ਅਰ-ਰੂਮ · 10/60
ਅਨੁਵਾਦ ਉਚਾਰਨ — ਅਰ-ਰੂਮ
ثُمَّ كَانَ عَاقِبَةَ الَّذِينَ أَسَاءُوا السُّوأَىٰ أَن كَذَّبُوا بِآيَاتِ اللَّهِ وَكَانُوا بِهَا يَسْتَهْزِئُونَ ۝١٠
Summa kaana`aaqibatal lazeena asaaa`us sooo aaa an kazzaboo bi aayaatil laahi wa kaanoo bihaa yastahzi`oon
📖 ਪੰਜਾਬੀ ਵਿੱਚ
10਼ ਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ ਦਾ ਅੰਤ ਬਹੁਤ ਹੀ ਭੈੜਾ ਹੋਇਆ ਕਿਉਂ ਜੋ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕਰਦੇ ਸਨ ਅਤੇ ਉਹਨਾਂ ਦਾ ਮਖੌਲ (ਵੀ) ਉਡਾਇਆ ਕਰਦੇ ਸਨ।
🎧 ਸੁਣੋ

📜 ਆਇਤ 8-12 — ਅਰ-ਰੂਮ

8أَوَلَمْ يَتَفَكَّرُوا فِي أَنفُسِهِم ۗ مَّا خَلَقَ اللَّهُ السَّمَاوَاتِ وَالْأَرْضَ وَمَا بَيْنَهُمَا إِلَّا بِالْحَقِّ وَأَجَلٍ مُّسَمًّى ۗ وَإِنَّ كَثِيرًا مِّنَ النَّاسِ بِلِقَاءِ رَبِّهِمْ لَكَافِرُونَ
8਼ ਕੀ ਉਹਨਾਂ (ਬੇਖ਼ਬਰ) ਲੋਕਾਂ ਨੇ ਆਪਣੇ ਮਨਾਂ ’ਚ ਸੋਚ ਵਿਚਾਰ ਨਹੀਂ ਕੀਤਾ ਕਿ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਅਤੇ ਉਹਨਾਂ ਦੇ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਹੱਕ-ਸੱਚ ਨਾਲ ਤੇ ਇਕ ਮਿਥੇ ਹੋਏ ਸਮੇਂ ਲਈ ਪੈਦਾ ਕੀਤਾ ਹੈ ? ਅਤੇ ਨਿਰਸੰਦੇਹ, ਵਧੇਰੇ ਲੋਕ ਆਪਣੇ ਰੱਬ ਦੀ ਮਿਲਣੀ (ਕਿਆਮਤ) ਤੋਂ ਹੀ ਇਨਕਾਰ ਕਰਦੇ ਹਨ।
9أَوَلَمْ يَسِيرُوا فِي الْأَرْضِ فَيَنظُرُوا كَيْفَ كَانَ عَاقِبَةُ الَّذِينَ مِن قَبْلِهِمْ ۚ كَانُوا أَشَدَّ مِنْهُمْ قُوَّةً وَأَثَارُوا الْأَرْضَ وَعَمَرُوهَا أَكْثَرَ مِمَّا عَمَرُوهَا وَجَاءَتْهُمْ رُسُلُهُم بِالْبَيِّنَاتِ ۖ فَمَا كَانَ اللَّهُ لِيَظْلِمَهُمْ وَلَٰكِن كَانُوا أَنفُسَهُمْ يَظْلِمُونَ
9਼ ਕੀ ਉਹ (ਇਨਕਾਰੀ) ਧਰਤੀ ’ਤੇ ਤੁਰੇ ਫਿਰੇ ਨਹੀਂ? ਫੇਰ ਉਹ ਵੇਖਦੇ ਕਿ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਕਿਹੋ ਜਿਹਾ ਅੰਤ ਹੋਇਆ ਸੀ? ਉਹ ਉਹਨਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਉਹਨਾਂ ਨੇ ਧਰਤੀ ਨੂੰ ਇਹਨਾਂ ਤੋਂ ਵੱਧ ਵਾਹਿਆ-ਬੀਜੀਆ ਸੀ ਅਤੇ ਇਸ ਨੂੰ ਆਬਾਦ ਕੀਤਾ ਸੀ ਜਿੱਨਾ ਇਹਨਾਂ ਨੇ (ਅਰਬ ਨੂੰ) ਆਬਾਦ ਕੀਤਾ ਹੈ। ਉਹਨਾਂ ਕੋਲ ਵੀ ਉਹਨਾਂ ਦੇ ਪੈਗ਼ੰਬਰ ਖੁੱਲ੍ਹੀਆਂ ਨਿਸ਼ਾਨੀਆਂ (ਰਸੂਲ ਹੋਣ ਦੀਆਂ) ਲੈ ਕੇ ਆਏ ਸੀ (ਪਰ ਉਹਨਾਂ ਨੇ ਰਸੂਲਾਂ ਦਾ ਇਨਕਾਰ ਕੀਤਾ)। ਫੇਰ ਇੰਜ ਵੀ ਨਹੀਂ ਸੀ ਕਿ ਅੱਲਾਹ (ਬਿਨਾ ਪਾਪ ਕੀਤੇ) ਉਹਨਾਂ ਉੱਤੇ ਜ਼ੁਲਮ ਕਰਦਾ ਜਦ ਕਿ ਉਹ ਆਪਣੇ ਉੱਤੇ ਆਪ ਹੀ ਜ਼ੁਲਮ ਕਰਦੇ ਸਨ।
10ثُمَّ كَانَ عَاقِبَةَ الَّذِينَ أَسَاءُوا السُّوأَىٰ أَن كَذَّبُوا بِآيَاتِ اللَّهِ وَكَانُوا بِهَا يَسْتَهْزِئُونَ
10਼ ਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ ਦਾ ਅੰਤ ਬਹੁਤ ਹੀ ਭੈੜਾ ਹੋਇਆ ਕਿਉਂ ਜੋ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕਰਦੇ ਸਨ ਅਤੇ ਉਹਨਾਂ ਦਾ ਮਖੌਲ (ਵੀ) ਉਡਾਇਆ ਕਰਦੇ ਸਨ।
11اللَّهُ يَبْدَأُ الْخَلْقَ ثُمَّ يُعِيدُهُ ثُمَّ إِلَيْهِ تُرْجَعُونَ
11਼ (ਯਾਦ ਰੱਖੋ ਕਿ) ਅੱਲਾਹ ਹੀ ਸਾਰੀ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਫੇਰ ਉਹੀ ਉਸ ਨੂੰ ਮੁੜ ਪੈਦਾ ਕਰੇਗਾ, ਫੇਰ ਉਸੇ ਵੱਲ ਤੁਹਾਨੂੰ ਪਰਤਾਇਆ ਜਾਵੇਗਾ।
12وَيَوْمَ تَقُومُ السَّاعَةُ يُبْلِسُ الْمُجْرِمُونَ
12਼ ਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਉਸ ਦਿਨ ਅਪਰਾਧੀ ਸਖ਼ਤ ਨਿਰਾਸ਼ ਹੋਣਗੇ।
ਅਰ-ਰੂਮਕੁਰਾਨ ਸੂਚੀ
60ਆਇਤ
MeccanRevelation
10ਆਇਤ

ਅਨੁਵਾਦ — ਅਰ-ਰੂਮ 10

ਸੂਰਾ ਅਰ-ਰੂਮ ਆਇਤ 10 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 10਼ ਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ…

ਸੂਰਾ ਆਇਤ 10/60 — ਅਰ-ਰੂਮ الروم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਰ-ਰੂਮ ਸੁਣੋ, ਅਰ-ਰੂਮ ਅਨੁਵਾਦ, ਅਰ-ਰੂਮ mp3, ਅਰ-ਰੂਮ pdf. ਆਇਤ 8–12. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers