La sourate Al-Mujadilah en Pendjabi
ਅੱਲਾਹ ਨੇ ਉਸ ਔਰਤ ਦੀ ਗੱਲ ਸੁਣ ਲਈ ਜਿਹੜੀ ਆਪਣੇ ਪਤੀ ਸੰਬੰਧ ਵਿਚ ਤੁਹਾਡੇ ਨਾਲ ਝਗੜਦੀ ਸੀ। ਅਤੇ ਅੱਲਾਹ ਕੌਲ ਸ਼ਿਕਾਇਤ ਕਰ ਰਹੀ ਸੀ। ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ ਸੂਣ ਰਿਹਾ ਸੀ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਨਣ ਵਾਲਾ ਹੈ। |
ਤੁਹਾਡੇ ਵਿਚੋਂ’ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ (ਤਲਾਕ ਦੇਣ ਦੀ ਇਕ ਹਾਲਤ, ਜਿਸ ਵਿਚ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ, ਕਿ ਤੂੰ ਮੇਰੀ ਮਾਂ ਦੀ ਪਿੱਠ ਵਾਂਗ ਹੋ ਜਾ) ਕਰਦੇ ਹਨ। ਉਹ ਉਨ੍ਹਾਂ ਦੀਆਂ ਮਾਂਵਾਂ ਨਹੀਂ ਹਨ। ਉਨ੍ਹਾਂ ਦੀਆਂ ਮਾਵਾਂ ਤਾਂ ਉਹ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਅਤੇ ਇਹ ਲੋਕ ਬੇਸ਼ੱਕ ਬਿਬੇਕਹੀਨ ਅਤੇ ਝੂਠੀ ਗੱਲ ਕਹਿੰਦੇ ਹਨ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਬਖਸ਼ਣ ਵਾਲਾ ਹੈ। |
ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ ਕਰਨ ਅਤੇ ਫਿਰ ਉਸ ਤੋਂ’ ਪਿੱਛੇ ਹੱਟ ਜਾਣ, ਜਿਹੜਾ ਉਨ੍ਹਾਂ ਨੇ ਕਿਹਾ ਸੀ, ਤਾਂ ਇੱਕ ਗਰਦਨ (ਗੁਲਾਮ) ਨੂੰ ਅਜ਼ਾਦ ਕਰਨਾ ਹੈ। ਇਸ ਤੋਂ ਪਹਿਲਾਂ ਕਿ ਉਹ ਆਪਿਸ ਵਿਚ (ਇੱਕ ਦੂਜੇ ਨੂੰ) ਹੱਥ ਲਾਉਣ। ਇਸ ਨਾਲ ਤੁਹਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ। |
ਫਿਰ ਜਿਹੜੇ ਬੰਦੇ ਨੂੰ (ਗੁਲਾਮ) ਨਾ ਮਿਲੇ ਤਾਂ ਦੋ ਮਹੀਨਿਆਂ ਲਈ ਲਗਾਤਾਰ ਰੋਜ਼ੇ ਰੱਖੇ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਵੀ (ਇੱਕ ਦੂਜੇ ਨੂੰ) ਹੱਥ ਲਾਉਣ। ਫਿਰ ਜਿਹੜਾ ਬੰਦਾ (ਅਜਿਹਾ) ਨਾ ਕਰ ਸਕੇ ਤਾਂ ਸੱਠ ਕੰਗਾਲਾਂ ਨੂੰ ਭੋਜਨ ਖਵਾਵੇ, ਇਹ ਇਸ ਲਈ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਵੇ। ਇਹ ਅੱਲਾਹ ਦੀਆਂ ਹੱਦਾਂ ਹਨ ਅਤੇ ਅਵੱਗਿਆਕਾਰੀਆਂ ਲਈ ਦਰਦਨਾਕ ਸਜ਼ਾ ਹੈ। |
ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦੇ ਹਨ ਉਹ ਲਈ ਅਪਮਾਨ ਜਨਕ ਸਜ਼ਾ ਹੈ। |
ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਚੁੱਕੇਗਾ ਅਤੇ ਉਨ੍ਹਾਂ ਦੇ ਕੀਤੇ ਹੋਏ ਕੰਮ ਉਨ੍ਹਾਂ ਨੂੰ ਦੱਸੇਗਾ। ਅੱਲਾਹ ਨੇ ਉਨ੍ਹਾਂ ਨੂੰ ਗਿਣ ਕੇ ਰੱਖਿਆ ਹੈ। ਅਤੇ ਉਹ ਲੋਕ ਉਸ ਨੂੰ ਭੁੱਲ ਗਏ ਅਤੇ ਹਰ ਚੀਜ਼ ਅੱਲਾਹ ਦੇ ਸਾਹਮਣੇ ਹੈ। |
ਤੁਸੀਂ ਨਹੀਂ ਦੇਖਿਆ, ਕਿ ਅੱਲਾਹ ਜਾਣਦਾ ਹੈ ਜੋ ਕੁਝ ਆਕਾਸ਼ਾਂ ਅਤੇ ਧਰਤੀ ਵਿਚ ਹੈ। ਕੋਈ ਕਾਨਾ-ਫੂਸੀ (ਗੁਪਤ ਗੱਲਬਾਤ) ਤਿੰਨ ਵਿਅਕਤੀਆਂ ਦੀ ਨਹੀਂ ਹੁੰਦੀ ਜਿਸ ਵਿਚ ਚੌਥਾ ਅੱਲਾਹ ਨਾ ਹੋਵੇ ਅਤੇ ਨਾ ਪੰਜਾਂ ਦੀ ਕਾਨਾ-ਫੂਸੀ ਹੁੰਦੀ ਹੈ ਜਿਸ ਵਿਚ ਛੇਵਾਂ ਉਹ ਨਾ ਹੋਵੇ ਅਤੇ ਨਾ ਇਸ ਤੋਂ ਘੱਟ ਦੀ ਅਤੇ ਨਾ ਵੱਧ ਦੀ। ਪਰੰਤੂ ਉਹ ਉਨ੍ਹਾਂ ਦੇ ਨਾਲ ਹੁੰਦਾ ਹੈ ਜਿੱਥੇ ਵੀ ਉਹ ਹੋਣ, ਫਿਰ ਉਹ ਉਨ੍ਹਾਂ ਨੰ ਉਨ੍ਹਾਂ ਦੇ ਕੀਤੇ ਤੋਂ ਕਿਆਮਤ ਦੇ ਦਿਨ ਜਾਣੂ ਕਰਵਾ ਦੇਵੇਗਾ ਹੈ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਗਿਆਨ ਰੱਖਣ ਵਾਲਾ ਹੈ। |
ਕੀ ਤੁਸੀਂ ਨਹੀਂ ਦੇਖਿਆ ਕਿ ਜਿਨ੍ਹਾਂ ਨੂੰ ਕਾਨਾ-ਫੂਸੀਆਂ ਤੋਂ ਰੋਕਿਆ ਗਿਆ ਸੀ ਫਿਰ ਵੀ ਉਹ ਉਹੀ ਕਰ ਰਹੇ ਹਨ ਜਿਨ੍ਹਾਂ ਤੋਂ ਉਹ ਰੋਕੇ ਗਏ ਸਨ ਅਤੇ ਉਹ ਪਾਪ, ਅੱਤਿਆਚਾਰ ਅਤੇ ਰਸੂਲ ਦੀ ਅਵੱਗਿਆ ਦੀਆਂ ਕਾਨਾ-ਫੂਸੀਆਂ ਕਰਦੇ ਹਨ। ਅਤੇ ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਨੂੰ ਅਜਿਹੇ ਢੰਗ ਨਾਲ ਸਲਾਮ ਕਰਦੇ ਹਨ ਜਿਸ ਨਾਲ ਅੱਲਾਹ ਨੇ ਤੁਹਾਨੂੰ ਗੱਲਾਂ ਲਈ ਅੱਲਾਹ ਸਾਨੂੰ ਸਜ਼ਾ ਕਿਉਂ ਨਹੀਂ ਦਿੰਦਾ। ਉਨ੍ਹਾਂ ਲਈ ਨਰਕ ਹੀ ਕਾਫ਼ੀ ਹੈ ਉਹ ਉਸ ਵਿਚ ਪਏ ਰਹਿਣਗੇ ਸੌ ਉਹ ਬੁਰਾ ਟਿਕਾਣਾ ਹੈ। |
ਹੈ ਈਮਾਨ ਵਾਲਿਓ! ਤੁਸੀਂ ਜਦੋਂ ਵੀ ਕਾਨਾ-ਫੂਸੀ ਕਰੋਂ ਤਾਂ ਪਾਪ, ਅਨਿਆਇ ਅਤੇ ਰਸੂਲ ਦੀ ਅਵੱਗਿਆ ਦੀ ਕਾਨਾ-ਫੂਸੀ ਨਾ ਕਰੋਂ ਅਤੇ ਤੁਸੀਂ ਨੇਕੀ ਅਤੇ ਸੰਜਮ ਦੀਆਂ ਗੱਲਾਂ ਕਰੋ। ਅਤੇ ਅੱਲਾਹ ਤੋਂ ਡਰੋ ਜਿਸ ਦੇ ਕੌਲ ਤੁਸੀਂ ਇਕੱਠੇ ਕੀਤੇ ਜਾਉਗੇ। |
ਇਹ ਕਾਨਾ-ਫੂਸੀ’ ਸ਼ੈਤਾਨ ਵੱਲੋਂ ਹੈ, ਤਾਂ ਕਿ ਉਹ ਈਮਾਨ ਵਾਲਿਆਂ ਨੂੰ ਦੁੱਖ ਪਹੁੰਚਾਵੇ। ਅਤੇ ਉਹ ਉਨ੍ਹਾਂ ਨੂੰ ਕੁਝ ਵੀ ਦੁੱਖ ਨਹੀਂ ਪਹੁੰਚਾ ਸਕਦਾ ਪਰੰਤੂ ਅੱਲਾਹ ਦੇ ਹੁਕਮ ਤੋਂ’ ਬਿਨ੍ਹਾਂ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ। |
ਹੇ ਈਮਾਨ ਵਾਲਿਓ! ਜਦੋਂ ਤੁਹਾਨੂੰ ਕਿਹਾ ਜਾਵੇ ਕਿ ਬੈਠਕਾਂ ਵਿਚ ਬੁੱਲ੍ਹ ਕੇ ਬੈਠੋਂ ਤਾਂ ਤੁਸੀਂ ਖੁੱਲ੍ਹ ਕੇ ਹੀ ਬੈਠੋਂਗੇ। ਅੱਲਾਹ ਤੁਹਾਨੂੰ ਖੁੱਲ੍ਹ ਬਖਸ਼ੇਗਾ ਅਤੇ ਜਦੋਂ ਤੁਹਾਨੂੰ ਕਿਹਾ ਜਾਵੇਂ ਕਿ ਉਠ ਜਾਉ ਤਾਂ ਤੁਸੀਂ ਉਠ ਜਾਣਾ। `ਤੁਹਾਡੇ ਵਿਚੋਂ ਜਿਹੜੇ ਲੋਕ ਈਮਾਨ ਵਾਲੇ ਹਨ ਅਤੇ ਜਿਨ੍ਹਾਂ ਨੂੰ ਗਿਆਨ ਦਿੱਤਾ ਗਿਆ ਹੈ ਅੱਲਾਹ ਉਨ੍ਹਾਂ ਦੇ ਰੁੱਤਬੇ ਉਚੇ ਕਰੇਗਾ ਅਤੇ ਜਿਹੜਾ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਤੋਂ ਜਾਣੂ ਹੈ। |
ਹੇ ਈਮਾਨ ਵਾਲਿਓ! ਜਦੋਂ’ ਤੁਸੀਂ ਰਸੂਲ ਨਾਲ ਰਹੱਸਮਈ ਗੱਲਾਂ ਕਰੋ ਲਈ ਵਧੀਆ ਹੈ ਅਤੇ ਜ਼ਿਆਦਾ ਪਵਿੱਤਰ ਹੈ। ਫਿਰ ਜੇਕਰ ਤੁਹਾਡੇ ਵਿਚ ਦਾਨ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ। |
ਕੀ ਤੁਸੀਂ ਇਸ ਗੱਲ ਤੋਂ ਡਰ ਗਏ ਕਿ ਤੁਹਾਨੂੰ ਆਪਣੀਆਂ ਰਹੱਸਮਈ ਗੱਲਾਂ ਤੋਂ ਪਹਿਲਾਂ ਦਾਨ ਦੇਣਾ ਪਵੇਗਾ। ਤਾਂ ਜੇਕਰ ਤੁਸੀਂ ਅਜਿਹਾ ਨਾ ਕਰੋ ਤਾਂ ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਅਤੇ ਤੁਸੀਂ ਨਮਾਜ਼ ਸਥਾਪਿਤ ਕਰੋਂ ਅਤੇ ਜ਼ਕਾਤ ਅਦਾ ਕਰੋ। ਅਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੋ ਅਤੇ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਉਸ ਤੋਂ ਜਾਣੂ ਹੈ। |
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਲਈ ਦੇਖਿਆ ਜਿਹੜੇ ਅਜਿਹੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ ਜਿਨ੍ਹਾਂ ਤੇ ਅੱਲਾਹ ਦਾ ਗੁੱਸਾ ਪ੍ਰਗਟ ਹੋਇਆ। ਉਹ ਨਾ ਤੁਹਾਡੇ ਵਿਚੋਂ ਹਨ ਅਤੇ ਨਾ ਉਨ੍ਹਾਂ ਵਿਚੋਂ ਅਤੇ ਉਹ ਹੀ ਝੂਠੀਆਂ ਗੱਲਾਂ ਤੇ ਸਹੁੰਆਂ ਖਾਂਦੇ ਹਨ ਜਦੋਂ ਕਿ ਉਹ ਜਾਣਦੇ ਨਹੀਂ। |
أَعَدَّ اللَّهُ لَهُمْ عَذَابًا شَدِيدًا ۖ إِنَّهُمْ سَاءَ مَا كَانُوا يَعْمَلُونَ(15) ਅੱਲਾਹ ਨੇ ਉਨ੍ਹਾਂ ਲੋਕਾਂ ਲਈ ਕਠੋਰ ਸਜ਼ਾ ਤਿਆਰ ਕਰ ਰੱਖੀ ਹੈ ਬੇਸ਼ੱਕ ਉਹ ਬੂਰੇ ਕੰਮ ਹਨ, ਜਿਹੜੇ ਉਹ ਕਰਦੇ ਹਨ। |
اتَّخَذُوا أَيْمَانَهُمْ جُنَّةً فَصَدُّوا عَن سَبِيلِ اللَّهِ فَلَهُمْ عَذَابٌ مُّهِينٌ(16) ਉਨ੍ਹਾਂ ਨੇ ਆਪਣੀਆਂ ਸਹੁੰਆਂ ਨੂੰ ਢਾਲ ਬਣਾ ਰੱਖਿਆ ਹੈ, ਫਿਰ ਉਹ ਅੱਲਾਹ ਦੇ ਰਾਹ ਤੋਂ ਰੋਕਦੇ ਹਨ ਸੋ ਉਨ੍ਹਾਂ ਲਈ ਅਪਮਾਨ ਦੀ ਸਜ਼ਾ ਹੈ। |
ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੀ ਔਲਾਦ ਉਨ੍ਹਾਂ ਨੂੰ ਭੋਰਾ ਵੀ ਅੱਲਾਹ ਤੋਂ ਬਚਾ ਨਾ ਸਕਣਗੇ। ਇਹ ਲੋਕ ਨਰਕ ਵਾਲੇ ਹਨ ਅਤੇ ਉਸ ਵਿਚ ਰਹਿਣਗੇ। |
ਜਿਸ ਦਿਨ ਅੱਲਾਹ ਉਨ੍ਹਾਂ ਸਾਰਿਆਂ ਨੂੰ ਉਠਾਏਗਾ ਤਾਂ ਉਹ ਉਸ ਕੋਲ ਵੀ ਉਸ ਤਰ੍ਹਾਂ ਦੀ ਸਹੁੰ ਖਾਣਗੇ ਜਿਸ ਤਰ੍ਹਾਂ ਦੀ ਤੁਹਾਡੇ ਕੋਲ ਖਾਂਦੇ ਸੀ। ਅਤੇ ਉਹ ਸਮਝਦੇ ਹਨ ਕਿ ਉਹ ਇਸ ਚੀਜ਼ ਨਾਲ ਮਤਲਬ ਕੱਢ ਲੈਣਗੇ ਸੁਣ। ਲਵੋ ਕਿ ਇਹ ਲੋਕ ਝੂਠੇ ਹਨ। |
ਸੈਤਾਨ ਨੇ ਉਨ੍ਹਾਂਨੂੰ ਕਾਬੂ ਕਰ ਲਿਆ ਹੈ ਫਿਰ ਉਸ ਨੇ ਉਨ੍ਹਾਂਨੂੰ ਅੱਲਾਹ ਦੀ ਯਾਦ ਭੁਲਾ ਦਿੱਤੀ ਹੈ। ਇਹ ਲੋਕ ਸੈਤਾਨ ਦਾ ਜੱਥਾ ਹਨ। ਸੁਣ ਲਵੋ ਕਿ ਸ਼ੈਤਾਨ ਦਾ ਜੱਥਾ ਜ਼ਰੂਰ ਨਸ਼ਟ ਹੋਣ ਵਾਲਾ ਹੈ। |
إِنَّ الَّذِينَ يُحَادُّونَ اللَّهَ وَرَسُولَهُ أُولَٰئِكَ فِي الْأَذَلِّينَ(20) ਜਿਹੜੇ ਲੋਕ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕਰਦੇ ਹਨ ਉਹੀ ਲੋਕ ਸਭ ਤੋਂ ਜ਼ਿਆਦਾ ਬੇਇੱਜ਼ਤ ਹੋਣਗੇ। |
كَتَبَ اللَّهُ لَأَغْلِبَنَّ أَنَا وَرُسُلِي ۚ إِنَّ اللَّهَ قَوِيٌّ عَزِيزٌ(21) ਅੱਲਾਹ ਨੇ ਲਿਖ ਦਿੱਤਾ ਹੈ ਕਿ ਮੈਂ ਅਤੇ ਮੇਰਾ ਰਸੂਲ ਹੀ ਤਾਕਤਵਰ ਰਹਾਂਗੇ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ। |
ਤੂਸੀਂ ਅਜਿਹੀ ਕੌਮ ਨਹੀਂ ਪਾ ਸਕਦੇ ਜੋ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਤੇ ਭਰੋਸਾ ਰੱਖਦੀ ਹੋਵੇ। ਅਤੇ ਉਹ ਅਜਿਹੇ ਲੋਕਾਂ ਨਾਲ ਮਿੱਤਰਤਾ ਨਹੀਂ ਰੱਖਦੇ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਦੇ ਵਿਰੋਧੀ ਹਨ ਭਾਵੇ’ ਉਹ ਉਨ੍ਹਾਂ ਬਾਪ, ਪੁੱਤਰ, ਭਰਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕ ਹੀ ਕਿਉਂ ਨਾ ਹੋਣ। ਇਹ ਹੀ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸਮਰੱਥਾ ਬਖਸ਼ੀ ਹੈ। ਅਤੇ ਉਹ ਉਨ੍ਹਾਂ ਨੂੰ ਅਜਿਹੇ ਬਾਗਾਂ ਵਿਚ ਦਾਖਿਲ ਕਰੇਗਾ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ ਉਹ ਉਸ ਵਿਚ ਹਮੇਸ਼ਾ ਰਹਿਣਗੇ। ਅੱਲਾਹ ਉਨ੍ਹਾਂ ਤੋਂ ਪ੍ਰਸੰਨ ਹੋਇਆ ਅਤੇ ਉਹ ਅੱਲਾਹ ਤੋਂ ਪ੍ਰਸੰਨ ਹੋਏ ਇਹ ਲੋਕ ਅੱਲਾਹ ਦਾ ਜੱਥਾ ਹਨ ਅਤੇ ਅੱਲਾਹ ਦਾ ਜੱਥਾ ਹੀ ਸਫ਼ਲਤਾ ਪਾਉਣ ਵਾਲਾ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Mujadilah : choisissez le récitateur pour écouter et télécharger la sourate Al-Mujadilah complète en haute qualité.















Donnez-nous une invitation valide