La sourate Al-Ghashiyah en Pendjabi
ਕੀ ਤੁਹਾਨੂੰ ਉਸ ਛਾ ਜਾਣ ਵਾਲੀ ਦੀ ਸੂਚਨਾ ਪਹੁੰਚੀ ਹੈ। |
ਕੁਝ ਚਿਹਰੇ ਉਸ ਦਿਨ ਬੇਇੱਜ਼ਤ ਹੋਣਗੇ। |
ਸਖ਼ਤ ਮਿਹਨਤ ਕਰਨ ਵਾਲੇ ਥੱਕੇ ਹੋਏ। |
ਉਹ ਭੜਕਦੀ ਹੋਈ ਅੱਗ ਵਿਚ ਪੈਣਗੇ। |
ਉਬਲਦੇ ਹੋਏ ਝਰਨਿਆ ਵਿਚੋਂ ਪਾਣੀ ਪਿਲਾਇਆ ਜਾਵੇਗਾ। |
ਉਨ੍ਹਾਂ ਲਈ ਕੰਡਿਆਂ ਵਾਲੇ ਝਾੜ ਤੋਂ ਬਿਨਾਂ ਹੋਰ ਕੋਈ ਭੋਜਨ ਨਹੀਂ ਹੋਵੇਗਾ। |
ਜਿਹੜਾ ਨਾ ਰਾਜ਼ੀ ਕਰੇਗਾ ਅਤੇ ਨਾ ਭੁੱਖ ਮਿਟਾਏਗਾ। |
ਕੂਝ ਚਿਹਰੇ ਉਸ ਦਿਨ ਖੁਸ਼ ਹੋਣਗੇ। |
ਆਪਣੀ ਕਮਾਈ ਤੇ ਖੂਸ਼ ਹੋਣਗੇ। |
ਉੱਚੇ ਬਾਗ਼ਾਂ ਵਿਚ। |
ਉਹ ਉਨ੍ਹਾਂ ਵਿਚ ਕੋਈ ਬੇਕਾਰ ਗੱਲ ਨਹੀਂ ਸੁਨਣਗੇ। |
ਉਸ ਵਿਚ ਵਗਦੇ ਹੋਏ ਝਰਨੇ ਹੋਣਗੇ। |
ਉਸ ਵਿਚ ਉੱਚੇ ਤਖਤ ਵਿਛੇ ਹੋਏ ਹੋਣਗੇ। |
ਅਤੇ ਆਬਖੋਰੇ (ਪਿਆਲੇ) ਸਾਹਮਣੇ ਰੱਖੇ ਹੋਣਗੇ। |
ਅਤੇ ਗੱਦੇ (ਸਿਰਹਾਣੇ) ਪੰਕਤੀਆਂ ਵਿਚ਼ੱ ਲੱਗੇ (ਹੋਣਗੇ) ਹੋਏ। |
ਅਤੇ ਹਰੇਕ ਦਿਸ਼ਾ ਵਿਚ ਪਏ ਹੋਏ ਗ਼ਲੀਚੇ। |
ਕੀ ਇਹ ਲੋਕ ਊਠ ਨੂੰ ਨਹੀਂ ਵੇਖਦੇ ਕਿ ਕਿਵੇਂ ਪੈਦਾ ਕੀਤਾ ਗਿਆ ਹੈ। |
ਅਤੇ ਆਕਾਸ਼ ਨੂੰ ਕਿ ਇਹ ਕਿਵੇਂ ਉੱਚਾ ਕੀਤਾ ਗਿਆ ਹੈ। |
ਅਤੇ ਪਹਾੜਾਂ ਨੂੰ ਵੀ ਕਿ ਉਹ ਕਿਸ ਤਰਾਂ ਖੜ੍ਹੇ ਕੀਤੇ ਗਏ ਹਨ। |
ਅਤੇ ਧਰਤੀ ਨੂੰ, ਕਿ ਉਹ ਕਿਸ ਤਰ੍ਹਾਂ ਵਿਛਾਈ ਗਈ ਹੈ। |
ਸੋ ਤੁਸੀਂ ਯਾਦ ਕਰਾ ਦੇਵੋ, ਤੁਸੀਂ ਸਿਰਫ ਯਾਦ ਕਰਾਉਣ ਵਾਲੇ ਹੋ। |
ਤੁਸੀ’ ਉਨ੍ਹਾਂ ਤੇ ਦਰੋਗਾ ਨਹੀਂ। |
ਪਰੰਤੂ ਜਿਸ ਨੇ ਮੂੰਹ ਮੋੜਿਆ ਅਤੇ ਇਨਕਾਰ ਕੀਤਾ। |
ਤਾਂ ਅੱਲਾਹ ਉਸ ਨੂੰ ਵੱਡਾ ਦੰਡ ਦੇਵੇਗਾ। |
ਸਾਡੇ ਵੱਲ ਹੀ ਉਨ੍ਹਾਂ ਦੀ ਵਾਪਸੀ ਹੈ। |
ਫਿਰ ਸਾਡੇ ਜ਼ਿੰਮੇ ਹੈ, ਉਨ੍ਹਾਂ ਵਾ ਹਿਸਾਬ ਲੈਣਾ ਹੈ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Ghashiyah : choisissez le récitateur pour écouter et télécharger la sourate Al-Ghashiyah complète en haute qualité.















Donnez-nous une invitation valide