La sourate Al-Jinn en Pendjabi
ਆਖੋ, ਕਿ ਮੈਨੂੰ ਵਹੀ (ਸੰਦੇਸ਼) ਕੀਤੀ ਗਈ ਹੈ ਕਿ ਜਿੰਨਾਂ ਦੇ ਇੱਕ ਸਮੂਹ ਨੇ ਕੁਰਆਨ ਨੂੰ ਸੁਣਿਆ ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਇਕ ਅਜੀਬ ਕੁਰਆਨ ਸੁਣਿਆ ਹੈ। |
يَهْدِي إِلَى الرُّشْدِ فَآمَنَّا بِهِ ۖ وَلَن نُّشْرِكَ بِرَبِّنَا أَحَدًا(2) ਜਿਹੜਾ ਮਾਰਗ ਦਰਸ਼ਨ ਹੈ। ਤਾਂ ਅਸੀਂ ਉਸ ਉੱਪਰ ਈਮਾਨ ਲਿਆਏ ਤਾਂ ਅਸੀਂ ਆਪਣੇ ਰੱਬ ਤੋਂ ਬਿਨ੍ਹਾਂ ਕਿਸੇ ਨੂੰ (ਉਸ ਅੱਲਾਹ ਦਾ) ਸ਼ਰੀਕ ਨਹੀਂ ਬਣਾਵਾਂਗੇ। |
وَأَنَّهُ تَعَالَىٰ جَدُّ رَبِّنَا مَا اتَّخَذَ صَاحِبَةً وَلَا وَلَدًا(3) ਅਤੇ ਇਹ ਕਿ ਸਾਡੇ ਰੱਬ ਦੀ ਸ਼ਾਨ ਬਹੁਤ ਉੱਚੀ ਹੈ। ਉਸ ਨੇ ਨਾ ਕੋਈ ਪਤਨੀ ਬਣਾਈ ਹੈ ਅਤੇ ਨਾ ਕੋਈ ਔਲਾਦ। |
ਅਤੇ ਇਹ ਕਿ ਸਾਡਾ ਨਾ ਸਮਝ ਬੰਦਾ ਸਾਡੇ ਅੱਲਾਹ ਦੇ ਬਾਰੇ ਅਸਲੀਅਤ ਤੋਂ ਬਹੁਤ ਦੂਰ ਦੀਆਂ ਗੱਲਾਂ ਕਹਿੰਦਾ ਸੀ। |
وَأَنَّا ظَنَنَّا أَن لَّن تَقُولَ الْإِنسُ وَالْجِنُّ عَلَى اللَّهِ كَذِبًا(5) ਅਤੇ ਅਸੀਂ ਕਲਪਣਾ ਕੀਤੀ ਸੀ ਕਿ ਮਨੁੱਖ ਅਤੇ ਜਿੰਨ ਅੱਲਾਹ ਦੇ ਸਬੰਧ ਵਿਚ ਕਦੇ ਝੂਠੀ ਗੱਲ ਨਹੀਂ ਕਹਿਣਗੇ। |
وَأَنَّهُ كَانَ رِجَالٌ مِّنَ الْإِنسِ يَعُوذُونَ بِرِجَالٍ مِّنَ الْجِنِّ فَزَادُوهُمْ رَهَقًا(6) ਅਤੇ ਇਹ ਕਿ ਮਨੁੱਖਾਂ ਵਿਚ ਕੁਝ ਅਜਿਹੇ ਵੀ ਸਨ ਜਿਹੜੇ ਜਿੰਨਾਂ ਵਿਚੋਂ ਕੁਝ ਦੀ ਸ਼ਰਣ ਲੈਂਦੇ ਸੀ ਤਾਂ ਉਨ੍ਹਾਂ ਨੇ ਜਿੰਨਾਂ ਦਾ ਹੰਕਾਰ ਹੋਰ ਵਧਾ ਦਿੱਤਾ। |
وَأَنَّهُمْ ظَنُّوا كَمَا ظَنَنتُمْ أَن لَّن يَبْعَثَ اللَّهُ أَحَدًا(7) ਅਤੇ ਇਹ ਕਿ ਉਨ੍ਹਾਂ ਨੇ ਵੀ ਕਲਪਣਾ ਕੀਤੀ ਜਿਵੇਂ ਤੁਸੀਂ ਕਲਪਣਾ ਕੀਤੀ ਕਿ ਅੱਲਾਹ ਕਿਸੇ ਨੂੰ ਨਹੀਂ ਉਠਾਵੇਗਾ। |
وَأَنَّا لَمَسْنَا السَّمَاءَ فَوَجَدْنَاهَا مُلِئَتْ حَرَسًا شَدِيدًا وَشُهُبًا(8) ਅਤੇ ਅਸੀਂ ਅਸਮਾਨ ਦੀ ਪੜਤਾਲ ਕੀਤੀ ਤਾਂ ਅਸੀਂ ਦੇਖਿਆ ਕਿ ਉਹ ਸਖ਼ਤ ਪਹਿਰੇਦਾਰਾਂ ਨਾਲ ਭਰਿਆ ਪਿਆ ਹੈ ਅਤੇ ਅੰਗਿਆਰਾਂ ਦਾ ਮੀਂਹ ਵਰ੍ਹ ਰਿਹਾ ਹੈ। |
ਅਤੇ ਅਸੀਂ ਉਸ ਦੇ ਕੁਝ ਟਿਕਾਣਿਆਂ ਤੇ ਸੁਣਨ ਲਈ ਬੈਠਿਆ ਕਰਦੇ ਸੀ ਤਾਂ ਹੁਣ ਵੀ ਜੇ ਕੋਈ ਸੁਨਣਾ ਚਾਹੁੰਦਾ ਹੈ ਤਾਂ ਉਹ ਆਪਣੇ ਲਈ ਇੱਕ ਤਿਆਰ ਅੰਗਿਆਰਾ ਪਾਉਂਦਾ ਹੈ। |
وَأَنَّا لَا نَدْرِي أَشَرٌّ أُرِيدَ بِمَن فِي الْأَرْضِ أَمْ أَرَادَ بِهِمْ رَبُّهُمْ رَشَدًا(10) ਅਤੇ ਅਸੀਂ ਨਹੀਂ ਜਾਣਦੇ ਕਿ ਇਹ ਧਰਤੀ ਵਾਲਿਆਂ ਲਈ ਕੋਈ ਬੁਰਾਈ ਚਾਹੀ ਗਈ ਹੈ ਜਾਂ ਉਨ੍ਹਾਂ ਦੇ ਰੱਬ ਨੇ ਉਨ੍ਹਾਂ ਦੇ ਨਾਲ ਨੇਕੀ ਦਾ ਇਰਾਦਾ ਕੀਤਾ ਹੈ। |
وَأَنَّا مِنَّا الصَّالِحُونَ وَمِنَّا دُونَ ذَٰلِكَ ۖ كُنَّا طَرَائِقَ قِدَدًا(11) ਅਤੇ ਇਹ ਕਿ ਸਾਡੇ ਵਿਚ ਕੁਝ ਚੰਗੇ ਹਨ ਅਤੇ ਕੂਝ ਵੱਖਰੀ ਤਰ੍ਹਾਂ ਦੇ। ਅਸੀਂ ਵੱਖਰੇ ਰਾਹਾਂ ਤੇ ਹਾਂ। |
وَأَنَّا ظَنَنَّا أَن لَّن نُّعْجِزَ اللَّهَ فِي الْأَرْضِ وَلَن نُّعْجِزَهُ هَرَبًا(12) ਅਤੇ ਇਹ ਕਿ ਅਸੀਂ ਸਮਝ ਲਿਆ ਹੈ ਕਿ ਅਸੀਂ ਧਰਤੀ ਤੇ ਅੱਲਾਹ ਨੂੰ ਨਹੀਂ ਹਰਾ ਸਕਦੇ ਅਤੇ ਨਾ ਭੱਜ ਕੇ ਉਸ ਨੂੰ ਹਰਾ ਸਕਦੇ ਹਾਂ। |
ਅਤੇ ਇਹ ਕਿ ਅਸੀਂ ਜਦੋਂ ਉਪਦੇਸ਼ ਦੀ ਗੱਲ ਸੁਣੀ ਤਾਂ ਅਸੀਂ ਉਸ ਤੇ ਈਮਾਨ ਲਿਆਏ। ਤਾਂ ਜਿਹੜਾ ਬੰਦਾ ਆਪਣੇ ਰੱਬ ਤੇ ਈਮਾਨ ਲਿਆਏਗਾ ਉਸ ਨੂੰ ਨਾ ਕਿਸੇ ਘਾਟੇ ਦਾ ਡਰ ਹੋਵੇਗਾ ਅਤੇ ਨਾ ਵਾਧੇ ਦਾ। |
ਅਤੇ ਇਹ ਕਿ ਅਸੀਂ ਕੁਝ ਆਗਿਆਕਾਰੀ ਹਾਂ ਅਤੇ ਸਾਡੇ ਵਿਚੋਂ ਕੂਝ ਕੁਰਾਹੀਏ ਹਨ। ਸੋ ਜਿਸ ਨੇ ਆਗਿਆ ਦਾ ਪਾਲਣ ਕੀਤਾ ਤਾਂ ਉਨ੍ਹਾਂ ਨੇ ਨੇਕੀ ਦਾ ਰਾਹ ਲੱਭ ਲਿਆ। |
ਅਤੇ ਜਿਹੜੇ ਲੋਕ ਕੁਰਾਹੇ ਪਏ ਹਨ, ਉਹ ਨਰਕ ਦਾ ਬਾਲਣ ਬ਼ਨਣਗੇ। |
وَأَن لَّوِ اسْتَقَامُوا عَلَى الطَّرِيقَةِ لَأَسْقَيْنَاهُم مَّاءً غَدَقًا(16) ਅਤੇ ਮੈਨੂੰ ਵਹੀ ਕੀਤੀ ਗਈ ਕਿ ਇਹ ਲੋਕ ਜੇਕਰ ਰਾਹ ਤੇ ਅਟੱਲ ਹੋ ਜਾਂਦੇ ਹਨ ਤਾਂ ਅਸੀਂ ਇਨ੍ਹਾਂ ਨੂੰ ਬਹੁਤ ਸਾਰਾ ਪੀਣ ਵਾਲਾ ਪਾਣੀ ਦਿੰਦੇ। |
لِّنَفْتِنَهُمْ فِيهِ ۚ وَمَن يُعْرِضْ عَن ذِكْرِ رَبِّهِ يَسْلُكْهُ عَذَابًا صَعَدًا(17) ਤਾਂ ਕਿ ਉਸ ਰਾਹੀ’ ਉਨ੍ਹਾਂ ਦਾ ਇਮਤਿਹਾਨ ਲੈਂਦੇ ਅਤੇ ਜਿਹੜਾ ਬੰਦਾ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੇਗਾ ਤਾਂ ਉਹ ਉਸ ਨੂੰ ਸਖ਼ਤ ਸਜ਼ਾ ਦੇ ਵਿਚ ਸੁੱਟ ਦੇਵੇਗਾ। |
وَأَنَّ الْمَسَاجِدَ لِلَّهِ فَلَا تَدْعُوا مَعَ اللَّهِ أَحَدًا(18) ਅਤੇ ਇਹ ਕਿ ਮਸਜਿਦਾਂ ਅੱਲਾਹ ਲਈ ਹਨ ਤਾਂ ਤੁਸੀਂ ਅੱਲਾਹ ਦੇ ਬਰਾਬਰ ਕਿਸੇ ਹੋਰ ਦੀ ਬੰਦਗੀ ਨਾ ਕਰੋ। |
وَأَنَّهُ لَمَّا قَامَ عَبْدُ اللَّهِ يَدْعُوهُ كَادُوا يَكُونُونَ عَلَيْهِ لِبَدًا(19) ਅਤੇ ਇਹ ਕਿ ਜਦੋਂ ਅੱਲਾਹ ਦਾ ਬੰਦਾਂ ਉਨ੍ਹਾਂ ਨੂੰ ਪੁਕਾਰਣ ਲਈ ਖੜ੍ਹਾ ਹੋਇਆ ਤਾਂ ਲੋਕ ਉਸ ਤੇ ਟੁੱਟ ਕੇ ਪੈਣ ਲਈ ਤਿਆਰ ਹੋ ਗਏ। |
قُلْ إِنَّمَا أَدْعُو رَبِّي وَلَا أُشْرِكُ بِهِ أَحَدًا(20) ਕਿਉਂਕਿ ਮੈਂ ਸਿਰਫ਼ ਆਪਣੇ ਰੱਬ ਨੂੰ ਪੁਕਾਰਦਾ ਹਾਂ ਅਤੇ ਉਸ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਹੀਂ ਮੰਨਦਾ। |
ਆਖੋਂ, ਕਿ ਸੈ’ ਤੁਹਾਡੇ ਲੋਕਾਂ ਲਈ ਨਾ ਕਿਸੇ ਨੁਕਸਾਨ ਦਾ ਅਧਿਕਾਰ ਰੱਖਦਾ ਹਾਂ ਅਤੇ ਨਾ ਕਿਸੇ ਲੇਕੀ ਦਾ। |
قُلْ إِنِّي لَن يُجِيرَنِي مِنَ اللَّهِ أَحَدٌ وَلَنْ أَجِدَ مِن دُونِهِ مُلْتَحَدًا(22) ਆਖੋ, ਕਿ ਮੈਨੂੰ ਅੱਲਾਹ ਤੋਂ ਕੋਈ ਬਚਾ ਨਹੀਂ ਸਕਦਾ ਅਤੇ ਨਾ ਮੈਂ ਉਸ (ਅੱਲਾਹ) ਤੋਂ ਬਿਨ੍ਹਾਂ ਕੋਈ ਸ਼ਰਣ ਪਾ ਸਕਦਾ ਹਾਂ। |
ਸਿਰਫ਼ ਅੱਲਾਹ ਵੱਲੋਂ ਹੁਕਮਾਂ ਦਾ ਅਤੇ ਉਸ ਦੇ ਸੁਨੇਹਿਆਂ ਦਾ ਪਹੁੰਚਾ ਦੇਣਾ ਹੀ ਮੇਰੀ ਜ਼ਿੰਮੇਵਾਰੀ ਹੈ। ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਅਵੱਗਿਆ ਕਰੇਗਾ ਉਸ ਲਈ ਨਰਕ ਦੀ ਅੱਗ ਹੈ ਜਿਸ ਵਿਚ ਉਹ ਹਮੇਸ਼ਾ ਰਹਿਣਗੇ। |
حَتَّىٰ إِذَا رَأَوْا مَا يُوعَدُونَ فَسَيَعْلَمُونَ مَنْ أَضْعَفُ نَاصِرًا وَأَقَلُّ عَدَدًا(24) ਇੱਥੋਂ ਤੱਕ ਕਿ ਜਦੋਂ ਉਹ ਉਸ ਚੀਜ਼ ਨੂੰ ਦੇਖਣਗੇ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ ਤਾਂ ਉਸ ਸਮਝ ਲੈਣਗੇ ਕਿ ਕਿਸ ਦੇ ਸਾਥੀ ਕਮਜ਼ੋਰ ਹਨ ਅਤੇ ਕਿਹੜੇ ਗਿਣਤੀ ਵਿਚ ਘੱਟ ਹਨ। |
قُلْ إِنْ أَدْرِي أَقَرِيبٌ مَّا تُوعَدُونَ أَمْ يَجْعَلُ لَهُ رَبِّي أَمَدًا(25) ਆਖੋ, ਕਿ ਮੈਂ ਨਹੀਂ ਜਾਣਦਾ ਜਿਸ ਚੀਜ਼ ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਉਹ ਨੇੜੇ ਹੈ ਜਾਂ ਮੇਰੇ ਰੱਬ ਨੇ ਲੰਮਾਂ ਸਮਾਂ ਤਹਿ ਕਰ ਰੱਖਿਆ ਹੈ। |
عَالِمُ الْغَيْبِ فَلَا يُظْهِرُ عَلَىٰ غَيْبِهِ أَحَدًا(26) ਗੁੱਝੀਆਂ ਨੂੰ ਜਾਣਨ ਵਾਲਾ ਉਹ ਹੀ ਹੈ। ਉਹ ਆਪਣੀਆਂ ਗੁੱਝੀਆਂ ਗੱਲਾਂ ਲਈ ਕਿਸੇ ਨੂੰ ਸੂਚਿਤ ਨਹੀਂ ਕਰਦਾ। |
إِلَّا مَنِ ارْتَضَىٰ مِن رَّسُولٍ فَإِنَّهُ يَسْلُكُ مِن بَيْنِ يَدَيْهِ وَمِنْ خَلْفِهِ رَصَدًا(27) ਬਿਲ੍ਹਾਂ ਉਸ ਰਸੂਲ ਦੇ ਜਿਸ ਨੂੰ ਉਸ (ਅੱਲਾਹ) ਨੇ ਪਸੰਦ ਕੀਤਾ ਹੋਵੇ। ਤਾਂ ਉਹ ਉਸ ਦੇ ਅੱਗੇ ਅਤੇ ਪਿੱਛੇ ਪਹਿਰੇਦਾਰ ਲੱਗਾ ਦਿੰਦਾ। |
ਤਾਂ ਕਿ ਅੱਲਾਹ ਜਾਣ ਲਵੇ ਕਿ ਉਨ੍ਹਾਂ ਨੇ ਆਪਣੇ ਰੱਬ ਦੇ ਸੁਨੇਹੇ ਪਹੁੰਚਾ ਦਿੱਤੇ ਹਨ। ਅਤੇ (ਇਸ ਤਰ੍ਹਾਂ) ਉਸ ਨੇ ਉਨ੍ਹਾਂ ਦੇ ਆਲੇ-ਦੁਆਲੇ ਨੂੰ ਘੇਰਿਆ ਹੋਇਆ ਹੈ ਅਤੇ ਉਸ ਨੇ ਹਰ ਇੱਕ ਚੀਜ਼ ਨੂੰ ਗਿਣ ਰੱਖਿਆ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Jinn : choisissez le récitateur pour écouter et télécharger la sourate Al-Jinn complète en haute qualité.















Donnez-nous une invitation valide