ਸੂਰਾ ਯਾਸੀਨ ਅਰਬੀ ਅਤੇ ਪੰਜਾਬੀ

ਸੂਰਾ ਯਾਸੀਨ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (83 ਆਇਤ — مكية). ਯਾਸੀਨ ਸੁਣੋ, ਯਾਸੀਨ ਅਨੁਵਾਦ, ਯਾਸੀਨ mp3, ਯਾਸੀਨ pdf.

ਸੂਰਾ ਯਾਸੀਨ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
يس ۝١
📖 ਅਨੁਵਾਦ ਆਇਤ 1
1਼ ਯਾ, ਸੀਨ।
وَالْقُرْآنِ الْحَكِيمِ ۝٢
📖 ਅਨੁਵਾਦ ਆਇਤ 2
2਼ ਕਸਮ ਹੈ ਹਿਕਮਤ ਭਰੇ .ਕੁਰਆਨ ਦੀ।
إِنَّكَ لَمِنَ الْمُرْسَلِينَ ۝٣
📖 ਅਨੁਵਾਦ ਆਇਤ 3
3਼ ਨਿਰਸੰਦੇਹ, ਤੁਸੀਂ (ਹੇ ਮੁਹੰਮਦ!) ਪੈਗ਼ੰਬਰਾਂ ਵਿੱਚੋਂ ਹੀ ਹੋ।
عَلَىٰ صِرَاطٍ مُّسْتَقِيمٍ ۝٤
📖 ਅਨੁਵਾਦ ਆਇਤ 4
4਼ ਅਤੇ ਸਿੱਧੇ ਰਾਹ ’ਤੇ ਹੋ।
تَنزِيلَ الْعَزِيزِ الرَّحِيمِ ۝٥
📖 ਅਨੁਵਾਦ ਆਇਤ 5
5਼ ਇਹ (.ਕੁਰਆਨ) ਜ਼ੋਰਾਵਰ ਤੇ ਮਿਹਰਾਂ ਵਾਲੇ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ।
لِتُنذِرَ قَوْمًا مَّا أُنذِرَ آبَاؤُهُمْ فَهُمْ غَافِلُونَ ۝٦
📖 ਅਨੁਵਾਦ ਆਇਤ 6
6਼ ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਕਿਆਮਤ ਤੋਂ) ਡਰਾਵੋ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਡਰਾਇਆ ਨਹੀਂ ਗਿਆ ਸੀ, ਇਸੇ ਕਾਰਨ ਉਹ ਵੀ (ਨਕਰ ਤੋਂ) ਬੇਪਰਵਾਹ ਹਨ।
لَقَدْ حَقَّ الْقَوْلُ عَلَىٰ أَكْثَرِهِمْ فَهُمْ لَا يُؤْمِنُونَ ۝٧
📖 ਅਨੁਵਾਦ ਆਇਤ 7
7਼ ਨਿਰਸੰਦੇਹ, ਉਹਨਾਂ ਦੀ ਬਹੁ ਗਿਣਤੀ ਅੱਲਾਹ ਦੇ ਫ਼ੈਸਲੇ (ਭਾਵ ਅਜ਼ਾਬ) ਦੀ ਭਾਗੀ ਬਣ ਚੁੱਕੀ ਹੈ, ਸੋ ਇਹ ਈਮਾਨ ਨਹੀਂ ਲਿਆਉਣਗੇ।
إِنَّا جَعَلْنَا فِي أَعْنَاقِهِمْ أَغْلَالًا فَهِيَ إِلَى الْأَذْقَانِ فَهُم مُّقْمَحُونَ ۝٨
📖 ਅਨੁਵਾਦ ਆਇਤ 8
8਼ ਅਸਾਂ ਉਹਨਾਂ ਦੇ ਗਲਾਂ ਵਿਚ ਸੰਗਲ ਪਾ ਛੱਡੇ ਹਨ, ਜਿਹੜੇ ਉਹਨਾਂ ਦੀਆਂ ਠੋਡੀਆਂ ਤੀਕ ਹਨ ਇਸ ਲਈ ਉਹ ਸਿਰ ਚੁੱਕੀਂ ਖੜ੍ਹੇ ਹਨ।
وَجَعَلْنَا مِن بَيْنِ أَيْدِيهِمْ سَدًّا وَمِنْ خَلْفِهِمْ سَدًّا فَأَغْشَيْنَاهُمْ فَهُمْ لَا يُبْصِرُونَ ۝٩
📖 ਅਨੁਵਾਦ ਆਇਤ 9
9਼ ਅਤੇ ਅਸੀਂ ਉਹਨਾਂ ਦੇ ਅੱਗੇ (ਨਫ਼ਰਤ ਦੀ) ਇਕ ਕੰਧ ਖੜ੍ਹੀ ਕਰ ਛੱਡੀ ਹੈ ਅਤੇ ਇਕ ਕੰਧ ਉਹਨਾਂ ਦੇ ਪਿੱਛੇ, ਜਿਸ ਨਾਲ ਅਸੀਂ ਉਹਨਾਂ ਦੀਆਂ ਅੱਖਾਂ ਨੂੰ ਢੱਕ ਦਿੱਤਾ ਹੈ, ਹੁਣ ਉਹ (ਹੱਕ ਸੱਚ) ਵੇਖ ਨਹੀਂ ਸਕਦੇ।
وَسَوَاءٌ عَلَيْهِمْ أَأَنذَرْتَهُمْ أَمْ لَمْ تُنذِرْهُمْ لَا يُؤْمِنُونَ ۝١٠
📖 ਅਨੁਵਾਦ ਆਇਤ 10
10਼ (ਹੇ ਨਬੀ!) ਤੁਸੀਂ ਭਾਵੇਂ ਉਹਨਾਂ ਨੂੰ ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।
إِنَّمَا تُنذِرُ مَنِ اتَّبَعَ الذِّكْرَ وَخَشِيَ الرَّحْمَٰنَ بِالْغَيْبِ ۖ فَبَشِّرْهُ بِمَغْفِرَةٍ وَأَجْرٍ كَرِيمٍ ۝١١
📖 ਅਨੁਵਾਦ ਆਇਤ 11
11਼ (ਹੇ ਨਬੀ!) ਤੁਸੀਂ ਤਾਂ ਕੇਵਲ ਉਸੇ ਵਿਅਕਤੀ ਨੂੰ ਹੀ ਡਰਾ ਸਕਦੇ ਹੋ ਜਿਹੜਾ ਨਸੀਹਤ (.ਕੁਰਆਨ) ਦੀ ਪੈਰਵੀ ਕਰੇ ਤੇ ਬਿਨਾਂ ਵੇਖੇ ਰਹਿਮਾਨ ਤੋਂ ਡਰੇ, ਸੋ ਤੁਸੀਂ ਉਸ ਵਿਅਕਤੀ ਨੂੰ ਬਖ਼ਸ਼ਿਸ਼ ਤੇ ਮਾਨ-ਸਨਮਾਨ ਵਾਲੇ ਬਦਲੇ (ਭਾਵ ਜੰਨਤ) ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।
إِنَّا نَحْنُ نُحْيِي الْمَوْتَىٰ وَنَكْتُبُ مَا قَدَّمُوا وَآثَارَهُمْ ۚ وَكُلَّ شَيْءٍ أَحْصَيْنَاهُ فِي إِمَامٍ مُّبِينٍ ۝١٢
📖 ਅਨੁਵਾਦ ਆਇਤ 12
12਼ ਨਿਰਸੰਦੇਹ, ਅਸੀਂ ਹੀ ਮੁਰਦਿਆਂ ਨੂੰ (ਮੁੜ) ਜਿਊਂਦਾ ਕਰਾਂਗੇ ਅਤੇ ਜਿਹੜੇ ਕਰਮ ਉਹ ਅੱਗੇ (ਪਰਲੋਕ ਲਈ) ਭੇਜ ਚੁੱਕੇ ਹਨ, ਉਹਨਾਂ ਸਭ ਨੂੰ ਅਸੀਂ ਲਿਖ ਰਹੇ ਹਾਂ ਅਤੇ ਜਿਹੜੇ (ਚੰਗੇ ਜਾਂ ਮਾੜੇ) ਚਿੰਨ੍ਹ ਉਹ ਪਿੱਛੇ ਛੱਡ ਆਏ ਹਨ, ਉਹ ਵੀ ਦਰਜ ਕਰਦੇ ਹਾਂ। ਅਸੀਂ ਉਹਨਾਂ ਸਭ ਨੂੰ ਇਕ ਸਪਸ਼ਟ ਕਿਤਾਬ ਵਿਚ ਲਿਖ ਰੱਖਿਆ ਹੈ।
وَاضْرِبْ لَهُم مَّثَلًا أَصْحَابَ الْقَرْيَةِ إِذْ جَاءَهَا الْمُرْسَلُونَ ۝١٣
📖 ਅਨੁਵਾਦ ਆਇਤ 13
13਼ (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਲਈ ਇਕ ਬਸਤੀ ਦੀ ਉਦਾਹਰਨ ਦਾ ਉੱਲੇਖ ਕਰੋ, ਜਦੋਂ ਕਿ ਉਸ ਬਸਤੀ ਵਿਚ ਪੈਗ਼ੰਬਰ ਆਏ ਸਨ।
إِذْ أَرْسَلْنَا إِلَيْهِمُ اثْنَيْنِ فَكَذَّبُوهُمَا فَعَزَّزْنَا بِثَالِثٍ فَقَالُوا إِنَّا إِلَيْكُم مُّرْسَلُونَ ۝١٤
📖 ਅਨੁਵਾਦ ਆਇਤ 14
14਼ ਜਦੋਂ ਅਸੀਂ ਉਹਨਾਂ (ਬਸਤੀ ਵਾਲਿਆਂ) ਕੋਲ ਦੋ (ਪੈਗ਼ੰਬਰਾਂ) ਨੂੰ ਭੇਜਿਆ, ਪਰ ਉਹਨਾਂ ਨੇ ਉਹਨਾਂ ਦੋਵਾਂ ਨੂੰ ਝੁਠਲਾਇਆ, ਫੇਰ ਅਸੀਂ ਤੀਜਾ ਪੈਗ਼ੰਬਰ ਉਹਨਾਂ ਦੋਵਾਂ ਦੀ ਸਹਾਇਤਾ ਲਈ ਭੇਜਿਆ, ਸੋ ਉਹਨਾਂ (ਤਿੰਨਾਂ) ਨੇ ਕਿਹਾ ਕਿ ਅਸੀਂ ਤੁਹਾਡੇ ਵੱਲ (ਰੱਬ ਵੱਲੋਂ) ਘੱਲੇ ਗਏ (ਰਸੂਲ) ਹਾਂ।
قَالُوا مَا أَنتُمْ إِلَّا بَشَرٌ مِّثْلُنَا وَمَا أَنزَلَ الرَّحْمَٰنُ مِن شَيْءٍ إِنْ أَنتُمْ إِلَّا تَكْذِبُونَ ۝١٥
📖 ਅਨੁਵਾਦ ਆਇਤ 15
15਼ ਉਹਨਾਂ (ਬਸਤੀ ਵਾਲਿਆਂ) ਨੇ ਕਿਹਾ ਕਿ ਤੁਸੀਂ ਤਾਂ ਸਾਡੇ ਹੀ ਵਰਗੇ ਇਕ ਮਨੁੱਖ ਹੋ ਅਤੇ ਰਹਿਮਾਨ (ਰੱਬ) ਨੇ ਤੁਹਾਡੇ ਉੱਤੇ ਕੋਈ ਵੀ ਚੀਜ਼ (ਭਾਵ ਪੈਗ਼ੰਬਰੀ) ਨਹੀਂ ਉਤਾਰੀ, ਤੁਸੀਂ ਤਾਂ ਨਿਰਾ ਹੀ ਝੂਠ ਬੋਲਦੇ ਹੋ।
قَالُوا رَبُّنَا يَعْلَمُ إِنَّا إِلَيْكُمْ لَمُرْسَلُونَ ۝١٦
📖 ਅਨੁਵਾਦ ਆਇਤ 16
16਼ ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਸਾਡਾ ਪਾਲਣਹਾਰ ਜਾਣਦਾ ਹੈ ਕਿ ਬੇਸ਼ੱਕ ਅਸੀਂ ਤੁਹਾਡੇ ਵੱਲ ਹੀ ਭੇਜੇ ਗਏ ਹਾਂ।
وَمَا عَلَيْنَا إِلَّا الْبَلَاغُ الْمُبِينُ ۝١٧
📖 ਅਨੁਵਾਦ ਆਇਤ 17
17਼ ਸਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਸੁਨੇਹਾ) ਪਹੁੰਚਾਉਣਾ ਹੈ।
قَالُوا إِنَّا تَطَيَّرْنَا بِكُمْ ۖ لَئِن لَّمْ تَنتَهُوا لَنَرْجُمَنَّكُمْ وَلَيَمَسَّنَّكُم مِّنَّا عَذَابٌ أَلِيمٌ ۝١٨
📖 ਅਨੁਵਾਦ ਆਇਤ 18
18਼ ਉਹ (ਬਸਤੀ ਵਾਲੇ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮਨਹੂਸ (ਬੇ-ਭਾਗ) ਸਮਝਦੇ ਹਾਂ, ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਾਂਗੇ ਅਤੇ ਸਾਡੇ ਵੱਲੋਂ ਤੁਹਾਨੂੰ ਕਰੜੀ ਸਜ਼ਾ ਮਿਲੇਗੀ।
قَالُوا طَائِرُكُم مَّعَكُمْ ۚ أَئِن ذُكِّرْتُم ۚ بَلْ أَنتُمْ قَوْمٌ مُّسْرِفُونَ ۝١٩
📖 ਅਨੁਵਾਦ ਆਇਤ 19
19਼ ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਤੁਹਾਡੀ ਨਹੂਸਤ ਤੁਹਾਡੇ ਨਾਲ ਹੀ ਜੁੜੀ ਹੋਈ ਹੈ। ਕੀ ਤੁਸੀਂ ਇਸ ਨਸੀਹਤ ਨੂੰ ਨਹੂਸਤ ਸਮਝਦੇ ਹੋ ਜਿਹੜੀ ਤੁਹਾਨੂੰ ਕੀਤੀ ਜਾਂਦੀ ਹੈ। (ਉੱਕਾ ਹੀ ਨਹੀਂ ਸਗੋਂ) ਤੁਸੀਂ ਹੱਦੋਂ ਟੱਪਣ ਵਾਲੇ ਲੋਕ ਹੋ।
وَجَاءَ مِنْ أَقْصَى الْمَدِينَةِ رَجُلٌ يَسْعَىٰ قَالَ يَا قَوْمِ اتَّبِعُوا الْمُرْسَلِينَ ۝٢٠
📖 ਅਨੁਵਾਦ ਆਇਤ 20
20਼ ਇਨ੍ਹਾਂ ਕੋਲ ਇਕ ਵਿਅਕਤੀ, ਬਸਤੀ ਦੇ ਪਰਲੇ ਸਿਿਰਓ, ਨੱਸਦਾ ਹੋਇਆ ਆਇਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਤੁਸੀਂ ਇਹਨਾਂ (ਪੈਗ਼ੰਬਰਾਂ) ਦੀ ਪੈਰਵੀ ਕਰੋ।
اتَّبِعُوا مَن لَّا يَسْأَلُكُمْ أَجْرًا وَهُم مُّهْتَدُونَ ۝٢١
📖 ਅਨੁਵਾਦ ਆਇਤ 21
21਼ ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋ ਜਿਹੜੇ ਤੁਹਾਥੋਂ (ਨਸੀਹਤਾਂ ਕਰਨ ਦਾ) ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਲੋਕ ਸਿੱਧੇ ਰਾਹ ’ਤੇ ਵੀ ਹਨ।
وَمَا لِيَ لَا أَعْبُدُ الَّذِي فَطَرَنِي وَإِلَيْهِ تُرْجَعُونَ ۝٢٢
📖 ਅਨੁਵਾਦ ਆਇਤ 22
22਼ ਅਤੇ ਮੈਨੂੰ ਕੀ ਹੋਇਆ ਹੈ ਕਿ ਮੈਂ ਉਸ ਜ਼ਾਤ ਦੀ ਇਬਾਦਤ ਨਾ ਕਰਾਂ, ਜਿਸ ਨੇ ਮੈਨੂੰ ਪੈਦਾ ਕੀ? ਤਾ ਹੈ ਅਤੇ ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ।
أَأَتَّخِذُ مِن دُونِهِ آلِهَةً إِن يُرِدْنِ الرَّحْمَٰنُ بِضُرٍّ لَّا تُغْنِ عَنِّي شَفَاعَتُهُمْ شَيْئًا وَلَا يُنقِذُونِ ۝٢٣
📖 ਅਨੁਵਾਦ ਆਇਤ 23
23਼ ਕੀ ਮੈਂ ਉਸ (ਅੱਲਾਹ) ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਵਾਂ ? ਜੇ ਰਹਿਮਾਨ ਮੈਨੂੰ ਕੋਈ ਹਾਨੀ ਪਚਾਉਣਾ ਚਾਹਵੇ ਤਾਂ ਨਾ ਉਹਨਾਂ (ਇਸ਼ਟਾਂ) ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਆਵੇਗੀ ਅਤੇ ਨਾ ਹੀ ਉਹ ਮੈਨੂੰ (ਅਜ਼ਾਬ ਤੋਂ) ਛੁਡਵਾ ਸਕਦੇ ਹਨ।
إِنِّي إِذًا لَّفِي ضَلَالٍ مُّبِينٍ ۝٢٤
📖 ਅਨੁਵਾਦ ਆਇਤ 24
24਼ ਇੰਜ ਤਾਂ ਮੈਂ ਸਪਸ਼ਟ ਰੂਪ ਵਿਚ ਗੁਮਰਾਹੀ ਵਿਚ ਫਸ ਜਾਵਾਂਗਾ।
إِنِّي آمَنتُ بِرَبِّكُمْ فَاسْمَعُونِ ۝٢٥
📖 ਅਨੁਵਾਦ ਆਇਤ 25
25਼ (ਉਹੀ ਵਿਅਕਤੀ ਨੇ ਕਿਹਾ ਕਿ) ਮੈਂ ਤਾਂ ਤੁਹਾਡੇ ਸਭ ਦੇ ਪਾਲਣਹਾਰ ’ਤੇ ਈਮਾਨ ਲੈ ਆਇਆ ਹਾਂ (ਇਹ ਸੁਣ ਕੇ ਕੌਮ ਨੇ ਉਸ ਨੂੰ ਮਾਰ ਦਿੱਤਾ)।
قِيلَ ادْخُلِ الْجَنَّةَ ۖ قَالَ يَا لَيْتَ قَوْمِي يَعْلَمُونَ ۝٢٦
📖 ਅਨੁਵਾਦ ਆਇਤ 26
26਼ (ਰੱਬ ਵੱਲੋਂ ਉਸ ਵਿਅਕਤੀ ਨੂੰ) ਕਿਹਾ ਗਿਆ ਕਿ ਸਵਰਗ ਵਿਚ ਪ੍ਰਵੇਸ਼ ਕਰ ਜਾ। ਉਹ (ਵਿਅਕਤੀ ਆਖਣ ਲੱਗਿਆ ਕਿ) ਕਾਸ਼ ਮੇਰੀ ਕੌਮ ਨੂੰ ਵੀ ਗਿਆਨ ਹੋ ਜਾਂਦਾ।
بِمَا غَفَرَ لِي رَبِّي وَجَعَلَنِي مِنَ الْمُكْرَمِينَ ۝٢٧
📖 ਅਨੁਵਾਦ ਆਇਤ 27
27਼ ਕਿ ਮੇਰੇ ਮਾਲਿਕ ਨੇ ਮੈਨੂੰ ਬਖ਼ਸ਼ ਦਿੱਤਾ ਹੈ ਅਤੇ ਉਸ ਨੇ ਮੈਨੂੰ ਪਤਵੰਤੇ ਲੋਕਾਂ ਵਿਚ ਸ਼ਾਮਿਲ ਕਰ ਲਿਆ ਹੈ।
۞ وَمَا أَنزَلْنَا عَلَىٰ قَوْمِهِ مِن بَعْدِهِ مِن جُندٍ مِّنَ السَّمَاءِ وَمَا كُنَّا مُنزِلِينَ ۝٢٨
📖 ਅਨੁਵਾਦ ਆਇਤ 28
28਼ ਉਸ (ਵਿਅਕਤੀ ਦੇ ਕਤਲ) ਮਗਰੋਂ ਅਸੀਂ ਉਸ ਦੀ ਕੌਮ ’ਤੇ ਅਕਾਸ਼ੋਂ ਕੋਈ ਫ਼ੌਜ (ਸਜ਼ਾ ਦੇਣ ਲਈ) ਨਹੀਂ ਉਤਾਰੀ ਅਤੇ ਨਾ ਹੀ ਅਸੀਂ ਇਸ ਪ੍ਰਕਾਰ ਭੇਜਿਆ ਕਰਦੇ ਹਾਂ।
إِن كَانَتْ إِلَّا صَيْحَةً وَاحِدَةً فَإِذَا هُمْ خَامِدُونَ ۝٢٩
📖 ਅਨੁਵਾਦ ਆਇਤ 29
29਼ ਉਹ ਤਾਂ ਕੇਵਲ ਇਕ (ਦਿਲ ਦਹਲਾਉਣ ਵਾਲੀ) ਚੀਕ ਸੀ (ਜਿਸ ਨੂੰ ਸੁਣ ਕੇ) ਅਚਣਚੇਤ ਉਹ ਸਾਰੇ ਲੋਕੀ ਬੁਝ ਕੇ ਰਹਿ ਗਏ (ਭਾਵ ਮਰ ਗਏ)।
يَا حَسْرَةً عَلَى الْعِبَادِ ۚ مَا يَأْتِيهِم مِّن رَّسُولٍ إِلَّا كَانُوا بِهِ يَسْتَهْزِئُونَ ۝٣٠
📖 ਅਨੁਵਾਦ ਆਇਤ 30
30਼ ਹਾਏ ਅਫ਼ਸੋਸ ਬੰਦਿਆਂ ਦੇ ਹਾਲ ’ਤੇ, ਜਿਹੜਾ ਵੀ ਰਸੂਲ ਉਹਨਾਂ ਕੋਲ ਆਇਆ, ਉਹ ਉਸ ਦਾ ਮਖੌਲ ਹੀ ਉਡਾਉਂਦੇ ਰਹੇ।
أَلَمْ يَرَوْا كَمْ أَهْلَكْنَا قَبْلَهُم مِّنَ الْقُرُونِ أَنَّهُمْ إِلَيْهِمْ لَا يَرْجِعُونَ ۝٣١
📖 ਅਨੁਵਾਦ ਆਇਤ 31
31਼ ਕੀ ਉਹਨਾਂ ਨੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਬਰਬਾਦ ਕਰ ਚੁੱਕੇ ਹਾਂ ? ਬੇਸ਼ੱਕ ਉਹ ਉਹਨਾਂ ਕੋਲ ਮੁੜ ਕੇ ਨਹੀਂ ਆਉਣਗੀਆਂ।
وَإِن كُلٌّ لَّمَّا جَمِيعٌ لَّدَيْنَا مُحْضَرُونَ ۝٣٢
📖 ਅਨੁਵਾਦ ਆਇਤ 32
32਼ ਅਤੇ ਸਾਰੇ ਦੇ ਸਾਰੇ ਲੋਕ ਸਾਡੀ ਹਜ਼ੂਰੀ ਵਿਚ ਹਾਜ਼ਰ ਕੀਤੇ ਜਾਣਗੇ।
وَآيَةٌ لَّهُمُ الْأَرْضُ الْمَيْتَةُ أَحْيَيْنَاهَا وَأَخْرَجْنَا مِنْهَا حَبًّا فَمِنْهُ يَأْكُلُونَ ۝٣٣
📖 ਅਨੁਵਾਦ ਆਇਤ 33
33਼ (ਜਿਹੜੇ ਲੋਕੀ ਮੁੜ ਜੀਵਨ ਨੂੰ ਨਹੀਂ ਮੰਨੇਦ) ਉਹਨਾਂ ਲਈ ਮੁਰਦਾ (ਭਾਵ ਬੰਜਰ) ਧਰਤੀ ਇਕ ਨਿਸ਼ਾਨੀ ਹੈ, ਜਿਸ ਨੂੰ ਅਸੀਂ ਜਿਊਂਦਾ (ਉਪਜਾਊ) ਕਰ ਦਿੱਤਾ ਅਤੇ ਇਸ ਵਿੱਚੋਂ ਅਨਾਜ ਕੱਢਿਆ, ਫੇਰ ਇਸ ਵਿੱਚੋਂ ਇਹ ਖਾਂਦੇ ਹਨ।
وَجَعَلْنَا فِيهَا جَنَّاتٍ مِّن نَّخِيلٍ وَأَعْنَابٍ وَفَجَّرْنَا فِيهَا مِنَ الْعُيُونِ ۝٣٤
📖 ਅਨੁਵਾਦ ਆਇਤ 34
34਼ ਅਤੇ ਅਸੀਂ ਇਸ (ਧਰਤੀ) ਵਿੱਚੋਂ ਖਜੂਰ ਅਤੇ ਅੰਗੂਰਾਂ ਦੇ ਬਾਗ਼ ਪੈਦਾ ਕੀਤੇ ਅਤੇ ਇਸ (ਧਰਤੀ) ਵਿੱਚੋਂ ਨਹਿਰਾਂ ਵੀ ਵਗਾਈਆਂ।
لِيَأْكُلُوا مِن ثَمَرِهِ وَمَا عَمِلَتْهُ أَيْدِيهِمْ ۖ أَفَلَا يَشْكُرُونَ ۝٣٥
📖 ਅਨੁਵਾਦ ਆਇਤ 35
35਼ ਤਾਂ ਜੋ (ਲੋਕੀ) ਇਸ ਦੇ ਫਲ ਖਾਣ ਅਤੇ ਇਹਨਾਂ ਫਲਾਂ ਨੂੰ ਇਹਨਾਂ (ਇਨਕਾਰੀਆਂ) ਦੇ ਹੱਥਾਂ ਨੇ ਨਹੀਂ ਬਣਾਇਆ (ਇਹ ਸਭ ਜਾਣਦੇ ਹੋਏ ਵੀ) ਉਹ ਲੋਕ ਧੰਨਵਾਦ ਕਿਉਂ ਨਹੀਂ ਕਰਦੇ।
سُبْحَانَ الَّذِي خَلَقَ الْأَزْوَاجَ كُلَّهَا مِمَّا تُنبِتُ الْأَرْضُ وَمِنْ أَنفُسِهِمْ وَمِمَّا لَا يَعْلَمُونَ ۝٣٦
📖 ਅਨੁਵਾਦ ਆਇਤ 36
36਼ ਪਾਕ ਹੈ ਉਹ ਜ਼ਾਤ ਜਿਸ ਨੇ ਹਰ ਚੀਜ਼ ਦੇ ਜੋੜੇ ਪੈਦਾ ਕੀਤੇ, ਉਹਨਾਂ ਚੀਜ਼ਾਂ ਦੇ ਵੀ ਜਿਨ੍ਹਾਂ ਨੂੰ ਧਰਤੀ ਉਗਾਉਂਦੀ ਹੈ ਅਤ ਇਹਨਾਂ (ਮਨੁੱਖਾਂ) ਦੇ ਵੀ ਅਤੇ ਉਹਨਾਂ ਦੇ ਵੀ (ਜੋੜੇ ਬਣਾਏ) ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ।
وَآيَةٌ لَّهُمُ اللَّيْلُ نَسْلَخُ مِنْهُ النَّهَارَ فَإِذَا هُم مُّظْلِمُونَ ۝٣٧
📖 ਅਨੁਵਾਦ ਆਇਤ 37
37਼ ਅਤੇ ਇਹਨਾਂ ਲੋਕਾਂ ਲਈ ਰਾਤ ਵੀ ਇਕ ਨਿਸ਼ਾਨੀ ਹੈ। ਅਸੀਂ ਇਸ ਵਿੱਚੋਂ ਦਿਨ ਨੂੰ ਕੱਢਦੇ ਹਾਂ ਤਾਂ ਉਹ (ਦਿਨ) ਹਨੇਰੇ ਵਿਚ ਡੁੱਬ ਜਾਂਦਾ ਹੈ।
وَالشَّمْسُ تَجْرِي لِمُسْتَقَرٍّ لَّهَا ۚ ذَٰلِكَ تَقْدِيرُ الْعَزِيزِ الْعَلِيمِ ۝٣٨
📖 ਅਨੁਵਾਦ ਆਇਤ 38
38਼ ਅਤੇ ਸੂਰਜ ਆਪਣੇ ਨਿਯਤ ਟਿਕਾਣੇ ਪਹੁੰਚਣ ਲਈ ਚਲਦਾ ਰਹਿੰਦਾ ਹੈ, ਇਹ (ਨਿਯਤ ਚਾਲਾਂ) ਦਾ ਹਿਸਾਬ ਵੱਡੇ ਜ਼ੋਰਾਵਰ ਤੇ ਜਾਣਨਹਾਰ ਵੱਲੋਂ ਹੈ।
وَالْقَمَرَ قَدَّرْنَاهُ مَنَازِلَ حَتَّىٰ عَادَ كَالْعُرْجُونِ الْقَدِيمِ ۝٣٩
📖 ਅਨੁਵਾਦ ਆਇਤ 39
39਼ ਅਤੇ ਚੰਨ ਦੀਆਂ (ਅਠਾਈ) ਮੰਜ਼ਿਲਾਂ (ਚਾਲਾਂ) ਅਸੀਂ ਨਿਯਤ ਕਰ ਰੱਖੀਆਂ ਹਨ, ਇੱਥੋਂ ਤਕ ਕਿ (ਮਹੀਨੇ ਦੇ ਅਖੀਰ ਵਿਚ) ਉਹ ਮੁੜ ਖਜੂਰ ਦੀ ਇਕ ਪੁਰਾਣੀ ਟੇਢੀ ਟਹਿਣੀ ਵਾਂਗ ਹੋ ਜਾਂਦਾ ਹੈ।
لَا الشَّمْسُ يَنبَغِي لَهَا أَن تُدْرِكَ الْقَمَرَ وَلَا اللَّيْلُ سَابِقُ النَّهَارِ ۚ وَكُلٌّ فِي فَلَكٍ يَسْبَحُونَ ۝٤٠
📖 ਅਨੁਵਾਦ ਆਇਤ 40
40਼ ਨਾ ਹੀ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ ਲਵੇ ਅਤੇ ਨਾ ਹੀ ਰਾਤ ਤੋਂ ਪਹਿਲਾਂ ਦਿਨ ਆ ਸਕਦਾ ਹੈ ਅਤੇ ਹਰੇਕ (ਸੂਰਜ, ਚੰਨ, ਤਾਰੇ ਆਦਿ) ਆਪਣੇ ਨਿਯਤ ਘੇਰੇ ਵਿਚ ਤੇਰਦਾ ਫਿਰਦਾ ਹੈ।
وَآيَةٌ لَّهُمْ أَنَّا حَمَلْنَا ذُرِّيَّتَهُمْ فِي الْفُلْكِ الْمَشْحُونِ ۝٤١
📖 ਅਨੁਵਾਦ ਆਇਤ 41
41਼ ਉਹਨਾਂ (ਰੱਬ ਦੇ ਇਨਕਾਰੀਆਂ) ਲਈ ਇਕ ਨਿਸ਼ਾਨੀ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਨਸਲ ਨੂੰ (ਨੂਹ ਦੀ) ਭਰੀ ਹੋਈ ਕਿਸ਼ਤੀ ਵਿਚ ਸਵਾਰ ਕੀਤਾ।
وَخَلَقْنَا لَهُم مِّن مِّثْلِهِ مَا يَرْكَبُونَ ۝٤٢
📖 ਅਨੁਵਾਦ ਆਇਤ 42
42਼ ਅਤੇ ਅਸੀਂ ਉਹਨਾਂ ਲਈ ਅਜਿਹੀਆਂ ਕਈ ਚੀਜ਼ਾਂ ਹੋਰ ਵੀ ਪੈਦਾ ਕੀਤੀਆਂ ਜਿਨ੍ਹਾਂ ’ਤੇ ਉਹ ਸਵਾਰ ਹੁੰਦੇ ਹਨ।
وَإِن نَّشَأْ نُغْرِقْهُمْ فَلَا صَرِيخَ لَهُمْ وَلَا هُمْ يُنقَذُونَ ۝٤٣
📖 ਅਨੁਵਾਦ ਆਇਤ 43
43਼ ਜੇਕਰ ਅਸੀਂ ਚਾਹੀਏ ਤਾਂ ਉਹਨਾਂ ਨੂੰ ਡੋਬ ਦਈਏ, ਫੇਰ ਨਾ ਤਾਂ ਕੋਈ ਉਹਨਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਬਚਾਇਆ ਜਾ ਸਕੇਗਾ।
إِلَّا رَحْمَةً مِّنَّا وَمَتَاعًا إِلَىٰ حِينٍ ۝٤٤
📖 ਅਨੁਵਾਦ ਆਇਤ 44
44਼ ਪ੍ਰੰਤੂ (ਉਹਨਾਂ ਦਾ ਬਚਾਓ) ਸਾਡੀ ਮਿਹਰਾਂ ’ਤੇ ਨਿਰਭਰ ਹੈ ਅਤੇ ਇਕ ਖ਼ਾਸ ਸਮੇਂ ਤਕ (ਭਾਵ ਮਰਨ ਤੱਕ) ਉਹਨਾਂ ਨੂੰ ਜੀਵਨ ਦਾ ਲਾਭ ਦੇ ਰਹੇ ਹਾਂ।
وَإِذَا قِيلَ لَهُمُ اتَّقُوا مَا بَيْنَ أَيْدِيكُمْ وَمَا خَلْفَكُمْ لَعَلَّكُمْ تُرْحَمُونَ ۝٤٥
📖 ਅਨੁਵਾਦ ਆਇਤ 45
45਼ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਅਜ਼ਾਬ ਤੋਂ ਡਰੋ ਜਿਹੜਾ ਤੁਹਾਡੇ ਸਾਹਮਣੇ (ਸੰਸਾਰ ਵਿਚ) ਹੈ ਅਤੇ ਜਿਹੜਾ ਤੁਹਾਡੇ ਪਿੱਛੇ (ਪਰਲੋਕ ਵਿਚ) ਹੈ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ (ਤਾਂ ਉਹ ਕੰਨੀ ਕਤਰਾਉਂਦੇ ਹਨ)।
وَمَا تَأْتِيهِم مِّنْ آيَةٍ مِّنْ آيَاتِ رَبِّهِمْ إِلَّا كَانُوا عَنْهَا مُعْرِضِينَ ۝٤٦
📖 ਅਨੁਵਾਦ ਆਇਤ 46
46਼ ਅਤੇ ਉਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਜਿਹੜੀ ਵੀ ਨਿਸ਼ਾਨੀ ਉਹਨਾਂ ਕੋਲ ਆਉਂਦੀ ਹੈ ਤਾਂ ਉਸ ਤੋਂ ਮੂੰਹ ਫੇਰ ਲੈਂਦੇ ਹਨ।
وَإِذَا قِيلَ لَهُمْ أَنفِقُوا مِمَّا رَزَقَكُمُ اللَّهُ قَالَ الَّذِينَ كَفَرُوا لِلَّذِينَ آمَنُوا أَنُطْعِمُ مَن لَّوْ يَشَاءُ اللَّهُ أَطْعَمَهُ إِنْ أَنتُمْ إِلَّا فِي ضَلَالٍ مُّبِينٍ ۝٤٧
📖 ਅਨੁਵਾਦ ਆਇਤ 47
47਼ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ (ਮਾਲ) ਵਿੱਚੋਂ ਖ਼ਰਚ ਕਰੋ, ਤਾਂ ਉਹ ਕਾਫ਼ਿਰ ਈਮਾਨ ਵਾਲਿਆਂ ਨੂੰ ਕਹਿੰਦੇ ਹਨ, ਕੀ ਅਸੀਂ ਇਹਨਾਂ ਨੂੰ ਖਵਾਈਏ? ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਨੂੰ ਆਪ ਹੀ ਖੁਆ ਦਿੰਦਾ। ਤੁਸੀਂ ਤਾਂ ਕੁਰਾਹੇ ਪਏ ਹੋਏ ਹੋ।
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ ۝٤٨
📖 ਅਨੁਵਾਦ ਆਇਤ 48
48਼ ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਆਉਣ ਦਾ) ਵਚਨ ਕਦੋਂ ਪੂਰਾ ਹੋਵੇਗਾ, (ਹੇ ਨਬੀ!) ਜੇ ਤੁਸੀਂ ਸੱਚੇ ਹੋ ਤਾਂ ਦੱਸੋ।
مَا يَنظُرُونَ إِلَّا صَيْحَةً وَاحِدَةً تَأْخُذُهُمْ وَهُمْ يَخِصِّمُونَ ۝٤٩
📖 ਅਨੁਵਾਦ ਆਇਤ 49
49਼ (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ।
فَلَا يَسْتَطِيعُونَ تَوْصِيَةً وَلَا إِلَىٰ أَهْلِهِمْ يَرْجِعُونَ ۝٥٠
📖 ਅਨੁਵਾਦ ਆਇਤ 50
50਼ (ਉਸ ਸਮੇਂ) ਨਾ ਤਾਂ ਉਹ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰ ਵੱਲ ਆ ਸਕਣਗੇ।
وَنُفِخَ فِي الصُّورِ فَإِذَا هُم مِّنَ الْأَجْدَاثِ إِلَىٰ رَبِّهِمْ يَنسِلُونَ ۝٥١
📖 ਅਨੁਵਾਦ ਆਇਤ 51
51਼ ਅਤੇ ਜਦੋਂ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਇਕ ਦਮ ਉਹ ਸਾਰੇ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਆਪਣੇ ਮਾਲਿਕ ਵੱਲ ਨੱਸਣਗੇ।
قَالُوا يَا وَيْلَنَا مَن بَعَثَنَا مِن مَّرْقَدِنَا ۜ ۗ هَٰذَا مَا وَعَدَ الرَّحْمَٰنُ وَصَدَقَ الْمُرْسَلُونَ ۝٥٢
📖 ਅਨੁਵਾਦ ਆਇਤ 52
52਼ ਆਖਣਗੇ ਕਿ ਹਾਏ ਸਾਡੇ ਮਾੜੇ ਭਾਗ! ਸਾਨੂੰ ਸਾਡੇ ਨੀਂਦਰ ਸਥਾਨ ਤੋਂ ਕਿਸ ਨੇ ਜਗਾ ਦਿੱਤਾ? (ਉੱਤਰ ਵਿਚ ਕਿਹਾ ਜਾਵੇਗਾ) ਕਿ ਇਹ ਉਹੀਓ (ਕਿਆਮਤ) ਹੈ, ਜਿਸ ਦਾ ਵਚਨ ਰਹਿਮਾਨ ਨੇ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਹੀ ਆਖਿਆ ਸੀ।
إِن كَانَتْ إِلَّا صَيْحَةً وَاحِدَةً فَإِذَا هُمْ جَمِيعٌ لَّدَيْنَا مُحْضَرُونَ ۝٥٣
📖 ਅਨੁਵਾਦ ਆਇਤ 53
53਼ ਉਹ ਤਾਂ ਕੇਵਲ ਇਕ ਕਰੜੀ (ਡਰਾਉਣ ਵਾਲੀ) ਚੀਕ ਹੋਵੇਗੀ, ਫੇਰ ਉਹ ਸਾਰੇ ਦੇ ਸਾਰੇ ਸਾਡੇ ਹਜ਼ੂਰ ਪੇਸ਼ ਕਰ ਦਿੱਤੇ ਜਾਣਗੇ।
