La sourate Al-Layl en Pendjabi
ਸਹੁੰ ਹੈ ਰਾਤ ਦੀ, ਜਦੋਂ ਉਹ (ਦਿਨ ਤੇ) ਛਾ ਜਾਵੇ। |
ਅਤੇ ਦਿਨ ਦੀ ਜਦੋਂ ਉਹ ਪ੍ਰਕਾਸ਼ਮਾਨ ਹੋ ਜਾਵੇ। |
ਅਤੇ ਉਸ ਦੇ ਪੈਦਾ ਕੀਤੇ ਨਰ ਅਤੇ ਮਾਦਾ ਦੀ (ਸਹੁੰ)। |
ਕਿ ਤੁਹਾਡੇ ਯਤਨ ਵੱਖਰੇ-ਵੱਖਰੇ ਹਨ। |
ਤਾਂ ਜਿਸ ਨੇ (ਅੱਲਾਹ ਦੇ ਰਾਹ ਵਿਚ ਧਨ) ਦਿੱਤਾ ਅਤੇ ਉਹ ਡਰਿਆ। |
ਅਤੇ ਉਸ ਨੇ ਭਲਾਈ ਨੂੰ ਸੱਚ ਮੰਨਿਆ। |
ਤਾਂ ਉਸ ਨੂੰ ਅਸੀਂ ਸੌਖੇ ਰਾਹ ਲਈ ਸਹੂਲਤ ਦੇਵਾਂਗੇ। |
ਅਤੇ ਜਿਸ ਨੇ ਕੰਜੂਸੀ ਕੀਤੀ ਅਤੇ ਲਾਪ੍ਵਾਹ ਰਿਹਾ। |
। ਅਤੇ ਭਲਾਈ ਤੋਂ ਇਨਕਾਰ ਕੀਤਾ। |
ਤਾਂ ਅਸੀਂ ਉਸ ਨੂੰ ਔਖੇ ਰਾਹ ਤੇ ਪਾਵਾਂਗੇ। |
ਅਤੇ ਜਦੋਂ ਉਹ ਖਾਈ (ਨਰਕ) ਵਿਚ ਡਿੱਗੇਗਾ ਤਾਂ ਉਸ ਦੀ ਜਾਇਦਾਦ ਉਸ ਦੇ ਕੰਮ ਨਹੀਂ ਆਵੇਗੀ। |
ਬੇਸ਼ੱਕ ਸਾਡੀ ਜ਼ਿੰਮੇਵਾਰੀ ਹੈ ਰਾਹ ਦੱਸਣਾ। |
ਅਤੇ ਬੇਸ਼ੱਕ ਸਾਡੇ ਅਧਿਕਾਰ ਵਿਚ ਹੈ, ਪ੍ਰਲੋਕ ਅਤੇ ਸੰਸਾਰ। |
ਸੋ ਮੈਂ ਤੁਹਾਨੂੰ ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ। |
ਉਸ ਵਿਚ ਉਹ ਹੀ ਡਿੱਗੇਗਾ ਜਿਹੜਾ ਬੜਾ ਮੰਦਭਾਗਾ ਹੈ। |
ਜਿਸ ਨੇ ਝੁਠਲਾਇਆ ਅਤੇ ਮੂੰਹ ਮੌੜਿਆ। |
ਜ਼ਿਆਦਾ ਡਰਨ ਵਾਲਿਆਂ ਨੂੰ ਉਸ ਤੋਂ ਸੁਰੱਖਿਅਤ ਰੱਖਿਆ ਜਾਵੇਗਾ। |
ਜਿਹੜਾ ਪਵਿੱਤਰ ਹੋਣ ਲਈ ਆਪਣੀ ਜਾਇਦਾਦ ਦਿੰਦਾ ਹੈ। |
ਅਤੇ ਉਸ ਦਾ ਕਿਸੇ ਤੇ, ਕੋਈ ਉਪਕਾਰ ਨਹੀਂ?ਜਿਸ ਦਾ ਬਦਲਾ ਉਸ ਨੇ ਲੈਣਾ ਹੋਵੇ। |
ਪ੍ਰਤੂੰ ਸਿਰਫ਼ ਆਪਣੇ ਅਜ਼ੀਮ ਅੱਲਾਹ ਦੀ ਖੁਸ਼ੀ ਲਈ। |
ਅਤੇ ਜਲਦੀ ਹੀ ਉਹ ਪ੍ਰਸੰਨ ਹੋ ਜਾਵੇਗਾ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate Al-Layl : choisissez le récitateur pour écouter et télécharger la sourate Al-Layl complète en haute qualité.















Donnez-nous une invitation valide