PDF —
19 ਆਇਤ Meccan PDF
Built right in your browser — download starts automatically

ਸੂਰਾ ਅਲ-ਆਲਾ pdf — ਡਾਊਨਲੋਡ (ਪੰਜਾਬੀ)

ਸੂਰਾ ਅਲ-ਆਲਾ pdf ਪੰਜਾਬੀ — ਡਾਊਨਲੋਡ ਸੂਰਾ ਅਲ-ਆਲਾ ਅਨੁਵਾਦ. ਸੂਰਾ ਅਲ-ਆਲਾ (Meccan) 19 ਆਇਤ.



19 ਆਇਤ · Meccan · ਪੰਜਾਬੀ
bismillah
ﮟﮠﮡﮢﮣ
87:1 1਼ ਤੁਸੀਂ (ਹੇ ਨਬੀ!) ਆਪਣੇ ਸਭ ਤੋਂ ਉੱਚੇ (ਰੁਤਬੇ ਵਾਲੇ) ਰੱਬ ਦੇ ਨਾਂ ਦੀ ਪਾਕੀ ਬਿਆਨ ਕਰੋ।
ﮤﮥﮦﮧ
87:2 2਼ ਜਿਸ ਨੇ (ਸਭ ਕੁੱਝ) ਪੈਦਾ ਕੀਤਾ ਅਤੇ ਸੰਤੁਲਨ ਸਥਾਪਤ ਕੀਤਾ।
ﮨﮩﮪﮫ
87:3 3਼ ਜਿਸ ਨੇ (ਵੱਖਰੀ ਵੱਖਰੀ) ਤਕਦੀਰ ਬਣਾਈ ਅਤੇ ਫੇਰ ਹਿਦਾਇਤ ਪ੍ਰਦਾਨ ਕੀਤੀ।
ﮬﮭﮮﮯ
87:4 4਼ ਅਤੇ ਜਿਸ ਨੇ (ਧਰਤੀ ’ਚੋਂ) ਚਾਰਾ ਕੱਢਿਆ।
ﮰﮱﯓﯔ
87:5 5਼ ਫੇਰ ਉਸ ਨੂੰ ਕਾਲਾ ਕੂੜਾ-ਕਰਕਟ ਬਣਾ ਦਿੱਤਾ।
ﯕﯖﯗﯘ
87:6 6਼ ਅਸੀਂ ਤੁਹਾਨੂੰ (ਹੇ ਨਬੀ!) ਛੇਤੀ ਹੀ (.ਕੁਰਆਨ) ਯਾਦ ਕਰਵਾ ਦੇਵਾਂਗੇ ਫੇਰ ਤੁਸੀਂ ਭੁੱਲੋਂਗੇ ਨਹੀਂ।
ﯙﯚﯛﯜﯝﯞﯟﯠﯡﯢﯣ
87:7 7਼ ਪਰ ਜੋ ਰੱਬ ਚਾਹੇ (ਉਹੀਓ ਯਾਦ ਰੱਖੇਗੇ), ਬੇਸ਼ੱਕ ਉਹੀਓ ਜ਼ਾਹਿਰ ਨੂੰ ਜਾਣਦਾ ਹੈ ਅਤੇ ਲੁਕਿਆ ਹੋਇਆ ਚੀਜ਼ਾਂ ਨੂੰ ਵੀ।
ﯤﯥﯦ
87:8 8਼ ਅਸੀਂ ਤੁਹਾਨੂੰ (ਹੇ ਨਬੀ!) ਸੁਖਾਵੇਂ ਰਾਹ ਵੱਲ ਦੀਆਂ ਸਹੂਲਤਾਂ ਪ੍ਰਦਾਨ ਕਰਾਂਗੇ।
ﯧﯨﯩﯪﯫ
87:9 9਼ ਫੇਰ ਤੁਸੀਂ (ਲੋਕਾਂ ਨੂੰ) ਨਸੀਹਤਾਂ ਕਰੋ ਪਰ ਜੇ ਨਸੀਹਤ ਦੇਣ ਦਾ ਲਾਭ ਹੋਵੇ।
ﯬﯭﯮﯯ
87:10 10਼ ਜਿਹੜਾ (ਨਰਕ ਤੋਂ) ਡਰਦਾ ਹੈ ਉਹ ਜ਼ਰੂਰ ਹੀ ਨਸੀਹਤ ਨੂੰ ਕਬੂਲ ਕਰੇਗਾ।
ﭑﭒﭓ
87:11 11਼ ਅਤੇ ਅਤਿਅੰਤ ਅਭਾਗਾ ਹੀ ਇਸ (ਨਸੀਹਤ) ਤੋਂ ਦੂਰ ਰਹੇਗਾ।
ﭔﭕﭖﭗﭘ
87:12 12਼ ਜਿਹੜਾ (ਅੰਤ) ਇਕ ਵੱਡੀ ਅੱਗ ਵਿਚ ਜਾਵੇਗਾ।
ﭙﭚﭛﭜﭝﭞﭟ
87:13 13਼ ਫੇਰ ਉਸ ਵਿਚ ਨਾ ਤਾਂ ਉਹ ਮਰੇਗਾ ਅਤੇ ਨਾ ਹੀ ਜੀਵੇਗਾ।
ﭠﭡﭢﭣﭤ
87:14 14਼ ਬੇਸ਼ੱਕ ਉਹ ਵਿਅਕਤੀ ਸਫ਼ਲ ਹੋ ਗਿਆ ਜਿਹੜਾ (ਬੁਰਾਈਆਂ ਤੋਂ) ਪਾਕ ਹੋ ਗਿਆ।
ﭥﭦﭧﭨﭩ
87:15 15਼ ਅਤੇ ਆਪਣੇ ਰੱਬ ਦੇ ਨਾਂ ਦਾ ਸਿਮਰਨ ਕੀਤਾ ਅਤੇ ਨਮਾਜ਼ ਪੜ੍ਹੀ।
ﭪﭫﭬﭭﭮ
87:16 16਼ ਪਰ ਤੁਸੀਂ ਲੋਕ ਸੰਸਾਰਿਕ ਜੀਵਨ ਨੂੰ ਹੀ ਪਹਿਲ ਦਿੰਦੇ ਹੋ।
ﭯﭰﭱﭲ
87:17 17਼ ਜਦ ਕਿ ਪਰਲੋਕ ਬਹੁਤ ਹੀ ਵਧੀਆ ਅਤੇ ਸਦਾ ਰਹਿਣ ਵਾਲੀ (ਥਾਂ) ਹੈ।
ﭳﭴﭵﭶﭷﭸ
87:18 18਼ ਇਹ (ਗੱਲਾਂ) ਪਹਿਲਾਂ ਆਈਆਂ ਹੋਈਆਂ ਕਿਤਾਬਾਂ ਵਿਚ ਵੀ (ਆਖੀਆਂ ਗਈਆਂ) ਸਨ।
ﭹﭺﭻﭼ
87:19 19਼ ਅਰਥਾਤ ਇਬਰਾਹੀਮ ਤੇ ਮੂਸਾ ਦੀਆਂ ਪੋਥੀਆਂ ਵਿਚ ਵੀ ਸਨ।

ਕੁਰਆਨ ਸ਼ਰੀਫ਼


Wednesday, September 9, 2026

Don't forget us in your sincere prayers