La sourate Al-Infitar en Pendjabi
ਜਦੋਂ ਅਸਮਾਨ ਪਾਟ ਜਾਵੇਗਾ। |
ਅਤੇ ਤਾਰੇ ਖਿੱਲਰ ਜਾਣਗੇ। |
ਅਤੇ ਜਦੋਂ ਸਮੂੰਦਰ (ਇਕੱਠੇ ਹੋ ਕੇ) ਵਗ ਪੈਣਗੇ। |
ਅਤੇ ਜਦੋਂ ਕਬਰਾਂ ਖੋਲ੍ਹ ਦਿੱਤੀਆਂ ਜਾਣਗੀਆਂ। |
ਹਰੇਕ ਬੰਦਾ ਜਾਣ ਲਵੇਗਾ ਕਿ ਉਸਨੇ ਅੱਗੇ ਕੀ ਭੇਜਿਆ ਅਤੇ ਪਿੱਛੇ ਕੀ ਛੱਡਿਆ। |
يَا أَيُّهَا الْإِنسَانُ مَا غَرَّكَ بِرَبِّكَ الْكَرِيمِ(6) ਹੇ ਮਨੁੱਖ! ਤੁਹਾਨੂੰ ਕਿਹੜੀ ਚੀਜ਼ ਨੇ ਆਪਣੇ ਰੱਬ ਵੱਲੋਂ ਧੋਖੇ ਵਿਚ ਪਾ ਰੱਖਿਆ ਹੈ। |
ਜਿਸ ਨੇ ਤੁਹਾਨੂੰ ਪੈਦਾ ਕੀਤਾ, ਫਿਰ ਤੇਰੇ ਅੰਗਾਂ ਨੂੰ ਠੀਕ ਕੀਤਾ, ਫਿਰ ਤੁਹਾਨੂੰ ਸਤੂੰਲਤ ਵਿਚ ਰੱਖਿਆ। |
ਫਿਰ ਜਿਸ ਰੂਪ ਵਿਚ ਚਾਹਿਆ ਤੁਹਾਨੂੰ ਆਕਾਰ ਦੇ ਦਿੱਤਾ। |
ਕਦੇ ਵੀ ਨਹੀਂ; ਸਗੋਂ ਤੁਸੀਂ ਇਨਸਾਫ਼ ਦੇ ਦਿਨ ਤੋਂ ਇਨਕਾਰ ਕਰਦੇ ਹੋ। |
ਹਾਲਾਂਕਿ ਅਸੀ’ ਤੁਹਾਡੇ ਤੇ ਨਿਗਰਾਨ ਨਿਯੁਕਤ ਕਰਨ ਵਾਲੇ ਹਾਂ। |
ਉੱਚੇ ਰੁਤਬੇ ਅਤੇ (ਤੁਹਾਡੀਆਂ ਗੱਲਾਂ) ਲਿਖਣ ਵਾਲੇ। |
ਉਹ ਜਾਣਦੇ ਹਨ ਜੋ ਤੁਸੀਂ ਕਰਦੇ ਹੋ। |
ਬੇਸ਼ੱਕ ਨੇਕ ਲੋਕ ਆਰਾਮ ਵਿਚ ਹੋਣਗੇ। |
ਅਤੇ ਬੇਸ਼ੱਕ ਅਪਰਾਧੀ ਨਰਕ ਵਿਚ। |
ਇਨਸਾਫ਼ ਦੇ ਦਿਨ ਉਹ ਉਸ ਵਿਚ ਸੁੱਟੇ ਜਾਣਗੇ। |
ਉਹ ਉਸ ਤੋਂ ਅਲੱਗ ਹੋਣ ਵਾਲੇ ਨਹੀਂ। |
ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ। |
“ਫੇਰ,ਅਤੇ ਤੁਹਾਨੂੰ ਕੀ ਪਤਾ ਕਿ ਇਨਸਾਫ਼ ਦਾ ਦਿਨ ਕੀ ਹੈ। |
يَوْمَ لَا تَمْلِكُ نَفْسٌ لِّنَفْسٍ شَيْئًا ۖ وَالْأَمْرُ يَوْمَئِذٍ لِّلَّهِ(19) ਉਸ ਦਿਨ ਕੋਈ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਲਈ ਕੁਝ ਨਹੀਂ ਕਰ ਸਕੇਗਾ। ਅਤੇ ਮਾਮਲਾ ਉਸ ਦਿਨ ਅੱਲਾਹ ਦੇ ਹੀ ਅਧਿਕਾਰ ਵਿਚ ਹੋਵੇਗਾ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Infitar : choisissez le récitateur pour écouter et télécharger la sourate Al-Infitar complète en haute qualité.















Donnez-nous une invitation valide