Surah Al-Hajj with Punjabi
يَا أَيُّهَا النَّاسُ اتَّقُوا رَبَّكُمْ ۚ إِنَّ زَلْزَلَةَ السَّاعَةِ شَيْءٌ عَظِيمٌ(1) ਹੇ ਲੋਕੋ! ਆਪਣੇ ਰੱਬ ਤੋਂ ਡਰੋ। ਬੇਸ਼ੱਕ ਕਿਆਮਤ ਦਾ ਭੂਚਾਲ ਬੜੀ ਭਾਰੀ ਚੀਜ਼ ਹੈ। |
ਜਿਸ ਦਿਨ ਤੁਸੀਂ ਉਸ ਨੂੰ ਦੇਖੋਗੇ, ਤਾਂ ਹਰੇਕ ਦੁੱਧ ਪਿਲਾਉਣ ਵਾਲੀ ਆਪਣੇ ਦੁੱਧ ਪੀਂਦੇ ਬੱਚੇ ਨੂੰ ਭੁੱਲ ਜਾਵੇਗੀ। ਅਤੇ ਹਰੇਕ ਗਰਭਵਤੀ ਆਪਣਾ ਗਰਭ ਛੱਡ ਦੇਵਗੀ ਅਤੇ ਲੋਕ ਤੁਹਾਨੂੰ ਬੇਹੋਸ਼ ਵਿਖਾਈ ਦੇਣਗੇ। ਜਦੋਂ ਕਿ ਉਹ ਬੇਹੋਸ਼ ਨਹੀਂ ਹੋਣਗੇ। ਸਗੋਂ ਅੱਲਾਹ ਦੀ ਸਜ਼ਾ ਬੇਹੱਦ ਸਖ਼ਤ ਹੈ। |
وَمِنَ النَّاسِ مَن يُجَادِلُ فِي اللَّهِ بِغَيْرِ عِلْمٍ وَيَتَّبِعُ كُلَّ شَيْطَانٍ مَّرِيدٍ(3) ਅਤੇ ਲੋਕਾਂ ਵਿਚ ਕੋਈ ਅਜਿਹਾ ਵੀ ਹੈ ਜਿਹੜਾ ਗਿਆਨ ਤੋਂ ਬਿਨਾ ਅੱਲਾਹ ਦੇ ਸਬੰਧ ਵਿਚ ਝਗੜਾ ਕਰਦਾ ਹੈ। |
كُتِبَ عَلَيْهِ أَنَّهُ مَن تَوَلَّاهُ فَأَنَّهُ يُضِلُّهُ وَيَهْدِيهِ إِلَىٰ عَذَابِ السَّعِيرِ(4) ਅਤੇ ਹਰੇਕ ਬਾਗ਼ੀ ਸ਼ੈਤਾਨ ਦੀ ਪਾਲਣਾ ਕਰਨ ਲਗਦਾ ਹੈ। ਉਸ ਸ਼ੈਤਾਨ ਦੇ ਸਬੰਧ ਵਿਚ ਇਹ ਲਿਖ ਦਿੱਤਾ ਗਿਆ ਹੈ ਕਿ ਜਿਹੜਾ ਬੰਦਾ ਉਸ ਨੂੰ ਨਰਕਾਂ ਦਾ ਰਸਤਾ ਵਿਖਾ ਦੇਵੇਗਾ। |
ਹੈ ਲੋਕੋ! ਜੇਕਰ ਤੁਸੀਂ ਫਿਰ ਜੀਅ ਉੱਠਣ ਦੇ ਸਬੰਧ ਵਿਚ ਸ਼ੱਕ ਕਰਦੇ ਹੋ, ਤਾਂ ਅਸੀਂ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਹੈ। ਫਿਰ ਵੀਰਜ, ਲਹੂ ਦੇ ਲੋਥੜੇ ਅਤੇ ਮਾਸ ਦੀ ਬੋਂਟੀ, ਸ਼ਕਲ ਵਾਲੀ ਅਤੇ ਸ਼ਿਨਾ ਸ਼ਕਲ ਵਾਲੀ ਤੋਂ ਪੈਦਾ ਕੀਤਾ ਹੈ। ਤਾਂ ਕਿ ਤੁਹਾਨੂੰ ਸਪੱਸ਼ਟ ਹੋਵੇ। ਅਸੀਂ ਗਰਭ ਵਿਚ ਇੱਕ ਖਾਸ ਸਮੇਂ ਤੱਕ ਠਹਿਰਾ ਦਿੰਦੇ ਹਾਂ। ਜੋ ਕੁਝ ਚਾਹੁੰਦੇ ਹਾਂ। ਇਕ ਮਿਥੇ ਸਮੇ ਤੱਕ ਫਿਰ ਸਿਰਫ਼ ਅਸੀਂ ਤੁਹਾਨੂੰ ਬੱਚਾ ਬਣਾ ਕੇ ਬਾਹਰ ਕੱਢਦੇ ਹਾਂ ’ਤਾਂ ਜੋ ਤੁਸੀਂ ਆਪਣੀ ਜਵਾਨੀ ਦੀ ਅਵਸੱਥਾ ਤੱਕ ਪਹੁੰਚ ਸਕੋ ਅਤੇ ਤੁਹਾਡੇ ਵਿਚੋਂ ਕੋਈ ਬੰਦਾ ਪਹਿਲਾਂ ਹੀ ਮਰ ਜਾਂਦਾ ਹੈ। ਅਤੇ ਕੋਈ ਬੰਦਾ ਬੁਢੇਪੇ ਦੀ ਅਵੱਸਥਾ ਤੱਕ ਪਹੁੰਚਾ ਦਿੱਤਾ ਜਾਂਦਾ ਹੈ, ਤਾਂ ਕਿ ਉਹ ਸਮਝ ਲੈਣ ਤੋਂ ਬਆਦ ਫਿਰ ਕੂਝ ਨਾ ਜਾਨ ਸਕਣ। ਤੁਸੀਂ ਧਰਤੀ ਨੂੰ ਦੇਖਦੇ ਹੋ ਕਿ ਉਹ ਸੁੱਕੀ ਪਈ ਹੈ। ਫਿਰ ਜਦੋਂ ਅਸੀਂ ਉਸ ਉੱਪਰ ਪਾਣੀ ਵਰਸਾਉਂਦੇ ਹਾਂ ਤਾਂ ਉਹ ਤਾਜੀ ਹੋ ਕੇ ਹਰੀ ਭਰੀ ਹੋ ਆਉਂਦੀ ਹੈ। ਅਤੇ ਉਹ ਵੱਖਰੀਆਂ ਵੱਖਰੀਆਂ ਚੀਜ਼ਾਂ ਪੈਦਾ ਕਰਦੀ ਹੈ। |
ਇਹ ਇਸ ਲਈ ਕਿ ਅੱਲਾਹ ਹੀ ਸੱਚ ਹੈ ਅਤੇ ਉਹ ਨਿਰਜੀਵਾਂ ਵਿਚ ਜਾਨ ਪਾ ਦਿੰਦਾ ਹੈ। ਅਤੇ ਉਹ ਹਰ ਚੀਜ਼ ਦੀ ਸਮਰੱਥਾ ਰਖਦਾ ਹੈ। |
وَأَنَّ السَّاعَةَ آتِيَةٌ لَّا رَيْبَ فِيهَا وَأَنَّ اللَّهَ يَبْعَثُ مَن فِي الْقُبُورِ(7) ਅਤੇ ਇਹ ਕਿ ਕਿਆਮਤ ਆਉਣ ਵਾਲੀ ਹੈ। ਇਸ ਵਿਚ ਕੋਈ ਸ਼ੱਕ ਨਹੀਂ, ਅੱਲਾਹ ਜ਼ਰੂਰ ਉਨ੍ਹਾਂ ਲੋਕਾਂ ਨੂੰ ਉਠਾਏਗਾ, ਜਿਹੜੇ ਕਬਰਾਂ ਵਿਚ ਹਨ। |
وَمِنَ النَّاسِ مَن يُجَادِلُ فِي اللَّهِ بِغَيْرِ عِلْمٍ وَلَا هُدًى وَلَا كِتَابٍ مُّنِيرٍ(8) ਅਤੇ ਲੋਕਾਂ ਵਿਚ ਕੋਈ ਬੰਦਾ ਹੈ, ਜਿਹੜਾ ਅੱਲਾਹ ਦੀ ਗੱਲ ਲਈ, ਸ਼ਿਨਾ ਕਿਸੇ ਗਿਆਨ, ਮਾਰਗ ਦਰਸ਼ਨ ਅਤੇ ਪ੍ਰਕਾਸ਼ਮਈ ਕਿਤਾਸ਼ ਦੇ ਝਗੜਾ ਕਰਦਾ ਹੈ। |
(ਝਗੜਾ ਵੀ) ਹੰਕਾਰੀ ਹੋਏ ਕਰਦੇ ਹਨ ਤਾਂ ਕਿ ਉਹ ਅੱਲਾਹ ਦੇ ਰਾਹ ਤੋਂ ਭਟਕਾ ਦੇਣ। ਉਸ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਕਿਆਮਤ ਦੇ ਦਿਨ ਅਸੀਂ ਇਨ੍ਹਾਂ ਨੂੰ ਬਲਦੀ ਹੋਈ ਅੱਗ ਵਿਚ ਸੁੱਟਣ ਦੀ ਸਜ਼ਾ ਦੇਵਾਂਗੇ। |
ذَٰلِكَ بِمَا قَدَّمَتْ يَدَاكَ وَأَنَّ اللَّهَ لَيْسَ بِظَلَّامٍ لِّلْعَبِيدِ(10) ਇਹ ਤੁਹਾਡੇ ਹੱਥੀਂ ਕੀਤੇ ਕੰਮਾਂ ਦਾ ਬਦਲਾ ਹੈ। ਅਤੇ ਅੱਲਾਹ ਆਪਣੇ ਬੰਦਿਆਂ ਤੇ ਜ਼ੁਲਮ ਕਰਨ ਵਾਲਾ ਨਹੀਂ। |
ਅਤੇ ਲੋਕਾਂ ਵਿਚੋਂ ਕੋਈ ਅਜਿਹਾ ਵੀ ਹੈ ਜਿਹੜਾ ਅਣਮੰਨੇ ਮਨ ਨਾਲ ਅੱਲਾਹ ਦੀ ਇਬਾਦਤ ਕਰਦਾ ਹੈ। ਜੇ ਉਸਨੂੰ ਕੋਈ ਲਾਭ ਮਿਲ ਗਿਆ ਤਾਂ ਬੰਦਗੀ ਤੇ ਪੱਕਾ ਹੋ ਜਾਂਦਾ ਹੈ ਅਤੇ ਜੇਕਰ ਕੋਈ ਇਮਤਿਹਾਨ ਆ ਗਿਆ ਤਾਂ ਬੇਮੁੱਖ ਹੋ ਜਾਂਦਾ ਹੈ। ਇਨ੍ਹਾਂ ਨੇ ਸੰਸਾਰ ਵੀ ਗਵਾ ਲਿਆ ਅਤੇ ਪ੍ਰਲੋਕ ਵੀ। ਇਹ ਹੀ ਪ੍ਰਤੱਖ ਨੁਕਸਾਨ ਹੈ। |
يَدْعُو مِن دُونِ اللَّهِ مَا لَا يَضُرُّهُ وَمَا لَا يَنفَعُهُ ۚ ذَٰلِكَ هُوَ الضَّلَالُ الْبَعِيدُ(12) ਉਹ ਅੱਲਾਹ ਤੋਂ ਬਿਨਾ ਅਜਿਹੀ ਚੀਜ਼ ਨੂੰ ਪੁਕਾਰਦਾ ਹੈ ਜਿਹੜੀ ਨਾ ਉਸ ਨੂੰ ਲਾਭ ਦੇ ਸਕਦੀ ਹੈ। ਨਾ ਨੁਕਸਾਨ ਕਰ ਸਕਦੀ ਹੈ। ਇਹ ਬਹੁਤ ਵੱਡੀ ਗੁਮਰਾਹੀ ਹੈ, ਸਿਰੇ ਦਾ ਰਾਹ ਤੋਂ ਭਟਕਣਾ ਹੈ। |
يَدْعُو لَمَن ضَرُّهُ أَقْرَبُ مِن نَّفْعِهِ ۚ لَبِئْسَ الْمَوْلَىٰ وَلَبِئْسَ الْعَشِيرُ(13) ਉਹ ਅਜਿਹੀ ਜ਼ੀਜ਼ ਨੂੰ ਪੁਕਾਰਦਾ ਹੈ, ਜਿਸ ਦਾ ਨੁਕਸਾਨ ਉਸ ਦੇ ਲਾਭ ਤੋਂ ਜ਼ਿਆਦਾ ਨੇੜੇ ਹੈ। (ਇਹ) ਕਿਹੋ ਜਿਹਾ ਬੁਰਾ ਕੰਮ ਕਰਨ ਵਾਲਾ ਅਤੇ ਮਾੜਾ ਦੋਸਤ ਹੈ। |
ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ। ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾ ਵਿਚ ਨਹਿਰਾਂ ਵਗਦੀਆਂ ਹੋਣਗੀਆਂ। ਅੱਲਾਹ ਜੋਂ ਚਾਹੁੰਦਾ ਹੈ ਉਹੀ ਕਰਦਾ ਹੈ। |
ਜਿਹੜਾ ਬੰਦਾ ਇਹ ਸਮਝਦਾ ਹੈ ਕਿ ਅੱਲਾਹ ਸੰਸਾਰ ਅਤੇ ਪ੍ਰਲੋਕ ਵਿਚ ਉਸਦੀ ਮਦਦ ਨਹੀਂ ਕਰੇਗਾ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਇੱਕ ਰੱਸੀ ਅਸਮਾਨ ਤੱਕ ਤਾਣੇ। ਫਿਰ ਉਸ ਨੂੰ ਕੱਟ ਦੇਵੇ ਅਤੇ ਵੇਖੇ ਕਿ ਕੀ ਉਸ ਦੀ ਇਹ ਤਰਕੀਬ਼ ਉਸ ਦੇ ਕ੍ਰੋਧ ਨੂੰ ਦੂਰ ਕਰਨ ਵਾਲੀ ਬਣਦੀ ਹੈ। |
وَكَذَٰلِكَ أَنزَلْنَاهُ آيَاتٍ بَيِّنَاتٍ وَأَنَّ اللَّهَ يَهْدِي مَن يُرِيدُ(16) ਅਤੇ ਇਸ ਤਰਾਂ ਅਸੀਂ ਕੁਰਆਨ ਨੂੰ ਸਪੱਸ਼ਟ ਦਲੀਲਾਂ ਦੇ ਨਾਲ ਉਤਾਰਿਆ, ਬੇਸ਼ੱਕ ਅੱਲਾਹ ਜਿਸਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਬਖਸ਼ਦਾ ਹੈ। |
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਯਹੂਦੀ ਧਰਮ ਅਪਣਾਇਆ। ਸਾਬੀ, ਨਸਾਰਾ (ਈਸਾਈ), ਮਜੂਸ (ਅੱਗ ਪੂਜਕ) ਅਤੇ ਜਿਨ੍ਹਾ ਨੇ ਸ਼ਿਰਕ (ਮੂਰਤੀ ਪੂਜਾ) ਕੀਤਾ। ਅੱਲਾਹ ਉਨ੍ਹਾਂ ਸਾਰਿਆਂ ਦੇ ਵਿਚਕਾਰ ਕਿਆਮਤ ਦੇ ਦਿਨ ਫ਼ੈਸਲਾ ਕਰੇਗਾ। ਬੇਸ਼ੱਕ ਅੱਲਾਹ ਸਭ ਕੁਝ ਜਾਣਨ ਵਾਲਾ ਹੈ। |
ਕੀ ਤੁਸੀਂ ਨਹੀਂ ਵੇਖਦੇ, ਕਿ ਜਿਹੜੇ ਆਕਾਸ਼ਾਂ ਅਤੇ ਧਰਤੀ ਵਿਚ ਹਨ, ਉਹ ਸਭ ਅੱਲਾਹ ਨੂੰ ਹੀ ਸਿਜਦਾ ਕਰਦੇ ਹਨ। ਅਤੇ ਸੂਰਜ, ਚੰਨ, ਤਾਰੇ, ਪਹਾੜ, ਰੁੱਖ ਅਤੇ ਬਹੁਤ ਸਾਰੇ ਇਨਸਾਨ ਵੀ। ਅਤੇ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਉੱਪਰ ਸਜ਼ਾ ਸਾਬਿਤ ਹੋ ਚੁੱਕੀ ਹੈ ਅਤੇ ਜਿਸਨੂੰ ਅੱਲਾਹ ਬੇਇੱਜ਼ਤ ਕਰ ਦੇਵੇ, ਤਾਂ ਉਸਨੂੰ ਰੋਟੀ ਇੱਜਤ ਬਖਸ਼ਣ ਵਾਲਾ ਨਹੀਂ। ਨਿਰਸੰਦੇਹ ਅੱਲਾਹ ਜੋ ਚਾਹੁੰਦਾ ਹੈ, ਉਹ ਕਰ ਦਿੰਦਾ ਹੈ। |
ਇਹ ਦੋ ਧੜੇ ਹਨ, ਜਿਨ੍ਹਾਂ ਨੇ ਆਪਣੇ ਰੱਬ ਦੇ ਸਬੰਧ ਵਿਚ ਝਗੜਾ ਕੀਤਾ। ਜਿਨ੍ਹਾਂ ਨੇ ਇਨਕਾਰ ਕੀਤਾ, ਉਨ੍ਹਾਂ ਲਈ ਅੱਗ ਦੇ ਬਸਤਰ ਹੋਣਗੇ ਅਤੇ ਉਨ੍ਹਾਂ ਦੇ ਸਿਰਾਂ ਉੱਪਰ ਖੌਲਦਾ ਪਾਣੀ ਪਾਇਆ ਜਾਵੇਗਾ। |
ਉਸ ਨਾਲ ਉਨ੍ਹਾਂ ਦੇ ਪੇਟਾਂ ਦੀਆਂ ਚੀਜ਼ਾਂ ਤੱਕ ਗਲ ਜਾਣਗੀਆਂ ਅਤੇ ਖੱਲਾਂ ਵੀ। |
ਅਤੇ ਉਨ੍ਹਾਂ ਲਈ ਲੋਹੇ ਦੇ ਹਥੌੜੇ ਹੋਣਗੇ। |
كُلَّمَا أَرَادُوا أَن يَخْرُجُوا مِنْهَا مِنْ غَمٍّ أُعِيدُوا فِيهَا وَذُوقُوا عَذَابَ الْحَرِيقِ(22) ਜਦੋਂ ਉਹ ਘਬਰਾ ਕੇ ਉਸ ਵਿਚੋਂ ਬਾਹਰ ਭਜਣਾ ਚਾਹੁੰਣਗੇ ਤਾਂ ਉਹ ਫਿਰ ਉਸ ਵਿਚ ਧੱਕ ਦਿੱਤੇ ਜਾਣਗੇ। ਅਤੇ ਜੱਖੋ ਸੜਣ ਦੀ ਸਜ਼ਾ। |
ਨਿਰਸਦੇਹ ਜਿਹੜੇ ਲੋਕ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ, ਅੱਲਾਹ ਉਨ੍ਹਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਵਿਚ ਨਹਿਰਾਂ ਵਗਦੀਆਂ ਹੋਣਗੀਆਂ। ਉਨ੍ਹਾਂਨੂੰ ਉੱਥੇ ਸੋਨੇ ਦੇ ਕੜੇ ਅਤੇ ਮੋਤੀ ਪਹਿਨਾਏ ਜਾਣਗੇ। ਉੱਤੇ ਉਨ੍ਹਾਂ ਦੇ ਕਪੜੇ ਰੇਸ਼ਮ ਦੇ ਹੋਣਗੇ। |
وَهُدُوا إِلَى الطَّيِّبِ مِنَ الْقَوْلِ وَهُدُوا إِلَىٰ صِرَاطِ الْحَمِيدِ(24) ਅਤੇ ਉਨ੍ਹਾਂ ਨੂੰ ਪਵਿੱਤਰ ਬਾਣੀ ਬਖਸ਼ੀ ਗਈ ਸੀ ਅਤੇ ਪ੍ਰਸੰਸਾ ਯੋਗ ਰੱਬ ਦਾ ਰਾਹ ਵਿਖਾਇਆ ਗਿਆ ਸੀ। |
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਉਹ ਲੋਕਾਂ ਨੂੰ ਅੱਲਾਹ ਦੇ ਰਾਹ ਅਤੇ ਮਸਜਿਦ-ਏ-ਹਰਾਮ ਤੋਂ ਰੋਕਦੇ ਹਨ, ਜਿਸਨੂੰ ਅਸੀਂ ਲੋਕਾਂ ਲਈ ਬਣਾਇਆ ਹੈ, ਜਿਸ ਵਿਚ ਸਥਾਨਕ ਵਾਸੀ ਅਤੇ ਬਾਹਰੋਂ ਆਉਣ ਵਾਲੇ ਬ਼ਰਾਬ਼ਰ ਹਨ। ਜਿਹੜੇ ਇਸ ਮਸਜਿਦ ਵਿਚ ਭਲੇ ਰਾਹ ਤੋਂ ਹਟਕੇ ਅਤਿਆਚਾਰ ਦਾ ਰਾਹ ਅਪਣਾਏਗਾ, ਉਸ ਨੂੰ ਅਸੀਂ ਦਰਦਨਾਕ ਸਜ਼ਾ ਦਾ ਸਵਾਦ ਚਖਾਵਾਂਗੇ। |
ਅਤੇ ਜਦੋਂ ਅਸੀਂ ਇਬਰਾਹੀਮ ਨੂੰ ਅੱਲਾਹ ਦੇ ਘਰ ਦੀ ਥਾਂ ਦਸ ਦਿੱਤੀ, ਕਿ ਮੇਰੇ ਬ਼ਰਾਬ਼ਰ ਕਿਸੇ ਨੂੰ ਸ਼ਰੀਕ ਨਾ ਬਣਾਉਣਾ ਅਤੇ ਮੇਰੇ ਘਰ ਨੂੰ ਪਵਿੱਤਰ ਰਖਣਾ। ਤਵਾਫ (ਪਰਿਕਰਮਾ) ਕਰਨ ਵਾਲਿਆਂ ਲਈ, ਠਹਿਰਣ ਵਾਲਿਆਂ ਲਈ, ਰੁਕੂ (ਝੁਕਣ) ਵਾਲਿਆਂ ਲਈ ਅਤੇ ਸਿਜਦਾ ਕਰਨ ਵਾਲਿਆਂ ਲਈ। |
ਅਤੇ ਲੋਕਾਂ ਵਿਚ ਹੱਜ ਦਾ ਐਲਾਨ ਕਰ ਦਿਉ, ਉਹ ਤੁਹਾਡੇ ਕੋਲ ਪੈਦਲ ਚੱਲ ਕੇ ਅਤੇ ਮਾੜਜੂ (ਕਮਜ਼ੋਰ) ਜਿਹੇ ਊਠਾਂ ਤੇ ਸਵਾਰ ਹੋ ਕੇ ਦੂਰ-ਦੁਰਾਂਡੇ ਦੇ ਰਾਹਾਂ ਤੋਂ ਆਉਣਗੇ। |
ਤਾਂ ਜੋ ਉਹ ਆਪਣੇ ਲਾਭ ਲੈਣ ਵਾਲੇ ਸਥਾਨ ਤੇ ਪਹੁੰਚਣ ਅਤੇ ਮਿੱਥੇ ਹੋਏ ਦਿਨਾਂ ਅੰਦਰ ਉਨ੍ਹਾਂ ਜਾਨਵਰਾਂ ਉੱਪਰ ਅੱਲਾਹ ਦਾ ਨਾਮ ਲੈਣ, ਜਿਹੜੇ ਉਸ ਨੇ ਉਨ੍ਹਾਂ ਨੂੰ ਬਮਸ਼ੇ ਹਨ। ਇਸ ਵਿਚੋਂ ਖਾਉ ਅਤੇ ਬਿਪਤਾ ਵਿਚ ਪਏ ਕਿਸੇ ਗਰੀਬਾਂ ਨੂੰ ਖਿਲਾਊ। |
ثُمَّ لْيَقْضُوا تَفَثَهُمْ وَلْيُوفُوا نُذُورَهُمْ وَلْيَطَّوَّفُوا بِالْبَيْتِ الْعَتِيقِ(29) ਤਾਂ ਚਾਹੀਦਾ ਹੈ ਕਿ ਉਹ ਆਪਣੀ ਮੈਲ-ਕੁਰੈਲ ਖ਼ਤਮ ਕਰ ਦੇਣ। ਅਤੇ ਆਪਣੀਆ ਮੰਨਤਾਂ ਪੂਰੀਆਂ ਕਰਨ ਅਤੇ ਇਸ ਪੁਰਾਣੇ ਘਰ (ਬੈਤ-ਤੁੱਲਾਹ ਦਾ ਤਵਾਫ਼) ਦੀਆਂ ਪਰਿਕਰਮਾ ਕਰਨ। |
ਇਹ ਗੱਲ ਹੋ ਚੁੱਕੀ ਅਤੇ ਜਿਹੜਾ ਬੰਦਾ ਅੱਲਾਹ ਦੀ ਨਿਰਧਾਰਿਤ ਕੀਤੀ ਹੋਈ ਮਰਿਆਦਾ ਦਾ ਸਨਮਾਣ ਕਰੇਗਾ ਤਾਂ ਉਸ ਦਾ ਰੱਬ ਉਸ ਨੂੰ ਪਸੰਦ ਕਰੇਗਾ। ਉਹ ਆਪਣੇ ਪੱਖ ਵਿਚ ਉਸ ਦੇ ਰੱਬ ਦੇ ਨਜ਼ਦੀਕ ਉਤਮ ਹੈ ਅਤੇ ਤੁਹਾਡੇ ਲਈ ਪਸ਼ੂ ਜਾਇਜ਼ ਕਰ ਦਿੱਤੇ ਗਏ ਹਨ, ਬਿਨਾ ਉਨ੍ਹਾਂ ਦੇ ਜਿਹੜੇ ਤੁਹਾਨੂੰ ਪੜ੍ਹ ਕੇ ਸੁਣਾਏ ਜਾ ਚੁੱਕੇ ਹਨ। ਤਾਂ ਤੁਸੀਂ ਮੂਰਤੀਆਂ ਦੀ ਗੰਦਗੀ ਅਤੇ ਝੂਠੀਆਂ ਗੱਲਾਂ ਤੋਂ ਬਚੋ |
ਅੱਲਾਹ ਵੱਲ ਇਕਾਗਰ ਚਿੱਤ ਹੋ ਕੇ ਰਹੋ, ਉਸ ਦੇ ਬਰਾਬਰ ਸ਼ਰੀਕ ਨਾ ਠਹਿਰਾਉ ਅਤੇ ਜਿਹੜਾ ਬੰਦਾ ਅੱਲਾਹ ਦਾ ਸ਼ਰੀਕ ਮੰਨਦਾ ਹੈ, ਤਾਂ ਸਮਝੋ ਉਹ ਅਸਮਾਨ ਤੋਂ ਥੱਲੇ ਡਿੱਗ ਪਿਆ। ਫਿਰ ਪੰਛੀ ਉਸ ਨੂੰ ਝਪੱਟਾ ਮਾਰ ਕੇ ਲੈ ਜਾਣ ਜਾਂ ਹਵਾ ਉੱਸ ਨੂੰ ਦੂਰ ਕਿਸੇ ਸਥਾਨ ਤੋ ਸੁੱਟ ਦੇਵੇ। |
ذَٰلِكَ وَمَن يُعَظِّمْ شَعَائِرَ اللَّهِ فَإِنَّهَا مِن تَقْوَى الْقُلُوبِ(32) ਇਹ ਗੱਲ ਹੋਂ ਚੁੱਕੀ ਜਿਹੜਾ ਬੰਦਾ ਅੱਲਾਹ ਦੇ ਹੁਕਮਾਂ ਦਾ ਪੂਰਾ ਧਿਆਨ ਰੱਖੋਗਾ, ਤਾਂ ਇਹ ਦਿਲਾਂ ਦੇ ਸੰਜਮੀ ਹੋਣ ਦੀ ਗੱਲ ਹੈ। |
لَكُمْ فِيهَا مَنَافِعُ إِلَىٰ أَجَلٍ مُّسَمًّى ثُمَّ مَحِلُّهَا إِلَى الْبَيْتِ الْعَتِيقِ(33) ਤੁਹਾਨੂੰ ਇਨ੍ਹਾਂ ਤੋਂ ਇੱਕ ਨਿਸ਼ਚਿਤ ਸਮੇ ਤੱਕ ਲਾਭ ਉਠਾਉਣਾ ਹੈ। ਫਿਰ ਇਨ੍ਹਾਂ ਨੂੰ ਕੁਰਬਾਨੀ ਲਈ ਪ੍ਰਾਚੀਨ ਘਰ ਵੱਲ ਲੈ ਜਾਣਾ ਹੈ। |
ਅਤੇ ਅਸੀਂ ਹਰੇਕ (ਉੱਮਤ) ਸੰਪਰਦਾ ਦੇ ਲਈ ਕੁਰਬਾਨੀ ਕਰਨਾ ਜ਼ਰੂਰੀ ਕੀਤਾ ਹੈ। ਤਾਂ ਕਿ ਉਹ ਉਨ੍ਹਾਂ ਪਸ਼ੂਆਂ ਤੇ ਅੱਲਾਹ ਦਾ ਨਾਮ ਲੈਣ ਜਿਹੜੇ ਉਸਨੇ ਉਨ੍ਹਾਂ ਨੂੰ ਪ੍ਰਦਾਨ ਕੀਤੇ। ਤੁਹਾਡਾ ਪੂਜਣ ਯੋਗ ਬਸ ਇੱਕ ਹੀ ਹੈ। ਤਾਂ ਤੁਸੀਂ ਉਸ ਦੇ ਹੀ ਹੋ ਕੇ ਰਹੋਂ ਅਤੇ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ ਖੁਸ਼ਖਬਰੀ ਦੇਵੋ। |
ਜਿਨ੍ਹਾਂ ਦੀ ਹਾਲਤ ਇਹ ਹੈ ਕਿ ਜਦੋਂ ਅੱਲਾਹ ਦਾ ਨਾਮ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ਕੰਬ ਉਠਦੇ ਹਨ। ਜਿਹੜਾ ਉਨ੍ਹਾਂ ਤੇ ਡਿੱਗੇ, ਉਸਨੂੰ ਸਹਿਣ ਕਰਨ ਵਾਲੇ, ਨਮਾਜ਼ ਦੀ ਪਾਸ਼ੰਦੀ ਕਰਨ ਵਾਲੇ ਅਤੇ ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਚਿੱਤਾ ਹੈ, ਉਹ ਉਸ ਵਿਚੋਂ ਹੀ ਖਰਚ ਕਰਦੇ ਹਨ। |
ਅਤੇ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀ ਹੋਂਦ ਦੀ ਨਿਸ਼ਾਨੀ ਬਣਇਆ ਹੈ। ਇਸ ਵਿਚ ਤੁਹਾਡੇ ਲਈ ਨੇਕੀ ਹੈ। ਇਸ ਲਈ ਉਨ੍ਹਾਂ ਨੂੰ ਖੜ੍ਹਾ ਕਰਕੇ ਉਨ੍ਹਾਂ ਉੱਪਰ ਅੱਲਾਹ ਦਾ ਨਾਮ ਲਵੋ। ਫਿਰ ਜਦੋਂ ਉਹ ਪਾਸੇ ਭਾਰ ਡਿੱਗ ਪੈਣ ਤਾਂ ਉਸ ਵਿਚੋਂ ਖਾਉ। ਮੰਗਣ ਵਾਲੇ ਅਤੇ ਨਾ ਮੰਗਣ ਵਾਲੇ ਕੰਗਾਲਾਂ ਨੂੰ ਵੀ ਖੁਵਾਉ। ਤਾਂ ਅਸੀਂ ਉਨ੍ਹਾਂ ਪਸ਼ੂਆਂ ਨੂੰ ਤੁਹਾਡੇ ਅਧਿਕਾਰ ਵਿਜ਼ ਦੇ ਦਿੱਤਾ ਹੈ, ਤਾਂ ਕਿ ਤੁਸੀਂ ਸ਼ੁਕਰ ਗੁਜ਼ਾਰ ਬਣੇ। |
ਅਤੇ ਅੱਲਾਹ ਨੂੰ ਨਾ ਉਨ੍ਹਾਂ ਦਾ ਮਾਸ ਪਹੁੰਚਦਾ ਹੈ, ਤੇ ਨਾ ਉਸ ਦਾ ਖੂਨ। ਸਗੋਂ ਅੱਲਾਹ ਨੂੰ ਤਾਂ ਸਿਰਫ਼ ਤੁਹਾਡਾ ਤਕਵਾ (ਅੱਲਾਹ ਵਿਚ ਸੱਚੀ ਭਾਵਨਾ) ਪਹੁੰਚਦਾ ਹੈ। ਇਸ ਤਰਾਂ ਅੱਲਾਹ ਨੇ ਉਨ੍ਹਾਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਹੈ। ਤਾਂ ਕਿ ਤੁਸੀਂ ਅੱਲਾਹ ਦੇ ਬਖਸ਼ੇ ਮਾਰਗ ਦਰਸ਼ਨ ਲਈ ਉਸ ਦੀ ਵਡਿਆਈ ਕਰੋਂ। ਅਤੇ ਨੇਕੀ ਕਰਨ ਵਾਲਿਆਂ ਨੂੰ ਖੁਸ਼ਖ਼ਬਰੀ ਦੇ ਦੇਵੋ। |
۞ إِنَّ اللَّهَ يُدَافِعُ عَنِ الَّذِينَ آمَنُوا ۗ إِنَّ اللَّهَ لَا يُحِبُّ كُلَّ خَوَّانٍ كَفُورٍ(38) ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਬਚਾਉਂਦਾ ਹੈ, ਜਿਹੜੇ ਈਮਾਨ ਲਿਆਏ। ਬੇਸ਼ੱਕ ਅੱਲਾਹ ਵਿਸ਼ਵਾਸ਼ਘਾਤੀ ਅਤੇ ਨਾ ਸ਼ੁਕਰੇ ਲੋਕਾਂ ਨੂੰ ਪਸੰਦ ਨਹੀਂ ਕਰਦਾ। |
أُذِنَ لِلَّذِينَ يُقَاتَلُونَ بِأَنَّهُمْ ظُلِمُوا ۚ وَإِنَّ اللَّهَ عَلَىٰ نَصْرِهِمْ لَقَدِيرٌ(39) ਉਨ੍ਹਾਂ ਲੋਕਾਂ ਨੂੰ ਆਗਿਆ ਦੇ ਦਿੱਤੀ ਗਈ ਹੈ ਜਿਨ੍ਹਾਂ ਨਾਲ ਲੜਾਈ ਕੀਤੀ ਜਾ ਰਹੀ ਹੈ, ਇਸ ਲਈ ਕਿ ਉਨ੍ਹਾਂ ਉੱਪਰ ਜ਼ੁਲਮ ਕੀਤਾ ਗਿਆ ਹੈ। ਬੇਸ਼ੱਕ ਅੱਲਾਹ ਉਨ੍ਹਾਂ ਦੀ ਮਦਦ ਦੀ ਸਮਰੱਥਾ ਰੱਖਦਾ ਹੈ। |
ਉਹ ਲੋਕ ਜਿਹੜੇ ਆਪਣੇ ਘਰਾਂ ਤੋਂ ਸ਼ਿਨਾ ਕਿਸੇ ਕਾਰਨ ਕੱਢੇ ਗਏ, ਜਾਂ ਸਿਰਫ਼ ਇਸ ਲਈ ਕਿ ਉਹ ਆਖਦੇ ਹਨ ਕਿ ਸਾਡਾ ਰੱਬ ਅੱਲਾਹ ਹੈ। ਅਤੇ ਜੇਕਰ ਅੱਲਾਹ ਲੋਕਾਂ ਨੂੰ ਇੱਕ ਦੂਜੇ ਦੇ ਰਾਹੀਂ ਨਾ ਹਟਾਵੇ ਤਾਂ ਖਾਨਗਾਹਾਂ, ਗਿਰਜੇ, ਇਬਾਦਤ ਘਰ ਅਤੇ ਮਸਜਿਦਾਂ ਜਿਨ੍ਹਾਂ ਵਿਚ ਅੱਲਾਹ ਦਾ ਨਾਮ ਵੱਧ ਤੋਂ ਵੱਧ ਲਿਆ ਜਾਂਦਾ ਹੈ, ਢਾਹ ਦਿੱਤੇ ਜਾਂਦੇ। ਅਤੇ ਅੱਲਾਹ ਜ਼ਰੂਰ ਉਨ੍ਹਾਂ ਦੀ ਮਦਦ ਕਰੇਗਾ ਜਿਹੜੇ ਅੱਲਾਹ ਦੀ ਮਦਦ ਕਰਦੇ ਹਨ (ਭਾਵ ਉਸ ਦੇ ਦੱਸੇ ਰਾਹ ਤੇ ਚਲਦੇ ਹਨ)। ਬੇਸ਼ੱਕ ਅੱਲਾਹ ਬੜਾ ਤਾਕਤਵਰ ਅਤੇ ਪ੍ਰਭਾਵਸ਼ਾਲੀ ਹੈ। |
ਇਹ ਉਹ ਲੋਕ ਹਨ, ਜਿਨ੍ਹਾਂ ਨੂੰ ਜੇਕਰ ਅਸੀਂ ਧਰਤੀ ਤੇ ਵਡਿਆਈ ਪ੍ਰਦਾਨ ਕਰ ਦੇਈਏ ਤਾਂ ਉਹ ਨਮਾਜ਼ ਕਾਇਮ ਕਰਨਗੇ ਅਤੇ ਜ਼ਕਾਤ ਵੀ ਅਦਾ ਕਰਨਗੇ, ਨੇਕੀ ਦਾ ਹੁਕਮ ਕਰਨਗੇ, ਬੁਰਾਈ ਤੋਂ ਰੋਕਣਗੇ ਅਤੇ ਸਭ ਕਾਰਜਾਂ ਦਾ ਨਤੀਜਾ ਅੱਲਾਹ ਦੇ ਹੀ ਅਧਿਕਾਰ ਵਿਚ ਹੈ। |
وَإِن يُكَذِّبُوكَ فَقَدْ كَذَّبَتْ قَبْلَهُمْ قَوْمُ نُوحٍ وَعَادٌ وَثَمُودُ(42) ਅਤੇ ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੇਂਮ ਅਤੇ ਆਦ ਤੇ ਸਮੂਦ ਝੁਠਲਾ ਚੁੱਕੇ ਹਨ। |
ਅਤੇ ਇਬਰਾਹੀਮ ਦੀ ਕੌਮ ਅਤੇ ਲੂਤ ਦੀ ਕੌਮ ਵੀ। |
ਅਤੇ ਮਦਯਨ ਦੇ ਲੋਕ ਵੀ। ਅਤੇ ਮੂਸਾ ਨੂੰ ਵੀ ਝੁਠਲਾਇਆ ਗਿਆ। ਫਿਰ ਮੈਂ ਇਨਕਾਰੀਆਂ ਨੂੰ ਛੋਟ ਦਿੱਤੀ ਅਤੇ ਫਿਰ ਮੈਂ ਉਨ੍ਹਾਂ ਨੂੰ ਪਕੜ ਲਿਆ। ਤਾਂ ਕਿਹੋਂ ਜਿਹੀ ਹੋਈ ਮੇਰੀ ਸਜ਼ਾ। |
ਤਾਂ ਕਿਨ੍ਹੇ ਹੀ ਸ਼ਹਿਰ ਹਨ ਜਿਨ੍ਹਾਂ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ ਅਤੇ ਉਹ ਜ਼ਾਲਿਮ ਸਨ। ਇਸ ਲਈ ਹੁਣ ਉਹ ਆਪਣੀਆਂ ਛੱਤਾਂ ਤੇ ਮੁੱਧੇ ਮੂੰਹ ਪਏ ਹਨ ਅਤੇ ਕਿਨ੍ਹੇ ਹੀ ਬੇਕਾਰ ਖੂਹ ਅਤੇ ਕਿਨ੍ਹੇ ਹੀ ਪੱਕੇ ਮਹਿਲ ਜਿਹੜੇ ਬੇ-ਆਬਾਦ ਪਏ ਹਨ। |
ਕੀ ਇਹ ਲੌਕ ਧਰਤੀ ਉੱਪਰ ਤੁਰੇ ਫਿਰੇ ਨਹੀਂ। ਕੀ ਇਨ੍ਹਾਂ ਦੇ ਦਿਲ ਅਜਿਹੇ ਹੋ ਜਾਂਦੇ ਕਿ ਉਸ ਨਾਲ ਸਮਝਣ, ਜਾਂ ਇਨ੍ਹਾਂ ਦੇ ਕੰਨ ਅਜਿਹੇ ਹੀ ਹੋ ਜਾਂਦੇ ਮਨ ਅੰਨ੍ਹੇ ਹੋ ਜਾਂਦੇ ਹਨ, ਜਿਹੜੇ ਸੀਨੇ ਵਿਚ ਹਨ। |
ਅਤੇ ਇਹ ਲੋਕ ਤੁਹਾਡੇ ਤੋਂ ਸਜ਼ਾ ਦੇ ਲਈ ਜਲਦੀ ਕਰਦੇ ਹਨ ਅਤੇ ਅੱਲਾਹ ਕਦੇ ਵੀ ਆਪਣੇ ਵਾਅਦੇ ਦੇ ਖਿਲਾਫ਼ ਕਰਨ ਵਾਲਾ ਨਹੀਂ ਹੈ। ਅਤੇ ਤੇਰੇ ਰੱਬ ਦਾ ਇੱਕ ਦਿਨ ਤੁਹਾਡੀ ਗਿਣਤੀ ਦੇ ਅਨੁਸਾਰ ਇੱਕ ਹਜ਼ਾਰ ਸਾਲ ਦੇ ਬਰਾਬਰ ਹੁੰਦਾ ਹੈ। |
وَكَأَيِّن مِّن قَرْيَةٍ أَمْلَيْتُ لَهَا وَهِيَ ظَالِمَةٌ ثُمَّ أَخَذْتُهَا وَإِلَيَّ الْمَصِيرُ(48) ਅਤੇ ਕਿਨ੍ਹੇ ਹੀ ਸ਼ਹਿਰ ਹਨ ਜਿਨ੍ਹਾਂ ਨੂੰ ਮੈਂ ਛੋਟ ਦਿੱਤੀ ਤੇ ਉਹ ਜ਼ੁਲਮੀ ਸਨ। ਫਿਰ ਮੈਂ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਮੇਰੇ ਵੱਲ ਹੀ ਵਾਪਸ ਆਉਣਾ ਹੈ। |
قُلْ يَا أَيُّهَا النَّاسُ إِنَّمَا أَنَا لَكُمْ نَذِيرٌ مُّبِينٌ(49) ਆਖੋ ਕਿ ਹੇ ਲੋਕੋ! ਮੈਂ ਤੁਹਾਡੇ ਲਈ ਇੱਕ ਪ੍ਰਤੱਖ ਡਰਾਉਣ ਵਾਲਾ ਹਾਂ। |
فَالَّذِينَ آمَنُوا وَعَمِلُوا الصَّالِحَاتِ لَهُم مَّغْفِرَةٌ وَرِزْقٌ كَرِيمٌ(50) ਇਸ ਲਈ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਨ੍ਹਾਂ ਲਈ ਮੁਆਫ਼ੀ ਅਤੇ ਇੱਜ਼ਤ ਦੀ ਰੋਜ਼ੀ ਹੈ। |
وَالَّذِينَ سَعَوْا فِي آيَاتِنَا مُعَاجِزِينَ أُولَٰئِكَ أَصْحَابُ الْجَحِيمِ(51) ਅਤੇ ਜਿਹੜੇ ਲੋਕ ਮੇਰੀਆਂ ਆਇਤਾਂ ਨੂੰ ਨੀਵਾਂ ਦਿਖਾਉਣ ਲਈ ਦੌੜਦੇ ਹਨ, ਉਹ ਹੀ ਨਰਕ ਵਾਲੇ ਹਨ। |
ਅਤੇ ਅਸੀਂ’ ਤੁਹਾਡੇ ਤੋਂ ਪਹਿਲਾਂ ਜਿਹੜੇ ਵੀ ਰਸੂਲ ਅਤੇ ਪੈਗ਼ੰਬਰ ਭੇਜੇ ਤਾ ਜਦੋਂ’ ਉਨ੍ਹਾਂ ਨੇ ਕੁਝ ਪੜ੍ਹਿਆ ਤਾਂ ਸ਼ੈਤਾਨ ਨੇ ਉਨ੍ਹਾਂ ਦੇ ਪੜ੍ਹੇ ਗਏ ਵਿਚ ਮਿਲਾਵਟ ਕਰ ਦਿੱਤੀ। ਅੱਲਾਹ ਫਿਰ ਸ਼ੈਤਾਨ ਦੀ ਕੀਤੀ ਮਿਲਾਵਟ ਨੂੰ ਦੂਰ ਕਰ ਚਿੰਦਾ ਹੈ। ਫਿਰ ਅੱਲਾਹ ਆਪਣੀਆਂ ਆਇਤਾਂ ਨੂੰ ਧੱਕਾ ਕਰ ਦਿੰਦਾ ਹੈ। ਅੱਲਾਹ ਗਿਆਨ ਵਾਲਾ ਅਤੇ ਬਿਬੇਕ ਵਾਲਾ ਹੈ। |
ਤਾਂ ਕਿ ਜਿਹੜਾ ਕੁਝ ਸ਼ੈਤਾਨ ਨੇ ਮਿਲਾਇਆ ਹੈ, ਉਸ ਨਾਲ ਉਹ ਉਨ੍ਹਾਂ ਲੋਕਾਂ ਨੂੰ ਪਰਖੇ, ਜਿਨ੍ਹਾਂ ਦੇ ਦਿਲ ਰੋਗੀ ਹਨ ਅਤੇ ਜਿਨ੍ਹਾਂ ਦੇ ਦਿਲ ਸਖ਼ਤ ਹਨ। ਜ਼ਾਲਿਮ ਲੋਕ ਵਿਰੋਧ ਵਿਚ ਬਹੁਤ ਦੂਰ ਨਿਕਲ ਗਏ ਹਨ। |
ਅਤੇ ਤਾਂ ਕਿ ਉਹ ਲੋਕ ਜਿਨ੍ਹਾਂ ਨੂੰ ਗਿਆਨ ਮਿਲਿਆ ਉਹ ਜਾਣ ਲੈਣ ਕਿ ਇਹ ਅਸਲੀਅਤ ਵਿਚ ਤੇਰੇ ਰੱਬ ਵੱਲੋਂ ਹੀ ਹੈ। ਫਿਰ ਉਹ ਉਸ ਉੱਤੇ ਭਰੋਸਾ ਕਰਨ। ਅਤੇ ਉਨ੍ਹਾਂ ਦੇ ਦਿਲ ਉਸ ਦੇ ਅੱਗੇ ਝੁੱਕ ਜਾਣ। ਅਤੇ ਅੱਲਾਹ ਈਮਾਨ ਲਿਆਉਣ ਵਾਲਿਆਂ ਨੂੰ ਜ਼ਰੂਰ ਸਿੱਧਾ ਰਾਹ ਵਿਖਾਉਂਦਾ ਹੈ। |
ਅਤੇ ਝੁਠਲਾਉਣ ਵਾਲੇ ਲੋਕ ਸਦਾ ਉਸ ਦੇ ਸਬੰਧ ਵਿਚ ਸ਼ੱਕ ਵਿਚ ਪਏ ਰਹਿਣਗੇ। ਇਥੋਂ ਤੱਕ ਕਿ ਅਚਾਨਕ ਉਨ੍ਹਾਂ ਉੱਪਰ ਕਿਆਮਤ ਆ ਜਾਵੇ ਜਾਂ ਇੱਕ ਮਾੜੇ ਦਿਨ ਦੀ ਆਫ਼ਤ ਆ ਜਾਵੇ। |
ਉਸ ਦਿਨ ਸਾਰਾ ਅਧਿਕਾਰ ਸਿਰਫ਼ ਅੱਲਾਹ ਦਾ ਹੋਵੇਗਾ। ਉਹ ਉਨ੍ਹਾਂ ਦੇ ਵਿਚਕਾਰ ਫੈਸਲਾ ਕਰੇਗਾ। ਤਾਂ ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ, ਉਹ ਨਿਅਮਤ ਦੇ ਬਾਗ਼ਾਂ ਵਿਚ ਹੋਣਗੇ। |
وَالَّذِينَ كَفَرُوا وَكَذَّبُوا بِآيَاتِنَا فَأُولَٰئِكَ لَهُمْ عَذَابٌ مُّهِينٌ(57) ਅਤੇ ਜਿਲ੍ਹਾ ਨੇ ਅਵਿਗਿਆ ਕੀਤੀ ਅਤੇ ਸਾਡੀਆਂ ਆਇਤਾਂ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਲਈ ਅਪਮਾਣਜਨਕ ਦੰਡ ਹੈ। |
ਅਤੇ ਜਿਨ੍ਹਾ ਲੋਕਾਂ ਨੇ ਅੱਲਾਹ ਦੇ ਰਾਹ ਵਿਚ ਆਪਣਾ ਘਰ ਬਾਰ ਛੱਡ ਦਿੱਤਾ, ਫਿਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਜਾਂ ਉਹ ਮਰ ਗਏ, ਅੱਲਾਹ ਜ਼ਰੂਰ ਉਨ੍ਹਾਂ ਨੂੰ ਚੰਗੀ ਰੋਜ਼ੀ ਦੇਵੇਗਾ। |
لَيُدْخِلَنَّهُم مُّدْخَلًا يَرْضَوْنَهُ ۗ وَإِنَّ اللَّهَ لَعَلِيمٌ حَلِيمٌ(59) ਅਤੇ ਬੇਸ਼ੱਕ ਅੱਲਾਹ ਹੀ ਸਭ ਤੋਂ ਚੰਗੀ ਰੋਜ਼ੀ ਦੇਣ ਵਾਲਾ ਹੈ। ਉਹ ਉਨ੍ਹਾਂ ਨੂੰ ਅਜਿਹੇ ਸਥਾਨ ਤੇ ਪਹੁੰਚਾਵੇਗਾ, ਜਿਥੇ ਉਹ ਸਤ੍ਰੰਸ਼ਟ ਹੋਣਗੇ। ਅਤੇ ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਸਹਿਣਸ਼ੀਲ ਹੈ। |
ਇਹ ਹੋ ਲਿਆ। ਅਤੇ ਜਿਹੜਾ ਬੰਦਾ ਉਸ ਤਰਾਂ ਹੀ ਬਦਲਾ ਲਵੇ ਜਿਵੇਂ ਉਸ ਨਾਲ ਕੀਤਾ ਗਿਆ ਸੀ। ਅਤੇ ਫਿਰ ਉਸ ਉੱਪਰ ਜ਼ੁਲਮ ਕੀਤਾ ਜਾਵੇ, ਤਾਂ ਅੱਲਾਹ ਉਸ ਦੀ ਮਦਦ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ੀ ਦੇਣ ਵਾਲਾ ਅਤੇ ਨਰਮੀ ਤੋਂ ਕੰਮ ਲੈਣ ਵਾਲਾ ਹੈ। |
ਇਹ ਇਸ ਲਈ ਕਿ ਅੱਲਾਹ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ। ਅੱਲਾਹ ਸੁਣਨ ਵਾਲਾ ਅਤੇ ਦੇਖਣ ਵਾਲਾ ਹੈ। |
ਇਹ ਇਸ ਲਈ ਕਿ ਅੱਲਾਹ ਹੀ ਸੱਚ ਹੈ ਅਤੇ ਬਾਕੀ ਸਭ ਅਸੱਤ ਹੈ ਜਿਸ ਨੂੰ ਲੋਕ ਪੁਕਾਰਦੇ ਹਨ, ਅੱਲਾਹ ਨੂੰ ਛੱਡ ਕੇ। ਬੇਸ਼ੱਕ ਅੱਲਾਹ ਹੀ ਸਭ ਤੋਂ ਉੱਪਰ ਹੈ ਅਤੇ ਵੱਡਾ ਹੈ। |
ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਨੇ ਅਸਮਾਨ ਤੋਂ ਪਾਣੀ ਬਰਸਾਇਆ। ਫਿਰ ਧਰਤੀ ਹਰੀ ਭਰੀ ਹੋ ਗਈ। ਬੇਸ਼ੱਕ ਅੱਲਾਹ ਡੂੰਘਾਈ ਤੱਕ ਜਾਣਨ ਵਾਲਾ ਹੈ ਅਤੇ ਖ਼ਬਰ ਰੱਖਣ ਵਾਲਾ ਹੈ। |
لَّهُ مَا فِي السَّمَاوَاتِ وَمَا فِي الْأَرْضِ ۗ وَإِنَّ اللَّهَ لَهُوَ الْغَنِيُّ الْحَمِيدُ(64) ਉਸੇ ਦਾ ਹੈ ਜੋ ਕੁਝ ਅਸਮਾਨਾਂ ਵਿਚ ਹੈ ਅਤੇ ਜੋ ਕੁਝ ਧਰਤੀ ਵਿਚ ਹੈ। ਬੇਸ਼ੱਕ ਅੱਲਾਹ ਹੀ ਹੈ। ਜਿਹੜਾ ਬੇਪਰਵਾਹ ਹੈ ਅਤੇ ਪ੍ਰਸੰਸਾ ਵਾਲਾ ਹੈ। |
ਕੀ ਤੁਸੀਂ ਨਹੀ ਵੇਖਦੇ ਕਿ ਅੱਲਾਹ ਨੇ ਧਰਤੀ ਦੀਆਂ ਚੀਜ਼ਾਂ ਨੂੰ ਤੁਹਾਡੀ ਸੇਵਾ ਵਿਚ ਲਗਾ ਦਿੱਤਾ ਹੈ ਅਤੇ ਕਿਸ਼ਤੀਆਂ ਨੂੰ ਵੀ। ਉਹ ਉਸ ਦੇ ਹੁਕਮ ਨਾਲ ਸਾਗਰ ਵਿਚ ਚਲਦੀਆਂ ਹਨ। ਅਤੇ ਅੱਲਾਹ ਨੇ ਆਪਣੇ ਹੁਕਮ ਨਾਲ ਅਸਮਾਨ ਨੂੰ ਧਰਤੀ ਤੋਂ ਡਿਗਣ ਤੋਂ ਥੰਮ੍ਰਿਆ ਹੋਇਆ ਹੈ। ਬੇਸ਼ੱਕ ਅੱਲਾਹ ਲੋਕਾਂ ਤੇ ਨਰਮੀ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ। |
وَهُوَ الَّذِي أَحْيَاكُمْ ثُمَّ يُمِيتُكُمْ ثُمَّ يُحْيِيكُمْ ۗ إِنَّ الْإِنسَانَ لَكَفُورٌ(66) ਅਤੇ ਉਹ ਹੀ ਹੈ ਜਿਸ ਨੇ ਤੁਹਾਨੂੰ ਜੀਵਨ ਪ੍ਰਦਾਨ ਕੀਤਾ ਹੈ ਅਤੇ ਉਹ ਹੀ ਤੁਹਾਨੂੰ ਮੌਤ ਦਿੰਦਾ ਹੈ ਅਤੇ ਫਿਰ ਉਹ ਤੁਹਾਨੂੰ ਜੀਵਿਤ ਕਰੇਗਾ। ਬੇਸ਼ੱਕ ਇਨਸਾਨ ਬੜਾ ਹੀ ਨਾ-ਸ਼ੁਕਰਾ ਹੈ। |
ਅਤੇ ਅਸੀਂ ਹਰੇਕ ਸੰਪਰਦਾ ਲਈ ਇੱਕ ਹੱਦ ਨਿਰਧਾਰਿਤ ਕੀਤੀ ਸੀ, ਜਿਸ ਦਾ ਉਹ ਪਾਲਣ ਕਰਦੇ ਸਨ। ਇਸ ਲਈ ਉਹ ਇਸ ਮਾਮਲੇ ਵਿਚ ਤੁਹਾਡੇ ਨਾਲ ਝਗੜਾ ਨਾ ਕਰਨ। ਅਤੇ ਤੁਸੀਂ ਆਪਣੇ ਰੱਬ ਵੱਲ ਸੱਦੋ। ਯਕੀਨਨ ਤੁਸੀਂ ਸਿੱਧੇ ਰਾਹ ਤੇ ਹੋ। |
وَإِن جَادَلُوكَ فَقُلِ اللَّهُ أَعْلَمُ بِمَا تَعْمَلُونَ(68) ਜੇਕਰ ਉਹ ਤੁਹਾਡੇ ਨਾਲ ਝਗੜਾ ਕਰਨ ਤਾਂ ਕਹੋ ਕਿ ਅੱਲਾਹ ਚੰਗੀ ਤਰਾਂ ਜਾਣਦਾ ਹੈ ਜਿਹੜਾ ਕੁਝ ਤੁਸੀਂ ਕਰ ਰਹੇ ਹੋ। |
اللَّهُ يَحْكُمُ بَيْنَكُمْ يَوْمَ الْقِيَامَةِ فِيمَا كُنتُمْ فِيهِ تَخْتَلِفُونَ(69) ਅੱਲਾਹ ਕਿਆਮਤ ਦੇ ਦਿਨ ਤੁਹਾਡੇ ਵਿਚ ਉਸ ਚੀਜ਼ ਦਾ ਫ਼ੈਸਲਾ ਕਰ ਦੇਵੇਗਾ, ਜਿਸ ਬਾਰੇ ਤੁਸੀਂ ਮੱਤ-ਭੇਦ ਕਰਦੇ ਰਹੇ ਹੋ। |
ਕੀ ਤੁਸੀਂ ਨਹੀਂ ਜਾਣਦੇ ਕਿ ਅਸਮਾਨ ਅਤੇ ਧਰਤੀ ਦੀ ਹਰ ਵਸਤੂ ਅੱਲਾਹ ਦੇ ਗਿਆਨ ਵਿਚ ਹੈ। ਸਾਰਾ ਕੁਝ ਇੱਕ ਕਿਤਾਬ ਵਿਚ ਹੈ। ਬੇਸ਼ੱਕ ਇਹ ਅੱਲਾਹ ਲਈ ਅਸਾਨ ਹੈ। |
ਅਤੇ ਉਹ ਅੱਲਾਹ ਤੋਂ ਬਿਨਾ ਉਸ ਦੀ ਇਬਾਦਤ ਕਰਦੇ ਹਨ, ਜਿਨ੍ਹਾਂ ਦੇ ਪੱਖ ਵਿਚ ਅੱਲਾਹ ਨੇ ਕੋਈ ਪ੍ਰਮਾਣ ਨਹੀਂ ਉਤਾਰਿਆ ਅਤੇ ਨਾ ਉਨ੍ਹਾਂ ਦੇ ਬਾਰੇ ਵਿਚ ਉਨ੍ਹਾਂ ਨੂੰ ਕੋਈ ਗਿਆਨ ਹੈ। ਅਤੇ ਜ਼ਾਲਿਮਾਂ ਦਾ ਕੋਈ ਸਹਾਇਕ ਨਹੀਂ। |
ਅਤੇ ਜਦੋਂ ਤੁਹਾਨੂੰ ਸਾਡੀਆਂ ਸਪੱਸ਼ਟ ਆਇਤਾਂ ਪੜ੍ਹ ਦੇ ਸੁਣਾਈਆਂ ਜਾਂਦੀਆਂ ਹਨ ਤਾਂ ਤੁਸੀ ਇਨਕਾਰੀਆਂ ਦੇ ਮੂੰਹ ਤੇ ਮਾੜੇ ਚਿੰਨ੍ਹ ਵੇਖਦੇ ਹਂ। ਮਾਨੋ, ਉਹ ਉਨ੍ਹਾਂ ਲੋਕਾਂ ਤੇ ਹਮਲਾ ਕਰ ਦੇਣਗੇ ਜਿਹੜੇ ਉਨ੍ਹਾਂ ਨੂੰ ਸਾਡੀਆਂ ਆਇਤਾਂ ਪੜ੍ਹ ਕੇ ਸੁਣਾ ਰਹੇ ਹਨ। ਆਖੋ, ਕੀ ਮੈਂ ਤੁਹਾਨੂੰ ਦੱਸਾਂ ਕਿ’ ਇਸ ਤੋਂ ਬ਼ੂਰੀ ਚੀਜ਼ ਕੀ ਹੈ। ਉਹ ਅੱਗ ਹੈ। ਉਸ ਦਾ ਅੱਲਾਹ ਨੇ ਉਨ੍ਹਾਂ ਲੋਕਾਂ ਨਾਲ, ਜਿਨ੍ਹਾ ਨੇ ਇਨਕਾਰ ਕੀਤਾ ਵਾਅਦਾ ਕੀਤਾ ਹੈ। ਇਹ ਬਹੁਤ ਬੁਰਾ ਪੜਾਅ ਹੈ। |
ਹੇ ਲੋਕੋ! ਮਿਸਾਲ ਦਿੱਤੀ ਜਾਂਦੀ ਹੈ, ਤਾਂ ਇਸ ਨੂੰ ਧਿਆਨ ਨਾਲ ਸੁਣੋ। ਤੁਸੀਂ ਲੋਕ ਅੱਲਾਹ ਤੋਂ’ ਬਿਨਾ ਜਿਸ ਚੀਜ਼ ਨੂੰ ਪੁਕਾਰਦੇ ਹੋ, ਉਹ ਇੱਕ ਮੱਖੀ ਵੀ ਪੈਦਾ ਨਹੀਂ ਕਰ ਸਕਦੇ। ਭਾਵੇਂ ਸਾਰੇ ਦੇ ਸਾਰੇ ਇਸ (ਮਕਸਦ) ਲਈ ਇਕੱਠੇ ਕਿਉਂ ਨਾ ਹੋਂ ਜਾਣ। ਅਤੇ ਜੇਕਰ ਮੱਖੀ ਉਨ੍ਹਾਂ ਤੋਂ ਕੁਝ ਖੋਹ ਲਵੇ, ਤਾਂ ਉਹ ਉਸ ਤੋਂ ਉਸ ਨੂੰ ਛਡਾ ਨਹੀਂ ਸਕਦੇ। ਮਦਦ ਮੰਗਣ ਵਾਲੇ ਵੀ ਬਲਹੀਨ ਅਤੇ ਜਿਨ੍ਹਾਂ ਤੋਂ ਮਦਦ ਮੰਗੀ ਉਹ ਵੀ ਬਲਹੀਨ। |
مَا قَدَرُوا اللَّهَ حَقَّ قَدْرِهِ ۗ إِنَّ اللَّهَ لَقَوِيٌّ عَزِيزٌ(74) ਉਨ੍ਹਾਂ ਨੇ ਅੱਲਾਹ ਦੀ ਕਦਰ ਨਾ ਪਛਾਣੀ, ਜਿਹੜੀ ਕਿ ਉਨ੍ਹਾਂ ਨੂੰ ਪਛਾਣਨੀ ਚਾਹੀਦੀ ਸੀ। ਬੇਸ਼ੱਕ ਅੱਲਾਹ ਬਲਵਾਨ ਹੈ ਅਤੇ ਤਾਕਤਵਰ ਹੈ। |
اللَّهُ يَصْطَفِي مِنَ الْمَلَائِكَةِ رُسُلًا وَمِنَ النَّاسِ ۚ إِنَّ اللَّهَ سَمِيعٌ بَصِيرٌ(75) ਅੱਲਾਹ ਫ਼ਰਿਸ਼ਤਿਆਂ ਵਿਚੋਂ ਆਪਣਾ ਸੁਨੇਹਾ ਪਹੁੰਚਾਉਣ ਵਾਲਾ ਚੁਣਦਾ ਹੈ ਅਤੇ ਮਨੁੱਖਾਂ ਵਿਚੋਂ ਵੀ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ। |
يَعْلَمُ مَا بَيْنَ أَيْدِيهِمْ وَمَا خَلْفَهُمْ ۗ وَإِلَى اللَّهِ تُرْجَعُ الْأُمُورُ(76) ਉਹ ਜਾਣਦਾ ਹੈ ਕਿ ਜਿਹੜਾ ਕੁਝ ਉਨ੍ਹਾਂ ਦੇ ਅੱਗੇ ਅਤੇ ਪਿੱਛੇ ਹੈ। ਅਤੇ ਅੱਲਾਹ ਵੱਲ ਹੀ ਸਾਰੇ ਮਾਮਲੇ ਵਾਪਿਸ ਮੁੜਦੇ ਹਨ। |
ਹੇ ਈਮਾਨ ਵਾਲਿਓ! ਰਕੂਅ (ਝੂਕੋ) ਅਤੇ ਸਿਜਦਾ ਕਰੋ ਅਤੇ ਆਪਣੇ ਰੱਬ ਦੀ ਇਬਾਦਤ ਕਰੋ ਅਤੇ ਨੇਕੀ ਦੇ ਕੰਮ ਕਰੋ ਤਾਂ ਕਿ ਤੁਸੀਂ ਸਫ਼ਲ ਹੋਵੋ। |
ਅਤੇ ਅੱਲਾਹ ਦੇ ਰਾਹ ਵਿਚ ਸੰਘਰਸ਼ ਕਰੋ, ਜਿਵੇਂ ਕਿ ਸੰਘਰਸ਼ ਕਰਨਾ ਚਾਹੀਦਾ ਹੈ। ਉਸਨੇ ਤੁਹਾਨੂੰ ਚੁਣਿਆ ਹੈ। ਉਸ ਨੇ ਧਰਮ ਦੇ ਮਾਮਲੇ ਵਿਚ ਤੁਹਾਡੇ ਲਈ ਕੋਈ ਸਖ਼ਤੀ ਨਹੀਂ` ਰੱਖੀ। ਤੁਹਾਡੇ ਪਿਤਾ ਇਬਰਾਹੀਮ ਦਾ ਧਰਮ, ਉਸ ਨੇ ਹੀ ਤੁਹਾਡਾ ਨਾਮ ਮੁਸਲਿਮ ਰੱਖਿਆ। ਇਸ ਤੋਂ ਪਹਿਲਾਂ ਅਤੇ ਇਸ ਕੁਰਆਨ ਵਿਚ ਵੀ ਤਾਂ ਕਿ ਰਸੂਲ ਤੁਹਾਡੇ ਉੱਪਰ ਗਵਾਹ ਹੋਵੇ ਅਤੇ ਤੁਸੀਂ ਲੋਕਾਂ ਉੱਪਰ ਗਵਾਹ ਬਣੋ। ਇਸ ਲਈ ਨਮਾਜ਼ ਸਥਾਪਿਤ ਕਰੋਂ ਅਤੇ ਜ਼ਕਾਤ ਅਦਾ ਕਰੋਂ। ਅਤੇ ਅੱਲਾਹ ਨੂੰ ਮਜ਼ਬੂਤੀ ਨਾਲ ਪਕੜ, ਉਹੀ ਤੁਹਾਡਾ ਮਾਲਕ ਹੈ। ਤਾਂ ਉਹ ਕਿਹੋ ਜਿਹਾ ਵਧੀਆ ਮਾਲਕ ਹੈ ਅਤੇ ਕਿਹੋ ਜਿਹਾ ਵਧੀਆ ਸਮਰੱਥਕ। |
More surahs in Punjabi:
Download surah Al-Hajj with the voice of the most famous Quran reciters :
surah Al-Hajj mp3 : choose the reciter to listen and download the chapter Al-Hajj Complete with high quality
Ahmed Al Ajmy
Bandar Balila
Khalid Al Jalil
Saad Al Ghamdi
Saud Al Shuraim
Abdul Basit
Abdul Rashid Sufi
Abdullah Basfar
Abdullah Al Juhani
Fares Abbad
Maher Al Muaiqly
Al Minshawi
Al Hosary
Mishari Al-afasi
Yasser Al Dosari
لا تنسنا من دعوة صالحة بظهر الغيب