Surah Ghafir with Punjabi

  1. Surah mp3
  2. More
  3. Punjabi
The Holy Quran | Quran translation | Language Punjabi | Surah Ghafir | غافر - Ayat Count 85 - The number of the surah in moshaf: 40 - The meaning of the surah in English: The Forgiver (God).

حم(1)

 ਹਾ.ਮੀਮ

تَنزِيلُ الْكِتَابِ مِنَ اللَّهِ الْعَزِيزِ الْعَلِيمِ(2)

 ਇਹ ਕਿਤਾਬ ਉਤਾਰੀ ਗਈ ਹੈ ਉਸ ਅੱਲਾਹ ਵੱਲੋਂ ਜਿਹੜਾ ਤਾਕਤਵਾਰ ਅਤੇ ਜਾਣਨ ਵਾਲਾ ਹੈ।

غَافِرِ الذَّنبِ وَقَابِلِ التَّوْبِ شَدِيدِ الْعِقَابِ ذِي الطَّوْلِ ۖ لَا إِلَٰهَ إِلَّا هُوَ ۖ إِلَيْهِ الْمَصِيرُ(3)

 ਪਾਪਾਂ ਨੂੰ ਮੁਆਫ਼ ਕਰਨ ਵਾਲਾ ਅਤੇ ਤੌਬਾ ਨੂੰ ਸਵੀਕਾਰ ਕਰਨ ਵਾਲਾ, ਕਠੋਰ ਦੰਡ ਦੇਣ ਵਾਲਾ ਅਤੇ ਵੱਡੀ ਸਮੱਰਥਾ ਵਾਲਾ ਹੈ। ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ। ਉਸੇ ਵੱਲ ਵਾਪਿਸ ਮੁੜਨਾ ਹੈ।

مَا يُجَادِلُ فِي آيَاتِ اللَّهِ إِلَّا الَّذِينَ كَفَرُوا فَلَا يَغْرُرْكَ تَقَلُّبُهُمْ فِي الْبِلَادِ(4)

 ਅੱਲਾਹ ਦੀਆਂ ਆਇਤਾਂ ਵਿਚ ਉਹ ਲੋਕ ਹੀ ਨੁਕਸ ਕੱਢਦੇ ਹਨ ਜਿਹੜੇ ਅਵੱਗਿਆਕਾਰੀ ਹਨ। ਤਾਂ ਉਨ੍ਹਾਂ ਲੋਕਾਂ ਦਾ ਸ਼ਹਿਰਾਂ ਦੇ ਵਿਚ ਤੁਰਨਾ ਫਿਰਨਾ ਤੁਹਾਨੂੰ ਧੋਥੇ ਵਿਚ ਨਾ ਪਾਵੇ।

كَذَّبَتْ قَبْلَهُمْ قَوْمُ نُوحٍ وَالْأَحْزَابُ مِن بَعْدِهِمْ ۖ وَهَمَّتْ كُلُّ أُمَّةٍ بِرَسُولِهِمْ لِيَأْخُذُوهُ ۖ وَجَادَلُوا بِالْبَاطِلِ لِيُدْحِضُوا بِهِ الْحَقَّ فَأَخَذْتُهُمْ ۖ فَكَيْفَ كَانَ عِقَابِ(5)

 ਇਸ ਤੋਂ ਪਹਿਲਾਂ ਨੂਹ ਦੀ ਕੌਮ ਨੇ ਝੁਠਲਾਇਆ ਅਤੇ ਉਸ ਤੋਂ ਬਾਅਦ ਦੇ ਸਮੂਹ ਨੇ ਵੀ। ਅਤੇ ਹਰੇਕ ਸੰਪਰਦਾ ਨੇ ਚਾਹਿਆ ਕਿ ਆਪਣੇ ਰਸੂਲ ਨੂੰ ਫੜ ਲੈਣ ਅਤੇ ਉਨ੍ਹਾਂ ਨੇ ਅਣਅਧਿਕਾਰਤ ਨੁਕਸ ਕੱਢੇ ਤਾਂ ਕਿ ਉਹ ਉਸ ਨਾਲ ਸੱਚ ਨੂੰ ਫੜਾ ਦੇਣ। ਤਾਂ ਮੈ’ ਉਨ੍ਹਾਂ ਨੂੰ ਫੜ੍ਹ ਲਿਆ ਫਿਰ ਕਿਹੋ ਜਿਹਾ ਸੀ ਮੇਰਾ ਦੰਡ।

وَكَذَٰلِكَ حَقَّتْ كَلِمَتُ رَبِّكَ عَلَى الَّذِينَ كَفَرُوا أَنَّهُمْ أَصْحَابُ النَّارِ(6)

 ਅਤੇ ਇਸ ਤਰ੍ਹਾਂ ਤੇਰੇ ਰੱਬ ਦੀ ਗੱਲ ਉਨ੍ਹਾਂ ਲੋਕਾਂ ਤੇ ਪੂਰੀ ਹੋ ਚੁੱਕੀ ਹੈ ਜਿਨ੍ਹਾਂ ਨੇ ਅਵੱਗਿਆ ਕੀਤੀਂ ਕਿ ਉਹ ਅੱਗ ਵਾਲੇ ਸਨ।

الَّذِينَ يَحْمِلُونَ الْعَرْشَ وَمَنْ حَوْلَهُ يُسَبِّحُونَ بِحَمْدِ رَبِّهِمْ وَيُؤْمِنُونَ بِهِ وَيَسْتَغْفِرُونَ لِلَّذِينَ آمَنُوا رَبَّنَا وَسِعْتَ كُلَّ شَيْءٍ رَّحْمَةً وَعِلْمًا فَاغْفِرْ لِلَّذِينَ تَابُوا وَاتَّبَعُوا سَبِيلَكَ وَقِهِمْ عَذَابَ الْجَحِيمِ(7)

 ਜਿਨ੍ਹਾਂ ਨੇ ਸਿੰਘਾਸਣ ਨੂੰ ਚੁੱਕਿਆ ਹੋਇਆ ਹੈ ਅਤੇ ਜਿਹੜੇ ਉਸ ਦੇ ਆਸੇ ਪਾਸੇ ਹਨ। ਉਹ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਖੁਸ਼ੀ ਨਾਲ ਕਰਦੇ ਹਨ ਉਸ ਦੀ ਪ੍ਰਸੰਸਾ ਦੇ ਨਾਲ ਅਤੇ ਉਹ ਉਸ ਦੇ ਸ਼ਰਧਾ ਰੱਖਦੇ ਹਨ। ਅਤੇ ਉਹ ਈਮਾਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਦੇ ਹਨ। ਹੇ ਸਾਡੇ ਪਾਲਣਹਾਰ! ਤੇਰੀ ਰਹਿਮਤ ਅਤੇ ਤੇਰੇ ਗਿਆਨ ਨੇ ਹਰ ਚੀਜ਼ ਨੂੰ ਘੇਰਿਆ ਹੋਇਆ ਹੈ। ਇਸ ਲਈ ਤੂੰ ਮੁਆਫ਼ ਕਰ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਤੌਬਾ ਕਰਨ ਅਤੇ ਤੇਰੇ ਮਾਰਗ ਦਾ ਪਾਲਣ ਕਰਨ। ਤੂੰ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ।

رَبَّنَا وَأَدْخِلْهُمْ جَنَّاتِ عَدْنٍ الَّتِي وَعَدتَّهُمْ وَمَن صَلَحَ مِنْ آبَائِهِمْ وَأَزْوَاجِهِمْ وَذُرِّيَّاتِهِمْ ۚ إِنَّكَ أَنتَ الْعَزِيزُ الْحَكِيمُ(8)

 ਹੇ ਸਾਡੇ ਪਾਲਣਹਾਰ! ਤੂੰ ਉਨ੍ਹਾਂ ਨੂੰ ਹਮੇਸ਼ਾਂ ਰਹਿਣ ਵਾਲੇ ਬਾਗ਼ਾਂ ਵਿਚ ਸ਼ਾਮਿਲ ਕਰ ਜਿਨ੍ਹਾਂ ਦਾ ਤੂੰ ਇਨ੍ਹਾਂ ਨਾਲ ਵਾਅਦਾ ਕੀਤਾ ਹੈ ਅਤੇ ਉਨ੍ਹਾਂ ਨੂੰ ਵੀ ਜਿਹੜੇ ਸਦਾਚ਼ਾਰੀ ਹੋਣ। ਉ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਦੀ ਔਲਾਦ ਵਿਚੋਂ ਵੀ (ਜਿਹੜੇ ਸਦਾਜ਼ਾਰੀ ਹਨ)। ਬੇਸ਼ੱਕ ਤੂੰ ਤਾਕਤਵਰ ਅਤੇ ਤੱਤਵੇਤਾ ਹੈ।

وَقِهِمُ السَّيِّئَاتِ ۚ وَمَن تَقِ السَّيِّئَاتِ يَوْمَئِذٍ فَقَدْ رَحِمْتَهُ ۚ وَذَٰلِكَ هُوَ الْفَوْزُ الْعَظِيمُ(9)

 ਅਤੇ ਉਨ੍ਹਾਂ ਨੂੰ ਬੁਰਾਈਆਂ ਤੋਂ ਬਚਾ ਜਿਸ ਨੂੰ ਤੂੰ ਉਸ ਦਿਨ ਬੁਰਾਈਆਂ ਤੋਂ ਬਚਾਇਆ ਤੂੰ ਉਨ੍ਹਾਂ ਉੱਪਰ ਰਹਿਮਤ ਕੀਤੀ ਅਤੇ ਇਹ ਵੱਡੀ ਸਫ਼ਲਤਾ ਹੈ।

إِنَّ الَّذِينَ كَفَرُوا يُنَادَوْنَ لَمَقْتُ اللَّهِ أَكْبَرُ مِن مَّقْتِكُمْ أَنفُسَكُمْ إِذْ تُدْعَوْنَ إِلَى الْإِيمَانِ فَتَكْفُرُونَ(10)

 ਜਿਨ੍ਹਾਂ ਲੋਕਾਂ ਨੇ ਝੁਠਲਾਇਆ ਉਨ੍ਹਾਂ ਨੂੰ ਪੁਕਾਰ ਕੇ ਕਿਹਾ ਜਾਵੇਗਾ ਕਿ ਅੱਲਾਹ ਦੀ ਬ਼ੇਮੁੱਖਤਾ ਤੁਹਾਡੇ ਵਿਚ ਉਸ ਤੋਂ ਜ਼ਿਆਦਾ ਹੈ ਜਿਨ੍ਹੀ ਬੇਮੁੱਖਤਾ ਤੁਹਾਡੀ ਆਪਣੇ ਆਪ ਨਾਲ ਹੈ। ਜਦੋਂ ਤੁਹਾਨੂੰ ਈਮਾਨ ਵੱਲ ਸੱਦਿਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ।

قَالُوا رَبَّنَا أَمَتَّنَا اثْنَتَيْنِ وَأَحْيَيْتَنَا اثْنَتَيْنِ فَاعْتَرَفْنَا بِذُنُوبِنَا فَهَلْ إِلَىٰ خُرُوجٍ مِّن سَبِيلٍ(11)

 ਉਹ ਕਹਿਣਗੇ ਕਿ ਹੈ ਸਾਡੇ ਪਾਲਣਹਾਰ! ਤੂੰ ਸਾਨੂੰ ਦੋ ਵਾਰ ਮੌਤ ਦਿੱਤੀ ਅਤੇ ਦੁਬਾਰਾ ਸਾਨੂੰ ਜੀਵਨ ਦਿੱਤਾ ਤਾਂ ਅਸੀਂ ਆਪਣੇ ਅਪਰਾਧਾਂ ਨੂੰ ਸਵੀਕਾਰ ਕਰ ਲਿਆ ਤਾਂ ਕੀ (ਹੁਣ ਸਾਡੇ) ਨਿਕਲਣ ਦੀ ਕੋਈ ਜੁਗਤ ਹੈ

ذَٰلِكُم بِأَنَّهُ إِذَا دُعِيَ اللَّهُ وَحْدَهُ كَفَرْتُمْ ۖ وَإِن يُشْرَكْ بِهِ تُؤْمِنُوا ۚ فَالْحُكْمُ لِلَّهِ الْعَلِيِّ الْكَبِيرِ(12)

 ਇਹ ਤੁਹਾਡੇ ਉੱਤੇ ਇਸ ਲਈ ਹੈ, ਕਿ ਜਦੋਂ’ ਤੁਹਾਨੂੰ ਸਿਰਫ਼ ਇੱਕ ਅੱਲਾਹ ਵੱਲ ਬੁਲਾਇਆ ਜਾਂਦਾ ਸੀ ਤਾਂ ਤੁਸੀਂ ਇਨਕਾਰ ਕਰਦੇ ਸੀ ਅਤੇ ਜਦੋਂ ਉਸ ਦੇ ਬਰਾਬਰ ਕੌਈ ਸ਼ਰੀਕ ਠਹਿਰਾਇਆ ਜਾਂਦਾ ਸੀ, ਤਾਂ ਤੁਸੀਂ ਮੰਨ ਲੈਂਦੇ। ਸੋ ਹੁਣ ਫ਼ੈਸਲਾ ਅੱਲਾਹ ਦੇ ਅਧਿਕਾਰ ਵਿਚ ਹੈ ਜਿਹੜਾ ਮਹਾਨ ਅਤੇ ਉਚੇ ਸਥਾਨ ਵਾਲਾ ਹੈ।

هُوَ الَّذِي يُرِيكُمْ آيَاتِهِ وَيُنَزِّلُ لَكُم مِّنَ السَّمَاءِ رِزْقًا ۚ وَمَا يَتَذَكَّرُ إِلَّا مَن يُنِيبُ(13)

 ਉਹ ਹੀ ਹੈ ਜਿਹੜਾ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਦਿਖਾਉਂਦਾ ਹੈ ਅਤੇ ਆਕਾਸ਼ ਵਿੱਚੋਂ ਤੁਹਾਡੇ ਲਈ ਰਿਜ਼ਕ ਉਤਾਰਦਾ ਹੈ। ਅਤੇ ਉਪਦੇਸ਼ ਸਿਰਫ਼ ਉਹੀ ਬੰਦਾ ਸਵੀਕਾਰ ਕਰਦਾ ਹੈ ਜਿਹੜਾ ਅੱਲਾਹ ਵੱਲ ਝੁੱਕਣ ਵਾਲਾ ਹੋਵੇ।

فَادْعُوا اللَّهَ مُخْلِصِينَ لَهُ الدِّينَ وَلَوْ كَرِهَ الْكَافِرُونَ(14)

 ਇਸ ਲਈ ਅੱਲਾਹ ਨੂੰ ਹੀ ਪੁਕਾਰੋ ਉਸ ਲਈ ਦੀਨ ਧਰਮ ਨੂੰ ਸ਼ੁੱਧ ਕਰਦੇ ਹੋਏ, ਚਾਹੇ ਉਹ ਇਨਕਾਰੀਆਂ ਨੂੰ ਨਾ ਪਸੰਦ ਹੀ ਕਿਉਂ ਨਾ ਹੋਵੇ।

رَفِيعُ الدَّرَجَاتِ ذُو الْعَرْشِ يُلْقِي الرُّوحَ مِنْ أَمْرِهِ عَلَىٰ مَن يَشَاءُ مِنْ عِبَادِهِ لِيُنذِرَ يَوْمَ التَّلَاقِ(15)

 ਉਹ ਉਚੇ ਦਰਜੇ ਵਾਲਾ ਸਿੰਘਾਸਣ ਦਾ ਮਾਲਕ ਹੈ। ਉਹ ਆਪਣੇ ਬੰਦਿਆਂ ਵਿਚੋਂ ਜਿਸ ਤੇ ਚਾਹੁੰਦਾ ਹੈ ਵਹੀ (ਪ੍ਰਕਾਸ਼ਨਾ) ਭੇਜਦਾ ਹੈ ਤਾਂ ਕਿ ਉਹ ਮੁਲਾਕਾਤ ਦੇ ਦਿਨ ਤੋਂ ਡਰਾਏ।

يَوْمَ هُم بَارِزُونَ ۖ لَا يَخْفَىٰ عَلَى اللَّهِ مِنْهُمْ شَيْءٌ ۚ لِّمَنِ الْمُلْكُ الْيَوْمَ ۖ لِلَّهِ الْوَاحِدِ الْقَهَّارِ(16)

 ਜਿਸ ਦਿਨ ਉਹ ਪ੍ਰਗਟ ਹੋਣਗੇ। ਅੱਲਾਹ ਤੋਂ’ ਉਨ੍ਹਾਂ ਦੀ ਕੋਈ ਚੀਜ਼ ਛੁਪੀ ਨਾ ਹੋਵੇਗੀ। ਅੱਜ ਸੱਤਾ ਕਿਸ ਦੀ ਹੈ?ਸਿਰਫ਼ ਇੱਕ ਤਾਕਤਵਰ ਅੱਲਾਹ ਦੀ।

الْيَوْمَ تُجْزَىٰ كُلُّ نَفْسٍ بِمَا كَسَبَتْ ۚ لَا ظُلْمَ الْيَوْمَ ۚ إِنَّ اللَّهَ سَرِيعُ الْحِسَابِ(17)

 ਅੱਜ ਹਰੇਕ ਬੰਦੇ ਨੂੰ ਉਸ ਦੇ ਕੀਤੇ ਦਾ ਫ਼ਲ ਮਿਲੇਗਾ ਅੱਜ ਕੋਈ ਜ਼ੁਲਮ ਨਹੀਂ ਹੋਵੇਗਾ। ਬੇਸ਼ੱਕ ਅੱਲਾਹ ਜਲਦੀ ਹਿਸਾਬ ਲੈਣ ਵਾਲਾ ਹੈ।

وَأَنذِرْهُمْ يَوْمَ الْآزِفَةِ إِذِ الْقُلُوبُ لَدَى الْحَنَاجِرِ كَاظِمِينَ ۚ مَا لِلظَّالِمِينَ مِنْ حَمِيمٍ وَلَا شَفِيعٍ يُطَاعُ(18)

 ਅਤੇ ਉਨ੍ਹਾਂ ਨੂੰ ਨੇੜੇ ਆਉਣ ਵਾਲੀ ਬਿਪਤਾ ਦੇ ਦਿਨ ਤੋਂ ਡਰਾਉ। ਜਦੋਂ ਉਨ੍ਹਾਂ ਦੇ ਦਿਲ ਗਲ ਤੱਕ ਆ ਪਹੁੰਚਣਗੇ ਉਹ ਦੁੱਖ ਨਾਲ ਭਰੇ ਹੌਣਗੇ। ਜ਼ਾਲਿਮਾਂ ਦਾ ਨਾ ਕੋਈ ਮਿੱਤਰ ਹੋਵੇਗਾ ਅਤੇ ਨਾ ਹੀ ਕੋਈ ਸਿਫਾਰਸ਼ੀ ਜਿਸ ਦੀ ਗੱਲ ਮੰਨੀ ਜਾਵੇ।

يَعْلَمُ خَائِنَةَ الْأَعْيُنِ وَمَا تُخْفِي الصُّدُورُ(19)

 ਉਹ ਨਜ਼ਰਾਂ ਦੇ ਧੋਖੇ ਨੂੰ ਜਾਣਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਵੀ ਜਿਨ੍ਹਾਂ ਨੂੰ ਦਿਲਾਂ ਵਿਚ ਛੁਪਾਇਆ ਹੋਇਆ ਹੈ।

وَاللَّهُ يَقْضِي بِالْحَقِّ ۖ وَالَّذِينَ يَدْعُونَ مِن دُونِهِ لَا يَقْضُونَ بِشَيْءٍ ۗ إِنَّ اللَّهَ هُوَ السَّمِيعُ الْبَصِيرُ(20)

 ਅਤੇ ਅੱਲਾਹ ਸਚਾਈ ਦੇ ਨਾਲ ਫ਼ੈਸਲਾ ਕਰੇਗਾ। ਅਤੇ ਜਿਨ੍ਹਾਂ ਨੂੰ ਉਹ ਅੱਲਾਹ ਤੋਂ’ ਬਿਨ੍ਹਾਂ ਪੁਕਾਰਦੇ ਹਨ ਉਹ ਕਿਸੇ ਚੀਜ਼ ਦਾ ਫ਼ੈਸਲਾ ਨਹੀਂ ਕਰਦੇ। ਬੇਸ਼ੱਕ ਅੱਲਾਹ ਸੁਣਨ ਵਾਲਾ ਦੇਖਣ ਵਾਲਾ ਹੈ।

۞ أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ كَانُوا مِن قَبْلِهِمْ ۚ كَانُوا هُمْ أَشَدَّ مِنْهُمْ قُوَّةً وَآثَارًا فِي الْأَرْضِ فَأَخَذَهُمُ اللَّهُ بِذُنُوبِهِمْ وَمَا كَانَ لَهُم مِّنَ اللَّهِ مِن وَاقٍ(21)

 ਕੀ ਉਹ ਧਰਤੀ ਉੱਪਰ ਤੁਰੇ ਫਿਰੇ ਨਹੀਂ’ ਕਿ ਉਨ੍ਹਾਂ ਲੋਕਾਂ ਦਾ ਕੀ ਹਾਲ ਹੋਇਆ ਜਿਹੜੇ ਪਹਿਲਾਂ ਹੋ ਚੁੱਕੇ ਹਨ। ਉਹ ਉਨ੍ਹਾਂ ਤੋਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਨ। ਅਤੇ ਧਰਤੀ ਤੇ ਨਿਸ਼ਾਨ ਛੱਡਣ ਦੇ ਲਿਹਾਜ ਨਾਲ ਵੀ ਵੱਧ ਸਨ। ਫਿਰ ਅੱਲਾਹ ਨੇ ਉਨ੍ਹਾਂ ਦੇ ਅਪਰਾਧਾਂ ਕਾਰਨ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਕੋਈ ਉਨ੍ਹਾਂ ਨੂੰ ਅੱਲਾਹ ਤੋਂ ਬਚਾਉਣ ਵਾਲਾ ਨਹੀਂ ਸੀ।

ذَٰلِكَ بِأَنَّهُمْ كَانَت تَّأْتِيهِمْ رُسُلُهُم بِالْبَيِّنَاتِ فَكَفَرُوا فَأَخَذَهُمُ اللَّهُ ۚ إِنَّهُ قَوِيٌّ شَدِيدُ الْعِقَابِ(22)

 ਇਹ ਇਸ ਲਈ ਹੋਇਆ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਰਸੂਲ ਸਪੱਸ਼ਟ ਨਿਸ਼ਾਨੀਆਂ ਲੈ ਕੇ ਆਏ ਤਾਂ ਅੱਲਾਹ ਨੇ ਉਨ੍ਹਾਂ ਨੂੰ ਫੜ ਲਿਆ, ਯਕੀਨਨ ਹੀ ਉਹ ਸ਼ਕਤੀਸ਼ਾਲੀ ਅਤੇ ਕਠੋਰ ਸਜ਼ਾ ਦੇਣ ਵਾਲਾ ਹੈ।

وَلَقَدْ أَرْسَلْنَا مُوسَىٰ بِآيَاتِنَا وَسُلْطَانٍ مُّبِينٍ(23)

 ਅਤੇ ਅਸੀਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਦੇ ਨਾਲ ਅਤੇ ਸਪੱਸ਼ਟ ਦਲੀਲਾਂ ਦੇ ਨਾਲ

إِلَىٰ فِرْعَوْنَ وَهَامَانَ وَقَارُونَ فَقَالُوا سَاحِرٌ كَذَّابٌ(24)

 ਫਿਰਔਨ, ਹਾਮਾਨ ਅਤੇ ਕਾਰੂਨ ਦੇ ਕੋਲ ਭੇਜਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਇੱਕ ਜਾਦੂਗਰ ਹੈ ਤੇ ਝੂਠਾ ਹੈ।

فَلَمَّا جَاءَهُم بِالْحَقِّ مِنْ عِندِنَا قَالُوا اقْتُلُوا أَبْنَاءَ الَّذِينَ آمَنُوا مَعَهُ وَاسْتَحْيُوا نِسَاءَهُمْ ۚ وَمَا كَيْدُ الْكَافِرِينَ إِلَّا فِي ضَلَالٍ(25)

 ਫਿਰ ਜਦੋਂ ਉਹ ਸਾਡੇ ਵਲੋਂ ਸੱਚ ਲੈ ਕੇ ਉਨ੍ਹਾਂ ਦੇ ਕੋਲ ਪਹੁੰਚਿਆ ’ਤਾਂ ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਲੋਕਾਂ ਦੇ ਪੁੱਤਰਾਂ ਦੀ ਹੱਤਿਆ ਕਰ ਦਿਉਂ, ਜਿਹੜੇ ਇਨ੍ਹਾਂ ਦੇ ਨਾਲ ਈਮਾਨ ਲਿਆਏ ਅਤੇ ਇਨ੍ਹਾਂ ਦੀਆਂ ਔਰਤਾਂ ਨੂੰ ਜੀਵਤ ਰੱਖੋਂ। ਅਤੇ ਇਨ੍ਹਾਂ ਇਨਕਾਰੀਆਂ ਦੀਆਂ ਹੁੱਜਤਾਂ ਪ੍ਰਭਾਵਹੀਣ ਰਹੀਆਂ।

وَقَالَ فِرْعَوْنُ ذَرُونِي أَقْتُلْ مُوسَىٰ وَلْيَدْعُ رَبَّهُ ۖ إِنِّي أَخَافُ أَن يُبَدِّلَ دِينَكُمْ أَوْ أَن يُظْهِرَ فِي الْأَرْضِ الْفَسَادَ(26)

 ਅਤੇ ਫਿਰਔਨ ਨੇ ਆਖਿਆ, ਮੈਨੂੰ ਛੱਡੋ, ਮੈ’ ਮੂਸਾ ਦੀ ਹੱਤਿਆ ਕਰ ਦੇਵਾਂ ਅਤੇ ਉਹ ਆਪਣੇ ਰੱਬ ਨੂੰ ਪੁਕਾਰੇ, ਮੈਨੂੰ ਸ਼ੱਕ ਹੈ ਕਿ ਕਿਤੇ ਉਹ ਤੁਹਾਡਾ ਦੀਨ ਹੀ ਨਾ ਬਦਲ ਦੇਵੇ ਜਾਂ ਮੁਲਕ ਵਿਚ ਅਸ਼ਾਂਤੀ ਫੈਲਾ ਦੇਵੇ।

وَقَالَ مُوسَىٰ إِنِّي عُذْتُ بِرَبِّي وَرَبِّكُم مِّن كُلِّ مُتَكَبِّرٍ لَّا يُؤْمِنُ بِيَوْمِ الْحِسَابِ(27)

 ਅਤੇ ਮੂਸਾ ਨੇ ਆਖਿਆ, ਕਿ ਮੈਂ ਆਪਣੇ ਅਤੇ ਤੁਹਾਡੇ ਰੱਬ ਦੀ ਸ਼ਰਣ ਲਈ। ਹਰ ਉਸ ਹੰਕਾਰੀ ਤੋਂ ਜਿਹੜਾ ਹਿਸਾਬ ਦੇ ਦਿਨ ਉੱਤੇ ਭਰੋਸਾ ਨਹੀਂ ਰੱਖਦਾ।

وَقَالَ رَجُلٌ مُّؤْمِنٌ مِّنْ آلِ فِرْعَوْنَ يَكْتُمُ إِيمَانَهُ أَتَقْتُلُونَ رَجُلًا أَن يَقُولَ رَبِّيَ اللَّهُ وَقَدْ جَاءَكُم بِالْبَيِّنَاتِ مِن رَّبِّكُمْ ۖ وَإِن يَكُ كَاذِبًا فَعَلَيْهِ كَذِبُهُ ۖ وَإِن يَكُ صَادِقًا يُصِبْكُم بَعْضُ الَّذِي يَعِدُكُمْ ۖ إِنَّ اللَّهَ لَا يَهْدِي مَنْ هُوَ مُسْرِفٌ كَذَّابٌ(28)

 ਅਤੇ ਫਿਰਐਨ ਵਾਲਿਆਂ ਵਿਚੋਂ ਇੱਕ ਸ਼ਰਧਾ ਵਾਲਾ ਆਦਮੀ ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਨੇ ਆਖਿਆ ਕਿ ਕੀ ਤੁਸੀਂ ਲੋਕ ਸਿਰਫ਼ ਇਸ ਗੱਲ ਲਈ ਹੱਤਿਆ ਕਰ ਦੇਵੋਗੇ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ। ਹਾਲਾਂਕਿ ਉਹ ਤੁਹਾਡੇ ਰੱਬ ਵੱਲੋਂ ਸਪੱਸ਼ਟ ਦਲੀਲਾਂ ਵੀ ਲੈ ਕੇ ਆਇਆ ਅਤੇ ਜੇਕਰ ਉਹ ਝੂਠਾ ਹੈ ਤਾਂ ਉਸ ਦਾ ਝੂਠ ਉਸੇ ਤੇ ਡਿੱਗੇਗਾ। ਅਤੇ ਜੇਕਰ ਉਹ ਸੱਚਾ ਹੈ ਤਾਂ ਉਸ ਦਾ ਕੋਈ ਅੰਸ਼ ਤੁਹਾਡੇ ਤੱਕ ਪਹੁੰਚ ਕੇ ਰਹੇਗਾ। ਜਿਸ ਦਾ ਵਾਅਦਾ ਉਹ ਤੁਹਾਡੇ ਨਾਲ ਕਰਦਾ ਹੈ। ਬੇਸ਼ੱਕ ਅੱਲਾਹ ਅਜਿਹੇ ਬੰਦੇ ਨੂੰ ਨਸੀਹਤ ਨਹੀਂ ਬਖਸ਼ਦਾ ਜਿਹੜਾ ਸੀਮਾਂ ਦੀ ਉਲੰਘਣਾ ਕਰਨ ਵਾਲਾ ਹੋਵੇ ਅਤੇ ਝੂਠਾ ਹੋਵੇ।

يَا قَوْمِ لَكُمُ الْمُلْكُ الْيَوْمَ ظَاهِرِينَ فِي الْأَرْضِ فَمَن يَنصُرُنَا مِن بَأْسِ اللَّهِ إِن جَاءَنَا ۚ قَالَ فِرْعَوْنُ مَا أُرِيكُمْ إِلَّا مَا أَرَىٰ وَمَا أَهْدِيكُمْ إِلَّا سَبِيلَ الرَّشَادِ(29)

 ਹੇ ਮੇਰੀ ਕੌਮ! ਅੱਜ ਤੁਹਾਡੀ ਹਕੂਮਤ ਹੈ ਕਿ ਤੁਸੀਂ ਇਸ ਧਰਤੀ ਤੇ ਤਾਕਤਵਰ ਹੋਵੋ। ਫਿਰ ਅੱਲਾਹ ਦੀ ਸਜ਼ਾ ਦੀ ਤੁਲਨਾ ਵਿਚ ਸਾਡੀ ਕੌਣ ਮਦਦ ਕਰੇਗਾ ਜੇਕਰ ਉਹ ਸਾਡੇ ਉੱਪਰ ਆ ਗਏ। ਫਿਰਔਨ ਨੇ ਆਖਿਆ ਕਿ ਸੈਂ’ ਤੁਹਾਨੂੰ ਉਹ ਹੀ ਸਲਾਹ ਦਿੰਦਾ ਹਾਂ ਜਿਸ ਨੂੰ ਮੈਂ ਸਮਝਦਾ ਹਾਂ ਅਤੇ ਮੈ’ ਤੁਹਾਡੀ ਨਸੀਹਤ ਪੂਰਨ ਰੂਪ ਨਾਲ ਨੇਕੀ ਦੇ ਰਾਹ ਵੱਲ ਕਰ ਰਿਹਾ ਹਾਂ।

وَقَالَ الَّذِي آمَنَ يَا قَوْمِ إِنِّي أَخَافُ عَلَيْكُم مِّثْلَ يَوْمِ الْأَحْزَابِ(30)

 ਅਤੇ ਜਿਹੜਾ ਬੰਦਾ ਈਮਾਨ ਲਿਆਇਆ ਸੀ ਉਸ ਨੇ ਆਖਿਆ ਹੇ ਮੋਰੀ ਕੌਮ! ਮੈਂ ਡਰਦਾ ਹਾਂ ਕਿ ਤੁਹਾਡੇ ਅਤੇ ਸਮੂਹਾਂ ਉੱਤੇ ਉਹੋ ਜਿਹਾ ਦਿਨ ਨਾ ਆ ਜਾਵੇ।

مِثْلَ دَأْبِ قَوْمِ نُوحٍ وَعَادٍ وَثَمُودَ وَالَّذِينَ مِن بَعْدِهِمْ ۚ وَمَا اللَّهُ يُرِيدُ ظُلْمًا لِّلْعِبَادِ(31)

 ਜਿਹੋ ਜਿਹਾ ਦਿਨ ਨੂਹ, ਆਦ, ਸਮੂਦ ਦੀ ਕੌਮ ਅਤੇ ਉਨ੍ਹਾਂ ਤੋਂ ਬਾਅਦ ਵਾਲਿਆਂ ਉੱਪਰ ਆਇਆ। ਅਤੇ ਅੱਲਾਹ ਆਪਣੇ ਬੰਦਿਆਂ ਤੇ ਕੋਈ ਜ਼ੁਲਮ ਕਰਨਾ ਨਹੀਂ ਚਾਹੁੰਦਾ।

وَيَا قَوْمِ إِنِّي أَخَافُ عَلَيْكُمْ يَوْمَ التَّنَادِ(32)

 ਹੇ ਮੇਰੀ ਕੌਮ! ਮੈਂ ਡਰਦਾ ਹਾਂ ਕਿ ਤੁਹਾਡੇ ਉੱਪਰ ਚੀਕ ਚਿਹਾੜੇ ਦਾ ਦਿਨ ਨਾ ਆਵੇ।

يَوْمَ تُوَلُّونَ مُدْبِرِينَ مَا لَكُم مِّنَ اللَّهِ مِنْ عَاصِمٍ ۗ وَمَن يُضْلِلِ اللَّهُ فَمَا لَهُ مِنْ هَادٍ(33)

 ਜਿਸ ਦਿਨ ਤੁਸੀਂ ਪਿੱਠ ਮੋੜ ਕੇ (ਕਿਆਮਤ ਦੇ ਦਿਨ) ਭੱਜੌਗੇ ਤਾਂ ਤੁਹਾਨੂੰ ਅੱਲਾਹ ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ। ਅਤੇ ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਕੋਈ ਨਸੀਹਤ ਦੇਣ ਵਾਲਾ ਨਹੀਂ।

وَلَقَدْ جَاءَكُمْ يُوسُفُ مِن قَبْلُ بِالْبَيِّنَاتِ فَمَا زِلْتُمْ فِي شَكٍّ مِّمَّا جَاءَكُم بِهِ ۖ حَتَّىٰ إِذَا هَلَكَ قُلْتُمْ لَن يَبْعَثَ اللَّهُ مِن بَعْدِهِ رَسُولًا ۚ كَذَٰلِكَ يُضِلُّ اللَّهُ مَنْ هُوَ مُسْرِفٌ مُّرْتَابٌ(34)

 ਅਤੇ ਇਸ ਤੋਂ ਪਹਿਲਾਂ ਯੂਸਫ ਤੁਹਾਡੇ ਕੌਲ ਸਪੱਸ਼ਟ ਪਰਮਾਣ ਲੈ ਕੇ ਆਇਆ ਤਾਂ ਤੁਸੀਂ ਉਨ੍ਹਾਂ ਦੀਆਂ ਲਿਆਦੀਆਂ ਹੋਈਆਂ ਗੱਲਾਂ ਤੇ ਸ਼ੱਕ ਵਿਚ ਹੀ ਪਏ ਰਹੇ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਤਾਂ ਤੁਸੀਂ ਕਿਹਾ ਕਿ ਅੱਲਾਹ ਕਦੇ ਵੀ ਰਸੂਲ ਨਹੀਂ ਭੇਜੇਗਾ। ਇਸ ਤਰ੍ਹਾਂ ਅੱਲਾਹ ਉਨ੍ਹਾਂ ਲੋਕਾਂ ਨੂੰ ਕੁਰਾਹੇ ਪਾ ਦਿੰਦਾ ਹੈ ਜਿਹੜੇ ਹੱਦਾਂ ਦਾ ਉਲੰਘਣ ਕਰਦੇ ਹਨ ਅਤੇ ਸ਼ੱਕ ਕਰਨ ਵਾਲੇ ਹੁੰਦੇ ਹਨ।

الَّذِينَ يُجَادِلُونَ فِي آيَاتِ اللَّهِ بِغَيْرِ سُلْطَانٍ أَتَاهُمْ ۖ كَبُرَ مَقْتًا عِندَ اللَّهِ وَعِندَ الَّذِينَ آمَنُوا ۚ كَذَٰلِكَ يَطْبَعُ اللَّهُ عَلَىٰ كُلِّ قَلْبِ مُتَكَبِّرٍ جَبَّارٍ(35)

 ਜਿਹੜੇ ਅੱਲਾਹ ਦੀਆਂ ਆਇਤਾਂ ਤੇ ਜਿਹੜੀਆਂ ਉਨ੍ਹਾਂ ਦੇ ਪਾਸ ਆਈਆਂ ਹਨ, ਬਿਨਾਂ ਕਿਸੇ ਦਲੀਲ ਦੇ ਝਗੜਾ ਕਰਦੇ ਹਨ। ਅੱਲਾਹ ਅਤੇ ਈਮਾਨ ਵਾਲਿਆਂ ਦੇ ਨੇੜੇ ਇਹ ਝਗੜਾ ਬੇਹੱਦ ਨਾ-ਪਸੰਦ ਹੈ। ਇਸ ਤਰ੍ਹਾਂ ਅੱਲਾਹ ਹਰੇਕ ਹੰਕਾਰੀ ਅਤੇ ਬਾਗ਼ੀ ਦੇ ਦਿਲ ਉੱਤੇ ਮੋਹਰ ਲਗਾ ਦਿੰਦਾ ਹੈ।

وَقَالَ فِرْعَوْنُ يَا هَامَانُ ابْنِ لِي صَرْحًا لَّعَلِّي أَبْلُغُ الْأَسْبَابَ(36)

 ਅਤੇ ਫਿਰਔਨ ਨੇ ਆਖਿਆ, ਕਿ ਹੇ ਹਾਮਾਨ! ਮੇਰੇ ਲਈ ਇੱਕ ਉਚਾ ਭਵਨ ਬਣਾਉ ਤਾਂ ਕਿ ਮੈਂ’ ਰਾਹਾਂ ਤੇ ਪਹੁੰਚ ਸਕਾ।

أَسْبَابَ السَّمَاوَاتِ فَأَطَّلِعَ إِلَىٰ إِلَٰهِ مُوسَىٰ وَإِنِّي لَأَظُنُّهُ كَاذِبًا ۚ وَكَذَٰلِكَ زُيِّنَ لِفِرْعَوْنَ سُوءُ عَمَلِهِ وَصُدَّ عَنِ السَّبِيلِ ۚ وَمَا كَيْدُ فِرْعَوْنَ إِلَّا فِي تَبَابٍ(37)

 ਅਸਮਾਨਾਂ ਦੇ ਰਾਹਾਂ ਤੱਕ, ਤਾਂ ਮੂਸਾ ਦੇ ਪੂਜਨੀਕ ਨੂੰ ਝਾਕ ਕੇ ਵੇਖਾਂ, ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ। ਇਸ ਤਰ੍ਹਾਂ ਫਿਰਨ ਲਈ ਉਸ ਦੇ ਮਾੜੇ ਕੰਮ ਮਨਮੋਹਕ ਬਣਾ ਦਿੱਤੇ ਗਏ ਅਤੇ ਉਹ ਸਿੱਧੇ ਮਾਰਗ ਤੋਂ ਭਟਕਾ ਦਿੱਤਾ ਗਿਆ। ਫਿਰਔਨ ਦੀਆਂ ਹੁੱਜਤਾਂ ਬੇਕਾਰ ਹੋ ਗਈਆਂ।

وَقَالَ الَّذِي آمَنَ يَا قَوْمِ اتَّبِعُونِ أَهْدِكُمْ سَبِيلَ الرَّشَادِ(38)

 ਅਤੇ ਜਿਹੜਾ ਬੰਦਾ ਈਮਾਨ ਲਿਆਇਆ ਸੀ ਅਤੇ ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੇਰਾ ਪਾਲਣ ਕਰੋ ਮੈ’ ਤੁਹਾਨੂੰ ਯੋਗ ਰਾਹ ਦੱਸ ਰਿਹਾ ਹਾਂ।

يَا قَوْمِ إِنَّمَا هَٰذِهِ الْحَيَاةُ الدُّنْيَا مَتَاعٌ وَإِنَّ الْآخِرَةَ هِيَ دَارُ الْقَرَارِ(39)

 ਹੇ ਮੇਰੀ ਕੌਮ! ਇਹ ਸੰਸਾਰ ਦਾ ਜੀਵਨ ਸਿਰਫ਼ ਕੁਝ ਦਿਨਾਂ ਲਈ ਹੈ। ਅਸਲੀ ਬਸੇਰਾ ਪ੍ਰਲੋਕ ਵਿਚ ਹੈ।

مَنْ عَمِلَ سَيِّئَةً فَلَا يُجْزَىٰ إِلَّا مِثْلَهَا ۖ وَمَنْ عَمِلَ صَالِحًا مِّن ذَكَرٍ أَوْ أُنثَىٰ وَهُوَ مُؤْمِنٌ فَأُولَٰئِكَ يَدْخُلُونَ الْجَنَّةَ يُرْزَقُونَ فِيهَا بِغَيْرِ حِسَابٍ(40)

 ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਹ ਉਸ ਦੇ ਬਰਾਬਰ ਫ਼ਲ ਪਾਵੇਗਾ ਅਤੇ ਜਿਹੜਾ ਬੰਦਾ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੋਵੇ ਜਾਂ ਔਰਤ ਬੱਸ ਸ਼ਰਤ ਹੈ ਕਿ ਉਹ ਸ਼ਰਧਾਵਾਨ ਹੋਵੇ। ਉਹ ਸਵਰਗ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਤੇ ਬੇਹੱਦ ਰਿਜ਼ਕ ਪ੍ਰਾਪਤ ਕਰਨਗੇ।

۞ وَيَا قَوْمِ مَا لِي أَدْعُوكُمْ إِلَى النَّجَاةِ وَتَدْعُونَنِي إِلَى النَّارِ(41)

 ਹੇ ਮੇਰੀ ਕੌਮ! ਕੀ ਗੱਲ ਹੈ ਕਿ ਮੈ’ ਤਾਂ ਤੁਹਾਨੂੰ (ਅੱਲਾਹ ਦੀ) ਬਖਸ਼ਿਸ਼ ਵੱਲ ਬੁਲਾਉਂਦਾ ਹਾਂ ਅਤੇ ਤੁਸੀਂ’ ਮੈਨੂੰ ਅੱਗ ਵੱਲ ਸੱਦ ਰਹੇ ਹੋ।

تَدْعُونَنِي لِأَكْفُرَ بِاللَّهِ وَأُشْرِكَ بِهِ مَا لَيْسَ لِي بِهِ عِلْمٌ وَأَنَا أَدْعُوكُمْ إِلَى الْعَزِيزِ الْغَفَّارِ(42)

 ਤੁਸੀਂ ਮੈਨੂੰ ਸੱਦ ਰਹੇ ਹੋ ਕਿ ਮੈਂ ਅੱਲਾਹ ਦੀ ਅਵੱਗਿਆ ਕਰਾਂ ਅਤੇ ਅਜਿਹਿਆ ਚੀਜ਼ਾਂ ਨੂੰ ਉਸ ਦਾ ਸ਼ਰੀਕ ਬਣਾਵਾਂ ਜਿਸ ਦਾ ਮੈਨੂੰ ਕੋਈ ਗਿਆਨ ਨਹੀਂ। ਅਤੇ ਮੈਂ’ ਤੁਹਾਨੂੰ ਤਾਕਤਵਰ ਵੱਡੇ ਮੁਆਫ਼ੀ ਦੇਣ ਵਾਲੇ ਅੱਲਾਹ ਵੱਲ ਬੁਲਾ ਰਿਹਾ ਹਾਂ।

لَا جَرَمَ أَنَّمَا تَدْعُونَنِي إِلَيْهِ لَيْسَ لَهُ دَعْوَةٌ فِي الدُّنْيَا وَلَا فِي الْآخِرَةِ وَأَنَّ مَرَدَّنَا إِلَى اللَّهِ وَأَنَّ الْمُسْرِفِينَ هُمْ أَصْحَابُ النَّارِ(43)

 ਨਿਸ਼ਚਿਤ ਗੱਲ ਇਹ ਹੈ ਕਿ ਤੁਸੀਂ ਜਿਸ ਚੀਜ਼ ਵੱਲ ਮੈਨੂੰ ਸੱਦਦੇ ਹੋ ਉਸ ਦਾ ਨਾ ਕੋਈ ਸੰਸਾਰ ਵਿਚ ਜੋਰ ਚੱਲਦਾ ਹੈ ਅਤੇ ਨਾ ਪ੍ਰਲੋਕ ਵਿਚ ਚੱਲਦਾ ਹੈ। ਅਤੇ ਬੇਸ਼ੱਕ ਸਾਡੀ ਸਾਰਿਆਂ ਦੀ ਵਾਪਸੀ ਅੱਲਾਹ ਵੱਲ ਹੈ। ਅਤੇ ਹੱਦਾਂ ਦੀਆਂ ਉਲੰਘਣਾ ਕਰਨ ਵਾਲੇ ਨਰਕ ਦੀ ਅੱਗ ਵਿਚ ਪੈਣ ਵਾਲੇ ਹਨ।

فَسَتَذْكُرُونَ مَا أَقُولُ لَكُمْ ۚ وَأُفَوِّضُ أَمْرِي إِلَى اللَّهِ ۚ إِنَّ اللَّهَ بَصِيرٌ بِالْعِبَادِ(44)

 ਤਾਂ ਤੁਸੀਂ ਅੱਗੇ ਚੱਲ ਕੇ ਮੇਰੀ ਗੱਲ ਨੂੰ ਚੇਤੇ ਕਰੋਗੇ ਨੂੰ ਵੇਖਣ ਵਾਲਾ ਹੈ।

فَوَقَاهُ اللَّهُ سَيِّئَاتِ مَا مَكَرُوا ۖ وَحَاقَ بِآلِ فِرْعَوْنَ سُوءُ الْعَذَابِ(45)

 ਫਿਰ ਅੱਲਾਹ ਨੇ ਉਨ੍ਹਾਂ ਦੀਆਂ ਮਾੜੀਆਂ ਸਕੀਮਾਂ ਤੋਂ ਬਚਾ ਲਿਆ ਅਤੇ ਫਿਰਔਨ ਵਾਲਿਆਂ ਨੂੰ ਬ਼ੂਰੀ ਆਫ਼ਤ ਨੇ ਘੇਰ ਲਿਆ।

النَّارُ يُعْرَضُونَ عَلَيْهَا غُدُوًّا وَعَشِيًّا ۖ وَيَوْمَ تَقُومُ السَّاعَةُ أَدْخِلُوا آلَ فِرْعَوْنَ أَشَدَّ الْعَذَابِ(46)

 ਉਹ ਅੱਗ ਜਿਸ ਅੱਗੇ ਉਹ ਸਵੇਰੇ ਸ਼ਾਮ ਪੇਸ਼ ਕੀਤੇ ਜਾਂਦੇ ਹਨ ਅਤੇ ਜਿਸ ਦਿਨ ਕਿਆਮਤ ਵਾਪਰੇਗੀ (ਉਸ ਦਿਨ) ਫਿਰਔਨ ਵਾਲਿਆਂ ਨੂੰ ਸਭ ਤੋਂ ਕਠੋਰ ਅਜ਼ਾਬ਼ ਵਿਚ ਦਾਖਿਲ ਕਰ ਦਿੱਤਾ ਜਾਵੇਗਾ।

وَإِذْ يَتَحَاجُّونَ فِي النَّارِ فَيَقُولُ الضُّعَفَاءُ لِلَّذِينَ اسْتَكْبَرُوا إِنَّا كُنَّا لَكُمْ تَبَعًا فَهَلْ أَنتُم مُّغْنُونَ عَنَّا نَصِيبًا مِّنَ النَّارِ(47)

 ਅਤੇ ਜਦੋਂ ਉਹ ਨਰਕ ਵਿਚ ਇੱਕ ਦੂਸਰੇ ਨਾਲ ਲੜਣਗੇ ਤਾਂ ਕਮਜ਼ੋਰ ਲੋਕ ਤਕੜੇ ਹੋਣ ਵਾਲੇ ਲੋਕਾਂ ਨੂੰ ਆਖਣਗੇ ਕਿ ਅਸੀਂ ਤੁਹਾਡੇ ਅਧੀਨ ਸੀ ਤਾਂ ਕੀ ਤੁਸੀਂ ਸਾਡੇ ਕੋਲੋਂ ਨਰਕ ਦੀ ਅੱਗ ਦਾ ਕੋਈ ਹਿੱਸਾ ਹਟਾ ਸਕਦੇ ਹੋ।

قَالَ الَّذِينَ اسْتَكْبَرُوا إِنَّا كُلٌّ فِيهَا إِنَّ اللَّهَ قَدْ حَكَمَ بَيْنَ الْعِبَادِ(48)

 ਵੱਡੇ ਲੋਕ ਕਹਿਣਗੇ ਕਿ ਅਸੀਂ ਸਾਰੇ ਇਸ ਵਿਚ ਹਾਂ। ਅੱਲਾਹ ਨੇ ਬੰਦਿਆਂ ਦੇ ਵਿਚਕਾਰ ਫ਼ੈਸਲਾ ਕਰ ਦਿੱਤਾ।

وَقَالَ الَّذِينَ فِي النَّارِ لِخَزَنَةِ جَهَنَّمَ ادْعُوا رَبَّكُمْ يُخَفِّفْ عَنَّا يَوْمًا مِّنَ الْعَذَابِ(49)

 ਅਤੇ ਜਿਹੜੇ ਲੋਕ ਅੱਗ ਵਿਚ ਹੋਣਗੇ ਉਹ ਨਰਕ ਦੇ ਪਹਿਰੇਦਾਰਾਂ ਨੂੰ ਕਹਿਣਗੇ ਕਿ ਤੁਸੀਂ ਆਪਣੇ ਰੱਬ ਕੋਲ ਬੇਨਤੀ ਕਰੋ ਕਿ ਉਹ ਸਾਡੀ ਸਜ਼ਾ ਵਿਚ ਇੱਕ ਦਿਨ ਦੀ ਕਮੀ ਕਰ ਦੇਵੇ।

قَالُوا أَوَلَمْ تَكُ تَأْتِيكُمْ رُسُلُكُم بِالْبَيِّنَاتِ ۖ قَالُوا بَلَىٰ ۚ قَالُوا فَادْعُوا ۗ وَمَا دُعَاءُ الْكَافِرِينَ إِلَّا فِي ضَلَالٍ(50)

 ਉਹ ਕਹਿਣਗੇ ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਦਲੀਲਾਂ ਲੈ ਕੇ ਨਹੀਂ ਆਏ?ਉਹ ਆਖਣਗੇ ਹਾਂ (ਆਏ ਸਨ) । ਪਹਿਰੇਦਾਰ ਕਹਿਣਗੇ ਫਿਰ ਤੁਸੀਂ ਹੀਂ ਅਰਦਾਸ ਕਰੋ। ਅਤੇ ਇਨਕਾਰੀਆਂ ਦੀ ਬੇਨਤੀ ਵਿਅਰਥ ਹੋ ਜਾਣ ਵਾਲੀ ਹੈ।

إِنَّا لَنَنصُرُ رُسُلَنَا وَالَّذِينَ آمَنُوا فِي الْحَيَاةِ الدُّنْيَا وَيَوْمَ يَقُومُ الْأَشْهَادُ(51)

 ਬੇਸ਼ੱਕ ਅਸੀਂ ਸੰਸਾਰਿਕ ਜੀਵਨ ਵਿਚ ਸਹਾਇਤਾ ਕਰਦੇ ਹਾਂ ਆਪਣੇ ਰਸੂਲਾਂ ਦੀ ਅਤੇ ਈਮਾਨ ਲਿਆਉਣ ਵਾਲਿਆਂ ਦੀ। ਅਤੇ ਉਸ ਦਿਨ ਵੀ (ਸਹਾਇਤਾ ਕਰਦੇ ਹਾਂ) ਜਦੋ’ ਗਵਾਹ ਖੜ੍ਹੇ ਹੋਣਗੇ।

يَوْمَ لَا يَنفَعُ الظَّالِمِينَ مَعْذِرَتُهُمْ ۖ وَلَهُمُ اللَّعْنَةُ وَلَهُمْ سُوءُ الدَّارِ(52)

 ਜਿਸ ਦਿਨ ਜ਼ਾਲਿਮਾਂ ਨੂੰ ਉਨ੍ਹਾਂ ਦਾ ਬਹਾਨਾ ਕੋਈ ਲਾਭ ਨਹੀਂ ਦੇਵੇਗਾ ਅਤੇ ਉਨ੍ਹਾਂ ਲਈ ਲਾਹਣਤ ਹੋਵੇਗੀ ਅਤੇ ਉਨ੍ਹਾਂ ਲਈ ਇੱਕ ਬੁਰਾ ਟਿਕਾਣਾ ਹੋਵੇਗਾ।

وَلَقَدْ آتَيْنَا مُوسَى الْهُدَىٰ وَأَوْرَثْنَا بَنِي إِسْرَائِيلَ الْكِتَابَ(53)

 ਅਤੇ ਅਸੀਂ ਮੂਸਾ ਨੂੰ ਨਸੀਹਤ ਬਖਸ਼ੀ ਅਤੇ ਇਸਰਾਈਲ ਦੀ ਔਲਾਦ ਨੂੰ ਕਿਤਾਬ ਦਾ ਵਾਰਿਸ ਬਣਾਇਆ।

هُدًى وَذِكْرَىٰ لِأُولِي الْأَلْبَابِ(54)

 ਨਸੀਹਤ ਅਤੇ ਉਪਦੇਸ਼ ਸ਼ੁੱਧੀ ਵਾਲਿਆਂ ਲਈ ਹੈ।

فَاصْبِرْ إِنَّ وَعْدَ اللَّهِ حَقٌّ وَاسْتَغْفِرْ لِذَنبِكَ وَسَبِّحْ بِحَمْدِ رَبِّكَ بِالْعَشِيِّ وَالْإِبْكَارِ(55)

 ਸੋ ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ ਅਤੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ। ਸਵੇਰੇ ਸ਼ਾਮ ਆਪਣੇ ਰੱਬ ਦੀ ਸਿਫ਼ਤ ਸਲਾਹ ਉਸ ਦੀ ਪ੍ਰਸੰਸਾ ਨਾਲ ਕਰੋ।

إِنَّ الَّذِينَ يُجَادِلُونَ فِي آيَاتِ اللَّهِ بِغَيْرِ سُلْطَانٍ أَتَاهُمْ ۙ إِن فِي صُدُورِهِمْ إِلَّا كِبْرٌ مَّا هُم بِبَالِغِيهِ ۚ فَاسْتَعِذْ بِاللَّهِ ۖ إِنَّهُ هُوَ السَّمِيعُ الْبَصِيرُ(56)

 ਉਹ ਲੋਕ ਬਿਨ੍ਹਾਂ ਕਿਸੇ ਪਰਮਾਣ ਦੇ ਜਿਹੜਾ ਉਨ੍ਹਾਂ ਦੇ ਕੋਲ ਆਇਆ ਹੋਵੇ, ਅੱਲਾਹ ਦੀਆਂ ਆਇਤਾਂ ਵਿਚ ਨੁਕਸ ਕੱਢਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਸਿਰਫ ਵਡਿਆਈ ਦੀ ਇੱਛਾ ਹੈ ਪਰ ਉਹ ਉਸ (ਵਡਿਆਈ?) ਤੱਕ ਕਦੇ ਵੀ ਪਹੁੰਚਣ ਵਾਲੇ ਨਹੀਂ’। ਸੋ ਤੁਸੀਂ ਅੱਲਾਹ ਦੀ ਸ਼ਰਣ ਮੰਗੋ ਬੇਸ਼ੱਕ ਉਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ।

لَخَلْقُ السَّمَاوَاتِ وَالْأَرْضِ أَكْبَرُ مِنْ خَلْقِ النَّاسِ وَلَٰكِنَّ أَكْثَرَ النَّاسِ لَا يَعْلَمُونَ(57)

 ਯਕੀਨਨ ਹੀ ਆਕਾਸ਼ਾਂ ਅਤੇ ਧਰਤੀ ਦਾ ਪੈਦਾ ਕਰਨਾ ਮਨੁੱਖਾਂ ਨੂੰ ਪੈਦਾ ਕਰਨ ਦੀ ਤੁਲਨਾ ਵਿਚ ਬਹੁਤ ਵੱਡਾ ਕਾਰਜ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

وَمَا يَسْتَوِي الْأَعْمَىٰ وَالْبَصِيرُ وَالَّذِينَ آمَنُوا وَعَمِلُوا الصَّالِحَاتِ وَلَا الْمُسِيءُ ۚ قَلِيلًا مَّا تَتَذَكَّرُونَ(58)

 ਅੰਨ੍ਹਾ ਅਤੇ ਸੁਜਾਖਾ ਇੱਕ ਸਮਾਨ ਨਹੀਂ ਹੋ ਸਕਦੇ ਅਤੇ ਨਾ ਈਮਾਨਦਾਰ, ਸਦਾਚਾਰੀ ਅਤੇ ਬੁਰਾਈ ਕਰਨ ਵਾਲੇ (ਇੱਕ ਸਮਾਨ ਹੋ ਸਕਦੇ ਹਨ)। ਤੁਸੀਂ ਲੋਕ ਚਿੰਤਨ ਬਹੁਤ ਘੱਟ ਕਰਦੇ ਹੋ।

إِنَّ السَّاعَةَ لَآتِيَةٌ لَّا رَيْبَ فِيهَا وَلَٰكِنَّ أَكْثَرَ النَّاسِ لَا يُؤْمِنُونَ(59)

 ਬੇਸ਼ੱਕ ਇਹ ਕਿਆਮਤ ਆ ਕੇ ਰਹੇਗੀ ਇਸ ਵਿਚ ਕੋਈ ਸ਼ੱਕ ਨਹੀਂ ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।

وَقَالَ رَبُّكُمُ ادْعُونِي أَسْتَجِبْ لَكُمْ ۚ إِنَّ الَّذِينَ يَسْتَكْبِرُونَ عَنْ عِبَادَتِي سَيَدْخُلُونَ جَهَنَّمَ دَاخِرِينَ(60)

 ਅਤੇ ਤੁਹਾਡੇ ਰੱਬ ਨੇ ਫ਼ਰਮਾ ਦਿੱਤਾ ਹੈ ਕਿ ਮੈਨੂੰ ਪੁਕਾਰੋ ਮੈ’ ਹੀ ਤੁਹਾਡੀ ਬੇਨਤੀ ਸਵੀਕਾਰ ਕਰਾਂਗਾ। ਜਿਹੜੇ ਲੋਕ ਮੇਰੀ ਇਬਾਦਤ ਤੋਂ ਮੂੰਹ ਮੋੜਦੇ ਹਨ ਉਹ ਜਲਦੀ ਹੀ ਬੇਇੱਜ਼ਤ ਹੋ ਕੇ ਨਰਕਾਂ ਵਿਚ ਜਾਣਗੇ।

اللَّهُ الَّذِي جَعَلَ لَكُمُ اللَّيْلَ لِتَسْكُنُوا فِيهِ وَالنَّهَارَ مُبْصِرًا ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ(61)

 ਅੱਲਾਹ ਹੀ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਕਿ ਤੁਸੀਂ ਉਸ ਵਿਚ ਆਰਾਮ ਕਰੋ ਅਤੇ ਦਿਨ ਨੂੰ ਪ੍ਰਕਾਸ਼ ਕੀਤਾ। ਬੇਸ਼ੱਕ ਅੱਲਾਹ ਲੋਕਾਂ ਤੇ ਬਹੁਤ ਕਿਰਪਾ ਕਰਨ ਵਾਲਾ ਹੈ ਪਰ ਜ਼ਿਆਦਾਤਰ ਲੋਕ ਸ਼ੁਕਰਗੁਜ਼ਾਰ ਨਹੀਂ ਹੁੰਦੇ।

ذَٰلِكُمُ اللَّهُ رَبُّكُمْ خَالِقُ كُلِّ شَيْءٍ لَّا إِلَٰهَ إِلَّا هُوَ ۖ فَأَنَّىٰ تُؤْفَكُونَ(62)

 ਇਹ ਅੱਲਾਹ ਤੁਹਾਡਾ ਰੱਬ ਹੈ। ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਹੈ। ਉਸ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਫਿਰ ਤੁਸੀਂ ਕਿੱਥੇ ਭਟਕਦੇ ਹੋ

كَذَٰلِكَ يُؤْفَكُ الَّذِينَ كَانُوا بِآيَاتِ اللَّهِ يَجْحَدُونَ(63)

 ਇਸ ਤਰ੍ਹਾਂ ਉਹ ਲੋਕ ਭਟਕਾਏ ਜਾਂਦੇ ਰਹੇ ਹਨ ਜਿਹੜੇ ਅੱਲਾਹ ਦੀਆਂ ਆਇਤਾਂ ਤੋਂ ਇਨਕਾਰ ਕਰਦੇ ਸਨ।

اللَّهُ الَّذِي جَعَلَ لَكُمُ الْأَرْضَ قَرَارًا وَالسَّمَاءَ بِنَاءً وَصَوَّرَكُمْ فَأَحْسَنَ صُوَرَكُمْ وَرَزَقَكُم مِّنَ الطَّيِّبَاتِ ۚ ذَٰلِكُمُ اللَّهُ رَبُّكُمْ ۖ فَتَبَارَكَ اللَّهُ رَبُّ الْعَالَمِينَ(64)

 ਅੱਲਾਹ ਹੀ ਹੈ ਜਿਸ ਨੇ ਤੁਹਾਡੇ ਲਈ ਧਰਤੀ ਨੂੰ ਠਹਿਰਣ ਦਾ ਸਥਾਨ ਬਣਾਇਆ ਅਤੇ ਆਕਾਸ਼ ਨੂੰ ਛੱਤ ਬਣਾਇਆ ਅਤੇ ਤੁਹਾਡਾ ਸਰੂਪ ਬਣਾਇਆ ਅਤੇ ਸਰੂਪ ਵੀ ਸੋਹਣਾ ਬਣਾਇਆ। ਅਤੇ ਉਸ ਨੇ ਤੁਹਾਨੂੰ ਚੰਗੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ। ਇਹ ਅੱਲਾਹ ਹੀ ਹੈ, ਤੁਹਾਡਾ ਰੱਬ ਜਿਹੜਾ ਬੜਾ ਹੀ ਬਰਕਤ ਵਾਲਾ ਹੈ। ਅੱਲਾਹ ਸਾਰੇ ਸੰਸਾਰ ਦਾ ਪਾਲਣਹਾਰ ਹੈ।

هُوَ الْحَيُّ لَا إِلَٰهَ إِلَّا هُوَ فَادْعُوهُ مُخْلِصِينَ لَهُ الدِّينَ ۗ الْحَمْدُ لِلَّهِ رَبِّ الْعَالَمِينَ(65)

 ਉਹ ਜੀਵਿਤ ਹੈ ਉਸ ਤੋਂ’ ਬਿਨ੍ਹਾਂ ਕੋਈ ਪੂਜਣਯੋਂਗ ਨਹੀਂ, ਸੋ ਤੁਸੀਂ ਉਸੇ ਨੂੰ ਹੀ ਪੁਕਾਰੋਂ ਦੀਨ ਨੂੰ ਉਸੇ ਲਈ ਪਵਿੱਤਰ ਕਰਦੇ ਹੋਏ। ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸਾਰੇ ਸੰਸਾਰ ਦਾ ਪਾਲਣਹਾਰ ਹੈ।

۞ قُلْ إِنِّي نُهِيتُ أَنْ أَعْبُدَ الَّذِينَ تَدْعُونَ مِن دُونِ اللَّهِ لَمَّا جَاءَنِيَ الْبَيِّنَاتُ مِن رَّبِّي وَأُمِرْتُ أَنْ أُسْلِمَ لِرَبِّ الْعَالَمِينَ(66)

 ਆਖੋ, ਮੈਨੂੰ ਇਸ ਤੋਂ ਰੋਕ ਦਿੱਤਾ ਗਿਆ ਹੈ ਕਿ ਮੈਂ ਉਨ੍ਹਾਂ ਵੀ ਪੂਜਾ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ` ਬਿਨ੍ਹਾਂ ਪੁਕਾਰਦੇ ਹੋ, ਜਦੋਂ ਕਿ ਮੇਰੇ ਪਾਸ ਮੇਰੇ ਰੱਬ ਵੱਲੋਂ ਸਪੱਸ਼ਟ ਪ੍ਰਮਾਣ ਆ ਚੁੱਕੇ ਹਨ ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਪਣੇ ਆਪ ਨੂੰ ਸੰਸਾਰ ਦੇ ਪਾਲਣਹਾਰ ਅੱਗੇ ਸਮਰਪਿਤ ਕਰ ਦੇਵਾਂ।

هُوَ الَّذِي خَلَقَكُم مِّن تُرَابٍ ثُمَّ مِن نُّطْفَةٍ ثُمَّ مِنْ عَلَقَةٍ ثُمَّ يُخْرِجُكُمْ طِفْلًا ثُمَّ لِتَبْلُغُوا أَشُدَّكُمْ ثُمَّ لِتَكُونُوا شُيُوخًا ۚ وَمِنكُم مَّن يُتَوَفَّىٰ مِن قَبْلُ ۖ وَلِتَبْلُغُوا أَجَلًا مُّسَمًّى وَلَعَلَّكُمْ تَعْقِلُونَ(67)

 ਉਹ ਹੀ ਹੈ ਜਿਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫਿਰ ਵੀਰਜ ਤੋਂ, ਫਿਰ ਖੂਨ ਦੇ ਲੋਥੜੇ ਤੋਂ, ਫਿਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ ਕੱਢਦਾ ਹੈ ਫਿਰ ਉਹ ਤੁਹਾਡਾ ਵਿਕਾਸ ਕਰਦਾ ਹੈ ਤਾਂ ਕਿ ਤੁਸੀਂ ਆਪਣੀ ਜਵਾਨੀ ਦੀ ਅਵਸਥਾ ਨੂੰ ਪਹੁੰਚੋ ਫਿਰ ਹੋਰ ਵਧਾਉਂਦਾ ਹੈ ਤਾਂ ਕਿ ਤੁਸੀਂ ਬਿਰਧ ਅਵੱਸਥਾ ਨੂੰ ਪਹੁੰਚੋ। ਅਤੇ ਕੋਈ ਤਾਂ ਤੁਹਾਡੇ ਵਿੱਚੋਂ ਇਸ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਤਾਂ ਕਿ ਤੁਸੀਂ ਮਿੱਥੇ ਸਮੇ ਤੱਕ ਪਹੁੰਚ ਜਾਵੋ “ਤਾਂ ਕਿ ਤੁਸੀਂ ਚਿੰਤਨ ਕਰੋ।

هُوَ الَّذِي يُحْيِي وَيُمِيتُ ۖ فَإِذَا قَضَىٰ أَمْرًا فَإِنَّمَا يَقُولُ لَهُ كُن فَيَكُونُ(68)

 ਉਹ ਹੀ ਹੈ ਜਿਹੜਾ ਜੀਵਤ ਕਰਦਾ ਹੈ ਅਤੇ ਮਾਰਦਾ ਹੈ। ਫਿਰ ਜਦੋਂ ਕਿਸੇ ਮਾਮਲੇ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਸਿਰਫ਼ ਉਸ ਨੂੰ ਇੰਨ੍ਹਾ ਹੀ ਕਹਿੰਦਾ ਹੈ ਕਿ ਹੋ ਜਾ ਤਾਂ ਉਹ ਹੋ ਜਾਂਦਾ।

أَلَمْ تَرَ إِلَى الَّذِينَ يُجَادِلُونَ فِي آيَاتِ اللَّهِ أَنَّىٰ يُصْرَفُونَ(69)

 ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਅੱਲਾਹ ਦੀਆਂ ਆਇਤਾਂ ਵਿਚ ਨੁਕਸ ਕੱਢਦੇ ਹਨ। ਇਹ ਕਿੱਥੇ ਭਟਕਦੇ ਹਨ।

الَّذِينَ كَذَّبُوا بِالْكِتَابِ وَبِمَا أَرْسَلْنَا بِهِ رُسُلَنَا ۖ فَسَوْفَ يَعْلَمُونَ(70)

 ਜਿਨ੍ਹਾਂ ਨੇ ਕਿਤਾਬ ਨੂੰ ਝੁਠਲਾਇਆ ਅਤੇ ਉਸ ਚੀਜ਼ ਨੂੰ ਵੀ ਜਿਸ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ।

إِذِ الْأَغْلَالُ فِي أَعْنَاقِهِمْ وَالسَّلَاسِلُ يُسْحَبُونَ(71)

 ਜਦੋਂ ਉਨ੍ਹਾਂ ਦੀਆਂ ਧੌਣਾਂ ਵਿਚ ਪਟੇ ਅਤੇ ਸੰਗਲ ਹੋਣਗੇ ਤੇ ਉਹ ਘੜੀਸੇ ਜਾਣਗੇ।

فِي الْحَمِيمِ ثُمَّ فِي النَّارِ يُسْجَرُونَ(72)

 ਉਬਲਦੇ ਹੋਏ ਪਾਣੀ ਵਿੱਚ, ਫਿਰ ਉਹ ਅੱਗ ਵਿਚ ਝੋਂਕ ਦਿੱਤੇ ਜਾਣਗੇ।

ثُمَّ قِيلَ لَهُمْ أَيْنَ مَا كُنتُمْ تُشْرِكُونَ(73)

 ਫਿਰ ਉਨ੍ਹਾਂ ਨੂੰ ਆਖਿਆ ਜਾਵੇਗਾ ਕਿੱਥੇ ਹਨ ਉਹ ਜਿਨ੍ਹਾਂ ਨੂੰ ਤੁਸੀਂ ਸ਼ਰੀਕ ਮੰਨਦੇ ਸੀ।

مِن دُونِ اللَّهِ ۖ قَالُوا ضَلُّوا عَنَّا بَل لَّمْ نَكُن نَّدْعُو مِن قَبْلُ شَيْئًا ۚ كَذَٰلِكَ يُضِلُّ اللَّهُ الْكَافِرِينَ(74)

 ਅੱਲਾਹ ਤੋਂ ਬਿਲ੍ਹਾਂ। ਉਹ ਕਹਿਣਗੇ ਉਹ ਸਾਡੇ ਤੋਂ ਜਾਂਦੇ ਰਹੇ ਸਗੋਂ ਅਸੀਂ ਇਸ ਤੋਂ ਪਹਿਲਾਂ ਕਿਸੇ ਚੀਜ਼ ਨੂੰ ਪੁਕਾਰਦੇ ਹੀ ਨਹੀਂ ਸੀ। ਇਸ ਤਰ੍ਹਾਂ ਅੱਲਾਹ ਇਨਕਾਰ ਕਰਨ ਵਾਲਿਆਂ ਨੂੰ ਭਟਕਾਉਂਦਾ ਹੈ।

ذَٰلِكُم بِمَا كُنتُمْ تَفْرَحُونَ فِي الْأَرْضِ بِغَيْرِ الْحَقِّ وَبِمَا كُنتُمْ تَمْرَحُونَ(75)

 ਇਹ ਇਸ ਲਈ ਕਿ ਤੁਸੀਂ ਧਰਤੀ ਵਿਚ ਹੱਕ ਸੱਚ ਤੋਂ ਬਿਨ੍ਹਾਂ ਪ੍ਰਸੰਨ ਹੁੰਦੇ ਸੀ ਅਤੇ ਇਸ ਲਈ ਵੀ ਕਿ ਤੁਸੀਂ ਹੰਕਾਰ ਕਰਦੇ ਸੀ।

ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ(76)

 ਨਰਕ ਦੇ ਦਰਵਾਜ਼ਿਆਂ ਵਿਚ ਦਾਖ਼ਿਲ ਹੋ ਜਾਵੋਂ। ਸਦਾ ਉਸ ਵਿਚ ਰਹਿਣ ਲਈ ਤਾਂ ਇਹ ਕਿਹੋ ਜਿਹਾ ਬ਼ੂਰਾ ਟਿਕਾਣਾ ਹੈ ਹੰਕਾਰ ਕਰਨ ਵਾਲਿਆਂ ਦਾ।

فَاصْبِرْ إِنَّ وَعْدَ اللَّهِ حَقٌّ ۚ فَإِمَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِلَيْنَا يُرْجَعُونَ(77)

 ਸੋ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਫਿਰ ਜਿਸ ਦਾ ਅਸੀਂ ਇਨ੍ਹਾਂ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਅਸੀਂ ਤੁਹਾਨੂੰ ਦਿਖਾ ਦੇਂਵਾਗੇ ਜਾਂ ਤੁਹਾਨੂੰ ਮੌਤ ਦੇਵਾਂਗੇ। ਸੋ ਇਨ੍ਹਾਂ ਦੀ ਵਾਪਸੀ ਤਾਂ ਸਾਡੇ ਵੱਲ ਹੀ ਹੈ।

وَلَقَدْ أَرْسَلْنَا رُسُلًا مِّن قَبْلِكَ مِنْهُم مَّن قَصَصْنَا عَلَيْكَ وَمِنْهُم مَّن لَّمْ نَقْصُصْ عَلَيْكَ ۗ وَمَا كَانَ لِرَسُولٍ أَن يَأْتِيَ بِآيَةٍ إِلَّا بِإِذْنِ اللَّهِ ۚ فَإِذَا جَاءَ أَمْرُ اللَّهِ قُضِيَ بِالْحَقِّ وَخَسِرَ هُنَالِكَ الْمُبْطِلُونَ(78)

 ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ ਰਸੂਲ ਭੇਜੇ ਉਨ੍ਹਾਂ ਵਿੱਚੋਂ ਕੁਝ ਦੇ ਕਿੱਸੇ ਅਸੀਂ ਤੁਹਾਨੂੰ ਸੁਣਾਏ ਹਨ ਅਤੇ ਉਨ੍ਹਾਂ ਵਿਚ ਕੂਝ ਅਜਿਹੇ ਵੀ ਹਨ ਜਿਨ੍ਹਾਂ ਦੇ ਕਿੱਸੇ ਅਸੀਂ ਤੁਹਾਨੂੰ ਨਹੀਂ ਸੁਣਾਏ। ਅਤੇ ਕਿਸੇ ਰਸੂਲ ਵਿਚ ਇਹ ਸਮਰੱਥਾ ਨਹੀਂ ਸੀ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਕੋਈ ਨਿਸ਼ਾਨੀ ਲੈ ਆਵੇ। ਫਿਰ ਜਦੋਂ ਅਲਾਹ ਦਾ ਆਦੇਸ਼ ਆ ਗਿਆ ਤਾਂ ਇਨਸਾਫ਼ ਦੇ ਨਾਲ ਨਿਰਣਾ ਕਰ ਦਿੱਤਾ ਗਿਆ। ਅਤੇ ਉਸ ਵੇਲੇ ਬੁਰਾਈ ਕਰਨ ਵਾਲੇ ਲੋਕ ਘਾਟੇ ਵਿਚ ਰਹਿ ਗਏ।

اللَّهُ الَّذِي جَعَلَ لَكُمُ الْأَنْعَامَ لِتَرْكَبُوا مِنْهَا وَمِنْهَا تَأْكُلُونَ(79)

 ਅੱਲਾਹ ਹੀ’ ਹੈ, ਜਿਸ ਨੇ ਤੁਹਾਡੇ ਲਈ ਪਸ਼ੂ ਬਣਾਏ ਤਾਂ ਕਿ ਤੁਸੀਂ ਸਵਾਰੀ ਦਾ ਕੰਮ ਲੈ ਸਕੋ ਅਤੇ ਉਨ੍ਹਾਂ ਵਿਚੋਂ ਕੁਝ ਨੂੰ ਤੁਸੀਂ ਖਾਂਦੇ ਹੋ।

وَلَكُمْ فِيهَا مَنَافِعُ وَلِتَبْلُغُوا عَلَيْهَا حَاجَةً فِي صُدُورِكُمْ وَعَلَيْهَا وَعَلَى الْفُلْكِ تُحْمَلُونَ(80)

 ਅਤੇ ਤੁਹਾਡੇ ਲਈ ਉਨ੍ਹਾਂ ਦੇ ਹੋਰ ਵੀ ਲਾਭ ਹਨ। ਤਾਂ ਕਿ ਤੁਸੀਂ ਉਨ੍ਹਾਂ ਦੇ ਰਾਹੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਜਿਹੜੀਆਂ ਤੁਹਾਡੇ ਦਿਲਾਂ ਵਿਚ ਹੌਣ। ਉਨ੍ਹਾਂ (ਪਸ਼ੂਆਂ ਤੇ) ਅਤੇ ਕਿਸ਼ਤੀਆਂ ਵਿਚ ਤੁਸੀਂ ਸਵਾਰੀਆਂ ਕਰਦੇ ਹੋ।

وَيُرِيكُمْ آيَاتِهِ فَأَيَّ آيَاتِ اللَّهِ تُنكِرُونَ(81)

 ਅਤੇ ਉਹ ਤੁਹਾਨੂੰ ਹੋਰ ਵੀ ਨਿਸ਼ਾਨੀਆਂ ਦਿਖਾਉਂਦਾ ਹੈ ਤਾਂ ਤੁਸੀਂ ਅੱਲਾਹ ਦੀਆਂ ਕਿਹੜੀਆਂ- ਕਿਹੜੀਆਂ ਨਿਸ਼ਾਨੀਆਂ ਤੋਂ ਇਨਕਾਰ ਕਰੋਗੇ।

أَفَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ مِن قَبْلِهِمْ ۚ كَانُوا أَكْثَرَ مِنْهُمْ وَأَشَدَّ قُوَّةً وَآثَارًا فِي الْأَرْضِ فَمَا أَغْنَىٰ عَنْهُم مَّا كَانُوا يَكْسِبُونَ(82)

 ਕੀ ਉਹ ਧਰਤੀ ਤੇ ਤੁਰੇ ਫਿਰੇ ਨਹੀ’ ਕਿ ਉਹ ਦੇਖਦੇ ਉਨ੍ਹਾਂ ਦਾ ਕਿਹੋਂ ਜਿਹਾ ਹਾਲ ਹੋਇਆ, ਜਿਹੜੇ ਇਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਹਨ। ਉਹ ਇਨ੍ਹਾਂ ਤੋਂ ਤਾਕਤ ਵਿਚ ਅਤੇ ਨਿਸ਼ਾਨੀਆਂ ਵਿਚ ਵਧੇਰੇ ਸਨ ਜਿਹੜੀਆਂ ਉਹ ਧਰਤੀ ਤੇ ਛੱਡ ਗਏ। ਉਹ ਇਨ੍ਹਾਂ ਤੋਂ ਵਧੀਕ ਸਨ ਸੋ ਉਨ੍ਹਾਂ ਦੀ ਕਮਾਈ ਉਨ੍ਹਾਂ ਦੇ ਕੁਝ ਕੰਮ ਨਾ ਆਈ।

فَلَمَّا جَاءَتْهُمْ رُسُلُهُم بِالْبَيِّنَاتِ فَرِحُوا بِمَا عِندَهُم مِّنَ الْعِلْمِ وَحَاقَ بِهِم مَّا كَانُوا بِهِ يَسْتَهْزِئُونَ(83)

 ਤਾਂ ਜਦੋਂ ਉਨ੍ਹਾਂ ਦੇ ਪੈਗੰਬਰ ਉਨ੍ਹਾਂ ਦੇ ਕੋਲ ਸਪੱਸ਼ਟ ਪਰਮਾਣ ਲੈ ਕੇ ਆਏ ਤਾਂ ਉਹ ਆਪਣੇ ਉਸ ਗਿਆਨ ਤੇ ਹੰਕਾਰ ਕਰਦੇ ਰਹੇ ਜਿਹੜਾ ਉਨ੍ਹਾਂ ਕੋਲ ਸੀ।

فَلَمَّا رَأَوْا بَأْسَنَا قَالُوا آمَنَّا بِاللَّهِ وَحْدَهُ وَكَفَرْنَا بِمَا كُنَّا بِهِ مُشْرِكِينَ(84)

 ਅਤੇ ਉਨ੍ਹਾਂ ਉੱਪਰ ਉਹ ਆਫ਼ਤ ਆ ਪਈ ਜਿਸ ਦਾ ਉਹ ਮਜ਼ਾਕ ਉਡਾਉਂਦੇ ਸਨ। ਫਿਰ ਜਦੋਂ ਉਨ੍ਹਾਂ ਨੇ ਸਾਫੀ ਆਫ਼ਤ ਦੇਖੀ ਉਹ ਕਹਿਣ ਲੱਗੇ ਕਿ ਅਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਏ ਅਤੇ ਅਸੀ ਉਸ ਤੋਂ ਇਨਕਾਰ ਕਰਦੇ ਹਾਂ ਜਿਸ ਨੂੰ ਅਸੀਂ ਉਸ (ਅੱਲਾਹ) ਦੇ ਬਰਾਬਰ ਸ਼ਰੀਕ ਮੰਨਦੇ ਸਨ।

فَلَمْ يَكُ يَنفَعُهُمْ إِيمَانُهُمْ لَمَّا رَأَوْا بَأْسَنَا ۖ سُنَّتَ اللَّهِ الَّتِي قَدْ خَلَتْ فِي عِبَادِهِ ۖ وَخَسِرَ هُنَالِكَ الْكَافِرُونَ(85)

 ਤਾਂ ਉਨ੍ਹਾਂ ਦਾ ਈਮਾਨ ਉਨ੍ਹਾਂ ਦੇ ਕੰਮ ਨਾ ਆਇਆ ਜਦੋਂ’ ਉਨ੍ਹਾਂ ਨੇ ਸਾਡੀ ਆਫ਼ਤ ਦੇਖ ਲਈ। ਇਹ ਅੱਲਾਹ ਦੀ ਸੁੰਨਤ (ਨਿਯਮ) ਹੈ ਜੋ ਉਸ ਦੇ ਬੰਦਿਆਂ ਵਿਚ ਪਾਬੰਦ ਰਹੇ ਅਤੇ ਉਸ ਵੇਲੇ ਇਨਕਾਰ ਕਰਨ ਵਾਲੇ ਘਾਟੇ ਵਿਚ ਰਹਿ ਗਏ।


More surahs in Punjabi:


Al-Baqarah Al-'Imran An-Nisa'
Al-Ma'idah Yusuf Ibrahim
Al-Hijr Al-Kahf Maryam
Al-Hajj Al-Qasas Al-'Ankabut
As-Sajdah Ya Sin Ad-Dukhan
Al-Fath Al-Hujurat Qaf
An-Najm Ar-Rahman Al-Waqi'ah
Al-Hashr Al-Mulk Al-Haqqah
Al-Inshiqaq Al-A'la Al-Ghashiyah

Download surah Ghafir with the voice of the most famous Quran reciters :

surah Ghafir mp3 : choose the reciter to listen and download the chapter Ghafir Complete with high quality
surah Ghafir Ahmed El Agamy
Ahmed Al Ajmy
surah Ghafir Bandar Balila
Bandar Balila
surah Ghafir Khalid Al Jalil
Khalid Al Jalil
surah Ghafir Saad Al Ghamdi
Saad Al Ghamdi
surah Ghafir Saud Al Shuraim
Saud Al Shuraim
surah Ghafir Abdul Basit Abdul Samad
Abdul Basit
surah Ghafir Abdul Rashid Sufi
Abdul Rashid Sufi
surah Ghafir Abdullah Basfar
Abdullah Basfar
surah Ghafir Abdullah Awwad Al Juhani
Abdullah Al Juhani
surah Ghafir Fares Abbad
Fares Abbad
surah Ghafir Maher Al Muaiqly
Maher Al Muaiqly
surah Ghafir Muhammad Siddiq Al Minshawi
Al Minshawi
surah Ghafir Al Hosary
Al Hosary
surah Ghafir Al-afasi
Mishari Al-afasi
surah Ghafir Yasser Al Dosari
Yasser Al Dosari


Monday, April 29, 2024

لا تنسنا من دعوة صالحة بظهر الغيب