فَالْيَوْمَ لَا تُظْلَمُ نَفْسٌ شَيْئًا وَلَا تُجْزَوْنَ إِلَّا مَا كُنتُمْ تَعْمَلُونَ ۝٥٤
📖 ਅਨੁਵਾਦ ਆਇਤ 54
54਼ ਅੱਜ ਕਿਸੇ ਵਿਅਕਤੀ ’ਤੇ ਕੋਈ ਜ਼ੁਲਮ (ਨਾ-ਇਨਸਾਫ਼ੀ) ਨਹੀਂ ਹੋਵੇਗਾ, ਤੁਹਾਨੂੰ ਕੇਵਲ ਉਹਨਾਂ ਕੰਮਾਂ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।
إِنَّ أَصْحَابَ الْجَنَّةِ الْيَوْمَ فِي شُغُلٍ فَاكِهُونَ ۝٥٥
📖 ਅਨੁਵਾਦ ਆਇਤ 55
55਼ ਬੇਸ਼ੱਕ ਸਵਰਗਾਂ ਵਾਲੇ ਅੱਜ ਐਸ਼ੋ-ਆਰਾਮ ਵਿਚ ਰੁਝੇ ਹੋਣਗੇ।
هُمْ وَأَزْوَاجُهُمْ فِي ظِلَالٍ عَلَى الْأَرَائِكِ مُتَّكِئُونَ ۝٥٦
📖 ਅਨੁਵਾਦ ਆਇਤ 56
56਼ ਉਹ ਤੇ ਉਹਨਾਂ ਦੀਆਂ ਪਤਨੀਆਂ ਛਾਵਾਂ ਹੇਠ ਸਿੰਘਾਸਣਾਂ ਉੱਤੇ ਗਾਵੇ ਲਾਈਂ ਬੈਠੀਆਂ ਹੋਣਗੀਆਂ।
لَهُمْ فِيهَا فَاكِهَةٌ وَلَهُم مَّا يَدَّعُونَ ۝٥٧
📖 ਅਨੁਵਾਦ ਆਇਤ 57
57਼ ਉਹਨਾਂ ਲਈ ਉੱਥੇ ਹਰ ਪ੍ਰਕਾਰ ਦੇ ਫਲ ਹੋਣਗੇ ਅਤੇ ਜੋ ਵੀ ਉਹ ਇੱਛਾ ਕਰਣਗੇ ਉਹਨਾਂ ਨੂੰ ਉਹੀਓ ਮਿਲੇਗਾ।
سَلَامٌ قَوْلًا مِّن رَّبٍّ رَّحِيمٍ ۝٥٨
📖 ਅਨੁਵਾਦ ਆਇਤ 58
58਼ ਅਤੇ ਅਤਿਅੰਤ ਮਿਹਰਾਂ ਵਾਲੇ ਰੱਬ ਵੱਲੋਂ ਉਹਨਾਂ ਨੂੰ ਸਲਾਮ ਕਿਹਾ ਜਾਵੇਗਾ।
وَامْتَازُوا الْيَوْمَ أَيُّهَا الْمُجْرِمُونَ ۝٥٩
📖 ਅਨੁਵਾਦ ਆਇਤ 59
59਼ (ਅਤੇ ਪਾਪੀਆਂ ਨੂੰ ਕਿਹਾ ਜਾਵੇਗਾ ਕਿ) ਹੇ ਪਾਪੀਓ! ਅੱਜ ਤੁਸੀਂ (ਨੇਕ ਲੋਕਾਂ ਤੋਂ) ਅੱਡ ਹੋ ਜਾਓ।
۞ أَلَمْ أَعْهَدْ إِلَيْكُمْ يَا بَنِي آدَمَ أَن لَّا تَعْبُدُوا الشَّيْطَانَ ۖ إِنَّهُ لَكُمْ عَدُوٌّ مُّبِينٌ ۝٦٠
📖 ਅਨੁਵਾਦ ਆਇਤ 60
60਼ ਹੇ ਆਦਮ ਦੀ ਔਲਾਦ! ਕੀ ਮੈਂਨੇ ਤੁਹਾਨੂੰ ਇਹ ਹਿਦਾਇਤ ਨਹੀਂ ਸੀ ਦਿੱਤੀ ਕਿ ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੀਓ, ਉਹ ਤਾਂ ਤੁਹਾਡਾ ਖੁੱਲ੍ਹਾ ਵੈਰੀ ਹੈ।
وَأَنِ اعْبُدُونِي ۚ هَٰذَا صِرَاطٌ مُّسْتَقِيمٌ ۝٦١
📖 ਅਨੁਵਾਦ ਆਇਤ 61
61਼ ਸਗੋਂ ਮੇਰੀ ਹੀ ਇਬਾਦਤ ਕਰਨਾ, ਇਹੋ ਸਿੱਧੀ ਰਾਹ ਹੈ।1
وَلَقَدْ أَضَلَّ مِنكُمْ جِبِلًّا كَثِيرًا ۖ أَفَلَمْ تَكُونُوا تَعْقِلُونَ ۝٦٢
📖 ਅਨੁਵਾਦ ਆਇਤ 62
62਼ ਬੇਸ਼ਕ ਉਸ (ਸ਼ੈਤਾਨ ਨੇ ਤਾਂ ਤੁਹਾਡੇ ਵਿੱਚੋਂ ਕਈਆਂ ਨੂੰ ਕੁਰਾਹੇ ਪਾ ਦਿੱਤਾ ਹੈ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ ?
هَٰذِهِ جَهَنَّمُ الَّتِي كُنتُمْ تُوعَدُونَ ۝٦٣
📖 ਅਨੁਵਾਦ ਆਇਤ 63
63਼ (ਵੇਖੋ) ਇਹੋ ਉਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।
اصْلَوْهَا الْيَوْمَ بِمَا كُنتُمْ تَكْفُرُونَ ۝٦٤
📖 ਅਨੁਵਾਦ ਆਇਤ 64
64਼ ਅੱਜ ਇਸ ਵਿਚ ਪ੍ਰਵੇਸ਼ ਕਰ ਜਾਓ। ਕਿਉਂ ਜੋ ਤੁਸੀਂ ਕੁਫ਼ਰ ਕਰਿਆ ਕਰਦੇ ਸੀ।
الْيَوْمَ نَخْتِمُ عَلَىٰ أَفْوَاهِهِمْ وَتُكَلِّمُنَا أَيْدِيهِمْ وَتَشْهَدُ أَرْجُلُهُم بِمَا كَانُوا يَكْسِبُونَ ۝٦٥
📖 ਅਨੁਵਾਦ ਆਇਤ 65
65਼ ਅੱਜ (ਕਿਆਮਤ ਦਿਹਾੜੇ) ਅਸੀਂ ਉਹਨਾਂ (ਕਾਫ਼ਿਰਾਂ) ਦੇ ਮੂੰਹਾਂ ’ਤੇ ਮੋਹਰਾਂ ਲਾ ਦੇਵਾਂਗੇ ਅਤੇ ਉਹਨਾਂ ਦੇ ਹੱਥ ਸਾਡੇ ਨਾਲ (ਭਾਵ ਅੱਲਾਹ ਨਾਲ) ਗੱਲਾਂ ਕਰਨਗੇ ਅਤੇ ਉਹਨਾਂ ਦੇ ਪੈਰ ਉਹਨਾਂ ਦੇ ਕੰਮਾਂ ਦੀ ਗਵਾਹੀਆਂ ਦੇਣਗੇ ਜੋ ਉਹ (ਸੰਸਾਰ ਵਿਚ) ਕਰਦੇ ਸਨ।
وَلَوْ نَشَاءُ لَطَمَسْنَا عَلَىٰ أَعْيُنِهِمْ فَاسْتَبَقُوا الصِّرَاطَ فَأَنَّىٰ يُبْصِرُونَ ۝٦٦
📖 ਅਨੁਵਾਦ ਆਇਤ 66
66਼ ਜੇ ਅਸੀਂ ਚਾਹੀਏ ਤਾਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਅੱਖਾਂ ਤੋਂ ਅੰਨ੍ਹਾ ਕਰ ਦਈਏ ਫੇਰ ਉਹ (ਰਾਹ ਲੱਭਣ ਲਈ) ਨੱਸਦੇ, ਪ੍ਰੰਤੂ ਉਹਨਾਂ ਨੂੰ ਵਿਖਾਈ ਕਿਵੇਂ ਦੇਵੇਗਾ ?
وَلَوْ نَشَاءُ لَمَسَخْنَاهُمْ عَلَىٰ مَكَانَتِهِمْ فَمَا اسْتَطَاعُوا مُضِيًّا وَلَا يَرْجِعُونَ ۝٦٧
📖 ਅਨੁਵਾਦ ਆਇਤ 67
67਼ ਜੇ ਅਸੀਂ ਚਾਹੁੰਦੇ ਤਾਂ ਇਸੇ ਥਾਂ ਉਹਨਾਂ ਦੀਆਂ ਸ਼ਕਲਾਂ ਨੂੰ ਵਿਗਾੜ ਦਿੰਦੇ ਫੇਰ ਉਹ ਨਾ ਹੀ ਅੱਗੇ ਜਾ ਸਕਣਗੇ ਅਤੇ ਨਾ ਹੀ ਪਿੱਛੇ ਮੁੜ ਸਕਣਗੇ।2
وَمَن نُّعَمِّرْهُ نُنَكِّسْهُ فِي الْخَلْقِ ۖ أَفَلَا يَعْقِلُونَ ۝٦٨
📖 ਅਨੁਵਾਦ ਆਇਤ 68
68਼ ਜਿਸ ਵਿਅਕਤੀ ਨੂੰ ਅਸੀਂ ਵੱਡੀ ਉਮਰ (ਭਾਵ ਬੁਢਾਪਾ) ਦਿੰਦੇ ਹਾਂ, ਤਾਂ ਉਸ ਨੂੰ ਪੈਦਾ ਹੋਣ ਵਾਲੀ ਸਥਿਤੀ (ਭਾਵ ਬਚਪਣ) ਵੱਲ ਉਲਟਾ ਦਿੰਦੇ ਹਾਂ। ਕੀ ਉਹ ਫੇਰ ਵੀ ਨਹੀਂ ਸਮਝਦੇ ?
وَمَا عَلَّمْنَاهُ الشِّعْرَ وَمَا يَنبَغِي لَهُ ۚ إِنْ هُوَ إِلَّا ذِكْرٌ وَقُرْآنٌ مُّبِينٌ ۝٦٩
📖 ਅਨੁਵਾਦ ਆਇਤ 69
69਼ ਅਸੀਂ ਇਸ (ਮੁਹੰਮਦ ਸ:) ਨੂੰ ਕਵਿਤਾ ਕਹਿਣੀ ਨਹੀਂ ਸਿਖਾਈ ਅਤੇ ਨਾ ਹੀ ਇਸ ਨੂੰ ਸ਼ੋਭਦਾ ਹੈ। ਇਹ (ਰੱਬੀ ਬਾਣੀ) ਤਾਂ ਕੇਵਲ ਇਕ ਨਸੀਹਤ ਤੇ ਖੁੱਲ੍ਹੇ ਰੂਪ ਵਿਚ .ਕੁਰਆਨ ਹੈ।
لِّيُنذِرَ مَن كَانَ حَيًّا وَيَحِقَّ الْقَوْلُ عَلَى الْكَافِرِينَ ۝٧٠
📖 ਅਨੁਵਾਦ ਆਇਤ 70
70਼ ਤਾਂ ਜੋ ਉਹ (ਨਬੀ) ਉਸ ਨੂੰ (.ਕੁਰਆਨ ਰਾਹੀਂ) ਰੱਬ ਦੇ ਅਜ਼ਾਬ ਤੋਂ ਸਾਵਧਾਨ ਕਰੇ ਜਿਹੜਾ ਜਿਊਂਦਾ ਹੈ (ਭਾਵ ਜਿਸ ਦੀ ਅਕਲ ਨਹੀਂ ਮਰੀ) ਅਤੇ ਕਾਫ਼ਿਰਾਂ ਲਈ (ਅਜ਼ਾਬ ਦੇਣ ਦੀ) ਹੁੱਜਤ ਪੂਰੀ ਹੋ ਜਾਵੇ।
أَوَلَمْ يَرَوْا أَنَّا خَلَقْنَا لَهُم مِّمَّا عَمِلَتْ أَيْدِينَا أَنْعَامًا فَهُمْ لَهَا مَالِكُونَ ۝٧١
📖 ਅਨੁਵਾਦ ਆਇਤ 71
71਼ ਕੀ ਉਹ (ਕਾਫ਼ਿਰ) ਨਹੀਂ ਵੇਖਦੇ ਕਿ ਅਸੀਂ ਆਪਣੇ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਵਿੱਚੋਂ ਉਹਨਾਂ ਲਈ ਪਸ਼ੂ ਪੈਦਾ ਕੀਤੇ ਜਿਨ੍ਹਾਂ ਦੇ ਉਹ ਮਾਲਿਕ ਬਣ ਗਏ ਹਨ।
وَذَلَّلْنَاهَا لَهُمْ فَمِنْهَا رَكُوبُهُمْ وَمِنْهَا يَأْكُلُونَ ۝٧٢
📖 ਅਨੁਵਾਦ ਆਇਤ 72
72਼ ਉਹਨਾਂ (ਪਸ਼ੂਆਂ) ਨੂੰ ਅਸੀਂ ਉਹਨਾਂ ਦੇ ਅਧੀਨ ਕਰ ਛੱਡਿਆ ਹੈ, ਸੋ ਇਹਨਾਂ ਵਿੱਚੋਂ ਕੁੱਝ ਪਸ਼ੂਆਂ (ਘੋੜਾ, ਗਧਾ ਊਂਠ ਆਦਿ) ਦੀ ਤਾਂ ਉਹ ਸਵਾਰੀ ਕਰਦੇ ਹਨ ਅਤੇ ਉਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਉਹ ਖਾਂਦੇ ਹਨ (ਜਿਵੇਂ ਬਕਰੀ, ਭੈਡ, ਊਂਠ, ਗਊ, ਮੈਸ) ਆਦਿ।
وَلَهُمْ فِيهَا مَنَافِعُ وَمَشَارِبُ ۖ أَفَلَا يَشْكُرُونَ ۝٧٣
📖 ਅਨੁਵਾਦ ਆਇਤ 73
73਼ ਉਹਨਾਂ ਲਈ ਉਹਨਾਂ ਪਸ਼ੂਆਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਲਾਭ ਹਨ, (ਜਿਵੇਂ ਚਮੜੀ, ਵਾਲ, ਉੱਨ ਆਦਿ) ਅਤੇ ਪੀਣ ਲਈ (ਦੁੱਧ) ਹੈ। ਕੀ ਉਹ ਫੇਰ ਵੀ (ਰੱਬ ਦਾ) ਸ਼ੁਕਰ ਅਦਾ ਨਹੀਂ ਕਰਦੇ?
وَاتَّخَذُوا مِن دُونِ اللَّهِ آلِهَةً لَّعَلَّهُمْ يُنصَرُونَ ۝٧٤
📖 ਅਨੁਵਾਦ ਆਇਤ 74
74਼ ਅਤੇ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਨੂੰ ਛੱਡ ਹੋਰਾਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹਨਾਂ ਦੀ ਮਦਦ ਕਰ ਸਕਣ।
لَا يَسْتَطِيعُونَ نَصْرَهُمْ وَهُمْ لَهُمْ جُندٌ مُّحْضَرُونَ ۝٧٥
📖 ਅਨੁਵਾਦ ਆਇਤ 75
75਼ ਜਦੋਂ ਕਿ ਉਹ (ਇਸ਼ਟਾਂ) ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸਗੋਂ ਇਹ (ਮੁਸ਼ਰਿਕ) ਤਾਂ ਉਲਟੇ ਉਹਨਾਂ (ਬੁਤਾਂ) ਦੀ ਮਦਦ ਕਰਨ ਲਈ ਹਰ ਵੇਲੇ ਹਾਜ਼ਿਰ ਰਹਿੰਦੇ ਹਨ।
فَلَا يَحْزُنكَ قَوْلُهُمْ ۘ إِنَّا نَعْلَمُ مَا يُسِرُّونَ وَمَا يُعْلِنُونَ ۝٧٦
📖 ਅਨੁਵਾਦ ਆਇਤ 76
76਼ ਸੋ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੋ, ਅਸੀਂ ਉਹਨਾਂ (ਕਾਫ਼ਿਰਾਂ) ਦੀਆਂ ਖੁੱਲ੍ਹੀਆਂ ਤੇ ਲੁਕੀਆਂ ਹੋਈਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਦੇ ਹਾਂ।
أَوَلَمْ يَرَ الْإِنسَانُ أَنَّا خَلَقْنَاهُ مِن نُّطْفَةٍ فَإِذَا هُوَ خَصِيمٌ مُّبِينٌ ۝٧٧
📖 ਅਨੁਵਾਦ ਆਇਤ 77
77਼ ਕੀ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਉਸ ਨੂੰ ਵੀਰਜ ਤੋਂ ਪੈਦਾ ਕੀਤਾ ਹੈ ?ਫੇਰ ਉਹ (ਸਿਆਣਾ ਹੋਣ ’ਤੇ ਸਾਡੇ ਮੁਕਾਬਲੇ ਵਿਚ) ਇਕ ਦਮ ਝਗੜਾਲੂ ਬਣ ਗਿਆ।
وَضَرَبَ لَنَا مَثَلًا وَنَسِيَ خَلْقَهُ ۖ قَالَ مَن يُحْيِي الْعِظَامَ وَهِيَ رَمِيمٌ ۝٧٨
📖 ਅਨੁਵਾਦ ਆਇਤ 78
78਼ ਅਤੇ ਇਸ (ਝਗੜਾਲੂ ਮਨੁੱਖ) ਨੇ ਸਾਡੇ ਲਈ ਉਦਾਹਰਨ ਬਿਆਨ ਕੀਤੀ ਅਤੇ ਆਪਣੀ ਸਿਰਜਣਾ ਨੂੰ ਭੁੱਲ ਗਿਆ। ਆਖਣ ਲੱਗਾ ਕਿ ਉਹਨਾਂ ਗਲੀਆਂ-ਸੜੀਆਂ ਹੱਡੀਆਂ ਨੂੰ ਕੌਣ ਜਿਊਂਦਾ ਕਰ ਸਕਦਾ ਹੈ।
قُلْ يُحْيِيهَا الَّذِي أَنشَأَهَا أَوَّلَ مَرَّةٍ ۖ وَهُوَ بِكُلِّ خَلْقٍ عَلِيمٌ ۝٧٩
📖 ਅਨੁਵਾਦ ਆਇਤ 79
79਼ (ਹੇ ਨਬੀ!) ਤੁਸੀਂ ਕਹੋ ਕਿ ਉਹਨਾਂ (ਗਲੀਆਂ ਸੜੀਆਂ ਹੱਡੀਆਂ) ਨੂੰ ਉਹੀ (ਅੱਲਾਹ) ਜਿਊਂਦਾ ਕਰੇਗਾ, ਜਿਨ੍ਹੇ ਉਹਨਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਹੈ ਅਤੇ ਉਹ ਹਰ ਤਰ੍ਹਾਂ ਦੇ ਪੈਦਾ ਕਰਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
الَّذِي جَعَلَ لَكُم مِّنَ الشَّجَرِ الْأَخْضَرِ نَارًا فَإِذَا أَنتُم مِّنْهُ تُوقِدُونَ ۝٨٠
📖 ਅਨੁਵਾਦ ਆਇਤ 80
80਼ ਉਹੀਓ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਡੇ ਲਈ ਹਰੇ ਭਰੇ ਰੁੱਖ ਤੋਂ ਅੱਗ (ਬਾਲਣ ਲਈ ਲੱਕੜ) ਬਣਾਈ ਜਿਸ ਤੋਂ ਤੁਸੀਂ ਅਚਣਚੇਤ ਅੱਗ ਬਾਲ ਲੈਂਦੇ ਹੋ।
أَوَلَيْسَ الَّذِي خَلَقَ السَّمَاوَاتِ وَالْأَرْضَ بِقَادِرٍ عَلَىٰ أَن يَخْلُقَ مِثْلَهُم ۚ بَلَىٰ وَهُوَ الْخَلَّاقُ الْعَلِيمُ ۝٨١
📖 ਅਨੁਵਾਦ ਆਇਤ 81
81਼ ਉਹੀ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ। ਕੀ ਉਹ ਉਹਨਾਂ ਵਰਗਿਆਂ ਨੂੰ (ਮੁੜ) ਪੈਦਾ ਕਰਨ ਦੀ ਸਮਰਥਾ ਨਹੀਂ ਰੱਖਦਾ ? ਨਿਰਸੰਦੇਹ, ਸਮਰਥਾ ਰੱਖਦਾ ਹੈ, ਉਹੀਓ ਤਾਂ ਪੈਦਾ ਕਰਨ ਵਾਲਾ ਤੇ ਗਿਆਨ ਰੱਖਣ ਵਾਲਾ ਹੈ।
إِنَّمَا أَمْرُهُ إِذَا أَرَادَ شَيْئًا أَن يَقُولَ لَهُ كُن فَيَكُونُ ۝٨٢
📖 ਅਨੁਵਾਦ ਆਇਤ 82
82਼ ਜਦੋਂ ਉਹ (ਅੱਲਾਹ) ਕੁੱਝ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੇਵਲ ਇੱਨਾ ਹੀ ਕਹਿਣਾ ਬਥੇਰਾ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ (ਕੰਮ) ਹੋ ਜਾਂਦਾ ਹੈ।
فَسُبْحَانَ الَّذِي بِيَدِهِ مَلَكُوتُ كُلِّ شَيْءٍ وَإِلَيْهِ تُرْجَعُونَ ۝٨٣
📖 ਅਨੁਵਾਦ ਆਇਤ 83
83਼ ਪਾਕ ਹੈ ਉਹ ਅੱਲਾਹ ਜਿਸ ਦੇ ਹੱਥ ਵਿਚ ਹਰ ਚੀਜ਼ ਦੀ ਸੰਪੂਰਨ ਸੱਤਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।
← 35 ਯਾਸੀਨ (36/114) 37 →
ਪੜ੍ਹੋ ਸੂਰਾ ਯਾਸੀਨ ਪੰਜਾਬੀ – ਅਨੁਵਾਦ ਅਤੇ ਆਡੀਓ

36يس Yasin 📚 83 ਆਇਤ مكية

ਆਇਤ ਦਰ ਆਇਤ – ਸੂਰਾ ਯਾਸੀਨ — 83 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers