੂੰ ਮੁਆਫ਼ ਕਰਨ ਵਾਲਾ ਦਿਆਲੂ ਹੈ। |
ਹੇ ਮੇਰੇ ਪਾਲਣਹਾਰ! ਮੈ ਆਪਣੀ ਔਲਾਦ ਨੂੰ ਇੱਕ ਬੰਜ਼ਰ ਘਾਟੀ (ਨਾ ਵਾਹੀ ਯੋਗ) ਵਿਚ ਤੇਰੇ ਸਨਮਾਨਿਤ ਘਰ (ਕਾਅਬਾ? ਦੇ ਨੇੜੇ ਵਸਾਇਆ ਹੈ। ਹੇ ਸਾਡੇ ਪਾਲਣਹਾਰ! ਤਾਂ ਕਿ ਉਹ ਨਮਾਜ਼ ਸਥਾਪਿਤ ਕਰਨ। ਇਸ ਲਈ ਤੂੰ ਲੋਕਾਂ ਦੇ ਮਨ ਉਨ੍ਹਾਂ ਵੱਲ ਆਕਰਸ਼ਿਤ ਕਰ ਦੇ ਅਤੇ ਉਨ੍ਹਾਂ ਨੂੰ ਫ਼ਲਾਂ ਦਾ ਰਿਜ਼ਕ ਬਖਸ਼ ਤਾਂ ਕਿ ਉਹ ਸ਼ੁਕਰਗੁਜ਼ਾਰ ਹੋਣ।) |
ਹੇ ਮੇਰੇ ਪਾਲਣਹਾਰ! ਜੋ ਕੁਝ ਅਸੀਂ ਲੂਕਾਉਂਦੇ ਹਾਂ ਅਤੇ ਜਿਹੜਾ ਕੁਝ ਅਸੀਂ ਪ੍ਰਗਟ ਕਰਦੇ ਹਾਂ ਤੂੰ ਜਾਣਦਾ ਹੈ’। ਅਤੇ ਅੱਲਾਹ ਤੋਂ ਕੋਈ ਚੀਜ਼ ਧਰਤੀ ਅਤੇ ਆਕਾਸ਼ ਵਿਚ ਲੂਕੀ ਨਹੀਂ। |
ਸ਼ੁਕਰ ਹੈ, ਉਸ ਅੱਲਾਹ ਦਾ ਜਿਸ ਨੇ ਮੈਨੂੰ ਬੁਢਾਪੇ ਵਿਚ ਇਸਮਾਇਲ ਅਤੇ ਇਸਹਾਕ ਦਿੱਤੇ। ਬੇਸ਼ੱਕ ਮੇਰਾ ਰੱਬ ਬੇਨਤੀਆਂ ਸੁਣਨ ਵਾਲਾ ਹੈ। |
رَبِّ اجْعَلْنِي مُقِيمَ الصَّلَاةِ وَمِن ذُرِّيَّتِي ۚ رَبَّنَا وَتَقَبَّلْ دُعَاءِ(40) ਹੇ ਮੇਰੇ ਪਾਲਣਹਾਰ! ਮੈਨੂੰ ਅਤੇ ਮੇਰੀ ਔਲਾਦ ਨੂੰ ਨਮਾਜ਼ ਸਥਾਪਿਤ ਕਰਨ ਵਾਲਾ ਬਣਾ। ਹੇ ਸਾਡੇ ਪਾਲਣਹਾਰ! ਮੇਰੀ ਬੇਨਤੀ ਸਵੀਕਾਰ ਕਰ। |
رَبَّنَا اغْفِرْ لِي وَلِوَالِدَيَّ وَلِلْمُؤْمِنِينَ يَوْمَ يَقُومُ الْحِسَابُ(41) ਹੇ ਸਾਡੇ ਪਾਲਣਹਾਰ! ਮੈਨੂੰ ਮੁਆਫ਼ ਕਰ ਅਤੇ ਮੇਰੇ ਮਾਤਾ ਪਿਤਾ ਨੂੰ ਅਤੇ ਮੋਮਿਨਾਂ ਨੂੰ ਵੀ ਉਸ ਦਿਨ ਜਦੋਂ ਹਿਸਾਬ ਦਾ ਫੈਸਲਾ ਹੋਵੇਗਾ। |
ਅਤੇ ਕਦੇ ਵੀ ਨਾ ਸਮਝੋ ਕਿ ਅੱਲਾਹ ਉਸ ਤੋਂ ਅਗਿਆਤ ਹੈ ਜੋ ਜ਼ਾਲਿਮ ਲੋਕ ਕਰ ਰਹੇ ਹਨ। ਉਹ ਉਨ੍ਹਾਂ ਨੂੰ ਉਸ ਦਿਨ ਲਈ ਢਿੱਲ ਦੇ ਰਿਹਾ ਹੈ। ਜਿਸ ਦਿਨ ਅੱਖਾਂ ਪਥਰਾ ਜਾਣਗੀਆਂ। |
مُهْطِعِينَ مُقْنِعِي رُءُوسِهِمْ لَا يَرْتَدُّ إِلَيْهِمْ طَرْفُهُمْ ۖ وَأَفْئِدَتُهُمْ هَوَاءٌ(43) ਉਹ ਸਿਰ ਚੁੱਕ ਕੇ ਭੱਜ ਰਹੇ ਹੋਣਗੇ। ਉਨ੍ਹਾਂ ਦੀ ਨਜ਼ਰ ਉਨ੍ਹਾਂ ਦਾ ਸਾਥ ਨਹੀਂ’ ਦੇਵੇਗੀ ਅਤੇ ਉਹ ਵਿਆਕੁਲ ਹੋ ਜਾਣਗੇ। |
ਅਤੇ ਲੋਕਾਂ ਨੂੰ ਉਸ ਦਿਨ ਤੋਂ ਸੁਚੇਤ ਕਰ ਦਿਉ। ਜਿਸ ਦਿਨ ਉਨ੍ਹਾਂ ਉੱਪਰ ਪਰਲੋ ਆਵੇਗੀ। ਉਸ ਵਕਤ ਜ਼ਾਲਿਮ ਲੋਕ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਸਾਨੂੰ ਥੋੜ੍ਹਾ ਵਖ਼ਤ ਦੇ ਦੇ ਅਸੀਂ ਤੇਰਾ ਸੁਨੇਹਾ ਸਵੀਕਾਰ ਕਰ ਲਵਾਂਗੇ ਅਤੇ ਰਸੂਲਾਂ ਦਾ ਪਾਲਣ ਕਰਾਂਗੇ। ਕੀ ਤੁਸੀਂ ਇਸ ਤੋਂ ਪਹਿਲਾਂ ਸਹੁੰਆਂ ਨਹੀਂ ਖਾਧੀਆਂ ਸੀ ਕਿ ਤੁਹਾਡੇ ਤੇ ਕਦੇ ਮੁਸੀਬਤ ਆਉਣ ਵਾਲੀ ਨਹੀਂ। |
ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਬਸਤੀਆਂ ਵਿਚ ਅਬਾਦ ਸੀ। ਜਿਨ੍ਹਾਂ ਆਪਣੇ ਆਪ ਉੱਪਰ ਜ਼ੁਲਮ ਕੀਤਾ। ਅਤੇ ਤੁਹਾਡੇ ਲਈ ਸਪੱਸ਼ਟ ਹੋ ਚੁੱਕਿਆ ਸੀ ਕਿ ਅਸੀ’ ਉਨ੍ਹਾਂ ਨਾਲ ਕੀ ਕੀਤਾ ਅਤੇ ਅਸੀਂ ਤੁਹਾਨੂੰ ਮਿਸਾਲਾਂ ਵੀ ਦਿੱਤੀਆਂ। |
ਅਤੇ ਉਨ੍ਹਾਂ ਨੇ ਆਪਣੀਆਂ ਦੇ ਸਾਹਮਣੇ ਸਨ। ਹਾਲਾਂਕਿ ਉਨ੍ਹਾਂ ਦੀਆਂ ਚਾਲਾਂ ਅਜਿਹੀਆਂ ਸਨ, ਕਿ ਉਨ੍ਹਾਂ ਤੋਂ ਪਹਾੜ ਵੀ ਹੱਟ ਜਾਣ। |
فَلَا تَحْسَبَنَّ اللَّهَ مُخْلِفَ وَعْدِهِ رُسُلَهُ ۗ إِنَّ اللَّهَ عَزِيزٌ ذُو انتِقَامٍ(47) ਇਸ ਲਈ ਤੁਸੀਂ’ ਅੱਲਾਹ ਨੂੰ ਆਪਣੇ ਰਸੂਲਾਂ ਨਾਲ ਕੀਤੇ ਹੋਏ ਵਾਅਦੇ ਦੇ ਵਿਰੁੱਧ ਕਰਨ ਵਾਲਾ ਨਾ ਸਮਝੋ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਹੈ ਅਤੇ ਬਦਲਾ ਲੈਣ ਵਾਲਾ ਹੈ। |
ਜਿਸ ਦਿਨ ਇਹ ਧਰਤੀ ਦੂਜੀ ਧਰਤੀ ਨਾਲ ਬਦਲ ਦਿੱਤੀ ਜਾਵੇਗੀ ਅਤੇ ਅਸਮਾਨ ਵੀ। ਅਤੇ ਸਾਰੇ ਇੱਕ ਸ਼ਕਤੀਸ਼ਾਲੀ ਅੱਲਾਹ ਦੇ ਸਾਹਮਣੇ ਹਾਜ਼ਿਰ ਹੋਣਗੇ। |
وَتَرَى الْمُجْرِمِينَ يَوْمَئِذٍ مُّقَرَّنِينَ فِي الْأَصْفَادِ(49) ਅਤੇ ਤੁਸੀਂ ਉਸ ਦਿਨ ਅਪਰਾਧੀਆਂ ਨੂੰ ਬੇੜੀਆਂ ਵਿਚ ਜਕੜਿਆ ਹੋਇਆ ਦੇਖੌਗੇ’। |
سَرَابِيلُهُم مِّن قَطِرَانٍ وَتَغْشَىٰ وُجُوهَهُمُ النَّارُ(50) ਉਨ੍ਹਾਂ ਦੇ ਕੱਪੜੇ ਤਾਰਕੌਲ ਦੇ ਹੋਣਗੇ ਅਤੇ ਉਨ੍ਹਾਂ ਦੇ ਚਿਹਰਿਆਂ ਉੱਪਰ ਅੱਗ ਭੜਕੀ ਹੋਵੇਗੀ। |
لِيَجْزِيَ اللَّهُ كُلَّ نَفْسٍ مَّا كَسَبَتْ ۚ إِنَّ اللَّهَ سَرِيعُ الْحِسَابِ(51) ਤਾਂ ਕਿ ਅੱਲਾਹ ਹਰੇਕ ਬੰਦੇ ਨੂੰ ਉਸ ਦੇ ਕਰਮਾਂ ਦਾ ਫ਼ਲ ਦੇਵੇ। ਬੇਸ਼ੱਕ ਅੱਲਾਹ ਜਲਦੀ ਹਿਸਾਬ ਲੈਣ ਵਾਲਾ ਹੈ। |
ਇਹ ਲੋਕਾਂ ਲਈ ਇੱਕ ਘੋਸ਼ਣਾ ਹੈ, ਤਾਂ ਕਿ ਇਸ ਦੇ ਰਾਹੀਂ ਉਹ ਸਾਵਧਾਨ ਕਰ ਦਿੱਤੇ ਜਾਣ। ਅਤੇ ਤਾਂ ਕਿ ਉਹ ਜਾਣ ਲੈਣ ਕਿ ਉਹ ਹੀ ਇੱਕ ਪੂਜਣਯੋਗ ਹੈ ਅਤੇ ਬੁੱਧੀਮਾਨ ਲੋਕ ਸਿੱਖਿਆ ਪ੍ਰਾਪਤ ਕਰਨ। |
المزيد من السور باللغة البنجابية:
تحميل سورة إبراهيم بصوت أشهر القراء :
قم باختيار القارئ للاستماع و تحميل سورة إبراهيم كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Wednesday, January 22, 2025
لا تنسنا من دعوة صالحة بظهر الغيب