ਸੂਰਾ ਅਜ਼-ਜ਼ੁਖਰੁਫ ਅਰਬੀ ਅਤੇ ਪੰਜਾਬੀ
ਸੂਰਾ ਅਜ਼-ਜ਼ੁਖਰੁਫ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (89 ਆਇਤ — مكية). ਅਜ਼-ਜ਼ੁਖਰੁਫ ਸੁਣੋ, ਅਜ਼-ਜ਼ੁਖਰੁਫ ਅਨੁਵਾਦ, ਅਜ਼-ਜ਼ੁਖਰੁਫ mp3, ਅਜ਼-ਜ਼ੁਖਰੁਫ pdf.ਸੂਰਾ ਅਜ਼-ਜ਼ੁਖਰੁਫ ਪੜ੍ਹੋ ਅਤੇ ਸੁਣੋ
🎧 ਆਇਤ
M
Mishary Rashid Alafasy
✓
Mishary Rashid Alafasy
✓
M
Mahmoud Khalil Al-Husary
✓
Mahmoud Khalil Al-Husary
✓
A
Abdurrahman As-Sudais
✓
Abdurrahman As-Sudais
✓
M
Mohamed Siddiq Al-Minshawi
✓
Mohamed Siddiq Al-Minshawi
✓
A
Abdul Basit Abdul Samad
✓
Abdul Basit Abdul Samad
✓
A
Ali Al-Hudhaify
✓
Ali Al-Hudhaify
✓
A
Ahmed ibn Ali al-Ajamy
✓
Ahmed ibn Ali al-Ajamy
✓
A
Abu Bakr Ash-Shaatree
✓
Abu Bakr Ash-Shaatree
✓
M
Muhammad Ayyoub
✓
Muhammad Ayyoub
✓
A
Abdullah Basfar
✓
Abdullah Basfar
✓
A
Abdullah Al-Juhani
✓
Abdullah Al-Juhani
✓
M
Maher Al Muaiqly
✓
Maher Al Muaiqly
✓
—
x1
إِنَّا جَعَلْنَاهُ قُرْآنًا عَرَبِيًّا لَّعَلَّكُمْ تَعْقِلُونَ ٣
📖 ਅਨੁਵਾਦ
ਆਇਤ 3
3਼ ਬੇਸ਼ੱਕ ਅਸੀਂ ਇਸ ਕਿਤਾਬ ਨੂੰ ਅਰਬੀ (ਭਾਸ਼ਾ) ਦਾ .ਕੁਰਆਨ ਬਣਾਇਆ ਹੈ ਤਾਂ ਜੋ ਤੁਸੀਂ ਸਮਝ ਸਕੋ।
وَإِنَّهُ فِي أُمِّ الْكِتَابِ لَدَيْنَا لَعَلِيٌّ حَكِيمٌ ٤
📖 ਅਨੁਵਾਦ
ਆਇਤ 4
4਼ ਬੇਸ਼ੱਕ ਇਹ .ਕੁਰਆਨ ਸਾਡੇ ਕੋਲ ਮੂਲ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖਿਆ ਹੋਇਆ ਹੈ। ਜੋ ਕਿ ਸਰਵਉੱਚ ਸ਼ਾਨ ਵਾਲੀ ਤੇ ਯੁਕਤੀਆਂ ਨਾਲ ਭਰਪੂਰ ਕਿਤਾਬ ਹੈ।
أَفَنَضْرِبُ عَنكُمُ الذِّكْرَ صَفْحًا أَن كُنتُمْ قَوْمًا مُّسْرِفِينَ ٥
📖 ਅਨੁਵਾਦ
ਆਇਤ 5
5਼ (ਹੇ ਲੋਕੋ!) ਕੀ ਭਲਾਂ ਅਸੀਂ ਤੁਹਾਥੋਂ ਇਸ ਲਈ ਨਸੀਹਤ ਕਰਨ ਤੋਂ ਮੂੰਹ ਮੋੜ ਲਈਏ ਕਿ ਤੁਸੀਂ (ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ) ਹੱਦਾਂ ਦੀ ਉਲੰਘਣਾ ਕਰਨ ਵਾਲੇ ਲੋਕ ਹੋ? 1
وَكَمْ أَرْسَلْنَا مِن نَّبِيٍّ فِي الْأَوَّلِينَ ٦
📖 ਅਨੁਵਾਦ
ਆਇਤ 6
6਼ (ਨਹੀਂ ਇੰਜ ਨਹੀਂ) ਅਸਾਂ ਪਹਿਲਾਂ ਬੀਤ ਚੁੱਕੇ ਲੋਕਾਂ ਵਿਚ ਕਿੰਨੇ ਹੀ ਨਬੀ ਭੇਜੇ।
وَمَا يَأْتِيهِم مِّن نَّبِيٍّ إِلَّا كَانُوا بِهِ يَسْتَهْزِئُونَ ٧
📖 ਅਨੁਵਾਦ
ਆਇਤ 7
7਼ ਅਤੇ ਉਹਨਾਂ ਕੋਲ ਜਿਹੜਾ ਵੀ ਨਬੀ ਆਉਂਦਾ ਸੀ ਉਹ ਉਸ ਦਾ ਮਖੌਲ ਉਡਾਇਆ ਕਰਦੇ ਸਨ।
فَأَهْلَكْنَا أَشَدَّ مِنْهُم بَطْشًا وَمَضَىٰ مَثَلُ الْأَوَّلِينَ ٨
📖 ਅਨੁਵਾਦ
ਆਇਤ 8
8਼ ਫੇਰ ਅਸੀਂ ਇਹਨਾਂ (ਮੱਕੇ ਵਾਲਿਆਂ) ਨਾਲੋਂ ਕਈ ਗੁਣਾ ਵਧੇਰੇ ਜ਼ੋਰਾਵਰ ਲੋਕਾਂ ਨੂੰ ਬਰਬਾਦ ਕਰ ਦਿੱਤਾ। ਪਿਛਲੀਆਂ ਕੌਮਾਂ ਦੀਆਂ ਉਦਾਹਰਣਾਂ ਬੀਤ ਚੁੱਕੀਆਂ ਹਨ।
وَلَئِن سَأَلْتَهُم مَّنْ خَلَقَ السَّمَاوَاتِ وَالْأَرْضَ لَيَقُولُنَّ خَلَقَهُنَّ الْعَزِيزُ الْعَلِيمُ ٩
📖 ਅਨੁਵਾਦ
ਆਇਤ 9
9਼ (ਹੇ ਨਬੀ!) ਜੇ ਤੁਸੀਂ ਇਹਨਾਂ ਤੋਂ ਪੁੱਛੋਂਗੇ ਕਿ ਅਕਾਸ਼ਾਂ ਤੇ ਧਰਤੀ ਨੂੰ ਕਿਸ ਨੇ ਸਾਜਿਆ ਹੈ ? ਤਾਂ ਉਹ ਇਹੋ ਆਖਣਗੇ ਕਿ ਇਹਨਾਂ ਨੂੰ ਇਕ ਵੱਡੀ ਜ਼ੋਰਾਵਰ ਤੇ ਜਾਣਨਹਾਰ ਹਸਤੀ ਨੇ ਸਾਜਿਆ ਹੈ।
الَّذِي جَعَلَ لَكُمُ الْأَرْضَ مَهْدًا وَجَعَلَ لَكُمْ فِيهَا سُبُلًا لَّعَلَّكُمْ تَهْتَدُونَ ١٠
📖 ਅਨੁਵਾਦ
ਆਇਤ 10
10਼ ਉਹ (ਅੱਲਾਹ) ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਪੰਘੂੜਾ ਬਣਾਇਆ ਅਤੇ ਇਸੇ ਵਿਚ ਤੁਹਾਡੇ ਲਈ ਰਸਤੇ ਬਣਾ ਦਿੱਤੇ ਤਾਂ ਜੋ ਤੁਸੀਂ ਆਪਣੀ ਮੰਜ਼ਿਲ ਦੀ ਰਾਹ ਪਾ ਸਕੋ।
وَالَّذِي نَزَّلَ مِنَ السَّمَاءِ مَاءً بِقَدَرٍ فَأَنشَرْنَا بِهِ بَلْدَةً مَّيْتًا ۚ كَذَٰلِكَ تُخْرَجُونَ ١١
📖 ਅਨੁਵਾਦ
ਆਇਤ 11
11਼ ਉਹ (ਅੱਲਾਹ) ਜਿਸ ਨੇ ਇਕ ਖ਼ਾਸ ਮਾਤਰਾ ਵਿਚ ਅਕਾਸ਼ੋਂ ਪਾਣੀ ਉਤਾਰਿਆ, ਫੇਰ ਅਸੀਂ ਉਸੇ (ਪਾਣੀ) ਦੁਆਰਾ ਮੁਰਦਾ ਸ਼ਹਿਰ (ਬੰਜਰ ਧਰਤੀ) ਨੂੰ ਜਿਊਂਦਾ (ਉਪਜਾਊ) ਕਰ ਦਿੱਤਾ, ਇਸੇ ਤਰ੍ਹਾਂ ਤੁਸੀਂ ਵੀ (ਕਬਰਾਂ ਵਿੱਚੋਂ ਕਿਆਮਤ ਦਿਹਾੜੇ) ਕੱਢੇ ਜਾਵੋਂਗੇ।
وَالَّذِي خَلَقَ الْأَزْوَاجَ كُلَّهَا وَجَعَلَ لَكُم مِّنَ الْفُلْكِ وَالْأَنْعَامِ مَا تَرْكَبُونَ ١٢
📖 ਅਨੁਵਾਦ
ਆਇਤ 12
12਼ ਉਹ ਜਿਸ ਨੇ ਸਾਰਿਆਂ ਦੇ ਜੋੜੇ ਪੈਦਾ ਕੀਤੇ ਅਤੇ ਤੁਹਾਡੇ ਲਈ ਬੇੜੀਆਂ ਅਤੇ ਚਾਰ ਪੈਰਾਂ ਵਾਲੇ ਜਾਨਵਰ ਬਣਾਏ, ਜਿਨ੍ਹਾਂ ਉੱਤੇ ਤੁਸੀਂ ਸਵਾਰ ਹੁੰਦੇ ਹੋ।
لِتَسْتَوُوا عَلَىٰ ظُهُورِهِ ثُمَّ تَذْكُرُوا نِعْمَةَ رَبِّكُمْ إِذَا اسْتَوَيْتُمْ عَلَيْهِ وَتَقُولُوا سُبْحَانَ الَّذِي سَخَّرَ لَنَا هَٰذَا وَمَا كُنَّا لَهُ مُقْرِنِينَ ١٣
📖 ਅਨੁਵਾਦ
ਆਇਤ 13
13਼ ਤਾਂ ਜੋ ਤੁਸੀਂ ਉਹਨਾਂ (ਪਸ਼ੂਆਂ) ਦੀ ਪਿੱਠ ਉੱਤੇ ਚੱੜ੍ਹ ਕੇ ਬੈਠੋ। ਜਦੋਂ ਤੁਸੀਂ ਚੰਗੀ ਤਰ੍ਹਾਂ ਬੈਠ ਜਾਓ ਤਾਂ ਆਪਣੇ ਰੱਬ ਦੀ ਨਿਅਮਤ ਨੂੰ ਯਾਦ ਕਰੋ ਅਤੇ ਆਖੋ ਕਿ ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮਰਥਾ ਨਹੀਂ ਸੀ ਰੱਖਦੇ।
وَإِنَّا إِلَىٰ رَبِّنَا لَمُنقَلِبُونَ ١٤
📖 ਅਨੁਵਾਦ
ਆਇਤ 14
14਼ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਨ ਵਾਲੇ ਹਾਂ।
وَجَعَلُوا لَهُ مِنْ عِبَادِهِ جُزْءًا ۚ إِنَّ الْإِنسَانَ لَكَفُورٌ مُّبِينٌ ١٥
📖 ਅਨੁਵਾਦ
ਆਇਤ 15
15਼ ਅਤੇ ਇਹਨਾਂ ਲੋਕਾਂ ਨੇ ਅੱਲਾਹ ਦੇ ਹੀ ਕੁੱਝ ਬੰਦਿਆਂ ਨੂੰ ਉਸ ਦਾ ਅੰਸ਼ (ਸੰਤਾਨ) ਥਾਪ ਦਿੱਤਾ। ਬੇਸ਼ੱਕ ਮਨੁੱਖ ਸਪਸ਼ਟ ਰੂਪ ਵਿਚ (ਰੱਬ ਦਾ) ਨਾ-ਸ਼ੁਕਰਾ ਹੈ।
أَمِ اتَّخَذَ مِمَّا يَخْلُقُ بَنَاتٍ وَأَصْفَاكُم بِالْبَنِينَ ١٦
📖 ਅਨੁਵਾਦ
ਆਇਤ 16
16਼ ਕੀ ਉਸ (ਅੱਲਾਹ) ਨੇ ਉਸ ਵਿੱਚੋਂ, ਜੋ ਉਹ ਪੈਦਾ ਕਰਦਾ ਹੈ, (ਆਪਣੇ ਲਈ ਤਾਂ) ਧੀਆਂ ਦੀ ’ਚੋਂਣ ਕਰ ਲਈ ਅਤੇ ਤੁਹਾਨੂੰ ਪੁੱਤਰਾਂ ਨਾਲ ਨਿਵਾਜ਼ ਦਿੱਤਾ ?
وَإِذَا بُشِّرَ أَحَدُهُم بِمَا ضَرَبَ لِلرَّحْمَٰنِ مَثَلًا ظَلَّ وَجْهُهُ مُسْوَدًّا وَهُوَ كَظِيمٌ ١٧
📖 ਅਨੁਵਾਦ
ਆਇਤ 17
17਼ ਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਉਸ (ਧੀ ਪੈਦਾ ਹੋਣ) ਦੀ ਖ਼ੁਸ਼ਖ਼ਬਰੀ ਸੁਣਾਈ ਜਾਂਦੀ ਹੈ, ਜਿਸ ਦਾ ਸੰਬੰਧ ਇਹ ਲੋਕ ਰਹਿਮਾਨ (ਭਾਵ ਅੱਲਾਹ) ਨਾਲ ਜੋੜਦੇ ਹਨ, ਤਾਂ ਉਸ ਦੇ ਚਿਹਰੇ ਉੱਤੇ ਕਾਲਸ ਛਾ ਜਾਂਦੀ ਹੈ ਅਤੇ ਉਹ ਸੋਗ ਨਾਲ ਭਰ ਜਾਂਦਾ ਹੈ।
أَوَمَن يُنَشَّأُ فِي الْحِلْيَةِ وَهُوَ فِي الْخِصَامِ غَيْرُ مُبِينٍ ١٨
📖 ਅਨੁਵਾਦ
ਆਇਤ 18
18਼ ਕੀ ਉਹ (ਇਸਤਰੀ) ਜਿਹੜੀ ਗਿਹਨਿਆਂ ਵਿਚ ਪਾਲੀ ਪੋਸੀ ਜਾਂਦੀ ਹੈ ਅਤੇ ਵਾਦ-ਵਿਵਾਦ ਸਮੇਂ ਆਪਣੀ ਗੱਲ ਵੀ ਸਪਸ਼ਟ ਨਈਂ ਕਰ ਸਕਦੀ, ਅੱਲਾਹ ਦੀ ਧੀ ਹੋ ਸਕਦੀ ਹੈ?
وَجَعَلُوا الْمَلَائِكَةَ الَّذِينَ هُمْ عِبَادُ الرَّحْمَٰنِ إِنَاثًا ۚ أَشَهِدُوا خَلْقَهُمْ ۚ سَتُكْتَبُ شَهَادَتُهُمْ وَيُسْأَلُونَ ١٩
📖 ਅਨੁਵਾਦ
ਆਇਤ 19
19਼ ਉਹਨਾਂ ਨੇ ਫਰਿਸ਼ਤਿਆਂ ਨੂੰ, ਜਿਹੜੇ ਕਿ ਰਹਿਮਾਨ ਦੇ ਬੰਦੇ ਹਨ, ਰਹਿਮਾਨ (ਅੱਲਾਹ) ਦੀਆਂ ਧੀਆਂ ਮੰਨ ਲਿਆ। ਕੀ ਉਹ (ਫਰਿਸ਼ਤਿਆਂ) ਦੇ ਜਨਮ ਸਮੇਂ ਹਾਜ਼ਰ ਸਨ? ਇਹਨਾਂ ਦੀ ਗਵਾਹੀ ਜ਼ਰੂਰ ਲਿਖੀ ਜਾਵੇਗੀ ਅਤੇ ਇਹਨਾਂ ਤੋਂ ਇਸ (ਗੱਲ) ਦੀ ਪੁੱਛ-ਗਿੱਛ ਵੀ ਕੀਤੀ ਜਾਵੇਗੀ।
وَقَالُوا لَوْ شَاءَ الرَّحْمَٰنُ مَا عَبَدْنَاهُم ۗ مَّا لَهُم بِذَٰلِكَ مِنْ عِلْمٍ ۖ إِنْ هُمْ إِلَّا يَخْرُصُونَ ٢٠
📖 ਅਨੁਵਾਦ
ਆਇਤ 20
20਼ ਉਹ (ਮੁਸ਼ਰਿਕ) ਆਖਦੇ ਹਨ ਕਿ ਜੇ ਅੱਲਾਹ ਚਾਹੁੰਦਾ ਤਾਂ ਅਸੀਂ ਇਹਨਾਂ ਝੂਠੇ ਇਸ਼ਟਾਂ ਦੀ ਇਬਾਦਤ ਕਦੇ ਵੀ ਨਾ ਕਰਦੇ। ਇਹ ਲੋਕ ਕੁੱਝ ਵੀ ਗਿਆਨ ਨਹੀਂ ਰੱਖਦੇ, ਨਿਰੇ ਤੀਰ-ਤੁੱਕੇ ਚਲਾ ਰਹੇ ਹਨ।
أَمْ آتَيْنَاهُمْ كِتَابًا مِّن قَبْلِهِ فَهُم بِهِ مُسْتَمْسِكُونَ ٢١
📖 ਅਨੁਵਾਦ
ਆਇਤ 21
21਼ ਜਾਂ ਅਸੀਂ ਇਸ ਤੋਂ ਪਹਿਲਾਂ ਇਹਨਾਂ ਨੂੰ ਕੋਈ ਕਿਤਾਬ ਦਿੱਤੀ ਹੋਈ ਹੈ ਜਿਸ ਨੂੰ ਇਹ ਲੋਕ ਮਜ਼ਬੂਤੀ ਨਾਲ ਫੜੀ ਫਿਰਦੇ ਹਨ ?
