Rad suresi çevirisi Pencapça
ਅਲਿਫ.ਲਾਮ.ਮੀਮ.ਰਾਅ., ਇਹ ਅੱਲਾਹ ਕਿਤਾਬ ਦੀਆਂ ਆਇਤਾਂ ਹਨ ਅਤੇ ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਵੱਲੋਂ ਉਤਰਿਆ ਹੈ ਉਹ ਸੱਚ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਮੰਨਦੇ। |
ਅੱਲਾਹ ਹੀ ਹੈ ਜਿਸ ਨੇ ਬਿਨਾ ਅਜਿਹੇ ਥੰਮਾ ਦੇ ਜਿਹੜੇ ਤੁਹਾਨੂੰ ਦਿਖਾਈ ਦਿੰਦੇ ਹਨ ਅਤੇ ਅਕਾਸ਼ ਨੂੰ ਉੱਚਾ ਕੀਤਾ। ਫਿਰ ਉਹ ਆਪਣੇ ਆਸਣ ਉੱਪਰ ਬਿਰਾਜਮਾਨ ਹੋਇਆ। ਉਸ ਨੇ ਸੂਰਜ ਅਤੇ ਚੰਨ ਨੂੰ ਇੱਕ ਨਿਯਮ ਦੇ ਵਿਚ ਬੰਨ੍ਹਿਆ। (ਇਸ ਨਹੀਂ) ਹਰੇਕ ਆਪਣੇ ਆਪਣੇ ਨਿਯਤ ਸਮੇ ਅਨੁਸਾਰ ਚਲਦੇ ਹਨ। ਅੱਲਾਹ ਹੀ ਹਰੇਕ ਕਾਰਜ ਦੀ ਵਿਵਸਥਾ ਕਰਦਾ ਹੈ। ਉਹ ਨਿਸ਼ਾਨੀਆਂ ਨੂੰ ਸਪੱਸ਼ਟ ਰੂਪ ਨਾਲ ਵਰਣਨ ਕਰਦਾ ਹੈ, ਤਾਂ ਕਿ ਤੁਸੀ ਆਪਣੇ ਰੱਬ ਦੀ ਮਿਲਣੀ ਦਾ ਵਿਸ਼ਵਾਸ਼ ਕਰੋ। |
ਅਤੇ ਉਹ ਹੀ ਹੈ ਜਿਸ ਨੇ ਧਰਤੀ ਨੂੰ ਫੈਲਾਇਆ। ਇਸ ਵਿਚ ਪਹਾੜ ਤੇ ਦਰਿਆ ਸਥਾਪਿਤ ਕੀਤੇ, ਅਤੇ ਹਰੇਕ ਪ੍ਰਕਾਰ ਦੇ ਫ਼ਲਾਂ ਦੇ ਜੋੜੇ ਇਸ ਵਿਚ ਪੈਦਾ ਕੀਤੇ। ਉਹ ਰਾਤ ਨੂੰ ਦਿਨ ਉੱਪਰ ਵਿਛਾ ਦਿੰਦਾ ਹੈ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਨ। |
ਅਤੇ ਧਰਤੀ ਉੱਪਰ ਨੌੜੇ-ਨੇੜੇ ਵਖਰੇ-ਵਖਰੇ ਕੂ-ਭਾਗ ਹਨ। ਅੰਗੂਰਾਂ ਦੇ ਬਾਗ਼ ਤੇ ਖੇਤ ਹਨ, ਖਜੂਰਾਂ ਹਨ। ਇਨ੍ਹਾਂ ਵਿਚੋਂ ਕੁਝ ਇਕੱਲੇ ਹਨ ਅਤੇ ਕੁਝ ਦੂਹਰੇ। ਸਾਰੇ ਇੱਕੋ ਹੀ ਪਾਣੀ ਨਾਲ ਸਿੰਜੇ ਜਾਂਦੇ ਹਨ। ਅਸੀਂ ਇੱਕ ਨੂੰ ਦੂਜੇ ਉੱਪਰ ਉਪਜ ਵਿਚ ਉੱਤਮਤਾ ਬਖ਼ਸ਼ਦੇ ਹਾਂ, ਬੇਸ਼ੱਕ ਇਨ੍ਹਾਂ ਚੀਜ਼ਾਂ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਚਿੰਤਨ ਕਰਨ। |
ਅਤੇ ਜੇਕਰ ਤੁਸੀਂ’ ਹੈਰਾਨੀ ਪ੍ਰਗਟ ਕਰੋ ਤਾਂ ਉਨ੍ਹਾਂ ਦਾ ਹੈਰਾਨੀਜਨਕ ਇਹ ਕਹਿਣਾ ਹੈ, ਕਿ ਜਦੋਂ ਉਹ ਮਿੱਟੀ ਹੋ ਜਾਣਗੇ, ਤਾਂ ਕੀ ਅਸੀਂ ਨਵੇਂ ਸਿਰੇ ਤੋਂ ਪੈਦਾ ਕੀਤੇ ਜਾਵਾਂਗੇ। ਇਹ ਉਹ ਲੋਕ ਹਨ ਜਿਨ੍ਹਾਂ ਨੇ ਅਪਣੇ ਰੱਬ ਤੋ ਇਨਕਾਰ ਕੀਤਾ। ਇਹ ਉਹ ਲੋਕ ਹਨ ਜਿਨ੍ਹਾਂ ਦੇ ਗਲਿਆਂ ਵਿਚ ਪਟੇ ਪਾਏ ਹੋਏ ਹਨ। ਇਹ ਅੱਗ ਵਿਚ ਪੈਣ ਵਾਲੇ ਲੋਕ ਹਨ ਅਤੇ ਇਸ ਵਿਚ ਹਮੇਸ਼ਾ ਰਹਿਣਗੇ। |
ਊਹ ਨੇਕੀ ਤੋਂ ਪਹਿਲਾਂ ਬੁਰਾਈ ਲਈ ਕਾਹਲੀ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਮਾਣ ਆ ਚੁੱਕੇ ਹਨ। ਤੁਹਾਡਾ ਪਾਲਣਹਾਰ ਲੋਕਾਂ ਦੇ ਜ਼ੁਲਮਾਂ ਦੇ ਬਾਵਜੂਦ ਉਨ੍ਹਾਂ ਨੂੰ ਮੁਆਫ਼ ਕਰਨ ਵਾਲਾ ਹੈ। ਕੋਈ ਸ਼ੱਕ ਨਹੀਂ ਤੁਹਾਡਾ ਰੱਬ ਸਖ਼ਤ ਚੰਡ ਦੇਣ ਵਾਲਾ ਹੈ। |
ਅਤੇ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਕਹਿੰਦੇ ਹਨ ਕਿ ਇਸ ਬੰਦੇ ਲਈ ਇਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉ ਨਹੀਂ ਆਈ। ਤੁਸੀਂ’ ਤਾਂ ਸਿਰਫ਼ ਸਾਵਧਾਨ ਕਰਨ ਵਾਲੇ ਹੋ, ਅਤੇ ਹਰੇਕ ਕੌਮ ਲਈ ਇੱਕ ਮਾਰਗ ਦਰਸ਼ਕ ਹੈ। |
ਅੱਲਾਹ ਹਰੇਕ ਮਾਦਾ ਦੇ ਗਰਭ ਨੂੰ ਜਾਣਦਾ ਹੈ, ਅਤੇ ਉਸ ਨੂੰ ਵੀ ਜਿਹੜਾ ਗਰਭ ਵਿਚ ਘਟਦਾ ਅਤੇ ਵਧਦਾ ਹੈ। ਹਰੇਕ ਚੀਜ਼ ਦਾ ਉਸ ਕੋਲ ਇੱਕ ਮੈਮਾਨਾ ਹੈ। |
ਅਤੇ ਉਹ ਗੁਪਤ ਅਤੇ ਪ੍ਰਗਟ ਨੂੰ ਵੀ ਜਾਣਨ ਵਾਲਾ ਹੈ। ਉਹ ਸਭ ਤੋਂ ਵੱਡਾ ਸਰਵ ਸ੍ਰੇਸ਼ਟ ਹੈ। |
ਤੁਹਾਨੂੰ ਕੋਈ ਬੰਦਾ ਹੌਲੀ ਜਿਹੀ ਗੱਲ ਕਹੇ ਤੇ ਜਾਂ ਚੀਕ ਕੇ ਕਹੇ, ਜਿਹੜਾ ਰਾਤ ਨੂੰ ਲੁਕਿਆ ਹੋਇਆ ਹੈ ਅਤੇ ਦਿਨ ਨੂੰ ਚੱਲ ਰਿਹਾ ਹੈ, ਅੱਲਾਹ ਲਈ ਸਾਰੇ ਇੱਕ ਬਰਾਬਰ ਹਨ। |
ਹਰ ਇੱਕ ਵਿਅਕਤੀ ਦੇ ਅੱਗੇ ਅਤੇ ਪਿੱਛੇ ਉਸ ਦੇ ਨਿਗਰਾਨ ਹਨ, ਜਿਹੜੇ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ ਭਾਲ ਕਰ ਰਹੇ ਹਨ। ਕੋਈ ਸ਼ੱਕ ਨਹੀਂ ਕਿ ਅੱਲਾਹ ਕਿਸੇ ਕੌਮ ਦੀ ਹਾਲਤ ਨੂੰ ਨਹੀਂ ਬਦਲਦਾ ਜਦੋਂ ਤੱਕ ਉਹ ਅਪਣੇ ਮਨਾਂ ਨੂੰ ਨਾ ਬਦਲ ਲੈਣ। ਜਦੋਂ’ ਅੱਲਾਹ ਕਿਸੇ ਕੌਮ ਉੱਪਰ ਕੋਈ ਆਫ਼ਤ ਲਿਆਉਣਾ ਚਾਹੁੰਦਾ ਹੈ, ਤਾਂ ਫਿਰ ਉਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ, ਅੱਲਾਹ ਤੋਂ ਬਿਨਾ ਉਸ ਦੇ ਬਰਾਬਰ ਕੋਈ ਸਹਾਇਕ ਨਹੀਂ। |
هُوَ الَّذِي يُرِيكُمُ الْبَرْقَ خَوْفًا وَطَمَعًا وَيُنشِئُ السَّحَابَ الثِّقَالَ(12) ਉਹ ਹੀ ਹੈ ਜਿਹੜਾ ਤੁਹਾਨੂੰ ਬਿਜਲੀ ਦਿਖਾਉਂਦਾ ਹੈ, ਜਿਸ ਤੋਂ ਡਰ ਵੀ ਪੈਦਾ ਹੁੰਦਾ ਹੈ ਅਤੇ ਉਮੀਦ ਵੀ, ਅਤੇ ਉਹੀ ਹੈ, ਜਿਹੜਾ ਪਾਣੀ ਦੇ ਭਰੇ ਬੱਦਲ ਉਠਾਉਂਦਾ ਹੈ। |
ਅਤੇ ਬਿਜਲੀ ਦੀ ਗਰਜ ਵੀ, ਉਸ ਦੀ ਪ੍ਰਸੰਸਾ ਦੇ ਨਾਲ, ਉਸ ਦੀ ਪਵਿੱਤਰਤਾ ਦਾ ਵਰਣਨ ਕਰਦੀ ਹੈ। ਫ਼ਰਿਸ਼ਤੇ ਵੀ ਉਸ ਦੇ ਡਰ ਨਾਲ (ਉਸ ਦੀ ਪਵਿੱਤਰਤਾ ਦਾ ਵਰਨਣ ਕਰਦੇ ਹਨ) ਅਤੇ ਉਹ ਬ਼ਿਜਲੀਆਂ ਭੇਜਦਾ ਹੈ। ਜਿਸ ਉੱਪਰ ਚਾਹਵੇ ਡੇਗ ਦਿੰਦਾ ਹੈ। ਅਤੇ ਉਹ ਲੋਕ ਅੱਲਾਹ ਦੇ ਸਬੰਧ ਵਿਚ ਝਗੜਾ ਕਰਦੇ ਹਨ, ਹਾਲਾਂਕਿ ਉਹ ਸਭ ਤੋਂ ਉੱਤਮ ਅਤੇ ਸ਼ਕਤੀਸ਼ਾਲੀ ਹੈ। |
ਸੱਚੀ ਪੁਕਾਰ ਸਿਰਫ਼ ਅੱਲਾਹ ਲਈ ਹੀ ਹੈ। ਉਸ ਤੋਂ ਼ਿਨਾ ਜਿਸਨੂੰ ਲੋਕ ਪੁਕਾਰਦੇ ਹਨ, ਉਹ, ਉਨ੍ਹਾਂ ਦੀ ਇਸ ਤੋਂ ਜ਼ਿਆਦਾ ਤ੍ਰਿਪਤੀ ਨਹੀਂ ਕਰ ਸਕਦੇ। ਜਿਨ੍ਹਾਂ ਪਾਣੀ ਉਨ੍ਹਾਂ ਬੰਦਿਆਂ ਦੀ ਕਰਦਾ ਹੈ, ਜਿਹੜੇ ਅਪਣੇ ਦੋਵੇਂ ਹੱਥ ਪਾਣੀ ਵੱਲ ਫੈਲਾ ਕੇ ਖੜੇ ਹਨ ਤਾਂ ਕਿ ਉਹ ਉਨ੍ਹਾਂ ਦੇ ਮੂੰਹ ਤੱਕ ਪਹੁੰਚ ਜਾਵੇ। ਪਰ ਉਹ ਉਨ੍ਹਾਂ ਦੇ ਮੂੰਹਾਂ ਤੱਕ ਪਹੁੰਚਣ ਵਾਲਾ ਨਹੀਂ। ਇਨਕਾਰੀਆਂ ਦੀ ਪੁਕਾਰ ਪੂਰੇ ਤੌਰ ਤੇ ਬੇਫ਼ਾਇਦਾ ਹੈ। |
ਅਤੇ ਆਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੂਝ ਹੈ, ਸਭ ਅੱਲਾਹ ਨੂੰ ਹੀ ਖੁਸ਼ੀ ਨਾਲ ਜਾਂ ਮਜਬੂਰੀ ਨਾਲ ਸਿਜਦਾ ਕਰਦਾ ਹੈ ਅਤੇ ਸਵੇਰੇ ਸ਼ਾਮ ਇਨ੍ਹਾਂ ਦੇ ਪਰਛਾਵੇਂ ਵੀ ਸਿਜਦਾ ਕਰਦੇ ਹਨ। |
ਆਖੋ, ਆਕਾਸ਼ਾਂ ਅਤੇ ਧਰਤੀ ਦਾ ਰੱਬ ਕੌਣ ਹੈ। ਕਹਿ ਦਿਓ, ਅੱਲਾਹ। ਆਖੋ, ਕੀ ਫਿਰ ਵੀ ਤੁਸੀਂ ਉਸ ਤੋਂ’ ਬਿਨ੍ਹਾਂ ਅਜਿਹੇ ਮਦਦਗਾਰ ਬਣਾ ਰੱਖੇ ਹਨ ਜਿਹੜੇ ਖੁਦ ਆਪਣੇ ਲਾਭ ਅਤੇ ਹਾਨੀ ਲਈ ਵੀ ਸਮਰਥਾ ਨਹੀਂ ਰੱਖਦੇ। ਆਖੋਂ, ਕੀ ਅੰਨ੍ਹਾ ਅਤੇ ਸੁਜਾਖਾ ਦੋਵੇਂ ਬਰਾਬਰ ਹੋ ਸਕਦੇ ਹਨ ਜਾਂ ਹਨ੍ਹੇਰਾ ਅਤੇ ਪ੍ਰਕਾਸ਼ ਦੋਵੇਂ ਇਕ ਸਮਾਨ ਹੋ ਜਾਣਗੇ ਕੀ ਉਨ੍ਹਾਂ ਨੇ ਅੱਲਾਹ ਦੇ ਅਜਿਹੇ ਸ਼ਰੀਕ ਮੰਨੇ ਹਨ ਜਿਨ੍ਹਾਂ ਨੇ ਅੱਲਾਹ ਵਾਂਗ ਕੁਝ ਪੈਦਾ ਕੀਤਾ ਹੋਵੇ ਅਤੇ ਕੀ ਇਸ ਸ੍ਰਿਸ਼ਟੀ ਦੀ ਹੋਂਦ ਤੇ ਇਨ੍ਹਾਂ ਨੂੰ ਸੰਦੇਹ ਹੈ?। ਆਖੋ, ਅੱਲਾਹ ਹੀ ਹਰ ਜ਼ੀਜ਼ ਨੂੰ ਪੈਦਾ ਕਰਨ ਵਾਲਾ ਹੈ, ਅਤੇ ਉਹ ਇਕੱਲਾ ਹੀ ਸਰਵ ਸ਼ਕਤੀਮਾਨ ਹੈ। |
ਅੱਲਾਹ ਨੇ ਆਕਾਸ਼ ਵਿਚੋਂ ਪਾਣੀ ਉਤਾਰਿਆ। ਫਿਰ ਨਾਲੇ ਆਪਣੀ- ਆਪਣੀ ਸਮਰੱਥਾ ਅਨੁਸਾਰ ਵਹਿਣ ਲੱਗੇ। ਫਿਰ ਹੜ੍ਹਾਂ ਨੇ ਉੱਪਰ ਦੀ ਝੱਗ ਨੂੰ ਚੁੱਕ ਲਿਆ ਅਤੇ ਉਸੇ ਪ੍ਰਕਾਰ ਦੀ ਝੱਗ ਉਨ੍ਹਾਂ ਚੀਜ਼ਾਂ ਉੱਪਰ ਵੀ ਆਉਂਦੀ ਹੈ ਜਿਨ੍ਹਾਂ ਨੂੰ ਲੋਕ ਗਹਿਣੇ ਜਾਂ ਸਮਾਨ ਬਣਾਉਣ ਲਈ ਅੱਗ ਵਿਚ ਪਿਘਲਾਉਂਦੇ ਹਨ। ਇਸ ਤਰ੍ਹਾਂ ਅੱਲਾਹ ਸੱਚ ਅਤੇ ਝੂਠ ਦੇ ਪ੍ਰਮਾਣ ਬਿਆਨ ਕਰਦਾ ਹੈ। ਅਖੀਰ ਝੱਗ ਤਾਂ ਸੁੱਕ ਕੇ ਖ਼ਤਮ ਹੋ ਜਾਂਦੀ ਹੈ। ਅਤੇ ਜਿਹੜੀ ਚੀਜ਼ ਮਨੁੱਖਾਂ ਨੂੰ ਲਾਭ ਦੇਣ ਵਾਲੀ ਹੈ ਉਹ ਧਰਤੀ ਉੱਤੇ ਰਹਿ ਜਾਂਦੀ ਹੈ। ਅੱਲਾਹ ਇਸੇ ਤਰ੍ਹਾਂ ਪ੍ਰਮਾਣ ਬਿਆਨ ਰਕਦਾ ਹੈ। |
ਜਿਨ੍ਹਾਂ ਲੋਕਾਂ ਨੇ ਆਪਣੇ ਰੱਬ ਦੀ ਪੁਕਾਰ ਨੂੰ ਸਵੀਕਾਰ ਕਰ ਲਿਆ ਉਨ੍ਹਾਂ ਲਈ ਨੇਕੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਸ ਦੀ ਪੁਕਾਰ ਨੂੰ ਨਾ ਮੰਨਿਆਂ ਚਾਹੇ ਉਨ੍ਹਾਂ ਕੋਲ ਧਰਤੀ ਉੱਪਰ ਸਭ ਕੁਝ ਹੈ ਅਤੇ ਉਹ ਇਸ ਸਾਰੇ ਦੇ ਬਰਾਬਰ ਆਪਣੀ ਮੁਕਤੀ ਲਈ ਅਰਪਨ ਕਰ ਦੇਣ। ਉਨ੍ਹਾਂ ਲੋਕਾਂ ਦਾ ਹਿਸਾਬ ਸਖ਼ਤ ਹੀ ਹੋਵੇਗਾ ਅਤੇ ਉਨ੍ਹਾਂ ਲੋਕਾਂ ਦਾ ਟਿਕਾਣਾ ਨਰਕ ਵਿਚ ਹੋਵੇਗਾ। ਇਹ ਕਿਹੋ ਜਿਹਾ ਬੁਰਾ ਟਿਕਾਣਾ ਹੈ। |
ਜਿਹੜਾ ਬੰਦਾ ਇਹ ਜਾਣਦਾ ਹੈ ਕਿ ਜਿਹੜਾ ਕੁਝ ਤੁਹਾਡੇ ਰੱਬ ਵੱਲੋਂ ਉਤਾਰਿਆ ਗਿਆ ਹੈ, ਉਹ ਸੱਚ ਹੈ। ਕੀ ਉਹ ਉਸ ਦੇ ਬਰਾਬਰ ਹੋ ਸਕਦਾ ਹੈ ਜਿਹੜਾ ਅੰਨ੍ਹਾ ਹੈ। ਸਿੱਖਿਆ ਤਾਂ ਬੁੱਧੀ ਵਾਲੇ ਲੋਕ ਹੀ ਪ੍ਰਾਪਤ ਕਰਦੇ ਹਨ। |
الَّذِينَ يُوفُونَ بِعَهْدِ اللَّهِ وَلَا يَنقُضُونَ الْمِيثَاقَ(20) ਉਹ ਲੋਕ ਜਿਹੜੇ ਅੱਲਾਹ ਦੇ ਨਾਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹਨ ਅਤੇ ਉਸ ਨਾਲ ਕੀਤੇ ਵਾਅਦੇ ਨੂੰ ਨਹੀ’ ਤੋੜਦੇ। |
ਅਤੇ ਜਿਹੜੇ ਉਸ ਨੂੰ ਜੋੜਦੇ ਹਨ ਜਿਸ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ, ਉਹ ਆਪਣੇ ਰੱਬ ਤੋਂ ਡਰਦੇ ਹਨ ਅਤੇ ਬੁਰੇ ਹਿਸਾਬ ਦਾ ਭੈਅ ਰੱਖਦੇ ਹਨ। |
ਅਤੇ ਜਿਨ੍ਹਾਂ ਨੇ ਆਪਣੇ ਰੱਬ ਦੀ ਖੁਸ਼ੀ ਲਈ ਧੀਰਜ ਰੱਖਿਆ, ਨਮਾਜ਼ ਸਥਾਪਿਤ ਕੀਤੀ ਅਤੇ ਸਾਡੇ ਦਿੱਤੇ ਹੋਏ ਵਿਚੋਂ ਗੁਪਤ ਅਤੇ ਖੁੱਲ੍ਹਾ ਖਰਚ ਕੀਤਾ। ਅਤੇ ਜਿਹੜੇ ਬੁਰਾਈ ਨੂੰ ਨੇਕੀ ਨਾਲ ਦੂਰ ਕਰਦੇ ਹਨ। ਉਨ੍ਹਾਂ ਲੋਕਾਂ ਲਈ ਹੀ ਪ੍ਰਲੋਕ ਦਾ ਘਰ ਹੈ। |
ਹਮੇਸ਼ਾ ਰਹਿਣ ਵਾਲੇ ਬਾਗ਼ ਜਿਨ੍ਹਾਂ ਵਿਚ ਉਹ ਪ੍ਰਵੇਸ਼ ਕਰਨਗੇ ਅਤੇ ਉਹ ਵੀ ਜਿਹੜੇ ਉਸ ਦੇ ਯੋਗ ਬਣੇ, ਉਨ੍ਹਾਂ ਦੇ ਵਡੇਰੇ, ਪਤਨੀਆਂ ਅਤੇ ਉਨ੍ਹਾਂ ਦੀਆਂ ਔਲਾਦਾਂ ਵਿਚੋਂ ਵੀ। ਅਤੇ ਫਰਿਸ਼ਤੇ ਹਰੇਕ ਦਰਵਾਜ਼ੇ ਤੋਂ ਉਨ੍ਹਾਂ ਦੇ ਕੋਲ ਆਉਣਗੇ। |
سَلَامٌ عَلَيْكُم بِمَا صَبَرْتُمْ ۚ فَنِعْمَ عُقْبَى الدَّارِ(24) ਆਖਣਗੇ, ਤੁਹਾਡੇ ਲਈ ਸਲਾਮਤੀ ਹੋਵੇ, ਉਸ ਧੀਰਜ ਦੇ ਬਦਲੇ ਜਿਹੜਾ ਤੁਸੀਂ ਰੱਖਿਆ। ਤਾਂ ਕਿੰਨਾ ਚੰਗਾ ਹੈ ਇਹ ਪ੍ਰਲੋਕ ਦਾ ਘਰ। |
ਅਤੇ ਜਿਹੜੇ ਲੋਕ ਅੱਲਾਹ ਲਈ ਕੀਤੀ ਪ੍ਰਤਿੱਗਿਆ ਨੂੰ ਪੱਕਾ ਕਰਨ ਤੋਂ ਬਾਅਦ ਤੋੜਦੇ ਹਨ ਅਤੇ ਉਸ ਨੂੰ ਕੱਟਦੇ ਹਨ ਜਿਨ੍ਹਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਅਤੇ ਧਰਤੀ ਉੱਪਰ ਕਲੇਸ਼ ਕਰਦੇ ਹਨ ਅਜਿਹੇ ਲੋਕਾਂ ਨੂੰ ਲਾਹਣਤ ਹੈ ਅਤੇ ਉਨ੍ਹਾਂ ਲਈ ਬੁਰਾ ਘਰ ਹੈ। |
ਅੱਲਾਹ ਜਿਸ ਨੂੰ ਚਾਹੁੰਦਾ ਹੈ ਜ਼ਿਆਦਾ ਰਿਜ਼ਕ ਚਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਥੋੜ੍ਹਾ ਦਿੰਦਾ ਹੈ। ਅਤੇ ਉਹ ਸੰਸਾਰਿਕ ਜੀਵਨ ਉੱਪਰ ਖੂਸ਼ ਹਨ। ਅਤੇ ਸੰਸਾਰਿਕ ਜੀਵਨ ਪ੍ਰਲੋਕ ਦੀ ਤੁਲਨਾ ਵਿਚ ਇੱਕ ਤੁੱਛ ਵਸਤੂ ਤੋਂ ਬਿਨ੍ਹਾਂ ਕੁਝ ਵੀ ਨਹੀਂ। |
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਕਹਿੰਦੇ ਹਨ ਕਿ ਇਸ ਬੰਦੇ ਉੱਪਰ ਇਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉ’ ਨਹੀਂ ਉਤਾਰੀ ਗਈ। ਆਖੋ, ਕਿ ਅੱਲਾਹ ਜਿਸ ਨੂੰ ਭਟਕਾਉਣਾ ਚਾਹੁੰਦਾ ਹੈ, ਭਟਕਾ ਦਿੰਦਾ ਹੈ ਅਤੇ ਉਹ ਆਪਣਾ ਰਾਹ ਉਸ ਨੂੰ ਦਿਖਾਉਂਦਾ ਹੈ, ਜਿਹੜਾ ਉਸ ਵੱਲ ਧਿਆਨ ਦੇਵੇ। |
ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਦੇ ਦਿਲ ਅੱਲਾਹ ਦੀ ਯਾਦ ਵਿਚ ਸੰਤੁਸ਼ਟ ਹੁੰਦੇ ਹਨ। ਸੁਣੋ, ਅੱਲਾਹ ਦੀ ਯਾਦ ਨਾਲ ਹੀ ਦਿਲਾਂ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। |
الَّذِينَ آمَنُوا وَعَمِلُوا الصَّالِحَاتِ طُوبَىٰ لَهُمْ وَحُسْنُ مَآبٍ(29) ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕਰਮ ਕੀਤੇ ਉਨ੍ਹਾਂ ਲਈ ਖੁਸ਼ਖਬਰੀ ਅਤੇ ਚੰਗਾ ਟਿਕਾਣਾ ਹੈ। |
ਇਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਹੈ ਇੱਕ ਕੌਮ ਵਿਚ ਜਿਸ ਤੋਂ ਪਹਿਲਾਂ ਵੀ ਕਈ ਕੌਮਾਂ ਹੋ ਚੁੱਕੀਆਂ ਹਨ। ਤਾਂ ਕਿ ਤੁਸੀਂ ਲੋਕਾਂ ਨੂੰ ਉਹ ਸੰਦੇਸ਼ ਸੁਣਾ ਦੇਵੋ ਜਿਹੜਾ ਅਸੀਂ ਤੁਹਾਡੇ ਵੱਲ ਭੇਜਿਆ ਹੈ। ਅਤੇ ਉਹ ਦਿਆਲੂ ਅੱਲਾਹ ਤੋਂ ਹੀ ਇਨਕਾਰੀ ਹਨ। ਆਖੋ, ਕਿ ਉਹੀ ਮੇਰਾ ਰੱਬ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਜਾਣਾ ਹੈ। |
ਅਤੇ ਜੇਕਰ ਅਜਿਹਾ ਕੁਰਆਨ ਉਤਾਰਿਆ ਜਾਂਦਾ ਜਿਸ ਨਾਲ ਪਹਾੜ ਚੱਲਣ ਲੱਗਦੇ ਜਾਂ ਧਰਤੀ ਟੁੱਕੜੇ ਹੋ ਜਾਂਦੀ ਜਾਂ ਜਿਸ ਨਾਲ ਮੁਰਦੇ ਬੋਲਣ ਲੱਗ ਜਾਂਵੇ। ਸਗੋਂ ਸੰਪੂਰਨ ਅਧਿਕਾਰ ਅੱਲਾਹ ਲਈ ਹੀ ਹੈ। ਕੀ ਈਮਾਨ ਲਿਆਉਣ ਵਾਲਿਆਂ ਨੂੰ ਇਸ ਨਾਲ ਤਸੱਲੀ ਨਹੀਂ’ ਹੁੰਦੀ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਦਾ ਮਾਰਗ ਦਰਸ਼ਨ ਕਰ ਦਿੰਦਾ। ਅਤੇ ਇਨਕਾਰ ਕਰਨ ਵਾਲਿਆਂ ਉੱਪਰ ਉਨ੍ਹਾਂ ਦੇ ਕਰਮਾਂ ਕਾਰਣ ਕੋਈ ਨਾ ਕੋਈ ਆਫ਼ਤ ਆਉਂਦੀ ਰਹਿੰਦੀ ਹੈ ਜਾਂ ਉਨ੍ਹਾਂ ਦੀ ਬਸਤੀ ਦੇ ਨੇੜੇ ਕਿਤੇ (ਆਫ਼ਤ) ਉਤਰਦੀ ਰਹੇਗੀ, ਜਦੋ ਤੱਕ ਅੱਲਾਹ ਦਾ ਵਾਅਦਾ ਨਾ ਆ ਜਾਵੇ। ਨਿਸ਼ਚਿਤ ਰੂਪ ਨਾਲ ਅੱਲਾਹ ਆਪਣੇ ਵਚਨ ਦੇ ਵਿਰੁੱਧ ਨਹੀਂ ਕਰਦਾ। |
ਅਤੇ ਤੁਹਾਡੇ ਤੋਂ ਪਹਿਲਾਂ ਵੀ ਰਸੂਲਾਂ ਨਾਲ ਮਜ਼ਾਕ ਕੀਤਾ ਗਿਆ ਸੀ ਤਾਂ ਮੈਂ ਦੇਖੋ, ਮੇਰੀ ਸਜ਼ਾ ਕਿਹੋ ਜਿਹੀ ਸੀ। |
ਫਿਰ ਕੀ ਜਿਹੜਾ ਹਰੇਕ ਬੰਦੇ ਤੋਂ ਉਸ ਦੇ ਕਰਮਾਂ ਦਾ ਹਿਸਾਬ ਲੈਣ ਵਾਲਾ ਹੈ ਅਤੇ ਉਹ ਜਿਹੜਾ ਕਿਸੇ ਚੀਜ਼ ਉੱਪਰ ਸਮਰੱਥਾ ਨਹੀਂ ਰੱਖਦੇ, ਸਮਾਨ ਹਨ, ਅਤੇ ਲੋਕਾਂ ਨੇ ਅੱਲਾਹ ਦੇ ਸ਼ਰੀਕ ਬਣਾ ਲਏ ਹਨ। ਆਖੋਂ, ਕਿ ਉਨ੍ਹਾਂ ਦਾ ਨਾਮ ਲਵੋ। ਕੀ ਤੁਸੀਂ ਅੱਲਾਹ ਨੂੰ ਅਜਿਹੀ ਗੱਲ ਦੀ ਖ਼ਬਰ ਦੇ ਰਹੇ ਹੋ ਜਿਸ ਨੂੰ ਉਹ ਜ਼ਮੀਨ ਉੱਪਰ ਨਹੀਂ ਜਾਣਦਾ ਜਾਂ ਤੁਸੀਂ ਉੱਪਰਲੀਆਂ ਗੱਲਾਂ ਹੀ ਕਰ ਰਹੇ ਹੋਂ, ਸਗੋਂ ਇਨਕਾਰ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਛਲ, ਮੋਹਕ ਬਣਾ ਦਿੱਤਾ ਗਿਆ। ਅਤੇ ਉਹ ਰਸਤੇ ਤੋਂ ਰੋਕ ਦਿੱਤੇ ਗਏ ਹਨ। ਅਤੇ ਅੱਲਾਹ ਜਿਸ ਨੂੰ ਭਟਕਾਏ ਉਸ ਨੂੰ ਕੋਈ ਰਾਹ ਦੱਸਣ ਵਾਲਾ ਨਹੀਂ। |
ਉਨ੍ਹਾਂ ਲਈ ਸੰਸਾਰਿਕ ਜੀਵਨ ਵਿਚ ਵੀ ਸਜ਼ਾ ਹੈ ਅਤੇ ਪ੍ਰਲੋਕ ਦੀ ਸਜ਼ਾ ਤਾਂ ਬਹੁਤ ਸਖ਼ਤ ਹੈ। ਕੋਈ ਉਨ੍ਹਾਂ ਨੂੰ ਅੱਲਾਹ ਤੋਂ ਬਚਾਉਣਾ ਵਾਲਾ ਨਹੀਂ। |
ਅਤੇ ਜੰਨਤ ਦੀ ਮਿਸਾਲ ਜਿਸ ਦਾ ਪ੍ਰਹੇਜ਼ਗਾਰਾਂ ਨਾਲ ਵਾਅਦਾ ਕੀਤਾ ਗਿਆ ਹੈ, ਇਹ ਹੈ ਕਿ ਉਸ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਉਸ ਦੇ ਫ਼ਲ ਅਤੇ ਛਾਂ ਹਮੇਸ਼ਾ ਰਹਿਣਗੇ। ਇਹ ਉਨ੍ਹਾਂ ਲੋਕਾਂ ਲਈ ਹੈ, ਜਿਹੜਾ ਅੱਲਾਹ ਤੋਂ ਡਰੇ। ਇਨਕਾਰੀਆਂ ਲਈ ਅੱਗ ਹੈ। |
ਅਤੇ ਜਿਨ੍ਹਾਂ ਲੋਕਾਂ ਨੂੰ ਅਸੀ’ ਕਿਤਾਬ ਦਿੱਤੀ ਸੀ ਉਹ ਉਸ ਚੀਜ਼ ਤੋਂ’ ਖੁਸ਼ ਹਨ ਜੋ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਉਨ੍ਹਾਂ ਸੰਪਰਦਾਵਾਂ ਵਿਚ ਅਜਿਹੇ ਵੀ ਲੋਕ ਹਨ ਜਿਹੜੇ ਇਸ ਦੇ ਕੁਝ ਹਿੱਸੇ ਤੋਂ ਇਨਕਾਰੀ ਹਨ। ਆਖੋ, ਕਿ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਬੰਦਗੀ ਕਰਾਂ ਅਤੇ ਕਿਸੇ ਨੂੰ ਉਸ ਦਾ ਸ਼ਰੀਕ ਨਾ ਮੰਨਾ। ਮੈਂ ਉਸੇ ਵੱਲ ਬੁਲਾਉਂਦਾ ਹਾਂ ਅਤੇ ਉਸੇ ਵੱਲ ਮੈਂ ਵਾਪਿਸ ਜਾਣਾ ਹੈ। |
ਅਤੇ ਇਸ ਤਰ੍ਹਾਂ ਅਸੀਂ ਇਸ ਨੂੰ ਇੱਕ ਹੁਕਮ ਦੀ ਹੈਸੀਅਤ ਵਿਚ ਅਰਬੀ ਭਾਸ਼ਾ ਵਿਚ ਉਤਾਰਿਆ ਅਤੇ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੋਂ (ਉਹ ਵੀ) ਇਸ ਦੇ ਬਾਅਦ ਕਿ ਤੁਹਾਡੇ ਪਾਸ ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਡਾ ਨਾ ਕੋਈ ਸਹਾਇਕ ਹੋਵੇਗਾ ਅਤੇ ਨਾ ਤੁਹਾਨੂੰ ਕੋਈ ਬਚਾਵੇਗਾ। |
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕਿੰਨੇ ਰਸੂਲ ਭੇਜੇ ਅਤੇ ਅਸੀਂ ਉਨ੍ਹਾਂ ਨੂੰ ਪਤਨੀਆਂ ਅਤੇ ਔਲਾਦ ਵੀ ਬਖਸ਼ੀ। ਕਿਸੇ ਰਸੂਲ ਲਈ ਇਹ ਸੰਭਵ ਨਹੀਂ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਪੈਗੰਬਰ ਹੋਣ ਦੀ ਕੋਈ ਨਿਸ਼ਾਨੀ ਲੈ ਆਵੇ। ਹਰ ਇਕ ਵਾਅਦਾ ਲਿਖਿਆ ਹੋਇਆ ਹੈ। |
يَمْحُو اللَّهُ مَا يَشَاءُ وَيُثْبِتُ ۖ وَعِندَهُ أُمُّ الْكِتَابِ(39) ਅੱਲਾਹ ਜਿਸ ਨੂੰ ਚਾਹੁੰਦਾ ਹੈ ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬਚਾ ਲੈਂਦਾ ਹੈ। ਮੂਲ ਕਿਤਾਬ ਉਸੇ ਕੋਲ ਹੈ। |
ਅਤੇ ਜਿਸ ਦਾ ਅਸੀਂ ਉਸ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਤੁਹਾਨੂੰ ਦਿਖਾ ਦੇਈਏ ਜਾਂ ਅਸੀਂ ਤੁਹਾਨੂੰ ਮੌਤ ਦੇ ਦਈਏ। ਤੁਹਾਡੇ ਜ਼ਿੰਮੇ ਸਿਰਫ਼ ਪਹੁੰਚ ਦੇਣਾ ਹੈ ਅਤੇ ਸਾਡੇ ਜ਼ਿੰਮੇ ਹੈ ਹਿਸਾਬ ਲੈਣਾ। |
ਕੀ ਉਹ ਦੇਖਦੇ ਨਹੀਂ ਕਿ ਅਸੀਂ ਧਰਤੀ ਨੂੰ ਉਸ ਦੇ ਕਿਨਾਰਿਆਂ ਤੋਂ ਘਟਾਉਂਦੇ ਚਲੇ ਆ ਰਹੇ ਹਾਂ। ਅਤੇ ਅੱਲਾਹ ਫੈਸਲਾ ਕਰਦਾ ਹੈ, ਕੋਈ ਉਸ ਦੇ ਫੈਸਲੇ ਨੂੰ ਟਾਲਣ ਵਾਲਾ ਨਹੀ’ ਅਤੇ ਉਹ ਜਲਦੀ ਹੀ ਹਿਸਾਬ ਲੈਣ ਵਾਲਾ ਹੈ। |
ਜੋ ਇਨ੍ਹਾਂ ਤੋਂ ਪਹਿਲਾਂ ਸਨ ਉਨ੍ਹਾਂ ਨੇ ਵੀ ਤਦਬੀਰਾਂ ਕੀਤੀਆਂ ਪਰੰਤੂ ਸਾਰੀਆਂ ਤਦਬੀਰਾਂ ਅੱਲਾਹ ਦੇ ਅਧਿਕਾਰ ਵਿਚ ਹਨ। ਉਹ ਜਾਣਦਾ ਹੈ ਕਿ ਹਰ ਕੋਈ ਕੀ ਕਰ ਰਿਹਾ ਹੈ। ਅਤੇ ਇਨਕਾਰੀ ਜਲਦੀ ਜਾਣ ਲੈਣਗੇ ਕਿ ਪ੍ਰਲੋਕ ਦਾ ਘਰ ਕਿਸ ਲਈ ਹੈ। |
ਅਤੇ ਇਨਕਾਰੀ ਕਹਿੰਦੇ ਹਨ ਕਿ ਤੁਸੀਂ ਅੱਲਾਹ ਦੇ ਭੇਜੇ ਹੋਏ ਨਹੀਂ ਹੋ। ਆਖੋ, ਮੇਰੇ ਤੇ ਤੁਹਾਡੇ ਵਿਚ ਅੱਲਾਹ ਦੀ ਗਵਾਹੀ ਕਾਫ਼ੀ ਹੈ ਅਤੇ ਉਸ ਦੀ ਗਵਾਹੀ ਜਿਸ ਕੋਲ ਕਿਤਾਬ ਦਾ ਗਿਆਨ ਹੈ। |
Pencapça diğer sureler:
En ünlü okuyucuların sesiyle Rad Suresi indirin:
Surah Ar-Rad mp3: yüksek kalitede dinlemek ve indirmek için okuyucuyu seçerek
Ahmed El Agamy
Saad Al Ghamdi
Saud Al Shuraim
Abdul Basit
Abdullah Basfar
Abdullah Al Juhani
Ali Al Hudhaifi
Fares Abbad
Maher Al Muaiqly
Muhammad Jibril
Al Minshawi
Al Hosary
Mishari Al-afasi
Nasser Al Qatami
Yasser Al Dosari
Bizim için dua et, teşekkürler