📖 0/604 ਪੜ੍ਹੇ ਗਏ ਸਫ਼ੇ
📄 519
وَلَقَدۡ خَلَقۡنَا ٱلۡإِنسَٰنَ وَنَعۡلَمُ مَا تُوَسۡوِسُ بِهِۦ نَفۡسُهُۥۖ وَنَحۡنُ أَقۡرَبُ إِلَيۡهِ مِنۡ حَبۡلِ ٱلۡوَرِيدِ  ۝١٦ إِذۡ يَتَلَقَّى ٱلۡمُتَلَقِّيَانِ عَنِ ٱلۡيَمِينِ وَعَنِ ٱلشِّمَالِ قَعِيدٌ  ۝١٧ مَّا يَلۡفِظُ مِن قَوۡلٍ إِلَّا لَدَيۡهِ رَقِيبٌ عَتِيدٌ  ۝١٨ وَجَآءَتۡ سَكۡرَةُ ٱلۡمَوۡتِ بِٱلۡحَقِّۖ ذَٰلِكَ مَا كُنتَ مِنۡهُ تَحِيدُ  ۝١٩ وَنُفِخَ فِي ٱلصُّورِۚ ذَٰلِكَ يَوۡمُ ٱلۡوَعِيدِ  ۝٢٠ وَجَآءَتۡ كُلُّ نَفۡسٍ مَّعَهَا سَآئِقٌ وَشَهِيدٌ  ۝٢١ لَّقَدۡ كُنتَ فِي غَفۡلَةٍ مِّنۡ هَٰذَا فَكَشَفۡنَا عَنكَ غِطَآءَكَ فَبَصَرُكَ ٱلۡيَوۡمَ حَدِيدٌ  ۝٢٢ وَقَالَ قَرِينُهُۥ هَٰذَا مَا لَدَيَّ عَتِيدٌ  ۝٢٣ أَلۡقِيَا فِي جَهَنَّمَ كُلَّ كَفَّارٍ عَنِيدٍ  ۝٢٤ مَّنَّاعٍ لِّلۡخَيۡرِ مُعۡتَدٍ مُّرِيبٍ  ۝٢٥ ٱلَّذِي جَعَلَ مَعَ ٱللَّهِ إِلَٰهًا ءَاخَرَ فَأَلۡقِيَاهُ فِي ٱلۡعَذَابِ ٱلشَّدِيدِ  ۝٢٦ ۞ قَالَ قَرِينُهُۥ رَبَّنَا مَآ أَطۡغَيۡتُهُۥ وَلَٰكِن كَانَ فِي ضَلَٰلِۭ بَعِيدٍ  ۝٢٧ قَالَ لَا تَخۡتَصِمُواْ لَدَيَّ وَقَدۡ قَدَّمۡتُ إِلَيۡكُم بِٱلۡوَعِيدِ  ۝٢٨ مَا يُبَدَّلُ ٱلۡقَوۡلُ لَدَيَّ وَمَآ أَنَا۠ بِظَلَّٰمٍ لِّلۡعَبِيدِ  ۝٢٩ يَوۡمَ نَقُولُ لِجَهَنَّمَ هَلِ ٱمۡتَلَأۡتِ وَتَقُولُ هَلۡ مِن مَّزِيدٍ  ۝٣٠ وَأُزۡلِفَتِ ٱلۡجَنَّةُ لِلۡمُتَّقِينَ غَيۡرَ بَعِيدٍ  ۝٣١ هَٰذَا مَا تُوعَدُونَ لِكُلِّ أَوَّابٍ حَفِيظٍ  ۝٣٢ مَّنۡ خَشِيَ ٱلرَّحۡمَٰنَ بِٱلۡغَيۡبِ وَجَآءَ بِقَلۡبٍ مُّنِيبٍ  ۝٣٣ ٱدۡخُلُوهَا بِسَلَٰمٍۖ ذَٰلِكَ يَوۡمُ ٱلۡخُلُودِ  ۝٣٤ لَهُم مَّا يَشَآءُونَ فِيهَا وَلَدَيۡنَا مَزِيدٌ  ۝٣٥
50:16
وَلَقَدۡ خَلَقۡنَا ٱلۡإِنسَٰنَ وَنَعۡلَمُ مَا تُوَسۡوِسُ بِهِۦ نَفۡسُهُۥۖ وَنَحۡنُ أَقۡرَبُ إِلَيۡهِ مِنۡ حَبۡلِ ٱلۡوَرِيدِ  ۝١٦
16਼ ਬੇਸ਼ੱਕ ਅਸੀਂ ਮਨੁੱਖ ਨੂੰ ਪੈਦਾ ਕੀਤਾ ਅਤੇ ਅਸੀਂ ਉਸ ਦੇ ਮਨ ਵਿਚ ਉਭਰਨ ਵਾਲੀਆਂ ਸ਼ੰਕਾਵਾਂ ਤੋਂ ਭਲੀ-ਭਾਂਤ ਜਾਣੂ ਹਾਂ। ਅਸੀਂ ਉਸ (ਮਨੁੱਖ) ਦੀ ਸ਼ਾਹ-ਰਗ ਨਾਲੋਂ ਵੀ ਵਧ ਉਸ ਦੇ ਨੇੜੇ ਹਾਂ।
50:17
إِذۡ يَتَلَقَّى ٱلۡمُتَلَقِّيَانِ عَنِ ٱلۡيَمِينِ وَعَنِ ٱلشِّمَالِ قَعِيدٌ  ۝١٧
17਼ ਮਨੁੱਖ ਜੋ ਵੀ ਕਰਦਾ ਹੈ, ਤਾਂ ਦੋ ਲਿਖਣ ਵਾਲੇ (ਫ਼ਰਿਸ਼ਤੇ) ਲਿਖ ਲੈਂਦੇ ਹਨ। ਜਿਹੜੇ ਉਸ ਦੇ ਸੱਜੇ ਅਤੇ ਖੱਬੇ (ਮੋਢਿਆਂ ਉੱਤੇ) ਬੈਠੇ ਹਨ।1
50:18
مَّا يَلۡفِظُ مِن قَوۡلٍ إِلَّا لَدَيۡهِ رَقِيبٌ عَتِيدٌ  ۝١٨
18਼ ਮਨੁੱਖ ਜਿਹੜਾ ਵੀ ਸ਼ਬਦ ਮੂੰਹੋਂ ਕੱਢਦਾ ਹੈ, ਉਸ ਨੂੰ ਲਿਖਣ ਲਈ ਇਕ ਨਿਗਰਾਨ (ਫ਼ਰਿਸ਼ਤਾ) ਤਿਆਰ (ਬੈਠਾ) ਹੈ।1
50:19
وَجَآءَتۡ سَكۡرَةُ ٱلۡمَوۡتِ بِٱلۡحَقِّۖ ذَٰلِكَ مَا كُنتَ مِنۡهُ تَحِيدُ  ۝١٩
19਼ (ਹੇ ਇਨਕਾਰੀਓ!) ਮੌਤ ਦੀ ਸਖ਼ਤੀ ਹੱਕ (ਸੱਚਾਈ) ਨੂੰ ਸਾਹਮਣੇ ਲੈਕੇ ਆ ਗਈ। ਆਖਿਆ ਜਾਵੇਗਾ ਕਿ ਇਹ ਉਹ (ਮੌਤ) ਹੈ ਜਿਸ ਤੋਂ ਤੂੰ ਭੱਜਦਾ ਸੀ।
50:20
وَنُفِخَ فِي ٱلصُّورِۚ ذَٰلِكَ يَوۡمُ ٱلۡوَعِيدِ  ۝٢٠
20਼ ਅਤੇ ਜਦੋਂ ਸੂਰ (ਬਿਗੁਲ) ਵਿਚ ਫੂਂਕ ਮਾਰੀ ਜਾਵੇਗੀ, ਉਹ ਦਿਨ ਅਜ਼ਾਬ ਦਾ ਹੋਵੇਗਾ ਜਿਸ ਦਾ ਵਾਅਦਾ ਕੀਤਾ ਗਿਆ ਸੀ।
50:21
وَجَآءَتۡ كُلُّ نَفۡسٍ مَّعَهَا سَآئِقٌ وَشَهِيدٌ  ۝٢١
21਼ ਅਤੇ ਉਸ ਦਿਨ ਹਰ ਵਿਅਕਤੀ (ਰੱਬ ਦੇ ਹਜ਼ੂਰ) ਆਵੇਗਾ। ਉਸ ਨਾਲ ਇਕ ਹਿੱਕ ਕੇ ਲਿਆਉਣ ਵਾਲਾ (ਫ਼ਰਿਸ਼ਤਾ) ਹੋਵੇਗਾ ਅਤੇ ਇਕ ਗਵਾਹੀ ਦੇਣ ਵਾਲਾ ਵੀ ਹੋਵੇਗਾ।
50:22
لَّقَدۡ كُنتَ فِي غَفۡلَةٍ مِّنۡ هَٰذَا فَكَشَفۡنَا عَنكَ غِطَآءَكَ فَبَصَرُكَ ٱلۡيَوۡمَ حَدِيدٌ  ۝٢٢
22਼ ਬੇਸ਼ੱਕ ਤੂੰ ਇਸ ਦਿਹਾੜੇ (ਕਿਆਮਤ) ਤੋਂ ਬੇ-ਸੁਰਤ ਸੀ। ਅਸੀਂ ਉਹ ਪੜਦਾ ਚੁੱਕ ਦਿੱਤਾ, ਜਿਹੜਾ ਤੇਰੇ ਅੱਗੇ ਪਿਆ ਹੋਇਆ ਸੀ ਅਤੇ ਅੱਜ ਤੇਰੀ ਨਿਗਾਹ ਬਹੁਤ ਤੇਜ਼ ਹੈ।
50:23
وَقَالَ قَرِينُهُۥ هَٰذَا مَا لَدَيَّ عَتِيدٌ  ۝٢٣
23਼ ਉਸ ਦਾ ਸਹਿਯੋਗੀ (ਫ਼ਰਿਸ਼ਤਾ) ਆਖੇਗਾ ਕਿ ਇਹ ਹੈ ਉਹ (ਅਮਲ-ਪਤਰੀ) ਜਿਹੜੀ ਮੇਰੇ ਕੋਲ ਤਿਆਰ ਪਈ ਹੈ।
50:24
أَلۡقِيَا فِي جَهَنَّمَ كُلَّ كَفَّارٍ عَنِيدٍ  ۝٢٤
24਼ (ਅੱਲਾਹ ਫ਼ਰਿਸ਼ਤਿਆਂ ਨੂੰ ਆਦੇਸ਼ ਦੇਵੇਗਾ ਕਿ) ਤੁਸੀਂ ਹਰ ਬਾਗ਼ੀ ਤੇ ਕਾਫ਼ਿਰ ਨੂੰ ਨਰਕ ਵਿਚ ਸੁੱਟ ਦਿਓ।
50:25
مَّنَّاعٍ لِّلۡخَيۡرِ مُعۡتَدٍ مُّرِيبٍ  ۝٢٥
25਼ ਜਿਹੜਾ ਨੇਕ ਕੰਮ ਕਰਨ ਤੋਂ ਰੋਕਦਾ ਸੀ ਅਤੇ (ਸਰਕਸ਼ੀ ਵਿੱਚ) ਹੱਦੋਂ ਟੱਪਣ ਵਾਲਾ ਅਤੇ (ਕਿਆਮਤ ਦਿਹਾੜੇ ਵਿੱਚ) ਸ਼ੱਕ ਕਰਨ ਵਾਲਾ ਸੀ।
50:26
ٱلَّذِي جَعَلَ مَعَ ٱللَّهِ إِلَٰهًا ءَاخَرَ فَأَلۡقِيَاهُ فِي ٱلۡعَذَابِ ٱلشَّدِيدِ  ۝٢٦
26਼ ਜਿਸ ਨੇ ਅੱਲਾਹ ਦੇ ਨਾਲ ਹੋਰ ਵੀ ਇਸ਼ਟ ਬਣਾ ਲਏ ਸੀ ਤੁਸੀਂ ਦੋਵੇਂ ਉਸ ਨੂੰ ਕਰੜੇ ਅਜ਼ਾਬ ਵਿਚ ਸੁੱਟ ਦਿਓ।
50:27
۞ قَالَ قَرِينُهُۥ رَبَّنَا مَآ أَطۡغَيۡتُهُۥ وَلَٰكِن كَانَ فِي ضَلَٰلِۭ بَعِيدٍ  ۝٢٧
27਼ ਉਸ ਦਾ ਸਾਥੀ (ਸ਼ੈਤਾਨ) ਆਖੇਗਾ ਕਿ ਹੇ ਰੱਬ! ਮੈਂਨੇ ਇਸ ਨੂੰ ਤੇਰੀ ਰਾਹ ਤੋਂ ਨਹੀਂ ਭਟਕਾਇਆ, ਸਗੋਂ ਉਹ ਆਪ ਹੀ ਰਾਹੋਂ ਦੂਰ ਕੁਰਾਹੇ ਪਿਆ ਹੋਇਆ ਸੀ।
50:28
قَالَ لَا تَخۡتَصِمُواْ لَدَيَّ وَقَدۡ قَدَّمۡتُ إِلَيۡكُم بِٱلۡوَعِيدِ  ۝٢٨
28਼ ਅੱਲਾਹ ਆਖੇਗਾ ਕਿ ਮੇਰੀ ਹਜ਼ੂਰੀ ਵਿਚ ਝਗੜਾ ਨਾ ਕਰੋ, ਮੈਂ ਤਾਂ ਪਹਿਲਾਂ ਹੀ ਭੈੜੇ ਅੰਤ ਤੋਂ ਤੁਹਾਨੂੰ ਖ਼ਬਰਦਾਰ ਕਰ ਚੁੱਕਾ ਸੀ।
50:29
مَا يُبَدَّلُ ٱلۡقَوۡلُ لَدَيَّ وَمَآ أَنَا۠ بِظَلَّٰمٍ لِّلۡعَبِيدِ  ۝٢٩
29਼ ਮੇਰੇ ਦਰਬਾਰ ਵਿਚ (ਕਹੀ ਹੋਈ) ਗੱਲ ਬਦਲੀ ਨਹੀਂ ਜਾਂਦੀ ਅਤੇ ਨਾ ਹੀ ਮੈਂ ਆਪਣੇ ਬੰਦਿਆਂ ’ਤੇ ਜ਼ੁਲਮ ਕਰਨ ਵਾਲਾ ਹਾਂ।
50:30
يَوۡمَ نَقُولُ لِجَهَنَّمَ هَلِ ٱمۡتَلَأۡتِ وَتَقُولُ هَلۡ مِن مَّزِيدٍ  ۝٣٠
30਼ ਜਿਸ ਦਿਨ ਅਸੀਂ ਨਰਕ ਤੋਂ ਪੁੱਛਾਂਗੇ ਕਿ ਕੀ ਤੂੰ (ਪਾਪੀਆਂ ਨਾਲ) ਭਰ ਗਈ ਹੈ? ਉਹ (ਨਰਕ) ਉੱਤਰ ਵਿਚ ਪੁੱਛੇਗੀ ਕਿ ਕੀ ਕੁੱਝ ਹੋਰ ਵੀ ਹੈ ?1
50:31
وَأُزۡلِفَتِ ٱلۡجَنَّةُ لِلۡمُتَّقِينَ غَيۡرَ بَعِيدٍ  ۝٣١
31਼ ਅਤੇ ਸਵਰਗ ਪ੍ਰਹੇਜ਼ਗਾਰਾਂ (ਬੁਰਾਈਆਂ ਤੋਂ ਬਚਣ ਵਾਲਿਆਂ) ਦੇ ਨੇੜੇ ਕਰ ਦਿੱਤੀ ਜਾਵੇਗੀ, ਦੂਰ ਨਹੀਂ ਹੋਵੇਗੀ।2
50:32
هَٰذَا مَا تُوعَدُونَ لِكُلِّ أَوَّابٍ حَفِيظٍ  ۝٣٢
32਼ ਆਖਿਆ ਜਾਵੇਗਾ ਕਿ ਇਹ ਉਹ (ਸਵਰਗ) ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। ਇਹ ਵਾਅਦਾ ਹਰ ਉਸ ਵਿਅਕਤੀ ਲਈ ਸੀ ਜਿਹੜਾ (ਰੱਬ ਵੱਲ) ਮੁੜ-ਮੁੜ ਪਰਤਣ (ਤੌਬਾ ਕਰਨ) ਵਾਲਾ ਅਤੇ (ਅੱਲਾਹ ਦੇ ਹੁਕਮਾਂ ਦੀ) ਨਿਗਰਾਨੀ ਕਰਨ ਵਾਲਾ ਸੀ।
50:33
مَّنۡ خَشِيَ ٱلرَّحۡمَٰنَ بِٱلۡغَيۡبِ وَجَآءَ بِقَلۡبٍ مُّنِيبٍ  ۝٣٣
33਼ ਅਤੇ ਜਿਹੜਾ ਵਿਅਕਤੀ ਬਿਨ ਵੇਖੇ ਰਹਿਮਾਨ (ਅੱਲਾਹ) ਦਾ ਡਰ ਰੱਖਦਾ ਸੀ ਅਤੇ ਜਿਹੜਾ (ਰੱਬ ਵੱਲ) ਮੁੜ ਆਉਣ ਵਾਲਾ ਦਿਲ ਲਿਆਇਆ ਹੋਵੇ।
50:34
ٱدۡخُلُوهَا بِسَلَٰمٍۖ ذَٰلِكَ يَوۡمُ ٱلۡخُلُودِ  ۝٣٤
34਼ ਉਸ ਨੂੰ ਕਿਹਾ ਜਾਵੇਗਾ ਕਿ ਤੁਸੀਂ ਇਸ ਸਵਰਗ ਵਿਚ ਸਲਾਮਤੀ ਨਾਲ ਪ੍ਰਵੇਸ਼ ਕਰ ਜਾਓ। ਉਹ ਸਦਾ ਲਈ (ਸਵਰਗ ਵਿਚ) ਰਹਿਣ ਵਾਲਾ ਦਿਨ ਹੈ।
50:35
لَهُم مَّا يَشَآءُونَ فِيهَا وَلَدَيۡنَا مَزِيدٌ  ۝٣٥
35਼ ਉਹ (ਨੇਕ ਲੋਕ) ਉੱਥੇ (ਸਵਰਗ ਵਿਚ) ਜੋ ਵੀ ਚਾਹੁਣਗੇ ਉਹ ਉਹਨਾਂ ਨੂੰ ਮਿਲੇਗਾ, ਸਗੋਂ ਸਾਡੇ ਕੋਲ ਤਾਂ ਹੋਰ ਵੀ ਬਹੁਤ ਕੁੱਝ (ਉਹਨਾਂ ਨੂੰ ਦੇਣ ਲਈ) ਹੈ।


📚Juz 26 📄519 / 604



Mishary Rashid Alafasy
Mahmoud Khalil Al-Husary
Abdurrahman As-Sudais
Mohamed Siddiq Al-Minshawi
Abdul Basit Abdul Samad
Ali Al-Hudhaify
Ahmed ibn Ali al-Ajamy
Abu Bakr Ash-Shaatree
Muhammad Ayyoub
Abdullah Basfar
Abdullah Al-Juhani
Maher Al Muaiqly
0:00
0:00
-

ਕੁਰਆਨ ਸ਼ਰੀਫ਼


Sunday, August 30, 2026

Don't forget us in your sincere prayers