La sourate At-Tariq en Pendjabi
ਸਹੁੰ ਹੈ, ਅਸਮਾਨ ਵੀ ਅਤੇ ਰਾਤ ਨੂੰ ਪ੍ਰਗਟ ਹੋਣ ਵਾਲੇ ਦੀ। |
ਅਤੇ ਤੁਸੀ ਕੀ ਜਾਣੋ ਕਿ ਉਹ ਰਾਤ ਨੂੰ ਪ੍ਰਗਟ ਹੋਣ ਵਾਲਾ ਕੀ ਹੈ। |
ਚਮਕੀਲਾ ਤਾਰਾ। |
ਕੋਈ ਬੰਦਾ ਅਜਿਹਾ ਨਹੀਂ ਹੈ ਜਿਸ ਦੇ ਉੱਪਰ ਨਿਗਰਾਨ ਨਾ ਹੋਵੇ। |
ਤਾਂ ਮਨੁੱਖ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ’ ਪੈਦਾ ਕੀਤਾ ਗਿਆ ਹੈ। |
ਉਹ ਇੱਕ ਉੱਛਲਦੇ ਹੋਏ ਪਾਣੀ ਤੋਂ ਪੈਦਾ ਕੀਤਾ ਗਿਆ ਹੈ। |
ਜਿਹੜਾ ਨਿਕਲਦਾ ਹੈ ਪਿੱਠ ਅਤੇ ਛਾਤੀ ਦੇ ਵਿਚੋਂ। |
ਬੇਸ਼ੱਕ ਉਹ (ਅੱਲਾਹ) ਉਸ ਨੂੰ ਮੁੜ ਜਨਮ ਦੇਣ ਦੀ ਤਾਕਤ ਰੱਖਦਾ ਹੈ। |
ਜਿਸ ਦਿਨ ਗੁਪਤ ਗੱਲਾਂ ਦੀ ਪਰਖ ਹੋਵੇਗੀ। |
ਉਸ ਵੇਲੇ ਮਨੁੱਖ ਦੇ ਕੋਲ ਨਾ ਕੋਈ ਬਲ ਹੋਵੇਗਾ ਅਤੇ ਨਾ ਕੋਈ ਸਹਾਇਕ। |
ਸਹੂੰ ਹੈ ਅਸਮਾਨ ਦੇ ਚੱਕਰ ਮਾਰਨ ਵਾਲੇ ਦੀ। |
ਅਤੇ ਫਟਣ ਵਾਲੀ ਧਰਤੀ ਦੀ। |
ਬੇਸ਼ੱਕ ਇਹ ਪੱਕੀ ਗੱਲ ਹੈ। |
ਅਤੇ ਇਹ ਮਜ਼ਾਕ ਦੀ ਗੱਲ ਨਹੀਂ। |
ਇਹ ਹੁਜਤਾਂ ਕਰਨ ਵਿਚ ਲੱਗੇ ਹੋਏ ਹਨ। |
ਅਤੇ ਮੈ’ ਵੀ ਯੋਜਨਾ ਬਣਾਉਣ ਵਿਚ ਲੱਗਿਆ ਹੋਇਆ ਹਾਂ। |
ਤਾਂ ਤੁਸੀਂ ਅਵੱਗਿਆਕਾਰੀਆਂ ਨੂੰ ਕੁਝ ਢਿੱਲ ਦੇਵੇਂ, ਬਸ ਕੁਝ ਦਿਨਾਂ ਦੀ ਹੀ ਢਿੱਲ ਦੇਵੋ। |
Plus de sourates en Pendjabi :
Téléchargez la sourate avec la voix des récitants du Coran les plus célèbres :
Téléchargez le fichier mp3 de la sourate At-Tariq : choisissez le récitateur pour écouter et télécharger la sourate At-Tariq complète en haute qualité.















Donnez-nous une invitation valide