Surah An-Naml with Punjabi
ਤਾ.ਸੀਨ, ਇਹ ਆਇਤਾਂ ਹਨ ਕੁਰਆਨ ਦੀਆਂ ਅਤੇ ਇੱਕ ਸਪੱਸ਼ਟ ਕਿਤਾਬ ਦੀਆਂ। |
ਹਦਾਇਤਾਂ ਅਤੇ ਖੁਸ਼ਖਬਰੀ ਈਮਾਨ ਵਾਲਿਆਂ ਦੇ ਲਈ। |
الَّذِينَ يُقِيمُونَ الصَّلَاةَ وَيُؤْتُونَ الزَّكَاةَ وَهُم بِالْآخِرَةِ هُمْ يُوقِنُونَ(3) ਜਿਹੜੇ ਨਮਾਜ਼ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ ਆਖਿਰਤ ਉੱਤੇ ਯਕੀਨ ਰੱਖਦੇ ਹਨ। |
إِنَّ الَّذِينَ لَا يُؤْمِنُونَ بِالْآخِرَةِ زَيَّنَّا لَهُمْ أَعْمَالَهُمْ فَهُمْ يَعْمَهُونَ(4) ਜਿਹੜੇ ਲੋਕ, ਪ੍ਰਲੋਕ (ਆਖ਼ਿਰਤ) ਉੱਪਰ ਵਿਸ਼ਵਾਸ਼ ਨਹੀਂ ਰਖਦੇ, ਉਨ੍ਹਾਂ ਦੇ ਕਰਮਾਂ ਨੂੰ ਅਸੀਂ ਉਨ੍ਹਾਂ ਲਈ ਖ਼ੂਬਸੂਰਤ ਬਣਾ ਦਿੱਤੇ ਹਨ, ਇਸ ਲਈ ਉਹ ਭਟਕ ਰਹੇ ਹਨ। |
أُولَٰئِكَ الَّذِينَ لَهُمْ سُوءُ الْعَذَابِ وَهُمْ فِي الْآخِرَةِ هُمُ الْأَخْسَرُونَ(5) ਇਹ ਲੋਕ ਹਨ, ` ਜਿਨ੍ਹਾਂ ਲਈ ਬੂਰੀ ਸਜ਼ਾ ਹੈ ਅਤੇ ਇਹ ਪ੍ਰਲੋਕ ਵਿਚ ਬਹੁਤ ਘਾਟੇ ਵਿਚ ਰਹਿਣਗੇ। |
وَإِنَّكَ لَتُلَقَّى الْقُرْآنَ مِن لَّدُنْ حَكِيمٍ عَلِيمٍ(6) ਅਤੇ ਬੇਸ਼ੱਕ ਕੁਰਆਨ ਤੁਹਾਨੂੰ ਇੱਕ ਜਾਣੀਜਾਣ ਅਤੇ ਗਿਆਨ ਵਾਲੇ ਵੱਲੋਂ ਦਿੱਤਾ ਜਾ ਰਿਹਾ ਹੈ। |
ਜਦੋਂ ਮੂਸਾ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਮੈਂ ਇੱਕ ਅੱਗ ਦੇਖੀ ਹੈ। ਸੈਂ ਉਥੋਂ ਕੋਈ ਖ਼ਬਰ ਲਿਆਉਂਦਾ ਹਾਂ ਜਾਂ ਅੱਗ ਦਾ ਕੋਈ ਅੰਗਾਰਾ ਲਿਆਉਂਦਾ ਹਾਂ ਤਾਂ ਕਿ ਤੁਸੀਂ ਸੇਕ ਸੇਕੋ। |
ਫਿਰ ਜਦੋਂ ਉਹ ਉਸ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਮੁਬਾਰਕ ਹੈ ਉਹ ਜਿਹੜਾ ਅੱਗ ਵਿਚ ਹੈ ਅਤੇ ਉਸ ਦੇ ਕੌਲ ਹੈ ਅਤੇ ਪਾਕ ਹੈ ਅੱਲਾਹ ਜਿਹੜਾ ਪੂਰੇ ਜਗਤ ਦਾ ਪਾਲਣਹਾਰ ਹੈ। |
ਹੇ ਮੂਸਾ! ਇਹ ਮੈਂ ਹਾਂ ਅੱਲਾਹ, ਜ਼ੋਰਾਵਰ ਅਤੇ ਸਿਆਣਪ ਵਾਲਾ। |
ਅਤੇ ਤੁਸੀਂ ਆਪਣੀ ਸੋਟੀ ਸੁੱਟ ਦੇਵੋ। ਫਿਰ ਜਦੋਂ ਉਸਨੇ ਉਸਨੂੰ ਇਸ ਤਰਾਂ ਚਲਦੇ ਹੋਏ ਦੇਖਿਆ, ਜਿਵੇਂ ਉਹ ਸੱਪ ਹੋਵੇ ਤਾਂ ਉਹ ਪਿੱਛੇ ਮੁੜਿਆ ਅਤੇ ਪਲਟ ਕੇ ਨਹੀਂ ਦੇਖਿਆ। ਹੇ ਮੂਸਾ! ਡਰ ਨਾ, ਮੇਰੇ ਸਾਹਮਣੇ ਪੈਗ਼ੰਬਰ ਡਰਿਆ ਨਹੀਂ ਕਰਦੇ। |
إِلَّا مَن ظَلَمَ ثُمَّ بَدَّلَ حُسْنًا بَعْدَ سُوءٍ فَإِنِّي غَفُورٌ رَّحِيمٌ(11) ਪਰੰਤੂ ਜਿਸ ਨੇ ਜੁਲਮ ਕੀਤਾ। ਫਿਰ ਉਸ ਨੇ ਬੁਰਾਈ ਤੋਂ ਬਾਅਦ ਉਸ ਨੂੰ ਨੇਕੀ ਵਿਚ ਬਦਲ ਦਿੱਤਾ, ਤਾਂ ਮੈਂ ਮੁਆਫ਼ ਕਰਨ ਵਾਲਾ ਕਿਰਪਾਲੂ ਹਾਂ। |
ਅਤੇ ਤੁਸੀਂ ਆਪਣਾ ਹੱਥ ਆਪਣੇ ਗਲਮੇ (ਗਿਰੇਬਾਨ) ਵਿਚ ਪਾਉ, ਉਹ ਕਿਸੇ ਕਮੀ ਤੋਂ ਸ਼ਿਨਾਂ ਚਿੱਟਾ ਨਿਕਲੇਗਾ। ਦੋਵੇਂ ਮਿਲ ਕੇ ਨੌਂ ਨਿਸ਼ਾਨੀਆਂ ਦੇ ਨਾਲ ਫਿਰਔੌਨ ਅਤੇ ਉਸ ਦੀ ਕੌਮ ਦੇ ਕੋਲ ਜਾਉ। ਬੇਸ਼ੱਕ ਉਹ ਜ਼ਾਲਿਮ ਲੋਕ ਹਨ। |
فَلَمَّا جَاءَتْهُمْ آيَاتُنَا مُبْصِرَةً قَالُوا هَٰذَا سِحْرٌ مُّبِينٌ(13) ਇਸ ਲਈ ਜਦੋ ਉਨ੍ਹਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਆਈਆਂ ਤਾਂ ਉਨ੍ਹਾਂ ਨੇ ਆਖਿਆ, ਕਿ ਇਹ ਤਾਂ ਪ੍ਰਤੱਖ ਜਾਦੂ ਹੈ। |
ਅਤੇ ਉਨ੍ਹਾਂ ਨੇ ਝੁਠਲਾਇਆ ਜ਼ੁਲਮ ਅਤੇ ਹੰਕਾਰ ਦੇ (ਕਾਰਨ), ਹਾਲਾਂਕਿ ਉਨ੍ਹਾਂ ਦੇ ਦਿਲਾਂ ਨੇ ਇਸ ਨੂੰ ਮੰਨ ਲਿਆ ਸੀ। ਇਸ ਲਈ ਦੇਖੋ ਵਿਗਾੜ ਕਰਨ ਵਾਲਿਆਂ ਦਾ ਕਿਹੋ ਜਿਹਾ ਸ਼ੁਰਾ ਹਾਲ ਹੋਇਆ। |
ਅਤੇ ਅਸੀਂ ਦਾਉਂਦ ਅਤੇ ਸੁਲੇਮਾਨ ਨੂੰ ਗਿਆਨ ਪ੍ਰਦਾਨ ਕੀਤਾ ਅਤੇ ਉਨ੍ਹਾਂ ਦੋਵਾਂ ਨੇ ਆਖਿਆ ਸ਼ੁਕਰ ਹੈ ਅੱਲਾਹ ਦਾ, ਜਿਸ ਨੇ ਸਾਨੂੰ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਤੇ ਸ੍ਰੇਸ਼ਟਤਾ ਬਖਸ਼ੀ। |
ਅਤੇ ਫਾਉਦ ਦਾ ਵਾਰਿਸ ਸੁਲੇਮਾਨ ਹੋਇਆ। ਅਤੇ ਆਖਿਆ ਕਿ ਹੇ ਲੋਕੋਂ, ਸਾਨੂੰ ਪੰਛੀਆਂ ਦੀ ਬੋਲੀ ਸਿਖਾਈ ਗਈ ਹੈ। ਅਤੇ ਸਾਨੂੰ ਹਰ ਤਰ੍ਹਾਂ ਦੀ ਵਸਤੂ ਦਿੱਤੀ ਗਈ ਹੈ। ਬੇਸ਼ੱਕ ਇਹ ਵੱਡੀ ਕਿਰਪਾ ਹੈ। |
وَحُشِرَ لِسُلَيْمَانَ جُنُودُهُ مِنَ الْجِنِّ وَالْإِنسِ وَالطَّيْرِ فَهُمْ يُوزَعُونَ(17) ਅਤੇ ਸੁਲੇਮਾਨ ਦੇ ਲਈ ਉਸ ਦੀ ਫ਼ੌਜ ਇਕੱਠੀ ਕੀਤੀ ਗਈ, ਜਿੰਨ, ਮਨੁੱਖ ਅਤੇ ਪੰਛੀ, ਫਿਰ ਉਨ੍ਹਾਂ ਦੇ ਦਲ ਬਣਾਏ ਜਾਣੇ ਸਨ। |
ਇਥੋਂ ਤੱਕ ਕਿ ਜਦੋਂ ਉਹ ਕੀੜੀਆਂ ਦੇ ਮੈਦਾਨ ਤੇ ਪਹੁੰਚੇ, ਤਾਂ ਇੱਕ ਕੀੜੀ ਨੇ ਆਖਿਆ, ਹੇ ਕੀੜੀਓ ! ਆਪਣੀਆਂ ਖੁੱਡਾਂ ਵਿਚ ਵੜ ਜਾਉ, ਕਿਤੇ ਸੁਲੇਮਾਨ ਅਲੈ ਅਤੇ ਉਸ ਦੀ ਫ਼ੌਜ ਤੁਹਾਨੂੰ ਮਿੱਧ ਨਾ ਦੇਣ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਹੋਣਾ। |
ਫਿਰ ਸੁਲੇਮਾਨ ਉਨ੍ਹਾਂ ਦੀ ਗੱਲ ਤੇ ਹੱਸ ਪਿਆ ਅਤੇ ਆਖਿਆ, ਹੇ ਮੇਰੇ ਰੱਬ! ਮੈਨੂੰ ਤਾਕਤ ਬਖਸ਼ ਕਿ ਮੈਂ ਤੇਰੀ ਕਿਰਪਾ ਲਈ ਅਹਿਸਾਨ ਪ੍ਰਗਟ ਕਰ ਸਕਾਂ, ਜਿਹੜੀ ਤੁਸੀਂ ਮੇਰੇ ਅਤੇ ਮੇਰੇ ਮਾਤਾ ਪਿਤਾ ਤੇ ਕੀਤੀ ਹੈ। ਅਤੇ ਮੈਂ ਚੰਗੇ ਕਰਮ ਕਰਾਂ ਜਿਹੜੇ ਤੁਹਾਨੂੰ ਪਸੰਦ ਹੋਣ। ਅਤੇ ਆਪਣੀ ਕਿਰਪਾ ਨਾਲ ਤੁਸੀਂ’ ਮੈਨੂੰ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਦਿਉ। |
وَتَفَقَّدَ الطَّيْرَ فَقَالَ مَا لِيَ لَا أَرَى الْهُدْهُدَ أَمْ كَانَ مِنَ الْغَائِبِينَ(20) ਅਤੇ ਸੁਲੇਮਾਨ ਨੇ ਪੰਛੀਆਂ ਦੀ ਪੜਤਾਲ ਕੀਤੀ ਤਾਂ ਕਿਹਾ, ਕਿ ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹਾ) ਨੂੰ ਨਹੀਂ ਦੇਖ ਰਿਹਾ ਹਾਂ। |
لَأُعَذِّبَنَّهُ عَذَابًا شَدِيدًا أَوْ لَأَذْبَحَنَّهُ أَوْ لَيَأْتِيَنِّي بِسُلْطَانٍ مُّبِينٍ(21) ਕੀ ਉਹ ਕਿਤੇ ਛ੍ਰਪ ਗਿਆ ਹੈ। ਮੈਂ’ ਉਸ ਨੂੰ ਸਖ਼ਤ ਸਜ਼ਾ ਦੇਵਾਂਗਾ। ਜਾਂ ਉਸ ਦੀ ਹੱਤਿਆ ਕਰ ਦੇਵਾਂਗਾ, ਜਾਂ ਮੇਰੇ ਸਾਹਮਣੇ ਉਹ ਕੋਈ ਢੂਕਵੀ’ ਦਲੀਲ ਲਿਆਵੇ। |
ਜ਼ਿਆਦਾ ਸਮਾਂ ਨਹੀਂ ਬੀਤਿਆ ਕਿ ਉਸ ਨੇ ਆ ਕੇ ਆਖਿਆ, ਕਿ ਮੈਂ ਇੱਕ ਚੀਜ਼ ਦੀ ਖ਼ਬਰ ਲਿਆਇਆ ਹਾਂ। ਜਿਸ ਦਾ ਪਤਾ ਤੁਹਾਨੂੰ ਨਹੀਂ ਸੀ। ਅਤੇ ਮੈ’ ਸਬਾ ਨਾਮੀ ਦੇਸ਼ ਤੋਂ ਇੱਕ ਭਰੋਸੇ ਯੋਗ ਖ਼ਬਰ ਲੈ ਕੇ ਆਇਆਂ ਹਾਂ। |
إِنِّي وَجَدتُّ امْرَأَةً تَمْلِكُهُمْ وَأُوتِيَتْ مِن كُلِّ شَيْءٍ وَلَهَا عَرْشٌ عَظِيمٌ(23) ਮੈਂ ਦੇਖਿਆ ਕਿ ਇੱਕ ਔਰਤ ਉਨ੍ਹਾਂ ਉੱਪਰ ਰਾਜ ਕਰਦੀ ਹੈ, ਅਤੇ ਉਸ ਨੂੰ ਸਾਰੀਆਂ ਚੀਜ਼ਾਂ ਮਿਲੀਆਂ ਹਨ। ਉਸ ਦਾ ਇੱਕ ਵੱਡਾ ਸਿੰਘਾਸਨ ਹੈ। |
ਮੈ’ ਉਸ ਨੂੰ ਅਤੇ ਉਸ ਵੀ ਕੌਮ ਨੂੰ ਵੇਖਿਆ ਕਿ ਉਹ ਅੱਲਾਹ ਨੂੰ ਛੱਡ ਕੇ ਸੂਰਜ ਨੂੰ ਸਿਜਦਾ ਕਰਦੇ ਹਨ। ਅਤੇ ਸ਼ੈਤਾਨ ਨੇ ਉਨ੍ਹਾਂ ਦੇ ਕੰਮ ਸਜਾ ਸਵਾਰ ਦਿੱਤੇ ਹਨ। ਫਿਰ ਉਨ੍ਹਾਂ ਨੂੰ ਰਾਹ ਤੋਂ ਰੋਕ ਦਿੱਤਾ। ਇਸ ਲਈ ਉਹ ਰਾਹ ਨਹੀਂ ਪਾਉਂਦੇ। |
ਕਿ ਉਹ ਅੱਲਾਹ ਨੂੰ ਸਿਜਦਾ ਨਾ ਕਰਨ ਜਿਹੜਾ ਆਕਾਸ਼ਾਂ ਅਤੇ ਧਰਤੀ ਦੀਆਂ ਗੁਪਤ ਚੀਜ਼ਾਂ ਨੂੰ ਕੱਢਦਾ ਅਤੇ ਉਹ ਸਭ ਗੱਲਾਂ ਨੂੰ ਜਾਣਦਾ ਹੈ। ਜਿਹੜਾ ਕੁਝ ਤੁਸੀਂ ਛਿਪਾਉਂਦੇ ਹੋ ਅਤੇ ਜਿਹੜਾ ਕੁਝ ਤੁਸੀਂ ਪ੍ਰਗਟ ਕਰਦੇ ਹੋ। |
اللَّهُ لَا إِلَٰهَ إِلَّا هُوَ رَبُّ الْعَرْشِ الْعَظِيمِ ۩(26) ਅੱਲਾਹ ਤੋਂ ਬਿਨਾ ਕੋਈ ਪੂਜਣ ਯੋਗ ਨਹੀਂ, ਉਹ ਹੀ ਸਾਰੀ ਦੁਨੀਆਂ ਦਾ ਮਾਲਕ ਹੈ। |
۞ قَالَ سَنَنظُرُ أَصَدَقْتَ أَمْ كُنتَ مِنَ الْكَاذِبِينَ(27) ਸੁਲੇਮਾਨ ਨੇ ਆਖਿਆ, ਕਿ ਅਸੀਂ ਦੇਖਾਂਗੇ ਕਿ ਤੁਸੀਂ ਸੱਚ ਆਖਿਆ ਜਾਂ ਝੁਠ ਕਹਿਣ ਵਾਲਿਆਂ ਵਿਚੋਂ’ ਹੋ। |
اذْهَب بِّكِتَابِي هَٰذَا فَأَلْقِهْ إِلَيْهِمْ ثُمَّ تَوَلَّ عَنْهُمْ فَانظُرْ مَاذَا يَرْجِعُونَ(28) ਇਹ ਮੇਰੀ ਚਿੱਠੀ ਲੈ ਕੇ ਜਾਉ, ਫਿਰ ਇਸ ਨੂੰ ਉਨ੍ਹਾਂ ਲੋਕਾਂ ਵੱਲ ਦੇ ਦੇਉ। ਫਿਰ ਉਨ੍ਹਾਂ ਤੋਂ ਹੱਟ ਜਾਣਾ, ਫਿਰ ਵੇਖਣਾ ਕਿ ਉਹ ਇਸ ਦਾ ਕੀ ਉੱਤਰ ਦਿੰਦੇ ਹਨ। |
قَالَتْ يَا أَيُّهَا الْمَلَأُ إِنِّي أُلْقِيَ إِلَيَّ كِتَابٌ كَرِيمٌ(29) ਸਬਾ ਦੀ ਰਾਣੀ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਮੇਰੇ ਵੱਲ ਇੱਕ ਮਹੱਤਵਪੂਰਨ ਚਿੱਠੀ ਆਈ ਹੈ। |
إِنَّهُ مِن سُلَيْمَانَ وَإِنَّهُ بِسْمِ اللَّهِ الرَّحْمَٰنِ الرَّحِيمِ(30) ਉਹ ਸੁਲੇਮਾਨ ਵੱਲੋਂ ਹੈ ਅਤੇ ਉਸ ਦਾ ਆਰੰਭ ਅੱਲਾਹ ਦੇ ਨਾਮ ਨਾਲ ਹੈ, ਜਿਹੜਾ ਬੇਹੱਦ ਰਹਿਮਤ ਵਾਲਾ ਅਤੇ ਕਿਰਪਾਲੂ ਹੈ। |
ਕਿ ਤੁਸੀਂ ਮੇਰੇ ਮੁਕਾਬਲੇ ਵਿਰੋਧ ਨਾ ਕਰੋ ਅਤੇ ਅਗਿਆ ਕਾਰੀ ਬਣ ਕੇ ਮੇਰੇ ਕੋਲ ਆ ਜਾਉਂ। |
ਰਾਣੀ ਨੇ ਆਖਿਆ, ਕਿ ਹੇ ਦੁਰਬਾਰੀਓ ! ਇਸ ਸਬੰਧ ਵਿਚ ਮੈਨੂੰ ਸਲਾਹ ਦੇਵੇਂ। ਮੈਂ’ ਕਿਸੇ ਮਾਮਲੇ ਦਾ ਫੈਸਲਾ ਨਹੀਂ ਕਰਦੀ, ਜਦੋਂ ਤੱਕ ਤੁਸੀਂ ਲੋਕ ਹਾਜ਼ਿਰ ਨਾ ਹੋਵੋ। |
ਉਨ੍ਹਾਂ ਨੇ ਆਖਿਆ, ਅਸੀਂ ਲੋਕ ਤਾਕਤਵਰ ਹਾਂ ਅਤੇ ਅਸੀਂ ਬਹੁਤ ਭਾਰੀ ਜੰਗਜ਼ੂ ਹਾਂ ਅਤੇ ਯੁੱਧ ਕਰਨ ਦੀ ਸਮਰੱਥਾ ਪ੍ਰਾਪਤ ਹੈ ਅਤੇ ਫੈਸਲਾ ਤੁਹਾਡੇ ਹੱਥ ਵਿਚ ਹੈ। ਇਸ ਲਈ ਤੁਸੀਂ ਦੇਖ ਲਵੋ ਕਿ ਤੁਸੀਂ ਕੀ ਹੁਕਮ ਦਿੰਦੇ ਹੋ। |
ਰਾਣੀ ਨੇ ਆਖਿਆ ਕਿ ਰਾਜਾ ਲੋਕ ਜਦੋਂ ਉਸ (ਸ਼ਹਿਰ) ਦੇ ਪਤਵੰਤਿਆਂ ਨੂੰ ਬੇ-ਇੱਜ਼ਤ ਕਰ ਦਿੰਦੇ ਹਨ। ਅਤੇ ਇਹ ਲੋਕ ਹੀ ਕਰਨਗੇ। |
وَإِنِّي مُرْسِلَةٌ إِلَيْهِم بِهَدِيَّةٍ فَنَاظِرَةٌ بِمَ يَرْجِعُ الْمُرْسَلُونَ(35) ਅਤੇ ਮੈ’ ਉਨ੍ਹਾਂ ਵੱਲ ਇੱਕ ਤੋਹਫਾ ਭੇਜਦੀ ਹਾਂ, ਫਿਰ ਦੇਖਦੇ ਹਾਂ ਕਿ ਦੂਤ ਕੀ ਉੱਤਰ ਲਿਆਉਂਦੇ ਹਨ। |
ਫਿਰ ਜਦੋਂ ਦੂਤ ਸੁਲੇਮਾਨ ਦੇ ਕੋਲ ਆਏ, ਉਸ ਨੇ ਕਿਹਾ ਕਿ ਤੁਸੀਂ ਲੋਕ ਧਨ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ। ਅੱਲਾਹ ਨੇ ਜਿਹੜਾ ਕੂਝ ਮੈਨੂੰ ਦਿੱਤਾ ਹੈ, ਉਹ ਇਸ ਤੋਂ ਉੱਤਮ ਹੈ, ਜਿਹੜਾ ਉਸ ਨੇ ਤੁਹਾਨੂੰ ਦਿੱਤਾ। ਸਗੋਂ ਤੁਸੀਂ ਹੀ ਆਪਣਿਆਂ ਤੋਹਫਿਆਂ ਤੋਂ ਪ੍ਰਸੰਨ ਹੋਵੋ। |
ਉਨ੍ਹਾਂ ਦੇ ਕੋਲ ਵਾਪਿਸ ਜਾਵੋ। ਅਸੀਂ ਅਜਿਹੀਆਂ ਫੋਜਾਂ ਲੈ ਕੇ ਆਵਾਂਗੇ, ਜਿਨ੍ਹਾਂ ਦਾ ਸਾਹਮਣਾ ਉਹ ਨਹੀਂ ਕਰ ਸਕਣਗੇ। ਅਤੇ ਅਸੀਂ ਉਨ੍ਹਾਂ ਨੂੰ ਬੇ-ਇੱਜ਼ਤ ਕਰਕੇ ਉਥੋਂ ਕੱਢ ਦੇਵਾਂਗੇ। ਅਤੇ ਉਹ ਰੁਲਦੇ ਰਹਿਣਗੇ। |
قَالَ يَا أَيُّهَا الْمَلَأُ أَيُّكُمْ يَأْتِينِي بِعَرْشِهَا قَبْلَ أَن يَأْتُونِي مُسْلِمِينَ(38) ਸੁਲੇਮਾਨ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਤੁਹਾਡੇ ਵਿਚੋਂ ਕੌਣ ਉਸ ਦਾ ਸਿੰਘਾਸਣ ਮੇਰੇ ਕੌਲ ਲੈ ਕੇ ਆਉਂਦਾ ਹੈ, ਇਸ ਤੋਂ ਪਹਿਲਾਂ ਕਿ ਉਹ ਲੋਕ ਆਗਿਆਕਾਰੀ ਬਣ ਕੇ ਮੇਰੇ ਕੋਲ ਆਉਣ। |
ਜਿੰਨਾਂ ਵਿਚੋਂ ਇੱਕ ਦੇਵ ਆਪਣੇ ਸਥਾਨ ਤੋਂ ਉੱਠੋ, ਅਤੇ ਮੈਂ ਇਸ ਦੀ ਤਾਕਤ ਰੱਖਦਾਂ ਹਾਂ, ਅਤੇ ਭਰੋਸੇ ਯੋਗ ਹਾਂ। |
ਜਿਸਦੇ ਕੋਲ ਕਿਤਾਬ ਦਾ ਇੱਕ ਗਿਆਨ ਸੀ, ਉਸ ਨੇ ਆਖਿਆ ਮੈਂ ਤੁਹਾਡੇ ਪਲਕ ਝਪਕਣ ਤੋਂ ਪਹਿਲਾਂ ਉਸ ਨੂੰ ਲਿਆ ਦੇਵਾਂਗਾ। ਫਿਰ ਜਦੋਂ ਉਸ ਨੇ ਸਿੰਘਾਸਣ ਨੂੰ ਆਪਣੇ ਕੋਲ ਰੱਖਿਆ ਦੇਖਿਆ ਤਾਂ ਉਸ ਨੇ ਆਖਿਆ, ਇਹ ਮੇਰੇ ਰੱਬ ਦੀ ਕਿਰਪਾ ਹੈ। ਤਾਂ ਕਿ ਉਹ ਮੈਨੂੰ ਪਰਖੇ ਕਿ ਮੈਂ’ ਸ਼ੁਕਰ ਕਰਦਾ ਹਾਂ ਜਾਂ ਨਾ ਸ਼ੁਕਰਾਂ ਹਾਂ। ਜਿਹੜਾ ਬੰਦਾ ਸ਼ੁਕਰ ਕਰਦਾ ਹੈ ਤਾਂ ਉਹ ਆਪਣੇ ਲਈ ਹੀ ਸ਼ੁਕਰ ਕਰਦਾ ਹੈ, ਅਤੇ ਜੋ ਨਾ ਸ਼ੁਕਰੀ ਕਰਦਾ ਹੈ, ਤਾਂ ਮੇਰਾ ਰੱਬ ਬੇ-ਪ੍ਰਵਾਹ ਅਤੇ ਕਰਮ ਕਰਨ ਵਾਲਾ ਹੈ। |
قَالَ نَكِّرُوا لَهَا عَرْشَهَا نَنظُرْ أَتَهْتَدِي أَمْ تَكُونُ مِنَ الَّذِينَ لَا يَهْتَدُونَ(41) ਸੁਲੇਮਾਨ ਨੇ ਆਖਿਆ ਕਿ ਉਸ ਦੇ ਸਿੰਘਾਸਣ ਦਾ ਰੂਪ ਬਦਲ ਦੇਵੋ। ਦੇਖੋ, ਉਹ ਸਮਝਦੀ ਹੈ, ਜਾਂ ਉਨ੍ਹਾਂ ਲੋਕਾਂ ਵਿਚੋਂ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਮਝ ਨਹੀਂ |
ਇਸ ਲਈ ਜਦੋਂ ਉਹ ਆਈ ਤਾਂ ਕਿਹਾ ਗਿਆ ਕੀ ਤੁਹਾਡਾ ਸਿੰਘਾਸਣ ਅਜਿਹਾ ਹੀ ਹੈ। ਉਸ ਨੇ ਆਖਿਆ ਜਿਵੇਂ ਕਿ ਉਹ ਹੀ ਹੈ ਅਤੇ ਸਾਨੂੰ ਇਸ ਤੋਂ ਪਹਿਲਾ ਹੀ ਪਤਾ ਲੱਗ ਚੁੱਕਾ ਸੀ। ਅਤੇ ਅਸੀਂ ਆਗਿਆਕਾਰੀਆਂ ਵਿਚੋਂ ਸੀ। |
وَصَدَّهَا مَا كَانَت تَّعْبُدُ مِن دُونِ اللَّهِ ۖ إِنَّهَا كَانَتْ مِن قَوْمٍ كَافِرِينَ(43) ਅਤੇ ਉਸ ਨੂੰ ਉਨ੍ਹਾਂ ਚੀਜ਼ਾਂ ਨੇ ਰੋਕ ਰੱਖਿਆ ਸੀ, ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨਾ ਪੂਜਦੀ ਸੀ। ਉਹ ਕੁਫ਼ਰ ਕਰਨ ਵਾਲਿਆਂ ਵਿਚੋਂ ਸੀ। |
ਉਸ ਨੂੰ ਕਿਹਾ ਗਿਆ ਕਿ ਮਹਿਲ ਵਿਚ ਪ੍ਰਵੇਸ਼ ਕਰੋ। ਅਤੇ ਜਦੋਂ ਉਸ ਨੇ ਉਸ ਨੂੰ ਦੇਖਿਆ ਤਾਂ ਉਸਨੇ ਸਮਝਿਆ ਕਿ ਪਾਣੀ ਡੂੰਘਾ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਪਿਜਣੀਆਂ ਨੰਗੀਆਂ ਕਰ ਲਈਆਂ। ਸੁਲੇਮਾਨ ਨੇ ਆਖਿਆ, ਕਿ ਇਹ ਤਾਂ ਇੱਕ ਮਹਿਲ ਹੈ ਜਿਹੜਾ ਕੰਚ ਤੋਂ ਬਣਾਇਆ ਗਿਆ ਹੈ। ਉਸ ਨੇ ਆਖਿਆ ਕਿ ਹੇ ਮੇਰੇ ਰੱਬ, ਮੈਂ ਆਪਣੇ ਆਪ ਉੱਪਰ ਬੜਾ ਜ਼ੁਲਮ ਕੀਤਾ ਹੈ। ਅਤੇ ਮੈਂ ਸੁਲੇਮਾਨ ਦੇ ਨਾਲ ਹੋ ਕੇ ਸਾਰੇ ਜਗਤ ਦੇ ਪਾਲਣਹਾਰ ਉੱਪਰ ਈਮਾਨ ਲਿਆਈ ਹਾਂ। |
ਅਤੇ ਅਸੀਂ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ, ਕਿ ਅੱਲਾਹ ਦੀ ਬੰਦਗੀ ਕਰੋ। ਫਿਰ ਉਂਹ ਦੋ ਧੜੇ ਬਣ ਕੇ ਆਪਿਸ ਵਿਚ ਲੜਨ ਲੱਗ ਪਏ। |
ਉਸ ਨੇ ਆਖਿਆ ਕਿ ਹੇ ਮੇਰੀ ਕੌਮ ਦੇ ਲੋਕੋ ! ਤੁਸੀ’ ਚੰਗਿਆਈ ਤੋਂ ਜ਼ਿਆਦਾ ਬੁਰਾਈ ਲਈ ਕਿਉਂ ਕਾਹਲੀ ਕਰ ਰਹੇ ਹੋ। ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉ’ ਨਹੀਂ ਮੰਗਦੇ ਕਿ ਤੁਹਾਡੇ ਤੇ ਰਹਿਮ ਕੀਤਾ ਜਾਵੇ। |
ਉਨ੍ਹਾਂ ਨੇ ਆਖਿਆ, ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਨਾਲ ਵਾਲਿਆਂ ਨੂੰ ਅਸੁੱਭ ਸਮਝਦੇ ਹਾਂ। ਉਸ ਨੇ ਆਖਿਆ ਕਿ ਤੁਹਾਡਾ ਮਾੜਾ ਭਾਗ ਅੱਲਾਹ ਦੇ ਕੋਲ ਹੈ। ਸਗੋਂ ਤੁਸੀਂ ਤਾਂ ਪਰਖੇ ਜਾ ਰਹੇ ਹੋ। |
وَكَانَ فِي الْمَدِينَةِ تِسْعَةُ رَهْطٍ يُفْسِدُونَ فِي الْأَرْضِ وَلَا يُصْلِحُونَ(48) ਅਤੇ ਸ਼ਹਿਰ ਵਿਚ ਨੌਂ ਵਿਆਕਤੀ ਸਨ, ਜਿਹੜੇ ਧਰਤੀ ਤੇ ਵਿਗਾੜ ਕਰਦੇ ਸਨ ਅਤੇ ਉਹ ਸੁਧਾਰ ਦਾ ਕਾਰਜ ਨਹੀਂ ਕਰਦੇ ਸਨ। |
ਉਨ੍ਹਾਂ ਨੇ ਆਖਿਆ, ਕਿ ਤੁਸੀਂ ਲੋਕ ਅੱਲਾਹ ਦੀ ਸਹੁੰ ਖਾਉ ਕਿ ਅਸੀਂ ਉਸਨੂੰ ਅਤੇ ਉਸ ਦੇ ਲੋਕਾਂ ਨੂੰ ਹੌਲੀ ਜਿਹੇ ਹਲਾਕ ਕਰ ਦੇਵਾਂਗੇ। ਫਿਰ ਉਸ ਦੇ ਵਾਰਿਸਾਂ ਨੂੰ ਆਖ ਦੇਵਾਂਗੇ ਕਿ ਅਸੀਂ ਇਸ ਦੇ ਘਰ ਵਾਲਿਆਂ ਦੀ ਮੌਤ ਦੇ ਸਮੇ ਹਾਜ਼ਿਰ ਨਹੀਂ ਸੀ। ਅਤੇ ਬੇਸ਼ੱਕ ਅਸੀਂ ਸੱਚੇ ਹਾਂ। |
وَمَكَرُوا مَكْرًا وَمَكَرْنَا مَكْرًا وَهُمْ لَا يَشْعُرُونَ(50) ਅਤੇ ਉਨ੍ਹਾਂ ਨੇ ਇੱਕ ਚਾਲ ਚੱਲੀ ਅਤੇ ਅਸੀਂ ਵੀ ਇੱਕ ਚਾਲ ਸੋਚੀ ਅਤੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ। |
فَانظُرْ كَيْفَ كَانَ عَاقِبَةُ مَكْرِهِمْ أَنَّا دَمَّرْنَاهُمْ وَقَوْمَهُمْ أَجْمَعِينَ(51) ਫਿਰ ਦੇਖੋ ਕਿਹੋਂ ਜਿਹਾ ਸਿੱਟਾ ਨਿਕਲਿਆ ਉਨ੍ਹਾਂ ਦੀ ਕੀਤੀ ਗਈ ਚਾਲ ਦਾ। ਅਸੀਂ ਉਸ ਨੂੰ ਅਤੇ ਉਸ ਦੀ ਪੂਰੀ ਕੌਮ ਨੂੰ ਖ਼ਤਮ ਕਰ ਦਿੱਤਾ। |
فَتِلْكَ بُيُوتُهُمْ خَاوِيَةً بِمَا ظَلَمُوا ۗ إِنَّ فِي ذَٰلِكَ لَآيَةً لِّقَوْمٍ يَعْلَمُونَ(52) ਅਤੇ ਇਹ ਹਨ ਉਨ੍ਹਾਂ ਦੇ ਵੀਰਾਨ ਖੰਡਰ ਬਣੇ ਘਰ, ਉਨ੍ਹਾਂ ਦੇ ਕੀਤੇ ਜ਼ੁਲਮਾਂ ਤੇ ਕਾਰਨ। ਬੇਸ਼ੱਕ ਉਸ ਵਿਚ`ਸਿੱਖਿਆ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣ। |
ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਡਰਦੇ ਸਨ। |
وَلُوطًا إِذْ قَالَ لِقَوْمِهِ أَتَأْتُونَ الْفَاحِشَةَ وَأَنتُمْ تُبْصِرُونَ(54) ਅਤੇ ਲੂਤ ਨੂੰ (ਯਾਦ ਕਰੋ) ਜਦੋਂ ਉਸ ਨੇ (ਲੂਤ ਨੇ) ਆਪਣੀ ਕੌਮ ਨੂੰ ਆਖਿਆ, ਕੀ ਤੁਸੀਂ ਅਸ਼ਲੀਲਤਾ (ਪ੍ਰਗਟ) ਕਰਦੇ ਹੋ, ਅਤੇ ਤੁਸੀਂ ਵੇਖਦੇ ਹੋ। |
أَئِنَّكُمْ لَتَأْتُونَ الرِّجَالَ شَهْوَةً مِّن دُونِ النِّسَاءِ ۚ بَلْ أَنتُمْ قَوْمٌ تَجْهَلُونَ(55) ਕੀ ਤੁਸੀਂ ਔਰਤਾਂ ਨੂੰ ਛੱਡ ਕੇ ਆਦਮੀਆਂ ਦੇ ਨਾਲ ਵਾਸ਼ਨਾ ਤ੍ਰਿਪਤੀ ਕਰਦੇ ਹੋ। ਸਗੋਂ ਤੁਸੀਂ ਲੋਕ ਨਾ ਸਮਝ ਹੋ। |
ਫਿਰ ਉਸ ਦੀ ਕੌਮ ਵਾਲਿਆਂ ਦਾ ਉੱਤਰ ਇਸ ਤੋਂ ਬਿਨਾ ਕੁਝ ਨਹੀਂ ਸੀ_ਕਿ ਉਨ੍ਹਾਂ ਨੇ ਆਖਿਆ ਲੂਤ ਦੇ ਪਰਿਵਾਰ ਵਾਲਿਆਂ ਨੂੰ ਸ਼ਹਿਰ ਵਿਚੋਂ ਕੱਢ ਦੇਵੋ, ਇਹ ਲੋਕ ਬਹੁਤ ਪਾਕ ਬਣਦੇ ਹਨ। |
فَأَنجَيْنَاهُ وَأَهْلَهُ إِلَّا امْرَأَتَهُ قَدَّرْنَاهَا مِنَ الْغَابِرِينَ(57) ਫਿਰ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਚਾ ਲਿਆ, ਬਿਨਾ ਉਸ ਦੀ ਪਤਨੀ ਦੇ ਜਿਸ ਦਾ ਪਿੱਛੇ ਰਹਿ ਜਾਣਾ ਅਸੀਂ ਨਿਸ਼ਚਿਤ ਕਰ ਦਿੱਤਾ ਸੀ। |
وَأَمْطَرْنَا عَلَيْهِم مَّطَرًا ۖ فَسَاءَ مَطَرُ الْمُنذَرِينَ(58) ਅਤੇ ਅਸੀਂ ਉਨ੍ਹਾਂ ਉੱਪਰ ਇੱਕ ਭਿਆਨਕ ਬਰਸਾਤ ਕੀਤੀ। ਫਿਰ(ਉਹ) ਉਨ੍ਹਾਂ ਉੱਪਰ ਕਿਹੋਂ ਜਿਹੀ ਬੁਰੀ ਵਰਖਾ ਸੀ। ਜਿਨ੍ਹਾ ਨੂੰ ਖ਼ਬਰਦਾਰ ਕੀਤਾ ਜਾ ਚੁੱਕਾ ਸੀ। |
ਆਖੋ, ਪ੍ਰਸੰਸਾ ਹੈ ਅੱਲਾਹ ਲਈ ਅਤੇ ਸਲਾਮ ਹੈ ਉਸ ਦੇ ਉਨ੍ਹਾਂ ਬੰਦਿਆਂ ਤੇ ਜਿਨ੍ਹਾ ਨੂੰ ਉਸ ਨੇ ਜੁਣਿਆ। ਕੀ ਅੱਲਾਹ ਬਿਹਤਰ ਹੈ ਜਾਂ ਉਹ ਜਿਨ੍ਹਾ ਨੂੰ ਉਹ ਸ਼ਰੀਕ ਠਹਿਰਾਉਂਦੇ ਹਨ। |
ਭਲਾ ਉਹ ਕੌਣ ਹੈ ਜਿਸਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਤੁਹਾਡੇ ਲਈ ਆਕਾਸ਼ਾਂ ਵਿਚੋਂ ਮੀਂਹ ਵਰਸਾਇਆ ਫਿਰ ਅਸੀ ਉਸ ਤੋਂ ਹਰੇ ਭਰੇ ਬਾਗ਼ ਪੈਦਾ ਕੀਤੇ। ਤੁਹਾਡੇ ਵੱਸ ਵਿਚ ਨਹੀਂ ਸੀ ਕਿ ਤੁਸੀਂ ਉਨ੍ਹਾਂ ਰੁੱਖਾਂ ਨੂੰ ਉਗਾ ਸਕਦੇ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣਯੋਗ ਹੈ। (ਨਹੀਂ) ਸਗੋਂ ਇਹ ਰਾਹ ਤੋਂ ਭਟਕਣ ਵਾਲੇ ਲੋਕ ਹਨ। |
ਭਲਾਂ ਕਿਸ ਨੇ ਧਰਤੀ ਨੂੰ ਠਹਿਰਣ ਯੋਗ ਬਣਾਇਆ ਅਤੇ ਉਸ ਦੇ ਵਿਚਕਾਰ ਨਦੀਆਂ ਪੈਦਾ ਕੀਤੀਆਂ। ਅਤੇ ਇਸ ਲਈ ਉਸ ਨੇ ਪਹਾੜ ਬਣਾਏ। ਅਤੇ ਸਮੁੰਦਰਾਂ ਦੇ ਵਿਚਕਾਰ ਪਰਦਾ ਪਾ ਦਿੱਤਾ। ਕੀ ਅੱਲਾਹ ਦੇ ਬਰਾਬਰ ਕੌਈ ਹੋਰ ਪੂਜਣ ਯੋਗ ਹੈ। (ਨਹੀਂ) ਸਗੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ। |
ਕੌਣ ਹੈ, ਜਿਹੜਾ ਲਾਜਾਰਾਂ ਦੀ ਪੁਕਾਰ ਨੂੰ ਸੁਣਦਾ ਹੈ ਅਤੇ ਉਸ ਦੇ ਦੁੱਖ ਨੂੰ ਦੂਰ ਕਰ ਦਿੰਦਾਂ ਹੈ। ਅਤੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਉਂਦਾ ਹੈ। ਕੀ ਅੱਲਾਹ ਤੋਂ ਬਿਨਾ ਕੋਈ ਹੋਰ ਪੂਜਣ ਯੋਗ ਹੈ, (ਨਹੀਂ) ਤੁਸੀਂ ਬਹੁਤ ਘੱਟ ਉਪਦੇਸ਼ ਤੇ ਧਿਆਨ ਕੇਂਦਰਿਤ ਕਰਦੇ ਹੋ। |
ਕੌਣ ਹੈ ਜਿਹੜਾ ਤੁਹਾਨੂੰ ਜੰਗਲ ਅਤੇ ਦਰਿਆਵਾਂ ਦੇ ਹਨੇਰਿਆਂ ਵਿਚ ਰਾਹ ਦਿਖਾਉਂਦਾ ਹੈ। ਅਤੇ ਕੌਣ ਹੈ ਜਿਹੜਾ ਆਪਣੀ ਦਿਆਲਤਾ ਤੋਂ ਪਹਿਲਾਂ ਹਵਾਵਾਂ ਨੂੰ ਖੁਸ਼ਖਬਰੀ ਬਣਾ ਕੇ ਭੇਜਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ, ਅੱਲਾਹ, ਉਸ ਤੋਂ ਬਹੁਤ ਸ੍ਰੇਸ਼ਟ ਹੈ, ਜਿਸ ਨੂੰ ਉਹ ਪੂਜਣਯੋਗ ਮੰਨਦੇ ਹਨ। |
ਕੌਣ ਹੈ ਜਿਹੜਾ ਧਰਤੀ ਦਾ ਆਰੰਭ ਕਰਦਾ ਹੈ। ਅਤੇ ਫਿਰ ਉਸ ਦੀ ਪੂਨਰ ਸਿਰਜਣਾ ਕਰਦਾ ਹੈ। ਅਤੇ ਕੌਣ ਹੈ ਜਿਹੜਾ ਤੁਹਾਨੂੰ ਆਕਾਸ਼ ਅਤੇ ਧਰਤੀ ਵਿਚ ਰਿਜ਼ਕ ਪ੍ਰਦਾਨ ਕਰਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ। (ਨਹੀਂ) ਆਖੋ ਕਿ ਆਪਣੀ ਦਲੀਲ ਲੈ ਕੇ ਆਉ, ਜੇਕਰ ਤੁਸੀਂ ਸੱਚੇ ਹੋ। |
ਆਖੋ, ਕਿ ਅੱਲਾਹ ਤੋਂ ਬਿਨਾਂ ਆਕਾਸ਼ਾਂ ਅਤੇ ਧਰਤੀ ਵਿਚ ਗੁਹਜ (ਗੁਪਤ) ਦਾ ਗਿਆਨ ਕੋਈ ਨਹੀਂ ਰਖਦਾ। ਅਤੇ ਉਹ ਨਹੀ ਸਮਝਦੇ ਕਿ ਉਹ ਕਦੋਂ ਜੀਵਿਤ ਕੀਤੇ ਜਾਣਗੇ। |
بَلِ ادَّارَكَ عِلْمُهُمْ فِي الْآخِرَةِ ۚ بَلْ هُمْ فِي شَكٍّ مِّنْهَا ۖ بَلْ هُم مِّنْهَا عَمُونَ(66) ਸਗੋਂ ਪ੍ਰਲੋਕ ਦੇ ਸਬੰਧ ਵਿਚ ਉਨ੍ਹਾਂ ਦਾ ਗਿਆਨ ਉਲਝ ਗਿਆ ਹੈ। ਸਗੋਂ ਉਹ ਇਸ ਬਾਰੇ ਸ਼ੱਕ ਵਿਚ ਹਨ। ਬਲਕਿ ਇਹ ਉਸ ਤੋਂ ਅੰਨ੍ਹੇ ਹਨ। |
وَقَالَ الَّذِينَ كَفَرُوا أَإِذَا كُنَّا تُرَابًا وَآبَاؤُنَا أَئِنَّا لَمُخْرَجُونَ(67) ਅਤੇ ਇਨਕਾਰ ਕਰਨ ਵਾਲਿਆਂ ਨੇ ਆਖਿਆ, ਕਿ ਜਦੋਂ ਅਸੀਂ ਅਤੇ ਸਾਡੇ ਪਿਉਂ-ਦਾਦੇ ਵੀ ਮਿੱਟੀ ਹੋ ਜਾਵਾਂਗੇ “ਤਾਂ ਕੀ ਅਸੀਂ ਧਰਤੀ ਵਿਚੋਂ (ਬਾਹਰ) ਕੱਢੇ ਜਾਵਾਂਗੇ। |
لَقَدْ وُعِدْنَا هَٰذَا نَحْنُ وَآبَاؤُنَا مِن قَبْلُ إِنْ هَٰذَا إِلَّا أَسَاطِيرُ الْأَوَّلِينَ(68) ਇਸ ਦਾ ਵਾਅਦਾ ਸਾਡੇ ਨਾਲ ਵੀ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਸਾਡੇ ਪਿਉ-ਦਾਦਿਆਂ ਨਾਲ ਵੀ। ਇਹ ਸਿਰਫ਼ ਪਿਛਲੇ (ਹੋਂ ਚੁੱਕਿਆਂ) ਦੀਆਂ ਕਹਾਣੀਆਂ ਹਨ। |
قُلْ سِيرُوا فِي الْأَرْضِ فَانظُرُوا كَيْفَ كَانَ عَاقِبَةُ الْمُجْرِمِينَ(69) ਆਖੋ, ਕਿ ਧਰਤੀ ਤੇ ਤੁਰੋ ਫਿਰੋ, ਫਿਰ ਵੇਖੋ ਕਿ ਪਾਪੀਆਂ ਦਾ ਕੀ ਹਾਲ ਹੋਇਆ। |
وَلَا تَحْزَنْ عَلَيْهِمْ وَلَا تَكُن فِي ضَيْقٍ مِّمَّا يَمْكُرُونَ(70) ਅਤੇ ਉਨ੍ਹਾਂ ਲਈ ਦੁੱਖ ਨਾ ਕਰੋ ਅਤੇ ਨਾ ਹੀ ਦਿਲ ਛੋਟਾ ਕਰੋ, ਉਨ੍ਹਾਂ ਦੀਆਂ ਚਾਲਾਂ ਨਾਲ ਜਿਹੜੀਆਂ ਉਹ ਕਰ ਰਹੇ ਹਨ। |
وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ(71) ਅਤੇ ਉਹ ਆਖਦੇ ਹਨ, ਕਿ ਇਹ ਵਾਅਦਾ ਕਦੋਂ ਹੈ। (ਦੱਸੋ) ਜੇਕਰ ਤੁਸੀਂ ਸੱਚੇ ਹੋ। |
قُلْ عَسَىٰ أَن يَكُونَ رَدِفَ لَكُم بَعْضُ الَّذِي تَسْتَعْجِلُونَ(72) ਆਖੋ, ਕਿ ਜਿਸ ਚੀਜ਼ ਦੀ ਤੁਸੀਂ ਕਾਹਲੀ ਕਰ ਰਹੇ ਹੋ ਸ਼ਾਇਦ ਉਸ ਵਿਚੋਂ ਕੁਝ ਤੁਹਾਡੇ ਨੇੜੇ ਆ ਲੱਗਿਆ ਹੋਵੇ। |
وَإِنَّ رَبَّكَ لَذُو فَضْلٍ عَلَى النَّاسِ وَلَٰكِنَّ أَكْثَرَهُمْ لَا يَشْكُرُونَ(73) ਅਤੇ ਬੇਸ਼ੱਕ ਤੁਹਾਡਾ ਰੱਬ ਲੋਕਾਂ ਉੱਤੇ ਬੜੀ ਕਿਰਪਾ ਕਰਨ ਵਾਲਾ ਹੈ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਸੁਕਰ ਅਦਾ ਨਹੀਂ ਕਰਦੇ। |
وَإِنَّ رَبَّكَ لَيَعْلَمُ مَا تُكِنُّ صُدُورُهُمْ وَمَا يُعْلِنُونَ(74) ਅਤੇ ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ। ਜਿਹੜਾ ਉਨ੍ਹਾਂ ਦੇ ਦਿਲਾਂ ਵਿਚ ਲੁਕਿਆ ਹੋਇਆ ਹੈ ਅਤੇ ਜਿਸ ਨੂੰ ਉਹ ਪ੍ਰਗਟ ਕਰਦੇ ਹਨ। |
وَمَا مِنْ غَائِبَةٍ فِي السَّمَاءِ وَالْأَرْضِ إِلَّا فِي كِتَابٍ مُّبِينٍ(75) ਅਤੇ ਆਕਾਸ਼ਾਂ ਤੇ ਧਰਤੀ ਦੀ ਕੋਈ ਲੁਕੀ ਹੋਈ ਚੀਜ਼ ਨਹੀਂ, ਜਿਹੜੀ ਇਸ ਸਪੱਸ਼ਟ ਕਿਤਾਬ ਵਿਚ ਦਰਜ ਨਾ ਹੋਵੇ। |
إِنَّ هَٰذَا الْقُرْآنَ يَقُصُّ عَلَىٰ بَنِي إِسْرَائِيلَ أَكْثَرَ الَّذِي هُمْ فِيهِ يَخْتَلِفُونَ(76) ਬੇਸ਼ੱਕ ਇਹ ਕੁਰਆਨ ਇਸਰਾਈਲ ਦੀ ਔਲਾਦ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਕਰ ਰਿਹਾ ਹੈ। ਜਿਨ੍ਹਾਂ ਲਈ ਉਹ ਮੱਤਭੇਦ ਕਰਦੇ ਹਨ। |
ਅਤੇ ਉਹ ਹਦਾਇਤ ਤੇ ਰਹਿਮਤ ਹੈ, ਈਮਾਨ ਵਾਲਿਆਂ ਲਈ। |
إِنَّ رَبَّكَ يَقْضِي بَيْنَهُم بِحُكْمِهِ ۚ وَهُوَ الْعَزِيزُ الْعَلِيمُ(78) ਬੇਸ਼ੱਕ ਤੁਹਾਡਾ ਰੱਬ ਆਪਣੇ ਹੁਕਮ ਦੇ ਰਾਹੀਂ ਉਨ੍ਹਾਂ ਵਿਚਕਾਰ ਫੈਸਲਾ ਕਰੇਗਾ, ਉਹ ਸ਼ਕਤੀਸ਼ਾਲੀ ਅਤੇ ਜਾਣਨ ਵਾਲਾ ਹੈ। |
فَتَوَكَّلْ عَلَى اللَّهِ ۖ إِنَّكَ عَلَى الْحَقِّ الْمُبِينِ(79) ਇਸ ਲਈ ਅੱਲਾਹ ਤੇ ਭਰੋਸਾ ਕਰੋ, ਬੇਸ਼ੱਕ ਤੁਸੀਂ’ ਪ੍ਰਤੱਖ ਤੋਰ ਤੇ ਸਚਾਈ ਦੇ ਰਾਹ ਤੇ ਹੋ। |
إِنَّكَ لَا تُسْمِعُ الْمَوْتَىٰ وَلَا تُسْمِعُ الصُّمَّ الدُّعَاءَ إِذَا وَلَّوْا مُدْبِرِينَ(80) ਤੁਸੀਂ ਮੁਰਦਿਆਂ ਨੂੰ ਨਹੀਂ ਸੁਣਾ ਸਕਦੇ ਅਤੇ ਨਾ ਤੁਸੀਂ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ, ਜਦੋਂ ਕਿ ਉਹ ਮੂੰਹ ਫੇਰ ਕੇ ਚਲੇ ਜਾਣ। |
ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਗੁੰਮਰਾਹੀ ਦੇ ਪੁੱਠੇ ਰਾਹ ਤੋਂ ਬਚਾ ਕੇ (ਚੰਗਾ) ਰਾਹ ਦਿਖਾਉਣ ਵਾਲੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ਤੇ ਈਮਾਨ ਲਿਆਉਂਦੇ ਹਨ ਅਤੇ ਫਿਰ ਆਗਿਆਕਾਰੀ ਹੋ ਜਾਂਦੇ ਹਨ। |
ਅਤੇ ਜਦੋਂ ਉਨ੍ਹਾਂ ਤੇ ਇਹ ਗੱਲ ਆ ਪਵੇਗੀ ਤਾਂ ਅਸੀਂ ਉਨ੍ਹਾਂ ਲਈ ਧਰਤੀ ਤੋਂ ਇੱਕ ਜਾਨਵਰ (ਕਰੂਰ ਜੀਵ) ਕੱਢਾਂਗੇ, ਜਿਹਤਾਂ ਉਨ੍ਹਾਂ ਨਾਲ ਗੱਲ ਕਰੇਗਾ, ਕਿ ਲੋਕ ਸਾਡੀਆਂ ਆਇਤਾਂ ਉੱਤੇ ਵਿਸ਼ਵਾਸ਼ ਨਹੀਂ ਰਖਦੇ ਸੀ। |
وَيَوْمَ نَحْشُرُ مِن كُلِّ أُمَّةٍ فَوْجًا مِّمَّن يُكَذِّبُ بِآيَاتِنَا فَهُمْ يُوزَعُونَ(83) ਅਤੇ ਜਿਸ ਦਿਨ ਅਸੀਂ’ ਹਰੇਕ ਸੰਪਰਦਾ ਵਿਚੋਂ ਇੱਕ ਧੜਾ, ਉਨ੍ਹਾਂ ਲੋਕਾਂ ਦਾ ਇਕੱਠਾ ਕਰਾਂਗੇ, ਜਿਹੜਾ ਸਾਡੀਆਂ ਆਇਤਾਂ ਤੋਂ ਇਨਕਾਰ ਕਰਦਾ ਸੀ। ਫਿਰ ਉਨ੍ਹਾਂ ਦਾ ਵਰਗੀਕਰਨ ਕੀਤਾ ਜਾਵੇਗਾ। |
ਇਥੋਂ ਤੱਕ ਕਿ ਜਦੋਂ ਉਹ ਸਾਰੇ ਆ ਜਾਣਗੇ ਤਾਂ ਅੱਲਾਹ ਆਖੇਗਾ ਕਿ ਤੁਸੀਂ ਮੇਰੀਆਂ ਆਇਤਾਂ ਤੋਂ ਇੰਨਕਾਰ ਕੀਤਾ ਜਵੋਂ ਕਿ ਤੁਹਾਡਾ ਗਿਆਨ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਨਾ ਲੈ ਸਕਿਆ, ਭਲਾ ਦੱਸੋ ਤੁਸੀਂ ਕੀ ਕਰਦੇ ਸੀ। |
وَوَقَعَ الْقَوْلُ عَلَيْهِم بِمَا ظَلَمُوا فَهُمْ لَا يَنطِقُونَ(85) ਅਤੇ ਇਸ ਲਈ ਉਨ੍ਹਾਂ ਤੇ ਗੱਲ ਪੂਰੀ ਹੋ ਜਾਵੇਗੀ (ਕਿਉਂਕਿ) ਉਨ੍ਹਾਂ ਨੇ ਜ਼ੁਲਮ ਕੀਤਾ, ਫਿਰ ਉਹ ਕੁਝ ਬੋਲ ਨਹੀਂ ਸਕਣਗੇ। |
ਕੀ ਇਨ੍ਹਾਂ ਨੇ ਨਹੀਂ ਦੇਖਿਆ, ਕਿ ਅਸੀਂ ਰਾਤ ਬਣਾਈ ਤਾਂ ਕਿ ਲੋਕ ਉਸ (ਸਮੇਂ) ਅਰਾਮ ਕਰਨ। ਅਤੇ ਦਿਨ (ਬਣਾਇਆ) ਕਿ ਲੋਕ ਦੇਖ ਸਕਣ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਭਰੋਸਾ ਕਰਦੇ ਹਨ। |
ਅਤੇ ਜਿਸ ਦਿਨ ਬਿਗਲ ਵਜਾਇਆ ਜਾਵੇਗਾ, ਤਾਂ ਜਿਹੜੇ ਧਰਤੀ ਅਤੇ ਆਕਾਸ਼ਾਂ ਵਿਚ ਹਨ, ਘਬਰਾ ਕੇ ਉੱਠ ਜਾਣਗੇ। ਪਰ ਉਹ ਜਿਸ ਨੂੰ ਅੱਲਾਹ ਚਾਹਵੇ, ਉਹ ਸਾਰੇ ਨਿਮਰਤਾ ਪੂਰਵਕ ਉਸ ਦੇ ਅੱਗੇ ਭੱਜੇ ਆਉਣਗੇ। |
ਅਤੇ ਤੁਸੀਂ ਪਹਾੜਾਂ ਨੂੰ ਦੇਖ ਕੇ ਸਮਝਦੇ ਹੋ ਕਿ ਉਹ ਟਿਕੇ ਹੋਏ ਹਨ ਅਤੇ ਉਹ (ਇਸ ਤਰਾਂ) ਚਲਣਗੇ ਜਿਵੇਂ ਬੱਦਲ ਚਲਦੇ ਹਨ। ਇਹ ਅੱਲਾਹ ਦੀ ਕਾਰੀਗਰੀ ਹੈ। ਜਿਸਨੇ ਹਰ ਚੀਜ਼ ਨੂੰ ਮਜ਼ਬੂਤ ਬਣਾਇਆ ਹੈ। ਬੇਸ਼ੱਕ ਉਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ। |
مَن جَاءَ بِالْحَسَنَةِ فَلَهُ خَيْرٌ مِّنْهَا وَهُم مِّن فَزَعٍ يَوْمَئِذٍ آمِنُونَ(89) ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ, ਤਾਂ ਉਸ ਲਈ ਉਸ ਤੋਂ ਸ਼ਿਹਤਰ (ਫ਼ਲ) ਹੈ, ਉਹ ਉਸ ਦੀ ਘਬਰਾਹਟ ਤੋਂ ਸੁਤੰਤਰ ਹੋਣਗੇ। |
ਅਤੇ ਜਿਹੜਾ ਬੰਦਾ ਬੁਰਾਈ ਲੈ ਕੇ ਆਇਆ ਤਾਂ ਅਜਿਹੇ ਲੋਕ ਮੁੱਧੇ ਨੂੰਹ ਅੱਗ ਵਿਚ ਸੁੱਟ ਦਿੱਤੇ ਜਾਣਗੇ। ਤੁਸੀਂ ਉਹ ਹੀ ਫ਼ਲ ਪਾ ਰਹੇ ਹੋ ਜਿਹੜਾ ਤੁਸੀਂ ਕਰਦੇ ਰਹੇ ਹੋ। |
ਮੈਨੂੰ ਇਹ ਹੀ ਹੁਕਮ ਦਿੱਤਾ ਗਿਆ ਹੈ ਕਿ ਸੈ ਇਸ ਸ਼ਹਿਰ (ਮੱਕਾ) ਦੇ ਮਾਲਿਕ ਦੀ ਬੰਦਗੀ ਕਰਾਂ, ਜਿਸ ਨੇ ਇਸ ਨੂੰ ਸਤਿਕਾਰਯੋਗ (ਸ਼ਹਿਰ) ਬਣਾਇਆ, ਅਤੇ ਹਰ ਚੀਜ਼ ਉਸ ਦੀ ਹੀ ਹੈ। ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਗਿਆਕਰੀਆਂ ਵਿਚ (ਸ਼ਾਮਿਲ) ਹੋਵਾਂ। |
ਅਤੇ ਇਹ ਕਿ ਕੁਰਆਨ ਨੂੰ ਪੜ੍ਹਿਆ ਕਰਾਂ, ਫਿਰ ਜਿਹੜਾ ਬੰਦਾ ਰਾਹ ਤੇ ਆਵੇਗਾ ਤਾਂ ਉਹ ਆਪਣੇ (ਲਾਭ) ਲਈ (ਸ੍ਰੇਸ਼ਟ) ਰਾਹ ਤੇ ਆਵੇਗਾ। ਅਤੇ ਜਿਹੜਾ ਰਾਹ ਤੋਂ ਭਟਕਿਆ ਹੈ “ਤਾਂ ਆਖ ਦੇਵੋ ਕਿ ਮੈਂ ਤਾ ਸਿਰਫ਼ ਨਸੀਹਤ ਕਰਨ ਵਾਲਾ ਹਾਂ। |
ਅਤੇ ਆਖੋ ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਉਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਏਗਾ, ਤਾਂ ਤੁਸੀਂ ਕਰਦੇ ਹੋ। |
More surahs in Punjabi:
Download surah An-Naml with the voice of the most famous Quran reciters :
surah An-Naml mp3 : choose the reciter to listen and download the chapter An-Naml Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب