ਯੂਨੁਸ · 40/109
ਅਨੁਵਾਦ ਉਚਾਰਨ — ਸੂਰਾ ਯੂਨੁਸ
وَمِنْهُم مَّن يُؤْمِنُ بِهِ وَمِنْهُم مَّن لَّا يُؤْمِنُ بِهِ ۚ وَرَبُّكَ أَعْلَمُ بِالْمُفْسِدِينَ ۝٤٠
Wa minhum mai yu `minu bihee wa minhum mal laa yu`minu bih; wa Rabbuka a`lamu bilmufsideen
📖 ਪੰਜਾਬੀ ਵਿੱਚ
40਼ ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹੜੇ (ਇਸ .ਕੁਰਆਨ ਉੱਤੇ) ਈਮਾਨ ਲਿਆਉਣਗੇ ਅਤੇ ਕੁੱਝ ਅਜਿਹੇ ਹਨ ਜਿਹੜੇ ਈਮਾਨ ਨਹੀਂ ਲਿਆਉਣਗੇ। ਤੁਹਾਡਾ ਰੱਬ ਫ਼ਸਾਦੀਆਂ ਨੂੰ ਚੰਗਾ ਤਰ੍ਹਾਂ ਜਾਣਦਾ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 38-42 — ਸੂਰਾ ਯੂਨੁਸ

38أَمْ يَقُولُونَ افْتَرَاهُ ۖ قُلْ فَأْتُوا بِسُورَةٍ مِّثْلِهِ وَادْعُوا مَنِ اسْتَطَعْتُم مِّن دُونِ اللَّهِ إِن كُنتُمْ صَادِقِينَ
38਼ ਕੀ ਇਹ (ਕਾਫ਼ਿਰ) ਲੋਕ ਆਖਦੇ ਹਨ ਕਿ ਪੈਗ਼ੰਬਰ ਨੇ ਇਸ (.ਕੁਰਆਨ) ਨੂੰ ਘੜ੍ਹ ਲਿਆ ਹੈ? (ਹੇ ਮੁਹੰਮਦ ਸ:!) ਆਖੋ ਕਿ ਰਤਾ ਤੁਸੀਂ ਅਜਿਹੀ ਇਕ ਸੂਰਤ ਹੀ ਬਣਾ ਲਿਆਓ ਅਤੇ ਜਿਨ੍ਹਾਂ (ਇਸ਼ਟਾਂ) ਨੂੰ, ਛੁੱਟ ਅੱਲਾਹ ਤੋਂ, ਮਦਦ ਲਈ ਬੁਲਾ ਸਕਦੇ ਹੋ ਬੁਲਾ ਲਓ, ਜੇ ਤੁਸੀਂ ਸੱਚੇ ਹੋ।
39بَلْ كَذَّبُوا بِمَا لَمْ يُحِيطُوا بِعِلْمِهِ وَلَمَّا يَأْتِهِمْ تَأْوِيلُهُ ۚ كَذَٰلِكَ كَذَّبَ الَّذِينَ مِن قَبْلِهِمْ ۖ فَانظُرْ كَيْفَ كَانَ عَاقِبَةُ الظَّالِمِينَ
39਼ ਸਗੋਂ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਝੁਠਲਾਇਆ ਹੈ ਜਿਸ ਨੂੰ ਇਹ ਆਪਣੇ ਗਿਆਨ ਦੇ ਘੇਰੇ ਵਿਚ ਨਹੀਂ ਲਿਆ ਸਕਦੇ, ਅਤੇ ਅਜੇ ਤਕ ਜਿਸ ਦੀ ਹਕੀਕਤ ਵੀ ਇਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਈ। ਜਿਹੜੇ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਲੋਕੀ ਹੋਏ ਸਨ, ਇਸੇ ਪ੍ਰਕਾਰ ਉਹਨਾਂ ਨੇ ਵੀ (ਰੱਬੀ ਕਿਤਾਬਾਂ ਨੂੰ) ਝੁਠਲਾਇਆ ਸੀ। ਸੋ ਵੇਖ ਲਵੋ, ਉਹਨਾਂ ਜ਼ਾਲਮਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ।
40وَمِنْهُم مَّن يُؤْمِنُ بِهِ وَمِنْهُم مَّن لَّا يُؤْمِنُ بِهِ ۚ وَرَبُّكَ أَعْلَمُ بِالْمُفْسِدِينَ
40਼ ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ ਜਿਹੜੇ (ਇਸ .ਕੁਰਆਨ ਉੱਤੇ) ਈਮਾਨ ਲਿਆਉਣਗੇ ਅਤੇ ਕੁੱਝ ਅਜਿਹੇ ਹਨ ਜਿਹੜੇ ਈਮਾਨ ਨਹੀਂ ਲਿਆਉਣਗੇ। ਤੁਹਾਡਾ ਰੱਬ ਫ਼ਸਾਦੀਆਂ ਨੂੰ ਚੰਗਾ ਤਰ੍ਹਾਂ ਜਾਣਦਾ ਹੈ।
41وَإِن كَذَّبُوكَ فَقُل لِّي عَمَلِي وَلَكُمْ عَمَلُكُمْ ۖ أَنتُم بَرِيئُونَ مِمَّا أَعْمَلُ وَأَنَا بَرِيءٌ مِّمَّا تَعْمَلُونَ
41਼ (ਹੇ ਨਬੀ!) ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਉਨ੍ਹਾਂ ਨੂੰ ਆਖੋ ਕਿ ਮੇਰਾ ਅਮਲ (ਕਰਨੀ) ਮੇਰੇ ਲਈ ਹੈ, ਤੁਹਾਡਾ ਅਮਲ ਤੁਹਾਡੇ ਲਈ ਹੈ। ਤੁਸੀਂ ਮੇਰੇ ਅਮਲਾਂ ਤੋਂ ਬਰੀ ਹੋ ਤੇ ਮੈਂ ਤੁਹਾਡੇ ਅਮਲਾਂ ਤੋਂ ਬਰੀ ਹਾਂ।
42وَمِنْهُم مَّن يَسْتَمِعُونَ إِلَيْكَ ۚ أَفَأَنتَ تُسْمِعُ الصُّمَّ وَلَوْ كَانُوا لَا يَعْقِلُونَ
42਼ ਇਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਤੁਹਾਡੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ ਕੀ ਤੁਸੀਂ (ਹੇ ਮੁਹੰਮਦ ਸ:!) ਬੋਲਿਆਂ ਨੂੰ ਸੁਣਾ ਸਕਦੇ ਹੋ ਭਾਵੇਂ ਉਹਨਾਂ ਨੂੰ ਅਕਲ ਹੀ ਨਾ ਹੋਵੇ ?
ਯੂਨੁਸਕੁਰਾਨ ਸੂਚੀ
109ਆਇਤ
MeccanRevelation
40ਆਇਤ

ਅਨੁਵਾਦ — ਯੂਨੁਸ 40

ਸੂਰਾ ਯੂਨੁਸ ਆਇਤ 40 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 40਼ ਹੇ ਨਬੀ! ਇਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਅਜਿਹੇ ਹਨ…

ਸੂਰਾ ਆਇਤ 40/109 — ਸੂਰਾ ਯੂਨੁਸ يونس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਯੂਨੁਸ ਸੁਣੋ, ਸੂਰਾ ਯੂਨੁਸ ਅਨੁਵਾਦ, ਸੂਰਾ ਯੂਨੁਸ mp3, ਸੂਰਾ ਯੂਨੁਸ pdf. ਆਇਤ 38–42. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers