PDF —
26 ਆਇਤ Meccan PDF
Built right in your browser — download starts automatically

ਸੂਰਾ ਅਲ-ਗ਼ਾਸ਼ੀਆ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਗ਼ਾਸ਼ੀਆ pdf ਪੰਜਾਬੀ — ਡਾਊਨਲੋਡ ਸੂਰਾ ਅਲ-ਗ਼ਾਸ਼ੀਆ ਅਨੁਵਾਦ. ਸੂਰਾ ਅਲ-ਗ਼ਾਸ਼ੀਆ (Meccan) 26 ਆਇਤ.

← ਅਲ-ਆਲਾਸੂਰਾ ਅਲ-ਗ਼ਾਸ਼ੀਆ ਅਲ-ਫਜਰ →


26 ਆਇਤ · Meccan · ਪੰਜਾਬੀ
bismillah
ﭽﭾﭿﮀﮁ
88:1 1਼ ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?
ﮂﮃﮄﮅ
88:2 2਼ ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।
ﮆﮇﮈ
88:3 3਼ (ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।
ﮉﮊﮋﮌ
88:4 4਼ ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
ﮍﮎﮏﮐﮑ
88:5 5਼ ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।
ﮒﮓﮔﮕﮖﮗﮘ
88:6 6਼ ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।
ﮙﮚﮛﮜﮝﮞﮟ
88:7 7਼ ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
ﮠﮡﮢﮣ
88:8 8਼ ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।
ﮤﮥﮦ
88:9 9਼ (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।
ﮧﮨﮩﮪ
88:10 10਼ ਸਵਰਗਾਂ ਵਿਖੇ ਹੋਣਗੇ।
ﮫﮬﮭﮮﮯ
88:11 11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
ﮰﮱﯓﯔ
88:12 12਼ ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।
ﯕﯖﯗﯘ
88:13 13਼ ਉਸ ਵਿਚ ਉੱਚੇ ਤਖ਼ਤ ਹੋਣਗੇ।
ﯙﯚﯛ
88:14 14਼ ਅਤੇ ਜਾਮ ਰੱਖੇ ਹੋਣਗੇ।
ﯜﯝﯞ
88:15 15਼ ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।
ﯟﯠﯡ
88:16 16਼ ਅਤੇ ਵਧੀਆ ਕਾਲੀਨ ਵਿਛੇ ਹੋਣਗੇ।
ﯢﯣﯤﯥﯦﯧﯨ
88:17 17਼ ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?
ﯩﯪﯫﯬﯭ
88:18 18਼ ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?
ﯮﯯﯰﯱﯲ
88:19 19਼ ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।
ﯳﯴﯵﯶﯷ
88:20 20਼ ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?
ﯸﯹﯺﯻﯼ
88:21 21਼ ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।
ﯽﯾﯿﰀ
88:22 22਼ ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।
ﭑﭒﭓﭔﭕ
88:23 23਼ ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।
ﭖﭗﭘﭙﭚ
88:24 24਼ ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ।
ﭛﭜﭝﭞ
88:25 25਼ ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ।
ﭟﭠﭡﭢﭣ
88:26 26਼ ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ।

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers