La sourate Al-Hashr en Pendjabi
سَبَّحَ لِلَّهِ مَا فِي السَّمَاوَاتِ وَمَا فِي الْأَرْضِ ۖ وَهُوَ الْعَزِيزُ الْحَكِيمُ(1) 1਼ ਅੱਲਾਹ ਦੀ ਪਵਿੱਤਰਤਾ ਦਾ ਵਰਣਨ ਹਰ ਉਹ ਚੀਜ਼ ਕਰ ਰਹੀ ਹੈ ਜਿਹੜੀ ਅਕਾਸ਼ਾਂ ਵਿਚ ਹੈ ਤੇ ਧਰਤੀ ਵਿਚ ਹੈ ਅਤੇ ਉਹੀਓ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ। |
2਼ ਇਹ ਅੱਲਾਹ ਉਹੀ ਹੈ ਜਿਸ ਨੇ ਕਿਤਾਬ ਵਾਲਿਆਂ ਦੇ ਇਨਕਾਰੀਆਂ ਨੂੰ ਪਹਿਲੇ ਦੇਸ਼ ਨਿਕਾਲੇ ਸਮੇਂ ਹੀ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। (ਹੇ ਨਬੀ!) ਤੁਸੀਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ (ਮਦੀਨੇ ਤੋਂ) ਨਿੱਕਲਣਗੇ ਅਤੇ ਉਹ (ਅਹਿਲੇ ਕਿਤਾਬ) ਇਹ ਸਮਝਦੇ ਸਨ ਕਿ ਬੇਸ਼ੱਕ ਉਹਨਾਂ ਦੀਆਂ ਗੜ੍ਹੀਆਂ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾ ਲੈਣਗੀਆਂ, ਪਰ ਉਹਨਾਂ ਉੱਤੇ ਅੱਲਾਹ ਦਾ ਅਜ਼ਾਬ ਉਸ ਪਾਸਿਓਂ ਆਇਆ ਜਿਧਰੋਂ ਉਹਨਾਂ ਦਾ ਧਿਆਨ ਵੀ ਨਹੀਂ ਸੀ ਗਿਆ। ਉਸੇ ਨੇ ਉਹਨਾਂ ਦੇ ਦਿਲਾਂ ਵਿਚ ਰੋਅਬ ਪਾ ਦਿੱਤਾ। ਉਹ ਆਪਣੇ ਹੱਥੀਂ ਆਪਣੇ ਘਰ ਉਜਾੜ ਰਹੇ ਸਨ ਅਤੇ ਮੋਮਿਨਾਂ ਦੇ ਹੱਥੋਂ ਵੀ ਬਰਬਾਦ ਹੋ ਰਹੇ ਸਨ। ਸੋ ਹੇ ਅੱਖਾਂ ਵਾਲਿਓ! (ਇਸ ਘਟਨਾਂ ਤੋਂ) ਸਿੱਖਿਆ ਗ੍ਰਹਿਣ ਕਰੋ। |
3਼ ਜੇ ਅੱਲਾਹ ਨੇ ਉਹਨਾਂ ਲਈ ਦੇਸ਼ ਨਿਕਾਲਾ ਨਾ ਲਿਿਖਆ ਹੁੰਦਾ ਤਾਂ ਉਹ ਉਹਨਾਂ ਨੂੰ ਸੰਸਾਰ ਵਿਚ ਹੀ ਅਜ਼ਾਬ ਦੇ ਸੁੱਟਦਾ ਅਤੇ ਪਰਲੋਕ ਵਿਚ ਤਾਂ ਉਹਨਾਂ ਲਈ ਅੱਗ ਦਾ ਅਜ਼ਾਬ ਹੈ। |
4਼ ਇਹ (ਅਜ਼ਾਬ) ਇਸ ਲਈ ਹੈ ਕਿ ਉਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕੀਤੀ ਹੈ ਅਤੇ ਜਿਹੜਾ ਵੀ ਕੋਈ ਅੱਲਾਹ ਦੀ ਵਿਰੋਧਤਾ ਕਰੇਗਾ ਤਾਂ ਬੇਸ਼ੱਕ ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ। |
5਼ ਤੁਸੀਂ ਜਿਹੜੇ ਵੀ ਖਜੂਰਾਂ ਦੇ ਰੁੱਖ ਵੱਢੇ ਹਨ ਜਾਂ ਜਿਨ੍ਹਾਂ ਨੂੰ ਉਹਨਾਂ ਦੀਆਂ ਜੜ੍ਹਾਂ ਉੱਤੇ ਖੜੇ ਰਹਿਣ ਦਿੱਤਾ ਤਾਂ ਇਹ ਸਭ ਅੱਲਾਹ ਦੇ ਹੁਕਮ ਨਾਲ ਹੋਇਆ ਹੈ ਤਾਂ ਜੋ ਉਹ ਉਲੰਘਣਕਾਰੀਆਂ ਨੂੰ ਰੁਸਵਾ ਕਰੇ। |
6਼ ਅੱਲਾਹ ਨੇ ਉਹਨਾਂ (ਕਾਫ਼ਿਰਾਂ) ਵੱਲੋਂ ਜਿਹੜਾ ਵੀ (ਧੰਨ ਪਦਾਰਥ) ਆਪਣੇ ਰਸੂਲ ਵੱਲ ਪਰਤਾਇਆ ਹੈ, ਉਸ ਦੇ ਲਈ ਤੁਸੀਂ ਘੋੜੇ ਤੇ ਊਂਠ ਨਹੀਂ ਦੌੜਾਏ (ਭਾਵ ਤੁਸੀਂ ਕੁਝ ਵੀ ਨਹੀਂ ਸੀ ਕੀਤਾ। ਪਰ ਅੱਲਾਹ ਆਪਣੇ ਰਸੂਲਾਂ ਨੂੰ ਜਿਸ ’ਤੇ ਚਾਹੁੰਦਾ ਹੈ ਭਾਰੂ ਕਰ ਦਿੰਦਾ ਹੈ। ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ। |
7਼ ਅੱਲਾਹ ਆਪਣੇ ਰਸੂਲ ਵੱਲ ਬਸਤੀਆਂ ਵਾਲਿਆਂ ਦਾ ਜੋ (ਮਾਲ) ਵੀ ਪਰਤਾ ਦੇਵੇ ਉਹ ਅੱਲਾਹ ਲਈ ਅਤੇ ਉਸ ਦੇ ਰਸੂਲ ਲਈ ਅਤੇ ਉਸ ਦੇ ਸਕੇ-ਸੰਬੰਧੀਆਂ, ਯਤੀਮਾਂ, ਮੁਥਾਜਾਂ ਅਤੇ ਮੁਸਾਫ਼ਰਾਂ ਲਈ ਹੈ, ਤਾਂ ਜੋ ਇਹ ਦੌਲਤ ਤੁਹਾਡੇ ਧਨਵਾਨ ਲੋਕਾਂ ਵਿਚਾਲੇ ਹੀ ਚੱਕਰ ਨਾ ਕੱਟਦੀ ਰਹੇ। ਅੱਲਾਹ ਦਾ ਰਸੂਲ ਤੁਹਾਨੂੰ ਜੋ ਵੀ ਦੇਵੇ ਉਸ ਨੂੰ ਲੈ ਲਵੋ ਅਤੇ ਜਿਸ ਤੋਂ ਰੋਕੇ ਉਸ ਨੂੰ ਛੱਡ ਦਿਓ।1 ਅੱਲਾਹ ਤੋਂ ਡਰਦੇ ਰਹੋ ਬੇਸ਼ੱਕ ਅੱਲਾਹ ਸਜ਼ਾ ਦੇਣ ਵਿਚ ਕਰੜਾ ਹੈ। |
8਼ ਉਹ ਮਾਲ ਉਹਨਾਂ ਗ਼ਰੀਬ ਮਹਾਜਰਾਂ ਲਈ ਹੈ ਜਿਹੜੇ ਆਪਣੇ ਘਰਾਂ ’ਚੋਂ ਤੇ ਜਾਇਦਾਦਾਂ ’ਚੋਂ ਬਾਹਰ ਕੱਢ ਦਿੱਤੇ ਗਏ, ਉਹ ਅੱਲਾਹ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੇ ਚਾਹਵਾਨ ਹਨ ਅਤੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਮਦਦ ਕਰਦੇ ਹਨ, ਉਹੀਓ ਸੱਚੇ ਲੋਕ ਹਨ। |
