سورة مريم بالبنجابية
كهيعص(1) ਕਾਫ. ਹਾ. ਯਾ. ਐਨ. ਸਾਦ |
ਇਹ ਉਸ ਰਹਿਮਤ ਦਾ ਵਰਣਨ ਹੈ ਜਿਹੜੀ ਤੇਰੇ ਰੱਬ ਨੇ ਆਪਣੇ ਬੰਦੇ ਜ਼ਕਰੀਆ ਉੱਪਰ ਕੀਤੀ। |
ਜਦੋਂ ਉਸ ਨੇ ਆਪਣੇ ਰੱਬ ਨੂੰ ਛੁਪੀ ਹੋਈ ਅਵਾਜ਼ ਨਾਲ ਪੁਕਾਰਿਆ। |
ਜ਼ਕਰੀਆ ਨੇ ਕਿਹਾ ਹੇ ਮੇਰੇ ਪਾਲਣਹਾਰ! ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਦੇ ਵਾਲ ਵੀ ਚਿੱਟੇ ਹੋ ਗਏ ਹਨ। ਅਤੇ ਹੇ ਮੇਰੇ ਪਾਲਣਹਾਰ! ਤੇਰੇ ਪਾਸੋਂ ਮੰਗ ਕੇ ਸੈਂ ਕਦੇ ਖਾਲੀ ਨਹੀਂ ਮੁੜਿਆ। |
ਅਤੇ ਮੈਂ ਹੈ। ਇਸ ਲਈ ਮੈਨੂੰ ਆਪਣੇ ਕੋਲੋਂ ਇਕ ਵਾਰਿਸ ਬਖਸ਼ ਦੇ। |
يَرِثُنِي وَيَرِثُ مِنْ آلِ يَعْقُوبَ ۖ وَاجْعَلْهُ رَبِّ رَضِيًّا(6) ਜਿਹੜਾ ਮੇਰੀ ਥਾਂ ਲਵੇ ਅਤੇ ਯਾਕੂਬ ਦੀ ਔਲਾਦ ਦਾ ਵੀ। ਹੇ ਮੇਰੇ ਪਾਲਣਹਾਰ! ਉਸਨੂੰ ਆਪਣਾ ਪਿਆਰਾ ਬਣਾ ਲੈ। |
يَا زَكَرِيَّا إِنَّا نُبَشِّرُكَ بِغُلَامٍ اسْمُهُ يَحْيَىٰ لَمْ نَجْعَل لَّهُ مِن قَبْلُ سَمِيًّا(7) ਹੇ ਜ਼ਕਰੀਆ! ਅਸੀਂ ਤੁਹਾਨੂੰ ਇੱਕ ਬੇਟੇ ਦੀ ਖੁਸ਼ਖ਼ਬਰੀ ਦਿੰਦੇ ਹਾਂ। ਜਿਸ ਵਾ ਨਾਂ ਯਾਹਯਾ ਹੋਵੇਗਾ। ਅਸੀਂ ਇਸ ਤੋਂ ਪਹਿਲਾਂ ਇਸ ਨਾਮ ਵਾ ਕੋਈ ਬੰਦਾ ਨਹੀਂ ਬਣਾਇਆ। |
ਉਸ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੇਰੇ ਕਿਵੇਂ ਲੜਕਾ ਪੈਦਾ ਹੋਵੇਗਾ, ਜਦੋਂ ਕਿ ਮੇਰੀ ਪਤਨੀ ਬਾਂਝ ਹੈ ਅਤੇ ਮੈਂ ਬੁੱਢਾਪੇ ਦੇ ਸਿਖਰਾਂ ਤੇ ਪਹੁੰਚ ਚੁੱਕਾ ਹਾਂ। |
قَالَ كَذَٰلِكَ قَالَ رَبُّكَ هُوَ عَلَيَّ هَيِّنٌ وَقَدْ خَلَقْتُكَ مِن قَبْلُ وَلَمْ تَكُ شَيْئًا(9) ਉੱਤਰ ਮਿਲਿਆ ਕਿ ਇਹੋ ਜਿਹਾ ਹੀ ਹੋਵੇਗਾ, ਤੇਰੇ ਰੱਬ ਦਾ ਫੁਰਮਾਨ ਹੈ ਕਿ ਇਹ ਮੇਰੇ ਲਈ ਆਸਾਨ ਹੈ, ਮੈਂ ਇਸ ਤੋਂ’ ਪਹਿਲਾਂ ਤੁਹਾਨੂੰ ਪੈਦਾ ਕੀਤਾ। ਜਦੋਂ ਕਿ ਤੁਸੀਂ ਕੁਝ ਵੀ ਨਹੀਂ ਸੀ। |
قَالَ رَبِّ اجْعَل لِّي آيَةً ۚ قَالَ آيَتُكَ أَلَّا تُكَلِّمَ النَّاسَ ثَلَاثَ لَيَالٍ سَوِيًّا(10) ਜ਼ਕਰੀਆ ਨੇ ਕਿਹਾ ਕਿ ਹੇ ਮੇਰੇ ਪਾਲਣਹਾਰ ! ਮੇਰੇ ਲਈ ਕੋਈ ਨਿਸ਼ਾਨੀ ਨਿਰਧਾਰਿਤ ਕਰ ਦੇ। ਫ਼ਰਮਾਇਆ ਕਿ ਤੁਹਾਡੀ ਨਿਸ਼ਾਨੀ ਇਹ ਹੈ ਕਿ ਤੁਸੀਂ ਤਿੰਨ ਰਾਤਾਂ ਅਤੇ ਦਿਨ ਲੋਕਾਂ ਨਾਲ ਗੱਲ ਨਹੀਂ ਕਰ ਸਕੌਗੇ। ਜਦੋਂ ਕਿ ਤੁਸੀਂ ਸਿਹਤਮੰਦ ਹੋਵੋਂਗੇ। |
فَخَرَجَ عَلَىٰ قَوْمِهِ مِنَ الْمِحْرَابِ فَأَوْحَىٰ إِلَيْهِمْ أَن سَبِّحُوا بُكْرَةً وَعَشِيًّا(11) ਫਿਰ ਜ਼ਕਰੀਆ ਬੰਦਗੀ ਕਰਨ ਵਾਲੇ ਸਥਾਨ ਤੋਂ ਨਿਕਲ ਕੇ, ਲੋਕਾਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਇਸ਼ਾਰਿਆਂ ਵਿਚ ਕਿਹਾ ਕਿ ਤੁਸੀਂ ਸਵੇਰੇ ਅਤੇ ਸ਼ਾਮ ਅੱਲਾਹ ਦੀ ਪਵਿੱਤਰਤਾ ਦਾ ਵਰਣਨ ਕਰੋ। |
يَا يَحْيَىٰ خُذِ الْكِتَابَ بِقُوَّةٍ ۖ وَآتَيْنَاهُ الْحُكْمَ صَبِيًّا(12) ਹੇ ਯਾਹਯਾ! ਕਿਤਾਬਾਂ ਨੂੰ ਦ੍ਰਿੜਤਾ ਨਾਲ ਫੜ੍ਹੋ। ਅਤੇ ਅਸੀਂ ਉਸ ਨੂੰ ਬਚਪਨ ਵਿਚ ਹੀ ਧਰਮ ਦੀ ਸਮਝ ਦਿੱਤੀ। |
ਅਤੇ ਆਪਣੇ ਵੱਲੋਂ ਉਸ ਨੂੰ ਹਿਰਦੇ ਦੀ ਕੋਮਲਤਾ ਅਤੇ ਪਵਿੱਤਰਤਾ ਬਖਸ਼ੀ। |
ਅਤੇ ਉਹ ਪਰਹੇਜ਼ਗਾਰ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਵਾਲਾ ਸੀ। ਅਤੇ ਉਹ ਵਿਦਰੋਹੀ ਅਤੇ ਅਵੱਗਿਆਕਾਰੀ ਨਹੀਂ ਸੀ। |
وَسَلَامٌ عَلَيْهِ يَوْمَ وُلِدَ وَيَوْمَ يَمُوتُ وَيَوْمَ يُبْعَثُ حَيًّا(15) ਅਤੇ ਉਸ ਉੱਤੇ ਸਲਾਮਤੀ ਹੈ ਜਿਸ ਦਿਨ ਉਹ ਧੈਦਾ ਹੋਇਆ ਅਤੇ ਜਿਸ ਦਿਨ ਉਹ ਮਰੇਗਾ ਅਤੇ ਫਿਰ ਜਿਸ ਦਿਨ ਉਹ ਜੀਵਤ ਕਰਕੇ ਉਠਾਇਆ ਜਾਵੇਗਾ। |
وَاذْكُرْ فِي الْكِتَابِ مَرْيَمَ إِذِ انتَبَذَتْ مِنْ أَهْلِهَا مَكَانًا شَرْقِيًّا(16) ਅਤੇ ਕਿਤਾਬਾਂ ਵਿਚ ਮਰੀਅਮ ਦਾ ਵਰਣਨ ਕਰੋ, ਜਦੋਂ ਉਹ ਆਪਣੇ ਲੋਕਾਂ ਤੋਂ ਅਲੱਗ ਹੋ ਕੇ ਪੂਰਬੀ ਘਰ ਵਿਚ ਚਲੀ ਸੀ। |
ਫਿਰ ਉਸ ਨੇ ਆਪਣੇ ਆਪ ਨੂੰ ਪਰਦੇ ਵਿਚ ਢੱਕ ਲਿਆ ਫਿਰ ਅਸੀਂ ਉਸਦੇ ਕੋਲ ਆਪਣਾ ਫ਼ਰਿਸ਼ਤਾ ਭੇਜਿਆ ਜਿਹੜਾ ਉਸਦੇ ਸਾਹਮਣੇ ਇੱਕ ਪੂਰਾ ਮਨੁੱਖ ਬਣ ਕੇ ਪ੍ਰਗਟ ਹੋਇਆ। |
قَالَتْ إِنِّي أَعُوذُ بِالرَّحْمَٰنِ مِنكَ إِن كُنتَ تَقِيًّا(18) ਮਰੀਅਮ ਨੇ ਕਿਹਾ, ਮੈਂ ਤੇਰੇ ਤੋਂ ਕਿਰਪਾਲੂ ਅੱਲਾਹ ਦੀ ਸ਼ਰਣ ਮੰਗਦੀ ਹਾਂ। ਪਰ ਜੇਕਰ ਤੂੰ ਅੱਲਾਹ ਤੋਂ ਡਰਨ ਵਾਲਾ ਹੈ। |
قَالَ إِنَّمَا أَنَا رَسُولُ رَبِّكِ لِأَهَبَ لَكِ غُلَامًا زَكِيًّا(19) ਉਸ ਨੇ ਕਿਹਾ, ਮੈ’ ਤੇਰੇ ਰੱਬ ਦਾ ਭੇਜਿਆ ਹੋਇਆ ਹਾਂ। ਤਾਂ ਕਿ ਮੈਂ ਤੈਨੂੰ ਇੱਕ ਪਵਿੱਤਰ ਲੜਕਾ ਦੇਵਾਂ। |
قَالَتْ أَنَّىٰ يَكُونُ لِي غُلَامٌ وَلَمْ يَمْسَسْنِي بَشَرٌ وَلَمْ أَكُ بَغِيًّا(20) ਮਰੀਅਮ ਨੇ ਕਿਹਾ, ਕਿ ਮੇਰੇ ਲੜਕਾ ਕਿਵੇਂ ਹੋ ਸਕਦਾ ਹੈ ਜਦੋਂ’ ਕਿ ਮੈਨੂੰ ਕਿਸੇ ਮਰਦ ਨੇ ਡੂਹਿਆ ਤੱਕ ਨਹੀਂ ਅਤੇ ਨਾ ਹੀ ਮੈ’ ਬਦਜਲਨ ਹਾਂ। |
ਫ਼ਰਿਸ਼ਤੇ ਨੇ ਕਿਹਾ ਕਿ ਅਜਿਹਾ ਹੀ ਹੋਵੇਗਾ। ਤੇਰਾ ਰੱਬ ਫ਼ਰਮਾਉਂਦਾ ਹੈ ਕਿ ਇਹ ਮੇਰੇ ਲਈ ਅਸਾਨ ਹੈ ਅਤੇ ਤਾਂ ਕਿ ਅਸੀਂ ਉਸ ਨੂੰ ਲੋਕਾਂ ਲਈ ਨਿਸ਼ਾਨੀ ਬਣਾ ਦੇਈਏ ਅਤੇ ਆਪਣੇ ਵੱਲੋਂ ਇੱਕ ਰਹਿਮਤ ਅਤੇ ਇਹ ਇੱਕ ਮਿੱਥੀ (ਘੜੀ) ਹੋਈ ਗੱਲ ਹੈ। |
ਇਸ ਲਈ ਮਰੀਅਮ ਨੇ ਉਸ ਦਾ ਗਰਭ ਚੁੱਕ ਲਿਆ ਅਤੇ ਉਹ ਉਸ ਨੂੰ ਲੈ ਕੇ ਦੂਰ ਕਿਸੇ ਥਾਂ ਉੱਪਰ ਚਲੀ ਗਈ। |
ਫਿਰ ਪ੍ਰਸੂਤੀ ਪੀੜ ਉਸ ਨੂੰ ਖਜੂਰ ਦੇ ਰੁੱਖ ਕੋਲ ਲੈ ਗਈ। ਉਸ ਨੇ ਕਿਹਾ ਕਾਸ਼! ਮੈਂ ਇਸ ਤੋਂ ਪਹਿਲਾਂ ਮਰ ਜਾਂਦੀ ਅਤੇ ਕੁੱਲੀ ਵਿਸਰੀ ਚੀਜ਼ ਬਣ ਜਾਂਦੀ। |
فَنَادَاهَا مِن تَحْتِهَا أَلَّا تَحْزَنِي قَدْ جَعَلَ رَبُّكِ تَحْتَكِ سَرِيًّا(24) ਫਿਰ ਮਰੀਅਮ ਨੂੰ ਉਸ ਨੇ ਉਸ ਦੇ ਥੱਲਿਓ ਅਵਾਜ਼ ਦਿੱਤੀ ਕਿ ਦੁਖੀ ਨਾ ਹੋ। ਉਸ ਰੱਬ ਨੇ ਤੇਰੇ ਥੱਲੇ ਇੱਕ ਸਰੋਤ ਪੈਦਾ ਕਰ ਦਿੱਤਾ ਹੈ। |
وَهُزِّي إِلَيْكِ بِجِذْعِ النَّخْلَةِ تُسَاقِطْ عَلَيْكِ رُطَبًا جَنِيًّا(25) ਅਤੇ ਤੁਸੀਂ ਖਜੂਰ ਦੇ ਤਣੇ ਨੂੰ ਆਪਣੇ ਵੱਲ ਹਿਲਾਓ। ਇਸ ਨਾਲ ਤੁਹਾਡੇ ਉੱਪਰ ਪੱਕੀਆਂ ਹੋਈਆਂ ਖਜੂਰਾਂ ਡਿੱਗਣਗੀਆਂ। |
ਇਸ ਲਈ ਖਾਉ ਅਤੇ ਪੀਉ ਅਤੇ ਅੱਖਾਂ ਠੰਡੀਆਂ ਕਰੋ। ਫਿਰ ਜੇਕਰ ਤੁਸੀਂ ਕੋਈ ਮਨੁੱਖ ਦੇਖੋ ਤਾਂ ਉਸ ਨੂੰ ਕਹਿ ਦੇਵੋ ਕਿ ਸੈਂ ਰਹਿਮਾਨ (ਈਸ਼ਵਰ) ਦਾ ਰੋਜ਼ਾ ਰੱਖਿਆ ਹੈ, ਇਸ ਲਈ ਮੈਂ ਕਿਸੇ ਨੂੰ ਨਹੀਂ ਮਿਲਾਂਗੀ, ਨਾ ਬੋਲਾਂਗੀ। |
فَأَتَتْ بِهِ قَوْمَهَا تَحْمِلُهُ ۖ قَالُوا يَا مَرْيَمُ لَقَدْ جِئْتِ شَيْئًا فَرِيًّا(27) ਫਿਰ ਉਹ ਉਸ ਨੂੰ ਗੋਦ ਵਿਚ ਲਏ ਹੋਏ ਆਪਣੀ ਜਾਤੀ ਦੇ ਲੋਕਾਂ ਕੋਲ ਲੈ ਆਈ। ਲੋਕਾਂ ਨੇ ਕਿਹਾ, ਮਰੀਅਮ ਤੂੰ ਬਹੁਤ ਵੱਡਾ ਅਨਰਥ ਕੀਤਾ ਹੈ। |
يَا أُخْتَ هَارُونَ مَا كَانَ أَبُوكِ امْرَأَ سَوْءٍ وَمَا كَانَتْ أُمُّكِ بَغِيًّا(28) ਹੇ ਹਾਰੂਨ ਦੀ ਭੈਣ! ਨਾ ਤੇਰਾ ਪਿਤਾ ਸ਼ੁਰਾ ਬੰਦਾ ਸੀ ਅਤੇ ਨਾ ਹੀ ਤੇਰੀ ਮਾਂ ਬਦਚਲਨ ਔਰਤ ਸੀ। |
فَأَشَارَتْ إِلَيْهِ ۖ قَالُوا كَيْفَ نُكَلِّمُ مَن كَانَ فِي الْمَهْدِ صَبِيًّا(29) ਫਿਰ ਮਰੀਅਮ ਨੇ ਉਸ ਵੱਲ ਇਸ਼ਾਰਾ ਕੀਤਾ। ਲੋਕਾਂ ਨੇ ਕਿਹਾ, ਅਸੀਂ ਇਸ ਨਾਲ ਕਿਵੇਂ ਗੱਲ ਕਰੀਏ। ਇਹ ਤਾਂ ਗੋਦੀ ਵਿਚ ਲਿਆ ਬੱਚਾ ਹੈ। |
قَالَ إِنِّي عَبْدُ اللَّهِ آتَانِيَ الْكِتَابَ وَجَعَلَنِي نَبِيًّا(30) ਬੱਚਾ ਬੋਲਿਆ, ਮੈਂ ਰੱਬ ਦਾ ਬੰਦਾ ਹਾਂ, ਉਸ ਨੇ ਮੈਨੂੰ ਕਿਤਾਬ ਦਿੱਤੀ ਅਤੇ ਮੈਨੂੰ ਰਸੂਲ ਬਣਾ ਕੇ ਭੇਜਿਆ ਹੈ। |
وَجَعَلَنِي مُبَارَكًا أَيْنَ مَا كُنتُ وَأَوْصَانِي بِالصَّلَاةِ وَالزَّكَاةِ مَا دُمْتُ حَيًّا(31) ਅਤੇ ਮੈਂ ਜਿਥੇ ਕਿਤੇ ਵੀ ਹਾਂ, ਉਸ ਨੇ ਮੈਨੂੰ ਬਰਕਤ ਵਾਲਾ ਬਣਾਇਆ ਹੈ। ਅਤੇ ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦਾ ਆਦੇਸ਼ ਦਿੱਤਾ ਹੈ, ਜਦੋਂ ਤੱਕ ਮੈਂ’ ਜਿਉਂਦਾ ਰਹਾਂ। |
وَبَرًّا بِوَالِدَتِي وَلَمْ يَجْعَلْنِي جَبَّارًا شَقِيًّا(32) ਅਤੇ ਮੈਨੂੰ ਮੇਰੀ ਮਾਂ ਦੀ ਸੇਵਾ ਕਰਨ ਵਾਲਾ ਬਣਾਇਆ ਅਤੇ ਮੈਨੂੰ ਬਾਗੀ ਅਤੇ ਭੈੜਾ ਨਹੀਂ ਬਝਾਇਆ। |
وَالسَّلَامُ عَلَيَّ يَوْمَ وُلِدتُّ وَيَوْمَ أَمُوتُ وَيَوْمَ أُبْعَثُ حَيًّا(33) ਅਤੇ ਮੇਰੇ ਉੱਪਰ ਸਲਾਮਤੀ ਹੈ, ਜਿਸ ਦਿਨ ਮੈਂ ਪੈਦਾ ਹੋਇਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਿਸ ਦਿਨ ਮੈਂ ਜੀਵਿਤ ਕਰ ਕੇ ਉਠਾਇਆ ਜਾਵਾਂਗਾ। |
ذَٰلِكَ عِيسَى ابْنُ مَرْيَمَ ۚ قَوْلَ الْحَقِّ الَّذِي فِيهِ يَمْتَرُونَ(34) ਇਹ ਹੈ ਮਰੀਅਮ ਦਾ ਪੁੱਤਰ ਈਸਾ। ਸੱਚੀ ਗੱਲ ਜਿਸ ਲਈ ਲੋਕ ਝਗੜ ਰਹੇ ਸਨ। |
ਅੱਲਾਹ ਅਜਿਹਾ ਨਹੀ’ ਕਿ ਉਹ ਕੋਈ ਸੰਤਾਨ ਬਣਾਵੇ। ਉਹ ਪਾਕ ਹੈ। ਜਦੋਂ ਉਹ ਕਿਸੇ ਕੰਮ ਦਾ ਫੈਸਲਾ ਕਰਦਾ ਹੈ ਤਾਂ ਕਹਿੰਦਾ ਹੈ ਕਿ ਹੋ ਜਾ ਤਾਂ ਉਹ ਹੋ ਜਾਂਦਾ ਹੈ। |
وَإِنَّ اللَّهَ رَبِّي وَرَبُّكُمْ فَاعْبُدُوهُ ۚ هَٰذَا صِرَاطٌ مُّسْتَقِيمٌ(36) ਅਤੇ ਬੇਸ਼ੱਕ ਅੱਲਾਹ ਮੇਰਾ ਰੱਬ ਹੈ ਅਤੇ ਤੁਹਾਡਾ ਵੀ। ਇਸ ਲਈ ਤੁਸੀਂ ਉਸ ਦੀ ਇਬਾਦਤ ਕਰੋ। ਇਹ ਸਿੱਧਾ ਰਾਹ ਹੈ। |
فَاخْتَلَفَ الْأَحْزَابُ مِن بَيْنِهِمْ ۖ فَوَيْلٌ لِّلَّذِينَ كَفَرُوا مِن مَّشْهَدِ يَوْمٍ عَظِيمٍ(37) ਫਿਰ ਉਸ ਦੀਆਂ ਸੰਪਰਦਾਵਾਂ ਨੇ ਆਪਿਸ ਵਿਚ ਮੱਤਭੇਦ ਕੀਤਾ। ਇਸ ਲਈ ਇਨਕਾਰ ਕਰਨ ਵਾਲਿਆਂ ਲਈ ਇੱਕ ਵੱਡੇ ਦਿਨ ਵਿਚ ਵਿਨਾਸ਼ ਹੈ। ਜਿਸ ਦਿਨ ਇਹ ਲੋਕ ਸਾਡੇ ਕੋਲ ਆਉਣਗੇ। |
ਉਹ ਚੰਗੀ ਤਰ੍ਹਾਂ ਸੁਣਦੇ ਅਤੇ ਦੇਖਦੇ ਹੋਣਗੇ, ਪਰ ਅੱਜ ਇਹ ਜ਼ਾਲਿਮ ਖੁੱਲ੍ਹੇ ਆਮ ਕੁਰਾਹੇ ਪਏ ਹਨ। |
وَأَنذِرْهُمْ يَوْمَ الْحَسْرَةِ إِذْ قُضِيَ الْأَمْرُ وَهُمْ فِي غَفْلَةٍ وَهُمْ لَا يُؤْمِنُونَ(39) ਅਤੇ ਇਨ੍ਹਾਂ ਲੋਕਾਂ ਨੂੰ ਉਸ ਪਛਤਾਵੇ ਦੇ ਦਿਨ ਤੋ’ ਡਰਾ ਦੇਵੋਂ। ਜਦੋਂ ਮੁਆਸਲੇ ਦਾ ਹਿਸਾਬ ਕਰ ਦਿੱਤਾ ਜਾਵੇਗਾ। ਅਤੇ ਉਹ ਅਚੇਤਨਾ ਦੀ ਹਾਲਤ ਵਿਚ ਡਿੱਗ ਪੈਂਦੇ ਹਨ। ਅਤੇ ਉਹ ਈਮਾਨ ਨਹੀਂ ਲਿਆ ਰਹੇ ਹਨ। |
إِنَّا نَحْنُ نَرِثُ الْأَرْضَ وَمَنْ عَلَيْهَا وَإِلَيْنَا يُرْجَعُونَ(40) ਬੇਸ਼ੱਕ ਅਸੀਂ ਹੀ ਧਰਤੀ ਅਤੇ ਧਰਤੀ ਉੱਪਰ ਰਹਿਣ ਵਾਲਿਆਂ ਦੇ ਵਾਰਿਸ ਹੋਵਾਂਗੇ ਅਤੇ ਲੋਕ ਸਾਡੇ ਵੱਲ ਹੀ ਮੌੜੇ ਜਾਣਗੇ |
وَاذْكُرْ فِي الْكِتَابِ إِبْرَاهِيمَ ۚ إِنَّهُ كَانَ صِدِّيقًا نَّبِيًّا(41) ਅਤੇ ਕਿਤਾਬ ਵਿਚ ਇਬਰਾਹੀਮ ਦਾ ਵਰਣਨ ਕਰੋ। ਬੇਸ਼ੱਕ ਉਹ ਸੱਚਾ ਸੀ ਅਤੇ ਰਸੂਲ ਸੀ। |
ਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ! ਅਜਿਹੀ ਚੀਜ਼ ਦੀ ਇਬਾਦਤ ਕਿਉਂ ਕਰਦੇ ਹੋ?ਜਿਹੜਾ ਨਾ ਤੁਹਾਨੂੰ ਸੁਣ ਸਕੇ, ਅਤੇ ਨਾ ਦੇਖ ਸਕੇ, ਨਾ ਤੁਹਾਡੇ ਕੋਈ ਕੰਮ ਆ ਸਕੇ। |
ਹੇ ਮੇਰੇ ਪਿਤਾ! ਮੇਰੇ ਕੋਲ ਅਜਿਹਾ ਗਿਆਨ ਆਇਆ ਹੈ। ਜਿਹੜਾ ਤੁਹਾਡੇ ਕੋਲ ਨਹੀਂ, ਇਸ ਲਈ ਤੂਸੀਂ’ ਮੇਰੇ ਵਚਨਾ ਉੱਪਰੋਂ’ ਚੱਲੋ। ਸੇਂ’ ਤੁਹਾਨੂੰ ਸਿੱਧਾ ਰਾਹ ਦਿਖਾਵਾਂਗਾ। |
يَا أَبَتِ لَا تَعْبُدِ الشَّيْطَانَ ۖ إِنَّ الشَّيْطَانَ كَانَ لِلرَّحْمَٰنِ عَصِيًّا(44) ਹੈ ਮੇਰੇ ਪਿਤਾ! ਸ਼ੈਤਾਨ ਦੀ ਇਬਾਦਤ ਨਾ ਕਰੋ, ਬੇਸ਼ੱਕ ਸ਼ੈਤਾਨ ਦਿਆਲੂ ਅੱਲਾਹ ਦੀ ਅਵੱਗਿਆ ਕਰਨ ਵਾਲਾ ਹੈ। |
يَا أَبَتِ إِنِّي أَخَافُ أَن يَمَسَّكَ عَذَابٌ مِّنَ الرَّحْمَٰنِ فَتَكُونَ لِلشَّيْطَانِ وَلِيًّا(45) ਹੇ ਮੇਰੇ ਪਿਤਾ! ਮੈਨੂੰ ਡਰ ਹੈ ਕਿ ਤੁਹਾਨੂੰ ਦਿਆਲੂ ਅੱਲਾਹ ਦੀ ਕੋਈ ਆਫ਼ਤ ਨਾ ਫੜ ਲਵੇ ਅਤੇ ਤੁਸੀਂ ਸ਼ੈਤਾਨ ਦੇ ਸਹਿਯੋਗੀ ਬਣਕੇ ਰਹਿ ਜਾਉ। |
ਪਿਤਾ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੁਸੀ’ ਮੇਰੇ ਪੂਜਕਾਂ ਤੋਂ ਬੇਮੁੱਖ ਹੋ ਗਏ ਹੋ। ਜੇਕਰ ਤੁਸੀਂ ਇਸ ਤੋਂ ਬਾਜ਼ ਨਾ ਆਏ ਤਾਂ ਮੈਂ ਤੁਹਾਨੂੰ ਪੱਥਰਾਂ ਨਾਲ ਮਾਰ ਦੇਵਾਂਗਾ। ਅਤੇ ਤੁਸੀਂ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਜਾਵੇਂਗੇ। |
قَالَ سَلَامٌ عَلَيْكَ ۖ سَأَسْتَغْفِرُ لَكَ رَبِّي ۖ إِنَّهُ كَانَ بِي حَفِيًّا(47) ਇਬਰਾਹੀਮ ਨੇ ਕਿਹਾ, ਤੁਹਾਡੇ ਤੇ ਸਲਾਮਤੀ ਹੋਵੇ। ਮੈਂ ਆਪਣੇ ਰੱਬ ਕੋਲ ਤੁਹਾਡੇ ਲਈ ਮੁਆਫ਼ੀ ਦੀ ਪ੍ਰਾਥਨਾ ਕਰਾਂਗਾ। ਬੇਸ਼ੱਕ ਉਹ ਮੇਰੇ ਉੱਪਰ ਬਹੁਤ ਮਿਹਰਸ਼ਾਨ ਹੈ। |
ਅਤੇ ਮੈਂ’ ਤੁਹਾਨੂੰ ਲੋਕਾਂ ਨੂੰ ਛੱਡਦਾ ਹਾਂ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਬਿਨ੍ਹਾਂ ਪੁਕਾਰਦੇ ਹੋ ਅਤੇ ਮੈਂ ਆਪਣੇ ਰੱਬ ਨੂੰ ਹੀ ਪੁਕਾਰਾਗਾਂ। ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਉਸ ਦੀ ਸ਼ਖ਼ਸ਼ਿਸ਼ ਤੋਂ ਖਾਲੀ ਨਹੀਂ ਰਹਾਂਗਾ। |
ਇਸ ਲਈ ਜਦੋਂ ਉਹ ਲੋਕਾਂ ਤੋਂ ਅਲੱਗ ਹੋ ਗਿਆ ਅਤੇ ਉਨ੍ਹਾਂ ਤੋਂ ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨ੍ਹਾਂ ਪੂਜਦੇ ਸਨ, ਤਾਂ ਅਸੀਂ ਉਨ੍ਹਾਂ ਨੂੰ ਇਸਹਾਕ ਅਤੇ ਯਾਕੂਬ ਬਖ਼ਸ਼ ਦਿੱਤੇ ਅਤੇ ਅਸੀਂ ਉਨ੍ਹਾਂ ਵਿਚ ਹਰੇਕ ਨੂੰ ਰਸੂਲ ਸ਼ਣਾਇਆ। |
وَوَهَبْنَا لَهُم مِّن رَّحْمَتِنَا وَجَعَلْنَا لَهُمْ لِسَانَ صِدْقٍ عَلِيًّا(50) ਅਤੇ ਉਨ੍ਹਾਂ ਨੂੰ ਆਪਣੀ ਰਹਿਮਤ ਦਾ ਹਿੱਸਾ ਦਿੱਤਾ ਅਤੇ ਅਸੀਂ ਉਨ੍ਹਾਂ ਦਾ ਨਾਮ ਸੱਚਾ ਚਰਿੱਤਰ ਅਤੇ ਭਗਤੀ ਪੂਰਨ ਬਣਾਇਆ। |
وَاذْكُرْ فِي الْكِتَابِ مُوسَىٰ ۚ إِنَّهُ كَانَ مُخْلَصًا وَكَانَ رَسُولًا نَّبِيًّا(51) ਅਤੇ ਕਿਤਾਬ ਵਿਚ ਮੂਸਾ ਦਾ ਵਰਣਨ ਵੀ ਕਰੋਂ। ਬੇਸ਼ੱਕ ਉਹ ਚੁਣਿਆ ਹੋਇਆ ਸੀ ਅਤੇ ਰਸੂਲ ਸੀ। |
وَنَادَيْنَاهُ مِن جَانِبِ الطُّورِ الْأَيْمَنِ وَقَرَّبْنَاهُ نَجِيًّا(52) ਅਤੇ ਅਸੀਂ’ ਉਸ ਨੂੰ ਤੂਰ ਦੇ ਪਹਾੜ ਦੇ ਸੱਜੇ ਪਾਸੇ ਵੱਲ ਸੱਦਿਆ ਅਤੇ ਉਸ ਨੂੰ ਅਸੀਂ ਰਹੱਸਾਂ ਦੀਆਂ ਗੱਲੋਂ ਕਰਨ ਲਈ ਆਪਣੇ ਨੇੜੇ ਕੀਤਾ। |
وَوَهَبْنَا لَهُ مِن رَّحْمَتِنَا أَخَاهُ هَارُونَ نَبِيًّا(53) ਅਤੇ ਆਪਣੀ ਰਹਿਮਤ ਨਾਲ ਅਸੀਂ ਉਸ ਦੇ ਭਰਾ ਹਾਰੂਨ ਨੂੰ ਰਸੂਲ ਬਣਾ ਕੇ (ਸਹਾਇਕ ਦੇ ਰੂਪ ਵਿੱਚ) ਉੱਸ ਨੂੰ ਪ੍ਰਦਾਨ ਕੀਤਾ। |
وَاذْكُرْ فِي الْكِتَابِ إِسْمَاعِيلَ ۚ إِنَّهُ كَانَ صَادِقَ الْوَعْدِ وَكَانَ رَسُولًا نَّبِيًّا(54) ਅਤੇ ਕਿਤਾਬ ਵਿਚ ਇਸਮਾਈਲ ਦਾ ਵਰਣਨ ਕਰੋ। ਇਹ ਵਾਅਦੇ ਦਾ ਸੱਚਾ ਰਸੂਲ ਸੀ। |
وَكَانَ يَأْمُرُ أَهْلَهُ بِالصَّلَاةِ وَالزَّكَاةِ وَكَانَ عِندَ رَبِّهِ مَرْضِيًّا(55) ਉਹ ਆਪਣੇ ਲੋਕਾਂ ਨੂੰ ਨਮਾਜ਼ ਅਤੇ ਜ਼ਕਾਤ ਦਾ ਹੁਕਮ ਦਿੰਦਾ ਸੀ। ਅਤੇ ਉਹ ਆਪਣੇ ਰੱਬ ਦੇ ਨੇੜੇ ਪਸੰਦੀਦਾ ਸੀ। |
وَاذْكُرْ فِي الْكِتَابِ إِدْرِيسَ ۚ إِنَّهُ كَانَ صِدِّيقًا نَّبِيًّا(56) ਅਤੇ ਕਿਤਾਬ ਵਿਚ ਇਦਰੀਸ ਦਾ ਵਰਣਨ ਕਰੋਂ। ਬੇਸ਼ੱਕ ਉਹ ਸੱਚਾ ਰਸੂਲ ਸੀ। |
ਅਤੇ ਅਸੀਂ ਉਸ ਨੂੰ ਉੱਚੇ ਰੁਤਬੇ ਤੱਕ ਪਹੁੰਚਾਇਆ। |
ਇਹ ਉਹ ਲੋਕ ਹਨ, ਜਿਨ੍ਹਾਂ ਉੱਪਰ ਅੱਲਾਹ ਨੇ ਪੈਗੰਬਰਾਂ ਵਿੱਚੋਂ ਆਪਣੀ ਕਿਰਪਾ ਕੀਤੀ। ਆਦਮ ਦੀ ਔਲਾਦ ਵਿਚੋਂ ਅਤੇ ਉਨ੍ਹਾਂ ਲੋਕਾਂ ਵਿਚੋਂ ਜਿਨ੍ਹਾਂ ਨੂੰ ਅਸੀਂ ਨੂਹ ਦੇ ਨਾਲ (ਕਿਸ਼ਤੀ) ਵਿਚ ਸਵਾਰ ਕੀਤਾ ਸੀ। ਅਤੇ ਇਬਰਾਹੀਮ ਅਤੇ ਇਸਰਾਈਲ ਦੀ ਵੰਸ਼ ਵਿਚੋਂ ਅਤੇ ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਅਸੀਂ ਚੰਗਾ ਰਾਹ ਬਖ਼ਸ਼ਿਸ਼ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਲਈ ਸਵੀਕਾਰ ਯੋਗ ਸ਼ਣਾਇਆ। ਜਦੋਂ ਉਨ੍ਹਾਂ ਨੂੰ ਕਿਰਪਾਲੂ ਅੱਲਾਹ ਦੀਆਂ ਅਜਿਹੀਆਂ ਖ਼ਬਰਾ ਸੁਣਾਈਆਂ ਜਾਂਦੀਆਂ ਤਾਂ ਉਹ ਸਿਜਦਾ ਕਰਦੇ ਹੋਏ ਅਤੇ ਰੋਂਦੇ ਹੋਏ ਡਿੱਗ ਪੈਂਦੇ। |
ਫਿਰ ਉਨ੍ਹਾਂ ਤੋਂ ਬਾਅਦ ਅਜਿਹੇ ਲੋਕ ਉਨ੍ਹਾਂ ਦੇ ਵਾਰਿਸ ਹੋਏ ਜਿਨ੍ਹਾਂ ਨੇ ਨਮਾਜ਼ ਨੂੰ ਖ਼ਤਮ ਕਰ ਦਿੱਤਾ ਅਤੇ ਉਹ ਇੱਛਾਵਾਂ ਦੇ ਪਿੱਛੇ ਪੈ ਗਏ। |
ਇਸ ਲਈ ਜਲਦੀ ਹੀ ਉਹ ਆਪਣੇ ਵਿਨਾਸ਼ ਦੇਖਣਗੇ। ਪਰੰਤੂ ਜਿਸ ਨੇ ਪਛਤਾਵਾ ਕੀਤਾ ਪ੍ਰਵੇਸ਼ ਕਰਨਗੇ। ਅਤੇ ਉਨ੍ਹਾਂ ਉੱਪਰ ਭੋਰਾ ਮਾਤਰ ਵੀ ਜ਼ੁਲਮ ਨਹੀਂ ਕੀਤਾ ਜਾਵੇਗਾ। |
ਉਨ੍ਹਾਂ ਲਈ ਹਮੇਸ਼ਾ ਰਹਿਣ ਵਾਲੇ ਬਾਗ਼ ਹਨ, ਜਿਨ੍ਹਾਂ ਦਾ ਰਹਿਮਾਨ ਨੇ ਆਪਣੇ ਆਦਮੀਆਂ ਨਾਲ ਸਖ਼ਤ ਵਾਅਦਾ ਕਰ ਰੱਖਿਆ ਹੈ। ਅਤੇ ਇਹ ਵਾਅਦਾ ਪੂਰਾ ਹੋ ਕੇ ਰਹੇਗਾ। |
لَّا يَسْمَعُونَ فِيهَا لَغْوًا إِلَّا سَلَامًا ۖ وَلَهُمْ رِزْقُهُمْ فِيهَا بُكْرَةً وَعَشِيًّا(62) ਉਸ ਵਿਚ ਉਹ ਲੋਕ ਕੋਈ ਵਿਅਰਥ ਗੱਲ ਨਹੀਂ ਸੁਣਨਗੇ, ਸਿਰਫ਼ ਸਲਾਮ (ਸ਼ਾਂਤੀ) ਤੋਂ ਬਿਨ੍ਹਾਂ। ਅਤੇ ਉਸ ਵਿਚ ਉਨ੍ਹਾਂ ਨੂੰ ਸਵੇਰੇ ਸ਼ਾਮ ਰਿਜ਼ਕ ਮਿਲੇਗਾ। |
تِلْكَ الْجَنَّةُ الَّتِي نُورِثُ مِنْ عِبَادِنَا مَن كَانَ تَقِيًّا(63) ਇਹ ਉਹ ਜੰਨਤ ਹੈ ਜਿਸ ਦਾ ਵਾਰਿਸ ਅਸੀਂ ਆਪਣੇ |
ਅਤੇ ਅਸੀਂ’ (ਫ਼ਰਿਸ਼ਤੇ) ਪ੍ਰਕਾਸ਼ਿਤ ਨਹੀਂ’ ਹੁੰਦੇ, ਜੇ ਸਾਡੇ ਰੱਬ ਦਾ ਹੁਕਮ ਨਾ ਹੁੰਦਾ, ਉਸ ਦਾ ਹੈ ਜਿਹੜਾ ਸਾਡੇ ਅੱਗੇ ਅਤੇ ਸਾਡੇ ਪਿੱਛੇ ਹੈ ਅਤੇ ਇਨ੍ਹਾਂ ਦੇ ਵਿਚਕਾਰ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ। |
ਉਹ ਰੱਬ ਹੈ ਆਕਾਸ਼ਾਂ ਦਾ ਅਤੇ ਧਰਤੀ ਦਾ ਅਤੇ ਜੋ ਕੁਝ ਇਨ੍ਹਾਂ ਦੇ ਵਿਚਕਾਰ ਹੈ। ਇਸ ਲਈ ਤੁਸੀ’ ਉਸੇ ਦੀ ਇਬਾਦਤ ਕਰੋ ਅਤੇ ਉਸ ਦੀ ਬੰਦਗੀ ਲਈ ਦ੍ਰਿੜ ਰਹੋ। ਕੀ ਤੁਸੀਂ ਉਸ ਦੇ ਸਾਹਮਣੇ (ਕੋਈ) ਬਰਾਬਰ ਗੁਣਾ ਵਾਲਾ ਸਮਝਦੇ ਹੋ। |
وَيَقُولُ الْإِنسَانُ أَإِذَا مَا مِتُّ لَسَوْفَ أُخْرَجُ حَيًّا(66) ਅਤੇ ਮਨੁੱਖ ਕਹਿੰਦਾ ਹੈ ਕੀ ਜਦੋਂ ਮੈਂ ਮਰ ਜਾਵਾਂਗਾ ਤਾਂ ਫਿਰ ਜਿਊਂਦੇ ਕਰਕੇ ਕੱਢਿਆ ਜਾਵਾਂਗਾ। |
أَوَلَا يَذْكُرُ الْإِنسَانُ أَنَّا خَلَقْنَاهُ مِن قَبْلُ وَلَمْ يَكُ شَيْئًا(67) ਕੀ ਮਨੁੱਖਾਂ ਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਨੂੰ ਇਸ ਤੋਂ ਪਹਿਲਾਂ ਪੈਦਾ ਕੀਤਾ ਅਤੇ ਉਹ ਕੂਝ ਵੀ ਨਹੀਂ ਸੀ। |
فَوَرَبِّكَ لَنَحْشُرَنَّهُمْ وَالشَّيَاطِينَ ثُمَّ لَنُحْضِرَنَّهُمْ حَوْلَ جَهَنَّمَ جِثِيًّا(68) ਇਸ ਲਈ ਤੇਰੇ ਰੱਬ ਦੀ ਸਹੁੰ ਅਸੀਂ’ ਜ਼ਰੂਰ ਇਸਨੂੰ ਇੱਕਠਾ ਕਰਾਂਗੇ ਅਤੇ ਸੈਤਾਨਾਂ ਨੂੰ ਵੀ, ਫਿਰ ਉਨ੍ਹਾਂ ਨੂੰ ਨਰਕ ਦੇ ਕੌਲ ਇਸ ਤਰ੍ਹਾਂ ਹਾਜ਼ਰ ਕਰਾਂਗੇ ਕਿ ਉਹ ਗੋਡਿਆਂ ਭਾਰ ਡਿੱਗ ਪੈਣਗੇ। |
ثُمَّ لَنَنزِعَنَّ مِن كُلِّ شِيعَةٍ أَيُّهُمْ أَشَدُّ عَلَى الرَّحْمَٰنِ عِتِيًّا(69) ਫਿਰ ਅਸੀਂ ਹਰੇਕ ਵਰਗ ਵਿਚੋਂ ਉਨ੍ਹਾਂ ਲੋਕਾਂ ਨੂੰ ਅਲੱਗ ਕਰਾਂਗੇ, ਜਿਹੜੇ ਰਹਿਮਤ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਬਾਗ਼ੀ ਬਣੇ ਹੋਏ ਸਨ। |
ثُمَّ لَنَحْنُ أَعْلَمُ بِالَّذِينَ هُمْ أَوْلَىٰ بِهَا صِلِيًّا(70) ਜਾਣ ਦੇ ਜ਼ਿਆਦਾ ਹੱਕਦਾਰ ਹਨ। |
وَإِن مِّنكُمْ إِلَّا وَارِدُهَا ۚ كَانَ عَلَىٰ رَبِّكَ حَتْمًا مَّقْضِيًّا(71) ਅਤੇ ਤੁਹਾਡੇ ਵਿਚੋ’ ਕੋਈ ਨਹੀਂ ਜਿਸ ਨੂੰ ਉਸ ਉੱਪਰੋਂ ਲੰਘਣਾ ਨਾ ਹੋਵੇ। ਇਹ ਤੇਰੇ ਰੱਬ ਲਈ ਜ਼ਰੂਰੀ ਹੈ। ਜਿਹੜਾ ਪੂਰਾ ਹੋ ਕੇ ਰਹੇਗਾ। |
ثُمَّ نُنَجِّي الَّذِينَ اتَّقَوا وَّنَذَرُ الظَّالِمِينَ فِيهَا جِثِيًّا(72) ਫਿਰ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਵਾਂਗੇ ਜਿਹੜੇ ਡਰਦੇ ਸਨ ਅਤੇ ਜ਼ੁਲਮਾਂ ਨੂੰ ਉਸ ਵਿਚ ਡਿੱਗਾ ਹੋਇਆ ਛੱਡ ਦੇਵਾਂਗੇ |
ਅਤੇ ਜਦੋਂ ਉਨ੍ਹਾਂ ਨੂ ਸਾਡੀਆਂ ਸਪਸ਼ੱਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਇਨਕਾਰ ਕਰਨ ਵਾਲੇ, ਈਮਾਨ ਵਾਲਿਆਂ ਨੂੰ ਕਹਿੰਦੇ ਹਨ ਕਿ ਦੋਵਾਂ ਵਰਗਾ ਵਿਚ ਕਿਹੜਾ ਸ਼ਿਹਤਰ ਹਾਲਤ ਵਿਚ ਹੈ ਅਤੇ ਕਿਸ ਦੀ ਸੰਗਤ ਜ਼ਿਆਦਾ ਚੰਗੀ ਹੈ। |
وَكَمْ أَهْلَكْنَا قَبْلَهُم مِّن قَرْنٍ هُمْ أَحْسَنُ أَثَاثًا وَرِئْيًا(74) ਅਤੇ ਇਨ੍ਹਾਂ ਜ਼ਿਆਦਾ ਸਾਧਨਾਂ ਵਾਲੀਆਂ ਅਤੇ ਇਨ੍ਹਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਨ। |
ਆਖੋ, ਕਿ ਜਿਹੜਾ ਬੰਦਾ ਬੂਰੇ ਰਾਹ ਤੇ ਹੁੰਦਾ ਹੈ ਤਾਂ ਰਹਿਮਾਨ ਉਸ ਨੂੰ ਢਿੱਲ ਦਿੰਦਾ ਹੈ। ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਨੂੰ ਦੇਖ ਲੈਣਗੇ, ਜਿਸ ਦਾ ਇਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਸੰਸਾਰਿਕ ਆਫ਼ਤ ਜਾਂ ਕਿਆਮਤ ਦਾ ਦਿਨ ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸ ਦੀ ਹਾਲਤ ਬ਼ੂਰੀ ਹੈ ਅਤੇ ਕਿਸ ਦਾ ਧੜਾ ਕਮਜ਼ੋਰ ਹੈ। |
ਅਤੇ ਅੱਲਾਹ ਹਦਾਇਤ ਤੇ ਚੱਲਣ ਕਰਨ ਵਾਲਿਆਂ ਦੀ ਸਹੀ ਰਾਹ ਵਿਚ ਵਾਧਾ ਕਰਦਾ ਹੈ ਅਤੇ ਬਾਕੀ ਰਹਿਣ ਵਾਲੇ ਪੂੰਨ ਤੁਹਾਡੇ ਰੱਬ ਦੇ ਨੇੜੇ ਫ਼ਲ ਦੇ ਅਨੁਸਾਰ ਸ੍ਰੇਸ਼ਟ ਹਨ ਅਤੇ ਨਤੀਜੇ ਦੇ ਅਨੁਸਾਰ ਉੱਤਮ ਵੀ। |
أَفَرَأَيْتَ الَّذِي كَفَرَ بِآيَاتِنَا وَقَالَ لَأُوتَيَنَّ مَالًا وَوَلَدًا(77) ਕੀ ਤੁਸੀਂ ਉਸਨੂੰ ਦੇਖਿਆ ਜਿਸ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਅਤੇ ਕਿਹਾ ਕਿ ਮੈਨੂੰ ਸੰਪਤੀ ਅਤੇ ਸੰਤਾਨ ਮਿਲ ਕੇ ਰਹਿਣਗੇ। |
أَطَّلَعَ الْغَيْبَ أَمِ اتَّخَذَ عِندَ الرَّحْمَٰنِ عَهْدًا(78) ਕੀ ਉਸ ਨੇ ਗ਼ੈਬ (ਗੁਪਤ) ਵਿਚ ਝਾਕ ਕੇ ਦੇਖਿਆ ਹੈ ਜਾਂ ਉਸ ਨੇ ਅੱਲਾਹ ਤੋਂ ਕੋਈ ਵਚਨ ਲੈ ਲਿਆ ਹੈ। |
كَلَّا ۚ سَنَكْتُبُ مَا يَقُولُ وَنَمُدُّ لَهُ مِنَ الْعَذَابِ مَدًّا(79) ਕਦੇ ਵੀ ਨਹੀਂ ਜੋ ਕੂਝ ਉਹ ਆਖਦਾ ਹੈ ਉਸ ਨੂੰ ਅਸੀਂ ਲਿਖ ਲਵਾਂਗੇ ਅਤੇ ਉਸ ਦੀ ਸਜ਼ਾ ਵਿਚ ਵਾਧਾ ਕਰਾਂਗੇ। |
ਅਤੇ ਜਿਨ੍ਹਾਂ ਚੀਜ਼ਾਂ ਦਾ ਉਹ ਦਾਅਵੇਦਾਰ ਹੈ ਉਸ ਦੇ ਅਸੀਂ ਵਾਰਿਸ ਬਣਾਂਗੇ ਅਤੇ ਉਹ ਸਾਡੇ ਕੋਲ ਇੱਕਲਾ ਆਵੇਗਾ। |
وَاتَّخَذُوا مِن دُونِ اللَّهِ آلِهَةً لِّيَكُونُوا لَهُمْ عِزًّا(81) ਅਤੇ ਉਨ੍ਹਾਂ ਨੇ ਅੱਲਾਹ ਤੋਂ ਬਿਨ੍ਹਾਂ ਜ਼ਿਆਦਾਤਰ (ਆਪਣੇ) ਪੂਜ ਬਣਾਏ ਹਨ ਤਾਂ ਕਿ ਉਹ ਉਨ੍ਹਾਂ ਲਈ ਸਹਾਇਕ ਬਣਨ। |
كَلَّا ۚ سَيَكْفُرُونَ بِعِبَادَتِهِمْ وَيَكُونُونَ عَلَيْهِمْ ضِدًّا(82) ਕਦੇ ਵੀ ਨਹੀਂ, ਉਹ ਉਨ੍ਹਾਂ ਦੀ ਇਬਾਦਤ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਦੇ ਵਿਰੋਧੀ ਬਣ ਜਾਣਗੇ॥ |
أَلَمْ تَرَ أَنَّا أَرْسَلْنَا الشَّيَاطِينَ عَلَى الْكَافِرِينَ تَؤُزُّهُمْ أَزًّا(83) ਕੀ ਤੁਸੀਂ ਨਹੀਂ ਵੇਖਿਆ ਕਿ ਅਸੀਂ ਇਨਕਾਰੀਆਂ ਉੱਪਰ ਸੈਤਾਨਾਂ ਨੂੰ ਛੱਡ ਦਿੱਤਾ ਹੈ ਅਤੇ ਉਹ ਉਨ੍ਹਾਂ ਨੂੰ ਜ਼ਿਆਦਾਤਰ ਉਕਸਾ ਰਹੇ ਹਨ। |
فَلَا تَعْجَلْ عَلَيْهِمْ ۖ إِنَّمَا نَعُدُّ لَهُمْ عَدًّا(84) ਇਸ ਲਈ ਤੁਸੀਂ ਉਨ੍ਹਾਂ ਲਈ ਕਾਹਲੀ ਨਾ ਕਰੋ ਅਸੀਂ ਉਨ੍ਹਾਂ ਦੀ ਗਿਣਤੀ ਪੂਰੀ ਕਰ ਰਹੇ ਹਾਂ। |
يَوْمَ نَحْشُرُ الْمُتَّقِينَ إِلَى الرَّحْمَٰنِ وَفْدًا(85) ਜਿਸ ਦਿਨ ਅਸੀਂ ਡਰਨ ਵਾਲਿਆਂ ਨੂੰ ਰਹਿਮਾਨ ਵੱਲ ਮਹਿਮਾਨ ਬਣਾ ਕੇ ਇਕੱਠਾ ਕਰਾਂਗੇ। |
ਅਤੇ ਅਪਰਾਧੀਆਂ ਨੂੰ ਨਰਕ ਵਿਚ ਪਿਆਸਾ ਹਿੱਕਾਂਗੇ। |
لَّا يَمْلِكُونَ الشَّفَاعَةَ إِلَّا مَنِ اتَّخَذَ عِندَ الرَّحْمَٰنِ عَهْدًا(87) ਕਿਸੇ ਨੂੰ ਸਿਫਾਰਸ਼ ਦਾ ਅਧਿਕਾਰ ਨਹੀਂ’ ਹੋਵੇਗਾ। ਬਿਨ੍ਹਾਂ ਉਸ ਦੇ ਜਿਸ ਨੇ ਰਹਿਮਾਨ ਦੇ ਪਾਸੋਂ ਆਗਿਆ ਲਈ ਹੋਵੇ। |
ਅਤੇ ਇਹ ਲੋਕ ਕਹਿੰਦੇ ਹਨ ਕਿ ਰਹਿਮਾਨ ਨੇ ਕਿਸੇ ਨੂੰ ਪੁੱਤਰ ਬਣਾਇਆ ਹੈ। |
ਇਹ ਤੁਸੀਂ ਬਹੁਤ ਗੰਭੀਰ (ਜੁਰਮ ਵਾਲੀ) ਗੱਲ ਕੀਤੀ ਹੈ। |
تَكَادُ السَّمَاوَاتُ يَتَفَطَّرْنَ مِنْهُ وَتَنشَقُّ الْأَرْضُ وَتَخِرُّ الْجِبَالُ هَدًّا(90) ਨਜ਼ਦੀਕ ਹੈ, ਕਿ ਇਸ ਨਾਲ ਆਕਾਸ਼ ਪਾਟ ਜਾਵੇ ਅਤੇ ਧਰਤੀ ਟੁਕੜੇ-ਟੁਕੜੇ ਹੋ ਜਾਵੇ ਅਤੇ ਪਹਾੜ ਟੁੱਟ ਕੇ ਡਿੱਗ ਪੈਣ। |
ਇਸ ਲਈ ਕਿ ਲੋਕ ਰਹਿਮਾਨ ਦੇ ਨਾਲ ਸੰਤਾਨ ਦਾ ਸਬੰਧ ਜੋੜਦੇ ਹਨ। |
ਜਦੋਂ ਕਿ ਰਹਿਮਾਨ ਦੇ ਸਤਿਕਾਰ ਦੇ ਇਹ ਬਿਲਕੁਲ ਉਲਟ ਹੈ। ਕਿ ਉਹ (ਕਿਸੇ) ਸੰਤਾਨ ਨੂੰ ਅਪਣਾਵੇ। |
إِن كُلُّ مَن فِي السَّمَاوَاتِ وَالْأَرْضِ إِلَّا آتِي الرَّحْمَٰنِ عَبْدًا(93) ਆਕਾਸ਼ਾਂ ਅਤੇ ਧਰਤੀ ਉੱਪਰ ਕੋਈ ਨਹੀ’ ਜਿਹੜਾ ਰਹਿਮਾਨ ਦਾ ਬੰਦਾ ਹੋਂ ਕੇ ਨਾ ਆਵੇ। |
ਉਸ ਕੌਲ ਇਸਦੀ ਗਿਣਤੀ ਹੈ ਅਤੇ ਉਸ ਨੇ ਇਸ ਨੂੰ ਠੀਕ ਗਿਣ ਰੱਖਿਆ ਹੈ। |
ਅਤੇ ਇਨ੍ਹਾਂ ਵਿਚੋਂ ਹਰੇਕ ਕਿਆਮਤ ਦੇ ਦਿਨ ਉਸ ਦੇ ਸਾਹਮਣੇ ਇਕੱਲਾ ਆਵੇਗਾ। |
إِنَّ الَّذِينَ آمَنُوا وَعَمِلُوا الصَّالِحَاتِ سَيَجْعَلُ لَهُمُ الرَّحْمَٰنُ وُدًّا(96) ਪ੍ਰਤੂੰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ, ਉਨ੍ਹਾਂ ਲਈ ਅੱਲਾਹ ਮੁਹੱਬਤ ਪੈਦਾ ਕਰ ਦੇਵੇਗਾ। |
فَإِنَّمَا يَسَّرْنَاهُ بِلِسَانِكَ لِتُبَشِّرَ بِهِ الْمُتَّقِينَ وَتُنذِرَ بِهِ قَوْمًا لُّدًّا(97) ਇਸ ਲਈ ਅਸੀਂ ਇਸ ਕੁਰਆਨ ਨੂੰ ਤੁਹਾਡੀ ਭਾਸ਼ਾ ਵਿਚ ਅਸਾਨ ਕਰ ਦਿੱਤਾ ਹੈ। ਤਾਂ ਕਿ ਤੁਸੀਂ ਪ੍ਰਹੇਜ਼ਗਾਰਾਂ (ਅੱਲਾਹ ਤੋਂ ਡਰਨ ਵਾਲੇ) ਨੂੰ ਖੁਸ਼ਖ਼ਬਰੀ ਸੁਣਾ ਦੇਵੋਂ ਅਤੇ ਜਿੱਦੀ ਲੋਕਾਂ ਨੂੰ ਭੈ-ਭੀਤ ਕਰ ਦੇਵੋ। |
ਅਤੇ ਇਨ੍ਹਾਂ ਤੋਂ ਪਹਿਲਾਂ ਅਸੀਂ’ ਕਿੰਨੀਆਂ ਹੀ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ। ਕੀ ਤੁਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਦੇਖਦੇ ਹੋ ਜਾਂ ਉਨ੍ਹਾਂ ਦੀ ਕੋਈ ਆਹਟ ਸੁਣਦੇ ਹੈਂ |
المزيد من السور باللغة البنجابية:
تحميل سورة مريم بصوت أشهر القراء :
قم باختيار القارئ للاستماع و تحميل سورة مريم كاملة بجودة عالية
أحمد العجمي
خالد الجليل
سعد الغامدي
سعود الشريم
عبد الباسط
عبد الله الجهني
علي الحذيفي
فارس عباد
ماهر المعيقلي
محمد جبريل
المنشاوي
الحصري
مشاري العفاسي
ناصر القطامي
ياسر الدوسري
Thursday, January 2, 2025
لا تنسنا من دعوة صالحة بظهر الغيب