ਸੂਰਾ ਅਲ-ਆਲਾ ਅਰਬੀ ਅਤੇ ਪੰਜਾਬੀ

ਸੂਰਾ ਅਲ-ਆਲਾ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (19 ਆਇਤ — مكية). ਅਲ-ਆਲਾ ਸੁਣੋ, ਅਲ-ਆਲਾ ਅਨੁਵਾਦ, ਅਲ-ਆਲਾ mp3, ਅਲ-ਆਲਾ pdf.

ਸੂਰਾ ਅਲ-ਆਲਾ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
سَبِّحِ اسْمَ رَبِّكَ الْأَعْلَى ۝١
📖 ਅਨੁਵਾਦ ਆਇਤ 1
1਼ ਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।
الَّذِي خَلَقَ فَسَوَّىٰ ۝٢
📖 ਅਨੁਵਾਦ ਆਇਤ 2
2਼ ਜਿਸ ਨੇ (ਸਭ ਕੁੱਝ) ਪੈਦਾ ਕੀਤਾ ਅਤੇ ਸੰਤੁਲਨ ਸਥਾਪਤ ਕੀਤਾ।
وَالَّذِي قَدَّرَ فَهَدَىٰ ۝٣
📖 ਅਨੁਵਾਦ ਆਇਤ 3
3਼ ਜਿਸ ਨੇ (ਵੱਖਰੀ ਵੱਖਰੀ) ਤਕਦੀਰ ਬਣਾਈ ਅਤੇ ਫੇਰ ਹਿਦਾਇਤ ਪ੍ਰਦਾਨ ਕੀਤੀ।
وَالَّذِي أَخْرَجَ الْمَرْعَىٰ ۝٤
📖 ਅਨੁਵਾਦ ਆਇਤ 4
4਼ ਅਤੇ ਜਿਸ ਨੇ (ਧਰਤੀ ’ਚੋਂ) ਚਾਰਾ ਕੱਢਿਆ।
فَجَعَلَهُ غُثَاءً أَحْوَىٰ ۝٥
📖 ਅਨੁਵਾਦ ਆਇਤ 5
5਼ ਫੇਰ ਉਸ ਨੂੰ ਕਾਲਾ ਕੂੜਾ-ਕਰਕਟ ਬਣਾ ਦਿੱਤਾ।
سَنُقْرِئُكَ فَلَا تَنسَىٰ ۝٦
📖 ਅਨੁਵਾਦ ਆਇਤ 6
6਼ ਅਸੀਂ ਤੁਹਾਨੂੰ (ਹੇ ਨਬੀ!) ਛੇਤੀ ਹੀ (.ਕੁਰਆਨ) ਯਾਦ ਕਰਵਾ ਦੇਵਾਂਗੇ ਫੇਰ ਤੁਸੀਂ ਭੁੱਲੋਂਗੇ ਨਹੀਂ।
إِلَّا مَا شَاءَ اللَّهُ ۚ إِنَّهُ يَعْلَمُ الْجَهْرَ وَمَا يَخْفَىٰ ۝٧
📖 ਅਨੁਵਾਦ ਆਇਤ 7
7਼ ਪਰ ਜੋ ਰੱਬ ਚਾਹੇ (ਉਹੀਓ ਯਾਦ ਰੱਖੇਗੇ), ਬੇਸ਼ੱਕ ਉਹੀਓ ਜ਼ਾਹਿਰ ਨੂੰ ਜਾਣਦਾ ਹੈ ਅਤੇ ਲੁਕਿਆ ਹੋਇਆ ਚੀਜ਼ਾਂ ਨੂੰ ਵੀ।
وَنُيَسِّرُكَ لِلْيُسْرَىٰ ۝٨
📖 ਅਨੁਵਾਦ ਆਇਤ 8
8਼ ਅਸੀਂ ਤੁਹਾਨੂੰ (ਹੇ ਨਬੀ!) ਸੁਖਾਵੇਂ ਰਾਹ ਵੱਲ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।
فَذَكِّرْ إِن نَّفَعَتِ الذِّكْرَىٰ ۝٩
📖 ਅਨੁਵਾਦ ਆਇਤ 9
9਼ ਫੇਰ ਤੁਸੀਂ (ਲੋਕਾਂ ਨੂੰ) ਨਸੀਹਤਾਂ ਕਰੋ ਪਰ ਜੇ ਨਸੀਹਤ ਦੇਣ ਦਾ ਲਾਭ ਹੋਵੇ।
سَيَذَّكَّرُ مَن يَخْشَىٰ ۝١٠
📖 ਅਨੁਵਾਦ ਆਇਤ 10
10਼ ਜਿਹੜਾ (ਨਰਕ ਤੋਂ) ਡਰਦਾ ਹੈ ਉਹ ਜ਼ਰੂਰ ਹੀ ਨਸੀਹਤ ਨੂੰ ਕਬੂਲ ਕਰੇਗਾ।
وَيَتَجَنَّبُهَا الْأَشْقَى ۝١١
📖 ਅਨੁਵਾਦ ਆਇਤ 11
11਼ ਅਤੇ ਅਤਿਅੰਤ ਅਭਾਗਾ ਹੀ ਇਸ (ਨਸੀਹਤ) ਤੋਂ ਦੂਰ ਰਹੇਗਾ।
الَّذِي يَصْلَى النَّارَ الْكُبْرَىٰ ۝١٢
📖 ਅਨੁਵਾਦ ਆਇਤ 12
12਼ ਜਿਹੜਾ (ਅੰਤ) ਇਕ ਵੱਡੀ ਅੱਗ ਵਿਚ ਜਾਵੇਗਾ।
ثُمَّ لَا يَمُوتُ فِيهَا وَلَا يَحْيَىٰ ۝١٣
📖 ਅਨੁਵਾਦ ਆਇਤ 13
13਼ ਫੇਰ ਉਸ ਵਿਚ ਨਾ ਤਾਂ ਉਹ ਮਰੇਗਾ ਅਤੇ ਨਾ ਹੀ ਜੀਵੇਗਾ।
قَدْ أَفْلَحَ مَن تَزَكَّىٰ ۝١٤
📖 ਅਨੁਵਾਦ ਆਇਤ 14
14਼ ਬੇਸ਼ੱਕ ਉਹ ਵਿਅਕਤੀ ਸਫ਼ਲ ਹੋ ਗਿਆ ਜਿਹੜਾ (ਬੁਰਾਈਆਂ ਤੋਂ) ਪਾਕ ਹੋ ਗਿਆ।
وَذَكَرَ اسْمَ رَبِّهِ فَصَلَّىٰ ۝١٥
📖 ਅਨੁਵਾਦ ਆਇਤ 15
15਼ ਅਤੇ ਆਪਣੇ ਰੱਬ ਦੇ ਨਾਂ ਦਾ ਸਿਮਰਨ ਕੀਤਾ ਅਤੇ ਨਮਾਜ਼ ਪੜ੍ਹੀ।
بَلْ تُؤْثِرُونَ الْحَيَاةَ الدُّنْيَا ۝١٦
📖 ਅਨੁਵਾਦ ਆਇਤ 16
16਼ ਪਰ ਤੁਸੀਂ ਲੋਕ ਸੰਸਾਰਿਕ ਜੀਵਨ ਨੂੰ ਹੀ ਪਹਿਲ ਦਿੰਦੇ ਹੋ।
وَالْآخِرَةُ خَيْرٌ وَأَبْقَىٰ ۝١٧
📖 ਅਨੁਵਾਦ ਆਇਤ 17
17਼ ਜਦ ਕਿ ਪਰਲੋਕ ਬਹੁਤ ਹੀ ਵਧੀਆ ਅਤੇ ਸਦਾ ਰਹਿਣ ਵਾਲੀ (ਥਾਂ) ਹੈ।
إِنَّ هَٰذَا لَفِي الصُّحُفِ الْأُولَىٰ ۝١٨
📖 ਅਨੁਵਾਦ ਆਇਤ 18
18਼ ਇਹ (ਗੱਲਾਂ) ਪਹਿਲਾਂ ਆਈਆਂ ਹੋਈਆਂ ਕਿਤਾਬਾਂ ਵਿਚ ਵੀ (ਆਖੀਆਂ ਗਈਆਂ) ਸਨ।
صُحُفِ إِبْرَاهِيمَ وَمُوسَىٰ ۝١٩
📖 ਅਨੁਵਾਦ ਆਇਤ 19
19਼ ਅਰਥਾਤ ਇਬਰਾਹੀਮ ਤੇ ਮੂਸਾ ਦੀਆਂ ਪੋਥੀਆਂ ਵਿਚ ਵੀ ਸਨ।
← 86 ਅਲ-ਆਲਾ (87/114) 88 →
ਪੜ੍ਹੋ ਸੂਰਾ ਅਲ-ਆਲਾ ਪੰਜਾਬੀ – ਅਨੁਵਾਦ ਅਤੇ ਆਡੀਓ

87الأعلى Al-A'la 📚 19 ਆਇਤ مكية

ਆਇਤ ਦਰ ਆਇਤ – ਸੂਰਾ ਅਲ-ਆਲਾ — 19 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers