ਅਜ਼-ਜ਼ੁਖਰੁਫ · 31/89
ਅਨੁਵਾਦ ਉਚਾਰਨ — ਅਜ਼-ਜ਼ੁਖਰੁਫ
وَقَالُوا لَوْلَا نُزِّلَ هَٰذَا الْقُرْآنُ عَلَىٰ رَجُلٍ مِّنَ الْقَرْيَتَيْنِ عَظِيمٍ ۝٣١
Wa qaaloo law laa nuzzila haazal Quraanu `alaa rajulim minal qaryataini `azeem
📖 ਪੰਜਾਬੀ ਵਿੱਚ
31਼ ਅਤੇ ਆਖਿਆ ਕਿ ਇਹ .ਕੁਰਆਨ ਇਹਨਾਂ ਦੋਵਾਂ ਬਸਤੀਆਂ (ਮੱਕਾ ਜਾਂ ਤਾਇਫ਼) ਦੇ ਕਿਸੇ ਵੱਡੇ ਆਦਮੀ ਉੱਤੇ ਨਾਜ਼ਿਲ ਕਿਉਂ ਨਹੀਂ ਕੀਤਾ ਗਿਆ ?
🎧 ਸੁਣੋ

📜 ਆਇਤ 29-33 — ਅਜ਼-ਜ਼ੁਖਰੁਫ

29بَلْ مَتَّعْتُ هَٰؤُلَاءِ وَآبَاءَهُمْ حَتَّىٰ جَاءَهُمُ الْحَقُّ وَرَسُولٌ مُّبِينٌ
29਼ ਸਗੋਂ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ (ਜੀਵਨ ਸਮੱਗਰੀ ਦੇ ਕੇ) ਲਾਭ ਪਹੁੰਚਾਇਆ, ਇੱਥੋਂ ਤਕ ਕਿ ਉਹਨਾਂ ਕੋਲ ਹੱਕ (ਭਾਵ ਸੱਚਾ ਧਰਮ) ਤੇ ਸਪਸ਼ਟ ਰੂਪ ਵਿਚ (ਅੱਲਾਹ ਦੇ ਹੁਕਮਾਂ ਨੂੰ) ਬਿਆਨ ਕਰਨ ਵਾਲਾ ਰਸੂਲ ਆ ਗਿਆ।
30وَلَمَّا جَاءَهُمُ الْحَقُّ قَالُوا هَٰذَا سِحْرٌ وَإِنَّا بِهِ كَافِرُونَ
30਼ ਜਦੋਂ ਇਹੋ ਹੱਕ (.ਕੁਰਆਨ) ਇਹਨਾਂ (ਮੱਕੇ ਵਾਲਿਆਂ) ਕੋਲ ਪਹੁੰਚਿਆ ਤਾਂ ਇਹ ਆਖਣ ਲੱਗੇ, ਇਹ ਤਾਂ ਨਿਰਾ ਜਾਦੂ ਹੈ, ਅਸੀਂ ਇਸ ਦੇ ਇਨਕਾਰੀ ਹਾਂ।
31وَقَالُوا لَوْلَا نُزِّلَ هَٰذَا الْقُرْآنُ عَلَىٰ رَجُلٍ مِّنَ الْقَرْيَتَيْنِ عَظِيمٍ
31਼ ਅਤੇ ਆਖਿਆ ਕਿ ਇਹ .ਕੁਰਆਨ ਇਹਨਾਂ ਦੋਵਾਂ ਬਸਤੀਆਂ (ਮੱਕਾ ਜਾਂ ਤਾਇਫ਼) ਦੇ ਕਿਸੇ ਵੱਡੇ ਆਦਮੀ ਉੱਤੇ ਨਾਜ਼ਿਲ ਕਿਉਂ ਨਹੀਂ ਕੀਤਾ ਗਿਆ ?
32أَهُمْ يَقْسِمُونَ رَحْمَتَ رَبِّكَ ۚ نَحْنُ قَسَمْنَا بَيْنَهُم مَّعِيشَتَهُمْ فِي الْحَيَاةِ الدُّنْيَا ۚ وَرَفَعْنَا بَعْضَهُمْ فَوْقَ بَعْضٍ دَرَجَاتٍ لِّيَتَّخِذَ بَعْضُهُم بَعْضًا سُخْرِيًّا ۗ وَرَحْمَتُ رَبِّكَ خَيْرٌ مِّمَّا يَجْمَعُونَ
32਼ (ਹੇ ਨਬੀ!) ਕੀ ਤੁਹਾਡੇ ਰੱਬ ਦੀ ਮਿਹਰ ਦੀ ਵੰਡ ਇਹ ਲੋਕ ਕਰਦੇ ਹਨ? ਜਦ ਕਿ ਅਸੀਂ ਹੀ ਸੰਸਾਰਿਕ ਜਿਵਨ ਵਿਚ ਇਹਨਾਂ ਵਿਚਾਲੇ ਰੋਜ਼ੀ ਵੰਡੀ ਹੈ ਅਤੇ ਅਸਾਂ ਹੀ ਮਰਤਬਿਆਂ ਵਿਚ ਇਹਨਾਂ ਨੂੰ ਇਕ ਦੂਜੇ ਤੋਂ ਉੱਚਾ ਦਰਜਾ ਦਿੱਤਾ ਹੈ, ਤਾਂ ਜੋ ਉਹ ਇਕ ਦੂਜੇ ਤੋਂ ਸੇਵਾ ਕਰਵਾ ਸਕਣ। ਤੁਹਾਡੇ ’ਤੇ ਰੱਬ ਦੀ ਮਿਹਰ (ਭਾਵ ਪੈਗ਼ੰਬਰੀ) ਉਸ ਧਨ-ਪਦਾਰਥ ਨਾਲੋਂ ਕਿਤੇ ਵੱਧ ਕੀਮਤੀ ਹੈ ਜੋ ਇਹ ਜਮ੍ਹਾਂ ਕਰ ਰਹੇ ਹਨ।
33وَلَوْلَا أَن يَكُونَ النَّاسُ أُمَّةً وَاحِدَةً لَّجَعَلْنَا لِمَن يَكْفُرُ بِالرَّحْمَٰنِ لِبُيُوتِهِمْ سُقُفًا مِّن فِضَّةٍ وَمَعَارِجَ عَلَيْهَا يَظْهَرُونَ
33਼ ਜੇ ਇਹ ਸ਼ੰਕਾ ਨਾ ਹੁੰਦੀ ਕਿ ਸਾਰੇ ਹੀ ਲੋਕ ਇਕ ਹੀ ਟੋਲਾ (ਭਾਵ ਕਾਫ਼ਿਰ) ਹੋ ਜਾਣਗੇ ਤਾਂ ਅਸਾਂ ਉਹਨਾਂ ਲੋਕਾਂ ਲਈ, ਜਿਹੜੇ ਰਹਿਮਾਨ (ਅੱਲਾਹ) ਦਾ ਇਨਕਾਰ ਕਰਦੇ ਹਨ, ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਪੌੜੀਆਂ ਚਾਂਦੀ ਦੀਆਂ ਬਣਾ ਦਿੰਦੇ, ਜਿਨ੍ਹਾਂ ਉੱਤੇ ਉਹ ਚੜ੍ਹਦੇ ਹਨ।
ਅਜ਼-ਜ਼ੁਖਰੁਫਕੁਰਾਨ ਸੂਚੀ
89ਆਇਤ
MeccanRevelation
31ਆਇਤ

ਅਨੁਵਾਦ — ਅਜ਼-ਜ਼ੁਖਰੁਫ 31

ਸੂਰਾ ਅਜ਼-ਜ਼ੁਖਰੁਫ ਆਇਤ 31 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 31਼ ਅਤੇ ਆਖਿਆ ਕਿ ਇਹ .ਕੁਰਆਨ ਇਹਨਾਂ ਦੋਵਾਂ ਬਸਤੀਆਂ (ਮੱਕਾ…

ਸੂਰਾ ਆਇਤ 31/89 — ਅਜ਼-ਜ਼ੁਖਰੁਫ الزخرف (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਜ਼-ਜ਼ੁਖਰੁਫ ਸੁਣੋ, ਅਜ਼-ਜ਼ੁਖਰੁਫ ਅਨੁਵਾਦ, ਅਜ਼-ਜ਼ੁਖਰੁਫ mp3, ਅਜ਼-ਜ਼ੁਖਰੁਫ pdf. ਆਇਤ 29–33. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers