ਸੂਰਾ ਕਾਫ ਅਰਬੀ ਅਤੇ ਪੰਜਾਬੀ
ਸੂਰਾ ਕਾਫ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (45 ਆਇਤ — مكية). ਕਾਫ ਸੁਣੋ, ਕਾਫ ਅਨੁਵਾਦ, ਕਾਫ mp3, ਕਾਫ pdf.ਸੂਰਾ ਕਾਫ ਪੜ੍ਹੋ ਅਤੇ ਸੁਣੋ
🎧 ਆਇਤ
M
Mishary Rashid Alafasy
✓
Mishary Rashid Alafasy
✓
M
Mahmoud Khalil Al-Husary
✓
Mahmoud Khalil Al-Husary
✓
A
Abdurrahman As-Sudais
✓
Abdurrahman As-Sudais
✓
M
Mohamed Siddiq Al-Minshawi
✓
Mohamed Siddiq Al-Minshawi
✓
A
Abdul Basit Abdul Samad
✓
Abdul Basit Abdul Samad
✓
A
Ali Al-Hudhaify
✓
Ali Al-Hudhaify
✓
A
Ahmed ibn Ali al-Ajamy
✓
Ahmed ibn Ali al-Ajamy
✓
A
Abu Bakr Ash-Shaatree
✓
Abu Bakr Ash-Shaatree
✓
M
Muhammad Ayyoub
✓
Muhammad Ayyoub
✓
A
Abdullah Basfar
✓
Abdullah Basfar
✓
A
Abdullah Al-Juhani
✓
Abdullah Al-Juhani
✓
M
Maher Al Muaiqly
✓
Maher Al Muaiqly
✓
—
x1
بَلْ عَجِبُوا أَن جَاءَهُم مُّنذِرٌ مِّنْهُمْ فَقَالَ الْكَافِرُونَ هَٰذَا شَيْءٌ عَجِيبٌ ٢
📖 ਅਨੁਵਾਦ
ਆਇਤ 2
2਼ ਸਗੋਂ ਉਹਨਾਂ (ਮੱਕੇ ਵਾਲਿਆਂ) ਨੂੰ ਰੁਰਾਨੀ ਹੋਈ ਕਿ ਉਹਨਾਂ ਕੋਲ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਭਾਵ ਮੁਹੰਮਦ ਸ:) ਉਹਨਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਉਣ ਵਾਲਾ ਆ ਗਿਆ, ਤਾਂ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਅਜੀਬ ਗੱਲ ਹੈ।
أَإِذَا مِتْنَا وَكُنَّا تُرَابًا ۖ ذَٰلِكَ رَجْعٌ بَعِيدٌ ٣
📖 ਅਨੁਵਾਦ
ਆਇਤ 3
3਼ ਕੀ ਜਦੋਂ ਅਸੀਂ ਮਰ ਜਾਵਾਂਗੇ ਤੇ ਮਿੱਟੀ ਹੋ ਜਾਂਵਾਗੇ (ਤਾਂ ਕੀ ਰੱਬ ਸਾਨੂੰ ਮੁੜ ਜਿਊਂਦਾ ਕਰੇਗਾ ?) ਉਹ ਮੁੜ ਵਾਪਸੀ (ਰੱਬ ਦੇ ਕੋਲ) ਅਕਲੋਂ ਪਰਾਂ ਗੱਲ ਹੈ।
قَدْ عَلِمْنَا مَا تَنقُصُ الْأَرْضُ مِنْهُمْ ۖ وَعِندَنَا كِتَابٌ حَفِيظٌ ٤
📖 ਅਨੁਵਾਦ
ਆਇਤ 4
4਼ (ਹੇ ਲੋਕੋ!) ਧਰਤੀ ਉਹਨਾਂ (ਮੁਰਦਾ ਸਰੀਰ ਵਿੱਚੋਂ ਖਾਕੇ) ਜੋ ਘਟਾਉਂਦੀ ਹੈ ਉਹ ਸਭ ਸਾਡੇ (ਭਾਵ ਰੱਬ ਦੇ) ਗਿਆਨ ਵਿਚ ਹੈ ਅਤੇ ਸਾਡੇ ਕੋਲ ਇਕ ਕਿਤਾਬ ਹੈ ਜਿਸ ਵਿਚ ਯਾਦ ਰੱਖਣ ਵਾਲੀਆਂ ਸਾਰੀਆਂ ਗੱਲਾਂ ਸੁਰੱਖਿਅਤ ਹਨ।
بَلْ كَذَّبُوا بِالْحَقِّ لَمَّا جَاءَهُمْ فَهُمْ فِي أَمْرٍ مَّرِيجٍ ٥
📖 ਅਨੁਵਾਦ
ਆਇਤ 5
5਼ ਸਗੋਂ ਉਹਨਾਂ (ਮੱਕੇ ਦੇ ਇਨਕਾਰੀਆਂ) ਨੇ ਹੱਕ (.ਕੁਰਆਨ) ਨੂੰ ਝੁਠਲਾਇਆ। ਜਦੋਂ ਉਹ (.ਕੁਰਆਨ) ਉਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਉਹ ਸਾਰੇ ਉਲਝਣ ਵਿਚ ਪੈ ਗਏ।
أَفَلَمْ يَنظُرُوا إِلَى السَّمَاءِ فَوْقَهُمْ كَيْفَ بَنَيْنَاهَا وَزَيَّنَّاهَا وَمَا لَهَا مِن فُرُوجٍ ٦
📖 ਅਨੁਵਾਦ
ਆਇਤ 6
6਼ ਕੀ ਇਹਨਾਂ (ਇਨਕਾਰੀਆਂ) ਨੇ ਆਪਣੇ ਉੱਤੇ ਅਕਾਸ਼ ਵੱਲ ਨਹੀਂ ਵੇਖਿਆ ਕਿ ਅਸੀਂ ਇਸ ਨੂੰ ਕਿਵੇਂ ਬਣਾਇਆ ਹੈ ? ਅਤੇ ਇਸ ਨੂੰ (ਤਾਰਿਆਂ ਤੇ ਚੰਨ ਨਾਲ) ਸਜਾਇਆ ਅਤੇ ਇਸ (ਅਕਾਸ਼) ਵਿਚ ਕੋਈ ਛੇਕ ਵੀ ਨਹੀਂ ਹੈ ?
وَالْأَرْضَ مَدَدْنَاهَا وَأَلْقَيْنَا فِيهَا رَوَاسِيَ وَأَنبَتْنَا فِيهَا مِن كُلِّ زَوْجٍ بَهِيجٍ ٧
📖 ਅਨੁਵਾਦ
ਆਇਤ 7
7਼ ਅਤੇ ਅਸੀਂ ਧਰਤੀ ਨੂੰ (ਫ਼ਰਸ਼ ਵਾਂਗ) ਵਿਛਾਇਆ ਅਤੇ ਇਸ ਵਿਚ ਪਹਾੜ ਗੱਡ ਦਿੱਤੇ ਅਤੇ ਇਸ ਵਿਚ ਭਾਂਤ-ਭਾਂਤ ਦੀਆਂ ਸੋਹਣੀਆਂ ਦਿਸਣ ਵਾਲੀਆਂ ਚੀਜ਼ਾਂ ਉਗਾ ਦਿੱਤੀਆਂ।
تَبْصِرَةً وَذِكْرَىٰ لِكُلِّ عَبْدٍ مُّنِيبٍ ٨
📖 ਅਨੁਵਾਦ
ਆਇਤ 8
8਼ ਅਤੇ ਇਹ ਸਾਰੀਆਂ ਚੀਜ਼ਾਂ ਹਰ ਉਸ ਵਿਅਕਤੀ ਦੀਆਂ ਅੱਖਾਂ ਖੋਲ੍ਹਣ ਲਈ ਅਤੇ ਸਿੱਖਿਆ ਲਈ ਹਨ ਜਿਹੜਾ ਹੱਕ ਵੱਲ ਪਰਤਨਾ ਚਾਹੁੰਦਾ ਹੈ।
وَنَزَّلْنَا مِنَ السَّمَاءِ مَاءً مُّبَارَكًا فَأَنبَتْنَا بِهِ جَنَّاتٍ وَحَبَّ الْحَصِيدِ ٩
📖 ਅਨੁਵਾਦ
ਆਇਤ 9
9਼ ਅਤੇ ਅਸੀਂ ਅਕਾਸ਼ ਤੋਂ ਬਰਕਤਾਂ ਵਾਲਾ ਪਾਣੀ ਉਤਾਰਿਆ ਜਿਸ ਤੋਂ ਬਾਗ਼ ਅਤੇ ਅਨਾਜ ਦੀਆਂ ਕੱਟਣ ਵਾਲੀਆਂ ਫ਼ਸਲਾਂ ਉਗਾਈਆਂ।
وَالنَّخْلَ بَاسِقَاتٍ لَّهَا طَلْعٌ نَّضِيدٌ ١٠
📖 ਅਨੁਵਾਦ
ਆਇਤ 10
10਼ ਅਤੇ ਖਜੂਰਾਂ ਦੇ ਉੱਚੇ ਲੰਬੇ ਰੁੱਖ ਪੈਦਾ ਕੀਤੇ ਜਿਨ੍ਹਾਂ ’ਤੇ ਦੇ ਫਲਾਂ ਨਾਲ ਲੱਦੇ ਹੋਏ ਗੁੱਛੇ ਲਗਦੇ ਹਨ।
رِّزْقًا لِّلْعِبَادِ ۖ وَأَحْيَيْنَا بِهِ بَلْدَةً مَّيْتًا ۚ كَذَٰلِكَ الْخُرُوجُ ١١
📖 ਅਨੁਵਾਦ
ਆਇਤ 11
11਼ (ਇਹ ਸਭ ਪ੍ਰਬੰਧ) ਬੰਦਿਆਂ ਨੂੰ ਰੋਜ਼ੀ ਦੇਣ ਲਈ ਹੈ। ਅਸੀਂ ਪਾਣੀ ਰਾਹੀਂ ਮੁਰਦਾ (ਬੰਜਰ) ਧਰਤੀ ਨੂੰ ਜਿਊਂਦਾ (ਉਪਜਾਊ) ਕਰ ਦਿੱਤਾ। ਇਸੇ ਪ੍ਰਕਾਰ ਕਬਰਾਂ ਤੋਂ ਵੀ (ਜਿਊਂਦਾ ਹੋ ਕੇ) ਬਾਹਿਰ ਆਉਣਾ ਹੈ।
كَذَّبَتْ قَبْلَهُمْ قَوْمُ نُوحٍ وَأَصْحَابُ الرَّسِّ وَثَمُودُ ١٢
📖 ਅਨੁਵਾਦ
ਆਇਤ 12
12਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਰਸ ਵਾਲਿਆਂ ਨੇ ਅਤੇ ਸਮੂਦ ਨੇ (ਰਸੂਲਾਂ ਨੂੰ) ਝੁਠਲਾਇਆ ਸੀ।
وَعَادٌ وَفِرْعَوْنُ وَإِخْوَانُ لُوطٍ ١٣
📖 ਅਨੁਵਾਦ
ਆਇਤ 13
13਼ ਕੌਮੇ-ਆਦ, ਫ਼ਿਰਔਨ ਅਤੇ ਲੂਤ ਦੇ ਭਰਾਵਾਂ ਨੇ ਵੀ (ਝੁਠਲਾਇਆ ਸੀ)।
وَأَصْحَابُ الْأَيْكَةِ وَقَوْمُ تُبَّعٍ ۚ كُلٌّ كَذَّبَ الرُّسُلَ فَحَقَّ وَعِيدِ ١٤
📖 ਅਨੁਵਾਦ
ਆਇਤ 14
14਼ ਅਤੇ ਐਕਾ ਵਾਲਿਆਂ ਨੇ ਅਤੇ ਤੁੱਬਾ ਦੀ ਕੌਮ ਨੇ (ਭਾਵ ਉਹਨਾਂ ਸਭ ਨੇ) ਰਸੂਲਾਂ ਨੂੰ ਝੁਠਲਾਇਆ, ਅੰਤ ਉਹਨਾਂ ’ਤੇ (ਮੇਰਾ ਅਜ਼ਾਬ ਦੀ ਗੱਲ) ਪੂਰੀ ਹੋ ਕੇ ਰਹੀ।
أَفَعَيِينَا بِالْخَلْقِ الْأَوَّلِ ۚ بَلْ هُمْ فِي لَبْسٍ مِّنْ خَلْقٍ جَدِيدٍ ١٥
📖 ਅਨੁਵਾਦ
ਆਇਤ 15
15਼ ਕੀ ਅਸੀਂ ਪਹਿਲੀ ਵਾਰ ਪੈਦਾ ਕਰਕੇ ਥੱਕ ਚੱਕੇ ਹਾਂ? (ਨਹੀਂ) ਉਹ ਤਾਂ ਮੁੜ ਜੀਵਤ ਹੋਣ ਦੇ ਸ਼ੱਕ ਵਿਚ ਫਸੇ ਹੋਏ ਹਨ।
وَلَقَدْ خَلَقْنَا الْإِنسَانَ وَنَعْلَمُ مَا تُوَسْوِسُ بِهِ نَفْسُهُ ۖ وَنَحْنُ أَقْرَبُ إِلَيْهِ مِنْ حَبْلِ الْوَرِيدِ ١٦
📖 ਅਨੁਵਾਦ
ਆਇਤ 16
16਼ ਬੇਸ਼ੱਕ ਅਸੀਂ ਮਨੁੱਖ ਨੂੰ ਪੈਦਾ ਕੀਤਾ ਅਤੇ ਅਸੀਂ ਉਸ ਦੇ ਮਨ ਵਿਚ ਉਭਰਨ ਵਾਲੀਆਂ ਸ਼ੰਕਾਵਾਂ ਤੋਂ ਭਲੀ-ਭਾਂਤ ਜਾਣੂ ਹਾਂ। ਅਸੀਂ ਉਸ (ਮਨੁੱਖ) ਦੀ ਸ਼ਾਹ-ਰਗ ਨਾਲੋਂ ਵੀ ਵਧ ਉਸ ਦੇ ਨੇੜੇ ਹਾਂ।
إِذْ يَتَلَقَّى الْمُتَلَقِّيَانِ عَنِ الْيَمِينِ وَعَنِ الشِّمَالِ قَعِيدٌ ١٧
📖 ਅਨੁਵਾਦ
ਆਇਤ 17
17਼ ਮਨੁੱਖ ਜੋ ਵੀ ਕਰਦਾ ਹੈ, ਤਾਂ ਦੋ ਲਿਖਣ ਵਾਲੇ (ਫ਼ਰਿਸ਼ਤੇ) ਲਿਖ ਲੈਂਦੇ ਹਨ। ਜਿਹੜੇ ਉਸ ਦੇ ਸੱਜੇ ਅਤੇ ਖੱਬੇ (ਮੋਢਿਆਂ ਉੱਤੇ) ਬੈਠੇ ਹਨ।1
مَّا يَلْفِظُ مِن قَوْلٍ إِلَّا لَدَيْهِ رَقِيبٌ عَتِيدٌ ١٨
📖 ਅਨੁਵਾਦ
ਆਇਤ 18
18਼ ਮਨੁੱਖ ਜਿਹੜਾ ਵੀ ਸ਼ਬਦ ਮੂੰਹੋਂ ਕੱਢਦਾ ਹੈ, ਉਸ ਨੂੰ ਲਿਖਣ ਲਈ ਇਕ ਨਿਗਰਾਨ (ਫ਼ਰਿਸ਼ਤਾ) ਤਿਆਰ (ਬੈਠਾ) ਹੈ।1
وَجَاءَتْ سَكْرَةُ الْمَوْتِ بِالْحَقِّ ۖ ذَٰلِكَ مَا كُنتَ مِنْهُ تَحِيدُ ١٩
📖 ਅਨੁਵਾਦ
ਆਇਤ 19
19਼ (ਹੇ ਇਨਕਾਰੀਓ!) ਮੌਤ ਦੀ ਸਖ਼ਤੀ ਹੱਕ (ਸੱਚਾਈ) ਨੂੰ ਸਾਹਮਣੇ ਲੈਕੇ ਆ ਗਈ। ਆਖਿਆ ਜਾਵੇਗਾ ਕਿ ਇਹ ਉਹ (ਮੌਤ) ਹੈ ਜਿਸ ਤੋਂ ਤੂੰ ਭੱਜਦਾ ਸੀ।
وَنُفِخَ فِي الصُّورِ ۚ ذَٰلِكَ يَوْمُ الْوَعِيدِ ٢٠
📖 ਅਨੁਵਾਦ
ਆਇਤ 20
20਼ ਅਤੇ ਜਦੋਂ ਸੂਰ (ਬਿਗੁਲ) ਵਿਚ ਫੂਂਕ ਮਾਰੀ ਜਾਵੇਗੀ, ਉਹ ਦਿਨ ਅਜ਼ਾਬ ਦਾ ਹੋਵੇਗਾ ਜਿਸ ਦਾ ਵਾਅਦਾ ਕੀਤਾ ਗਿਆ ਸੀ।
وَجَاءَتْ كُلُّ نَفْسٍ مَّعَهَا سَائِقٌ وَشَهِيدٌ ٢١
📖 ਅਨੁਵਾਦ
ਆਇਤ 21
21਼ ਅਤੇ ਉਸ ਦਿਨ ਹਰ ਵਿਅਕਤੀ (ਰੱਬ ਦੇ ਹਜ਼ੂਰ) ਆਵੇਗਾ। ਉਸ ਨਾਲ ਇਕ ਹਿੱਕ ਕੇ ਲਿਆਉਣ ਵਾਲਾ (ਫ਼ਰਿਸ਼ਤਾ) ਹੋਵੇਗਾ ਅਤੇ ਇਕ ਗਵਾਹੀ ਦੇਣ ਵਾਲਾ ਵੀ ਹੋਵੇਗਾ।
لَّقَدْ كُنتَ فِي غَفْلَةٍ مِّنْ هَٰذَا فَكَشَفْنَا عَنكَ غِطَاءَكَ فَبَصَرُكَ الْيَوْمَ حَدِيدٌ ٢٢
📖 ਅਨੁਵਾਦ
ਆਇਤ 22
22਼ ਬੇਸ਼ੱਕ ਤੂੰ ਇਸ ਦਿਹਾੜੇ (ਕਿਆਮਤ) ਤੋਂ ਬੇ-ਸੁਰਤ ਸੀ। ਅਸੀਂ ਉਹ ਪੜਦਾ ਚੁੱਕ ਦਿੱਤਾ, ਜਿਹੜਾ ਤੇਰੇ ਅੱਗੇ ਪਿਆ ਹੋਇਆ ਸੀ ਅਤੇ ਅੱਜ ਤੇਰੀ ਨਿਗਾਹ ਬਹੁਤ ਤੇਜ਼ ਹੈ।
وَقَالَ قَرِينُهُ هَٰذَا مَا لَدَيَّ عَتِيدٌ ٢٣
📖 ਅਨੁਵਾਦ
ਆਇਤ 23
23਼ ਉਸ ਦਾ ਸਹਿਯੋਗੀ (ਫ਼ਰਿਸ਼ਤਾ) ਆਖੇਗਾ ਕਿ ਇਹ ਹੈ ਉਹ (ਅਮਲ-ਪਤਰੀ) ਜਿਹੜੀ ਮੇਰੇ ਕੋਲ ਤਿਆਰ ਪਈ ਹੈ।
أَلْقِيَا فِي جَهَنَّمَ كُلَّ كَفَّارٍ عَنِيدٍ ٢٤
📖 ਅਨੁਵਾਦ
ਆਇਤ 24
24਼ (ਅੱਲਾਹ ਫ਼ਰਿਸ਼ਤਿਆਂ ਨੂੰ ਆਦੇਸ਼ ਦੇਵੇਗਾ ਕਿ) ਤੁਸੀਂ ਹਰ ਬਾਗ਼ੀ ਤੇ ਕਾਫ਼ਿਰ ਨੂੰ ਨਰਕ ਵਿਚ ਸੁੱਟ ਦਿਓ।
مَّنَّاعٍ لِّلْخَيْرِ مُعْتَدٍ مُّرِيبٍ ٢٥
📖 ਅਨੁਵਾਦ
ਆਇਤ 25
25਼ ਜਿਹੜਾ ਨੇਕ ਕੰਮ ਕਰਨ ਤੋਂ ਰੋਕਦਾ ਸੀ ਅਤੇ (ਸਰਕਸ਼ੀ ਵਿੱਚ) ਹੱਦੋਂ ਟੱਪਣ ਵਾਲਾ ਅਤੇ (ਕਿਆਮਤ ਦਿਹਾੜੇ ਵਿੱਚ) ਸ਼ੱਕ ਕਰਨ ਵਾਲਾ ਸੀ।
الَّذِي جَعَلَ مَعَ اللَّهِ إِلَٰهًا آخَرَ فَأَلْقِيَاهُ فِي الْعَذَابِ الشَّدِيدِ ٢٦
📖 ਅਨੁਵਾਦ
ਆਇਤ 26
26਼ ਜਿਸ ਨੇ ਅੱਲਾਹ ਦੇ ਨਾਲ ਹੋਰ ਵੀ ਇਸ਼ਟ ਬਣਾ ਲਏ ਸੀ ਤੁਸੀਂ ਦੋਵੇਂ ਉਸ ਨੂੰ ਕਰੜੇ ਅਜ਼ਾਬ ਵਿਚ ਸੁੱਟ ਦਿਓ।
۞ قَالَ قَرِينُهُ رَبَّنَا مَا أَطْغَيْتُهُ وَلَٰكِن كَانَ فِي ضَلَالٍ بَعِيدٍ ٢٧
📖 ਅਨੁਵਾਦ
ਆਇਤ 27
27਼ ਉਸ ਦਾ ਸਾਥੀ (ਸ਼ੈਤਾਨ) ਆਖੇਗਾ ਕਿ ਹੇ ਰੱਬ! ਮੈਂਨੇ ਇਸ ਨੂੰ ਤੇਰੀ ਰਾਹ ਤੋਂ ਨਹੀਂ ਭਟਕਾਇਆ, ਸਗੋਂ ਉਹ ਆਪ ਹੀ ਰਾਹੋਂ ਦੂਰ ਕੁਰਾਹੇ ਪਿਆ ਹੋਇਆ ਸੀ।
قَالَ لَا تَخْتَصِمُوا لَدَيَّ وَقَدْ قَدَّمْتُ إِلَيْكُم بِالْوَعِيدِ ٢٨
📖 ਅਨੁਵਾਦ
ਆਇਤ 28
28਼ ਅੱਲਾਹ ਆਖੇਗਾ ਕਿ ਮੇਰੀ ਹਜ਼ੂਰੀ ਵਿਚ ਝਗੜਾ ਨਾ ਕਰੋ, ਮੈਂ ਤਾਂ ਪਹਿਲਾਂ ਹੀ ਭੈੜੇ ਅੰਤ ਤੋਂ ਤੁਹਾਨੂੰ ਖ਼ਬਰਦਾਰ ਕਰ ਚੁੱਕਾ ਸੀ।
مَا يُبَدَّلُ الْقَوْلُ لَدَيَّ وَمَا أَنَا بِظَلَّامٍ لِّلْعَبِيدِ ٢٩
📖 ਅਨੁਵਾਦ
ਆਇਤ 29
29਼ ਮੇਰੇ ਦਰਬਾਰ ਵਿਚ (ਕਹੀ ਹੋਈ) ਗੱਲ ਬਦਲੀ ਨਹੀਂ ਜਾਂਦੀ ਅਤੇ ਨਾ ਹੀ ਮੈਂ ਆਪਣੇ ਬੰਦਿਆਂ ’ਤੇ ਜ਼ੁਲਮ ਕਰਨ ਵਾਲਾ ਹਾਂ।
يَوْمَ نَقُولُ لِجَهَنَّمَ هَلِ امْتَلَأْتِ وَتَقُولُ هَلْ مِن مَّزِيدٍ ٣٠
📖 ਅਨੁਵਾਦ
ਆਇਤ 30
30਼ ਜਿਸ ਦਿਨ ਅਸੀਂ ਨਰਕ ਤੋਂ ਪੁੱਛਾਂਗੇ ਕਿ ਕੀ ਤੂੰ (ਪਾਪੀਆਂ ਨਾਲ) ਭਰ ਗਈ ਹੈ? ਉਹ (ਨਰਕ) ਉੱਤਰ ਵਿਚ ਪੁੱਛੇਗੀ ਕਿ ਕੀ ਕੁੱਝ ਹੋਰ ਵੀ ਹੈ ?1
وَأُزْلِفَتِ الْجَنَّةُ لِلْمُتَّقِينَ غَيْرَ بَعِيدٍ ٣١
📖 ਅਨੁਵਾਦ
ਆਇਤ 31
31਼ ਅਤੇ ਸਵਰਗ ਪ੍ਰਹੇਜ਼ਗਾਰਾਂ (ਬੁਰਾਈਆਂ ਤੋਂ ਬਚਣ ਵਾਲਿਆਂ) ਦੇ ਨੇੜੇ ਕਰ ਦਿੱਤੀ ਜਾਵੇਗੀ, ਦੂਰ ਨਹੀਂ ਹੋਵੇਗੀ।2
هَٰذَا مَا تُوعَدُونَ لِكُلِّ أَوَّابٍ حَفِيظٍ ٣٢
📖 ਅਨੁਵਾਦ
ਆਇਤ 32
32਼ ਆਖਿਆ ਜਾਵੇਗਾ ਕਿ ਇਹ ਉਹ (ਸਵਰਗ) ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। ਇਹ ਵਾਅਦਾ ਹਰ ਉਸ ਵਿਅਕਤੀ ਲਈ ਸੀ ਜਿਹੜਾ (ਰੱਬ ਵੱਲ) ਮੁੜ-ਮੁੜ ਪਰਤਣ (ਤੌਬਾ ਕਰਨ) ਵਾਲਾ ਅਤੇ (ਅੱਲਾਹ ਦੇ ਹੁਕਮਾਂ ਦੀ) ਨਿਗਰਾਨੀ ਕਰਨ ਵਾਲਾ ਸੀ।
مَّنْ خَشِيَ الرَّحْمَٰنَ بِالْغَيْبِ وَجَاءَ بِقَلْبٍ مُّنِيبٍ ٣٣
📖 ਅਨੁਵਾਦ
ਆਇਤ 33
33਼ ਅਤੇ ਜਿਹੜਾ ਵਿਅਕਤੀ ਬਿਨ ਵੇਖੇ ਰਹਿਮਾਨ (ਅੱਲਾਹ) ਦਾ ਡਰ ਰੱਖਦਾ ਸੀ ਅਤੇ ਜਿਹੜਾ (ਰੱਬ ਵੱਲ) ਮੁੜ ਆਉਣ ਵਾਲਾ ਦਿਲ ਲਿਆਇਆ ਹੋਵੇ।
ادْخُلُوهَا بِسَلَامٍ ۖ ذَٰلِكَ يَوْمُ الْخُلُودِ ٣٤
📖 ਅਨੁਵਾਦ
ਆਇਤ 34
34਼ ਉਸ ਨੂੰ ਕਿਹਾ ਜਾਵੇਗਾ ਕਿ ਤੁਸੀਂ ਇਸ ਸਵਰਗ ਵਿਚ ਸਲਾਮਤੀ ਨਾਲ ਪ੍ਰਵੇਸ਼ ਕਰ ਜਾਓ। ਉਹ ਸਦਾ ਲਈ (ਸਵਰਗ ਵਿਚ) ਰਹਿਣ ਵਾਲਾ ਦਿਨ ਹੈ।
لَهُم مَّا يَشَاءُونَ فِيهَا وَلَدَيْنَا مَزِيدٌ ٣٥
📖 ਅਨੁਵਾਦ
ਆਇਤ 35
35਼ ਉਹ (ਨੇਕ ਲੋਕ) ਉੱਥੇ (ਸਵਰਗ ਵਿਚ) ਜੋ ਵੀ ਚਾਹੁਣਗੇ ਉਹ ਉਹਨਾਂ ਨੂੰ ਮਿਲੇਗਾ, ਸਗੋਂ ਸਾਡੇ ਕੋਲ ਤਾਂ ਹੋਰ ਵੀ ਬਹੁਤ ਕੁੱਝ (ਉਹਨਾਂ ਨੂੰ ਦੇਣ ਲਈ) ਹੈ।
وَكَمْ أَهْلَكْنَا قَبْلَهُم مِّن قَرْنٍ هُمْ أَشَدُّ مِنْهُم بَطْشًا فَنَقَّبُوا فِي الْبِلَادِ هَلْ مِن مَّحِيصٍ ٣٦
📖 ਅਨੁਵਾਦ
ਆਇਤ 36
36਼ ਇਹਨਾਂ ਮੱਕੇ ਵਾਲਿਆਂ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰ ਚੁੱਕੇ ਹਾਂ ਜਿਹੜੀਆਂ ਉਹਨਾਂ ਤੋਂ ਕਿਤੇ ਵੱਧ ਬਲਵਾਨ ਸਨ। ਉਹਨਾਂ ਨੇ ਸ਼ਹਿਰਾਂ ਵਿਚ ਵਧੇਰੀ ਨੱਠ ਭੱਜ ਕੀਤੀ, ਫੇਰ ਕੀ ਉਹਨਾਂ ਨੂੰ ਅਜ਼ਾਬ ਤੋਂ ਬਚਣ ਲਈ ਕੋਈ ਸ਼ਰਨ ਮਿਲੀ ?
إِنَّ فِي ذَٰلِكَ لَذِكْرَىٰ لِمَن كَانَ لَهُ قَلْبٌ أَوْ أَلْقَى السَّمْعَ وَهُوَ شَهِيدٌ ٣٧
📖 ਅਨੁਵਾਦ
ਆਇਤ 37
37਼ (ਨਿਰਸੰਦੇਹ, ਇਸ ਇਤਿਹਾਸ ਵਿਚ) ਹਰ ਉਸ ਵਿਅਕਤੀ ਲਈ ਸਿੱਖਿਆ ਹੈ (ਜਿਹੜਾ ਸੋਚਣ ਸਮਝਣ ਵਾਲਾ ਦਿਲ) ਰੱਖਦਾ ਹੈ ਜਾਂ ਉਹ ਜਿਹੜਾ ਧਿਆਨ ਨਾਲ ਗੱਲ ਸੁਣੇ ਅਤੇ ਉਹ ਹਾਜ਼ਿਰ (ਦਿਮਾਗ਼) ਵੀ ਹੋਵੇ।
وَلَقَدْ خَلَقْنَا السَّمَاوَاتِ وَالْأَرْضَ وَمَا بَيْنَهُمَا فِي سِتَّةِ أَيَّامٍ وَمَا مَسَّنَا مِن لُّغُوبٍ ٣٨
📖 ਅਨੁਵਾਦ
ਆਇਤ 38
38਼ ਅਸੀਂ ਧਰਤੀ ਅਤੇ ਅਕਾਸ਼ ਅਤੇ ਉਹਨਾਂ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਕੇਵਲ ਛੇ ਦਿਨਾਂ ਵਿਚ ਪੈਦਾ ਕੀਤਾ ਅਤੇ ਸਾਨੂੰ ਕੁਝ ਵੀ ਥਕਾਨ ਨਹੀਂ ਹੋਈ।
فَاصْبِرْ عَلَىٰ مَا يَقُولُونَ وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ ٣٩
📖 ਅਨੁਵਾਦ
ਆਇਤ 39
39਼ ਸੋ ਹੇ ਨਬੀ! ਉਹ (ਮੱਕੇ ਵਾਲੇ) ਤੁਹਾਨੂੰ ਜੋ ਕੁੱਝ ਵੀ ਕਹਿੰਦੇ ਹਨ ਤੁਸੀਂ ਉਸ ’ਤੇ ਸਬਰ ਕਰੋ ਅਤੇ ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।
وَمِنَ اللَّيْلِ فَسَبِّحْهُ وَأَدْبَارَ السُّجُودِ ٤٠
📖 ਅਨੁਵਾਦ
ਆਇਤ 40
40਼ ਅਤੇ ਰਾਤ ਵੇਲੇ ਵੀ ਅਤੇ ਸਿਜਦਿਆਂ (ਨਮਾਜ਼) ਤੋਂ ਮਗਰੋਂ ਵੀ ਉਸ ਦੀ ਤਸਬੀਹ ਕਰੋ।
وَاسْتَمِعْ يَوْمَ يُنَادِ الْمُنَادِ مِن مَّكَانٍ قَرِيبٍ ٤١
📖 ਅਨੁਵਾਦ
ਆਇਤ 41
41਼ ਸੁਣੋ! ਜਿਸ ਦਿਨ ਡੌਂਡੀ ਪਿੱਟਣ ਵਾਲਾ ਨੇੜੇ ਤੋਂ ਹੀ ਪੁਕਾਰੇਗਾ।
يَوْمَ يَسْمَعُونَ الصَّيْحَةَ بِالْحَقِّ ۚ ذَٰلِكَ يَوْمُ الْخُرُوجِ ٤٢
📖 ਅਨੁਵਾਦ
ਆਇਤ 42
42਼ ਜਿਸ ਦਿਨ ਉਸ ਬਿਗੁਲ ਦੀ ਤੇਜ਼ ਕੰਨ ਫਾੜਣ ਵਾਲੀ ਆਵਾਜ਼ ਨੂੰ ਉਹ ਸਾਰੇ ਯਕੀਨ ਨਾਲ ਸੁਣ ਲੈਣਗੇ, ਉਹ ਦਿਨ (ਕਬਰਾਂ ਵਿੱਚੋਂ) ਨਿਕਲਣ ਦਾ ਹੋਵੇਗਾ।
إِنَّا نَحْنُ نُحْيِي وَنُمِيتُ وَإِلَيْنَا الْمَصِيرُ ٤٣
📖 ਅਨੁਵਾਦ
ਆਇਤ 43
43਼ ਬੇਸ਼ੱਕ ਅਸੀਂ ਹੀ ਜੀਵਨ ਦਿੰਦੇ ਹਾਂ ਅਤੇ ਅਸੀਂ ਹੀ ਮੌਤ ਦਿੰਦੇ ਹਨ ਅਤੇ ਸਾਡੇ ਵੱਲ ਹੀ ਸਾਰਿਆਂ ਨੇ ਪਰਤ ਕੇ ਆਉਣਾ ਹੈ।
يَوْمَ تَشَقَّقُ الْأَرْضُ عَنْهُمْ سِرَاعًا ۚ ذَٰلِكَ حَشْرٌ عَلَيْنَا يَسِيرٌ ٤٤
📖 ਅਨੁਵਾਦ
ਆਇਤ 44
44਼ ਜਿਸ ਦਿਨ ਧਰਤੀ ਪਾਟ ਜਾਵੇਗੀ ਅਤੇ ਉਹ ਸਾਰੇ (ਕਬਰਾਂ ਵਿੱਚੋਂ ਨਿਕਲ ਕੇ) ਸਾਡੇ ਕੋਲ ਭੱਜ ਕੇ ਆਉਣਗੇ, ਉਹਨਾਂ ਨੂੰ ਇਕੱਤਰਤ ਕਰਨਾ ਸਾਡੇ ਲਈ ਬਹੁਤ ਹੀ ਆਸਾਨ ਹੈ।
نَّحْنُ أَعْلَمُ بِمَا يَقُولُونَ ۖ وَمَا أَنتَ عَلَيْهِم بِجَبَّارٍ ۖ فَذَكِّرْ بِالْقُرْآنِ مَن يَخَافُ وَعِيدِ ٤٥
📖 ਅਨੁਵਾਦ
ਆਇਤ 45
45਼ ਹੇ ਨਬੀ! ਜੋ ਇਹ ਮੁਸ਼ਰਿਕ ਤੁਹਾਨੂੰ ਆਖਦੇ ਹਨ ਅਸੀਂ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਤੁਸੀਂ ਉਹਨਾਂ ਨਾਲ ਜ਼ੌਰ ਜ਼ਬਰਦਸਤੀ ਕਰਨ ਵਾਲੇ ਨਹੀਂ, ਸੋ ਤੁਸੀਂ ਇਸ ਕੁਰਆਨ ਰਾਹੀਂ ਹਰ ਉਸ ਵਿਅਕਤੀ ਨੂੰ ਨਸੀਹਤ ਕਰਦੇ ਰਹੋ ਜਿਹੜਾ ਮੇਰੀ ਚਿਤਾਵਨੀ ਤੋਂ ਡਰਦਾ ਹੈ।
ਪੜ੍ਹੋ ਸੂਰਾ ਕਾਫ ਪੰਜਾਬੀ – ਅਨੁਵਾਦ ਅਤੇ ਆਡੀਓ
ਕੁਰਆਨ ਸ਼ਰੀਫ਼
Tuesday, August 18, 2026
Don't forget us in your sincere prayers

