ਯਾਸੀਨ · 49/83
ਅਨੁਵਾਦ ਉਚਾਰਨ — ਯਾਸੀਨ
مَا يَنظُرُونَ إِلَّا صَيْحَةً وَاحِدَةً تَأْخُذُهُمْ وَهُمْ يَخِصِّمُونَ ۝٤٩
Maa yanzuroona illaa saihatanw waahidatan taa khuzuhum wa hum yakhissimoon
📖 ਪੰਜਾਬੀ ਵਿੱਚ
49਼ (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ।

🎧 ਸੁਣੋ


📜 ਆਇਤ 47-51 — ਯਾਸੀਨ

47وَإِذَا قِيلَ لَهُمْ أَنفِقُوا مِمَّا رَزَقَكُمُ اللَّهُ قَالَ الَّذِينَ كَفَرُوا لِلَّذِينَ آمَنُوا أَنُطْعِمُ مَن لَّوْ يَشَاءُ اللَّهُ أَطْعَمَهُ إِنْ أَنتُمْ إِلَّا فِي ضَلَالٍ مُّبِينٍ
47਼ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ (ਮਾਲ) ਵਿੱਚੋਂ ਖ਼ਰਚ ਕਰੋ, ਤਾਂ ਉਹ ਕਾਫ਼ਿਰ ਈਮਾਨ ਵਾਲਿਆਂ ਨੂੰ ਕਹਿੰਦੇ ਹਨ, ਕੀ ਅਸੀਂ ਇਹਨਾਂ ਨੂੰ ਖਵਾਈਏ? ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਨੂੰ ਆਪ ਹੀ ਖੁਆ ਦਿੰਦਾ। ਤੁਸੀਂ ਤਾਂ ਕੁਰਾਹੇ ਪਏ ਹੋਏ ਹੋ।
48وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ
48਼ ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਆਉਣ ਦਾ) ਵਚਨ ਕਦੋਂ ਪੂਰਾ ਹੋਵੇਗਾ, (ਹੇ ਨਬੀ!) ਜੇ ਤੁਸੀਂ ਸੱਚੇ ਹੋ ਤਾਂ ਦੱਸੋ।
49مَا يَنظُرُونَ إِلَّا صَيْحَةً وَاحِدَةً تَأْخُذُهُمْ وَهُمْ يَخِصِّمُونَ
49਼ (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ।
50فَلَا يَسْتَطِيعُونَ تَوْصِيَةً وَلَا إِلَىٰ أَهْلِهِمْ يَرْجِعُونَ
50਼ (ਉਸ ਸਮੇਂ) ਨਾ ਤਾਂ ਉਹ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰ ਵੱਲ ਆ ਸਕਣਗੇ।
51وَنُفِخَ فِي الصُّورِ فَإِذَا هُم مِّنَ الْأَجْدَاثِ إِلَىٰ رَبِّهِمْ يَنسِلُونَ
51਼ ਅਤੇ ਜਦੋਂ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਇਕ ਦਮ ਉਹ ਸਾਰੇ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਆਪਣੇ ਮਾਲਿਕ ਵੱਲ ਨੱਸਣਗੇ।
ਯਾਸੀਨਕੁਰਾਨ ਸੂਚੀ
83ਆਇਤ
MeccanRevelation
49ਆਇਤ

ਅਨੁਵਾਦ — ਯਾਸੀਨ 49

ਸੂਰਾ ਯਾਸੀਨ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ…

ਸੂਰਾ ਆਇਤ 49/83 — ਯਾਸੀਨ يس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਯਾਸੀਨ ਸੁਣੋ, ਯਾਸੀਨ ਅਨੁਵਾਦ, ਯਾਸੀਨ mp3, ਯਾਸੀਨ pdf. ਆਇਤ 47–51. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers