ਅਰ-ਰੂਮ · 49/60
ਅਨੁਵਾਦ ਉਚਾਰਨ — ਅਰ-ਰੂਮ
وَإِن كَانُوا مِن قَبْلِ أَن يُنَزَّلَ عَلَيْهِم مِّن قَبْلِهِ لَمُبْلِسِينَ ۝٤٩
Wa in kaanoo min qabli any yunazzala `alaihim min qablihee lamubliseen
📖 ਪੰਜਾਬੀ ਵਿੱਚ
49਼ ਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ ਲੋਕ ਬੇ-ਆਸ ਹੋ ਰਹੇ ਸਨ।
🎧 ਸੁਣੋ

📜 ਆਇਤ 47-51 — ਅਰ-ਰੂਮ

47وَلَقَدْ أَرْسَلْنَا مِن قَبْلِكَ رُسُلًا إِلَىٰ قَوْمِهِمْ فَجَاءُوهُم بِالْبَيِّنَاتِ فَانتَقَمْنَا مِنَ الَّذِينَ أَجْرَمُوا ۖ وَكَانَ حَقًّا عَلَيْنَا نَصْرُ الْمُؤْمِنِينَ
47਼ (ਹੇ ਮੁਹੰਮਦ ਸ:!) ਅਸੀਂ ਤੁਹਾਥੋਂ ਪਹਿਲਾਂ ਵੀ ਆਪਣੇ ਕਈ ਪੈਗ਼ੰਬਰਾਂ ਨੂੰ ਉਹਨਾਂ ਦੀਆਂ ਹੀ ਕੌਮਾਂ ਵੱਲ ਭੇਜੇ ਸਨ। ਉਹ (ਰਸੂਲ) ਉਹਨਾਂ ਕੋਲ ਸਪਸ਼ਟ ਦਲੀਲਾਂ ਵੀ ਲਿਆਏ ਸਨ। (ਜਦੋਂ ਉਹ ਕੌਮਾਂ ਨਹੀਂ ਮੰਨੀਆਂ) ਫੇਰ ਅਸੀਂ ਗੁਨਾਹਗਾਰਾਂ ਤੋਂ (ਆਪਣੇ ਅਜ਼ਾਬ ਰਾਹੀਂ) ਬਦਲਾ ਲਿਆ। ਸਾਡੇ ਲਈ ਤਾਂ ਮੋਮਿਨਾਂ ਦੀ ਮਦਦ ਕਰਨਾ ਲਾਜ਼ਮੀ ਹੈ।
48اللَّهُ الَّذِي يُرْسِلُ الرِّيَاحَ فَتُثِيرُ سَحَابًا فَيَبْسُطُهُ فِي السَّمَاءِ كَيْفَ يَشَاءُ وَيَجْعَلُهُ كِسَفًا فَتَرَى الْوَدْقَ يَخْرُجُ مِنْ خِلَالِهِ ۖ فَإِذَا أَصَابَ بِهِ مَن يَشَاءُ مِنْ عِبَادِهِ إِذَا هُمْ يَسْتَبْشِرُونَ
48਼ ਅੱਲਾਹ ਉਹ ਜ਼ਾਤ ਰੁ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫੇਰ ਉਹ ਬੱਦਲਾਂ ਨੂੰ ਚੁੱਕਦੀਆਂ ਹਨ ਫੇਰ ਅੱਲਾਹ ਆਪਣੀ ਇੱਛਾ ਅਨੁਸਾਰ ਉਹਨਾਂ (ਬੱਦਲਾਂ) ਨੂੰ ਅਕਾਸ਼ ਵਿਚ ਫੈਲਾ ਦਿੰਦਾ ਹੈ ਅਤੇ ਉਹਨਾਂ (ਬੱਦਲਾਂ) ਨੂੰ ਟੁਕੜੀਆਂ ਵਿਚ ਵੰਡ ਦਿੰਦਾ ਹੈ ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ (ਬੱਦਲਾਂ) ਵਿੱਚੋਂ (ਪਾਣੀ ਦੀਆਂ) ਬੁੰਦਾਂ ਨਿਕਲਦੀਆਂ ਹਨ ਅਤੇ ਜਿਨ੍ਹਾਂ ਬੰਦਿਆਂ ’ਤੇ ਅੱਲਾਹ ਚਾਹੁੰਦਾ ਹੈ, ਉਹਨਾਂ ਉੱਤੇ ਮੀਂਹ ਬਰਸਾਉਂਦਾ ਹੈ। ਉਸ ਸਮੇਂ ਉਹ ਲੋਕ ਖ਼ੁਸ਼ ਹੋ ਜਾਂਦੇ ਹਨ।
49وَإِن كَانُوا مِن قَبْلِ أَن يُنَزَّلَ عَلَيْهِم مِّن قَبْلِهِ لَمُبْلِسِينَ
49਼ ਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ ਲੋਕ ਬੇ-ਆਸ ਹੋ ਰਹੇ ਸਨ।
50فَانظُرْ إِلَىٰ آثَارِ رَحْمَتِ اللَّهِ كَيْفَ يُحْيِي الْأَرْضَ بَعْدَ مَوْتِهَا ۚ إِنَّ ذَٰلِكَ لَمُحْيِي الْمَوْتَىٰ ۖ وَهُوَ عَلَىٰ كُلِّ شَيْءٍ قَدِيرٌ
50਼ ਸੋ ਤੁਸੀਂ ਅੱਲਾਹ ਦੀਆਂ ਮਿਹਰਾਂ ਦੀ ਨਿਸ਼ਾਨੀਆਂ ਵੇਖੋ ਕਿ ਉਹ ਮਰੀ ਹੋਈ (ਉਜਾੜ) ਧਰਤੀ ਨੂੰ ਕਿੱਦਾਂ ਜਿਊਂਦਾ (ਉਪਜਾਊ) ਕਰਦਾ ਹੈ। ਬੇਸ਼ੱਕ ਉਹੀ (ਅੱਲਾਹ) ਮੁਰਦਿਆਂ ਨੂੰ ਜਿਊਂਦਾ ਕਰਨ ਵਾਲਾ ਹੈ ਅਤੇ ਉਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ।
51وَلَئِنْ أَرْسَلْنَا رِيحًا فَرَأَوْهُ مُصْفَرًّا لَّظَلُّوا مِن بَعْدِهِ يَكْفُرُونَ
51਼ ਅਤੇ ਜੇਕਰ ਅਸੀਂ ਹਵਾਵਾਂ ਦੇ ਝੱਖੜ ਚਲਾ ਦਈਏ ਅਤੇ ਇਹ ਆਪਣੀ ਫ਼ਸਲ ਨੂੰ ਪੀਲੀ (ਮੁਰਝਾਈ) ਹੋਈ ਵੇਖਣ ਤਾਂ ਉਹ ਨਾ-ਸ਼ੁਕਰੀਆਂ ਕਰਨ ਲੱਗ ਜਾਂਦੇ ਹਨ।
ਅਰ-ਰੂਮਕੁਰਾਨ ਸੂਚੀ
60ਆਇਤ
MeccanRevelation
49ਆਇਤ

ਅਨੁਵਾਦ — ਅਰ-ਰੂਮ 49

ਸੂਰਾ ਅਰ-ਰੂਮ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ…

ਸੂਰਾ ਆਇਤ 49/60 — ਅਰ-ਰੂਮ الروم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਰ-ਰੂਮ ਸੁਣੋ, ਅਰ-ਰੂਮ ਅਨੁਵਾਦ, ਅਰ-ਰੂਮ mp3, ਅਰ-ਰੂਮ pdf. ਆਇਤ 47–51. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers