ਯੂਨੁਸ · 100/109
ਅਨੁਵਾਦ ਉਚਾਰਨ — ਯੂਨੁਸ
وَمَا كَانَ لِنَفْسٍ أَن تُؤْمِنَ إِلَّا بِإِذْنِ اللَّهِ ۚ وَيَجْعَلُ الرِّجْسَ عَلَى الَّذِينَ لَا يَعْقِلُونَ ۝١٠٠
Wa maa kaana linafsin an tu`mina illaa bi iznil laah; wa yaj`alur rijsa `alal lazeena laa ya`qiloon
📖 ਪੰਜਾਬੀ ਵਿੱਚ
100਼ ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ ਉਹ ਅੱਲਾਹ ਦੇ ਹੁਕਮ ਤੋਂ ਬਿਨਾਂ ਈਮਾਨ ਲੈ ਆਵੇ। ਉਹ (ਅੱਲਾਹ) ਉਹਨਾਂ ਲੋਕਾਂ ਉੱਤੇ (ਵਿਚਾਰਾਂ ਦੀ) ਗੰਦਗੀ ਪਾ ਦਿੰਦਾ ਹੈ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ।
🎧 ਸੁਣੋ

📜 ਆਇਤ 98-102 — ਯੂਨੁਸ

98فَلَوْلَا كَانَتْ قَرْيَةٌ آمَنَتْ فَنَفَعَهَا إِيمَانُهَا إِلَّا قَوْمَ يُونُسَ لَمَّا آمَنُوا كَشَفْنَا عَنْهُمْ عَذَابَ الْخِزْيِ فِي الْحَيَاةِ الدُّنْيَا وَمَتَّعْنَاهُمْ إِلَىٰ حِينٍ
98਼ ਸੋ ਕੋਈ ਵੀ ਬਸਤੀ (ਕੌਮ) ਅਜੀਹੀ ਨਹੀਂ ਜਿਹੜੀ ਅਜ਼ਾਬ ਤੋਂ ਪਹਿਲਾਂ ਈਮਾਨ ਲਿਆਈ ਹੋਵੇ, ਤਾਂ ਜੋ ਈਮਾਨ ਲਿਆਉਣ ਉਸ ਲਈ ਲਾਭਦਾਇਕ ਹੁੰਦਾ, ਛੁੱਟ ਯੂਨੁਸ ਦੀ ਕੌਮ ਤੋਂ, ਜਦੋਂ ਉਹ (ਯੂਨੁਸ ਦੀ ਕੌਮ ਅਜ਼ਾਬ ਨੂੰ ਵੇਖ ਕੇ) ਈਮਾਨ ਲਿਆਈ ਤਾਂ ਅਸੀਂ ਉਸ ਤੋਂ ਸੰਸਾਰਿਕ ਜੀਵਨ ਵਿਚ ਜ਼ਲੀਲ ਕਰਨ ਵਾਲਾ ਅਜ਼ਾਬ ਟਾਲ ਦਿੱਤਾ ਅਤੇ ਉਸ ਨੂੰ ਇਕ ਵਿਸ਼ੇਸ਼ ਸਮੇਂ ਲਈ ਜੀਵਨ ਦਾ ਲਾਭ ਉਠਾਉਣ ਲਈ ਮੋਹਲਤ ਦਿੱਤੀ।
99وَلَوْ شَاءَ رَبُّكَ لَآمَنَ مَن فِي الْأَرْضِ كُلُّهُمْ جَمِيعًا ۚ أَفَأَنتَ تُكْرِهُ النَّاسَ حَتَّىٰ يَكُونُوا مُؤْمِنِينَ
99਼ ਜੇ ਤੁਹਾਡਾ ਰੱਬ ਚਾਹੁੰਦਾ ਤਾਂ ਧਰਤੀ ਦੇ ਸਾਰੇ ਹੀ ਵਾਸੀ ਈਮਾਨ ਲਿਆਉਂਦੇ। (ਹੇ ਮੁਹੰਮਦ!) ਕੀ ਤੁਸੀਂ ਲੋਕਾਂ ਨੂੰ ਮਜਬੂਰ ਕਰੋਂਗੇ ਕਿ ਉਹ ਈਮਾਨ ਵਾਲੇ ਬਣ ਜਾਣ ?
100وَمَا كَانَ لِنَفْسٍ أَن تُؤْمِنَ إِلَّا بِإِذْنِ اللَّهِ ۚ وَيَجْعَلُ الرِّجْسَ عَلَى الَّذِينَ لَا يَعْقِلُونَ
100਼ ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ ਉਹ ਅੱਲਾਹ ਦੇ ਹੁਕਮ ਤੋਂ ਬਿਨਾਂ ਈਮਾਨ ਲੈ ਆਵੇ। ਉਹ (ਅੱਲਾਹ) ਉਹਨਾਂ ਲੋਕਾਂ ਉੱਤੇ (ਵਿਚਾਰਾਂ ਦੀ) ਗੰਦਗੀ ਪਾ ਦਿੰਦਾ ਹੈ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ।
101قُلِ انظُرُوا مَاذَا فِي السَّمَاوَاتِ وَالْأَرْضِ ۚ وَمَا تُغْنِي الْآيَاتُ وَالنُّذُرُ عَن قَوْمٍ لَّا يُؤْمِنُونَ
101਼ (ਹੇ ਨਬੀ!) ਤੁਸੀਂ ਆਖੋ ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਸ ਨੂੰ ਅੱਖਾਂ ਖੋਲ ਕੇ ਵੇਖੋ। ਜਿਹੜੇ ਲੋਕ ਈਮਾਨ ਨਹੀਂ ਲਿਆਉਂਦੇ ਉਹਨਾਂ ਲਈ ਇਹ ਨਿਸ਼ਾਨੀਆਂ ਤੇ ਚਿਤਾਵਣੀਆਂ ਲਾਹੇਵੰਦ ਨਹੀਂ ਹੋ ਸਕਦੀਆਂ।
102فَهَلْ يَنتَظِرُونَ إِلَّا مِثْلَ أَيَّامِ الَّذِينَ خَلَوْا مِن قَبْلِهِمْ ۚ قُلْ فَانتَظِرُوا إِنِّي مَعَكُم مِّنَ الْمُنتَظِرِينَ
102਼ ਹੁਣ ਇਹ ਲੋਕ ਵੀ ਉਹਨਾਂ ਬੀਤ ਚੁੱਕੇ ਭੈੜੇ ਦਿਨਾਂ ਦੀ ਉਡੀਕ ਕਰ ਰਹੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਲੋਕਾਂ ਉੱਤੇ ਬੀਤ ਚੁੱਕੇ ਹਨ (ਹੇ ਨਬੀ!) ਆਖ ਦਿਓ! ਕਿ ਚੰਗਾ ਤੁਸੀਂ ਵੀ ਉਡੀਕ ਕਰੋ ਮੈਂ ਵੀ ਤੁਹਾਡੇ ਨਾਲ ਉਡੀਕ ਕਰਨ ਵਾਲਿਆਂ ਵਿੱਚੋਂ ਹਾਂ।
ਯੂਨੁਸਕੁਰਾਨ ਸੂਚੀ
109ਆਇਤ
MeccanRevelation
100ਆਇਤ

ਅਨੁਵਾਦ — ਯੂਨੁਸ 100

ਸੂਰਾ ਯੂਨੁਸ ਆਇਤ 100 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 100਼ ਜਦੋਂ ਕਿ ਕਿਸੇ ਵੀ ਵਿਅਕਤੀ ਲਈ ਸੰਭਵ ਨਹੀਂ ਕਿ…

ਸੂਰਾ ਆਇਤ 100/109 — ਯੂਨੁਸ يونس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯੂਨੁਸ ਸੁਣੋ, ਯੂਨੁਸ ਅਨੁਵਾਦ, ਯੂਨੁਸ mp3, ਯੂਨੁਸ pdf. ਆਇਤ 98–102. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers