La sourate Al-Inshiqaq en Pendjabi
ਜਦੋਂ ਅਸਮਾਨ ਪਾਟ ਜਾਵੇਗਾ। |
ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗਾ ਅਤੇ ਉਸ ਲਈ ਜ਼ਰੂਰੀ ਵੀ ਇਹੋ ਹੈ। |
ਅਤੇ ਜਦੋਂ ਧਰਤੀ ਪੱਧਰ ਕਰ ਦਿੱਤੀ ਜਾਵੇਗੀ। |
ਅਤੇ ਉਹ ਆਪਣੇ ਅੰਦਰ ਦੀਆਂ ਚੀਜ਼ਾਂ ਨੂੰ ਉਗਲ ਦੇਵੇਗੀ ਅਤੇ ਖਾਲੀ ਹੋ ਜਾਵੇਗੀ। |
ਅਤੇ ਉਹ ਆਪਣੇ ਰੱਬ ਦਾ ਹੁਕਮ ਸੁਣ ਲਵੇਗੀ ਅਤੇ ਉਹ ਇਸ ਦੇ ਲਾਇਕ ਹੈ। |
يَا أَيُّهَا الْإِنسَانُ إِنَّكَ كَادِحٌ إِلَىٰ رَبِّكَ كَدْحًا فَمُلَاقِيهِ(6) ਹੇ ਮਨੁੱਖ! ਤੂੰ ਆਪਣੇ ਪਾਲਣਹਾਰ ਵੱਲ ਖਿਚਦਾ ਚਲਿਆ ਜਾ ਰਿਹਾ ਹੈ, ਫਿਰ ਤੂੰ ਉਸ ਨੂੰ ਮਿਲਣ ਵਾਲਾ ਹੈ। |
ਤਾਂ ਜਿਸ ਨੂੰ ਉਸ ਦਾ ਕਰਮ ਪੱਤਰ (ਅਮਲ) ਉਸ ਦੇ ਸੱਜੇ ਹੱਥ ਵਿਚ ਦਿੱਤਾ ਜਾਵੇਗਾ। |
ਉਸ ਤੋਂ ਅਸਾਨੀ ਨਾਲ ਹਿਸਾਬ ਲਿਆ ਜਾਵੇਗਾ। |
ਅਤੇ ਉਹ ਆਪਣੇ ਲੋਕਾਂ ਦੇ ਪਾਸ ਖੁਸ਼ੀ ਖੂਸ਼ੀ ਆਵੇਗਾ। |
ਅਤੇ ਜਿਸ ਦਾ ਕਰਮ ਪੱਤਰ (ਅਮਲ) ਉਸ ਦੀ ਪਿੱਠ ਵੇ ਪਿਛਿਉਂ’ ਦਿੱਤਾ ਜਾਵੇਗਾ। |
ਉਹ ਮੌਤ ਨੂੰ ਅਵਾਜ਼ਾਂ ਮਾਰੇਗਾ। |
ਅਤੇ ਨਰਕ ਵਿਚ ਦਾਖ਼ਿਲ ਹੋਵੇਗਾ। |
ਉਹ ਆਪਣੇ ਲੋਕਾਂ ਵਿਚ ਚਿੰਤਾ ਮੁਕਤ ਰਹਿੰਦਾ ਸੀ। |
ਉਸ ਨੇ ਸਮਝਿਆ ਸੀ ਕਿ ਉਸ ਨੇ ਵਾਪਿਸ ਨਹੀਂ ਜਾਣਾ। |
ਕਿਉਂ ਨਹੀਂ, ਉਸ ਦਾ ਰੱਬ ਉਸ ਨੂੰ ਦੇਖ ਰਿਹਾ ਸੀ। |
ਤਾਂ ਨਹੀਂ, ਮੈਂ ਸਹੁੰ ਖਾਂਦਾ ਹਾਂ, ਸ਼ਫਕ (ਸੂਰਜ ਫੁੱਬਣ ਵੇਲੇ ਦੀ ਲਾਲੀ) ਦੀ। |
ਅਤੇ ਰਾਤ ਦੀਆਂ ਉਨ੍ਹਾਂ ਚੀਜ਼ਾਂ ਦੀ ਜਿਨ੍ਹਾਂ ਨੂੰ ਉਹ ਸਮੇਟ ਲੈਂਦੀ ਹੈ। |
ਅਤੇ ਚੰਨ ਦੀ ਜਦੋਂ ਉਹ ਪੂਰਾ ਹੋ ਜਾਵੇ। |
ਕਿ ਤੁਸੀਂ ਜ਼ਰੂਰ ਇੱਕ ਦਰਜੇ ਤੋਂ ਬਾਅਦ ਦੂਜੇ ਦਰਜੇ ਤੇ ਪਹੁੰਚੌਗੇ। |
ਤਾਂ ਇਨ੍ਹਾਂ ਨੂੰ ਕੀ ਹੋ ਗਿਆ ਕਿ ਇਹ ਈਮਾਨ ਨਹੀਂ ਲਿਆਉਂਦੇ। |
ਅਤੇ ਜਦੋਂ’ ਉਨ੍ਹਾਂ ਦੇ ਸਾਹਮਣੇ ਕੁਰਆਨ ਪੜ੍ਹਿਆ ਜਾਂਦਾ ਹੈ, ਤਾਂ ਉਹ ਅੱਲਾਹ ਵੱਲ ਨਹੀਂ ਝੁਕਦੇ। |
ਸਗੋਂ ਉਹ ਅਵੱਗਿਆਕਾਰੀ ਝੂਠਲਾ ਰਹੇ ਹਨ। |
ਅਤੇ ਅੱਲਾਹ ਜਾਣਦਾ ਹੈ ਜਿਹੜਾ ਕੁਝ ਉਹ ਇਕੱਠਾ ਕਰ ਰਹੇ ਹਨ। |
ਸੋ ਉਨ੍ਹਾਂ ਨੂੰ ਇੱਕ ਦਰਦਨਾਕ ਸਜ਼ਾ ਦੀ ਖ਼ੁਸ਼ਖ਼ਬਰੀ ਦੇ ਦੇਵੋ। |
إِلَّا الَّذِينَ آمَنُوا وَعَمِلُوا الصَّالِحَاتِ لَهُمْ أَجْرٌ غَيْرُ مَمْنُونٍ(25) ਪਰੰਤੂ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਕਦੇ ਨਾ ਖ਼ਤਮ ਹੋਣ ਵਾਲਾ ਬਦਲਾ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Inshiqaq : choisissez le récitateur pour écouter et télécharger la sourate Al-Inshiqaq complète en haute qualité.















Donnez-nous une invitation valide