9਼ ਅਤੇ (ਉਹਨਾਂ ਲਈ ਰੁ) ਜਿਨ੍ਹਾਂ ਨੇ (ਮਦੀਨੇ ਨੂੰ ਹੀ) ਆਪਣਾ ਘਰ ਬਣਾਇਆ ਸੀ (ਭਾਵ ਮਦੀਨੇ ਦੇ ਵਸਨੀਕ ਸਨ) ਅਤੇ ਇਹਨਾਂ ਮਹਾਜਰਾਂ ਤੋਂ ਪਹਿਲਾਂ ਈਮਾਨ ਲਿਆਏ ਸਨ, ਉਹ (ਮਦੀਨੇ ਦੇ ਮੋਮਿਨ) ਉਹਨਾਂ ਨਾਲ ਮੁਹੱਬਤ ਕਰਦੇ ਹਨ ਜਿਹੜੇ ਉਹਨਾਂ ਵੱਲ ਹਿਜਰਤ ਕਰਦੇ ਹਨ। ਉਹ ਆਪਣੇ ਦਿਲਾਂ ਵਿਚ ਇਸ (ਮਾਲ) ਦੀ ਕੋਈ ਚਾਹਤ ਨਹੀਂ ਰੱਖਦੇ ਜਿਹੜਾ ਇਹਨਾਂ (ਮਹਾਜਰਾਂ) ਨੂੰ ਦਿਆ ਜਾਂਦਾ ਹੈ। (ਉਹ ਆਪਣੀ) ਜ਼ਾਤ ਉੱਤੇ ਉਹਨਾਂ ਨੂੰ ਪਹਿਲ ਦਿੰਦੇ ਹਨ, ਭਾਵੇਂ ਉਹਨਾਂ ਨੂੰ ਕਿੰਨੀ ਹੀ ਲੋੜ ਹੋਵੇ। ਜਿਸ ਨੇ ਆਪਣੇ ਆਪ ਨੂੰ ਲਾਲਚ ਤੋਂ ਬਚਾ ਲਿਆ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਰੁ। |
10਼ ਉਹ ਲੋਕ ਜਿਹੜੇ ਹਿਜਰਤ ਮਗਰੋਂ ਈਮਾਨ ਲਿਆਏ ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੇ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਈਮਾਨ ਲਿਆਉਣ ਵਿਚ ਸਾਥੋਂ ਪਹਿਲ ਕੀਤੀ, ਬਖ਼ਸ਼ ਦੇ। ਸਾਡੇ ਦਿਲਾਂ ਵਿਚ ਮੋਮਿਨਾਂ ਪ੍ਰਤੀ ਈਰਖਾ ਨਾ ਰਹਿਣ ਦੇ। ਹੇ ਸਾਡੇ ਰੱਬਾ! ਬੇਸ਼ੱਕ ਤੂੰ ਅਤਿ ਨਰਮਾਈ ਵਾਲਾ ਤੇ ਅਤਿਅੰਤ ਰਹਿਮ ਵਾਲਾ ਹੈ। |
11਼ (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਮੁਨਾਫ਼ਕਤ (ਦੋਰੰਗੀ) ਅਪਣਾਈ ਹੈ? ਉਹ ਆਪਣੇ ਕਿਤਾਬ ਵਾਲੇ ਕਾਫ਼ਿਰ ਭਰਾਵਾਂ (ਯਹੂਦੀਆਂ) ਨੂੰ ਆਖਦੇ ਹਨ ਕਿ ਜੇ ਤੁਹਾਨੂੰ ਘਰਾਂ ਵਿੱਚੋਂ ਕੱਢਿਆ ਗਿਆ ਤਾਂ ਅਸੀਂ ਵੀ ਤੁਹਾਡੇ ਨਾਲ ਹੀ (ਮਦੀਨੇ ਵਿੱਚੋਂ) ਨਿੱਕਲਾਂਗੇ ਅਤੇ ਤੁਹਾਡੇ (ਵਿਰੁੱਧ) ਅਸੀਂ ਕਿਸੇ ਪ੍ਰਕਾਰ ਦੀ ਗੱਲ ਨਹੀਂ ਮੰਨਾਂਗੇ। ਜੇਕਰ ਤੁਹਾਡੇ ਨਾਲ ਜੰਗ ਕੀਤੀ ਗਈ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਪ੍ਰੰਤੂ ਅੱਲਾਹ ਉਹਨਾਂ ਦੇ ਝੂਠੇ ਹੋਣ ਦੀ ਗਵਾਹੀ ਦਿੰਦਾ ਹੈ। |
12਼ (ਜਦ ਕਿ ਹਕੀਕਤ ਇਹ ਹੈ ਕਿ) ਜੇ ਉਹਨਾਂ ਕਾਫ਼ਿਰਾਂ ਨੂੰ ਘਰੋਂ (ਮਦੀਨੇ ਵਿੱਚੋਂ) ਕੱਢਿਆ ਗਿਆ ਤਾਂ ਇਹ (ਮੁਨਾਫ਼ਿਕ) ਉਹਨਾਂ ਦੇ ਨਾਲ ਨਹੀਂ ਨਿੱਕਲਣਗੇ। ਜੇਕਰ ਉਹਨਾਂ ਨਾਲ ਕੋਈ ਜੰਗ ਕੀਤੀ ਗਈ ਤਾਂ ਇਹ ਉਹਨਾਂ ਦੀ ਮਦਦ ਨਹੀਂ ਕਰਨਗੇ। ਜੇ ਉਹਨਾਂ ਦੀ ਮਦਦ ਨੂੰ ਆ ਵੀ ਗਏ ਤਾਂ ਪਿੱਠ ਵਿਖਾਕੇ ਭੱਜ ਜਾਣਗੇ, ਫੇਰ ਉਹਨਾਂ ਨੂੰ ਕਿਸੇ (ਹੋਰ ਪਾਸਿਓਂ) ਮਦਦ ਨਹੀਂ ਮਿਲੇਗੀ। |
13਼ (ਹੇ ਮੁਸਲਮਾਨੋ!) ਸੱਚ ਜਾਣੋਂ ਕਿ ਉਹਨਾਂ ਦੇ ਦਿਲਾਂ ਵਿਚ ਅੱਲਾਹ ਨਾਲੋਂ ਕਿਤੇ ਵੱਧ ਤੁਹਾਡਾ ਰੋਅਬ ਹੈ। ਇਹ ਇਸ ਲਈ ਹੈ ਕਿ ਬੇਸ਼ੱਕ ਉਹ ਬੇਸਮਝ ਲੋਕ ਹਨ। |
14਼ ਉਹ ਸਾਰੇ ਮਿਲ ਕੇ ਵੀ ਤੁਹਾਡੇ ਨਾਲ ਲੜ ਨਹੀਂ ਸਕਦੇ, ਜੇ ਲੜਣਗੇ ਵੀ ਤਾਂ ਕਿਲਾ ਬੰਦ ਬਸਤੀਆਂ ਵਿਚ ਬੈਠ ਕੇ ਜਾਂ ਕੰਧਾਂ ਉਹਲੇ ਲੁਕ ਛਿਪ ਕੇ (ਲੜਣਗੇ)। ਉਹਨਾਂ (ਕਾਫ਼ਿਰਾਂ) ਦੀ ਆਪੋ ਵਿਚਾਲੀ ਲੜਾਈ ਵੀ ਬਹੁਤ ਸਖ਼ਤ ਹੈ। ਤੁਸੀਂ ਉਹਨਾਂ ਨੂੰ ਇਕਜੁਟ ਸਮਝਦੇ ਹੋ, ਜਦ ਕਿ ਉਹਨਾਂ ਦੇ ਦਿਲ ਇਕ ਦੂਜੇ ਤੋਂ ਪਾਟੇ ਹੋਏ ਹਨ, ਬੇਸ਼ੱਕ ਉਹ ਸਾਰੇ ਬੇ-ਅਕਲ ਲੋਕ ਹਨ। |
كَمَثَلِ الَّذِينَ مِن قَبْلِهِمْ قَرِيبًا ۖ ذَاقُوا وَبَالَ أَمْرِهِمْ وَلَهُمْ عَذَابٌ أَلِيمٌ(15) 15਼ ਇਹਨਾਂ ਦੀ ਮਿਸਾਲ ਉਹਨਾਂ ਲੋਕਾਂ ਦੀ ਤਰ੍ਹਾਂ ਹੈ ਜਿਹੜੇ ਇਹਨਾਂ ਤੋਂ ਕੁੱਝ ਸਮੇਂ ਪਹਿਲਾਂ ਹੀ (ਬਦਰ ਵਿਚ) ਆਪਣੇ ਕਰਮਾਂ ਦੀ ਸਜ਼ਾ ਭੁਗਤ ਚੁੱਕੇ ਹਨ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ। |
16਼ ਇਹਨਾਂ (ਮੁਨਾਫ਼ਿਕਾਂ) ਦੀ ਉਦਾਹਰਨ ਸ਼ੈਤਾਨ ਵਾਂਗ ਹੈ, ਪਹਿਲਾਂ ਤਾਂ ਮਨੁੱਖ ਨੂੰ ਆਖਦਾ ਹੈ ਕਿ ਤੂੰ (ਰੱਬ ਦਾ) ਇਨਕਾਰ ਕਰ, ਜਦੋਂ ਉਹ (ਮਨੁੱਖ) ਇਨਕਾਰ ਕਰ ਬੈਠਦਾ ਹੈ ਤਾਂ ਸ਼ੈਤਾਨ ਆਖਦਾ ਹੈ, ਮੈਂ ਤੈਥੋਂ ਬਰੀ ਹਾਂ, ਮੈਂ ਤਾਂ ਸਾਰੇ ਜੱਗ ਦੇ ਪਾਲਣਹਾਰ ਤੋਂ ਡਰਦਾ ਹਾਂ। |
فَكَانَ عَاقِبَتَهُمَا أَنَّهُمَا فِي النَّارِ خَالِدَيْنِ فِيهَا ۚ وَذَٰلِكَ جَزَاءُ الظَّالِمِينَ(17) 17਼ ਸੋ ਇਹਨਾਂ ਦੋਵਾਂ (ਮੁਨਾਫ਼ਿਕਾਂ ਤੇ ਸ਼ੈਤਾਨ) ਦਾ ਅੰਤ ਇਹ ਹੋਵੇਗਾ ਕਿ ਉਹ ਸਦਾ ਲਈ (ਨਰਕ ਦੀ) ਅੱਗ ਵਿਚ ਰਹਿਣਗੇ। ਜ਼ਾਲਮਾਂ ਦੀ ਇਹੋ ਸਜ਼ਾ ਹੈ। |
18਼ ਹੇ ਈਮਾਨ ਵਾਲਿਓ! (ਤੁਸੀਂ ਸਦਾ) ਅੱਲਾਹ ਤੋਂ ਡਰਦੇ ਰਿਹਾ ਕਰੋ ਅਤੇ ਹਰੇਕ ਵਿਅਕਤੀ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੱਲ (ਕਿਆਮਤ) ਲਈ ਉਸ ਨੇ ਕੀ ਕੁੱਝ ਅੱਗੇ ਭੇਜਿਆ ਹੈ। ਤੁਸੀਂ ਅੱਲਾਹ ਤੋਂ (ਹਰ ਵੇਲੇ) ਡਰਦੇ ਰਹੋ1 ਬੇਸ਼ੱਕ ਅੱਲਾਹ ਤੁਹਾਡੇ ਸਾਰੇ ਹੀ ਕੀਤੇ ਕਰਮਾਂ ਨੂੰ ਜਾਣਦਾ ਹੈ। |
وَلَا تَكُونُوا كَالَّذِينَ نَسُوا اللَّهَ فَأَنسَاهُمْ أَنفُسَهُمْ ۚ أُولَٰئِكَ هُمُ الْفَاسِقُونَ(19) 19਼ ਅਤੇ (ਹੇ ਮੁਸਲਮਾਨੋ!) ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾਂ ਤਾਂ ਅੱਲਾਹ ਨੇ ਉਹਨਾਂ ਨੂੰ ਉਹਨਾਂ ਦਾ ਆਪਾ ਭੁਲਾ ਦਿੱਤਾ, ਅਜਿਹੇ ਲੋਕ ਰੱਬ ਦੇ ਨਾ-ਫ਼ਰਮਾਨ ਹੁੰਦੇ ਹਨ। |
لَا يَسْتَوِي أَصْحَابُ النَّارِ وَأَصْحَابُ الْجَنَّةِ ۚ أَصْحَابُ الْجَنَّةِ هُمُ الْفَائِزُونَ(20) 20਼ ਅੱਗ ਵਾਲੇ (ਨਰਕੀ) ਤੇ ਬਾਗ਼ਾਂ ਵਾਲੇ (ਜੰਨਤੀ) ਇਕ ਬਰਾਬਰ ਨਹੀਂ ਹੋ ਸਕਦੇ। ਸਵਰਗਾਂ ਵਿਚ ਜਾਣ ਵਾਲੇ ਹੀ ਅਸਲ ਵਿਚ ਕਾਮਯਾਬ ਹਨ। |
21਼ ਜੇ ਅਸੀਂ (ਅੱਲਾਹ) ਇਸ .ਕੁਰਆਨ ਨੂੰ ਕਿਸੇ ਪਹਾੜ ਉੱਤੇ ਨਾਜ਼ਿਲ ਕਰ ਦਿੰਦੇ ਤਾਂ (ਹੇ ਲੋਕੋ!) ਤੁਸੀਂ ਵੇਖਦੇ ਕਿ ਉਹ ਪਹਾੜ ਰੱਬ ਦੇ ਡਰ ਨਾਲ ਦੱਬ ਜਾਂਦਾ ਅਤੇ ਪਾਟ ਜਾਂਦਾ ।1 ਅਸੀਂ ਇਹ ਮਿਸਾਲਾਂ ਲੋਕਾਂ ਅੱਗੇ ਇਸ ਲਈ ਬਿਆਨ ਕਰਦੇ ਹਾਂ ਤਾਂ ਜੋ ਲੋਕੀ ਉਹਨਾਂ ਉੱਤੇ ਸੋਚ ਵਿਚਾਰ ਕਰਨ। |
22਼ ਉਹ ਅੱਲਾਹ ਹੀ ਹੈ ਜਿਸ ਤੋਂ ਛੁੱਟ ਕੋਈ ਇਸ਼ਟ ਨਹੀਂ। ਗੁਪਤ ਤੇ ਪ੍ਰਗਟ ਹੋਣ ਵਾਲੀ ਹਰੇਕ ਚੀਜ਼ ਦਾ ਜਾਣਨਹਾਰ ਹੈ, ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ। |
23਼ ਉਹੀਓ ਅੱਲਾਹ ਹੈ ਜਿਸ ਤੋਂ ਛੁੱਟ ਕੋਈ ਪੂਜਣਹਾਰ ਨਹੀਂ। ਉਹ ਪਾਤਸ਼ਾਹ ਹੈ, ਅਤਿਅੰਤ ਪਵਿੱਤਰ ਹੈ, ਸੰਪੂਰਨ ਸਲਾਮਤੀ ਅਮਨ-ਸ਼ਾਂਤੀ ਵਾਲਾ, ਦੇਖ-ਭਾਲ ਕਰਨ ਵਾਲਾ, ਵੱਡਾ ਜ਼ੋਰਾਵਰ ਅਤੇ ਵੱਡਿਆਈਆਂ ਵਾਲਾ ਹੈ। ਅੱਲਾਹ ਉਸ ਸ਼ਿਰਕ ਤੋਂ ਪਾਕ ਹੈ, ਜੋ ਇਹ ਲੋਕ ਕਰ ਰਹੇ ਹਨ। |
24਼ ਉਹੀ ਅੱਲਾਹ ਹੈ, ਸਿਰਜਣਹਾਰ ਹੈ, ਸ਼ਕਲਾਂ-ਸੂਰਤਾਂ ਬਣਾਉਣਾ ਵਾਲਾ ਹੈ, ਸਾਰੇ ਸੋਹਣੇ ਨਾਂ ਉਸੇ ਲਈ ਹਨ, ਹਰੇਕ ਚੀਜ਼ ਭਾਵੇਂ ਉਹ ਅਕਾਸ਼ਾਂ ਵਿਚ ਹੈ ਭਾਵੇਂ ਧਰਤੀ ਵਿਚ ਹੈ, ਉਸੇ ਰੱਬ ਦੀ ਪਾਕੀ ਬਿਆਨ ਕਰਦੀ ਹੈ1 ਅਤੇ ਉਹੀਓ ਜ਼ੋਰਾਵਰ ਤੇ ਯੁਕਤੀਮਾਨ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Hashr : choisissez le récitateur pour écouter et télécharger la sourate Al-Hashr complète en haute qualité.















Donnez-nous une invitation valide