بَلْ قَالُوا إِنَّا وَجَدْنَا آبَاءَنَا عَلَىٰ أُمَّةٍ وَإِنَّا عَلَىٰ آثَارِهِم مُّهْتَدُونَ ٢٢
📖 ਅਨੁਵਾਦ
ਆਇਤ 22
22਼ ਨਹੀਂ, ਸਗੋਂ ਇਹ ਲੋਕ ਆਖਦੇ ਹਨ ਕਿ ਬੇਸ਼ੱਕ ਅਸੀਂ ਤਾਂ ਆਪਣੇ ਪਿਓ ਦਾਦਿਆਂ ਨੂੰ ਇਕ ਰਾਹ ਉੱਤੇ ਹੀ ਵੇਖਿਆ ਹੈ ਅਤੇ ਅਸੀਂ ਤਾਂ ਉਹਨਾਂ ਦੀ ਪੈਰਵੀ ਕਰਨ ਵਾਲੇ ਹਾਂ।
وَكَذَٰلِكَ مَا أَرْسَلْنَا مِن قَبْلِكَ فِي قَرْيَةٍ مِّن نَّذِيرٍ إِلَّا قَالَ مُتْرَفُوهَا إِنَّا وَجَدْنَا آبَاءَنَا عَلَىٰ أُمَّةٍ وَإِنَّا عَلَىٰ آثَارِهِم مُّقْتَدُونَ ٢٣
📖 ਅਨੁਵਾਦ
ਆਇਤ 23
23਼ (ਹੇ ਨਬੀ!) ਇਸ ਤਰ੍ਹਾਂ ਤਹਾਥੋਂ ਪਹਿਲਾਂ ਅਸੀਂ ਜਿਸ ਬਸਤੀ ਵਿਚ ਵੀ ਕੋਈ ਡਰਾਉਣ ਵਾਲਾ (ਪੈਗ਼ੰਬਰ) ਭੇਜਿਆ ਤਾਂ ਉੱਥੇ ਦੇ ਖ਼ੁਸ਼ਹਾਲ ਲੋਕਾਂ ਨੇ ਇਹੋ ਆਖਿਆ ਕਿ ਅਸੀਂ ਆਪਣੇ ਪਿਓ ਦਾਦਿਆਂ ਨੂੰ ਇਸੇ ਇਕ ਰਾਹ ਉੱਤੇ ਹੀ ਵੇਖਿਆ ਹੈ ਤੇ ਅਸੀਂ ਉਹਨਾਂ ਦੀ ਹੀ ਪੈਰਵੀ ਕਰਾਂਗੇ।
۞ قَالَ أَوَلَوْ جِئْتُكُم بِأَهْدَىٰ مِمَّا وَجَدتُّمْ عَلَيْهِ آبَاءَكُمْ ۖ قَالُوا إِنَّا بِمَا أُرْسِلْتُم بِهِ كَافِرُونَ ٢٤
📖 ਅਨੁਵਾਦ
ਆਇਤ 24
24਼ ਹਰੇਕ ਨਬੀ ਨੇ (ਆਪਣੀ ਬਸਤੀ ਵਾਲਿਆਂ ਨੂੰ) ਇਹੋ ਪੁੱਛਿਆ, (ਕਿ ਫੇਰ ਵੀ ਇਨਕਾਰ ਕਰੋਗੇ) ਭਾਵੇਂ ਮੈਂ ਤੁਹਾਨੂੰ ਉਸ ਨਾਲੋਂ ਵਧੇਰੇ ਸਿੱਧਾ ਰਾਹ ਦਰਸਾ ਦਿਆਂ, ਜਿਸ ਉੱਤੇ ਤੁਸੀਂ ਆਪਣੇ ਪਿਓ ਦਾਪਦਆਂ (ਬਜ਼ੁਰਗਾਂ) ਨੂੰ ਵੇਖਿਆ ਹੈ ? ਜਵਾਬ ਵਿਚ ਉਹਨਾਂ ਸਭ ਨੇ (ਪੈਗ਼ੰਬਰਾਂ ਨੂੰ) ਇਹੋ ਆਖਿਆ ਕਿ ਤੁਹਾਨੂੰ ਜਿਹੜਾ ਧਰਮ ਦੇ ਕੇ ਭੇਜਿਆ ਹੈ, ਅਸੀਂ ਉਸ ਦਾ ਇਨਕਾਰ ਕਰਦੇ ਹਾਂ।
فَانتَقَمْنَا مِنْهُمْ ۖ فَانظُرْ كَيْفَ كَانَ عَاقِبَةُ الْمُكَذِّبِينَ ٢٥
📖 ਅਨੁਵਾਦ
ਆਇਤ 25
25਼ ਸੋ ਅਸਾਂ ਉਹਨਾਂ (ਇਨਕਾਰੀਆਂ) ਤੋਂ ਬਦਲਾ ਲਿਆ। ਰਤਾ ਵੇਖੋ ਤਾਂ ਸਹੀ ਕਿ ਝੁਠਲਾਉਣ ਵਾਲਿਆਂ ਦਾ ਅੰਤ ਕਿਹੋ ਜਿਹਾ ਹੋਇਆ।
وَإِذْ قَالَ إِبْرَاهِيمُ لِأَبِيهِ وَقَوْمِهِ إِنَّنِي بَرَاءٌ مِّمَّا تَعْبُدُونَ ٢٦
📖 ਅਨੁਵਾਦ
ਆਇਤ 26
26਼ (ਹੇ ਨਬੀ! ਉਹ ਵੇਲਾ ਵੀ ਯਾਦ ਕਰੋ) ਜਦੋਂ ਇਬਰਾਹੀਮ ਨੇ ਆਪਣੇ ਪਿਓ ਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਬੇਸ਼ੱਕ ਮੇਰਾ ਇਹਨਾਂ ਬੁਤਾਂ ਨਾਲ ਕੋਈ ਸੰਬੰਧ ਨਹੀਂ ਜਿਨ੍ਹਾਂ ਦੀ ਪੂਜਾ ਤੁਸੀਂ ਕਰਦੇ ਹੋ।
إِلَّا الَّذِي فَطَرَنِي فَإِنَّهُ سَيَهْدِينِ ٢٧
📖 ਅਨੁਵਾਦ
ਆਇਤ 27
27਼ ਛੁੱਟ ਉਸ ਤੋਂ ਜਿਸ (ਅੱਲਾਹ) ਨੇ ਮੈਨੂੰ ਪੈਦਾ ਕੀਤਾ ਹੈ ਅਤੇ ਉਹ ਛੇਤੀ ਹੀ ਮੇਰੀ ਅਗਵਾਈ ਕਰੇਗਾ।
وَجَعَلَهَا كَلِمَةً بَاقِيَةً فِي عَقِبِهِ لَعَلَّهُمْ يَرْجِعُونَ ٢٨
📖 ਅਨੁਵਾਦ
ਆਇਤ 28
28਼ ਅਤੇ ਇਬਰਾਹੀਮ ਆਪਣੀ ਔਲਾਦ ਲਈ ਇਸੇ (ਤੌਹੀਦ ਦੇ ਕਲਮੇ ਨੂੰ) ਸਦਾ ਬਾਕੀ ਰਹਿਣ ਵਾਲਾ ਕਲਮਾ ਬਣਾ ਗਿਆ ਤਾਂ ਜੋ ਉਹ (ਅੱਲਾਹ ਵੱਲ) ਪਰਤ ਆਉਣ।
بَلْ مَتَّعْتُ هَٰؤُلَاءِ وَآبَاءَهُمْ حَتَّىٰ جَاءَهُمُ الْحَقُّ وَرَسُولٌ مُّبِينٌ ٢٩
📖 ਅਨੁਵਾਦ
ਆਇਤ 29
29਼ ਸਗੋਂ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ (ਜੀਵਨ ਸਮੱਗਰੀ ਦੇ ਕੇ) ਲਾਭ ਪਹੁੰਚਾਇਆ, ਇੱਥੋਂ ਤਕ ਕਿ ਉਹਨਾਂ ਕੋਲ ਹੱਕ (ਭਾਵ ਸੱਚਾ ਧਰਮ) ਤੇ ਸਪਸ਼ਟ ਰੂਪ ਵਿਚ (ਅੱਲਾਹ ਦੇ ਹੁਕਮਾਂ ਨੂੰ) ਬਿਆਨ ਕਰਨ ਵਾਲਾ ਰਸੂਲ ਆ ਗਿਆ।
وَلَمَّا جَاءَهُمُ الْحَقُّ قَالُوا هَٰذَا سِحْرٌ وَإِنَّا بِهِ كَافِرُونَ ٣٠
📖 ਅਨੁਵਾਦ
ਆਇਤ 30
30਼ ਜਦੋਂ ਇਹੋ ਹੱਕ (.ਕੁਰਆਨ) ਇਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਇਹ ਆਖਣ ਲੱਗੇ, ਇਹ ਤਾਂ ਨਿਰਾ ਜਾਦੂ ਹੈ, ਅਸੀਂ ਇਸ ਦੇ ਇਨਕਾਰੀ ਹਾਂ।
وَقَالُوا لَوْلَا نُزِّلَ هَٰذَا الْقُرْآنُ عَلَىٰ رَجُلٍ مِّنَ الْقَرْيَتَيْنِ عَظِيمٍ ٣١
📖 ਅਨੁਵਾਦ
ਆਇਤ 31
31਼ ਅਤੇ ਆਖਿਆ ਕਿ ਇਹ .ਕੁਰਆਨ ਇਹਨਾਂ ਦੋਵਾਂ ਬਸਤੀਆਂ (ਮੱਕਾ ਜਾਂ ਤਾਇਫ਼) ਦੇ ਕਿਸੇ ਵੱਡੇ ਆਦਮੀ ਉੱਤੇ ਨਾਜ਼ਿਲ ਕਿਉਂ ਨਹੀਂ ਕੀਤਾ ਗਿਆ ?
أَهُمْ يَقْسِمُونَ رَحْمَتَ رَبِّكَ ۚ نَحْنُ قَسَمْنَا بَيْنَهُم مَّعِيشَتَهُمْ فِي الْحَيَاةِ الدُّنْيَا ۚ وَرَفَعْنَا بَعْضَهُمْ فَوْقَ بَعْضٍ دَرَجَاتٍ لِّيَتَّخِذَ بَعْضُهُم بَعْضًا سُخْرِيًّا ۗ وَرَحْمَتُ رَبِّكَ خَيْرٌ مِّمَّا يَجْمَعُونَ ٣٢
📖 ਅਨੁਵਾਦ
ਆਇਤ 32
32਼ (ਹੇ ਨਬੀ!) ਕੀ ਤੁਹਾਡੇ ਰੱਬ ਦੀ ਮਿਹਰ ਦੀ ਵੰਡ ਇਹ ਲੋਕ ਕਰਦੇ ਹਨ? ਜਦ ਕਿ ਅਸੀਂ ਹੀ ਸੰਸਾਰਿਕ ਜਿਵਨ ਵਿਚ ਇਹਨਾਂ ਵਿਚਾਲੇ ਰੋਜ਼ੀ ਵੰਡੀ ਹੈ ਅਤੇ ਅਸਾਂ ਹੀ ਮਰਤਬਿਆਂ ਵਿਚ ਇਹਨਾਂ ਨੂੰ ਇਕ ਦੂਜੇ ਤੋਂ ਉੱਚਾ ਦਰਜਾ ਦਿੱਤਾ ਹੈ, ਤਾਂ ਜੋ ਉਹ ਇਕ ਦੂਜੇ ਤੋਂ ਸੇਵਾ ਕਰਵਾ ਸਕਣ। ਤੁਹਾਡੇ ’ਤੇ ਰੱਬ ਦੀ ਮਿਹਰ (ਭਾਵ ਪੈਗ਼ੰਬਰੀ) ਉਸ ਧਨ-ਪਦਾਰਥ ਨਾਲੋਂ ਕਿਤੇ ਵੱਧ ਕੀਮਤੀ ਹੈ ਜੋ ਇਹ ਜਮ੍ਹਾਂ ਕਰ ਰਹੇ ਹਨ।
وَلَوْلَا أَن يَكُونَ النَّاسُ أُمَّةً وَاحِدَةً لَّجَعَلْنَا لِمَن يَكْفُرُ بِالرَّحْمَٰنِ لِبُيُوتِهِمْ سُقُفًا مِّن فِضَّةٍ وَمَعَارِجَ عَلَيْهَا يَظْهَرُونَ ٣٣
📖 ਅਨੁਵਾਦ
ਆਇਤ 33
33਼ ਜੇ ਇਹ ਸ਼ੰਕਾ ਨਾ ਹੁੰਦੀ ਕਿ ਸਾਰੇ ਹੀ ਲੋਕ ਇਕ ਹੀ ਟੋਲਾ (ਭਾਵ ਕਾਫ਼ਿਰ) ਹੋ ਜਾਣਗੇ ਤਾਂ ਅਸਾਂ ਉਹਨਾਂ ਲੋਕਾਂ ਲਈ, ਜਿਹੜੇ ਰਹਿਮਾਨ (ਅੱਲਾਹ) ਦਾ ਇਨਕਾਰ ਕਰਦੇ ਹਨ, ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਪੌੜੀਆਂ ਚਾਂਦੀ ਦੀਆਂ ਬਣਾ ਦਿੰਦੇ, ਜਿਨ੍ਹਾਂ ਉੱਤੇ ਉਹ ਚੜ੍ਹਦੇ ਹਨ।
وَلِبُيُوتِهِمْ أَبْوَابًا وَسُرُرًا عَلَيْهَا يَتَّكِئُونَ ٣٤
📖 ਅਨੁਵਾਦ
ਆਇਤ 34
34਼ ਅਤੇ ਉਹਨਾਂ ਦੇ ਘਰਾਂ ਦੇ ਬੂਹੇ ਅਤੇ ਤਖ਼ਤ ਵੀ (ਚਾਂਦੀ ਦੇ ਬਣਾ ਦਿੰਦੇ) ਜਿਨ੍ਹਾਂ ਉੱਤੇ ਉਹ ਤਕੀਏ ਲਾ ਕੇ ਬਹਿੰਦੇ ਹਨ।
وَزُخْرُفًا ۚ وَإِن كُلُّ ذَٰلِكَ لَمَّا مَتَاعُ الْحَيَاةِ الدُّنْيَا ۚ وَالْآخِرَةُ عِندَ رَبِّكَ لِلْمُتَّقِينَ ٣٥
📖 ਅਨੁਵਾਦ
ਆਇਤ 35
35਼ ਅਤੇ ਇਹ ਸਭ ਸੋਨੇ ਦੇ ਵੀ ਬਣਾ ਦਿੰਦੇ ਅਤੇ ਇਹ ਸਭ ਸੰਸਾਰਿਕ ਜੀਵਨ ਸਮੱਗਰੀ ਹੈ, ਜਦ ਕਿ ਆਖ਼ਿਰਤ ਦੀ ਸਮੱਗਰੀ, ਤੁਹਾਡੇ ਰੱਬ ਦੀ ਨਜ਼ਰ ਵਿਚ ਕੇਵਲ ਰੱਬ ਦਾ ਡਰ-ਭੌ ਮੰਣਨ ਵਾਲਿਆਂ ਲਈ ਹੈ।
وَمَن يَعْشُ عَن ذِكْرِ الرَّحْمَٰنِ نُقَيِّضْ لَهُ شَيْطَانًا فَهُوَ لَهُ قَرِينٌ ٣٦
📖 ਅਨੁਵਾਦ
ਆਇਤ 36
36਼ ਜਿਹੜਾ ਵਿਅਕਤੀ ਰਹਿਮਾਨ (ਅੱਲਾਹ) ਦੇ ਸਿਮਰਨ ਤੋਂ ਅੰਨਾਂ (ਬੇ-ਸੁਰਤ) ਹੁੰਦਾ ਹੈ ਤਾਂ ਅਸੀਂ ਉਸ ’ਤੇ ਇਕ ਸ਼ੈਤਾਨ ਨਿਯੁਕਤ ਕਰ ਦਿੰਦੇ ਹਾਂ, ਫੇਰ ਉਹ ਉਸ ਦਾ ਸਾਥੀ ਬਣ ਜਾਂਦਾ ਹੈ।
وَإِنَّهُمْ لَيَصُدُّونَهُمْ عَنِ السَّبِيلِ وَيَحْسَبُونَ أَنَّهُم مُّهْتَدُونَ ٣٧
📖 ਅਨੁਵਾਦ
ਆਇਤ 37
37਼ ਉਹ (ਸ਼ੈਤਾਨ) ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕਦਾ ਹੈ ਜਦ ਕਿ ਉਹ ਆਪ ਇਹ ਸਮਝਦੇ ਹਨ ਕਿ ਉਹ ਹਿਦਾਇਤ (ਵਾਲੀ ਰਾਹ) ਉੱਤੇ ਹਨ।
حَتَّىٰ إِذَا جَاءَنَا قَالَ يَا لَيْتَ بَيْنِي وَبَيْنَكَ بُعْدَ الْمَشْرِقَيْنِ فَبِئْسَ الْقَرِينُ ٣٨
📖 ਅਨੁਵਾਦ
ਆਇਤ 38
38਼ ਅਖ਼ੀਰ,ਜਦੋਂ ਉਹ(ਕੁਰਾਹੇ ਪਿਆ ਹੋਇਆ ਵਿਅਕਤੀ) ਸਾਡੇ ਕੋਲ ਆਵੇਗਾ ਤਾਂ(ਸ਼ੈਤਾਨ ਨੂੰ) ਆਖੇਗਾ, ਕਾਸ਼! ਮੇਰੇ ਤੇ ਤੇਰੇ ਵਿਚਾਲੇ ਪੂਰਬ ਤੇ ਪੱਛਮ ਜਿੱਨੀ ਦੂਰੀ ਹੁੰਦੀ,ਤੂੰ ਤਾਂ ਬਹੁਤ ਹੀ ਭੈੜਾ ਸਾਥੀ ਹੈ।
وَلَن يَنفَعَكُمُ الْيَوْمَ إِذ ظَّلَمْتُمْ أَنَّكُمْ فِي الْعَذَابِ مُشْتَرِكُونَ ٣٩
📖 ਅਨੁਵਾਦ
ਆਇਤ 39
39਼ ਉਸ ਵੇਲੇ ਉਹਨਾਂ ਕਾਫ਼ਿਰਾਂ ਨੂੰ ਆਖਿਆ ਜਾਵੇਗਾ ਕਿ ਜਦੋਂ ਤੁਸੀਂ ਵਧੀਕੀਆਂ ਕਰ ਚੁੱਕੇ ਤਾਂ ਅੱਜ ਇਹ ਗੱਲ (ਆਖਣੀ) ਤੁਹਾਡੇ ਲਈ ਕੁੱਝ ਵੀ ਲਾਹੇਵੰਦ ਨਹੀਂ ਹੋਵੇਗੀ, ਅੱਜ ਤੁਸੀਂ ਸਾਰੇ ਅਜ਼ਾਬ ਵਿਚ ਭਾਈਵਾਲ ਹੋ।
أَفَأَنتَ تُسْمِعُ الصُّمَّ أَوْ تَهْدِي الْعُمْيَ وَمَن كَانَ فِي ضَلَالٍ مُّبِينٍ ٤٠
📖 ਅਨੁਵਾਦ
ਆਇਤ 40
40਼ (ਹੇ ਨਬੀ!) ਕੀ ਤੁਸੀਂ ਬੋਲਿਆਂ ਨੂੰ ਸੁਣਾ ਸਕਦੇ ਹੋ? ਜਾਂ ਅਨ੍ਹਿਆਂ ਨੂੰ ਰਾਹ ਵਿਖਾ ਸਕਦੇ ਹੋ, ਜਿਹੜੇ ਖੁੱਲ੍ਹੀ ਗੁਮਰਾਹੀ ਵਿਚ ਪਏ ਹੋਏ ਹਨ?
فَإِمَّا نَذْهَبَنَّ بِكَ فَإِنَّا مِنْهُم مُّنتَقِمُونَ ٤١
📖 ਅਨੁਵਾਦ
ਆਇਤ 41
41਼ ਜੇ ਅਸੀਂ (ਹੇ ਮੁਹੰਮਦ!) ਤੁਹਾਨੂੰ ਸੰਸਾਰ ਤੋਂ ਚੁੱਕ ਵੀ ਲਈਏ ਫੇਰ ਵੀ ਅਸੀਂ ਇਹਨਾਂ (ਜ਼ਾਲਮਾਂ) ਤੋਂ ਬਦਲਾ ਲੈਣਾ ਹੀ ਲੈਣਾ ਹੈ।
أَوْ نُرِيَنَّكَ الَّذِي وَعَدْنَاهُمْ فَإِنَّا عَلَيْهِم مُّقْتَدِرُونَ ٤٢
📖 ਅਨੁਵਾਦ
ਆਇਤ 42
42਼ ਜਾਂ (ਹੋ ਸਕਦਾ ਹੈ ਕਿ) ਅਸੀਂ ਉਹ ਅਜ਼ਾਬ ਤੁਹਾਨੂੰ (ਜਿਊਂਦੇ ਜੀ) ਵਿਖਾ ਦਈਏ ਜਿਸ ਦਾ ਬਚਨ ਅਸੀਂ ਇਹਨਾਂ ਨਾਲ ਕੀਤਾ ਹੋਇਆ ਹੈ। ਬੇਸ਼ੱਕ ਅਸੀਂ ਇਹ ਸਭ ਕਰਨ ਦੀ ਸਮਰਥਾ ਰੱਖਦੇ ਹਾਂ।
فَاسْتَمْسِكْ بِالَّذِي أُوحِيَ إِلَيْكَ ۖ إِنَّكَ عَلَىٰ صِرَاطٍ مُّسْتَقِيمٍ ٤٣
📖 ਅਨੁਵਾਦ
ਆਇਤ 43
43਼ (ਹੇ ਨਬੀ!) ਜਿਹੜੀ ਵਹੀ ਤੁਹਾਡੇ ਵੱਲ ਘੱਲੀ ਗਈ ਹੈ ਤੁਸੀਂ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ। ਬੇਸ਼ੱਕ ਤੁਸੀਂ ਸਿੱਧੇ ਰਾਹ ਉੱਤੇ ਹੋ।
وَإِنَّهُ لَذِكْرٌ لَّكَ وَلِقَوْمِكَ ۖ وَسَوْفَ تُسْأَلُونَ ٤٤
📖 ਅਨੁਵਾਦ
ਆਇਤ 44
44਼ ਬੇਸ਼ੱਕ ਇਹ .ਕੁਰਆਨ ਤੁਹਾਡੇ ਲਈ ਤੇ ਤੁਹਾਡੀ ਕੌਮ ਲਈ ਨਸੀਹਤ ਹੈ, ਛੇਤੀ ਹੀ ਤੁਹਾਥੋਂ (ਤੁਹਾਡੇ ਅਮਲਾਂ ਦੀ) ਪੁੱਛ-ਗਿੱਛ ਹੋਵੇਗੀ।
وَاسْأَلْ مَنْ أَرْسَلْنَا مِن قَبْلِكَ مِن رُّسُلِنَا أَجَعَلْنَا مِن دُونِ الرَّحْمَٰنِ آلِهَةً يُعْبَدُونَ ٤٥
📖 ਅਨੁਵਾਦ
ਆਇਤ 45
45਼ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਤੁਹਾਥੋਂ ਪਹਿਲਾਂ ਘੱਲੇ ਸਨ ਉਹਨਾਂ ਤੋਂ ਪੁੱਛ ਲਓ, ਕੀ ਅਸੀਂ ਰਹਿਮਾਨ (ਅੱਲਾਹ) ਤੋਂ ਛੁੱਟ ਕੋਈ ਹੋਰ ਇਸ਼ਟ ਵੀ ਨਿਯੁਕਤ ਕੀਤੇ ਸਨ ਕਿ ਉਹਨਾਂ ਦੀ ਇਬਾਦਤ ਕੀਤੀ ਜਾਵੇ?
وَلَقَدْ أَرْسَلْنَا مُوسَىٰ بِآيَاتِنَا إِلَىٰ فِرْعَوْنَ وَمَلَئِهِ فَقَالَ إِنِّي رَسُولُ رَبِّ الْعَالَمِينَ ٤٦
📖 ਅਨੁਵਾਦ
ਆਇਤ 46
46਼ ਨਿਰਸੰਦੇਹ, ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਸਹਿਤ ਫ਼ਿਰਔਨ ਅਤੇ ਉਸ (ਦੀ ਕੌਮ) ਦੇ ਸਰਦਾਰਾਂ ਵੱਲ ਭੇਜਿਆ ਅਤੇ ਮੂਸਾ ਨੇ ਉਹਨਾਂ ਨੂੰ ਆਖਿਆ ਕਿ ਮੈਂ ਕੁੱਲ ਜਹਾਨ ਦੇ ਪਾਲਣਹਾਰ (ਅੱਲਾਹ) ਦਾ ਭੇਜਿਆ ਹੋਇਆ ਰਸੂਲ ਹਾਂ।
فَلَمَّا جَاءَهُم بِآيَاتِنَا إِذَا هُم مِّنْهَا يَضْحَكُونَ ٤٧
📖 ਅਨੁਵਾਦ
ਆਇਤ 47
47਼ ਜਦੋਂ ਉਹ (ਮੂਸਾ) ਉਹਨਾਂ (ਫ਼ਿਰਔਨੀਆਂ) ਕੋਲ ਸਾਡੇ ਮੁਅਜਜ਼ੇ (ਨਿਸ਼ਾਨੀਆਂ) ਲੈਕੇ ਆਇਆ ਤਾਂ ਉਹ ਲੋਕ ਉਹਨਾਂ (ਨਿਸ਼ਾਨੀਆਂ) ਦਾ ਮਖੌਲ ਉਡਾਉਣ ਲੱਗੇ।
وَمَا نُرِيهِم مِّنْ آيَةٍ إِلَّا هِيَ أَكْبَرُ مِنْ أُخْتِهَا ۖ وَأَخَذْنَاهُم بِالْعَذَابِ لَعَلَّهُمْ يَرْجِعُونَ ٤٨
📖 ਅਨੁਵਾਦ
ਆਇਤ 48
48਼ ਅਸੀਂ ਉਹਨਾਂ ਨੂੰ ਜਿਹੜੀ ਵੀ ਨਿਸ਼ਾਨੀਆਂ ਵਿਖਾਉਂਦੇ ਉਹ ਪਹਿਲੀ ਨਿਸ਼ਾਨੀ ਨਾਲੋਂ ਵਧ-ਚੜ੍ਹ ਕੇ ਹੁੰਦੀ। ਅੰਤ ਅਸੀਂ ਉਹਨਾਂ ਨੂੰ ਅਜ਼ਾਬ ਵਿਚ ਨੱਪ ਲਿਆ ਤਾਂ ਜੋ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆ ਜਾਣ।
وَقَالُوا يَا أَيُّهَ السَّاحِرُ ادْعُ لَنَا رَبَّكَ بِمَا عَهِدَ عِندَكَ إِنَّنَا لَمُهْتَدُونَ ٤٩
📖 ਅਨੁਵਾਦ
ਆਇਤ 49
49਼ (ਜਦੋਂ ਅਜ਼ਾਬ ਆ ਗਿਆ ਤਾਂ) ਉਹਨਾਂ (ਫ਼ਿਰਔਨੀਆਂ) ਨੇ (ਮੂਸਾ ਨੂੰ) ਆਖਿਆ ਕਿ ਹੇ ਜਾਦੂਗਰ! ਤੇਰੇ ਰੱਬ ਨੇ ਜਿਹੜਾ ਤੇਰੇ ਨਾਲ (ਦੁਆ ਕਬੂਲ ਕਰਨ ਦਾ) ਵਾਅਦਾ ਕੀਤਾ ਹੋਇਆ ਹੈ, ਉਸ ਦੇ ਆਧਾਰ ’ਤੇ ਤੂੰ ਸਾਡੇ ਲਈ ਦੁਆ ਕਰ, ਫੇਰ ਅਸੀਂ ਜ਼ਰੂਰ ਹੀ ਹਿਦਾਇਤ ਪ੍ਰਾਪਤ ਕਰ ਲਵਾਂਗੇ।
فَلَمَّا كَشَفْنَا عَنْهُمُ الْعَذَابَ إِذَا هُمْ يَنكُثُونَ ٥٠
📖 ਅਨੁਵਾਦ
ਆਇਤ 50
50਼ ਜਿਵੇਂ ਹੀ ਅਸੀਂ ਉਹਨਾਂ ਤੋਂ ਅਜ਼ਾਬ ਦੂਰ ਕਰ ਦਿੰਦੇ ਤਾਂ ਉਹ ਉਸੇ ਵੇਲੇ ਆਪਣਾ ਵਚਣ ਤੋੜ ਦਿੰਦੇ।
وَنَادَىٰ فِرْعَوْنُ فِي قَوْمِهِ قَالَ يَا قَوْمِ أَلَيْسَ لِي مُلْكُ مِصْرَ وَهَٰذِهِ الْأَنْهَارُ تَجْرِي مِن تَحْتِي ۖ أَفَلَا تُبْصِرُونَ ٥١
📖 ਅਨੁਵਾਦ
ਆਇਤ 51
51਼ ਇਕ ਦਿਨ ਫ਼ਿਰਔਨ ਨੇ ਆਪਣੀ ਕੌਮ ਵਿਚ ਮੁਨਾਦੀ ਕਰਵਾਈ। ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਕੀ ਮਿਸਰ ਦੀ ਪਾਤਸ਼ਾਹੀ ਅਤੇ ਇਹ ਨਹਿਰਾਂ, ਜਿਹੜੀਆਂ ਮੇਰੇ ਮਹਿਲਾਂ ਦੇ ਹੇਠ ਵਗਦੀਆਂ ਹਨ, ਮੇਰੀਆਂ ਨਹੀਂ ? ਕੀ ਤੁਸੀਂ ਵੇਖਦੇ ਨਹੀਂ ?
أَمْ أَنَا خَيْرٌ مِّنْ هَٰذَا الَّذِي هُوَ مَهِينٌ وَلَا يَكَادُ يُبِينُ ٥٢
📖 ਅਨੁਵਾਦ
ਆਇਤ 52
52਼ ਅਤੇ ਕਿਹਾ ਮੈਂ ਤਾਂ ਇਸ (ਮੂਸਾ) ਤੋਂ ਕਿਤੇ ਵਧੀਆ ਹਾਂ, ਇਹ ਤਾਂ ਇਕ ਜ਼ਲੀਲ ਵਿਅਕਤੀ ਹੈ ਅਤੇ ਠੀਕ ਬੋਲ ਵੀ ਨਹੀਂ ਸਕਦਾ।
فَلَوْلَا أُلْقِيَ عَلَيْهِ أَسْوِرَةٌ مِّن ذَهَبٍ أَوْ جَاءَ مَعَهُ الْمَلَائِكَةُ مُقْتَرِنِينَ ٥٣
📖 ਅਨੁਵਾਦ
ਆਇਤ 53
53਼ (ਜੇ ਇਹ ਅੱਲਾਹ ਦਾ ਰਸੂਲ ਹੈ) ਫੇਰ ਇਸ ਲਈ ਸੋਨੇ ਦੇ ਕੰਗਣ ਕਿਉਂ ਨਹੀਂ ਉਤਾਰੇ ਗਏ? ਜਾਂ ਇਸ ਦੀ ਅਰਦਲ ਵਿਚ ਫ਼ਰਿਸ਼ਤੇ ਕਿਉਂ ਨਹੀਂ ਆਉਂਦੇ ?
فَاسْتَخَفَّ قَوْمَهُ فَأَطَاعُوهُ ۚ إِنَّهُمْ كَانُوا قَوْمًا فَاسِقِينَ ٥٤
📖 ਅਨੁਵਾਦ
ਆਇਤ 54
54਼ ਇੰਜ ਫ਼ਿਰਔਨ ਨੇ ਆਪਣੀ ਕੌਮ ਦੀ ਮੱਤ ਮਾਰ ਦਿੱਤੀ ਤੇ ਉਹਨਾਂ ਨੇ ਉਸ ਦੀ ਗੱਲ ਮੰਨ ਲਈ। ਨਿਰਸੰਦੇਹ, ਉਹੀ ਲੋਕ ਅਵੱਗਿਆਕਾਰੀ ਸਨ।
فَلَمَّا آسَفُونَا انتَقَمْنَا مِنْهُمْ فَأَغْرَقْنَاهُمْ أَجْمَعِينَ ٥٥
📖 ਅਨੁਵਾਦ
ਆਇਤ 55
55਼ ਫੇਰ ਜਦੋਂ ਉਹਨਾਂ (ਫ਼ਿਰਔਨੀਆਂ) ਨੇ ਸਾਨੂੰ ਗ਼ੁੱਸਾ ਚਾੜ੍ਹ ਦਿੱਤਾ ਤਾਂ ਅਸੀਂ ਉਹਨਾਂ ਤੋਂ ਬਦਲਾ ਲਿਆ ਅਤੇ ਉਹਨਾਂ ਸਭ ਨੂੰ (ਇੱਕਠਿਆਂ) ਡੋਬ ਦਿੱਤਾ।
فَجَعَلْنَاهُمْ سَلَفًا وَمَثَلًا لِّلْآخِرِينَ ٥٦
📖 ਅਨੁਵਾਦ
ਆਇਤ 56
56਼ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਹੋਏ-ਬੀਤੇ ਕਰ ਦਿੱਤਾ ਅਤੇ ਆਉਣ ਵਾਲਿਆਂ ਨਸਲਾਂ ਲਈ (ਸਿੱਖਿਆ ਦਾਇਕ) ਉਦਾਹਰਨ ਬਣਾ ਛੱਡਿਆ।
۞ وَلَمَّا ضُرِبَ ابْنُ مَرْيَمَ مَثَلًا إِذَا قَوْمُكَ مِنْهُ يَصِدُّونَ ٥٧
📖 ਅਨੁਵਾਦ
ਆਇਤ 57
57਼ (ਹੇ ਨਬੀ!) ਜਦੋਂ ਮਰੀਅਮ ਦੇ ਪੁੱਤਰ (ਈਸਾ) ਦੀ ਉਦਾਹਰਨ ਦਿੱਤੀ ਗਈ ਤਾਂ ਤੁਹਾਡੀ ਕੌਮ (ਖ਼ੁਸ਼ੀ ਨਾਲ) ਰੌਲਾ ਪਾਉਣ ਲੱਗ ਪਈ।
وَقَالُوا أَآلِهَتُنَا خَيْرٌ أَمْ هُوَ ۚ مَا ضَرَبُوهُ لَكَ إِلَّا جَدَلًا ۚ بَلْ هُمْ قَوْمٌ خَصِمُونَ ٥٨
📖 ਅਨੁਵਾਦ
ਆਇਤ 58
58਼ ਅਤੇ ਆਖਣ ਲੱਗੀ ਕੀ ਸਾਡੇ ਇਸ਼ਟ ਚੰਗੇ ਹਨ ਜਾਂ ਉਹ (ਈਸਾ)? ਉਹਨਾਂ ਨੇ ਇਹ ਉਦਾਹਰਨ ਤੁਹਾਡੇ ਨਾਲ ਝਗੜਾ ਕਰਨ ਲਈ ਬਿਆਨ ਕੀਤੀ ਸੀ। ਸੱਚਾਈ ਇਹੋ ਹੈ ਕਿ ਇਹ ਲੋਕ ਨਿਰੇ ਝਗੜਾਲੂ ਹਨ।
إِنْ هُوَ إِلَّا عَبْدٌ أَنْعَمْنَا عَلَيْهِ وَجَعَلْنَاهُ مَثَلًا لِّبَنِي إِسْرَائِيلَ ٥٩
📖 ਅਨੁਵਾਦ
ਆਇਤ 59
59਼ ਉਹ (ਈਸਾ) ਤਾਂ ਕੇਵਲ ਇਕ ਬੰਦਾ ਹੈ ਜਿਸ ’ਤੇ ਅਸਾਂ ਇਨਾਮ ਕੀਤਾ ਅਤੇ ਬਨੀ-ਇਸਰਾਈਲ ਲਈ ਆਪਣੀ ਕੁਦਰਤ ਦਾ ਇਕ ਚਮਤਕਾਰ ਬਣਾ ਦਿੱਤਾ।
وَلَوْ نَشَاءُ لَجَعَلْنَا مِنكُم مَّلَائِكَةً فِي الْأَرْضِ يَخْلُفُونَ ٦٠
📖 ਅਨੁਵਾਦ
ਆਇਤ 60
60਼ ਜੇ ਅਸੀਂ ਚਾਹੁੰਦੇ ਤਾਂ (ਤੁਹਾਡੇ ਵਿੱਚੋਂ ਹੀ) ਫ਼ਰਿਸ਼ਤੇ ਬਣਾ ਦਿੰਦੇ, ਜਿਹੜੇ ਧਰਤੀ ਉੱਤੇ (ਤੁਹਾਡੇ) ਜਾਨਸ਼ੀਨ ਹੁੰਦੇ।
وَإِنَّهُ لَعِلْمٌ لِّلسَّاعَةِ فَلَا تَمْتَرُنَّ بِهَا وَاتَّبِعُونِ ۚ هَٰذَا صِرَاطٌ مُّسْتَقِيمٌ ٦١
📖 ਅਨੁਵਾਦ
ਆਇਤ 61
61਼ ਬੇਸ਼ੱਕ ਉਹ (ਈਸਾ) ਕਿਆਮਤ ਦੀ ਨਿਸ਼ਾਨੀ ਹੈ। ਸੋ ਤੁਸੀਂ ਇਸ (ਕਿਆਮਤ) ਦੇ ਆਉਣ ਵਿਚ ਸ਼ੱਕ ਨਾ ਕਰੋ ਅਤੇ ਮੇਰੀ ਪੈਰਵੀ ਕਰੋ, ਇਹੋ ਸਿੱਧਾ ਰਾਹ ਹੈ।
وَلَا يَصُدَّنَّكُمُ الشَّيْطَانُ ۖ إِنَّهُ لَكُمْ عَدُوٌّ مُّبِينٌ ٦٢
📖 ਅਨੁਵਾਦ
ਆਇਤ 62
62਼ (ਹੇ ਲੋਕੋ!) ਸ਼ੈਤਾਨ ਤੁਹਾਨੂੰ (ਸਿੱਧੀ ਰਾਹ ਤੋਂ) ਨਾ ਰੋਕ ਦੇਵੇ, ਕਿਉਂ ਜੋ ਉਹ ਤੁਹਾਡਾ ਖੁੱਲ੍ਹਾ ਵੈਰੀ ਹੈ।
وَلَمَّا جَاءَ عِيسَىٰ بِالْبَيِّنَاتِ قَالَ قَدْ جِئْتُكُم بِالْحِكْمَةِ وَلِأُبَيِّنَ لَكُم بَعْضَ الَّذِي تَخْتَلِفُونَ فِيهِ ۖ فَاتَّقُوا اللَّهَ وَأَطِيعُونِ ٦٣
📖 ਅਨੁਵਾਦ
ਆਇਤ 63
63਼ ਜਦੋਂ ਈਸਾ ਖੁੱਲ੍ਹੀਆਂ ਨਿਸ਼ਾਨੀਆਂ (ਮੁਅਜਜ਼ੇ) ਲੈਕੇ ਆਇਆ ਤਾਂ ਉਸ ਨੇ (ਕੌਮ ਨੂੰ) ਆਖਿਆ, ਮੈਂ ਤੁਹਾਡੇ ਲਈ ਹਿਕਮਤ (ਯੁਕਤੀ) ਲੈਕੇ ਆਇਆ ਹਾਂ ਤਾਂ ਜੋ ਮੈਂ ਤੁਹਾਡੇ ਉੱਤੇ ਕੁੱਝ ਉਹਨਾਂ ਗੱਲਾਂ ਨੂੰ ਸਪਸ਼ਟ ਕਰ ਦੇਵਾਂ ਜਿਨ੍ਹਾਂ ਵਿਚ ਤੁਸੀਂ ਮਦ-ਭੇਦ ਕਰਦੇ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ।
إِنَّ اللَّهَ هُوَ رَبِّي وَرَبُّكُمْ فَاعْبُدُوهُ ۚ هَٰذَا صِرَاطٌ مُّسْتَقِيمٌ ٦٤
📖 ਅਨੁਵਾਦ
ਆਇਤ 64
64਼ ਬੇਸ਼ੱਕ ਅੱਲਾਹ ਹੀ ਮੇਰਾ ਤੇ ਤੁਹਾਡਾ ਰੱਬ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ, ਇਹੋ ਸਿੱਧਾ ਰਾਹ ਹੈ।
فَاخْتَلَفَ الْأَحْزَابُ مِن بَيْنِهِمْ ۖ فَوَيْلٌ لِّلَّذِينَ ظَلَمُوا مِنْ عَذَابِ يَوْمٍ أَلِيمٍ ٦٥
📖 ਅਨੁਵਾਦ
ਆਇਤ 65
65਼ ਫੇਰ ਉਹਨਾਂ (ਬਨੀ-ਇਸਰਾਈਲ) ਵਿੱਚੋਂ ਕਈ ਧੜਿਆਂ ਨੇ ਆਪੋ ਵਿਚ ਮਤਭੇਦ ਕੀਤਾ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਲਈ ਦੁਖਦਾਈ ਦਿਹਾੜੇ ਦਾ ਬਰਬਾਦ ਕਰਨ ਵਾਲਾ ਅਜ਼ਾਬ ਹੈ।
هَلْ يَنظُرُونَ إِلَّا السَّاعَةَ أَن تَأْتِيَهُم بَغْتَةً وَهُمْ لَا يَشْعُرُونَ ٦٦
📖 ਅਨੁਵਾਦ
ਆਇਤ 66
66਼ ਕੀ ਇਹ ਲੋਕ ਕਿਆਮਤ ਦਿਹਾੜੇ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਇਹਨਾਂ ਉੱਤੇ ਆ ਜਾਵੇ ਤੇ ਇਹਨਾਂ ਨੂੰ ਖ਼ਬਰ ਵੀ ਨਾ ਹੋਵੇ।
الْأَخِلَّاءُ يَوْمَئِذٍ بَعْضُهُمْ لِبَعْضٍ عَدُوٌّ إِلَّا الْمُتَّقِينَ ٦٧
📖 ਅਨੁਵਾਦ
ਆਇਤ 67
67਼ ਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇਕ ਦੂਜੇ ਦੇ ਵੈਰੀ ਬਣ ਜਾਣਗੇ।
يَا عِبَادِ لَا خَوْفٌ عَلَيْكُمُ الْيَوْمَ وَلَا أَنتُمْ تَحْزَنُونَ ٦٨
📖 ਅਨੁਵਾਦ
ਆਇਤ 68
68਼ (ਉਸ ਦਿਨ ਨੇਕ ਲੋਕਾਂ ਨੂੰ ਕਿਹਾ ਜਾਵੇਗਾ ਕਿ) ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ ਅਤੇ ਨਾ ਹੀ ਕੋਈ ਦੁੱਖ ਹੋਵੇਗਾ।
الَّذِينَ آمَنُوا بِآيَاتِنَا وَكَانُوا مُسْلِمِينَ ٦٩
📖 ਅਨੁਵਾਦ
ਆਇਤ 69
69਼ ਭਾਵ ਜਿਹੜੇ ਲੋਕ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਏ ਅਤੇ ਉਹ ਸਾਡੇ ਆਗਿਆਕਾਰੀ ਬਣ ਕੇ ਰਹੇ।
ادْخُلُوا الْجَنَّةَ أَنتُمْ وَأَزْوَاجُكُمْ تُحْبَرُونَ ٧٠
📖 ਅਨੁਵਾਦ
ਆਇਤ 70
70਼ (ਉਹਨਾਂ ਨੂੰ ਆਖਿਆ ਜਾਵੇਗਾ) ਤੁਸੀਂ ਸਵਰਗ ਵਿਚ ਦਾਖ਼ਲ ਹੋ ਜਾਓ, ਜਿੱਥੇ ਤੁਹਾਨੂੰ ਤੇ ਤੁਹਾਡੀਆਂ ਪਤਨੀਆਂ ਨੂੰ ਨਿਹਾਲ ਕਰ ਦਿੱਤਾ ਜਾਵੇਗਾ।
يُطَافُ عَلَيْهِم بِصِحَافٍ مِّن ذَهَبٍ وَأَكْوَابٍ ۖ وَفِيهَا مَا تَشْتَهِيهِ الْأَنفُسُ وَتَلَذُّ الْأَعْيُنُ ۖ وَأَنتُمْ فِيهَا خَالِدُونَ ٧١
📖 ਅਨੁਵਾਦ
ਆਇਤ 71
71਼ ਉਹਨਾਂ ਦੇ ਅੱਗੇ (ਸਵਰਗ ਵਿਚ) ਸੋਨੇ ਦੇ ਥਾਲ ਤੇ ਸਾਗਰ (ਪਿਆਲੇ) ਫਿਰਾਏ ਜਾਣਗੇ ਅਤੇ ਹਰ ਮਨ-ਭਾਉਂਦੀ ਅਤੇ ਅੱਖਾਂ ਨੂੰ ਸੋਹਣੀ ਲੱਗਣ ਵਾਲੀ ਚੀਜ਼ ਇਸ ਵਿਚ ਹੋਵੇਗੀ ਅਤੇ ਤੁਸੀਂ ਇਸੇ ਵਿਚ ਸਦਾ ਲਈ ਰਹੋਗੇ।
وَتِلْكَ الْجَنَّةُ الَّتِي أُورِثْتُمُوهَا بِمَا كُنتُمْ تَعْمَلُونَ ٧٢
📖 ਅਨੁਵਾਦ
ਆਇਤ 72
72਼ ਇਹੋ ਉਹ ਸਵਰਗ ਹੈ ਜਿਸ ਦੇ ਤੁਸੀਂ ਵਾਰਿਸ (ਹਿੱਸੇਦਾਰ) ਬਣਾਏ ਗਏ ਹੋ, ਆਪਣੇ ਉਹਨਾਂ ਨੇਕ ਕਰਮਾਂ ਦੇ ਬਦਲੇ ਜੋ ਤੁਸੀਂ (ਸੰਸਾਰ ਵਿਚ) ਕਰਦੇ ਰਹੇ ਹੋ।
لَكُمْ فِيهَا فَاكِهَةٌ كَثِيرَةٌ مِّنْهَا تَأْكُلُونَ ٧٣
📖 ਅਨੁਵਾਦ
ਆਇਤ 73
73਼ ਇਸ (ਸਵਰਗ ਵਿਚ) ਤੁਹਾਡੇ ਲਈ ਅਨੇਕਾਂ ਹੀ ਫਲ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਖਾਉਂਗੇ।
إِنَّ الْمُجْرِمِينَ فِي عَذَابِ جَهَنَّمَ خَالِدُونَ ٧٤
📖 ਅਨੁਵਾਦ
ਆਇਤ 74
74਼ ਅਤੇ ਅਪਰਾਧੀ ਲੋਕ ਨਰਕ ਦੇ ਅਜ਼ਾਬ ਵਿਚ ਸਦਾ ਲਈ ਫਸੇ ਰਹਿਣਗੇ।
لَا يُفَتَّرُ عَنْهُمْ وَهُمْ فِيهِ مُبْلِسُونَ ٧٥
📖 ਅਨੁਵਾਦ
ਆਇਤ 75
75਼ ਉਹ ਅਜ਼ਾਬ ਘਟਾਇਆ ਨਹੀਂ ਜਾਵੇਗਾ ਅਤੇ ਉਹ ਉਸ ਵਿਚ ਨਿਰਾਸ਼ ਪਏ ਰਹਿਣਗੇ।
وَمَا ظَلَمْنَاهُمْ وَلَٰكِن كَانُوا هُمُ الظَّالِمِينَ ٧٦
📖 ਅਨੁਵਾਦ
ਆਇਤ 76
76਼ ਅਸਾਂ ਉਹਨਾਂ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਸਗੋਂ ਜ਼ਾਲਮ ਤਾਂ ਉਹ ਆਪੇ ਹੀ ਸਨ।
وَنَادَوْا يَا مَالِكُ لِيَقْضِ عَلَيْنَا رَبُّكَ ۖ قَالَ إِنَّكُم مَّاكِثُونَ ٧٧
📖 ਅਨੁਵਾਦ
ਆਇਤ 77
77਼ ਉਹ (ਨਰਕ ਦੇ ਪਹਿਰੇਦਾਰਾਂ ਨੂੰ) ਆਖਣਗੇ ਕਿ ਹੇ ਮਾਲਿਕ! ਚੰਗਾ ਹੋਵੇ ਜੇ ਤੁਹਾਡਾ ਰੱਬ ਸਾਡਾ ਕਜ਼ੀਆਂ ਹੀ ਮੁਕਾ ਦੇਵੇ। ਉਹ (ਫ਼ਰਿਸ਼ਤੇ) ਆਖਣਗੇ ਕਿ ਹੁਣ ਤੂੰ ਸਦਾ ਇਸੇ ਅਜ਼ਾਬ ਵਿਚ ਰਹੇਗਾ।
لَقَدْ جِئْنَاكُم بِالْحَقِّ وَلَٰكِنَّ أَكْثَرَكُمْ لِلْحَقِّ كَارِهُونَ ٧٨
📖 ਅਨੁਵਾਦ
ਆਇਤ 78
78਼ ਅਸੀਂ ਤੇਰੇ ਕੋਲ ਹੱਕ ਲੈਕੇ ਆਏ ਸੀ ਪਰ ਤੁਹਾਡੀ ਬਹੁ ਗਿਣਤੀ ਹੱਕ ਨੂੰ ਨਾ-ਪਸੰਦ ਕਰਨ ਵਾਲੀ ਸੀ।
أَمْ أَبْرَمُوا أَمْرًا فَإِنَّا مُبْرِمُونَ ٧٩
📖 ਅਨੁਵਾਦ
ਆਇਤ 79
79਼ ਕੀ ਇਹਨਾਂ (ਮੱਕੇ ਦੇ ਕਾਫ਼ਿਰਾਂ) ਨੇ ਸਾਡੇ ਵਿਰੁੱਧ ਕੋਈ ਫ਼ੈਸਲਾ ਕਰ ਲਿਆ ਹੈ ? ਤਾਂ ਅਸੀਂ ਵੀ ਇਕ ਫ਼ੈਸਲਾ ਕਰਨ ਵਾਲੇ ਹਾਂ।
أَمْ يَحْسَبُونَ أَنَّا لَا نَسْمَعُ سِرَّهُمْ وَنَجْوَاهُم ۚ بَلَىٰ وَرُسُلُنَا لَدَيْهِمْ يَكْتُبُونَ ٨٠
📖 ਅਨੁਵਾਦ
ਆਇਤ 80
80਼ ਕੀ ਉਹ ਸਮਝਦੇ ਹਨ ਕਿ ਅਸੀਂ ਇਹਨਾਂ ਦੀਆਂ ਗੁਪਤ ਗੱਲਾਂ ਤੇ ਕਾਨਾਫੂਸੀਆਂ ਨਹੀਂ ਸੁਣਦੇ ? ਕਿਉਂ ਨਹੀਂ ਸੁਣਦੇ, ਸਗੋਂ ਸਾਡੇ ਫ਼ਰਿਸ਼ਤੇ ਇਹਨਾਂ ਦੇ ਲਾਗੇ ਹੀ ਲਿਖਦੇ ਰਹਿੰਦੇ ਹਨ।
قُلْ إِن كَانَ لِلرَّحْمَٰنِ وَلَدٌ فَأَنَا أَوَّلُ الْعَابِدِينَ ٨١
📖 ਅਨੁਵਾਦ
ਆਇਤ 81
81਼ (ਹੇ ਨਬੀ!) ਤੁਸੀਂ ਆਖ ਦਿਓ! ਜੇ ਰਹਿਮਾਨ (ਅੱਲਾਹ) ਦੀ ਸੰਤਾਨ ਹੁੰਦੀ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਉਸ ਦੀ ਇਬਾਦਤ ਕਰਨ ਵਾਲਾ ਹੁੰਦਾ।
سُبْحَانَ رَبِّ السَّمَاوَاتِ وَالْأَرْضِ رَبِّ الْعَرْشِ عَمَّا يَصِفُونَ ٨٢
📖 ਅਨੁਵਾਦ
ਆਇਤ 82
82਼ ਅਕਾਸ਼ਾਂ ਤੇ ਧਰਤੀ ਦਾ ਰੱਬ ਤੇ ਅਰਸ਼ਾਂ ਦਾ ਮਾਲਿਕ ਉਹਨਾਂ ਸਾਰੀਆਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।
فَذَرْهُمْ يَخُوضُوا وَيَلْعَبُوا حَتَّىٰ يُلَاقُوا يَوْمَهُمُ الَّذِي يُوعَدُونَ ٨٣
📖 ਅਨੁਵਾਦ
ਆਇਤ 83
83਼ ਸੋ ਤੁਸੀਂ ਇਹਨਾਂ ਦੇ ਹਾਲ ’ਤੇ ਛੱਡ ਦਿਓ, ਉਹ ਤਾਂ ਆਪਣੇ ਤੱਥਹੀਣ ਵਿਚਾਰਾਂ ਵਿਚ ਉਲਝੇ ਹੋਏ ਹਨ ਅਤੇ ਖੇਡਾਂ ਵਿਚ ਮਸਤ ਹਨ, ਇੱਥੋਂ ਤਕ ਕਿ ਇਹ ਆਪਣੇ ਉਸ ਦਿਨ ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਹੋਇਆ ਹੈ।
وَهُوَ الَّذِي فِي السَّمَاءِ إِلَٰهٌ وَفِي الْأَرْضِ إِلَٰهٌ ۚ وَهُوَ الْحَكِيمُ الْعَلِيمُ ٨٤
📖 ਅਨੁਵਾਦ
ਆਇਤ 84
84਼ ਉਹੀਓ ਅੱਲਾਹ ਅਕਾਸ਼ਾਂ ਵਿਚ ਵੀ ਇਸ਼ਟ ਹੈ ਅਤੇ ਧਰਤੀ ਵਿਚ ਵੀ ਉਹੀਓ ਇਸ਼ਟ ਹੈ। ਉਹੀਓ ਵੱਡਾ ਯੁਕਤੀਮਾਨ ਤੇ ਜਾਣਨਹਾਰ ਹੈ।
وَتَبَارَكَ الَّذِي لَهُ مُلْكُ السَّمَاوَاتِ وَالْأَرْضِ وَمَا بَيْنَهُمَا وَعِندَهُ عِلْمُ السَّاعَةِ وَإِلَيْهِ تُرْجَعُونَ ٨٥
📖 ਅਨੁਵਾਦ
ਆਇਤ 85
85਼ ਉਹ ਜ਼ਾਤ ਬਹੁਤ ਹੀ ਬਰਕਤਾਂ ਵਾਲੀ ਹੈ ਜਿਸ ਲਈ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦੀ ਪਾਤਸ਼ਾਹੀ ਹੈ, ਅਤੇ ਕਿਆਮਤ ਦਾ ਗਿਆਨ ਵੀ ਉਸੇ ਕੋਲ ਹੈ, ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਉਂਗੇ।
وَلَا يَمْلِكُ الَّذِينَ يَدْعُونَ مِن دُونِهِ الشَّفَاعَةَ إِلَّا مَن شَهِدَ بِالْحَقِّ وَهُمْ يَعْلَمُونَ ٨٦
📖 ਅਨੁਵਾਦ
ਆਇਤ 86
86਼ ਉਹ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਨੂੰ ਬੇਨਤੀਆਂ ਕਰਦੇ ਹਨ ਉਹ ਸਿਫ਼ਾਰਿਸ਼ ਕਰਨ ਦਾ ਅਧਿਕਾਰ ਨਹੀਂ ਰੱਖਦੇ। ਛੁੱਟ ਉਹਨ ਲੋਕਾਂ ਤੋਂ ਜਿਨ੍ਹਾਂ ਨੇ ਹੱਕ ਦੀ ਗਵਾਹੀ ਦਿੱਤੀ ਹੋਵੇ ਅਤੇ ਉਹ ਗਿਆਨ ਵੀ ਰਖਦੇ ਹਨ।1
وَلَئِن سَأَلْتَهُم مَّنْ خَلَقَهُمْ لَيَقُولُنَّ اللَّهُ ۖ فَأَنَّىٰ يُؤْفَكُونَ ٨٧
📖 ਅਨੁਵਾਦ
ਆਇਤ 87
87਼ ਜੇ ਤੁਸੀਂ (ਹੇ ਮੁੰਹਮਦ!) ਉਹਨਾਂ ਤੋਂ ਪੁੱਛੋਂ ਕਿ ਤੁਹਾਨੂੰ ਕਿਸ ਨੇ ਪੈਦਾ ਕੀਤਾ ਹੈ? ਤਾਂ ਉਹ ਜ਼ਰੂਰ ਹੀ ਇਹੋ ਆਖਣਗੇ ਕਿ ਅੱਲਾਹ ਨੇ (ਇਹ ਸਭ ਜਾਣਦੇ ਹੋਏ) ਫੇਰ ਇਹ ਕਿੱਥਿਓਂ ਧੋਖਾ ਖਾ ਰਹੇ ਹਨ।
وَقِيلِهِ يَا رَبِّ إِنَّ هَٰؤُلَاءِ قَوْمٌ لَّا يُؤْمِنُونَ ٨٨
📖 ਅਨੁਵਾਦ
ਆਇਤ 88
88਼ ਇਸ (ਰਸੂਲ ਮੁਹੰਮਦ ਸ:) ਦੇ ਇਸ ਕਥਨ ਦੀ ਸੁੰਹ ਕਿ ਹੇ ਰੱਬ! ਬੇਸ਼ੱਕ ਇਹ (ਮੱਕੇ) ਦੇ ਲੋਕ ਈਮਾਨ ਨਹੀਂ ਲਿਆਉਂਗੇ।
فَاصْفَحْ عَنْهُمْ وَقُلْ سَلَامٌ ۚ فَسَوْفَ يَعْلَمُونَ ٨٩
📖 ਅਨੁਵਾਦ
ਆਇਤ 89
89਼ ਸੋ (ਹੇ ਨਬੀ!) ਤੁਸੀਂ ਇਹਨਾਂ ਦਾ ਖਹਿੜਾ ਛੱਡ ਦਿਓ ਅਤੇ ਆਖ ਦਿਓ ਕਿ ਤੁਹਾਨੂੰ ਮੇਰਾ ਸਲਾਮ! ਫੇਰ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।
ਪੜ੍ਹੋ ਸੂਰਾ ਅਜ਼-ਜ਼ੁਖਰੁਫ ਪੰਜਾਬੀ – ਅਨੁਵਾਦ ਅਤੇ ਆਡੀਓ
ਕੁਰਆਨ ਸ਼ਰੀਫ਼
Tuesday, August 18, 2026
Don't forget us in your sincere prayers

