La sourate At-Taghabun en Pendjabi
1਼ ਹਰ ਉਹ ਚੀਜ਼ ਜਿਹੜੀ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਅੱਲਾਹ ਦੀ ਹੀ ਤਸਬੀਹ (ਪਵਿੱਤਰਤਾ ਵਰਣਨ) ਕਰਦੀ ਹੈ। ਪਾਤਸ਼ਾਹੀ ਵੀ ਉਸੇ ਲਈ ਹੈ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਵੀ ਉਸੇ ਲਈ ਹੈ, ਹਰੇਕ ਚੀਜ਼ ਉਸ ਦੇ ਕਾਬੂ ਹੇਠ ਹੈ। |
هُوَ الَّذِي خَلَقَكُمْ فَمِنكُمْ كَافِرٌ وَمِنكُم مُّؤْمِنٌ ۚ وَاللَّهُ بِمَا تَعْمَلُونَ بَصِيرٌ(2) 2਼ ਉਹੀਓ ਹੈ ਜਿਸ ਨੇ ਤੁਹਾਨੂੰ ਸਾਜਿਆ ਫੇਰ ਤੁਹਾਡੇ ਵਿੱਚੋਂ ਕੋਈ ਇਨਕਾਰੀ ਹੈ ਤੇ ਕੋਈ ਈਮਾਨ ਵਾਲਾ ਹੈ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ। |
3਼ ਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ (ਭਾਵ ਇਨਸਾਫ਼) ਨਾਲ ਸਾਜਿਆ ਅਤੇ ਤੁਹਾਡੀਆਂ ਸ਼ਕਲਾਂ-ਸੂਰਤਾ ਬਣਾਈਆਂ ਅਤੇ ਤੁਹਾਨੂੰ ਬਹੁਤ ਹੀ ਸੋਹਣੀਆਂ ਸੂਰਤਾ ਬਖ਼ਸ਼ੀਆਂ ਅਤੇ ਤੁਸੀਂ ਸਭ ਨੇ ਉਸੇ ਵੱਲ ਪਰਤਣਾ ਹੈ। |
4਼ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਜਾਣਦਾ ਹੈ ਅਤੇ (ਉਹ ਵੀ ਜਾਣਦਾ ਹੈ) ਜੋ ਤੁਸੀਂ ਲਕੋਂਦੇ ਹੋ ਅਤੇ ਪ੍ਰਗਟ ਕਰਦੇ ਹੋ। ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੈ। |
5਼ ਕੀ ਤੁਹਾਨੂੰ ਉਹਨਾਂ ਲੋਕਾਂ ਦੀ ਖ਼ਬਰ ਨਹੀਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇਨਕਾਰ ਕੀਤਾ ਸੀ? ਫੇਰ ਉਹਨਾਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਚਖਿਆ, ਉਹਨਾਂ ਲਈ ਦੁਖਦਾਈ ਅਜ਼ਾਬ ਹੈ। |
6਼ ਇਹ (ਸਜ਼ਾ) ਇਸ ਲਈ ਹੈ ਕਿ ਜਦੋਂ ਉਹਨਾਂ ਦੇ ਰਸੂਲ ਉਹਨਾਂ ਕੋਲ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਲਿਆਉਂਦੇ ਤਾਂ ਉਹ (ਇਨਕਾਰੀ) ਆਖਦੇ ਕਿ ਕੀ ਸਾ` ਮਨੁੱਖ ਰਾਹ ਵਿਖਾਉਣਗੇ? ਇੰਜ ਉਹਨਾਂ ਨੇ ਇਨਕਾਰ ਕੀਤਾ ਅਤੇ ਹੱਕ ਸੱਚ ਤੋਂ ਮੂੰਹ ਮੋੜ ਲਿਆ, ਫੇਰ ਅੱਲਾਹ ਵੀ ਉਹਨਾਂ ਤੋਂ ਬੇ-ਪਰਵਾਹ ਹੋ ਗਿਆ। ਅੱਲਾਹ ਬਹੁਤ ਹੀ ਬੇ-ਪਰਵਾਹ ਹੈ ਅਤੇ ਉਹੀਓ ਸ਼ਲਾਘਾ ਯੋਗ ਹੈ। |
7਼ ਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੂੰ (ਕਬਰਾਂ ਵਿੱਚੋਂ) ਕਦੇ ਵੀ (ਜਿਊਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ। |
فَآمِنُوا بِاللَّهِ وَرَسُولِهِ وَالنُّورِ الَّذِي أَنزَلْنَا ۚ وَاللَّهُ بِمَا تَعْمَلُونَ خَبِيرٌ(8) 8 ਸੋ ਤੁਸੀਂ ਅੱਲਾਹ, ਉਸ ਦੇ ਰਸੂਲ ਅਤੇ ਉਸ ਨੂਰ (.ਕੁਰਆਨ) ਉੱਤੇ ਈਮਾਨ ਲਿਆਓ ਜਿਹੜਾ ਅਸੀਂ ਤੁਹਾਡੇ ’ਤੇ ਉਤਾਰਿਆ ਹੈ। ਅੱਲਾਹ ਹਰ ਉਸ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰਦੇ ਹੋ। |
9਼ ਜਦੋਂ ਉਹ (ਅੱਲਾਹ) ਤੁਹਾਨੂੰ ਇਕੱਤਰ ਹੋਣ ਵਾਲੇ ਦਿਨ ਇਕੱਤਰ ਕਰੇਗਾ, ਉਹ ਹਾਰ ਜਿੱਤ ਵਾਲਾ ਦਿਨ ਹੋਵੇਗਾ ਅਤੇ ਜਿਹੜਾ ਕੋਈ ਅੱਲਾਹ ’ਤੇ ਈਮਾਨ ਲਿਆਏ ਤੇ ਨੇਕ ਕੰਮ ਕਰੇ ਤਾਂ ਅੱਲਾਹ ਉਸ ਤੋਂ ਉਸ ਦੀਆਂ ਬੁਰਾਈਆਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਜੰਨਤ ਵਿਚ ਦਾਖ਼ਲ ਕਰੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਸਦਾ ਰਹੇਗਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ। |
10਼ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਭਾਵ ਆਦੇਸ਼ਾਂ) ਨੂੰ ਨਹੀਂ ਮੰਨਿਆ ਉਹ ਸਭ ਨਰਕੀ ਹਨ ਅਤੇ ਸਦਾ ਉਸੇ ਵਿਚ ਹੀ ਰਹਿਣਗੇ,1 ਉਹ ਬਹੁਤ ਹੀ ਭੈੜਾ ਸਥਾਨ ਹੈ। |
11਼ ਜਿਹੜੀ ਵੀ ਕੋਈ ਬਿਪਤਾ ਆਉਂਦੀ ਹੈ ਉਹ ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜੇ ਕੋਈ ਅੱਲਾਹ ’ਤੇ ਈਮਾਨ ਲਿਆਏ ਤਾਂ ਉਹ ਉਸ ਦੇ ਮਨ ਨੂੰ ਹਿਦਾਇਤ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਦਾ ਹੈ। |
12਼ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ। ਜੇ ਤੁਸੀਂ ਹੱਕ ਤੋਂ ਮੂੰਹ ਮੋੜੋਂਗੇ ਤਾਂ ਸਾਡੇ ਰਸੂਲ ਦਾ ਕੰਮ ਤਾਂ ਕੇਵਲ ਆਦੇਸ਼ਾਂ ਨੂੰ ਸਪਸ਼ਟ ਕਰਕੇ ਪਹੁੰਚਾ ਦੇਣਾ ਹੈ। |
اللَّهُ لَا إِلَٰهَ إِلَّا هُوَ ۚ وَعَلَى اللَّهِ فَلْيَتَوَكَّلِ الْمُؤْمِنُونَ(13) 13਼ ਅੱਲਾਹ ਉਹ ਹੈ ਜਿਸ ਤੋਂ ਛੁੱਟ ਕੋਈ (ਸੱਚਾ) ਇਸ਼ਟ ਨਹੀਂ ਅਤੇ ਈਮਾਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਸੇ ’ਤੇ ਹੀ ਭਰੋਸਾ ਕਰਨ। |
14਼ ਹੇ ਈਮਾਨ ਵਾਲਿਓ! ਬੇਸ਼ੱਕ ਤੁਹਾਡੀਆਂ ਪਤਨੀਆਂ ਅਤੇ ਤੁਹਾਡੀ ਔਲਾਦ ਵਿੱਚੋਂ ਕੁੱਝ ਤੁਹਾਡੇ ਦੁਸ਼ਮਨ ਹਨ, ਸੋ ਤੁਸੀਂ ਉਹਨਾਂ ਤੋਂ ਬਚੋ, ਜੇ ਮੁਆਫ਼ ਕਰ ਦਿਓ ਅਤੇ (ਭੁੱਲਾਂ ਦੀ) ਅਣਦੇਖੀ ਕਰ ਦਿਓ ਅਤੇ ਖਿਮਾਂ ਬਖ਼ਸ਼ੋ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ। |
إِنَّمَا أَمْوَالُكُمْ وَأَوْلَادُكُمْ فِتْنَةٌ ۚ وَاللَّهُ عِندَهُ أَجْرٌ عَظِيمٌ(15) 15਼ ਬੇਸ਼ੱਕ ਤੁਹਾਡੇ ਮਾਲ ਅਤੇ ਤੁਹਾਡੀ ਔਲਾਦ ਤਾਂ ਇੱਕ ਫ਼ਿਤਨਾ (ਅਜ਼ਮਾਇਸ਼) ਹੈ ਅਤੇ ਵੱਡਾ ਬਦਲਾ ਤਾਂ ਅੱਲਾਹ ਕੋਲ ਹੈ। |
16਼ ਸੋ ਜਿੱਥੇ ਤਕ ਹੋ ਸਕੇ ਤੁਸੀਂ ਅੱਲਾਹ ਤੋਂ ਡਰੋ, (ਅੱਲਾਹ ਦੇ ਹੁਕਮਾਂ ਨੂੰ) ਧਿਆਨ ਨਾਲ ਸੁਣੋ ਅਤੇ ਪਾਲਣਾ ਕਰੋ ਅਤੇ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਜਿਸ ਨੇ ਆਪਣੇ ਆਪ ਨੂੰ ਲਾਲਚੀ ਹੋਣ ਤੋਂ ਬਚਾ ਲਿਆ ਉਹੀਓ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ। |
17਼ ਜੇ ਤੁਸੀਂ ਅੱਲਾਹ ਨੂੰ ਕਰਜ਼ ਦਿਓ ਤਾਂ ਕਰਜ਼ੇ ਹਸਨਾ (ਸੋਹਣਾ ਕਰਜ਼) ਦਿਓ, ਤਾਂ ਉਹ ਤੁਹਾਨੂੰ ਕਈ ਗੁਣਾ ਵਧਾ ਕੇ ਮੋੜ ਦੇਵੇਗਾ ਅਤੇ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵੇਗਾ। ਅੱਲਾਹ ਤੁਹਾਡੀ ਕਦਰ ਕਰਨ ਵਾਲਾ ਹੈ ਅਤੇ ਬਹੁਤ ਹੀ ਨਰਮਾਈ ਵਾਲਾ ਹੈ। |
18਼ ਉਹ ਗ਼ੈਬ ਅਤੇ ਜ਼ਾਹਿਰ ਦਾ ਗਿਆਨ ਰੱਖਣ ਵਾਲਾ ਹੈ, ਉਹ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Taghabun : choisissez le récitateur pour écouter et télécharger la sourate At-Taghabun complète en haute qualité.















Donnez-nous une invitation valide