ਯੂਨੁਸ · 70/109
ਅਨੁਵਾਦ ਉਚਾਰਨ — ਸੂਰਾ ਯੂਨੁਸ
مَتَاعٌ فِي الدُّنْيَا ثُمَّ إِلَيْنَا مَرْجِعُهُمْ ثُمَّ نُذِيقُهُمُ الْعَذَابَ الشَّدِيدَ بِمَا كَانُوا يَكْفُرُونَ ۝٧٠
Mataa`un fiddunyaa summa ilainaa marji`uhum summa nuzeequhumul `azaabash shadeeda bimaa kaanoo yakkfuroon
📖 ਪੰਜਾਬੀ ਵਿੱਚ
70਼ ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ ਉਹਨਾਂ ਨੇ ਸਾਡੇ ਕੋਲ ਹੀ ਆਉਣਾ ਹੈ, ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਕੁਫ਼ਰ ਦੇ ਬਦਲੇ ਵਿਚ ਕਰੜੇ ਅਜ਼ਾਬ ਦਾ ਸੁਆਦ ਚਖਾਵਾਂਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 68-72 — ਸੂਰਾ ਯੂਨੁਸ

68قَالُوا اتَّخَذَ اللَّهُ وَلَدًا ۗ سُبْحَانَهُ ۖ هُوَ الْغَنِيُّ ۖ لَهُ مَا فِي السَّمَاوَاتِ وَمَا فِي الْأَرْضِ ۚ إِنْ عِندَكُم مِّن سُلْطَانٍ بِهَٰذَا ۚ أَتَقُولُونَ عَلَى اللَّهِ مَا لَا تَعْلَمُونَ
68਼ ਉਹ (ਮੁਸ਼ਰਿਕ) ਆਖਦੇ ਹਨ ਕਿ ਅੱਲਾਹ ਨੇ ਪੁੱਤਰ ਬਣਾ ਲਿਆ ਹੈ, ਜਦ ਕਿ ਉਹ (ਔਲਾਦ ਤੋਂ) ਪਾਕ ਹੈ ਅਤੇ (ਹਰ ਲੋੜ ਤੋਂ) ਬੇਪਰਵਾਹ ਹੈ।1 ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ ਸਭ ਉਸੇ ਲਈ ਹੈ। ਤੁਹਾਡੇ ਕੋਲ ਇਸ ਗੱਲ ਦੀ ਵੀ ਕੋਈ ਦਲੀਲ ਨਹੀਂ (ਕਿ ਰੱਬ ਦੇ ਔਲਾਦ ਹੈ) ਕੀ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਆਖਦੇ ਹੋ ਜਿਸ ਦਾ ਤੁਹਾਨੂੰ ਗਿਆਨ ਵੀ ਨਹੀਂ ?
69قُلْ إِنَّ الَّذِينَ يَفْتَرُونَ عَلَى اللَّهِ الْكَذِبَ لَا يُفْلِحُونَ
69਼ (ਹੇ ਨਬੀ!) ਤੁਸੀਂ ਆਖ ਦਿਓ ਕਿ ਜਿਹੜੇ ਲੋਕੀ ਅੱਲਾਹ ’ਤੇ ਦੋਸ਼ ਲਗਾ ਰਹੇ ਹਨ, ਉਹ ਕਾਮਯਾਬ ਨਹੀਂ ਹੋਣਗੇ।
70مَتَاعٌ فِي الدُّنْيَا ثُمَّ إِلَيْنَا مَرْجِعُهُمْ ثُمَّ نُذِيقُهُمُ الْعَذَابَ الشَّدِيدَ بِمَا كَانُوا يَكْفُرُونَ
70਼ ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ ਉਹਨਾਂ ਨੇ ਸਾਡੇ ਕੋਲ ਹੀ ਆਉਣਾ ਹੈ, ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਕੁਫ਼ਰ ਦੇ ਬਦਲੇ ਵਿਚ ਕਰੜੇ ਅਜ਼ਾਬ ਦਾ ਸੁਆਦ ਚਖਾਵਾਂਗੇ।
71۞ وَاتْلُ عَلَيْهِمْ نَبَأَ نُوحٍ إِذْ قَالَ لِقَوْمِهِ يَا قَوْمِ إِن كَانَ كَبُرَ عَلَيْكُم مَّقَامِي وَتَذْكِيرِي بِآيَاتِ اللَّهِ فَعَلَى اللَّهِ تَوَكَّلْتُ فَأَجْمِعُوا أَمْرَكُمْ وَشُرَكَاءَكُمْ ثُمَّ لَا يَكُنْ أَمْرُكُمْ عَلَيْكُمْ غُمَّةً ثُمَّ اقْضُوا إِلَيَّ وَلَا تُنظِرُونِ
71਼ (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਨੂੰ ਨੂਹ ਦਾ ਕਿੱਸਾ ਸੁਣਾਉ ਜਦੋਂ ਉਹਨਾਂ (ਨੂਹ) ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇ ਤੁਹਾਨੂੰ ਮੇਰਾ (ਤੁਹਾਡੇ ਵਿਚਾਲੇ) ਰਹਿਣਾ ਅਤੇ ਅੱਲਾਹ ਦੀਆਂ ਆਇਤਾਂ ਰਾਹੀਂ ਨਸੀਹਤਾਂ (ਕਰਨੀਆਂ) ਭਾਰ ਮਹਿਸੂਸ ਹੁੰਦਾ ਹੈ (ਤਾਂ ਇਹ ਤੁਹਾਡੀ ਇੱਛਾ ਹੈ) ਪਰ ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ। ਸੋ ਤੁਸੀਂ ਤੇ ਤੁਹਾਡੇ ਸ਼ਰੀਕ ਮਿਲ ਕੇ ਮੇਰੇ ਵਿਰੁੱਧ ਫ਼ੈਸਲਾ ਕਰ ਲਵੋ, ਅਤੇ ਤੁਹਾਡਾ ਇਹ ਫ਼ੈਸਲਾ ਕਿਸੇ ਤੋਂ ਗੁਪਤ ਨਾ ਰਹੇ, ਫੇਰ ਮੇਰੇ ਵਿਰੁੱਧ ਆਪਣੇ ਫ਼ੈਸਲੇ ਅਨੁਸਾਰ ਜਤਨ ਕਰੋ ਅਤੇ ਮੈਨੂੰ ਉੱਕਾ ਹੀ ਮੋਹਲਤ ਨਾ ਦਿਓ।
72فَإِن تَوَلَّيْتُمْ فَمَا سَأَلْتُكُم مِّنْ أَجْرٍ ۖ إِنْ أَجْرِيَ إِلَّا عَلَى اللَّهِ ۖ وَأُمِرْتُ أَنْ أَكُونَ مِنَ الْمُسْلِمِينَ
72਼ ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜ ਵੀ ਲਓ ਪਰ ਮੈਂ ਤੁਹਾਥੋਂ ਕਿਸੇ ਬਦਲੇ ਦੀ ਮੰਗ ਨਹੀਂ ਕਰਦਾ। ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਮੈ` ਇਹ ਹੁਕਮ ਹੋਇਆ ਹੈ ਕਿ ਮੈਂ ਆਗਿਆਕਾਰੀਆਂ ਵਿੱਚੋਂ ਹੋਵਾਂ।
ਯੂਨੁਸਕੁਰਾਨ ਸੂਚੀ
109ਆਇਤ
MeccanRevelation
70ਆਇਤ

ਅਨੁਵਾਦ — ਯੂਨੁਸ 70

ਸੂਰਾ ਯੂਨੁਸ ਆਇਤ 70 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 70਼ ਸੰਸਾਰ ਵਿਚ ਤਾਂ ਥੋੜ੍ਹਾ ਜਿਹਾ ਲਾਭ ਉਠਾਉਣਾ ਹੈ ਫੇਰ…

ਸੂਰਾ ਆਇਤ 70/109 — ਸੂਰਾ ਯੂਨੁਸ يونس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਯੂਨੁਸ ਸੁਣੋ, ਸੂਰਾ ਯੂਨੁਸ ਅਨੁਵਾਦ, ਸੂਰਾ ਯੂਨੁਸ mp3, ਸੂਰਾ ਯੂਨੁਸ pdf. ਆਇਤ 68–72. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers