Tahrim suresi çevirisi Pencapça
1਼ ਹੇ ਨਬੀ! ਤੁਸੀਂ (ਉਸ ਚੀਜ਼ ਨੂੰ) ਕਿਉਂ ਹਰਾਮ (ਨਾ-ਜਾਇਜ਼) ਕਰਦੇ ਹੋ ਜਿਹੜੀ ਅੱਲਾਹ ਨੇ ਤੁਹਾਡੇ ਲਈ ਹਲਾਲ (ਜਾਇਜ਼) ਕੀਤੀ ਹੈ ? ਕੀ ਤੁਸੀਂ ਆਪਣੀਆਂ ਪਤਨੀਆਂ ਦੀ ਖ਼ੁਸ਼ੀ ਚਾਹੁੰਦੇ ਹੋ। ਅੱਲਾਹ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ। |
2਼ ਅੱਲਾਹ ਨੇ ਤੁਹਾਡੇ ਲਈ ਤੁਹਾਡੀਆਂ (ਨਾ-ਜਾਇਜ਼ ਸੰਹੁਾਂ) ਨੂੰ ਤੋੜਣਾ ਫ਼ਰਜ਼ ਕਰ ਦਿੱਤਾ ਹੈ। ਅੱਲਾਹ ਤੁਹਾਡਾ ਮੌਲਾ ਹੈ, ਉਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ। |
3਼ ਜਦੋਂ ਨਬੀ (ਸ:) ਨੇ ਆਪਣੀ ਕਿਸੇ ਪਤਨੀ ਨੂੰ ਇਕ ਗੱਲ ਮਲਕੜੇ ਜਿਹੇ ਆਖੀ ਪਰ ਜਦੋਂ ਉਸੇ ਪਤਨੀ ਨੇ (ਉਹੀਓ ਗਲ ਦੂਜੀ ਪਤਨੀ ਨੂੰ) ਦੱਸ ਦਿੱਤੀ ਤਾਂ ਅੱਲਾਹ ਨੇ ਉਸ (ਵਾਰਤਾਲਾਪ) ਤੋਂ ਇਸ (ਨਬੀ) ਨੂੰ ਸੂਚਿਤ ਕਰ ਦਿੱਤੀ, ਤਾਂ ਨਬੀ ਨੇ (ਦੂਜੀ ਪਤਨੀ) ਨੂੰ ਕੁੱਝ ਹੱਦ ਤਕ ਗੱਲਾਂ ਦੱਸ ਵੀ ਦਿੱਤੀਆਂ ਅਤੇ ਕੁੱਝ ਟਾਲ ਦਿੱਤਾ। ਫੇਰ ਜਦੋਂ ਨਬੀ ਨੇ ਉਸ (ਪਹਿਲੀ ਪਤਨੀ) ਨੂੰ ਉਹ ਸਾਰੀ ਗੱਲ ਸੁਣਾਈ ਤਾਂ ਉਹ ਪੁੱਛਣ ਲੱਗੀ, ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ ? ਉਸ (ਨਬੀ) ਨੇ ਫਰਮਾਇਆ, ਮੈਨੂੰ ਇਹ ਸਾਰੀ ਜਾਣਕਾਰੀ ਸਭ ਕੁੱਝ ਜਾਣਨ ਵਾਲੇ ਤੇ ਖ਼ਬਰ ਰੱਖਣ ਵਾਲੇ ਅੱਲਾਹ ਨੇ ਦਿੱਤੀ ਹੈ। |
4਼ ਕਿਉਂ ਜੋ ਤੁਹਾਡੇ ਦਿਲ ਸੱਚਾਈ ਤੋਂ ਹਟ ਗਏ ਹਨ ਸੋ ਤੁਸੀਂ ਦੋਵੇਂ (ਪਤਨੀਆਂ) ਅੱਲਾਹ ਤੋਂ ਤੌਬਾ ਕਰ ਲਵੋ ਤਾਂ ਤੁਹਾਡੇ ਲਈ ਵਧੀਆ ਹੈ। ਜੇ ਤੁਸੀਂ ਇਸ (ਨਬੀ) ਦੇ ਵਿਰੁੱਧ ਏਕਾ ਕੀਤਾ ਤਾਂ ਅੱਲਾਹ ਆਪ ਹੀ ਉਸ ਦੀ ਸਹਾਇਤਾ ਕਰੇਗਾ, ਅਤੇ ਜਿਬਰਾਈਲ, ਨੇਕ ਮੋਮਿਨ ਤੇ ਇਹਨਾਂ ਦੇ ਨਾਲ-ਨਾਲ ਸਾਰੇ ਫ਼ਰਿਸ਼ਤੇ ਵੀ ਉਸ ਦੇ ਸਹਾਈ ਹਨ। |
5਼ ਜੇ ਉਹ (ਨਬੀ) ਤੁਹਾਨੂੰ ਤਲਾਕ ਦੇ ਦੇਵੇ ਤਾਂ ਹੋ ਸਕਦਾ ਹੈ ਕਿ ਬਦਲੇ ਵਿਚ ਉਸ ਦਾ ਰੱਬ ਉਸ ਨੂੰ ਤੁਹਾਥੋਂ ਚੰਗੀਆਂ ਪਤਨੀਆਂ ਦੇ ਦੇਵੇ। ਉਹ ਮੁਸਲਮਾਨ, ਮੋਮਿਨ, ਆਗਿਆਕਾਰੀ, ਤੌਬਾ ਕਰਨ ਵਾਲੀਆਂ, ਬੰਦਗੀ ਕਰਨ ਵਾਲੀਆਂ, ਰੋਜ਼ਾ ਰੱਖਣ ਵਾਲੀਆਂ, ਉਹ ਪਹਿਲਾਂ ਵਿਆਹੀਆਂ ਹੋਈਆਂ (ਭਾਵ ਵਿਧਵਾ), ਜਾਂ ਕੁਆਰੀਆਂ ਹੋਣਗੀਆਂ। |
6਼ ਹੇ ਈਮਾਨ ਵਾਲਿਓ! ਤੁਸੀਂ ਆਪਣੇ ਆਪ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਓ ਜਿਸ ਦਾ ਬਾਲਣ (ਕੁਫ਼ਰ ਕਰਨ ਵਾਲੇ) ਮਨੁੱਖ ਤੇ (ਪੂਜੇ ਗਏ) ਪੱਥਰ ਹਨ। ਇਸ (ਨਰਕ ਉੱਤੇ) ਅਤਿ ਖਰਵੇ ਸੁਭਾ ਵਾਲੇ ਤੇ ਕਠੋਰ-ਚਿੱਤ ਫ਼ਰਿਸ਼ਤੇ (ਨਿਯੁਕਤ) ਹਨ। ਅੱਲਾਹ ਉਹਨਾਂ ਨੂੰ ਜਿਹੜਾ ਹੁਕਮ ਦੇਵੇ ਉਹ ਉਸ ਦੀ ਨਾ-ਫ਼ਰਮਾਨੀ ਨਹੀਂ ਕਰਦੇ। ਅਤੇ ਜੋ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਉਹ ਉਸੇ ਦੀ ਪਾਲਣਾ ਕਰਦੇ ਹਨ। |
7਼ ਹੇ ਕਾਫ਼ਿਰੋ! ਅੱਜ ਤੁਸੀਂ ਕੋਈ ਬਹਾਨਾ ਨਾ ਘੜ੍ਹੋ। ਬੇਸ਼ੱਕ ਅੱਜ ਤੁਹਾਨੂੰ ਉਸ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।1 |
8਼ ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਹਜ਼ੂਰੀ ਵਿਚ ਖ਼ਾਲਿਸ (ਸੱਚੇ ਮਨੋ) ਤੌਬਾ ਕਰੋ, ਆਸ ਹੈ ਕਿ ਤੁਹਾਡਾ ਰੱਬ ਤੁਹਾਥੋਂ ਤੁਹਾਡੀਆਂ ਬੁਰਾਈਆਂ ਦੂਰ ਕਰ ਦੇਵੇ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ । 2 ਉਸ (ਕਿਆਮਤ) ਦਿਹਾੜੇ ਅੱਲਾਹ ਨਬੀ ਨੂੰ ਅਤੇ ਉਸ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਜ਼ਲੀਲ ਨਹੀਂ ਕਰੇਗਾ। ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਸੱਜੇ ਪਾਸੇ ਨੱਸ ਰਿਹਾ ਹੋਵੇਗਾ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਨੂਰ ਨੂੰ ਸਾਡੇ ਲਈ ਸੰਪੂਰਨ ਕਰਦੇ ਅਤੇ ਸਾਡੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹਰ ਚੀਜ਼ ਦੀ ਸਮਰਥਾ ਰੱਖਦਾ ਹੈ। |
9਼ (ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਸੰਘਰਸ਼) ਕਰੋ ਅਤੇ ਉਹਨਾਂ ਉੱਤੇ ਕਰੜਾਈ ਕਰੋ। ਉਹਨਾਂ ਦਾ ਟਿਕਾਣਾ ਨਰਕ ਹੈ ਜਿਹੜਾ ਕਿ ਬਹੁਤ ਹੀ ਭੈੜਾ ਟਿਕਾਣਾ ਹੈ। |
10਼ ਇਨਕਾਰ ਕਰਨ ਵਾਲਿਆਂ ਲਈ ਅੱਲਾਹ ਨੇ ਨੂਹ ਅਤੇ ਲੂਤ ਦੀਆਂ ਪਤਨੀਆਂ ਦੀ ਉਦਾਹਰਨ ਦਿੱਤੀ ਹੈ। ਉਹ ਦੋਵੇਂ ਸਾਡੇ ਨੇਕ ਬੰਦਿਆਂ ਦੇ ਨਿਕਾਹ ਵਿਚ ਸਨ। ਪਰ ਉਹਨਾਂ ਦੋਵਾਂ ਨੇ ਆਪਣੇ ਪਤੀਆਂ ਨਾਲ ਵਿਸ਼ਵਾਸਘਾਤ ਕੀਤਾ, ਫੇਰ ਉਹ ਦੋਵੇਂ ਰਸੂਲ ਉਹਨਾਂ ਦੋਵਾਂ (ਔਰਤਾਂ) ਨੂੰ (ਅਜ਼ਾਬ ਤੋਂ) ਬਚਾਉਣ ਵਿਚ ਕੁੱਝ ਵੀ ਕੰਮ ਨਾ ਆ ਸਕੇ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੋਵੇਂ ਵੀ ਨਰਕ ਵਿਚ ਦਾਖ਼ਲ ਹੋਣ ਵਾਲਿਆਂ ਵਿਚ ਦਾਖ਼ਲ ਹੋ ਜਾਓ। |
11਼ ਅੱਲਾਹ ਨੇ ਈਮਾਨ ਵਾਲਿਆਂ ਲਈ ਫ਼ਿਰਔਨ ਦੀ ਪਤਨੀ ਦੀ ਉਦਾਹਰਨ ਦਿੱਤੀ ਹੈ,1 ਜਦੋਂ ਉਸ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇਕ ਘਰ ਬਣਾ ਅਤੇ ਮੈਨੂੰ ਫ਼ਿਰਔਨ ਅਤੇ ਉਸ ਦੇ ਅਮਲਾਂ ਤੋਂ ਬਚਾ ਲੈ ਤੇ ਮੈਨੂੰ ਜ਼ਾਲਮ ਕੌਮ ਤੋਂ ਛੁਟਕਾਰਾ ਦੁਆਦੇ। |
12਼ ਅਤੇ ਉਦਾਹਰਨ ਇਮਰਾਨ ਦੀ ਸਪੁੱਤਰੀ ਮਰੀਅਮ ਦੀ ਵੀ ਹੈ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ, ਫੇਰ ਅਸੀਂ ਉਸ ਦੇ (ਗਲਾਂਵੇ) ਅੰਦਰ ਆਪਣੀ ਰੂਹ ਫੂਂਕ ਦਿੱਤੀ ਅਤੇ ਉਸ ਨੇ ਆਪਣੇ ਰੱਬ ਦੇ ਬੋਲਾਂ ਦੀ ਅਤੇ ਉਸ ਦੀਆਂ ਕਿਤਾਬਾਂ ਦੀ ਪੁਸ਼ਟੀ ਕੀਤੀ ਅਤੇ ਉਹ ਆਗਿਆਕਾਰੀਆਂ ਵਿੱਚੋਂ ਸੀ। |
Pencapça diğer sureler:
En ünlü okuyucuların sesiyle Tahrim Suresi indirin:
Surah At-Tahreem mp3: yüksek kalitede dinlemek ve indirmek için okuyucuyu seçerek
Ahmed El Agamy
Saad Al Ghamdi
Saud Al Shuraim
Abdul Basit
Abdullah Basfar
Abdullah Al Juhani
Ali Al Hudhaifi
Fares Abbad
Maher Al Muaiqly
Muhammad Jibril
Al Minshawi
Al Hosary
Mishari Al-afasi
Nasser Al Qatami
Yasser Al Dosari
Bizim için dua et, teşekkürler