سورة الأحقاف بالبنجابية
حم(1) ਹਾ. ਮੀਮ.। |
ਇਹ ਕਿਤਾਬ ਅੱਲਾਹ ਪ੍ਰਭਾਵਸ਼ਾਲੀ, ਬਿਬੇਕ ਵਾਲੇ (ਅੱਲਾਹ) ਵੱਲੋਂ ਉਤਾਰੀ ਗਈ ਹੈ। |
ਕੀ ਅਸੀਂ ਆਕਾਸ਼ਾਂ ਅਤੇ ਧਰਤੀ ਨੂੰ ਅਤੇ ਇਨ੍ਹਾਂ ਦੇ ਵਿਚਕਾਰ ਦੀਆਂ ਚੀਜ਼ਾਂ ਨੂੰ ਨਹੀਂ ਪੈਦਾ ਕੀਤਾ, ਪਰ ਹੱਕ ਦੇ ਨਾਲ ਅਤੇ ਮਿੱਥੇ ਹੋਏ ਸਮੇਂ ਤੱਕ। ਅਤੇ ਜਿਹੜੇ ਲੋਕ ਇਨਕਾਰੀ ਹਨ, ਉਹ ਉਸ ਤੋਂ ਮੂੰਹ ਮੋੜਦੇ ਹਨ, ਜਿਸ ਤੋਂ ਉਨ੍ਹਾਂ ਨੂੰ ਡਰਾਇਆ ਗਿਆ ਹੈ। |
ਆਖੋਂ, ਕਿ ਤੁਸੀਂ ਵਿਚਾਰ ਵੀ ਕੀਤਾ ਹੈ ਉਨ੍ਹਾਂ ਚੀਜ਼ਾਂ ਤੇ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨਾਂ ਪੁਕਾਰਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ ਕੀ ਬਣਾਇਆ, ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੀ ਸਾਂਝੇਦਾਰੀ ਹੈ। ਮੇਰੇ ਕੋਲ ਇਸ ਤੋਂ ਪਹਿਲਾਂ ਦੀ ਕਿਤਾਬ ਲੈ ਆਉ, ਜਾਂ ਕੋਈ ਗਿਆਨ ਜਿਹੜਾ ਚੱਲਿਆ ਆਉਂਦਾ ਹੋਵੇ। (ਉਸ ਦੀ ਨਕਲ ਲੈ ਆਵੋ) ਜੇਕਰ ਤੁਸੀਂ ਸੱਚੇ ਹੋ। |
ਅਤੇ ਉਸ ਬੰਦੇ ਤੋਂ ਵੱਧ ਕੁਰਾਹੀਆ ਕੌਣ ਹੋਵੇਗਾ, ਜਿਹੜਾ ਅੱਲਾਹ ਨੂੰ ਛੱਡ ਦੇ ਉਨ੍ਹਾਂ ਨੂੰ ਸੱਦੇ ਜਿਹੜੇ ਕਿਆਮਤ ਤੱਕ ਉਨ੍ਹਾਂਨੂੰ ਉਨ੍ਹਾਂ ਦਾ ਜਵਾਬ ਨਹੀਂ ਦੇ ਸਕਦੇ ਅਤੇ ਉਨ੍ਹਾਂਨੂੰ ਉਨ੍ਹਾਂ ਦੇ ਸੱਦਣ ਦੀ ਵੀ ਜਾਣਕਾਰੀ ਨਹੀਂ। |
وَإِذَا حُشِرَ النَّاسُ كَانُوا لَهُمْ أَعْدَاءً وَكَانُوا بِعِبَادَتِهِمْ كَافِرِينَ(6) ਅਤੇ ਜਦੋਂ ਲੋਕ ਇੱਕਠੇ ਕੀਤੇ ਜਾਣਗੇ ਤਾਂ ਉਹ ਉਨ੍ਹਾਂ ਦੇ ਦੁਸ਼ਮਣ ਹੋਣਗੇ ਅਤੇ ਉਨ੍ਹਾਂ ਦੀ ਪੂਜਾ ਤੋਂ ਇਨਕਾਰੀ ਹੋ ਜਾਣਗੇ। |
ਅਤੇ ਜਦੋਂ ਸਾਡੀਆਂ ਸਪੱਸ਼ਟ ਆਇਤਾਂ ਉਨ੍ਹਾਂ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਤਾਂ ਇਨਕਾਰੀ ਲੋਕ ਉਸ ਸੱਚ ਦੇ ਬਾਰੇ ਜਿਹੜਾ ਜਦੋਂ ਉਨ੍ਹਾਂ ਦੇ ਕੋਲ ਪਹੁੰਚਿਆ ਕਹਿੰਦੇ ਹਨ ਕਿ ਇਹ ਪ੍ਰਤੱਖ ਜਾਦੂ ਹੈ। |
ਕੀ ਇਹ ਲੋਕ ਆਖਦੇ ਹਨ ਕਿ ਇਸ ਰਸੂਲ ਨੇ ਇਸ ਨੂੰ ਆਪਣੇ ਵੱਲੋਂ ਘੜਿਆ ਹੈ। ਆਖੋ, ਕਿ ਜੇਕਰ ਮੈਂ ਇਸ ਨੂੰ ਆਪਣੇ ਵੱਲੋਂ ਬਣਾਇਆ ਹੈ ਤਾਂ ਤੁਸੀਂ ਲੋਕ ਮੈਨੂੰ ਭੋਰਾ ਵੀ ਅੱਲਾਹ ਤੋਂ ਬਚਾ ਨਹੀਂ ਸਕਦੇ। ਜਿਹੜੀਆਂ ਗੱਲਾਂ ਤੁਸੀਂ ਘੜਦੇ ਹੋ ਅੱਲਾਹ ਉਨ੍ਹਾਂ ਨੂੰ ਚੰਗੀ ਤਰਾਂ ਜਾਣਦਾ ਹੈ। ਉਹ ਮੇਰੇ ਅਤੇ ਤੁਹਾਡੇ ਵਿਚ ਗਵਾਹੀ ਲਈ ਕਾਫ਼ੀ ਹੈ। ਅਤੇ ਉਹ ਮੁਆਫ਼ ਕਰਨ ਵਾਲਾ ਅਤੇ ਰਹਿਮਤ ਹੈ। |
ਆਖੋ, ਕਿ ਮੈਂ ਕੋਈ ਅਨੋਖਾ ਨਬੀ ਨਹੀਂ ਹਾਂ ਅਤੇ ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਕੀ ਸਲੂਕ ਕੀਤਾ ਜਾਵੇਗਾ। ਅਤੇ ਤੁਹਾਡੇ ਨਾਲ ਕੀ ਸਲੂਕ ਕੀਤਾ ਜਾਵੇਗਾ। ਮੈਂ` ਤਾਂ ਸਿਰਫ਼ ਉਸ ਦਾ ਹੀ ਪਾਲਣ ਕਰਦਾ ਹਾਂ ਜਿਹੜਾ ਮੇਰੇ ਵੱਲ ਵਹੀ (ਪ੍ਰਕਾਸ਼ਨਾ) ਦੇ ਰਾਹੀਂ ਆਉਂਦਾ ਹੈ। ਅਤੇ ਮੈਂ ਤਾਂ ਸਿਰਫ਼ ਇੱਕ ਪ੍ਰਤੱਖ ਸਾਵਧਾਨ ਕਰਨ ਵਾਲਾ ਹਾਂ। |
ਆਖੋ, ਕਿ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਇਹ ਕੁਰਆਨ ਅੱਲਾਹ ਵੱਲੋਂ ਹੀ ਹੋਵੇ ਅਤੇ ਤੁਸੀਂ ਇਸ ਨੂੰ ਨਹੀਂ ਮੰਨਿਆ ਅਤੇ ਇਸਰਾਈਲ ਦੀ ਔਲਾਦ ਵਿਚੋਂ ਇੱਕ ਗਵਾਹ ਨੇ ਇਸ ਵਰਗੀ ਕਿਤਾਬ ਦੀ ਗਵਾਹੀ ਦਿੱਤੀ ਹੈ। ਇਸ ਲਈ ਉਹ ਈਮਾਨ ਲਿਆਇਆ ਅਤੇ ਤੁਸੀਂ ਹੰਕਾਰ ਕੀਤਾ। ਬੇਸ਼ੱਕ ਅੱਲਾਹ ਜ਼ਾਲਿਮਾਂ ਨੂੰ ਨਸੀਹਤ ਪ੍ਰਦਾਨ ਨਹੀਂ ਕਰਦਾ। |
ਅਤੇ ਇਨਕਾਰ ਕਰਨ ਵਾਲੇ, ਈਮਾਨ ਲਿਆਉਣ ਵਾਲਿਆਂ ਦੇ ਸਬੰਧ ਵਿਚ ਕਹਿੰਦੇ ਹਨ ਕਿ ਜੇਕਰ ਕੋਈ ਚੰਗੀ ਵਸਤੂ ਹੁੰਦੀ ਤਾਂ ਉਹ ਇਸ ਲਈ ਸਾਡੇ ਤੋਂ ਪਹਿਲਾਂ ਨਾ ਭੱਜਦੇ। ਅਤੇ ਕਿਉਂਕਿ ਉਨ੍ਹਾਂ ਨੇ ਇਸ ਤੋਂ ਮਾਰਗ ਦਰਸ਼ਨ ਪ੍ਰਾਪਤ ਨਹੀਂ’ ਕੀਤਾ, ਤਾਂ ਹੁਣ ਉਹ ਆਖਣਗੇ ਕਿ ਇਹ ਤਾਂ ਪੁਰਾਣਾ ਝੂਠ ਹੈ। |
ਅਤੇ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ ਨਸੀਹਤ ਅਤੇ ਰਹਿਮਤ ਵਾਲੀ ਸੀ। ਅਤੇ ਇਹ ਇੱਕ ਕਿਤਾਬ ਹੈ ਜਿਹੜੀ ਉਸ ਦੀ ਅਰਬੀ ਭਾਸ਼ਾ ਵਿਚ ਪੂਸ਼ਟੀ ਕਰਦੀ ਹੈ। ਤਾਂ ਕਿ ਉਨ੍ਹਾਂ ਲੋਕਾਂ ਨੂੰ ਡਰਾਇਆ ਜਾਵੇ, ਜਿਲ੍ਹਾਂ ਨੇ ਜ਼ੁਲਮ ਕੀਤਾ। ਅਤੇ ਇਹ ਨੇਕ ਲੋਕਾਂ ਲਈ ਖੁਸ਼ਖ਼ਬਰੀ ਹੈ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਆਖਿਆ ਕਿ ਸਾਡਾ ਰੱਬ ਅੱਲਾਹ ਹੈ, ਫਿਰ ਉਹ ਉਸ ਤੇ ਟਿਕੇ ਰਹੇ ਤਾਂ ਉਨ੍ਹਾਂ ਲੋਕਾਂ ਨੂੰ ਕੋਈ ਡਰ ਨਹੀਂ ਅਤੇ ਨਾ ਉਹ ਦੁਖੀ ਹੋਣਗੇ। |
أُولَٰئِكَ أَصْحَابُ الْجَنَّةِ خَالِدِينَ فِيهَا جَزَاءً بِمَا كَانُوا يَعْمَلُونَ(14) ਇਹੀ ਲੋਕ ਜੰਨਤ ਵਾਲੇ ਹਨ, ਜਿਹੜੇ ਉਸ ਵਿਚ ਹਮੇਸ਼ਾ ਰਹਿਣਗੇ, ਉਨ੍ਹਾਂ ਕਰਮਾਂ ਦੇ ਕਾਰਨ ਜਿਹੜੇ ਇਹ ਦੁਨੀਆਂ ਵਿਚ ਕਰਦੇ ਸਨ। |
ਅਤੇ ਅਸੀਂ ਮਨੁੱਖ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਮਾਤਾ ਪਿਤਾ ਦੇ ਨਾਲ ਚੰਗਾ (ਸਲੂਕ) ਕਰੇ, ਉਸ ਦੀ ਮਾਂ ਨੇ ਕਸ਼ਟ ਸਹਿਤ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਕਸ਼ਟ ਦੇ ਨਾਲ ਹੀ ਉਸ ਨੂੰ ਜਨਮ ਦਿੱਤਾ ਅਤੇ ਉਸ ਦਾ ਦੁੱਧ ਛੱਡਣਾ ਤੀਹ ਮਹੀਨਿਆਂ ਵਿਚ ਹੋਇਆ। ਇਥੋਂ ਤੱਕ ਕਿ ਜਦੋਂ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚਿਆ ਅਤੇ ਚਾਲੀ ਸਾਲ ਦੀ ਉਮਰ ਦਾ ਹੋ ਗਿਆ ਤਾਂ ਉਹ ਕਹਿਣ ਲੱਗਾ, ਕਿ ਹੇ ਮੇਰੇ ਪਾਲਣਹਾਰ! ਮੈਨੂੰ ਤਾਕਤ ਬਖਸ਼ ਕਿ ਮੈ’ ਤੇਰੇ ਉਪਕਾਰ ਲਈ ਸ਼ੁਕਰ ਅਦਾ ਕਰ ਸਕਾਂ, ਜਿਹੜਾ ਤੂੰ ਮੇਰੇ ਉੱਪਰ ਕੀਤਾ ਹੈ ਅਤੇ ਮੇਰੇ ਮਾਤਾ ਪਿਤਾ ਤੇ ਕੀਤਾ ਹੈ। ਅਤੇ ਇਹ ਕਿ ਮੈਂ ਭਲੇ ਕਰਮ ਕਰਾਂ, ਜਿਸ ਨਾਲ ਤੂੰ ਪ੍ਰਸੰਨ ਹੋਵੇ ਅਤੇ ਮੇਰੀ ਔਲਾਦ ਵਿਚੋਂ ਵੀ ਮੈਨੂੰ ਨੇਕ ਔਲਾਦ ਦੇ। ਮੈਂ ਤੇਰੇ ਵੱਲ ਧਿਆਨ ਕੀਤਾ ਅਤੇ ਮੈਂ ਹੁਕਮ ਮੰਨਣ ਵਾਲਿਆਂ ਵਿਚੋਂ’ ਹਾਂ। |
ਇਹ ਹੀ ਲੋਕ ਹਨ ਜਿਨ੍ਹਾਂ ਦੇ ਚੰਗੇ ਕਰਮਾਂ ਨੂੰ ਅਸੀਂ ਸਵੀਕਾਰ ਕਰਾਂਗੇ। ਅਤੇ ਇਨ੍ਹਾਂ ਦੇ ਮਾੜੇ ਕਰਮਾਂ ਨੂੰ ਅਸੀਂ ਮੁਆਫ਼ ਕਰ ਦੇਵਾਂਗੇ। ਇਹ ਜੰਨਤ ਵਾਲਿਆਂ ਵਿਚ ਹੋਣਗੇ। ਇਹ ਸੱਚਾ ਵਾਅਦਾ ਹੈ, ਜਿਹੜਾ ਇਨ੍ਹਾਂ ਨਾਲ ਕੀਤਾ ਜਾਂਦਾ ਸੀ। |
ਅਤੇ ਜਿਸ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਵੂਖੀ ਹਾਂ। ਕੀ ਤੁਸੀਂ ਮੈਨੂੰ ਇਹ ਡਰ ਦਿਲਾਉਂਦੇ ਹੋ ਕਿ ਮੈਂ ਕਬਰ ਵਿਚੋਂ ਕੱਢਿਆ ਜਾਵਾਂਗਾ। ਹਾਲਾਂਕਿ ਮੇਰੇ ਤੋਂ ਪਹਿਲਾਂ ਬਹੁਤ ਸਾਰੀਆਂ ਕੌਮਾਂ ਗੁਜ਼ਰ ਚੁੱਕੀਆਂ ਹਨ। ਅਤੇ ਉਹ ਦੋਵੇ ਅੱਲਾਹ ਕੌਲ ਫਰਿਆਦ ਕਰਦੇ ਹਨ ਕਿ ਤੇਰਾ ਨਾਸ਼ ਹੋਵੇ, ਤੂੰ ਈਮਾਨ ਲਿਆ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਇਸ ਲਈ ਉਹ ਆਖਦਾ ਕਿ ਇਹ ਸਭ ਹੋ ਚੁੱਕਿਆਂ ਦੀਆਂ ਕਹਾਣੀਆਂ ਹਨ। |
ਇਹ ਉਹ ਲੋਕ ਹਨ, ਜਿਨ੍ਹਾਂ ਤੇ ਅੱਲਾਹ ਦਾ ਵਚਨ ਪੂਰਾ ਹੋਇਆ, ਉਨ੍ਹਾਂ ਵਰਗਾਂ ਦੇ ਨਾਲ ਜਿਹੜੇ ਇਨ੍ਹਾਂ ਤੋਂ ਪਹਿਲਾਂ ਜਿੰਨਾਂ ਅਤੇ ਮਨੁੱਖਾਂ ਵਿਚੋਂ’ ਹੋਏ। ਬੇਸ਼ੱਕ ਉਹ ਨੁਕਸਾਨ ਵਿਚ ਰਹੇ। |
وَلِكُلٍّ دَرَجَاتٌ مِّمَّا عَمِلُوا ۖ وَلِيُوَفِّيَهُمْ أَعْمَالَهُمْ وَهُمْ لَا يُظْلَمُونَ(19) ਹਰੇਕ ਲਈ ਉਨ੍ਹਾਂ ਦੇ ਕਰਮਾ ਦੇ ਅਨੁਸਾਰ ਦਰਜੇ ਹੋਣਗੇ। ਅਤੇ ਤਾਂ ਕਿ ਅੱਲਾਹ ਸਭ ਨੂੰ ਉਨ੍ਹਾਂ ਦੇ ਕਰਮ ਪੂਰੇ ਕਰ ਦੇਵੇ। ਅਤੇ ਉਨ੍ਹਾਂ ਤੇ ਜ਼ੁਲਮ ਨਹੀਂ ਹੋਵੇਗਾ। |
ਅਤੇ ਜਿਸ ਦਿਨ ਇਨਕਾਰ ਕਰਨ ਵਾਲੇ ਅੱਗ ਦੇ ਸਾਹਮਣੇ ਲਿਆਂਦੇ ਜਾਣਗੇ। (ਉਨ੍ਹਾਂ ਨੂੰ ਆਖਿਆ ਜਾਵੇਗਾ ਕਿ) ਤੁਸੀਂ ਆਪਣੀਆਂ ਚੰਗੀਆਂ ਚੀਜ਼ਾਂ ਸੰਸਾਰ ਦੇ ਜੀਵਨ ਵਿਚ ਲੈ ਚੁੱਕੇ ਹੋ ਅਤੇ ਉਨ੍ਹਾਂਨੂੰ ਭੋਗ ਚੁੱਕੇ ਹੋ। ਤਾਂ ਅੱਜ ਤੁਹਾਨੂੰ ਅਪਮਾਨ ਦਾ ਦੰਡ ਦਿੱਤਾ ਜਾਵੇਗਾ। ਇਸ ਕਾਰਨ ਕਿ ਤੁਸੀਂ ਸੰਸਾਰ ਵਿਚ ਵਿਅਰਥ ਹੰਕਾਰ ਕਰਦੇ ਸੀ ਅਤੇ ਇਸ ਕਾਰਨ ਵੀ ਕਿ ਤੁਸੀਂ ਇਨਕਾਰ ਕਰਦੇ ਸੀ। |
ਅਤੇ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ, ਜਦੋਂ ਉਸ ਨੇ ਆਪਣੀ ਕੌਮ ਨੂੰ ਅਹਕਾਫ (ਰੇਤ ਦੇ ਟਿੱਬੇ) ਵਿਚ ਡਰਾਇਆ। ਅਤੇ ਡਰਾਉਣ ਵਾਲੇ ਉਸ ਤੋਂ ਪਹਿਲਾਂ ਵੀ ਗੁਜ਼ਰ ਚੁੱਕੇ ਸਨ ਅਤੇ ਉਹ ਇਸ ਤੋਂ ਬਾਅਦ ਵੀ ਆਏ ਕਿ ਅੱਲਾਹ ਤੋ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰੋ। ਮੈਂ ਤੁਹਾਡੇ ਉੱਪਰ ਇੱਕ ਭਿਆਨਕ ਦਿਨ ਦੀ ਆਫ਼ਤ ਤੋਂ ਡਰਦਾ ਹਾਂ। |
ਉਨ੍ਹਾਂ ਨੇ ਆਖਿਆ ਕਿ ਤੁਸੀਂ ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਸਾਡੇ ਪੂਜਨੀਕਾਂ (ਦੀ ਪੂਜਾ) ਤੋਂ ਹਟਾ ਦੇਵੇ। ਤਾਂ ਜੇਕਰ ਤੁਸੀਂ ਸੱਚੇ ਹੋ ਤਾਂ ਉਹ ਚੀਜ਼ ਸਾਡੇ ਤੇ ਲਿਆਉ, ਜਿਸ ਦਾ ਤੁਸੀ ਸਾਡੇ ਨਾਲ ਵਾਅਦਾ ਕਰਦੇ ਹੋ। |
ਉਸ ਨੇ ਆਖਿਆ ਕਿ ਇਸ ਦਾ ਗਿਆਨ ਤਾਂ ਅੱਲਾਹ ਨੂੰ ਹੈ। ਹੈ। ਪਰੰਤੂ ਮੈ’ ਤੁਹਾਨੂੰ ਦੇਖਦਾ ਹਾਂ ਕਿ ਤੁਸੀ ਲੋਕ ਨਾ-ਸਮਝੀ ਦੀਆਂ ਗੱਲਾਂ ਕਰਦੇ ਹੋ। |
ਸੋ ਜਦੋਂ ਉਨ੍ਹਾਂ ਨੇ ਉਸਨੂੰ ਬੱਦਲਾਂ ਦੇ ਰੂਪ ਵਿਚ ਆਪਣੀਆਂ ਘਾਟੀਆਂ ਵੱਲ ਆਉਂਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਬੱਦਲ ਹੈ ਜਿਹੜਾ ਸਾਡੇ ਉੱਪਰ ਵਰ੍ਹੇਗਾ। ਨਹੀਂ ਸਗੋਂ ਇਹ ਉਹ ਚੀਜ਼ ਹੈ ਜਿਸ ਲਈ ਤੁਸੀਂ ਕਾਹਲੀ ਕਰ ਰਹੇ ਸੀ। ਇੱਕ ਹਨੇਰੀ ਹੈ ਜਿਸ ਵਿਚ ਦਰਦਨਾਕ ਸਜ਼ਾ ਹੈ। |
ਉਹ ਹਰੇਕ ਚੀਜ਼ ਨੂੰ ਆਪਣੇ ਰੱਬ ਦੇ ਹੁਕਮ ਨਾਲ ਉਖਾੜ ਸੁੱਟੇਗੀ। ਤਾਂ ਉਹ ਅਜਿਹੇ ਹੋ ਗਏ ਕਿ ਉਨ੍ਹਾਂ ਦੇ ਘਰਾਂ ਤੋਂ ਬਿਨਾਂ ਉੱਤੇ ਕੁਝ ਦਿਖਾਈ ਨਹੀਂ’ ਦਿੰਦਾ ਸੀ। ਅਪਰਾਧੀਆਂ ਨੂੰ ਅਸੀਂ ਇਸ ਤਰਾਂ ਹੀ ਦੰਡ ਦਿੰਦੇ ਹਾਂ। |
ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਗੱਲਾਂ ਵਿਚ ਤਾਕਤ ਬਖਸ਼ੀ ਸੀ ਜਿਹੜੀ ਤੁਹਾਨੂੰ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਕੰਨ, ਅੱਖਾਂ ਅਤੇ ਦਿਲ ਦਿੱਤੇ ਪਰੰਤੂ ਉਹ ਕੰਨ, ਅੱਖਾਂ ਅਤੇ ਦਿਲ ਉਨ੍ਹਾਂ ਦੇ ਕੂਝ ਵੀ ਕੰਮ ਨਹੀਂ ਆਏ। ਕਿਉਂਕਿ ਉਹ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਉਸ ਚੀਜ਼ ਨੇ ਘੇਰ ਲਿਆ, ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। |
وَلَقَدْ أَهْلَكْنَا مَا حَوْلَكُم مِّنَ الْقُرَىٰ وَصَرَّفْنَا الْآيَاتِ لَعَلَّهُمْ يَرْجِعُونَ(27) ਅਤੇ ਅਸੀਂ ਤੁਹਾਡੇ ਆਸੇ ਪਾਸੇ ਦੀਆਂ ਬਸਤੀਆਂ ਵੀ ਨਸ਼ਟ ਕਰ ਦਿੱਤੀਆਂ ਅਤੇ ਅਸੀਂ ਵਾਰ-ਵਾਰ ਆਪਣੀਆਂ ਨਿਸ਼ਾਨੀਆਂ ਦੱਸੀਆਂ ਤਾਂ ਕਿ ਉਹ ਸੰਭਲ ਜਾਣ। |
ਤਾਂ ਉਨ੍ਹਾਂ ਨੇ ਕਿਉਂ ਉਨ੍ਹਾਂ ਦੀ ਮਦਦ ਨਾ ਕੀਤੀ, ਜਿਨ੍ਹਾਂ ਨੂੰ ਉਨ੍ਹਾਂ ਨੇ ਅੱਲਾਹ ਤੋਂ ਬਿਨਾਂ ਉਸ (ਅੱਲਾਹ) ਦੀ ਨੇੜਤਾ ਪ੍ਰਾਪਤ ਕਰਨ ਲਈ ਪੂਜਨੀਕ ਬਣਾ ਰੱਖਿਆ ਸੀ। ਸਗੋਂ ਉਹ ਸਾਰੇ ਉਨ੍ਹਾਂ ਤੋਂ ਗਾਇਬ ਹੋ ਗਏ। ਇਹ ਉਨ੍ਹਾਂ ਦਾ ਝੂਠ ਸੀ ਅਤੇ ਇਹ ਉਨ੍ਹਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸੀ। |
ਅਤੇ ਜਦੋਂ ਅਸੀਂ’ ਜਿੰਨਾਂ ਦੇ ਇੱਕ ਵਰਗ ਨੂੰ ਤੁਹਾਡੇ ਵੱਲ ਲੈ ਆਏ, ਉਹ ਕੁਰਆਨ ਸੁਣਨ ਲੱਗੇ। ਸੋ ਜਦੋਂ ਉਹ ਉਸ ਦੇ ਕੋਲ ਆਏ, ਤਾਂ ਕਹਿਣ ਲੱਗੇ ਕਿ ਚੁੱਪ ਰਹੋ। ਫਿਰ ਜਦੋਂ ਕੁਰਆਨ ਪੜ੍ਹਿਆ ਜਾ ਚੁੱਕਿਆ, ਤਾਂ ਉਹ ਲੋਕ ਉਪਦੇਸ਼ ਦਾਤੇ ਬਣ ਕੇ ਆਪਣੀ ਕੌਮ ਵੱਲ ਵਾਪਿਸ ਚਲੇ ਗਏ। |
ਉਨ੍ਹਾਂ ਨੇ ਆਖਿਆ ਕਿ ਹੇ ਮੇਰੀ ਕੌਮ! ਅਸੀਂ ਇੱਕ ਕਿਤਾਬ ਸੁਣੀ ਹੈ, ਜਿਹੜੀ ਮੂਸਾ ਤੋਂ ਬਾਅਦ ਉਤਾਰੀ ਗਈ ਹੈ। ਉਨ੍ਹਾਂ ਭਵਿੱਖ ਬਾਣੀਆਂ ਦੀ ਪੁਸ਼ਟੀ ਕਰਦੀ ਹੋਈ, ਜਿਹੜੀਆਂ ਇਸ ਤੋਂ ਪਹਿਲਾਂ ਤੋਂ ਮੌਜੂਦ ਹਨ। ਉਹ ਸੱਚ ਵੱਲ ਅਤੇ ਇੱਕ ਸਿੱਧੇ ਰਾਹ ਦੀ ਮਾਰਗ ਦਰਸ਼ਨ ਕਰਦੀ ਹੈ। |
ਹੇ ਮੇਰੀ ਕੌਮ! ਅੱਲਾਹ ਵੱਲ ਬੁਲਾਉਣ ਵਾਲੇ ਦਾ ਸੱਦਾ ਸਵੀਕਾਰ ਕਰੋ ਅਤੇ ਉਸ ਤੇ ਈਮਾਨ ਲੈ ਆਉ। ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ। ਅਤੇ ਤੁਹਾਨੂੰ ਦਰਦਨਾਕ ਸਜ਼ਾ ਤੋਂ ਬਚਾ ਲਵੇਗਾ। |
ਅਤੇ ਜਿਹੜੇ ਬੰਦੇ ਅੱਲਾਹ ਦੇ ਸੱਦੇ ਤੋਂ “ਮੈਂ ਹਾਜ਼ਿਰ ਹਾਂ” ਨਹੀਂ ਆਖੇਗਾ, ਤਾਂ ਉਹ ਧਰਤੀ ਤੇ (ਅੱਲਾਹ ਨੂੰ) ਹਰਾ ਨਹੀਂ ਸਕਦਾ ਅਤੇ ਅੱਲਾਹ ਤੋਂ ਬਿਨਾਂ ਉਸ ਦਾ ਕੋਈ ਸਹਾਇਕ ਨਹੀਂ’ ਹੋਵੇਗਾ। ਅਜਿਹੇ ਲੋਕ ਪ੍ਰਤੱਖ ਕੁਰਾਹੀਏ ਹਨ। |
ਕੀ ਉਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਕਿ ਜਿਸ ਅੱਲਾਹ ਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਅਜਿਹਾ ਕਰਦਿਆਂ ਉਹ ਥੱਕਿਆ ਵੀ ਨਹੀਂ। ਉਹ ਮੁਰਦਿਆਂ ਨੂੰ ਜੀਵਤ ਕਰਨ ਦੀ ਵੀ ਤਾਕਤ ਰੱਖਦਾ ਹੈ। ਹਾਂ ਉਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ। |
ਅਤੇ ਜਿਸ ਦਿਨ ਇਹ ਇਨਕਾਰ ਕਰਨ ਵਾਲੇ ਅੱਗ ਦੇ ਅੱਗੇ ਲਿਆਂਦੇ ਜਾਣਗੇ (ਉਨ੍ਹਾਂ ਨੂੰ ਆਖਿਆ ਜਾਵੇਗਾ ਕਿ) ਕੀ ਇਹ ਅਸਲੀਅਤ ਨਹੀਂ ਹੈ। ਉਹ ਆਖਣਗੇ ਕਿ ਹਾਂ, ਸਾਨੂੰ ਸਾਡੇ ਰੱਬ ਦੀ ਸਹੁੰ। ਫਿਰ ਆਖਿਆ ਜਾਵੇਗਾ ਕਿ ਲਓ ਸੁਆਦ ਉਸ ਸਜ਼ਾ ਦਾ, ਇਨਕਾਰ ਕਰਨ ਦੇ ਬਦਲੇ ਜਿਹੜਾ ਤੁਸੀਂ ਕਰਿਆ ਕਰਦੇ ਸੀ। |
ਤਾਂ ਤੁਸੀਂ ਧੀਰਜ ਰੱਖੋ। ਜਿਸ ਤਰਾਂ ਹਿੰਮਤੀ ਪੈਗ਼ੰਬਰਾਂ ਨੇ ਧੀਰਜ ਰੱਖਿਆ। ਅਤੇ ਉਨ੍ਹਾਂ ਲਈ ਕਾਹਲੀ ਨਾ ਕਰੋ। ਜਿਸ ਦਿਨ ਇਹ ਲੋਕ ਉਸ ਚੀਜ਼ ਨੂੰ ਦੇਖਣਗੇ ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਤਾਂ ਸਮਝੋ ਜਿਵੇਂ ਉਹ ਦਿਨ ਦੀ ਇੱਕ ਘੜੀ ਤੋਂ ਵੱਧ (ਸੰਸਾਰ) ਵਿਚ ਨਹੀਂ ਰਹੇ। ਇਹ (ਕੁਰਆਨ) ਇੱਕ ਸੁਨੇਹਾ ਪਹੁੰਚਾਉਣਾ ਹੈ। ਤਾਂ ਉਹ ਹੀ ਲੋਕ ਨਸ਼ਟ ਹੋਣਗੇ, ਜਿਹੜੇ ਇਨਕਾਰੀ ਹਨ। |
المزيد من السور باللغة البنجابية:
تحميل سورة الأحقاف بصوت أشهر القراء :
قم باختيار القارئ للاستماع و تحميل سورة الأحقاف كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Tuesday, November 5, 2024
لا تنسنا من دعوة صالحة بظهر الغيب