La sourate At-Tahreem en Pendjabi
ਹੇ ਪੈਗ਼ੰਬਰ! ਤੁਸੀ’ ਕਿਉਂ ਉਸ ਚੀਜ਼ ਨੂੰ ਹਰਾਮ ਕਰਦੇ ਹੋ, ਜਿਹੜੀ ਅੱਲਾਹ ਨੇ ਤੁਹਾਡੇ ਲਈ ਜਾਇਜ਼ ਕੀਤੀ ਹੈ। (ਉਹ ਵੀ) ਆਪਣੀਆਂ ਪਤਨੀਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ। ਅਤੇ ਅੱਲਾਹ ਵੱਡਾ ਮੁਆਫ਼ੀ ਦੇਣ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ। |
ਅੱਲਾਹ ਨੇ ਤੁਹਾਡੇ ਲੋਕਾਂ ਲਈ ਤੁਹਾਡੀਆਂ ਸੌਹਾਂ ਦਾ ਖੋਲਣਾ ਨਿਯਤ ਕਰ ਦਿੱਤਾ ਅਤੇ ਅੱਲਾਹ ਤੁਹਾਡਾ ਕਾਰਸਾਜ਼ ਹੈ। ਅਤੇ ਉਹ ਜਾਣਨ ਵਾਲਾ ਅਤੇ ਹਿਕਮਤ ਵਾਲਾ ਹੈ। |
ਅਤੇ ਜਦੋਂ ਰਸੂਲ ਨੇ ਆਪਣੀ ਕਿਸੇ ਪਤਨੀ ਨੂੰ ਇੱਕ ਭੇਦ ਦੀ ਗੱਲ ਹੌਲੀ ਜਿਹੀ ਕਹੀ ਤਾਂ ਉਸ ਨੇ ਉਸ ਨੂੰ (ਭੇਦ) ਦੱਸ ਦਿੱਤਾ ਅਤੇ ਅੱਲਾਹ ਨੇ ਪੈਗੰਬਰ ਨੂੰ ਉਸ ਤੋਂ ਜਾਣੂ ਕਰਾ ਦਿੱਤਾ, ਤਾਂ ਪੈਗੰਬਰ ਨੇ ਕੁਝ (ਪਤਨੀ ਨਾਲ ਕੀਤੀਆਂ) ਗੱਲਾਂ ਦੱਸੀਆਂ ਅਤੇ ਕੁਝ ਨਾ ਦੱਸੀਆਂ। ਫਿਰ ਜਦੋਂ ਪੈਗ਼ੰਬਰ ਨੇ ਉਸ ਨੂੰ ਇਹ ਗੱਲ ਦੱਸੀ ਉਸ ਨੇ ਕਿਹਾ ਕਿ ਤੁਹਾਨੂੰ ਇਸ ਦੀ ਖ਼ਬਰ ਕਿਸ ਨੇ ਦਿੱਤੀ ਹੈ। ਪੈਗ਼ੰਬਰ ਨੇ ਕਿਹਾ, ਕਿ ਮੈਨੂੰ ਜਾਣਨ ਵਾਲੇ ਤੇ ਬਾ-ਖ਼ਬਰ ਰੱਬ ਨੇ ਦੱਸਿਆ ਹੈ। |
ਜੇਕਰ ਤੁਸੀਂ ਦੋਵੇ ਅੱਲਾਹ ਵੱਲ ਪਰਤੋਂ’ ਤਾਂ (ਵਧੀਆਂ ਹੈ ਕਿਉਂਕਿ) ਤੁਹਾਡੇ ਦਿਲ ਝੁਕੇ ਹੋਏ ਹਨ ਅਤੇ ਜੇਕਰ ਤੁਸੀਂ ਦੋਵੇਂ ਨਬੀ (ਦੀ ਮੁਸ਼ਕਲ) ਦੇ ਵਿਰੁੱਧ ਕਾਰਵਾਈਆਂ ਕਰੋਗੀਆਂ ਤਾਂ ਉਸ ਦਾ ਦੋਸਤ ਅੱਲਾਹ ਹੈ। ਜਿਬਰਾਈਲ, ਸਦਾਚਾਰੀ ਈਮਾਨ ਵਾਲੇ ਅਤੇ ਇਨ੍ਹਾਂ ਤੋਂ ਸ਼ਿਨਾ ਫਰਿਸ਼ਤੇ ਵੀ ਉਸ ਦੇ ਸਾਥੀ ਹਨ। |
ਜੇਕਰ ਪੈਗ਼ੰਬਰ ਤੁਹਾਨੂੰ ਸਾਰੀਆਂ ਨੂੰ ਤਲਾਕ ਦੇ ਦੇਣ ਤਾਂ ਉਸ ਦਾ ਰੱਬ ਤੁਹਾਡੇ ਬਦਲੇ ਤੁਹਾਡੇ ਤੋਂ ਬਿਹਤਰ ਪਤਨੀਆਂ ਦੇ ਦੇਵੇਗਾ। ਆਗਿਆਕਾਰੀ, ਸ਼ਰਧਾਵਾਨ, ਤੌਬਾ ਕਰਨ ਵਾਲੀਆਂ, ਇਬਾਦਤ ਕਰਨ |
ਹੇ ਈਮਾਨ ਵਾਲਿਓ! ਆਪਣੇ ਆਪ ਨੂੰ ਅਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਉ। ਜਿਸ ਦਾ ਬਾਲਣ ਮਨੁੱਖ ਅਤੇ ਪੱਥਰ ਹੋਣਗੇ। ਉਸ ਤੇ ਸਖ਼ਤ ਸੁਭਾਅ ਦੇ ਬਲਵਾਨ ਫ਼ਰਿਸ਼ਤੇ ਨਿਯੁਕਤ ਹਨ। ਅੱਲਾਹ ਉਨ੍ਹਾਂ ਨੂੰ ਜਿਹੜਾ ਹੁਕਮ ਦੇਵੇ, ਉਹ ਉਸ ਦੀ ਉਲੰਘਣਾ ਨਹੀ ਕਰਦੇ ਹਨ। ਅਤੇ ਉਹ ਉਹ ਹੀ ਕਰਦੇ ਹਨ, ਜਿਸ ਦਾ ਉਨ੍ਹਾਂ ਨੂੰ ਹੁਕਮ ਮਿਲਦਾ ਹੈ। |
ਹੇ ਇਨਕਾਰੀਓ! ਅੱਜ ਬਹਾਨੇ ਨਾ ਬਣਾਓ। ਤੁਸੀਂ ਉਹੀ ਬਦਲਾ ਪਾ ਰਹੇ ਹੋ ਜਿਹੜਾ ਤੁਸੀਂ ਕਰਦੇ ਸੀ। |
ਹੇ ਈਮਾਨ ਵਾਲਿਓ! ਅੱਲਾਹ ਦੇ ਸਾਹਮਣੇ ਸੱਚੀ ਤੌਬਾ ਕਰੋ। ਉਮੀਦ ਹੈ ਤੁਹਾਡਾ ਰੱਬ ਤੁਹਾਡੇ ਪਾਪ ਮੁਆਫ਼ ਕਰ ਦੇਵੇ ਅਤੇ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਦਾਖਿਲ ਕਰੇ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ। ਜਿਸ ਦਿਨ ਅੱਲਾਹ, ਪੈਗੰਬਰ ਨੂੰ ਅਤੇ ਉਨ੍ਹਾਂ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਅਪਮਾਣਿਤ ਨਹੀਂ ਕਰੇਗਾ। ਉਨ੍ਹਾਂ ਦਾ ਪ੍ਰਕਾਸ਼ ਉਨ੍ਹਾਂ ਦੇ ਅੱਗੇ ਅਤੇ ਸੱਜੇ- ਖੱਬੇ ਦੌੜ ਰਿਹਾ ਹੋਵੇਗਾ, ਉਹ ਆਖ ਰਹੇ ਹੋਣਗੇ ਕਿ ਹੇ ਸਾਡੇ ਪਾਲਣਹਾਰ! ਸਾਡੇ ਲਈ ਸਾਡੇ ਪ੍ਰਕਾਸ਼ ਨੂੰ ਪੂਰਨ ਕਰ ਦੇਵੋ ਅਤੇ ਸਾਨੂੰ ਮੁਆਫ਼ ਕਰ ਦਿਉ। ਬੇਸ਼ੱਕ ਤੂੰ ਹਰ ਚੀਜ਼ ਦੀ ਸਮਰੱਥਾ ਰਖਦਾਂ ਹੈ। |
ਹੇ ਪੈਗੰਬਰ! ਅਵੱਗਿਆਕਾਰੀਆਂ ਅਤੇ ਧੋਖੇਬਾਜ਼ਾਂ ਨਾਲ ਯੁੱਧ ਕਰੋ। ਅਤੇ ਉਨ੍ਹਾਂ ਤੇ ਸਖ਼ਤੀ ਕਰੋਂ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬੁਰਾ ਟਿਕਾਣਾ ਹੈ। |
ਅੱਲਾਹ, ਅਵੱਗਿਆਕਾਰੀਆਂ ਲਈ ਨੂਹ ਦੀ ਪਤਨੀ ਦੀ ਅਤੇ ਲੂਤ ਦੀ ਪਤਨੀ ਦੀ ਮਿਸਾਲ ਬਿਆਨ ਕਰਦਾ ਹੈ। ਦੋਵੇ ਸਾਡੇ ਬੰਦਿਆਂ ਵਿਚੋਂ ਨੇਕ ਬੰਦਿਆਂ ਦੀਆਂ ਪਤਨੀਆਂ ਸਨ। ਫਿਰ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ, ਤਾਂ ਉਹ ਦੋਵੇ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਕੁਝ ਕੰਮ ਨਾ ਆ ਸਕੇ। ਅਤੇ ਦੋਵਾਂ ਨੂੰ ਆਖ ਦਿੱਤਾ ਗਿਆ ਕਿ ਅੱਗ ਵਿਚ ਦਾਖ਼ਿਲ ਹੋ ਜਾਵੋ। ਦਾਖਿਲ ਹੋਣ ਵਾਲਿਆਂ ਦੇ ਨਾਲ। |
ਅਤੇ ਅੱਲਾਹ ਈਮਾਨ ਵਾਲਿਆਂ ਲਈ ਫਿਰਔਨ ਦੀ ਪਤਨੀ ਦੀ ਮਿਸਾਲ ਬਿਆਨ ਕਰਦਾ ਹੈ। ਜਦੋਂ ਉਸ ਨੇ ਆਖਿਆ ਕਿ ਹੇ ਮੇਰੇ ਪਾਲਣਹਾਰ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇੱਕ ਘਰ ਬਣਾ ਦੇ। ਅਤੇ ਮੈਨੂੰ ਫਿਰਔਨ ਅਤੇ ਉਸ ਦੇ ਕਰਮਾ ਤੋਂ ਬਚਾ। ਅਤੇ ਮੈਨੂੰ ਅੱਤਿਆਚਾਰੀ ਕੌਮ ਤੋਂ ਛੁਟਕਾਰਾ ਦਿਵਾ। |
ਅਤੇ ਇਮਾਰਾਨ ਦੀ ਬੇਟੀ ਮਰੀਅਮ ਜਿਸ ਨੇ ਆਪਣੀ ਇੱਜ਼ਤ ਦੀ ਰਖਿਆ ਕੀਤੀ, ਫਿਰ ਅਸੀ ਉਸ ਵਿਚ ਆਪਣੀ ਆਤਮਾ ਫੂਕ ਦਿੱਤੀ ਅਤੇ ਉਸ ਨੇ ਆਪਣੇ ਰੱਬ ਦੀ ਬਾਣੀ ਦੀ ਅਤੇ ਉਸ ਦੀਆਂ ਕਿਤਾਬਾਂ ਦੀ ਪੁਸ਼ਟੀ ਕੀਤੀ ਅਤੇ ਉਹ ਆਗਿਆਕਾਰੀਆਂ ਵਿਚੋਂ ਸੀ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Tahreem : choisissez le récitateur pour écouter et télécharger la sourate At-Tahreem complète en haute qualité.















Donnez-nous une invitation valide