ਸੂਰਾ ਮਰਯਮ ਅਰਬੀ ਅਤੇ ਪੰਜਾਬੀ
ਸੂਰਾ ਮਰਯਮ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (98 ਆਇਤ — مكية). ਮਰਯਮ ਸੁਣੋ, ਮਰਯਮ ਅਨੁਵਾਦ, ਮਰਯਮ mp3, ਮਰਯਮ pdf.ਸੂਰਾ ਮਰਯਮ ਪੜ੍ਹੋ ਅਤੇ ਸੁਣੋ
🎧 ਆਇਤ
M
Mishary Rashid Alafasy
✓
Mishary Rashid Alafasy
✓
M
Mahmoud Khalil Al-Husary
✓
Mahmoud Khalil Al-Husary
✓
A
Abdurrahman As-Sudais
✓
Abdurrahman As-Sudais
✓
M
Mohamed Siddiq Al-Minshawi
✓
Mohamed Siddiq Al-Minshawi
✓
A
Abdul Basit Abdul Samad
✓
Abdul Basit Abdul Samad
✓
A
Ali Al-Hudhaify
✓
Ali Al-Hudhaify
✓
A
Ahmed ibn Ali al-Ajamy
✓
Ahmed ibn Ali al-Ajamy
✓
A
Abu Bakr Ash-Shaatree
✓
Abu Bakr Ash-Shaatree
✓
M
Muhammad Ayyoub
✓
Muhammad Ayyoub
✓
A
Abdullah Basfar
✓
Abdullah Basfar
✓
A
Abdullah Al-Juhani
✓
Abdullah Al-Juhani
✓
M
Maher Al Muaiqly
✓
Maher Al Muaiqly
✓
—
x1
ذِكْرُ رَحْمَتِ رَبِّكَ عَبْدَهُ زَكَرِيَّا ٢
📖 ਅਨੁਵਾਦ
ਆਇਤ 2
2਼ (ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ।
إِذْ نَادَىٰ رَبَّهُ نِدَاءً خَفِيًّا ٣
📖 ਅਨੁਵਾਦ
ਆਇਤ 3
3਼ ਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ।
قَالَ رَبِّ إِنِّي وَهَنَ الْعَظْمُ مِنِّي وَاشْتَعَلَ الرَّأْسُ شَيْبًا وَلَمْ أَكُن بِدُعَائِكَ رَبِّ شَقِيًّا ٤
📖 ਅਨੁਵਾਦ
ਆਇਤ 4
4਼ (ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ।
وَإِنِّي خِفْتُ الْمَوَالِيَ مِن وَرَائِي وَكَانَتِ امْرَأَتِي عَاقِرًا فَهَبْ لِي مِن لَّدُنكَ وَلِيًّا ٥
📖 ਅਨੁਵਾਦ
ਆਇਤ 5
5਼ ਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ।
يَرِثُنِي وَيَرِثُ مِنْ آلِ يَعْقُوبَ ۖ وَاجْعَلْهُ رَبِّ رَضِيًّا ٦
📖 ਅਨੁਵਾਦ
ਆਇਤ 6
6਼ ਜਿਹੜਾ ਮੇਰਾ ਵੀ ਵਾਰਸ ਹੋਵੇ ਅਤੇ ਯਾਕੂਬ ਦੀ ਨਸਲ ਦਾ ਵੀ ਵਾਰਸ ਹੋਵੇ। (ਹੇ ਮੇਰੇ ਰੱਬਾ!) ਤੂੰ ਉਸ ਨੂੰ ਇਕ ਮਨ ਭਾਉਂਦਾ ਵਿਅਕਤੀ ਬਣਾ।
يَا زَكَرِيَّا إِنَّا نُبَشِّرُكَ بِغُلَامٍ اسْمُهُ يَحْيَىٰ لَمْ نَجْعَل لَّهُ مِن قَبْلُ سَمِيًّا ٧
📖 ਅਨੁਵਾਦ
ਆਇਤ 7
7਼ (ਅੱਲਾਹ ਨੇ ਦੁਆ ਸੁਣ ਕੇ) ਫ਼ਰਮਾਇਆ ਕਿ ਹੇ ਜ਼ਿਕਰੀਆ! ਅਸੀਂ ਤੁਹਾਨੂੰ ਇਕ ਪੁੱਤਰ ਦੀ ਖ਼ੁਸ਼ਖ਼ਬਰੀ ਦਿੰਦੇ ਹਾਂ ਜਿਸ ਦਾ ਨਾਂ ਯਾਹਯਾ ਹੈ ਅਸੀਂ ਇਸ ਤੋਂ ਪਹਿਲਾਂ ਇਸ ਨਾਂ ਦਾ ਕੋਈ ਵਿਅਕਤੀ ਪੈਦਾ ਨਹੀਂ ਕੀਤਾ।
قَالَ رَبِّ أَنَّىٰ يَكُونُ لِي غُلَامٌ وَكَانَتِ امْرَأَتِي عَاقِرًا وَقَدْ بَلَغْتُ مِنَ الْكِبَرِ عِتِيًّا ٨
📖 ਅਨੁਵਾਦ
ਆਇਤ 8
8਼ (ਜ਼ਿਕਰੀਆ) ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਮੇਰੇ ਘਰ ਪੁੱਤਰ ਕਿਵੇਂ ਹੋਵੇਗਾ ਜਦ ਕਿ ਮੇਰੀ ਪਤਨੀ ਵਾਂਝ ਹੈ ਅਤੇ ਮੈਂ ਆਪ ਬੁਢਾਪੇ ਦੇ ਸਿਖਰ ’ਤੇ ਪਹੁੰਚ ਗਿਆ ਹਾਂ।
قَالَ كَذَٰلِكَ قَالَ رَبُّكَ هُوَ عَلَيَّ هَيِّنٌ وَقَدْ خَلَقْتُكَ مِن قَبْلُ وَلَمْ تَكُ شَيْئًا ٩
📖 ਅਨੁਵਾਦ
ਆਇਤ 9
9਼ ਫ਼ਰਿਸ਼ਤੇ ਨੇ ਆਖਿਆ ਕਿ ਇੰਜ ਹੀ ਹੋਵੇਗਾ। ਤੇਰੇ ਪਾਲਣਹਾਰ ਦਾ ਇਹ ਵੀ ਫ਼ਰਮਾਨ ਹੈ ਕਿ ਮੇਰੇ ਲਈ ਤਾਂ ਇੰਜ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਜਦ ਕਿ ਤੂੰ ਕੁੱਝ ਵੀ ਨਹੀਂ ਸੀ, ਮੈਂ ਤੈ` ਪੈਦਾ ਕਰ ਚੁੱਕਿਆ ਹਾਂ।
قَالَ رَبِّ اجْعَل لِّي آيَةً ۚ قَالَ آيَتُكَ أَلَّا تُكَلِّمَ النَّاسَ ثَلَاثَ لَيَالٍ سَوِيًّا ١٠
📖 ਅਨੁਵਾਦ
ਆਇਤ 10
10਼ (ਜ਼ਿਕਰੀਆ ਨੇ) ਆਖਿਆ ਕਿ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਸ਼ਚਿਤ ਕਰਦੇ। ਫ਼ਰਮਾਇਆ, ਤੇਰੇ ਲਈ ਨਿਸ਼ਾਨੀ ਇਹ ਹੈ ਕਿ ਤੂੰ ਸਵਸਥ ਹੁੰਦੇ ਹੋਏ ਵੀ ਲਗਾਤਾਰ ਤਿੰਨ ਰਾਤਾਂ (ਦਿਨ-ਰਾਤ) ਲੋਕਾਂ ਨਾਲ ਗੱਲ ਬਾਤ ਨਹੀਂ ਕਰ ਸਕੇਂਗਾ।
فَخَرَجَ عَلَىٰ قَوْمِهِ مِنَ الْمِحْرَابِ فَأَوْحَىٰ إِلَيْهِمْ أَن سَبِّحُوا بُكْرَةً وَعَشِيًّا ١١
📖 ਅਨੁਵਾਦ
ਆਇਤ 11
11਼ ਸੋ ਉਹ (ਜ਼ਿਕਰੀਆ) ਆਪਣੇ ਹੁਜਰਿਓਂ (ਕਮਰੇ ’ਚੋਂ) ਨਿਕਲ ਕੇ ਆਪਣੀ ਕੌਮ ਦੇ ਸਾਹਮਣੇ ਆਇਆ ਤੇ ਉਸ ਨੇ ਇਸ਼ਾਰਿਆਂ ਨਾਲ (ਬਿਨਾ ਬੋਲੇ) ਕਿਹਾ ਕਿ ਤੁਸੀਂ ਸਵੇਰ ਤੋਂ ਸ਼ਾਮ ਤਕ (ਭਾਵ ਹਰ ਵੇਲੇ ਰੱਬ ਦੀ) ਪਾਕੀ ਬਿਆਨ ਕਰੋ।
يَا يَحْيَىٰ خُذِ الْكِتَابَ بِقُوَّةٍ ۖ وَآتَيْنَاهُ الْحُكْمَ صَبِيًّا ١٢
📖 ਅਨੁਵਾਦ
ਆਇਤ 12
12਼ (ਜਦੋਂ ਯਾਹਯਾ ਜਵਾਨ ਹੋ ਗਿਆ ਤਾਂ ਰੱਬ ਨੇ ਉਸ ਨੂੰ ਆਪਣਾ ਨਬੀ ਘੋਸ਼ਿਤ ਕਰਦੇ ਹੋਏ) ਅੱਲਾਹ ਨੇ ਫ਼ਰਮਾਇਆ ਕਿ ਹੇ ਯਾਹਯਾ! (ਮੇਰੀ) ਕਿਤਾਬ (ਤੌਰੈਤ) ਨੂੰ ਜ਼ੋਰ ਨਾਲ ਫੜ ਲੈ। ਅਸੀਂ ਉਸ ਨੂੰ ਛੋਟੀ ਉਮਰ (ਬਚਪਣ) ਵਿਚ ਹੀ ਨਿਰਣਾ-ਸ਼ਕਤੀ ਨਾਲ ਨਿਵਾਜ਼ਿਆ ਸੀ।
وَحَنَانًا مِّن لَّدُنَّا وَزَكَاةً ۖ وَكَانَ تَقِيًّا ١٣
📖 ਅਨੁਵਾਦ
ਆਇਤ 13
13਼ ਅਤੇ ਆਪਣੇ ਵੱਲੋਂ ਉਸ (ਯਾਹਯਾ) ਨੂੰ ਨਿਮਰਤਾ ਤੇ ਪਵਿੱਤਰਤਾ ਬਖ਼ਸ਼ੀ। ਉਹ ਇਕ ਪਰਹੇਜ਼ਗਾਰ (ਰੱਬ ਦੀ ਨਾਰਾਜ਼ਗੀ ਤੋਂ ਡਰਨ ਵਾਲਾ) ਵਿਅਕਤੀ ਸੀ।
وَبَرًّا بِوَالِدَيْهِ وَلَمْ يَكُن جَبَّارًا عَصِيًّا ١٤
📖 ਅਨੁਵਾਦ
ਆਇਤ 14
14਼ ਉਹ ਆਪਣੇ ਮਾਪਿਆ ਨਾਲ ਭਲਾਈ ਕਰਨ ਵਾਲਾ ਸੀ ਉਹ ਸਰਕਸ਼ ਤੇ ਨਾ-ਫ਼ਰਮਾਨ ਨਹੀਂ ਸੀ।
وَسَلَامٌ عَلَيْهِ يَوْمَ وُلِدَ وَيَوْمَ يَمُوتُ وَيَوْمَ يُبْعَثُ حَيًّا ١٥
📖 ਅਨੁਵਾਦ
ਆਇਤ 15
15਼ ਉਸ (ਯਾਹਯਾ) ’ਤੇ ਸਲਾਮ, ਜਿਸ ਦਿਨ ਉਹ ਪੈਦਾ ਹੋਇਆ, ਜਿਸ ਦਿਨ ਉਹ ਅਕਾਲ ਚਲਾਣਾ ਕਰੇਗਾ ਅਤੇ ਜਿਸ ਦਿਨ ਉਹ ਮੁੜ ਜਿਊਂਦਾ ਕਰਕੇ ਉਠਾਇਆ ਜਾਵੇਗਾ।
وَاذْكُرْ فِي الْكِتَابِ مَرْيَمَ إِذِ انتَبَذَتْ مِنْ أَهْلِهَا مَكَانًا شَرْقِيًّا ١٦
📖 ਅਨੁਵਾਦ
ਆਇਤ 16
16਼ ਇਸ ਕਿਤਾਬ ਵਿਚ ਮਰੀਅਮ ਦਾ ਵੀ ਜ਼ਿਕਰ ਹੈ, ਜਦੋਂ ਉਹ ਆਪਣੇ ਲੋਕਾਂ ਤੋਂ ਵੱਖ ਹੋਕੇ ਪੂਰਬ ਵੱਲ ਘਰ ਵਿਚ ਜਾ ਬੈਠੀ।
فَاتَّخَذَتْ مِن دُونِهِمْ حِجَابًا فَأَرْسَلْنَا إِلَيْهَا رُوحَنَا فَتَمَثَّلَ لَهَا بَشَرًا سَوِيًّا ١٧
📖 ਅਨੁਵਾਦ
ਆਇਤ 17
17਼ ਅਤੇ ਉਹਨਾਂ ਲੋਕਾਂ ਤੋਂ ਪੜਦਾ ਕਰ ਲਿਆ ਫੇਰ ਅਸੀਂ ਅੱਲਾਹ ਨੇ ਉਸ (ਮਰੀਅਮ) ਕੋਲ ਆਪਣੀ ਰੂਹ (ਜਿਬਰਾਈਲ) ਨੂੰ ਭੇਜਿਆ, ਉਹ (ਜਿਬਰਾਈਲ) ਉਸ (ਮਰੀਅਮ) ਦੇ ਸਾਹਮਣੇ ਪੂਰੇ ਮਨੁੱਖ ਦੇ ਰੂਪ ਵਿਚ ਪ੍ਰਗਟ ਹੋਇਆ।
قَالَتْ إِنِّي أَعُوذُ بِالرَّحْمَٰنِ مِنكَ إِن كُنتَ تَقِيًّا ١٨
📖 ਅਨੁਵਾਦ
ਆਇਤ 18
18਼ ਇਹ ਵੇਖ ਕੇ ਮਰੀਅਮ ਆਖਣ ਲੱਗੀ ਕਿ ਮੈਂ ਤੈਥੋਂ ਰਹਿਮਾਨ ਦੀ ਪਨਾਹ ਮੰਗਦੀ ਹਾਂ ਜੇ ਤੂੰ ਰਤਾ ਵੀ ਉਸ ਤੋਂ ਡਰਨ ਵਾਲਾ ਹੈ।
قَالَ إِنَّمَا أَنَا رَسُولُ رَبِّكِ لِأَهَبَ لَكِ غُلَامًا زَكِيًّا ١٩
📖 ਅਨੁਵਾਦ
ਆਇਤ 19
19਼ ਉਸ (ਜਿਬਰਾਈਲ) ਨੇ ਉੱਤਰ ਵਿਚ ਕਿਹਾ ਕਿ ਮੈਂ ਤਾਂ ਤੇਰੇ ਰੱਬ ਵੱਲੋਂ ਹੀ ਭੇਜਿਆ ਹੋਇਆ ਹਾਂ ਤਾਂ ਜੋ ਤੈਨੂੰ ਰੱਬੀ ਹੁਕਮ ਨਾਲ ਇਕ ਪਵਿੱਤਰ ਬਾਲਕ ਬਖ਼ਸ਼ਾਂ।
قَالَتْ أَنَّىٰ يَكُونُ لِي غُلَامٌ وَلَمْ يَمْسَسْنِي بَشَرٌ وَلَمْ أَكُ بَغِيًّا ٢٠
📖 ਅਨੁਵਾਦ
ਆਇਤ 20
20਼ (ਮਰੀਅਮ) ਆਖਣ ਲੱਗੀ ਕਿ ਮੇਰੇ ਬੱਚਾ ਕਿਵੇਂ ਹੋ ਸਕਦਾ ਹੈ ? ਮੈਨੂੰ ਤਾਂ ਕਿਸੇ ਪੁਰਖ ਨੇ ਹੱਥ ਤਕ ਨਹੀਂ ਲਾਇਆ ਅਤੇ ਨਾ ਹੀ ਮੈਂ ਬਦਕਾਰ ਹਾਂ।
قَالَ كَذَٰلِكِ قَالَ رَبُّكِ هُوَ عَلَيَّ هَيِّنٌ ۖ وَلِنَجْعَلَهُ آيَةً لِّلنَّاسِ وَرَحْمَةً مِّنَّا ۚ وَكَانَ أَمْرًا مَّقْضِيًّا ٢١
📖 ਅਨੁਵਾਦ
ਆਇਤ 21
21਼ ਫ਼ਰਿਸ਼ਤੇ (ਜਿਬਰਾਈਲ) ਨੇ ਆਖਿਆ ਕਿ ਇੰਜ ਹੀ ਹੋਵੇਗਾ ਤੇਰੇ ਰੱਬ ਦਾ ਫਰਮਾਨ ਹੈ ਕਿ ਇੰਜ ਕਰਨਾ ਮੇਰੇ ਲਈ ਬਹੁਤ ਹੀ ਆਸਾਨ ਹੈ। ਅਸੀਂ ਉਸ ਬਾਲਕ ਨੂੰ ਲੋਕਾਂ ਲਈ ਇਕ ਨਿਸ਼ਾਨੀ ਬਣਾ ਦੇਵਾਂਗੇ ਅਤੇ ਆਪਣੇ ਵੱਲੋਂ ਇਕ ਵਿਸ਼ੇਸ਼ ਰਹਿਮਤ ਬਣਾ ਦੇਵਾਂਗੇ ਅਤੇ ਇਹ ਕੰਮ ਹੋਣਾ ਨਿਸ਼ਚਿਤ ਹੈ।
۞ فَحَمَلَتْهُ فَانتَبَذَتْ بِهِ مَكَانًا قَصِيًّا ٢٢
📖 ਅਨੁਵਾਦ
ਆਇਤ 22
22਼ ਅੰਤ ਉਹ (ਮਰੀਅਮ) ਗਰਭਪਤੀ ਹੋ ਗਈ ਅਤੇ ਉਹ ਉਸ (ਗਰਭ) ਨੂੰ ਲੈ ਕੇ ਇਕ ਦੂਰ ਸਥਾਨ ’ਤੇ ਚਲੀ ਗਈ।
فَأَجَاءَهَا الْمَخَاضُ إِلَىٰ جِذْعِ النَّخْلَةِ قَالَتْ يَا لَيْتَنِي مِتُّ قَبْلَ هَٰذَا وَكُنتُ نَسْيًا مَّنسِيًّا ٢٣
📖 ਅਨੁਵਾਦ
ਆਇਤ 23
23਼ ਫੇਰ ਪਰਸੂਤ ਦੀਆਂ ਪੀੜਾਂ ਨੇ ਉਸ ਨੂੰ ਖਜੂਰ ਦੇ ਦਰਖ਼ਤ ਹੇਠ ਪਹੁੰਚਾ ਦਿੱਤਾ। ਆਖਣ ਲੱਗੀ ਕਿ ਕਾਸ਼! ਮੈਂ ਇਸ (ਬਾਲਕ ਦੇ ਜੰਮਣ) ਤੋਂ ਪਹਿਲਾਂ ਹੀ ਮਰ ਜਾਂਦੀ ਅਤੇ ਲੋਕੀ ਮੈਨੂੰ ਭੁਲ ਜਾਂਦੇ।
فَنَادَاهَا مِن تَحْتِهَا أَلَّا تَحْزَنِي قَدْ جَعَلَ رَبُّكِ تَحْتَكِ سَرِيًّا ٢٤
📖 ਅਨੁਵਾਦ
ਆਇਤ 24
24਼ ਉਦੋਂ ਹੀ ਫ਼ਰਿਸ਼ਤੇ ਨੇ ਉਸ ਦੇ ਹੇਠੋਂ ਅਵਾਜ਼ ਮਾਰ ਕੇ ਆਖਿਆ ਕਿ ਚਿੰਤਾ ਨਾ ਕਰ ਤੇਰੇ ਰੱਬ ਨੇ ਤੇਰੇ ਪੈਰਾਂ ਹੇਠ ਇਕ ਸੋਮਾ ਵਗਾ ਦਿੱਤਾ ਹੈ।
وَهُزِّي إِلَيْكِ بِجِذْعِ النَّخْلَةِ تُسَاقِطْ عَلَيْكِ رُطَبًا جَنِيًّا ٢٥
📖 ਅਨੁਵਾਦ
ਆਇਤ 25
25਼ ਅਤੇ ਖਜੂਰ ਦੇ ਤਨੇ ਨੂੰ ਹਲੂਣਾ ਮਾਰ, ਇਹ ਤੇਰੇ ਅੱਗੇ (ਖਾਨ ਲਈ) ਤਾਜ਼ੀਆਂ ਤੇ ਪੱਕੀਆਂ ਹੋਈਆਂ ਖਜੂਰਾਂ ਝਾੜ ਦੇਵੇਗਾ।
فَكُلِي وَاشْرَبِي وَقَرِّي عَيْنًا ۖ فَإِمَّا تَرَيِنَّ مِنَ الْبَشَرِ أَحَدًا فَقُولِي إِنِّي نَذَرْتُ لِلرَّحْمَٰنِ صَوْمًا فَلَنْ أُكَلِّمَ الْيَوْمَ إِنسِيًّا ٢٦
📖 ਅਨੁਵਾਦ
ਆਇਤ 26
26਼ ਸੋ ਹੁਣ ਤੂੰ ਖਾ ਪੀ ਅਤੇ (ਬੱਚੇ ਨੂੰ ਵੇਖ ਕੇ) ਆਪਣੀਆਂ ਅੱਖਾਂ ਠੰਢੀਆਂ ਕਰ, ਜੇ ਤੈਨੂੰ ਕੋਈ ਵਿਅਕਤੀ ਵਿਖਾਈ ਦੇਵੇ ਤਾਂ ਉਹ ਨੂੰ ਆਖ ਦਈਂ ਕਿ ਮੈਂ ਰਹਿਮਾਨ ਲਈ ਰੋਜ਼ੇ ਦੀ ਸੁੱਖ ਸੁੱਖੀ ਹੈ ਸੋ ਅੱਜ ਮੈਂ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ।
فَأَتَتْ بِهِ قَوْمَهَا تَحْمِلُهُ ۖ قَالُوا يَا مَرْيَمُ لَقَدْ جِئْتِ شَيْئًا فَرِيًّا ٢٧
📖 ਅਨੁਵਾਦ
ਆਇਤ 27
27਼ ਜਦੋਂ ਉਹ (ਮਰੀਅਮ) ਆਪਣੇ ਬੱਚੇ ਨੂੰ ਲੈ ਕੇ ਆਪਣੀ ਕੌਮ ਵੱਲ ਆਈ ਤਾਂ ਉਹ ਕਹਿਣ ਲੱਗੇ ਕਿ ਹੇ ਮਰੀਅਮ! ਇਹ ਤਾਂ ਤੂੰ ਘੋਰ ਪਾਪ ਕੀਤਾ ਹੈ।
يَا أُخْتَ هَارُونَ مَا كَانَ أَبُوكِ امْرَأَ سَوْءٍ وَمَا كَانَتْ أُمُّكِ بَغِيًّا ٢٨
📖 ਅਨੁਵਾਦ
ਆਇਤ 28
28਼ (ਕੌਮ ਨੇ ਆਖਿਆ ਕਿ) ਹੇ ਹਾਰੂਨ ਦੀ ਭੈਣ! ਨਾ ਹੀ ਤੇਰਾ ਪਿਓ ਭੈੜਾ ਵਿਅਕਤੀ ਸੀ ਅਤੇ ਨਾ ਹੀ ਤੇਰੀ ਮਾਂ ਕੋਈ ਬਦਕਾਰ ਔਰਤ ਸੀ।
فَأَشَارَتْ إِلَيْهِ ۖ قَالُوا كَيْفَ نُكَلِّمُ مَن كَانَ فِي الْمَهْدِ صَبِيًّا ٢٩
📖 ਅਨੁਵਾਦ
ਆਇਤ 29
29਼ ਮਰੀਅਮ ਨੇ ਆਪਣੇ ਬੱਚੇ ਵੱਲ ਇਸ਼ਾਰਾ ਕੀਤਾ (ਜੋ ਪੁਛਣਾ ਹੈ ਇਸ ਤੋਂ ਪੱਛੋ ਕਿ ਇਸ ਤੋਂ ਪੁੱਛੋ)। ਉਹ ਲੋਕ ਕਹਿਣ ਲੱਗੇ ਕਿ ਭਲਾਂ ਗੋਦੀ ਵਾਲੇ ਬੱਚੇ ਨਾਲ ਅਸੀਂ ਕਿੱਦਾ ਗੱਲਾਂ ਕਰ ਸਕਦੇ ਹਾਂ।1
قَالَ إِنِّي عَبْدُ اللَّهِ آتَانِيَ الْكِتَابَ وَجَعَلَنِي نَبِيًّا ٣٠
📖 ਅਨੁਵਾਦ
ਆਇਤ 30
30਼ ਪਰ ਬੱਚਾ ਬੋਲ ਪਿਆ ਕਿ ਮੈਂ ਅੱਲਾਹ ਦਾ ਬੰਦਾ ਹਾਂ ਉਸ ਨੇ ਮੈਨੂੰ ਕਿਤਾਬ (ਇੰਜੀਲ) ਬਖ਼ਸ਼ੀ ਹੈ ਅਤੇ ਮੈਨੂੰ ਪੈਗ਼ੰਬਰ ਬਣਾਇਆ ਹੈ।
وَجَعَلَنِي مُبَارَكًا أَيْنَ مَا كُنتُ وَأَوْصَانِي بِالصَّلَاةِ وَالزَّكَاةِ مَا دُمْتُ حَيًّا ٣١
📖 ਅਨੁਵਾਦ
ਆਇਤ 31
31਼ ਉਸ (ਅੱਲਾਹ) ਨੇ ਮੈਨੂੰ ਬਰਕਤਾਂ ਵਾਲਾ ਬਣਾਇਆ ਹੈ, ਮੈਂ ਜਿੱਥੇ ਵੀ ਹੋਵਾਂ ਅਤੇ ਜਦੋਂ ਤੀਕ ਮੈਂ ਜਿਊਂਦਾ ਰਹਾਂ, ਉਸ ਨੇ ਮੈਨੂੰ ਨਮਾਜ਼ ਅਤੇ ਜ਼ਕਾਤ ਦੇਣ ਦਾ ਹੁਕਮ ਦਿੱਤਾ ਹੈ।
وَبَرًّا بِوَالِدَتِي وَلَمْ يَجْعَلْنِي جَبَّارًا شَقِيًّا ٣٢
📖 ਅਨੁਵਾਦ
ਆਇਤ 32
32਼ ਅਤੇ ਉਸ ਨੇ ਮੈਨੂੰ ਆਪਣੀ ਮਾਤਾ ਦਾ ਸੇਵਾਦਾਰ ਬਣਾਇਆ ਹੈ। ਉਸ (ਅੱਲਾਹ) ਨੇ ਮੈਨੂੰ ਜ਼ੋਰ ਜ਼ਬਰਦਸਤੀ ਕਰਨ ਵਾਲਾ ਅਤੇ ਮੰਦਭਾਗਾ ਨਹੀਂ ਬਣਾਇਆ।
وَالسَّلَامُ عَلَيَّ يَوْمَ وُلِدتُّ وَيَوْمَ أَمُوتُ وَيَوْمَ أُبْعَثُ حَيًّا ٣٣
📖 ਅਨੁਵਾਦ
ਆਇਤ 33
33਼ ਸਲਾਮ ਹੈ ਮੇਰੇ ਉੱਤੇ ਜਦੋਂ ਮੈਂ ਜਨਮਿਆ ਅਤੇ ਜਿਸ ਦਿਨ ਮੈਂ ਮਰਾਂਗਾ ਅਤੇ ਜਦੋਂ ਮੈਂ ਮੁੜ ਜਿਊਂਦਾ ਕਰਕੇ ਖੜਾ ਕੀਤਾ ਜਾਵਾਂਗਾ।
ذَٰلِكَ عِيسَى ابْنُ مَرْيَمَ ۚ قَوْلَ الْحَقِّ الَّذِي فِيهِ يَمْتَرُونَ ٣٤
📖 ਅਨੁਵਾਦ
ਆਇਤ 34
34਼ ਇਹ ਹੈ ਈਸਾ ਪੁੱਤਰ ਮਰੀਅਮ (ਦੀ ਹਕੀਕਤ), ਇਹੋ ਹੱਕ ਸੱਚ ਵਾਲੀ ਗੱਲ ਹੈ, ਜਿਸ ਵਿਚ ਲੋਕੀ ਸ਼ੱਕ ਕਰ ਰਹੇ ਹਨ।
مَا كَانَ لِلَّهِ أَن يَتَّخِذَ مِن وَلَدٍ ۖ سُبْحَانَهُ ۚ إِذَا قَضَىٰ أَمْرًا فَإِنَّمَا يَقُولُ لَهُ كُن فَيَكُونُ ٣٥
📖 ਅਨੁਵਾਦ
ਆਇਤ 35
35਼ ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਸ ਦੇ ਕੋਈ ਸੰਤਾਨ ਹੋਵੇ, ਉਹ ਤਾਂ ਇਕ ਪਾਕ ਜ਼ਾਤ ਹੈ। ਉਹ ਜਦੋਂ ਕਿਸੇ ਕੰਮ ਦੇ ਕਰਨ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਆਖਦਾ ਹੈ ਕਿ ਹੋ ਜਾ ਤਾਂ ਉਹ ਝੱਟ ਹੋ ਜਾਂਦਾ ਹੈ।1
وَإِنَّ اللَّهَ رَبِّي وَرَبُّكُمْ فَاعْبُدُوهُ ۚ هَٰذَا صِرَاطٌ مُّسْتَقِيمٌ ٣٦
📖 ਅਨੁਵਾਦ
ਆਇਤ 36
36਼ (ਈਸਾ ਨੇ ਆਖਿਆ) ਬੇਸ਼ੱਕ ਅੱਲਾਹ ਹੀ ਮੇਰਾ ਅਤੇ ਤੁਹਾਡਾ ਰੱਬ ਹੈ, ਸੋ ਤੁਸੀਂ ਸਾਰੇ ਉਸੇ ਦੀ ਬੰਦਗੀ ਕਰੋ, ਇਹੋ ਸਿੱਧਾ ਰਾਹ ਹੈ।
فَاخْتَلَفَ الْأَحْزَابُ مِن بَيْنِهِمْ ۖ فَوَيْلٌ لِّلَّذِينَ كَفَرُوا مِن مَّشْهَدِ يَوْمٍ عَظِيمٍ ٣٧
📖 ਅਨੁਵਾਦ
ਆਇਤ 37
37਼ ਪਰ ਫੇਰ ਵੱਖ-ਵੱਖ ਧੜੇ ਆਪੋ ਵਿਚਾਲੇ ਮਤਭੇਦ ਕਰਨ ਲੱਗ ਪਏ, 2 ਸੋ ਉਹਨਾਂ ਲਈ ਬਰਬਾਦੀ ਹੈ ਜਿਨ੍ਹਾਂ ਨੇ ਵੱਡੇ ਦਿਹਾੜੇ (ਭਾਵ ਕਿਆਮਤ) ਦੀ ਪੇਸ਼ੀ ਦਾ ਇਨਕਾਰ ਕੀਤਾ।
أَسْمِعْ بِهِمْ وَأَبْصِرْ يَوْمَ يَأْتُونَنَا ۖ لَٰكِنِ الظَّالِمُونَ الْيَوْمَ فِي ضَلَالٍ مُّبِينٍ ٣٨
📖 ਅਨੁਵਾਦ
ਆਇਤ 38
38਼ ਉਹ ਲੋਕ ਕਿੰਨਾਂ ਵਧੀਆ ਵੇਖਣ ਵਾਲੇ ਤੇ ਸੁਣਨ ਵਾਲੇ ਹੋਣਗੇ ਜਦੋਂ (ਕਿਆਮਤ ਦਿਹਾੜੇ) ਉਹ ਕਾਫ਼ਿਰ ਸਾਡੇ ਕੋਲ ਆਉਣਗੇ ਪਰ ਅੱਜ ਦੇ ਦਿਨ ਤਾਂ ਇਹ ਜ਼ਾਲਮ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।
وَأَنذِرْهُمْ يَوْمَ الْحَسْرَةِ إِذْ قُضِيَ الْأَمْرُ وَهُمْ فِي غَفْلَةٍ وَهُمْ لَا يُؤْمِنُونَ ٣٩
📖 ਅਨੁਵਾਦ
ਆਇਤ 39
39਼ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਨੂੰ ਉਸ ਦੁਖ ਭਰੇ ਦਿਨ ਤੋਂ ਡਰਾਓ ਜਦੋਂ ਸਾਰੇ ਮਾਮਲਿਆਂ ਦਾ ਨਬੇੜਾ ਕਰ ਦਿੱਤਾ ਜਾਵੇਗਾ ਪਰ ਅੱਜ (ਸੰਸਾਰ ਵਿਚ) ਇਹ ਲੋਕੀ ਭੁਲੇਖੇ ਵਿਚ ਹਨ 1 ਉਹ ਈਮਾਨ ਨਹੀਂ ਲਿਆਉਣਗੇ।
إِنَّا نَحْنُ نَرِثُ الْأَرْضَ وَمَنْ عَلَيْهَا وَإِلَيْنَا يُرْجَعُونَ ٤٠
📖 ਅਨੁਵਾਦ
ਆਇਤ 40
40਼ ਅੰਤ ਨੂੰ ਅਸਾਂ ਹੀ ਧਰਤੀ ਦੇ ਅਤੇ ਸਾਰੇ ਧਰਤੀ ਵਾਲਿਆਂ ਦੇ ਵਾਰਸ ਹੋਵਾਂਗੇ ਅਤੇ ਸਾਰੇ ਹੀ ਲੋਕੀ ਸਾਡੇ ਵੱਲ ਹੀ ਪਰਤਾਏ ਜਾਣਗੇ।
وَاذْكُرْ فِي الْكِتَابِ إِبْرَاهِيمَ ۚ إِنَّهُ كَانَ صِدِّيقًا نَّبِيًّا ٤١
📖 ਅਨੁਵਾਦ
ਆਇਤ 41
41਼ (ਹੇ ਨਬੀ!) ਇਸੇ ਕਿਤਾਬ (.ਕੁਰਆਨ) ਵਿੱਚੋਂ ਇਬਰਾਹੀਮ ਦਾ ਵੀ ਕਿੱਸਾ ਬਿਆਨ ਕਰੋ, ਬੇਸ਼ੱਕ ਉਹ (ਇਬਰਾਹੀਮ) ਇਕ ਸੱਚਾ ਨਬੀ ਸੀ।
إِذْ قَالَ لِأَبِيهِ يَا أَبَتِ لِمَ تَعْبُدُ مَا لَا يَسْمَعُ وَلَا يُبْصِرُ وَلَا يُغْنِي عَنكَ شَيْئًا ٤٢
📖 ਅਨੁਵਾਦ
ਆਇਤ 42
42਼ ਜਦੋਂ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਮੇਰੇ ਪਿਤਾ ਜੀ! ਤੁਸੀਂ ਇਨ੍ਹਾਂ (ਦੇਵੀ ਦੇਵਤਿਆਂ) ਨੂੰ ਕਿਉਂ ਪੂਜਦੇ ਹੋ ਜੋ ਨਾ ਕੁੱਝ ਸੁਣਨ, ਨਾ ਹੀ ਵੇਖਣ ਤੇ ਨਾ ਹੀ ਤੁਹਾਡੇ ਕਿਸੇ ਕੰਮ ਆਉਣ ?
يَا أَبَتِ إِنِّي قَدْ جَاءَنِي مِنَ الْعِلْمِ مَا لَمْ يَأْتِكَ فَاتَّبِعْنِي أَهْدِكَ صِرَاطًا سَوِيًّا ٤٣
📖 ਅਨੁਵਾਦ
ਆਇਤ 43
43਼ ਮੇਰੇ ਪਿਆਰੇ ਪਿਤਾ ਜੀ ਬੇਸ਼ੱਕ ਮੇਰੇ ਕੋਲ (ਮੇਰੇ ਰੱਬ ਵਲੋਂ) ਅਜਿਹਾ ਗਿਆਨ ਆਇਆ ਹੈ ਜਿਹੜਾ ਤੁਹਾਡੇ ਕੋਲ ਨਹੀਂ ਹੈ ਸੋ ਤੁਸੀਂ ਮੇਰੀ ਮੰਨੋ ਮੈਂ ਤੁਹਾਨੂੰ ਸਿੱਧੀ ਰਾਹ ਦਰਸਾਵਾਂਗਾ।
يَا أَبَتِ لَا تَعْبُدِ الشَّيْطَانَ ۖ إِنَّ الشَّيْطَانَ كَانَ لِلرَّحْمَٰنِ عَصِيًّا ٤٤
📖 ਅਨੁਵਾਦ
ਆਇਤ 44
44਼ ਪਿਤਾ ਜੀ, ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੋ। ਬੇਸ਼ੱਕ ਸ਼ੈਤਾਨ ਤਾਂ ਰਹਿਮਾਨ (ਭਾਵ ਅੱਲਾਹ) ਦਾ ਨਾ-ਫ਼ਰਮਾਨ ਹੈ।
يَا أَبَتِ إِنِّي أَخَافُ أَن يَمَسَّكَ عَذَابٌ مِّنَ الرَّحْمَٰنِ فَتَكُونَ لِلشَّيْطَانِ وَلِيًّا ٤٥
📖 ਅਨੁਵਾਦ
ਆਇਤ 45
45਼ ਪਿਤਾ ਜੀ ਮੈਨੂੰ ਡਰ ਹੈ ਕਿ ਤੁਹਾਡੇ ਉੱਤੇ ਰਹਿਮਾਨ ਵੱਲੋਂ ਕੋਈ ਅਜ਼ਾਬ ਨਾ ਆ ਜਾਵੇ ਫੇਰ ਤੁਸੀਂ ਸ਼ੈਤਾਨ ਦੇ ਸਾਥੀ ਬਣ ਜਾਓ।
قَالَ أَرَاغِبٌ أَنتَ عَنْ آلِهَتِي يَا إِبْرَاهِيمُ ۖ لَئِن لَّمْ تَنتَهِ لَأَرْجُمَنَّكَ ۖ وَاهْجُرْنِي مَلِيًّا ٤٦
📖 ਅਨੁਵਾਦ
ਆਇਤ 46
46਼ (ਪਿਤਾ) ਆਜ਼ਰ ਨੇ ਆਖਿਆ ਕਿ ਹੇ ਇਬਰਾਹੀਮ! ਕੀ ਤੈਂ ਮੇਰੇ ਇਸ਼ਟਾਂ ਤੋਂ ਮੂੰਹ ਫੇਰ ਲਿਆ ਹੈ ? ਜੇ ਤੂੰ ਬਾਜ਼ ਨਾ ਆਇਆ ਤਾਂ ਮੈਂ ਪੱਥਰ ਮਾਰ-ਮਾਰ ਕੇ ਤੈਨੂੰ ਮਾਰ ਦਿਆਂਗਾ ਜਾਂ ਤੂੰ ਸਦਾ ਲਈ ਮੈਥੋਂ ਦੂਰ ਚਲਿਆ ਜਾ।
قَالَ سَلَامٌ عَلَيْكَ ۖ سَأَسْتَغْفِرُ لَكَ رَبِّي ۖ إِنَّهُ كَانَ بِي حَفِيًّا ٤٧
📖 ਅਨੁਵਾਦ
ਆਇਤ 47
47਼ (ਇਬਰਾਹੀਮ ਨੇ) ਕਿਹਾ ਕਿ ਚੰਗਾ ਤੁਸੀਂ ਸਲਾਮਤ ਰਹੋ, ਮੈਂ ਛੇਤੀ ਹੀ ਤੁਹਾਡੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਦੁਆ ਕਰਾਂਗਾ ਬੇਸ਼ੱਕ ਉਹ ਮੇਰੇ ’ਤੇ ਅਤਿ ਮਿਹਰਬਾਨ ਹੈ।
وَأَعْتَزِلُكُمْ وَمَا تَدْعُونَ مِن دُونِ اللَّهِ وَأَدْعُو رَبِّي عَسَىٰ أَلَّا أَكُونَ بِدُعَاءِ رَبِّي شَقِيًّا ٤٨
📖 ਅਨੁਵਾਦ
ਆਇਤ 48
48਼ ਮੈਂ ਤਾਂ ਤੁਹਾਨੂੰ ਵੀ ਛਡਦਾ ਹਾਂ ਅਤੇ ਉਹਨਾਂ ਨੂੰ ਵੀ ਛੱਡਦਾ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਨੂੂੰ ਛੱਡ ਕੇ ਪੁਕਾਰਦੇ ਹੋ। ਮੈਂ ਤਾਂ ਕੇਵਲ ਆਪਣੇ ਰੱਬ ਨੂੰ ਹੀ (ਆਪਣੀ ਮਦਦ ਲਈ) ਪੁਕਾਰਦਾ ਹਾਂ। ਮੈਨੂੰ ਆਸ ਹੈ ਕਿ ਮੈਂ ਆਪਣੇ ਰੱਬ ਨੂੰ ਪੁਕਾਰ ਕੇ ਨਾ-ਮੁਰਾਦ ਨਹੀਂ ਰਹਾਂਗਾ।
فَلَمَّا اعْتَزَلَهُمْ وَمَا يَعْبُدُونَ مِن دُونِ اللَّهِ وَهَبْنَا لَهُ إِسْحَاقَ وَيَعْقُوبَ ۖ وَكُلًّا جَعَلْنَا نَبِيًّا ٤٩
📖 ਅਨੁਵਾਦ
ਆਇਤ 49
49਼ ਜਦੋਂ ਉਹ (ਇਬਰਾਹੀਮ) ਉਹਨਾਂ (ਬਸਤੀ ਵਾਲਿਆਂ) ਤੋਂ ਅਤੇ ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ, ਅੱਡ ਹੋ ਗਿਆ, ਫੇਰ ਅਸੀਂ ਉਸ ਨੂੰ ਇਸਹਾਕ (ਪੁੱਤਰ) ਅਤੇ ਯਾਕੂਬ (ਪੋਤਰਾ) ਜਿਹੀ ਔਲਾਦ ਬਖ਼ਸ਼ੀ ਅਤੇ ਅਸੀਂ ਉਨ੍ਹਾਂ ਸਭ ਨੂੰ ਨਬੀ ਬਣਾਇਆ।
وَوَهَبْنَا لَهُم مِّن رَّحْمَتِنَا وَجَعَلْنَا لَهُمْ لِسَانَ صِدْقٍ عَلِيًّا ٥٠
📖 ਅਨੁਵਾਦ
ਆਇਤ 50
50਼ ਅਸਾਂ ਉਹਨਾਂ ਨੂੰ ਆਪਣੀ ਮਿਹਰ ਨਾਲ ਨਿਵਾਜ਼ਿਆ ਅਤੇ ਉਹਨਾਂ ਲਈ ਸੱਚਾਈ ਦੇ ਬੋਲਾਂ ਨੂੰ ਉਚਾਈ (ਪ੍ਰਸਿੱਧੀ) ਬਖ਼ਸ਼ੀ।1
وَاذْكُرْ فِي الْكِتَابِ مُوسَىٰ ۚ إِنَّهُ كَانَ مُخْلَصًا وَكَانَ رَسُولًا نَّبِيًّا ٥١
📖 ਅਨੁਵਾਦ
ਆਇਤ 51
51਼ (ਹੇ ਨਬੀ ਸ:!) ਇਸ ਕਿਤਾਬ (.ਕੁਰਆਨ) ਵਿੱਚੋਂ ਮੂਸਾ ਦਾ ਵੀ ਕਿੱਸਾ ਬਿਆਨ ਕਰੋ, ਉਹ ’ਚੋਂਣਵਾਂ ਰਸੂਲ (ਨਬੀ) ਸੀ।
وَنَادَيْنَاهُ مِن جَانِبِ الطُّورِ الْأَيْمَنِ وَقَرَّبْنَاهُ نَجِيًّا ٥٢
📖 ਅਨੁਵਾਦ
ਆਇਤ 52
52਼ ਅਸੀਂ ਉਸ (ਮੂਸਾ) ਨੂੰ ਤੂਰ (ਪਹਾੜ) ਦੇ ਸੱਜੇ ਪਾਸਿਓਂ ਆਵਾਜ਼ ਦਿੱਤੀ ਅਤੇ ਭੇਤ ਭਰੀਆਂ ਗੱਲਾਂ ਕਰਨ ਲਈ ਨੇੜੇ ਕਰ ਲਿਆ।
وَوَهَبْنَا لَهُ مِن رَّحْمَتِنَا أَخَاهُ هَارُونَ نَبِيًّا ٥٣
📖 ਅਨੁਵਾਦ
ਆਇਤ 53
53਼ ਅਤੇ ਆਪਣੀ ਵਿਸ਼ੇਸ਼ ਕ੍ਰਿਪਾ ਕਰਦੇ ਹੋਏ ਉਸ ਦੇ ਭਰਾ (ਹਾਰੂਨ) ਨੂੰ ਵੀ ਨਬੀ ਬਣਾਇਆ।
وَاذْكُرْ فِي الْكِتَابِ إِسْمَاعِيلَ ۚ إِنَّهُ كَانَ صَادِقَ الْوَعْدِ وَكَانَ رَسُولًا نَّبِيًّا ٥٤
📖 ਅਨੁਵਾਦ
ਆਇਤ 54
54਼ ਇਸ ਕਿਤਾਬ (.ਕੁਰਆਨ) ਵਿੱਚੋਂ ਇਸਮਾਈਲ ਦੀ ਵੀ ਚਰਚਾ ਕਰੋ ਉਹ ਵਾਅਦੇ ਦਾ ਪੱਕਾ ਸੀ ਰਸੂਲ ਤੇ ਨਬੀ ਸੀ।
وَكَانَ يَأْمُرُ أَهْلَهُ بِالصَّلَاةِ وَالزَّكَاةِ وَكَانَ عِندَ رَبِّهِ مَرْضِيًّا ٥٥
📖 ਅਨੁਵਾਦ
ਆਇਤ 55
55਼ ਉਹ (ਇਸਮਾਈਲ) ਆਪਣੇ ਘਰ ਵਾਲਿਆਂ ਨੂੰ ਨਮਾਜ਼ ਤੇ ਜ਼ਕਾਤ ਦਾ ਹੁਕਮ ਦਿਆ ਕਰਦਾ ਸੀ। ਬੇਸ਼ੱਕ ਉਹ ਆਪਣੇ ਰੱਬ ਦਾ ਮਨ-ਭਾਉਂਦਾ ਬੰਦਾ ਸੀ।
وَاذْكُرْ فِي الْكِتَابِ إِدْرِيسَ ۚ إِنَّهُ كَانَ صِدِّيقًا نَّبِيًّا ٥٦
📖 ਅਨੁਵਾਦ
ਆਇਤ 56
56਼ ਇਸ ਕਿਤਾਬ (.ਕੁਰਆਨ) ਵਿਚ ਇਦਰੀਸ ਦੀ ਵੀ ਚਰਚਾ ਕਰੋ ਉਹ ਇਕ ਸੱਚਾ ਨਬੀ ਸੀ।
وَرَفَعْنَاهُ مَكَانًا عَلِيًّا ٥٧
📖 ਅਨੁਵਾਦ
ਆਇਤ 57
57਼ ਅਤੇ ਅਸੀਂ ਉਸ (ਇਦਰੀਸ) ਨੂੰ ਇਕ ਉੱਚਾ ਸਥਾਨ ਬਖ਼ਸ਼ਿਆ ਸੀ।
أُولَٰئِكَ الَّذِينَ أَنْعَمَ اللَّهُ عَلَيْهِم مِّنَ النَّبِيِّينَ مِن ذُرِّيَّةِ آدَمَ وَمِمَّنْ حَمَلْنَا مَعَ نُوحٍ وَمِن ذُرِّيَّةِ إِبْرَاهِيمَ وَإِسْرَائِيلَ وَمِمَّنْ هَدَيْنَا وَاجْتَبَيْنَا ۚ إِذَا تُتْلَىٰ عَلَيْهِمْ آيَاتُ الرَّحْمَٰنِ خَرُّوا سُجَّدًا وَبُكِيًّا ۩ ٥٨
📖 ਅਨੁਵਾਦ
ਆਇਤ 58
58਼ ਇਹ ਉਹ ਪੈਗ਼ੰਬਰ ਹਨ ਜਿਨ੍ਹਾਂ ਨੂੰ ਅੱਲਾਹ ਨੇ ਇਨਾਮ ਨਾਲ ਨਿਵਾਜ਼ਿਆ, ਜੋ ਕਿ ਆਦਮ ਦੀ ਸੰਤਾਨ ਵਿੱਚੋਂ ਸਨ ਅਤੇ ਉਹਨਾਂ ਲੋਕਾਂ ਦੀ ਨਸਲ ਵਿੱਚੋਂ ਸਨ ਜਿਨ੍ਹਾਂ ਨੂੰ ਅਸੀਂ ਨੂਹ ਦੇ ਸੰਗ ਕਿਸ਼ਤੀ ’ਤੇ ਸਵਾਰ ਕੀਤਾ ਸੀ ਅਤੇ ਇਬਰਾਹੀਮ ਤੇ ਇਸਰਾਈਲ (ਭਾਵ ਯਾਕੂਬ) ਦੇ ਵੰਸ਼ ਵਿੱਚੋਂ ਸਨ। ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਵੱਲੋਂ ਹਿਦਾਇਤ ਬਖ਼ਸ਼ੀ ਅਤੇ (ਪੈਗ਼ੰਬਰੀ ਲਈ) ਚੁਣ ਲਿਆ, ਜਦੋਂ ਉਹਨਾਂ ਦੇ ਸਾਹਮਣੇ ਰਹਿਮਾਨ ਦੀਆਂ ਆਇਤਾਂ (.ਕੁਰਆਨ) ਦੀ ਪੜ੍ਹਾਈ ਕੀਤੀ ਜਾਂਦੀ ਸੀ ਤਾਂ ਉਹ ਰੋਂਦੇ ਹੋਏ ਸਿਜਦੇ ਵਿਚ ਡਿਗ ਪੈਂਦੇ ਸਨ।1
۞ فَخَلَفَ مِن بَعْدِهِمْ خَلْفٌ أَضَاعُوا الصَّلَاةَ وَاتَّبَعُوا الشَّهَوَاتِ ۖ فَسَوْفَ يَلْقَوْنَ غَيًّا ٥٩
📖 ਅਨੁਵਾਦ
ਆਇਤ 59
59਼ ਫੇਰ ਉਹਨਾਂ ਤੋਂ ਬਾਅਦ ਕੁੱਝ ਅਜਿਹੇ ਅਯੋਗ ਜਾਨਸ਼ੀਨ ਬਣੇ ਕਿ ਉਹ ਨਮਾਜ਼ਾਂ ਨੂੰ ਅਜਾਈਂ ਕਰਦੇ ਰਹੇ ਅਤੇ ਅਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗੇ ਰਹੇ। 2 ਛੇਤੀ ਹੀ ਉਹਨਾਂ ਨੂੰ ਹਲਾਕਤ ਤੇ ਗੁਮਰਾਹੀ ਦਾ ਫਲ ਭੁਗਤਣਾ ਪਵੇਗਾ।
إِلَّا مَن تَابَ وَآمَنَ وَعَمِلَ صَالِحًا فَأُولَٰئِكَ يَدْخُلُونَ الْجَنَّةَ وَلَا يُظْلَمُونَ شَيْئًا ٦٠
📖 ਅਨੁਵਾਦ
ਆਇਤ 60
60਼ ਪਰ ਜਿਹੜੇ ਲੋਕ ਤੌਬਾ ਕਰ ਲੈਣ ਅਤੇ ਈਮਾਨ ਲਿਆਉਣ ਅਤੇ ਨੇਕ ਅਮਲ ਵੀ ਕਰਨ, ਅਜਿਹੇ ਲੋਕ ਹੀ ਜੰਨਤ ਵਿਚ ਜਾਣਗੇ ਅਤੇ ਉਹਨਾਂ ਦਾ ਭੋਰਾ ਭਰ ਵੀ ਹੱਕ ਨਹੀਂ ਮਾਰਿਆ ਜਾਵੇਗਾ।3
جَنَّاتِ عَدْنٍ الَّتِي وَعَدَ الرَّحْمَٰنُ عِبَادَهُ بِالْغَيْبِ ۚ إِنَّهُ كَانَ وَعْدُهُ مَأْتِيًّا ٦١
📖 ਅਨੁਵਾਦ
ਆਇਤ 61
61਼ ਇਹ ਜੰਨਤਾਂ ਸਦੀਵੀ ਹਨ ਜਿਨ੍ਹਾਂ ਦਾ ਵਾਅਦਾ ਰਹਿਮਾਨ ਨੇ ਆਪਣੇ ਆਗਿਆਕਾਰੀ ਬੰਦਿਆ ਨਾਲ ਅਣ-ਡਿਠਿਆਂ ਹੀ ਕੀਤਾ ਹੋਇਆ ਹੈ। ਨਿਰਸੰਦੇਹ, ਉਸ (ਰੱਬ) ਦਾ ਇਹ ਵਾਅਦਾ ਪੂਰਾ ਹੋ ਕੇ ਰਹੇਗਾ।
لَّا يَسْمَعُونَ فِيهَا لَغْوًا إِلَّا سَلَامًا ۖ وَلَهُمْ رِزْقُهُمْ فِيهَا بُكْرَةً وَعَشِيًّا ٦٢
📖 ਅਨੁਵਾਦ
ਆਇਤ 62
62਼ ਉਹ ਲੋਕ ਉੱਥੇ (ਜੰਨਤ ਵਿਚ) ਛੁੱਟ ਸਲਾਮ ਤੋਂ, ਕੋਈ ਬੇਹੂਦਾ ਗੱਲਾਂ ਨਹੀਂ ਸੁਣਨਗੇ। ਉੱਥੇ ਉਹਨਾਂ ਲਈ ਸਵੇਰੇ-ਸ਼ਾਮ ਰਿਜ਼ਕ ਹੋਵੇਗਾ।
تِلْكَ الْجَنَّةُ الَّتِي نُورِثُ مِنْ عِبَادِنَا مَن كَانَ تَقِيًّا ٦٣
📖 ਅਨੁਵਾਦ
ਆਇਤ 63
63਼ ਇਹ ਉਹ ਸਵਰਗ ਹੈ ਜਿਸ ਦਾ ਵਾਰਸ ਅਸੀਂ ਆਪਣੇ ਬੰਦਿਆਂ ਵਿੱਚੋਂ ਉਹਨਾਂ ਨੂੰ ਬਣਾਉਂਦੇ ਹਾਂ ਜਿਹੜੇ ਪਰਹੇਜ਼ਗਾਰ ਹੁੰਦੇ ਹਨ।
وَمَا نَتَنَزَّلُ إِلَّا بِأَمْرِ رَبِّكَ ۖ لَهُ مَا بَيْنَ أَيْدِينَا وَمَا خَلْفَنَا وَمَا بَيْنَ ذَٰلِكَ ۚ وَمَا كَانَ رَبُّكَ نَسِيًّا ٦٤
📖 ਅਨੁਵਾਦ
ਆਇਤ 64
64਼ (ਹੇ ਨਬੀ!) ਅਸੀਂ (ਭਾਵ ਫ਼ਰਿਸ਼ਤੇ) ਤੁਹਾਡੇ ਰੱਬ ਦੀ ਆਗਿਆ ਨਾਲ ਹੀ (ਧਰਤੀ ’ਤੇ) ਉੱਤਰਦੇ ਹਾਂ, ਜੋ ਸਾਡੇ ਅੱਗੇ ਹੈ ਤੇ ਜੋ ਸਾਡੇ ਪਿੱਛੇ ਹੈ ਅਤੇ ਜੋ ਉਹਨਾਂ ਦੇ ਵਿਚਕਾਰ ਹੈ ਉਹ ਸਭ ਉਸੇ ਦਾ ਹੈ ਅਤੇ ਤੁਹਾਡਾ ਰੱਬ ਭੁਲਣ ਵਾਲਾ ਨਹੀਂ।
رَّبُّ السَّمَاوَاتِ وَالْأَرْضِ وَمَا بَيْنَهُمَا فَاعْبُدْهُ وَاصْطَبِرْ لِعِبَادَتِهِ ۚ هَلْ تَعْلَمُ لَهُ سَمِيًّا ٦٥
📖 ਅਨੁਵਾਦ
ਆਇਤ 65
65਼ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਿਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉੇਸੇ ਦੀ ਇਬਾਦਤ ’ਤੇ ਕਾਇਮ ਰਹੋ। ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੈ ?1
وَيَقُولُ الْإِنسَانُ أَإِذَا مَا مِتُّ لَسَوْفَ أُخْرَجُ حَيًّا ٦٦
📖 ਅਨੁਵਾਦ
ਆਇਤ 66
66਼ ਮਨੁੱਖ ਆਖਦਾ ਹੈ ਕਿ ਜਦੋਂ ਮੈਂ ਮਰ ਜਾਵਾਂਗਾ ਤਾਂ ਕੀ ਮੈਂ ਮੁੜ (ਕਬਰਾਂ ’ਚੋਂ) ਜਿਊਂਦਾ ਕੱਢਿਆ ਜਾਵਾਂਗਾ?
أَوَلَا يَذْكُرُ الْإِنسَانُ أَنَّا خَلَقْنَاهُ مِن قَبْلُ وَلَمْ يَكُ شَيْئًا ٦٧
📖 ਅਨੁਵਾਦ
ਆਇਤ 67
67਼ ਕੀ ਇਹ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਇਸ ਨੂੰ ਇਸ ਤੋਂ ਪਹਿਲਾਂ ਪੈਦਾ ਕਰ ਚੁੱਕੇ ਹਾਂ ਜਦੋਂ ਕਿ ਉਹ ਕੁੱਝ ਵੀ ਨਹੀਂ ਸੀ।
فَوَرَبِّكَ لَنَحْشُرَنَّهُمْ وَالشَّيَاطِينَ ثُمَّ لَنُحْضِرَنَّهُمْ حَوْلَ جَهَنَّمَ جِثِيًّا ٦٨
📖 ਅਨੁਵਾਦ
ਆਇਤ 68
68਼ ਤੇਰੇ ਰੱਬ ਦੀ ਸੁੰਹ ਅਸੀਂ ਜ਼ਰੂਰ ਹੀ ਇਹਨਾਂ (ਕਾਫ਼ਿਰਾਂ) ਨੂੰ ਸ਼ੈਤਾਨਾਂ ਦੇ ਨਾਲ ਇਕੱਠਾ ਕਰਾਂਗੇ ਫੇਰ ਅਸੀਂ ਜ਼ਰੂਰ ਹੀ ਇਹਨਾਂ ਨੂੰ ਨਰਕ ਦੇ ਆਲੇ-ਦੁਆਲੇ ਗੋਡਿਆਂ ਦੇ ਭਾਰ ਹਾਜ਼ਰ ਕਰਾਂਗੇ।
ثُمَّ لَنَنزِعَنَّ مِن كُلِّ شِيعَةٍ أَيُّهُمْ أَشَدُّ عَلَى الرَّحْمَٰنِ عِتِيًّا ٦٩
📖 ਅਨੁਵਾਦ
ਆਇਤ 69
69਼ ਫੇਰ ਅਸੀਂ ਹਰੇਕ ਧੜੇ ਵਿੱਚੋਂ ਉਸ ਨੂੰ ਖਿੱਚ ਕੇ ਵੱਖ ਕਰ ਦੇਵਾਂਗੇ, ਜਿਹੜਾ ਇਹਨਾਂ ਵਿੱਚੋਂ ਰਹਿਮਾਨ ਦੇ ਵਿਰੁੱਧ ਸਰਕਸ਼ੀ ਵਿਚ ਵਧੇਰੇ ਸਖ਼ਤ ਸੀ।
ثُمَّ لَنَحْنُ أَعْلَمُ بِالَّذِينَ هُمْ أَوْلَىٰ بِهَا صِلِيًّا ٧٠
📖 ਅਨੁਵਾਦ
ਆਇਤ 70
70਼ ਫੇਰ ਅਸੀਂ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੇ ਨਰਕ ਵਿਚ ਜਾਣ ਦਾ ਵਧੇਰੇ ਹੱਕ ਰੱਖਦੇ ਹਨ।
وَإِن مِّنكُمْ إِلَّا وَارِدُهَا ۚ كَانَ عَلَىٰ رَبِّكَ حَتْمًا مَّقْضِيًّا ٧١
📖 ਅਨੁਵਾਦ
ਆਇਤ 71
71਼ ਤੁਹਾਡੇ (ਕਾਫ਼ਿਰਾਂ) ’ਚੋਂ ਕੋਈ ਵੀ ਅਜਿਹਾ ਨਹੀਂ ਜਿਹੜਾ ਨਰਕ ਤਕ ਨਾ ਪਹੁੰਚੇ,1 ਜਿਸ ਨੂੰ ਪੂਰਾ ਕਰਨਾ ਤੁਹਾਡੇ ਰੱਬ ਦੀ ਜ਼ਿੰਮੇਵਾਰੀ ਹੈ ਅਤੇ ਇਹ ਹੋ ਕੇ ਰਹਿਣਾ ਹੈ।
ثُمَّ نُنَجِّي الَّذِينَ اتَّقَوا وَّنَذَرُ الظَّالِمِينَ فِيهَا جِثِيًّا ٧٢
📖 ਅਨੁਵਾਦ
ਆਇਤ 72
72਼ ਫੇਰ ਅਸੀਂ ਪਰਹੇਜ਼ਗਾਰਾਂ ਨੂੰ ਤਾਂ ਬਚਾ ਲਵਾਂਗੇ ਅਤੇ ਜ਼ਾਲਮਾਂ ਨੂੰ ਉਸੇ ਨਰਕ ਵਿਚ ਗੋਡੇ ਭਾਰ ਡਿੱਗੇ ਪਏ ਛੱਡ ਦਿਆਂਗੇ।
وَإِذَا تُتْلَىٰ عَلَيْهِمْ آيَاتُنَا بَيِّنَاتٍ قَالَ الَّذِينَ كَفَرُوا لِلَّذِينَ آمَنُوا أَيُّ الْفَرِيقَيْنِ خَيْرٌ مَّقَامًا وَأَحْسَنُ نَدِيًّا ٧٣
📖 ਅਨੁਵਾਦ
ਆਇਤ 73
73਼ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਕਾਫ਼ਿਰ ਮੁਸਲਮਾਨਾਂ ਨੂੰ ਆਖਦੇ ਹਨ ਕਿ ਦੱਸੋ ਸਾਡੇ ਦੋਹਾਂ ਧੜ੍ਹਿਆਂ ਵਿੱਚੋਂ ਕਿਹੜੇ ਧੜੇ ਦਾ ਦਰਜਾ ਉੱਚਾ ਹੈ ਅਤੇ ਕਿਸ ਦੀਆਂ ਸਭਾਵਾਂ ਵਧੇਰੇ ਸ਼ਾਨਦਾਰ ਹਨ।
وَكَمْ أَهْلَكْنَا قَبْلَهُم مِّن قَرْنٍ هُمْ أَحْسَنُ أَثَاثًا وَرِئْيًا ٧٤
📖 ਅਨੁਵਾਦ
ਆਇਤ 74
74਼ ਜਦ ਕਿ ਇਹਨਾਂ ਤੋਂ ਪਹਿਲਾਂ ਅਸੀਂ ਕਈ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ ਜਿਹੜੀਆਂ ਧਨ ਪਦਾਰਥ ਪੱਖੋਂ ਵੀ ਅਤੇ ਪ੍ਰਸਿੱਧੀ ਤੇ ਠਾਠ-ਬਾਠ ਵਿਚ ਵੀ ਇਹਨਾਂ ਤੋਂ ਕਿਤੇ ਵਾਧੂ ਸਨ।
قُلْ مَن كَانَ فِي الضَّلَالَةِ فَلْيَمْدُدْ لَهُ الرَّحْمَٰنُ مَدًّا ۚ حَتَّىٰ إِذَا رَأَوْا مَا يُوعَدُونَ إِمَّا الْعَذَابَ وَإِمَّا السَّاعَةَ فَسَيَعْلَمُونَ مَنْ هُوَ شَرٌّ مَّكَانًا وَأَضْعَفُ جُندًا ٧٥
📖 ਅਨੁਵਾਦ
ਆਇਤ 75
75਼ ਆਖ ਦਿਓ ਕਿ ਜਿਹੜਾ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤਾਂ ਰਹਿਮਾਨ (ਅੱਲਾਹ) ਵੀ ਉਸ ਨੂੰ ਖੁੱਲ੍ਹੀ ਢਿੱਲ ਦੇ ਛੱਡਦਾ ਹੈ ਇੱਥੋਂ ਤੀਕ ਕਿ ਉਹ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ। ਉਸ ਸਮੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਕੌਣ ਭੈੜੇ ਹਾਲਾਂ ਵਿਚ ਹੈ ਅਤੇ ਕਿਸ ਦਾ ਜੱਥਾ ਲਾਓ-ਲਸ਼ਕਰ ਪੱਖੋਂ ਕਮਜ਼ੋਰ ਹੈ।
وَيَزِيدُ اللَّهُ الَّذِينَ اهْتَدَوْا هُدًى ۗ وَالْبَاقِيَاتُ الصَّالِحَاتُ خَيْرٌ عِندَ رَبِّكَ ثَوَابًا وَخَيْرٌ مَّرَدًّا ٧٦
📖 ਅਨੁਵਾਦ
ਆਇਤ 76
76਼ ਅਤੇ ਹਿਦਾਇਤ ਵਾਲੀ ਰਾਹ ਤੁਰਨ ਵਾਲੇ ਲੋਕਾਂ ਦੀ ਹਿਦਾਇਤ ਵਿਚ ਅੱਲਾਹ ਵਾਧਾ ਕਰਦਾ ਰਹਿੰਦਾ ਹੈ। ਨੇਕੀਆਂ ਹੀ ਬਾਕੀ ਰਹਿਣ ਵਾਲੀਆਂ ਹਨ ਜਿਹੜੀਆਂ ਬਦਲੇ ਤੇ ਸਿੱਟੇ ਪੱਖੋਂ ਤੇਰੇ ਰੱਬ ਦੀਆਂ ਨਜ਼ਰਾਂ ਵਿਚ ਬਹੁਤ ਹੀ ਵਧੀਆ ਹਨ।
أَفَرَأَيْتَ الَّذِي كَفَرَ بِآيَاتِنَا وَقَالَ لَأُوتَيَنَّ مَالًا وَوَلَدًا ٧٧
📖 ਅਨੁਵਾਦ
ਆਇਤ 77
77਼ ਕੀ ਤੁਸੀਂ ਉਸ ਵਿਅਕਤੀ ਨੂੰ ਵੀ ਵੇਖਿਆ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਅਤੇ ਕਿਹਾ ਕਿ ਮੈਨੂੰ ਤਾਂ ਧੰਨ ਤੇ ਸੰਤਾਨ ਲਾਜ਼ਮੀ ਮਿਲੇਗੀ।
أَطَّلَعَ الْغَيْبَ أَمِ اتَّخَذَ عِندَ الرَّحْمَٰنِ عَهْدًا ٧٨
📖 ਅਨੁਵਾਦ
ਆਇਤ 78
78਼ ਕੀ ਉਹ ਗ਼ੈਬ (ਪਰੋਖ) ਨੂੰ ਜਾਣਦਾ ਹੈ ਜਾਂ ਰਹਿਮਾਨ ਤੋਂ ਕੋਈ ਵਚਨ ਲੈ ਛੱਡਿਆ ਹੈ।
كَلَّا ۚ سَنَكْتُبُ مَا يَقُولُ وَنَمُدُّ لَهُ مِنَ الْعَذَابِ مَدًّا ٧٩
📖 ਅਨੁਵਾਦ
ਆਇਤ 79
79਼ ਕਦੇ ਵੀ ਨਹੀਂ! ਜੋ ਵੀ ਇਹ ਕਹਿ ਰਿਹਾ ਹੈ ਅਸੀਂ ਉਸ ਨੂੰ ਜ਼ਰੂਰ ਲਿਖ ਰੱਖਾਂਗੇ ਅਤੇ ਉਸ ਦੇ ਅਜ਼ਾਬ ਵਿਚ ਹੋਰ ਵਾਧਾ ਕਰ ਦੇਵਾਂਗੇ।
وَنَرِثُهُ مَا يَقُولُ وَيَأْتِينَا فَرْدًا ٨٠
📖 ਅਨੁਵਾਦ
ਆਇਤ 80
80਼ ਜਿਨ੍ਹਾਂ ਚੀਜ਼ਾਂ ਦੀ (ਇਹ ਇਨਕਾਰੀ) ਗੱਲ ਕਰਦਾ ਹੈ (ਭਾਵ ਧਨ-ਦੌਲਤ, ਔਲਾਦ, ਲਾਓ ਲਸ਼ਕ ਆਦਿ) ਉਹਨਾਂ ਸਭਨਾ ਦੇ ਅਸੀਂ ਹੀ ਵਾਰਸ ਹਾਂ। ਇਹ ਤਾਂ ਇਕੱਲਾ ਹੀ ਸਾਡੇ ਕੋਲ ਆਵੇਗਾ।
وَاتَّخَذُوا مِن دُونِ اللَّهِ آلِهَةً لِّيَكُونُوا لَهُمْ عِزًّا ٨١
📖 ਅਨੁਵਾਦ
ਆਇਤ 81
81਼ ਉਹਨਾਂ ਨੇ ਅੱਲਾਹ ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹ ਉਹਨਾਂ ਦੀ (ਕਿਆਮਤ ਦਿਹਾੜੇ) ਮਦਦ ਕਰ ਸਕਣ।
كَلَّا ۚ سَيَكْفُرُونَ بِعِبَادَتِهِمْ وَيَكُونُونَ عَلَيْهِمْ ضِدًّا ٨٢
📖 ਅਨੁਵਾਦ
ਆਇਤ 82
82਼ ਪਰ ਇੰਜ ਹੋਵੇਗਾ ਨਹੀਂ, ਉਹ (ਇਸ਼ਟ) ਤਾਂ ਉਹਨਾਂ ਲੋਕਾਂ ਵੱਲੋਂ ਕੀਤੀ ਗਈ ਬੰਦਗੀ ਦਾ ਇਨਕਾਰ ਕਰਨਗੇ ਸਗੋਂ ਉਹਨਾਂ ਦੇ ਵਿਰੋਧੀ ਬਣ ਜਾਣਗੇ।
أَلَمْ تَرَ أَنَّا أَرْسَلْنَا الشَّيَاطِينَ عَلَى الْكَافِرِينَ تَؤُزُّهُمْ أَزًّا ٨٣
📖 ਅਨੁਵਾਦ
ਆਇਤ 83
83਼ ਕੀ ਤੁਸੀਂ ਨਹੀਂ ਵੇਖਿਆ ਕਿ ਅਸਾਂ ਕਾਫ਼ਿਰਾਂ ਉੱਤੇ ਸ਼ੈਤਾਨਾਂ ਨੂੰ ਛੱਡ ਰੱਖਿਆ ਹੈ ਜਿਹੜੇ ਇਹਨਾਂ ਨੂੰ (ਗੁਨਾਹਾਂ ਲਈ) ਪ੍ਰੇਰਿਤ ਕਰਦੇ ਹਨ।
فَلَا تَعْجَلْ عَلَيْهِمْ ۖ إِنَّمَا نَعُدُّ لَهُمْ عَدًّا ٨٤
📖 ਅਨੁਵਾਦ
ਆਇਤ 84
84਼ ਤੁਸੀਂ ਉਹਨਾਂ ਲਈ (ਅਜ਼ਾਬ ਪੱਖੋਂ) ਛੇਤੀ ਨਾ ਕਰੋ, ਅਸੀਂ ਤਾਂ ਬਸ ਇਹਨਾਂ ਦੇ ਦਿਨ ਗਿਣ ਰਹੇ ਹਾਂ।
يَوْمَ نَحْشُرُ الْمُتَّقِينَ إِلَى الرَّحْمَٰنِ وَفْدًا ٨٥
📖 ਅਨੁਵਾਦ
ਆਇਤ 85
85਼ ਜਿਸ ਦਿਨ ਅਸੀਂ ਪਰਹੇਜ਼ਗਾਰਾਂ ਨੂੰ ਰਹਿਮਾਨ (ਅੱਲਾਹ) ਕੋਲ ਮਹਿਮਾਨਾਂ ਵਜੋਂ ਇਕੱਠਾ ਕਰਾਂਗੇ।
وَنَسُوقُ الْمُجْرِمِينَ إِلَىٰ جَهَنَّمَ وِرْدًا ٨٦
📖 ਅਨੁਵਾਦ
ਆਇਤ 86
86਼ ਅਤੇ ਪਾਪੀਆਂ ਨੂੰ ਪਿਆਸ ਦੀ ਹਾਲਤ ਵਿਚ ਨਰਕ ਵੱਲ ਧਕਦੇ ਹੋਏ ਲੈ ਜਾਵਾਂਗੇ।
لَّا يَمْلِكُونَ الشَّفَاعَةَ إِلَّا مَنِ اتَّخَذَ عِندَ الرَّحْمَٰنِ عَهْدًا ٨٧
📖 ਅਨੁਵਾਦ
ਆਇਤ 87
87਼ (ਉਸ ਵੇਲੇ) ਕਿਸੇ ਨੂੰ ਵੀ ਸਿਫ਼ਾਰਸ਼ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਛੁੱਟ ਉਸ ਤੋਂ ਜਿਸ ਨੇ ਰਹਿਮਾਨ ਤੋਂ (ਸਿਫ਼ਾਰਸ਼ ਕਰਨ ਦਾ) ਵਚਨ ਲਿਆ ਹੋਵੇਗਾ।
وَقَالُوا اتَّخَذَ الرَّحْمَٰنُ وَلَدًا ٨٨
📖 ਅਨੁਵਾਦ
ਆਇਤ 88
88਼ ਇਹ (ਕਾਫ਼ਿਰ) ਆਖਦੇ ਹਨ ਕਿ ਰਹਿਮਾਨ ਦੇ ਵੀ ਔਲਾਦ ਹੈ।
لَّقَدْ جِئْتُمْ شَيْئًا إِدًّا ٨٩
📖 ਅਨੁਵਾਦ
ਆਇਤ 89
89਼ ਤੁਸੀਂ ਬਹੁਤ ਹੀ ਭੈੜੇ ਤੇ ਸਖ਼ਤ ਸ਼ਬਦ ਬੋਲ ਰਹੇ ਹੋ ਤੇ ਗੁਨਾਹ ਤਕ ਆ ਪਹੁੰਚੇ ਹੋ।
تَكَادُ السَّمَاوَاتُ يَتَفَطَّرْنَ مِنْهُ وَتَنشَقُّ الْأَرْضُ وَتَخِرُّ الْجِبَالُ هَدًّا ٩٠
📖 ਅਨੁਵਾਦ
ਆਇਤ 90
90਼ ਨੇੜੇ ਹੈ ਕਿ ਤੁਹਾਡੇ ਇਸ ਕਥਣੀ ਕਾਰਨ ਅਕਾਸ਼ ਫਟ ਜਾਵੇ, ਧਰਤੀ ਟੋਟੇ-ਟੋਟੇ ਹੋ ਜਾਵੇ ਤੇ ਪਹਾੜ ਚੂਰਾ-ਚੂਰਾ ਹੋ ਕੇ ਡਿੱਗ ਪੈਣ।
أَن دَعَوْا لِلرَّحْمَٰنِ وَلَدًا ٩١
📖 ਅਨੁਵਾਦ
ਆਇਤ 91
91਼ ਇਹ ਗੱਲ ਕਿ ਉਹਨਾਂ ਨੇ ਰਹਿਮਾਨ (ਅੱਲਾਹ) ਲਈ ਸੰਤਾਨ ਹੋਣ ਦਾ ਦਾਅਵਾ ਕੀਤਾ ਹੈ।
وَمَا يَنبَغِي لِلرَّحْمَٰنِ أَن يَتَّخِذَ وَلَدًا ٩٢
📖 ਅਨੁਵਾਦ
ਆਇਤ 92
92਼ ਇਹ ਗੱਲ ਰਹਿਮਾਨ ਨੂੰ ਸ਼ੋਭਾ ਨਹੀਂ ਦਿੰਦੀ ਕਿ ਉਸ ਦੇ ਔਲਾਦ ਹੋਵੇ।
إِن كُلُّ مَن فِي السَّمَاوَاتِ وَالْأَرْضِ إِلَّا آتِي الرَّحْمَٰنِ عَبْدًا ٩٣
📖 ਅਨੁਵਾਦ
ਆਇਤ 93
93਼ ਅਕਾਸ਼ ਤੇ ਧਰਤੀ ਵਿਚਕਾਰ ਜੋ ਕੁੱਝ ਵੀ ਹੈ ਸਾਰੇ ਦੇ ਸਾਰੇ ਰਹਿਮਾਨ ਦੇ ਸੇਵਕ ਬਣ ਕੇ ਹੀ (ਕਿਅਮਾਤ ਦਿਹਾੜੇ) ਹਾਜ਼ਰ ਹੋਣਗੇ।
لَّقَدْ أَحْصَاهُمْ وَعَدَّهُمْ عَدًّا ٩٤
📖 ਅਨੁਵਾਦ
ਆਇਤ 94
94਼ ਇਹਨਾਂ ਸਾਰਿਆਂ ਨੂੰ ਉਸ (ਅੱਲਾਹ) ਨੇ ਘੇਰਿਆ ਹੋਇਆ ਹੈ ਅਤੇ ਸਭ ਨੂੰ ਗਿਣ ਰੱਖਿਆ ਹੈ।
وَكُلُّهُمْ آتِيهِ يَوْمَ الْقِيَامَةِ فَرْدًا ٩٥
📖 ਅਨੁਵਾਦ
ਆਇਤ 95
95਼ ਇਹ ਸਾਰੇ ਕਿਅਮਾਤ ਦਿਹਾੜੇ ਉਸ (ਅੱਲਾਹ) ਦੇ ਹਜ਼ੂਰ ਇਕੱਲਾ ਇਕੱਲਾ ਹਾਜ਼ਰ ਹੋਣਗੇ।
إِنَّ الَّذِينَ آمَنُوا وَعَمِلُوا الصَّالِحَاتِ سَيَجْعَلُ لَهُمُ الرَّحْمَٰنُ وُدًّا ٩٦
📖 ਅਨੁਵਾਦ
ਆਇਤ 96
96਼ ਬੇਸ਼ੱਕ ਜਿਹੜੇ ਈਮਾਨ ਲਿਆਏ ਤੇ ਨੇਕ ਅਮਲ ਕੀਤੇ, ਉਹਨਾਂ ਲਈ ਰਹਿਮਾਨ ਦਿਲਾਂ ਵਿਚ ਮੁਹੱਬਤ ਪੈਦਾ ਕਰ ਦੇਵੇਗਾ।1
فَإِنَّمَا يَسَّرْنَاهُ بِلِسَانِكَ لِتُبَشِّرَ بِهِ الْمُتَّقِينَ وَتُنذِرَ بِهِ قَوْمًا لُّدًّا ٩٧
📖 ਅਨੁਵਾਦ
ਆਇਤ 97
97਼ (ਹੇ ਨਬੀ!) ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਬਹੁਤ ਹੀ ਸਰਲ ਕਰ ਦਿੱਤਾ ਹੈ ਤਾਂ ਜੋ ਤੁਸੀਂ ਇਸ ਰਾਹੀਂ ਪਰਹੇਜ਼ਗਾਰਾਂ ਨੂੰ ਜੰਨਤ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ ਅਤੇ ਝਗੜਾਲੂ (ਕਾਫ਼ਿਰ ਤੇ ਮੁਸ਼ਰਿਕ) ਲੋਕਾਂ ਨੂੰ (ਨਰਕ ਤੋਂ) ਡਰਾ ਦਿਓ।1
وَكَمْ أَهْلَكْنَا قَبْلَهُم مِّن قَرْنٍ هَلْ تُحِسُّ مِنْهُم مِّنْ أَحَدٍ أَوْ تَسْمَعُ لَهُمْ رِكْزًا ٩٨
📖 ਅਨੁਵਾਦ
ਆਇਤ 98
98਼ ਅਸੀਂ (ਮੱਕੇ ਵਾਲਿਆਂ) ਤੋਂ ਪਹਿਲਾਂ ਵੀ ਕਿੰਨੀਆਂ ਹੀ ਕੌਮਾਂ ਦਾ ਸਰਵਨਾਸ਼ ਕਰ ਚੁੱਕੇ ਹਾਂ। ਕੀ ਤੁਸੀਂ ਉਹਨਾਂ ਦਾ ਨਾਂ-ਥੇਹ ਵੀ ਵੇਖਦੇ ਹੋ ? ਜਾਂ ਉਹਨਾਂ ਦੀ ਕੋਈ ਭਿਣਕ ਵੀ ਕੀਤੇ ਸੁਣਾਈ ਦਿੰਦੀ ਹੈ ?
ਪੜ੍ਹੋ ਸੂਰਾ ਮਰਯਮ ਪੰਜਾਬੀ – ਅਨੁਵਾਦ ਅਤੇ ਆਡੀਓ
ਕੁਰਆਨ ਸ਼ਰੀਫ਼
Tuesday, August 18, 2026
Don't forget us in your sincere prayers

