ਸੂਰਾ ਯੂਸੁਫ pdf — ਡਾਊਨਲੋਡ (ਪੰਜਾਬੀ)
ਸੂਰਾ ਯੂਸੁਫ pdf ਪੰਜਾਬੀ — ਡਾਊਨਲੋਡ ਸੂਰਾ ਯੂਸੁਫ ਅਨੁਵਾਦ. ਸੂਰਾ ਯੂਸੁਫ (Meccan) 111 ਆਇਤ.
Related
- ਸੂਰਾ ਯੂਸੁਫ ਅਨੁਵਾਦਪੰਜਾਬੀ
- ਸੂਰਾ ਯੂਸੁਫ mp3ਸੁਣੋ
- Quran Index ਪੰਜਾਬੀ114
More ਸੂਰਾ PDF
ਸੂਰਾ ਯੂਸੁਫ

ﮢﮣﮤﮥﮦﮧﮨ
12:1
1਼ ਅਲਿਫ਼, ਲਾਮ, ਰਾ। ਇਹ (ਸਪਸ਼ਟ ਆਇਤਾਂ) ਵਾਲੀ ਕਿਤਾਬ ਹੈ।
ﮩﮪﮫﮬﮭﮮﮯ
12:2
2਼ ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਅਰਬੀ (ਭਾਸ਼ਾ) ਵਿਚ ਉਤਾਰਿਆ ਹੈ ਤਾਂ ਜੋ ਤੁਸੀਂ ਸਮਝ ਸਕੋ।
ﮰﮱﯓﯔﯕﯖﯗﯘﯙﯚﯛﯜﯝﯞﯟﯠﯡ
12:3
3਼ ਹੇ ਨਬੀ! ਅਸੀਂ ਤੁਹਾਨੂੰ ਬਹੁਤ ਹੀ ਵਧੀਆ ਕਿੱਸਾ ਸੁਣਾਉਂਦੇ ਹਾਂ, ਜਿਹੜਾ ਅਸੀਂ ਵਹੀ ਦੁਆਰਾ ਨਾਜ਼ਿਲ ਕੀਤਾ ਹੈ, ਇਸ ਤੋਂ ਪਹਿਲਾਂ ਤੁਸੀਂ ਅਣਜਾਣ ਲੋਕਾਂ ਵਿੱਚੋਂ ਸੀ।
ﯢﯣﯤﯥﯦﯧﯨﯩﯪﯫﯬﯭﯮﯯﯰﯱ
12:4
4਼ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਹੇ ਪਿਤਾ ਜੀ! ਮੈਂਨੇ (ਸੁਪਨੇ ਵਿਚ) ਵੇਖਿਆ ਹੈ ਕਿ ਗਿਆਰਾਂ ਤਾਰੇ, ਸੂਰਜ ਤੇ ਚੰਨ ਮੈਨੂੰ ਸਿਜਦਾ ਕਰ ਰਹੇ ਹਨ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡ
12:5
5਼ ਉਸ (ਪਿਤਾ, ਯਾਕੂਬ) ਨੇ ਆਖਿਆ ਕਿ ਹੇ ਮੇਰੇ ਪਿਆਰੇ ਪੁੱਤਰ! ਆਪਣੇ ਇਸ ਸੁਪਨੇ ਨੂੰ ਆਪਣੇ ਭਰਾਵਾਂ (ਜਿਹੜੇ ਕਿ ਗਿਆਰਾਂ ਸਨ) ਨੂੰ ਨਾ ਸੁਣਾਈਂ, ਨਹੀਂ ਤਾਂ ਉਹ ਤੇਰੇ ਨਾਲ (ਈਰਖਾ ਵਿਚ ਆਕੇ ਮੱਕਾਰੀ ਭਰੀਆਂ) ਚਾਲਾਂ ਚੱਲਣਗੇ। ਬੇਸ਼ੱਕ ਸ਼ੈਤਾਨ ਤਾਂ ਮਨੁੱਖ ਦਾ ਖੁੱਲ੍ਹਾ ਦੁਸ਼ਮਨ ਹੈ।
ﭢﭣﭤﭥﭦﭧﭨﭩﭪﭫﭬﭭﭮﭯﭰﭱﭲﭳﭴﭵﭶﭷﭸﭹﭺﭻﭼ
12:6
6਼ (ਇਸੇ ਸੁਪਨੇ ਵਾਂਗ ਹੀ) ਤੇਰਾ ਰੱਬ ਤੈਨੂੰ (ਜੀਵਨ ਵਿਚ) ਮਾਨ ਸੱਮਾਨ ਦੇਵੇਗਾ ਅਤੇ ਤੈਨੂੰ ਸਮੱਸਿਆਵਾਂ ਦਾ ਹੱਲ ਕਰਨਾ ਵੀ ਸਿਖਾਵੇਗਾ ਅਤੇ ਤੇਰੇ ਉੱਤੇ ਅਤੇ ਯਾਕੂਬ ਦੇ ਘਰਾਨੇ ਉੱਤੇ ਆਪਣੀ ਨਿਅਮਤ (ਨਬੀ ਬਣਾਉਣ ਦੀ) ਉਸੇ ਪ੍ਰਕਾਰ ਪੂਰੀ ਕਰੇਗਾ, ਜਿਵੇਂ ਇਸ ਤੋਂ ਪਹਿਲਾਂ ਤੇਰੇ ਪਿਓ ਦਾਦਾ (ਇਬਰਾਹੀਮ ਤੇ ਇਸਹਾਕ ਉੱਤੇ ਨਬੀ ਬਣਾ ਕੇ) ਅਹਿਸਾਨ ਕਰ ਚੁੱਕਾ ਹੈ। ਨਿਰਸੰਦੇਹ, ਤੇਰਾ ਰੱਬ ਬਹੁਤ ਵੱਡੇ ਗਿਆਨ ਅਤੇ ਡੂੰਘੀ ਸੂਝ-ਬੂਝ ਵਾਲਾ ਹੈ।
ﭽﭾﭿﮀﮁﮂﮃﮄﮅ
12:7
7਼ ਬੇਸ਼ੱਕ ਯੂਸੁਫ਼ ਤੇ ਉਸ ਦੇ ਭਰਾਵਾਂ ਦੇ ਕਿੱਸੇ ਵਿਚ ਪੂੱਛਣ ਵਾਲਿਆਂ ਲਈ ਬਥੇਰੀਆਂ ਨਿਸ਼ਾਨੀਆਂ ਹਨ।
ﮆﮇﮈﮉﮊﮋﮌﮍﮎﮏﮐﮑﮒﮓﮔﮕ
12:8
8਼ ਜਦੋਂ ਉਹਨਾਂ (ਭਰਾਵਾਂ) ਨੇ ਆਪੋ ਵਿਚ (ਗੱਲ ਬਾਤ ਕਰਦੇ ਹੋਏ) ਆਖਿਆ ਕਿ ਯੂਸੁਫ਼ ਤੇ ਉਸ ਦਾ (ਸਕਾ) ਭਰਾ (ਬਿਨਯਮੀਨ) ਸਾਡੇ ਪਿਓ (ਯਾਕੂਬ) ਨੂੰ ਸਾਥੋਂ ਵੱਧ ਪਿਆਰੇ ਹਨ, ਜਦ ਕਿ ਅਸੀਂ (ਦਸੋਂ ਭਰਾ) ਇਕ ਜੱਥਾ ਹਾਂ (ਇੰਜ ਕਰਕੇ) ਸਾਡਾ ਪਿਓ ਗ਼ਲਤੀ ਕਰ ਰਿਹਾ ਹੈ।
ﮖﮗﮘﮙﮚﮛﮜﮝﮞﮟﮠﮡﮢﮣﮤ
12:9
9਼ (ਇਕ ਭਰਾ ਨੇ ਸੁਝਾਉ ਦਿੱਤਾ) ਕਿ ਤੁਸੀਂ ਯੂਸੁਫ਼ ਨੂੰ ਮਾਰ ਹੀ ਦਿਓ ਜਾਂ ਉਸ ਨੂੰ ਕਿਸੇ ਵੀਰਾਨੇ ਵਿਚ ਸੁੱਟ ਆਓ ਤਾਂ ਜੋ ਤੁਹਾਡੇ ਪਿਓ ਦਾ ਚਿਹਰਾ (ਧਿਆਨ) ਤੁਹਾਡੇ ਲਈ (ਵਿਸ਼ੇਸ਼) ਹੋ ਜਾਵੇ, ਮਗਰੋਂ ਤੁਸੀਂ ਨੇਕ ਬਣ ਜਾਣਾ।
ﮥﮦﮧﮨﮩﮪﮫﮬﮭﮮﮯﮰﮱﯓﯔﯕﯖ
12:10
10਼ ਉਹਨਾਂ ਭਰਾਵਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਯੂਸੁਫ਼ ਨੂੰ ਕਤਲ ਨਾ ਕਰੋ, ਸਗੋਂ ਉਸ ਨੂੰ ਕਿਸੇ ਅੰਨੇ ਖੂਹ ਵਿਚ ਸੁੱਟ ਦਿਓ, ਕੋਈ ਆਉਂਦਾ ਜਾਂਦਾ ਵਿਅਕਤੀ ਉਸ ਨੂੰ ਕੱਢ ਕੇ ਲੈ ਜਾਵੇਗਾ। ਜੇ ਤੁਸੀਂ ਕੁਝ ਕਰਨਾ ਹੈ ਤਾਂ ਇੰਜ ਕਰੋ।
ﯗﯘﯙﯚﯛﯜﯝﯞﯟﯠﯡﯢ
12:11
11਼ ਸੋ ਉਹਨਾਂ ਨੇ ਕਿਹਾ ਕਿ ਪਿਤਾ ਜੀ, ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਸਾਡੇ ਉੱਤੇ ਯੂਸੁਫ਼ ਬਾਰੇ ਭਰੋਸਾ ਨਹੀਂ ਕਰਦੇ ਜਦ ਕਿ ਅਸੀਂ ਸਾਰੇ ਉਸ ਦੇ ਸ਼ੁਭ-ਚਿੰਤਕ ਹਾਂ।
ﯣﯤﯥﯦﯧﯨﯩﯪﯫ
12:12
12਼ ਤੁਸੀਂ ਭਲਕਿ ਉਸ (ਯੂਸੁਫ਼) ਨੂੰ ਸਾਡੇ ਨਾਲ ਭੇਜਣਾ ਕਿ ਅਸੀਂ ਰੱਜ ਕੇ (ਫਲ) ਖਾਵਾਂਗੇ ਤੇ ਖੇਡਾਂ-ਕੁੱਦਾਂਗੇ, ਅਸੀਂ ਉਸ ਦੀ ਰਾਖੀ ਕਰਾਂਗੇ।
ﯬﯭﯮﯯﯰﯱﯲﯳﯴﯵﯶﯷﯸﯹ
12:13
13਼ (ਯਾਕੂਬ ਨੇ) ਆਖਿਆ ਕਿ ਬੇਸ਼ੱਕ ਮੈਨੂੰ ਤਾਂ ਇਸ ਗੱਲ ਦਾ ਗ਼ਮ ਹੈ ਕਿ ਤੁਸੀਂ ਉਸ ਨੂੰ (ਮੇਰੇ ਕੋਲੋਂ) ਲੈ ਜਾਓ ਅਤੇ ਮੈਨੂੰ ਡਰ ਲਗਦਾ ਹੈ ਕਿ ਉਸ ਨੂੰ ਕੋਈ ਭੇੜੀਆਂ ਖਾ ਜਾਵੇ ਤੇ ਤੁਹਾਨੂੰ ਉਸ ਦੀ ਕੋਈ ਖ਼ਬਰ ਵੀ ਨਾ ਹੋਵੇ।
ﯺﯻﯼﯽﯾﯿﰀﰁﰂﰃ
12:14
14਼ ਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਸਾਡੇ ਵਰਗੇ ਸ਼ਕਤੀਸ਼ਾਲੀ ਜੱਥੇ ਦੇ ਹੁੰਦੇ ਹੋਏ ਵੀ ਕੋਈ ਭੈੜੀਆ ਖਾ ਜਾਵੇ ਤਾਂ ਫੇਰ ਅਸੀਂ ਤਾਂ ਉੱਕਾ ਹੀ ਨਿਕੰਮੇ ਹੋਏ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣ
12:15
15਼ ਯਾਕੂਬ ਦੀ ਆਗਿਆ ਦੇਣ ਮਗਰੋਂ ਜਦੋਂ ਉਹ ਉਸ (ਯੂਸੁਫ਼) ਨੂੰ ਲੈ ਗਏ ਅਤੇ ਸਭ ਨੇ ਮਿਲਕੇ ਇਹ ਮਤਾ ਪੱਕਾ ਕਰ ਲਿਆ ਕਿ ਇਸ ਨੂੰ ਖੂਹ ਵਿਚ ਸੁੱਟ ਦੇਈਏ, ਤਦ ਅਸੀਂ ਯੂਸੁਫ਼ ਵੱਲ ਵਹੀ ਘੱਲੀ ਕਿ ਇਕ ਸਮਾਂ ਅਜਿਹਾ ਆਵੇਗਾ ਕਿ ਤੂੰ ਇਹਨਾਂ (ਭਰਾਵਾਂ) ਨੂੰ ਇਹਨਾਂ ਦੀ ਕਰਨੀ ਜ਼ਰੂਰ ਚੇਤੇ ਕਰਾਏਗਾ, ਕਿ ਉਹ ਕੁੱਝ ਜਾਣਦੇ ਹੀ ਨਹੀਂ ਹੋਣਗੇ।
ﭤﭥﭦﭧﭨ
12:16
16਼ (ਯੂਸੁਫ਼ ਨੂੰ ਖੂਹ ਵਿਚ ਸੁੱਟ ਕੇ) ਉਹ ਸਾਰੇ ਭਰਾ ਰਾਤ ਨੂੰ ਆਪਣੇ ਪਿਤਾ ਕੋਲ ਰੋਂਦੇ ਹੋਏ ਆਏ।
ﭩﭪﭫﭬﭭﭮﭯﭰﭱﭲﭳﭴﭵﭶﭷﭸﭹﭺﭻﭼ
12:17
17਼ ਅਤੇ ਆਖਣਗੇ ਲੱਗੇ ਕਿ ਪਿਤਾ ਜੀ ਅਸੀਂ ਤਾਂ ਆਪੋ ਵਿਚ ਦੌੜ ਭਜਾਈ ਦੇ ਮੁਕਾਬਲੇ ਵਿਚ ਲੱਗੇ ਹੋਏ ਸੀ ਅਤੇ ਯੂਸੁਫ਼ ਨੂੰ ਅਸੀਂ ਆਪਣੇ ਸਾਮਾਨ ਕੋਲ ਛੱਡ ਦਿੱਤਾ ਸੀ ਕਿ ਇਕ ਭੇੜੀਆਂ ਉਸ (ਯੂਸੁਫ਼) ਨੂੰ ਖਾ ਗਿਆ। ਤੁਸੀਂ ਸਾਡੀ ਗੱਲ ’ਤੇ ਵਿਸ਼ਵਾਸ ਤਾਂ ਨਹੀਂ ਕਰਨਾ ਪਰ ਅਸੀਂ ਸੱਚੇ ਹਾਂ।
ﭽﭾﭿﮀﮁﮂﮃﮄﮅﮆﮇﮈﮉﮊﮋﮌﮍﮎﮏﮐﮑﮒ
12:18
18਼ ਉਹ (ਭਰਾ) ਯੂਸੁਫ਼ ਦੇ ਕੁੜਤੇ ਨੂੰ ਝੂਠ ਮੂਠ ਦੇ ਖ਼ੂਨ ਨਾਲ ਭਰ ਲਿਆਏ ਸੀ। ਪਿਤਾ (ਯਾਕੂਬ) ਨੇ ਆਖਿਆ ਕਿ (ਹਕੀਕਤ ਇਹ ਨਹੀਂ) ਸਗੋਂ ਤੁਹਾਡੇ ਮਨਾਂ ਨੇ ਹੀ ਤੁਹਾਡੇ ਲਈ ਇਕ (ਭੈੜੀ) ਗੱਲ ਨੂੰ ਸਜਾ ਦਿੱਤਾ ਹੈ। ਹੁਣ ਤਾਂ ਸਬਰ ਹੀ ਬਿਹਤਰ ਹੈ, ਇਸੇ ਦੇ ਲਈ ਮੈਂ ਅੱਲਾਹ ਤੋ ਹੀ ਮਦਦ ਚਾਹੁੰਦਾ ਹਾਂ, ਜੋ ਤੁਸੀਂ ਦੱਸ ਰਹੇ ਹੋ।
ﮓﮔﮕﮖﮗﮘﮙﮚﮛﮜﮝﮞﮟﮠﮡﮢﮣﮤﮥﮦ
12:19
19਼ ਇਕ ਕਾਫ਼ਲਾ ਆਇਆ ਅਤੇ ਉਹਨਾਂ ਨੇ ਆਪਣੇ ਮਾਸਕੀ ਨੂੰ ਪਾਣੀ ਲੈਣ ਲਈ ਭੇਜਿਆ। ਜਦੋਂ ਉਸ ਨੇ ਆਪਣਾ ਡੋਲ (ਖੂਹ ਵਿਚ) ਲਮਕਾਇਆ, (ਉਹ ਵੇਖਦੇ ਹੀ) ਆਖਣ ਲੱਗਿਆ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ (ਖ਼ੂਹ ਵਿਚ ਤਾਂ) ਇਕ ਬਾਲਕ ਹੈ। ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ ਨੂੰ ਪੂੰਜੀ (ਵਪਾਰਕ ਮਾਲ) ਸਮਝਦੇ ਹੋਏ ਲੁਕਾ ਲਿਆ, ਜਦੋਂ ਕਿ ਉਹ ਜੋ ਵੀ ਕਰ ਰਹੇ ਸੀ ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਸੀ।
ﮧﮨﮩﮪﮫﮬﮭﮮﮯﮰ
12:20
20਼ ਅਤੇ ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ (ਯੂਸੁਫ਼) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ ਭਾਵ ਕੁੱਝ ਕੁ ਦਮੜ੍ਹੀਆਂ ਵੱਟੇ ਵੇਚ ਸੁੱਟਿਆ, ਉਹ (ਕਾਫ਼ਲੇ ਵਾਲੇ) ਤਾਂ ਉਸ (ਯੂਸੁਫ਼) ਤੋਂ ਬੇ-ਧਿਆਨੇ ਹੀ ਸਨ।
ﮱﯓﯔﯕﯖﯗﯘﯙﯚﯛﯜﯝﯞﯟﯠﯡﯢﯣﯤﯥﯦﯧﯨﯩﯪﯫﯬﯭﯮﯯﯰﯱﯲﯳﯴ
12:21
21਼ ਜਿਸ ਵਿਅਕਤੀ ਨੇ ਉਸ (ਯੂਸੁਫ਼) ਨੂੰ ਕਾਫ਼ਲੇ ਵਾਲਿਆਂ ਤੋਂ ਮਿਸਰ ਦੇਸ਼ ਵਿਚ ਖਰੀਦਿਆ ਸੀ ਉਸ ਨੇ ਆਪਣੀ ਪਤਨੀ ਨੂੰ ਆਖਿਆ ਕਿ ਇਸ (ਬਾਲਕ) ਦਾ ਧਿਆਨ ਰੱਖੀਂ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਇਹ ਨੂੰ ਅਸੀਂ ਆਪਣਾ ਪੁੱਤਰ ਹੀ ਬਣਾ ਲਈਏ। ਇੰਜ ਅਸੀਂ ਯੂਸੁਫ਼ ਨੂੰ ਮਿਸਰ ਦੀ ਧਰਤੀ ’ਤੇ ਰਹਿਣ ਲਈ ਥਾਂ ਦਿੱਤੀ ਤਾਂ ਜੋ ਉਸ ਨੂੰ ਗੱਲਾਂ ਦੀ ਤਹਿ ਤਕ ਪਹੁੰਚਣਾ (ਭਾਵ ਸੁਪਨੇ ਦੀ ਤਾਬੀਰ) ਸਿਖਾਈਏ। ਅੱਲਾਹ ਆਪਣੇ ਹਰ ਕੰਮ ਕਰਨ ਵਿਚ ਸਮਰਥ ਹੈ, ਪਰ ਫੇਰ ਵੀ ਬਥੇਰੇ ਲੋਕੀ (ਅੱਲਾਹ ਦੇ ਗਿਆਨ ਨੂੰ) ਨਹੀਂ ਜਾਣਦੇ।
ﯵﯶﯷﯸﯹﯺﯻﯼﯽﯾﯿ
12:22
22਼ ਜਦੋਂ ਉਹ (ਯੂਸੁਫ਼) ਜਵਾਨ ਹੋ ਗਿਆ ਤਾਂ ਅਸੀਂ ਉਸ ਨੂੰ ਹੁਕਮ (ਨਿਰਨਾਂ ਸ਼ਕਤੀ) ਤੇ (ਰੱਬੀ) ਗਿਆਨ (ਨਬੁਵੱਤ) ਬਖ਼ਸ਼ੀ, ਅਸੀਂ ਇਸੇ ਤਰ੍ਹਾਂ ਨੇਕੀਆਂ ਕਰਨ ਵਾਲਿਆਂ ਨੂੰ ਬਦਲਾ ਦਿਆ ਕਰਦੇ ਹਾਂ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣﭤﭥﭦﭧﭨﭩﭪﭫ
12:23
23਼ ਜਿਸ ਇਸਤਰੀ ਦੇ ਘਰ ਉਹ (ਯੂਸੁਫ਼) ਰਹਿੰਦਾ ਸੀ, ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਬੂਹੇ ਬੰਦ ਕਰਕੇ ਕਹਿਣ ਲੱਗੀ ਕਿ “ਆ ਜਾ”। (ਯੂਸੁਫ਼ ਨੇ) ਕਿਹਾ, ਅੱਲਾਹ ਦੀ ਪਨਾਹ, ਮੈਂ ਇਹ ਕੰਮ ਨਹੀਂ ਕਰਾਂਗਾ, ਉਹ (ਤੇਰਾ ਪਤੀ) ਮੇਰਾ ਮਾਲਿਕ ਹੈ, ਉਸ ਨੇ ਮੈਨੂੰ ਬਹੁਤ ਵਧੀਆ ਟਿਕਾਣਾ ਦਿੱਤਾ ਹੈ। ਬੇਸ਼ੱਕ ਜ਼ਾਲਮ (ਧੋਖੇ ਬਾਜ਼) ਲੋਕਾਂ ਨੂੰ ਭਲਾਈ ਨਹੀਂ ਮਿਲਦੀ।
ﭬﭭﭮﭯﭰﭱﭲﭳﭴﭵﭶﭷﭸﭹﭺﭻﭼﭽﭾﭿﮀﮁﮂ
12:24
24਼ ਉਸ ਇਸਤਰੀ ਨੇ ਯੂਸੁਫ਼ ਨਾਲ (ਬਦਕਾਰੀ ਕਰਨ ਦਾ) ਇਰਾਦਾ ਕਰ ਲਿਆ ਅਤੇ ਉਹ ਵੀ ਉਸ (ਬਦਕਾਰੀ) ਦਾ ਇਰਾਦਾ ਕਰ ਹੀ ਲੈਂਦਾ ਜੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਨਾ ਵੇਖ ਲੈਂਦਾ। ਇਹ ਸਭ ਇਸ ਕਾਰਨ ਹੋਇਆ ਤਾਂ ਜੋ ਅਸੀਂ ਉਸ (ਯੂਸੁਫ਼) ਤੋਂ (ਹਰ ਤਰ੍ਹਾਂ ਦੀ) ਬੁਰਾਈ ਤੇ ਬੇ-ਹਿਆਈ (ਅਸ਼ਲੀਲਤਾ) ਦੂਰ ਕਰ ਦਈਏ। ਬੇਸ਼ਕ ਉਹ ਸਾਡੇ ’ਚੋਂਣਵੇਂ ਬੰਦਿਆਂ (ਨਬੀਆਂ) ਵਿੱਚੋਂ ਸੀ।
ﮃﮄﮅﮆﮇﮈﮉﮊﮋﮌﮍﮎﮏﮐﮑﮒﮓﮔﮕﮖﮗﮘﮙﮚﮛ
12:25
25਼ (ਇਕ ਦਿਨ) ਉਹ ਦੋਵੇਂ (ਇਸਤਰੀ ਤੇ ਯੂਸੁਫ਼) ਬੂਹੇ ਵੱਲ ਨੱਸੇ ਅਤੇ ਉਸ (ਇਸਤਰੀ) ਨੇ ਉਸ (ਯੂਸੁਫ਼) ਦਾ ਕੁੜਤਾ ਪਿੱਛਿਓਂ (ਖਿੱਚ ਕੇ) ਪਾਟ ਦਿੱਤਾ ਅਤੇ ਬੂਹੇ ਕੋਲ ਹੀ ਇਸਤਰੀ ਦਾ ਪਤੀ ਦੋਹਾਂ ਨੂੰ ਮਿਲ ਗਿਆ। ਤਾਂ ਉਹ (ਇਸਤਰੀ ਆਪਣੇ ਪਤੀ ਨੂੰ) ਆਖਣ ਲੱਗੀ, ਕੀ ਸਜ਼ਾ ਹੈ ਉਸ ਵਿਅਕਤੀ ਦੀ ਜਿਹੜਾ ਵਿਅਕਤੀ ਤੇਰੀ ਪਤਨੀ ਨਾਲ ਬੁਰਾਈ ਦਾ ਇਰਾਦਾ ਕਰੇ? (ਪਤੀ ਨੇ ਕਿਹਾ) ਉਸ ਦੀ ਸਜ਼ਾ ਤਾਂ ਇਹੋ ਹੈ ਕਿ ਉਸ ਨੂੰ ਕੈਦ ਕਰ ਲਿਆ ਜਾਵੇ ਜਾਂ ਕੋਈ ਹੋਰ ਕਰੜੀ ਸਜ਼ਾ ਦਿੱਤੀ ਜਾਵੇ।
ﮜﮝﮞﮟﮠﮡﮢﮣﮤﮥﮦﮧﮨﮩﮪﮫﮬﮭﮮﮯﮰ
12:26
26਼ (ਯੂਸੁਫ਼ ਨੇ) ਕਿਹਾ ਕਿ ਇਹੋ (ਤੁਹਾਡੀ ਪਤਨੀ) ਮੈਨੂੰ ਭਰਮਾ ਰਹੀ ਸੀ ਨਾ ਕਿ ਮੈਂ। ਉਸੇ ਇਸਤਰੀ ਦੇ ਘਰਾਨੇ ਵਿੱਚੋਂ ਇਕ ਵਿਅਕਤੀ ਨੇ ਗਵਾਹੀ ਦਿੱਤੀ ਕਿ ਜੇ ਇਸ ਯੂਸੁਫ਼ ਦਾ ਕੁੜਤਾ ਮੁਹਰਿਓਂ ਪਾਟਿਆ ਹੈ ਤਾਂ ਇਸਤਰੀ ਸੱਚੀ ਹੈ ਅਤੇ ਇਹ (ਯੂਸੁਫ਼) ਝੂਠਾ।
ﮱﯓﯔﯕﯖﯗﯘﯙﯚﯛﯜ
12:27
27਼ ਜੇ ਇਸ ਯੂਸੁਫ਼ ਦਾ ਕੁੜਤਾ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਔਰਤ ਝੂਠੀ ਹੈ ਤੇ ਉਹ ਯੂਸੁਫ਼ ਸੱਚਾ।
ﯝﯞﯟﯠﯡﯢﯣﯤﯥﯦﯧﯨﯩﯪﯫ
12:28
28਼ ਜਦੋਂ ਅਜ਼ੀਜ਼ (ਪਤੀ ਨੇ) ਵੇਖਿਆ ਕਿ ਉਸ ਯੂਸੁਫ਼ ਦਾ ਕੁੜਤਾ ਤਾਂ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਇਹ ਸਭ ਇਸਤਰੀਆਂ ਦੇ ਤਿਰੀਆਂ-ਚਰਿੱਤਰ ਹਨ, ਬੇਸ਼ੱਕ ਤੇਰੇ ਚਰਿੱਤਰ ਵੀ ਬਹੁਤ ਖ਼ਤਰਨਾਕ ਹਨ।
ﯬﯭﯮﯯﯰﯱﯲﯳﯴﯵﯶﯷﯸ
12:29
29਼ (ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ ਅਣਦੇਖੀ ਕਰ ਅਤੇ (ਹੇ ਔਰਤ!) ਤੂੰ ਆਪਣੀਆਂ ਕਰਤੂਤਾਂ ਦੀ (ਯੂਸੁਫ਼ ਤੋਂ) ਮੁਆਫ਼ੀ ਮੰਗ, ਬੇਸ਼ੱਕ ਤੂੰ ਹੀ ਦੋਸ਼ੀ ਹੈ।
ﯹﯺﯻﯼﯽﯾﯿﰀﰁﰂﰃﰄﰅﰆﰇﰈﰉﰊﰋﰌﰍﰎ
12:30
30਼ ਉਸ ਸ਼ਹਿਰ ਦੀਆਂ ਜ਼ਨਾਨੀਆਂ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਗ਼ੁਲਾਮ ਨੂੰ ਹੀ ਆਪਣੀ ਇੱਛਾ ਪੂਰਤੀ ਲਈ ਭਰਮਾਉਣ ਵਿਚ ਲੱਗੀ ਹੋਈ ਹੈ। ਉਸ ਦਾ ਮਨ ਉਸ (ਯੂਸੁਫ਼) ਦੀ ਮਹੁੱਬਤ ਵਿਚ ਫ਼ਿਦਾ ਹੋ ਗਿਆ ਹੈ। ਬੇਸ਼ੱਕ ਅਸੀਂ ਉਸ ਨੂੰ ਸਪਸ਼ਟ ਗੁਮਰਾਹੀ ਵਿਚ ਵੇਖ ਰਹੇ ਹਾਂ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣﭤﭥﭦﭧﭨﭩﭪﭫﭬﭭﭮﭯﭰﭱﭲ
12:31
31਼ ਜਦੋਂ ਉਸ (ਅਜ਼ੀਜ਼ ਦੀ ਪਤਨੀ) ਨੇ ਉਹਨਾਂ (ਜ਼ਨਾਨੀਆਂ) ਦੀਆਂ ਮੱਕਾਰੀ ਭਰੀਆਂ ਗੱਲਾਂ ਸੁਣੀਆਂ ਤਾਂ ਉਸ ਨੇ (ਸਾਰੀਆਂ ਜ਼ਨਾਨੀਆਂ) ਨੂੰ ਸੱਦਾ ਭੇਜਿਆ ਅਤੇ ਉਹਨਾਂ (ਜ਼ਨਾਨੀਆਂ) ਲਈ ਗਾਓ ਤਕੀਆਂ ਵਾਲੀ ਮਜਲਿਸ ਸਜਾਈ ਅਤੇ ਹਰੇਕ ਨੂੰ (ਫਲ ਕੱਟਣ ਲਈ) ਇਕ-ਇਕ ਛੁਰੀ ਫੜਾ ਦਿੱਤੀ। ਅਤੇ (ਫੇਰ ਯੂਸੁਫ਼ ਨੂੰ) ਕਿਹਾ ਕਿ ਇਹਨਾਂ ਦੇ ਸਾਹਮਣੇ ਨਿਕਲ ਆ। ਜਦੋਂ ਉਹਨਾਂ ਜ਼ਨਾਨੀਆਂ ਨੇ ਉਸ ਨੂੰ ਵੇਖਿਆ ਤਾਂ ਵੇਖ ਕੇ ਰੁਰਾਨ ਹੋ ਗਈਆਂ ਅਤੇ ਆਪਣੇ ਹੱਥ ਵਡਾ ਬੈਠੀਆਂ ਅਤੇ ਆਖਣ ਲੱਗੀਆਂ ਕਿ ਅੱਲਾਹ ਦੀ ਪਨਾਹ! ਇਹ ਮਨੁੱਖ ਨਹੀਂ ਇਹ ਤਾਂ ਕੋਈ ਬਹੁਤ ਹੀ ਬਜ਼ੁਰਗ ਫ਼ਰਿਸ਼ਤਾ ਹੈ।
ﭳﭴﭵﭶﭷﭸﭹﭺﭻﭼﭽﭾﭿﮀﮁﮂﮃﮄﮅﮆﮇﮈ
12:32
32਼ (ਉਸ ਸਮੇਂ ਅਜ਼ੀਜ਼ ਦੀ ਪਤਨੀ ਨੇ) ਆਖਿਆ, ਇਹੋ ਉਹ ਵਿਅਕਤੀ ਹੈ ਜਿਸ ਲਈ ਤੁਸੀਂ ਮੈਨੂੰ ਤਾਅਨੇ-ਮਿਹਨੇ ਦਿੰਦੀਆਂ ਸੀ। ਮੈਨੇ ਹੀ ਇਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਬਚ ਨਿਕਲਿਆ, ਹੁਣ ਜੇ ਇਸ ਨੇ ਮੇਰੇ ਹੁਕਮ ਅਨੁਸਾਰ ਨਾ ਕੀਤਾ ਤਾਂ ਇਸ ਨੂੰ ਜ਼ਰੂਰ ਹੀ ਕੈਦ ਕੀਤਾ ਜਾਵੇਗਾ ਅਤੇ ਉਹ ਬਹੁਤ ਹੀ ਹੀਣਾ ਹੋਵੇਗਾ।
ﮉﮊﮋﮌﮍﮎﮏﮐﮑﮒﮓﮔﮕﮖﮗﮘﮙﮚﮛ
12:33
33਼ (ਯੂਸੁਫ਼ ਨੇ) ਕਿਹਾ ਕਿ ਹੇ ਮੇਰੇ ਰੱਬਾ! ਜਿਸ ਗੱਲ ਲਈ ਇਹ ਜ਼ਨਾਨੀਆਂ ਮੈਨੂੰ ਬੁਲਾ ਰਹੀਆਂ ਹਨ ਉਸ ਤੋਂ ਤਾਂ ਮੈਨੂੰ ਜੇਲ ਹੀ ਪਸੰਦ ਹੈ। ਜੇ ਤੈਨੇ ਮੈਨੂੰ ਇਹਨਾਂ ਦੀਆਂ ਚਾਲਾਂ ਤੋਂ ਨਾ ਬਚਾਇਆ ਤਾਂ ਮੇਰਾ ਝੁਕਾਓ ਵੀ ਇਹਨਾਂ ਜ਼ਨਾਨੀਆਂ ਵੱਲ ਹੋ ਜਾਵੇਗਾ, ਫੇਰ ਮੈਂ ਉੱਕਾ ਹੀ ਜਾਹਲਾਂ ਵਿੱਚੋਂ ਹੋ ਜਾਵਾਂਗਾ।
ﮜﮝﮞﮟﮠﮡﮢﮣﮤﮥﮦﮧ
12:34
34਼ ਉਸ ਦੇ ਰੱਬ ਨੇ ਉਸ (ਯੂਸੁਫ਼) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਜ਼ਨਾਨੀਆਂ ਦੀਆਂ ਚਾਲਾਂ ਤੋਂ ਬਚਾ ਲਿਆ। ਬੇਸ਼ੱਕ ਉਹੀਓ ਸੁਣਨ ਵਾਲਾ ਤੇ ਜਾਣਕਾਰ ਹੈ।
ﮨﮩﮪﮫﮬﮭﮮﮯﮰﮱﯓﯔ
12:35
35਼ ਯੂਸੁਫ਼ ਦੀ ਪਵਿੱਤਰਤਾ ਦੀਆਂ ਸਾਰੀਆਂ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਹਨਾਂ ਲੋਕਾਂ ਨੇ ਇਹੋ ਠੀਕ ਸਮਝਿਆ ਕਿ ਕੁੱਝ ਸਮੇਂ ਲਈ ਇਸ (ਯੂਸੁਫ਼)ਨੂੰ ਕੈਦ ਵਿਚ ਹੀ ਰੱਖਿਆ ਜਾਵੇ।
ﯕﯖﯗﯘﯙﯚﯛﯜﯝﯞﯟﯠﯡﯢﯣﯤﯥﯦﯧﯨﯩﯪﯫﯬﯭﯮﯯﯰﯱﯲﯳﯴ
12:36
36਼ ਉਹ (ਯੂਸੁਫ਼) ਦੇ ਨਾਲ ਹੀ ਦੋ ਹੋਰ ਵਿਅਕਤੀ ਵੀ ਕੈਦ ਖਾਨੇ ਵਿਚ ਦਾਖ਼ਲ ਹੋਏ। ਉਹਨਾਂ ਵਿੱਚੋਂ ਇਕ ਨੇ (ਯੂਸੁਫ਼ ਨੂੰ) ਕਿਹਾ ਕਿ ਮੈਨੇ ਆਪਣੇ ਆਪ ਨੂੰ ਸੁਪਨੇ ਵਿਚ ਸ਼ਰਾਬ ਕੱਢਦੇ ਹੋਏ ਵੇਖਿਆ ਹੈੈ ਅਤੇ ਦੂਜੇ ਨੇ ਕਿਹਾ ਕਿ ਮੈਨੇ ਸੁਪਨੇ ਵਿਚ ਆਪਣੇ ਸਿਰ ’ਤੇ ਰੋਟੀਆਂ ਚੁੱਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੰਛੀ ਖਾ ਰਹੇ ਹਨ। ਤੁਸੀਂ ਸਾਨੂੰ ਇਹਨਾਂ ਸੁਪਨਿਆਂ ਦੀ ਤਾਅਬੀਰ ਭਾਵ ਅਰਥ ਸਮਝਾਓ, ਤੁਸੀਂ ਸਾਨੂੰ ਇਕ ਨੇਕ ਵਿਅਕਤੀ ਵਿਖਾਈ ਦੇ ਰਹੇ ਹੋ।
ﯵﯶﯷﯸﯹﯺﯻﯼﯽﯾﯿﰀﰁﰂﰃﰄﰅﰆﰇﰈﰉﰊﰋﰌﰍﰎﰏﰐﰑ
12:37
37਼ (ਯੂਸੁਫ਼ ਨੇ) ਕਿਹਾ ਕਿ ਜਿਹੜਾ ਭੋਜਨ ਤੁਹਾਨੂੰ ਇੱਥੋਂ ਮਿਲਿਆ ਕਰਦਾ ਹੈ ਉਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਤਾਅਬੀਰ (ਅਰਥ) ਦੱਸ ਦੇਵਾਂਗਾ। ਇਹ (ਸੂਝ-ਬੂਝ) ਦੀਆਂ ਗੱਲਾਂ ਉਸ ਗਿਆਨ ਵਿੱਚੋਂ ਹਨ ਜਿਹੜੀਆਂ ਮੇਰੇ ਰੱਬ ਨੇ ਮੈਨੂੰ ਸਿਖਾਈਆਂ ਹਨ। ਮੈਂਨੇ ਉਹਨਾਂ ਲੋਕਾਂ ਦਾ ਧਰਮ (ਤਰੀਕਾ) ਛੱਡਿਆ ਹੋਇਆ ਹੈ ਜਿਹੜੇ ਅੱਲਾਹ ’ਤੇ ਈਮਾਨ ਨਹੀਂ ਰੱਖਦੇ ਅਤੇ ਆਖ਼ਿਰਤ ਦੇ ਵੀ ਇਨਕਾਰੀ ਹਨ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣﭤﭥﭦﭧﭨﭩﭪﭫﭬﭭ
12:38
38਼ ਮੈਂ ਤਾਂ ਆਪਣੇ ਪਿਓ ਦਾਦਾ ਇਬਰਾਹੀਮ, ਇਸਹਾਕ ਤੇ ਯਾਕੂਬ ਦੇ ਧਰਮ ਦੀ ਪੈਰਵੀ ਕਰਦਾਂ ਹਾਂ। ਸਾਡੇ ਲਈ ਜਾਇਜ਼ ਨਹੀਂ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਈਏ। ਸਾਡੇ ’ਤੇ ਅਤੇ ਸਾਰੇ ਹੀ ਦੂਜੇ ਲੋਕਾਂ ’ਤੇ ਅੱਲਾਹ ਦਾ ਇਹ ਵਿਸ਼ੇਸ਼ ਫ਼ਜ਼ਲ ਹੈ, ਪਰੰਤੂ ਬਥੇਰੇ ਲੋਕ ਨਾ-ਸ਼ੁਕਰੀ ਕਰਦੇ ਹਨ।1
ﭮﭯﭰﭱﭲﭳﭴﭵﭶﭷ
12:39
39਼ ਹੇ ਮੇਰੇ ਜੇਲ ਦੇ ਸਾਥੀਓ! (ਰਤਾ ਦੱਸੋ) ਕੀ ਕਈ ਵੱਖਰੇ-ਵੱਖਰੇ ਇਸ਼ਟ ਚੰਗੇ ਹਨ ਜਾਂ ਇੱਕੋ ਇਕ ਅੱਲਾਹ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਹੈ।
ﭸﭹﭺﭻﭼﭽﭾﭿﮀﮁﮂﮃﮄﮅﮆﮇﮈﮉﮊﮋﮌﮍﮎﮏﮐﮑﮒﮓﮔﮕﮖﮗﮘﮙﮚ
12:40
40਼ ਇਸ ਅੱਲਾਹ ਤੋਂ ਛੁੱਟ ਤੁਸੀਂ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਕੇਵਲ ਨਾਂ (ਦੇ ਹੀ ਇਸ਼ਟ) ਹਨ। ਜਿਹੜੇ ਤੁਸੀਂ ਤੇ ਤੁਹਾਡੇ ਬਜ਼ੁਰਗਾਂ ਨੇ ਆਪ ਰੱਖ ਛੱਡੇ ਹਨ। ਅੱਲਾਹ ਨੇ ਉਹਨਾਂ ਲਈ ਕੋਈ ਦਲੀਲ (ਇਬਾਦਤ ਕਰਨ ਦੀ) ਨਹੀਂ ਉਤਾਰੀ। ਅੱਲਾਹ ਤੋਂ ਛੁੱਟ ਹੋਰ ਕੋਈ ਹਾਕਮ ਨਹੀਂ ਹੈ, ਉਸੇ ਦਾ ਹੁਕਮ ਹੈ ਕਿ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ, ਇਹੋ ਸੱਚਾ ਧਰਮ ਹੈ, ਪਰ ਬਥੇਰੇ ਲੋਕੀ ਨਹੀਂ ਜਾਣਦੇ।
ﮛﮜﮝﮞﮟﮠﮡﮢﮣﮤﮥﮦﮧﮨﮩﮪﮫﮬﮭﮮﮯﮰ
12:41
41਼ (ਯੂਸੁਫ਼ ਨੇ ਸੁਪਨੇ ਸੰਬੰਧੀ ਦੱਸਦੇ ਹੋਏ ਕਿਹਾ ਕਿ) ਹੇ ਮੇਰੇ ਜੇਲ ਦੇ ਸਾਥੀਓ! ਤੁਹਾਡੇ ਵਿੱਚੋਂ ਇਕ ਤਾਂ ਆਪਣੇ ਮਾਲਿਕ ਨੂੰ ਸ਼ਰਾਬ ਪਿਆਏਗਾ ਅਤੇ ਦੂਜਾ ਸੂਲੀ ’ਤੇ ਚਾੜ੍ਹਿਆ ਜਾਵੇਗਾ ਅਤੇ ਪੰਛੀ ਉਸ ਦੇ ਸਿਰ (ਦਾ ਮਾਸ) ਨੋਚ ਨੋਚ ਕੇ ਖਾਣਗੇ। ਉਸ ਮਾਮਲੇ (ਸੁਪਨੇ) ਦਾ ਨਿਬੇੜਾ ਕਰ ਦਿੱਤਾ, ਜਿਸ ਬਾਰੇ ਤੁਸੀਂ ਮੇਥੋਂ ਪੁੱਛ ਰਹੇ ਸੀ।
ﮱﯓﯔﯕﯖﯗﯘﯙﯚﯛﯜﯝﯞﯟﯠﯡﯢﯣﯤ
12:42
42਼ ਅਤੇ ਜਿਸ ਬਾਰੇ (ਯੂਸੁਫ਼ ਦਾ) ਵਿਚਾਰ ਸੀ ਕਿ ਉਹਨਾਂ ਦੋਹਾਂ ਵਿੱਚੋਂ ਇਕ ਨੂੰ ਛੱਡ ਦਿੱਤਾ ਜਾਵੇਗਾ, ਉਸ ਨੂੰ ਕਿਹਾ ਕਿ ਆਪਣੇ ਮਾਲਿਕ ਨੂੰ ਮੇਰੇ ਬਾਰੇ ਦੱਸਣਾ। ਪਰ ਸ਼ੈਤਾਨ ਨੇ ਉਸ ਨੂੰ ਆਪਣੇ (ਬਾਦਸ਼ਾਹ) ਕੋਲ ਯੂਸੁਫ਼ ਦੀ ਗੱਲ ਕਰਨ ਤੋਂ ਭੁਲਾ ਦਿੱਤਾ ਅਤੇ (ਯੂਸੁਫ਼) ਕਈ ਵਰ੍ਹੇ ਜੇਲ ਵਿਚ ਹੀ ਰਿਹਾ।
ﯥﯦﯧﯨﯩﯪﯫﯬﯭﯮﯯﯰﯱﯲﯳﯴﯵﯶﯷﯸﯹﯺﯻﯼﯽﯾ
12:43
43਼ (ਇਕ ਦਿਨ) ਬਾਦਸ਼ਾਹ ਨੇ ਆਖਿਆ ਕਿ ਮੈਂ ਸੁਪਨੇ ਵਿਚ ਸੱਤ ਮੋਟੀਆਂ ਤਾਜ਼ੀਆਂ ਗਊਆਂ ਵੇਖਦਾ ਹਾਂ ਜਿਨ੍ਹਾਂ ਨੂੰ ਸੱਤ ਕਮਜ਼ੋਰ ਸੁੱਕੀਆਂ ਗਊਆਂ ਖਾ ਰਹੀਆਂ ਹਨ। ਅਤੇ ਵੇਖਦਾ ਹਾਂ ਕਿ ਅਨਾਜ ਦੀਆਂ ਸੱਤ ਬੱਲੀਆਂ ਤਾਂ ਹਰੀਆਂ ਭਰੀਆਂ ਹਨ ਅਤੇ ਸੱਤ ਸੁੱਕੀਆਂ ਹਨ। ਹੇ ਦਰਬਾਰੀਓ! ਮੈਨੂੰ ਇਸ ਸੁਪਨੇ ਦੀ ਤਾਅਬੀਰ (ਅਰਥ) ਦੱਸੋ, ਜੇ ਤੁਸੀਂ ਸੁਪਨਿਆਂ ਦਾ ਅਰਥ ਦੱਸ ਸਕਦੇ ਹੋ।
ﭑﭒﭓﭔﭕﭖﭗﭘﭙﭚ
12:44
44਼ ਉਹਨਾਂ (ਦਰਬਾਰੀਆਂ) ਨੇ ਕਿਹਾ ਕਿ ਇਹ ਤਾਂ ਖ਼ਿਆਲੀ ਗੱਲਾਂ ਭਾਵ ਪ੍ਰੇਸ਼ਾਨ ਕਰਨ ਵਾਲੇ ਸੁਪਨੇ ਹਨ ਅਤੇ ਅਜਿਹੇ ਸੁਪਨਿਆਂ ਦੀ ਤਾਅਬੀਰ (ਭਾਵ ਅਰਥ) ਅਸੀਂ ਨਹੀਂ ਜਾਣਦੇ।
ﭛﭜﭝﭞﭟﭠﭡﭢﭣﭤﭥﭦ
12:45
45਼ ਉਹਨਾਂ ਦੋਹਾਂ ਕੈਦੀਆਂ ਵਿੱਚੋਂ ਜਿਹੜਾ ਰਿਹਾ ਹੋਇਆ ਸੀ, ਉਸ ਨੂੰ ਬੜੀ ਦੇਰ ਮਗਰੋਂ (ਯੂਸੁਫ਼) ਯਾਦ ਆਇਆ ਤੇ ਆਖਣ ਲੱਗਾ ਕਿ (ਹੇ ਬਾਦਸ਼ਾਹ!) ਮੈਂ ਤੁਹਾਨੂੰ ਇਸ ਸੁਪਨੇ ਦੀ ਤਾਅਬੀਰ ਦੱਸਾਂਗੇ, ਬਸ ਤੁਸੀਂ ਮੈਨੂੰ (ਯੂਸੁਫ਼) ਦੇ ਕੋਲ ਜਾਣ ਦਿਓ।
ﭧﭨﭩﭪﭫﭬﭭﭮﭯﭰﭱﭲﭳﭴﭵﭶﭷﭸﭹﭺﭻﭼﭽ
12:46
46਼ (ਉਸ ਨੇ ਜੇਲ ਵਿਚ ਜਾ ਕੇ) ਆਖਿਆ ਕਿ ਹੇ ਸੱਚ ਬੋਲਣ ਵਾਲੇ ਯੂਸੁਫ਼! ਤੁਸੀਂ ਸਾਨੂੰ ਇਸ ਸੁਪਨੇ ਦੀ ਤਾਅਬੀਰ ਦੱਸੋ ਕਿ ਸੱਤ ਮੋਟੀਆਂ ਤਾਜ਼ੀਆਂ ਗਊਆਂ ਹਨ ਜਿਨ੍ਹਾਂ ਨੂੰ ਸੱਤ ਦੁਬਲੀਆਂ-ਪਤਲੀਆਂ ਗਊਆਂ ਖਾ ਰਹੀਆਂ ਹਨ। ਅਤੇ ਸੱਤ ਹਰੀਆਂ-ਭਰੀਆਂ ਬੱਲੀਆਂ ਅਤੇ ਸੱਤ ਹੀ ਦੂਜੀਆਂ ਉੱਕਾ ਹੀ ਖ਼ੁਸ਼ਕ ਸੁਕੀਆਂ ਹੋਈਆਂ ਬੱਲੀਆਂ ਹਨ, (ਮੈਨੂੰ ਇਸ ਦੀ ਤਾਅਬੀਰ ਦੱਸੋ ਤਾਂ ਜੋ) ਮੈਂ ਲੋਕਾਂ ਕੋਲ (ਇਸ ਦੀ ਤਾਅਬੀਰ ਲੈ ਕੇ ਜਾਵਾਂ ਤਾਂ ਜੋ ਉਹ ਵੀ ਤੁਹਾਨੂੰ ਜਾਣ ਲੈਣ।
ﭾﭿﮀﮁﮂﮃﮄﮅﮆﮇﮈﮉﮊﮋﮌ
12:47
47਼ (ਯੂਸੁਫ਼ ਨੇ) ਕਿਹਾ ਕਿ ਤੁਸੀਂ ਸੱਤ ਸਾਲ ਲਗਾਤਾਰ ਖੇਤੀ ਕਰੋਗੇ, ਸੋ ਤੁਸੀਂ ਜਿਹੜੀ ਵੀ ਫ਼ਸਲ ਕੱਟੋ ਉਸ ਨੂੰ ਬੱਲੀਆਂ ਵਿਚ ਹੀ ਰਹਿਣ ਦਿਓ, ਜਿਹੜਾ ਤੁਸੀਂ ਖਾਣਾ ਹੈ ਉਹ ਥੋੜ੍ਹਾ ਜਿਹਾ ਲੈ ਲਵੋ।
ﮍﮎﮏﮐﮑﮒﮓﮔﮕﮖﮗﮘﮙﮚﮛﮜ
12:48
48਼ ਫੇਰ ਸੱਤ ਸਾਲ ਬਹੁਤ ਹੀ ਕਰੜੇ ਆਉਣਗੇ, ਉਸ ਸਮੇਂ ਉਸ (ਅਨਾਜ) ਨੂੰ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਹਨਾਂ ਲਈ ਜਖ਼ੀਰਾ (ਭੰਡਾਰ) ਕੀਤਾ ਹੋਵੇਗਾ, ਕੇਵਲ ਉਹ ਬਚੇਗਾ ਜਿਹੜਾ ਤੁਸੀਂ ਬਚਾ ਕੇ ਰੱਖਿਆ ਹੋਇਆ ਸੀ।
ﮝﮞﮟﮠﮡﮢﮣﮤﮥﮦﮧﮨ
12:49
49਼ ਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ ਵਿਚ ਲੋਕਾਂ ਲਈ ਵਰਖਾ ਹੋਵੇਗੀ ਅਤੇ ਇਸ ਵਿਚ ਉਹ ਰਸ ਨਿਚੋੜਣਗੇ।
ﮩﮪﮫﮬﮭﮮﮯﮰﮱﯓﯔﯕﯖﯗﯘﯙﯚﯛﯜﯝﯞﯟﯠﯡﯢ
12:50
50਼ ਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ ਆਓ। ਜਦੋਂ ਰਾਜਦੂਤ ਉਸ (ਯੂਸੁਫ਼) ਕੋਲ ਪਹੁੰਚਿਆ ਤਾਂ ਉਸ (ਯੂਸੁਫ਼) ਨੇ ਕਿਹਾ ਕਿ ਆਪਣੇ ਬਾਦਸ਼ਾਹ ਦੇ ਕੋਲ ਜਾਓ ਤੇ ਉਸ ਤੋਂ ਪੁੱਛੋ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਹੱਥ ਵਢਾ ਲਏ ਸੀ, ਉਸ ਦੀ ਹਕੀਕਤ ਕੀ ਹੈ? ਉਹਨਾਂ ਜ਼ਨਾਨੀਆਂ ਦੀਆਂ ਚਾਲਾਂ ਨੂੰ ਮੇਰਾ ਪਾਲਣਹਾਰ ਚੰਗੀ ਤਰ੍ਹਾਂ ਜਾਣਦਾ ਹੈ।
ﯣﯤﯥﯦﯧﯨﯩﯪﯫﯬﯭﯮﯯﯰﯱﯲﯳﯴﯵﯶﯷﯸﯹﯺﯻﯼﯽﯾﯿﰀﰁﰂ
12:51
51਼ (ਬਾਦਸ਼ਾਹ ਨੇ) ਇਸਤਰੀਆਂ ਨੂੰ ਪੱਛਿਆ ਕਿ ਜਦੋਂ ਤੁਸੀਂ ਯੂਸੁਫ਼ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਸ ਸਮੇਂ ਦੀ ਹਕੀਕਤ ਕੀ ਹੈ ? ਉਹਨਾਂ (ਜ਼ਨਾਨੀਆਂ) ਨੇ ਉੱਤਰ ਦਿੱਤਾ ਕਿ ਅੱਲਾਹ ਦੀ ਪਨਾਹ! ਅਸੀਂ ਤਾਂ ਯੂਸੁਫ਼ ਵਿਚ ਕੋਈ ਵੀ ਬੁਰਾਈ ਨਹੀਂ ਵੇਖੀ। (ਇਹ ਸੁਣ ਕੇ) ਅਜ਼ੀਜ਼ ਦੀ ਪਤਨੀ ਵੀ ਆਖਣ ਲੱਗੀ ਕਿ ਹੁਣ ਤਾਂ ਸੱਚ ਨਿੱਤਰ ਕੇ ਆ ਗਿਆ ਹੈ, ਮੈਂ ਹੀ ਉਸ ਨੂੰ ਭਰਮਾਇਆ ਸੀ, ਜਦ ਕਿ ਉਹ ਸੱਚਿਆਂ ਵਿੱਚੋਂ ਹੀ ਹੈ।
ﰃﰄﰅﰆﰇﰈﰉﰊﰋﰌﰍﰎﰏ
12:52
52਼ ਯੂਸੁਫ਼ ਨੇ ਕਿਹਾ ਕਿ ਮੈਂ ਇਹ ਗੱਲ ਇਸ ਲਈ ਸਪਸ਼ਟ ਕੀਤੀ ਹੈ ਕਿ ਉਹ (ਅਜ਼ੀਜ਼) ਜਾਣ ਲਵੇ ਕਿ ਮੈਂਨੇ ਉਸ ਦੇ ਪਿੱਠ ਪਿੱਛਿਓਂ ਕੋਈ ਵੀ ਵਿਸ਼ਵਾਸਘਾਤ ਨਹੀਂ ਸੀ ਕੀਤਾ, ਅਤੇ ਇਹ ਵੀ ਕਿ ਅੱਲਾਹ ਧੋਖਾ ਦੇਣ ਵਾਲਿਆਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੰਦਾ।1
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣ
12:53
53਼ ਯੂਸੁਫ਼ ਨੇ ਆਖਿਆ ਕਿ ਮੈਂ ਆਪਣੇ ਮਨ ਨੂੰ ਪਵਿੱਤਰ ਸਿੱਧ ਕਰਨਾ ਨਹੀਂ ਚਾਹੁੰਦਾ ਜਦ ਕਿ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
ﭤﭥﭦﭧﭨﭩﭪﭫﭬﭭﭮﭯﭰﭱﭲﭳ
12:54
54਼ ਬਾਦਸ਼ਾਹ ਨੇ ਆਖਿਆ ਕਿ ਉਹ ਨੂੰ (ਭਾਵ ਯੂਸੁਫ਼ ਨੂੰ) ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਨੂੰ ਆਪਣੇ ਲਈ ਵਿਸ਼ੇਸ਼ ਕਰ ਲਵਾਂ, ਜਦੋਂ ਉਸ (ਬਾਦਸ਼ਾਹ) ਨੇ ਯੂਸੁਫ਼ ਨਾਲ ਗੱਲ ਕੀਤੀ ਤਾਂ ਕਹਿਣ ਲੱਗਿਆ ਕਿ ਅੱਜ ਤੋਂ ਤੁਸੀਂ ਸਾਡੇ ਉੱਚ ਮਰਤਬੇ ਵਾਲੇ ਤੇ ਭਰੋਸੇਮੰਦ ਆਦਮੀ ਹੋ।
ﭴﭵﭶﭷﭸﭹﭺﭻﭼﭽ
12:55
55਼ (ਯੂਸੁਫ਼ ਨੇ) ਕਿਹਾ ਕਿ ਤੁਸੀਂ ਮੈਨੂੰ ਦੇਸ਼ ਦੇ ਖ਼ਜ਼ਾਨੇ (ਅਨਾਜ ਦੇ ਭੰਡਾਰ) ਉੱਤੇ ਨਿਯੁਕਤ ਕਰ ਦਿਓ, ਮੈਂ ਉਸ ਦੀ ਰਾਖੀ ਕਰਨ ਵਾਲਾ ਵੀ ਹਾਂ ਅਤੇ (ਉਸ ਦੀ ਵਰਤੋਂ ਤੋਂ) ਭਲੀ-ਭਾਂਤ ਜਾਣੂ ਹਾਂ।
ﭾﭿﮀﮁﮂﮃﮄﮅﮆﮇﮈﮉﮊﮋﮌﮍﮎﮏﮐﮑ
12:56
56਼ ਇਸ ਪ੍ਰਕਾਰ ਅਸੀਂ ਯੂਸੁਫ਼ ਨੂੰ(ਮਿਸਰ ਦੀ) ਧਰਤੀ ਉੱਤੇ (ਸੱਤਾ ਬਖ਼ਸ਼ੀ) ਕਿ ਉਹ ਜਿੱਥੇ ਚਾਹੇ ਉੱਥੇ ਹੀ ਰਹੇ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਆਪਣੀਆਂ ਮਿਹਰਾਂ ਬਖ਼ਸ਼ਦੇ ਹਾਂ ਅਤੇ ਅਸੀਂ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ।
ﮒﮓﮔﮕﮖﮗﮘﮙ
12:57
57਼ ਅਤੇ ਆਖ਼ਿਰਤ ਦਾ ਬਦਲਾ ਉਹਨਾਂ ਲੋਕਾਂ ਲਈ ਵਧੇਰੇ ਚੰਗਾ ਹੈ, ਜਿਹੜੇ ਈਮਾਨ ਲਿਆਏ ਅਤੇ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਦੇ ਰਹੇ।
ﮚﮛﮜﮝﮞﮟﮠﮡﮢﮣ
12:58
58਼ ਜਦੋਂ ਯੂਸੁਫ਼ ਦੇ ਭਰਾ ਅਨਾਜ ਲੈਣ ਲਈ (ਮਿਸਰ ਵਿਖੇ) ਗਏ ਤਾਂ ਉਸ (ਯੁਸੂਫ਼) ਨੇ ਉਹਨਾਂ ਭਰਾਵਾਂ ਨੂੰ ਪਛਾਣ ਲਿਆ ਅਤੇ ਉਹਨਾਂ ਨੇ ਉਸ ਨੂੰ ਨਾ ਪਛਾਣਿਆ।
ﮤﮥﮦﮧﮨﮩﮪﮫﮬﮭﮮﮯﮰﮱﯓﯔﯕﯖﯗ
12:59
59਼ ਜਦੋਂ ਉਹਨਾਂ ਦਾ ਸਾਮਾਨ ਤਿਆਰ ਕਰ ਦਿਤਾ ਗਿਆ ਫੇਰ ਉਸ (ਯੂਸੁਫ਼ ਨੇ) ਕਿਹਾ ਕਿ ਤੁਸੀਂ ਮੇਰੇ ਕੋਲ ਉਸ ਭਰਾ ਨੂੰ ਵੀ ਨਾਲ ਲੈ ਆਓ, ਜਿਹੜਾ ਤੁਹਾਡੇ ਪਿਤਾ ਤੋਂ ਹੀ ਹੈ। ਕੀ ਤੁਸੀਂ ਇਹ ਨਹੀਂ ਵੇਖਿਆ ਕਿ ਮੈਂ ਪੂਰਾ ਤੋਲ ਕੇ ਦਿੰਦਾ ਹਾਂ ਅਤੇ ਮੈਂ ਚੰਗੀ ਮੇਜ਼ਬਾਨੀ ਕਰਨ ਵਾਲਾ ਹਾਂ ?
ﯘﯙﯚﯛﯜﯝﯞﯟﯠﯡﯢ
12:60
60਼ ਜੇ ਤੁਸੀਂ ਉਸ ਨੂੰ ਮੇਰੇ ਕੋਲ ਨਾ ਲਿਆਏ ਤਾਂ ਮੇਰੇ ਵੱਲੋਂ ਤੁਹਾਨੂੰ ਕੋਈ ਤੋਲ (ਅੰਨ-ਦਾਣੇ ਦਾ) ਨਹੀਂ ਮਿਲੇਗਾ, ਸਗੋਂ ਤੁਸੀਂ ਮੇਰੇ ਨੇੜੇ ਵੀ ਨਾ ਢੁਕਣਾ।
ﯣﯤﯥﯦﯧﯨﯩ
12:61
61਼ ਉਹਨਾਂ (ਭਰਾਵਾਂ ਨੇ) ਕਿਹਾ ਕਿ ਚੰਗਾ ਅਸੀਂ ਉਸ ਦੇ ਪਿਤਾ ਨੂੰ ਇਸ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।
ﯪﯫﯬﯭﯮﯯﯰﯱﯲﯳﯴﯵﯶﯷﯸ
12:62
62਼ (ਯੂਸੁਫ਼ ਨੇ) ਆਪਣੇ ਸੇਵਾਦਾਰਾਂ ਨੂੰ ਆਖਿਆ ਕਿ ਇਹਨਾਂ ਦੀ ਪੂੰਜੀ (ਰੁਪਿਆ-ਪੈਸਾ) ਇਹਨਾਂ ਦੇ ਸਾਮਾਨ ਦੀਆਂ ਬੋਰੀਆਂ ਵਿਚ ਰੱਖ ਦਿਓ, ਜਦੋਂ ਉਹ ਪਰਤ ਕੇ ਆਪਣੇ ਪਰਿਵਾਰ ਵਿਚ ਜਾਣ ਤਾਂ (ਪੂੰਜੀ ਨੂੰ) ਪਛਾਣ ਲੈਣ। ਹੋ ਸਕਦਾ ਹੈ ਕਿ ਉਹ ਫਿਰ ਮੁੜ (ਮੇਰੇ ਕੋਲ) ਆਉਣ।
ﯹﯺﯻﯼﯽﯾﯿﰀﰁﰂﰃﰄﰅﰆﰇﰈﰉ
12:63
63਼ ਜਦੋਂ ਇਹ (ਭਰਾਂ) ਆਪਣੇ ਪਿਤਾ ਕੋਲ ਪਰਤ ਆਏ ਤਾਂ ਆਖਣ ਲੱਗੇ ਕਿ ਪਿਤਾ ਜੀ! ਅੱਗੇ ਤੋਂ ਸਾਨੂੰ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਸਾਡੇ ਨਾਲ ਸਾਡੇ ਭਰਾ (ਬਿਨਯਮੀਨ) ਨੂੰ ਭੇਜੋ ਤਾਂ ਜੋ ਅਸੀਂ ਬੋਰੀਆਂ ਭਰਕੇ ਅਨਾਜ ਲਿਆਈਏ, ਅਸੀਂ ਇਸ ਦੀ ਰੱਖਿਆ ਕਰਾਂਗੇ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣ
12:64
64਼ (ਪਿਤਾ) ਯਾਕੂਬ ਨੇ ਕਿਹਾ, ਕੀ ਮੈਂ ਇਸ ਬਾਰੇ ਤੁਹਾਡੇ ’ਤੇ ਉਹੋ ਜਿਹਾ ਭਰੋਸਾ ਕਰਾਂ, ਜਿਵੇਂ ਇਸ ਤੋਂ ਪਹਿਲਾਂ ਇਹਦੇ ਭਰਾ (ਯੂਸੁਫ਼) ਬਾਰੇ ਤੁਹਾਡੇ ’ਤੇ ਕੀਤਾ ਸੀ ? ਬਸ ਅੱਲਾਹ ਹੀ ਸਭ ਤੋਂ ਵਧੀਆ ਰਖਵਾਲਾ ਹੈ ਅਤੇ ਉਹੀਓ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ।
ﭤﭥﭦﭧﭨﭩﭪﭫﭬﭭﭮﭯﭰﭱﭲﭳﭴﭵﭶﭷﭸﭹﭺﭻﭼﭽﭾﭿﮀﮁ
12:65
65਼ ਜਦੋਂ ਉਹਨਾਂ ਨੇ ਆਪਣਾ ਸਾਮਾਨ ਖੋਲਿਆ ਤਾਂ ਆਪਣੀ ਪੂੰਜੀ ਮੌਜੂਦ ਪਾਈ ਜਿਹੜੀ ਉਹਨਾਂ ਨੂੰ ਵਾਪਸ ਕਰ ਦਿੱਤੀ ਗਈ ਸੀ ਆਖਣ ਲੱਗੇ ਕਿ ਪਿਤਾ ਜੀ! ਸਾਨੂੰ ਹੋਰ ਕੀ ਚਾਹੀਦਾ ਹੈ ? ਵੇਖੋ ਸਾਡੀ ਪੂੰਜੀ ਵੀ ਸਾਨੂੰ ਵਾਪਸ ਕਰ ਛੱਡੀ ਹੈ। ਅਸੀਂ ਆਪਣੇ ਪਰਿਵਾਰ ਲਈ ਅਨਾਜ ਲੈ ਕੇ ਆਵਾਂਗੇ ਅਤੇ ਆਪਣੇ ਭਰਾ ਦੀ ਰਾਖੀ ਵੀ ਕਰਾਂਗੇ। ਅਸੀਂ ਇਕ ਊਂਠ ਦੇ ਭਾਰ ਜਿੰਨਾ ਅਨਾਜ ਲਿਆਵਾਂਗੇ, ਇੰਨਾ ਅਨਾਜ ਤਾਂ ਸਾਨੂੰ ਬਹੁਤ ਅਸਾਨੀ ਨਾਲ ਮਿਲ ਜਾਵੇਗਾ।
ﮂﮃﮄﮅﮆﮇﮈﮉﮊﮋﮌﮍﮎﮏﮐﮑﮒﮓﮔﮕﮖﮗﮘﮙﮚﮛ
12:66
66਼ (ਯਾਕੂਬ ਨੇ) ਕਿਹਾ ਕਿ ਮੈਂ ਤਾਂ ਕਦੇ ਵੀ ਉਸ ਨੂੰ ਤੁਹਾਡੇ ਨਾਲ ਨਹੀਂ ਭੇਜਾਂਗਾ ਜਦੋਂ ਤੀਕ ਤੁਸੀਂ ਅੱਲਾਹ ਨੂੰ ਗਵਾਹ ਬਣਾ ਕੇ ਮੈਨੂੰ ਪੱਕਾ ਵਚਨ ਨਾ ਦੇ ਦਿਓ ਕਿ ਤੁਸੀਂ ਇਸ ਨੂੰ ਮੇਰੇ ਕੋਲ ਪਰਤਾ ਕੇ ਲਿਆਓਂਗੇ, ਛੁੱਟ ਇਸ ਤੋਂ ਕਿ ਤੁਸੀਂ ਸਾਰੇ (ਕਿਸੇ ਮੁਸੀਬਤ ਵਿਚ) ਘਿਰ ਜਾਓ। ਜਦੋਂ ਉਹਨਾਂ ਸਭ ਨੇ ਵਚਨ ਦੇ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜੋ ਕੁੱਝ ਵੀ ਆਖਦੇ ਹਾਂ ਅੱਲਾਹ ਉਸ ’ਤੇ ਨਿਗਰਾਨ ਹੈ।
ﮜﮝﮞﮟﮠﮡﮢﮣﮤﮥﮦﮧﮨﮩﮪﮫﮬﮭﮮﮯﮰﮱﯓﯔﯕﯖﯗﯘﯙﯚﯛﯜ
12:67
67਼ ਅਤੇ ਉਸ (ਯਾਕੂਬ) ਨੇ ਕਿਹਾ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇਕ ਹੀ ਬੂਹੇ ਤੋਂ (ਸ਼ਹਿਰ ਵਿਚ) ਪ੍ਰਵੇਸ਼ ਨਹੀਂ ਕਰਨ, ਸਗੋਂ ਵੱਖੋ-ਵੱਖ ਬੂਹਿਆਂ ਵਿਚ ਦੀ ਜਾਣਾ। ਮੈਂ ਅੱਲਾਹ ਵੱਲੋਂ ਆਉਣ ਵਾਲੀ ਕਿਸੇ ਵੀ ਚੀਜ਼ (ਮੁਸੀਬਤ) ਨੂੰ ਟਾਲ ਨਹੀਂ ਸਕਦਾ। ਹੁਕਮ ਤਾਂ ਕੇਵਲ ਅੱਲਾਹ ਦਾ ਹੀ ਚਲਦਾ ਹੈ। ਮੇਰਾ ਉਸੇ ’ਤੇ ਪੂਰਾ ਭਰੋਸਾ ਹੈ ਅਤੇ ਹਰ ਭਰੋਸਾ ਕਰਨ ਵਾਲੇ ਨੂੰ ਉਸੇ (ਇਕ ਅੱਲਾਹ) ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
ﯝﯞﯟﯠﯡﯢﯣﯤﯥﯦﯧﯨﯩﯪﯫﯬﯭﯮﯯﯰﯱﯲﯳﯴﯵﯶﯷﯸﯹﯺﯻﯼ
12:68
68਼ ਉਹ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ (ਸ਼ਹਿਰ ਵਿਚ) ਦਾਖ਼ਲ ਹੋਏ ਅਤੇ ਇਹ ਹਿਦਾਇਤਾਂ ਅੱਲਾਹ ਦੀ ਮਰਜ਼ੀ ਤੋਂ ਉਹਨਾਂ ਨੂੰ ਨਹੀਂ ਸੀ ਬਚਾ ਸਕਦੀਆਂ, ਪਰ ਯਾਕੂਬ ਦੇ ਮਨ ਵਿਚ ਇਕ ਇੱਛਾ ਸੀ, ਸੋ ਉਹਨੇ ਪੂਰੀ ਕਰ ਲਈ। ਅਸਲ ਵਿਚ ਉਹ ਸਾਡੇ ਵੱਲੋਂ ਦਿੱਤੀ ਹੋਈ ਸਿੱਖਿਆ ਨਾਲ ਹੀ ਗਿਆਨਵਾਨ ਸੀ, ਪਰ ਬਥੇਰੇ ਲੋਕੀ ਇਹ ਨਹੀਂ ਜਾਣਦੇ।1
ﯽﯾﯿﰀﰁﰂﰃﰄﰅﰆﰇﰈﰉﰊﰋﰌﰍﰎ
12:69
69਼ ਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ ਉਸ (ਯੂਸੁਫ਼) ਨੇ ਆਪਣੇ ਸਕੇ ਭਰਾ (ਬਿਨਯਮੀਨ) ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਕਿ ਮੈਂ ਤੇਰਾ ਭਰਾ (ਯੂਸੁਫ਼) ਹਾਂ, ਇਹ ਜੋ ਵੀ ਕਰਦੇ ਰਹੇ ਹਨ ਹੁਣ ਤੂੰ ਉਸ ਦੀ ਚਿੰਤਾ ਨਾ ਕਰ।
ﭑﭒﭓﭔﭕﭖﭗﭘﭙﭚﭛﭜﭝﭞﭟﭠ
12:70
70਼ ਜਦੋਂ ਉਸ ਨੇ (ਯੂਸੁਫ਼ ਨੇ) ਉਹਨਾਂ ਭਰਾਵਾਂ ਦਾ ਸਾਮਾਨ ਤਿਆਰ ਕਰਵਾ ਦਿੱਤਾ ਤਾਂ ਆਪਣੇ ਭਰਾ ਦੇ ਸਾਮਾਨ ਵਿਚ ਇਕ ਪਿਆਲਾ ਰੱਖ ਦਿੱਤਾ, ਫੇਰ ਇਕ ਐਲਾਨ ਕਰਨ ਵਾਲੇ ਨੇ ਆਵਾਜ਼ ਦਿੱਤੀ ਕਿ ਹੇ ਕਾਫ਼ਲੇ ਵਾਲਿਓ! ਤੁਸੀਂ ਤਾਂ ਚੋਰ ਹੋ।
ﭡﭢﭣﭤﭥﭦ
12:71
71਼ ਉਹਨਾਂ ਨੇ ਪਰਤ ਕੇ ਪੁੱਛਿਆ ਕਿ ਤੁਹਾਡੀ ਕਿਹੜੀ ਚੀਜ਼ ਗੁਆਚੀ ਹੈ ?
ﭧﭨﭩﭪﭫﭬﭭﭮﭯﭰﭱﭲﭳ
12:72
72਼ (ਆਵਜ਼ ਦੇਣ ਵਾਲੇ ਨੇ) ਕਿਹਾ ਕਿ ਅਸੀਂ ਬਾਦਸ਼ਾਹ ਦਾ ਪਿਆਲਾ ਗੁਆਚਿਆ ਵੇਖ ਰਹੇ ਹਾਂ। ਜਿਹੜਾ ਕੋਈ ਉਸ ਨੂੰ ਲਿਆ ਕੇ ਦੇਵੇਗਾ ਉਸ ਲਈ ਇਕ ਊਂਠ ਦੇ ਭਾਰ ਜਿੰਨਾ (ਅਨਾਜ) ਇਨਾਮ ਨਿਯਤ ਹੈ। ਮੈਂ ਇਸ ਗੱਲ ਦੀ ਜ਼ਮਾਨਤ ਦਿੰਦਾ ਹਾਂ।
ﭴﭵﭶﭷﭸﭹﭺﭻﭼﭽﭾﭿﮀ
12:73
73਼ ਉਹਨਾਂ (ਭਰਾਵਾਂ) ਨੇ ਆਖਿਆ ਕਿ ਅੱਲਾਹ ਦੀ ਕਸਮ ਤੁਸੀਂ ਤਾਂ ਭਲੀ-ਭਾਂਤ ਜਾਣਦੇ ਹੋ ਕਿ ਅਸੀਂ ਇੱਥੇ ਫ਼ਸਾਦ ਫੈਲਾਉਣ ਨਹੀਂ ਆਏ ਅਤੇ ਨਾ ਹੀ ਅਸੀਂ ਚੋਰ ਹਾਂ।
ﮁﮂﮃﮄﮅﮆﮇ
12:74
74਼ ਸਰਕਾਰੀ ਕਰਮਚਾਰੀਆਂ ਨੇ ਉਹਨਾਂ ਨੂੰ ਪੁੱਛਿਆ, ਚੰਗਾ ਚੋਰ ਦੀ ਸਜ਼ਾ ਕੀ ਹੋਵੇਗੀ ਜੇ ਤੁਸੀਂ ਝੂਠੇ ਸਿੱਧ ਹੋ ਗਏ।
ﮈﮉﮊﮋﮌﮍﮎﮏﮐﮑﮒﮓﮔ
12:75
75਼ ਜਵਾਬ ਵਿਚ ਕਿਹਾ ਕਿ ਉਹਦੀ ਸਜ਼ਾ ਤਾਂ ਇਹੋ ਹੈ ਕਿ ਜਿਸ ਦੇ ਸਾਮਾਨ ਵਿਚ (ਤੋਲ) ਨਿਕਲੇ ਉਹੀਓ ਬਦਲੇ ਵਿਚ ਰੱਖਿਆ ਜਾਵੇ, ਅਸੀਂ ਤਾਂ ਜ਼ਾਲਮਾਂ (ਚੋਰਾਂ) ਨੂੰ ਇਹੋ ਸਜ਼ਾ ਦਿੰਦੇ ਹੈ।
ﮕﮖﮗﮘﮙﮚﮛﮜﮝﮞﮟﮠﮡﮢﮣﮤﮥﮦﮧﮨﮩﮪﮫﮬﮭﮮﮯﮰﮱﯓﯔﯕﯖﯗﯘﯙﯚﯛ
12:76
76਼ ਸੋ ਯੂਸੁਫ਼ ਨੇ ਆਪਣੇ ਭਰਾ (ਬਿਨਯਮੀਨ) ਦੇ ਸਾਮਾਨ ਦੀ ਤਲਾਸ਼ੀ ਤੋਂ ਪਹਿਲਾਂ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫੇਰ ਉਸ ਪਿਆਲੇ ਨੂੰ ਆਪਣੇ ਭਰਾ ਦੇ ਸਾਮਾਨ ਵਿੱਚੋਂ ਕੱਢਿਆ। ਇਸ ਤਰ੍ਹਾਂ ਅਸੀਂ ਯੂਸੁਫ਼ ਦੀ ਸਹਾਇਤਾ ਲਈ ਇਹ ਤਦਬੀਰ ਕੀਤੀ, ਕਿਉਂ ਜੋ ਇਸ (ਮਿਸਰ ਦੇ) ਬਾਦਸ਼ਾਹ ਦੇ ਕਾਨੂੰਨ ਅਨੁਸਾਰ ਇਹ (ਯੂਸੁਫ਼) ਆਪਣੇ ਭਰਾ ਨੂੰ ਨਹੀਂ ਸੀ ਰੱਖ ਸਕਦਾ, ਛੁੱਟ ਇਸ ਤੋਂ ਕਿ ਅੱਲਾਹ ਇਹੋ ਚਾਹੁੰਦਾ ਸੀ। ਅਸਾਂ ਜਿਸ ਦੇ ਵੀ ਚਾਹੁੰਦੇ ਹਾਂ ਉਸ ਦੇ ਦਰਜੇ ਉੱਚੇ ਕਰ ਦਿੰਦੇ ਹਾਂ। ਹਰ ਗਿਆਨ ਰੱਖਣ ਵਾਲੇ ਤੋਂ ਵੱਧ ਗਿਆਨ ਰੱਖਣ ਵਾਲਾ (ਅੱਲਾਹ) ਬੈਠਾ ਹੈ।
ﯜﯝﯞﯟﯠﯡﯢﯣﯤﯥﯦﯧﯨﯩﯪﯫﯬﯭﯮﯯﯰﯱﯲﯳﯴﯵﯶﯷﯸ
12:77
77਼ ਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਇਹ (ਬਿਨਯਮੀਨ) ਨੇ ਚੋਰੀ ਕੀਤੀ ਹੈ (ਤਾਂ ਕੋਈ ਹੈਰਾਨੀ ਨਹੀਂ) ਇਹਦਾ ਭਰਾ (ਯੂਸੁਫ਼) ਵੀ ਪਹਿਲਾਂ ਚੋਰੀਆਂ ਕਰ ਚੁੱਕਿਆ ਹੈ। ਯੂਸੁਫ਼ ਨੇ ਇਸ ਗੱਲ ਨੂੰ ਮਨ ਵਿਚ ਹੀ ਲੁਕਾ ਲਿਆ ਅਤੇ ਇਹਨਾਂ ਦੇ ਸਾਹਮਣੇ ਸਪਸ਼ਟ ਨਹੀਂ ਹੋਣ ਦਿੱਤਾ (ਕਿ ਉਹੀਓ ਯੂਸੁਫ਼ ਹੈ ਅਤੇ ਮਨ ਵਿਚ) ਆਖਿਆ ਕਿ ਤੁਸੀਂ ਘਟੀਆ ਦਰਜੇ ਦੇ ਲੋਕ ਹੋ। ਜੋ ਤੁਸੀਂ ਬਿਆਨ ਕਰ ਰਹੇ ਹੋ ਉਸ ਨੂੰ ਅੱਲਾਹ ਭਲੀ-ਭਾਂਤ ਜਾਣਦਾ ਹੈ।
ﯹﯺﯻﯼﯽﯾﯿﰀﰁﰂﰃﰄﰅﰆﰇﰈﰉ
12:78
78਼ ਉਹਨਾਂ ਭਰਾਵਾਂ ਨੇ ਆਖਿਆ ਕਿ ਹੇ ਮਿਸਰ ਦੇ ਹਾਕਮ! ਇਸ ਦਾ ਪਿਤਾ ਬਹੁਤ ਹੀ ਬਿਰਦ ਹੈ। ਤੁਸੀਂ ਇਹ ਦੇ ਬਦਲੇ ਵਿਚ ਸਾਡੇ ਵਿੱਚੋਂ ਕਿਸੇ ਨੂੰ ਰੱਖ ਲਵੋ, ਅਸੀਂ ਵੇਖਦੇ ਹਾਂ ਕਿ ਤੁਸੀਂ ਬਹੁਤ ਹੀ ਅਹਿਸਾਨ ਕਰਨ ਵਾਲੇ ਵਿਅਕਤੀ ਹੋ।
ﭑﭒﭓﭔﭕﭖﭗﭘﭙﭚﭛﭜﭝﭞ
12:79
79਼ (ਯੂਸੁਫ਼ ਨੇ) ਕਿਹਾ, ਅਸੀਂ ਜਿਸ ਦੇ ਕੋਲੋਂ ਆਪਣੀ (ਗੁਆਚੀ) ਹੋਈ ਚੀਜ਼ ਪ੍ਰਾਪਤ ਕੀਤੀ ਹੈ ਉਸ ਨੂੰ ਛੱਡ ਕੇ ਦੂਜੇ ਨੂੰ ਕੈਦ ਕਰਨ ਤੋਂ ਅੱਲਾਹ ਦੀ ਪਨਾਹ ਮੰਗਦੇ ਹਾਂ। ਇੰਜ ਤਾਂ ਅਸੀਂ ਨਾ-ਇਨਸਾਫ਼ੀ ਕਰਨ ਵਾਲਿਆਂ ਵਿੱਚੋਂ ਹੋ ਜਾਵਾਂਗੇ।
ﭟﭠﭡﭢﭣﭤﭥﭦﭧﭨﭩﭪﭫﭬﭭﭮﭯﭰﭱﭲﭳﭴﭵﭶﭷﭸﭹﭺﭻﭼﭽﭾﭿﮀﮁﮂﮃﮄﮅﮆﮇ
12:80
80਼ ਜਦੋਂ ਉਹ (ਭਰਾ) ਉਸ (ਯੂਸੁਫ਼) ਤੋਂ ਨਿਰਾਸ਼ ਹੋ ਗਏ ਤਾਂ ਅੱਡ ਬੈਠ ਕੇ ਸਲਾਹਾਂ ਕਰਨ ਲੱਗੇ (ਕੀ ਹੁਣ ਕੀ ਕਰੀਏ) ਇਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੀ ਉਸ ਨੇ ਆਖਿਆ, ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਤੁਹਾਥੋਂ ਅੱਲਾਹ ਦੀ ਕਸਮ ’ਤੇ ਪੱਕਾ ਵਚਨ ਲਿਆ ਸੀ। ਇਸ ਤੋਂ ਪਹਿਲਾਂ ਯੂਸੁਫ਼ ਦੇ ਮਾਮਲੇ ਵਿਚ ਤੁਸੀਂ ਗ਼ਲਤੀ ਕਰ ਚੁੱਕੇ ਹੋ। ਹੁਣ ਮੈਂ ਤਾਂ ਇੱਥੋਂ ਜਾਵਾਂਗਾ ਨਹੀਂ ਜਦੋਂ ਤੀਕ ਮੇਰੇ ਪਿਤਾ ਜੀ ਮੈਨੂੰ (ਘਰ ਆਉਣ ਦੀ) ਆਗਿਆ ਨਾ ਦੇਣ ਜਾਂ ਅੱਲਾਹ ਹੀ ਮੇਰੇ ਮਾਮਲੇ ਵਿਚ ਕੋਈ ਫ਼ੈਸਲਾ ਕਰ ਦੇਵੇ, ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਹੈ।
ﮈﮉﮊﮋﮌﮍﮎﮏﮐﮑﮒﮓﮔﮕﮖﮗﮘﮙ
12:81
81਼ ਸੋ ਤੁਸੀਂ ਆਪਣੇ ਪਿਤਾ ਜੀ ਕੋਲ ਜਾਓ ਅਤੇ ਕਹੋ ਕਿ ਪਿਤਾ ਜੀ! ਤੁਹਾਡੇ ਸਾਹਿਬਜ਼ਾਦੇ ਨੇ ਚੋਰੀ ਕੀਤੀ ਹੈ, ਅਸੀਂ ਤਾਂ ਉਹੀਓ ਆਖਿਆ ਹੈ ਜੋ ਅਸੀਂ ਜਾਣਦੇ ਹਾਂ। ਹਾਂ! ਸਾਨੂੰ ਗ਼ੈਬ (ਪਰੋਖ) ਦਾ ਗਿਆਨ ਨਹੀਂ ਹੈ।
ﮚﮛﮜﮝﮞﮟﮠﮡﮢﮣﮤﮥﮦ
12:82
82਼ ਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ ਜਿੱਥੇ ਅਸੀਂ ਗਏ ਸੀ, ਉਸ ਕਾਫ਼ਲੇ ਤੋਂ ਵੀ ਪੁੱਛ ਲਵੋ ਜਿਸ ਨਾਲ ਅਸੀਂ ਆਏ ਹਾਂ, ਅਸੀਂ ਬਿਲਕੁਲ ਸੱਚ ਬੋਲਦੇ ਹਾਂ।
ﮧﮨﮩﮪﮫﮬﮭﮮﮯﮰﮱﯓﯔﯕﯖﯗﯘﯙﯚﯛﯜﯝ
12:83
83਼ (ਯਾਕੂਬ ਨੇ) ਕਿਹਾ ਕਿ (ਹਕੀਕਤ ਇਹ ਨਹੀਂ) ਤੁਹਾਡੇ ਲਈ ਤੁਹਾਡੇ ਮਨ ਨੇ ਇਕ ਝੂਠ ਗੱਲ ਨੂੰ ਬਣਾ ਸੰਵਾਰ ਲਿਆ ਹੈ। ਬਸ ਹੁਣ ਸਬਰ ਕਰਨਾ ਹੀ ਬਿਹਤਰ ਹੈ। ਹੋ ਸਕਾਦ ਹੈ ਕਿ ਅੱਲਾਹ ਉਹਨਾਂ ਸਭ (ਦੋਹਾਂ ਭਰਾਵਾਂ) ਨੂੰ ਮੇਰੇ ਨਾਲ ਲਿਆ ਮਲਾਵੇ ਉਹੀਓ ਗਿਆਨਵਾਨ ਤੇ ਹਿਕਮਤਾਂ ਵਾਲਾ ਹੈ।
ﯞﯟﯠﯡﯢﯣﯤﯥﯦﯧﯨﯩﯪ
12:84
84਼ ਇਹ ਕਹਿ ਕੇ (ਪਿਤਾ ਨੇ) ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਹਾਏ ਯੂਸੁਫ਼! ਉਸ ਦੀਆਂ ਅੱਖਾਂ (ਯੂਸੁਫ਼ ਦੇ) ਗ਼ਮ ਵਿਚ (ਰੋ ਰੋ ਕੇ) ਚਿੱਟੀਆਂ ਹੋ ਗਈਆਂ ਸਨ ਅਤੇ (ਗ਼ਮ ਨਾਲ ਉਸ ਦਾ ਦਿਲ) ਭਰਿਆ ਹੋਇਆ ਸੀ।
ﯫﯬﯭﯮﯯﯰﯱﯲﯳﯴﯵﯶﯷ
12:85
85਼ ਪੁੱਤਰਾਂ ਨੇ ਕਿਹਾ, ਅੱਲਾਹ ਦੀ ਕਸਮ! ਤੁਸੀਂ ਤਾਂ ਬਸ ਯੂਸੁਫ਼ ਨੂੰ ਹੀ ਯਾਦ ਕਰਦੇ ਰਹਿੰਦੇ ਹੋ, ਇੱਥੋਂ ਤੀਕ ਕਿ ਤੁਸੀਂ ਜਾਂ ਤਾਂ ਰੋਗ ਲਗਾ ਬੈਠੋਗੇ ਜਾਂ ਪ੍ਰਾਣ ਤਿਆਗ ਦਿਓਗੇ।
ﯸﯹﯺﯻﯼﯽﯾﯿﰀﰁﰂﰃﰄﰅ
12:86
86਼ ਉਹਨਾਂ (ਯਾਕੂਬ) ਨੇ ਆਖਿਆ ਕਿ ਮੈਂ ਤਾਂ ਆਪਣੀਆਂ ਪਰੇਸ਼ਾਨੀਆਂ ਅਤੇ ਦੁਖੜਿਆਂ ਦੀ ਫ਼ਰਿਆਦ ਅੱਲਾਹ ਕੋਲੇ ਹੀ ਕਰਦਾ ਹਾਂ। ਮੈਂ ਅੱਲਾਹ ਵੱਲੋਂ ਉਹ ਕੁੱਝ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣﭤﭥﭦ
12:87
87਼ ਹੇ ਮੇਰੇ ਪੁੱਤਰੋ! ਜਾਓ! ਤੇ ਯੂਸੁਫ਼ ਅਤੇ ਉਸ ਦੇ ਭਰਾ ਦੀ ਚੰਗੀ ਤਰ੍ਹਾਂ ਭਾਲ ਕਰੋ। ਅੱਲਾਹ ਦੀਆਂ ਮਿਹਰਾਂ ਤੋਂ ਬੇ-ਆਸ ਨਾ ਹੋਵੋ। ਅੱਲਾਹ ਦੀਆਂ ਮਿਹਰਾਂ ਤੋਂ ਕਾਫ਼ਿਰ ਹੀ ਨਿਰਾਸ਼ ਹੁੰਦੇ ਹਨ।
ﭧﭨﭩﭪﭫﭬﭭﭮﭯﭰﭱﭲﭳﭴﭵﭶﭷﭸﭹﭺﭻﭼﭽ
12:88
88਼ ਜਦੋਂ ਉਹ ਸਾਰੇ ਭਰਾ ਯੂਸੁਫ਼ ਕੋਲ ਪਹੁੰਚੇ ਤਾਂ ਆਖਣ ਲੱਗੇ ਕਿ ਹੇ ਅਜ਼ੀਜ਼ (ਹਾਕਮ)! ਸਾਨੂੰ ਤੇ ਸਾਡੇ ਪਰਿਵਾਰ ਨੂੰ ਬਹੁਤ ਹੀ ਦੁਖ ਪਹੁੰਚਿਆ ਹੈ। ਅਸੀਂ ਤੁੱਛ ਜਿਹੀ ਪੂੰਜੀ ਲੈ ਕੇ ਆਏ ਹਾਂ, ਤੁਸੀਂ ਸਾਨੂੰ ਪੂਰਾ ਅਨਾਜ (ਭਾਵ ਸਾਡਾ ਬਣਦਾ ਹਿੱਸਾ) ਦੇ ਦਿਓ ਅਤੇ ਸਾਨੂੰ ਪੁੰਨ-ਦਾਨ (ਖ਼ੈਰਾਤ) ਵੀ ਦਿਓ। ਅੱਲਾਹ ਪੁੰਨ-ਦਾਨ ਕਰਨ ਵਾਲਿਆਂ ਨੂੰ ਚੰਗਾ ਬਦਲਾ ਦਿੰਦਾ ਹੈ।
ﭾﭿﮀﮁﮂﮃﮄﮅﮆﮇﮈ
12:89
89਼ ਯੂਸੁਫ਼ ਨੇ ਆਖਿਆ, ਕੀ ਤੁਸੀਂ ਜਾਣਦੇ ਵੀ ਹੋ ਕਿ ਤੁਸੀਂ ਯੂਸੁਫ਼ ਅਤੇ ਉਸ ਦੇ ਭਰਾ ਨਾਲ ਨਾਦਾਨੀ ਵਿਚ ਕੀ ਕੀਤਾ ਸੀ, ਜਦੋਂ ਤੁਸੀਂ ਨਾਦਾਨ ਸੀ ?
ﮉﮊﮋﮌﮍﮎﮏﮐﮑﮒﮓﮔﮕﮖﮗﮘﮙﮚﮛﮜﮝﮞﮟﮠﮡﮢﮣ
12:90
90਼ ਉਹ (ਭਰਾ) ਬੋਲੇ, ਕੀ ਤੂੰ ਹੀ ਯੂਸੁਫ਼ ਹੈ ? ਕਿਹਾ ਹਾਂ! ਮੈਂ ਹੀ ਯੂਸੁਫ਼ ਹਾਂ ਅਤੇ ਇਹ ਮੇਰਾ ਭਰਾ ਹੈ, ਅੱਲਾਹ ਨੇ ਸਾਡੇ ’ਤੇ ਮਿਹਰ ਕੀਤੀ ਹੈ। ਬੇਸ਼ੱਕ ਜਿਹੜਾ ਵੀ ਵਿਅਕਤੀ ਪਰਹੇਜ਼ਗਾਰੀ ਤੇ ਸਬਰ ਕਰਦਾ ਹੈ ਤਾਂ ਅੱਲਾਹ ਕਿਸੇ ਨੇਕੀ ਕਰਨ ਵਾਲਿਆਂ ਦਾ ਬਦਲਾ ਅਜਾਈਂ ਨਹੀਂ ਕਰਦਾ।
ﮤﮥﮦﮧﮨﮩﮪﮫﮬﮭ
12:91
91਼ ਉਹਨਾਂ (ਭਰਾਵਾਂ) ਨੇ ਆਖਿਆ, ਅੱਲਾਹ ਦੀ ਕਸਮ! ਅੱਲਾਹ ਨੇ ਤੁਹਾਨੂੰ ਸਾਡੇ ’ਤੇ ਵਡਿਆਈ ਬਖ਼ਸ਼ੀ ਹੈ ਅਤੇ ਇਹ ਵੀ ਸੱਚ ਹੈ ਕਿ ਅਸੀਂ ਹੀ ਦੋਸ਼ੀ ਸਾਂ।
ﮮﮯﮰﮱﯓﯔﯕﯖﯗﯘﯙﯚﯛﯜ
12:92
92਼ (ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ ਦੋਸ਼ ਨਹੀਂ ਅੱਲਾਹ ਤੁਹਾਨੂੰ ਖਿਮਾ ਕਰੇ, ਉਹ ਸਭ ਤੋਂ ਵਧੇਰੇ ਮਿਹਰਬਾਨ ਹੈ।1
ﯝﯞﯟﯠﯡﯢﯣﯤﯥﯦﯧﯨﯩ
12:93
93਼ ਤੁਸੀਂ ਇਹ ਕੁੜਤਾ ਮੇਰੇ ਪਿਤਾ ਦੇ ਮੂੰਹ ’ਤੇ ਲਿਜਾ ਕੇ ਪਾ ਦਿਓ, ਉਹ ਵੇਖਣ ਲੱਗ ਜਾਣਗੇ ਅਤੇ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਮੇਰੇ ਕੋਲ ਲੈ ਆਓ।
ﯪﯫﯬﯭﯮﯯﯰﯱﯲﯳﯴﯵﯶﯷ
12:94
94਼ ਜਦੋਂ ਉਹ (ਭਰਾਵਾਂ ਦਾ) ਕਾਫ਼ਲਾ (ਮਿਸਰ ਤੋਂ) ਟੁਰਿਆ ਤਾਂ ਉਹਨਾਂ ਦੇ ਪਿਤਾ (ਯਾਕੂਬ) ਨੇ ਆਖਿਆ ਕਿ ਮੈਨੂੰ ਤਾਂ ਯੂਸੁਫ਼ ਦੀ ਖ਼ੁਸ਼ਬੂ ਆ ਰਹੀ ਹੈ, ਜੇ ਤੁਸੀਂ ਇਹ ਨਾ-ਸਮਝੋ ਕਿ ਮੈਂ ਸਠਿਆ ਗਿਆ ਹਾਂ।
ﯸﯹﯺﯻﯼﯽﯾ
12:95
95਼ ਉਹ ਭਰਾ ਆਖਣ ਲੱਗੇ ਕਿ ਕਸਮ ਰੱਬ ਦੀ ਤੁਸੀਂ ਤਾਂ ਉਹੀਓ ਪੁਰਾਣੇ ਸੁਦਾਅ ਵਿਚ ਪਏ ਹੋਏ ਹੋ।
ﭑﭒﭓﭔﭕﭖﭗﭘﭙﭚﭛﭜﭝﭞﭟﭠﭡﭢﭣﭤﭥﭦ
12:96
96਼ ਜਦੋਂ ਖ਼ੁਸ਼ਖ਼ਬਰੀ ਦੇਣ ਵਾਲੇ ਨੇ ਆ ਕੇ ਉਹਨਾਂ (ਯਾਕੂਬ) ਦੇ ਮੂੰਹ ’ਤੇ ਉਹ (ਯੂਸੁਫ਼ ਵੱਲੋਂ ਦਿੱਤਾ ਗਿਆ) ਕੁੜਤਾ ਪਾਇਆ, ਉਸੇ ਸਮੇਂ ਉਹਨਾਂ ਦੀ ਅੱਖਾਂ ਦੀ ਜੋਤ ਪਰਤ ਆਈ। (ਯਾਕੂਬ ਨੇ) ਕਿਹਾ ਕਿ ਮੈਂ ਤੁਹਾਨੂੰ ਕਹਿੰਦਾ ਨਹੀਂ ਸੀ ਕਿ ਮੈਂ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ।
ﭧﭨﭩﭪﭫﭬﭭﭮﭯ
12:97
97਼ ਉਹਨਾਂ (ਪੁਤਰਾਂ) ਨੇ ਆਖਿਆ ਕਿ ਪਿਤਾ ਜੀ! ਤੁਸੀਂ ਸਾਡੇ ਗੁਨਾਹਾਂ ਦੀ ਬਖ਼ਸ਼ਿਸ਼ ਲਈ (ਰੱਬ ਕੋਲੋਂ) ਦੁਆ ਕਰੋ, ਅਸੀਂ ਸੱਚ ਮੁਚ ਦੋਸ਼ੀ ਹਾਂ।
ﭰﭱﭲﭳﭴﭵﭶﭷﭸﭹﭺ
12:98
98਼ (ਯਾਕੂਬ ਨੇ) ਕਿਹਾ ਕਿ ਚੰਗਾ ਮੈਂ ਆਪਣੇ ਰੱਬ ਤੋਂ ਤੁਹਾਡੇ ਲਈ ਛੇਤੀ ਹੀ ਬਖ਼ਸ਼ਿਸ਼ ਦੀ ਦੁਆ ਕਰਾਂਗਾ, ਉਹ ਤਾਂ ਬਹੁਤ ਹੀ ਬਖ਼ਸ਼ਣਹਾਰ ਅਤੇ ਅਤਿ ਮਿਹਰਾਂ ਕਰਨ ਵਾਲਾ ਹੈ।
ﭻﭼﭽﭾﭿﮀﮁﮂﮃﮄﮅﮆﮇﮈﮉ
12:99
99਼ ਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ ਯੂਸੁਫ਼ ਨੇ ਆਪਣੇ ਮਾਂ-ਪਿਓ ਨੂੰ ਆਪਣੇ ਨਾਲ ਥਾਂ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਸਰ ਵਿਚ ਆ ਵਸੋ, ਜੇ ਅੱਲਾਹ ਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਸਾਰੇ ਅਮਨ ਸ਼ਾਂਤੀ ਨਾਲ ਰਹੋਗੇ।
ﮊﮋﮌﮍﮎﮏﮐﮑﮒﮓﮔﮕﮖﮗﮘﮙﮚﮛﮜﮝﮞﮟﮠﮡﮢﮣﮤﮥﮦﮧﮨﮩﮪﮫﮬﮭﮮﮯﮰﮱﯓﯔﯕﯖﯗﯘﯙﯚﯛﯜﯝ
12:100
100਼ ਉਸ (ਯੂਸੂਫ਼) ਨੇ ਆਪਣੇ ਮਾਂ-ਪਿਓ ਨੂੰ ਤਖ਼ਤ ’ਤੇ ਉੱਚਾ ਕਰਕੇ ਬਿਠਾਇਆ ਅਤੇ ਸਾਰੇ (ਗਿਆਰਾਂ ਭਰਾ) ਉਸ ਦੇ ਅੱਗੇ ਝੁਕ ਗਏ ਤੱਦ ਯੂਸੁਫ਼ ਨੇ ਕਿਹਾ ਕਿ ਪਿਤਾ ਜੀ! ਇਹ ਮੇਰੇ ਪਹਿਲੇ ਸੁਪਨੇ ਦੀ ਤਾਅਬੀਰ ਹੈ, ਮੇਰੇ ਰੱਬ ਨੇ ਉਸ ਨੂੰ ਸੱਚ ਕਰ ਵਿਖਾਇਆ। ਉਸ ਨੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮੈਨੂੰ ਜੇਲ ਵਿੱਚੋਂ ਬਾਹਰ ਕੱਢਿਆ ਅਤੇ ਤੁਹਾਨੂੰ (ਪਿੰਡ ਵਿੱਚੋਂ) ਇੱਥੇ (ਮਿਸਰ ਵਿਚ) ਲਿਆਇਆ ਜਦ ਕਿ ਸ਼ੈਤਾਨ ਨੇ ਮੇਰੇ ਤੇ ਮੇਰੇ ਭਰਾਵਾਂ ਵਿਚਾਲੇ ਵਿਗਾੜ ਪਾ ਦਿੱਤਾ ਸੀ। ਮੇਰਾ ਰੱਬ ਜੋ ਵੀ ਚਾਹੁੰਦਾ ਹੈ ਉਸ ਲਈ ਵਧੀਆ ਉੱਪਰਾਲੇ ਕਰਦਾ ਹੈ, ਬੇਸ਼ੱਕ ਉਹ ਹਰ ਗੱਲ ਜਾਣਨ ਵਾਲਾ ਤੇ ਹਿਕਮਤਾਂ ਵਾਲਾ ਹੈ।
ﯞﯟﯠﯡﯢﯣﯤﯥﯦﯧﯨﯩﯪﯫﯬﯭﯮﯯﯰﯱﯲﯳﯴﯵﯶ
12:101
101਼ (ਯੂਸੁਫ਼ ਨੇ ਦੁਆ ਕਰਦੇ ਹੋਏ ਕਿਹਾ ਕਿ) ਹੇ ਮੇਰੇ ਪਾਲਣਹਾਰ! ਤੈਨੇ ਹੀ ਮੈਨੂੰ ਸੱਤਾ ਬਖ਼ਸ਼ੀ ਹੈ ਅਤੇ ਮੈਨੂੰ ਸੁਪਨਿਆਂ ਦੀ ਤਾਅਬੀਰ ਸਿਖਾਈ ਹੈ। ਹੇ ਅਕਾਸ਼ ਤੇ ਧਰਤੀ ਦੇ ਸਿਰਜਣਹਾਰ! ਤੂੰ ਹੀ ਲੋਕ-ਪਰਲੋਕ ਵਿਚ ਮੇਰੇ ਕੰਮ ਸਵਾਰਨ ਵਾਲਾ ਹੈ। ਤੂੰ ਮੇਰਾ ਅੰਤ ਇਸਲਾਮ ’ਤੇ ਹੀ ਕਰੀਂ ਅਤੇ (ਪਰਲੋਕ ਵਿਚ) ਮੇਰਾ ਸਾਥ ਨੇਕ ਲੋਕਾਂ ਨਾਲ ਹੋਵੇ।
ﯷﯸﯹﯺﯻﯼﯽﯾﯿﰀﰁﰂﰃﰄﰅﰆ
12:102
102਼ (ਹੇ ਮੁਹੰਮਦ ਸ:!) ਇਹ ਪੋਰਖ (ਗ਼ੈਬ) ਦੀਆਂ ਕੁੱਝ ਖ਼ਬਰਾਂ ਹਨ ਜਿਹੜੀਆਂ ਅਸੀਂ (ਅੱਲਾਹ) ਤੁਹਾਡੇ ਵੱਲ ਵਹੀ ਕਰ ਰਹੇ ਹਾਂ। ਤੁਸੀਂ ਉਹਨਾਂ (ਯੂਸੁਫ਼ ਦੇ ਭਰਾਵਾਂ) ਦੇ ਸੰਗ ਨਹੀਂ ਸੀ ਜਦੋਂ ਉਹਨਾਂ ਨੇ ਆਪਣੀ ਇਕ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ ਅਤੇ ਉਹ (ਯੂਸੁਫ਼ ਦੇ ਵਿਰੁੱਧ) ਚਾਲਾਂ ਚੱਲ ਰਹੇ ਸੀ।
ﰇﰈﰉﰊﰋﰌﰍ
12:103
103਼ (ਹੇ ਨਬੀ ਸ:!) ਤੁਸੀਂ ਭਾਵੇਂ ਕਿੰਨਾਂ ਵੀ ਚਾਹੋ ਪਰ ਵਧੇਰੇ ਲੋਕ ਈਮਾਨ ਲਿਆਉਣ ਵਾਲੇ ਨਹੀਂ।
ﭑﭒﭓﭔﭕﭖﭗﭘﭙﭚﭛﭜ
12:104
104਼ ਜਦ ਕਿ ਤੁਸੀਂ ਉਹਨਾਂ ਤੋਂ ਕੋਈ ਬਦਲਾ ਵੀ ਨਹੀਂ ਭਾਲਦੇ। ਇਹ (.ਕੁਰਆਨ) ਸਾਰੀ ਦੁਨੀਆਂ ਦੇ ਲੋਕਾਂ ਲਈ ਨਸੀਹਤ ਹੈ।
ﭝﭞﭟﭠﭡﭢﭣﭤﭥﭦﭧﭨ
12:105
105਼ ਅਕਾਸ਼ ਤੇ ਧਰਤੀ ਵਿਚ ਬਥੇਰੀਆਂ ਅਜਿਹੀਆਂ ਨਿਸ਼ਾਨੀਆਂ ਹਨ ਜਿਨ੍ਹਾਂ ਕੋਲ ਦੀ ਇਹ ਕਾਫ਼ਿਰ ਮੂੰਹ ਮੋੜ ਕੇ ਲੰਘ ਜਾਂਦੇ ਹਨ, ਪਰ ਰਤਾ ਵੀ ਧਿਆਨ ਨਹੀਂ ਦਿੰਦੇ।
ﭩﭪﭫﭬﭭﭮﭯﭰ
12:106
106਼ ਇਹਨਾਂ ਲੋਕਾਂ ਵਿਚ ਬਥੇਰੇ ਲੋਕ ਅੱਲਾਹ ’ਤੇ ਈਮਾਨ ਰੱਖਦੇ ਹੋਏ ਵੀ ਮੁਸ਼ਰਿਕ ਹੀ ਹੁੰਦੇ ਹਨ (ਭਾਵ ਰੱਬ ਦੇ ਪੂਜਾ ਵੀ ਕਰਦੇ ਹਨ ਅਤੇ ਨਾਲ ਹੋਰ ਇਸ਼ਟਾਂ ਦੀ ਵੀ)।
ﭱﭲﭳﭴﭵﭶﭷﭸﭹﭺﭻﭼﭽﭾﭿ
12:107
107਼ ਕੀ ਉਹਨਾਂ ਮੁਸ਼ਿਰਕਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਹਨਾਂ ਕੋਲ ਅੱਲਾਹ ਦੇ ਅਜ਼ਾਬਾਂ ਵਿੱਚੋਂ ਕੋਈ ਵੀ ਅਜ਼ਾਬ ਆ ਜਾਵੇ ਜਾਂ ਉਹਨਾਂ ’ਤੇ ਅਚਣਚੇਤ ਕਿਆਮਤ ਆ ਜਾਵੇ ਅਤੇ ਉਹਨਾਂ ਨੂੰ ਖ਼ਬਰ ਵੀ ਨਾ ਹੋਵੇ।
ﮀﮁﮂﮃﮄﮅﮆﮇﮈﮉﮊﮋﮌﮍﮎﮏﮐﮑﮒﮓ
12:108
108਼ (ਹੇ ਨਬੀ ਸ:!) ਆਖ ਦਿਓ ਕਿ ਇਹੋ ਮੇਰੀ ਰਾਹ ਹੈ ਮੈਂ ਤੁਹਾਨੂੰ ਅੱਲਾਹ ਵੱਲ ਬਲਾਉਂਦਾ ਹਾਂ। ਮੈਂ ਅਤੇ ਉਹ ਲੋਕ ਜਿਹੜੇ ਮੇਰੇ ਪੈਰੋਕਾਰ ਹਨ ਪੂਰੇ ਵਿਸ਼ਵਾਸ ਤੇ ਸੂਝ-ਬੂਝ ’ਤੇ ਖੜ੍ਹੇ ਹਾਂ। ਅੱਲਾਹ ਪਾਕ ਹੈ ਅਤੇ ਮੈਂ ਮੁਸ਼ਰਿਕਾਂ ਵਿੱਚੋਂ ਨਹੀਂ।
ﮔﮕﮖﮗﮘﮙﮚﮛﮜﮝﮞﮟﮠﮡﮢﮣﮤﮥﮦﮧﮨﮩﮪﮫﮬﮭﮮﮯﮰﮱﯓﯔﯕ
12:109
109਼ (ਹੇ ਨਬੀ!) ਤੁਹਾਥੋਂ ਪਹਿਲਾਂ ਅਸੀਂ ਜਿੰਨੇ ਵੀ ਰਸੂਲ ਘੱਲੇ ਉਹ ਸਾਰੇ ਹੀ ਮਰਦ ਸੀ ਜਿਨ੍ਹਾਂ ਵੱਲ ਅਸੀਂ ਆਪਣੀ ਵਹੀ ਭੇਜਦੇ ਸੀ ਅਤੇ ਉਹ ਬਸਤੀਆਂ ਵਿਚ ਰਹਿਣ ਵਾਲੇ ਸਨ। ਕੀ ਉਹਨਾਂ ਲੋਕਾਂ ਨੇ ਧਰਤੀ ’ਤੇ ਘੁੰਮ-ਫਿਰ ਕੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ (ਇਨਕਾਰੀਆਂ) ਦਾ ਕੀ ਹਾਲ ਹੋਇਆ ਸੀ ? ਆਖ਼ਿਰਤ ਦਾ ਘਰ ਹੀ ਪਰਹੇਜ਼ਗਾਰ ਲੋਕਾਂ ਲਈ ਵਧੀਆ ਘਰ ? । ਕੀ ਤੁਸੀਂ ਲੋਕ ਫੇਰ ਵੀ ਨਹੀਂ ਸਮਝਦੇ।
ﯖﯗﯘﯙﯚﯛﯜﯝﯞﯟﯠﯡﯢﯣﯤﯥﯦﯧﯨﯩﯪ
12:110
110਼ ਜਦੋਂ ਰਸੂਲ (ਆਪਣੀ ਕੌਮ ਤੋਂ) ਨਿਰਾਸ਼ ਹੋ ਗਏ ਅਤੇ ਉਹ ਲੋਕ ਵੀ ਸਮਝਣ ਲੱਗ ਪਏ ਕਿ ਉਹਨਾਂ ਨੂੰ ਹਕੀਕਤ ਦੇ ਵਿਰੁੱਧ ਖ਼ਬਰ ਦਿੱਤੀ ਗਈ ਹੈ ਤਾਂ ਉਸ ਵੇਲੇ ਸਾਡੀ ਮਦਦ ਉਹਨਾਂ (ਰਸੂਲਾਂ) ਨੂੰ ਆ ਪਹੁੰਚੀ। ਫੇਰ (ਅਜ਼ਾਬ ਤੋਂ) ਬਚਾਓ ਉਸੇ ਦਾ ਹੋਇਆ ਜਿਸ ਨੂੰ ਅਸੀਂ ਚਾਹਿਆ ਪਰ ਅਪਰਾਧੀ ਕੌਮ ਤੋਂ ਅਜ਼ਾਬ ਟਲਿਆ ਨਹੀਂ ਕਰਦਾ।
ﯫﯬﯭﯮﯯﯰﯱﯲﯳﯴﯵﯶﯷﯸﯹﯺﯻﯼﯽﯾﯿﰀﰁﰂﰃ
12:111
111਼ ਬੇਸ਼ੱਕ ਇਹਨਾਂ ਕਿੱਸਿਆਂ ਵਿਚ ਸਮਝ-ਬੂਝ ਰੱਖਣ ਵਾਲਿਆਂ ਲਈ ਵੱਡੀਆਂ ਸਿੱਖਿਆਵਾਂ ਹਨ। ਇਹ (.ਕੁਰਆਨ) ਕੋਈ ਘੜ੍ਹੀ ਹੋਈ ਗੱਲ ਨਹੀਂ, ਸਗੋਂ ਆਪਣੇ ਤੋਂ ਪਹਿਲੀਆਂ ਕਿਤਾਬਾਂ (ਜ਼ਬੂਰ, ਤੌਰੈਤ ਅਤੇ ਇੰਜੀਲ) ਦੀ ਪੁਸ਼ਟੀ ਕਰਦੀ ਹੈ ਅਤੇ ਹਰ ਗੱਲ ਦਾ ਵਿਆਖਣ ਵੀ ਹੈ ਅਤੇ ਈਮਾਨ ਵਾਲਿਆਂ ਲਈ (ਰੱਬੀ) ਹਿਦਾਇਤ ਤੇ ਰਹਿਮਤ ਹੈ।1
ਕੁਰਆਨ ਸ਼ਰੀਫ਼
Wednesday, September 9, 2026
Don't forget us in your sincere prayers







