Surah Saba with Punjabi
ਪ੍ਰਸੰਸਾ ਅੱਲਾਹ ਲਈ ਹੈ, ਜਿਸ ਦਾ ਉਹ ਸਾਰਾ ਕੂਝ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਉਸ ਦੀ ਹੀ ਪ੍ਰਸੰਸਾ ਹੈ ਪ੍ਰਲੋਕ ਵਿਚ। ਉਹ ਬਿਬੇਕ ਵਾਲਾ ਅਤੇ ਜਾਣਨ ਵਾਲਾ ਹੈ। |
ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਦੇ ਅੰਦਰ ਦਾਖ਼ਿਲ ਹੁੰਦਾ ਹੈ ਅਤੇ ਜਿਹੜਾ ਕੁਝ ਉਸ ਵਿਚੋਂ ਨਿਕਲਦਾ ਹੈ ਅਤੇ ਜਿਹੜਾ ਆਕਾਸ਼ ਵਿਚੋਂ ਉਤਰਦਾ ਹੈ। ਅਤੇ ਜਿਹੜਾ ਉਸ ਤੇ ਚੜ੍ਹਦਾ ਹੈ। ਅਤੇ ਉਹ ਰਹਿਮਤ ਅਤੇ ਮੁਆਫ਼ ਕਰਨ ਵਾਲਾ ਹੈ। |
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਆਖਦੇ ਹਨ ਕਿ ਸਾਡੇ ਤੇ ਕਿਆਮਤ ਨਹੀਂ ਆਵੇਗੀ, ਆਖੋ ਕਿ ਕਿਉਂ ਨਹੀਂ?ਸਹੁੰ ਹੈ ਮੇਰੇ ਰੱਬ ਦੀ, ਜਿਹੜਾ ਗੁੱਝੀਆਂ ਨੂੰ ਜਾਣਨ ਵਾਲਾ ਹੈ। ਉਹ (ਕਿਆਮਤ) ਜ਼ਰੂਰ ਤੁਹਾਡੇ ਤੇ ਆਵੇਗੀ। ਉਸ ਤੋਂ ਅਸਮਾਨਾਂ ਅਤੇ ਧਰਤੀ ਤੇ ਕਿਣਕੇ ਸਮਾਨ ਵੀ ਕੋਈ ਚੀਜ਼ ਛੁਪੀ ਨਹੀਂ। ਅਤੇ ਨਾ ਕੋਈ ਚੀਜ਼ ਉਸ (ਕਿਣਕੇ) ਤੋਂ ਛੋਟੀ ਅਤੇ ਵੱਡੀ ਹੈ। ਪਰੰਤੂ ਉਹ ਇੱਕ ਰੋਸ਼ਨ ਕਿਤਾਬ ਵਿਚ ਹੈ। |
ਤਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਚੰਗਾ ਬਦਲਾ ਦੇਵੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਇਹ ਹੀ ਲੋਕ ਹਨ, ਜਿਨ੍ਹਾਂ ਲਈ ਮੁਆਫ਼ੀ ਅਤੇ ਇੱਜ਼ਤ ਵਾਲੀ ਰੋਜ਼ੀ ਹੈ। |
وَالَّذِينَ سَعَوْا فِي آيَاتِنَا مُعَاجِزِينَ أُولَٰئِكَ لَهُمْ عَذَابٌ مِّن رِّجْزٍ أَلِيمٌ(5) ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ (ਨੀਵਾਂ ਦਿਖਾਣ ਲਈ) ਨੀਵਾਂ ਦਿਖਾਉਣ ਦਾ ਯਤਨ ਕੀਤਾ। ਉਸ ਲਈ ਸਖਤ ਦੁੱਖਦਾਇਕ ਸਜ਼ਾ ਹੈ। |
ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ, ਉਹ ਉਸ ਚੀਜ਼ ਨੂੰ ਜਿਹੜੀ ਤੁਹਾਡੇ ਰੱਬ ਵੱਲੋਂ ਤੁਹਾਡੇ ਵੱਲ ਭੇਜੀ ਗਈ ਹੈ, ਸਮਝਦੇ ਹਨ, ਕਿ ਇਹੀ ਹਕੀਕੀ ਸੱਚ ਹੈ। ਅਤੇ ਉਹ ਸ਼ਕਤੀਸ਼ਾਲੀ ਅਤੇ ਸਿਫ਼ਤ ਦੇ ਲਾਇਕ ਅੱਲਾਹ ਦਾ ਰਾਹ ਦਿਖਾਉਂਦਾ ਹੈ। |
ਅਤੇ ਜਿਨ੍ਹਾਂ ਨੇ ਅਵੱਗਿਆ ਕੀਤੀ, ਉਹ ਆਖਦੇ ਹਨ ਕੀ ਅਸੀਂ’ ਤੁਹਾਨੂੰ ਅਜਿਹਾ ਬੰਦਾ ਦੱਸੀਏ, ਜਿਹੜਾ ਤੁਹਾਨੂੰ ਖ਼ਬਰ ਦਿੰਦਾ ਹੈ ਕਿ ਜਦੋਂ ਤੁਸੀਂ ਬਿਲਕੁਲ |
ਉਸ ਨੇ ਅੱਲਾਹ ਤੋ ਝੂਠ ਬੰਨ੍ਹਿਆ ਜਾਂ ਉਸ ਨੂੰ ਕਿਸੇ ਤਰ੍ਹਾਂ ਦੀ ਦੀਵਾਨਗੀ ਹੈ। ਸਗੋਂ ਜਿਹੜੇ ਲੋਕ ਪ੍ਰਲੋਕ ਤੇ ਯਕੀਨ ਨਹੀਂ ਕਰਦੇ, ਉਹ ਹੀ ਸਜ਼ਾ ਵਿਚ ਅਤੇ ਹੱਦੋਂ ਪਾਰ ਦੀ ਗ੍ਰੰਮਰਾਹੀ ਵਿਚ ਲਿਪਤ ਹਨ। |
ਤਾਂ ਕੀ ਉਨ੍ਹਾਂ ਨੇ ਆਕਾਸ਼ ਅਤੇ ਧਰਤੀ ਦੇ ਵੱਲ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅਤੇ ਪਿਛੇ ਹੈ, ਤੇ ਦ੍ਰਿਸ਼ਟੀ ਨਹੀਂ ਪਾਈ। ਜੇਕਰ ਅਸੀਂ ਚਾਹੀਏ ਤਾਂ ਉਨ੍ਹਾਂ ਨੂੰ ਧਰਤੀ ਵਿਚ ਧਸਾ ਦੇਈਏ ਜਾਂ ਉਨ੍ਹਾਂ ਤੇ ਅਸਮਾਨ ਤੋ ਟੁਕੜੇ ਡੇਗ ਦੇਈਏ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਬੰਦੇ ਲਈ ਜਿਹੜਾ ਧਿਆਨ ਦੇਣ ਵਾਲਾ ਹੋਵੇ। |
ਅਤੇ ਅਸੀਂ ਦਾਊਦ ਨੂੰ ਆਪਣੇ ਵਲੋਂ ਬੜੀ ਨਿਅਮਤ ਦਿੱਤੀ। ਹੇ ਪਹਾੜੋ! ਤੁਸੀ’ ਵੀ ਉਸ ਨਾਲ ਸਿਫ਼ਤ ਸਲਾਹ ਵਿਚ ਸ਼ਾਮਿਲ ਹੋਵੋਂ। ਅਤੇ ਇਸ ਤਰ੍ਹਾਂ ਪੰਛੀਆਂ ਨੂੰ ਵੀ ਹੁਕਮ ਦਿੱਤਾ। ਅਤੇ ਅਸੀਂ’ ਲੋਹੇ ਨੂੰ ਉਸ ਲਈ ਨਰਮ ਕਰ ਦਿੱਤਾ। |
ਤਾਂ ਕਿ ਤੁਸੀਂ ਵੱਡੇ ਕਵਚ ਬਣਾਉ ਅਤੇ ਕੜੀਆਂ ਨੂੰ ਮਾਪ ਦੇ ਅਨੁਸਾਰ ਜੋੜੋ ਅਤੇ ਚੰਗੇ ਕੰਮ ਕਰੋ। ਜੋ ਕੁਝ ਤੁਸੀ ਕਰਦੇ ਹੋ ਮੈਂ ਉਸ ਨੂੰ ਦੇਖ ਰਿਹਾ ਹਾਂ। |
ਅਤੇ ਸੁਲੇਮਾਨ ਦੇ ਲਈ ਹਵਾ ਨੂੰ (ਉਸ ਦੇ) ਵੱਸ ਕਰ ਦਿੱਤਾ। ਉਸ ਦੀ ਸਵੇਰ ਦੀ ਮੰਜ਼ਿਲ ਇੱਕ ਮਹੀਨੇ ਦੀ ਹੁੰਦੀ ਹੈ ਅਤੇ ਸ਼ਾਮ ਦੀ ਮੰਜ਼ਿਲ ਇੱਕ ਮਹੀਨੇ ਦੀ। ਅਤੇ ਅਸੀਂ ਉਸ ਲਈ ਤਾਂਬੇ ਦਾ ਝਰਨਾ ਵਗਾ ਦਿੱਤਾ। ਅਤੇ ਜਿੰਨਾਂ ਵਿਚੋਂ ਕੁਝ ਅਜਿਹੇ ਵੀ ਸਨ ਜਿਹੜੇ ਉਸ ਦੇ ਰੱਬ ਦੇ ਹੁਕਮ ਨਾਲ ਉਸ ਦੇ ਸਾਹਮਣੇ ਕੰਮ ਕਰਦੇ ਸਨ। ਅਤੇ ਉਨ੍ਹਾਂ ਵਿਚੋਂ ਜਿਹੜਾ ਕੋਈ ਸਾਡੇ ਹੁਕਮ ਤੋਂ ਮੁਨਕਰ ਹੋਵੇ ਤਾਂ ਅਸੀਂ ਉਸ ਨੂੰ ਅੱਗ ਦੀ ਸਜ਼ਾ ਦੇਵਾਂਗੇ। |
ਉਹ ਉਸ ਲਈ ਬਣਾਉਂਦੇ ਜਿਹੜਾ ਕੁਝ ਉਹ ਚਾਹੁੰਦਾ। ਭਵਨ, ਤਸਵੀਰਾਂ ਅਤੇ ਹੌਜ਼ (ਤਲਾਬ), ਜਿਵੇਂ ਪਰਾਂਤਾਂ ਅਤੇ ਵੱਡੀਆਂ ਦੇਗਾਂ ਜਿਹੜੀਆਂ ਇੱਕੋ ਜਗ੍ਹਾ ਟਿਕੀਆ ਰਹਿਣ। ਹੇ ਦਾਊਦ ਦੀ ਔਲਾਦ! ਮੇਰੇ ਸ਼ੁਕਰਗੁਜ਼ਾਰ ਬਣ ਕੇ ਕੰਮ ਕਰੋਂ, ਮੇਰੇ ਬੰਦਿਆਂ ਵਿਚੋਂ ਘੱਟ ਹੀ ਸ਼ੁਕਰਗੁਜ਼ਾਰ ਹੁੰਦੇ ਹਨ। |
ਫਿਰ ਜਦੋਂ ਅਸੀਂ ਉਸ ਲਈ ਮੌਤ ਦਾ ਫ਼ੈਸਲਾ ਲਾਗੂ ਕੀਤਾ ਤਾਂ ਕਿਸੇ ਚੀਜ਼ ਨੇ ਉਨ੍ਹਾਂ ਨੂੰ ਉਸ ਦੀ ਮੌਤ ਦੀ ਖ਼ਬਰ ਨਹੀਂ ਦਿੱਤੀ। ਪਰੰਤੂ ਧਰਤੀ ਦੇ ਉਸ ਕੀੜੇ (ਸਿਊਂਕ) ਨੇ ਜਿਹੜਾ ਉਸ ਦੀ ਸੋਟੀ ਨੂੰ ਖਾਂਦਾ ਸੀ। ਤਾਂ ਜਦੋਂ ਉਹ ਡਿੱਗ ਪਿਆ ਤਾਂ ਜਿੰਨਾਂ ਨੂੰ ਸਪੱਸ਼ਟ ਹੋਇਆ ਕਿ ਜੇਕਰ ਉਹ ਗੁਪਤ ਨੂੰ ਜਾਣਦੇ ਹੁੰਦੇ ਤਾਂ ਇਸ ਅਪਮਾਨ ਦੀ ਹਾਲਤ ਵਿਚ ਨਾ ਰਹਿੰਦੇ। |
ਸਬਾ ਦੇ ਲਈ ਉਨ੍ਹਾਂ ਦੇ ਆਪਣੇ ਘਰ ਵਿਚ ਨਿਸ਼ਾਨੀ ਸੀ। ਦੋ ਬਾਗ਼ ਸੱਜੇ ਅਤੇ ਖੱਬੇ ਪਾਸੇ ਆਪਣੇ ਰੱਬ ਦੇ ਦਿੱਤੇ ਰਿਜ਼ਕ ਵਿਚੋਂ ਖਾਉ ਅਤੇ ਉਸ ਦਾ ਸ਼ੁਕਰ ਕਰੋ। ਚੰਗਾ ਨਗਰ ਅਤੇ ਮੁਆਫ਼ੀ ਦੇਣ ਵਾਲਾ ਰੱਬ ਹੈ। |
ਸੋ ਉਨ੍ਹਾਂ ਨੇ ਅਵੱਗਿਆ ਕੀਤੀ ਤਾਂ ਅਸੀਂ ਉਨ੍ਹਾਂ ਉੱਪਰ ਹੜ੍ਹ ਦਾ ਵਹਾਅ ਭੇਜ ਦਿੱਤਾ ਅਤੇ ਉਨ੍ਹਾਂ ਦੇ ਬਾਗ਼ਾਂ ਨੂੰ ਦੋ ਅਜਿਹੇ ਸ਼ਾਗਾਂ ਵਿਚ ਬਦਲ ਦਿੱਤਾ ਜਿਨ੍ਹਾਂ ਵਿਚ ਭੈੜੇ ਸਵਾਦ ਵਾਲੇ ਫ਼ਲ, ਕੰਡੇਦਾਰ ਰੁੱਖ ਅਤੇ ਕੁਝ ਬੇਰੀ ਦੇ। |
ذَٰلِكَ جَزَيْنَاهُم بِمَا كَفَرُوا ۖ وَهَلْ نُجَازِي إِلَّا الْكَفُورَ(17) ਇਹ ਅਸੀਂ ਉਨ੍ਹਾਂ ਦੀ ਅਕ੍ਰਿਤਘਣਤਾ ਦਾ ਬਦਲਾ ਦਿੱਤਾ ਅਤੇ ਅਜਿਹਾ ਬਦਲਾ ਅਸੀਂ ਉਸ ਨੂੰ ਦਿੰਦੇ ਹਾਂ ਜਿਹੜੇ ਅਕ੍ਰਿਤਘਣ ਹੋਣ। |
ਅਤੇ ਅਸੀਂ’ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸ਼ਹਿਰਾਂ ਦੇ ਵਿਚਕਾਰ, ਜਿਥੇ ਅਸੀਂ ਬਰਕਤ ਰੱਖੀ ਸੀ, ਅਜਿਹੇ ਸ਼ਹਿਰ ਵਸਾਏ ਜਿਹੜੇ ਦਿਖਾਈ ਦਿੰਦੇ ਸਨ। ਅਤੇ ਅਸੀਂ ਉਨ੍ਹਾਂ ਦੇ ਵਿਚਕਾਰ ਯਾਤਰਾ ਦੀਆਂ ਮੰਜ਼ਿਲਾਂ ਤੈਅ ਕਰ ਦਿੱਤੀਆਂ। ਉਨ੍ਹਾਂ ਵਿਚ ਦਿਨ-ਰਾਤ ਸ਼ਾਂਤੀ ਨਾਲ ਜੱਲੋਂ। |
ਫਿਰ ਉਨ੍ਹਾਂ ਨੇ ਆਖਿਆ ਕਿ ਹੇ ਸਾਡੇ ਪਾਲਣਹਾਰ! ਸਾਡੀਆਂ ਯਾਤਰਾਵਾਂ ਦੇ ਵਿਚ ਦੂਰੀ ਪਾ ਦੇ। ਅਤੇ ਉਨ੍ਹਾਂ ਨੇ ਆਪਣੇ ਆਪ ਉੱਪਰ ਜ਼ੁਲਮ ਕੀਤਾ ਤਾਂ ਅਸੀਂ ਉਨ੍ਹਾਂ ਨੂੰ (ਬੀਤੀਆਂ) ਕਹਾਣੀਆਂ ਬਣਾ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਪੂਰਨ ਤੌਰ ਤੇ ਤਿਤਰ- -ਬਿਤਰ ਕਰ ਦਿੱਤਾ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਹਰੇਕ ਧੀਰਜ ਰੱਖਣ ਵਾਲੇ ਲਈ ਅਤੇ ਸ਼ੁਕਰ ਕਰਨ ਵਾਲੇ ਲਈ। |
وَلَقَدْ صَدَّقَ عَلَيْهِمْ إِبْلِيسُ ظَنَّهُ فَاتَّبَعُوهُ إِلَّا فَرِيقًا مِّنَ الْمُؤْمِنِينَ(20) ਅਤੇ ਇਬਲੀਸ ਨੇ ਉਨ੍ਹਾਂ ਉੱਪਰ ਆਪਣਾ ਹੰਕਾਰ ਸੱਚ ਕਰ ਦਿਖਾਇਆ। ਸੋ ਈਮਾਨ ਵਾਲਿਆਂ ਦੇ ਇੱਕ ਵਰਗ ਤੋਂ ਇਲਾਵਾ ਉਨ੍ਹਾਂ ਨੇ ਉਸ ਦਾ ਪਾਲਣ ਕੀਤਾ। |
ਅਤੇ ਇਬਲੀਸ ਨੂੰ ਉਨ੍ਹਾਂ ਉੱਪਰ ਕੋਈ ਅਧਿਕਾਰ ਨਹੀਂ ਸੀ। ਪਰੰਤੂ ਇਹ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਜਾਣ ਲੈਂਦੇ ਜਿਹੜੇ ਪ੍ਰਲੋਕ ਉੱਪਰ ਭਰੋਸਾ ਰੱਖਦੇ ਹਨ, ਉਨ੍ਹਾਂ ਲੋਕਾਂ ਤੋਂ (ਅਲੱਗ ਕਰ ਕੇ ਜਿਹੜੇ ਉਸ ਵਲੋਂ ਸੱਕ ਵਿਚ ਹਨ)। ਅਤੇ ਤੁਹਾਡਾ ਰੱਬ ਹਰ ਚੀਜ਼ ਉੱਪਰ ਨਿਗਰਾਨ ਹੈ। |
ਆਖੋ, ਕਿ ਉੱਸ ਨੂੰ ਪੁਕਾਰੋ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਥਿਲ੍ਹਾਂ ਪੂਜਣਯੋਗ ਸਮਝ ਰੱਖਿਆ ਹੈ। ਉਹ ਨਾ ਆਕਾਸ਼ਾਂ ਅਤੇ ਨਾ ਧਰਤੀ ਅਤੇ ਨਾ ਇਨ੍ਹਾਂ ਦੌਵਾਂ ਦੇ ਵਿਚਕਾਰ ਇੱਕ (ਧੂੜ ਦੇ) ਕਣ ਬਰਾਬਰ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਇਨ੍ਹਾਂ ਵਿਚ ਉਨ੍ਹਾਂ ਦੀ ਕੋਈ ਭਾਈਵਾਲੀ ਹੈ। ਅਤੇ ਨਾ ਇਨ੍ਹਾਂ ਵਿਚ ਉਨ੍ਹਾਂ ਦਾ ਕੋਈ ਸਹਾਇਕ ਹੈ। |
ਅਤੇ ਉਸ ਦੇ ਸਾਹਮਣੇ ਕੋਈ ਸਿਫ਼ਾਰਸ਼ ਕੰਮ ਨਹੀਂ ਆਉਂਦੀ ਪਰੰਤੂ ਉਸ ਲਈ ਜਿਸ ਲਈ ਉਹ ਆਗਿਆ ਦੇਵੇ, ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੇ ਦਿਲਾਂ ਵਿਚੋਂ ਘਬਰਾਹਟ ਦੂਰ ਹੋਵੇਗੀ ਤਾਂ ਉਹ ਪੁੱਛਣਗੇ ਕਿ ਤੁਹਾਡੇ ਰੱਬ ਨੇ ਕੀ ਕਿਹਾ। ਉਹ ਕਹਿਣਗੇ ਕਿ ਸੱਚੀ ਗੱਲ ਦਾ ਹੁਕਮ ਦਿੱਤਾ ਅਤੇ ਉਹ ਸਭ ਤੋਂ ਉੱਪਰ ਅਤੇ ਸਭ ਤੋਂ ਵੱਡਾ ਹੈ। |
ਕਹੋ ਕਿ ਕੌਣ ਤੁਹਾਨੂੰ ਆਕਾਸ਼ਾਂ ਅਤੇ ਧਰਤੀ ਵਿੱਚੋਂ ਰਿਜ਼ਕ ਦਿੰਦਾ ਹੈ। ਆਖੋ, ਕਿ ਅੱਲਾਹ (ਰਿਜ਼ਕ ਦਿੰਦਾ ਹੈ।) ਅਤੇ ਸਾਡੇ ਅਤੇ ਤੁਹਾਡੇ ਵਿਚੋਂ ਕੋਈ ਇੱਕ ਚੰਗੇ ਰਾਹ ਤੇ ਹੈ ਜਾਂ ਪੂਰੀ ਤਰ੍ਹਾਂ ਕੁਰਾਹੇ ਪਿਆ ਹੈ। |
قُل لَّا تُسْأَلُونَ عَمَّا أَجْرَمْنَا وَلَا نُسْأَلُ عَمَّا تَعْمَلُونَ(25) ਆਖੋ, ਕਿ ਜਿਹੜੇ ਅਪਰਾਧ ਅਸੀਂ ਕੀਤੇ ਉੱਸ ਦੀ ਤੁਹਾਡੇ ਤੋਂ ਕੌਈ ਪੁੱਛ ਨਹੀਂ ਹੋਵੇਗੀ। ਅਤੇ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਸ ਬਾਰੇ ਸਾਥੋਂ ਨਹੀਂ ਪੁੱਛਿਆ ਜਾਵੇਗਾ। |
قُلْ يَجْمَعُ بَيْنَنَا رَبُّنَا ثُمَّ يَفْتَحُ بَيْنَنَا بِالْحَقِّ وَهُوَ الْفَتَّاحُ الْعَلِيمُ(26) ਆਖੋ, ਕਿ ਸਾਡਾ ਰੱਬ ਸਾਨੂੰ ਇਕੱਠਿਆ ਕਰੇਗਾ। ਫਿਰ ਸਾਡੇ ਵਿਚਕਾਰ ਉਹ ਹੱਕ ਦੇ ਅਨੁਸਾਰ ਫ਼ੈਸਲਾ ਕਰੇਗਾ ਅਤੇ ਉਹੀ ਫ਼ੈਸਲਾ ਕਰਨ ਵਾਲਾ ਹੈ। |
ਆਖੋ, ਮੈਨੂੰ ਉਨ੍ਹਾਂ ਨੂੰ ਦਿਖਾਉ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਬਣਾ ਕੇ ਅੱਲਾਹ ਦੇ ਬਰਾਬਰ ਕਰ ਰੱਖਿਆ ਹੈ। ਕਦੇ ਨਹੀਂ, ਸਗੋਂ ਉਹ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ। |
ਅਤੇ ਅਸੀਂ ਤੁਹਾਨੂੰ ਸਾਰੇ ਮਨੁੱਖਾਂ ਲਈ ਖੁਸ਼ਖ਼ਬਰੀ ਅਤੇ ਭੈਅ-ਭੀਤ ਕਰਨ ਵਾਲਾ ਬਣਾ ਕੇ ਭੇਜਿਆ ਹੈ, ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ। |
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ(29) ਅਤੇ ਉਹ ਕਹਿੰਦੇ ਹਨ ਕਿ ਇਹ ਵਾਅਦਾ ਕਦੋਂ ਪੂਰਾ ਹੋਵੇਗਾ (ਦੱਸੋ) ਜੇ ਤੁਸੀਂ ਸੱਚੇ ਹੋ। |
قُل لَّكُم مِّيعَادُ يَوْمٍ لَّا تَسْتَأْخِرُونَ عَنْهُ سَاعَةً وَلَا تَسْتَقْدِمُونَ(30) ਆਖੋ, ਕਿ ਤੁਹਾਡੇ ਲਈ ਇੱਕ ਵਿਸ਼ੇਸ਼ ਦਿਨ ਦਾ ਵਾਅਦਾ ਹੈ, ਉਸ ਦਿਨ ਤੋਂ ਨਾ ਇੱਕ ਪਲ ਪਿੱਛੇ ਹੱਟ ਸਕਦੇ ਹੋ ਅਤੇ ਨਾ ਅੱਗੇ ਵੱਧ ਸਕਦੇ ਹੋ। |
ਅਤੇ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਉਹ ਆਖਦੇ ਹਨ ਕਿ ਅਸੀਂ ਹੋ ਚੁੱਕੀਆਂ ਹਨ। ਅਤੇ ਜੇਕਰ ਤੁਸੀਂ ਉਸ ਸਮੇਂ’ ਨੂੰ ਦੇਖੋ ਜਦੋਂ ਇਹ ਜ਼ਾਲਿਮ ਆਪਣੇ ਰੱਬ ਦੇ ਸਾਹਮਣੇ ਖੜ੍ਹੇ ਕੀਤੇ ਜਾਣਗੇ। (ਇਹ) ਇੱਕ ਦੂਜੇ ਉੱਤੇ ਗੱਲ ਸੁੱਟਦੇ ਹੋਣਗੇ। ਜਿਹੜੇ ਲੋਕ ਕਮਜ਼ੋਰ ਸਮਝੇ ਜਾਂਦੇ ਸਨ ਉਹ ਵੱਡੇ ਬਣਨ ਵਾਲਿਆਂ ਨੂੰ ਕਹਿਣਗੇ ਕਿ ਜੇਕਰ ਤੁਸੀਂ’ ਨਾ ਹੁੰਦੇ ਅਸੀਂ ਜ਼ਰੂਰ ਈਮਾਨ ਵਾਲੇ ਹੁੰਦੇ। |
ਵੱਡੇ ਬਣਨ ਵਾਲੇ ਤੋਂ ਰੋਕਿਆ ਸੀ, ਜਦੋਂ ਉਹ ਤੁਹਾਡੇ ਕੋਲ ਪਹੁੰਚਿਆ ਸੀ। |
ਅਤੇ ਕਮਜ਼ੋਰ ਨਾਲ ਜਦੋਂ’ ਤੁਸੀਂ ਸਾਨੂੰ ਕਹਿੰਦੇ ਸੀ ਕਿ ਅਸੀਂ ਅੱਲਾਹ ਦੀ ਅਵੱਗਿਆ ਕਰੀਏ ਅਤੇ ਉਸ ਦੇ ਬਰਾਬਰ ਸ਼ਰੀਕ ਬ਼ਣਾਈਏ। ਅਤੇ ਉਹ ਆਪਣੇ ਪਸ਼ਚਾਤਾਪ ਨੂੰ ਛੁਪਾਉਣਗੇ ਜਦੋਂ ਉਹ ਸਜ਼ਾ ਨੂੰ ਪ੍ਰਾਪਤ ਕਰਨਗੇ। ਅਤੇ ਅਸੀਂ ਇਨਕਾਰ ਕਰਨ ਵਾਲਿਆਂ ਦੇ ਗਲੇ ਵਿਚ ਤੌਕ (ਲੋਹੇ ਦੇ ਪਟੇ) ਪਾਵਾਂਗੇ। ਉਹ ਉਹੀ ਫ਼ਲ ਪਾਉਣਗੇ ਜਿਹੜਾ ਉਹ ਕਰਦੇ ਸਨ। |
ਅਤੇ ਅਸੀਂ ਜਿਸ ਨਗਰ ਵਿਚ ਵੀ ਕੋਈ ਸਾਵਧਾਨ ਕਰਨ ਵਾਲਾ ਭੇਜਿਆ ਤਾਂ ਉਸ ਦੇ ਸੰਪੰਨ ਲੋਕਾਂ ਨੇ ਇਹੀ ਕਿਹਾ ਕਿ ਅਸੀਂ ਤਾਂ ਉਸ ਤੋਂ ਇਨਕਾਰ ਕਰਨ ਵਾਲੇ ਹਾਂ ਜਿਹੜਾ ਦੇ ਕੇ ਤੁਸੀਂ ਭੇਜੇ ਗਏ ਹੋ। |
وَقَالُوا نَحْنُ أَكْثَرُ أَمْوَالًا وَأَوْلَادًا وَمَا نَحْنُ بِمُعَذَّبِينَ(35) ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਜਾਇਦਾਦ ਅਤੇ ਔਲਾਦ ਵਿਚ ਵੱਧ ਹਾਂ। ਅਤੇ ਅਸੀਂ ਕਦੇ ਵੀ ਸਜ਼ਾ ਨਹੀਂ ਪਾਵਾਂਗੇ। |
ਆਥੋਂ, ਕਿ ਮੇਰਾ ਰੱਬ ਜਿਸ ਨੂੰ ਚਾਹੁੰਦਾ ਹੈ ਵਧੇਰੇ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਪ੍ਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ। |
ਅਤੇ ਤੁਹਾਡੀ ਸੰਪਤੀ ਅਤੇ ਤੁਹਾਡੀ ਸੰਤਾਨ ਉਹ ਵਸਤੂ ਨਹੀਂ ਜਿਹੜੀ ਪਦਵੀ ਵਿਚ ਤੁਹਾਨੂੰ ਸਾਡਾ ਨਜ਼ਦੀਕੀ ਬਣਾ ਦੇਵੇ। ਪਰ ਹਾਂ ਜਿਹੜਾ ਈਮਾਨ ਲਿਆਇਆ ਅਤੇ ਜਿਸ ਨੇ ਚੰਗੇ ਕਰਮ ਕੀਤੇ, ਅਜਿਹੇ ਲੋਕਾਂ ਲਈ ਉਨ੍ਹਾਂ ਦੇ ਕਰਮਾਂ ਦਾ ਦੁੱਗਣਾ ਫ਼ਲ ਹੈ। ਅਤੇ ਉਹ ਉੱਚੇ ਘਰਾਂ ਵਿਚ ਸਤ੍ਰੰਸ਼ਟ ਹੋ ਕੇ ਰਹਿਣਗੇ। |
وَالَّذِينَ يَسْعَوْنَ فِي آيَاتِنَا مُعَاجِزِينَ أُولَٰئِكَ فِي الْعَذَابِ مُحْضَرُونَ(38) ਅਤੇ ਜਿਹੜੇ ਲੋਕ ਸਾਡੀਆਂ ਆਇਿਤਾਂ ਨੂੰ ਨੀਵਾਂ ਦਿਖਾਉਣ ਲਈ ਸਰਗਰਮ ਹਨ, ਉਹ ਸਜ਼ਾ ਦੇ (ਘਰ ਵਿੱਚ) ਦਾਖ਼ਿਲ ਕੀਤੇ ਜਾਣਗੇ। |
ਆਖੋਂ, ਕਿ ਮੇਰਾ ਰੱਬ ਆਪਣੇ ਉਪਾਸ਼ਕਾਂ ਵਿਚੋਂ ਜਿਸ ਨੂੰ ਚਾਹੁੰਦਾ ਹੈ ਜ਼ਿਆਦਾ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਅਤੇ ਜਿਹੜੀ ਚੀਜ਼ ਵੀ ਤੁਸੀ ਖਰਚ ਕਰੋਂਗੇ ਤਾਂ ਉਹ ਉਸ ਦਾ ਫ਼ਲ ਦੇਵੇਗਾ। ਅਤੇ ਉਹ ਚੰਗਾ ਰਿਜ਼ਕ ਦੇਣ ਵਾਲਾ ਹੈ। |
ਅਤੇ ਜਿਸ ਦਿਨ ਉਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ ਫਿਰ ਉਹ ਫਰਿਸ਼ਤਿਆਂ ਨੂੰ ਪੁੱਛੇਗਾ ਕੀ ਇਹ ਲੋਕ ਤੁਹਾਡੀ ਇਬਾਦਤ ਕਰਦੇ ਸੀ। |
ਉਹ ਕਹਿਣਗੇ ਤੇਰੀ ਹਸਤੀ ਪਵਿੱਤਰ ਹੈ ਅਤੇ ਸਾਡਾ ਸੰਬੰਧ ਤੇਰੇ ਨਾਲ ਹੈ ਨਾ ਕਿ ਇਨ੍ਹਾਂ ਲੋਕਾਂ ਨਾਲ। ਸਗੋ’_ਇਹ ਜਿੰਨਾਂ ਦੀ ਪੂਜਾ ਕਰਦੇ ਸਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਉਨ੍ਹਾਂ ਤੇ ਹੀ ਸ਼ਰਧਾ ਰੱਖਦੇ ਸਨ। |
ਸੋ ਅੱਜ ਤੁਹਾਡੇ ਵਿਚੋਂ ਕੋਈ ਇੱਕ ਦੂਸਰੇ ਨੂੰ ਲਾਭ ਨਹੀਂ’ ਪਹੁੰਚਾ ਸਕਦਾ ਅਤੇ ਨਾ ਨੁਕਸਾਨ। ਅਤੇ ਅਸੀਂ ਜ਼ਾਲਿਮਾਂ ਨੂੰ ਆਖਾਂਗੇ ਕਿ ਅੱਗ ਦੀ ਸਜ਼ਾ ਪਾਉ, (ਇਸ ਲਈ) ਜਿਸ (ਅੱਲਾਹ) ਤੋਂ ਤੁਸੀਂ ਇਨਕਾਰ ਕਰਦੇ ਸੀ। |
ਅਤੇ ਜਦੋਂ’ ਉਨ੍ਹਾਂ ਨੂੰ ਸਾਡੀਆਂ ਰੌਸ਼ਨਮਈ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਕਹਿੰਦੇ ਹਨ ਕਿ ਇਹ ਤਾਂ ਸਿਰਫ਼ ਇੱਕ ਬੰਦਾ ਹੈ, ਜਿਹੜਾ ਚਾਹੁੰਦਾ ਹੈ ਕਿ ਸਾਨੂੰ ਉਨ੍ਹਾਂ ਤੋਂ ਰੋਕ ਦੇਵੇ ਜਿਨ੍ਹਾਂ ਦੀ ਸਾਡੇ ਬਾਪ ਦਾਦੇ ਪੂਜਾ ਕਰਦੇ ਸਨ। ਅਤੇ ਉਨ੍ਹਾਂ ਨੇ ਆਖਿਆ ਇਹ ਤਾਂ ਸਿਰਫ਼ ਇੱਕ ਘੜਿਆ ਹੋਇਆ ਝੂਠ ਹੈ। ਅਤੇ ਉਨ੍ਹਾਂ ਜ਼ਾਲਿਮਾਂ ਦੇ ਸਾਹਮਣੇ ਜਦੋਂ ਉਹ ਸੱਚ ਆਇਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਤਾਂ ਸਿਰਫ਼ ਇੱਕ ਪ੍ਰਤੱਖ ਜਾਦੂ ਹੈ। |
وَمَا آتَيْنَاهُم مِّن كُتُبٍ يَدْرُسُونَهَا ۖ وَمَا أَرْسَلْنَا إِلَيْهِمْ قَبْلَكَ مِن نَّذِيرٍ(44) ਅਤੇ ਅਸੀਂ ਉਨ੍ਹਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਸੀ ਜਿਨ੍ਹਾਂ ਨੂੰ ਉਹ ਪੜ੍ਹਦੇ ਹੋਣ। ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਦੇ ਕੋਲ ਕੋਈ ਸਾਵਧਾਨ ਕਰਨ ਵਾਲਾ ਨਹੀਂ ਭੇਜਿਆ। |
ਅਤੇ ਇਨ੍ਹਾਂ ਤੋਂ ਪਹਿਲੇ ਵਾਲਿਆਂ ਨੇ ਵੀ ਝੁਠਲਾਇਆ। ਇਹ ਉਸ ਦੇ ਦੱਸਵੇਂ’ ਹਿੱਸੇ ਨੂੰ ਵੀ ਨਹੀਂ ਪਹੁੰਚੇ ਜਿਹੜਾ ਅਸੀਂ ਇਨ੍ਹਾਂ ਨੂੰ ਬਖਸ਼ਿਆ ਸੀ। ਉਨ੍ਹਾਂ ਨੇ ਮੇਰੇ ਰਸੂਲਾਂ ਤੋਂ ਇਨਕਾਰ ਕੀਤਾ, ਤਾਂ ਕਿਹੋ ਜਿਹਾ ਸੀ ਉਨ੍ਹਾਂ ਉੱਪਰ ਮੇਰਾ ਦੰਢ। |
ਆਥੋ, ਮੈਂ ਤੁਹਾਨੂੰ ਇੱਕ ਗੱਲ ਦਾ ਉਪਦੇਸ਼ ਦਿੰਦਾ ਹਾਂ ਕਿ ਤੁਸੀਂ ਅੱਲਾਹ ਦੇ ਲਈ ਖੜ੍ਹੇ ਹੋ ਜਾਉ, ਦੋ-ਦੋ ਅਤੇ ਇੱਕ-ਇੱਕ ਕਰਕੇ, ਫਿਰ ਵਿਚਾਰ ਕਰੋ ਕਿ ਤੁਹਾਡੇ ਮਿੱਤਰ ਨੂੰ ਦੀਵਾਨਗੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ਼ ਇੱਕ ਸਖ਼ਤ ਸਜ਼ਾ ਤੋਂ ਪਹਿਲਾਂ ਸਾਵਧਾਨ ਕਰਨ ਵਾਲਾ ਹੈ। |
ਆਖੋ, ਕਿ ਮੈਂ` ਤੁਹਾਡੇ ਤੋਂ ਕੂਝ ਬਦਲਾ ਮੰਗਿਆ ਹੋਵੇ ਤਾਂ ਉਹ ਤੁਹਾਡਾ ਹੀ ਹੈ। ਮੇਰਾ ਬਦਲਾ ਤਾਂ ਸਿਰਫ਼ ਅੱਲਾਹ ਕੋਲ ਹੈ। ਅਤੇ ਉਹ ਹਰ ਚੀਜ਼ ਉੱਤੇ ਗਵਾਹ ਹੈ। |
قُلْ إِنَّ رَبِّي يَقْذِفُ بِالْحَقِّ عَلَّامُ الْغُيُوبِ(48) ਆਖੋਂ, ਕਿ ਮੇਰਾ ਰੱਬ ਸੱਚ ਨੂੰ (ਝੂਠ ਤੇ) ਮਾਰੇਗਾ। ਉਹ ਗੁੱਝੀਆਂ ਚੀਜ਼ਾਂ ਨੂੰ ਜਾਣਨ ਵਾਲਾ ਹੈ। |
قُلْ جَاءَ الْحَقُّ وَمَا يُبْدِئُ الْبَاطِلُ وَمَا يُعِيدُ(49) ਆਖੋਂ, ਕਿ ਸੱਚ ਆ ਗਿਆ ਹੈ। ਝੂਠ ਨਾ ਤਾਂ ਆਰੰਭ ਕਰਦਾ ਹੈ ਅਤੇ ਨਾ ਹੀ ਪੁਨਰ ਸਥਾਪਨਾ। |
ਆਖੋਂ, ਕਿ ਜੇਕਰ ਮੈਂ ਕੁਰਾਹੇ ਪਿਆ ਹਾਂ ਤਾਂ ਮੇਰੇ ਕੁਰਾਹੇਪਨ ਦੇ ਕਾਰਨ ਨੁਕਸਾਨ ਮੈਨੂੰ ਹੈ ਅਤੇ ਜੇਕਰ ਮੈਂ ਸ੍ਰੇਸ਼ਟ ਰਾਹ ਤੇ ਹੋਵਾਂ ਤਾਂ ਇਹ ਉਸ ਵਹੀ ਦੀ ਕਿਰਪਾ ਨਾਲ ਹੈ ਜਿਹੜਾ ਮੇਰਾ ਰੱਬ ਮੇਰੇ ਵੱਲ ਭੇਜ ਰਿਹਾ ਹੈ, ਬੇਸ਼ੱਕ ਉਹ ਸੁਣਨ ਵਾਲਾ ਅਤੇ ਨੇੜੇ ਹੈ। |
وَلَوْ تَرَىٰ إِذْ فَزِعُوا فَلَا فَوْتَ وَأُخِذُوا مِن مَّكَانٍ قَرِيبٍ(51) ਅਤੇ ਜੇਕਰ ਤੁਸੀਂ ਦੇਖੋ, ਜਦੋਂ ਇਹ ਘਬਰਾਏ ਹੋਏ ਹੋਣਗੇ। ਸੋ ਉਹ ਭੱਜ ਨਾ ਸਕਣਗੇ ਅਤੇ ਨੇੜਿਉਂ ਹੀ ਫੜ੍ਹ ਲਏ ਜਾਣਗੇ। |
وَقَالُوا آمَنَّا بِهِ وَأَنَّىٰ لَهُمُ التَّنَاوُشُ مِن مَّكَانٍ بَعِيدٍ(52) ਅਤੇ ਉਹ ਕਹਿਣਗੇ ਕਿ ਅਸੀਂ ਉਸ ਉੱਪਰ ਈਮਾਨ ਲਿਆਏ ਅਤੇ ਇੰਨੀ ਦੂਰ ਤੋਂ (ਈਮਾਨ ਲਈ) ਉਨ੍ਹਾਂ ਦਾ (ਹੱਥ) ਪਾਉਣਾ ਕਿੱਥੇ (ਸੰਭਵ ਹੋ ਸਕਦਾ ਹੈ)। |
وَقَدْ كَفَرُوا بِهِ مِن قَبْلُ ۖ وَيَقْذِفُونَ بِالْغَيْبِ مِن مَّكَانٍ بَعِيدٍ(53) ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਸਿ੍ਹਾਂ ਦੇਖੇ ਝੁਠਲਾਇਆ ਅਤੇ ਦੂਰੋਂ ਹੀ (ਝੂਠੀਆਂ) ਗੱਲਾਂ ਬਣਾਉਂਦੇ ਰਹੇ। |
ਉਨ੍ਹਾਂ ਦੇ ਅਤੇ ਉਨ੍ਹਾਂ ਦੀ ਇੱਛਾ ਦੇ ਵਿਚਕਾਰ ਕੰਧ ਕਰ ਦਿੱਤੀ ਜਾਵੇਗੀ ਜਿਵੇਂ ਕਿ ਇਨ੍ਹਾਂ ਤੋਂ ਪਹਿਲਾਂ ਇਨ੍ਹਾਂ ਦੇ ਹਮਰਾਹੀਆਂ ਦੇ ਨਾਲ ਕੀਤਾ ਗਿਆ ਹੈ। ਉਹ ਵੱਡੇ ਉਲਝਾਉਣ ਵਾਲੇ ਸ਼ੱਕ ਵਿਚ ਪਏ ਰਹੇ। |
More surahs in Punjabi:
Download surah Saba with the voice of the most famous Quran reciters :
surah Saba mp3 : choose the reciter to listen and download the chapter Saba Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب