سورة غافر بالبنجابية

  1. استمع للسورة
  2. سور أخرى
  3. ترجمة السورة
القرآن الكريم | ترجمة معاني القرآن | اللغة البنجابية | سورة غافر | Ghafir - عدد آياتها 85 - رقم السورة في المصحف: 40 - معنى السورة بالإنجليزية: The Forgiver (God).

حم(1)

1਼ ਹਾ, ਮੀਮ।

تَنزِيلُ الْكِتَابِ مِنَ اللَّهِ الْعَزِيزِ الْعَلِيمِ(2)

2਼ ਇਹ ਕਿਤਾਬ (.ਕੁਰਆਨ) ਦਾ ਉਤਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਸਭ ਕੁੱਝ ਜਾਣਨ ਵਾਲਾ ਹੈ।

غَافِرِ الذَّنبِ وَقَابِلِ التَّوْبِ شَدِيدِ الْعِقَابِ ذِي الطَّوْلِ ۖ لَا إِلَٰهَ إِلَّا هُوَ ۖ إِلَيْهِ الْمَصِيرُ(3)

3਼ ਗੁਨਾਹਾਂ ਨੂੰ ਬਖ਼ਸ਼ਣ ਵਾਲਾ ਅਤੇ ਤੌਬਾ ਨੂੰ ਕਬੂਲ ਕਰਨ ਵਾਲਾ ਹੈ। ਕਰੜੀ ਸਜ਼ਾ ਦੇਣ ਵਾਲਾ ਅਤੇ ਵੱਡਾ ਦਾਤਾ ਦਾਤਾਰ ਹੈ। ਉਸ (ਅੱਲਾਹ) ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ, ਸਾਰਿਆਂ ਨੇ ਉਸੇ ਵੱਲ ਮੁੜ ਜਾਣਾ ਹੈ।

مَا يُجَادِلُ فِي آيَاتِ اللَّهِ إِلَّا الَّذِينَ كَفَرُوا فَلَا يَغْرُرْكَ تَقَلُّبُهُمْ فِي الْبِلَادِ(4)

4਼ ਅੱਲਾਹ ਦੀਆਂ ਆਇਤਾਂ (.ਕੁਰਆਨ) ਬਾਰੇ ਕੇਵਲ ਇਨਕਾਰੀ ਹੀ ਝਗੜਦੇ ਹਨ। ਸੋ ਉਹਨਾਂ (ਇਨਕਾਰੀਆਂ) ਦੀ ਸ਼ਹਿਰਾਂ ਵਿਚ ਚੱਲਤ ਫਿਰਤ ਤੁਹਾਨੂੰ ਕਿਸੇ ਧੋਖੇ ਵਿਚ ਨਾ ਪਾ ਦੇਵੇ।

كَذَّبَتْ قَبْلَهُمْ قَوْمُ نُوحٍ وَالْأَحْزَابُ مِن بَعْدِهِمْ ۖ وَهَمَّتْ كُلُّ أُمَّةٍ بِرَسُولِهِمْ لِيَأْخُذُوهُ ۖ وَجَادَلُوا بِالْبَاطِلِ لِيُدْحِضُوا بِهِ الْحَقَّ فَأَخَذْتُهُمْ ۖ فَكَيْفَ كَانَ عِقَابِ(5)

5਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਨੂਹ ਦੀ ਕੌਮ ਨੇ ਅਤੇ ਉਸ ਦੇ ਮਗਰੋਂ ਦੂਜੀਆਂ ਕੌਮਾਂ ਨੇ ਵੀ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ। ਹਰ ਉੱਮਤ ਨੇ ਆਪਣੇ ਰਸੂਲ ਨੂੰ ਗ੍ਰਿਫਤਾਰ ਕਰਨ ਦਾ ਇਰਾਦਾ ਕੀਤਾ ਅਤੇ ਉਹਨਾਂ ਨਾਲ ਅਣਹੱਕਾ ਝਗੜਾ ਕੀਤਾ ਤਾਂ ਜੋ ਹੱਕ ਨੂੰ (ਝੂਠ ਰਾਹੀਂ) ਨੀਵਾਂ ਵਿਖਆਇਆ ਜਾਵੇ। ਫੇਰ ਮੈਂਨੇ (ਭਾਵ ਅੱਲਾਹ ਨੇ ਇਕ ਦਿਨ) ਉਹਨਾਂ ਨੂੰ ਨੱਪ ਲਿਆ। ਸੋ ਵੇਖੋ! ਮੇਰੇ ਵੱਲੋਂ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਗਈ।

وَكَذَٰلِكَ حَقَّتْ كَلِمَتُ رَبِّكَ عَلَى الَّذِينَ كَفَرُوا أَنَّهُمْ أَصْحَابُ النَّارِ(6)

6਼ ਇਸੇ ਤਰ੍ਹਾਂ ਉਹਨਾਂ ਲੋਕਾਂ ਉੱਤੇ ਤੁਹਾਡੇ ਰੱਬ ਦਾ ਹੁਕਮ ਢੁਕਵਾਂ ਸਿੱਧ ਹੋਇਆ, ਜਿਨ੍ਹਾਂ ਨੇ (ਰਸੂਲਾਂ ਦਾ) ਇਨਕਾਰ ਕੀਤਾ ਸੀ। ਨਿਰਸੰਦੇਹ, ਉਹ ਸਭ ਨਰਕੀ ਹਨ।

الَّذِينَ يَحْمِلُونَ الْعَرْشَ وَمَنْ حَوْلَهُ يُسَبِّحُونَ بِحَمْدِ رَبِّهِمْ وَيُؤْمِنُونَ بِهِ وَيَسْتَغْفِرُونَ لِلَّذِينَ آمَنُوا رَبَّنَا وَسِعْتَ كُلَّ شَيْءٍ رَّحْمَةً وَعِلْمًا فَاغْفِرْ لِلَّذِينَ تَابُوا وَاتَّبَعُوا سَبِيلَكَ وَقِهِمْ عَذَابَ الْجَحِيمِ(7)

7਼ ਜਿਹੜੇ ਫ਼ਰਿਸ਼ਤਿਆਂ ਨੇ ਰੱਬ ਦੇ ਅਰਸ਼ (ਸਿੰਘਾਸਨ) ਨੂੰ ਚੁੱਕਿਆ ਹੋਇਆ ਹੈ ਅਤੇ ਉਹ ਜਿਹੜੇ ਉਸ ਦੇ ਆਲੇ-ਦੁਆਲੇ (ਸੇਵਾ ਲਈ) ਰਹਿੰਦੇ ਹਨ, ਉਹ ਆਪਣੇ ਰੱਬ ਦੀ ਸ਼ਲਾਘਾ ਦੇ ਨਾਲੋ-ਨਾਲ ਉਸਦੀ ਪਾਕੀ ਬਿਆਨ ਕਰਦੇ ਹਨ ਅਤੇ ਉਸ ’ਤੇ ਈਮਾਨ ਰੱਖਦੇ ਹਨ ਅਤੇ ਈਮਾਨ ਵਾਲਿਆਂ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ। ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਆਪਣੀ ਮਿਹਰ ਤੇ ਗਿਆਨ ਸਦਕਾ ਹਰ ਚੀਜ਼ ’ਤੇ ਛਾਇਆ ਹੋਇਆ ਹੈ। ਸੋ ਤੂੰ ਉਹਨਾਂ ਲੋਕਾਂ ਨੂੰ ਬਖ਼ਸ਼ ਦੇ ਜਿਹੜੇ ਤੌਬਾ ਕਰਦੇ ਹਨ ਅਤੇ (ਤੇਰੇ ਵੱਲ ਆਉਣ ਵਾਲੇ) ਰਾਹ ’ਤੇ ਚਲਦੇ ਹਨ, ਤੂੰ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ।

رَبَّنَا وَأَدْخِلْهُمْ جَنَّاتِ عَدْنٍ الَّتِي وَعَدتَّهُمْ وَمَن صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۚ إِنَّكَ أَنتَ الْعَزِيزُ الْحَكِيمُ(8)

8਼ (ਫ਼ਰਿਸ਼ਤੇ ਅਰਦਾਸ ਕਰਦੇ ਹਨ) ਹੇ ਸਾਡੇ ਰੱਬਾ! ਤੂੰ ਉਹਨਾਂ (ਈਮਾਨ ਵਾਲਿਆਂ) ਨੂੰ ਸਦੀਵੀ ਬਾਗ਼ਾਂ ਵਿਚ ਦਾਖ਼ਲ ਕਰ ਜਿਸ ਦਾ ਤੂੰ ਉਹਨਾਂ ਨੂੰ ਬਚਨ ਦਿੱਤਾ ਹੋਇਆ ਹੈ ਅਤੇ ਉਹਨਾਂ ਦੇ ਪਿਓ, ਦਾਦੇ, ਪਤਨੀਆਂ ਅਤੇ ਔਲਾਦਾਂ ਵਿੱਚੋਂ ਵੀ ਜਿਹੜੇ ਨੇਕ ਅਮਲ ਕਰਦੇ ਹਨ (ਸਵਰਗ ਵਿਚ ਲੈ ਜਾ)। ਬੇਸ਼ੱਕ ਤੂੰ ਹੀ ਜ਼ੋਰਾਵਰ ਤੇ ਹਿਕਮਤ ਵਾਲਾ ਹੈ।

وَقِهِمُ السَّيِّئَاتِ ۚ وَمَن تَقِ السَّيِّئَاتِ يَوْمَئِذٍ فَقَدْ رَحِمْتَهُ ۚ وَذَٰلِكَ هُوَ الْفَوْزُ الْعَظِيمُ(9)

9਼ (ਇਹ ਵੀ ਬੇਨਤੀ ਹੈ ਕਿ) ਇਹਨਾਂ (ਈਮਾਨ ਵਾਲਿਆਂ) ਨੂੰ ਬੁਰਾਈਆਂ ਤੋਂ ਬਚਾ ਕੇ ਰੱਖ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ (ਕਿਆਮਤ ਵੇਲੇ) ਤੈਨੇ ਜਿਸ ਨੂੰ ਬੁਰਾਈਆਂ (ਦੀ ਸਜ਼ਾ) ਤੋਂ ਬਚਾ ਲਿਆ ਹਕੀਕਤ ਵਿਚ ਤੈਨੇ ਉਸ ਉੱਤੇ ਰਹਿਮ ਕੀਤਾ, ਇਹੋ ਵੱਡੀ ਕਾਮਯਾਬੀ ਹੈ।

إِنَّ الَّذِينَ كَفَرُوا يُنَادَوْنَ لَمَقْتُ اللَّهِ أَكْبَرُ مِن مَّقْتِكُمْ أَنفُسَكُمْ إِذْ تُدْعَوْنَ إِلَى الْإِيمَانِ فَتَكْفُرُونَ(10)

10਼ ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਸੀ ਉਹਨਾਂ ਨੂੰ ਪੁਕਾਰ ਕੇ ਆਖਿਆ ਜਾਵੇਗਾ ਕਿ ਅੱਜ ਤੁਹਾਨੂੰ ਜਿੱਨਾ ਭਾਰਾ ਗ਼ੁੱਸਾ ਆਪਣੇ ਆਪ ’ਤੇ ਆ ਰਿਹਾ ਹੈ ਇਸ ਤੋਂ ਕਿਤੇ ਵੱਧ ਅੱਲਾਹ ਨੂੰ ਤੁਹਾਡੇ ’ਤੇ ਗ਼ੁੱਸਾ ਉਸ ਸਮੇਂ ਆਉਂਦਾ ਸੀ ਜਦੋਂ (ਸੰਸਾਰ ਵਿਚ) ਤੁਹਾਨੂੰ ਈਮਾਨ ਲਿਆਉਣ ਲਈ ਕਿਹਾ ਜਾਂਦਾ ਸੀ ਪਰ ਤੁਸੀਂ ਇਨਕਾਰ ਕਰ ਦਿੰਦੇ ਸੀ।

قَالُوا رَبَّنَا أَمَتَّنَا اثْنَتَيْنِ وَأَحْيَيْتَنَا اثْنَتَيْنِ فَاعْتَرَفْنَا بِذُنُوبِنَا فَهَلْ إِلَىٰ خُرُوجٍ مِّن سَبِيلٍ(11)

11਼ ਫੇਰ ਉਹ (ਕਾਫ਼ਿਰ) ਆਖਣਗੇ ਕਿ ਹੇ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰੀ ਮੌਤ ਦਿੱਤੀ ਅਤੇ ਦੋ ਵਾਰੀ ਹੀ ਜੀਵਨ ਦਿੱਤਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਦੇ ਹਾਂ, ਕੀ ਹੁਣ ਇਸ (ਨਰਕ ਵਿੱਚੋਂ) ਬਚਣ ਦਾ ਕੋਈ ਰਸਤਾ ਹੈ ?

ذَٰلِكُم بِأَنَّهُ إِذَا دُعِيَ اللَّهُ وَحْدَهُ كَفَرْتُمْ ۖ وَإِن يُشْرَكْ بِهِ تُؤْمِنُوا ۚ فَالْحُكْمُ لِلَّهِ الْعَلِيِّ الْكَبِيرِ(12)

12਼ (ਉੱਤਰ ਵਿਚ ਕਿਹਾ ਜਾਵੇਗਾ ਕਿ) ਤੁਹਾਨੂੰ ਇਹ ਅਜ਼ਾਬ (ਸਜ਼ਾ) ਇਸ ਲਈ ਹੈ ਕਿ ਜਦੋਂ ਤੁਹਾਨੂੰ ਇੱਕੋ-ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ (ਤੌਹੀਦ ਦਾ) ਇਨਕਾਰ ਕਰਦੇ ਸੀ। ਜੇ ਉਸ (ਅੱਲਾਹ) ਦੇ ਨਾਲ ਕਿਸੇ ਨੂੰ ਸ਼ਰੀਕ ਕੀਤਾ ਜਾਂਦਾ ਤਾਂ ਤੁਸੀਂ (ਉਸ ਸ਼ਰੀਕ) ਨੂੰ ਮੰਨ ਲੈਂਦੇ ਸੀ। ਹੁਣ ਤਾਂ ਇਹ (ਸਜ਼ਾ ਦਾ) ਹੁਕਮ ਉਸ ਅੱਲਾਹ ਵੱਲੋਂ ਹੈ ਜੋ ਸਰਵਉੱਚ ਤੇ ਮਹਾਨ ਹੈ।

هُوَ الَّذِي يُرِيكُمْ آيَاتِهِ وَيُنَزِّلُ لَكُم مِّنَ السَّمَاءِ رِزْقًا ۚ وَمَا يَتَذَكَّرُ إِلَّا مَن يُنِيبُ(13)

13਼ ਉਹੀਓ ਤਾਂ (ਅੱਲਾਹ) ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ ਅਤੇ ਤੁਹਾਡੇ ਲਈ ਅਕਾਸ਼ ਤੋਂ ਰਿਜ਼ਕ ਭੇਜਦਾ ਹੈ, ਪਰ ਇਹਨਾਂ (ਨਿਸ਼ਾਨੀਆਂ) ਤੋਂ ਸਿੱਖਿਆ ਕੇਵਲ ਉਹੀਓ ਵਿਅਕਤੀ ਲੈਂਦਾ ਹੈ ਜਿਹੜਾ (ਅੱਲਾਹ ਵੱਲ) ਮੁੜ ਆਉਂਦਾ ਹੈ।

فَادْعُوا اللَّهَ مُخْلِصِينَ لَهُ الدِّينَ وَلَوْ كَرِهَ الْكَافِرُونَ(14)

14਼ ਸੋ (ਹੇ ਨਬੀ!) ਤੁਸੀਂ ਅੱਲਾਹ ਲਈ ਆਪਣੀ ਬੰਦਗੀ ਨੂੰ ਵਿਸ਼ੇਸ਼ ਕਰਦੇ ਹੋਏ ਉਸੇ ਨੂੰ ਹੀ (ਮਦਦ ਲਈ) ਪੁਕਾਰੋ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਭੈੜਾ ਲੱਗੇ।

رَفِيعُ الدَّرَجَاتِ ذُو الْعَرْشِ يُلْقِي الرُّوحَ مِنْ أَمْرِهِ عَلَىٰ مَن يَشَاءُ مِنْ عِبَادِهِ لِيُنذِرَ يَوْمَ التَّلَاقِ(15)

15਼ ਉਹ (ਅੱਲਾਹ) ਉੱਚੇ ਦਰਜਿਆਂ ਵਾਲਾ ਅਤੇ ਅਰਸ਼ (ਤਖ਼ਤ) ਦਾ ਮਾਲਿਕ ਹੈ। ਉਹ ਆਪਣੇ ਬੰਦਿਆਂ ਵਿੱਚੋਂ ਜਿਸ ’ਤੇ ਚਾਹੁੰਦਾ ਹੈ ਆਪਣੇ ਹੁਕਮ ਨਾਲ ਵਹੀ ਭੇਜਦਾ ਹੈ ਤਾਂ ਜੋ ਉਹ (ਨਬੀ) ਲੋਕਾਂ ਨੂੰ ਮਿਲਣੀ ਵਾਲੇ ਦਿਨ (ਕਿਆਮਤ) ਤੋਂ ਡਰਾਵੇ।

يَوْمَ هُم بَارِزُونَ ۖ لَا يَخْفَىٰ عَلَى اللَّهِ مِنْهُمْ شَيْءٌ ۚ لِّمَنِ الْمُلْكُ الْيَوْمَ ۖ لِلَّهِ الْوَاحِدِ الْقَهَّارِ(16)

16਼ ਜਿਸ ਦਿਨ ਉਹ ਸਾਰੇ ਕਬਰਾਂ ਵਿੱਚੋਂ ਬਾਹਿਰ ਨਿਕਲ ਆਉਣਗੇ ਅਤੇ ਉਹਨਾਂ ਦੀ ਕੋਈ ਵੀ ਗੱਲ ਅੱਲਾਹ ਤੋਂ ਲੁਕੀ ਹੋਈ ਨਹੀਂ ਰਹੇਗੀ (ਉਸ ਦਿਨ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ) ਅੱਜ ਪਾਤਸ਼ਾਹੀ ਕਿਸ ਦੀ ਹੈ? (ਉੱਤਰ ਦਿੱਤਾ ਜਾਵੇਗਾ) ਕੇਵਲ ਇੱਕੋ ਇਕ ਸਰਵ-ਸੱਤਾਵਾਨ ਅੱਲਾਹ ਦੀ ਹੀ ਹੈ।

الْيَوْمَ تُجْزَىٰ كُلُّ نَفْسٍ بِمَا كَسَبَتْ ۚ لَا ظُلْمَ الْيَوْمَ ۚ إِنَّ اللَّهَ سَرِيعُ الْحِسَابِ(17)

17਼ ਅੱਜ ਹਰ ਇਕ ਜਾਨ ਨੂੰ ਉਸ ਦੀ ਕਰਨੀ ਦਾ ਬਦਲਾ ਦਿੱਤਾ ਜਾਵੇਗਾ, ਅੱਜ ਕਿਸੇ ’ਤੇ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।

وَأَنذِرْهُمْ يَوْمَ الْآزِفَةِ إِذِ الْقُلُوبُ لَدَى الْحَنَاجِرِ كَاظِمِينَ ۚ مَا لِلظَّالِمِينَ مِنْ حَمِيمٍ وَلَا شَفِيعٍ يُطَاعُ(18)

18਼ (ਹੇ ਨਬੀ!) ਤੁਸੀਂ ਇਹਨਾਂ (ਲੋਕਾਂ) ਨੂੰ ਨੇੜੇ ਆਉਣ ਵਾਲੇ ਦਿਨ ਤੋਂ ਡਰਾਓ ਜਦੋਂ ਕਾਲਜੇ ਮੂੰਹ ਨੂੰ ਆ ਰਹੇ ਹੋਣਗੇ। ਉਸ ਦਿਨ ਜ਼ਾਲਮਾਂ ਦਾ ਨਾ ਕੋਈ ਸਹਾਈ ਹੋਵੇਗਾ ਤੇ ਨਾ ਕੋਈ ਸਿਫ਼ਾਰਸ਼ੀ ਹੋਵੇਗਾ ਕਿ ਜਿਸ ਦੀ ਗੱਲ ਮੰਨੀ ਜਾਵੇ।

يَعْلَمُ خَائِنَةَ الْأَعْيُنِ وَمَا تُخْفِي الصُّدُورُ(19)

19਼ ਉਹ (ਅੱਲਾਹ) ਚੋਰੀ ਚੋਰੀ ਵੇਖਣ ਵਾਲੀਆਂ ਨਜ਼ਰਾਂ ਨੂੰ ਅਤੇ ਦਿਲਾਂ ਵਿਚ ਲੁਕੀਆਂ ਹੋਈਆਂ ਗੱਲਾਂ ਨੂੰ ਜਾਣਦਾ ਹੈ।

وَاللَّهُ يَقْضِي بِالْحَقِّ ۖ وَالَّذِينَ يَدْعُونَ مِن دُونِهِ لَا يَقْضُونَ بِشَيْءٍ ۗ إِنَّ اللَّهَ هُوَ السَّمِيعُ الْبَصِيرُ(20)

20਼ ਅੱਲਾਹ ਹੱਕ ਅਨੁਸਾਰ ਨਿਆ ਕਰੇਗਾ ਅਤੇ ਜਿਨ੍ਹਾਂ ਨੂੰ ਉਹ (ਕਾਫ਼ਿਰ) ਲੋਕ ਉਸ (ਅੱਲਾਹ) ਨੂੰ ਛੱਡ ਕੇ ਪੁਕਾਰਦੇ ਹਨ, ਉਹ ਕੋਈ ਵੀ ਫ਼ੈਸਲਾ ਨਹੀਂ ਕਰ ਸਕਦੇ। ਬੇਸ਼ੱਕ ਅੱਲਾਹ ਹੀ (ਹਰਕੇ ਗੱਲ ਨੂੰ) ਸੁਣਨ ਵਾਲਾ ਤੇ (ਹਰੇਕ ਚੀਜ਼ ਨੂੰ) ਵੇਖਣ ਵਾਲਾ ਹੈ।

۞ أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ كَانُوا مِن قَبْلِهِمْ ۚ كَانُوا هُمْ أَشَدَّ مِنْهُمْ قُوَّةً وَآثَارًا فِي الْأَرْضِ فَأَخَذَهُمُ اللَّهُ بِذُنُوبِهِمْ وَمَا كَانَ لَهُم مِّنَ اللَّهِ مِن وَاقٍ(21)

21਼ ਕੀ ਉਹ (ਇਨਕਾਰੀ) ਲੋਕ ਧਰਤੀ ’ਤੇ ਤੁਰੇ ਫਿਰੇ ਨਹੀਂ ਕਿ ਉਹ ਵੇਖ ਲੈਂਦੇ ਕਿ ਉਹਨਾਂ ਤੋਂ ਪਹਿਲੇ ਇਨਕਾਰੀਆਂ ਦਾ ਅੰਤ ਕਿਵੇਂ ਹੋਇਆ ਸੀ। ਉਹ ਸ਼ਕਤੀ ਵਿਚ ਵੀ ਅਤੇ ਧਰਤੀ ਉੱਤੇ ਆਪਣੀਆਂ ਨਿਸ਼ਾਨੀਆਂ ਛੱਡਣ ਵਿਚ ਵੀ ਇਹਨਾਂ ਨਾਲੋਂ ਕਿਤੇ ਵਾਧੂ ਸਨ। ਫੇਰ ਅੱਲਾਹ ਨੇ ਉਹਨਾਂ ਨੂੰ ਉਹਨਾਂ ਦੇ ਪਾਪਾਂ ਕਾਰਨ ਨੱਪ ਲਿਆ ਅਤੇ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।

ذَٰلِكَ بِأَنَّهُمْ كَانَت تَّأْتِيهِمْ رُسُلُهُم بِالْبَيِّنَاتِ فَكَفَرُوا فَأَخَذَهُمُ اللَّهُ ۚ إِنَّهُ قَوِيٌّ شَدِيدُ الْعِقَابِ(22)

22਼ ਇਹ (ਸਜ਼ਾ) ਉਹਨਾਂ ਨੂੰ ਇਸ ਕਾਰਨ ਹੋਈ ਸੀ ਕਿ ਉਹਨਾਂ ਦੇ ਰਸੂਲ ਉਹਨਾਂ ਕੋਲ ਸਪਸ਼ਟ ਤੇ ਪ੍ਰਤੱਖ ਨਿਸ਼ਾਨੀਆਂ ਲੈਕੇ ਆਏ ਸਨ, ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤਾ, ਅੰਤ ਅੱਲਾਹ ਨੇ ਉਹਨਾਂ ਨੂੰ ਨੱਪ ਲਿਆ। ਬੇਸ਼ੱਕ ਉਹੀਓ ਸ਼ਕਤੀਸ਼ਾਲੀ ਅਤੇ ਕਰੜਾ ਅਜ਼ਾਬ ਦੇਣ ਵਾਲਾ ਹੈ।

وَلَقَدْ أَرْسَلْنَا مُوسَىٰ بِآيَاتِنَا وَسُلْطَانٍ مُّبِينٍ(23)

23਼ ਅਸੀਂ ਮੂਸਾ ਨੂੰ ਆਪਣੇ ਵੱਲੋਂ (ਨਬੀਂ ਹੋਣ ਦੀਆਂ) ਨਿਸ਼ਾਨੀਆਂ ਅਤੇ ਖੁੱਲ੍ਹੀਆਂ ਦਲੀਲਾਂ ਦੇਕੇ ਭੇਜਿਆ।

إِلَىٰ فِرْعَوْنَ وَهَامَانَ وَقَارُونَ فَقَالُوا سَاحِرٌ كَذَّابٌ(24)

24਼ (ਜਦੋਂ ਮੂਸਾ) ਫ਼ਿਰਔਨ, ਹਾਮਾਨ ਅਤੇ ਕਾਰੂਨ ਵੱਲ ਆਇਆ ਤਾਂ ਉਹਨਾਂ ਨੇ ਆਖਿਆ ਕਿ (ਉਹ ਮੂਸਾ ਤਾਂ) ਜਾਦੂਗਰ ਅਤੇ ਝੂਠਾ ਹੈ।

فَلَمَّا جَاءَهُم بِالْحَقِّ مِنْ عِندِنَا قَالُوا اقْتُلُوا أَبْنَاءَ الَّذِينَ آمَنُوا مَعَهُ وَاسْتَحْيُوا نِسَاءَهُمْ ۚ وَمَا كَيْدُ الْكَافِرِينَ إِلَّا فِي ضَلَالٍ(25)

25਼ ਫੇਰ ਜਦੋਂ ਉਹ (ਮੂਸਾ) ਸਾਡੇ ਵੱਲੋਂ (ਭਾਵ ਅੱਲਾਹ ਵੱਲੋਂ) ਉਹਨਾਂ ਕੋਲ ਹੱਕ (ਸੱਚਾਦੀਨ) ਲੈ ਕੇ ਆਇਆ ਤਾਂ ਉਹਨਾਂ ਨੇ ਆਖਿਆ ਕਿ ਜਿਹੜੇ ਵੀ ਇਸ (ਮੂਸਾ) ਦੇ ਨਾਲ ਈਮਾਨ ਲਿਆਏ ਹਨ ਉਹਨਾਂ ਦੇ ਪੁੱਤਰਾਂ ਨੂੰ ਮਾਰ ਦਿਓ ਅਤੇ ਧੀਆਂ ਨੂੰ ਜਿਉਂਦੀਆਂ ਰੱਖੋ। ਪਰ ਇਨਕਾਰੀਆਂ ਦੀ ਇਹ ਚਾਲ ਤਾਂ ਉੱਕਾ ਹੀ ਅਸਫ਼ਲ ਰਹੀ।

وَقَالَ فِرْعَوْنُ ذَرُونِي أَقْتُلْ مُوسَىٰ وَلْيَدْعُ رَبَّهُ ۖ إِنِّي أَخَافُ أَن يُبَدِّلَ دِينَكُمْ أَوْ أَن يُظْهِرَ فِي الْأَرْضِ الْفَسَادَ(26)

26਼ ਫ਼ਿਰਔਨ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਮੈਨੂੰ ਛੱਡ ਦਿਓ ਕਿ ਮੈਂ ਮੂਸਾ ਨੂੰ ਕਤਲ ਕਰ ਦਵਾਂ। ਇਸ (ਮੂਸਾ) ਨੂੰ ਚਾਹੀਦਾ ਹੈ ਕਿ ਆਪਣੇ ਰੱਬ ਨੂੰ (ਮਦਦ ਲਈ) ਬੁਲਾ ਲਵੇ। ਮੈਨੂੰ ਤਾਂ ਇਹ ਵੀ ਡਰ ਹੈ ਕਿ ਇਹ ਤੁਹਾਡਾ ਧਰਮ ਹੀ ਨਾ ਬਦਲ ਦੇਵੇ ਜਾਂ ਦੇਸ਼ ਵਿਚ ਕੋਈ ਫ਼ਸਾਦ ਹੀ ਨਾ ਕਰਾ ਦੇਵੇ।

وَقَالَ مُوسَىٰ إِنِّي عُذْتُ بِرَبِّي وَرَبِّكُم مِّن كُلِّ مُتَكَبِّرٍ لَّا يُؤْمِنُ بِيَوْمِ الْحِسَابِ(27)

27਼ ਮੂਸਾ ਨੇ ਕਿਹਾ ਕਿ ਮੈਂ ਹਰੇਕ ਉਸ ਹੰਕਾਰੇ ਹੋਏ ਤੋਂ ਤੁਹਾਡੇ ਰੱਬ ਦੀ ਸ਼ਰਨ ਵਿਚ ਆਉਂਦਾ ਹਾਂ, ਜਿਹੜਾ ਪੁੱਛ-ਗਿੱਛ ਵਾਲੇ ਦਿਨ (ਕਿਆਮਤ) ’ਤੇ ਈਮਾਨ ਨਹੀਂ ਰੱਖਦਾ।

وَقَالَ رَجُلٌ مُّؤْمِنٌ مِّنْ آلِ فِرْعَوْنَ يَكْتُمُ إِيمَانَهُ أَتَقْتُلُونَ رَجُلًا أَن يَقُولَ رَبِّيَ اللَّهُ وَقَدْ جَاءَكُم بِالْبَيِّنَاتِ مِن رَّبِّكُمْ ۖ وَإِن يَكُ كَاذِبًا فَعَلَيْهِ كَذِبُهُ ۖ وَإِن يَكُ صَادِقًا يُصِبْكُم بَعْضُ الَّذِي يَعِدُكُمْ ۖ إِنَّ اللَّهَ لَا يَهْدِي مَنْ هُوَ مُسْرِفٌ كَذَّابٌ(28)

28਼ ਫ਼ਿਰਔਨ ਦੇ ਪਰਿਵਾਰ ਵਿੱਚੋਂ ਇਕ ਮੋਮਿਨ ਪੁਰਸ਼, ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਆਖਣ ਲਗਿਆ, ਕੀ ਤੁਸੀਂ ਇਸ ਵਿਅਕਤੀ ਨੂੰ ਕੇਵਲ ਇਸ ਲਈ ਕਤਲ ਕਰਦੇ ਹੋ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ ਅਤੇ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ (ਨਬੀ ਹੋਣ ਦੀਆਂ) ਖੁੱਲ੍ਹੀਆਂ ਦਲੀਲਾਂ ਲੈ ਕੇ ਆਇਆ ਹੈ ? ਜੇ ਉਹ ਝੂਠਾ ਹੈ ਤਾਂ ਉਸ ਦਾ ਝੂਠ ਆਪ ਉਸੇ ’ਤੇ ਆ ਪਏਗਾ ਹੈ ਅਤੇ ਜੇ ਉਹ ਸੱਚਾ ਹੈ ਤਾਂ (ਅਜ਼ਾਬ) ਦਾ ਕੁੱਝ ਹਿੱਸਾ ਤੁਹਾਨੂੰ ਵੀ ਮਿਲੇਗਾ ਜਿਸ ਦਾ ਉਹ ਤੁਹਾਨੂੰ ਵਾਅਦਾ ਕਰਦਾ ਹੈ। ਬੇਸ਼ੱਕ ਅੱਲਾਹ ਉਸ ਵਿਅਕਤੀ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ ਜਿਹੜਾ (ਨਾ-ਫ਼ਰਮਾਨੀ ਵਿਚ) ਹੱਦੋਂ ਟੱਪਣ ਵਾਲਾ ਹੋਵੇ ਅਤੇ (ਨਾਲ ਹੀ) ਝੂਠਾ ਵੀ ਹੋਵੇ।

يَا قَوْمِ لَكُمُ الْمُلْكُ الْيَوْمَ ظَاهِرِينَ فِي الْأَرْضِ فَمَن يَنصُرُنَا مِن بَأْسِ اللَّهِ إِن جَاءَنَا ۚ قَالَ فِرْعَوْنُ مَا أُرِيكُمْ إِلَّا مَا أَرَىٰ وَمَا أَهْدِيكُمْ إِلَّا سَبِيلَ الرَّشَادِ(29)

29਼ (ਉਸੇ ਵਿਅਕਤੀ ਨੇ ਆਖਿਆ) ਹੇ ਮੇਰੀ ਕੌਮ! ਅੱਜ ਰਾਜ ਤੁਹਾਡਾ ਹੀ ਹੈ ਕਿਉਂ ਜੋ ਧਰਤੀ ’ਤੇ ਤੁਸੀਂ ਹੀ ਗ਼ਲਿਬ (ਭਾਰੂ) ਹੋ। ਫੇਰ ਸਾਨੂੰ ਅੱਲਾਹ ਦੇ ਅਜ਼ਾਬ ਤੋਂ ਕੌਣ ਬਚਾਵੇਗਾ ਜੇ ਉਹ ਸਾਡੇ ’ਤੇ ਆ ਡਿਿਗਆ? ਫ਼ਿਰਔਨ ਬੋਲਿਆ ਕਿ ਮੈਂ ਤਾਂ ਤੁਹਾਨੂੰ ਉਹੀਓ ਬਚਾਓ ਵਾਲਾ ਰਾਹ ਵਿਖਾਉਂਦਾ ਹਾਂ, ਜੋ ਮੈਂ ਆਪ ਵੇਖ ਰਿਹਾ ਹਾਂ ਮੈਂ ਤਾਂ ਭਲਾਈ ਵੱਲ ਹੀ ਤੁਹਾਡੀ ਅਗਵਾਈ ਕਰਦਾ ਹਾਂ।

وَقَالَ الَّذِي آمَنَ يَا قَوْمِ إِنِّي أَخَافُ عَلَيْكُم مِّثْلَ يَوْمِ الْأَحْزَابِ(30)

30਼ ਜਿਹੜਾ ਵਿਅਕਤੀ ਈਮਾਨ ਲਿਆਇਆ ਸੀ ਉਸ ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਤਾਂ ਇਸ ਗੱਲ ਦਾ ਡਰ ਹੈ ਕਿ ਤੁਹਾਡੇ ’ਤੇ ਉਹੀ ਦਿਨ (ਦਾ ਅਜ਼ਾਬ) ਨਾ ਆ ਜਾਵੇ ਜਿਹੜਾ (ਮਾੜਾ ਸਮਾਂ) ਹੋਰ ਉੱਮਤਾਂ ਉੱਤੇ (ਰਸੂਲਾਂ ਨੂੰ ਝੁਠਲਾਉਣ ਕਾਰਨ) ਆ ਚੁੱਕਿਆ ਹੈ।

مِثْلَ دَأْبِ قَوْمِ نُوحٍ وَعَادٍ وَثَمُودَ وَالَّذِينَ مِن بَعْدِهِمْ ۚ وَمَا اللَّهُ يُرِيدُ ظُلْمًا لِّلْعِبَادِ(31)

31਼ ਜਿਵੇਂ ਨੂਹ ਦੀ ਕੌਮ, ਆਦ, ਸਮੂਦ ਤੇ ਉਹਨਾਂ ਤੋਂ ਬਾਅਦ ਵਾਲੇ ਲੋਕਾਂ ਦਾ ਹਾਲ ਹੋਇਆ ਸੀ। ਅੱਲਾਹ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਕਰਨਾ ਚਾਹੁੰਦਾ।

وَيَا قَوْمِ إِنِّي أَخَافُ عَلَيْكُمْ يَوْمَ التَّنَادِ(32)

32਼ ਅਤੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਂ ਤੁਹਾਡੇ ਉੱਤੇ ਉਸ ਪੁਕਾਰਨ ਵਾਲੇ ਦਿਨ (ਕਿਆਮਤ) ਤੋਂ ਵੀ ਡਰਦਾ ਹਾਂ।

يَوْمَ تُوَلُّونَ مُدْبِرِينَ مَا لَكُم مِّنَ اللَّهِ مِنْ عَاصِمٍ ۗ وَمَن يُضْلِلِ اللَّهُ فَمَا لَهُ مِنْ هَادٍ(33)

33਼ ਜਿਸ ਦਿਨ ਤੁਸੀਂ ਪਿੱਠ ਵਿਖਾਕੇ ਭੱਜੋਗੇ ਫੇਰ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ ਅਤੇ (ਸੱਚੀ ਗੱਲ ਇਹ ਹੈ ਕਿ) ਜਿਸ ਨੂੰ ਅੱਲਾਹ ਹੀ ਗੁਮਰਾਹ ਕਰ ਦੇਵੇ ਉਸ ਨੂੰ ਕੋਈ ਵੀ ਹਿਦਾਇਤ ਦੇਣ ਵਾਲਾ ਨਹੀਂ।

وَلَقَدْ جَاءَكُمْ يُوسُفُ مِن قَبْلُ بِالْبَيِّنَاتِ فَمَا زِلْتُمْ فِي شَكٍّ مِّمَّا جَاءَكُم بِهِ ۖ حَتَّىٰ إِذَا هَلَكَ قُلْتُمْ لَن يَبْعَثَ اللَّهُ مِن بَعْدِهِ رَسُولًا ۚ كَذَٰلِكَ يُضِلُّ اللَّهُ مَنْ هُوَ مُسْرِفٌ مُّرْتَابٌ(34)

34਼ ਬੇਸ਼ੱਕ ਇਸ (ਮੂਸਾ) ਤੋਂ ਪਹਿਲਾਂ ਤੁਹਾਡੇ ਕੋਲ ਯੂਸੁਫ਼ ਵੀ (ਨਬੀ ਹੋਣ ਦੀਆਂ) ਦਲੀਲਾਂ ਲੈ ਕੇ ਆਇਆ ਸੀ, ਫੇਰ ਵੀ ਤੁਸੀਂ ਉਸ ਦੇ ਬਾਰੇ ਸ਼ੱਕ ਵਿਚ ਹੀ ਰਹੇ ਜੋ ਉਹ ਤੁਹਾਡੇ ਕੋਲ ਨਿਸ਼ਾਨੀਆਂ ਲਿਆਇਆ ਸੀ। ਇੱਥੋਂ ਤਕ ਕਿ ਜਦੋਂ ਉਹ (ਯੂਸੁਫ਼) ਦਾ ਅਕਾਲ ਚਲਾਣਾ ਹੋ ਗਿਆ ਤਾਂ ਤੁਸੀਂ ਆਖਿਆ ਸੀ ਕਿ ਇਹ ਤੋਂ ਮਗਰੋਂ ਅੱਲਾਹ ਹੁਣ ਕਿਸੇ ਰਸੂਲ ਨੂੰ ਨਹੀਂ ਭੇਜੇਗਾ। ਅੱਲਾਹ ਉਸ ਵਿਅਕਤੀ ਨੂੰ ਇਸੇ ਤਰ੍ਹਾਂ ਗੁਮਰਾਹ ਕਰਦਾ ਹੈ ਜਿਹੜਾ ਹੱਦੋਂ ਟੱਪਣ ਵਾਲਾ ਹੈ ਤੇ ਸ਼ੱਕੀ ਹੈ।

الَّذِينَ يُجَادِلُونَ فِي آيَاتِ اللَّهِ بِغَيْرِ سُلْطَانٍ أَتَاهُمْ ۖ كَبُرَ مَقْتًا عِندَ اللَّهِ وَعِندَ الَّذِينَ آمَنُوا ۚ كَذَٰلِكَ يَطْبَعُ اللَّهُ عَلَىٰ كُلِّ قَلْبِ مُتَكَبِّرٍ جَبَّارٍ(35)

35਼ ਜਿਹੜੇ ਲੋਕ ਅੱਲਾਹ ਵੱਲੋਂ ਆਉਣ ਵਾਲੀਆਂ ਆਇਤਾਂ (ਨਿਸ਼ਾਨੀਆਂ) ਵਿਚ ਜਿਹੜੀਆਂ ਉਹਨਾਂ ਕੋਲ ਆਇਆਂ ਹਨ ਬਿਨਾਂ ਕਿਸੇ ਦਲੀਲ ਤੋਂ ਹੀ ਝਗੜਦੇ ਹਨ, ਉਹਨਾਂ ਦਾ ਇਹ ਵਤੀਰਾ ਅੱਲਾਹ ਅਤੇ ਈਮਾਨ ਵਾਲਿਆਂ ਦੀਆਂ ਨਜ਼ਰਾਂ ਵਿਚ ਗ਼ੁੱਸਾ ਚਾੜ੍ਹਣ ਵਾਲਾ ਹੈ। ਇਸੇ ਲਈ ਅੱਲਾਹ ਹਰ ਹੰਕਾਰੇ ਹੋਏ ਸਰਕਸ਼ (ਬਾਗ਼ੀ) ਦੇ ਦਿਲ ਉੱਤੇ ਠੱਪਾ ਲਾ ਦਿੰਦਾ ਹੈ (ਤਾਂ ਜੋ ਸਮਝ ਸੋਚ ਨਾ ਸਕੇ)।

وَقَالَ فِرْعَوْنُ يَا هَامَانُ ابْنِ لِي صَرْحًا لَّعَلِّي أَبْلُغُ الْأَسْبَابَ(36)

36਼ ਫ਼ਿਰਔਨ ਨੇ ਕਿਹਾ ਕਿ ਹੇ ਹਾਮਾਨ! ਤੂੰ ਮੇਰੇ ਲਈ ਇਕ ਉੱਚਾ ਭਵਨ ਉਸਾਰ ਦੇ ਤਾਂ ਜੋ ਮੈਂ (ਉਸ ੳੱਤੇ ਚੱੜ੍ਹ ਕੇ) ਗਹਾਂ ਤੀਕ ਪਹੁੰਚ ਜਾਵਾਂ।

أَسْبَابَ السَّمَاوَاتِ فَأَطَّلِعَ إِلَىٰ إِلَٰهِ مُوسَىٰ وَإِنِّي لَأَظُنُّهُ كَاذِبًا ۚ وَكَذَٰلِكَ زُيِّنَ لِفِرْعَوْنَ سُوءُ عَمَلِهِ وَصُدَّ عَنِ السَّبِيلِ ۚ وَمَا كَيْدُ فِرْعَوْنَ إِلَّا فِي تَبَابٍ(37)

37਼ ਅਕਾਸ਼ ਦੀਆਂ ਰਾਹਾਂ ਤੀਕ (ਪਹੁੰਚ ਜਾਵਾਂ), ਤਾਂ ਜੋ ਮੈਂ ਮੂਸਾ ਦੇ ਰੱਬ ਨੂੰ ਝਾਤ ਮਾਰ ਕੇ ਵੇਖ ਲਵਾਂ। ਬੇਸ਼ੱਕ ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ, ਇਸ ਤਰ੍ਹਾਂ ਫ਼ਿਰਔਨ ਲਈ ਉਸ ਦੀਆਂ ਭੈੜੀਆਂ ਕਰਤੂਤਾਂ ਸ਼ੋਭਾਵਾਨ ਬਣਾ ਦਿੱਤੀਆਂ ਅਤੇ ਉਸ ਨੂੰ ਸਿੱਧੇ ਰਾਹੋਂ ਰੋਕ ਦਿੱਤਾ ਗਿਆ ਅਤੇ ਫ਼ਿਰਔਨ ਦੀ ਹਰੇਕ ਚਾਲ ਅਸਫਲ ਹੋ ਕੇ ਰਹਿ ਗਈ।

وَقَالَ الَّذِي آمَنَ يَا قَوْمِ اتَّبِعُونِ أَهْدِكُمْ سَبِيلَ الرَّشَادِ(38)

38਼ ਉਸੇ ਈਮਾਨ ਲਿਆਉਣ ਵਾਲੇ ਵਿਅਕਤੀ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਸਾਰੇ ਮੇਰੇ ਪਿੱਛੇ ਲੱਗੋ, ਮੈਂ ਤੁਹਾਨੂੰ ਭਲਾਈ ਵਾਲੀ ਰਾਹ ਵੱਲ ਲੈ ਜਾਵਾਂਗਾ।

يَا قَوْمِ إِنَّمَا هَٰذِهِ الْحَيَاةُ الدُّنْيَا مَتَاعٌ وَإِنَّ الْآخِرَةَ هِيَ دَارُ الْقَرَارِ(39)

39਼ ਹੇ ਮੇਰੀ ਕੌਮ ਵਾਲਿਓ! ਇਹ ਸੰਸਾਰਿਕ ਜੀਵਨ ਤਾਂ ਥੋੜ੍ਹੇ ਸਮੇਂ ਲਈ ਹੈ ਜਦ ਕਿ ਸਦਾ ਲਈ ਪਰਲੋਕ ਵਿਚ ਹੀ ਰਹਿਣਾ ਹੈ।

مَنْ عَمِلَ سَيِّئَةً فَلَا يُجْزَىٰ إِلَّا مِثْلَهَا ۖ وَمَنْ عَمِلَ صَالِحًا مِّن ذَكَرٍ أَوْ أُنثَىٰ وَهُوَ مُؤْمِنٌ فَأُولَٰئِكَ يَدْخُلُونَ الْجَنَّةَ يُرْزَقُونَ فِيهَا بِغَيْرِ حِسَابٍ(40)

40਼ ਜਿਸ ਨੇ ਵੀ ਕੋਈ ਪਾਪ ਕੀਤਾ ਤਾਂ ਉਸ ਪਾਪ ਅਨੁਸਾਰ ਹੀ ਉਸ ਨੂੰ ਬਦਲਾ (ਸਜ਼ਾ) ਦਿੱਤਾ ਜਾਵੇਗਾ ਅਤੇ ਜਿਸ ਨੇ ਕੋਈ ਨੇਕੀ ਕੀਤੀ ਹੋਵੇਗੀ ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ, ਪਰ ਹੋਣ ਈਮਾਨ ਵਾਲੇ ਤਾਂ ਇਹੋ ਲੋਕ ਸਵਰਗ ਵਿਚ ਜਾਣਗੇ ਅਤੇ ਉਹਨਾਂ ਨੂੰ ਅਣਗਿਣਤ ਰਿਜ਼ਕ ਦਿੱਤਾ ਜਾਵੇਗਾ।

۞ وَيَا قَوْمِ مَا لِي أَدْعُوكُمْ إِلَى النَّجَاةِ وَتَدْعُونَنِي إِلَى النَّارِ(41)

41਼ ਅਤੇ ਉਸ ਨੇ ਇਹ ਵੀ ਕਿਹਾ ਕਿ ਹੇ ਮੇਰੀ ਕੌਮ! ਮੇਰਾ ਇਸ ਵਿਚ ਕੀ ਲਾਭ ਹੈ? ਮੈਂ ਤਾਂ ਤੁਹਾਨੂੰ ਨਰਕ ਤੋਂ ਮੁਕਤੀ ਵੱਲ ਬੁਲਾ ਰਿਹਾ ਹਾਂ ਜਦ ਕਿ ਤੁਸੀਂ ਮੈਨੂੰ ਅੱਗ ਵੱਲ ਬੁਲਾ ਰਹੇ ਹੋ।

تَدْعُونَنِي لِأَكْفُرَ بِاللَّهِ وَأُشْرِكَ بِهِ مَا لَيْسَ لِي بِهِ عِلْمٌ وَأَنَا أَدْعُوكُمْ إِلَى الْعَزِيزِ الْغَفَّارِ(42)

42਼ ਤੁਸੀਂ ਮੈਨੂੰ ਇਸ ਵੱਲ ਬੁਲਾ ਰਹੇ ਹੋ ਕਿ ਮੈਂ ਅੱਲਾਹ ਦਾ ਇਨਕਾਰ ਕਰਾਂ ਅਤੇ ਉਸ ਦੇ ਨਾਲ ਉਸ ਨੂੰ ਸਾਂਝੀ ਬਣਾਵਾਂ ਜਿਸ ਨੂੰ ਮੈਂ ਜਾਣਦਾ ਵੀ ਨਹੀਂ ਅਤੇ ਮੈਂ ਤੁਹਾਨੂੰ ਵੱਡੇ ਜ਼ੋਰਾਵਰ ਤੇ ਬਖ਼ਸ਼ਣਹਾਰ (ਇਸ਼ਟ) ਵੱਲ ਬੁਲਾ ਰਿਹਾ ਹਾਂ।

لَا جَرَمَ أَنَّمَا تَدْعُونَنِي إِلَيْهِ لَيْسَ لَهُ دَعْوَةٌ فِي الدُّنْيَا وَلَا فِي الْآخِرَةِ وَأَنَّ مَرَدَّنَا إِلَى اللَّهِ وَأَنَّ الْمُسْرِفِينَ هُمْ أَصْحَابُ النَّارِ(43)

43਼ ਇਹ ਵੀ ਗੱਲ ਸੱਚ ਹੈ ਕਿ ਤੁਸੀਂ ਜਿਨ੍ਹਾਂ ਵੱਲ ਮੈਨੂੰ ਬੁਲਾ ਰਹੇ ਹੋ ਨਾ ਤਾਂ ਉਹ ਸੰਸਾਰ ਵਿਚ ਪੁਕਾਰਨ ਦੇ ਯੋਗ ਹਨ ਅਤੇ ਨਾ ਹੀ ਆਖ਼ਿਰਤ ਵਿਚ। ਇਹ ਗੱਲ ਵੀ ਲਾਜ਼ਮੀ ਹੈ ਕਿ ਸਾਡਾ ਸਭ ਦਾ ਪਰਤਣਾ ਅੱਲਾਹ ਵੱਲ ਹੀ ਹੈ ਅਤੇ ਨਿਰਸੰਦੇਹ, ਹੱਦਾ ਨੂੰ ਟੱਪਣ ਵਾਲੇ (ਭਾਵ ਉਲੰਘਣਾਕਾਰੀ) ਹੀ ਨਰਕ ਵਿਚ ਜਾਣ ਵਾਲੇ ਹਨ।

فَسَتَذْكُرُونَ مَا أَقُولُ لَكُمْ ۚ وَأُفَوِّضُ أَمْرِي إِلَى اللَّهِ ۚ إِنَّ اللَّهَ بَصِيرٌ بِالْعِبَادِ(44)

44਼ ਛੇਤੀ ਹੀ (ਭਾਵ ਕਿਆਮਤ ਵਾਲੇ ਦਿਨ) ਤੁਸੀਂ ਮੇਰੀਆਂ ਉਹਨਾਂ ਗੱਲਾਂ ਨੂੰ ਯਾਦ ਕਰੋਗੇ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ। ਮੈਂ ਆਪਣਾ ਮਾਮਲਾ ਅੱਲਾਹ ਦੇ ਹਵਾਲੇ ਕਰਦਾ ਹਾਂ। ਬੇਸ਼ੱਕ ਅੱਲਾਹ ਤਾਂ ਸਾਰੇ ਬੰਦਿਆਂ ਨੂੰ ਵੇਖ ਰਿਹਾ ਹੈ।

فَوَقَاهُ اللَّهُ سَيِّئَاتِ مَا مَكَرُوا ۖ وَحَاقَ بِآلِ فِرْعَوْنَ سُوءُ الْعَذَابِ(45)

45਼ ਫੇਰ ਅਸੀਂ ਉਹਨਾਂ ਦੀਆਂ ਭੈੜੀਆਂ ਚਾਲਾਂ ਤੋਂ ਉਸ ਈਮਾਨ ਵਾਲੇ ਨੂੰ ਬਚਾ ਲਿਆ ਅਤੇ ਫ਼ਿਰਔਨੀਆਂ ਨੂੰ ਅਤਿਅੰਤ ਕਰੜੇ ਅਜ਼ਾਬ ਨੇ ਘੇਰ ਲਿਆ।

النَّارُ يُعْرَضُونَ عَلَيْهَا غُدُوًّا وَعَشِيًّا ۖ وَيَوْمَ تَقُومُ السَّاعَةُ أَدْخِلُوا آلَ فِرْعَوْنَ أَشَدَّ الْعَذَابِ(46)

46਼ ਉਹ (ਅਜ਼ਾਬ) ਨਰਕ ਦੀ ਅੱਗ ਹੈ ਜਿਸ ਦੇ ਸਾਹਮਣੇ ਉਹਨਾਂ ਨੂੰ ਸਵੇਰੇ-ਸ਼ਾਮ ਪੇਸ਼ ਕੀਤਾ ਜਾਂਦਾ ਹੈ ਅਤੇ ਜਿਸ ਦਿਨ ਕਿਆਮਤ ਆਵੇਗੀ (ਹੁਕਮ ਹੋਵੇਗਾ ਕਿ) ਫ਼ਿਰਔਨੀਆਂ ਨੂੰ ਅਤਿਅੰਤ ਕਰੜੇ ਅਜ਼ਾਬ ਵਿਚ ਸੁੱਟ ਦਿਓ।

وَإِذْ يَتَحَاجُّونَ فِي النَّارِ فَيَقُولُ الضُّعَفَاءُ لِلَّذِينَ اسْتَكْبَرُوا إِنَّا كُنَّا لَكُمْ تَبَعًا فَهَلْ أَنتُم مُّغْنُونَ عَنَّا نَصِيبًا مِّنَ النَّارِ(47)

47਼ ਜਦੋਂ ਉਹ ਨਰਕ ਵਿਚ ਇਕ ਦੂਜੇ ਨਾਲ ਝਗੜਣਗੇ ਤਾਂ ਕਮਜ਼ੋਰ (ਹੀਣੇ) ਲੋਕ ਹੰਕਾਰ ਕਰਨ ਵਾਲਿਆਂ ਨੂੰ ਆਖਣਗੇ ਕਿ ਅਸੀਂ ਤਾਂ (ਸੰਸਾਰ ਵਿਚ) ਤੁਹਾਡੇ ਪਿੱਛੇ ਲੱਗੇ ਹੋਏ ਸੀ। ਕੀ ਤੁਸੀਂ ਸਾਥੋਂ ਅੱਗ ਦਾ ਕੁੱਝ ਭਾਗ ਹਟਾ ਸਕਦੇ ਹੋ ?

قَالَ الَّذِينَ اسْتَكْبَرُوا إِنَّا كُلٌّ فِيهَا إِنَّ اللَّهَ قَدْ حَكَمَ بَيْنَ الْعِبَادِ(48)

48਼ ਘਮੰਡੀ ਲੋਕ ਆਖਣਗੇ ਕਿ ਅਸੀਂ ਸਾਰੇ ਹੀ ਇਸ ਅੱਗ ਵਿਚ (ਸੜ ਰਹੇ) ਹਾਂ। ਬੇਸ਼ੱਕ ਅੱਲਾਹ ਨੇ ਆਪਣੇ ਬੰਦਿਆਂ ਵਿਚਾਲੇ ਫ਼ੈਸਲਾ ਕਰ ਦਿੱਤਾ ਹੈ।

وَقَالَ الَّذِينَ فِي النَّارِ لِخَزَنَةِ جَهَنَّمَ ادْعُوا رَبَّكُمْ يُخَفِّفْ عَنَّا يَوْمًا مِّنَ الْعَذَابِ(49)

49਼ ਜਦੋਂ ਉਹ ਸਾਰੇ ਲੋਕ ਜਿਹੜੇ ਅੱਗ ਵਿਚ ਹੋਣਗੇ ਤਾਂ ਉਹ ਨਰਕ ਦੇ ਪਹਿਰੇਦਾਰਾਂ ਨੂੰ ਆਖਣਗੇ ਕਿ ਤੁਸੀਂ ਆਪਣੇ ਰੱਬ ਨੂੰ ਬੇਨਤੀ ਕਰੋ ਕਿ ਉਹ ਸਾਡੇ ਅਜ਼ਾਬ ਵਿਚ ਕੇਵਲ ਇਕ ਦਿਨ ਲਈ ਕਮੀ ਕਰ ਦੇਵੇ।

قَالُوا أَوَلَمْ تَكُ تَأْتِيكُمْ رُسُلُكُم بِالْبَيِّنَاتِ ۖ قَالُوا بَلَىٰ ۚ قَالُوا فَادْعُوا ۗ وَمَا دُعَاءُ الْكَافِرِينَ إِلَّا فِي ضَلَالٍ(50)

50਼ ਉਹ (ਫ਼ਰਿਸ਼ਤੇ) ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਨਹੀਂ ਆਏ ਸਨ? ਉਹ (ਨਰਕੀ) ਆਖਣਗੇ ਕਿਉਂ ਨਹੀਂ ?ਉਹ (ਫ਼ਰਿਸ਼ਤੇ) ਆਖਣਗੇ ਕਿ ਫੇਰ ਤੁਸੀਂ ਆਪੇ ਹੀ (ਅੱਲਾਹ ਨੂੰ) ਬੇਨਤੀ ਕਰੋ ਜਦ ਕਿ ਕਾਫ਼ਿਰਾਂ ਦੀਆਂ ਸਾਰੀਆਂ ਬੇਨਤੀਆਂ ਵਿਅਰਥ ਹੀ ਜਾਣਗੀਆਂ।

إِنَّا لَنَنصُرُ رُسُلَنَا وَالَّذِينَ آمَنُوا فِي الْحَيَاةِ الدُّنْيَا وَيَوْمَ يَقُومُ الْأَشْهَادُ(51)

51਼ ਬੇਸ਼ੱਕ ਅਸੀਂ ਆਪਣੇ ਪੈਗ਼ੰਬਰਾਂ ਦੀ ਅਤੇ ਈਮਾਨ ਵਾਲਿਆਂ ਦੀ ਮਦਦ ਸੰਸਾਰ ਵਿਚ ਵੀ ਕਰਦੇ ਹਾਂ ਅਤੇ ਉਸ (ਕਿਆਮਤ ਵਾਲੇ) ਦਿਨ ਵੀ ਕਰਾਂਗੇ ਜਦੋਂ ਗਵਾਹ (ਵਜੋਂ ਫ਼ਰਿਸ਼ਤੇ ਤੇ ਪੈਗ਼ੰਬਰ) ਖੜ੍ਹੇ ਹੋਣਗੇ।

يَوْمَ لَا يَنفَعُ الظَّالِمِينَ مَعْذِرَتُهُمْ ۖ وَلَهُمُ اللَّعْنَةُ وَلَهُمْ سُوءُ الدَّارِ(52)

52਼ ਉਸ ਦਿਨ ਜ਼ਾਲਮਾਂ ਨੂੰ ਉਹਨਾਂ ਦਾ ਬਹਾਨਾਂ ਕਿਸੇ ਕੰਮ ਨਹੀਂ ਆਵੇਗਾ ਸਗੋਂ ਉਹਨਾਂ ਲਈ ਜ਼ਲਾਲਤ ਹੀ ਜ਼ਲਾਲਤ ਹੋਵੇਗੀ ਅਤੇ ਉਹਨਾਂ ਲਈ ਭੈੜਾ ਟਿਕਾਣਾ ਹੋਵੇਗਾ।

وَلَقَدْ آتَيْنَا مُوسَى الْهُدَىٰ وَأَوْرَثْنَا بَنِي إِسْرَائِيلَ الْكِتَابَ(53)

53਼ ਬੇਸ਼ੱਕ ਅਸੀਂ ਮੂਸਾ ਨੂੰ ਹਿਦਾਇਤ (ਤੌਰੈਤ) ਬਖ਼ਸ਼ੀ ਅਤੇ ਬਨੀ-ਇਸਰਾਈਲ ਨੂੰ ਉਸ ਕਿਤਾਬ ਦਾ ਵਾਰਸ ਬਣਾਇਆ।

هُدًى وَذِكْرَىٰ لِأُولِي الْأَلْبَابِ(54)

54਼ (ਇਹ ਕਿਤਾਬ) ਅਕਲ ਵਾਲਿਆਂ ਲਈ ਹਿਦਾਇਤ ਅਤੇ ਨਸੀਹਤ ਹੈ।

فَاصْبِرْ إِنَّ وَعْدَ اللَّهِ حَقٌّ وَاسْتَغْفِرْ لِذَنبِكَ وَسَبِّحْ بِحَمْدِ رَبِّكَ بِالْعَشِيِّ وَالْإِبْكَارِ(55)

55਼ ਸੋ (ਹੇ ਨਬੀ!) ਤੁਸੀਂ ਸਬਰ ਕਰੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਆਪਣੀਆਂ ਭੁੱਲਾਂ ਦੀ ਬਖ਼ਸ਼ਿਸ਼ ਲਈ ਦੁਆਵਾਂ ਮੰਗੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਆਪਣੇ ਪਾਲਣਹਾਰ ਦੀ ਵਡਿਆਈ ਦੇ ਨਾਲ ਉਸ ਦੀ ਤਸਬੀਹ ਬਿਆਨ ਕਰੋ।1

إِنَّ الَّذِينَ يُجَادِلُونَ فِي آيَاتِ اللَّهِ بِغَيْرِ سُلْطَانٍ أَتَاهُمْ ۙ إِن فِي صُدُورِهِمْ إِلَّا كِبْرٌ مَّا هُم بِبَالِغِيهِ ۚ فَاسْتَعِذْ بِاللَّهِ ۖ إِنَّهُ هُوَ السَّمِيعُ الْبَصِيرُ(56)

56਼ ਜਿਹੜੇ ਲੋਕੀ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਵਿਚ, ਜਿਹੜੀਆਂ ਉਹਨਾਂ ਕੋਲ ਆ ਚੁੱਕੀਆਂ ਹਨ, ਬਿਨਾਂ ਕਿਸੇ ਦਲੀਲ ਤੋਂ ਝਗੜਦੇ ਹਨ ਉਹਨਾਂ ਦੇ ਦਿਲਾਂ ਵਿਚ ਵਡਿਆਈ ਦਾ ਭੂਤ ਸਵਾਰ ਹੈ, ਉਹ ਉਸ (ਵਡਿਆਈ) ਤਕ ਪਹੁੰਚ ਵੀ ਨਹੀਂ ਸਕਦੇ। ਸੋ ਤੁਸੀਂ (ਉਹਨਾਂ ਦੀਆਂ ਸ਼ਰਾਰਤਾਂ ਤੋਂ) ਅੱਲਾਹ ਦੀ ਪਨਾਹ ਮੰਗਦੇ ਰਹੋ। ਬੇਸ਼ੱਕ ਉਹੀਓ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।

لَخَلْقُ السَّمَاوَاتِ وَالْأَرْضِ أَكْبَرُ مِنْ خَلْقِ النَّاسِ وَلَٰكِنَّ أَكْثَرَ النَّاسِ لَا يَعْلَمُونَ(57)

57਼ ਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖੀ ਰਚਨਾਂ ਤੋਂ ਕਿਤੇ ਵੱਧ ਵੱਡਾ ਕੰਮ ਹੈ, ਪ੍ਰੰਤੂ ਵਧੇਰੇ ਲੋਕ ਨਹੀਂ ਜਾਣਦੇ।

وَمَا يَسْتَوِي الْأَعْمَىٰ وَالْبَصِيرُ وَالَّذِينَ آمَنُوا وَعَمِلُوا الصَّالِحَاتِ وَلَا الْمُسِيءُ ۚ قَلِيلًا مَّا تَتَذَكَّرُونَ(58)

58਼ ਅੱਨਾ ਅਤੇ ਸੁਜਾਖਾ ਇਕੋ ਬਰਾਬਰ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਅਤੇ ਬੁਰਾਈ ਕਰਨ ਵਾਲੇ, ਬਰਾਬਰ ਹਨ। ਤੁਸੀਂ ਲੋਕ ਬਹੁਤ ਹੀ ਘੱਟ ਨਸੀਹਤ ਗ੍ਰਹਿਣ ਕਰਦੇ ਹੋ।

إِنَّ السَّاعَةَ لَآتِيَةٌ لَّا رَيْبَ فِيهَا وَلَٰكِنَّ أَكْثَرَ النَّاسِ لَا يُؤْمِنُونَ(59)

59਼ ਇਸ ਵਿਚ ਕਿਆਮਤ ਦੀ ਘੜੀ ਜ਼ਰੂਰ ਆਵੇਗੀ, ਪ੍ਰੰਤੂ ਵਧੇਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ।

وَقَالَ رَبُّكُمُ ادْعُونِي أَسْتَجِبْ لَكُمْ ۚ إِنَّ الَّذِينَ يَسْتَكْبِرُونَ عَنْ عِبَادَتِي سَيَدْخُلُونَ جَهَنَّمَ دَاخِرِينَ(60)

60਼ ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।

اللَّهُ الَّذِي جَعَلَ لَكُمُ اللَّيْلَ لِتَسْكُنُوا فِيهِ وَالنَّهَارَ مُبْصِرًا ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ(61)

61਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਇਸ ਵਿਚ ਆਰਾਮ ਕਰ ਸਕੋਂ ਅਤੇ ਦਿਨ ਬਣਾਇਆ ਤਾਂ ਜੋ ਤੁਸੀਂ ਵੇਖ ਸਕੋਂ। ਅੱਲਾਹ ਆਪਣੇ ਬੰਦਿਆਂ ’ਤੇ ਕ੍ਰਿਪਾਲਤਾ ਕਰਨ ਵਾਲਾ ਹੈ ਪਰ ਬਹੁਤੇ ਲੋਕ ਸ਼ੁਕਰ ਅਦਾ ਨਹੀਂ ਕਰਦੇ।

ذَٰلِكُمُ اللَّهُ رَبُّكُمْ خَالِقُ كُلِّ شَيْءٍ لَّا إِلَٰهَ إِلَّا هُوَ ۖ فَأَنَّىٰ تُؤْفَكُونَ(62)

62਼ ਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ, ਇਸ ਤੋਂ ਛੁੱਟ ਹੋਰ ਕੋਈ ਸੱਚਾ ਇਸ਼ਟ ਨਹੀਂ। ਤੁਸੀਂ ਕਿੱਧਰੋਂ ਬਹਿਕਾਏ ਜਾ ਰਹੇ ਹੋ?

كَذَٰلِكَ يُؤْفَكُ الَّذِينَ كَانُوا بِآيَاتِ اللَّهِ يَجْحَدُونَ(63)

63਼ ਇਸੇ ਪ੍ਰਕਾਰ ਉਹ ਲੋਕ ਵੀ ਬਹਿਕੇ ਫਿਰਦੇ ਰਹੇ, ਜਿਹੜੇ ਰੱਬ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕਰਿਆ ਕਰਦੇ ਸਨ।

اللَّهُ الَّذِي جَعَلَ لَكُمُ الْأَرْضَ قَرَارًا وَالسَّمَاءَ بِنَاءً وَصَوَّرَكُمْ فَأَحْسَنَ صُوَرَكُمْ وَرَزَقَكُم مِّنَ الطَّيِّبَاتِ ۚ ذَٰلِكُمُ اللَّهُ رَبُّكُمْ ۖ فَتَبَارَكَ اللَّهُ رَبُّ الْعَالَمِينَ(64)

64਼ ਅੱਲਾਹ ਉਹ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਠਹਿਰਨ ਵਾਲੀ ਥਾਂ ਅਤੇ ਅਕਾਸ਼ ਨੂੰ ਛੱਤ ਬਣਾਇਆ। ਉਸ ਨੇ ਤੁਹਾਡੀਆਂ ਸ਼ਕਲਾਂ ਬਣਾਈਆਂ ਅਤੇ ਬਹੁਤ ਹੀ ਸੋਹਣੀਆਂ ਬਣਾਈਆਂ। ਉਸ ਨੇ ਤੁਹਾਨੂੰ ਪਾਕੀਜ਼ਾਂ ਤੇ ਸਾਫ਼ ਸੁਥਰਾ ਰਿਜ਼ਕ ਦਿੱਤਾ। ਅੱਲਾਹ ਤੁਹਾਡਾ ਪਾਲਣਹਾਰ ਹੈ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ ਅਤੇ ਸਾਰੇ ਜਹਾਨ ਦਾ ਪਾਲਣਹਾਰ ਹੈ।

هُوَ الْحَيُّ لَا إِلَٰهَ إِلَّا هُوَ فَادْعُوهُ مُخْلِصِينَ لَهُ الدِّينَ ۗ الْحَمْدُ لِلَّهِ رَبِّ الْعَالَمِينَ(65)

65਼ ਉਹ (ਸਦਾ ਲਈ) ਜਿਊਂਦਾ ਹੈ, ਉਸ ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ। ਸੋ ਤੁਸੀਂ ਆਪਣੀ ਬੰਦਗੀ ਨੂੰ ਉਸ ਲਈ ਖ਼ਾਲਿਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਪੁਕਾਰੋ। ਸਾਰੀਆਂ ਸਿਫ਼ਤਾਂ ਅੱਲਾਹ ਲਈ ਹੀ ਹਨ ਜਿਹੜਾ ਸਾਰੇ ਜਹਾਨਾਂ ਦਾ ਰੱਬ ਹੈ।

۞ قُلْ إِنِّي نُهِيتُ أَنْ أَعْبُدَ الَّذِينَ تَدْعُونَ مِن دُونِ اللَّهِ لَمَّا جَاءَنِيَ الْبَيِّنَاتُ مِن رَّبِّي وَأُمِرْتُ أَنْ أُسْلِمَ لِرَبِّ الْعَالَمِينَ(66)

66਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਉਹਨਾਂ ਸਭ ਦੀ ਇਬਾਦਤ ਕਰਨ ਤੋਂ ਰੋਕ ਦਿੱਤਾ ਹੈ ਕਿ ਮੈਂ ਉਹਨਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਪੁਕਾਰਦੇ ਹੋ, ਜਦ ਕਿ ਮੇਰੇ ਕੋਲ ਰੱਬ ਵੱਲੋਂ ਸਪਸ਼ਟ ਨਿਸ਼ਾਨੀਆਂ ਆ ਚੁੱਕੀਆਂ ਹਨ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਸਾਰੇ ਜਹਾਨਾ ਦੇ ਰੱਬ ਦਾ ਆਗਿਆਕਾਰੀ ਬਣ ਕੇ ਰਹਾਂ।

هُوَ الَّذِي خَلَقَكُم مِّن تُرَابٍ ثُمَّ مِن نُّطْفَةٍ ثُمَّ مِنْ عَلَقَةٍ ثُمَّ يُخْرِجُكُمْ طِفْلًا ثُمَّ لِتَبْلُغُوا أَشُدَّكُمْ ثُمَّ لِتَكُونُوا شُيُوخًا ۚ وَمِنكُم مَّن يُتَوَفَّىٰ مِن قَبْلُ ۖ وَلِتَبْلُغُوا أَجَلًا مُّسَمًّى وَلَعَلَّكُمْ تَعْقِلُونَ(67)

67਼ (ਅੱਲਾਹ) ਉਹੀਓ ਹੈ ਜਿਸ ਨੇ ਤੁਹਾਨੂੰ (ਪਹਿਲੀ ਵਾਰ) ਮਿੱਟੀ ਤੋਂ ਸਾਜਿਆ, ਫੇਰ ਵੀਰਜ ਤੋਂ, ਫੇਰ ਲਹੂ ਦੇ ਲੋਥੜੇ ਤੋਂ, ਫੇਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ (ਮਾਂ ਦੇ ਗਰਭ ’ਚੋਂ) ਕੱਢਦਾ ਹੈ, ਫੇਰ ਤੁਹਾਨੂੰ ਵਧਾਉਂਦਾ ਹੈ ਤਾਂ ਜੋ ਤੁਸੀਂ ਆਪਣੀ ਪੂਰੀ ਜਵਾਨੀ ਨੂੰ ਪਹੁੰਚ ਜਾਓ, ਫੇਰ (ਵਧਾਉਂਦਾ ਹੈ) ਤਾਂ ਜੋ ਤੁਸੀਂ ਬੁੱਢੇ ਹੋ ਜਾਓ। ਤੁਹਾਡੇ ਵਿੱਚੋਂ ਕੁੱਝ ਇਸ (ਬੁਢਾਪੇ) ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ। (ਭਾਵ ਮਰ ਜਾਂਦੇ ਹੋ) ਅਤੇ (ਇਹ ਸਭ ਇਸ ਲਈ ਹੈ) ਤਾਂ ਜੋ ਤੁਸੀਂ ਆਪਣੀ ਨਿਯਤ ਉਮਰ ਤਕ ਪਹੁੰਚ ਜਾਓ ਅਤੇ ਤੁਸੀਂ (ਹਕੀਕਤ ਨੂੰ) ਸਮਝ ਸਕੋ।1

هُوَ الَّذِي يُحْيِي وَيُمِيتُ ۖ فَإِذَا قَضَىٰ أَمْرًا فَإِنَّمَا يَقُولُ لَهُ كُن فَيَكُونُ(68)

68਼ ਉਹੀ ਜੀਵਨ ਦਿੰਦਾ ਹੈ, ਉਹੀ ਮੌਤ ਦਿੰਦਾ ਹੈ ਫੇਰ ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਤਾਂ ਕੇਵਲ ਇਹੋ ਕਹਿੰਦਾ ਹੈ ਕਿ ਹੋ ਜਾ ਤੇ ਉਹ ਹੋ ਜਾਂਦਾ ਹੈ।

أَلَمْ تَرَ إِلَى الَّذِينَ يُجَادِلُونَ فِي آيَاتِ اللَّهِ أَنَّىٰ يُصْرَفُونَ(69)

69਼ ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਕਿ ਜਿਹੜੇ ਅੱਲਾਹ ਦਿਆਂ ਆਇਤਾਂ (.ਕੁਰਆਨ) ਵਿਚ ਝਗੜਦੇ ਹਨ ? ਉਹ ਕਿਧਰੋਂ ਫਿਰਾਏ ਜਾ ਰਹੇ ਹੋ।

الَّذِينَ كَذَّبُوا بِالْكِتَابِ وَبِمَا أَرْسَلْنَا بِهِ رُسُلَنَا ۖ فَسَوْفَ يَعْلَمُونَ(70)

70਼ ਜਿਹਨਾਂ ਲੋਕਾਂ ਨੇ ਇਸ ਕਿਤਾਬ (.ਕੁਰਆਨ) ਨੂੰ ਝੁਠਲਾਇਆ ਅਤੇ ਉਹਨਾਂ (ਸਿੱਖਿਆਵਾਂ) ਨੂੰ ਝੁਠਲਾਇਆ, ਜਿਨ੍ਹਾਂ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ ਸੀ ਉਹ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।

إِذِ الْأَغْلَالُ فِي أَعْنَاقِهِمْ وَالسَّلَاسِلُ يُسْحَبُونَ(71)

71਼ ਜਦੋਂ ਉਹਨਾਂ ਦੀਆਂ ਗਰਦਨਾਂ ਵਿਚ ਸੰਗਲ ਤੇ (ਪੈਰਾਂ ਵਿਚ) ਬੇੜੀਆਂ ਹੋਣਗੀਆਂ ਜਿਨ੍ਹਾਂ ਨਾਲ ਜਕੜ ਕੇ ਉਹ ਘਸੀਟੇ ਜਾਣਗੇ।

فِي الْحَمِيمِ ثُمَّ فِي النَّارِ يُسْجَرُونَ(72)

72਼ (ਪਹਿਲਾਂ) ਉਹ ਉੱਬਲਦੇ ਹੋਏ ਪਾਣੀ ਵਿਚ ਅਤੇ ਫੇਰ (ਨਰਕ ਦੀ) ਅੱਗ ਵਿਚ ਸੁੱਟ ਦਿੱਤੇ ਜਾਣਗੇ।

ثُمَّ قِيلَ لَهُمْ أَيْنَ مَا كُنتُمْ تُشْرِكُونَ(73)

73਼ ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ ਅੱਜ ਉਹ ਕਿੱਥੇ ਹਨ ?

مِن دُونِ اللَّهِ ۖ قَالُوا ضَلُّوا عَنَّا بَل لَّمْ نَكُن نَّدْعُو مِن قَبْلُ شَيْئًا ۚ كَذَٰلِكَ يُضِلُّ اللَّهُ الْكَافِرِينَ(74)

74਼ ਅੱਲਾਹ ਤੋਂ ਛੁੱਟ ਦੂਜੇ ਇਸ਼ਟ ਕਿੱਥੇ ਹਨ ? ਉਹ (ਮੁਸ਼ਰਿਕ) ਆਖਣਗੇ ਕਿ ਉਹ ਤਾਂ ਸਾਥੋਂ ਗੁਆਚ ਗਏ। ਅਸੀਂ ਤਾਂ ਇਸ ਤੋਂ ਪਹਿਲਾਂ ਹੀ (ਅੱਲਾਹ ਤੋਂ ਛੁਟ) ਕਿਸੇ ਨੂੰ ਵੀ ਨਹੀਂ ਪੁਕਾਰਦੇ ਸੀ। ਅੱਲਾਹ ਕਾਫ਼ਿਰਾਂ ਨੂੰ ਇਸੇ ਤਰ੍ਹਾਂ ਕੁਰਾਹੇ ਪਾਉਂਦਾ ਹੈ।

ذَٰلِكُم بِمَا كُنتُمْ تَفْرَحُونَ فِي الْأَرْضِ بِغَيْرِ الْحَقِّ وَبِمَا كُنتُمْ تَمْرَحُونَ(75)

75਼ ਕਿਹਾ ਜਾਵੇਗਾ ਕਿ ਤੁਹਾਡਾ ਇਹ ਭੈੜਾ ਅੰਤ ਇਸ ਲਈ ਹੋਇਆ ਹੈ ਕਿ ਤੁਸੀਂ ਧਰਤੀ ’ਤੇ ਘਮੰਡ ਕਰਦੇ ਸੀ ਅਤੇ (ਇਹ ਅੰਤ) ਇਸ ਲਈ ਵੀ ਹੈ ਕਿ ਤੁਸੀਂ ਆਕੜਦੇ ਸੀ।

ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ(76)

76਼ ਹੁਣ ਤੁਸੀਂ ਨਰਕ ਵਿਚ ਸਦਾ ਰਹਿਣ ਲਈ ਉਸ ਦੇ ਬੂਹਿਆਂ ਵਿਚ ਦਾਖ਼ਲਾ ਹੋ ਜਾਓ। ਉਹਨਾਂ ਹੰਕਾਰਿਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ।

فَاصْبِرْ إِنَّ وَعْدَ اللَّهِ حَقٌّ ۚ فَإِمَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِلَيْنَا يُرْجَعُونَ(77)

77਼ ਸੋ ਹੇ ਨਬੀ! ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ। ਜੇ ਅਸੀਂ ਚਾਹੀਏ ਤਾਂ ਤੁਹਾਨੂੰ ਉਸ ਅਜ਼ਾਬ ਵਿੱਚੋਂ ਕੁੱਝ ਵਿਖਾ ਦਈਏ ਜਿਸ ਦਾ ਅਸੀਂ ਇਹਨਾਂ ਕਾਫ਼ਿਰਾਂ ਨਾਲ ਵਾਅਦਾ ਕੀਤਾ ਹੈ, ਜਾਂ ਅਸੀਂ ਇਸ ਤੋਂ ਪਹਿਲਾਂ ਹੀ ਤੁਹਾਨੂੰ ਮੌਤ ਦੇ ਦਈਏ। ਅੰਤ ਨੂੰ ਉਹ ਸਾਰੇ ਸਾਡੇ ਵੱਲ ਹੀ ਪਰਤਾਏ ਜਾਣਗੇ।

وَلَقَدْ أَرْسَلْنَا رُسُلًا مِّن قَبْلِكَ مِنْهُم مَّن قَصَصْنَا عَلَيْكَ وَمِنْهُم مَّن لَّمْ نَقْصُصْ عَلَيْكَ ۗ وَمَا كَانَ لِرَسُولٍ أَن يَأْتِيَ بِآيَةٍ إِلَّا بِإِذْنِ اللَّهِ ۚ فَإِذَا جَاءَ أَمْرُ اللَّهِ قُضِيَ بِالْحَقِّ وَخَسِرَ هُنَالِكَ الْمُبْطِلُونَ(78)

78਼ ਹੇ ਨਬੀ! ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਭੇਜ ਚੁੱਕੇ ਹਾਂ ਜਿਨ੍ਹਾਂ ਵਿੱਚੋਂ ਕੁੱਝ (ਰਸੂਲਾਂ) ਦੇ ਹਾਲਾਤ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਕਈਆਂ ਦੇ ਹਾਲਾਤ ਤੁਹਾਨੂੰ ਬਿਆਨ ਵੀ ਨਹੀਂ ਕੀਤੇ। ਕਿਸੇ ਵੀ ਰਸੂਲ ਦੀ ਇਹ ਤਾਕਤ ਨਹੀਂ ਸੀ ਕਿ ਉਹ ਕੋਈ ਮੌਅਜਜ਼ਾ (ਨਿਸ਼ਾਨੀ) ਅੱਲਾਹ ਦੀ ਆਗਿਆ ਤੋਂ ਬਿਨਾਂ ਲੈ ਆਵੇ। ਜਦੋਂ ਅੱਲਾਹ ਦਾ ਅਜ਼ਾਬ ਆਉਣ ਦਾ ਹੁਕਮ ਆ ਗਿਆ, ਫੇਰ ਉਹਨਾਂ ਦਾ ਇਨਸਾਫ਼ ਨਾਲ ਫ਼ੈਸਲਾ ਕਰ ਦਿੱਤਾ ਗਿਆ ਤੇ ਉਸ ਸਮੇਂ ਝੂਠੇ ਲੋਕ ਘਾਟੇ ਵਿਚ ਰਹੇ।

اللَّهُ الَّذِي جَعَلَ لَكُمُ الْأَنْعَامَ لِتَرْكَبُوا مِنْهَا وَمِنْهَا تَأْكُلُونَ(79)

79਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਮਵੇਸ਼ੀ ਪੈਦਾ ਕੀਤੇ, ਇਨ੍ਹਾਂ ਵਿੱਚੋਂ ਕੁੱਝ ਦੀ ਤੁਸੀਂ ਸਵਾਰੀ ਕਰਦੇ ਹੋ ਅਤੇ ਕੁਝ ਨੂੰ ਤੁਸੀਂ ਖਾਂਦੇ ਹੋ।

وَلَكُمْ فِيهَا مَنَافِعُ وَلِتَبْلُغُوا عَلَيْهَا حَاجَةً فِي صُدُورِكُمْ وَعَلَيْهَا وَعَلَى الْفُلْكِ تُحْمَلُونَ(80)

80਼ ਉਹਨਾਂ (ਮਵੇਸ਼ੀਆਂ) ਵਿਚ ਤੁਹਾਡੇ ਲਈ ਹੋਰ ਵੀ ਕਈ ਲਾਭ ਹਨ। ਤੁਸੀਂ ਉਹਨਾਂ ’ਤੇ ਸਵਾਰ ਹੋ ਕੇ ਆਪਣੀ ਉਸ ਥਾਂ ਤਕ ਪਹੁੰਚਦੇ ਹੋ ਜਿਸ ਦੀ ਚਾਹਤ ਤੁਹਾਡੇ ਦਿਲਾਂ ਵਿਚ ਹੁੰਦੀ ਹੈ। ਤੁਸੀਂ ਬੇੜੀਆਂ ’ਤੇ ਵੀ ਸਵਾਰ ਹੁੰਦੇ ਹੋ।

وَيُرِيكُمْ آيَاتِهِ فَأَيَّ آيَاتِ اللَّهِ تُنكِرُونَ(81)

81਼ ਉਹ ਅੱਲਾਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ। ਤੁਸੀਂ ਅੱਲਾਹ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਾ ਇਨਕਾਰ ਕਰੋਗੇ।

أَفَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ مِن قَبْلِهِمْ ۚ كَانُوا أَكْثَرَ مِنْهُمْ وَأَشَدَّ قُوَّةً وَآثَارًا فِي الْأَرْضِ فَمَا أَغْنَىٰ عَنْهُم مَّا كَانُوا يَكْسِبُونَ(82)

82਼ ਕੀ ਉਹਨਾਂ (ਇਨਕਾਰੀਆਂ) ਨੇ ਧਰਤੀ ਦੀ ਸੈਰ ਨਹੀਂ ਕੀਤੀ, ਫੇਰ ਉਹ ਵੇਖਦੇ ਕਿ ਉਹਨਾਂ (ਇਨਕਾਰੀਆਂ) ਦਾ ਅੰਤ ਕਿਹੋ ਜਿਹਾ ਹੋਇਆ ਸੀ, ਜਿਹੜੇ ਉਹਨਾਂ ਤੋਂ ਪਹਿਲਾਂ ਹੋਏ ਸੀ। ਉਹ ਗਿਣਤੀ ਵਿਚ ਵੀ ਇਹਨਾਂ ਤੋਂ ਕਿਤੇ ਵੱਧ ਸਨ ਅਤੇ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਧਰਤੀ ਉੱਤੇ ਛੱਡੇ ਹੋਏ ਚਿੰਨਾਂ ਪੱਖੋਂ ਵੀ ਇਹਨਾਂ ਤੋਂ ਵਾਧੂ ਸਨ। ਉਹ ਲੋਕ ਜੋ ਵੀ ਕਰਦੇ ਸਨ ਉਹ ਉਹਨਾਂ ਦੇ ਕਿਸੇ ਕੰਮ ਨਹੀਂ ਆਇਆ।

فَلَمَّا جَاءَتْهُمْ رُسُلُهُم بِالْبَيِّنَاتِ فَرِحُوا بِمَا عِندَهُم مِّنَ الْعِلْمِ وَحَاقَ بِهِم مَّا كَانُوا بِهِ يَسْتَهْزِئُونَ(83)

83਼ ਜਦੋਂ ਵੀ ਉਹਨਾਂ ਲੋਕਾਂ ਕੋਲ ਉਹਨਾਂ ਦੇ ਰਸੂਲ ਸਪਸ਼ਟ ਪ੍ਰਮਾਣ ਲੈਕੇ ਆਉਂਦੇ ਤਾਂ ਉਹ ਆਪਣੇ ਹੀ ਝੂਠੇ ਗਿਆਨ ਉੱਤੇ ਹੰਕਾਰ ਕਰਦੇ ਰਹੇ ਜਿਹੜਾ ਗਿਆਨ ਉਹਨਾਂ ਦੇ ਕੋਲ ਸੀ। ਅੰਤ ਜਿਸ (ਅਜ਼ਾਬ) ਦਾ ਉਹ ਮਖੌਲ ਕਰਿਆ ਕਰਦੇ ਸੀ ਉਸ ਨੇ ਉਹਨਾਂ ਨੂੰ ਆ ਘੇਰਿਆ।

فَلَمَّا رَأَوْا بَأْسَنَا قَالُوا آمَنَّا بِاللَّهِ وَحْدَهُ وَكَفَرْنَا بِمَا كُنَّا بِهِ مُشْرِكِينَ(84)

84਼ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖਿਆ ਤਾਂ ਆਖਣ ਲੱਗੇ ਕਿ ਅਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਲਿਆਏ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਉਸ ਦਾ ਸਾਝੀ ਬਣਾਉਂਦੇ ਸੀ, ਅਸੀਂ ਉਹਨਾਂ ਸਭ ਦਾ ਇਨਕਾਰ ਕਰਦੇ ਹਾਂ।

فَلَمْ يَكُ يَنفَعُهُمْ إِيمَانُهُمْ لَمَّا رَأَوْا بَأْسَنَا ۖ سُنَّتَ اللَّهِ الَّتِي قَدْ خَلَتْ فِي عِبَادِهِ ۖ وَخَسِرَ هُنَالِكَ الْكَافِرُونَ(85)

85਼ ਪ੍ਰੰਤੂ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖ ਲਿਆ ਤਾਂ ਉਹਨਾਂ ਦੇ ਈਮਾਨ ਲਿਆਉਣ ਨੇ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦਿੱਤਾ। ਇਹੋ ਅੱਲਾਹ ਦਾ ਨਿਯਤ ਤਰੀਕਾ ਹੈ, ਜਿਹੜਾ ਉਸ ਦੇ ਬੰਦਿਆਂ ਵਿਚ ਸਦਾ ਤੋਂ ਲਾਗੂ ਹੈ ਅਤੇ ਉਸ ਸਮੇਂ ਇਨਕਾਰੀ ਘਾਟੇ ਵਿਚ ਪੈ ਗਏ।


المزيد من السور باللغة البنجابية:

سورة البقرة آل عمران سورة النساء
سورة المائدة سورة يوسف سورة ابراهيم
سورة الحجر سورة الكهف سورة مريم
سورة السجدة سورة يس سورة الدخان
سورة النجم سورة الرحمن سورة الواقعة
سورة الحشر سورة الملك سورة الحاقة

تحميل سورة غافر بصوت أشهر القراء :

قم باختيار القارئ للاستماع و تحميل سورة غافر كاملة بجودة عالية
سورة غافر أحمد العجمي
أحمد العجمي
سورة غافر خالد الجليل
خالد الجليل
سورة غافر سعد الغامدي
سعد الغامدي
سورة غافر سعود الشريم
سعود الشريم
سورة غافر عبد الباسط عبد الصمد
عبد الباسط
سورة غافر عبد الله عواد الجهني
عبد الله الجهني
سورة غافر علي الحذيفي
علي الحذيفي
سورة غافر فارس عباد
فارس عباد
سورة غافر ماهر المعيقلي
ماهر المعيقلي
سورة غافر محمد جبريل
محمد جبريل
سورة غافر محمد صديق المنشاوي
المنشاوي
سورة غافر الحصري
الحصري
سورة غافر العفاسي
مشاري العفاسي
سورة غافر ناصر القطامي
ناصر القطامي
سورة غافر ياسر الدوسري
ياسر الدوسري



Monday, October 6, 2025

لا تنسنا من دعوة صالحة بظهر الغيب