La sourate Al-Mursalat en Pendjabi
ਉਨ੍ਹਾਂ ਹਵਾਵਾਂ ਦੀ ਸਹੁੰ ਜਿਹੜੀ ਛੱਡ ਦਿੱਤੀਆਂ ਜਾਂਦੀਆਂ ਹਨ। |
ਫਿਰ ਉਹ ਤੂਫਾਨੀ ਰਫਤਾਰ ਨਾਲ ਚੱਲਦੀਆਂ ਹਨ। |
ਅਤੇ ਬੱਦਲਾਂ ਨੂੰ ਚੁੱਕ ਕੇ ਫੈਲਾਉਂਦੀਆਂ ਹਨ। |
ਫਿਰ ਮਾਮਲਿਆਂ ਨੂੰ ਅਲੱਗ ਕਰਦੀਆਂ ਹਨ। |
ਫਿਰ ਫ਼ਰਸ਼ਿਤਿਆਂ ਦੀ ਸੌਂਹ ਜਿਹੜੇ ਵਹੀ ਲਿਆਉਂਦੇ ਹਨ। |
ਬਹਾਨੇ ਦੇ ਰੂਪ ਵਿਚ ਜਾਂ ਡਰਾਵੇ ਦੇ ਰੂਪ ਵਿੱਚ। |
ਜਿਹੜਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ, ਉਹ ਜ਼ਰੂਰ ਵਾਪਰਨ ਵਾਲਾ ਹੈ। |
ਸੋ ਜਦੋਂ ਤਾਰੇ ਮੱਧਮ ਪੈ ਜਾਣਗੇ। |
ਅਤੇ ਜਦੋਂ ਅਸਮਾਨ ਪਾਟ ਜਾਵੇਗਾ। |
ਅਤੇ ਜਦੋਂ ਪਹਾੜ ਜ਼ੂਰ-ਜ਼ੂਰ ਕਰ ਦਿੱਤੇ ਜਾਣਗੇ। |
ਅਤੇ ਜਦੋਂ ਨਿਰਧਾਰਿਤ ਸਮੇਂ ਤੇ ਪੈਗੰਬਰ ਇਕੱਠੇ ਕੀਤੇ ਜਾਣਗੇ। |
ਕਿਸ ਦਿਨ ਲਈ ਮੌਕਾ ਦਿੱਤਾ ਗਿਆ। |
ਫ਼ੈਸਲੇ ਦੇ ਦਿਨ ਲਈ। |
ਅਤੇ ਤੁਹਾਨੂੰ ਕੀ ਪਤਾ ਕਿ ਫੈਸਲੇ ਦਾ ਦਿਨ ਕੀ ਹੈ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਕੀ ਅਸੀਂ ਪਿੱਛਲਿਆਂ ਨੂੰ ਨਸ਼ਟ ਨਹੀਂ ਕੀਤਾ। |
ਫਿਰ ਅਸੀਂ ਉਨ੍ਹਾਂ ਦੇ ਪਿੱਛੇ, ਪਿਛਲਿਆਂ ਨੂੰ ਭੇਜਦੇ ਹਾਂ। |
ਅਸੀਂ ਅਪਰਾਧੀਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਕੀ ਅਸੀਂ ਤੁਹਾਨੂੰ ਤੁੱਛ ਪਾਣੀ ਤੋਂ ਪੈਦਾ ਨਹੀਂ ਕੀਤਾ। |
ਫਿਰ ਉੱਸ ਨੂੰ ਇੱਕ ਸੁਰੱਖਿਅਤ ਸਥਾਨ ਤੇ ਰੱਖਿਆ। |
ਇੱਕ ਮਿੱਥੇ ਹੋਏ ਸਮੇਂ ਤੱਕ। |
ਫਿਰ ਅਸੀਂ ਇੱਕ ਅੰਦਾਜ਼ਾ ਨੀਯਤ ਕੀਤਾ, ਅਸੀਂ ਕਿੰਨਾ ਵਧੀਆ ਅੰਦਾਜ਼ਾਂ ਲਾਉਣ ਵਾਲੇ ਹਾਂ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਕੀ ਅਸੀਂ ਧਰਤੀ ਨੂੰ ਇੱਕਠਾ ਕਰਨ ਵਾਲਾ ਨਹੀਂ ਬਣਾਇਆ। |
ਜੀਵਿਤ ਅਤੇ ਮ੍ਰਿਤਕ ਲੋਕਾਂ ਲਈ। |
وَجَعَلْنَا فِيهَا رَوَاسِيَ شَامِخَاتٍ وَأَسْقَيْنَاكُم مَّاءً فُرَاتًا(27) ਅਤੇ ਅਸੀਂ ਉਸ ਵਿਚ ਉੱਚੇ ਪਹਾੜ ਬਣਾਏ ਅਤੇ ਤੁਹਾਨੂੰ ਮਿੱਠਾ ਪਾਣੀ ਪਿਆਇਆ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਚੱਲੋ ਉਸ ਚੀਜ਼ ਵੱਲ ਜਿਸ ਤੋਂ ਤੁਸੀਂ ਇਨਕਾਰ ਕਰਦੇ ਸੀ। |
ਚੱਲੋ ਤਿੰਨ ਸ਼ਾਖਾਵਾਂ ਵਾਲੀਆਂ ਛਾਵਾਂ ਵੱਲ। |
ਜਿਸ ਵਿਚ ਨਾ ਛਾਂ ਹੈ, ਨਾ ਉਹ ਗਰਮੀ ਤੋਂ ਬਚਾਉਂਦਾ ਹੈ। |
ਅਤੇ ਅੰਗਾਰੇ ਵਰ੍ਹਾਏ ਜਿਵੇਂ ਕਿ ਉੱਚੇ ਭਵਨ। |
ਪੀਲੇ ਊਠਾਂ ਦੀ ਤਰ੍ਹਾਂ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਅਤੇ ਇਹ ਉਹ ਦਿਨ ਹੈ ਜਿਸ ਵਿਚ ਲੋਕ ਬੋਲ ਨਾ ਸਕਣਗੇ। |
ਅਤੇ ਨਾ ਉਨ੍ਹਾਂ ਨੂੰ ਆਗਿਆ ਹੋਵੇਗੀ ਕਿ ਉਹ ਕੋਈ ਤਰਕ ਪੇਸ਼ ਕਰਨ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਇਹ ਫ਼ੈਸਲੇ ਦਾ ਦਿਨ ਹੈ, ਅਸੀਂ’ ਤੁਹਾਨੂੰ ਅਤੇ ਪਹਿਲਾਂ ਵਾਲੇ ਲੋਕਾਂ ਨੂੰ ਇਕੱਠਾ ਕਰ ਲਿਆ ਹੈ। |
ਤਾਂ ਜੇ ਕੋਈ ਤਦਬੀਰ (ਬਹਾਨਾ) ਸੁੱਝਦੀ ਹੋਵੇ ਤਾਂ ਮੇਰੇ ਤੇ ਤਦਬੀਰ ਚਲਾਉ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਬੇਸ਼ੱਕ ਡਰਨ ਵਾਲੇ ਛਾਂ ਅਤੇ ਝਰਨਿਆਂ ਵਿਚ ਹੋਣਗੇ। |
ਅਤੇ ਫ਼ਲਾਂ ਵਿਚ ਜਿਹੜੇ ਉਹ ਚਾਹੁਣ। |
ਉਸ ਕਰਮ ਦੇ ਬਦਲੇ ਜਿਹੜਾ ਤੁਸੀਂ ਕਰਦੇ ਸੀ, ਅਨੰਦ ਨਾਲ ਖਾਉਂ ਅਤੇ ਪੀਉ। |
ਅਸੀਂ ਨੇਕ ਲੋਕਾਂ ਨੂੰ ਅਜਿਹਾ ਹੀ ਫ਼ਲ ਦਿੰਦੇ ਹਾਂ। |
ਉਸ ਦਿਨ ਝੂਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਖਾਉ ਅਤੇ ਸੁਖ ਲਉ ਥੋੜ੍ਹੇ ਦਿਨ ਬੇਸ਼ੱਕ ਤੁਸੀਂ ਪਾਪੀ ਹੋ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਝੁਕੋ ਤਾਂ ਉਹ ਝੂਕਦੇ ਨਹੀਂ। |
ਉਸ ਦਿਨ ਨੂੰ ਝੁਠਲਾਉਣ ਵਾਲਿਆਂ ਲਈ ਵਿਨਾਸ਼ ਹੈ। |
ਹੁਣ ਇਸ ਤੋਂ ਬਾਅਦ ਉਹ ਕਿਸ ਚੀਜ਼ ਤੇ ਈਮਾਨ ਲਿਆਉਣਗੇ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Mursalat : choisissez le récitateur pour écouter et télécharger la sourate Al-Mursalat complète en haute qualité.















Donnez-nous une invitation valide