ਅਰ-ਰੂਮ · 36/60
ਅਨੁਵਾਦ ਉਚਾਰਨ — ਅਰ-ਰੂਮ
وَإِذَا أَذَقْنَا النَّاسَ رَحْمَةً فَرِحُوا بِهَا ۖ وَإِن تُصِبْهُمْ سَيِّئَةٌ بِمَا قَدَّمَتْ أَيْدِيهِمْ إِذَا هُمْ يَقْنَطُونَ ۝٣٦
Wa izaaa azaqnan naasa rahmatan farihoo bihaa wa in tusibhum sayyi`atum bimaa qaddamat aydeehim izaa hum yaqnatoon
📖 ਪੰਜਾਬੀ ਵਿੱਚ
36਼ ਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਹੱਥੀਂ ਅੱਗੇ ਭੇਜੀਆਂ ਹੋਈਆਂ ਕਰਤੂਤਾਂ ਕਾਰਨ ਕੋਈ ਮੁਸੀਬਤ ਆ ਜਾਵੇ ਤਾਂ ਝੱਟ (ਰੱਬ ਦੀਆਂ ਮਿਹਰਾਂ ਤੋਂ) ਬੇ-ਆਸ ਹੋ ਜਾਂਦੇ ਹਨ।

🎧 ਸੁਣੋ


📜 ਆਇਤ 34-38 — ਅਰ-ਰੂਮ

34لِيَكْفُرُوا بِمَا آتَيْنَاهُمْ ۚ فَتَمَتَّعُوا فَسَوْفَ تَعْلَمُونَ
34਼ (ਇਹ ਅਸੀਂ ਇਸ ਲਈ ਕਰਦੇ ਹਾਂ) ਤਾਂ ਜੋ ਉਹ ਉਸ ਚੀਜ਼ (ਨਿਅਮਤ) ਦੀ ਨਾ-ਸ਼ੁਕਰੀ ਕਰਨ ਲਗ ਜਾਣ ਜੋ ਅਸੀਂ ਉਹਨਾਂ ਨੂੰ ਬਖ਼ਸ਼ੀ ਹੈ। (ਚੰਗਾ) ਤੁਸੀਂ ਮੌਜਾਂ ਮਾਰ ਲਓ, ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ (ਕਿ ਹਕੀਕਤ ਕੀ ਹੈ ? )।
35أَمْ أَنزَلْنَا عَلَيْهِمْ سُلْطَانًا فَهُوَ يَتَكَلَّمُ بِمَا كَانُوا بِهِ يُشْرِكُونَ
35਼ ਕੀ ਅਸੀਂ ਉਹਨਾਂ ’ਤੇ ਕੋਈ ਅਜਿਹੀ ਦਲੀਲ ਉਤਾਰੀ ਹੈ ਕਿ ਉਹ ਉਹਨਾਂ ਦੇ ਸ਼ਿਰਕ ਨੂੰ ਜਾਇਜ਼ ਕਰਦੀ ਹੋਵੇ।
36وَإِذَا أَذَقْنَا النَّاسَ رَحْمَةً فَرِحُوا بِهَا ۖ وَإِن تُصِبْهُمْ سَيِّئَةٌ بِمَا قَدَّمَتْ أَيْدِيهِمْ إِذَا هُمْ يَقْنَطُونَ
36਼ ਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਹੱਥੀਂ ਅੱਗੇ ਭੇਜੀਆਂ ਹੋਈਆਂ ਕਰਤੂਤਾਂ ਕਾਰਨ ਕੋਈ ਮੁਸੀਬਤ ਆ ਜਾਵੇ ਤਾਂ ਝੱਟ (ਰੱਬ ਦੀਆਂ ਮਿਹਰਾਂ ਤੋਂ) ਬੇ-ਆਸ ਹੋ ਜਾਂਦੇ ਹਨ।
37أَوَلَمْ يَرَوْا أَنَّ اللَّهَ يَبْسُطُ الرِّزْقَ لِمَن يَشَاءُ وَيَقْدِرُ ۚ إِنَّ فِي ذَٰلِكَ لَآيَاتٍ لِّقَوْمٍ يُؤْمِنُونَ
37਼ ਕੀ ਉਹਨਾਂ ਨੇ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਰੋਜ਼ੀ ਵਿਚ ਫ਼ਰਾਖ਼ੀ (ਖੁੱਲ੍ਹ) ਜਾਂ ਤੰਗੀ ਦਿੰਦਾ ਹੈ ? ਇਸ ਵਿਚ ਉਹਨਾਂ ਲੋਕਾਂ ਲਈ ਅਨੇਕਾਂ ਨਿਸ਼ਾਨੀਆਂ ਹਨ ਜਿਹੜੇ ਈਮਾਨ ਰੱਖਦੇ ਹਨ।
38فَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ ۚ ذَٰلِكَ خَيْرٌ لِّلَّذِينَ يُرِيدُونَ وَجْهَ اللَّهِ ۖ وَأُولَٰئِكَ هُمُ الْمُفْلِحُونَ
38਼ ਤੁਸੀਂ (ਆਪਣੇ ਮਾਲ ’ਚੋਂ) ਆਪਣੇ ਸਾਕ-ਸੰਬੰਧੀਆਂ ਨੂੰ, ਮਸਕੀਨਾਂ ਨੂੰ ਅਤੇ ਮੁਸਾਫ਼ਰਾਂ ਨੂੰ ਉਹਨਾਂ ਦਾ ਬਣਦਾ ਹੱਕ ਅਦਾ ਕਰੋ। ਜਿਹੜੇ ਲੋਕੀ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੰਜ ਕਰਨਾ ਬਹੁਤ ਚੰਗਾ ਹੈ, ਅਜਿਹੇ ਲੋਕ ਹੀ ਕਾਮਯਾਬ ਹੋਣਗੇ।
ਅਰ-ਰੂਮਕੁਰਾਨ ਸੂਚੀ
60ਆਇਤ
MeccanRevelation
36ਆਇਤ

ਅਨੁਵਾਦ — ਅਰ-ਰੂਮ 36

ਸੂਰਾ ਅਰ-ਰੂਮ ਆਇਤ 36 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 36਼ ਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ…

ਸੂਰਾ ਆਇਤ 36/60 — ਅਰ-ਰੂਮ الروم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਰ-ਰੂਮ ਸੁਣੋ, ਅਰ-ਰੂਮ ਅਨੁਵਾਦ, ਅਰ-ਰੂਮ mp3, ਅਰ-ਰੂਮ pdf. ਆਇਤ 34–38. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers