سوره نمل به زبان پنجابی

  1. گوش دادن به سوره
  2. سورهای دیگر
  3. ترجمه سوره
قرآن کریم | ترجمه معانی قرآن | زبان پنجابی | سوره نمل | النمل - تعداد آیات آن 93 - شماره سوره در مصحف: 27 - معنی سوره به انگلیسی: The Ants.

طس ۚ تِلْكَ آيَاتُ الْقُرْآنِ وَكِتَابٍ مُّبِينٍ(1)

 ਤਾ.ਸੀਨ, ਇਹ ਆਇਤਾਂ ਹਨ ਕੁਰਆਨ ਦੀਆਂ ਅਤੇ ਇੱਕ ਸਪੱਸ਼ਟ ਕਿਤਾਬ ਦੀਆਂ।

هُدًى وَبُشْرَىٰ لِلْمُؤْمِنِينَ(2)

 ਹਦਾਇਤਾਂ ਅਤੇ ਖੁਸ਼ਖਬਰੀ ਈਮਾਨ ਵਾਲਿਆਂ ਦੇ ਲਈ।

الَّذِينَ يُقِيمُونَ الصَّلَاةَ وَيُؤْتُونَ الزَّكَاةَ وَهُم بِالْآخِرَةِ هُمْ يُوقِنُونَ(3)

 ਜਿਹੜੇ ਨਮਾਜ਼ ਪੜ੍ਹਦੇ ਹਨ ਅਤੇ ਜ਼ਕਾਤ ਦਿੰਦੇ ਹਨ ਅਤੇ ਉਹ ਆਖਿਰਤ ਉੱਤੇ ਯਕੀਨ ਰੱਖਦੇ ਹਨ।

إِنَّ الَّذِينَ لَا يُؤْمِنُونَ بِالْآخِرَةِ زَيَّنَّا لَهُمْ أَعْمَالَهُمْ فَهُمْ يَعْمَهُونَ(4)

 ਜਿਹੜੇ ਲੋਕ, ਪ੍ਰਲੋਕ (ਆਖ਼ਿਰਤ) ਉੱਪਰ ਵਿਸ਼ਵਾਸ਼ ਨਹੀਂ ਰਖਦੇ, ਉਨ੍ਹਾਂ ਦੇ ਕਰਮਾਂ ਨੂੰ ਅਸੀਂ ਉਨ੍ਹਾਂ ਲਈ ਖ਼ੂਬਸੂਰਤ ਬਣਾ ਦਿੱਤੇ ਹਨ, ਇਸ ਲਈ ਉਹ ਭਟਕ ਰਹੇ ਹਨ।

أُولَٰئِكَ الَّذِينَ لَهُمْ سُوءُ الْعَذَابِ وَهُمْ فِي الْآخِرَةِ هُمُ الْأَخْسَرُونَ(5)

 ਇਹ ਲੋਕ ਹਨ, ` ਜਿਨ੍ਹਾਂ ਲਈ ਬੂਰੀ ਸਜ਼ਾ ਹੈ ਅਤੇ ਇਹ ਪ੍ਰਲੋਕ ਵਿਚ ਬਹੁਤ ਘਾਟੇ ਵਿਚ ਰਹਿਣਗੇ।

وَإِنَّكَ لَتُلَقَّى الْقُرْآنَ مِن لَّدُنْ حَكِيمٍ عَلِيمٍ(6)

 ਅਤੇ ਬੇਸ਼ੱਕ ਕੁਰਆਨ ਤੁਹਾਨੂੰ ਇੱਕ ਜਾਣੀਜਾਣ ਅਤੇ ਗਿਆਨ ਵਾਲੇ ਵੱਲੋਂ ਦਿੱਤਾ ਜਾ ਰਿਹਾ ਹੈ।

إِذْ قَالَ مُوسَىٰ لِأَهْلِهِ إِنِّي آنَسْتُ نَارًا سَآتِيكُم مِّنْهَا بِخَبَرٍ أَوْ آتِيكُم بِشِهَابٍ قَبَسٍ لَّعَلَّكُمْ تَصْطَلُونَ(7)

 ਜਦੋਂ ਮੂਸਾ ਨੇ ਆਪਣੇ ਘਰ ਵਾਲਿਆਂ ਨੂੰ ਕਿਹਾ, ਕਿ ਮੈਂ ਇੱਕ ਅੱਗ ਦੇਖੀ ਹੈ। ਸੈਂ ਉਥੋਂ ਕੋਈ ਖ਼ਬਰ ਲਿਆਉਂਦਾ ਹਾਂ ਜਾਂ ਅੱਗ ਦਾ ਕੋਈ ਅੰਗਾਰਾ ਲਿਆਉਂਦਾ ਹਾਂ ਤਾਂ ਕਿ ਤੁਸੀਂ ਸੇਕ ਸੇਕੋ।

فَلَمَّا جَاءَهَا نُودِيَ أَن بُورِكَ مَن فِي النَّارِ وَمَنْ حَوْلَهَا وَسُبْحَانَ اللَّهِ رَبِّ الْعَالَمِينَ(8)

 ਫਿਰ ਜਦੋਂ ਉਹ ਉਸ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਮੁਬਾਰਕ ਹੈ ਉਹ ਜਿਹੜਾ ਅੱਗ ਵਿਚ ਹੈ ਅਤੇ ਉਸ ਦੇ ਕੌਲ ਹੈ ਅਤੇ ਪਾਕ ਹੈ ਅੱਲਾਹ ਜਿਹੜਾ ਪੂਰੇ ਜਗਤ ਦਾ ਪਾਲਣਹਾਰ ਹੈ।

يَا مُوسَىٰ إِنَّهُ أَنَا اللَّهُ الْعَزِيزُ الْحَكِيمُ(9)

 ਹੇ ਮੂਸਾ! ਇਹ ਮੈਂ ਹਾਂ ਅੱਲਾਹ, ਜ਼ੋਰਾਵਰ ਅਤੇ ਸਿਆਣਪ ਵਾਲਾ।

وَأَلْقِ عَصَاكَ ۚ فَلَمَّا رَآهَا تَهْتَزُّ كَأَنَّهَا جَانٌّ وَلَّىٰ مُدْبِرًا وَلَمْ يُعَقِّبْ ۚ يَا مُوسَىٰ لَا تَخَفْ إِنِّي لَا يَخَافُ لَدَيَّ الْمُرْسَلُونَ(10)

 ਅਤੇ ਤੁਸੀਂ ਆਪਣੀ ਸੋਟੀ ਸੁੱਟ ਦੇਵੋ। ਫਿਰ ਜਦੋਂ ਉਸਨੇ ਉਸਨੂੰ ਇਸ ਤਰਾਂ ਚਲਦੇ ਹੋਏ ਦੇਖਿਆ, ਜਿਵੇਂ ਉਹ ਸੱਪ ਹੋਵੇ ਤਾਂ ਉਹ ਪਿੱਛੇ ਮੁੜਿਆ ਅਤੇ ਪਲਟ ਕੇ ਨਹੀਂ ਦੇਖਿਆ। ਹੇ ਮੂਸਾ! ਡਰ ਨਾ, ਮੇਰੇ ਸਾਹਮਣੇ ਪੈਗ਼ੰਬਰ ਡਰਿਆ ਨਹੀਂ ਕਰਦੇ।

إِلَّا مَن ظَلَمَ ثُمَّ بَدَّلَ حُسْنًا بَعْدَ سُوءٍ فَإِنِّي غَفُورٌ رَّحِيمٌ(11)

 ਪਰੰਤੂ ਜਿਸ ਨੇ ਜੁਲਮ ਕੀਤਾ। ਫਿਰ ਉਸ ਨੇ ਬੁਰਾਈ ਤੋਂ ਬਾਅਦ ਉਸ ਨੂੰ ਨੇਕੀ ਵਿਚ ਬਦਲ ਦਿੱਤਾ, ਤਾਂ ਮੈਂ ਮੁਆਫ਼ ਕਰਨ ਵਾਲਾ ਕਿਰਪਾਲੂ ਹਾਂ।

وَأَدْخِلْ يَدَكَ فِي جَيْبِكَ تَخْرُجْ بَيْضَاءَ مِنْ غَيْرِ سُوءٍ ۖ فِي تِسْعِ آيَاتٍ إِلَىٰ فِرْعَوْنَ وَقَوْمِهِ ۚ إِنَّهُمْ كَانُوا قَوْمًا فَاسِقِينَ(12)

 ਅਤੇ ਤੁਸੀਂ ਆਪਣਾ ਹੱਥ ਆਪਣੇ ਗਲਮੇ (ਗਿਰੇਬਾਨ) ਵਿਚ ਪਾਉ, ਉਹ ਕਿਸੇ ਕਮੀ ਤੋਂ ਸ਼ਿਨਾਂ ਚਿੱਟਾ ਨਿਕਲੇਗਾ। ਦੋਵੇਂ ਮਿਲ ਕੇ ਨੌਂ ਨਿਸ਼ਾਨੀਆਂ ਦੇ ਨਾਲ ਫਿਰਔੌਨ ਅਤੇ ਉਸ ਦੀ ਕੌਮ ਦੇ ਕੋਲ ਜਾਉ। ਬੇਸ਼ੱਕ ਉਹ ਜ਼ਾਲਿਮ ਲੋਕ ਹਨ।

فَلَمَّا جَاءَتْهُمْ آيَاتُنَا مُبْصِرَةً قَالُوا هَٰذَا سِحْرٌ مُّبِينٌ(13)

 ਇਸ ਲਈ ਜਦੋ ਉਨ੍ਹਾਂ ਕੋਲ ਸਾਡੀਆਂ ਸਪੱਸ਼ਟ ਨਿਸ਼ਾਨੀਆਂ ਆਈਆਂ ਤਾਂ ਉਨ੍ਹਾਂ ਨੇ ਆਖਿਆ, ਕਿ ਇਹ ਤਾਂ ਪ੍ਰਤੱਖ ਜਾਦੂ ਹੈ।

وَجَحَدُوا بِهَا وَاسْتَيْقَنَتْهَا أَنفُسُهُمْ ظُلْمًا وَعُلُوًّا ۚ فَانظُرْ كَيْفَ كَانَ عَاقِبَةُ الْمُفْسِدِينَ(14)

 ਅਤੇ ਉਨ੍ਹਾਂ ਨੇ ਝੁਠਲਾਇਆ ਜ਼ੁਲਮ ਅਤੇ ਹੰਕਾਰ ਦੇ (ਕਾਰਨ), ਹਾਲਾਂਕਿ ਉਨ੍ਹਾਂ ਦੇ ਦਿਲਾਂ ਨੇ ਇਸ ਨੂੰ ਮੰਨ ਲਿਆ ਸੀ। ਇਸ ਲਈ ਦੇਖੋ ਵਿਗਾੜ ਕਰਨ ਵਾਲਿਆਂ ਦਾ ਕਿਹੋ ਜਿਹਾ ਸ਼ੁਰਾ ਹਾਲ ਹੋਇਆ।

وَلَقَدْ آتَيْنَا دَاوُودَ وَسُلَيْمَانَ عِلْمًا ۖ وَقَالَا الْحَمْدُ لِلَّهِ الَّذِي فَضَّلَنَا عَلَىٰ كَثِيرٍ مِّنْ عِبَادِهِ الْمُؤْمِنِينَ(15)

 ਅਤੇ ਅਸੀਂ ਦਾਉਂਦ ਅਤੇ ਸੁਲੇਮਾਨ ਨੂੰ ਗਿਆਨ ਪ੍ਰਦਾਨ ਕੀਤਾ ਅਤੇ ਉਨ੍ਹਾਂ ਦੋਵਾਂ ਨੇ ਆਖਿਆ ਸ਼ੁਕਰ ਹੈ ਅੱਲਾਹ ਦਾ, ਜਿਸ ਨੇ ਸਾਨੂੰ ਬਹੁਤ ਸਾਰੇ ਈਮਾਨ ਵਾਲੇ ਬੰਦਿਆਂ ਤੇ ਸ੍ਰੇਸ਼ਟਤਾ ਬਖਸ਼ੀ।

وَوَرِثَ سُلَيْمَانُ دَاوُودَ ۖ وَقَالَ يَا أَيُّهَا النَّاسُ عُلِّمْنَا مَنطِقَ الطَّيْرِ وَأُوتِينَا مِن كُلِّ شَيْءٍ ۖ إِنَّ هَٰذَا لَهُوَ الْفَضْلُ الْمُبِينُ(16)

 ਅਤੇ ਫਾਉਦ ਦਾ ਵਾਰਿਸ ਸੁਲੇਮਾਨ ਹੋਇਆ। ਅਤੇ ਆਖਿਆ ਕਿ ਹੇ ਲੋਕੋਂ, ਸਾਨੂੰ ਪੰਛੀਆਂ ਦੀ ਬੋਲੀ ਸਿਖਾਈ ਗਈ ਹੈ। ਅਤੇ ਸਾਨੂੰ ਹਰ ਤਰ੍ਹਾਂ ਦੀ ਵਸਤੂ ਦਿੱਤੀ ਗਈ ਹੈ। ਬੇਸ਼ੱਕ ਇਹ ਵੱਡੀ ਕਿਰਪਾ ਹੈ।

وَحُشِرَ لِسُلَيْمَانَ جُنُودُهُ مِنَ الْجِنِّ وَالْإِنسِ وَالطَّيْرِ فَهُمْ يُوزَعُونَ(17)

 ਅਤੇ ਸੁਲੇਮਾਨ ਦੇ ਲਈ ਉਸ ਦੀ ਫ਼ੌਜ ਇਕੱਠੀ ਕੀਤੀ ਗਈ, ਜਿੰਨ, ਮਨੁੱਖ ਅਤੇ ਪੰਛੀ, ਫਿਰ ਉਨ੍ਹਾਂ ਦੇ ਦਲ ਬਣਾਏ ਜਾਣੇ ਸਨ।

حَتَّىٰ إِذَا أَتَوْا عَلَىٰ وَادِ النَّمْلِ قَالَتْ نَمْلَةٌ يَا أَيُّهَا النَّمْلُ ادْخُلُوا مَسَاكِنَكُمْ لَا يَحْطِمَنَّكُمْ سُلَيْمَانُ وَجُنُودُهُ وَهُمْ لَا يَشْعُرُونَ(18)

 ਇਥੋਂ ਤੱਕ ਕਿ ਜਦੋਂ ਉਹ ਕੀੜੀਆਂ ਦੇ ਮੈਦਾਨ ਤੇ ਪਹੁੰਚੇ, ਤਾਂ ਇੱਕ ਕੀੜੀ ਨੇ ਆਖਿਆ, ਹੇ ਕੀੜੀਓ ! ਆਪਣੀਆਂ ਖੁੱਡਾਂ ਵਿਚ ਵੜ ਜਾਉ, ਕਿਤੇ ਸੁਲੇਮਾਨ ਅਲੈ ਅਤੇ ਉਸ ਦੀ ਫ਼ੌਜ ਤੁਹਾਨੂੰ ਮਿੱਧ ਨਾ ਦੇਣ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਹੋਣਾ।

فَتَبَسَّمَ ضَاحِكًا مِّن قَوْلِهَا وَقَالَ رَبِّ أَوْزِعْنِي أَنْ أَشْكُرَ نِعْمَتَكَ الَّتِي أَنْعَمْتَ عَلَيَّ وَعَلَىٰ وَالِدَيَّ وَأَنْ أَعْمَلَ صَالِحًا تَرْضَاهُ وَأَدْخِلْنِي بِرَحْمَتِكَ فِي عِبَادِكَ الصَّالِحِينَ(19)

 ਫਿਰ ਸੁਲੇਮਾਨ ਉਨ੍ਹਾਂ ਦੀ ਗੱਲ ਤੇ ਹੱਸ ਪਿਆ ਅਤੇ ਆਖਿਆ, ਹੇ ਮੇਰੇ ਰੱਬ! ਮੈਨੂੰ ਤਾਕਤ ਬਖਸ਼ ਕਿ ਮੈਂ ਤੇਰੀ ਕਿਰਪਾ ਲਈ ਅਹਿਸਾਨ ਪ੍ਰਗਟ ਕਰ ਸਕਾਂ, ਜਿਹੜੀ ਤੁਸੀਂ ਮੇਰੇ ਅਤੇ ਮੇਰੇ ਮਾਤਾ ਪਿਤਾ ਤੇ ਕੀਤੀ ਹੈ। ਅਤੇ ਮੈਂ ਚੰਗੇ ਕਰਮ ਕਰਾਂ ਜਿਹੜੇ ਤੁਹਾਨੂੰ ਪਸੰਦ ਹੋਣ। ਅਤੇ ਆਪਣੀ ਕਿਰਪਾ ਨਾਲ ਤੁਸੀਂ’ ਮੈਨੂੰ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਦਿਉ।

وَتَفَقَّدَ الطَّيْرَ فَقَالَ مَا لِيَ لَا أَرَى الْهُدْهُدَ أَمْ كَانَ مِنَ الْغَائِبِينَ(20)

 ਅਤੇ ਸੁਲੇਮਾਨ ਨੇ ਪੰਛੀਆਂ ਦੀ ਪੜਤਾਲ ਕੀਤੀ ਤਾਂ ਕਿਹਾ, ਕਿ ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹਾ) ਨੂੰ ਨਹੀਂ ਦੇਖ ਰਿਹਾ ਹਾਂ।

لَأُعَذِّبَنَّهُ عَذَابًا شَدِيدًا أَوْ لَأَذْبَحَنَّهُ أَوْ لَيَأْتِيَنِّي بِسُلْطَانٍ مُّبِينٍ(21)

 ਕੀ ਉਹ ਕਿਤੇ ਛ੍ਰਪ ਗਿਆ ਹੈ। ਮੈਂ’ ਉਸ ਨੂੰ ਸਖ਼ਤ ਸਜ਼ਾ ਦੇਵਾਂਗਾ। ਜਾਂ ਉਸ ਦੀ ਹੱਤਿਆ ਕਰ ਦੇਵਾਂਗਾ, ਜਾਂ ਮੇਰੇ ਸਾਹਮਣੇ ਉਹ ਕੋਈ ਢੂਕਵੀ’ ਦਲੀਲ ਲਿਆਵੇ।

فَمَكَثَ غَيْرَ بَعِيدٍ فَقَالَ أَحَطتُ بِمَا لَمْ تُحِطْ بِهِ وَجِئْتُكَ مِن سَبَإٍ بِنَبَإٍ يَقِينٍ(22)

 ਜ਼ਿਆਦਾ ਸਮਾਂ ਨਹੀਂ ਬੀਤਿਆ ਕਿ ਉਸ ਨੇ ਆ ਕੇ ਆਖਿਆ, ਕਿ ਮੈਂ ਇੱਕ ਚੀਜ਼ ਦੀ ਖ਼ਬਰ ਲਿਆਇਆ ਹਾਂ। ਜਿਸ ਦਾ ਪਤਾ ਤੁਹਾਨੂੰ ਨਹੀਂ ਸੀ। ਅਤੇ ਮੈ’ ਸਬਾ ਨਾਮੀ ਦੇਸ਼ ਤੋਂ ਇੱਕ ਭਰੋਸੇ ਯੋਗ ਖ਼ਬਰ ਲੈ ਕੇ ਆਇਆਂ ਹਾਂ।

إِنِّي وَجَدتُّ امْرَأَةً تَمْلِكُهُمْ وَأُوتِيَتْ مِن كُلِّ شَيْءٍ وَلَهَا عَرْشٌ عَظِيمٌ(23)

 ਮੈਂ ਦੇਖਿਆ ਕਿ ਇੱਕ ਔਰਤ ਉਨ੍ਹਾਂ ਉੱਪਰ ਰਾਜ ਕਰਦੀ ਹੈ, ਅਤੇ ਉਸ ਨੂੰ ਸਾਰੀਆਂ ਚੀਜ਼ਾਂ ਮਿਲੀਆਂ ਹਨ। ਉਸ ਦਾ ਇੱਕ ਵੱਡਾ ਸਿੰਘਾਸਨ ਹੈ।

وَجَدتُّهَا وَقَوْمَهَا يَسْجُدُونَ لِلشَّمْسِ مِن دُونِ اللَّهِ وَزَيَّنَ لَهُمُ الشَّيْطَانُ أَعْمَالَهُمْ فَصَدَّهُمْ عَنِ السَّبِيلِ فَهُمْ لَا يَهْتَدُونَ(24)

 ਮੈ’ ਉਸ ਨੂੰ ਅਤੇ ਉਸ ਵੀ ਕੌਮ ਨੂੰ ਵੇਖਿਆ ਕਿ ਉਹ ਅੱਲਾਹ ਨੂੰ ਛੱਡ ਕੇ ਸੂਰਜ ਨੂੰ ਸਿਜਦਾ ਕਰਦੇ ਹਨ। ਅਤੇ ਸ਼ੈਤਾਨ ਨੇ ਉਨ੍ਹਾਂ ਦੇ ਕੰਮ ਸਜਾ ਸਵਾਰ ਦਿੱਤੇ ਹਨ। ਫਿਰ ਉਨ੍ਹਾਂ ਨੂੰ ਰਾਹ ਤੋਂ ਰੋਕ ਦਿੱਤਾ। ਇਸ ਲਈ ਉਹ ਰਾਹ ਨਹੀਂ ਪਾਉਂਦੇ।

أَلَّا يَسْجُدُوا لِلَّهِ الَّذِي يُخْرِجُ الْخَبْءَ فِي السَّمَاوَاتِ وَالْأَرْضِ وَيَعْلَمُ مَا تُخْفُونَ وَمَا تُعْلِنُونَ(25)

 ਕਿ ਉਹ ਅੱਲਾਹ ਨੂੰ ਸਿਜਦਾ ਨਾ ਕਰਨ ਜਿਹੜਾ ਆਕਾਸ਼ਾਂ ਅਤੇ ਧਰਤੀ ਦੀਆਂ ਗੁਪਤ ਚੀਜ਼ਾਂ ਨੂੰ ਕੱਢਦਾ ਅਤੇ ਉਹ ਸਭ ਗੱਲਾਂ ਨੂੰ ਜਾਣਦਾ ਹੈ। ਜਿਹੜਾ ਕੁਝ ਤੁਸੀਂ ਛਿਪਾਉਂਦੇ ਹੋ ਅਤੇ ਜਿਹੜਾ ਕੁਝ ਤੁਸੀਂ ਪ੍ਰਗਟ ਕਰਦੇ ਹੋ।

اللَّهُ لَا إِلَٰهَ إِلَّا هُوَ رَبُّ الْعَرْشِ الْعَظِيمِ ۩(26)

 ਅੱਲਾਹ ਤੋਂ ਬਿਨਾ ਕੋਈ ਪੂਜਣ ਯੋਗ ਨਹੀਂ, ਉਹ ਹੀ ਸਾਰੀ ਦੁਨੀਆਂ ਦਾ ਮਾਲਕ ਹੈ।

۞ قَالَ سَنَنظُرُ أَصَدَقْتَ أَمْ كُنتَ مِنَ الْكَاذِبِينَ(27)

 ਸੁਲੇਮਾਨ ਨੇ ਆਖਿਆ, ਕਿ ਅਸੀਂ ਦੇਖਾਂਗੇ ਕਿ ਤੁਸੀਂ ਸੱਚ ਆਖਿਆ ਜਾਂ ਝੁਠ ਕਹਿਣ ਵਾਲਿਆਂ ਵਿਚੋਂ’ ਹੋ।

اذْهَب بِّكِتَابِي هَٰذَا فَأَلْقِهْ إِلَيْهِمْ ثُمَّ تَوَلَّ عَنْهُمْ فَانظُرْ مَاذَا يَرْجِعُونَ(28)

 ਇਹ ਮੇਰੀ ਚਿੱਠੀ ਲੈ ਕੇ ਜਾਉ, ਫਿਰ ਇਸ ਨੂੰ ਉਨ੍ਹਾਂ ਲੋਕਾਂ ਵੱਲ ਦੇ ਦੇਉ। ਫਿਰ ਉਨ੍ਹਾਂ ਤੋਂ ਹੱਟ ਜਾਣਾ, ਫਿਰ ਵੇਖਣਾ ਕਿ ਉਹ ਇਸ ਦਾ ਕੀ ਉੱਤਰ ਦਿੰਦੇ ਹਨ।

قَالَتْ يَا أَيُّهَا الْمَلَأُ إِنِّي أُلْقِيَ إِلَيَّ كِتَابٌ كَرِيمٌ(29)

 ਸਬਾ ਦੀ ਰਾਣੀ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਮੇਰੇ ਵੱਲ ਇੱਕ ਮਹੱਤਵਪੂਰਨ ਚਿੱਠੀ ਆਈ ਹੈ।

إِنَّهُ مِن سُلَيْمَانَ وَإِنَّهُ بِسْمِ اللَّهِ الرَّحْمَٰنِ الرَّحِيمِ(30)

 ਉਹ ਸੁਲੇਮਾਨ ਵੱਲੋਂ ਹੈ ਅਤੇ ਉਸ ਦਾ ਆਰੰਭ ਅੱਲਾਹ ਦੇ ਨਾਮ ਨਾਲ ਹੈ, ਜਿਹੜਾ ਬੇਹੱਦ ਰਹਿਮਤ ਵਾਲਾ ਅਤੇ ਕਿਰਪਾਲੂ ਹੈ।

أَلَّا تَعْلُوا عَلَيَّ وَأْتُونِي مُسْلِمِينَ(31)

 ਕਿ ਤੁਸੀਂ ਮੇਰੇ ਮੁਕਾਬਲੇ ਵਿਰੋਧ ਨਾ ਕਰੋ ਅਤੇ ਅਗਿਆ ਕਾਰੀ ਬਣ ਕੇ ਮੇਰੇ ਕੋਲ ਆ ਜਾਉਂ।

قَالَتْ يَا أَيُّهَا الْمَلَأُ أَفْتُونِي فِي أَمْرِي مَا كُنتُ قَاطِعَةً أَمْرًا حَتَّىٰ تَشْهَدُونِ(32)

 ਰਾਣੀ ਨੇ ਆਖਿਆ, ਕਿ ਹੇ ਦੁਰਬਾਰੀਓ ! ਇਸ ਸਬੰਧ ਵਿਚ ਮੈਨੂੰ ਸਲਾਹ ਦੇਵੇਂ। ਮੈਂ’ ਕਿਸੇ ਮਾਮਲੇ ਦਾ ਫੈਸਲਾ ਨਹੀਂ ਕਰਦੀ, ਜਦੋਂ ਤੱਕ ਤੁਸੀਂ ਲੋਕ ਹਾਜ਼ਿਰ ਨਾ ਹੋਵੋ।

قَالُوا نَحْنُ أُولُو قُوَّةٍ وَأُولُو بَأْسٍ شَدِيدٍ وَالْأَمْرُ إِلَيْكِ فَانظُرِي مَاذَا تَأْمُرِينَ(33)

 ਉਨ੍ਹਾਂ ਨੇ ਆਖਿਆ, ਅਸੀਂ ਲੋਕ ਤਾਕਤਵਰ ਹਾਂ ਅਤੇ ਅਸੀਂ ਬਹੁਤ ਭਾਰੀ ਜੰਗਜ਼ੂ ਹਾਂ ਅਤੇ ਯੁੱਧ ਕਰਨ ਦੀ ਸਮਰੱਥਾ ਪ੍ਰਾਪਤ ਹੈ ਅਤੇ ਫੈਸਲਾ ਤੁਹਾਡੇ ਹੱਥ ਵਿਚ ਹੈ। ਇਸ ਲਈ ਤੁਸੀਂ ਦੇਖ ਲਵੋ ਕਿ ਤੁਸੀਂ ਕੀ ਹੁਕਮ ਦਿੰਦੇ ਹੋ।

قَالَتْ إِنَّ الْمُلُوكَ إِذَا دَخَلُوا قَرْيَةً أَفْسَدُوهَا وَجَعَلُوا أَعِزَّةَ أَهْلِهَا أَذِلَّةً ۖ وَكَذَٰلِكَ يَفْعَلُونَ(34)

 ਰਾਣੀ ਨੇ ਆਖਿਆ ਕਿ ਰਾਜਾ ਲੋਕ ਜਦੋਂ ਉਸ (ਸ਼ਹਿਰ) ਦੇ ਪਤਵੰਤਿਆਂ ਨੂੰ ਬੇ-ਇੱਜ਼ਤ ਕਰ ਦਿੰਦੇ ਹਨ। ਅਤੇ ਇਹ ਲੋਕ ਹੀ ਕਰਨਗੇ।

وَإِنِّي مُرْسِلَةٌ إِلَيْهِم بِهَدِيَّةٍ فَنَاظِرَةٌ بِمَ يَرْجِعُ الْمُرْسَلُونَ(35)

 ਅਤੇ ਮੈ’ ਉਨ੍ਹਾਂ ਵੱਲ ਇੱਕ ਤੋਹਫਾ ਭੇਜਦੀ ਹਾਂ, ਫਿਰ ਦੇਖਦੇ ਹਾਂ ਕਿ ਦੂਤ ਕੀ ਉੱਤਰ ਲਿਆਉਂਦੇ ਹਨ।

فَلَمَّا جَاءَ سُلَيْمَانَ قَالَ أَتُمِدُّونَنِ بِمَالٍ فَمَا آتَانِيَ اللَّهُ خَيْرٌ مِّمَّا آتَاكُم بَلْ أَنتُم بِهَدِيَّتِكُمْ تَفْرَحُونَ(36)

 ਫਿਰ ਜਦੋਂ ਦੂਤ ਸੁਲੇਮਾਨ ਦੇ ਕੋਲ ਆਏ, ਉਸ ਨੇ ਕਿਹਾ ਕਿ ਤੁਸੀਂ ਲੋਕ ਧਨ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ। ਅੱਲਾਹ ਨੇ ਜਿਹੜਾ ਕੂਝ ਮੈਨੂੰ ਦਿੱਤਾ ਹੈ, ਉਹ ਇਸ ਤੋਂ ਉੱਤਮ ਹੈ, ਜਿਹੜਾ ਉਸ ਨੇ ਤੁਹਾਨੂੰ ਦਿੱਤਾ। ਸਗੋਂ ਤੁਸੀਂ ਹੀ ਆਪਣਿਆਂ ਤੋਹਫਿਆਂ ਤੋਂ ਪ੍ਰਸੰਨ ਹੋਵੋ।

ارْجِعْ إِلَيْهِمْ فَلَنَأْتِيَنَّهُم بِجُنُودٍ لَّا قِبَلَ لَهُم بِهَا وَلَنُخْرِجَنَّهُم مِّنْهَا أَذِلَّةً وَهُمْ صَاغِرُونَ(37)

 ਉਨ੍ਹਾਂ ਦੇ ਕੋਲ ਵਾਪਿਸ ਜਾਵੋ। ਅਸੀਂ ਅਜਿਹੀਆਂ ਫੋਜਾਂ ਲੈ ਕੇ ਆਵਾਂਗੇ, ਜਿਨ੍ਹਾਂ ਦਾ ਸਾਹਮਣਾ ਉਹ ਨਹੀਂ ਕਰ ਸਕਣਗੇ। ਅਤੇ ਅਸੀਂ ਉਨ੍ਹਾਂ ਨੂੰ ਬੇ-ਇੱਜ਼ਤ ਕਰਕੇ ਉਥੋਂ ਕੱਢ ਦੇਵਾਂਗੇ। ਅਤੇ ਉਹ ਰੁਲਦੇ ਰਹਿਣਗੇ।

قَالَ يَا أَيُّهَا الْمَلَأُ أَيُّكُمْ يَأْتِينِي بِعَرْشِهَا قَبْلَ أَن يَأْتُونِي مُسْلِمِينَ(38)

 ਸੁਲੇਮਾਨ ਨੇ ਆਖਿਆ ਕਿ ਹੇ ਦਰਬਾਰ ਵਾਲਿਓ! ਤੁਹਾਡੇ ਵਿਚੋਂ ਕੌਣ ਉਸ ਦਾ ਸਿੰਘਾਸਣ ਮੇਰੇ ਕੌਲ ਲੈ ਕੇ ਆਉਂਦਾ ਹੈ, ਇਸ ਤੋਂ ਪਹਿਲਾਂ ਕਿ ਉਹ ਲੋਕ ਆਗਿਆਕਾਰੀ ਬਣ ਕੇ ਮੇਰੇ ਕੋਲ ਆਉਣ।

قَالَ عِفْرِيتٌ مِّنَ الْجِنِّ أَنَا آتِيكَ بِهِ قَبْلَ أَن تَقُومَ مِن مَّقَامِكَ ۖ وَإِنِّي عَلَيْهِ لَقَوِيٌّ أَمِينٌ(39)

 ਜਿੰਨਾਂ ਵਿਚੋਂ ਇੱਕ ਦੇਵ ਆਪਣੇ ਸਥਾਨ ਤੋਂ ਉੱਠੋ, ਅਤੇ ਮੈਂ ਇਸ ਦੀ ਤਾਕਤ ਰੱਖਦਾਂ ਹਾਂ, ਅਤੇ ਭਰੋਸੇ ਯੋਗ ਹਾਂ।

قَالَ الَّذِي عِندَهُ عِلْمٌ مِّنَ الْكِتَابِ أَنَا آتِيكَ بِهِ قَبْلَ أَن يَرْتَدَّ إِلَيْكَ طَرْفُكَ ۚ فَلَمَّا رَآهُ مُسْتَقِرًّا عِندَهُ قَالَ هَٰذَا مِن فَضْلِ رَبِّي لِيَبْلُوَنِي أَأَشْكُرُ أَمْ أَكْفُرُ ۖ وَمَن شَكَرَ فَإِنَّمَا يَشْكُرُ لِنَفْسِهِ ۖ وَمَن كَفَرَ فَإِنَّ رَبِّي غَنِيٌّ كَرِيمٌ(40)

 ਜਿਸਦੇ ਕੋਲ ਕਿਤਾਬ ਦਾ ਇੱਕ ਗਿਆਨ ਸੀ, ਉਸ ਨੇ ਆਖਿਆ ਮੈਂ ਤੁਹਾਡੇ ਪਲਕ ਝਪਕਣ ਤੋਂ ਪਹਿਲਾਂ ਉਸ ਨੂੰ ਲਿਆ ਦੇਵਾਂਗਾ। ਫਿਰ ਜਦੋਂ ਉਸ ਨੇ ਸਿੰਘਾਸਣ ਨੂੰ ਆਪਣੇ ਕੋਲ ਰੱਖਿਆ ਦੇਖਿਆ ਤਾਂ ਉਸ ਨੇ ਆਖਿਆ, ਇਹ ਮੇਰੇ ਰੱਬ ਦੀ ਕਿਰਪਾ ਹੈ। ਤਾਂ ਕਿ ਉਹ ਮੈਨੂੰ ਪਰਖੇ ਕਿ ਮੈਂ’ ਸ਼ੁਕਰ ਕਰਦਾ ਹਾਂ ਜਾਂ ਨਾ ਸ਼ੁਕਰਾਂ ਹਾਂ। ਜਿਹੜਾ ਬੰਦਾ ਸ਼ੁਕਰ ਕਰਦਾ ਹੈ ਤਾਂ ਉਹ ਆਪਣੇ ਲਈ ਹੀ ਸ਼ੁਕਰ ਕਰਦਾ ਹੈ, ਅਤੇ ਜੋ ਨਾ ਸ਼ੁਕਰੀ ਕਰਦਾ ਹੈ, ਤਾਂ ਮੇਰਾ ਰੱਬ ਬੇ-ਪ੍ਰਵਾਹ ਅਤੇ ਕਰਮ ਕਰਨ ਵਾਲਾ ਹੈ।

قَالَ نَكِّرُوا لَهَا عَرْشَهَا نَنظُرْ أَتَهْتَدِي أَمْ تَكُونُ مِنَ الَّذِينَ لَا يَهْتَدُونَ(41)

 ਸੁਲੇਮਾਨ ਨੇ ਆਖਿਆ ਕਿ ਉਸ ਦੇ ਸਿੰਘਾਸਣ ਦਾ ਰੂਪ ਬਦਲ ਦੇਵੋ। ਦੇਖੋ, ਉਹ ਸਮਝਦੀ ਹੈ, ਜਾਂ ਉਨ੍ਹਾਂ ਲੋਕਾਂ ਵਿਚੋਂ ਹੋ ਜਾਂਦੀ ਹੈ, ਜਿਨ੍ਹਾਂ ਨੂੰ ਸਮਝ ਨਹੀਂ

فَلَمَّا جَاءَتْ قِيلَ أَهَٰكَذَا عَرْشُكِ ۖ قَالَتْ كَأَنَّهُ هُوَ ۚ وَأُوتِينَا الْعِلْمَ مِن قَبْلِهَا وَكُنَّا مُسْلِمِينَ(42)

 ਇਸ ਲਈ ਜਦੋਂ ਉਹ ਆਈ ਤਾਂ ਕਿਹਾ ਗਿਆ ਕੀ ਤੁਹਾਡਾ ਸਿੰਘਾਸਣ ਅਜਿਹਾ ਹੀ ਹੈ। ਉਸ ਨੇ ਆਖਿਆ ਜਿਵੇਂ ਕਿ ਉਹ ਹੀ ਹੈ ਅਤੇ ਸਾਨੂੰ ਇਸ ਤੋਂ ਪਹਿਲਾ ਹੀ ਪਤਾ ਲੱਗ ਚੁੱਕਾ ਸੀ। ਅਤੇ ਅਸੀਂ ਆਗਿਆਕਾਰੀਆਂ ਵਿਚੋਂ ਸੀ।

وَصَدَّهَا مَا كَانَت تَّعْبُدُ مِن دُونِ اللَّهِ ۖ إِنَّهَا كَانَتْ مِن قَوْمٍ كَافِرِينَ(43)

 ਅਤੇ ਉਸ ਨੂੰ ਉਨ੍ਹਾਂ ਚੀਜ਼ਾਂ ਨੇ ਰੋਕ ਰੱਖਿਆ ਸੀ, ਜਿਨ੍ਹਾ ਨੂੰ ਉਹ ਅੱਲਾਹ ਤੋਂ ਬਿਨਾ ਪੂਜਦੀ ਸੀ। ਉਹ ਕੁਫ਼ਰ ਕਰਨ ਵਾਲਿਆਂ ਵਿਚੋਂ ਸੀ।

قِيلَ لَهَا ادْخُلِي الصَّرْحَ ۖ فَلَمَّا رَأَتْهُ حَسِبَتْهُ لُجَّةً وَكَشَفَتْ عَن سَاقَيْهَا ۚ قَالَ إِنَّهُ صَرْحٌ مُّمَرَّدٌ مِّن قَوَارِيرَ ۗ قَالَتْ رَبِّ إِنِّي ظَلَمْتُ نَفْسِي وَأَسْلَمْتُ مَعَ سُلَيْمَانَ لِلَّهِ رَبِّ الْعَالَمِينَ(44)

 ਉਸ ਨੂੰ ਕਿਹਾ ਗਿਆ ਕਿ ਮਹਿਲ ਵਿਚ ਪ੍ਰਵੇਸ਼ ਕਰੋ। ਅਤੇ ਜਦੋਂ ਉਸ ਨੇ ਉਸ ਨੂੰ ਦੇਖਿਆ ਤਾਂ ਉਸਨੇ ਸਮਝਿਆ ਕਿ ਪਾਣੀ ਡੂੰਘਾ ਹੈ ਅਤੇ ਉਸ ਨੇ ਆਪਣੀਆਂ ਦੋਵੇਂ ਪਿਜਣੀਆਂ ਨੰਗੀਆਂ ਕਰ ਲਈਆਂ। ਸੁਲੇਮਾਨ ਨੇ ਆਖਿਆ, ਕਿ ਇਹ ਤਾਂ ਇੱਕ ਮਹਿਲ ਹੈ ਜਿਹੜਾ ਕੰਚ ਤੋਂ ਬਣਾਇਆ ਗਿਆ ਹੈ। ਉਸ ਨੇ ਆਖਿਆ ਕਿ ਹੇ ਮੇਰੇ ਰੱਬ, ਮੈਂ ਆਪਣੇ ਆਪ ਉੱਪਰ ਬੜਾ ਜ਼ੁਲਮ ਕੀਤਾ ਹੈ। ਅਤੇ ਮੈਂ ਸੁਲੇਮਾਨ ਦੇ ਨਾਲ ਹੋ ਕੇ ਸਾਰੇ ਜਗਤ ਦੇ ਪਾਲਣਹਾਰ ਉੱਪਰ ਈਮਾਨ ਲਿਆਈ ਹਾਂ।

وَلَقَدْ أَرْسَلْنَا إِلَىٰ ثَمُودَ أَخَاهُمْ صَالِحًا أَنِ اعْبُدُوا اللَّهَ فَإِذَا هُمْ فَرِيقَانِ يَخْتَصِمُونَ(45)

 ਅਤੇ ਅਸੀਂ ਸਮੂਦ ਵੱਲ ਉਸ ਦੇ ਭਰਾ ਸਾਲੇਹ ਨੂੰ ਭੇਜਿਆ, ਕਿ ਅੱਲਾਹ ਦੀ ਬੰਦਗੀ ਕਰੋ। ਫਿਰ ਉਂਹ ਦੋ ਧੜੇ ਬਣ ਕੇ ਆਪਿਸ ਵਿਚ ਲੜਨ ਲੱਗ ਪਏ।

قَالَ يَا قَوْمِ لِمَ تَسْتَعْجِلُونَ بِالسَّيِّئَةِ قَبْلَ الْحَسَنَةِ ۖ لَوْلَا تَسْتَغْفِرُونَ اللَّهَ لَعَلَّكُمْ تُرْحَمُونَ(46)

 ਉਸ ਨੇ ਆਖਿਆ ਕਿ ਹੇ ਮੇਰੀ ਕੌਮ ਦੇ ਲੋਕੋ ! ਤੁਸੀ’ ਚੰਗਿਆਈ ਤੋਂ ਜ਼ਿਆਦਾ ਬੁਰਾਈ ਲਈ ਕਿਉਂ ਕਾਹਲੀ ਕਰ ਰਹੇ ਹੋ। ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉ’ ਨਹੀਂ ਮੰਗਦੇ ਕਿ ਤੁਹਾਡੇ ਤੇ ਰਹਿਮ ਕੀਤਾ ਜਾਵੇ।

قَالُوا اطَّيَّرْنَا بِكَ وَبِمَن مَّعَكَ ۚ قَالَ طَائِرُكُمْ عِندَ اللَّهِ ۖ بَلْ أَنتُمْ قَوْمٌ تُفْتَنُونَ(47)

 ਉਨ੍ਹਾਂ ਨੇ ਆਖਿਆ, ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਨਾਲ ਵਾਲਿਆਂ ਨੂੰ ਅਸੁੱਭ ਸਮਝਦੇ ਹਾਂ। ਉਸ ਨੇ ਆਖਿਆ ਕਿ ਤੁਹਾਡਾ ਮਾੜਾ ਭਾਗ ਅੱਲਾਹ ਦੇ ਕੋਲ ਹੈ। ਸਗੋਂ ਤੁਸੀਂ ਤਾਂ ਪਰਖੇ ਜਾ ਰਹੇ ਹੋ।

وَكَانَ فِي الْمَدِينَةِ تِسْعَةُ رَهْطٍ يُفْسِدُونَ فِي الْأَرْضِ وَلَا يُصْلِحُونَ(48)

 ਅਤੇ ਸ਼ਹਿਰ ਵਿਚ ਨੌਂ ਵਿਆਕਤੀ ਸਨ, ਜਿਹੜੇ ਧਰਤੀ ਤੇ ਵਿਗਾੜ ਕਰਦੇ ਸਨ ਅਤੇ ਉਹ ਸੁਧਾਰ ਦਾ ਕਾਰਜ ਨਹੀਂ ਕਰਦੇ ਸਨ।

قَالُوا تَقَاسَمُوا بِاللَّهِ لَنُبَيِّتَنَّهُ وَأَهْلَهُ ثُمَّ لَنَقُولَنَّ لِوَلِيِّهِ مَا شَهِدْنَا مَهْلِكَ أَهْلِهِ وَإِنَّا لَصَادِقُونَ(49)

 ਉਨ੍ਹਾਂ ਨੇ ਆਖਿਆ, ਕਿ ਤੁਸੀਂ ਲੋਕ ਅੱਲਾਹ ਦੀ ਸਹੁੰ ਖਾਉ ਕਿ ਅਸੀਂ ਉਸਨੂੰ ਅਤੇ ਉਸ ਦੇ ਲੋਕਾਂ ਨੂੰ ਹੌਲੀ ਜਿਹੇ ਹਲਾਕ ਕਰ ਦੇਵਾਂਗੇ। ਫਿਰ ਉਸ ਦੇ ਵਾਰਿਸਾਂ ਨੂੰ ਆਖ ਦੇਵਾਂਗੇ ਕਿ ਅਸੀਂ ਇਸ ਦੇ ਘਰ ਵਾਲਿਆਂ ਦੀ ਮੌਤ ਦੇ ਸਮੇ ਹਾਜ਼ਿਰ ਨਹੀਂ ਸੀ। ਅਤੇ ਬੇਸ਼ੱਕ ਅਸੀਂ ਸੱਚੇ ਹਾਂ।

وَمَكَرُوا مَكْرًا وَمَكَرْنَا مَكْرًا وَهُمْ لَا يَشْعُرُونَ(50)

 ਅਤੇ ਉਨ੍ਹਾਂ ਨੇ ਇੱਕ ਚਾਲ ਚੱਲੀ ਅਤੇ ਅਸੀਂ ਵੀ ਇੱਕ ਚਾਲ ਸੋਚੀ ਅਤੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ।

فَانظُرْ كَيْفَ كَانَ عَاقِبَةُ مَكْرِهِمْ أَنَّا دَمَّرْنَاهُمْ وَقَوْمَهُمْ أَجْمَعِينَ(51)

 ਫਿਰ ਦੇਖੋ ਕਿਹੋਂ ਜਿਹਾ ਸਿੱਟਾ ਨਿਕਲਿਆ ਉਨ੍ਹਾਂ ਦੀ ਕੀਤੀ ਗਈ ਚਾਲ ਦਾ। ਅਸੀਂ ਉਸ ਨੂੰ ਅਤੇ ਉਸ ਦੀ ਪੂਰੀ ਕੌਮ ਨੂੰ ਖ਼ਤਮ ਕਰ ਦਿੱਤਾ।

فَتِلْكَ بُيُوتُهُمْ خَاوِيَةً بِمَا ظَلَمُوا ۗ إِنَّ فِي ذَٰلِكَ لَآيَةً لِّقَوْمٍ يَعْلَمُونَ(52)

 ਅਤੇ ਇਹ ਹਨ ਉਨ੍ਹਾਂ ਦੇ ਵੀਰਾਨ ਖੰਡਰ ਬਣੇ ਘਰ, ਉਨ੍ਹਾਂ ਦੇ ਕੀਤੇ ਜ਼ੁਲਮਾਂ ਤੇ ਕਾਰਨ। ਬੇਸ਼ੱਕ ਉਸ ਵਿਚ`ਸਿੱਖਿਆ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣ।

وَأَنجَيْنَا الَّذِينَ آمَنُوا وَكَانُوا يَتَّقُونَ(53)

 ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਡਰਦੇ ਸਨ।

وَلُوطًا إِذْ قَالَ لِقَوْمِهِ أَتَأْتُونَ الْفَاحِشَةَ وَأَنتُمْ تُبْصِرُونَ(54)

 ਅਤੇ ਲੂਤ ਨੂੰ (ਯਾਦ ਕਰੋ) ਜਦੋਂ ਉਸ ਨੇ (ਲੂਤ ਨੇ) ਆਪਣੀ ਕੌਮ ਨੂੰ ਆਖਿਆ, ਕੀ ਤੁਸੀਂ ਅਸ਼ਲੀਲਤਾ (ਪ੍ਰਗਟ) ਕਰਦੇ ਹੋ, ਅਤੇ ਤੁਸੀਂ ਵੇਖਦੇ ਹੋ।

أَئِنَّكُمْ لَتَأْتُونَ الرِّجَالَ شَهْوَةً مِّن دُونِ النِّسَاءِ ۚ بَلْ أَنتُمْ قَوْمٌ تَجْهَلُونَ(55)

 ਕੀ ਤੁਸੀਂ ਔਰਤਾਂ ਨੂੰ ਛੱਡ ਕੇ ਆਦਮੀਆਂ ਦੇ ਨਾਲ ਵਾਸ਼ਨਾ ਤ੍ਰਿਪਤੀ ਕਰਦੇ ਹੋ। ਸਗੋਂ ਤੁਸੀਂ ਲੋਕ ਨਾ ਸਮਝ ਹੋ।

۞ فَمَا كَانَ جَوَابَ قَوْمِهِ إِلَّا أَن قَالُوا أَخْرِجُوا آلَ لُوطٍ مِّن قَرْيَتِكُمْ ۖ إِنَّهُمْ أُنَاسٌ يَتَطَهَّرُونَ(56)

 ਫਿਰ ਉਸ ਦੀ ਕੌਮ ਵਾਲਿਆਂ ਦਾ ਉੱਤਰ ਇਸ ਤੋਂ ਬਿਨਾ ਕੁਝ ਨਹੀਂ ਸੀ_ਕਿ ਉਨ੍ਹਾਂ ਨੇ ਆਖਿਆ ਲੂਤ ਦੇ ਪਰਿਵਾਰ ਵਾਲਿਆਂ ਨੂੰ ਸ਼ਹਿਰ ਵਿਚੋਂ ਕੱਢ ਦੇਵੋ, ਇਹ ਲੋਕ ਬਹੁਤ ਪਾਕ ਬਣਦੇ ਹਨ।

فَأَنجَيْنَاهُ وَأَهْلَهُ إِلَّا امْرَأَتَهُ قَدَّرْنَاهَا مِنَ الْغَابِرِينَ(57)

 ਫਿਰ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਚਾ ਲਿਆ, ਬਿਨਾ ਉਸ ਦੀ ਪਤਨੀ ਦੇ ਜਿਸ ਦਾ ਪਿੱਛੇ ਰਹਿ ਜਾਣਾ ਅਸੀਂ ਨਿਸ਼ਚਿਤ ਕਰ ਦਿੱਤਾ ਸੀ।

وَأَمْطَرْنَا عَلَيْهِم مَّطَرًا ۖ فَسَاءَ مَطَرُ الْمُنذَرِينَ(58)

 ਅਤੇ ਅਸੀਂ ਉਨ੍ਹਾਂ ਉੱਪਰ ਇੱਕ ਭਿਆਨਕ ਬਰਸਾਤ ਕੀਤੀ। ਫਿਰ(ਉਹ) ਉਨ੍ਹਾਂ ਉੱਪਰ ਕਿਹੋਂ ਜਿਹੀ ਬੁਰੀ ਵਰਖਾ ਸੀ। ਜਿਨ੍ਹਾ ਨੂੰ ਖ਼ਬਰਦਾਰ ਕੀਤਾ ਜਾ ਚੁੱਕਾ ਸੀ।

قُلِ الْحَمْدُ لِلَّهِ وَسَلَامٌ عَلَىٰ عِبَادِهِ الَّذِينَ اصْطَفَىٰ ۗ آللَّهُ خَيْرٌ أَمَّا يُشْرِكُونَ(59)

 ਆਖੋ, ਪ੍ਰਸੰਸਾ ਹੈ ਅੱਲਾਹ ਲਈ ਅਤੇ ਸਲਾਮ ਹੈ ਉਸ ਦੇ ਉਨ੍ਹਾਂ ਬੰਦਿਆਂ ਤੇ ਜਿਨ੍ਹਾ ਨੂੰ ਉਸ ਨੇ ਜੁਣਿਆ। ਕੀ ਅੱਲਾਹ ਬਿਹਤਰ ਹੈ ਜਾਂ ਉਹ ਜਿਨ੍ਹਾ ਨੂੰ ਉਹ ਸ਼ਰੀਕ ਠਹਿਰਾਉਂਦੇ ਹਨ।

أَمَّنْ خَلَقَ السَّمَاوَاتِ وَالْأَرْضَ وَأَنزَلَ لَكُم مِّنَ السَّمَاءِ مَاءً فَأَنبَتْنَا بِهِ حَدَائِقَ ذَاتَ بَهْجَةٍ مَّا كَانَ لَكُمْ أَن تُنبِتُوا شَجَرَهَا ۗ أَإِلَٰهٌ مَّعَ اللَّهِ ۚ بَلْ هُمْ قَوْمٌ يَعْدِلُونَ(60)

 ਭਲਾ ਉਹ ਕੌਣ ਹੈ ਜਿਸਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਤੁਹਾਡੇ ਲਈ ਆਕਾਸ਼ਾਂ ਵਿਚੋਂ ਮੀਂਹ ਵਰਸਾਇਆ ਫਿਰ ਅਸੀ ਉਸ ਤੋਂ ਹਰੇ ਭਰੇ ਬਾਗ਼ ਪੈਦਾ ਕੀਤੇ। ਤੁਹਾਡੇ ਵੱਸ ਵਿਚ ਨਹੀਂ ਸੀ ਕਿ ਤੁਸੀਂ ਉਨ੍ਹਾਂ ਰੁੱਖਾਂ ਨੂੰ ਉਗਾ ਸਕਦੇ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣਯੋਗ ਹੈ। (ਨਹੀਂ) ਸਗੋਂ ਇਹ ਰਾਹ ਤੋਂ ਭਟਕਣ ਵਾਲੇ ਲੋਕ ਹਨ।

أَمَّن جَعَلَ الْأَرْضَ قَرَارًا وَجَعَلَ خِلَالَهَا أَنْهَارًا وَجَعَلَ لَهَا رَوَاسِيَ وَجَعَلَ بَيْنَ الْبَحْرَيْنِ حَاجِزًا ۗ أَإِلَٰهٌ مَّعَ اللَّهِ ۚ بَلْ أَكْثَرُهُمْ لَا يَعْلَمُونَ(61)

 ਭਲਾਂ ਕਿਸ ਨੇ ਧਰਤੀ ਨੂੰ ਠਹਿਰਣ ਯੋਗ ਬਣਾਇਆ ਅਤੇ ਉਸ ਦੇ ਵਿਚਕਾਰ ਨਦੀਆਂ ਪੈਦਾ ਕੀਤੀਆਂ। ਅਤੇ ਇਸ ਲਈ ਉਸ ਨੇ ਪਹਾੜ ਬਣਾਏ। ਅਤੇ ਸਮੁੰਦਰਾਂ ਦੇ ਵਿਚਕਾਰ ਪਰਦਾ ਪਾ ਦਿੱਤਾ। ਕੀ ਅੱਲਾਹ ਦੇ ਬਰਾਬਰ ਕੌਈ ਹੋਰ ਪੂਜਣ ਯੋਗ ਹੈ। (ਨਹੀਂ) ਸਗੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ।

أَمَّن يُجِيبُ الْمُضْطَرَّ إِذَا دَعَاهُ وَيَكْشِفُ السُّوءَ وَيَجْعَلُكُمْ خُلَفَاءَ الْأَرْضِ ۗ أَإِلَٰهٌ مَّعَ اللَّهِ ۚ قَلِيلًا مَّا تَذَكَّرُونَ(62)

 ਕੌਣ ਹੈ, ਜਿਹੜਾ ਲਾਜਾਰਾਂ ਦੀ ਪੁਕਾਰ ਨੂੰ ਸੁਣਦਾ ਹੈ ਅਤੇ ਉਸ ਦੇ ਦੁੱਖ ਨੂੰ ਦੂਰ ਕਰ ਦਿੰਦਾਂ ਹੈ। ਅਤੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਉਂਦਾ ਹੈ। ਕੀ ਅੱਲਾਹ ਤੋਂ ਬਿਨਾ ਕੋਈ ਹੋਰ ਪੂਜਣ ਯੋਗ ਹੈ, (ਨਹੀਂ) ਤੁਸੀਂ ਬਹੁਤ ਘੱਟ ਉਪਦੇਸ਼ ਤੇ ਧਿਆਨ ਕੇਂਦਰਿਤ ਕਰਦੇ ਹੋ।

أَمَّن يَهْدِيكُمْ فِي ظُلُمَاتِ الْبَرِّ وَالْبَحْرِ وَمَن يُرْسِلُ الرِّيَاحَ بُشْرًا بَيْنَ يَدَيْ رَحْمَتِهِ ۗ أَإِلَٰهٌ مَّعَ اللَّهِ ۚ تَعَالَى اللَّهُ عَمَّا يُشْرِكُونَ(63)

 ਕੌਣ ਹੈ ਜਿਹੜਾ ਤੁਹਾਨੂੰ ਜੰਗਲ ਅਤੇ ਦਰਿਆਵਾਂ ਦੇ ਹਨੇਰਿਆਂ ਵਿਚ ਰਾਹ ਦਿਖਾਉਂਦਾ ਹੈ। ਅਤੇ ਕੌਣ ਹੈ ਜਿਹੜਾ ਆਪਣੀ ਦਿਆਲਤਾ ਤੋਂ ਪਹਿਲਾਂ ਹਵਾਵਾਂ ਨੂੰ ਖੁਸ਼ਖਬਰੀ ਬਣਾ ਕੇ ਭੇਜਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ, ਅੱਲਾਹ, ਉਸ ਤੋਂ ਬਹੁਤ ਸ੍ਰੇਸ਼ਟ ਹੈ, ਜਿਸ ਨੂੰ ਉਹ ਪੂਜਣਯੋਗ ਮੰਨਦੇ ਹਨ।

أَمَّن يَبْدَأُ الْخَلْقَ ثُمَّ يُعِيدُهُ وَمَن يَرْزُقُكُم مِّنَ السَّمَاءِ وَالْأَرْضِ ۗ أَإِلَٰهٌ مَّعَ اللَّهِ ۚ قُلْ هَاتُوا بُرْهَانَكُمْ إِن كُنتُمْ صَادِقِينَ(64)

 ਕੌਣ ਹੈ ਜਿਹੜਾ ਧਰਤੀ ਦਾ ਆਰੰਭ ਕਰਦਾ ਹੈ। ਅਤੇ ਫਿਰ ਉਸ ਦੀ ਪੂਨਰ ਸਿਰਜਣਾ ਕਰਦਾ ਹੈ। ਅਤੇ ਕੌਣ ਹੈ ਜਿਹੜਾ ਤੁਹਾਨੂੰ ਆਕਾਸ਼ ਅਤੇ ਧਰਤੀ ਵਿਚ ਰਿਜ਼ਕ ਪ੍ਰਦਾਨ ਕਰਦਾ ਹੈ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣ ਯੋਗ ਹੈ। (ਨਹੀਂ) ਆਖੋ ਕਿ ਆਪਣੀ ਦਲੀਲ ਲੈ ਕੇ ਆਉ, ਜੇਕਰ ਤੁਸੀਂ ਸੱਚੇ ਹੋ।

قُل لَّا يَعْلَمُ مَن فِي السَّمَاوَاتِ وَالْأَرْضِ الْغَيْبَ إِلَّا اللَّهُ ۚ وَمَا يَشْعُرُونَ أَيَّانَ يُبْعَثُونَ(65)

 ਆਖੋ, ਕਿ ਅੱਲਾਹ ਤੋਂ ਬਿਨਾਂ ਆਕਾਸ਼ਾਂ ਅਤੇ ਧਰਤੀ ਵਿਚ ਗੁਹਜ (ਗੁਪਤ) ਦਾ ਗਿਆਨ ਕੋਈ ਨਹੀਂ ਰਖਦਾ। ਅਤੇ ਉਹ ਨਹੀ ਸਮਝਦੇ ਕਿ ਉਹ ਕਦੋਂ ਜੀਵਿਤ ਕੀਤੇ ਜਾਣਗੇ।

بَلِ ادَّارَكَ عِلْمُهُمْ فِي الْآخِرَةِ ۚ بَلْ هُمْ فِي شَكٍّ مِّنْهَا ۖ بَلْ هُم مِّنْهَا عَمُونَ(66)

 ਸਗੋਂ ਪ੍ਰਲੋਕ ਦੇ ਸਬੰਧ ਵਿਚ ਉਨ੍ਹਾਂ ਦਾ ਗਿਆਨ ਉਲਝ ਗਿਆ ਹੈ। ਸਗੋਂ ਉਹ ਇਸ ਬਾਰੇ ਸ਼ੱਕ ਵਿਚ ਹਨ। ਬਲਕਿ ਇਹ ਉਸ ਤੋਂ ਅੰਨ੍ਹੇ ਹਨ।

وَقَالَ الَّذِينَ كَفَرُوا أَإِذَا كُنَّا تُرَابًا وَآبَاؤُنَا أَئِنَّا لَمُخْرَجُونَ(67)

 ਅਤੇ ਇਨਕਾਰ ਕਰਨ ਵਾਲਿਆਂ ਨੇ ਆਖਿਆ, ਕਿ ਜਦੋਂ ਅਸੀਂ ਅਤੇ ਸਾਡੇ ਪਿਉਂ-ਦਾਦੇ ਵੀ ਮਿੱਟੀ ਹੋ ਜਾਵਾਂਗੇ “ਤਾਂ ਕੀ ਅਸੀਂ ਧਰਤੀ ਵਿਚੋਂ (ਬਾਹਰ) ਕੱਢੇ ਜਾਵਾਂਗੇ।

لَقَدْ وُعِدْنَا هَٰذَا نَحْنُ وَآبَاؤُنَا مِن قَبْلُ إِنْ هَٰذَا إِلَّا أَسَاطِيرُ الْأَوَّلِينَ(68)

 ਇਸ ਦਾ ਵਾਅਦਾ ਸਾਡੇ ਨਾਲ ਵੀ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਸਾਡੇ ਪਿਉ-ਦਾਦਿਆਂ ਨਾਲ ਵੀ। ਇਹ ਸਿਰਫ਼ ਪਿਛਲੇ (ਹੋਂ ਚੁੱਕਿਆਂ) ਦੀਆਂ ਕਹਾਣੀਆਂ ਹਨ।

قُلْ سِيرُوا فِي الْأَرْضِ فَانظُرُوا كَيْفَ كَانَ عَاقِبَةُ الْمُجْرِمِينَ(69)

 ਆਖੋ, ਕਿ ਧਰਤੀ ਤੇ ਤੁਰੋ ਫਿਰੋ, ਫਿਰ ਵੇਖੋ ਕਿ ਪਾਪੀਆਂ ਦਾ ਕੀ ਹਾਲ ਹੋਇਆ।

وَلَا تَحْزَنْ عَلَيْهِمْ وَلَا تَكُن فِي ضَيْقٍ مِّمَّا يَمْكُرُونَ(70)

 ਅਤੇ ਉਨ੍ਹਾਂ ਲਈ ਦੁੱਖ ਨਾ ਕਰੋ ਅਤੇ ਨਾ ਹੀ ਦਿਲ ਛੋਟਾ ਕਰੋ, ਉਨ੍ਹਾਂ ਦੀਆਂ ਚਾਲਾਂ ਨਾਲ ਜਿਹੜੀਆਂ ਉਹ ਕਰ ਰਹੇ ਹਨ।

وَيَقُولُونَ مَتَىٰ هَٰذَا الْوَعْدُ إِن كُنتُمْ صَادِقِينَ(71)

 ਅਤੇ ਉਹ ਆਖਦੇ ਹਨ, ਕਿ ਇਹ ਵਾਅਦਾ ਕਦੋਂ ਹੈ। (ਦੱਸੋ) ਜੇਕਰ ਤੁਸੀਂ ਸੱਚੇ ਹੋ।

قُلْ عَسَىٰ أَن يَكُونَ رَدِفَ لَكُم بَعْضُ الَّذِي تَسْتَعْجِلُونَ(72)

 ਆਖੋ, ਕਿ ਜਿਸ ਚੀਜ਼ ਦੀ ਤੁਸੀਂ ਕਾਹਲੀ ਕਰ ਰਹੇ ਹੋ ਸ਼ਾਇਦ ਉਸ ਵਿਚੋਂ ਕੁਝ ਤੁਹਾਡੇ ਨੇੜੇ ਆ ਲੱਗਿਆ ਹੋਵੇ।

وَإِنَّ رَبَّكَ لَذُو فَضْلٍ عَلَى النَّاسِ وَلَٰكِنَّ أَكْثَرَهُمْ لَا يَشْكُرُونَ(73)

 ਅਤੇ ਬੇਸ਼ੱਕ ਤੁਹਾਡਾ ਰੱਬ ਲੋਕਾਂ ਉੱਤੇ ਬੜੀ ਕਿਰਪਾ ਕਰਨ ਵਾਲਾ ਹੈ, ਪਰ ਉਨ੍ਹਾਂ ਵਿਚੋਂ ਜ਼ਿਆਦਾਤਰ ਸੁਕਰ ਅਦਾ ਨਹੀਂ ਕਰਦੇ।

وَإِنَّ رَبَّكَ لَيَعْلَمُ مَا تُكِنُّ صُدُورُهُمْ وَمَا يُعْلِنُونَ(74)

 ਅਤੇ ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ। ਜਿਹੜਾ ਉਨ੍ਹਾਂ ਦੇ ਦਿਲਾਂ ਵਿਚ ਲੁਕਿਆ ਹੋਇਆ ਹੈ ਅਤੇ ਜਿਸ ਨੂੰ ਉਹ ਪ੍ਰਗਟ ਕਰਦੇ ਹਨ।

وَمَا مِنْ غَائِبَةٍ فِي السَّمَاءِ وَالْأَرْضِ إِلَّا فِي كِتَابٍ مُّبِينٍ(75)

 ਅਤੇ ਆਕਾਸ਼ਾਂ ਤੇ ਧਰਤੀ ਦੀ ਕੋਈ ਲੁਕੀ ਹੋਈ ਚੀਜ਼ ਨਹੀਂ, ਜਿਹੜੀ ਇਸ ਸਪੱਸ਼ਟ ਕਿਤਾਬ ਵਿਚ ਦਰਜ ਨਾ ਹੋਵੇ।

إِنَّ هَٰذَا الْقُرْآنَ يَقُصُّ عَلَىٰ بَنِي إِسْرَائِيلَ أَكْثَرَ الَّذِي هُمْ فِيهِ يَخْتَلِفُونَ(76)

 ਬੇਸ਼ੱਕ ਇਹ ਕੁਰਆਨ ਇਸਰਾਈਲ ਦੀ ਔਲਾਦ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਕਰ ਰਿਹਾ ਹੈ। ਜਿਨ੍ਹਾਂ ਲਈ ਉਹ ਮੱਤਭੇਦ ਕਰਦੇ ਹਨ।

وَإِنَّهُ لَهُدًى وَرَحْمَةٌ لِّلْمُؤْمِنِينَ(77)

 ਅਤੇ ਉਹ ਹਦਾਇਤ ਤੇ ਰਹਿਮਤ ਹੈ, ਈਮਾਨ ਵਾਲਿਆਂ ਲਈ।

إِنَّ رَبَّكَ يَقْضِي بَيْنَهُم بِحُكْمِهِ ۚ وَهُوَ الْعَزِيزُ الْعَلِيمُ(78)

 ਬੇਸ਼ੱਕ ਤੁਹਾਡਾ ਰੱਬ ਆਪਣੇ ਹੁਕਮ ਦੇ ਰਾਹੀਂ ਉਨ੍ਹਾਂ ਵਿਚਕਾਰ ਫੈਸਲਾ ਕਰੇਗਾ, ਉਹ ਸ਼ਕਤੀਸ਼ਾਲੀ ਅਤੇ ਜਾਣਨ ਵਾਲਾ ਹੈ।

فَتَوَكَّلْ عَلَى اللَّهِ ۖ إِنَّكَ عَلَى الْحَقِّ الْمُبِينِ(79)

 ਇਸ ਲਈ ਅੱਲਾਹ ਤੇ ਭਰੋਸਾ ਕਰੋ, ਬੇਸ਼ੱਕ ਤੁਸੀਂ’ ਪ੍ਰਤੱਖ ਤੋਰ ਤੇ ਸਚਾਈ ਦੇ ਰਾਹ ਤੇ ਹੋ।

إِنَّكَ لَا تُسْمِعُ الْمَوْتَىٰ وَلَا تُسْمِعُ الصُّمَّ الدُّعَاءَ إِذَا وَلَّوْا مُدْبِرِينَ(80)

 ਤੁਸੀਂ ਮੁਰਦਿਆਂ ਨੂੰ ਨਹੀਂ ਸੁਣਾ ਸਕਦੇ ਅਤੇ ਨਾ ਤੁਸੀਂ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ, ਜਦੋਂ ਕਿ ਉਹ ਮੂੰਹ ਫੇਰ ਕੇ ਚਲੇ ਜਾਣ।

وَمَا أَنتَ بِهَادِي الْعُمْيِ عَن ضَلَالَتِهِمْ ۖ إِن تُسْمِعُ إِلَّا مَن يُؤْمِنُ بِآيَاتِنَا فَهُم مُّسْلِمُونَ(81)

 ਅਤੇ ਨਾ ਤੁਸੀਂ ਅੰਨ੍ਹਿਆਂ ਨੂੰ ਗੁੰਮਰਾਹੀ ਦੇ ਪੁੱਠੇ ਰਾਹ ਤੋਂ ਬਚਾ ਕੇ (ਚੰਗਾ) ਰਾਹ ਦਿਖਾਉਣ ਵਾਲੇ ਹੋ। ਤੁਸੀਂ ਸਿਰਫ਼ ਉਨ੍ਹਾਂ ਨੂੰ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ਤੇ ਈਮਾਨ ਲਿਆਉਂਦੇ ਹਨ ਅਤੇ ਫਿਰ ਆਗਿਆਕਾਰੀ ਹੋ ਜਾਂਦੇ ਹਨ।

۞ وَإِذَا وَقَعَ الْقَوْلُ عَلَيْهِمْ أَخْرَجْنَا لَهُمْ دَابَّةً مِّنَ الْأَرْضِ تُكَلِّمُهُمْ أَنَّ النَّاسَ كَانُوا بِآيَاتِنَا لَا يُوقِنُونَ(82)

 ਅਤੇ ਜਦੋਂ ਉਨ੍ਹਾਂ ਤੇ ਇਹ ਗੱਲ ਆ ਪਵੇਗੀ ਤਾਂ ਅਸੀਂ ਉਨ੍ਹਾਂ ਲਈ ਧਰਤੀ ਤੋਂ ਇੱਕ ਜਾਨਵਰ (ਕਰੂਰ ਜੀਵ) ਕੱਢਾਂਗੇ, ਜਿਹਤਾਂ ਉਨ੍ਹਾਂ ਨਾਲ ਗੱਲ ਕਰੇਗਾ, ਕਿ ਲੋਕ ਸਾਡੀਆਂ ਆਇਤਾਂ ਉੱਤੇ ਵਿਸ਼ਵਾਸ਼ ਨਹੀਂ ਰਖਦੇ ਸੀ।

وَيَوْمَ نَحْشُرُ مِن كُلِّ أُمَّةٍ فَوْجًا مِّمَّن يُكَذِّبُ بِآيَاتِنَا فَهُمْ يُوزَعُونَ(83)

 ਅਤੇ ਜਿਸ ਦਿਨ ਅਸੀਂ’ ਹਰੇਕ ਸੰਪਰਦਾ ਵਿਚੋਂ ਇੱਕ ਧੜਾ, ਉਨ੍ਹਾਂ ਲੋਕਾਂ ਦਾ ਇਕੱਠਾ ਕਰਾਂਗੇ, ਜਿਹੜਾ ਸਾਡੀਆਂ ਆਇਤਾਂ ਤੋਂ ਇਨਕਾਰ ਕਰਦਾ ਸੀ। ਫਿਰ ਉਨ੍ਹਾਂ ਦਾ ਵਰਗੀਕਰਨ ਕੀਤਾ ਜਾਵੇਗਾ।

حَتَّىٰ إِذَا جَاءُوا قَالَ أَكَذَّبْتُم بِآيَاتِي وَلَمْ تُحِيطُوا بِهَا عِلْمًا أَمَّاذَا كُنتُمْ تَعْمَلُونَ(84)

 ਇਥੋਂ ਤੱਕ ਕਿ ਜਦੋਂ ਉਹ ਸਾਰੇ ਆ ਜਾਣਗੇ ਤਾਂ ਅੱਲਾਹ ਆਖੇਗਾ ਕਿ ਤੁਸੀਂ ਮੇਰੀਆਂ ਆਇਤਾਂ ਤੋਂ ਇੰਨਕਾਰ ਕੀਤਾ ਜਵੋਂ ਕਿ ਤੁਹਾਡਾ ਗਿਆਨ ਉਨ੍ਹਾਂ ਨੂੰ ਆਪਣੇ ਘੇਰੇ ਵਿਚ ਨਾ ਲੈ ਸਕਿਆ, ਭਲਾ ਦੱਸੋ ਤੁਸੀਂ ਕੀ ਕਰਦੇ ਸੀ।

وَوَقَعَ الْقَوْلُ عَلَيْهِم بِمَا ظَلَمُوا فَهُمْ لَا يَنطِقُونَ(85)

 ਅਤੇ ਇਸ ਲਈ ਉਨ੍ਹਾਂ ਤੇ ਗੱਲ ਪੂਰੀ ਹੋ ਜਾਵੇਗੀ (ਕਿਉਂਕਿ) ਉਨ੍ਹਾਂ ਨੇ ਜ਼ੁਲਮ ਕੀਤਾ, ਫਿਰ ਉਹ ਕੁਝ ਬੋਲ ਨਹੀਂ ਸਕਣਗੇ।

أَلَمْ يَرَوْا أَنَّا جَعَلْنَا اللَّيْلَ لِيَسْكُنُوا فِيهِ وَالنَّهَارَ مُبْصِرًا ۚ إِنَّ فِي ذَٰلِكَ لَآيَاتٍ لِّقَوْمٍ يُؤْمِنُونَ(86)

 ਕੀ ਇਨ੍ਹਾਂ ਨੇ ਨਹੀਂ ਦੇਖਿਆ, ਕਿ ਅਸੀਂ ਰਾਤ ਬਣਾਈ ਤਾਂ ਕਿ ਲੋਕ ਉਸ (ਸਮੇਂ) ਅਰਾਮ ਕਰਨ। ਅਤੇ ਦਿਨ (ਬਣਾਇਆ) ਕਿ ਲੋਕ ਦੇਖ ਸਕਣ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਭਰੋਸਾ ਕਰਦੇ ਹਨ।

وَيَوْمَ يُنفَخُ فِي الصُّورِ فَفَزِعَ مَن فِي السَّمَاوَاتِ وَمَن فِي الْأَرْضِ إِلَّا مَن شَاءَ اللَّهُ ۚ وَكُلٌّ أَتَوْهُ دَاخِرِينَ(87)

 ਅਤੇ ਜਿਸ ਦਿਨ ਬਿਗਲ ਵਜਾਇਆ ਜਾਵੇਗਾ, ਤਾਂ ਜਿਹੜੇ ਧਰਤੀ ਅਤੇ ਆਕਾਸ਼ਾਂ ਵਿਚ ਹਨ, ਘਬਰਾ ਕੇ ਉੱਠ ਜਾਣਗੇ। ਪਰ ਉਹ ਜਿਸ ਨੂੰ ਅੱਲਾਹ ਚਾਹਵੇ, ਉਹ ਸਾਰੇ ਨਿਮਰਤਾ ਪੂਰਵਕ ਉਸ ਦੇ ਅੱਗੇ ਭੱਜੇ ਆਉਣਗੇ।

وَتَرَى الْجِبَالَ تَحْسَبُهَا جَامِدَةً وَهِيَ تَمُرُّ مَرَّ السَّحَابِ ۚ صُنْعَ اللَّهِ الَّذِي أَتْقَنَ كُلَّ شَيْءٍ ۚ إِنَّهُ خَبِيرٌ بِمَا تَفْعَلُونَ(88)

 ਅਤੇ ਤੁਸੀਂ ਪਹਾੜਾਂ ਨੂੰ ਦੇਖ ਕੇ ਸਮਝਦੇ ਹੋ ਕਿ ਉਹ ਟਿਕੇ ਹੋਏ ਹਨ ਅਤੇ ਉਹ (ਇਸ ਤਰਾਂ) ਚਲਣਗੇ ਜਿਵੇਂ ਬੱਦਲ ਚਲਦੇ ਹਨ। ਇਹ ਅੱਲਾਹ ਦੀ ਕਾਰੀਗਰੀ ਹੈ। ਜਿਸਨੇ ਹਰ ਚੀਜ਼ ਨੂੰ ਮਜ਼ਬੂਤ ਬਣਾਇਆ ਹੈ। ਬੇਸ਼ੱਕ ਉਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ।

مَن جَاءَ بِالْحَسَنَةِ فَلَهُ خَيْرٌ مِّنْهَا وَهُم مِّن فَزَعٍ يَوْمَئِذٍ آمِنُونَ(89)

 ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ, ਤਾਂ ਉਸ ਲਈ ਉਸ ਤੋਂ ਸ਼ਿਹਤਰ (ਫ਼ਲ) ਹੈ, ਉਹ ਉਸ ਦੀ ਘਬਰਾਹਟ ਤੋਂ ਸੁਤੰਤਰ ਹੋਣਗੇ।

وَمَن جَاءَ بِالسَّيِّئَةِ فَكُبَّتْ وُجُوهُهُمْ فِي النَّارِ هَلْ تُجْزَوْنَ إِلَّا مَا كُنتُمْ تَعْمَلُونَ(90)

 ਅਤੇ ਜਿਹੜਾ ਬੰਦਾ ਬੁਰਾਈ ਲੈ ਕੇ ਆਇਆ ਤਾਂ ਅਜਿਹੇ ਲੋਕ ਮੁੱਧੇ ਨੂੰਹ ਅੱਗ ਵਿਚ ਸੁੱਟ ਦਿੱਤੇ ਜਾਣਗੇ। ਤੁਸੀਂ ਉਹ ਹੀ ਫ਼ਲ ਪਾ ਰਹੇ ਹੋ ਜਿਹੜਾ ਤੁਸੀਂ ਕਰਦੇ ਰਹੇ ਹੋ।

إِنَّمَا أُمِرْتُ أَنْ أَعْبُدَ رَبَّ هَٰذِهِ الْبَلْدَةِ الَّذِي حَرَّمَهَا وَلَهُ كُلُّ شَيْءٍ ۖ وَأُمِرْتُ أَنْ أَكُونَ مِنَ الْمُسْلِمِينَ(91)

 ਮੈਨੂੰ ਇਹ ਹੀ ਹੁਕਮ ਦਿੱਤਾ ਗਿਆ ਹੈ ਕਿ ਸੈ ਇਸ ਸ਼ਹਿਰ (ਮੱਕਾ) ਦੇ ਮਾਲਿਕ ਦੀ ਬੰਦਗੀ ਕਰਾਂ, ਜਿਸ ਨੇ ਇਸ ਨੂੰ ਸਤਿਕਾਰਯੋਗ (ਸ਼ਹਿਰ) ਬਣਾਇਆ, ਅਤੇ ਹਰ ਚੀਜ਼ ਉਸ ਦੀ ਹੀ ਹੈ। ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਗਿਆਕਰੀਆਂ ਵਿਚ (ਸ਼ਾਮਿਲ) ਹੋਵਾਂ।

وَأَنْ أَتْلُوَ الْقُرْآنَ ۖ فَمَنِ اهْتَدَىٰ فَإِنَّمَا يَهْتَدِي لِنَفْسِهِ ۖ وَمَن ضَلَّ فَقُلْ إِنَّمَا أَنَا مِنَ الْمُنذِرِينَ(92)

 ਅਤੇ ਇਹ ਕਿ ਕੁਰਆਨ ਨੂੰ ਪੜ੍ਹਿਆ ਕਰਾਂ, ਫਿਰ ਜਿਹੜਾ ਬੰਦਾ ਰਾਹ ਤੇ ਆਵੇਗਾ ਤਾਂ ਉਹ ਆਪਣੇ (ਲਾਭ) ਲਈ (ਸ੍ਰੇਸ਼ਟ) ਰਾਹ ਤੇ ਆਵੇਗਾ। ਅਤੇ ਜਿਹੜਾ ਰਾਹ ਤੋਂ ਭਟਕਿਆ ਹੈ “ਤਾਂ ਆਖ ਦੇਵੋ ਕਿ ਮੈਂ ਤਾ ਸਿਰਫ਼ ਨਸੀਹਤ ਕਰਨ ਵਾਲਾ ਹਾਂ।

وَقُلِ الْحَمْدُ لِلَّهِ سَيُرِيكُمْ آيَاتِهِ فَتَعْرِفُونَهَا ۚ وَمَا رَبُّكَ بِغَافِلٍ عَمَّا تَعْمَلُونَ(93)

 ਅਤੇ ਆਖੋ ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੈ, ਉਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਏਗਾ, ਤਾਂ ਤੁਸੀਂ ਕਰਦੇ ਹੋ।


سورهای بیشتر به زبان پنجابی:

سوره البقره آل عمران سوره نساء
سوره مائده سوره يوسف سوره ابراهيم
سوره حجر سوره کهف سوره مریم
سوره حج سوره قصص سوره عنکبوت
سوره سجده سوره یس سوره دخان
سوره فتح سوره حجرات سوره ق
سوره نجم سوره رحمن سوره واقعه
سوره حشر سوره ملک سوره حاقه
سوره انشقاق سوره أعلى سوره غاشية

دانلود سوره نمل با صدای معروف‌ترین قراء:

انتخاب خواننده برای گوش دادن و دانلود کامل سوره نمل با کیفیت بالا.
سوره نمل را با صدای احمد العجمی
أحمد العجمي
سوره نمل را با صدای ابراهيم الاخضر
ابراهيم الاخضر
سوره نمل را با صدای بندر بليلة
بندر بليلة
سوره نمل را با صدای خالد الجليل
خالد الجليل
سوره نمل را با صدای حاتم فريد الواعر
حاتم فريد الواعر
سوره نمل را با صدای خليفة الطنيجي
خليفة الطنيجي
سوره نمل را با صدای سعد الغامدي
سعد الغامدي
سوره نمل را با صدای سعود الشريم
سعود الشريم
سوره نمل را با صدای الشاطري
الشاطري
سوره نمل را با صدای صلاح ابوخاطر
صلاح بوخاطر
سوره نمل را با صدای عبد الباسط عبد الصمد
عبد الباسط
سوره نمل را با صدای عبد الرحمن العوسي
عبدالرحمن العوسي
سوره نمل را با صدای عبد الرشيد صوفي
عبد الرشيد صوفي
سوره نمل را با صدای عبد العزيز الزهراني
عبدالعزيز الزهراني
سوره نمل را با صدای عبد الله بصفر
عبد الله بصفر
سوره نمل را با صدای عبد الله عواد الجهني
عبد الله الجهني
سوره نمل را با صدای علي الحذيفي
علي الحذيفي
سوره نمل را با صدای علي جابر
علي جابر
سوره نمل را با صدای غسان الشوربجي
غسان الشوربجي
سوره نمل را با صدای فارس عباد
فارس عباد
سوره نمل را با صدای ماهر المعيقلي
ماهر المعيقلي
سوره نمل را با صدای محمد أيوب
محمد أيوب
سوره نمل را با صدای محمد المحيسني
محمد المحيسني
سوره نمل را با صدای محمد جبريل
محمد جبريل
سوره نمل را با صدای محمد صديق المنشاوي
المنشاوي
سوره نمل را با صدای الحصري
الحصري
سوره نمل را با صدای العفاسي
مشاري العفاسي
سوره نمل را با صدای ناصر القطامي
ناصر القطامي
سوره نمل را با صدای وديع اليمني
وديع اليمني
سوره نمل را با صدای ياسر الدوسري
ياسر الدوسري


Friday, January 3, 2025

به قرآن کریم چنگ بزنید