📖 0/604 ਪੜ੍ਹੇ ਗਏ ਸਫ਼ੇ
📄 527
إِنَّ ٱلَّذِينَ لَا يُؤۡمِنُونَ بِٱلۡأٓخِرَةِ لَيُسَمُّونَ ٱلۡمَلَٰٓئِكَةَ تَسۡمِيَةَ ٱلۡأُنثَىٰ  ۝٢٧ وَمَا لَهُم بِهِۦ مِنۡ عِلۡمٍۖ إِن يَتَّبِعُونَ إِلَّا ٱلظَّنَّۖ وَإِنَّ ٱلظَّنَّ لَا يُغۡنِي مِنَ ٱلۡحَقِّ شَيۡـًٔا  ۝٢٨ فَأَعۡرِضۡ عَن مَّن تَوَلَّىٰ عَن ذِكۡرِنَا وَلَمۡ يُرِدۡ إِلَّا ٱلۡحَيَوٰةَ ٱلدُّنۡيَا  ۝٢٩ ذَٰلِكَ مَبۡلَغُهُم مِّنَ ٱلۡعِلۡمِۚ إِنَّ رَبَّكَ هُوَ أَعۡلَمُ بِمَن ضَلَّ عَن سَبِيلِهِۦ وَهُوَ أَعۡلَمُ بِمَنِ ٱهۡتَدَىٰ  ۝٣٠ وَلِلَّهِ مَا فِي ٱلسَّمَٰوَٰتِ وَمَا فِي ٱلۡأَرۡضِ لِيَجۡزِيَ ٱلَّذِينَ أَسَٰٓـُٔواْ بِمَا عَمِلُواْ وَيَجۡزِيَ ٱلَّذِينَ أَحۡسَنُواْ بِٱلۡحُسۡنَى  ۝٣١ ٱلَّذِينَ يَجۡتَنِبُونَ كَبَٰٓئِرَ ٱلۡإِثۡمِ وَٱلۡفَوَٰحِشَ إِلَّا ٱللَّمَمَۚ إِنَّ رَبَّكَ وَٰسِعُ ٱلۡمَغۡفِرَةِۚ هُوَ أَعۡلَمُ بِكُمۡ إِذۡ أَنشَأَكُم مِّنَ ٱلۡأَرۡضِ وَإِذۡ أَنتُمۡ أَجِنَّةٌ فِي بُطُونِ أُمَّهَٰتِكُمۡۖ فَلَا تُزَكُّوٓاْ أَنفُسَكُمۡۖ هُوَ أَعۡلَمُ بِمَنِ ٱتَّقَىٰٓ  ۝٣٢ أَفَرَءَيۡتَ ٱلَّذِي تَوَلَّىٰ  ۝٣٣ وَأَعۡطَىٰ قَلِيلًا وَأَكۡدَىٰٓ  ۝٣٤ أَعِندَهُۥ عِلۡمُ ٱلۡغَيۡبِ فَهُوَ يَرَىٰٓ  ۝٣٥ أَمۡ لَمۡ يُنَبَّأۡ بِمَا فِي صُحُفِ مُوسَىٰ  ۝٣٦ وَإِبۡرَٰهِيمَ ٱلَّذِي وَفَّىٰٓ  ۝٣٧ أَلَّا تَزِرُ وَازِرَةٌ وِزۡرَ أُخۡرَىٰ  ۝٣٨ وَأَن لَّيۡسَ لِلۡإِنسَٰنِ إِلَّا مَا سَعَىٰ  ۝٣٩ وَأَنَّ سَعۡيَهُۥ سَوۡفَ يُرَىٰ  ۝٤٠ ثُمَّ يُجۡزَىٰهُ ٱلۡجَزَآءَ ٱلۡأَوۡفَىٰ  ۝٤١ وَأَنَّ إِلَىٰ رَبِّكَ ٱلۡمُنتَهَىٰ  ۝٤٢ وَأَنَّهُۥ هُوَ أَضۡحَكَ وَأَبۡكَىٰ  ۝٤٣ وَأَنَّهُۥ هُوَ أَمَاتَ وَأَحۡيَا  ۝٤٤
53:27
إِنَّ ٱلَّذِينَ لَا يُؤۡمِنُونَ بِٱلۡأٓخِرَةِ لَيُسَمُّونَ ٱلۡمَلَٰٓئِكَةَ تَسۡمِيَةَ ٱلۡأُنثَىٰ  ۝٢٧
27਼ ਜਿਹੜੇ ਲੋਕੀ ਪਰਲੋਕ ਨੂੰ ਨਹੀਂ ਮੰਨਦੇ ਉਹ ਫ਼ਰਿਸ਼ਤਿਆਂ ਦੇ ਨਾਂ ਇਸਤਰੀਆਂ ਜਿਹੇ ਰੱਖਦੇ ਹਨ।
53:28
وَمَا لَهُم بِهِۦ مِنۡ عِلۡمٍۖ إِن يَتَّبِعُونَ إِلَّا ٱلظَّنَّۖ وَإِنَّ ٱلظَّنَّ لَا يُغۡنِي مِنَ ٱلۡحَقِّ شَيۡـًٔا  ۝٢٨
28਼ ਜਦ ਕਿ ਉਹਨਾਂ ਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਉਹ ਤਾਂ ਕੇਵਲ ਅਟਕਲ ਦੇ ਪਿੱਛੇ ਲੱਗੇ ਹੋਏ ਹਨ, ਜਦ ਕਿ ਅਟਕਲ ਹੱਕ ਸੱਚ ਦੇ ਮੁਕਾਬਲੇ ਵਿਚ ਕੁੱਝ ਵੀ ਲਾਭਦਾਇਕ ਨਹੀਂ।
53:29
فَأَعۡرِضۡ عَن مَّن تَوَلَّىٰ عَن ذِكۡرِنَا وَلَمۡ يُرِدۡ إِلَّا ٱلۡحَيَوٰةَ ٱلدُّنۡيَا  ۝٢٩
29਼ ਸੋ ਹੇ ਨਬੀ! ਤੁਸੀਂ ਵੀ ਉਸ ਵਿਅਕਤੀ ਤੋਂ ਮੂੰਹ ਮੋੜ ਲਵੋ (ਭਾਵ ਚਿੰਤਾ ਨਾ ਕਰੋ) ਜਿਹੜਾ ਸਾਡੇ ਜ਼ਿਕਰ (ਯਾਦ) ਤੋਂ ਮੂੰਹ ਮੋੜਦਾ ਹੈ ਅਤੇ ਕੇਵਲ ਸੰਸਾਰਿਕ ਜੀਵਨ ਹੀ ਚਾਹੁੰਦਾ ਹੈ।
53:30
ذَٰلِكَ مَبۡلَغُهُم مِّنَ ٱلۡعِلۡمِۚ إِنَّ رَبَّكَ هُوَ أَعۡلَمُ بِمَن ضَلَّ عَن سَبِيلِهِۦ وَهُوَ أَعۡلَمُ بِمَنِ ٱهۡتَدَىٰ  ۝٣٠
30਼ ਉਹਨਾਂ ਦੇ ਗਿਆਨ ਦੀ ਪਹੁੰਚ ਇਹੋ ਹੈ। ਬੇਸ਼ੱਕ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜਾ ਉਸ ਦੇ ਰਾਹ ਤੋਂ ਭਟਕ ਗਿਆ ਅਤੇ ਉਹੀਓ ਉਸ ਵਿਅਕਤੀ ਨੂੰ ਵੀ ਜਾਣਦਾ ਹੈ ਜਿਹੜਾ ਸਿੱਧੇ ਰਾਹ ’ਤੇ ਹੈ।
53:31
وَلِلَّهِ مَا فِي ٱلسَّمَٰوَٰتِ وَمَا فِي ٱلۡأَرۡضِ لِيَجۡزِيَ ٱلَّذِينَ أَسَٰٓـُٔواْ بِمَا عَمِلُواْ وَيَجۡزِيَ ٱلَّذِينَ أَحۡسَنُواْ بِٱلۡحُسۡنَى  ۝٣١
31਼ ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ ਅੱਲਾਹ ਹੀ ਉਹਨਾਂ ਸਭ ਦਾ ਮਾਲਿਕ ਹੈ, ਸੋ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ (ਸੰਸਾਰ ਵਿਚ) ਬੁਰਾਈਆਂ ਕੀਤੀਆਂ ਹਨ ਉਹਨਾਂ ਦੀਆਂ ਕਰਣੀਆਂ ਦੀ ਸਜ਼ਾ ਦੇਵੇ ਅਤੇ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਨੂੰ ਵਧੀਆ ਬਦਲਾ ਦੇਵੇ।
53:32
ٱلَّذِينَ يَجۡتَنِبُونَ كَبَٰٓئِرَ ٱلۡإِثۡمِ وَٱلۡفَوَٰحِشَ إِلَّا ٱللَّمَمَۚ إِنَّ رَبَّكَ وَٰسِعُ ٱلۡمَغۡفِرَةِۚ هُوَ أَعۡلَمُ بِكُمۡ إِذۡ أَنشَأَكُم مِّنَ ٱلۡأَرۡضِ وَإِذۡ أَنتُمۡ أَجِنَّةٌ فِي بُطُونِ أُمَّهَٰتِكُمۡۖ فَلَا تُزَكُّوٓاْ أَنفُسَكُمۡۖ هُوَ أَعۡلَمُ بِمَنِ ٱتَّقَىٰٓ  ۝٣٢
32਼ ਉਹ ਲੋਕ ਜਿਹੜੇ ਮਹਾਂ ਪਾਪਾਂ ਤੋਂ ਤੇ ਅਸ਼ਲੀਲਤਾ ਤੋਂ ਬਚਦੇ ਹਨ ਛੁੱਟ ਇਸ ਤੋਂ ਕਿ ਕੋਈ ਛੋਟਾ ਮੋਟਾ ਗੁਨਾਹ ਹੋ ਜਾਵੇ, ਬੇਸ਼ੱਕ (ਉਹਨਾਂ ਲੋਕਾਂ ਲਈ) ਤੁਹਾਡੇ ਰੱਬ ਦੀ ਬਖ਼ਸ਼ਿਸ਼ ਅਤਿ ਵਿਸ਼ਾਲ ਹੈ। ਉਹ ਤਹਾਨੂੰ ਉਸ ਸਮੇਂ ਤੋਂ ਜਾਣਦਾ ਹੈ ਜਦੋਂ ਉਸ ਨੇ ਤੁਹਾਨੂੰ ਧਰਤੀਓਂ (ਭਾਵ ਮਿੱਟੀ ਤੋਂ) ਪੈਦਾ ਕੀਤਾ ਸੀ। ਜਦੋਂ ਤੁਸੀਂ ਆਪਣੀਆਂ ਮਾਵਾਂ ਦੇ ਗਰਭ ਵਿਚ ਭੂਰਣ ਅਵਸਥਾ ਵਿਚ ਹੀ ਸੀ। ਸੋ ਇਸ ਲਈ ਤੁਸੀਂ ਆਪਣੀ ਪਾਕੀ ਬਿਆਨ ਨਾ ਕਰੋ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਰੱਬ ਦਾ ਡਰ-ਭੌ ਰਖਣ ਵਾਲਾ ਕੌਣ ਹੈ।
53:33
أَفَرَءَيۡتَ ٱلَّذِي تَوَلَّىٰ  ۝٣٣
33਼ ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਹੱਕ ਤੋਂ ਮੂੰਹ ਮੋੜਿਆ ਹੈ?
53:34
وَأَعۡطَىٰ قَلِيلًا وَأَكۡدَىٰٓ  ۝٣٤
34਼ ਉਸ ਨੇ ਬਹੁਤ ਹੀ ਥੋੜ੍ਹਾ ਮਾਲ (ਰੱਬ ਦੀ ਰਾਹ ਵਿਚ) ਦਿੱਤਾ, ਫੇਰ ਉਹ ਵੀ (ਦੇਣਾ) ਬੰਦ ਕਰ ਦਿੱਤਾ।
53:35
أَعِندَهُۥ عِلۡمُ ٱلۡغَيۡبِ فَهُوَ يَرَىٰٓ  ۝٣٥
35਼ ਕੀ ਉਸ ਵਿਅਕਤੀ ਕੋਲ ਗ਼ੈਬ (ਪਰੋਖ) ਦੀ ਜਾਣਕਾਰੀ ਹੈ ਕਿ ਉਹ (ਸਭ ਕੁੱਝ) ਵੇਖ ਰਿਹਾ ਹੈ ?
53:36
أَمۡ لَمۡ يُنَبَّأۡ بِمَا فِي صُحُفِ مُوسَىٰ  ۝٣٦
36਼ ਕੀ ਉਸ ਨੂੰ ਉਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਜਿਹੜੀ ਮੂਸਾ ਦੇ ਸਹੀਫ਼ਿਆਂ (ਪੋਥੀਆਂ) ਵਿਚ ਹੈ?
53:37
وَإِبۡرَٰهِيمَ ٱلَّذِي وَفَّىٰٓ  ۝٣٧
37਼ ਅਤੇ ਜੋ ਇਬਰਾਹੀਮ ਦੇ ਸਹੀਫਿਆਂ (ਪੋਥੀਆਂ) ਵਿਚ ਹੈ, ਜਿਹੜਾ (ਰੱਬ ਦਾ) ਵਫ਼ਾਦਾਰ ਸੀ?
53:38
أَلَّا تَزِرُ وَازِرَةٌ وِزۡرَ أُخۡرَىٰ  ۝٣٨
38਼ ਕਿ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ।
53:39
وَأَن لَّيۡسَ لِلۡإِنسَٰنِ إِلَّا مَا سَعَىٰ  ۝٣٩
39਼ ਕਿ ਮਨੁੱਖ ਲਈ ਬਸ ਉਹੀਓ ਹੈ ਜਿਸ ਲਈ ਉਹ ਕੋਸ਼ਿਸ਼ਾਂ ਕਰਦਾ ਹੈ ।1
53:40
وَأَنَّ سَعۡيَهُۥ سَوۡفَ يُرَىٰ  ۝٤٠
40਼ ਅਤੇ ਉਸ ਦੀਆਂ ਕੋਸ਼ਿਸ਼ਾਂ ਛੇਤੀ ਹੀ ਵੇਖੀਆਂ ਜਾਣਗੀਆਂ।
53:41
ثُمَّ يُجۡزَىٰهُ ٱلۡجَزَآءَ ٱلۡأَوۡفَىٰ  ۝٤١
41਼ ਫੇਰ ਉਸ ਨੂੰ (ਕੋਸ਼ਿਸ਼ਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ।
53:42
وَأَنَّ إِلَىٰ رَبِّكَ ٱلۡمُنتَهَىٰ  ۝٤٢
42਼ (ਹੇ ਨਬੀ!) ਬੇਸ਼ੱਕ ਸਾਰਿਆਂ ਨੇ ਤੁਹਾਡੇ ਰੱਬ ਕੋਲ ਹੀ ਪਹੁੰਚਣਾ ਹੈ।
53:43
وَأَنَّهُۥ هُوَ أَضۡحَكَ وَأَبۡكَىٰ  ۝٤٣
43਼ ਬੇਸ਼ੱਕ ਉਹੀਓ ਹਸਾਉਂਦਾ ਹੈ ਤੇ ਉਹੀਓ ਰੁਆਉਂਦਾ ਹੈ।
53:44
وَأَنَّهُۥ هُوَ أَمَاتَ وَأَحۡيَا  ۝٤٤
44਼ ਉਹੀਓ ਮੌਤ ਦਿੰਦਾ ਹੈ ਤੇ ਉਹੀਓ ਜਿਊਂਦਾ ਕਰਦਾ ਹੈ।


📚Juz 27 📄527 / 604



Mishary Rashid Alafasy
Mahmoud Khalil Al-Husary
Abdurrahman As-Sudais
Mohamed Siddiq Al-Minshawi
Abdul Basit Abdul Samad
Ali Al-Hudhaify
Ahmed ibn Ali al-Ajamy
Abu Bakr Ash-Shaatree
Muhammad Ayyoub
Abdullah Basfar
Abdullah Al-Juhani
Maher Al Muaiqly
0:00
0:00
-

ਕੁਰਆਨ ਸ਼ਰੀਫ਼


Sunday, August 30, 2026

Don't forget us in your sincere prayers