ਸੂਰਾ ਅਰ-ਰੂਮ ਅਰਬੀ ਅਤੇ ਪੰਜਾਬੀ
ਸੂਰਾ ਅਰ-ਰੂਮ ਨੂੰ ਪੂਰੇ ਪੰਜਾਬੀ ਅਨੁਵਾਦ ਅਤੇ ਆਡੀਓ ਤਿਲਾਵਤ ਨਾਲ ਪੜ੍ਹੋ। (60 ਆਇਤ — مكية). ਅਰ-ਰੂਮ ਸੁਣੋ, ਅਰ-ਰੂਮ ਅਨੁਵਾਦ, ਅਰ-ਰੂਮ mp3, ਅਰ-ਰੂਮ pdf.ਸੂਰਾ ਅਰ-ਰੂਮ ਪੜ੍ਹੋ ਅਤੇ ਸੁਣੋ
🎧 ਆਇਤ
M
Mishary Rashid Alafasy
✓
Mishary Rashid Alafasy
✓
M
Mahmoud Khalil Al-Husary
✓
Mahmoud Khalil Al-Husary
✓
A
Abdurrahman As-Sudais
✓
Abdurrahman As-Sudais
✓
M
Mohamed Siddiq Al-Minshawi
✓
Mohamed Siddiq Al-Minshawi
✓
A
Abdul Basit Abdul Samad
✓
Abdul Basit Abdul Samad
✓
A
Ali Al-Hudhaify
✓
Ali Al-Hudhaify
✓
A
Ahmed ibn Ali al-Ajamy
✓
Ahmed ibn Ali al-Ajamy
✓
A
Abu Bakr Ash-Shaatree
✓
Abu Bakr Ash-Shaatree
✓
M
Muhammad Ayyoub
✓
Muhammad Ayyoub
✓
A
Abdullah Basfar
✓
Abdullah Basfar
✓
A
Abdullah Al-Juhani
✓
Abdullah Al-Juhani
✓
M
Maher Al Muaiqly
✓
Maher Al Muaiqly
✓
—
x1
فِي أَدْنَى الْأَرْضِ وَهُم مِّن بَعْدِ غَلَبِهِمْ سَيَغْلِبُونَ ٣
📖 ਅਨੁਵਾਦ
ਆਇਤ 3
3਼ ਨੇੜੇ ਦੀ ਧਰਤੀ (ਸ਼ਾਮ ਤੇ ਫਲਸਤੀਨ) ਵਿਚ ਉਹ (ਰੂਮੀ) ਆਪਣੀ ਇਸ ਹਾਰ ਮਗਰੋਂ ਛੇਤੀ ਹੀ (ਈਰਾਨ ਉੱਤੇ) ਜਿੱਤ ਪ੍ਰਾਪਤ ਕਰਨਗੇ।
فِي بِضْعِ سِنِينَ ۗ لِلَّهِ الْأَمْرُ مِن قَبْلُ وَمِن بَعْدُ ۚ وَيَوْمَئِذٍ يَفْرَحُ الْمُؤْمِنُونَ ٤
📖 ਅਨੁਵਾਦ
ਆਇਤ 4
4਼ ਕੁੱਝ ਕੁ ਵਰ੍ਹਿਆਂ ਵਿਚ ਹੀ ਉਹ ਜਿੱਤ ਜਾਣਗੇ। ਪਹਿਲਾਂ ਵੀ (ਜਿੱਤ-ਹਾਰ ਦਾ) ਅਧਿਕਾਰ ਅੱਲਾਹ ਦਾ ਹੀ ਸੀ ਅਤੇ ਮਗਰੋਂ ਵੀ ਅੱਲਾਹ ਦਾ ਹੀ ਹੈ। ਉਸ ਦਿਨ (ਜਦੋਂ ਰੂਮੀ ਜਿੱਤਣਗੇ) ਮੁਸਲਮਾਨ ਵੀ (ਉਹਨਾਂ ਦੀ ਜਿੱਤ ਉੱਤੇ) ਖ਼ੁਸ਼ੀਆਂ ਮਾਣਨਗੇ।
بِنَصْرِ اللَّهِ ۚ يَنصُرُ مَن يَشَاءُ ۖ وَهُوَ الْعَزِيزُ الرَّحِيمُ ٥
📖 ਅਨੁਵਾਦ
ਆਇਤ 5
5਼ (ਇਹ ਜਿੱਤ) ਅੱਲਾਹ ਦੀ ਮਦਦ ਨਾਲ ਹੋਵੇਗੀ, ਉਹ ਜਿਸ ਦੀ ਚਾਹਵੇ ਮਦਦ ਕਰਦਾ ਹੈ, ਉਹ ਡਾਢਾ ਜ਼ੋਰਾਵਰ ਤੇ ਮਿਹਰਬਾਨ ਹੈ।
وَعْدَ اللَّهِ ۖ لَا يُخْلِفُ اللَّهُ وَعْدَهُ وَلَٰكِنَّ أَكْثَرَ النَّاسِ لَا يَعْلَمُونَ ٦
📖 ਅਨੁਵਾਦ
ਆਇਤ 6
6਼ ਇਹ ਅੱਲਾਹ ਦਾ ਵਚਨ ਹੈ (ਕਿ ਰੂਮ ਦੀ ਜਿੱਤ ਹੋਵੇਗੀ) ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਦੀ ਉਲੰਘਣਾ ਨਹੀਂ ਕਰਦਾ। ਪਰ ਵਧੇਰੇ ਲੋਕ ਨਹੀਂ ਜਾਣਦੇ।
يَعْلَمُونَ ظَاهِرًا مِّنَ الْحَيَاةِ الدُّنْيَا وَهُمْ عَنِ الْآخِرَةِ هُمْ غَافِلُونَ ٧
📖 ਅਨੁਵਾਦ
ਆਇਤ 7
7਼ ਉਹ ਲੋਕ ਤਾਂ ਕੇਵਲ ਸੰਸਾਰਿਕ ਜੀਵਨ ਦੇ ਦਿਸਦੇ ਪੱਖ ਨੂੰ ਹੀ ਜਾਣਦੇ ਹਨ ਅਤੇ ਪਰਲੋਕ ਤੋਂ ਤਾਂ ਉੱਕਾ ਹੀ ਬੇਖ਼ਬਰ ਹਨ।
أَوَلَمْ يَتَفَكَّرُوا فِي أَنفُسِهِم ۗ مَّا خَلَقَ اللَّهُ السَّمَاوَاتِ وَالْأَرْضَ وَمَا بَيْنَهُمَا إِلَّا بِالْحَقِّ وَأَجَلٍ مُّسَمًّى ۗ وَإِنَّ كَثِيرًا مِّنَ النَّاسِ بِلِقَاءِ رَبِّهِمْ لَكَافِرُونَ ٨
📖 ਅਨੁਵਾਦ
ਆਇਤ 8
8਼ ਕੀ ਉਹਨਾਂ (ਬੇਖ਼ਬਰ) ਲੋਕਾਂ ਨੇ ਆਪਣੇ ਮਨਾਂ ’ਚ ਸੋਚ ਵਿਚਾਰ ਨਹੀਂ ਕੀਤਾ ਕਿ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਅਤੇ ਉਹਨਾਂ ਦੇ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਹੱਕ-ਸੱਚ ਨਾਲ ਤੇ ਇਕ ਮਿਥੇ ਹੋਏ ਸਮੇਂ ਲਈ ਪੈਦਾ ਕੀਤਾ ਹੈ ? ਅਤੇ ਨਿਰਸੰਦੇਹ, ਵਧੇਰੇ ਲੋਕ ਆਪਣੇ ਰੱਬ ਦੀ ਮਿਲਣੀ (ਕਿਆਮਤ) ਤੋਂ ਹੀ ਇਨਕਾਰ ਕਰਦੇ ਹਨ।
أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ مِن قَبْلِهِمْ ۚ كَانُوا أَشَدَّ مِنْهُمْ قُوَّةً وَأَثَارُوا الْأَرْضَ وَعَمَرُوهَا أَكْثَرَ مِمَّا عَمَرُوهَا وَجَاءَتْهُمْ رُسُلُهُم بِالْبَيِّنَاتِ ۖ فَمَا كَانَ اللَّهُ لِيَظْلِمَهُمْ وَلَٰكِن كَانُوا أَنفُسَهُمْ يَظْلِمُونَ ٩
📖 ਅਨੁਵਾਦ
ਆਇਤ 9
9਼ ਕੀ ਉਹ (ਇਨਕਾਰੀ) ਧਰਤੀ ’ਤੇ ਤੁਰੇ ਫਿਰੇ ਨਹੀਂ? ਫੇਰ ਉਹ ਵੇਖਦੇ ਕਿ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਕਿਹੋ ਜਿਹਾ ਅੰਤ ਹੋਇਆ ਸੀ? ਉਹ ਉਹਨਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਉਹਨਾਂ ਨੇ ਧਰਤੀ ਨੂੰ ਇਹਨਾਂ ਤੋਂ ਵੱਧ ਵਾਹਿਆ-ਬੀਜੀਆ ਸੀ ਅਤੇ ਇਸ ਨੂੰ ਆਬਾਦ ਕੀਤਾ ਸੀ ਜਿੱਨਾ ਇਹਨਾਂ ਨੇ (ਅਰਬ ਨੂੰ) ਆਬਾਦ ਕੀਤਾ ਹੈ। ਉਹਨਾਂ ਕੋਲ ਵੀ ਉਹਨਾਂ ਦੇ ਪੈਗ਼ੰਬਰ ਖੁੱਲ੍ਹੀਆਂ ਨਿਸ਼ਾਨੀਆਂ (ਰਸੂਲ ਹੋਣ ਦੀਆਂ) ਲੈ ਕੇ ਆਏ ਸੀ (ਪਰ ਉਹਨਾਂ ਨੇ ਰਸੂਲਾਂ ਦਾ ਇਨਕਾਰ ਕੀਤਾ)। ਫੇਰ ਇੰਜ ਵੀ ਨਹੀਂ ਸੀ ਕਿ ਅੱਲਾਹ (ਬਿਨਾ ਪਾਪ ਕੀਤੇ) ਉਹਨਾਂ ਉੱਤੇ ਜ਼ੁਲਮ ਕਰਦਾ ਜਦ ਕਿ ਉਹ ਆਪਣੇ ਉੱਤੇ ਆਪ ਹੀ ਜ਼ੁਲਮ ਕਰਦੇ ਸਨ।
ثُمَّ كَانَ عَاقِبَةَ الَّذِينَ أَسَاءُوا السُّوأَىٰ أَن كَذَّبُوا بِآيَاتِ اللَّهِ وَكَانُوا بِهَا يَسْتَهْزِئُونَ ١٠
📖 ਅਨੁਵਾਦ
ਆਇਤ 10
10਼ ਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ ਦਾ ਅੰਤ ਬਹੁਤ ਹੀ ਭੈੜਾ ਹੋਇਆ ਕਿਉਂ ਜੋ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕਰਦੇ ਸਨ ਅਤੇ ਉਹਨਾਂ ਦਾ ਮਖੌਲ (ਵੀ) ਉਡਾਇਆ ਕਰਦੇ ਸਨ।
اللَّهُ يَبْدَأُ الْخَلْقَ ثُمَّ يُعِيدُهُ ثُمَّ إِلَيْهِ تُرْجَعُونَ ١١
📖 ਅਨੁਵਾਦ
ਆਇਤ 11
11਼ (ਯਾਦ ਰੱਖੋ ਕਿ) ਅੱਲਾਹ ਹੀ ਸਾਰੀ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਫੇਰ ਉਹੀ ਉਸ ਨੂੰ ਮੁੜ ਪੈਦਾ ਕਰੇਗਾ, ਫੇਰ ਉਸੇ ਵੱਲ ਤੁਹਾਨੂੰ ਪਰਤਾਇਆ ਜਾਵੇਗਾ।
وَيَوْمَ تَقُومُ السَّاعَةُ يُبْلِسُ الْمُجْرِمُونَ ١٢
📖 ਅਨੁਵਾਦ
ਆਇਤ 12
12਼ ਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਉਸ ਦਿਨ ਅਪਰਾਧੀ ਸਖ਼ਤ ਨਿਰਾਸ਼ ਹੋਣਗੇ।
وَلَمْ يَكُن لَّهُم مِّن شُرَكَائِهِمْ شُفَعَاءُ وَكَانُوا بِشُرَكَائِهِمْ كَافِرِينَ ١٣
📖 ਅਨੁਵਾਦ
ਆਇਤ 13
13਼ ਅਤੇ ਉਹਨਾਂ ਦੇ ਸ਼ਰੀਕਾਂ (ਇਸ਼ਟਾਂ) ਵਿੱਚੋਂ ਇਕ ਵੀ ਉਹਨਾਂ ਦਾ ਸਿਫ਼ਾਰਸ਼ੀ ਨਹੀਂ ਬਣੇਗਾ ਅਤੇ ਉਹ ਆਪਣੇ ਸ਼ਰੀਕਾਂ (ਇਸ਼ਟਾਂ) ਤੋਂ (ਆਪ ਵੀ) ਇਨਕਾਰੀ ਹੋ ਜਾਣਗੇ।
وَيَوْمَ تَقُومُ السَّاعَةُ يَوْمَئِذٍ يَتَفَرَّقُونَ ١٤
📖 ਅਨੁਵਾਦ
ਆਇਤ 14
14਼ ਅਤੇ ਜਦੋਂ ਕਿਆਮਤ ਦਾ ਵੇਲਾ ਆਵੇਗਾ ਉਸ ਦਿਨ ਲੋਕੀ (ਮੋਮਿਨ ਤੇ ਕਾਫ਼ਿਰ) ਵੱਖਰੇ ਵੱਖਰੇ ਹੋ ਜਾਣਗੇ।
فَأَمَّا الَّذِينَ آمَنُوا وَعَمِلُوا الصَّالِحَاتِ فَهُمْ فِي رَوْضَةٍ يُحْبَرُونَ ١٥
📖 ਅਨੁਵਾਦ
ਆਇਤ 15
15਼ ਫੇਰ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹ ਜੰਨਤ ਵਿਚ ਹੱਸਦੇ-ਤੁਸਦੇ ਰੱਖੇ ਜਾਣਗੇ।
وَأَمَّا الَّذِينَ كَفَرُوا وَكَذَّبُوا بِآيَاتِنَا وَلِقَاءِ الْآخِرَةِ فَأُولَٰئِكَ فِي الْعَذَابِ مُحْضَرُونَ ١٦
📖 ਅਨੁਵਾਦ
ਆਇਤ 16
16਼ ਜਿਨ੍ਹਾਂ ਲੋਕਾਂ ਨੇ (ਅੱਲਾਹ ਦਾ) ਇਨਕਾਰ ਕੀਤਾ ਹੈ ਅਤੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਤੇ ਪਰਲੋਕ ਦੀ ਮਿਲਣੀ ਨੂੰ ਝੁਠਲਾਇਆ ਹੈ, ਉਹ ਸਾਰੇ ਲੋਕ (ਨਰਕ ਦੇ) ਅਜ਼ਾਬ ਵਿਚ ਹਾਜ਼ਰ ਰੱਖੇ ਜਾਣਗੇ।
فَسُبْحَانَ اللَّهِ حِينَ تُمْسُونَ وَحِينَ تُصْبِحُونَ ١٧
📖 ਅਨੁਵਾਦ
ਆਇਤ 17
17਼ ਸੋ (ਹੇ ਮੋਮਿਨੋ!) ਤੁਸੀਂ ਅੱਲਾਹ ਦੀ ਪਾਕੀ ਦਾ ਗੁਣਗਾਣ ਕਰੋ ਜਦੋਂ ਤੁਹਾਡੀ ਸ਼ਾਮ ਹੋਵੇ ਅਤੇ ਜਦੋਂ ਸਵੇਰ ਹੋਵੇ।
وَلَهُ الْحَمْدُ فِي السَّمَاوَاتِ وَالْأَرْضِ وَعَشِيًّا وَحِينَ تُظْهِرُونَ ١٨
📖 ਅਨੁਵਾਦ
ਆਇਤ 18
18਼ ਅਕਾਸ਼ ਤੇ ਧਰਤੀ ਵਿਚ ਉਸੇ ਦੀ ਉਸਤਤ ਹੋ ਰਹੀ ਹੈ, ਸੋ ਤੁਸੀਂ ਵੀ ਉਸੇ ਦੀ ਤਸਬੀਹ ਤੀਜੇ ਪਹਿਰ ਤੇ ਜ਼ੋਹਰ ਵੇਲੇ (ਦੁਪਹਿਰ ਵੇਲੇ) ਕਰਿਆ ਕਰੋ।
يُخْرِجُ الْحَيَّ مِنَ الْمَيِّتِ وَيُخْرِجُ الْمَيِّتَ مِنَ الْحَيِّ وَيُحْيِي الْأَرْضَ بَعْدَ مَوْتِهَا ۚ وَكَذَٰلِكَ تُخْرَجُونَ ١٩
📖 ਅਨੁਵਾਦ
ਆਇਤ 19
19਼ ਉਹੀਓ ਜਿਉਂਦਿਆਂ ਨੂੰ ਮੁਰਦਿਆਂ ਵਿੱਚੋਂ ਅਤੇ ਮੁਰਦਿਆਂ ਨੂੰ ਜਿਉਂਦਿਆਂ ਵਿੱਚੋਂ ਕੱਢਦਾ ਹੈ ਅਤੇ ਉਹੀਓ ਧਰਤੀ ਨੂੰ ਉਸ ਦੀ ਮੌਤ (ਬੰਜਰ) ਹੋਣ ਮਗਰੋਂ ਜਿਊਂਦਾ (ਉਪਜਾਊ) ਕਰਦਾ ਹੈ। ਇਸੇ ਪ੍ਰਕਾਰ ਤੁਸੀਂ ਵੀ (ਕਬਰਾਂ ਵਿੱਚੋਂ) ਕੱਢੇ ਜਾਵੋਗੇ।
وَمِنْ آيَاتِهِ أَنْ خَلَقَكُم مِّن تُرَابٍ ثُمَّ إِذَا أَنتُم بَشَرٌ تَنتَشِرُونَ ٢٠
📖 ਅਨੁਵਾਦ
ਆਇਤ 20
20਼ ਇਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਵਿੱਚੋਂ ਹੈ ਕਿ ਉਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ, ਫੇਰ ਹੁਣ ਤੁਸੀਂ ਮਨੁੱਖ ਹੋ ਜਿਹੜੇ ਹਰ ਪਾਸੇ ਫੈਲ ਰਹੇ ਹੋ।
وَمِنْ آيَاتِهِ أَنْ خَلَقَ لَكُم مِّنْ أَنفُسِكُمْ أَزْوَاجًا لِّتَسْكُنُوا إِلَيْهَا وَجَعَلَ بَيْنَكُم مَّوَدَّةً وَرَحْمَةً ۚ إِنَّ فِي ذَٰلِكَ لَآيَاتٍ لِّقَوْمٍ يَتَفَكَّرُونَ ٢١
📖 ਅਨੁਵਾਦ
ਆਇਤ 21
21਼ ਉਸੇ ਦੀ ਨਿਸ਼ਾਨੀਆਂ ਵਿੱਚੋਂ (ਇਹ ਵੀ) ਹੈ ਕਿ ਉਸ ਨੇ ਤੁਹਾਡੇ ਤੋਂ ਹੀ (ਤੁਹਾਡੀਆਂ) ਪਤਨੀਆਂ ਪੈਦਾ ਕੀਤੀਆਂ ਤਾਂ ਜੋ ਤੁਸੀਂ ਉਹਨਾਂ ਕੋਲੋਂ ਸੁਖ ਸ਼ਾਂਤੀ ਪ੍ਰਾਪਤ ਕਰ ਸਕੋ। ਉਸ ਨੇ ਤੁਹਾਡੇ ਵਿਚਾਲੇ ਮੁਹੱਬਤ ਤੇ ਹਮਦਰਦੀ ਪੈਦਾ ਕਰ ਦਿੱਤੀ। ਜਿਹੜੇ ਲੋਕੀ ਸੋਚ ਵਿਚਾਰ ਕਰਨ ਵਾਲੇ ਹਨ ਉਹਨਾਂ ਲਈ ਇਸ ਵਿਚ ਮਹੱਤਵਪੂਰਣ ਨਿਸ਼ਾਨੀਆਂ ਹਨ।
وَمِنْ آيَاتِهِ خَلْقُ السَّمَاوَاتِ وَالْأَرْضِ وَاخْتِلَافُ أَلْسِنَتِكُمْ وَأَلْوَانِكُمْ ۚ إِنَّ فِي ذَٰلِكَ لَآيَاتٍ لِّلْعَالِمِينَ ٢٢
📖 ਅਨੁਵਾਦ
ਆਇਤ 22
22਼ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਅਕਾਸ਼ ਤੇ ਧਰਤੀ ਦੀ ਰਚਨਾ ਅਤੇ ਤੁਹਾਡੀਆਂ ਬੋਲੀਆਂ ਤੇ ਰੰਗਾਂ ਦਾ ਵੱਖ-ਵੱਖ ਹੋਣਾ ਵੀ ਹੈ। ਜਾਣਕਾਰਾਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ।
وَمِنْ آيَاتِهِ مَنَامُكُم بِاللَّيْلِ وَالنَّهَارِ وَابْتِغَاؤُكُم مِّن فَضْلِهِ ۚ إِنَّ فِي ذَٰلِكَ لَآيَاتٍ لِّقَوْمٍ يَسْمَعُونَ ٢٣
📖 ਅਨੁਵਾਦ
ਆਇਤ 23
23਼ ਤੁਹਾਡਾ ਰਾਤ ਤੇ ਦਿਨ ਵੇਲੇ ਸੌਣਾ ਅਤੇ ਉਸ ਦੇ ਫਜ਼ਲਾਂ (ਰੋਜ਼ੀ) ਦੀ ਭਾਲ ਕਰਨਾ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੈ। ਜਿਹੜੇ ਲੋਕੀ (ਧਿਆਨ ਨਾਲ) ਸੁਣਦੇ ਹਨ ਉਹਨਾਂ ਲਈ ਵੀ ਬਥੇਰੀਆਂ ਨਿਸ਼ਾਨੀਆਂ ਹਨ।
وَمِنْ آيَاتِهِ يُرِيكُمُ الْبَرْقَ خَوْفًا وَطَمَعًا وَيُنَزِّلُ مِنَ السَّمَاءِ مَاءً فَيُحْيِي بِهِ الْأَرْضَ بَعْدَ مَوْتِهَا ۚ إِنَّ فِي ذَٰلِكَ لَآيَاتٍ لِّقَوْمٍ يَعْقِلُونَ ٢٤
📖 ਅਨੁਵਾਦ
ਆਇਤ 24
24਼ ਇਹ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੀ ਹੈ ਕਿ ਉਹ ਤੁਹਾਨੂੰ ਡਰਾਉਣ ਲਈ ਅਤੇ ਆਸਵੰਦ ਕਰਨ ਲਈ ਬਿਜਲੀ ਦੀ ਲਿਸ਼ਕ ਵਿਖਾਉਂਦਾ ਹੈ ਅਤੇ ਅਕਾਸ਼ ਤੋਂ ਮੀਂਹ ਵਰ੍ਹਾਉਂਦਾ ਹੈ, ਜਿਸ ਤੋਂ ਮਰੀ ਹੋਈ ਧਰਤੀ ਜਿਊਂਦੀ ਹੋ ਜਾਂਦੀ ਹੈ। ਅਕਲ ਵਾਲਿਆਂ ਲਈ ਇਸ ਵਿਚ ਵੀ ਬਥੇਰੀਆਂ ਨਿਸ਼ਾਨੀਆਂ ਹਨ।
وَمِنْ آيَاتِهِ أَن تَقُومَ السَّمَاءُ وَالْأَرْضُ بِأَمْرِهِ ۚ ثُمَّ إِذَا دَعَاكُمْ دَعْوَةً مِّنَ الْأَرْضِ إِذَا أَنتُمْ تَخْرُجُونَ ٢٥
📖 ਅਨੁਵਾਦ
ਆਇਤ 25
25਼ ਉਸੇ (ਰੱਬ) ਦੀ ਇਕ ਨਿਸ਼ਾਨੀ ਇਹ ਵੀ ਹੈ ਕਿ ਅਕਾਸ਼ ਤੇ ਧਰਤੀ ਉਸੇ ਦੇ ਹੁਕਮ ਨਾਲ ਕਾਇਮ ਹਨ। ਜਦੋਂ ਉਹ ਤੁਹਾਨੂੰ ਧਰਤੀ (ਕਬਰਾਂ) ਵਿੱਚੋਂ ਸੱਦੇਗਾ ਫੇਰ ਤੁਸੀਂ ਸਾਰੇ ਧਰਤੀ ਵਿੱਚੋਂ ਕੇਵਲ ਇਕ ਸੱਦੇ ’ਤੇ ਹੀ ਬਾਹਰ ਨਿੱਕਲ ਆਓਗੇ।
وَلَهُ مَن فِي السَّمَاوَاتِ وَالْأَرْضِ ۖ كُلٌّ لَّهُ قَانِتُونَ ٢٦
📖 ਅਨੁਵਾਦ
ਆਇਤ 26
26਼ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਉਸ ਦੀ ਮਲਕੀਅਤ ਹੈ ਅਤੇ ਸਾਰੇ ਉਸੇ ਦੇ ਆਗਿਆਕਾਰੀ ਹਨ।
وَهُوَ الَّذِي يَبْدَأُ الْخَلْقَ ثُمَّ يُعِيدُهُ وَهُوَ أَهْوَنُ عَلَيْهِ ۚ وَلَهُ الْمَثَلُ الْأَعْلَىٰ فِي السَّمَاوَاتِ وَالْأَرْضِ ۚ وَهُوَ الْعَزِيزُ الْحَكِيمُ ٢٧
📖 ਅਨੁਵਾਦ
ਆਇਤ 27
27਼ ਉਹੀ (ਅੱਲਾਹ) ਹੈ ਜਿਹੜਾ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ ਉਹੀਓ ਫੇਰ ਉਸ ਨੂੰ ਮੁੜ ਪੈਦਾ ਕਰੇਗਾ ਅਤੇ ਇਹ ਕਰਨਾ ਉਸ ਲਈ ਤਾਂ ਇਹ ਬਹੁਤ ਹੀ ਸੌਖਾ ਹੈ ਅਕਾਸ਼ਾਂ ਤੇ ਧਰਤੀ ਵਿਚ ਉਸੇ (ਰੱਬ) ਦੀ ਸ਼ਾਨ ਸਭ ਤੋਂ ਉੱਚੀ ਹੈ ਅਤੇ ਉਹੀ ਜ਼ਬਰਦਸਤ ਤੇ ਹਿਕਮਤਾਂ ਵਾਲਾ ਹੈ।
ضَرَبَ لَكُم مَّثَلًا مِّنْ أَنفُسِكُمْ ۖ هَل لَّكُم مِّن مَّا مَلَكَتْ أَيْمَانُكُم مِّن شُرَكَاءَ فِي مَا رَزَقْنَاكُمْ فَأَنتُمْ فِيهِ سَوَاءٌ تَخَافُونَهُمْ كَخِيفَتِكُمْ أَنفُسَكُمْ ۚ كَذَٰلِكَ نُفَصِّلُ الْآيَاتِ لِقَوْمٍ يَعْقِلُونَ ٢٨
📖 ਅਨੁਵਾਦ
ਆਇਤ 28
28਼ (ਹੇ ਲੋਕੋ!) ਉਸ ਨੇ ਤੁਹਾਡੇ (ਸਮਝਾਉਣ) ਲਈ ਤੁਹਾਡੇ ਵਿੱਚੋਂ ਹੀ ਇਕ ਉਦਾਹਰਨ ਦਿੱਤੀ ਹੈ ਕਿ ਜੋ ਅਸੀਂ ਤੁਹਾਨੂੰ ਰਿਜ਼ਕ ਦਿੱਤਾ ਹੈ, ਕੀ ਉਸ ਵਿਚ ਤੁਹਾਡੇ ਗ਼ੁਲਾਮਾਂ (ਅਧੀਨ ਲੋਕਾਂ) ਵਿੱਚੋਂ ਵੀ ਕੋਈ ਸਾਂਝੀ ਹੋ ਸਕਦਾ ਹੈ ? ਕੀ ਤੁਸੀਂ ਅਤੇ ਉਹ ਇਕੋ ਬਰਾਬਰ ਹੋ ? ਕੀ ਤੁਸੀਂ (ਆਪਣੇ ਮਾਲ ’ਚੋਂ ਖ਼ਰਚ ਕਰਦੇ ਹੋਏ) ਉਹਨਾਂ ਤੋਂ ਇਸ ਤਰ੍ਹਾਂ ਡਰਦੇ ਹੋ ਜਿਵੇਂ ਆਪਣੇ ਸਾਂਝੀਆਂ ਤੋਂ ਡਰਦੇ ਹੋ ? ਇਸ ਤਰ੍ਹਾਂ ਅਸੀਂ ਸਮਝ ਰੱਖਣ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।
بَلِ اتَّبَعَ الَّذِينَ ظَلَمُوا أَهْوَاءَهُم بِغَيْرِ عِلْمٍ ۖ فَمَن يَهْدِي مَنْ أَضَلَّ اللَّهُ ۖ وَمَا لَهُم مِّن نَّاصِرِينَ ٢٩
📖 ਅਨੁਵਾਦ
ਆਇਤ 29
29਼ ਪਰ ਇਹ ਜ਼ਾਲਮ ਬਿਨਾਂ ਸੋਚੇ ਸਮਝੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ। ਜਿਸਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ ਫੇਰ ਉਸ ਨੂੰ ਰਾਹ ਕੌਣ ਵਿਖਾ ਸਕਦਾ ਹੈ ? ਉਹਨਾਂ ਦਾ ਤਾਂ ਕੋਈ ਵੀ ਸਹਾਈ ਨਹੀਂ ਹੋਵੇਗਾ।
فَأَقِمْ وَجْهَكَ لِلدِّينِ حَنِيفًا ۚ فِطْرَتَ اللَّهِ الَّتِي فَطَرَ النَّاسَ عَلَيْهَا ۚ لَا تَبْدِيلَ لِخَلْقِ اللَّهِ ۚ ذَٰلِكَ الدِّينُ الْقَيِّمُ وَلَٰكِنَّ أَكْثَرَ النَّاسِ لَا يَعْلَمُونَ ٣٠
📖 ਅਨੁਵਾਦ
ਆਇਤ 30
30਼ (ਹੇ ਨਬੀ!) ਤੁਸੀਂ ਇਕਾਗਰਤਾ ਨਾਲ ਆਪਣਾ ਮੂੰਹ (ਅੱਲਾਹ ਦੇ) ਦੀਨ ਇਸਲਾਮ ਵੱਲ ਸਿੱਧਾ ਰੱਖੋ। ਕਾਇਮ ਹੋ ਜਾਓ ਉਸ ਫ਼ਿਤਰਤ (ਸੁਭਾਓ) ਉੱਤੇ ਜਿਸ ਉੱਤੇ ਅੱਲਾਹ ਨੇ ਮਨੁੱਖ ਨੂੰ ਪੈਦਾ ਕੀਤਾ ਹੈ। (ਭਾਵ ਮੁਸਲਮਾਨ ਹੀ ਪੈਦਾ ਕੀਤਾ ਹੈ) ਅੱਲਾਹ ਦੀ ਬਣਾਈ ਹੋਈ ਬਣਤਰ ਨੂੰ ਬਦਲਿਆ ਨਹੀਂ ਜਾ ਸਕਦਾ। ਇਹੋ ਸਿੱਧਾ ਤੇ ਸੱਚਾ ਧਰਮ (ਦੀਨ) ਹੈ, ਪਰ ਵਧੇਰੇ ਲੋਕ ਨਹੀਂ ਜਾਣਦੇ।1
۞ مُنِيبِينَ إِلَيْهِ وَاتَّقُوهُ وَأَقِيمُوا الصَّلَاةَ وَلَا تَكُونُوا مِنَ الْمُشْرِكِينَ ٣١
📖 ਅਨੁਵਾਦ
ਆਇਤ 31
31਼ (ਹੇ ਲੋਕੋ!) ਉਸੇ (ਅੱਲਾਹ) ਵੱਲ ਝੁਕਦੇ ਹੋਏ ਦੀਨ ’ਤੇ ਕਾਇਮ ਰਹੋ ਅਤੇ ਤੁਸੀਂ ਉਸੇ ਤੋਂ ਡਰਦੇ ਰਹੋ ਅਤੇ ਨਮਾਜ਼ ਕਾਇਮ ਰੱਖੋ ਅਤੇ ਤੁਸੀਂ ਮੁਸ਼ਰਿਕਾਂ ਵਿੱਚੋਂ ਨਾ ਹੋ ਜਾਓ।
مِنَ الَّذِينَ فَرَّقُوا دِينَهُمْ وَكَانُوا شِيَعًا ۖ كُلُّ حِزْبٍ بِمَا لَدَيْهِمْ فَرِحُونَ ٣٢
📖 ਅਨੁਵਾਦ
ਆਇਤ 32
32਼ (ਉਹਨਾਂ ਵਰਗੇ ਵੀ ਨਾ ਹੋ ਜਾਓ) ਜਿਨ੍ਹਾਂ ਨੇ ਆਪਣੇ ਧਰਮ ਨੂੰ ਟੋਟੇ-ਟੋਟੇ ਕਰ ਛੱਡਿਆ ਅਤੇ ਧੜ੍ਹਿਆਂ ਵਿਚ ਵੰਡੇ ਗਏ, ਹਰੇਕ ਧੜੇ ਕੋਲ ਜੋ ਹੈ ਉਹ ਉਸੇ ਵਿਚ ਮਸਤ ਹੈ।
وَإِذَا مَسَّ النَّاسَ ضُرٌّ دَعَوْا رَبَّهُم مُّنِيبِينَ إِلَيْهِ ثُمَّ إِذَا أَذَاقَهُم مِّنْهُ رَحْمَةً إِذَا فَرِيقٌ مِّنْهُم بِرَبِّهِمْ يُشْرِكُونَ ٣٣
📖 ਅਨੁਵਾਦ
ਆਇਤ 33
33਼ ਜਦੋਂ ਲੋਕਾਂ ’ਤੇ ਕੋਈ ਬਿਪਤਾ ਆਉਂਦੀ ਹੈ ਤਾਂ ਉਹ (ਮਦਦ ਲਈ) ਆਪਣੇ ਰੱਬ ਵੱਲ ਮੁੜ ਆਉਂਦੇ ਹਨ ਤੇ ਉਸੇ ਤੋਂ ਦੁਆਵਾਂ ਮੰਗਦੇ ਹਨ ਫੇਰ ਜਦੋਂ ਉਹ ਆਪਣੇ ਵੱਲੋਂ ਉਹਨਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦਾ ਹੈ (ਭਾਵ ਬਿਪਤਾ ਦੂਰ ਕਰ ਦਿੰਦਾ ਹੈ)। ਤਾਂ ਉਹਨਾਂ ਵਿੱਚੋਂ ਕਈ ਲੋਕ ਆਪਣੇ ਰੱਬ ਨਾਲ ਸ਼ਿਰਕ ਕਰਨ ਲੱਗ ਜਾਂਦੇ।
لِيَكْفُرُوا بِمَا آتَيْنَاهُمْ ۚ فَتَمَتَّعُوا فَسَوْفَ تَعْلَمُونَ ٣٤
📖 ਅਨੁਵਾਦ
ਆਇਤ 34
34਼ (ਇਹ ਅਸੀਂ ਇਸ ਲਈ ਕਰਦੇ ਹਾਂ) ਤਾਂ ਜੋ ਉਹ ਉਸ ਚੀਜ਼ (ਨਿਅਮਤ) ਦੀ ਨਾ-ਸ਼ੁਕਰੀ ਕਰਨ ਲਗ ਜਾਣ ਜੋ ਅਸੀਂ ਉਹਨਾਂ ਨੂੰ ਬਖ਼ਸ਼ੀ ਹੈ। (ਚੰਗਾ) ਤੁਸੀਂ ਮੌਜਾਂ ਮਾਰ ਲਓ, ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ (ਕਿ ਹਕੀਕਤ ਕੀ ਹੈ ? )।
أَمْ أَنزَلْنَا عَلَيْهِمْ سُلْطَانًا فَهُوَ يَتَكَلَّمُ بِمَا كَانُوا بِهِ يُشْرِكُونَ ٣٥
📖 ਅਨੁਵਾਦ
ਆਇਤ 35
35਼ ਕੀ ਅਸੀਂ ਉਹਨਾਂ ’ਤੇ ਕੋਈ ਅਜਿਹੀ ਦਲੀਲ ਉਤਾਰੀ ਹੈ ਕਿ ਉਹ ਉਹਨਾਂ ਦੇ ਸ਼ਿਰਕ ਨੂੰ ਜਾਇਜ਼ ਕਰਦੀ ਹੋਵੇ।
وَإِذَا أَذَقْنَا النَّاسَ رَحْمَةً فَرِحُوا بِهَا ۖ وَإِن تُصِبْهُمْ سَيِّئَةٌ بِمَا قَدَّمَتْ أَيْدِيهِمْ إِذَا هُمْ يَقْنَطُونَ ٣٦
📖 ਅਨੁਵਾਦ
ਆਇਤ 36
36਼ ਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਹੱਥੀਂ ਅੱਗੇ ਭੇਜੀਆਂ ਹੋਈਆਂ ਕਰਤੂਤਾਂ ਕਾਰਨ ਕੋਈ ਮੁਸੀਬਤ ਆ ਜਾਵੇ ਤਾਂ ਝੱਟ (ਰੱਬ ਦੀਆਂ ਮਿਹਰਾਂ ਤੋਂ) ਬੇ-ਆਸ ਹੋ ਜਾਂਦੇ ਹਨ।
أَوَلَمْ يَرَوْا أَنَّ اللَّهَ يَبْسُطُ الرِّزْقَ لِمَن يَشَاءُ وَيَقْدِرُ ۚ إِنَّ فِي ذَٰلِكَ لَآيَاتٍ لِّقَوْمٍ يُؤْمِنُونَ ٣٧
📖 ਅਨੁਵਾਦ
ਆਇਤ 37
37਼ ਕੀ ਉਹਨਾਂ ਨੇ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਰੋਜ਼ੀ ਵਿਚ ਫ਼ਰਾਖ਼ੀ (ਖੁੱਲ੍ਹ) ਜਾਂ ਤੰਗੀ ਦਿੰਦਾ ਹੈ ? ਇਸ ਵਿਚ ਉਹਨਾਂ ਲੋਕਾਂ ਲਈ ਅਨੇਕਾਂ ਨਿਸ਼ਾਨੀਆਂ ਹਨ ਜਿਹੜੇ ਈਮਾਨ ਰੱਖਦੇ ਹਨ।
فَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ ۚ ذَٰلِكَ خَيْرٌ لِّلَّذِينَ يُرِيدُونَ وَجْهَ اللَّهِ ۖ وَأُولَٰئِكَ هُمُ الْمُفْلِحُونَ ٣٨
📖 ਅਨੁਵਾਦ
ਆਇਤ 38
38਼ ਤੁਸੀਂ (ਆਪਣੇ ਮਾਲ ’ਚੋਂ) ਆਪਣੇ ਸਾਕ-ਸੰਬੰਧੀਆਂ ਨੂੰ, ਮਸਕੀਨਾਂ ਨੂੰ ਅਤੇ ਮੁਸਾਫ਼ਰਾਂ ਨੂੰ ਉਹਨਾਂ ਦਾ ਬਣਦਾ ਹੱਕ ਅਦਾ ਕਰੋ। ਜਿਹੜੇ ਲੋਕੀ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੰਜ ਕਰਨਾ ਬਹੁਤ ਚੰਗਾ ਹੈ, ਅਜਿਹੇ ਲੋਕ ਹੀ ਕਾਮਯਾਬ ਹੋਣਗੇ।
وَمَا آتَيْتُم مِّن رِّبًا لِّيَرْبُوَ فِي أَمْوَالِ النَّاسِ فَلَا يَرْبُو عِندَ اللَّهِ ۖ وَمَا آتَيْتُم مِّن زَكَاةٍ تُرِيدُونَ وَجْهَ اللَّهِ فَأُولَٰئِكَ هُمُ الْمُضْعِفُونَ ٣٩
📖 ਅਨੁਵਾਦ
ਆਇਤ 39
39਼ (ਹੇ ਲੋਕੋ!) ਤੁਸੀਂ ਜਿਹੜਾ (ਧੰਨ) ਸੂਦ ’ਤੇ ਦਿੰਦੇ ਹੋ ਤਾਂ ਜੋ ਉਹ ਲੋਕਾਂ ਦੇ ਮਾਲ ਵਿਚ ਰਲ ਕੇ ਵਧਦਾ ਰਹੇ, ਉਹ ਅੱਲਾਹ ਦੀਆਂ ਨਜ਼ਰਾਂ ਵਿਚ ਨਹੀਂ ਵਧਦਾ। ਤੁਸੀਂ ਅੱਲਾਹ ਦੇ ਦਰਸ਼ਨ ਕਰਨ ਲਈ ਜਿਹੜਾ ਕੁੱਝ ਜ਼ਕਾਤ ਵਿਚ ਦਿੰਦੇ ਹੋ ਅਜਿਹੇ ਲੋਕ ਹੀ ਆਪਣੇ ਮਾਲ ਨੂੰ (ਅੱਲਾਹ ਦੀਆਂ ਨਜ਼ਰਾਂ ਵਿਚ) ਕਈ ਗੁਣਾ ਵਧਾਉਣ ਵਾਲੇ ਹਨ।
اللَّهُ الَّذِي خَلَقَكُمْ ثُمَّ رَزَقَكُمْ ثُمَّ يُمِيتُكُمْ ثُمَّ يُحْيِيكُمْ ۖ هَلْ مِن شُرَكَائِكُم مَّن يَفْعَلُ مِن ذَٰلِكُم مِّن شَيْءٍ ۚ سُبْحَانَهُ وَتَعَالَىٰ عَمَّا يُشْرِكُونَ ٤٠
📖 ਅਨੁਵਾਦ
ਆਇਤ 40
40਼ ਅੱਲਾਹ ਹੀ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਫੇਰ (ਖਾਣ ਪੀਣ ਨੂੰ) ਰਿਜ਼ਕ ਦਿੱਤਾ ਫੇਰ ਉਹ ਤੁਹਾਨੂੰ ਮੌਤ ਦੇਵੇਗਾ ਫੇਰ ਉਹ ਤੁਹਾਨੂੰ ਜਿਊਂਦਾ ਕਰੇਗਾ। ਕੀ ਤੁਹਾਡੇ (ਮਿਥੇ ਹੋਏ) ਸ਼ਰੀਕਾਂ ਵਿੱਚੋਂ ਵੀ ਕੋਈ ਅਜਿਹਾ ਹੈ ਜਿਹੜਾ ਇਹ ਕੁੱਝ ਕਰ ਸਕਦਾ ਹੋਵੇ ? ਅੱਲਾਹ ਉਹਨਾਂ ਦੇ ਥਾਪੇ ਹੋਏ ਸ਼ਰੀਕਾਂ ਤੋਂ ਪਾਕ ਪਵਿੱਤਰ ਹੈ ਤੇ ਕਿਤੇ ਉੱਚਾ ਹੈ।
ظَهَرَ الْفَسَادُ فِي الْبَرِّ وَالْبَحْرِ بِمَا كَسَبَتْ أَيْدِي النَّاسِ لِيُذِيقَهُم بَعْضَ الَّذِي عَمِلُوا لَعَلَّهُمْ يَرْجِعُونَ ٤١
📖 ਅਨੁਵਾਦ
ਆਇਤ 41
41਼ ਥਲ ਤੇ ਜਲ ਵਿਚ ਲੋਕਾਂ ਦੀਆਂ ਭੈੜੀਆਂ ਕਰਤੂਤਾਂ ਕਾਰਨ ਵਿਗਾੜ ਫੈਲ ਗਿਆ ਹੈ, ਇਸੇ ਲਈ ਫ਼ਸਾਦੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਸੁਆਦ ਚਖਾਉਂਦਾ ਹੈ, ਸ਼ਾਇਦ ਕਿ ਉਹ ਹਿਦਾਇਤ ਵੱਲ ਪਰਤ ਆਉਣ।
قُلْ سِيرُوا فِي الْأَرْضِ فَانظُرُوا كَيْفَ كَانَ عَاقِبَةُ الَّذِينَ مِن قَبْلُ ۚ كَانَ أَكْثَرُهُم مُّشْرِكِينَ ٤٢
📖 ਅਨੁਵਾਦ
ਆਇਤ 42
42਼ (ਹੇ ਨਬੀ!) ਤੁਸੀਂ ਉਹਨਾਂ (ਜ਼ਾਲਮਾਂ) ਨੂੰ ਆਖੋ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਹਿਲੇ ਲੋਕਾਂ ਦਾ ਕਿਹੋ ਜਿਹਾ ਅੰਜਾਮ (ਅੰਤ) ਹੋਇਆ ਸੀ। ਉਹਨਾਂ ਵਿਚ ਬਹੁਤੇ ਤਾਂ ਮੁਸ਼ਰਿਕ ਹੀ ਸਨ।
فَأَقِمْ وَجْهَكَ لِلدِّينِ الْقَيِّمِ مِن قَبْلِ أَن يَأْتِيَ يَوْمٌ لَّا مَرَدَّ لَهُ مِنَ اللَّهِ ۖ يَوْمَئِذٍ يَصَّدَّعُونَ ٤٣
📖 ਅਨੁਵਾਦ
ਆਇਤ 43
43਼ ਸੋ ਤੁਸੀਂ ਆਪਣੀ ਦਿਸ਼ਾ ਉਸ ਸੱਚੇ ਤੇ ਸਿੱਧੇ ਧਰਮ (ਇਸਲਾਮ) ਵਲ ਰੱਖੋ, ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਹੜਾ ਅੱਲਾਹ ਵੱਲੋਂ ਨਹੀਂ ਟਲੇਗਾ। ਉਸ ਦਿਹਾੜੇ ਉਹ (ਮੋਮਿਨ ਤੇ ਕਾਫ਼ਿਰ) ਅੱਡੋ-ਅੱਡ ਹੋ ਜਾਣਗੇ।
مَن كَفَرَ فَعَلَيْهِ كُفْرُهُ ۖ وَمَنْ عَمِلَ صَالِحًا فَلِأَنفُسِهِمْ يَمْهَدُونَ ٤٤
📖 ਅਨੁਵਾਦ
ਆਇਤ 44
44਼ ਜਿਸ ਨੇ ਕੁਫ਼ਰ ਕੀਤਾ ਹੋਵੇਗਾ ਉਸ ਨੂੰ ਉਸ ਦੀ ਸਜ਼ਾ ਮਿਲੇਗੀ ਅਤੇ ਜਿਨ੍ਹਾਂ ਨੇ ਨੇਕ ਕੰਮ ਕੀਤੇ ਹੋਣਗੇ ਉਹ ਆਪਣੇ ਲਈ (ਸਫ਼ਲਤਾ ਵਾਲੀ) ਰਾਹ ਪੱਧਰ ਕਰ ਰਹੇ ਹੋਣਗੇ।
لِيَجْزِيَ الَّذِينَ آمَنُوا وَعَمِلُوا الصَّالِحَاتِ مِن فَضْلِهِ ۚ إِنَّهُ لَا يُحِبُّ الْكَافِرِينَ ٤٥
📖 ਅਨੁਵਾਦ
ਆਇਤ 45
45਼ ਤਾਂ ਜੋ ਅੱਲਾਹ ਉਹਨਾਂ ਲੋਕਾਂ ਨੂੰ, ਜਿਨ੍ਹਾਂ ਨੇ ਈਮਾਨ ਲਿਆਉਣ ਮਗਰੋਂ ਨੇਕ ਕੰਮ ਕੀਤੇ ਹਨ, ਆਪਣੇ ਫ਼ਜ਼ਲ (ਕ੍ਰਿਪਾ) ਨਾਲ ਜਜ਼ਾ (ਵਧੀਆ ਬਦਲਾ) ਦੇਵੇ। ਬੇਸ਼ੱਕ ਉਹ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ।
وَمِنْ آيَاتِهِ أَن يُرْسِلَ الرِّيَاحَ مُبَشِّرَاتٍ وَلِيُذِيقَكُم مِّن رَّحْمَتِهِ وَلِتَجْرِيَ الْفُلْكُ بِأَمْرِهِ وَلِتَبْتَغُوا مِن فَضْلِهِ وَلَعَلَّكُمْ تَشْكُرُونَ ٤٦
📖 ਅਨੁਵਾਦ
ਆਇਤ 46
46਼ ਅਤੇ ਉਹ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਉਹ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ ਤਾਂ ਜੋ ਉਹ ਤੁਹਾਨੂੰ ਆਪਣੀਆਂ ਮਿਹਰਾਂ ਦਾ ਆਨੰਦ ਦੇਵੇ। ਉਸ ਦੇ ਹੁਕਮ ਨਾਲ ਹੀ (ਪਾਣੀ ਵਿਚ) ਬੇੜੀਆਂ ਚੱਲਦੀਆਂ ਹਨ ਤਾਂ ਜੋ (ਸਮੁੰਦਰਾਂ ਵਿਚ) ਤੁਸੀਂ ਉਸ ਦੇ ਫ਼ਜ਼ਲ ਦੀ ਭਾਲ ਕਰੋ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰ ਸਕੋਂ।
وَلَقَدْ أَرْسَلْنَا مِن قَبْلِكَ رُسُلًا إِلَىٰ قَوْمِهِمْ فَجَاءُوهُم بِالْبَيِّنَاتِ فَانتَقَمْنَا مِنَ الَّذِينَ أَجْرَمُوا ۖ وَكَانَ حَقًّا عَلَيْنَا نَصْرُ الْمُؤْمِنِينَ ٤٧
📖 ਅਨੁਵਾਦ
ਆਇਤ 47
47਼ (ਹੇ ਮੁਹੰਮਦ ਸ:!) ਅਸੀਂ ਤੁਹਾਥੋਂ ਪਹਿਲਾਂ ਵੀ ਆਪਣੇ ਕਈ ਪੈਗ਼ੰਬਰਾਂ ਨੂੰ ਉਹਨਾਂ ਦੀਆਂ ਹੀ ਕੌਮਾਂ ਵੱਲ ਭੇਜੇ ਸਨ। ਉਹ (ਰਸੂਲ) ਉਹਨਾਂ ਕੋਲ ਸਪਸ਼ਟ ਦਲੀਲਾਂ ਵੀ ਲਿਆਏ ਸਨ। (ਜਦੋਂ ਉਹ ਕੌਮਾਂ ਨਹੀਂ ਮੰਨੀਆਂ) ਫੇਰ ਅਸੀਂ ਗੁਨਾਹਗਾਰਾਂ ਤੋਂ (ਆਪਣੇ ਅਜ਼ਾਬ ਰਾਹੀਂ) ਬਦਲਾ ਲਿਆ। ਸਾਡੇ ਲਈ ਤਾਂ ਮੋਮਿਨਾਂ ਦੀ ਮਦਦ ਕਰਨਾ ਲਾਜ਼ਮੀ ਹੈ।
اللَّهُ الَّذِي يُرْسِلُ الرِّيَاحَ فَتُثِيرُ سَحَابًا فَيَبْسُطُهُ فِي السَّمَاءِ كَيْفَ يَشَاءُ وَيَجْعَلُهُ كِسَفًا فَتَرَى الْوَدْقَ يَخْرُجُ مِنْ خِلَالِهِ ۖ فَإِذَا أَصَابَ بِهِ مَن يَشَاءُ مِنْ عِبَادِهِ إِذَا هُمْ يَسْتَبْشِرُونَ ٤٨
📖 ਅਨੁਵਾਦ
ਆਇਤ 48
48਼ ਅੱਲਾਹ ਉਹ ਜ਼ਾਤ ਰੁ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫੇਰ ਉਹ ਬੱਦਲਾਂ ਨੂੰ ਚੁੱਕਦੀਆਂ ਹਨ ਫੇਰ ਅੱਲਾਹ ਆਪਣੀ ਇੱਛਾ ਅਨੁਸਾਰ ਉਹਨਾਂ (ਬੱਦਲਾਂ) ਨੂੰ ਅਕਾਸ਼ ਵਿਚ ਫੈਲਾ ਦਿੰਦਾ ਹੈ ਅਤੇ ਉਹਨਾਂ (ਬੱਦਲਾਂ) ਨੂੰ ਟੁਕੜੀਆਂ ਵਿਚ ਵੰਡ ਦਿੰਦਾ ਹੈ ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ (ਬੱਦਲਾਂ) ਵਿੱਚੋਂ (ਪਾਣੀ ਦੀਆਂ) ਬੁੰਦਾਂ ਨਿਕਲਦੀਆਂ ਹਨ ਅਤੇ ਜਿਨ੍ਹਾਂ ਬੰਦਿਆਂ ’ਤੇ ਅੱਲਾਹ ਚਾਹੁੰਦਾ ਹੈ, ਉਹਨਾਂ ਉੱਤੇ ਮੀਂਹ ਬਰਸਾਉਂਦਾ ਹੈ। ਉਸ ਸਮੇਂ ਉਹ ਲੋਕ ਖ਼ੁਸ਼ ਹੋ ਜਾਂਦੇ ਹਨ।
وَإِن كَانُوا مِن قَبْلِ أَن يُنَزَّلَ عَلَيْهِم مِّن قَبْلِهِ لَمُبْلِسِينَ ٤٩
📖 ਅਨੁਵਾਦ
ਆਇਤ 49
49਼ ਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ ਲੋਕ ਬੇ-ਆਸ ਹੋ ਰਹੇ ਸਨ।
فَانظُرْ إِلَىٰ آثَارِ رَحْمَتِ اللَّهِ كَيْفَ يُحْيِي الْأَرْضَ بَعْدَ مَوْتِهَا ۚ إِنَّ ذَٰلِكَ لَمُحْيِي الْمَوْتَىٰ ۖ وَهُوَ عَلَىٰ كُلِّ شَيْءٍ قَدِيرٌ ٥٠
📖 ਅਨੁਵਾਦ
ਆਇਤ 50
50਼ ਸੋ ਤੁਸੀਂ ਅੱਲਾਹ ਦੀਆਂ ਮਿਹਰਾਂ ਦੀ ਨਿਸ਼ਾਨੀਆਂ ਵੇਖੋ ਕਿ ਉਹ ਮਰੀ ਹੋਈ (ਉਜਾੜ) ਧਰਤੀ ਨੂੰ ਕਿੱਦਾਂ ਜਿਊਂਦਾ (ਉਪਜਾਊ) ਕਰਦਾ ਹੈ। ਬੇਸ਼ੱਕ ਉਹੀ (ਅੱਲਾਹ) ਮੁਰਦਿਆਂ ਨੂੰ ਜਿਊਂਦਾ ਕਰਨ ਵਾਲਾ ਹੈ ਅਤੇ ਉਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
وَلَئِنْ أَرْسَلْنَا رِيحًا فَرَأَوْهُ مُصْفَرًّا لَّظَلُّوا مِن بَعْدِهِ يَكْفُرُونَ ٥١
📖 ਅਨੁਵਾਦ
ਆਇਤ 51
51਼ ਅਤੇ ਜੇਕਰ ਅਸੀਂ ਹਵਾਵਾਂ ਦੇ ਝੱਖੜ ਚਲਾ ਦਈਏ ਅਤੇ ਇਹ ਆਪਣੀ ਫ਼ਸਲ ਨੂੰ ਪੀਲੀ (ਮੁਰਝਾਈ) ਹੋਈ ਵੇਖਣ ਤਾਂ ਉਹ ਨਾ-ਸ਼ੁਕਰੀਆਂ ਕਰਨ ਲੱਗ ਜਾਂਦੇ ਹਨ।
فَإِنَّكَ لَا تُسْمِعُ الْمَوْتَىٰ وَلَا تُسْمِعُ الصُّمَّ الدُّعَاءَ إِذَا وَلَّوْا مُدْبِرِينَ ٥٢
📖 ਅਨੁਵਾਦ
ਆਇਤ 52
52਼ ਬੇਸ਼ੱਕ (ਹੇ ਨਬੀ!) ਤੁਸੀਂ ਮੁਰਦਿਆਂ ਨੂੰ (ਬੇ-ਸਮਝਾਂ ਨੂੰ) ਨਹੀਂ ਸੁਣਾ ਸਕਦੇ ਅਤੇ ਨਾ ਹੀ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ। ਜਦ ਕਿ ਉਹ ਪਿੱਠ ਫੇਰ ਕੇ ਮੁੜ ਗਏ ਹੋਣ।
وَمَا أَنتَ بِهَادِ الْعُمْيِ عَن ضَلَالَتِهِمْ ۖ إِن تُسْمِعُ إِلَّا مَن يُؤْمِنُ بِآيَاتِنَا فَهُم مُّسْلِمُونَ ٥٣
📖 ਅਨੁਵਾਦ
ਆਇਤ 53
53਼ ਅਤੇ ਨਾ ਹੀ ਤੁਸੀਂ ਅੰਨ੍ਹੇ ਲੋਕਾਂ ਨੂੰ ਕੁਰਾਹਿਓਂ ਕੱਢ ਕੇ ਸਿੱਧੇ ਰਾਹ ਲਿਆ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ’ਤੇ ਈਮਾਨ ਰੱਖਦੇ ਹਨ। ਬਸ ਉਹੀਓ ਆਗਿਆਕਾਰੀ ਹਨ।
۞ اللَّهُ الَّذِي خَلَقَكُم مِّن ضَعْفٍ ثُمَّ جَعَلَ مِن بَعْدِ ضَعْفٍ قُوَّةً ثُمَّ جَعَلَ مِن بَعْدِ قُوَّةٍ ضَعْفًا وَشَيْبَةً ۚ يَخْلُقُ مَا يَشَاءُ ۖ وَهُوَ الْعَلِيمُ الْقَدِيرُ ٥٤
📖 ਅਨੁਵਾਦ
ਆਇਤ 54
54਼ ਅੱਲਾਹ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਕਮਜ਼ੋਰੀ ਦੀ ਹਾਲਤ ਵਿਚ ਪੈਦਾ ਕੀਤਾ, ਫੇਰ ਇਸ ਕਮਜ਼ੋਰੀ (ਬਚਪਣ) ਤੋਂ ਮਗਰੋਂ ਤਾਕਤ (ਜਵਾਨੀ) ਦਿੱਤੀ, ਫੇਰ ਇਸ ਤਾਕਤ (ਜਵਾਨੀ) ਮਗਰੋਂ ਕਮਜ਼ੋਰੀ ਤੇ ਬੁਢਾਪਾ ਦਿੱਤਾ। ਉਹ ਜਿਵੇਂ ਚਾਹੇ ਪੈਦਾ ਕਰਦਾ ਹੈ। ਉਹ ਸਭ ਕੁੱਝ ਜਾਣਨ ਵਾਲਾ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੈ।
وَيَوْمَ تَقُومُ السَّاعَةُ يُقْسِمُ الْمُجْرِمُونَ مَا لَبِثُوا غَيْرَ سَاعَةٍ ۚ كَذَٰلِكَ كَانُوا يُؤْفَكُونَ ٥٥
📖 ਅਨੁਵਾਦ
ਆਇਤ 55
55਼ ਜਿਸ ਦਿਨ ਕਿਆਮਤ ਆਵੇਗੀ ਅਪਰਾਧੀ ਕਸਮਾਂ ਖਾਣਗੇ ਕਿ ਉਹ (ਸੰਸਾਰ ਵਿਚ) ਛੁੱਟ ਇਕ ਪਲ ਤੋਂ ਨਹੀਂ ਠਹਿਰੇ। ਇਸ ਤਰ੍ਹਾਂ ਇਹ (ਸੰਸਾਰਿਕ ਜੀਵਨ ਵਿਚ) ਕੁਰਾਹੇ ਪਏ ਰਹੇ।
وَقَالَ الَّذِينَ أُوتُوا الْعِلْمَ وَالْإِيمَانَ لَقَدْ لَبِثْتُمْ فِي كِتَابِ اللَّهِ إِلَىٰ يَوْمِ الْبَعْثِ ۖ فَهَٰذَا يَوْمُ الْبَعْثِ وَلَٰكِنَّكُمْ كُنتُمْ لَا تَعْلَمُونَ ٥٦
📖 ਅਨੁਵਾਦ
ਆਇਤ 56
56਼ ਅਤੇ ਜਿਨ੍ਹਾਂ ਲੋਕਾਂ ਨੂੰ ਈਮਾਨ ਅਤੇ ਗਿਆਨ ਦਿੱਤਾ ਗਿਆ ਹੈ ਉਹ ਆਖਣਗੇ ਕਿ ਤੁਸੀਂ ਤਾਂ (ਹੇ ਅਪਰਾਧੀਓ!) ਜਿਵੇਂ ਕਿ ਅੱਲਾਹ ਦੀ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਹੈ ਕਿਆਮਤ ਤਕ (ਸੰਸਾਰ ਵਿਚ) ਰਹੇ ਸੀ। ਅੱਜ ਇਹ ਦਿਨ ਮੁੜ ਆਉਣ ਦਾ ਹੈ। ਪਰ ਤੁਸੀਂ ਤਾਂ ਇਸ ਨੂੰ ਮੰਨਦੇ ਹੀ ਨਹੀਂ ਸੀ।
فَيَوْمَئِذٍ لَّا يَنفَعُ الَّذِينَ ظَلَمُوا مَعْذِرَتُهُمْ وَلَا هُمْ يُسْتَعْتَبُونَ ٥٧
📖 ਅਨੁਵਾਦ
ਆਇਤ 57
57਼ ਉਸ ਦਿਨ ਉਹਨਾਂ ਜ਼ਾਲਮਾਂ ਦਾ ਕੋਈ ਵੀ ਬਹਾਨਾ ਉਹਨਾਂ ਦੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਨੂੰ ਤੌਬਾ ਕਰਨ ਦਾ ਅਵਸਰ ਦਿੱਤਾ ਜਾਵੇਗਾ।
وَلَقَدْ ضَرَبْنَا لِلنَّاسِ فِي هَٰذَا الْقُرْآنِ مِن كُلِّ مَثَلٍ ۚ وَلَئِن جِئْتَهُم بِآيَةٍ لَّيَقُولَنَّ الَّذِينَ كَفَرُوا إِنْ أَنتُمْ إِلَّا مُبْطِلُونَ ٥٨
📖 ਅਨੁਵਾਦ
ਆਇਤ 58
58਼ ਬੇਸ਼ੱਕ ਅਸੀਂ ਇਸ .ਕੁਰਆਨ ਵਿਚ ਲੋਕਾਂ ਸਾਹਮਣੇ ਹਰ ਤਰ੍ਹਾਂ ਦੀਆਂ ਉਦਾਹਰਣਾਂ (ਵਿਸਥਾਰ ਨਾਲ) ਬਿਆਨ ਕਰ ਦਿੱਤੀਆਂ ਹਨ। ਫੇਰ ਵੀ ਕਾਫ਼ਿਰ ਤਾਂ ਬਸ ਇਹੋ ਆਖਣਗੇ ਕਿ ਤੁਸੀਂ ਤਾਂ ਨਿਰੇ ਝੂਠੇ ਹੋ।
كَذَٰلِكَ يَطْبَعُ اللَّهُ عَلَىٰ قُلُوبِ الَّذِينَ لَا يَعْلَمُونَ ٥٩
📖 ਅਨੁਵਾਦ
ਆਇਤ 59
59਼ ਇਸ ਤਰ੍ਹਾਂ ਅੱਲਾਹ ਬੇ-ਸਮਝ ਲੋਕਾਂ ਦੇ ਦਿਲਾਂ ’ਤੇ ਮੋਹਰਾਂ ਲਾ ਛੱਡਦਾ ਹੈ।
فَاصْبِرْ إِنَّ وَعْدَ اللَّهِ حَقٌّ ۖ وَلَا يَسْتَخِفَّنَّكَ الَّذِينَ لَا يُوقِنُونَ ٦٠
📖 ਅਨੁਵਾਦ
ਆਇਤ 60
60਼ ਸੋ (ਹੇ ਨਬੀ!) ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਚਨ ਸੱਚਾ ਹੈ। ਉਹ (ਕਾਫ਼ਿਰ) ਲੋਕ, ਜਿਹੜੇ ਲੋਕੀ (ਅੱਲਾਹ ਦੀ ਕਿਤਾਬ .ਕੁਰਆਨ) ’ਤੇ ਯਕੀਨ ਨਹੀਂ ਰੱਖਦੇ, ਉਹ ਤੁਹਾਨੂੰ ਹੋਲਾ (ਬੇ-ਸਬਰਾ) ਨਾ ਕਰ ਦੇਣ।
ਪੜ੍ਹੋ ਸੂਰਾ ਅਰ-ਰੂਮ ਪੰਜਾਬੀ – ਅਨੁਵਾਦ ਅਤੇ ਆਡੀਓ
ਕੁਰਆਨ ਸ਼ਰੀਫ਼
Tuesday, August 18, 2026
Don't forget us in your sincere prayers

