📖 0/604 ਪੜ੍ਹੇ ਗਏ ਸਫ਼ੇ
📄 320
فَتَعَٰلَى ٱللَّهُ ٱلۡمَلِكُ ٱلۡحَقُّۗ وَلَا تَعۡجَلۡ بِٱلۡقُرۡءَانِ مِن قَبۡلِ أَن يُقۡضَىٰٓ إِلَيۡكَ وَحۡيُهُۥۖ وَقُل رَّبِّ زِدۡنِي عِلۡمًا  ۝١١٤ وَلَقَدۡ عَهِدۡنَآ إِلَىٰٓ ءَادَمَ مِن قَبۡلُ فَنَسِيَ وَلَمۡ نَجِدۡ لَهُۥ عَزۡمًا  ۝١١٥ وَإِذۡ قُلۡنَا لِلۡمَلَٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ أَبَىٰ  ۝١١٦ فَقُلۡنَا يَٰٓـَٔادَمُ إِنَّ هَٰذَا عَدُوٌّ لَّكَ وَلِزَوۡجِكَ فَلَا يُخۡرِجَنَّكُمَا مِنَ ٱلۡجَنَّةِ فَتَشۡقَىٰٓ  ۝١١٧ إِنَّ لَكَ أَلَّا تَجُوعَ فِيهَا وَلَا تَعۡرَىٰ  ۝١١٨ وَأَنَّكَ لَا تَظۡمَؤُاْ فِيهَا وَلَا تَضۡحَىٰ  ۝١١٩ فَوَسۡوَسَ إِلَيۡهِ ٱلشَّيۡطَٰنُ قَالَ يَٰٓـَٔادَمُ هَلۡ أَدُلُّكَ عَلَىٰ شَجَرَةِ ٱلۡخُلۡدِ وَمُلۡكٍ لَّا يَبۡلَىٰ  ۝١٢٠ فَأَكَلَا مِنۡهَا فَبَدَتۡ لَهُمَا سَوۡءَٰتُهُمَا وَطَفِقَا يَخۡصِفَانِ عَلَيۡهِمَا مِن وَرَقِ ٱلۡجَنَّةِۚ وَعَصَىٰٓ ءَادَمُ رَبَّهُۥ فَغَوَىٰ  ۝١٢١ ثُمَّ ٱجۡتَبَٰهُ رَبُّهُۥ فَتَابَ عَلَيۡهِ وَهَدَىٰ  ۝١٢٢ قَالَ ٱهۡبِطَا مِنۡهَا جَمِيعَۢاۖ بَعۡضُكُمۡ لِبَعۡضٍ عَدُوٌّۖ فَإِمَّا يَأۡتِيَنَّكُم مِّنِّي هُدًى فَمَنِ ٱتَّبَعَ هُدَايَ فَلَا يَضِلُّ وَلَا يَشۡقَىٰ  ۝١٢٣ وَمَنۡ أَعۡرَضَ عَن ذِكۡرِي فَإِنَّ لَهُۥ مَعِيشَةً ضَنكًا وَنَحۡشُرُهُۥ يَوۡمَ ٱلۡقِيَٰمَةِ أَعۡمَىٰ  ۝١٢٤ قَالَ رَبِّ لِمَ حَشَرۡتَنِيٓ أَعۡمَىٰ وَقَدۡ كُنتُ بَصِيرًا  ۝١٢٥
20:114
فَتَعَٰلَى ٱللَّهُ ٱلۡمَلِكُ ٱلۡحَقُّۗ وَلَا تَعۡجَلۡ بِٱلۡقُرۡءَانِ مِن قَبۡلِ أَن يُقۡضَىٰٓ إِلَيۡكَ وَحۡيُهُۥۖ وَقُل رَّبِّ زِدۡنِي عِلۡمًا  ۝١١٤
114਼ ਸੋ ਅੱਲਾਹ ਉੱਚੀਆਂ ਸ਼ਾਨਾ ਵਾਲਾ ਸੱਚਾ ਪਾਤਸ਼ਾਹ ਹੈ (ਹੇ ਮੁਹੰਮਦ ਸ:!) ਤੁਸੀਂ .ਕੁਰਆਨ ਪੜ੍ਹਣ ਵਿਚ ਕਾਹਲੀ ਨਾ ਕਰਿਆ ਕਰੋ ਜਦੋਂ ਤਕ ਕਿ ਤੁਹਾਡੇ ਵੱਲ ਨਾਜ਼ਿਲ ਕੀਤੀ ਜਾ ਰਹੀ ਵਹੀ ਪੂਰੀ ਨਾ ਹੋ ਜਾਵੇ। ਹਾਂ! ਇਹ ਦੁਆ ਕਰਿਆ ਕਰੋ ਕਿ ਹੇ ਮੇਰੇ ਮਾਲਿਕ! ਮੇਰੇ ਗਿਆਨ ਵਿਚ ਵਾਧਾ ਕਰ।
20:115
وَلَقَدۡ عَهِدۡنَآ إِلَىٰٓ ءَادَمَ مِن قَبۡلُ فَنَسِيَ وَلَمۡ نَجِدۡ لَهُۥ عَزۡمًا  ۝١١٥
115਼ ਇਸ ਤੋਂ ਪਹਿਲਾਂ ਅਸੀਂ ਆਦਮ ਤੋਂ ਇਕ ਵਾਅਦਾ ਲਿਆ ਸੀ (ਕਿ ਸ਼ੈਤਾਨ ਦੀਆਂ ਗੱਲਾਂ ਵਿਚ ਨਹੀਂ ਆਉਣਾ ਸ਼ੈਤਾਨ ਤੇਰਾ ਵੈਰੀ ਹੈ) ਪਰੰਤੂ ਉਹ ਭੁਲ ਗਿਆ ਅਸੀਂ ਉਸ ਵਿਚ ਦ੍ਰਿੜਤਾ ਨਹੀਂ ਵੇਖੀ।
20:116
وَإِذۡ قُلۡنَا لِلۡمَلَٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ أَبَىٰ  ۝١١٦
116਼ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਦੇ ਅੱਗੇ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਉਹਨਾਂ ਸਭ ਨੇ ਸਿਜਦਾ ਕੀਤਾ, ਪਰ ਉਸ (ਇਬਲੀਸ) ਨੇ ਇਨਕਾਰ ਕਰ ਦਿੱਤਾ।
20:117
فَقُلۡنَا يَٰٓـَٔادَمُ إِنَّ هَٰذَا عَدُوٌّ لَّكَ وَلِزَوۡجِكَ فَلَا يُخۡرِجَنَّكُمَا مِنَ ٱلۡجَنَّةِ فَتَشۡقَىٰٓ  ۝١١٧
117਼ ਫੇਰ ਅਸੀਂ ਕਿਹਾ ਕਿ ਹੇ ਆਦਮ! ਇਹ (ਸ਼ੈਤਾਨ) ਤੇਰਾ ਵੀ ਅਤੇ ਤੇਰੀ ਪਤਨੀ ਦਾ ਵੀ ਵੈਰੀ ਹੈ, ਕਿਤੇ ਇਹ ਤੁਹਾਨੂੰ ਦੋਵਾਂ ਨੂੰ ਜੰਨਤ ’ਚੋਂ ਨਾ ਕੱਢਵਾ ਦੇਵੇ ਅਤੇ ਤੁਸੀਂ ਕਿਸੇ ਮੁਸੀਬਤ ਵਿਚ ਫੱਸ ਜਾਓ।
20:118
إِنَّ لَكَ أَلَّا تَجُوعَ فِيهَا وَلَا تَعۡرَىٰ  ۝١١٨
118਼ ਇੱਥੇ (ਜੰਨਤ ਵਿਚ) ਤੁਹਾਨੂੰ ਇਹ ਸੁਵਿਧਾ ਹੈ ਕਿ ਨਾ ਭੁੱਖੇ ਰਹੋਗੇ ਤੇ ਨਾ ਹੀ ਨੰਗੇ।
20:119
وَأَنَّكَ لَا تَظۡمَؤُاْ فِيهَا وَلَا تَضۡحَىٰ  ۝١١٩
119਼ ਅਤੇ ਨਾ ਹੀ ਇੱਥੇ ਪਿਆਸੇ ਰਹੋਗੇ ਅਤੇ ਨਾ ਹੀ ਧੁੱਪ ਲੱਗੇਗੀ।
20:120
فَوَسۡوَسَ إِلَيۡهِ ٱلشَّيۡطَٰنُ قَالَ يَٰٓـَٔادَمُ هَلۡ أَدُلُّكَ عَلَىٰ شَجَرَةِ ٱلۡخُلۡدِ وَمُلۡكٍ لَّا يَبۡلَىٰ  ۝١٢٠
120਼ ਪਰ ਸ਼ੈਤਾਨ ਨੇ ਉਸ (ਆਦਮ) ਨੂੰ ਫੁਸਲਾਇਆ ਅਤੇ ਕਹਿਣ ਲੱਗਾ ਕਿ ਹੇ ਆਦਮ! ਕੀ ਮੈਂ ਤੁਹਾਨੂੰ ਸਦੀਵੀ ਜੀਵਨ ਤੇ ਨਾ-ਖ਼ਤਮ ਹੋਣ ਵਾਲੀ ਪਾਤਸ਼ਾਹੀ ਦੇਣ ਵਾਲੇ ਦਰਖ਼ਤ ਬਾਰੇ ਨਾ ਦੱਸਾਂ ?
20:121
فَأَكَلَا مِنۡهَا فَبَدَتۡ لَهُمَا سَوۡءَٰتُهُمَا وَطَفِقَا يَخۡصِفَانِ عَلَيۡهِمَا مِن وَرَقِ ٱلۡجَنَّةِۚ وَعَصَىٰٓ ءَادَمُ رَبَّهُۥ فَغَوَىٰ  ۝١٢١
121਼ ਅੰਤ ਉਹਨਾਂ ਦੋਵਾਂ (ਆਦਮ ਤੇ ਹੱਵਾ) ਨੇ ਉਸ ਦਰਖ਼ਤ ਦਾ ਫਲ ਖਾ ਲਿਆ। (ਸਿੱਟੇ ਵਜੋਂ) ਉਹਨਾਂ ਦੋਵਾਂ ਦੀਆਂ ਸ਼ਰਮਗਾਹਾਂ (ਗੁਪਤ ਅੰਗ) ਉਹਨਾਂ ’ਤੇ ਸਪਸ਼ਟ ਹੋ ਗਏ ਅਤੇ ਆਪਣੇ ਆਪ ਨੂੰ ਜੰਨਤ ਦੇ ਪੱਤਿਆ ਨਾਲ ਢਕਣ ਲੱਗ ਪਈ। ਆਦਮ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ, ਸੋ ਉਹ ਸਿੱਧੇ ਰਾਹ ਤੋਂ ਭਟਕ ਗਿਆ।
20:122
ثُمَّ ٱجۡتَبَٰهُ رَبُّهُۥ فَتَابَ عَلَيۡهِ وَهَدَىٰ  ۝١٢٢
122਼ ਫੇਰ ਉਸ ਨੂੰ ਉਸ ਦੇ ਰੱਬ ਨੇ ਨਵਾਜ਼ਿਆ, ਉਸ ਦੀ ਤੌਬਾ ਕਬੂਲ ਕੀਤੀ ਅਤੇ ਉਸ ਨੂੰ ਹਿਦਾਇਤ ਵਾਲੀ ਰਾਹ ਵਿਖਾਈ।
20:123
قَالَ ٱهۡبِطَا مِنۡهَا جَمِيعَۢاۖ بَعۡضُكُمۡ لِبَعۡضٍ عَدُوٌّۖ فَإِمَّا يَأۡتِيَنَّكُم مِّنِّي هُدًى فَمَنِ ٱتَّبَعَ هُدَايَ فَلَا يَضِلُّ وَلَا يَشۡقَىٰ  ۝١٢٣
123਼ ਫ਼ਰਮਾਇਆ ਕਿ ਤੁਸੀਂ ਦੋਵੇਂ (ਆਦਮ ਤੇ ਸ਼ੈਤਾਨ) ਇੱਥੋਂ (ਅਕਾਸ਼ ਤੋਂ ਧਰਤੀ ’ਤੇ) ਇਕੱਠੇ ਉੱਤਰ ਜਾਓ, (ਅੱਜ ਤੋਂ) ਤੁਸੀਂ ਇਕ ਦੂਜੇ ਦੇ ਵੈਰੀ ਹੋ। ਹੁਣ ਜਦੋਂ ਮੇਰੇ ਵੱਲੋਂ ਤੁਹਾਨੂੰ (ਕਿਤਾਬ ਤੇ ਨਬੀਆਂ ਦੁਆਰਾ) ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਮੇਰੀ ਹਿਦਾਇਤ ਦੀ ਪੈਰਵੀ ਕਰੇਗਾ ਉਹ (ਸਿੱਧੀ ਰਾਹ ਤੋਂ) ਨਹੀਂ ਭਟਕੇਗਾ, ਨਾ ਹੀ ਉਸ ਨੂੰ ਕੋਈ ਕਠਨਾਈ ਹੋਵੇਗੀ।
20:124
وَمَنۡ أَعۡرَضَ عَن ذِكۡرِي فَإِنَّ لَهُۥ مَعِيشَةً ضَنكًا وَنَحۡشُرُهُۥ يَوۡمَ ٱلۡقِيَٰمَةِ أَعۡمَىٰ  ۝١٢٤
124਼ ਅਤੇ ਜੋ ਵੀ ਮੇਰੀ ਯਾਦ ਤੋਂ ਮੂੰਹ ਮੋੜੇਗਾ ਉਸ ਦਾ ਜੀਵਨ ਔਖਿਆਈ ਵਾਲਾ ਹੋਵੇਗਾ, ਕਿਆਮਤ ਦਿਹਾੜੇ ਅਸੀਂ ਉਸ ਨੂੰ ਅੰਨ੍ਹਾ ਕਰਕੇ ਉਠਾਵਾਂਗੇ।
20:125
قَالَ رَبِّ لِمَ حَشَرۡتَنِيٓ أَعۡمَىٰ وَقَدۡ كُنتُ بَصِيرًا  ۝١٢٥
125਼ ਉਹ ਆਖੇਗਾ ਕਿ ਹੇ ਰੱਬਾ! ਤੈਨੇ ਮੈਨੂੰ ਅੰਨ੍ਹਾ ਕਿਉਂ ਬਣਾਇਆ ਹੈ ਜਦੋਂ ਕਿ ਮੈਂ ਤਾਂ (ਸੰਸਰ ਵਿਚ) ਸੁਜਾਖਾ ਸੀ।


📚 16 📄320 / 604



M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
0:00
0:00
-

ਕੁਰਆਨ ਸ਼ਰੀਫ਼


Thursday, October 15, 2026

Don't forget us in your sincere prayers