La sourate At-Takwir en Pendjabi
ਜਦੋਂ ਸੂਰਜ ਨੂੰ ਲਪੇਟ ਦਿੱਤਾ ਜਾਵੇਗਾ। |
ਅਤੇ ਜਦੋਂ ਤਾਰੇ ਪ੍ਰਕਾਸ਼ਹੀਣ ਹੋ ਜਾਣਗੇ। |
ਅਤੇ ਜਦੋਂ ਪਹਾੜ ਚਲਾਏ ਜਾਣਗੇ। |
ਅਤੇ ਜਦੋਂ ਦਸ ਮਹੀਨਿਆਂ ਦੀਆਂ ਗੱਭਣ ਊਠਨੀਆਂ ਅਵਾਰਾ ਫਿਰਣਗੀਆਂ। |
ਅਤੇ ਜਦੋਂ ਸਾਰੇ ਜੰਗਲੀ ਜਾਨਵਰ ਇੱਕਠੇ ਕੀਤੇ ਜਾਣਗੇ। |
ਅਤੇ ਜਦੋਂ ਸਮੁੰਦਰ (ਅੱਗ ਨਾਲ) ਭਟਕਾ ਦਿੱਤੇ ਜਾਣਗੇ। |
ਅਤੇ ਜਦੋਂ’ ਇੱਕੋ ਤਰ੍ਹਾਂ ਦੇ ਲੋਕ ਇਕੱਠੇ ਕੀਤੇ ਜਾਣਗੇ। |
ਅਤੇ ਜਿਉਂਦੀ ਦਫ਼ਨ ਕੀਤੀ ਲੜਕੀ ਤੋਂ ਪੁੱਛਿਆ ਜਾਵੇਗਾ। |
ਕਿ ਉਹ ਕਿਸ ਫੋਸ਼ ਵਿਚ ਮਾਰੀ ਗਈ। |
ਅਤੇ ਜਦੋਂ ਕਰਮ ਪੱਤਰ ਖੋਲ੍ਹੇ ਜਾਣਗੇ। |
ਅਤੇ ਜਦੋਂ ਅਸਮਾਨ ਖੁੱਲ੍ਹ ਜਾਵੇਗਾ। |
ਅਤੇ ਨਰਕ ਦੀ ਅੱਗ ਭਟਕਾਈ ਜਾਵੇਗੀ। |
ਅਤੇ ਜੰਨਤ ਨੂੰ ਨੇੜੇ ਲਿਆਂਦਾ ਜਾਵੇਗਾ। |
ਹਰ ਇੱਕ ਬੰਦਾ ਜਾਣ ਲਵੇਗਾ ਕਿ ਉਹ ਕੀ ਲੈ ਕੇ ਆਇਆ ਹੈ। |
ਮੈਂ ਸਹੁੰ ਖਾਂਦਾ ਹਾਂ ਉਨ੍ਹਾਂ ਪਿੱਛੇ ਹਟਣ ਵਾਲੇ ਤਾਰਿਆਂ ਦੀ। |
ਚਲਣ ਅਤੇ ਛਿੱਪ ਜਾਣ ਵਾਲੇ ਤਾਰਿਆਂ ਦੀ। |
ਅਤੇ ਰਾਤ ਦੀ (ਸਹੁੰ) ਜਦੋਂ ਉਹ ਜਾਣ ਲੱਗੇ। |
ਅਤੇ ਸਵੇਰ ਦੀ ਜਦੋਂ ਉਹ ਆਉਂਣ ਲੱਗੇ। |
ਕਿ ਇਹ ਇੱਕ ਸਨਮਾਣਯੋਗ ਸੰਦੇਸ਼ਵਾਹਕ ’ਤੇ ਹੋਈ ਬਾਣੀ ਹੈ। |
ਤਾਕਤ ਵਾਲੇ, ਅਰਸ਼ਾਂ ਦੇ ਮਾਲਕ ਦੇ ਕੋਲ ਉੱਚੇ ਦਰਜੇ ਵਾਲਾ। |
ਉਸ ਦੀ ਗੱਲ ਮੰਨੀ ਜਾਂਦੀ ਹੈ। ਉਹ ਭਰੋਸੇ ਵਾਲਾ ਹੈ। |
ਅਤੇ ਤੁਹਾਡਾ ਸਾਥੀ ਮਸਤਾਨਾ ਨਹੀਂ ਹੈ। |
ਅਤੇ ਉਸ ਨੇ ਉਸ (ਫਰਿਸ਼ਤੇ) ਨੂੰ (ਅਸਮਾਨ ’ਤੇ) ਪ੍ਰਤੱਖ (ਪੂਰਬੀ ਕੰਢੇ ਤੇ) ਵੇਖਿਆ ਹੈ। |
ਅਤੇ ਉਹ ਗੁਪਤ ਗੱਲਾਂ ਲਈ ਜ਼ਿਆਦਾ ਉਤਸੁਕ ਨਹੀਂ। |
ਅਤੇ ਇਹ ਫਿਟਕਾਰੇ ਹੋਏ ਸੈੈਤਾਨ ਦਾ ਬੋਲ ਨਹੀਂ। |
ਫਿਰ ਤੁਸੀਂ ਕਿੱਧਰ ਜਾ ਰਹੇ ਹੋ |
ਇਹ ਤਾ ਸਿਰਫ਼ ਸੰਸਾਰ ਵਾਲਿਆਂ ਲਈ ਇੱਕ ਉਪਦੇਸ਼ ਹੈ। |
ਉਸ ਲਈ ਜਿਹੜਾ ਤੁਹਾਡੇ ਵਿਚੋਂ ਸਿੱਧਾ ਚੱਲਣਾ ਚਾਹੇ। |
وَمَا تَشَاءُونَ إِلَّا أَن يَشَاءَ اللَّهُ رَبُّ الْعَالَمِينَ(29) ਅਤੇ ਤੁਸੀਂ ਕੂਝ ਨਹੀਂ ਕਰ ਸਕਦੇ, ਪਰੰਤੂ ਇਹ ਕਿ ਸੰਸਾਰ ਦਾ ਪਾਲਣਹਾਰ ਅੱਲਾਹ ਚਾਹੇ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Takwir : choisissez le récitateur pour écouter et télécharger la sourate At-Takwir complète en haute qualité.















Donnez-nous une invitation valide