Surah An-Nur with Punjabi
سُورَةٌ أَنزَلْنَاهَا وَفَرَضْنَاهَا وَأَنزَلْنَا فِيهَا آيَاتٍ بَيِّنَاتٍ لَّعَلَّكُمْ تَذَكَّرُونَ(1) ਇਹ ਇੱਕ ਸੂਰਤ ਹੈ, ਜਿਸ ਨੂੰ ਅਸੀਂ ਉਤਰਿਆ ਹੈ ਅਤੇ ਇਸ ਨੂੰ ਅਸੀਂ ਫ਼ਰਜ਼ ਭਾਵ ਜ਼ਰੂਰੀ ਕਰ ਦਿੱਤਾ ਹੈ। ਅਤੇ ਇਸ ਵਿਚ ਅਸੀਂ ਸਪੱਸ਼ਟ ਆਇਤਾਂ ਉਤਾਰੀਆਂ ਹਨ, ਤਾਂ ਕਿ ਤੁਸੀਂ ਯਾਦ ਰੱਖੋ। |
ਵਿਭਚਾਰੀ ਇਸਤਰੀ ਅਤੇ ਵਿਭਚਾਰੀ ਬੰਦੇ ਦੋਵਾਂ ਵਿਚੋਂ ਹਰ ਇੱਕ ਨੂੰ ਸੌ ਕੌੜੇ ਮਾਰੋ। ਅਤੇ ਤੁਹਾਨੂੰ ਇਨ੍ਹਾਂ ਦੋਵਾਂ ਲਈ ਅੱਲਾਹ ਦੇ ਦੀਨ (ਧਰਮ) ਦੇ ਮਾਮਲੇ ਵਿਚ ਰਹਿਮ ਨਹੀਂ ਆਉਣਾ ਚਾਹੀਦਾ ਹੈ। ਜੇਕਰ ਤੁਸੀਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਵਿਸ਼ਵਾਸ਼ ਰਖਦੇ ਹੋ। ਅਤੇ ਚਾਹੀਦਾ ਹੈ ਕਿ ਦੋਵਾਂ ਨੂੰ ਦੰਡ ਦੇਣ ਦੇ ਸਮੇ ਮੁਸਲਮਾਨਾ ਦਾ ਇੱਕ ਵਰਗ ਹਾਜ਼ਰ ਰਹੇ। |
ਵਿਭਚਾਰੀ ਮਰਦ ਨਿਕਾਹ ਨਾ ਕਰਨ, ਸ਼ਿਨਾ ਵਿਭਚਾਰੀ ਔਰਤਾਂ ਦੇ ਜਾਂ ਮੁਸ਼ਰੱਕ ਔਰਤ ਦੇ ਨਾਲ। ਅਤੇ ਵਿਭਚਾਰਨੀ ਦੇ ਨਾਲ ਨਿਕਾਹ ਨਾ ਕਰਨ, ਸਿਵਾਏ ਵਿਭਚਾਰੀ ਜਾਂ ਮੁਸ਼ਰੱਕ (ਮੂਰਤੀ ਪੂਜਕ)। ਇਹ ਹਰਾਮ ਕਰ ਦਿੱਤਾ ਗਿਆ ਹੈ ਈਮਾਨ ਵਾਲਿਆਂ ਲਈ। |
ਅਤੇ ਜਿਹੜੇ ਲੋਕ ਸਦਾਜ਼ਾਰੀ (ਪਵਿੱਤਰ) ਔਰਤਾਂ ਤੇ ਇਲਜਾਮ ਲਾਉਣ ਅਤੇ ਫਿਰ ਚਾਰ ਗਵਾਹ ਨਾ ਲਿਆਉਣ ਤਾਂ ਉਨ੍ਹਾਂ ਨੂੰ ਅੱਸੀ (80) ਕੋੜੇ ਮਾਰੋ। ਅਤੇ ਉਨ੍ਹਾਂ ਦੀ ਗਵਾਹੀ ਕਦੇ ਵੀ ਸਵੀਕਾਰ ਨਾ ਕਰੋ। ਇਹ ਹੀ ਲੋਕ ਅੱਵਗਿਆਕਾਰੀ ਹਨ। |
إِلَّا الَّذِينَ تَابُوا مِن بَعْدِ ذَٰلِكَ وَأَصْلَحُوا فَإِنَّ اللَّهَ غَفُورٌ رَّحِيمٌ(5) ਪ੍ਰਤੂੰ ਜਿਹੜੇ ਲੋਕ ਇਸ ਤੋਂ ਬਾਅਦ ਤੌਬਾ ਕਰ ਲੈਣ ਅਤੇ (ਆਪਣਾ) ਸੁਧਾਰ ਕਰ ਲੈਣ ਤਾਂ ਅੱਲਾਹ ਮੁਆਫ਼ੀ ਦੇਣ ਵਾਲਾ ਅਤੇ ਰਹਿਮਤ ਵਾਲਾ ਹੈ। |
ਅਤੇ ਜਿਹੜੇ ਲੋਕ ਆਪਣੀਆ ਪਤਨੀਆਂ ਉੱਪਰ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਆਪਣੇ ਆਪ ਤੋਂ ਬਿਨਾ ਕੋਈ ਗਵਾਹ ਨਾ ਹੋਵੇ ਤਾਂ ਅਜਿਹੇ ਬੰਦੇ ਦੀ ਗਵਾਹੀ ਦਾ ਰੂਪ ਇਹ ਹੈ ਕਿ ਉਹ ਚਾਰ ਵਾਰ ਅੱਲਾਹ ਦੀ ਸਹੁੰ ਖਾ ਕੇ ਕਹੇ ਕਿ ਬੇਸ਼ੱਕ ਉਹ ਸੱਚਾ ਹੈ। |
وَالْخَامِسَةُ أَنَّ لَعْنَتَ اللَّهِ عَلَيْهِ إِن كَانَ مِنَ الْكَاذِبِينَ(7) ਅਤੇ ਪੰਜਵੀਂ ਵਾਰ ਉਹ ਕਹੇ ਕਿ ਉਸ ਉੱਪਰ ਅੱਲਾਹ ਦੀ ਲਾਹਣਤ ਹੋਵੇ ਜੇਕਰ ਉਹ ਝੂਠਾ ਹੋਂਵੇ। |
ਅਤੇ ਔਰਤ ਸਜ਼ਾ ਤੋਂ ਇਸ ਤਰ੍ਹਾਂ ਮੁਕਤ ਹੋਵੇਗੀ ਕਿ ਉਹ ਚਾਰ ਵਾਰ ਅੱਲਾਹ ਦੀ ਸਹੁੰ ਖਾ ਕੇ ਕਹੇ ਕਿ ਇਹ ਬੰਦਾ ਝੂਠਾ ਹੈ। |
وَالْخَامِسَةَ أَنَّ غَضَبَ اللَّهِ عَلَيْهَا إِن كَانَ مِنَ الصَّادِقِينَ(9) ਅਤੇ ਪੰਜਵੀ ਵਾਰ ਕਹੇ ਕਿ ਮੇਰੇ ਤੇ ਅੱਲਾਹ ਦਾ ਕ੍ਰੋਧ ਹੋਵੇ, ਜੇ ਇਹ ਬੰਦਾ ਸੱਚਾ ਹੋਵੇ। |
وَلَوْلَا فَضْلُ اللَّهِ عَلَيْكُمْ وَرَحْمَتُهُ وَأَنَّ اللَّهَ تَوَّابٌ حَكِيمٌ(10) ਅਤੇ ਜੇਕਰ ਤੁਸੀਂ ਲੋਕਾਂ ਉੱਤੇ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਅਤੇ ਇਹ ਕਿ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਬਿਬੇਕ ਵਾਲਾ ਹੈ। (ਤਾਂ ਤੁਸੀਂ ਉਸ ਦੀ ਪਕੜ ਵਿਚ ਆ ਜਾਂਦੇ) |
ਜਿਨ੍ਹਾਂ ਲੋਕਾਂ ਨੇ ਇਹ ਤੂਫਾਨ ਉਠਾਇਆ ਉਹ ਤੁਹਾਡੇ ਹੀ ਅੰਦਰ ਦਾ ਇੱਕ ਟੋਲਾ ਹੈ। ਤੁਸੀਂ ਉਸ ਨੂੰ ਆਪਣੇ ਧੱਖ ਵਿਚ ਮਾੜਾ ਨਾ ਸਮਝੋ, ਸਗੋਂ ਇਹ ਤੁਹਾਡੇ ਲਈ ਬਿਹਤਰ ਹੈ। ਇਨ੍ਹਾਂ ਵਿਚੋਂ ਹਰੇਕ ਬੰਦੇ ਲਈ ਉਹ ਹੈ ਜਿਹੜਾ ਪਾਪ ਉਸਨੇ ਕਮਾਇਆ। ਅਤੇ ਜਿਸ ਨੇ ਉਸ ਵਿਚੋਂ ਸਭ ਤੋਂ ਵੱਡਾ ਭਾਗ ਲਿਆ। ਉਸ ਲਈ ਵੱਡੀ ਸਜ਼ਾ ਹੈ। |
ਜਦੋਂ ਤੁਸੀ’ ਲੋਕਾਂ ਨੇ ਇਸ ਨੂੰ ਸੁਣਿਆ ਤਾਂ ਈਮਾਨ ਵਾਲੇ ਆਦਮੀਆਂ ਅਤੇ ਔਰਤਾਂ ਨੇ ਇਕ ਦੂਜੇ ਦੇ ਸਸ਼ੰਧ ਵਿਚ ਚੰਗਾ ਵਿਚਾਰ ਕਿਉਂ ਨਾ ਕੀਤਾ ਅਤੇ ਕਿਉਂ ਨਾ ਆਖਿਆ ਕਿ ਇਹ ਸਪੱਸ਼ਟ ਰੂਪ ਵਿਚ ਝੂਠਾ ਦੋਸ਼ ਹੈ। |
ਇਹ ਲੋਕ ਇਸ ਲਈ ਚਾਰ ਗਵਾਹ ਕਿਉਂ ਨਾ ਲਿਆਏ। ਅਤੇ ਜਦੋਂ ਉਹ ਗਵਾਹ ਨਹੀਂ ਲਿਆਏ ਤਾਂ ਅੱਲਾਹ ਦੇ ਨੇੜੇ ਉਹ ਝੂਠੇ ਹਨ। |
ਅਤੇ ਜੇਕਰ ਤੁਸੀਂ’ ਲੋਕਾਂ ਉੱਪਰ ਸੰਸਾਰ ਅਤੇ ਪ੍ਰਲੋਕ ਵਿਚ ਅੱਲਾਹ ਦੀ ਰਹਿਮਤ ਨਾ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ ਤੁਸੀਂ ਪੈ ਗਏ ਸੀ, ਉਸ ਦੇ ਕਾਰਨ ਤੁਹਾਡੇ ਤੇ ਕੋਈ ਵੱਡੀ ਬਿਪਤਾ ਆ ਜਾਂਦੀ। |
ਜਦੋਂ’ ਤੁਸੀਂ ਇਸ ਦਾ ਆਪਣੇ ਮੂੰਹ ਤੋਂ ਉਲੇਖ ਕਰ ਰਹੇ ਸੀ। ਅਤੇ ਆਪਣੇ ਮੂੰਹ ਤੋਂ ਅਜਿਹੀ ਗੱਲ ਕਹਿ ਰਹੇ ਸੀ, ਜਿਸ ਵਾ ਤੁਹਾਨੂੰ ਕੋਈ ਗਿਆਨ ਨਹੀਂ ਸੀ। ਅਤੇ ਤੁਸੀਂ ਇਸ ਨੂੰ ਸਧਾਰਨ ਗੱਲ ਸਮਝ ਰਹੇ ਸੀ। ਜਦ ਕਿ ਉਹ ਅੱਲਾਹ ਦੇ ਨੇੜੇ ਬਹੁਤ ਭਾਰੀ ਗੱਲ ਸੀ। |
ਅਤੇ ਜਦੋਂ ਤੁਸੀਂ ਇਸ ਨੂੰ ਸੁਣਿਆ ਤਾਂ ਇਸ ਤਰਾਂ ਕਿਉਂ ਨਾ ਕਿਹਾ ਕਿ ਸਾਡੇ ਲਈ ਯੋਗ ਨਹੀਂ ਕਿ ਅਸੀਂ ਅਜਿਹੀ ਗੱਲ ਮੂੰਹ ਤੋਂ ਕੱਢੀਏ। ਅੱਲਾਹ ਦੀ ਪਨਾਹ, ਇਹ ਬਹੁਤ ਵੱਡਾ ਝੂਠਾ ਦੋਸ਼ ਹੈ। |
يَعِظُكُمُ اللَّهُ أَن تَعُودُوا لِمِثْلِهِ أَبَدًا إِن كُنتُم مُّؤْمِنِينَ(17) ਅੱਲਾਹ ਤੁਹਾਨੂੰ ਉਪਦੇਸ਼ ਦਿੰਦਾ ਹੈ ਕਿ ਫਿਰ ਕਦੇ ਅਜਿਹਾ ਨਾ ਕਰਨਾ, ਜੇਕਰ ਤੁਸੀ’ ਮੋਮਿਨ ਹੋ। |
وَيُبَيِّنُ اللَّهُ لَكُمُ الْآيَاتِ ۚ وَاللَّهُ عَلِيمٌ حَكِيمٌ(18) ਅੱਲਾਹ ਤੁਹਾਨੂੰ ਸਪੱਸ਼ਟ ਹੁਕਮ ਦਿੰਦਾ ਹੈ ਅਤੇ ਅੱਲਾਹ ਜਾਣਨ ਵਾਲਾ, ਬਿਬੇਕ ਵਾਲਾ ਹੈ। |
ਬਿਨਾ ਸ਼ੱਕ ਜਿਹੜੇ ਲੋਕ ਇਹ ਚਾਹੁੰਦੇ ਹਨ ਕਿ ਮੁਸਲਮਾਨਾਂ ਵਿਚ ਅਸ਼ਲੀਲਤਾ ਫੈਲ ਜਾਵੇ। ਉਨ੍ਹਾਂ ਲਈ ਸੰਸਾਰ ਅਤੇ ਪ੍ਰਲੋਕ ਵਿਚ ਦਰਦਨਾਕ ਸਜ਼ਾ ਹੈ। ਅਤੇ ਅੱਲਾਹ ਜਾਣਦਾ ਹੈ ਜੋ ਤੁਸੀਂ ਨਹੀਂ ਜਾਣਦੇ। |
وَلَوْلَا فَضْلُ اللَّهِ عَلَيْكُمْ وَرَحْمَتُهُ وَأَنَّ اللَّهَ رَءُوفٌ رَّحِيمٌ(20) ਅਤੇ ਜੇਕਰ ਤੁਹਾਡੇ ਤੇ ਅੱਲਾਹ ਦੀ ਕਿਰਪਾ ਅਤੇ ਉਸ ਦੀ ਦਇਆ ਨਾ ਹੁੰਦੀ। ਅਤੇ ਇਹ ਕਿ ਅੱਲਾਹ ਨਰਮੀ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ। |
ਹੇ ਈਮਾਨ ਵਾਲਿਓ! ਤੁਸੀਂ ਸ਼ੈਤਾਨ ਦੇ ਪਦ ਚਿੰਨ੍ਹਾ ਤੇ ਨਾ ਚੱਲੋ। ਅਤੇ ਜਿਹੜਾ ਬੰਦਾ ਸ਼ੈਤਾਨ ਦੇ ਪਦ ਚਿੰਨ੍ਹਾ ਦਾ ਪਾਲਣ ਕਰੇਗਾ ਤਾਂ ਉਹ ਉਸ ਨੂੰ ਅਸ਼ਲੀਲਤਾ ਅਤੇ ਬੁਰਾਈ ਦਾ ਹੀ ਕੰਮ ਕਰਨ ਨੂੰ ਕਹੇਗਾ। ਅਤੇ ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਨਾ ਹੁੰਦੀ ਤਾਂ ਤੁਹਾਡੇ ਵਿਚੋਂ ਕੋਈ ਬੰਦਾ ਪਵਿੱਤਰ ਨਹੀਂ’ ਹੋ ਸਕਦਾ। ਲੇਕਿਨ ਅੱਲਾਹ ਜਿਸ ਨੂੰ ਚਾਹੁੰਦਾ ਹੈ ਪਵਿੱਤਰ ਕਰ ਦਿੰਦਾ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਅਤੇ ਤੁਹਾਡੇ ਵਿਚੋਂ ਜਿਹੜੇ ਲੋਕ ਸਮਰੱਥਾ ਰੱਖਣ ਵਾਲੇ ਅਤੇ ਸੰਪੰਨ ਹਨ, ਉਹ ਇਸ ਗੱਲ ਦੀ ਸਹੁੰ ਨਾ ਖਾਣ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਕੰਗਾਲਾਂ ਅਤੇ ਅੱਲਾਹ ਦੇ ਰਾਹ ਵਿਚ ਹਿਜਰਤ ਕਰਨ ਵਾਲਿਆਂ ਨੂੰ ਕੂਝ ਖ਼ਰਚਾ ਪਾਣੀ ਨਹੀ ਦੇਣਗੇ। ਅਤੇ ਚਾਹੀਦਾ ਹੈ ਕਿ ਉਹ ਮੁਆਫ਼ ਕਰ ਦੇਣ ਅਤੇ ਛੱਡ ਦੇਣ। ਕੀ ਤੁਸੀਂ ਅਤੇ ਰਹਿਮਤ ਵਾਲਾ ਹੈ। |
ਬੇਸ਼ੱਕ ਜਿਹੜੇ ਲੋਕ ਨੇਕ ਕਿਰਦਾਰ ਵਾਲੇ, ਭੋਲੀ-ਭਾਲੀ ਅਤੇ ਇਮਾਨਦਾਰ ਔਰਤਾਂ ਉੱਪਰ ਝੂਠਾ ਦੌਸ਼ ਲਾਉਂਦੇ ਹਨ, ਉਨ੍ਹਾਂ ਉੱਪਰ ਸੰਸਾਰ ਅਤੇ ਪ੍ਰਲੋਕ ਵਿਚ ਲਾਹਣਤ ਹੈ ਅਤੇ ਉਨ੍ਹਾਂ ਲਈ ਵੱਡੀ ਸਜ਼ਾ ਹੈ। |
يَوْمَ تَشْهَدُ عَلَيْهِمْ أَلْسِنَتُهُمْ وَأَيْدِيهِمْ وَأَرْجُلُهُم بِمَا كَانُوا يَعْمَلُونَ(24) ਉਸ ਦਿਨ ਜਦੋਂ ਉਨ੍ਹਾਂ ਦੇ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦੇਣਗੇ। ਅਤੇ ਉਨ੍ਹਾਂ ਦੇ ਹੱਥ ਪੈਰ ਵੀ ਉਨ੍ਹਾਂ ਦੇ ਕਰਮਾਂ ਦੀ (ਗਵਾਹੀ) ਦੇਣਗੇ ਜਿਹੜੇ ਇਹ ਕਰਦੇ ਸੀ। |
ਉਸ ਦਿਨ ਅੱਲਾਹ ਇਨ੍ਹਾਂ ਨੂੰ ਪੂਰਾ ਪੂਰਾ ਫ਼ਲ ਜ਼ਰੂਰ ਦੇਵਗਾ। ਉਹ ਜਾਣ ਲੈਣਗੇ ਕਿ ਅੱਲਾਹ ਹੀ ਸੱਚ ਹੈ ਅਤੇ ਸੱਚ ਨੂੰ ਪ੍ਰਗਟ ਕਰਨ ਵਾਲਾ ਹੈ। |
ਖਬੀਸ (ਵਿਭਚਾਰੀ) ਔਰਤਾਂ ਖਬੀਸ (ਵਿਭਚਾਰੀ) ਮਰਦਾਂ ਲਈ ਹਨ ਅਤੇ ਖਬੀਸ ਮਰਦ ਖਬੀਸ ਔਰਤਾਂ ਲਈ ਹਨ। ਪਵਿੱਤਰ ਆਚਾਰ ਵਾਲੀਆਂ ਔਰਤਾਂ ਪਵਿੱਤਰ ਆਚਾਰ ਵਾਲੇ ਆਦਮੀਆਂ ਲਈ ਹਨ ਅਤੇ ਪਵਿੱਤਰ ਆਚਾਰ ਵਾਲੇ ਆਦਮੀ ਪਵਿੱਤਰ ਆਚਾਰ ਵਾਲੀਆਂ ਔਰਤਾਂ ਲਈ ਹਨ। ਉਹ ਲੋਕ ਉਨ੍ਹਾਂ ਗੱਲਾਂ ਤੋਂ ਮੁਕਤ ਹਨ ਜਿਹੜੇ ਇਹ ਕਹਿੰਦੇ ਹਨ। ਉਨ੍ਹਾਂ ਲਈ ਇੱਜ਼ਤ ਵਾਲਾ ਰਿਜ਼ਕ ਅਤੇ ਮੁਆਫ਼ੀ ਹੈ। |
ਹੇ ਈਮਾਨ ਵਾਲਿਓ! ਤੁਸੀਂ ਆਪਣੇ ਘਰਾਂ ਤੋਂ ਬਿਨਾ ਹੋਰ ਘਰਾਂ ਵਿਚ ਪ੍ਰਵੇਸ਼ ਨਾ ਕਰੋ। ਜਦੋਂ ਤੱਕ ਆਗਿਆ ਪ੍ਰਾਪਤ ਨਾ ਕਰ ਲਵੋ ਅਤੇ ਘਰ ਵਾਲਿਆਂ ਨੂੰ ਸਲਾਮ ਨਾ ਕਰ ਲਵੋ। ਇਹ ਤੁਹਾਡੇ ਲਈ ਬਿਹਤਰ ਹੈ ਤਾਂ ਕਿ ਤੁਸੀਂ ਯਾਦ ਰੱਖੋਂ। |
ਫਿਰ ਜਦੋਂ ਉੱਤੇ ਤੁਸੀਂ ਕਿਸੇ ਨੂੰ ਨਾ ਦੇਖੋਂ ਤਾਂ ਉਸ ਵਿਚ ਦਾਖ਼ਿਲ ਨਾ ਹੋਵੋ। ਜਦੋਂ ਤੱਕ ਤੁਹਾਨੂੰ ਆਗਿਆ ਨਾ ਦਿੱਤੀ ਜਾਵੇ। ਅਤੇ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਵਾਪਿਸ ਮੁੜ ਜਾਵੋ ਤਾਂ ਤੁਸੀਂ ਵਾਪਿਸ ਮੁੜ ਜਾਵੋ। ਇਹ ਤੁਹਾਡੇ ਲਈ ਬਿਹਤਰ ਹੈ। ਅਤੇ ਅੱਲਾਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ। |
ਤੁਹਾਡੇ ਤੇ ਇਸ ਵਿਚ ਕੋਈ ਗੁਨਾਹ ਨਹੀਂ ਕਿ ਤੁਸੀਂ ਉਨ੍ਹਾਂ ਘਰਾਂ ਵਿਚ ਵਾਖ਼ਿਲ ਹੋਵੋ, ਜਿਨ੍ਹਾ ਵਿਚ ਕੋਈ ਨਾ ਰਹਿੰਦਾ ਹੋਵੇ। ਉਨ੍ਹਾਂ ਵਿਚ ਤੁਹਾਡੇ ਫਾਇਦੇ ਦੀ ਕੋਈ ਚੀਜ਼ ਹੋਵੇ। ਅੱਲਾਹ ਜਾਣਦਾ ਜੋ ਕੁਝ ਤੁਸੀਂ ਛੁਪਾਉਂਦੇ ਹੋ ਅਤੇ ਜੋ ਕੂਝ ਤੁਸੀਂ ਜ਼ਾਹਿਰ ਕਰਦੇ ਹੋ। |
ਮੌਮਿਨਾਂ ਨੂੰ ਆਖੋ, ਕਿ ਉਹ ਆਪਣੀਆਂ ਨਜ਼ਰਾਂ ਨੀਵੀਂਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ। ਇਹ ਉਨ੍ਹਾਂ ਲਈ ਪਵਿੱਤਰ ਹੈ। ਬੇਸ਼ੱਕ ਅੱਲਾਹ ਉਹ ਜਾਣਦਾ ਹੈ, ਜਿਹੜਾ ਇਹ ਕਰਦੇ ਹਨ। |
ਅਤੇ ਮੌਮਿਨ ਔਰਤਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਆਪਣੇ ਗੁਪਤ ਅੰਗਾਂ ਦੀ ਰੱਖਿਆ ਕਰਨ ਅਤੇ ਆਪਣੀ ਖੂਬਸੂਰਤੀ ਨੂੰ ਪ੍ਰਗਟ ਨਾ ਕਰਨ। ਬਿਨਾ ਉਸ ਤੋਂ ਜਿਹੜਾ (ਅਚਾਨਕ) ਜ਼ਾਹਿਰ ਹੋ ਜਾਵੇ। ਅਤੇ ਆਪਣੀਆਂ ਚੁੰਨੀਆਂ ਨਾਲ ਆਪਣੀਆਂ ਛਾਤੀਆਂ ਢੱਕ ਕੇ ਰੱਖਣ ਅਤੇ ਆਪਣੀ ਖੂਬਸੂਰਤੀ ਨੂੰ ਪ੍ਰਗਟ ਨਾ ਕਰਨ। ਪਰ (ਬਿਨਾ) ਆਪਣੇ ਪਤੀ, ਆਪਣੇ ਪਿਤਾ, ਆਪਣੇ ਸਹੁਰਾ, ਆਪਣੇ ਪੁੱਤਰਾਂ, ਪਤੀ ਦੇ ਪੁੱਤਰਾਂ “ਤੇ ਭਰਾਵਾਂ ਅਤੇ ਭਤੀਜਿਆਂ’ਤੇ ਭਾਣਜਿਆਂ “ਤੇ ਆਪਣੇ ਜਿਹੀਆਂ ਔਰਤਾਂ “ਤੇ ਆਪਣੀਆਂ ਦਾਸੀਆਂ ਤੇ ਆਪਣੇ ਅਧੀਨ ਉਹ ਆਦਮੀ ਜਿਹੜੇ ਔਰਤ ਦੀ ਇੱਛਾ ਨਹੀਂ ਰਖਦੇ “ਤੇ ਅਜਿਹੇ ਬੱਚੇ ਜਿਹੜੇ ਔਰਤਾਂ ਦੀਆਂ ਪਰਦੇ ਦੀਆਂ ਗੱਲਾਂ ਅਜੇ ਨਹੀਂ ਜਾਣਦੇ। ਇਹ ਆਪਣੇ ਪੈਰ ਜ਼ਮੀਨ ਤੇ ਜੋਰ ਨਾਲ ਨਾ ਮਾਰਨ ਕਿ ਉਸ ਦੀ ਆਵਾਜ਼ ਨਾਲ ਉਨ੍ਹਾਂ ਦੀ ਛਿਪੀ ਹੋਈ ਸੁੰਦਰਤਾ ਪ੍ਰਗਟ ਹੋ ਜਾਵੇ। ਹੇ ਈਮਾਨ ਵਾਲਿਓ! ਤੁਸੀਂ ਸਾਰੇ ਮਿਲਕੇ ਅੱਲਾਹ ਵੱਲ ਮੁੜੋ ਤੌਬਾ ਕਰੋ, ਤਾਂ ਕਿ ਤੁਸੀਂ ਸਫ਼ਲਤਾ ਪ੍ਰਾਪਤ ਕਰੋ। |
ਅਤੇ ਤੁਹਾਡੇ ਵਿਚੋਂ ਜਿਸ ਦਾ ਨਿਕਾਹ ਨਾ ਹੋਇਆ ਹੋਵੇ, ਉਸ ਦਾ ਨਿਕਾਹ ਕਰ ਦੇਵੋ। ਤੁਹਾਡੇ ਦਾਸ ਅਤੇ ਦਾਸੀਆਂ ਵਿਚੋਂ’ ਉਨ੍ਹਾਂ ਦਾ ਵੀ, ਜਿਹੜੀਆਂ ਨਿਕਾਹ ਦੇ ਕਾਬਿਲ ਹੋਣ, ਜੇਕਰ ਉਹ ਨਿਰਧਨ ਹੋਣਗੇ ਤਾਂ ਅੱਲਾਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਨਿਹਾਲ ਕਰ ਦੇਵੇਗਾ। ਅਤੇ ਅੱਲਾਹ ਵਿਆਪਕ ਅਤੇ ਜਾਣਨ ਵਾਲਾ ਹੈ। |
ਅਤੇ ਜਿਸ ਨੂੰ ਨਿਕਾਹ ਦਾ ਮੌਕਾ ਨਾ ਮਿਲੇ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਉੱਪਰ ਸੰਜਮ ਰੱਖਣ ਇਥੋਂ ਤੱਕ ਕਿ ਅੱਲਾਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸੰਪੰਨ ਨਾ ਕਰ ਦੇਵੇ। ਅਤੇ ਤੁਹਾਡੇ ਮਮਲੂਕਾਂ (ਜਿਨ੍ਹਾਂ ਤੇ ਤੁਹਾਨੂੰ ਅਧਿਕਾਰ ਹੈ) ਵਿਚੋਂ ਜਿਹੜਾ ਮੁਕਾਤਿਬ (ਉਹ ਗੁਲਾਮ, ਜਿਹੜਾ ਧਨ ਜਾਂ ਨਿਯਤ ਸੇਵਾ ਦੇ ਬਦਲੇ ਆਪਣੇ ਮਾਲਕ ਤੋਂ ਅਜ਼ਾਦੀ ਪ੍ਰਾਪਤ ਕਰਨਾ ਚਾਹੁੰਦਾ ਹੈ) ਹੋਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਮੁਕਾਤਿਬ ਬਣਾ ਲਵੋਂ (ਭਾਵ ਆਜ਼ਾਦੀ ਦੇ ਦੇਵੋ) ਜੇਕਰ ਤੁਸੀਂ ਉਸ ਨੂੰ ਯੋਗ ਸਮਝੋ “ਤਾਂ ਉਸ ਨੂੰ ਉਸ ਧਨ ਵਿਚੋਂ’ ਦੇਵੋ ਜਿਹੜਾ ਅੱਲਾਹ ਨੇ ਤੁਹਾਨੂੰ ਬਖਸ਼ਿਆ ਹੈ। ਅਤੇ ਆਪਣੀਆਂ ਦਾਸੀਆਂ ਨੂੰ ਸਿਰਫ ਆਪਣੇ ਸੰਸਾਰਿਕ ਲਾਭ ਪ੍ਰਾਪਤ ਕਰਨ ਵਾਸਤੇ ਜਿਸਮ ਫਰੋਸ਼ੀ ਦੇ ਧੰਦੇ ਲਈ ਮਜਬੂਰ ਨਾ ਕਰੋ। ਜਦੋਂ ਕਿ ਉਹ ਆਪਣੇ ਆਚਾਰ ਨੂੰ ਸਾਫ ਰੱਖਣਾ ਚਾਹੁੰਦੀਆਂ ਹੋਣ। ਅਤੇ ਜਿਹੜਾ ਇਨ੍ਹਾਂ ਨੂੰ ਮਜਬੂਰ ਕਰੇਗਾ, ਤਾਂ ਅੱਲਾਹ ਮਜਬੂਰ ਕੀਤੇ ਜਾਣ ਤੋਂ ਬਆਦ (ਦਾਸੀਆਂ` ਨੂੰ) ਮੁਆਫੀ ਦੇਣ ਵਾਲਾ ਕਿਰਪਾਲੂ ਹੈ। |
ਅਤੇ ਬੇਸ਼ੱਕ ਅਸੀਂ ਤੁਹਾਡੇ ਵੱਲ ਪ੍ਰਕਾਸ਼ ਮਈ ਆਇਤਾਂ ਅਤੇ ਡਰਨ ਵਾਲਿਆਂ ਲਈ ਉਪਦੇਸ਼ ਵੀ ਉਤਾਰਿਆ ਹੈ ਅਤੇ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ। |
ਅੱਲਾਹ ਆਕਾਸ਼ਾਂ ਅਤੇ ਧਰਤੀ ਦਾ ਨੂਰ ਹੈ। ਉਸ ਦੇ ਇਸ ਨੂਰ ਦੀ ਮਿਸਾਲ ਅਜਿਹੀ ਹੈ ਜਿਵੇਂ ਇੱਕ ਤਾਕ ਭਾਵ ਧਾਲ (ਇਸ ਨੂੰ ਪੰਜਾਬੀ ਵਿਚ ਆਲਾ ਆਖਦੇ ਹਨ), ਜਿਸ ਵਿਚ ਇਕ ਦੀਵਾ ਹੈ। ਦੀਵਾ ਇਕ ਫਾਨੂਸ ਦੇ ਅੰਦਰ ਹੈ। ਫਾਨੂਸ ਅਜਿਹਾ ਹੈ ਜਿਵੇਂ ਇੱਕ ਚਮਕਦਾ ਹੋਇਆ ਤਾਰਾ। ਇਹ (ਦੀਵਾ) ਜ਼ੈਤੂਨ ਦੇ ਇੱਕ ਪਵਿੱਤਰ ਰੁੱਖ ਦੇ ਤੇਲ ਨਾਲ ਜਲਾਇਆ ਜਾਂਦਾ ਹੈ, ਉਸ ਦੀ ਲੋਅ ਨਾ ਪੂਰਬ ਵਿਚ ਹੈ ਨਾ ਪੱਛਮ ਵੱਲ (ਭਾਵ ਹਰ ਪਾਸੇ ਹੈ)। ਉਸ ਦਾ ਤੇਲ ਅਜਿਹਾ ਹੈ ਜਿਹੜਾ ਅੱਗ ਦੀ ਛੁਹ ਤੋਂ ਬਿਨਾ ਹੀ ਖੂਦ-ਬਾ-ਖੁਦ ਬਲਣ ਲਈ ਤਿਆਰ ਹੈ। ਪ੍ਰਕਾਸ਼ ਹੀ ਪ੍ਰਕਾਸ਼। ਅੱਲਾਹ ਆਪਣੇ ਪ੍ਰਕਾਸ਼ ਦਾ ਰਾਹ ਜਿਸ ਨੂੰ ਚਾਹੁੰਦਾ ਹੈ ਵਿਖਾਉਂਦਾ ਹੈ। ਅਤੇ ਅੱਲਾਹ ਲੋਕਾਂ ਲਈ ਮਿਸਾਲਾਂ ਬਿਆਨ ਕਰਦਾ ਹੈ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ। |
ਪ੍ਰਕਾਸ਼ ਹੈ ਅਜਿਹੇ ਘਰਾਂ ਵਿਚ ਜਿਨ੍ਹਾਂ ਦੇ ਸਬੰਧ ਵਿਚ ਅੱਲਾਹ ਨੇ ਹੁਕਮ ਦਿੱਤਾ ਹੈ ਕਿ ਉਹ ਉੱਚੇ ਕੀਤੇ ਜਾਣ ਅਤੇ ਉਨ੍ਹਾਂ ਵਿਚ ਉਸ ਦੇ ਨਾਮ ਦਾ ਗੁਣ ਗਾਣ ਕੀਤਾ ਜਾਵੇ। ਉਨ੍ਹਾਂ ਵਿਚ ਸਵੇਰ ਅਤੇ ਸ਼ਾਮ ਅੱਲਾਹ ਨੂੰ ਯਾਦ ਕਰਦੇ ਹਨ। |
ਉਹ ਲੋਕ ਜਿਨ੍ਹਾ ਨੂੰ ਵਿਉਪਾਰ ਅਤੇ ਖ਼ਰੀਦ ਵੇਚ ਅੱਲਾਹ ਦੀ ਯਾਦ ਤੋਂ ਵਾਬਾਂ ਨਹੀਂ ਕਰਦਾ ਅਤੇ ਨਾ ਨਮਾਜ਼ ਦੀ ਸਥਾਪਨਾ ਅਤੇ ਜ਼ਕਾਤ ਦੇਣ ਤੋਂ। ਉਹ ਉਸ ਦਿਨ ਤੋਂ ਡਰਦੇ ਹਨ ਜਿਸ (ਦਿਨ) ਦਿਲ ਅਤੇ ਅੱਖਾਂ ਪੁੱਠੀਆਂ ਹੋ ਜਾਣਗੀਆਂ। |
ਕਿ ਅੱਲਾਹ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦਾ ਚੰਗਾ ਬਦਲਾ ਦੇਵੇ ਅਤੇ ਉਨ੍ਹਾਂ ਨੂੰ ਵਧੇਰੇ ਆਪਣੀ ਕਿਰਪਾ ਪ੍ਰਦਾਨ ਕਰੇ। ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇਹਿਸਾਬ ਚਿੰਦਾ |
ਅਤੇ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਨ੍ਹਾਂ ਦੇ ਕਰਮ ਅਜਿਹੇ ਹਨ, ਜਿਵੇਂ’` ਪੱਧਰੇ ਮੈਦਾਨ ਵਿਚ ਮ੍ਰਿਗ-ਤ੍ਰਿਸ਼ਨਾ। ਪਿਆਸਾ ਆਦਮੀ ਉੱਸ ਨੂੰ ਪਾਣੀ ਸਮਝਦਾ ਹੈ। ਇਥੋਂ’ ਤੱਕ ਕਿ ਜਦੋਂ ਉਹ ਉਸ ਦੇ ਕੋਲ ਆਇਆ ’ਤਾਂ ਉਸ ਨੂੰ ਕੁਝ ਨਾ ਮਿਲਿਆ। ਅਤੇ ਉਸ ਨੇ ਉੱਤੇ ਅੱਲਾਹ ਨੂੰ ਹਾਜ਼ਿਰ ਪਾਇਆ, ਤਾਂ ਉਸ ਨੇ ਉਸ ਦਾ ਹਿਸਾਬ ਚੁੱਕਾ ਦਿੱਤਾ। ਅਤੇ ਅੱਲਾਹ ਜਲਦੀ ਹਿਸਾਬ ਜ਼ੁਕਾਉਣ ਵਾਲਾ ਹੈ। |
ਜਾਂ ਜਿਵੇਂ ਇੱਕ ਡੂੰਘੇ ਸਮੁੰਦਰ ਵਿਚ ਹਨੇਰਾ ਹੋਵੇ। ਲਹਿਰਾਂ ਤੇ ਲਹਿਰਾਂ ਪੈਦਾ ਜੇਕਰ ਕੋਈ ਆਪਣਾ ਹੱਥ ਕੱਢੇ ਤਾਂ ਉਹ ਵੀ ਨਾ ਦਿੱਸੇ ਅਤੇ ਜਿਸ ਨੂੰ ਅੱਲਾਹ ਚਾਨਣ ਬਖਸ਼ਿਸ਼ ਨਾ ਕਰੇ ਤਾਂ ਉਸ ਲਈ ਕੋਈ ਪ੍ਰਕਾਸ਼ ਨਹੀਂ। |
ਕੀ ਤੁਸੀਂ ਨਹੀਂ ਦੇਖਿਆ ਕਿ ਉਹ ਅੱਲਾਹ ਦੀ ਪਵਿੱਤਰਤਾ ਬਿਆਨ ਕਰਦੇ ਜਿਹੜੇ ਆਕਾਸ਼ਾਂ ਅਤੇ ਧਰਤੀ ਵਿਚ ਹਨ ਅਤੇ ਪੰਛੀ ਨੇ ਵੀ ਪੰਖਾਂ ਨੂੰ ਫੈਲਾਇਆ ਹੈ। ਹਰੇਕ ਆਪਣੀ ਨਮਾਜ਼ ਅਤੇ ਰੱਬੀ ਉਸਤਤ ਦੇ ਤਰੀਕਿਆਂ ਨੂੰ ਜਾਣਦਾ ਹੈ। ਅਤੇ ਅੱਲਾਹ ਨੂੰ ਪਤਾ ਹੈ ਜਿਹੜਾ ਇਹ ਕਰਦੇ ਹਨ। |
وَلِلَّهِ مُلْكُ السَّمَاوَاتِ وَالْأَرْضِ ۖ وَإِلَى اللَّهِ الْمَصِيرُ(42) ਅਤੇ ਅੱਲਾਹ ਦੀ ਹੀ ਸੱਤਾ ਅਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਸਾਰਿਆਂ ਦੀ ਵਾਪਸੀ ਅੱਲਾਹ ਵੱਲ ਹੀ ਹੈ। |
ਕੀ ਤੁਸੀਂ ਨਹੀਂ ਵੇਖਿਆ ਕਿ ਅੱਲਾਹ ਬੱਦਲਾਂ ਨੂੰ ਚਲਾਉਂਦਾ ਹੈ। ਫਿਰ ਇਨ੍ਹਾਂ ਨੂੰ ਆਪਿਸ ਵਿਚ ਮਿਲਾ ਦਿੰਦਾ ਹੈ। ਫਿਰ ਇਨ੍ਹਾਂ ਦੀਆਂ ਤੈਹਾਂ ਤੇ ਤੈਹਾਂ ਵਿਛਾ ਚਿੰਦਾ ਹੈ। ਫਿਰ ਤੁਸੀਂ ਵਰਖਾ ਨੂੰ ਦੇਖਦੇ ਹੋ, ਜਿਹੜੀ ਉਨ੍ਹਾਂ ਦੇ ਵਿਚੋਂ ਨਿਕਲਦੀ ਹੈ। ਅਤੇ ਉਹ ਅਸਮਾਨ ਤੋਂ ਬੱਦਲਾਂ ਦੇ ਅੰਦਰ ਦੇ ਪਹਾੜਾਂ ਤੋਂ ਗੜੇ ਵਰਸਾਉਂਦਾ ਹੈ। ਫਿਰ ਉਨ੍ਹਾਂ ਨੂੰ ਜਿਸ ਤੇ ਚਾਹੁੰਦਾ ਹੈ ਡੇਗ ਦਿੰਦਾ ਹੈ। ਅਤੇ ਜਿਸ ਤੋਂ ਚਾਹੁੰਦਾ ਹੈ, ਉਨ੍ਹਾਂ ਨੂੰ ਚੌਕ ਦਿੰਦਾ ਹੈ। ਉਸ ਦੀ ਬਿਜਲੀ ਦੀ ਚਮਕ ਤੋਂ ਇੰਝ ਜਾਪਦਾ ਹੈ ਕਿ ਜਿਨ੍ਹਾ ਨੂੰ ਚੁੰਧਿਆ ਦੇਵੇਗੀ। |
يُقَلِّبُ اللَّهُ اللَّيْلَ وَالنَّهَارَ ۚ إِنَّ فِي ذَٰلِكَ لَعِبْرَةً لِّأُولِي الْأَبْصَارِ(44) ਅੱਲਾਹ ਰਾਤ ਅਤੇ ਦਿਨ ਨੂੰ ਬਦਲਦਾ ਰਹਿੰਦਾ ਹੈ। ਬੇਸ਼ੱਕ ਇਸ ਵਿਚ ਅੱਖਾਂ ਵਾਲਿਆਂ ਲਈ ਸਿੱਖਿਆ ਹੈ। |
ਅਤੇ ਅੱਲਾਹ ਨੇ ਹਰੇਕ ਜੀਵਨਧਾਰੀ ਨੂੰ ਪਾਣੀ ਤੋਂ ਪੈਦਾ ਕੀਤਾ, ਫਿਰ ਇਨ੍ਹਾਂ ਵਿਚੋਂ ਕੋਈ ਆਪਣੇ ਪੇਟ ਦੇ ਭਾਰ ਚਲਦਾ ਹੈ। ਅਤੇ ਇਨ੍ਹਾਂ ਵਿਚੋਂ ਕੋਈ ਦੋ ਪੈਰਾਂ ਤੇ ਚਲਦਾ ਹੈ। ਅਤੇ ਇਨ੍ਹਾਂ ਵਿਚੋਂ ਕੋਈ ਚਾਰ ਪੈਰਾਂ ਤੇ ਚਲਦਾ ਹੈ। ਅੱਲਾਹ ਜੋ ਚਾਹੁੰਦਾ ਹੈ ਪੈਦਾ ਕਰਦਾ ਹੈ। ਨਿਰੇਸੰਦੇਹ ਅੱਲਾਹ ਹਰ ਚੀਜ਼ ਦੀ ਸਮਰੱਥਾ ਰਖਦਾ ਹੈ। |
لَّقَدْ أَنزَلْنَا آيَاتٍ مُّبَيِّنَاتٍ ۚ وَاللَّهُ يَهْدِي مَن يَشَاءُ إِلَىٰ صِرَاطٍ مُّسْتَقِيمٍ(46) ਅਸੀਂ ਪ੍ਰਤੱਖ ਦੱਸਣ ਵਾਲੀਆਂ ਆਇਤਾਂ ਉਤਾਰੀਆਂ ਹਨ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ, ਸਿੱਧਾ ਰਾਹ ਦਿਖਾ ਢਿੰਦਾ ਹੈ। |
ਅਤੇ ਉਹ ਕਹਿੰਦੇ ਹਨ ਕਿ ਅਸੀਂ ਅੱਲਾਹ ਅਤੇ ਰਸੂਲ ਉੱਪਰ ਈਮਾਨ ਲਿਆਏ ਅਤੇ ਅਸੀਂ (ਅੱਲਾਹ ਦੀ) ਆਗਿਆ ਦਾ ਪਾਲਣ ਕੀਤਾ। ਪਰੰਤੂ ਉਨ੍ਹਾਂ ਵਿਚੋਂ ਇੱਕ ਵਰਗ ਇਸ ਤੋਂ ਬਾਅਦ ਪਲਟ ਜਾਂਦਾ ਹੈ। ਅਤੇ ਇਹ ਲੋਕ ਈਮਾਨ ਲਿਆਉਣ ਵਾਲੇ ਨਹੀਂ ਹਨ। |
وَإِذَا دُعُوا إِلَى اللَّهِ وَرَسُولِهِ لِيَحْكُمَ بَيْنَهُمْ إِذَا فَرِيقٌ مِّنْهُم مُّعْرِضُونَ(48) ਅਤੇ ਜਦੋਂ ਉਨ੍ਹਾਂ ਨੂੰ ਅੱਲਾਹ ਅਤੇ ਰਸੂਲ ਦੇ ਵੱਲ ਸੱਦਿਆ ਜਾਂਦਾ ਹੈ, ਤਾਂ ਜੋ ਅੱਲਾਹ ਦਾ ਰਸੂਲ ਉਨ੍ਹਾਂ ਦੇ ਵਿਚਕਾਰ ਫ਼ੈਸਲਾ ਕਰੇ ਤਾਂ ਉਨ੍ਹਾਂ ਵਿਚੋਂ ਇੱਕ ਵਰਗ ਮੂੰਹ ਮੌੜ ਲੈਂਦਾ ਹੈ। |
وَإِن يَكُن لَّهُمُ الْحَقُّ يَأْتُوا إِلَيْهِ مُذْعِنِينَ(49) ਅਤੇ ਜੇਕਰ ਇਨ੍ਹਾਂ ਨੂੰ ਅਧਿਕਾਰ ਮਿਲਣ ਵਾਲਾ ਹੋਵੇ ਤਾਂ ਇਹ ਉਸ ਵੱਲ ਆਗਿਆਕਾਰੀ ਬਣ ਕੇ ਆ ਜਾਂਦੇ ਹਨ। |
ਕੀ ਇਨ੍ਹਾਂ ਦੇ ਦਿਲਾਂ ਵਿਚ ਰੌਗ ਹੈ ਜਾਂ ਇਹ ਸ਼ੱਕ ਵਿਚ ਪਏ ਹਨ, ਜਾਂ ਇਨ੍ਹਾਂ ਨੂੰ ਇਹ ਡਰ ਹੈ, ਕਿ ਅੱਲਾਹ ਅਤੇ ਉਸ ਦਾ ਰਸੂਲ ਉਨ੍ਹਾਂ ਤੇ ਜ਼ੁਲਮ ਕਰਨਗੇ। ਸਗੋਂ ਇਹ ਲੋਕ ਅਤਿਆਜ਼ਾਰੀ ਹਨ। |
ਈਮਾਨ ਵਾਲਿਆਂ ਦਾ ਕਹਿਣਾ ਤਾ ਇਹ ਹੈ ਕਿ ਜਦੋਂ ਉਹ ਅੱਲਾਹ ਅਤੇ ਰਸੂਲ ਦੇ ਵੱਲ ਸ਼ੁਲਾਏ ਜਾਣ ’ਤਾਂ ਜੋ ਰਸੂਲ ਉਨ੍ਹਾਂ ਵਿਚਕਾਰ ਫੈਸਲਾ ਕਰੇ ਤਾਂ ਉਹ ਕਹਿਣ ਕਿ ਅਸੀਂ ਸੁਣਿਆ ਅਤੇ ਅਸੀਂ ਮੰਨਿਆ ਅਤੇ ਇਹ ਹੀ ਲੋਕ ਸਫ਼ਲਤਾ ਪਾਉਣ ਵਾਲੇ ਹਨ। |
وَمَن يُطِعِ اللَّهَ وَرَسُولَهُ وَيَخْشَ اللَّهَ وَيَتَّقْهِ فَأُولَٰئِكَ هُمُ الْفَائِزُونَ(52) ਅਤੇ ਜਿਹੜੇ ਬੰਦੇ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰਨ ਅਤੇ ਉਹ ਅੱਲਾਹ ਤੋਂ ਡਰਨ ਅਤੇ ਉਸ ਦੇ ਵਿਰੋਧ ਤੋਂ ਬਚਣ ਤਾਂ ਇਹ ਹੀ ਲੋਕ ਹਨ ਜਿਹੜੇ ਸਫ਼ਲ ਹੋਣਗੇ। |
ਅਤੇ ਉਹ ਅੱਲਾਹ ਦੀ’ ਸਹੂੰ ਖਾਂਦੇ ਹਨ, ਅਤਿਅੰਤ ਗੰਭੀਰ ਸਹੁੰ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਹੁਕਮ ਕਰੋ ਤਾਂ ਉਹ ਜ਼ਰੂਰ ਨਿਕਲਣਗੇ। ਆਖੋਂ, ਕਿ ਸਹੁੰਆਂ ਨਾ ਖਾਉਂ, ਮਰਿਆਦਾ ਅਨੁਸਾਰ ਆਗਿਆ ਪਾਲਣ ਕਰੋਂ। ਬੇਸ਼ੱਕ ਅੱਲਾਹ ਨੂੰ ਪਤਾ ਹੈ ਜੋ ਤੁਸੀਂ ਕਰਦੇ ਹੋ। |
ਆਖੋ, ਕਿ ਅੱਲਾਹ ਦੀ ਆਗਿਆ ਦਾ ਪਾਲਣ ਕਰੋ ਅਤੇ ਰਸੂਲ ਦੀ ਆਗਿਆ ਦਾ ਪਾਲਣ ਵੀ ਕਰੋਂ। ਫਿਰ ਜੇਕਰ ਤੁਸੀਂ ਮੂੰਹ ਮੌੜੌਗੇ ਤਾਂ ਰਸੂਲ ਉੱਤੇ ਉਹ ਭਾਰੀ ਜ਼ਿੰਮੇਵਾਰੀ ਹੈ, ਜਿਹੜੀ ਉਸ ਉੱਤੇ ਪਾਈ ਗਈ ਹੈ ਅਤੇ ਤੁਹਾਡੇ ਉੱਤੇ ਉਹ ਭਾਰ ਹੈ ਜਿਹੜਾ ਤੁਹਾਡੇ ਤੇ ਪਾਇਆ ਗਿਆ ਹੈ। ਅਤੇ ਜੇਕਰ ਤੁਸੀਂ ਉਸ ਦੀ ਆਗਿਆ ਦਾ ਪਾਲਣ ਕਰੋਂਗੇ ਤਾਂ ਚੰਗਾ ਰਾਹ ਪਾਉਂਗੇ। ਅਤੇ ਰਸੂਲ ਦੀ ਜ਼ਿੰਮੇਵਾਰੀ ਸਿਰਫ਼ ਸਪੱਸ਼ਟ ਰੂਪ ਵਿਚ ਪਹੁੰਚਾ ਦੇਣਾ ਹੈ। |
ਅੱਲਾਹ ਨੇ ਵਾਅਦਾ ਕੀਤਾ ਹੈ ਤੁਹਾਡੇ ਨਾਲ ਅਤੇ ਉਨ੍ਹਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਉਣ ਅਤੇ ਚੰਗੇ ਕੰਮ ਕਰਨ। ਕਿ ਉਹ ਉਨ੍ਹਾਂ ਨੂੰ ਧਰਤੀ ਤੇ ਸੱਤਾ ਪ੍ਰਦਾਨ ਕਰੇਗਾ, ਜਿਵੇਂ’ ਕਿ ਉਨ੍ਹਾਂ ਤੋਂ ਪਹਿਲੇ ਲੋਕਾਂ ਨੂੰ ਕੀਤੀ ਗਈ ਸੀ। ਅਤੇ ਉਨ੍ਹਾਂ ਦੇ ਲਈ ਉਨ੍ਹਾਂ ਦੇ ਧਰਮ ਨੂੰ ਪੱਕਾ ਕਰ ਦੇਵੇਗਾ, ਜਿਸ ਨੂੰ ਉਨ੍ਹਾਂ ਲਈ ਪਸੰਦ ਕੀਤਾ ਗਿਆ ਹੈ। ’ਅਤੇ ਉਨ੍ਹਾਂ ਦੇ ਡਰ ਦੀ ਹਾਲਤ ਨੂੰ ਸ਼ਾਂਤੀ ਵਿਚ ਬਦਲ ਦੇਵੇਗਾ। ਉਹ ਸਿਰਫ਼ ਮੇਰੀ ਬੰਦਗੀ ਕਰਨਗੇ। ਅਤੇ ਕਿਸੇ ਚੀਜ਼ ਨੂੰ ਵੀ ਮੇਰਾ ਸ਼ਰੀਕ ਨਹੀਂ ਬਨਾਉਣਗੇ। ਜਿਹੜੇ ਇਸ ਤੋਂ ਬਆਦ ਵੀ ਇਨਕਾਰ ਕਰਨ ’ਤਾਂ ਅਜਿਹੇ ਲੋਕ ਅਵੱਗਿਆਕਾਰੀ ਹਨ। |
وَأَقِيمُوا الصَّلَاةَ وَآتُوا الزَّكَاةَ وَأَطِيعُوا الرَّسُولَ لَعَلَّكُمْ تُرْحَمُونَ(56) ਅਤੇ ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਅਦਾ ਕਰੋਂ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੋ ’ਤਾਂ ਕਿ ਤੁਹਾਡੇ ਉੱਪਰ ਰਹਿਮ ਕੀਤਾ ਜਾਵੇ। |
ਜੋ ਲੋਕ ਝੂਠਲਾ ਰਹੇ ਹਨ, ਉਨ੍ਹਾਂ ਦੇ ਸਬੰਧ ਵਿਚ ਇਹ ਨਾ ਸਮਝੋ ਕਿ ਉਹ ਧਰਤੀ ਤੇ ਅੱਲਾਹ ਨੂੰ ਮਜਬੂਰ ਕਰ ਦੇਣਗੇ। ਅਤੇ ਉਨ੍ਹਾਂ ਦਾ ਟਿਕਾਣਾ ਅੱਗ ਹੈ ਅਤੇ ਬਹੁਤ ਮਾੜਾ ਟਿਕਾਣਾ ਹੈ। |
ਹੇ ਈਮਾਨ ਵਾਲਿਓ! ਤੁਹਾਡੇ ਮਮਲੂਕਾਂ (ਜਿਨ੍ਹਾਂ ਉੱਪਰ ਤੁਹਾਨੂੰ ਅਧਿਕਾਰ ਹੈ) ਅਤੇ ਤੁਹਾਡੇ ਵਿਚੋਂ ਜਿਹੜੇ ਬਾਲਗ ਨਹੀਂ ਹੋਏ, ਉਨ੍ਹਾਂ ਲਈ ਤਿੰਨ ਸਮਿਆ ਤੇ ਤੁਹਾਡੇ ਪਾਸੋਂ ਇਜਾਜ਼ਤ ਲੈਣੀ ਚਾਹੀਦੀ ਹੈ। (ਇੱਕ) ਫਜ਼ਰ ਦੀ ਨਮਾਜ਼ ਤੋਂ ਪਹਿਲਾਂ, (ਦੂਜਾ) ਦੁਪਹਿਰ ਨੂੰ ਜਦੋਂ ਤੁਸੀਂ ਕਪੜੇ ਉਤਾਰਦੇ ਹੋ। (ਤੀਜਾ) ਇਸ਼ਾ ਦੀ ਨਮਾਜ਼ ਤੋਂ ਬਆਦ। ਇਹ ਤਿੰਨ ਸਮੇ ਤੁਹਾਡੇ ਲਈ ਪਰਦੇ ਦੇ ਹਨ, ਉਸ ਤੋਂ ਬਆਦ ਨਾ ਤੁਹਾਡੇ ਉੱਪਰ ਕੋਈ ਪਾਪ ਹੈ ਨਾ ਉਨ੍ਹਾਂ ਉੱਪਰ ਤੁਸੀਂ ਇੱਕ ਦੂਜੇ ਦੇ ਕੋਲ ਜ਼ਿਆਦਾਤਰ ਆਉਂਦੇ ਜਾਂਦੇ ਰਹਿੰਦੇ ਹੋ। ਇਸ ਤਰਾਂ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਨੂੰ ਸਪੱਸ਼ਟ ਕਰਦਾ ਹੈ। ਅਤੇ ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ। |
ਅਤੇ ਜਦੋਂ’ ਤੁਹਾਡੇ ਬੱਚੇ ਬਾਲਗ਼ ਹੋ ਜਾਣ ਤਾਂ ਉਹ ਵੀ ਉਸੇ ਤਰਾਂ ਆਗਿਆ ਲੈਣ ਜਿਸ ਤਰਾਂ ਉਨ੍ਹਾਂ ਦੇ ਪਿਛਲੇ (ਵਡੇਰੇ) ਆਗਿਆ ਲੈਂਦੇ ਰਹੇ ਹਨ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਨੂੰ ਸਪੱਸ਼ਟ ਕਰਦਾ ਹੈ। ਅਤੇ ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ। |
ਅਤੇ ਵੱਡੀਆਂ ਬਿਰਧ ਔਰਤਾਂ ਜਿਹੜੀਆਂ ਨਿਕਾਹ ਦੀ ਇੱਛਾ ਨਹੀਂ ਰਖਦੀਆਂ, ਉਨ੍ਹਾਂ ਲਈ ਕੋਈ ਪਾਪ ਨਹੀਂ ਜੇਕਰ ਉਹ ਆਪਣੀਆਂ ਚਾਦਰਾਂ ਉਤਾਰ ਕੇ ਰੱਖ ਦੇਣ। ਸ਼ਰਤ ਇਹ ਹੈ ਕਿ ਉਹ ਆਪਣੀ ਸੁੰਦਰਤਾ ਦਾ ਪ੍ਰ ਦਰਸ਼ਨ ਕਰਨ ਵਾਲੀਆਂ ਨਾ ਹੋਣ। ਅਤੇ ਜੇਕਰ ਉਹ ਸਾਵਧਾਨੀ ਵਰਤਣ ਤਾ ਉਨ੍ਹਾਂ ਲਈ ਸ਼ਿਹਤਰ ਹੈ, ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ। |
ਅੰਨ੍ਹਿਆ, ਲੰਗੜਿਆਂ, ਅਤੇ ਰੋਗੀਆਂ ਤੇ ਕੋਈ ਰੋਕ ਨਹੀਂ ਅਤੇ ਨਾ ਤੁਹਾਡੇ ਲੋਕਾਂ ਉੱਪਰ ਕੋਈ ਰੋਕ ਹੈ, ਕਿ ਤੁਸੀਂ ਆਪਣੇ ਘਰਾਂ ਤੋਂ ਖਾਉ ਜਾਂ ਆਪਣੇ ਪਿਉਂ-ਦਾਦਿਆਂ ਦੇ ਘਰਾਂ ਵਿਚੋਂ ਖਾਉ, ਜਾਂ ਆਪਣੀਆਂ ਮਾਵਾਂ ਅਤੇ ਭੈਣਾਂ-ਭਰਾਵਾਂ ਦੇ ਘਰਾਂ ਵਿਚੋਂ ਖਾਉ, ਜਾਂ ਆਪਣੇ ਚਾਚਿਆਂ ਤੇ ਭੂਆ ਦੇ ਘਰਾਂ ਵਿਚੋਂ ਖਾਉ, ਆਪਣੇ ਮਾਮਿਆਂ ਤੇ ਮਾਸੀਆਂ ਦੇ ਘਰਾਂ ਵਿਚੋਂ ਖਾਉ, ਜਾਂ ਜਿਸ ਘਰ ਦੀਆਂ ਚਾਬੀਆਂ ਦੇ ਤੁਸੀਂ ਮਾਲਕ ਹੋ ਜਾਂ ਆਪਣੇ ਮਿੱਤਰਾਂ ਦੇ ਘਰਾਂ ਵਿਚੋਂ ਖਾਉ, ਤੁਹਾਡੇ ਉੱਪਰ ਕੋਈ ਪਾਪ ਨਹੀਂ’। ਤੁਸੀਂ ਇਕੱਠੇ ਖਾਉ ਜਾਂ ਅਲੱਗ ਅਲੱਗ। ਫਿਰ ਜਦੋਂ ਤੁਸੀਂ ਘਰਾਂ ਵਿਚ ਪਾਵਨ ਦੁਆ ਹੈ। ਇਸ ਤਰਾਂ ਅੱਲਾਹ ਤੁਹਾਡੇ ਲਈ ਆਇਤਾਂ ਨੂੰ ਸਪੱਸ਼ਟ ਕਰਦਾ ਹੈ ਤਾਂ ਕਿ ਤੁਸੀਂ ਸਮਝੋ। |
ਈਮਾਨ ਵਾਲੇ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਤੇ ਵਿਸ਼ਵਾਸ਼ ਪ੍ਰਗਟ ਕਰਨ ਅਤੇ ਜਦੋਂ ਉਹ ਕਿਸੇ ਸਮੂਹਿਕ ਕਾਰਜ ਦੇ ਮੌਕੇ ਤੇ ਰਸੂਲ ਦੇ ਨਾਲ ਹੋਣ ’ਤਾਂ ਜਦੋਂ ਤੱਕ ਤੁਹਾਡੇ ਤੋਂ ਆਗਿਆ ਨਾ ਲੈ ਲੈਣ, ਉਥੋਂ ਨਾ ਜਾਣ। ਜਿਹੜੇ ਲੋਕ ਤੁਹਾਡੇ ਤੋਂ ਆਗਿਆ ਲੈਂਦੇ ਹਨ, ਉਹ ਹੀ ਅੱਲਾਹ ਅਤੇ ਉਸ ਦੇ ਰਸੂਲ ਤੇ ਭਰੋਸਾ ਰਖਦੇ ਹਨ। ਇਸ ਲਈ ਜਦੋਂ ਉਹ ਆਪਣੇ ਕਿਸੇ ਕਾਰਜ ਦੇ ਲਈ ਤੁਹਾਡੇ ਤੋਂ ਆਗਿਆ ਮੰਗਣ ਤਾਂ ਉਨ੍ਹਾਂ ਵਿਚੋਂ’ ਜਿਸ ਨੂੰ ਚਾਹੋ, ਇਸ ਦੀ ਆਗਿਆ ਦੇ ਦੇਵੋ। ਅਤੇ ਉਨ੍ਹਾਂ ਲਈ ਅੱਲਾਹ ਤੋਂ ਮੁਆਫ਼ੀ ਮੰਗੋ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ। |
ਤੁਸੀਂ ਲੋਕ ਰਸੂਲ ਦੇ ਸੱਦਣ (ਬੁਲਾਉਣ) ਨੂੰ ਇਸ ਤਰਾਂ ਸੱਦਣਾ (ਬੁਲਾਵਾ) ਨਾ ਸਮਝੋ ਜਿਸ ਤਰਾਂ ਤੁਸੀਂ ਆਪਿਸ ਵਿਚ ਇੱਕ ਦੂਜੇ ਨੂੰ ਸੱਦਦੇ ਹੋ। ਅੱਲਾਹ ਤੁਹਾਡੇ ਵਿਚੋਂ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ, ਜਿਹੜੇ ਇਕ ਦੂਜੇ ਦੀ ਆੜ ਲੈਂਦੇ ਹੋਏ ਜ਼ੁੱਪ ਕਰਕੇ ਚਲੇ ਜਾਂਦੇ ਹਨ। ਇਸ ਲਈ ਜਿਹੜੇ ਲੋਕ ਉਸ ਦੇ ਹੁਕਮ ਦਾ ਉਲੰਘਣ ਕਰਦੇ ਹਨ, ਉਨ੍ਹਾਂ ਨੂੰ ਡਰਨਾ ਚਾਹੀਦਾ ਹੈ, ਕਿ ਉਨ੍ਹਾਂ ਉੱਤੇ ਕੋਈ ਇਮਤਿਹਾਨ ਨਾ ਆ ਜਾਵੇ। ਜਾਂ ਉਨ੍ਹਾਂ ਨੂੰ ਇਕ ਦਰਦਨਾਕ ਸਜ਼ਾ ਜਕੜ ਲਵੇ। |
ਯਾਦ ਰੱਖੋ, ਕਿ ਜਿਹੜਾ ਕੁਝ ਧਰਤੀ ਅਤੇ ਆਕਾਸ਼ਾਂ ਵਿਚ ਹੈ। ਸਭ ਅੱਲਾਹ ਦਾ ਹੈ। ਅੱਲਾਹ ਉਸ ਹਾਲਤ ਨੂੰ ਜਾਣਦਾ ਹੈ ਜਿਸ ਵਿਚ ਤੁਸੀ ਹੋ। ਅਤੇ ਜਿਸ ਦਿਨ ਉਹ ਉਸ ਵੱਲ ਲਿਆਂਦੇ ਜਾਣਗੇ “ਤਾਂ ਜਿਹੜਾ ਕੁਝ ਉਨ੍ਹਾਂ ਨੇ ਕੀਤਾ ਸੀ, ਉਹ ਉਸ ਤੋਂ’ ਉਨ੍ਹਾਂ ਨੂੰ ਖ਼ਬ਼ਰਦਾਰ ਕਰ ਦੇਵੇਗਾ ਅਤੇ ਅੱਲਾਹ ਹਰ ਇਕ ਚੀਜ਼ ਦਾ ਜਾਣਨ ਵਾਲਾ ਹੈ। |
More surahs in Punjabi:
Download surah An-Nur with the voice of the most famous Quran reciters :
surah An-Nur mp3 : choose the reciter to listen and download the chapter An-Nur Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب