ਸੂਰਾ ਯੂਨੁਸ ਅਰਬੀ ਅਤੇ ਪੰਜਾਬੀ

ਸੂਰਾ ਯੂਨੁਸ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (109 ਆਇਤ — مكية). ਯੂਨੁਸ ਸੁਣੋ, ਯੂਨੁਸ ਅਨੁਵਾਦ, ਯੂਨੁਸ mp3, ਯੂਨੁਸ pdf.

ਸੂਰਾ ਯੂਨੁਸ ਪੜ੍ਹੋ ਅਤੇ ਸੁਣੋ

🎧 ਆਇਤ
M Mishary Rashid Alafasy
M Mahmoud Khalil Al-Husary
A Abdurrahman As-Sudais
M Mohamed Siddiq Al-Minshawi
A Abdul Basit Abdul Samad
A Ali Al-Hudhaify
A Ahmed ibn Ali al-Ajamy
A Abu Bakr Ash-Shaatree
M Muhammad Ayyoub
A Abdullah Basfar
A Abdullah Al-Juhani
M Maher Al Muaiqly
x1
الر ۚ تِلْكَ آيَاتُ الْكِتَابِ الْحَكِيمِ ۝١
📖 ਅਨੁਵਾਦ ਆਇਤ 1
1਼ ਅਲਿਫ਼, ਲਾਮ, ਰਾ। ਇਹ ਆਇਤਾਂ (ਆਦੇਸ਼) ਹਿਕਮਤ (ਡੁੱਘੀ ਸਿਆਣਪ) ਵਾਲੀ ਕਿਤਾਬ (.ਕੁਰਆਨ) ਦੀਆਂ ਹਨ।
أَكَانَ لِلنَّاسِ عَجَبًا أَنْ أَوْحَيْنَا إِلَىٰ رَجُلٍ مِّنْهُمْ أَنْ أَنذِرِ النَّاسَ وَبَشِّرِ الَّذِينَ آمَنُوا أَنَّ لَهُمْ قَدَمَ صِدْقٍ عِندَ رَبِّهِمْ ۗ قَالَ الْكَافِرُونَ إِنَّ هَٰذَا لَسَاحِرٌ مُّبِينٌ ۝٢
📖 ਅਨੁਵਾਦ ਆਇਤ 2
2਼ ਕੀ ਇਹ (ਮੱਕੇ ਦੇ) ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਅਸੀਂ ਉਹਨਾਂ ਵਿੱਚੋਂ ਹੀ ਇਕ ਵਿਅਕਤੀ (ਹਜ਼ਰਤ ਮੁਹੰਮਦ) ਕੋਲ ਆਪਣੀ ਵਹੀ ਭੇਜੀ1 ਕਿ ਉਹ ਸਾਰੇ ਲੋਕਾਂ ਨੂੰ (ਰੱਬ ਦੇ ਅਜ਼ਾਬ ਤੋਂ) ਡਰਾਵੇ ਅਤੇ ਜਿਹੜੇ ਈਮਾਨ ਲੈ ਆਉਣ ਉਹਨਾਂ ਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ। ਬੇਸ਼ੱਕ ਉਹਨਾਂ ਦੇ ਰੱਬ ਕੋਲ ਉਹਨਾਂ ਲਈ ਹੱਕ-ਸੱਚ (ਨੂੰ ਮੰਨਣ ਵਾਲਿਆਂ) ਦਾ ਉੱਚਾ ਮਰਤਬਾ ਹੈ, ਪਰ ਕਾਫ਼ਿਰ ਆਖਦੇ ਹਨ ਕਿ ਇਹ ਵਿਅਕਤੀ (ਮੁਹੰਮਦ ਸ:) ਤਾਂ ਇਕ ਜਾਦੂਗਰ ਹੈ।
إِنَّ رَبَّكُمُ اللَّهُ الَّذِي خَلَقَ السَّمَاوَاتِ وَالْأَرْضَ فِي سِتَّةِ أَيَّامٍ ثُمَّ اسْتَوَىٰ عَلَى الْعَرْشِ ۖ يُدَبِّرُ الْأَمْرَ ۖ مَا مِن شَفِيعٍ إِلَّا مِن بَعْدِ إِذْنِهِ ۚ ذَٰلِكُمُ اللَّهُ رَبُّكُمْ فَاعْبُدُوهُ ۚ أَفَلَا تَذَكَّرُونَ ۝٣
📖 ਅਨੁਵਾਦ ਆਇਤ 3
3਼ ਹਕੀਕਤ ਇਹ ਹੈ ਕਿ ਤੁਹਾਡਾ ਸਭਨਾਂ ਦਾ ਪਾਲਣਹਾਰ ਉਹ ਅੱਲਾਹ ਹੀ ਹੈ ਜਿਸ ਨੇ ਅਕਾਸ਼ ਤੇ ਧਰਤੀ ਨੂੰ ਛੇ ਦਿਨਾਂ ਵਿਚ ਸਾਜਿਆ ’ਤੇ ਫੇਰ ਅਰਸ਼ ’ਤੇ ਵਿਰਾਜਮਾਨ ਹੋ ਗਿਆ। ਉਹੀਓ ਹਰ ਪ੍ਰਕਾਰ ਦੀ ਹਿਦਾਇਤ ਦਾ ਪ੍ਰਬੰਧ ਕਰਦਾ ਹੈ ਉਸ ਦੀ ਆਗਿਆ ਤੋਂ ਬਿਨਾਂ ਕੋਈ ਉਸ ਦੇ ਕੋਲ ਸਿਫ਼ਾਰਸ਼ ਨਹੀਂ ਕਰ ਸਕਦਾ। ਉਹੀ ਤਾਂ ਅੱਲਾਹ ਤੁਹਾਡਾ ਪਾਲਣਹਾਰ ਹੈ। ਸੋ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ। ਕੀ ਤੁਸੀਂ ਕੁੱਝ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ ?
إِلَيْهِ مَرْجِعُكُمْ جَمِيعًا ۖ وَعْدَ اللَّهِ حَقًّا ۚ إِنَّهُ يَبْدَأُ الْخَلْقَ ثُمَّ يُعِيدُهُ لِيَجْزِيَ الَّذِينَ آمَنُوا وَعَمِلُوا الصَّالِحَاتِ بِالْقِسْطِ ۚ وَالَّذِينَ كَفَرُوا لَهُمْ شَرَابٌ مِّنْ حَمِيمٍ وَعَذَابٌ أَلِيمٌ بِمَا كَانُوا يَكْفُرُونَ ۝٤
📖 ਅਨੁਵਾਦ ਆਇਤ 4
4਼ ਤੁਸੀਂ ਸਭ ਨੇ ਉਸੇ (ਅੱਲਾਹ) ਵੱਲ ਹੀ ਪਰਤਣਾ ਹੈ। ਅੱਲਾਹ ਦਾ ਇਹੋ ਵਾਅਦਾ ਹੈ ਜੋ ਸੱਚਾ ਹੈ। ਬੇਸ਼ੱਕ ਪਹਿਲਾਂ ਵੀ ਉਹੀਓ ਪੈਦਾ ਕਰਦਾ ਹੈ ਫੇਰ ਦੁਬਾਰਾ (ਮਰਨ ਮਗਰੋਂ) ਵੀ ਉਹੀਓ ਜਿਊਂਦਾ ਕਰੇਗਾ ਤਾਂ ਜੋ ਜਿਹੜੇ ਲੋਕ (ਅੱਲਾਹ ’ਤੇ ਅਤੇ ਉਸ ਦੇ ਰਸੂਲ ’ਤੇ) ਈਮਾਨ ਲੈ ਆਏ ਉਹਨਾਂ ਨੂੰ ਉਹਨਾਂ ਵੱਲੋਂ ਕੀਤੇ ਨੇਕ ਕੰਮਾਂ ਦਾ ਇਨਸਾਫ਼ ਅਨੁਸਾਰ ਬਦਲਾ ਦਿੱਤਾ ਜਾਵੇ ਅਤੇ ਜਿਨ੍ਹਾਂ ਨੇ ਕੁਫ਼ਰ (ਇਨਕਾਰ) ਕੀਤਾ ਹੈ, ਉਹਨਾਂ ਨੂੰ ਨਰਕ ਵਿਚ ਪੀਣ ਲਈ ਉੱਬਲਦਾ ਪਾਣੀ ਮਿਲੇਗਾ ਅਤੇ ਕਰੜਾ ਅਜ਼ਾਬ ਹੋਵੇਗਾ। ਇਹ ਸਭ (ਸਜ਼ਾਵਾਂ) ਉਹਨਾਂ ਦੇ ਕੁਫ਼ਰ ਕਾਰਨ ਹੋਵੇਗਾ।
هُوَ الَّذِي جَعَلَ الشَّمْسَ ضِيَاءً وَالْقَمَرَ نُورًا وَقَدَّرَهُ مَنَازِلَ لِتَعْلَمُوا عَدَدَ السِّنِينَ وَالْحِسَابَ ۚ مَا خَلَقَ اللَّهُ ذَٰلِكَ إِلَّا بِالْحَقِّ ۚ يُفَصِّلُ الْآيَاتِ لِقَوْمٍ يَعْلَمُونَ ۝٥
📖 ਅਨੁਵਾਦ ਆਇਤ 5
5਼ ਉਹੀਓ ਹੈ ਜਿਸ ਨੇ ਸੂਰਜ ਨੂੰ ਚਮਕਦਾਰ ਬਣਾਇਆ ਅਤੇ ਚੰਨ ਨੂੰ ਨੂਰ ਦਿੱਤਾ ਅਤੇ ਇਸ (ਚੰਨ ਦੇ ਘਟਣ ਵਧਣ) ਦੀਆਂ ਮੰਜ਼ਿਲਾਂ ਨਿਸ਼ਚਿਤ ਕੀਤੀਆਂ ਤਾਂ ਜੋ ਤੁਸੀਂ ਲੋਕ ਵਰ੍ਹਿਆਂ ਦੀ ਗਿਣਤੀ (ਤੇ ਮਿਤੀਆਂ) ਦਾ ਹਿਸਾਬ ਕਰ ਸਕੋ। ਅੱਲਾਹ ਨੇ ਇਹ ਸਭ ਹੱਕ ਨਾਲ ਸਾਜਿਆ ਹੈ। ਉਹ (ਅੱਲਾਹ) ਆਪਣੀਆਂ ਨਿਸ਼ਾਨੀਆਂ ਨੂੰ ਵਿਸਥਾਰ ਨਾਲ ਉਹਨਾਂ ਲਈ ਪੇਸ਼ ਕਰ ਰਿਹਾ ਹੈ, ਜਿਹੜੇ ਸਮਝ ਬੂਝ ਰੱਖਦੇ ਹਨ।
إِنَّ فِي اخْتِلَافِ اللَّيْلِ وَالنَّهَارِ وَمَا خَلَقَ اللَّهُ فِي السَّمَاوَاتِ وَالْأَرْضِ لَآيَاتٍ لِّقَوْمٍ يَتَّقُونَ ۝٦
📖 ਅਨੁਵਾਦ ਆਇਤ 6
6਼ ਬੇਸ਼ੱਕ ਰਾਤ ਅਤੇ ਦਿਨ ਦੇ ਅੱਗੇ-ਪਿੱਛੇ ਆਉਣ ਵਿਚ ਅਤੇ ਅੱਲਾਹ ਨੇ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਪੈਦਾ ਕੀਤਾ ਹੈ, ਉਸ ਵਿਚ ਉਹਨਾਂ ਲੋਕਾਂ ਲਈ (ਰੱਬ ਨੂੰ ਮੰਣਨ ਲਈ) ਦਲੀਲਾਂ ਹਨ ਜਿਹੜੇ ਬੁਰਾਈਆਂ ਤੋਂ ਬਚਣਾ ਚਾਹੁੰਦੇ ਹਨ।
إِنَّ الَّذِينَ لَا يَرْجُونَ لِقَاءَنَا وَرَضُوا بِالْحَيَاةِ الدُّنْيَا وَاطْمَأَنُّوا بِهَا وَالَّذِينَ هُمْ عَنْ آيَاتِنَا غَافِلُونَ ۝٧
📖 ਅਨੁਵਾਦ ਆਇਤ 7
7਼ ਜਿਨ੍ਹਾਂ ਲੋਕਾਂ ਨੂੰ ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਸੰਸਾਰਿਕ ਜੀਵਨ ਉੱਤੇ ਹੀ ਰਾਜ਼ੀ ਹਨ ਅਤੇ ਇਸ ਵਿਚ ਹੀ ਸੰਤੁਸ਼ਟ ਹਨ ਅਤੇ ਸਾਡੀਆਂ ਆਇਤਾਂ (ਹੁਕਮਾਂ) ਤੋਂ ਅਣਗਹਿਲੀਆਂ ਕਰਦੇ ਹਨ।
أُولَٰئِكَ مَأْوَاهُمُ النَّارُ بِمَا كَانُوا يَكْسِبُونَ ۝٨
📖 ਅਨੁਵਾਦ ਆਇਤ 8
8਼ ਅਜਿਹੇ ਲੋਕਾਂ ਦਾ ਟਿਕਾਣਾ ਨਰਕ ਹੈ, ਉਹਨਾਂ ਬੁਰਾਈਆਂ ਦੇ ਬਦਲੇ ਵਿਚ ਜਿਹੜੀਆਂ ਉਹ ਕਰਦੇ ਸਨ।
إِنَّ الَّذِينَ آمَنُوا وَعَمِلُوا الصَّالِحَاتِ يَهْدِيهِمْ رَبُّهُم بِإِيمَانِهِمْ ۖ تَجْرِي مِن تَحْتِهِمُ الْأَنْهَارُ فِي جَنَّاتِ النَّعِيمِ ۝٩
📖 ਅਨੁਵਾਦ ਆਇਤ 9
9਼ ਜਿਹੜੇ ਲੋਕ (ਰੱਬ ਅਤੇ ਰਸੂਲਾਂ ’ਤੇ) ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਉਹਨਾਂ ਦਾ ਰੱਬ ਉਹਨਾਂ ਦੇ ਈਮਾਨ ਕਾਰਨ ਉਹਨਾਂ ਨੂੰ ਨਿਅਮਤਾਂ ਭਰੇ ਬਾਗ਼ਾਂ ਵਿਚ ਪਹੁੰਚਾ ਦੇਵੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣਗੀਆਂ।
دَعْوَاهُمْ فِيهَا سُبْحَانَكَ اللَّهُمَّ وَتَحِيَّتُهُمْ فِيهَا سَلَامٌ ۚ وَآخِرُ دَعْوَاهُمْ أَنِ الْحَمْدُ لِلَّهِ رَبِّ الْعَالَمِينَ ۝١٠
📖 ਅਨੁਵਾਦ ਆਇਤ 10
10਼ ਇਸ (ਜੰਨਤ) ਵਿਚ ਉਹ ਪੁਕਾਰਣਗੇ, ਹੇ ਅੱਲਾਹ! ਤੂੰ (ਹਰ ਐਬ) ਤੋਂ ਪਾਕ ਹੈ। ਉਹਨਾਂ ਦੀ ਦੁਆ ਸਲਾਮਤੀ ਵਾਲੀ ਹੋਵੇਗੀ ਅਤੇ ਅੰਤ ਵਿਚ ਇਹੋ ਆਖਣਗੇ ਕਿ ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਸਾਰੀ ਸ੍ਰਿਸ਼ਟੀ ਦਾ ਰੱਬ ਹੈ।
۞ وَلَوْ يُعَجِّلُ اللَّهُ لِلنَّاسِ الشَّرَّ اسْتِعْجَالَهُم بِالْخَيْرِ لَقُضِيَ إِلَيْهِمْ أَجَلُهُمْ ۖ فَنَذَرُ الَّذِينَ لَا يَرْجُونَ لِقَاءَنَا فِي طُغْيَانِهِمْ يَعْمَهُونَ ۝١١
📖 ਅਨੁਵਾਦ ਆਇਤ 11
11਼ ਜੇਕਰ ਅੱਲਾਹ ਲੋਕਾਂ ਨੂੰ ਬੁਰਾਈ (ਅਜ਼ਾਬ) ਦੇਣ ਵਿਚ ਵੀ ਛੇਤੀ ਕਰਦਾ, ਜਿਵੇਂ ਉਹ (ਸੰਸਾਰਿਕ) ਲਾਭ ਲਈ ਛੇਤੀ ਕਰਦੇ ਹਨ, ਤਾਂ ਉਹਨਾਂ ਦਾ ਨਿਸ਼ਚਿਤ ਸਮਾਂ ਕਦੋਂ ਦਾ ਪੂਰਾ ਹੋ ਗਿਆ ਹੁੰਦਾ। ਸੋ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਕੋਲ ਆਉਣ ਦਾ ਵਿਸ਼ਵਾਸ ਨਹੀਂ, ਉਹਨਾਂ ਦੇ ਹਾਲ ’ਤੇ ਹੀ ਛੱਡ ਦਿੰਦੇ ਹਾਂ ਤਾਂ ਜੋ ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਰਹਿਣ।
وَإِذَا مَسَّ الْإِنسَانَ الضُّرُّ دَعَانَا لِجَنبِهِ أَوْ قَاعِدًا أَوْ قَائِمًا فَلَمَّا كَشَفْنَا عَنْهُ ضُرَّهُ مَرَّ كَأَن لَّمْ يَدْعُنَا إِلَىٰ ضُرٍّ مَّسَّهُ ۚ كَذَٰلِكَ زُيِّنَ لِلْمُسْرِفِينَ مَا كَانُوا يَعْمَلُونَ ۝١٢
📖 ਅਨੁਵਾਦ ਆਇਤ 12
12਼ ਜਦੋਂ ਮਨੁੱਖ ਨੂੰ ਕੋਈ ਤਕਲੀਫ਼ ਮੁਸੀਬਤ (ਬਿਪਤਾ) ਪਹੁੰਚਦੀ ਹੈ ਤਾਂ ਉਹ ਸਾਨੂੰ ਖੜੇ, ਬੈਠੇ ਅਤੇ ਪਿਆ ਪਿਆ ਬੇਨਤੀਆਂ ਕਰਦਾ ਹੈ। ਜਦੋਂ ਅਸੀਂ (ਅੱਲਾਹ) ਉਸ ਦੀ ਤਕਲੀਫ਼ (ਬਿਪਤਾ) ਨੂੰ ਦੂਰ ਕਰ ਦਿੰਦੇ ਹਾਂ ਤਾਂ ਉਹ ਇੰਜ ਹੋ ਜਾਂਦਾ ਹੈ ਜਿਵੇਂ ਉਸ ਨੂੰ ਤਕਲੀਫ਼ ਹੋਣ ’ਤੇ ਕਦੇ ਸਾਨੂੰ ਸੱਦਿਆ ਹੀ ਨਹੀਂ ਸੀ। ਇਸ ਤਰ੍ਹਾਂ ਹੱਦੋਂ ਟੱਪਣ ਵਾਲਿਆਂ ਦੇ (ਭੈੜੇ) ਅਮਲਾਂ ਨੂੰ ਉਹਨਾਂ ਲਈ ਸੋਹਣਾ ਜਾਪਦਾ ਬਣਾ ਦਿੱਤਾ ਗਿਆ ਹੈ।
وَلَقَدْ أَهْلَكْنَا الْقُرُونَ مِن قَبْلِكُمْ لَمَّا ظَلَمُوا ۙ وَجَاءَتْهُمْ رُسُلُهُم بِالْبَيِّنَاتِ وَمَا كَانُوا لِيُؤْمِنُوا ۚ كَذَٰلِكَ نَجْزِي الْقَوْمَ الْمُجْرِمِينَ ۝١٣
📖 ਅਨੁਵਾਦ ਆਇਤ 13
13਼ (ਹੇ ਲੋਕੋ!) ਅਸੀਂ ਤੁਹਾਥੋਂ ਪਹਿਲਾਂ ਕਈਆਂ ਕੌਮਾਂ ਨੂੰ ਹਲਾਕ ਕਰ ਚੁੱਕੇ ਹਾਂ, ਕਿਉਂ ਜੋ ਉਹ ਰਸੂਲਾਂ ਨਾਲ ਜ਼ੁਲਮ ਕਰਦੇ ਸੀ। ਜਦ ਕਿ ਉਹ ਪੈਗ਼ੰਬਰ ਉਹਨਾਂ ਕੋਲ (ਰੱਬ ਵੱਲੋਂ ਨਬੀ ਹੋਣ ਦੀਆਂ) ਨਿਸ਼ਾਨੀਆਂ ਵੀ ਲੈ ਕੇ ਆਏ ਪਰ ਉਹ ਫੇਰ ਵੀ ਈਮਾਨ ਨਹੀਂ ਲਿਆਏ ਅਸੀਂ ਇਸੇ ਤਰ੍ਹਾਂ ਜ਼ਾਲਮਾਂ ਨੂੰ ਸਜ਼ਾ ਦਿਆ ਕਰਦੇ ਹਾਂ।
ثُمَّ جَعَلْنَاكُمْ خَلَائِفَ فِي الْأَرْضِ مِن بَعْدِهِمْ لِنَنظُرَ كَيْفَ تَعْمَلُونَ ۝١٤
📖 ਅਨੁਵਾਦ ਆਇਤ 14
14਼ ਫੇਰ ਉਹਨਾਂ ਮਗਰੋਂ ਅਸੀਂ ਤੁਹਾਨੂੰ ਧਰਤੀ ਦਾ ਖ਼ਲੀਫ਼ਾ (ਜਾਨ-ਨਸ਼ੀਨ) ਬਣਾਇਆ ਤਾਂ ਜੋ ਅਸੀਂ ਵੇਖੀਏ ਕਿ ਤੁਸੀਂ ਕੀ ਕਰਦੇ ਹੋ?
وَإِذَا تُتْلَىٰ عَلَيْهِمْ آيَاتُنَا بَيِّنَاتٍ ۙ قَالَ الَّذِينَ لَا يَرْجُونَ لِقَاءَنَا ائْتِ بِقُرْآنٍ غَيْرِ هَٰذَا أَوْ بَدِّلْهُ ۚ قُلْ مَا يَكُونُ لِي أَنْ أُبَدِّلَهُ مِن تِلْقَاءِ نَفْسِي ۖ إِنْ أَتَّبِعُ إِلَّا مَا يُوحَىٰ إِلَيَّ ۖ إِنِّي أَخَافُ إِنْ عَصَيْتُ رَبِّي عَذَابَ يَوْمٍ عَظِيمٍ ۝١٥
📖 ਅਨੁਵਾਦ ਆਇਤ 15
15਼ ਅਤੇ ਜਦੋਂ ਉਹਨਾਂ ਦੇ ਸਾਹਮਣੇ ਸਾਡੀਆਂ ਸਪਸ਼ਟ (.ਕੁਰਆਨ ਦੀਆਂ) ਆਇਤਾਂ ਪੜ੍ਹੀਆਂ ਜਾਂਦੀਆਂ ਹਨ ਤਾਂ ਉਹ ਲੋਕੀ ਜਿਨ੍ਹਾਂ ਨੂੰ (ਮਰਨ ਮਗਰੋਂ) ਸਾਡੇ ਨਾਲ ਮਿਲਣ ਦੀ ਆਸ ਨਹੀਂ ਉਹ ਆਖਦੇ ਹਨ ਕਿ ਇਸ .ਕੁਰਆਨ ਨੂੰ ਛੱਡ ਕੇ ਕੋਈ ਹੋਰ .ਕੁਰਆਨ ਲਿਆਓ ਜਾਂ ਇਸ ਵਿਚ ਕੁੱਝ ਬਦਲਾਓ ਕਰੋ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਇਹ ਅਧਿਕਾਰ ਨਹੀਂ ਕਿ ਮੈਂ ਇਸ (.ਕੁਰਆਨ) ਵਿਚ ਆਪਣੇ ਵੱਲੋਂ ਕੋਈ ਤਬਦੀਲੀ ਕਰ ਸਕਾਂ, ਮੈਂ ਤਾਂ ਉਸ (.ਕੁਰਆਨ) ਦੀ ਪੈਰਵੀ ਕਰਦਾ ਹਾਂ ਜਿਹੜੀ ਵਹੀ ਮੇਰੇ ਵੱਲ ਭੇਜੀ ਜਾਂਦੀ ਹੈ। ਜੇ ਮੈਂ (ਭਾਵ ਮੁਹੰਮਦ:) ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂਗਾ ਤਾਂ ਮੈਨੂੰ ਉਸ ਵੱਡੇ (ਕਿਆਮਤ) ਦਿਹਾੜੇ ਦੇ ਅਜ਼ਾਬ ਤੋਂ ਡਰ ਲੱਗਦਾ ਹੈ।
قُل لَّوْ شَاءَ اللَّهُ مَا تَلَوْتُهُ عَلَيْكُمْ وَلَا أَدْرَاكُم بِهِ ۖ فَقَدْ لَبِثْتُ فِيكُمْ عُمُرًا مِّن قَبْلِهِ ۚ أَفَلَا تَعْقِلُونَ ۝١٦
📖 ਅਨੁਵਾਦ ਆਇਤ 16
16਼ (ਹੇ ਨਬੀ!) ਤੁਸੀਂ ਆਖੋ ਕਿ ਜੇ ਅੱਲਾਹ ਦੀ ਇੱਛਾ ਇਹੋ ਹੁੰਦੀ ਤਾਂ ਨਾ ਮੈਂ ਤੁਹਾਨੂੰ ਇਹ (.ਕੁਰਆਨ) ਪੜ੍ਹ ਕੇ ਸੁਣਾਉਂਦਾ ਅਤੇ ਨਾ ਹੀ ਅੱਲਾਹ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਦਿੰਦਾ। ਮੈਂ ਤਾਂ (ਇਸ .ਕੁਰਆਨ ਸੁਣਾਉਣ ਤੋਂ ਪਹਿਲਾਂ ਵੀ) ਤੁਹਾਡੇ ਵਿਚ ਇਕ ਉਮਰ ਬਿਤਾ ਚੁੱਕਿਆ ਹਾਂ। ਕੀ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ?
فَمَنْ أَظْلَمُ مِمَّنِ افْتَرَىٰ عَلَى اللَّهِ كَذِبًا أَوْ كَذَّبَ بِآيَاتِهِ ۚ إِنَّهُ لَا يُفْلِحُ الْمُجْرِمُونَ ۝١٧
📖 ਅਨੁਵਾਦ ਆਇਤ 17
17਼ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਹੋਰ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਝੂਠ ਘੜੇ ਜਾਂ ਉਸ ਦੀਆਂ ਆਇਤਾਂ (.ਕੁਰਆਨ) ਨੂੰ ਝੂਠ ਦੱਸੇ ? ਬੇਸ਼ੱਕ ਅਪਰਾਧੀਆਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲਦੀ।
وَيَعْبُدُونَ مِن دُونِ اللَّهِ مَا لَا يَضُرُّهُمْ وَلَا يَنفَعُهُمْ وَيَقُولُونَ هَٰؤُلَاءِ شُفَعَاؤُنَا عِندَ اللَّهِ ۚ قُلْ أَتُنَبِّئُونَ اللَّهَ بِمَا لَا يَعْلَمُ فِي السَّمَاوَاتِ وَلَا فِي الْأَرْضِ ۚ سُبْحَانَهُ وَتَعَالَىٰ عَمَّا يُشْرِكُونَ ۝١٨
📖 ਅਨੁਵਾਦ ਆਇਤ 18
18਼ ਅਤੇ ਇਹ (ਮੁਸ਼ਰਿਕ) ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜਿਹੜੇ ਨਾ ਇਹਨਾਂ ਨੂੰ ਕੋਈ ਹਾਨੀ ਪਹੁੰਚਾ ਸਕਦੇ ਹਨ ਤੇ ਨਾ ਹੀ ਕੋਈ ਲਾਭ ਪੁਹੰਚਾ ਸਕਣ, ਅਤੇ ਆਖਦੇ ਇਹ ਹਨ ਕਿ ਇਹ (ਸਾਡੇ ਇਸ਼ਟ) ਅੱਲਾਹ ਕੋਲ ਸਾਡੀ ਸ਼ਿਫਾਰਸ਼ ਕਰਨਗੇ। (ਹੇ ਨਬੀ!) ਤੁਸੀਂ ਕਹਿ ਦਿਓ, ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦਸ ਰਹੇ ਹੋ ਜਿਨ੍ਹਾਂ ਨੂੰ ਉਹ ਨਾ ਅਕਾਸ਼ਾਂ ਵਿਚ ਜਾਣਦਾ ਹੈ ਤੇ ਨਾ ਹੀ ਧਰਤੀ ਵਿਚ? ਉਹ (ਅੱਲਾਹ) ਪਾਕ ਤੇ ਉੱਚਾ ਹੈ, ਉਹਨਾਂ ਤੋਂ ਜਿਨ੍ਹਾਂ ਨੂੰ ਉਸ ਦਾ ਸ਼ਰੀਕ ਬਣਾਉਂਦੇ ਹਨ।
وَمَا كَانَ النَّاسُ إِلَّا أُمَّةً وَاحِدَةً فَاخْتَلَفُوا ۚ وَلَوْلَا كَلِمَةٌ سَبَقَتْ مِن رَّبِّكَ لَقُضِيَ بَيْنَهُمْ فِيمَا فِيهِ يَخْتَلِفُونَ ۝١٩
📖 ਅਨੁਵਾਦ ਆਇਤ 19
19਼ ਪਹਿਲਾਂ ਸਾਰੇ ਹੀ ਲੋਕੀ ਇਕ ਹੀ ਉੱਮਤ (ਗਰੋਹ) ਸੀ1 ਫੇਰ ਇਹਨਾਂ ਵਿਚ ਮਤਭੇਦ ਹੋ ਗਏ। ਜੇ ਤੁਹਾਡੇ ਰੱਬ ਵੱਲੋਂ ਪਹਿਲਾਂ ਹੀ ਇਕ ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ (ਭਾਵ ਇਕ ਰੱਬ ਦੀ ਹੋਂਦ ਵਿਚ, ਰਸੂਲਾਂ ਵਿਚ ਤੇ ਕਿਆਮਤ ਦੇ ਦਿਹਾੜੇ ਵਿਚ) ਇਹ ਮਤੱਭੇਦ ਕਰ ਰਹੇ ਹਨ, ਉਸ ਦਾ ਫ਼ੈਸਲਾ ਕਦੋਂ ਦਾ ਹੋ ਗਿਆ ਹੁੰਦਾ।
وَيَقُولُونَ لَوْلَا أُنزِلَ عَلَيْهِ آيَةٌ مِّن رَّبِّهِ ۖ فَقُلْ إِنَّمَا الْغَيْبُ لِلَّهِ فَانتَظِرُوا إِنِّي مَعَكُم مِّنَ الْمُنتَظِرِينَ ۝٢٠
📖 ਅਨੁਵਾਦ ਆਇਤ 20
20਼ ਇਹ ਕਾਫ਼ਿਰ ਲੋਕ ਆਖਦੇ ਹਨ ਕਿ ਇਸ (ਮੁਹੰਮਦ ਸ:) ’ਤੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ? ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਗ਼ੈਬ (ਪਰੋਖ) ਦਾ ਗਿਆਨ ਤਾਂ ਕੇਵਲ ਅੱਲਾਹ ਨੂੰ ਹੀ ਹੈ, ਸੋ ਤੁਸੀਂ ਵੀ ਉਡੀਕ ਕਰੋ ਮੈਂ ਵੀ ਉਡੀਕ ਕਰਦਾ ਹਾਂ।
وَإِذَا أَذَقْنَا النَّاسَ رَحْمَةً مِّن بَعْدِ ضَرَّاءَ مَسَّتْهُمْ إِذَا لَهُم مَّكْرٌ فِي آيَاتِنَا ۚ قُلِ اللَّهُ أَسْرَعُ مَكْرًا ۚ إِنَّ رُسُلَنَا يَكْتُبُونَ مَا تَمْكُرُونَ ۝٢١
📖 ਅਨੁਵਾਦ ਆਇਤ 21
21਼ ਜਦੋਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਬਿਪਤਾ ਮਗਰੋਂ ਆਪਣੀ ਮਿਹਰ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਝੱਟ ਸਾਡੀਆਂ ਆਇਤਾਂ (ਹੁਕਮਾਂ) ਪ੍ਰਤੀ ਚਾਲਬਾਜ਼ੀਆਂ ਸ਼ੁਰੂ ਕਰ ਦਿੰਦੇ ਹਨ।1 (ਹੇ ਨਬੀ!) ਉਹਨਾਂ ਨੂੰ ਆਖੋ ਕਿ ਅੱਲਾਹ ਤੁਹਾਥੋਂ ਕੀਤੇ ਵੱਧ ਚਾਲਾਂ ਚੱਲਣ ਵਿਚ ਤੇਜ਼ ਹੈ। ਬੇਸ਼ੱਕ ਸਾਡੇ ਫ਼ਰਿਸ਼ਤੇ ਤੁਹਾਡੀਆਂ ਸਾਰੀਆਂ ਚਾਲਬਾਜ਼ੀਆਂ ਨੂੰ ਲਿਖ ਰਹੇ ਹਨ।
هُوَ الَّذِي يُسَيِّرُكُمْ فِي الْبَرِّ وَالْبَحْرِ ۖ حَتَّىٰ إِذَا كُنتُمْ فِي الْفُلْكِ وَجَرَيْنَ بِهِم بِرِيحٍ طَيِّبَةٍ وَفَرِحُوا بِهَا جَاءَتْهَا رِيحٌ عَاصِفٌ وَجَاءَهُمُ الْمَوْجُ مِن كُلِّ مَكَانٍ وَظَنُّوا أَنَّهُمْ أُحِيطَ بِهِمْ ۙ دَعَوُا اللَّهَ مُخْلِصِينَ لَهُ الدِّينَ لَئِنْ أَنجَيْتَنَا مِنْ هَٰذِهِ لَنَكُونَنَّ مِنَ الشَّاكِرِينَ ۝٢٢
📖 ਅਨੁਵਾਦ ਆਇਤ 22
22਼ ਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਤੇ ਜਲ ਵਿਚ ਤੋਰਦਾ ਹੈ ਇੱਥੋਂ ਤਕ ਕਿ ਜਦੋਂ ਤੁਸੀਂ ਕਿਸ਼ਤੀਆਂ ਵਿਚ ਹੁੰਦੇ ਹੋ ਅਤੇ ਉਹ ਬੇੜੀਆਂ ਲੋਕਾਂ ਨੂੰ ਹਵਾਂ ਦੇ ਅਨੁਕੂਲ ਲੈਕੇ ਚਲਦੀਆਂ ਹਨ ਅਤੇ ਤਾਂ ਉਸ ਵੇਲੇ ਇਹਨਾਂ (ਹਵਾਵਾਂ) ਤੋਂ ਸਾਰੇ ਲੋਕ ਖ਼ੁਸ਼ ਹੁੰਦੇ ਹਨ। ਪਰ ਅਚਣਚੇਤ ਉਹਨਾਂ ਉੱਤੇ ਇਕ ਤੇਜ਼ ਹਵਾ ਦਾ ਝੱਖੜ ਆਉਂਦਾ ਹੈ ਅਤੇ ਹਰ ਪਾਸਿਓਂ ਉਹਨਾਂ ’ਤੇ ਲਹਿਰਾਂ ਦੀਆਂ ਚਪੇੜਾਂ ਪੈਣ ਲੱਗਦੀਆਂ ਹਨ ਅਤੇ ਇਹ ਸਮਝਦੇ ਹਨ ਕਿ ਹੁਣ ਅਸੀਂ (ਤੂਫਾਨ ਵਿਚ) ਫਸ ਗਏ, ਉਸ ਸਮੇਂ ਸਾਰੇ ਹੀ ਸਵਾਰ ਕੇਵਲ ਤੇ ਕੇਵਲ ਅੱਲਾਹ ਨੂੰ ਹੀ ਬੇਨਤੀਆਂ ਕਰਦੇ ਹਨ ਕਿ ਜੇ ਤੂੰ ਸਾ` ਇਸ ਬਿਪਤਾ ਤੋਂ ਬਚਾ ਲਵੇਂ ਤਾਂ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਕੇ ਰਹਾਂਗੇ।1
فَلَمَّا أَنجَاهُمْ إِذَا هُمْ يَبْغُونَ فِي الْأَرْضِ بِغَيْرِ الْحَقِّ ۗ يَا أَيُّهَا النَّاسُ إِنَّمَا بَغْيُكُمْ عَلَىٰ أَنفُسِكُم ۖ مَّتَاعَ الْحَيَاةِ الدُّنْيَا ۖ ثُمَّ إِلَيْنَا مَرْجِعُكُمْ فَنُنَبِّئُكُم بِمَا كُنتُمْ تَعْمَلُونَ ۝٢٣
📖 ਅਨੁਵਾਦ ਆਇਤ 23
23਼ ਜਦੋਂ ਉਹ (ਅੱਲਾਹ) ਉਹਨਾਂ ਨੂੰ ਬਚਾ ਲੈਂਦਾ ਹੈ ਤਾਂ ਫੇਰ ਉਹੀਓ ਲੋਕ ਧਰਤੀ ਉੱਤੇ ਅਣਹੱਕੀ ਸਰਕਸ਼ੀ ਕਰਨ ਲੱਗ ਜਾਂਦੇ ਹਨ। ਹੇ ਲੋਕੋ! ਤੁਹਾਡੀ ਇਹ ਸਰਕਸ਼ੀ ਤੁਹਾਡੇ ਆਪਣੇ ਹੀ ਵਿਰੁੱਧ ਹੈ, ਤੁਸੀਂ ਸੰਸਾਰਿਕ ਜੀਵਨ ਦਾ ਆਨੰਦ ਮਾਣੋ ਅਤੇ ਤੁਸੀਂ ਸਾਡੇ ਵੱਲ ਹੀ ਪਰਤ ਕੇ ਆਉਣਾ ਹੈ ਉਸ ਸਮੇਂ ਅਸੀਂ ਦੱਸਾਂਗੇ ਕਿ ਤੁਸੀਂ ਕੀ ਕਰਦੇ ਸੀ।
إِنَّمَا مَثَلُ الْحَيَاةِ الدُّنْيَا كَمَاءٍ أَنزَلْنَاهُ مِنَ السَّمَاءِ فَاخْتَلَطَ بِهِ نَبَاتُ الْأَرْضِ مِمَّا يَأْكُلُ النَّاسُ وَالْأَنْعَامُ حَتَّىٰ إِذَا أَخَذَتِ الْأَرْضُ زُخْرُفَهَا وَازَّيَّنَتْ وَظَنَّ أَهْلُهَا أَنَّهُمْ قَادِرُونَ عَلَيْهَا أَتَاهَا أَمْرُنَا لَيْلًا أَوْ نَهَارًا فَجَعَلْنَاهَا حَصِيدًا كَأَن لَّمْ تَغْنَ بِالْأَمْسِ ۚ كَذَٰلِكَ نُفَصِّلُ الْآيَاتِ لِقَوْمٍ يَتَفَكَّرُونَ ۝٢٤
📖 ਅਨੁਵਾਦ ਆਇਤ 24
24਼ ਸੰਸਾਰਿਕ ਜੀਵਨ ਦੀ ਮਿਸਾਲ ਤਾਂ ਮੀਂਹ ਵਾਂਗ ਹੈ, ਜਿਸ ਨੂੰ ਅਸੀਂ ਅਕਾਸ਼ ਤੋਂ ਬਰਸਾਇਆ ਜਿਸ ਤੋਂ ਧਰਤੀ ਦੀ ਪੈਦਾਵਾਰ ਹੋਈ ਜਿਸ ਨੂੰ ਮਨੁੱਖ ਤੇ ਪਸ਼ੂ ਖਾਂਦੇ ਹਨ। ਜਦੋਂ ਧਰਤੀ ਆਪਣੀ ਬਹਾਰ ਤੇ ਆਈ ਅਤੇ ਫ਼ਸਲਾਂ ਤਿਆਰ ਖਲੋਤੀਆਂ ਸਨ ਅਤੇ ਧਰਤੀ ਦੇ ਮਾਲਿਕਾਂ ਨੇ ਸਮਝਿਆ ਕਿ ਹੁਣ ਉਹ ਇਸ (ਫ਼ਸਲ ਤੋਂ ਲਾਭ ਉਠਾਉਣ) ਦੇ ਸਮਰਥ ਹਨ ਤਾਂ ਸਾਡਾ ਹੁਕਮ (ਅਜ਼ਾਬ ਦਾ) ਰਾਤੀ ਜਾਂ ਦਿਨੇ ਅਚਣਚੇਤ ਆ ਗਿਆ ਅਤੇ ਅਸੀਂ ਉਸ ਨੂੰ ਇਊ ਨਸ਼ਟ ਕਰ ਦਿੱਤਾ ਜਿਵੇਂ ਕੁੱਲ ਉੱਥੇ ਕੁੱਝ ਹੈ ਹੀ ਨਹੀਂ ਸੀ। ਅਸੀਂ ਆਪਣੀਆਂ ਆਇਤਾਂ (ਨਿਸ਼ਾਨੀਆਂ) ਨੂੰ ਇਸੇ ਤਰ੍ਹਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ, ਉਹਨਾਂ ਲੋਕਾਂ ਲਈ ਜਿਹੜੇ ਸੂਝ-ਬੂਝ ਰੱਖਦੇ ਹਨ।
وَاللَّهُ يَدْعُو إِلَىٰ دَارِ السَّلَامِ وَيَهْدِي مَن يَشَاءُ إِلَىٰ صِرَاطٍ مُّسْتَقِيمٍ ۝٢٥
📖 ਅਨੁਵਾਦ ਆਇਤ 25
25਼ ਅੱਲਾਹ ਸਲਾਮਤੀ ਵਾਲੇ ਘਰ (ਭਾਵ ਜੰਨਤ) ਵੱਲ ਤੁਹਾਨੂੰ ਬੁਲਾਉਂਦਾ ਹੈ ਅਤੇ ਜਿਸ ਨੂੰ ਵੀ ਚਾਹੁੰਦਾ ਹੈ ਸਿੱਧੇ ਰਾਹ ਪਾ ਦਿੰਦਾ ਹੈ।
۞ لِّلَّذِينَ أَحْسَنُوا الْحُسْنَىٰ وَزِيَادَةٌ ۖ وَلَا يَرْهَقُ وُجُوهَهُمْ قَتَرٌ وَلَا ذِلَّةٌ ۚ أُولَٰئِكَ أَصْحَابُ الْجَنَّةِ ۖ هُمْ فِيهَا خَالِدُونَ ۝٢٦
📖 ਅਨੁਵਾਦ ਆਇਤ 26
26਼ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਲਈ ਭਲਾਈ ਹੀ ਭਲਾਈ ਹੈ ਤੇ (ਦੀਦਾਰੇ ਈਲਾਹੀ ਵਰਗੇ) ਹੋਰ ਵੀ ਵਧੇਰੇ ਇਨਾਮ ਹਨ। ਉਹਨਾਂ ਦੇ ਚਿਹਰਿਆਂ ’ਤੇ ਕੋਈ ਕਾਲਖ ਤੇ ਰੁਸਵਾਈ ਨਹੀਂ ਹੋਵੇਗੀ। ਇਹੋ ਲੋਕ ਜੰਨਤੀ ਹਨ ਜਿੱਥੇ ਉਹ ਸਦਾ ਲਈ ਰਹਿਣਗੇਂ।
وَالَّذِينَ كَسَبُوا السَّيِّئَاتِ جَزَاءُ سَيِّئَةٍ بِمِثْلِهَا وَتَرْهَقُهُمْ ذِلَّةٌ ۖ مَّا لَهُم مِّنَ اللَّهِ مِنْ عَاصِمٍ ۖ كَأَنَّمَا أُغْشِيَتْ وُجُوهُهُمْ قِطَعًا مِّنَ اللَّيْلِ مُظْلِمًا ۚ أُولَٰئِكَ أَصْحَابُ النَّارِ ۖ هُمْ فِيهَا خَالِدُونَ ۝٢٧
📖 ਅਨੁਵਾਦ ਆਇਤ 27
27਼ ਅਤੇ ਜਿਨ੍ਹਾਂ ਨੇ ਭੈੜੇ ਕੰਮ ਕੀਤੇ ਉਹਨਾਂ ਨੂੰ ਬੁਰਾਈ ਦਾ ਬਦਲਾ ਉਸੇ ਬੁਰਾਈ ਦੇ ਬਰਾਬਰ ਹੀ ਮਿਲੇਗਾ ਅਤੇ ਹੀਣਤਾ ਉਹਨਾਂ ’ਤੇ ਛਾਈ ਹੋਈ ਹੋਵੇਗੀ। ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਇੰਜ ਲੱਗੇਗਾ ਜਿਵੇਂ ਉਹਨਾਂ ਦੇ ਚਿਹਰਿਆਂ ’ਤੇ ਰਾਤ ਦੇ ਕਾਲੇ ਪੜਦੇ ਪਏ ਹੋਏ ਹੋਣ। ਇਹੋ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।
وَيَوْمَ نَحْشُرُهُمْ جَمِيعًا ثُمَّ نَقُولُ لِلَّذِينَ أَشْرَكُوا مَكَانَكُمْ أَنتُمْ وَشُرَكَاؤُكُمْ ۚ فَزَيَّلْنَا بَيْنَهُمْ ۖ وَقَالَ شُرَكَاؤُهُم مَّا كُنتُمْ إِيَّانَا تَعْبُدُونَ ۝٢٨
📖 ਅਨੁਵਾਦ ਆਇਤ 28
28਼ ਉਹ ਦਿਨ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕਰਾਂਗੇ ਫੇਰ ਮੁਸ਼ਰਿਕਾਂ ਨੂੰ ਕਹਾਂਗੇ ਕਿ ਤੁਸੀਂ ਤੇ ਤੁਹਾਡੇ ਸ਼ਰੀਕ ਆਪਣੀ-ਆਪਣੀ ਥਾਂ ’ਤੇ ਠਹਿਰੋ ਫੇਰ ਅਸੀਂ ਉਹਨਾਂ ਵਿਚਾਲੇ ਜੁਦਾਈ ਪਾ ਦਿਆਂਗੇ ਅਤੇ ਉਹਨਾਂ ਦੇ ਸ਼ਰੀਕ ਆਖਣਗੇ ਕਿ ਤੁਸੀਂ ਸਾਡੀ ਇਬਾਦਤ ਨਹੀਂ ਸੀ ਕਰਦੇ।
فَكَفَىٰ بِاللَّهِ شَهِيدًا بَيْنَنَا وَبَيْنَكُمْ إِن كُنَّا عَنْ عِبَادَتِكُمْ لَغَافِلِينَ ۝٢٩
📖 ਅਨੁਵਾਦ ਆਇਤ 29
29਼ ਇਹ ਵੀ ਆਖਣਗੇ ਕਿ ਸਾਡੇ ਤੇ ਤੁਹਾਡੇ ਵਿਚਾਲੇ ਅੱਲਾਹ ਦੀ ਗਵਾਹੀ ਹੀ ਬਥੇਰੀ ਹੈ। ਅਸੀਂ (ਇਸ਼ਟ) ਤਾਂ ਤੁਹਾਡੀ ਇਬਾਦਤ ਤੋਂ ਉੱਕਾ ਹੀ ਬੇਖ਼ਬਰ ਹਾਂ।
هُنَالِكَ تَبْلُو كُلُّ نَفْسٍ مَّا أَسْلَفَتْ ۚ وَرُدُّوا إِلَى اللَّهِ مَوْلَاهُمُ الْحَقِّ ۖ وَضَلَّ عَنْهُم مَّا كَانُوا يَفْتَرُونَ ۝٣٠
📖 ਅਨੁਵਾਦ ਆਇਤ 30
30਼ ਉਸ ਵੇਲੇ ਹਰ ਵਿਅਕਤੀ ਆਪਣੇ (ਸੰਸਾਰ ਵਿਚ) ਕੀਤੇ ਹੋਏ ਕੰਮਾਂ ਦੀ ਜਾਂਚ ਕਰ ਲਵੇਗਾ ਅਤੇ ਇਹ ਸਾਰੇ ਹੀ ਲੋਕ ਅੱਲਾਹ ਵੱਲ, ਜਿਹੜਾ ਸਭ ਦਾ ਅਸਲੀ ਮਾਲਿਕ ਹੈ, ਪਰਤਾਏ ਜਾਣਗੇ ਅਤੇ ਜੋ ਕੁੱਝ ਵੀ ਉਹ (ਰੱਬ ਤੇ ਰਸੂਲ ਉੱਤੇ) ਝੂਠ ਘੜ੍ਹਿਆ ਕਰਦੇ ਸੀ, ਉਸ ਸਭ ਅਲੋਪ ਹੋ ਜਾਣਗੇ।
قُلْ مَن يَرْزُقُكُم مِّنَ السَّمَاءِ وَالْأَرْضِ أَمَّن يَمْلِكُ السَّمْعَ وَالْأَبْصَارَ وَمَن يُخْرِجُ الْحَيَّ مِنَ الْمَيِّتِ وَيُخْرِجُ الْمَيِّتَ مِنَ الْحَيِّ وَمَن يُدَبِّرُ الْأَمْرَ ۚ فَسَيَقُولُونَ اللَّهُ ۚ فَقُلْ أَفَلَا تَتَّقُونَ ۝٣١
📖 ਅਨੁਵਾਦ ਆਇਤ 31
31਼ ਹੇ ਨਬੀ! ਤੁਸੀਂ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ’ਚੋਂ ਰੋਜ਼ੀ ਦਿੰਦਾ ਹੈ? ਜਾਂ ਉਹ ਕੌਣ ਹੈ ਜਿਹੜਾ ਅੱਖਾਂ ਤੇ ਕੰਨਾਂ ਦਾ ਮਾਲਿਕ ਹੈ? ਅਤੇ ਉਹ ਕੌਣ ਹੈ ਜਿਹੜਾ ਜਾਨਦਾਰਾਂ ’ਚੋਂ ਬੇਜਾਨ ਅਤੇ ਬੇਜਾਨਾਂ ’ਚੋਂ ਜਾਨਦਾਰ ਨੂੰ ਕੱਢਦਾ ਹੈ? ਉਹ ਕੌਣ ਹੈ ਜਿਹੜਾ ਸਾਰੇ ਕੰਮਾਂ ਦੀ ਬਿਊਂਤ ਬਣਾਉਂਦਾ ਹੈ? ਉਹ (ਕਾਫ਼ਿਰ) ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ। ਤਾਂ (ਹੇ ਨਬੀ!) ਇਹਨਾਂ ਨੂੰ ਆਖੋ ਕਿ ਫੇਰ ਤੁਸੀਂ (ਅੱਲਾਹ ਤੋਂ) ਡਰਦੇ ਕਿਉਂ ਨਹੀਂ?
فَذَٰلِكُمُ اللَّهُ رَبُّكُمُ الْحَقُّ ۖ فَمَاذَا بَعْدَ الْحَقِّ إِلَّا الضَّلَالُ ۖ فَأَنَّىٰ تُصْرَفُونَ ۝٣٢
📖 ਅਨੁਵਾਦ ਆਇਤ 32
32਼ ਸੋ ਇਹੋ ਅੱਲਾਹ ਹੈ ਜਿਹੜਾ ਤੁਹਾਡਾ ਸੱਚਾ ਮਾਲਿਕ ਹੈ। ਇਸ ਸੱਚਾਈ ਮਗਰੋਂ ਛੁੱਟ ਗੁਮਰਾਹੀ ਤੋਂ ਹੋਰ ਕੀ ਰਹਿ ਗਿਆ ਹੈ ? ਫੇਰ ਤੁਸੀਂ ਕਿੱਧਰ ਫਿਰੀ ਜਾਂਦੇ ਹੈ ?
كَذَٰلِكَ حَقَّتْ كَلِمَتُ رَبِّكَ عَلَى الَّذِينَ فَسَقُوا أَنَّهُمْ لَا يُؤْمِنُونَ ۝٣٣
📖 ਅਨੁਵਾਦ ਆਇਤ 33
33਼ (ਹੇ ਨਬੀ!) ਇਸੇ ਤਰ੍ਹਾਂ ਤੁਹਾਡੇ ਰੱਬ ਦੀ ਇਹ ਗੱਲ ਕਿ ਨਾ-ਫ਼ਰਮਾਨ ਲੋਕ ਈਮਾਨ ਨਹੀਂ ਲਿਆਉਣਗੇ ਸਾਰੇ ਹੀ ਝੂਠੇ ਲੋਕਾਂ ਪ੍ਰਤੀ ਸੱਚ ਸਾਬਿਤ ਹੋ ਗਈ ਹੈ।
قُلْ هَلْ مِن شُرَكَائِكُم مَّن يَبْدَأُ الْخَلْقَ ثُمَّ يُعِيدُهُ ۚ قُلِ اللَّهُ يَبْدَأُ الْخَلْقَ ثُمَّ يُعِيدُهُ ۖ فَأَنَّىٰ تُؤْفَكُونَ ۝٣٤
📖 ਅਨੁਵਾਦ ਆਇਤ 34
34਼ (ਹੇ ਨਬੀ!) ਤੁਸੀਂ ਇਹ ਪੁੱਛੋ ਕੀ ਤੁਹਾਡੇ ਥਾਪੇ ਹੋਏ ਸ਼ਰੀਕਾਂ ਵਿੱਚੋਂ ਕੌਣ ਹੈ ਜਿਹੜਾ ਪਹਿਲੀ ਵਾਰ ਰਚਨਾ ਕਰੇ ਅਤੇ ਮੁੜ ਦੁਬਾਰਾ ਉਸੇ ਦੀ ਰਚਨਾ ਕਰੇ? ਤੁਸੀਂ ਆਖ ਦਿਓ ਕਿ ਪਹਿਲੀ ਵਾਰ ਵੀ ਅੱਲਾਹ ਹੀ ਰਚਨਾ ਕਰਦਾ ਹੈ, ਮੁੜ ਦੁਬਾਰਾ ਵੀ ਉਹੀਓ ਰਚਨਾ ਕਰੇਗਾ। ਤੁਸੀਂ ਕਿਹੜੇ ਪੁੱਠੇ ਰਾਹ ਤੁਰੇ ਫ਼ਿਰਦੇ ਹੋ?
قُلْ هَلْ مِن شُرَكَائِكُم مَّن يَهْدِي إِلَى الْحَقِّ ۚ قُلِ اللَّهُ يَهْدِي لِلْحَقِّ ۗ أَفَمَن يَهْدِي إِلَى الْحَقِّ أَحَقُّ أَن يُتَّبَعَ أَمَّن لَّا يَهِدِّي إِلَّا أَن يُهْدَىٰ ۖ فَمَا لَكُمْ كَيْفَ تَحْكُمُونَ ۝٣٥
📖 ਅਨੁਵਾਦ ਆਇਤ 35
35਼ (ਹੇ ਨਬੀ!) ਤੁਸੀਂ (ਇਹਨਾਂ ਮੁਸ਼ਰਿਕਾਂ ਤੋਂ) ਪੁੱਛੋ, ਕੀ ਤੁਹਾਡੇ ਸ਼ਰੀਕਾਂ ਵਿੱਚੋਂ ਕੋਈ ਹੈ ਜਿਹੜਾ ਹੱਕ ਸੱਚ ਦੀ ਹਿਦਾਇਤ ਦਿੰਦਾ ਹੋਵੇ? ਆਖ ਦਿਓ ਕਿ ਅੱਲਾਹ ਹੱਕ ਦੀ ਹਿਦਾਇਤ ਦਿੰਦਾਂ ਹੈ। ਫੇਰ ਕੀ ਉਹ ਜਿਹੜਾ ਹੱਕ ਦੀ ਹਿਦਾਇਤ ਦਿੰਦਾ ਹੈ ਉਹ ਇਸ ਗੱਲ ਦਾ ਅਧਿਕਾਰ ਰੱਖਦਾ ਹੈ ਕਿ ਉਸ ਦੀ ਪੈਰਵੀ ਕੀਤੀ ਜਾਵੇ? ਜਾਂ ਉਹ (ਹੱਕਦਾਰ)ਹੈ ਜਿਹੜਾ ਆਪ ਹੀ ਰਾਹੋਂ ਭੁਲਿਆ ਹੋਵੇ? ਸਗੋਂ ਉਸੇ ਨੂੰ ਹੱਕ ਦੀ ਨਸੀਹਤ ਕੀਤੀ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹੇ (ਗ਼ਲਤ) ਫ਼ੈਸਲੇ ਕਰਦੇ ਹੋ ?
وَمَا يَتَّبِعُ أَكْثَرُهُمْ إِلَّا ظَنًّا ۚ إِنَّ الظَّنَّ لَا يُغْنِي مِنَ الْحَقِّ شَيْئًا ۚ إِنَّ اللَّهَ عَلِيمٌ بِمَا يَفْعَلُونَ ۝٣٦
📖 ਅਨੁਵਾਦ ਆਇਤ 36
36਼ ਅਤੇ ਉਹਨਾਂ ਕਾਫ਼ਿਰਾਂ ਵਿੱਚੋਂ ਬਹੁਤੇ ਤਾਂ ਗੁਮਾਨ (ਅਟਕਲ ਪੱਚੂ ਖ਼ਿਆਲ) ਦੇ ਹੀ ਪਿੱਛੇ ਲੱਗੇ ਰਹਿੰਦੇ ਹਨ। ਜਦ ਕਿ ਗੁਮਾਨ ਹਕੀਕਤ ਦੇ ਮੁਕਾਬਲੇ ਕੁੱਝ ਵੀ ਲਾਭਦਾਇਕ ਨਹੀਂ। ਬੇਸ਼ੱਕ ਅੱਲਾਹ ਉਹ ਸਭ ਚੰਗੀ ਤਰ੍ਹਾਂ ਜਾਣਦਾ ਹੈ ਜੋ ਕੁੱਝ ਉਹ ਕਰ ਰਹੇ ਹਨ।
وَمَا كَانَ هَٰذَا الْقُرْآنُ أَن يُفْتَرَىٰ مِن دُونِ اللَّهِ وَلَٰكِن تَصْدِيقَ الَّذِي بَيْنَ يَدَيْهِ وَتَفْصِيلَ الْكِتَابِ لَا رَيْبَ فِيهِ مِن رَّبِّ الْعَالَمِينَ ۝٣٧
📖 ਅਨੁਵਾਦ ਆਇਤ 37
37਼ ਇਹ .ਕੁਰਆਨ ਅਜਿਹਾ ਨਹੀਂ ਕਿ ਅੱਲਾਹ ਦੀ (ਵਹੀ) ਤੋਂ ਬਿਨਾਂ ਹੀ (ਆਪਣੇ ਕੋਲੋਂ) ਘੜ੍ਹ ਲਿਆ ਹੋਵੇ, ਸਗੋਂ ਇਹ ਤਾਂ (ਉਹਨਾਂ ਕਿਤਾਬਾਂ ਦੀ) ਪੁਸ਼ਟੀ ਕਰਦਾ ਹੈ ਜਿਹੜੀਆਂ ਇਸ ਤੋਂ ਪਹਿਲਾਂ (ਰੱਬ ਵੱਲੋਂ) ਉਤਾਰੀਆਂ ਜਾ ਚੁੱਕੀਆਂ ਹਨ ਅਤੇ ਉਹਨਾਂ ਸਾਰੀਆਂ ਕਿਤਾਬਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਵਾਲੀ ਕਿਤਾਬ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ (.ਕੁਰਆਨ) ਸਾਰੇ ਜਹਾਨਾਂ ਦੇ ਰੱਬ ਵੱਲੋਂ ਹੈ।1
أَمْ يَقُولُونَ افْتَرَاهُ ۖ قُلْ فَأْتُوا بِسُورَةٍ مِّثْلِهِ وَادْعُوا مَنِ اسْتَطَعْتُم مِّن دُونِ اللَّهِ إِن كُنتُمْ صَادِقِينَ ۝٣٨
📖 ਅਨੁਵਾਦ ਆਇਤ 38
38਼ ਕੀ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਪੈਗ਼ੰਬਰ ਨੇ ਇਸ (.ਕੁਰਆਨ) ਨੂੰ ਘੜ੍ਹ ਲਿਆ ਹੈ? (ਹੇ ਮੁਹੰਮਦ ਸ:!) ਆਖੋ ਕਿ ਰਤਾ ਤੁਸੀਂ ਅਜਿਹੀ ਇਕ ਸੂਰਤ ਹੀ ਬਣਾ ਲਿਆਓ ਅਤੇ ਜਿਨ੍ਹਾਂ (ਇਸ਼ਟਾਂ) ਨੂੰ, ਛੁੱਟ ਅੱਲਾਹ ਤੋਂ, ਮਦਦ ਲਈ ਬੁਲਾ ਸਕਦੇ ਹੋ ਬੁਲਾ ਲਓ, ਜੇ ਤੁਸੀਂ ਸੱਚੇ ਹੋ।
بَلْ كَذَّبُوا بِمَا لَمْ يُحِيطُوا بِعِلْمِهِ وَلَمَّا يَأْتِهِمْ تَأْوِيلُهُ ۚ كَذَٰلِكَ كَذَّبَ الَّذِينَ مِن قَبْلِهِمْ ۖ فَانظُرْ كَيْفَ كَانَ عَاقِبَةُ الظَّالِمِينَ ۝٣٩
📖 ਅਨੁਵਾਦ ਆਇਤ 39
39਼ ਸਗੋਂ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਝੁਠਲਾਇਆ ਹੈ ਜਿਸ ਨੂੰ ਇਹ ਆਪਣੇ ਗਿਆਨ ਦੇ ਘੇਰੇ ਵਿਚ ਨਹੀਂ ਲਿਆ ਸਕਦੇ, ਅਤੇ ਅਜੇ ਤਕ ਜਿਸ ਦੀ ਹਕੀਕਤ ਵੀ ਇਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਈ। ਜਿਹੜੇ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਲੋਕੀ ਹੋਏ ਸਨ, ਇਸੇ ਪ੍ਰਕਾਰ ਉਹਨਾਂ ਨੇ ਵੀ (ਰੱਬੀ ਕਿਤਾਬਾਂ ਨੂੰ) ਝੁਠਲਾਇਆ ਸੀ। ਸੋ ਵੇਖ ਲਵੋ, ਉਹਨਾਂ ਜ਼ਾਲਮਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
وَمِنْهُم مَّن يُؤْمِنُ بِهِ وَمِنْهُم مَّن لَّا يُؤْمِنُ بِهِ ۚ وَرَبُّكَ أَعْلَمُ بِالْمُفْسِدِينَ ۝٤٠
📖 ਅਨੁਵਾਦ ਆਇਤ 40
40਼ ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹੜੇ (ਇਸ .ਕੁਰਆਨ ਉੱਤੇ) ਈਮਾਨ ਲਿਆਉਣਗੇ ਅਤੇ ਕੁੱਝ ਅਜਿਹੇ ਹਨ ਜਿਹੜੇ ਈਮਾਨ ਨਹੀਂ ਲਿਆਉਣਗੇ। ਤੁਹਾਡਾ ਰੱਬ ਫ਼ਸਾਦੀਆਂ ਨੂੰ ਚੰਗਾ ਤਰ੍ਹਾਂ ਜਾਣਦਾ ਹੈ।
وَإِن كَذَّبُوكَ فَقُل لِّي عَمَلِي وَلَكُمْ عَمَلُكُمْ ۖ أَنتُم بَرِيئُونَ مِمَّا أَعْمَلُ وَأَنَا بَرِيءٌ مِّمَّا تَعْمَلُونَ ۝٤١
📖 ਅਨੁਵਾਦ ਆਇਤ 41
41਼ (ਹੇ ਨਬੀ!) ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਉਨ੍ਹਾਂ ਨੂੰ ਆਖੋ ਕਿ ਮੇਰਾ ਅਮਲ (ਕਰਨੀ) ਮੇਰੇ ਲਈ ਹੈ, ਤੁਹਾਡਾ ਅਮਲ ਤੁਹਾਡੇ ਲਈ ਹੈ। ਤੁਸੀਂ ਮੇਰੇ ਅਮਲਾਂ ਤੋਂ ਬਰੀ ਹੋ ਤੇ ਮੈਂ ਤੁਹਾਡੇ ਅਮਲਾਂ ਤੋਂ ਬਰੀ ਹਾਂ।
وَمِنْهُم مَّن يَسْتَمِعُونَ إِلَيْكَ ۚ أَفَأَنتَ تُسْمِعُ الصُّمَّ وَلَوْ كَانُوا لَا يَعْقِلُونَ ۝٤٢
📖 ਅਨੁਵਾਦ ਆਇਤ 42
42਼ ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਕੀ ਤੁਸੀਂ (ਹੇ ਮੁਹੰਮਦ ਸ:!) ਬੋਲਿਆਂ ਨੂੰ ਸੁਣਾ ਸਕਦੇ ਹੋ ਭਾਵੇਂ ਉਹਨਾਂ ਨੂੰ ਅਕਲ ਹੀ ਨਾ ਹੋਵੇ ?
وَمِنْهُم مَّن يَنظُرُ إِلَيْكَ ۚ أَفَأَنتَ تَهْدِي الْعُمْيَ وَلَوْ كَانُوا لَا يُبْصِرُونَ ۝٤٣
📖 ਅਨੁਵਾਦ ਆਇਤ 43
43਼ ਅਤੇ ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਤੁਹਾਡੇ ਵੱਲ ਵੇਖ ਰਹੇ ਹਨ। ਕੀ ਤੁਸੀਂ ਅੰਨਿਆਂ ਨੂੰ ਰਾਹ ਵਿਖਾ ਸਕਦੇ ਹੋ ? ਭਾਵੇਂ ਉਹਨਾਂ ਨੂੰ ਵਿਖਾਈ ਵੀ ਨਾ ਦਿੰਦਾ ਹੋਵੇ।
إِنَّ اللَّهَ لَا يَظْلِمُ النَّاسَ شَيْئًا وَلَٰكِنَّ النَّاسَ أَنفُسَهُمْ يَظْلِمُونَ ۝٤٤
📖 ਅਨੁਵਾਦ ਆਇਤ 44
44਼ ਬੇਸ਼ੱਕ ਅੱਲਾਹ ਲੋਕਾਂ ’ਤੇ ਜ਼ੁਲਮ ਨਹੀਂ ਕਰਦਾ ਲੋਕੀ ਤਾਂ ਆਪਣੇ ’ਤੇ ਆਪ ਹੀ ਜ਼ੁਲਮ ਕਰਦੇ ਹਨ।
وَيَوْمَ يَحْشُرُهُمْ كَأَن لَّمْ يَلْبَثُوا إِلَّا سَاعَةً مِّنَ النَّهَارِ يَتَعَارَفُونَ بَيْنَهُمْ ۚ قَدْ خَسِرَ الَّذِينَ كَذَّبُوا بِلِقَاءِ اللَّهِ وَمَا كَانُوا مُهْتَدِينَ ۝٤٥
📖 ਅਨੁਵਾਦ ਆਇਤ 45
45਼ ਉਹਨਾਂ ਨੂੰ ਉਹ ਵੇਲਾ ਵੀ ਚੇਤੇ ਕਰਵਾਓ ਜਦੋਂ ਅੱਲਾਹ ਇਹਨਾਂ ਸਭ ਨੂੰ (ਆਪਣੇ ਹਜ਼ੂਰ) ਇਕੱਠਾ ਕਰੇਗਾ (ਤਾਂ ਇਹ ਸਮਝਣਗੇ) ਕਿ ਜਿਵੇਂ ਉਹ ਸੰਸਾਰ ਵਿਚ ਦਿਨ ਦੀਆਂ ਕੁੱਝ ਘੜੀਆਂ ਤੋਂ ਵੱਧ ਨਹੀਂ ਰਹੇ ਹੋਣਗੇ ਅਤੇ ਆਪਸ ਵਿਚ ਇਕ ਦੂਜੇ ਨੂੰ ਪਛਾਣ ਲੈਣਗੇ। ਹਕੀਕਤ ਵਿਚ ਉਹੀਓ ਲੋਕ, ਜਿਨ੍ਹਾਂ ਨੇ ਅੱਲਾਹ ਦੀ ਮਿਲਣੀ ਨੂੰ ਝੂਠ ਸਮਝਿਆ, ਘਾਟੇ ਵਿਚ ਰਹਿਣਗੇ ਅਤੇ ਉਹ ਇਹ ਹਿਦਾਇਤ ਪਾਉਣ ਵਾਲੇ ਨਹੀਂ ਸੀ।
وَإِمَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِلَيْنَا مَرْجِعُهُمْ ثُمَّ اللَّهُ شَهِيدٌ عَلَىٰ مَا يَفْعَلُونَ ۝٤٦
📖 ਅਨੁਵਾਦ ਆਇਤ 46
46਼ ਜਿਸ (ਅਜ਼ਾਬ) ਦਾ ਵਾਅਦਾ ਅਸੀਂ (ਇਹਨਾਂ ਕਾਫ਼ਿਰਾਂ ਨਾਲ) ਕਰ ਰਹੇ ਹਾਂ, (ਹੇ ਮੁਹੰਮਦ) ਜੇ ਅਸੀਂ ਉਸ ਵਿੱਚੋਂ ਥੋੜ੍ਹਾ ਜਿਹਾ ਅਜ਼ਾਬ ਤੁਹਾਡੇ ਜਿਊਂਦੇ ਜੀ ਤੁਹਾਨੂੰ ਵਿਖਾ ਦਾਈਏ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਉਠਾ ਲਈਏ ਹਰ ਹਾਲ ਵਿਚ ਉਹਨਾਂ ਨੇ ਸਾਡੇ ਵੱਲ ਹੀ ਪਰਤਣਾ ਹੈ। ਅੱਲਾਹ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਦਾ ਗਵਾਹ ਹੈ।
وَلِكُلِّ أُمَّةٍ رَّسُولٌ ۖ فَإِذَا جَاءَ رَسُولُهُمْ قُضِيَ بَيْنَهُم بِالْقِسْطِ وَهُمْ لَا يُظْلَمُونَ ۝٤٧
📖 ਅਨੁਵਾਦ ਆਇਤ 47
47਼ ਹਰ ਉੱਮਤ (ਕੌਮ) ਦਾ ਇਕ ਰਸੂਲ ਹੈ, ਜਦੋਂ ਉਸ (ਕੌਮ) ਦਾ ਰਸੂਲ ਆ ਜਾਂਦਾ ਹੈ ਤਾਂ ਉਹਨਾਂ ਦਾ ਫ਼ੈਸਲਾ (ਉਹਨਾਂ ਦੇ ਕਰਮਾਂ ਅਨੁਸਾਰ) ਇਨਸਾਫ਼ ਨਾਲ ਕੀਤਾ ਜਾਂਦਾ ਹੈ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਕੀਤਾ ਜਾਂਦਾ।
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ ۝٤٨
📖 ਅਨੁਵਾਦ ਆਇਤ 48
48਼ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਇਹ (ਅਜ਼ਾਬ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸੱਚੇ ਹੋ? (ਤਾਂ ਦੱਸੋ)।
قُل لَّا أَمْلِكُ لِنَفْسِي ضَرًّا وَلَا نَفْعًا إِلَّا مَا شَاءَ اللَّهُ ۗ لِكُلِّ أُمَّةٍ أَجَلٌ ۚ إِذَا جَاءَ أَجَلُهُمْ فَلَا يَسْتَأْخِرُونَ سَاعَةً ۖ وَلَا يَسْتَقْدِمُونَ ۝٤٩
📖 ਅਨੁਵਾਦ ਆਇਤ 49
49਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਮੇਰੇ ਹੱਥ ਵਿਚ ਕਿਸੇ ਤਰ੍ਹਾਂ ਦਾ ਲਾਭ ਜਾਂ ਹਾਨੀ ਪਹੁੰਚਾਉਣ ਦਾ ਅਧਿਕਾਰ ਨਹੀਂ। ਉਹੀਓ ਹੁੰਦਾ ਹੈ ਜੋ ਅੱਲਾਹ ਦੀ ਇੱਛਾ ਹੁੰਦੀ ਹੈ। ਹਰ ਉੱਮਤ ਲਈ ਇਕ ਸਮਾਂ (ਧਰਤੀ ਉੱਤੇ ਵਸਣ ਦਾ) ਨਿਯਤ ਹੈ ਜਦੋਂ ਉਹਨਾਂ ਦਾ ਨਿਯਤ ਸਮਾਂ ਆ ਜਾਂਦਾ ਹੈ ਤਾਂ ਇਕ ਘੜੀ ਵੀ ਅੱਗੇ-ਪਿੱਛੇ ਨਹੀਂ ਹੋ ਸਕਦੀ।
قُلْ أَرَأَيْتُمْ إِنْ أَتَاكُمْ عَذَابُهُ بَيَاتًا أَوْ نَهَارًا مَّاذَا يَسْتَعْجِلُ مِنْهُ الْمُجْرِمُونَ ۝٥٠
📖 ਅਨੁਵਾਦ ਆਇਤ 50
50਼ (ਹੇ ਨਬੀ!) ਤੁਸੀਂ ਪੁੱਛੋ ਕਿ ਜੇ ਤੁਹਾਡੇ ’ਤੇ ਅੱਲਾਹ ਦਾ ਅਜ਼ਾਬ ਅਚਨਚੇਤ ਰਾਤੀਂ ਜਾਂ ਦਿਨੀਂ ਆ ਜਾਵੇ ਤਾਂ ਤੁਸੀਂ ਕੀ ਕਰੋਗੇ? ਕਿਹੜੀ ਚੀਜ਼ ਹੈ ਜਿਸ ਲਈ ਅਪਰਾਧੀ ਲੋਕ ਛੇਤੀ ਕਰ ਰਹੇ ਹਨ?
أَثُمَّ إِذَا مَا وَقَعَ آمَنتُم بِهِ ۚ آلْآنَ وَقَدْ كُنتُم بِهِ تَسْتَعْجِلُونَ ۝٥١
📖 ਅਨੁਵਾਦ ਆਇਤ 51
51਼ ਕੀ ਜਦੋਂ ਉਹ (ਅਜ਼ਾਬ) ਤੁਹਾਡੇ ’ਤੇ ਆ ਪਏਗਾ ਤੁਸੀਂ ਫੇਰ ਈਮਾਨ ਲਿਆਉਂਗੇ? (ਉਸ ਸਮੇਂ ਕਿਹਾ ਜਾਵੇਗਾ, ਕੀ ਈਮਾਨ ਹੁਣ ਲਿਆਏ ਹੋ?) ਜਦ ਕਿ ਇਸ (ਅਜ਼ਾਬ) ਲਈ ਤੁਸੀਂ ਛੇਤੀ ਕਰ ਰਹੇ ਸੀ।
ثُمَّ قِيلَ لِلَّذِينَ ظَلَمُوا ذُوقُوا عَذَابَ الْخُلْدِ هَلْ تُجْزَوْنَ إِلَّا بِمَا كُنتُمْ تَكْسِبُونَ ۝٥٢
📖 ਅਨੁਵਾਦ ਆਇਤ 52
52਼ ਜ਼ਾਲਮਾਂ ਨੂੰ ਆਖਿਆ ਜਾਵੇਗਾ ਕਿ ਹੁਣ ਸਦਾ ਲਈ ਅਜ਼ਾਬ ਦਾ ਸੁਆਦ ਲਵੋ ਤੁਹਾਨੂੰ ਤੁਹਾਡੇ ਉਹਨਾਂ ਕਰਮਾਂ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ।
۞ وَيَسْتَنبِئُونَكَ أَحَقٌّ هُوَ ۖ قُلْ إِي وَرَبِّي إِنَّهُ لَحَقٌّ ۖ وَمَا أَنتُم بِمُعْجِزِينَ ۝٥٣
📖 ਅਨੁਵਾਦ ਆਇਤ 53
53਼ (ਹੇ ਨਬੀ!) ਇਹ ਜ਼ਾਲਮ ਤੁਹਾਥੋਂ ਪੁੱਛਦੇ ਹਨ, ਕੀ ਅਜ਼ਾਬ ਦਾ ਆਉਣਾ ਸੱਚ ਹੈ? ਤੁਸੀਂ ਆਖ ਦਿਓ ਕਿ ਹਾਂ! (ਸੱਚ ਹੈ) ਕਸਮ ਹੈ ਮੇਰੇ ਪਾਲਣਹਾਰ ਦੀ ਕਿ ਇਹਦਾ ਆਉਣਾ ਸੱਚ ਹੈ ਅਤੇ ਤੁਸੀਂ ਕਿਸੇ ਤਰ੍ਹਾਂ ਵੀ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ।
وَلَوْ أَنَّ لِكُلِّ نَفْسٍ ظَلَمَتْ مَا فِي الْأَرْضِ لَافْتَدَتْ بِهِ ۗ وَأَسَرُّوا النَّدَامَةَ لَمَّا رَأَوُا الْعَذَابَ ۖ وَقُضِيَ بَيْنَهُم بِالْقِسْطِ ۚ وَهُمْ لَا يُظْلَمُونَ ۝٥٤
📖 ਅਨੁਵਾਦ ਆਇਤ 54
54਼ ਜੇਕਰ ਹਰ ਜ਼ਾਲਮ ਵਿਅਕਤੀ ਦੇ ਕੋਲ (ਸਾਰੇ) ਸੰਸਾਰ ਦਾ ਮਾਲ ਹੋਵੇ ਤਾਂ ਉਹ ਨਰਕ ਦੇ ਅਜ਼ਾਬ ਤੋਂ ਬਚਣ ਲਈ ਸਭ ਕੁੱਝ ਫ਼ਿਦਿਆ (ਛੁਡਵਾਈ ਵਜੋਂ) ਵਿਚ ਦੇ ਦੇਵੇ।1 ਜਦੋਂ ਇਹ (ਅਪਰਾਧੀ) ਅਜ਼ਾਬ ਨੂੰ ਵੇਖਣਗੇ ਤਾਂ ਉਹ ਆਪਣੇ ਦਿਲੋਂ ਵੀ ਤੇ ਜ਼ਾਹਰੋਂ ਵੀ ਸ਼ਰਮਿੰਦਗੀ ਦਾ ਪ੍ਰਗਟਾਵਾ ਕਰਨਗੇ। ਅਤੇ ਉਹਨਾਂ ਦਾ ਫ਼ੈਸਲਾ ਇੰਨਸਾਫ਼ ਨਾਲ ਹੋਵੇਗਾ, ਕਿਸੇ ਪ੍ਰਕਾਰ ਦੀ ਵਧੀਕੀ ਨਹੀਂ ਹੋਵੇਗੀ।
أَلَا إِنَّ لِلَّهِ مَا فِي السَّمَاوَاتِ وَالْأَرْضِ ۗ أَلَا إِنَّ وَعْدَ اللَّهِ حَقٌّ وَلَٰكِنَّ أَكْثَرَهُمْ لَا يَعْلَمُونَ ۝٥٥
📖 ਅਨੁਵਾਦ ਆਇਤ 55
55਼ (ਹੇ ਲੋਕੋ!) ਖ਼ਬਰਦਾਰ ਜਿੰਨੀਆਂ ਵੀ ਚੀਜ਼ਾਂ ਅਕਾਸ਼ਾਂ ਤੇ ਧਰਤੀ ਵਿਚ ਹਨ, ਉਨ੍ਹਾਂ ਸਭ ਦਾ ਮਾਲਿਕ ਅੱਲਾਹ ਹੀ ਹੈ। ਯਾਦ ਰੱਖੋ ਕਿ ਅੱਲਾਹ ਦਾ ਵਾਅਦਾ ਸੱਚਾ ਹੈ, ਪਰ ਇਹ ਗੱਲ ਬਹੁਤ ਹੀ ਘੱਟ ਲੋਕ ਜਾਣਦੇ ਹਨ।
هُوَ يُحْيِي وَيُمِيتُ وَإِلَيْهِ تُرْجَعُونَ ۝٥٦
📖 ਅਨੁਵਾਦ ਆਇਤ 56
56਼ ਉਹੀਓ ਜੀਵਨ ਦਿੰਦਾ ਹੈ ਤੇ ਉਹੀਓ ਮੌਤ ਦਿੰਦਾ ਹੈ ਅਤੇ ਤੁਸੀਂ ਸਭ ਨੇ ਉਸੇ (ਅੱਲਾਹ) ਵੱਲੋਂ ਪਰਤਣਾ ਹੈ।
يَا أَيُّهَا النَّاسُ قَدْ جَاءَتْكُم مَّوْعِظَةٌ مِّن رَّبِّكُمْ وَشِفَاءٌ لِّمَا فِي الصُّدُورِ وَهُدًى وَرَحْمَةٌ لِّلْمُؤْمِنِينَ ۝٥٧
📖 ਅਨੁਵਾਦ ਆਇਤ 57
57਼ ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਸੀਹਤ ਦੀ ਕਿਤਾਬ ਆ ਗਈ ਹੈ। ਜੋ ਵੀ ਤੁਹਾਡੇ ਮਨਾਂ ਵਿਚ (ਗੁੱਸਾਂ, ਲਾਲਚ, ਈਰਖਾ, ਕੰਜੂਸੀ ਹਵਸ, ਨਫ਼ਰਤ ਆਦਿ) ਦੇ ਰੋਗ ਹਨ, ਇਹ ਉਹਨਾਂ ਸਭ ਦਾ ਇਲਾਜ ਹੈ ਅਤੇ ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ।
قُلْ بِفَضْلِ اللَّهِ وَبِرَحْمَتِهِ فَبِذَٰلِكَ فَلْيَفْرَحُوا هُوَ خَيْرٌ مِّمَّا يَجْمَعُونَ ۝٥٨
📖 ਅਨੁਵਾਦ ਆਇਤ 58
58਼ (ਹੇ ਨਬੀ!) ਤੁਸੀਂ ਕਹਿ ਦਿਓ ਕਿ ਇਹ .ਕੁਰਆਨ ਅੱਲਾਹ ਦੇ ਫਜ਼ਲ ਅਤੇ ਉਸ ਦੀ ਰਹਿਮਤ ਨਾਲ ਨਾਜ਼ਿਲ ਹੋਇਆ ਹੈ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖ਼ੁਸ਼ ਹੋਣ, ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਹੀ ਵਧੀਆ ਹੈ ਜਿਹੜੀਆਂ ਉਹ (ਸੰਸਾਰਿਕ ਜੀਵਨ ਲਈ) ਇਕੱਠੀਆਂ ਕਰ ਰਹੇ ਹਨ।
قُلْ أَرَأَيْتُم مَّا أَنزَلَ اللَّهُ لَكُم مِّن رِّزْقٍ فَجَعَلْتُم مِّنْهُ حَرَامًا وَحَلَالًا قُلْ آللَّهُ أَذِنَ لَكُمْ ۖ أَمْ عَلَى اللَّهِ تَفْتَرُونَ ۝٥٩
📖 ਅਨੁਵਾਦ ਆਇਤ 59
59਼ (ਹੇ ਨਬੀ!) ਤੁਸੀਂ (ਇਹਨਾਂ ਕਾਫ਼ਿਰਾਂ ਨੂੰ) ਪੁੱਛੋ ਕਿ ਅੱਲਾਹ ਨੇ ਤੁਹਾਡੇ ਲਈ ਜਿਹੜਾ ਰਿਜ਼ਕ ਭੇਜਿਆ ਸੀ, ਤੁਸੀਂ ਉਸ ਵਿਚ ਕੁੱਝ ਨੂੰ ਹਰਾਮ (ਨਾ-ਜਾਇਜ਼) ਅਤੇ ਕੁੱਝ ਨੂੰ ਹਲਾਲ (ਜਾਇਜ਼) ਕਰ ਲਿਆ। ਕੀ ਅੱਲਾਹ ਨੇ ਤੁਹਾਨੂੰ ਇਸ ਦੀ ਆਗਿਆ ਦਿੱਤੀ ਸੀ ਜਾਂ ਅੱਲਾਹ ’ਤੇ ਇਲਜ਼ਾਮ ਲਗਾ ਰਹੇ ਹੋ।
وَمَا ظَنُّ الَّذِينَ يَفْتَرُونَ عَلَى اللَّهِ الْكَذِبَ يَوْمَ الْقِيَامَةِ ۗ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَهُمْ لَا يَشْكُرُونَ ۝٦٠
📖 ਅਨੁਵਾਦ ਆਇਤ 60
60਼ ਜਿਹੜੇ ਲੋਕ ਅੱਲਾਹ ਉੱਤੇ ਝੂਠ ਮੜਦੇ ਹਨ ਉਹਨਾਂ ਦਾ ਕਿਆਮਤ ਪ੍ਰਤੀ ਕੀ ਵਿਚਾਰ ਹੈ? ਹਕੀਕਤ ਇਹ ਹੈ ਕਿ ਅੱਲਾਹ ਦਾ ਲੋਕਾਂ ਉੱਤੇ ਬਹੁਤ ਵੱਡਾ ਫ਼ਜ਼ਲ ਹੈ। ਪਰ ਫੇਰ ਵੀ ਬਹੁਤੇ ਲੋਕ ਅਜਿਹੇ ਹਨ ਜਿਹੜੇ ਧੰਨਵਾਦ ਨਹੀਂ ਕਰਦੇ।
وَمَا تَكُونُ فِي شَأْنٍ وَمَا تَتْلُو مِنْهُ مِن قُرْآنٍ وَلَا تَعْمَلُونَ مِنْ عَمَلٍ إِلَّا كُنَّا عَلَيْكُمْ شُهُودًا إِذْ تُفِيضُونَ فِيهِ ۚ وَمَا يَعْزُبُ عَن رَّبِّكَ مِن مِّثْقَالِ ذَرَّةٍ فِي الْأَرْضِ وَلَا فِي السَّمَاءِ وَلَا أَصْغَرَ مِن ذَٰلِكَ وَلَا أَكْبَرَ إِلَّا فِي كِتَابٍ مُّبِينٍ ۝٦١
📖 ਅਨੁਵਾਦ ਆਇਤ 61
61਼ (ਹੇ ਨਬੀ!) ਜਿਸ ਹਾਲ ਵਿਚ ਵੀ ਤੁਸੀਂ ਹੁੰਦੇ ਹੋ ਅਤੇ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ .ਕੁਰਆਨ ਵਿਚ ਜੋ ਵੀ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ, ਅਤੇ ਹੇ ਲੋਕ! ਤੁਸੀਂ ਜੋ ਵੀ ਕਰਦੇ ਹੋ ਉਸ ਸਮੇਂ ਅਸੀਂ ਤੁਹਾਨੂੰ ਵੇਖ ਰਹੇ ਹੁੰਦੇ ਹਾਂ। ਨਾ ਹੀ ਧਰਤੀ ਵਿੱਚੋਂ, ਨਾ ਹੀ ਅਕਾਸ਼ ਵਿੱਚੋਂ, ਨਾ ਹੀ ਕੋਈ ਚੀਜ਼ ਛੋਟੀ, ਨਾ ਹੀ ਵੱਡੀ, ਕੋਈ ਚੀਜ਼ ਅੱਲਾਹ ਤੋਂ ਲੁਕੀ ਹੋਈ ਹੈ, ਪਰ ਇਹ ਸਭ ਇਕ ਖੁੱਲ੍ਹੀ (ਸਪੱਸ਼ਟ) ਕਿਤਾਬ ਵਿਚ (ਵਿਸਥਾਰ ਨਾਲ) ਦਰਜ ਹੈ।
أَلَا إِنَّ أَوْلِيَاءَ اللَّهِ لَا خَوْفٌ عَلَيْهِمْ وَلَا هُمْ يَحْزَنُونَ ۝٦٢
📖 ਅਨੁਵਾਦ ਆਇਤ 62
62਼ ਯਾਦ ਰੱਖੋ ਕਿ ਅੱਲਾਹ ਦੇ ਪਿਆਰਿਆਂ ਨੂੰ (ਲੋਕ ਪ੍ਰਲੋਕ ਵਿਚ) ਨਾ ਕੋਈ ਡਰ ਭੈਅ ਹੋਵੇਗਾ ਅਤੇ ਨਾ ਹੀ ਨਿਰਾਸ਼ ਹੋਣਗੇ।1
الَّذِينَ آمَنُوا وَكَانُوا يَتَّقُونَ ۝٦٣
📖 ਅਨੁਵਾਦ ਆਇਤ 63
63਼ ਇਹ ਲੋਕੀ ਉਹ ਹਨ ਜਿਹੜੇ ਈਮਾਨ ਲਿਆਏ ਅਤੇ ਅੱਲਾਹ ਤੋਂ ਡਰਦੇ ਰਹੇ।
لَهُمُ الْبُشْرَىٰ فِي الْحَيَاةِ الدُّنْيَا وَفِي الْآخِرَةِ ۚ لَا تَبْدِيلَ لِكَلِمَاتِ اللَّهِ ۚ ذَٰلِكَ هُوَ الْفَوْزُ الْعَظِيمُ ۝٦٤
📖 ਅਨੁਵਾਦ ਆਇਤ 64
64਼ ਇਹਨਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਤੇ ਆਖ਼ਿਰਤ ਦੇ ਜੀਵਨ ਵਿਚ ਵੀ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ।1 ਅੱਲਾਹ ਦੇ ਕਥਣਾ ਵਿਚ ਕੁੱਝ ਵੀ ਬਦਲਾਓ ਨਹੀਂ ਹੋ ਸਕਦਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
وَلَا يَحْزُنكَ قَوْلُهُمْ ۘ إِنَّ الْعِزَّةَ لِلَّهِ جَمِيعًا ۚ هُوَ السَّمِيعُ الْعَلِيمُ ۝٦٥
📖 ਅਨੁਵਾਦ ਆਇਤ 65
65਼ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੇ। ਬੇਸ਼ੱਕ ਸਾਰੀਆਂ ਇੱਜ਼ਤਾਂ ਅੱਲਾਹ ਲਈ ਹੀ ਦੇ ਹੱਥ ਵਿਚ ਹਨ, ਉਹ ਸਭ ਕੁੱਝ ਸੁਣਨ ਤੇ ਜਾਣਨ ਵਾਲਾ ਹੈ।
أَلَا إِنَّ لِلَّهِ مَن فِي السَّمَاوَاتِ وَمَن فِي الْأَرْضِ ۗ وَمَا يَتَّبِعُ الَّذِينَ يَدْعُونَ مِن دُونِ اللَّهِ شُرَكَاءَ ۚ إِن يَتَّبِعُونَ إِلَّا الظَّنَّ وَإِنْ هُمْ إِلَّا يَخْرُصُونَ ۝٦٦
📖 ਅਨੁਵਾਦ ਆਇਤ 66
66਼ ਚੇਤੇ ਰੱਖੋ, ਜੋ ਕੁੱਝ ਵੀ ਅਕਾਸ਼ਾਂ ਵਿਚ ਹੈ ਅਤੇ ਜੋ ਵੀ ਧਰਤੀ ਵਿਚ ਹੈ ਇਹ ਸਭ ਅੱਲਾਹ ਦਾ ਹੀ ਹੈ। ਜਿਹੜੇ ਲੋਕੀ ਅੱਲਾਹ ਨੂੰ ਛੱਡ ਕੇ ਦੂਜੇ ਇਸ਼ਟਾਂ ਨੂੰ (ਮਦਦ ਲਈ) ਪੁਕਾਰਦੇ ਹਨ ਉਹ (ਕਿਸੇ ਇਸ਼ਟ ਦੀ) ਪੈਰਵੀ ਨਹੀਂ ਕਰਦੇ, ਸਗੋਂ ਨਿਰੇ ਵਹਿਮਾਂ ਭਰਮਾਂ ਦੀ ਪੈਰਵੀ ਕਰ ਰਹੇ ਹਨ ਅਤੇ ਕੇਵਲ ਖ਼ਿਆਲੀ ਗੱਲਾਂ ਹੀ ਕਰਦੇ ਹਨ।
هُوَ الَّذِي جَعَلَ لَكُمُ اللَّيْلَ لِتَسْكُنُوا فِيهِ وَالنَّهَارَ مُبْصِرًا ۚ إِنَّ فِي ذَٰلِكَ لَآيَاتٍ لِّقَوْمٍ يَسْمَعُونَ ۝٦٧
📖 ਅਨੁਵਾਦ ਆਇਤ 67
67਼ ਉਹੀਓ (ਅੱਲਾਹ) ਹੈ ਜਿਸਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਆਰਾਮ ਕਰ ਸਕੋਂ ਅਤੇ (ਰੋਜ਼ੀ ਕਮਾਉਣ ਲਈ) ਦਿਨ ਨੂੰ ਪ੍ਰਕਾਸ਼ਮਈ ਬਣਾਇਆ, ਬੇਸ਼ੱਕ ਇਸ ਵਿਚ ਉਹਨਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ ਜਿਹੜੇ (ਪੈਗ਼ੰਬਰਾਂ ਦੀਆਂ ਗੱਲਾਂ ਨੂੰ ਧਿਆਨ ਨਾਲ) ਸੁਣਦੇ ਹਨ।
قَالُوا اتَّخَذَ اللَّهُ وَلَدًا ۗ سُبْحَانَهُ ۖ هُوَ الْغَنِيُّ ۖ لَهُ مَا فِي السَّمَاوَاتِ وَمَا فِي الْأَرْضِ ۚ إِنْ عِندَكُم مِّن سُلْطَانٍ بِهَٰذَا ۚ أَتَقُولُونَ عَلَى اللَّهِ مَا لَا تَعْلَمُونَ ۝٦٨
📖 ਅਨੁਵਾਦ ਆਇਤ 68
68਼ ਉਹ (ਮੁਸ਼ਰਿਕ) ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾ ਲਿਆ ਹੈ, ਜਦ ਕਿ ਉਹ (ਔਲਾਦ ਤੋਂ) ਪਾਕ ਹੈ ਅਤੇ (ਹਰ ਲੋੜ ਤੋਂ) ਬੇਪਰਵਾਹ ਹੈ।1 ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਸਭ ਉਸੇ ਲਈ ਹੈ। ਤੁਹਾਡੇ ਕੋਲ ਇਸ ਗੱਲ ਦੀ ਵੀ ਕੋਈ ਦਲੀਲ ਨਹੀਂ (ਕਿ ਰੱਬ ਦੇ ਔਲਾਦ ਹੈ) ਕੀ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਆਖਦੇ ਹੋ ਜਿਸ ਦਾ ਤੁਹਾਨੂੰ ਗਿਆਨ ਵੀ ਨਹੀਂ ?
قُلْ إِنَّ الَّذِينَ يَفْتَرُونَ عَلَى اللَّهِ الْكَذِبَ لَا يُفْلِحُونَ ۝٦٩
📖 ਅਨੁਵਾਦ ਆਇਤ 69
69਼ (ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜੇ ਲੋਕੀ ਅੱਲਾਹ ’ਤੇ ਦੋਸ਼ ਲਗਾ ਰਹੇ ਹਨ, ਉਹ ਕਾਮਯਾਬ ਨਹੀਂ ਹੋਣਗੇ।
مَتَاعٌ فِي الدُّنْيَا ثُمَّ إِلَيْنَا مَرْجِعُهُمْ ثُمَّ نُذِيقُهُمُ الْعَذَابَ الشَّدِيدَ بِمَا كَانُوا يَكْفُرُونَ ۝٧٠
📖 ਅਨੁਵਾਦ ਆਇਤ 70
70਼ ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ ਉਹਨਾਂ ਨੇ ਸਾਡੇ ਕੋਲ ਹੀ ਆਉਣਾ ਹੈ, ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਕੁਫ਼ਰ ਦੇ ਬਦਲੇ ਵਿਚ ਕਰੜੇ ਅਜ਼ਾਬ ਦਾ ਸੁਆਦ ਚਖਾਵਾਂਗੇ।
۞ وَاتْلُ عَلَيْهِمْ نَبَأَ نُوحٍ إِذْ قَالَ لِقَوْمِهِ يَا قَوْمِ إِن كَانَ كَبُرَ عَلَيْكُم مَّقَامِي وَتَذْكِيرِي بِآيَاتِ اللَّهِ فَعَلَى اللَّهِ تَوَكَّلْتُ فَأَجْمِعُوا أَمْرَكُمْ وَشُرَكَاءَكُمْ ثُمَّ لَا يَكُنْ أَمْرُكُمْ عَلَيْكُمْ غُمَّةً ثُمَّ اقْضُوا إِلَيَّ وَلَا تُنظِرُونِ ۝٧١
📖 ਅਨੁਵਾਦ ਆਇਤ 71
71਼ (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਨੂੰ ਨੂਹ ਦਾ ਕਿੱਸਾ ਸੁਣਾਉ ਜਦੋਂ ਉਹਨਾਂ (ਨੂਹ) ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇ ਤੁਹਾਨੂੰ ਮੇਰਾ (ਤੁਹਾਡੇ ਵਿਚਾਲੇ) ਰਹਿਣਾ ਅਤੇ ਅੱਲਾਹ ਦੀਆਂ ਆਇਤਾਂ ਰਾਹੀਂ ਨਸੀਹਤਾਂ (ਕਰਨੀਆਂ) ਭਾਰ ਮਹਿਸੂਸ ਹੁੰਦਾ ਹੈ (ਤਾਂ ਇਹ ਤੁਹਾਡੀ ਇੱਛਾ ਹੈ) ਪਰ ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ। ਸੋ ਤੁਸੀਂ ਤੇ ਤੁਹਾਡੇ ਸ਼ਰੀਕ ਮਿਲ ਕੇ ਮੇਰੇ ਵਿਰੁੱਧ ਫ਼ੈਸਲਾ ਕਰ ਲਵੋ, ਅਤੇ ਤੁਹਾਡਾ ਇਹ ਫ਼ੈਸਲਾ ਕਿਸੇ ਤੋਂ ਗੁਪਤ ਨਾ ਰਹੇ, ਫੇਰ ਮੇਰੇ ਵਿਰੁੱਧ ਆਪਣੇ ਫ਼ੈਸਲੇ ਅਨੁਸਾਰ ਜਤਨ ਕਰੋ ਅਤੇ ਮੈਨੂੰ ਉੱਕਾ ਹੀ ਮੋਹਲਤ ਨਾ ਦਿਓ।
فَإِن تَوَلَّيْتُمْ فَمَا سَأَلْتُكُم مِّنْ أَجْرٍ ۖ إِنْ أَجْرِيَ إِلَّا عَلَى اللَّهِ ۖ وَأُمِرْتُ أَنْ أَكُونَ مِنَ الْمُسْلِمِينَ ۝٧٢
📖 ਅਨੁਵਾਦ ਆਇਤ 72
72਼ ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜ ਵੀ ਲਓ ਪਰ ਮੈਂ ਤੁਹਾਥੋਂ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਮੈ` ਇਹ ਹੁਕਮ ਹੋਇਆ ਹੈ ਕਿ ਮੈਂ ਆਗਿਆਕਾਰੀਆਂ ਵਿੱਚੋਂ ਹੋਵਾਂ।
فَكَذَّبُوهُ فَنَجَّيْنَاهُ وَمَن مَّعَهُ فِي الْفُلْكِ وَجَعَلْنَاهُمْ خَلَائِفَ وَأَغْرَقْنَا الَّذِينَ كَذَّبُوا بِآيَاتِنَا ۖ فَانظُرْ كَيْفَ كَانَ عَاقِبَةُ الْمُنذَرِينَ ۝٧٣
📖 ਅਨੁਵਾਦ ਆਇਤ 73
73਼ ਸੋ ਉਹਨਾਂ ਲੋਕਾਂ ਨੇ ਨੂਹ ਨੂੰ ਝੁਠਲਾਇਆ ਤਾਂ ਅਸੀਂ ਉਸ ਨੂੰ ਅਤੇ ਜਿਹੜੇ ਉਸ ਨੂਹ ਦੀ ਬੇੜੀ ਵਿਚ ਸਵਾਰ ਸਨ ਉਹਨਾਂ ਸਭ ਨੂੰ ਬਚਾ ਲਿਆ ਅਤੇ ਉਹਨਾਂ ਨੂੰ ਧਰਤੀ ਦਾ ਜਾਨਸ਼ੀਨ ਬਣਾਇਆ ਅਤੇ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਸੀ ਅਸੀਂ ਉਹਨਾਂ ਨੂੰ ਡੋਬ ਦਿੱਤਾ। ਸੋ ਵੇਖੋ (ਉਹਨਾਂ ਲੋਕਾਂ ਦਾ) ਅੰਤ ਕਿਹੋ ਜਿਹਾ ਹੋਇਆ, ਜਿਨ੍ਹਾਂ ਨੂੰ ਖ਼ਬਰਦਾਰ ਕੀਤਾ ਗਿਆ ਸੀ।
ثُمَّ بَعَثْنَا مِن بَعْدِهِ رُسُلًا إِلَىٰ قَوْمِهِمْ فَجَاءُوهُم بِالْبَيِّنَاتِ فَمَا كَانُوا لِيُؤْمِنُوا بِمَا كَذَّبُوا بِهِ مِن قَبْلُ ۚ كَذَٰلِكَ نَطْبَعُ عَلَىٰ قُلُوبِ الْمُعْتَدِينَ ۝٧٤
📖 ਅਨੁਵਾਦ ਆਇਤ 74
74਼ ਫੇਰ ਅਸੀਂ (ਨੂਹ) ਤੋਂ ਬਾਅਦ ਅਨੇਕਾਂ ਹੀ ਰਸੂਲਾਂ ਨੂੰ ਉਹਨਾਂ ਦੀ ਆਪਣੀ ਆਪਣੀ ਕੌਮ ਵੱਲ ਘੱਲਿਆ, ਉਹ ਸਾਰੇ (ਰਸੂਲ) ਰੌਸ਼ਨ ਦਲੀਲਾਂ ਲੈਕੇ ਆਏ, ਫੇਰ ਵੀ ਇੰਜ ਨਾ ਹੋਇਆ ਕਿ ਉਹ ਇਸ (ਹਿਦਾਇਤ) ’ਤੇ ਈਮਾਨ ਲੈ ਆਉਂਦੇ ਜਿਸ ਨੂੰ ਪਹਿਲਾਂ ਹੀ ਝੁਠਲਾ ਚੁੱਕੇ ਸਨ। ਇਸ ਪ੍ਰਕਾਰ ਅੱਲਾਹ ਹੱਦੋਂ ਟੱਪਣ ਵਾਲਿਆਂ ਦੇ ਦਿਲਾਂ ’ਤੇ ਠੱਪਾ ਲਾ ਦਿੰਦਾ ਹੈ। (ਫੇਰ ਉਹ ਸਮਝਦੇ ਹੀ ਨਹੀਂ)।
ثُمَّ بَعَثْنَا مِن بَعْدِهِم مُّوسَىٰ وَهَارُونَ إِلَىٰ فِرْعَوْنَ وَمَلَئِهِ بِآيَاتِنَا فَاسْتَكْبَرُوا وَكَانُوا قَوْمًا مُّجْرِمِينَ ۝٧٥
📖 ਅਨੁਵਾਦ ਆਇਤ 75
75਼ ਇਹਨਾਂ ਤੋਂ ਬਾਅਦ ਅਸੀਂ ਮੂਸਾ ਤੇ ਹਾਰੂਨ ਨੂੰ(ਰਸੂਲ ਬਣਾ ਕੇ) ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆਂ ਪਰ ਉਹਨਾਂ ਨੇ ਘਮੰਡ ਕੀਤਾ। ਉਹ ਲੋਕ ਅਪਰਾਧੀ ਸਨ।
فَلَمَّا جَاءَهُمُ الْحَقُّ مِنْ عِندِنَا قَالُوا إِنَّ هَٰذَا لَسِحْرٌ مُّبِينٌ ۝٧٦
📖 ਅਨੁਵਾਦ ਆਇਤ 76
76਼ ਜਦੋਂ ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਵੱਲੋਂ ਹੱਕ ਪੁੱਜ ਗਿਆ ਤਾਂ ਆਖਣ ਲੱਗੇ ਕਿ ਇਹ ਤਾਂ ਜਾਦੂ ਹੈ।
قَالَ مُوسَىٰ أَتَقُولُونَ لِلْحَقِّ لَمَّا جَاءَكُمْ ۖ أَسِحْرٌ هَٰذَا وَلَا يُفْلِحُ السَّاحِرُونَ ۝٧٧
📖 ਅਨੁਵਾਦ ਆਇਤ 77
77਼ ਮੂਸਾ ਨੇ ਆਖਿਆ, ਕੀ ਤੁਸੀਂ ਹੱਕ ਪ੍ਰਤੀ ਇਹ ਕਹਿੰਦੇ ਹੋ, ਜਦ ਕਿ ਉਹ ਹੱਕ ਤੁਹਾਡੇ ਕੋਲ ਆ ਗਿਆ ਹੈ, ਕੀ ਇਹ ਜਾਦੂ ਹੈ ? ਜਦ ਕਿ ਜਾਦੂਗਰ ਕਦੇ ਵੀ ਕਾਮਯਾਬ ਨਹੀਂ ਹੋਇਆ ਕਰਦੇ।
قَالُوا أَجِئْتَنَا لِتَلْفِتَنَا عَمَّا وَجَدْنَا عَلَيْهِ آبَاءَنَا وَتَكُونَ لَكُمَا الْكِبْرِيَاءُ فِي الْأَرْضِ وَمَا نَحْنُ لَكُمَا بِمُؤْمِنِينَ ۝٧٨
📖 ਅਨੁਵਾਦ ਆਇਤ 78
78਼ ਉਹ (ਫ਼ਿਰਔਨੀ) ਆਖਣ ਲੱਗਾ, ਕੀ ਤੁਸੀਂ (ਮੂਸਾ ਤੇ ਹਾਰੂਨ) ਸਾਡੇ ਕੋਲ ਇਸ ਲਈ ਆਏ ਹੋ ਕਿ ਸਾਨੂੰ ਉਸ ਰਾਹੋਂ ਹਟਾ ਦਿਓ ਜਿਸ ’ਤੇ ਅਸੀਂ ਆਪਣੇ ਪਿਓ ਦਾਦੇ (ਬਜ਼ੁਰਗਾਂ) ਨੂੰ ਵੇਖਿਆ ਸੀ ਅਤੇ ਤੁਹਾਨੂੰ ਦੋਵਾਂ ਨੂੰ ਸੰਸਾਰ ਵਿਚ ਸਰਦਾਰੀ ਮਿਲ ਜਾਵੇ ? ਜਦ ਕਿ ਅਸੀਂ ਤੁਹਾਨੂੰ ਦੋਵਾਂ ਨੂੰ (ਰੱਬ ਦਾ ਰਸੂਲ) ਨਹੀਂ ਮੰਨਦੇ।
وَقَالَ فِرْعَوْنُ ائْتُونِي بِكُلِّ سَاحِرٍ عَلِيمٍ ۝٧٩
📖 ਅਨੁਵਾਦ ਆਇਤ 79
79਼ ਫ਼ਿਰਔਨ ਨੇ ਹੁਕਮ ਦਿੱਤਾ ਕਿ ਮੇਰੇ ਕੋਲ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਹਾਜ਼ਰ ਕਰੋ।
فَلَمَّا جَاءَ السَّحَرَةُ قَالَ لَهُم مُّوسَىٰ أَلْقُوا مَا أَنتُم مُّلْقُونَ ۝٨٠
📖 ਅਨੁਵਾਦ ਆਇਤ 80
80਼ ਜਦੋਂ ਜਾਦੂਗਰ ਆ ਗਏ ਤਾਂ ਮੂਸਾ ਨੇ ਉਹਨਾਂ (ਜਾਦੂਗਰਾਂ)ਨੂੰ ਕਿਹਾ ਕਿ ਜੋ ਤੁਸੀਂ (ਜਾਦੂ ਲਈ) ਸੁੱਟਣਾ ਚਾਹੁੰਦੇ ਹੋ ਉਸ ਨੂੰ ਸੁੱਟੋ।
فَلَمَّا أَلْقَوْا قَالَ مُوسَىٰ مَا جِئْتُم بِهِ السِّحْرُ ۖ إِنَّ اللَّهَ سَيُبْطِلُهُ ۖ إِنَّ اللَّهَ لَا يُصْلِحُ عَمَلَ الْمُفْسِدِينَ ۝٨١
📖 ਅਨੁਵਾਦ ਆਇਤ 81
81਼ ਜਦੋਂ ਉਹਨਾਂ (ਜਾਦਗੂਰਾਂ) ਨੇ ਸੁੱਟਿਆ ਤਾਂ ਮੂਸਾ ਨੇ ਕਿਹਾ ਕਿ ਇਹ ਜੋ ਵੀ ਤੁਸੀਂ ਲਿਆਏ ਹੋ ਇਹ ਜਾਦੂ ਹੈ ਅੱਲਾਹ ਇਸ ਨੂੰ ਹੁਣੇ ਨਕਾਰ ਦੇਵੇਗਾ। ਅੱਲਾਹ ਫ਼ਸਾਦੀਆਂ ਦੇ ਕੰਮਾਂ ਨੂੰ ਸਫ਼ਲ ਹੋਣ ਨਹੀਂ ਦਿੰਦਾ।
وَيُحِقُّ اللَّهُ الْحَقَّ بِكَلِمَاتِهِ وَلَوْ كَرِهَ الْمُجْرِمُونَ ۝٨٢
📖 ਅਨੁਵਾਦ ਆਇਤ 82
82਼ ਅਤੇ ਅੱਲਾਹ ਸੱਚਾਈ ਨੂੰ ਆਪਣੇ ਫ਼ਰਮਾਨਾਂ ਰਾਹੀਂ ਸੱਚ ਸਿੱਧ ਕਰਦਾ ਹੈ ਭਾਵੇਂ ਅਪਰਾਧੀਆਂ ਨੂੰ ਕਿੰਨਾ ਹੀ ਨਾ-ਪਸੰਦ ਕਿਉਂ ਨਾ ਹੋਵੇ।
فَمَا آمَنَ لِمُوسَىٰ إِلَّا ذُرِّيَّةٌ مِّن قَوْمِهِ عَلَىٰ خَوْفٍ مِّن فِرْعَوْنَ وَمَلَئِهِمْ أَن يَفْتِنَهُمْ ۚ وَإِنَّ فِرْعَوْنَ لَعَالٍ فِي الْأَرْضِ وَإِنَّهُ لَمِنَ الْمُسْرِفِينَ ۝٨٣
📖 ਅਨੁਵਾਦ ਆਇਤ 83
83਼ ਸੋ ਮੂਸਾ ਉੱਤੇ ਉਸ ਦੀ ਕੌਮ (ਫ਼ਿਰਔਨੀਆਂ) ਵਿੱਚੋਂ ਥੋੜ੍ਹੇ ਹੀ ਲੋਕੀ ਈਮਾਨ ਲਿਆਏ, ਉਹ ਵੀ ਫ਼ਿਰਔਨ ਅਤੇ ਆਪਣੇ ਅਧਿਕਾਰੀਆਂ ਤੋਂ ਡਰਦੇ ਡਰਦੇ ਕਿ ਇੰਜ ਨਾ ਹੋਵੇ ਕਿ ਉਹ ਉਹਨਾਂ ਨੂੰ ਤਸੀਹੇ ਦੇਣ। ਹਕੀਕਤ ਇਹੋ ਹੈ ਕਿ ਫ਼ਿਰਔਨ ਉਸ ਦੇਸ਼ ਮਿਸਰ ਵਿਚ ਸਰਕਸ਼ ਬਣਿਆ ਹੋਇਆ ਸੀ, ਬੇਸ਼ੱਕ ਉਹ ਹੱਦੋਂ ਟੱਪਿਆ ਹੋਇਆ ਸੀ।
وَقَالَ مُوسَىٰ يَا قَوْمِ إِن كُنتُمْ آمَنتُم بِاللَّهِ فَعَلَيْهِ تَوَكَّلُوا إِن كُنتُم مُّسْلِمِينَ ۝٨٤
📖 ਅਨੁਵਾਦ ਆਇਤ 84
84਼ ਮੂਸਾ ਨੇ ਕਿਹਾ ਕਿ ਹੇ ਮੇਰੀ ਕੌਮ! ਜੇ ਤੁਸੀਂ ਅੱਲਾਹ ’ਤੇ ਈਮਾਨ ਲਿਆਏ ਹੋ ਤਾਂ ਉਸੇ ’ਤੇ ਭਰੋਸਾ ਰੱਖੋ ਜੇ ਤੁਸੀਂ ਆਗਿਆਕਾਰੀ ਹੋ।
فَقَالُوا عَلَى اللَّهِ تَوَكَّلْنَا رَبَّنَا لَا تَجْعَلْنَا فِتْنَةً لِّلْقَوْمِ الظَّالِمِينَ ۝٨٥
📖 ਅਨੁਵਾਦ ਆਇਤ 85
85਼ ਉਹਨਾਂ (ਈਮਾਨ ਵਾਲਿਆਂ) ਨੇ ਕਿਹਾ ਕਿ ਅਸੀਂ ਅੱਲਾਹ ’ਤੇ ਹੀ ਭਰੋਸਾ ਕੀਤਾ ਹੈ। ਹੇ ਸਾਡੇ ਮਾਲਿਕ! ਤੂੰ ਸਾਨੂੰ ਇਹਨਾਂ ਜ਼ਾਲਮਾਂ ਦੇ ਹੱਥੋਂ ਅਜ਼ਮਾਇਸ਼ ਵਿਚ ਨਾ ਪਾਈਂ।
وَنَجِّنَا بِرَحْمَتِكَ مِنَ الْقَوْمِ الْكَافِرِينَ ۝٨٦
📖 ਅਨੁਵਾਦ ਆਇਤ 86
86਼ ਅਤੇ ਤੂੰ ਸਾਨੂੰ ਆਪਣੀਆਂ ਮਿਹਰਾਂ ਸਦਕੇ ਕਾਫ਼ਿਰਾਂ ਤੋਂ ਛੁਟਕਾਰਾ ਦੇ।
وَأَوْحَيْنَا إِلَىٰ مُوسَىٰ وَأَخِيهِ أَن تَبَوَّءَا لِقَوْمِكُمَا بِمِصْرَ بُيُوتًا وَاجْعَلُوا بُيُوتَكُمْ قِبْلَةً وَأَقِيمُوا الصَّلَاةَ ۗ وَبَشِّرِ الْمُؤْمِنِينَ ۝٨٧
📖 ਅਨੁਵਾਦ ਆਇਤ 87
87਼ ਅਸੀਂ ਮੂਸਾ ਅਤੇ ਉਸ ਦੇ ਭਰਾ (ਹਾਰੂਨ) ਕੋਲ ਵਹੀ ਭੇਜੀ ਕਿ ਤੁਸੀਂ ਦੋਵੇਂ ਆਪਣੇ ਲਈ ਮਿਸਰ ਵਿਚ ਹੀ ਘਰ ਬਣਾਓ ਅਤੇ ਤੁਸੀਂ ਇਹਨਾਂ ਘਰਾਂ ਨੂੰ ਹੀ ਮਸੀਤਾਂ ਬਣਾ ਲਓ, ਨਮਾਜ਼ ਦੀ ਪਾਬੰਦੀ ਕਰੋ ਅਤੇ ਮੋਮਿਨਾਂ ਨੂੰ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।
وَقَالَ مُوسَىٰ رَبَّنَا إِنَّكَ آتَيْتَ فِرْعَوْنَ وَمَلَأَهُ زِينَةً وَأَمْوَالًا فِي الْحَيَاةِ الدُّنْيَا رَبَّنَا لِيُضِلُّوا عَن سَبِيلِكَ ۖ رَبَّنَا اطْمِسْ عَلَىٰ أَمْوَالِهِمْ وَاشْدُدْ عَلَىٰ قُلُوبِهِمْ فَلَا يُؤْمِنُوا حَتَّىٰ يَرَوُا الْعَذَابَ الْأَلِيمَ ۝٨٨
📖 ਅਨੁਵਾਦ ਆਇਤ 88
88਼ ਮੂਸਾ ਨੇ ਬੇਨਤੀ ਕੀਤੀ ਕਿ ਹੇ ਸਾਡੇ ਰੱਬਾ! ਤੂੰ ਫ਼ਿਰਔਨ ਤੇ ਉਸ (ਦੀ ਕੌਮ) ਦੇ ਸਰਦਾਰਾਂ ਨੂੰ ਸੰਸਾਰਿਕ ਜੀਵਨ ਵਿਚ ਕਿੰਨੀਆਂ ਹੀ ਸੋਹਣੀਆਂ ਚੀਜ਼ਾਂ ਤੇ ਧਨ-ਦੌਲਤ ਨਾਲ ਨਿਵਾਜ਼ਿਆ ਹੈ ਤਾਂ ਜੋ ਉਹ ਤੇਰੇ ਰਾਹ ਤੋਂ (ਲੋਕਾਂ ਨੂੰ) ਗੁਮਰਾਹ ਕਰਨ। ਹੇ ਰੱਬਾ! ਉਹਨਾਂ ਦੇ ਮਾਲਾਂ (ਧਨ ਪਦਾਰਥਾਂ) ਨੂੰ ਨਸ਼ਟ ਕਰਦੇ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦੇ, ਇਹ ਈਮਾਨ ਨਹੀਂ ਲਿਆਉਣਗੇ ਜਦੋਂ ਤਕ ਕਿ ਦਰਦਨਾਕ ਅਜ਼ਾਬ ਨਾ ਵੇਖ ਲੈਣ।
قَالَ قَدْ أُجِيبَت دَّعْوَتُكُمَا فَاسْتَقِيمَا وَلَا تَتَّبِعَانِّ سَبِيلَ الَّذِينَ لَا يَعْلَمُونَ ۝٨٩
📖 ਅਨੁਵਾਦ ਆਇਤ 89
89਼ ਅੱਲਾਹ ਨੇ ਕਿਹਾ ਕਿ ਤੁਹਾਡੇ ਦੋਵਾਂ ਦੀ ਦੁਆ ਕਬੂਲ ਕਰ ਲਈ ਗਈ ਹੈ, ਸੋ ਤੁਸੀਂ ਸੱਚਾਈ ਦੀ ਰਾਹ ’ਤੇ ਦ੍ਰਿੜ ਰਹੋ ਤੁਸੀਂ ਉਹਨਾਂ ਦੀ ਰਾਹ ਉੱਤੇ ਨਹੀਂ ਚੱਲਣਾ ਜਿਨ੍ਹਾਂ ਨੂੰ ਗਿਆਨ ਹੀ ਨਹੀਂ।
۞ وَجَاوَزْنَا بِبَنِي إِسْرَائِيلَ الْبَحْرَ فَأَتْبَعَهُمْ فِرْعَوْنُ وَجُنُودُهُ بَغْيًا وَعَدْوًا ۖ حَتَّىٰ إِذَا أَدْرَكَهُ الْغَرَقُ قَالَ آمَنتُ أَنَّهُ لَا إِلَٰهَ إِلَّا الَّذِي آمَنَتْ بِهِ بَنُو إِسْرَائِيلَ وَأَنَا مِنَ الْمُسْلِمِينَ ۝٩٠
📖 ਅਨੁਵਾਦ ਆਇਤ 90
90਼ ਅਸੀਂ ਬਨੀ-ਇਸਰਾਈਲ ਨੂੰ (ਭਾਵ ਹਜ਼ਰਤ ਮੂਸਾ ਦੇ ਸਾਥੀਆਂ ਨੂੰ) ਦਰਿਆ ਤੋਂ ਪਾਰ ਲੰਘਾ ਦਿੱਤਾ ਅਤੇ ਉਸ ਦੇ ਪਿੱਛੇ ਫ਼ਿਰਔਨ ਤੇ ਉਸ ਦੀ ਫ਼ੌਜ ਨੇ ਜ਼ੁਲਮ ਕਰਨ ਦੇ ਇਰਾਦੇ ਨਾਲ ਉਹਨਾਂ ਦਾ ਪਿੱਛਾ ਕੀਤਾ। ਇੱਥੇ ਤਕ ਕਿ ਜਦੋਂ ਫ਼ਿਰਔਨ ਡੂਬਣ ਲੱਗਿਆ ਤਾਂ ਕਹਿਣ ਲੱਗਾ ਕਿ ਮੈਂ ਵੀ ਉਸ (ਅੱਲਾਹ) ’ਤੇ ਈਮਾਨ ਲਿਆਂਦਾ ਹੈ ਜਿਸ ਉੱਤੇ ਬਨੀ-ਇਸਰਾਈਲ ਈਮਾਨ ਲਿਆਏ ਹਨ, ਉਸ (ਅੱਲਾਹ) ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਮੈਂ ਮੁਸਲਮਾਨਾਂ ਵਿੱਚੋਂ ਹੀ ਹਾਂ।
آلْآنَ وَقَدْ عَصَيْتَ قَبْلُ وَكُنتَ مِنَ الْمُفْسِدِينَ ۝٩١
📖 ਅਨੁਵਾਦ ਆਇਤ 91
91਼ ਅੱਲਾਹ ਵੱਲੋਂ ਜਵਾਬ ਆਇਆ, ਕੀ ਹੁਣ ਈਮਾਨ ਲਿਆਇਆ ਹੈ ? ਪਹਿਲਾਂ ਤਾਂ ਸਰਕਸ਼ੀ ਕਰਦਾ ਸੀ ਅਤੇ ਫ਼ਸਾਦੀਆਂ ਵਿੱਚੋਂ ਸੀ।
فَالْيَوْمَ نُنَجِّيكَ بِبَدَنِكَ لِتَكُونَ لِمَنْ خَلْفَكَ آيَةً ۚ وَإِنَّ كَثِيرًا مِّنَ النَّاسِ عَنْ آيَاتِنَا لَغَافِلُونَ ۝٩٢
📖 ਅਨੁਵਾਦ ਆਇਤ 92
92਼ ਸੋ ਅੱਜ ਅਸੀਂ ਤੇਰੀ ਲਾਸ਼ ਨੂੰ ਸਮੁੰਦਰ ’ਚੋਂ ਕੱਢ ਕੇ ਸੁਰੱਖਿਅਤ ਰੱਖਾਂਗੇ ਤਾਂ ਜੋ ਤੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖਿਆ ਦਾਈ ਚਿੰਨ ਬਣ ਜਾਵੇਂ। ਬੇਸ਼ੱਕ ਬਥੇਰੇ ਲੋਕ ਹਨ ਜਿਹੜੇ ਸਾਡੀਆਂ ਨਿਸ਼ਾਨੀਆਂ ਤੋਂ ਬੇਸੁਰਤ ਹਨ।
وَلَقَدْ بَوَّأْنَا بَنِي إِسْرَائِيلَ مُبَوَّأَ صِدْقٍ وَرَزَقْنَاهُم مِّنَ الطَّيِّبَاتِ فَمَا اخْتَلَفُوا حَتَّىٰ جَاءَهُمُ الْعِلْمُ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ ۝٩٣
📖 ਅਨੁਵਾਦ ਆਇਤ 93
93਼ ਅਸੀਂ ਬਨੀ-ਇਸਰਾਈਲ ਨੂੰ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ ਦਿੱਤਾ ਅਤੇ ਖਾਣ ਲਈ ਪਵਿੱਤਰ ਚੀਜ਼ਾਂ ਦਿੱਤੀਆਂ ਉਹਨਾਂ ਵਿਚ ਕੋਈ ਮਤਭੇਦ ਵੀ ਨਹੀਂ ਸੀ, ਇੱਥੋਂ ਤਕ ਕਿ ਉਹਨਾਂ ਕੋਲ (ਰੱਬੀ) ਗਿਆਨ ਆ ਗਿਆ। (ਹੇ ਨਬੀ!) ਬੇਸ਼ੱਕ ਤੇਰਾ ਰੱਬ ਉਹਨਾਂ ਵਿਚਕਾਰ ਕਿਆਮਤ ਵਾਲੇ ਦਿਨ ਉਹਨਾਂ ਸਾਰੀਆਂ ਗੱਲਾਂ ਦਾ ਫ਼ੈਸਲਾ ਕਰ ਦੇਵੇਗਾ ਜਿਸ ਵਿਚ ਉਹ ਮਤਭੇਦ ਕਰਦੇ ਸਨ।
فَإِن كُنتَ فِي شَكٍّ مِّمَّا أَنزَلْنَا إِلَيْكَ فَاسْأَلِ الَّذِينَ يَقْرَءُونَ الْكِتَابَ مِن قَبْلِكَ ۚ لَقَدْ جَاءَكَ الْحَقُّ مِن رَّبِّكَ فَلَا تَكُونَنَّ مِنَ الْمُمْتَرِينَ ۝٩٤
📖 ਅਨੁਵਾਦ ਆਇਤ 94
94਼ ਜੇਕਰ ਤੁਸੀਂ (ਹੇ ਨਬੀ!) ਇਸ (.ਕੁਰਆਨ) ਪ੍ਰਤੀ ਕਿਸੇ ਸ਼ੱਕ ਵਿਚ ਹੋਵੋਂ ਜਿਹੜਾ ਅਸੀਂ ਤੁਹਾਡੇ ਉੱਤੇ ਨਾਜ਼ਿਲ ਕੀਤਾ ਹੈ ਤਾਂ ਤੁਸੀਂ ਉਹਨਾਂ ਲੋਕਾਂ ਤੋਂ ਪੁੱਛ ਲਵੋ ਜਿਹੜੇ ਤੁਹਾਥੋਂ ਪਹਿਲੀਆਂ ਕਿਤਾਬਾ (ਤੌਰੈਤ, ਇੰਜੀਲ) ਨੂੰ ਪੜ੍ਹਦੇ ਹਨ ਕਿ ਬੇਸ਼ੱਕ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ ਆ ਗਿਆ ਹੈ। ਸੋ ਤੁਸੀਂ ਕਦੇ ਵੀ ਸ਼ੱਕ ਕਰਨ ਵਾਲਿਆਂ ਵਿੱਚੋਂ ਨਾ ਹੋ ਜਾਣਾ।1
وَلَا تَكُونَنَّ مِنَ الَّذِينَ كَذَّبُوا بِآيَاتِ اللَّهِ فَتَكُونَ مِنَ الْخَاسِرِينَ ۝٩٥
📖 ਅਨੁਵਾਦ ਆਇਤ 95
95਼ ਅਤੇ ਨਾ ਹੀ ਉਹਨਾਂ ਲੋਕਾਂ ਵਿੱਚੋਂ ਹੋਇਓ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਇਆ, ਨਹੀਂ ਤਾਂ ਤੁਸੀਂ ਵੀ ਘਾਟਾ ਖਾਣ ਵਾਲਿਆਂ ਵਿੱਚੋਂ ਹੋ ਜਾਉਗੇ।
إِنَّ الَّذِينَ حَقَّتْ عَلَيْهِمْ كَلِمَتُ رَبِّكَ لَا يُؤْمِنُونَ ۝٩٦
📖 ਅਨੁਵਾਦ ਆਇਤ 96
96਼ ਬੇਸ਼ੱਕ ਜਿਨ੍ਹਾਂ ਲੋਕਾਂ ਪ੍ਰਤੀ ਤੁਹਾਡੇ ਰੱਬ ਵੱਲੋਂ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੈ ਉਹ ਈਮਾਨ ਨਹੀਂ ਲਿਆਉਣਗੇ।
وَلَوْ جَاءَتْهُمْ كُلُّ آيَةٍ حَتَّىٰ يَرَوُا الْعَذَابَ الْأَلِيمَ ۝٩٧
📖 ਅਨੁਵਾਦ ਆਇਤ 97
97਼ ਭਾਵੇਂ ਉਹਨਾਂ ਕੋਲ ਸਾਰੀਆਂ ਹੀ ਨਿਸ਼ਾਨੀਆਂ ਕਿਉਂ ਨਾ ਆ ਜਾਣ, ਜਦੋਂ ਤੀਕ ਕਿ ਦੁਖਦਾਈ ਅਜ਼ਾਬ ਨੂੰ ਨਾ ਵੇਖ ਲੈਣ (ਉਹ ਈਮਾਨ ਨਹੀਂ ਲਿਆਉਂਗੇ)।
فَلَوْلَا كَانَتْ قَرْيَةٌ آمَنَتْ فَنَفَعَهَا إِيمَانُهَا إِلَّا قَوْمَ يُونُسَ لَمَّا آمَنُوا كَشَفْنَا عَنْهُمْ عَذَابَ الْخِزْيِ فِي الْحَيَاةِ الدُّنْيَا وَمَتَّعْنَاهُمْ إِلَىٰ حِينٍ ۝٩٨
📖 ਅਨੁਵਾਦ ਆਇਤ 98
98਼ ਸੋ ਕੋਈ ਵੀ ਬਸਤੀ (ਕੌਮ) ਅਜੀਹੀ ਨਹੀਂ ਜਿਹੜੀ ਅਜ਼ਾਬ ਤੋਂ ਪਹਿਲਾਂ ਈਮਾਨ ਲਿਆਈ ਹੋਵੇ, ਤਾਂ ਜੋ ਈਮਾਨ ਲਿਆਉਣ ਉਸ ਲਈ ਲਾਭਦਾਇਕ ਹੁੰਦਾ, ਛੁੱਟ ਯੂਨੁਸ ਦੀ ਕੌਮ ਤੋਂ, ਜਦੋਂ ਉਹ (ਯੂਨੁਸ ਦੀ ਕੌਮ ਅਜ਼ਾਬ ਨੂੰ ਵੇਖ ਕੇ) ਈਮਾਨ ਲਿਆਈ ਤਾਂ ਅਸੀਂ ਉਸ ਤੋਂ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲਾ ਅਜ਼ਾਬ ਟਾਲ ਦਿੱਤਾ ਅਤੇ ਉਸ ਨੂੰ ਇਕ ਵਿਸ਼ੇਸ਼ ਸਮੇਂ ਲਈ ਜੀਵਨ ਦਾ ਲਾਭ ਉਠਾਉਣ ਲਈ ਮੋਹਲਤ ਦਿੱਤੀ।
وَلَوْ شَاءَ رَبُّكَ لَآمَنَ مَن فِي الْأَرْضِ كُلُّهُمْ جَمِيعًا ۚ أَفَأَنتَ تُكْرِهُ النَّاسَ حَتَّىٰ يَكُونُوا مُؤْمِنِينَ ۝٩٩
📖 ਅਨੁਵਾਦ ਆਇਤ 99
99਼ ਜੇ ਤੁਹਾਡਾ ਰੱਬ ਚਾਹੁੰਦਾ ਤਾਂ ਧਰਤੀ ਦੇ ਸਾਰੇ ਹੀ ਵਾਸੀ ਈਮਾਨ ਲਿਆਉਂਦੇ। (ਹੇ ਮੁਹੰਮਦ!) ਕੀ ਤੁਸੀਂ ਲੋਕਾਂ ਨੂੰ ਮਜਬੂਰ ਕਰੋਂਗੇ ਕਿ ਉਹ ਈਮਾਨ ਵਾਲੇ ਬਣ ਜਾਣ ?
وَمَا كَانَ لِنَفْسٍ أَن تُؤْمِنَ إِلَّا بِإِذْنِ اللَّهِ ۚ وَيَجْعَلُ الرِّجْسَ عَلَى الَّذِينَ لَا يَعْقِلُونَ ۝١٠٠
📖 ਅਨੁਵਾਦ ਆਇਤ 100
100਼ ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ ਉਹ ਅੱਲਾਹ ਦੇ ਹੁਕਮ ਤੋਂ ਬਿਨਾਂ ਈਮਾਨ ਲੈ ਆਵੇ। ਉਹ (ਅੱਲਾਹ) ਉਹਨਾਂ ਲੋਕਾਂ ਉੱਤੇ (ਵਿਚਾਰਾਂ ਦੀ) ਗੰਦਗੀ ਪਾ ਦਿੰਦਾ ਹੈ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ।
قُلِ انظُرُوا مَاذَا فِي السَّمَاوَاتِ وَالْأَرْضِ ۚ وَمَا تُغْنِي الْآيَاتُ وَالنُّذُرُ عَن قَوْمٍ لَّا يُؤْمِنُونَ ۝١٠١
📖 ਅਨੁਵਾਦ ਆਇਤ 101
101਼ (ਹੇ ਨਬੀ!) ਤੁਸੀਂ ਆਖੋ ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਸ ਨੂੰ ਅੱਖਾਂ ਖੋਲ ਕੇ ਵੇਖੋ। ਜਿਹੜੇ ਲੋਕ ਈਮਾਨ ਨਹੀਂ ਲਿਆਉਂਦੇ ਉਹਨਾਂ ਲਈ ਇਹ ਨਿਸ਼ਾਨੀਆਂ ਤੇ ਚਿਤਾਵਣੀਆਂ ਲਾਹੇਵੰਦ ਨਹੀਂ ਹੋ ਸਕਦੀਆਂ।
فَهَلْ يَنتَظِرُونَ إِلَّا مِثْلَ أَيَّامِ الَّذِينَ خَلَوْا مِن قَبْلِهِمْ ۚ قُلْ فَانتَظِرُوا إِنِّي مَعَكُم مِّنَ الْمُنتَظِرِينَ ۝١٠٢
📖 ਅਨੁਵਾਦ ਆਇਤ 102
102਼ ਹੁਣ ਇਹ ਲੋਕ ਵੀ ਉਹਨਾਂ ਬੀਤ ਚੁੱਕੇ ਭੈੜੇ ਦਿਨਾਂ ਦੀ ਉਡੀਕ ਕਰ ਰਹੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਲੋਕਾਂ ਉੱਤੇ ਬੀਤ ਚੁੱਕੇ ਹਨ (ਹੇ ਨਬੀ!) ਆਖ ਦਿਓ! ਕਿ ਚੰਗਾ ਤੁਸੀਂ ਵੀ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿੱਚੋਂ ਹਾਂ।
ثُمَّ نُنَجِّي رُسُلَنَا وَالَّذِينَ آمَنُوا ۚ كَذَٰلِكَ حَقًّا عَلَيْنَا نُنجِ الْمُؤْمِنِينَ ۝١٠٣
📖 ਅਨੁਵਾਦ ਆਇਤ 103
103਼ ਅਸੀਂ (ਅੱਲਾਹ) ਆਪਣੇ ਪੈਗ਼ੰਬਰਾਂ ਨੂੰ ਅਤੇ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾ ਲੈਂਦੇ ਹਾਂ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਈਮਾਨ ਵਾਲਿਆਂ ਨੂੰ (ਅਜ਼ਾਬ ਤੋਂ) ਬਚਾਈਏ।
قُلْ يَا أَيُّهَا النَّاسُ إِن كُنتُمْ فِي شَكٍّ مِّن دِينِي فَلَا أَعْبُدُ الَّذِينَ تَعْبُدُونَ مِن دُونِ اللَّهِ وَلَٰكِنْ أَعْبُدُ اللَّهَ الَّذِي يَتَوَفَّاكُمْ ۖ وَأُمِرْتُ أَنْ أَكُونَ مِنَ الْمُؤْمِنِينَ ۝١٠٤
📖 ਅਨੁਵਾਦ ਆਇਤ 104
104਼ (ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਜੇਕਰ ਤੁਸੀਂ ਮੇਰੇ ਧਰਮ ਸੰਬੰਧੀ ਕਿਸੇ ਸ਼ੱਕ ਵਿੱਚ ਹੋ ਤਾਂ ਸੁਣੋ ਕਿ ਮੈਂ ਉਹਨਾਂ ਇਸ਼ਟਾਂ ਦੀ ਪੂਜਾ ਨਹੀਂ ਕਰਦਾ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ, ਹਾਂ! ਮੈਂ ਤਾਂ ਉਸ ਅੱਲਾਹ ਦੀ ਇਬਾਦਤ ਕਰਦਾ ਹਾਂ ਜਿਹੜਾ ਤੁਹਾਡੇ ਪ੍ਰਾਣ ਕਢਦਾ ਹੈ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਈਮਾਨ ਲਿਆਉਣ ਵਾਲਿਆਂ ਨਾਲ ਰਲ ਜਾਵਾਂ।
وَأَنْ أَقِمْ وَجْهَكَ لِلدِّينِ حَنِيفًا وَلَا تَكُونَنَّ مِنَ الْمُشْرِكِينَ ۝١٠٥
📖 ਅਨੁਵਾਦ ਆਇਤ 105
105਼ ਅਤੇ ਇਹ ਵੀ (ਹੁਕਮ ਹੋਇਆ ਹੈ) ਕਿ ਮੈਂ ਇਕ ਚਿੱਤ ਹੋ ਕੇ ਆਪਣੀ ਦਿਸ਼ਾ ਇਸਲਾਮ ਵੱਲ ਸਿੱਧੀ ਰੱਖਾਂ ਅਤੇ ਕਦੇ ਵੀ ਮੁਸ਼ਰਿਕਾਂ ਵਿਚ ਨਾ ਰਲਾ।
وَلَا تَدْعُ مِن دُونِ اللَّهِ مَا لَا يَنفَعُكَ وَلَا يَضُرُّكَ ۖ فَإِن فَعَلْتَ فَإِنَّكَ إِذًا مِّنَ الظَّالِمِينَ ۝١٠٦
📖 ਅਨੁਵਾਦ ਆਇਤ 106
106਼ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਨੂੰ ਨਾ ਸੱਦੋ ਜੋ ਨਾ ਤਾਂ ਤੁਹਾਨੂੰ ਕੋਈ ਲਾਭ ਪਹੁੰਚਾ ਸਕਦੇ ਹਨ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਉਸ ਸਮੇਂ ਜ਼ਾਲਮਾਂ ਵਿਚ ਹੋ ਜਾਵੋਗੇ।1
وَإِن يَمْسَسْكَ اللَّهُ بِضُرٍّ فَلَا كَاشِفَ لَهُ إِلَّا هُوَ ۖ وَإِن يُرِدْكَ بِخَيْرٍ فَلَا رَادَّ لِفَضْلِهِ ۚ يُصِيبُ بِهِ مَن يَشَاءُ مِنْ عِبَادِهِ ۚ وَهُوَ الْغَفُورُ الرَّحِيمُ ۝١٠٧
📖 ਅਨੁਵਾਦ ਆਇਤ 107
107਼ ਜੇਕਰ ਅੱਲਾਹ ਤੁਹਾਨੂੰ ਕੋਈ ਤਕਲੀਫ਼ ਦੇਵੇ ਤਾਂ ਛੁੱਟ ਉਸ (ਅੱਲਾਹ) ਤੋਂ ਹੋਰ ਕੋਈ ਇਸ (ਬਿਪਤਾ)ਨੂੰ ਦੂਰ ਕਰਨ ਵਾਲਾ ਨਹੀਂ ਅਤੇ ਜੇ ਉਹ (ਅੱਲਾਹ) ਤੁਹਾਡੇ ਹੱਕ ਵਿਚ ਕਿਸੇ ਭਲਾਈ ਦਾ ਇਰਾਦਾ ਕਰੇ ਤਾਂ ਉਸ ਦੇ ਫ਼ਜ਼ਲਾਂ ਨੂੰ ਰੋਕਨ ਵਾਲਾ ਵੀ ਕੋਈ ਨਹੀਂ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ਨੂੰ ਚਾਹੁੰਦਾ ਹੈ ਆਪਣੇ ਫ਼ਜ਼ਲੋਂ ਨਿਵਾਜ਼ਦਾ ਹੈ। ਉਹ ਵੱਡਾ ਬਖ਼ਸ਼ਣਹਾਰ ਤੇ ਮਿਹਰਾਂ ਫ਼ਰਮਾਉਣ ਵਾਲਾ ਹੈ।
قُلْ يَا أَيُّهَا النَّاسُ قَدْ جَاءَكُمُ الْحَقُّ مِن رَّبِّكُمْ ۖ فَمَنِ اهْتَدَىٰ فَإِنَّمَا يَهْتَدِي لِنَفْسِهِ ۖ وَمَن ضَلَّ فَإِنَّمَا يَضِلُّ عَلَيْهَا ۖ وَمَا أَنَا عَلَيْكُم بِوَكِيلٍ ۝١٠٨
📖 ਅਨੁਵਾਦ ਆਇਤ 108
108਼ (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਹੇ ਲੋਕੋ! ਤੁਹਾਡੇ ਕੋਲੇ ਤੁਹਾਡੇ ਰੱਬ ਵੱਲੋਂ ਹੱਕ ਸੱਚਾ ਆ ਗਿਆ ਹੈ। ਸੋ ਹੁਣ ਜਿਹੜਾ ਕੋਈ ਸਿੱਧੇ ਰਸਤੇ ਆ ਜਾਵੇ ਤਾਂ ਬੇਸ਼ੱਕ ਉਹ ਆਪਣੇ ਲਈ ਹੀ ਸਿੱਧੇ ਰਾਹ ’ਤੇ ਆਵੇਗਾ ਅਤੇ ਜਿਹੜਾ ਵਿਅਕਤੀ ਕੁਰਾਹੇ ਪਵੇਗਾ ਤਾਂ ਉਹ ਆਪਣੇ ਲਈ ਹੀ ਕੁਰਾਹੇ ਪਵੇਗਾ ਮੈਂ ਤੁਹਾਡਾ ਵਕੀਲ ਨਹੀਂ ਹਾਂ।
وَاتَّبِعْ مَا يُوحَىٰ إِلَيْكَ وَاصْبِرْ حَتَّىٰ يَحْكُمَ اللَّهُ ۚ وَهُوَ خَيْرُ الْحَاكِمِينَ ۝١٠٩
📖 ਅਨੁਵਾਦ ਆਇਤ 109
109਼ ਹੇ ਮੁਹੰਮਦ ਸ:! ਤੁਹਾਡੇ ਵੱਲ ਜਿਹੜੀ ਵਹੀ ਭੇਜੀ ਜਾਂਦੀ ਹੈ ਤੁਸੀਂ ਉਸ ਦੀ ਹੀ ਪੈਰਵੀ ਕਰੋ ਅਤੇ (ਕਠਨਾਈਆਂ ਆਉਣ ’ਤੇ) ਸਬਰ ਤੋਂ ਕੰਮ ਲਵੋ ਇੱਥੋਂ ਤਕ ਕਿ ਅੱਲਾਹ ਕੋਈ ਫ਼ੈਸਲਾ ਕਰ ਦੇਵੇ ਅਤੇ ਉਹੀਓ ਸਭ ਤੋਂ ਵਧੀਆ ਫ਼ੈਸਲਾ ਕਰਨ ਵਾਲਾ ਹੈ।
← 9 ਯੂਨੁਸ (10/114) 11 →
ਪੜ੍ਹੋ ਸੂਰਾ ਯੂਨੁਸ ਪੰਜਾਬੀ – ਅਨੁਵਾਦ ਅਤੇ ਆਡੀਓ

10يونس Yunus 📚 109 ਆਇਤ مكية

ਆਇਤ ਦਰ ਆਇਤ – ਸੂਰਾ ਯੂਨੁਸ — 109 ਆਇਤ




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers